Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 

Online Punjabi Magazine Seerat


ਦਿਲ ਵਾਲਾ ਦੁਖੜਾ

- ਜਸਵੰਤ ਸਿੰਘ ਘਰਿੰਡਾ (510-378-7952)
 

 

1947 ਵੇਲੇ ਮੇਰੀ ਉਮਰ 8 ਕੁ ਸਾਲ ਸੀ। ਪਿੰਡ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਮਜ਼੍ਹਬੀ ਸਿੱਖ ਬੜੇ ਪਿਆਰ ਨਾਲ ਰਹਿੰਦੇ ਸਨ। ਦੁੱਖ-ਸੁੱਖ ਵੇਲੇ ਇੱਕ ਦੂਜੇ ਦੇ ਦਿਲੋਂ ਹਮਦਰਦ ਸਨ। ਮੇਰੇ ਪਿਤਾ ਜੀ ਦੇ ਦੋ ਮੁਸਲਮਾਨ ਅੱਲ੍ਹਾ ਬਖ਼ਸ਼ ਅਤੇ ਇਬਰਾਹੀਮ ਵਾਹੀ-ਖੇਤੀ ਵਿੱਚ ਭਿਆਲ ਸਨ। ਪੈਲੀਆਂ ਵਿੱਚ ਤਿੰਨੇ ਭਰਾਵਾਂ ਵਾਂਗ ਰਲ ਕੇ ਕੰਮ ਕਰਦੇ ਸਨ। ਉਹਨਾਂ ਦੇ ਘਰ ਵਾਲੀਆਂ ਅੱਲ੍ਹਾ ਰੱਖੀ ਅਤੇ ਸਾਇਰਾਂ ਮੈਨੂੰ ਪੁੱਤਾਂ ਵਾਂਗ ਪਿਆਰ ਕਰਦੀਆਂ ਸਨ। ਮਨਾਰਿਆਂ ਵਿੱਚੋਂ ਮਕੱਈ ਦੀਆਂ ਛੱਲੀਆਂ ਕੱਢਦਿਆਂ ਇਬਰਾਹਿਮ ਦੀ ਅੰਮਾਂ ਤਾਬਾਂ ਨੇ ਕਿਆਮਤ ਆਉਣ ਦੀਆਂ ਗੱਲਾਂ ਕਰਨੀਆਂ ਕਿ, “ਕਿਆਮਤ ਦੇ ਦਿਨ ਲਹੂ ਦੀਆਂ ਨਦੀਆਂ ਵਹਿਣਗੀਆਂ। ਮਾਵਾਂ ਨੇ ਪੁੱਤ ਨਹੀਂ ਸੰਭਾਲਣੇ। ਕੋਈ ਰਿਸ਼ਤਾ ਨਹੀਂ ਰਹੇਗਾ।” (ਪਾਕਿਸਤਾਨ ਬਣਨ ਤੇ ਮੇਰੀ ਮਾਤਾ ਇਸਨੂੰ ਅੰਮਾਂ ਤਾਬਾਂ ਦੀ ਕਿਆਮਤ ਨਾਲ ਜੋੜਦੀ ਸੀ) ਪਿੰਡ ਵਿੱਚ ਛਿੰਝ ਪੇਂਦੀ ਸੀ। ਮੁਲਸਮਾਨ ਭਲਵਾਨ ਜਦੋਂ ਘੁਲਣ ਲਈ ਅਖਾੜੇ ਵਿੱਚ ਆਉਂਦੇ ਤਾਂ ‘ਯਾ ਅਲੀ ਮੈਦਤ’ ਦਾ ਨਾਹਰਾ ਮਾਰਦੇ ਸਨ। ਸਾਡੇ ਪਿੰਡ ਵਿੱਚ ਮੁਸਲਮਾਨਾਂ ਦੀ ਆਬਾਦੀ ਹਿੰਦੂ-ਸਿੱਖਾਂ ਨਾਲੋਂ ਜ਼ਿਆਦਾ ਸੀ। ਮੁਸਲਮਾਨ ਜ਼ਿਆਦਦਾਤਰ ਅਰਾਈਂ ਸਨ। ਜਦੋਂ ਮੈਂ ਆਪਣੇ ਨਾਨਕੇ ਲਾਹੌਰੀ-ਮੱਲ ਜਾਂਦਾ ਸਾਂ ਤਾਂ ਮੇਰੀ ਨਾਨੀ ਕਹਿੰਦੀ ਹੁੰਦੀ ਸੀ: “ਆ ਗਏ ਅਰਾਈਂ!” ਅਰਾਈਂ ਮੁਸਲਮਾਨ ਬੜੇ ਮਿਹਨਤੀ ਸਨ। ਜ਼ਮੀਨ ਉਹਨਾਂ ਪਾਸ ਬਹੁਤ ਥੋੜ੍ਹੀ ਸੀ। ਕਈਆਂ ਕੋਲ ਤਾਂ ਸਿਰਫ਼ ਇੱਕ ਇੱਕ ਕਿੱਲਾ ਜ਼ਮੀਨ ਸੀ। ਉਹ ਇੱਕ ਕਿੱਲਾ ਜ਼ਮੀਨ ਵਿੱਚ ਸਬਜ਼ੀਆਂ ਆਦਿ ਉਗਾ ਕੇ ਆਪਣੇ ਟੱਬਰ ਦਾ ਬੜਾ ਸੁਹਣਾ ਗੁਜ਼ਾਰਾ ਕਰ ਲੈਂਦੇ ਸਨ। ਕਈਆਂ ਨੇ ਜੱਟਾਂ ਤੋਂ ਜ਼ਮੀਨਾਂ ਗਹਿਣੇ ਲਈਆਂ ਹੋਈਆਂ ਸਨ। ਕਈਆਂ ਨੇ ਆਪਣੀ ਜ਼ਮੀਨ ਵਿੱਚ ਬੇਰੀਆਂ ਲਾਈਆਂ ਹੋਈਆਂ ਸਨ। ਛਾਬਿਆਂ ਵਿੱਚ ‘ਅੱਛੇ ਮਿੱਠੇ’ ਬੇਰ ਵੇਚਦੇ ਮੈਂ ਆਪ ਅੱਖੀਂ ਵੇਖੇ ਨੇਂ। ਸਾਡਾ ਪਿੰਡ ਸਬਜ਼ੀਆਂ ਹੁਣ ਵੀ ਬਹੁਤ ਪੈਦਾ ਕਰਦਾ ਹੈ। ਇਹ ਸਭ ਮੇਰੇ ਖ਼ਿਆਲ ਵਿੱਚ ਸਾਡੇ ਪਿੰਡ ਦੇ ਮੁਸਲਮਾਨ ਅਰਾਈਆਂ ਦੀ ਦੇਣ ਹੈ।
ਮਈ 1947 ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾਇਆ। ਸਕੂਲ ਵਿੱਚ ਦੋ ਮਾਸਟਰ ਸਨ। ਮਰ੍ਹਾਜਦੀਨ ਸਾਡੇ ਪਿੰਡ ਦਾ ਅਤੇ ਹਵੇਲੀ ਰਾਮ ਖਾਪੜ-ਖੇੜੀ ਦਾ। ਦੋਹਵੇਂ ਬੜੀ ਮਿਹਨਤ ਨਾਲ ਪੜਾਉਂਦੇ ਸਨ। ਮੇਰੇ ਨਾਲ ਮੁਸਲਾਮਨਾਂ ਦੇ ਮੁੰਡੇ ਵੀ ਪੜ੍ਹਦੇ ਸਨ। ਉਹਨਾਂ ਵਿੱਚੋਂ ਇੱਕ ਭੋਲੂ ਜਿਹਾ ਮੁੰਡਾ ਮੇਰਾ ਗੂਹੜਾ ਯਾਰ ਬਣ ਗਿਆ। ਸਕੂਲ ਟਾਈਮ ਅਸੀਂ ਇਕੱਠਿਆਂ ਰਹਿਣਾ। ਉਸਨੇ ਦਵਾਤ ਵਿੱਚ ਸਿਆਹੀ, ਸੂਫ਼ ਅਤੇ ਪਾਣੀ ਪਾ ਕੇ ਕਲਮ ਨਾਲ ਰਿੜਕਣਾ ਅਤੇ ਨਾਲ ਹੀ ਕਹਿਣਾ, “ਆਲੇ ਵਿੱਚ ਪੇਠਾ, ਮੇਰੀ ਦਵਾਤ ਗਲੇਪਾ।” ਪਾਕਿਸਤਾਨ ਬਣੇ ਤੇ ਉਹ ਮੁੰਡਾ ਅਤੇ ਮਾਸਟਰ ਮਰ੍ਹਾਜਦੀਨ ਪਾਕਿਸਤਾਨ ਚਲੇ ਗਾਏ। ਉਸਦੇ ਜਾਣ ਤੋਂ ਬਾਅਦ ਕਈ ਮਹੀਨੇ ਮੇਰਾ ਜੀ ਨਾ ਲੱਗਾ। ਅੱਜ ਵੀ ਉਸਦੀ ਭੋਲੂ ਜਿਹੀ ਸ਼ਕਲ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦੀ ਹੈ।
