ਪਿਆ ਅਧਾ ਪੰਜਾਬ ਹੈ
ਮੰਜਿਆਂ ਤੇ,
ਲੱਗੀ ਹੋਈ ਬਿਮਾਰੀ ਦਾ ਕੀ ਬਣਿਆ?
ਹੋਰ ਬੱਸਾਂ ਤਾਂ ਸੜਕ ਤੇ ਚਲਦੀਆਂ ਨੇ,
ਰੋਡਵੇਜ ਦੀ ਲਾਰੀ ਦਾ ਕੀ ਬਣਿਆ?
ਜੇਤੂ ਹੋਣ ਦਾ ਸਾਰੇ ਖਿਤਾਬ ਚਾਹੁੰਦੇ,
ਬਾਜੀ ਜਿੱਤ ਕੇ ਹਾਰੀ ਦਾ ਕੀ ਬਣਿਆ ?
ਜਿਹੜੀ ਖੇਡਦੀ ਫੁੱਲਾਂ ਦੇ ਹੇਠ ਆਈ,
ਉਸ ਕਾਟੋ ਵਿਚਾਰੀ ਦਾ ਕੀ ਬਣਿਆ ?
ਘਰੋਂ ਤੁਰੇ ਸੀ ਰੁਖ ਬਚਾਉਣ ਦੇ ਲਈ,
ਚਲਦੀ ਜੜਾਂ ਤੇ ਆਰੀ ਦਾ ਕੀ ਬਣਿਆ?
ਕਾਲੇ ਦਿਨਾਂ ਚ ਸਹੀ ਜੋ ਪੀੜ ਸਿਰ ਤੇ,
ਓਸ ਪੀੜ ਸਹਾਰੀ ਦਾ ਕੀ ਬਣਿਆ ?
ਧਰਤੀ ਛੱਡ ਕੇ ਰੋਜ ਪਛਤਾਂਵਦੇ ਹਾਂ ,
ਅੰਬਰ ਲਾਈ ਉਡਾਰੀ ਦਾ ਕੀ ਬਣਿਆ?
ਜਿਹੜੀ ਵਜਦੀ ਰਹਿੰਦੀ ਹੈ ਰੂਹਾਂ ਉੱਤੇ ,
ਓਸ ਚੋਟ ਕਰਾਰੀ ਦਾ ਕੀ ਬਣਿਆ?
ਰੇਤ ਕਢ ਕੇ ਲੂਣ ਛੜਕਾ ਦਿੱਤਾ,
ਨਦੀ ਹੋ ਗਈ ਖਾਰੀ ਦਾ ਕੀ ਬਣਿਆ ?
ਜਿਹਨੇ ਗਭਰੂ ਸਾਰੇ ਨਿਚੋੜ ਦਿੱਤੇ,
ਫਸੀ ਹੋਈ ਗਰਾਰੀ ਦਾ ਕੀ ਬਣਿਆ?
ਪਹਿਲਾਂ ਡੁੱਬਣ ਤੋਂ ਡੂੰਘਿਆਂ ਪਾਣੀਆਂ ਵਿਚ,
ਲਾਈ ਮਰਜੀ ਦੀ ਤਾਰੀ ਦਾ ਕੀ ਬਣਿਆ?
ਪੰਛੀ ਜੰਗਲ ਦੇ ਪੁਛਦੇ ਪਿੰਜਰੇ ਚੋਂ,
ਮਿਠੀ ਚੋਗ ਖਲਾਰੀ ਦਾ ਕੀ ਬਣਿਆ?
ਜੂਹਾ ਖੇਡਣ ਤੋਂ ਪਹਿਲਾਂ ਜੋ ਜਿੱਤ ਜਾਂਦਾ,
ਸ਼ਾਤਰ ਜਿਹੇ ਖਿਡਾਰੀ ਦਾ ਕੀ ਬਣਿਆ ?
ਜਿਹੜੀ ਖੇਡੀ ਸੀ ਤਿਲਸਮੀ ਬੈਟ ਲੈ ਕੇ ,
ਉਸ ਖੇਡੀ ਗਈ ਪਾਰੀ ਦਾ ਕੀ ਬਣਿਆ?
ਪੰਛੀ ਜੰਗਲ ਦੇ ਪੁਛਦੇ ਪਿੰਜਰਿਆਂ ਚੋਂ,
ਮਿਠੀ ਚੋਗ ਖਿਲਾਰੀ ਦਾ ਕੀ ਬਣਿਆ?
ਮੋਮ ਬਤੀਆਂ ਜਿਹਦੇ ਲਈ ਬਾਲੀਆਂ ਸਨ,
ਬੈਠੀ 'ਨੇਰੇ ਚਨਾਰੀ ਦਾ ਕੀ ਬਣਿਆ
ਪੁੱਛੋ ਜਾ ਕੇ ਤਖਤ ਦਿਆਂ ਮਾਲਕਾਂ ਨੂੰ,
ਜਨਤਾ ਹਥਾਂ ਤੇ ਚਾਰੀ ਦਾ ਕੀ ਬਣਿਆ?
8146563065
-0-
|