Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat

 
ਟੈਮ ਟੈਮ ਦੀਆਂ ਗੱਲਾਂ..
- ਮਨਮਿੰਦਰ ਢਿਲੋਂ
 

 

ਕੋਈ ਸਮਾਂ ਸੀ ਜਦੋਂ ਘੜੀਆਂ ਜਾ ਟਾਈਮ ਪੀਸ ਹਰੇਕ ਘਰ ਨਹੀਂ ਸਨ ਹੁੰਦੇ। ਲੋਕ ਪਹਿਰ ਘੜੀਆਂ ਜਾਂ ਪਲਾਂ ਚ ਹੀ ਸਮੇਂ ਦੀਆਂ ਗਿਣਤੀਆਂ ਮਿਣਤੀਆਂ ਕਰਦੇ ਸਨ। ਸਾਡੀ ਬੀਬੀ ਨੇ ਕੋਠਿਆਂ ਦੇ ਪ੍ਰਛਾਵੇਂ ਵੇਖ ਕੇ ਆਖਣਾਂ
"ਕੁੜੇ ਬਿੰਦੋ ਪਰਛਾਵਾਂ ਚੌਂਤਰੇ ਲਾਗੇ ਆ ਗਿਆ ਈ ਨੀ, ਧਰ ਦੇ ਚਾਅ ਦਾ ਪਾਣੀ"
ਮਾਸੀ ਨੇ ਪਿਤਲ ਦਾ ਪਤੀਲਾ ਫੜਨਾ ਤੇ ਜਾ ਕਰਨਾ ਨਲਕੇ ਹੇਠਾਂ ਤੇ ਜਿਉਂ ਮਾਰਨ ਲੱਗਣਾਂ ਬੋਕੀਆਂ ਮਾਰਨ। ਪੌਣਾਂ ਕੁ ਕਰਕੇ ਲਿਆ ਚੁੱਲੇ ਤੇ ਧਰਨਾ। ਫਿਰ ਦੱਬੀ ਹੋਈ ਅੱਗ ਬਾਲ਼ਣੀ। ਫੂਕਣੀ ਲੈ ਕੇ ਫੂਕਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ।
ਤਾਏ ਨੇ ਖੇਤੋਂ ਆਉਣਾਂ। ਪੱਠੇ ਹਾਲੇ ਕੁਤਰਨ ਵਾਲੇ ਹੁੰਦੇ। ਆਉਂਦਿਆਂ ਆਖਣਾਂ।
"ਆਜੋ ਜਵਾਨੋ ਦਿਨ ਢਾਲ਼ੇ ਪੈ ਗਿਆ ਡੰਗਰਾਂ ਨੂੰ ਮੁੱਠ ਮੁੱਠ ਹਰਿਆ ਰਲ਼ਾ ਘੱਤੀਏ"
"ਤਾਇਆ ਹਾਲੇ ਖੁਰਲੀ ਤੇ ਧੁੱਪ ਇਆ ਘੜੀ ਖਲੋ ਨਾ ਜਾਈਏ"
"ਚਲ ਫਿਰ ਚਾਹ ਪੀ ਕੇ ਕੁਤਰ ਲਈਨੇਂ ਆਂ"
"ਹਲਾ"
ਅੱਜ ਪਾਣੀ ਦੀ ਵਾਰੀ ਵੀ ਇਆ, ਰਾਮੇਂ ਦੇ ਟੈਮ ਪੀਸ ਤੋਂ ਟੈਂਮ ਵੇਖ ਕੇ ਔਣਾਂ ਮੈਂ, ਪੱਠੇ ਕੁਤਰ ਕੇ ਈ ਜਾਊਂਗਾ ਹੁਣ"
"ਤਾਇਆ ਮੈਂ ਵੀ ਨਾਲ ਈ ਜਾਣਾਂ ਰਾਮੇਂ ਦੀ ਹੱਟੀ ਤੇ"
ਚਾਹ ਪੀਤੀ, ਪੱਠੇ ਕੁਤਰੇ, ਟੋਕਰੀ ਟੋਕਰੀ ਤੂੜੀ ਸੱੁਟੀ ਤੇ ਫਿਰ ਹਰਿਆ ਰਲ਼ਾ ਕੇ ਬਾਹਵਾਂ ਤੋਂ ਤੂੜੀ ਝਾੜਦਿਆਂ ਤਾਇਆ ਕਹਿੰਦਾ " ਚਲ ਬੀ ਸ਼ੇਰਾ ਫੜ ਫਿਰ ਕਈ ਤੇ ਬੈਂਟਰੀ, ਰਾਤ ਨੂੰ ਖੌ ਪੀਆ ਹੋ ਜਾਣਾਂ ਈਂ, ਫਿਰ ਨਾ ਆਖੀਂ ਦੱਸਿਆ ਨੀ"
"ਕੋਨੀ ਤਾਇਆ"
ਤਾਏ ਨੇ ਕਹੀ ਮੋਢੇ ਤੇ ਟਿਕਾ ਲਈ ਤੇ ਅਸੀਂ ਰਾਮੇਂ ਦੀ ਹੱਟੀ ਨੂੰ ਤੁਰ ਪਏ। ਸ਼ੁਕਰਵਾਰ ਨੂੰ ਸਾਡੀ ਪਾਣੀ ਦੀ ਵਾਰੀ ਹੁੰਦੀ ਅੱਠ ਵਜੇ ਸ਼ਾਇਦ।
"ਰਾਮ ਸਿਆਂ ਕੀ ਟੈਮ ਹੋਇਆ ਭਲਾ"
"ਤੇਰੀ ਵਾਰੀ ਕਿਨੇ ਵਜੇ ਇਆ"
"ਅੱਠ ਵਜੇ"
"ਬੈ ਜਾ ਹਾਲੀ"
"ਹੁੱਣ ਕਿਨੇ ਵੱਜੇ ਆ"
"ਜਦੋਂ ਅੱਠ ਵੱਜੇ ਦੱਹਦੂੰਗਾ"
"ਚੰਗਾ ਫਿਰ ਆਹ ਫੜ ਧੇਲੀ, ਮਖਾਣੇਂ ਦੇ ਮੁੰਡੇ ਨੂੰ"
ਮਖਣੇ ਲੈ ਕੇ ਮੈਂ ਆਖਿਆ "ਤਾਇਆ ਮੈਂ ਘਰ ਚੱਲਿਆਂ ਹੁਣ ਪਾਣੀਂ ਤੂੰ ਆਪੇ ਲਾ ਆਈਂ, ਚੰਗਾ"
ਤਾਇਆ ਹੱਸਦਿਆਂ ਕਹਿੰਦਾ "ਬੱਸ.... ਪਾ ਤੀਆਂ ਪੂਰੀਆਂ ਫਿਰ"
"ਤੂੰ ਵੀ ਚਲ ਜਾ ਹਾਲੇ ਛੇ ਵੱਜੇ ਇਆ, ਰੋਟੀ ਰਾਟੀ ਖਾ ਕੇ ਆਵੀਂ ਪਿਆਰਾ ਸਿਆਂ, ਗਰਮੀਆਂ ਚ ਅੱਠ ਕੇੜੇ ਛੇਤੀ ਵੱਜਦੇ ਇਆ"
"ਐਹਾ ਹਾਲੇ ਟੈਮ ਹੈਗਾ ਵਾ..."
ਤਾਇਆ ਵੀ ਮੇਰੇ ਨਾਲ ਤੁਰ ਪਿਆ।
ਘਰ ਆ ਕੇ ਤਾਏ ਨੂੰ ਚੈਨ ਨਾ ਆਵੇ। ਬਾਪੂ ਕਹਿੰਦਾ " ਓਏ ਜੇ ਟੈਮ ਨੰਗ ਗਿਆ ਪਾਣੀ ਦਾ ਫਿਰ ਚੰਗਾ ਰਈਂ ਜਾ ਜਾ ਕੇ ਦਕਾਨ ਤੇ ਬੈ ਜਾ ਹਾਂ, ਘਰ ਆ ਕੀ ਕੀ ਕਰਨਾ ਹੀ"
ਤਾਏ ਨੇ ਕਹੀ ਫਿਰ ਮੋਢੇ ਤੇ ਰੱਖੀ ਤੇ ਮੈਂ ਵੀ ਮਖਾਣਿਆਂ ਆ ਮਾਰਾ ਫਿਰ ਤਾਏ ਦੇ ਮਗਰ ਮਗਰ।
"ਰਾਮ ਸਿਆਂ ਕੀ ਟੈਮ ਹੋਇਆ ਭਲਾ"
ਰਾਮ ਸਿੰਘ ਖਿੜ ਖਿੜਾ ਕੇ ਹੱਸ ਪਿਆ। ਤਾਇਆ ਉਸ ਦੇ ਮੂੰਹ ਵੱਲ ਵੇਖੀ ਜਾਵੇ। "ਹਾਲੇ ਬੜਾ ਟੈਮ ਪਿਆ ਏ ਭਰਾਵਾ, ਘਰ ਚਲਾ ਜਾ ਜਦੋਂ ਤਕਾਲਾਂ ਪਈਆਂ ਓਦੋਂ ਆਈਂ"
"ਕੋਨੀ ਮੈਂ ਥੜੇ ਤੇ ਬਈਠਾਂ, ਜਦੋਂ ਅੱਠ ਵੱਜ ਗੇ ਦੱਸ ਦੀਂ"
ਤਾਇਆਂ ਚੌਂਕੜਾ ਮਾਰ ਕੇ ਬੋਹੜ ਹੇਠਾਂ ਬਣੇਂ ਥੜੇ ਤੇ ਬੈਠ ਗਿਆ ਤੇ ਮੈਂ ਫਿਰ ਮਖਾਣਿਆਂ ਦੀ ਝਾਕ ਚ ਤਾਏ ਦੇ ਮੂੰਹ ਵੱਲ ਝਾਕਣ ਲੱਗਾ
"ਹਾਂ...? ਕੀ ਗੱਲਾਂ ਬਾਤਾਂ ਹੁਣ...."
"ਮਖਾਣੇਂ ....ਮਖਾਣੇਂ ਲੈ ਦੇ ਤਾਇਆ ਧੇਲੀ ਦੇ.."
"ਚੱਲ ਚੱਲ....ਹੁਣ ਕਿਤੇ ਫਿਰ ਸਈਂ.....ਪਰੇ ਹੋ.....ਮੈ ਘੜੀ ਪਲ ਸੌਂ ਲਵਾਂ.....ਰਾਮ ਸਿਆਂ ਜੇ ਹਾਲੇ ਵਾਵਾ ਟੈਮ ਪਿਆ ਵਾ ਤੇ ਮੈਂ ਫਿਰ ਸੌਂ ਲਵਾਂ.....ਅੱਠ ਵਜੇ ਮਈਨੂੰ ਠਾ ਦੀਂ ....ਫਿਰ ਰਾਤ ਨੂੰ ਜਗਰਾਤਾ ਕੱਟਣਾਂ ਪੈਣਾਂ"
ਰਾਮਾ ਚੁੱਪ ਕਰਕੇ ਖਲੋਤਾ ਰਿਹਾ
ਸਾਢੇ ਸੱਤ ਵਜੇ ਰਾਮੇਂ ਨੇ ਅਵਾਜ ਮਾਰੀ
"ਚੱਲ ਭਾਊ ਉਠ ਟੈਮ ਹੋ ਗਿਆ ਈ......"
ਤਾਏ ਉਭੜਵਾਹੇ ਉਠਿਆ। ਕਹੀ ਚੁੱਕੀ ਤੇ ਕਹਿੰਦਾ
"ਗੁਰੂਆ ਸੋਂ ਤੇ ਲੈਣ ਦੇਨੋ, ਛੇਤੀ ਠਾ ਤਾ ਈ"
ਡੂਡ ਘਈਂਟਾ ਸੋ ਕੇ ਹਾਲੇ ਰੱਜਿਆ ਨੀ ਭਰਾਵਾ ....ਜੇ ਨਾ ਠਾਉਂਦਾ ਫਿਰ ਅਖਣਾਂ ਸੀ ਰਾਮੇਂ ਠਾਇਆ ਨੀ..ਮੇਰੀ ਪਾਣੀ ਦੀ ਵਾਰੀ ਲੰਗਾ ਤੀ"
"ਚੰਗਾ ਚੰਗਾ .... ਤਾਏ ਨੇ ਕਹੀ ਚੁੱਕੀ ਤੇ ਗਿਲਾਂ ਵਾਲੇ ਖੇਤ ਨੂੰ ਤੁਰ ਪਿਆ
"....ਮਨ ਮਿੰਦਰ...."

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346