ਸਾਡੀ ਇੱਕੋ ਧਰਤੀ, ਇੱਕੋ ਮੌਸਮ, ਇੱਕੋ ਬੋਲੀ ਅਤੇ ਇੱਕੋ ਸੱਭਿਆਚਾਰ ਪਰ ਅਸੀਂ ਦੋ ਕਿਓਂ ਹੋ ਗਏ? ਅਸੀਂ ਹੋਏ ਜਾਂ ਸਾਨੁੰ ਕਰ ਦਿੱਤਾ ਗਿਆ। ਇਹ ਬਹੁਤ ਵੱਡਾ ਸਵਾਲ ਹੈ। ਪ੍ਰੇਸ਼ਾਨ ਕਰਨ ਵਾਲਾ, ਜਿਸ ਦਾ ਜਵਾਬ ਸਾਧਾਂਰਨ ਲੋਕ ਸਦੀਆਂ ਤੱਕ ਲੱਭਦੇ ਰਹਿਣਗੇ। ਪੂਰਨ ਸਿੰਘ ਨੇ ਕਿਹਾ ਸੀ, “ਪੰਜਾਬ ਜਿਊਂਦਾ ਗੁਰਾਂ ਦੇ ਨਾਮ ਤੇ।” ਗੁਰੂਆਂ ਦਾ ਸੰਦੇਸ਼ ਸੀ: “ਏਕ ਪਿਤਾ ਏਕਸ ਕੇ ਹਮ ਬਾਰਿਕ। ਮਾਨਸ ਕੀ ਜਾਤ ਸਭੈ ਏਕੈ ਪਹਚਿਾਨਬੋ।” ਵੱਡੇ ਗੁਰੁ ਨੇ ਕਿਹਾ ਸੀ, “ਨਾ ਹਮ ਹਿੰਦੂ ਨਾ ਮੁਸਲਮਾਨ।” ਇਹੋ ਕਾਰਨ ਹੈ ਕਿ ਸਾਡੇ ਲਈ ਬਾਬੇ ਨਾਨਕ ਵਾਂਗ ਹੀ ਬਾਬਾ ਫ਼ਰੀਦ ਵੀ ਓਨਾ ਹੀ ਪਿਆਰਾ ਹੈ। ਨਾ ਸਾਡੇ ਲਈ ਸ਼ਾਹ ਹੁਸੈਨ ਓਪਰਾ ਹੈ ਅਤੇ ਨਾ ਹੀ ਬੁੱਲ੍ਹੇ ਸ਼ਾਹ। ਜੇ ਗੁਰੂਆਂ ਨੇ ਮਾਨਸ ਦੇ ਏਕੇ ਦਾ ਸੰਦੇਸ਼ ਦਿੱਤਾ ਹੈ ਤਾਂ ਸੂਫ਼ੀਆਂ ਨੇ ਵਾਹਦਤ ਦਾ ਪੈਗ਼ਾਮ ਦਿੱਤਾ ਹੈ। ਬਾਬੇ ਫ਼ਰੀਦ ਨੇ ਇਹੋ ਕੁੱਝ ਕਿਹਾ ਸੀ। ਜਦੋਂ ਕੁੱਝ ਸ਼ਰਧਾਂਲੂ ਕੈਂਚੀ ਭੇਂਟ ਕਰਨ ਆਏ ਤਾਂ ਉਸ ਨੇ ਅੱਗੋਂ ਕਿਹਾ ਸੀ, “ਮੈਨੂੰ ਕੈਂਚੀ ਨਾ ਦਿਓ, ਮੈਂ ਲੋਕਾਂ ਨੂੰ ਪਾੜਨ ਨਹੀਂ ਆਇਆ। ਮੈਨੂੰ ਸੂਈ ਦਿਓ, ਮੈਂ ਲੋਕਾਂ ਨੂੰ ਜੋੜਨ ਵਾਸਤੇ ਆਇਆ ਹਾਂ।” ਪਰ ਜਿਓਂ ਜਿਓਂ ਅਸੀਂ ਇਸ ਮਹਾਨ ਵਿਰਸੇ ਨਾਲੋਂ ਆਪਣੇ ਆਪ ਨੂੰ ਵਿਜੋਗੀ ਗਏ, ਅਸੀਂ ਪਾਟਦੇ ਵੀ ਗਏ ਅਤੇ ਏਨੇ ਪਾਟ ਗਏ ਕਿ ਪਿਆਰੇ ਪੰਜਾਬ ਦੀ ਧਰਤੀ ਦੇ ਕਲੇਜੇ ਨੂੰ ਚੀਰ ਕੇ 1947 ਵੱਚ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਜਦੋਂ ਦਿੱਲੀ ਅਤੇ ਕਰਾਚੀ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਪੰਜਾਬੀ ਇੱਕ ਦੂਜੇ ਨੂੰ ਵੱਢ-ਕੱਟ ਰਹੇ ਸਨ। ਆਪਣੀਆਂ ਪਿਆਰੀਆਂ ਜੰਮਣ-ਭੋਆਂ ਨੂੰ ਛੱਡ ਰਹੇ ਸਨ। ਇੱਕ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਰਹੇ ਸਨ। ਤਕਰੀਬਨ ਦਸ ਲੱਖ ਪੰਜਾਬੀ ਇਸ ‘ਆਜ਼ਾਦੀ’ ਦੀ ਭੇਂਟ ਚੜ੍ਹ ਗਏ। ਦੋ ਕਰੋੜ ਦੇ ਲਗਭਗ ਲੋਕ ਘਰੋਂ ਬੇਘਰ ਹੋ ਗਏ। ਲੱਖਾਂ-ਪਤੀ ਕੱਖਾਂ-ਪਤੀ ਬਣ ਗਏ। ਸਾਡੇ ‘ਮਹਾਨ ਲੀਡਰ’ ਕਹਿੰਦੇ ਸਨ ਕਿ ਅਸੀਂ ਬਿਨਾਂ ਖ਼ੂਨ-ਖ਼ਰਾਬੇ ਤੋਂ ‘ਆਜ਼ਾਦੀ’ ਲਈ ਹੈ। ਸਾਡੇ ਲੀਡਰ ਠੀਕ ਹੀ ਕਹਿੰਦੇ ਸਨ ਕਿਉਂਕਿ ਸਾਡੇ ਦੇਸ਼ ਵਿੱਚ ਇੱਕ ਵੀ ਲੀਡਰ ਦਾ ਖ਼ੂਨ ਨਹੀਂ ਸੀ ਡੁੱਲ੍ਹਿਆ ਅਤੇ ਗ਼ਰੀਬ ਲੋਕਾਂ ਦਾ ਕੀ ਹੈ, ਉਹਨਾਂ ਵਿੱਚ ਲਹੂ ਹੁੰਦਾ ਹੀ ਕਿੱਥੇ ਹੈ?
1849 ਤੋਂ ਪਹਿਲਾਂ ਭਾਰਤ ਕਦੇ ਵੀ ‘ਇੱਕ ਦੇਸ’ ਨਹੀਂ ਸੀ। 29 ਮਾਰਚ 1849 ਵਿੱਚ ਅੰਗਰੇਜਾਂ ਨੇ ਪੰਜਾਬ ਨੂੰ ਫ਼ਤਹਿ ਕਰ ਕੇ ਸਾਰੇ ਭਾਰਤ ਉੱਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਲੁੱਿਟਆ ਵੀ ਅਤੇ ਕੁੱਟਿਆ ਵੀ। ਪਰ ਉਹਨਾਂ ਇਸ ਦੇਸ ਨੂੰ ਇੱਕ ਝੰਡੇ ਥੱਲੇ ਇਕੱਠਾ ਕਰ ਦਿੱਤਾ। ਜਿਹੜੇ ਲੀਡਰ ਕਹਿੰਦੇ ਸੀ ਪਾਕਿਸਤਾਨ ਸਾਡੀ ਲਾਸ਼ ਤੇ ਬਣੇਗਾ, ਉਹ ਦੇਸ ਨੂੰ ਇਕੱਠਾ ਨਾ ਰੱਖ ਸਕੇ। ਇਸਦੇ ਤਿੰਨ ਟੁਕੜੇ ਕਰ ਦਿੱਤੇ ਗਏ। ਕੀ ਕੋਈ ਲੀਡਰ ਇਸ ਗ਼ਲਤੀ ਨੂੰ ਪ੍ਰਵਾਨ ਕਰੇਗਾ? ਨਹੀਂ। ਸਾਡੇ ਕਿਸੇ ਵੱਡੇ ਤੋਂ ਵੱਡੇ ਲੀਡਰ ਵਿੱਚ ਵੀ ਇਹ ਇਖ਼ਲਾਕੀ ਦਲੇਰੀ ਨਹੀਂ। ਸਾਡੇ ਸਿੱਖ ਲੀਡਰਾਂ ਨੇ ਕਾਂਗਰਸ ਦੇ ਵੱਡੇ-ਵੱਡੇ ਲੀਡਰਾਂ ਤੇ ਭਰੋਸਾ ਕਰ ਲਿਆ। ਭਾਰਤ ਦੀ ਆਜ਼ਾਦੀ ਅਤੇ ਪਾਕਿਸਤਾਨ ਦੇ ਜਨਮ ਵਿੱਚ ਪੰਜਾਬੀਆਂ ਨੂੰ ਕੁਰਬਾਨੀ ਦਾ ਬੱਕਰਾ ਬਣਨਾ ਪਿਆ। ਪਰ ਕੁਰਬਾਨੀ ਦਾ ਜਜ਼ਬਾ (ਪੁੰਨ) ਬੱਕਰੇ ਨੂੰ ਨਹੀਂ ਮਿਲਿਆ ਕਰਦਾ। ਸਗੋਂ ਕੁਰਬਾਨੀ ਦੇਣ ਵਾਲੇ ਨੂੰ ਮਿਲਦਾ ਹੈ। ਤਾਕਤ ਹੱਥ ਆ ਜਾਣ ਪਿੱਛੋਂ ਇੱਕ ਵਾਕ ਨਾਲ ਸਭ ਕੁੱਝ ਬਦਲ ਗਿਆ। “ਹੁਣ ਹਾਲਤ ਬਦਲ ਗਏ ਹਨ।” ਅਜੋਕਾ ਕਸ਼ਮੀਰ ਮਸਲਾ ਵੀ ਸਾਡੇ ‘ਮਹਾਨ ਲੀਡਰਾਂ’ ਦੀ ਦੇਣ ਹੈ। ਪਤਾ ਨਹੀਂ ਇਹ ਮਸਲਾ ਕਦੋਂ ਤੱਕ ਦੇਸ ਦਾ ਜਾਨੀ ੱਤੇ ਮਾਲੀ ਨੁਕਸਾਨ ਕਰਦਾ ਰਹੇਗਾ। ਅੰਗਰੇਜ਼ਾਂ ਦਾ ਇੱਕ ਕੀਤਾ ਭਾਰਤ ਵੰਡਿਆ ਜਾਣਾ ਸਾਡੇ ਲੀਡਰਾਂ ਦੀ ਰਾਜਨੀਤਿਕ ਹਾਰ ਸੀ।
ਪਾਕਿਸਤਾਨ ਬਣ ਗਿਆ। ਪਿਸ਼ਾਵਰ ਅਤੇ ਰਾਵਲਪਿੰਡੀ ਤੋਂ ਹਿੰਦੂ-ਸਿੱਖ ਸ਼ਰਨਾਰਥੀ ਉੱਜੜ ਕੇ ਛੇਹਰਟਾ ਸਾਹਬ ਗੁਰਦਵਾਰੇ ਆ ਗਏ। ਕਹਿੰਦੇ ਸਨ ਕਿ ਮੁਲਸਮਾਨਾਂ ਨੇ ਉਹਨਾਂ ਦੇ ਘਰ ਬਾਹਰ ਲੁੱਟ ਲਏ ਸਨ ਅਤੇ ਉਹਨਾਂ ਦੀਆਂ ਧੀਆਂ-ਭੈਣਾਂ ਦੀ ਬਹੁਤ ਬੇਹੁਮਰਤੀ ਕੀਤੀ ਸੀ। ਸਾਡੇ ਪਿੰਡ ਲਾਗੇ ਤਿੰਨ ਮੁਲਸਮਾਨ ਕਤਲ ਹੋ ਗਏ ਸਨ। ਪੁਲਿਸ ਨੂੰ ਇਤਲਾਹ ਦਿੱਤੀ, ਪੁਲਿਸ ਨੇ ਖੋਜੀ ਮੰਗਾਏ। ਪਰ ਕਾਤਲਾਂ ਦਾ ਕੋਈ ਪਤਾ ਨਾ ਲੱਗਾ। ਆਮ ਅਫ਼ਵਾਹ ਸੀ ਕਿ ਉਹ ਕਤਲ ਪਿਸ਼ੌਰੀਆਂ ਨੇ ਬਦਲਾ ਲੈਣ ਦੀ ਭਾਵਨਾ ਨਾਲ ਕੀਤੇ ਸਨ। ਇਹਨਾਂ ਕਤਲਾਂ ਦੇ ਡਰ ਕਾਰਨ ਲਾਗਲੇ ਪਿੰਡਾਂ ਦੇ ਮੁਸਲਮਾਨ ਹੁਸ਼ਿਆਰ-ਨਗਰ ਪਿੰਡ ਵਿੱਚ ਇਕੱਠੇ ਹੋ ਗਏ। ਉਹ ਅਸਲਾ ਵਗੈਰਾ ਜਮ੍ਹਾਂ ਕਰਨ ਲੱਗੇ। ਸਿੱਖ ਵੀ ਆਪਣੇ ਕੋਲ ਬਰਛਾ ਰੱਖਣ ਲਈ ਅਕਾਲ ਤਖ਼ਤ ਸਾਹਿਬੋਂ ਅੰਮ੍ਰਿਤ ਛਕ ਕੇ ‘ਨਿਹੰਗ’ ਬਣ ਰਹੇ ਸਨ। ਨਿਹੰਗ ਸਿੰਘਾਂ ਨੇ ਇਕੱਠੇ ਹੋ ਕੇ ਹੁਸ਼ਿਆਰ ਨਗਰ ਤੇ ਹਮਲਾ ਕਰ ਦਿੱਤਾ। ਗੁਰੂਸਰ ਗੁਰਦਵਾਰੇ ਲਾਗੇ ਮੁਸਲਮਲੀਗੀਆਂ ਦੀ ਕਾਰ ਨੂੰ ਅੱਗ ਲਾ ਕੇ ਲੂਹ ਦਿੱਤਾ, ਜੋ ਮੁਸਲਮਾਨਾਂ ਨੂੰ ਅਸਲਾ ਦੇ ਕੇ ਵਾਪਸ ਆ ਰਹੀ ਸੀ। ਬੜੇ ਸਾਲ ਕਾਰ ਦਾ ਸੜਿਆ ਢਾਂਚਾ ਗੁਰਦਵਾਰੇ ਦੀ ਹੱਦ ਵਿੱਚ ਪਿਆ ਰਿਹਾ। ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ। ਹੁਸ਼ਿਆਰ ਨਗਰ ਦੇ ਚੁਬਾਰਿਆਂ ਵਿੱਚੋਂ ਨਿਕਲਦੀਆਂ ਲਾਟਾਂ ਸਾਡੇ ਪਿੰਡੋਂ ਦਿੱਸਦੀਆਂ ਸਨ। ਕਾਫ਼ੀ ਮੁਲਸਮਾਨ ਕਤਲ ਕਰ ਦਿੱਤੇ ਗਏ ਸਨ। ਬਾਕੀਆਂ ਭੱਜ ਕੇ ਜਾਨ ਬਚਾਈ ਅਤੇ ਰੇਲ ਲਾਈਨ ਤੇ ਪੈ ਕੇ ਲਾਹੌਰ ਨੂੰ ਦੌੜ ਗਏ। ਲਾਹੌਰ ਵੱਲੋਂ ਕਈ ਗੱਡੀਆਂ ਆਉਣੀਆਂ। ਉਹਨਾਂ ਦੇ ਡੱਬਿਆਂ ਵਿੱਚੋਂ ਖੂਨ ਦੀਆਂ ਘਰਾਲਾਂ ਵਗੀਆਂ ਮੈਂ ਅੱਖੀਂ ਵੇਖੀਆਂ। ਸਿੱਖ ਸ਼ਰਨਾਰਥੀਆਂ ਦੀਆਂ ਇਹ ਗੱਡੀਆਂ ਲਾਹੌਰ ਰੇਲਵੇ ਸਟੇਸ਼ਨ ਤੇ ਵੱਢੀਆਂ ਜਾਂਦੀਆਂ ਸਨ। ਇੱਧਰੋਂ ਮੁਸਲਮਾਨ ਸ਼ਰਨਾਰਥੀ ਡੇਢ-2 ਸੌ ਗੱਡਿਆਂ ਦੇ ਕਾਫ਼ਲਿਆਂ ਰਾਹੀਂ ਲਾਹੌਰ ਜਾ ਰਹੇ ਸਨ। ਕਹਿੰਦੇ ਹੁੰਦੇ ਸਨ ਖ਼ੂਹਾਂ ਵਿੱਚ ਜ਼ਹਿਰ ਪਾ ਦਿੱਤਾ ਗਿਆ। ਉਹ ਆਪ ਤੇ ਆਪਣੇ ਬੱਚਿਆਂ ਨੂੰ ਡਰਦੇ ਪਾਣੀ ਨਹੀਂ ਸਨ ਪਿਆਉਂਦੇ। ਬੱਚੇ ‘ਹਾਏ ਲਾਲਾ-ਹਾਏ ਲਾਲਾ’ ਆਖ ਕੇ ਪਾਣੀ ਮੰਗਦੇ ਸਨ।
ਸਾਡੇ ਭਿਆਲ ਇਬਰਾਹੀਮ ਦੇ ਲੜਕੇ ਸੀਲੋ ਅਤੇ ਸਾਕੀ ਮੇਰੀ ਉਮਰ ਦੇ ਸਨ। ਸੀਲੋ ਕੁੱਝ ਵੱਡਾ ਸੀ ਪਰ ਸਾਕੀ ਮੇਰੀ ਉਮਰ ਦਾ ਸੀ। ਸਾਕੀ ਤੇ ਮੈਂ ਘੁਲ ਵੀ ਲੈਂਦੇ ਸਾਂ। ਕਦੇ ਮੇਂ ਤੇ ਕਦੇ ਉਹ ਮੈਨੂੰ ਢਾਹ ਲੈਂਦਾ ਸੀ। ਇੱਕ ਦਿਨ ਮੇਰੇ ਪਿਤਾ ਜੀ ਤੇ ਇਬਰਾਹੀਮ ਖ਼ੂਹ ਦੇ ਚੰਨੇ ਨਾਲ ਬਣੀ ਖੁਰਲੀ ਤੇ ਬੈਠੈ ਸਨ। ਪਿਤਾ ਜੀ ਨੇ ਮੈਨੂੰ ਅਤੇ ਸਾਕੀ ਨੂੰ ਘੁਲਣ ਡਾਹ ਦਿੱਤਾ। ਕੁਦਰਤੀ ਮੈਂ ਸਾਕੀ ਨੂੰ ਢਾਹ ਲਿਆ। ਇਬਰਾਹੀਮ ਨੂੰ ਸਾਕੀ ਦੇ ਢਹਿਣ ਤੇ ਬਹੁਤ ਗੁੱਸਾ ਆਇਆ। ਉਸ ਨੇ ਬਿਨਾਂ ਤੇਲ ਲੱਗੀ ਧੌੜੀ ਦੀ ਜੁੱਤੀ ਦਾ ਇੱਕ ਛਿੱਤਰ ਸਾਕੀ ਨੂੰ ਵਗਾਤਾ ਮਾਰਿਆ ਜੋ ਉਸਦੀ ਨਵੀਂ ਕਰਾਈ ਟਿੰਡ ਤੇ ਜਾ ਵੱਜਾ। ਸਾਕੀ ਲਹੂ-ਲੁਹਾਨ ਹੋ ਗਿਆ। ਮੇਰੇ ਪਿਤਾ ਜੀ ਨੇ ਉਸਨੁੰ ਆਪਣੀ ਲਗਵਕੜੀ ਵਿੱਚ ਲੈ ਲਿਆ ਅਤੇ ਇਬਰਾਹੀਮ ਨੂੰ ਗੁੱਸੇ ਹੋਏ ਕਿ “ਫ਼ੇਰ ਕੀ ਹੋਇਆ ਜੇ ਮੁੰਡਾ ਢਹਿ ਗਿਆ, ਤੂੰ ਉਸਦੀ ਨਿਕੱੀ ਜਿਹੀ ਗੱਲ ਦੀ ਏਨੀ ਸਜ਼ਾ ਦਿੱਤੀ ਆ।” ਪਿੰਡ ਛੱਡਣ ਵੇਲੇ ਅੱਲ੍ਹਾ ਬਖ਼ਸ਼, ਉਸਦੀ ਪਤਨੀ ਅੱਲ੍ਹਾ ਰੱਖੀ ਅਤੇ ਇਬਰਾਹੀਮ ਦੀ ਪਤਨੀ ਸਾਇਰਾ ਮੇਰੀ ਦਾਦੀ ਨੂੰ ਮਿਲਣ ਆਈਆਂ। ਦਾਦੀ ਜੀ ਦੇ ਗਲ ਲੱਗ ਕੇ ਉੱਚੀ-2 ਰੋ ਰਹੀਆਂ ਸਨ। ਅੱਲ੍ਹਾ ਬਖ਼ਸ਼ ਕਹਿ ਰਿਹਾ ਸੀ, “ਅੰਮਾਂ ਜਿਊਂਦੇ ਰਹੇ ਤਾਂ ਫ਼ਿਰ ਮਿਲਾਂਗੇ, ਨਹੀਂ ਤਾਂ ਸਾਨੂੰ ਭੁਲਾਇਓ ਨਾ। ਅਸੀਂ ਤੁਹਾਨੁੰ ਕਦੇ ਵੀ ਨਹੀਂ ਭੁੱਲ ਸਕਦੇ।”
ਪਾਕਿਸਤਾਨ ਵਿੱਚ ਉਹ ਸੱਚਾ-ਸੌਦਾ ਚੂਹੜਕਾਣਾ ਮੰਡੀ ਲਾਗਲੇ ਪਿੰਡ ਸਰਕਾਰੀ ਖ਼ੁਰਦ’ ਜਾ ਬੈਠੇ। 1956 ਵਿੱਚ ਉਹਨਾਂ ਦਾ ਪਹਿਲਾ ਖ਼ਤ ਪਿਤਾ ਜੀ ਨੂੰ ਮਿਲਿਆ। ਜਿਸ ਵਿੱਚ ਸਾਡੇ ਪ੍ਰੀਵਾਰ ਅਤੇ ਪਿੰਡ ਦਾ ਹਾਲ ਪੁੱਛਿਆ ਹੋਇਆ ਸੀ। 1998 ਵਿੱਚ ਮੈਂ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਯਾਤਰੀ ਜੱਥੇ ਨਾਲ ਪਾਕਿਸਤਾਨ ਗਿਆ। ਪੂਰੇ 51 ਸਾਲ ਬਾਅਦ ਮੈਂ ਚਾਚੇ ਇਬਰਾਹੀਮ, ਫ਼ਿਰੋਜ਼ ਅਤੇ ਸਾਕੀ ਨੂੰ ਮਿਲਿਆ। ਪੰਜ ਮਿੰਟ ਅਸੀਂ ਇੱਕ ਦੂਜੇ ਦੇ ਗਲ ਨਾਲ ਲੱਗ ਕੇ ਰੋਂਦੇ ਰਹੇ। ਅੱਲ੍ਹਾ ਰੱਖੀ, ਅੱਲ੍ਹਾ ਬਖ਼ਸ਼ ਅਤੇ ਸਾਇਰਾ ਮਰ ਚੁੱਕੇ ਸਨ। ਮੇਰੀ ਅਤੇ ਸਾਕੀ ਦੀਆਂ ਦਾਹੜੀਆਂ ਚਿੱਟੀਆਂ ਹੋ ਚੁੱਕੀਆਂ ਸਨ। ਮੇਰੇ ਨਾਲ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਸੀ। ਉਸਨੇ ਸਾਨੂੰ ਦੋਹਵਾਂ ਨੂੰ ਫੜ੍ਹ ਕੇ ਘੁਲਣ ਲਾ ਦਿੱਤਾ। ਅਸੀਂ ਦੋਹਵੇਂ ਝੂਠੇ ਮੂਠੇ ਘੁਲੇ। ਇਸ ਅਨੋਖੇ ਘੋਲ ਨੂੰ ਵੇਖ ਕੇ ਲੋਕ ਹੈਰਾਨ ਹੋ ਰਹੇ ਸਨ। ਮੈਂ ਤੋਹਫ਼ੇ ਵਜੋਂ ਇਬਰਾਹੀਮ ਨੂੰ ਧਾਰੀਵਾਲ ਦੀ ਇੱਕ ਲੋਈ ਅਤੇ ਇੱਕ ਕਿੱਲੋ ਚਾਹ ਦਿਤੀ। ਉਸਨੇ ਮੈਨੂੰ ਕੱਪੜੇ ਅਤੇ ਇੱਕ ਸੌ ਰੁਪਿਆ ਦਿੱਤਾ। ਸੌ ਰੁਪਿਆ ਮੈਂ ਮੋੜ ਦਿੱਤਾ ਕੱਪੜੇ ਲੈ ਕੇ ਉੱਥੋਂ ਹੀ ਉਸਦਾ ਸਲਵਾਰ ਕਮੀਜ਼ ਸਵਾਂ ਲਿਆ ਜੋ ਅਜੇ ਤੀਕ ਹੰਢਾ ਰਿਹਾ ਹਾਂ। ਮਾਰਚ 1999 ਨੂੰ ਚਾਚਾ ਇਬਰਾਹੀਮ ਵੀ ਫ਼ੌਤ ਹੋ ਗਿਆ। ਉਹ ਗੁਜ਼ਰ ਚੁੱਕੇ ਹਨ। ਮੇਰਾ ਜੀ ਕਰਦਾ ਹੈ ਕਿ ਮੈਂ ਅੱਲ੍ਹਾ ਬਖ਼ਸ਼, ਅੱਲ੍ਹਾ ਰੱਖੀ ਅਤੇ ਸਾਇਰਾ ਦੀਆਂ ਕਬਰਾਂ ਦੇ ਦਰਸ਼ਨ ਕਰ ਕੇ ਆਪਣੇ ਮਨ ਨੂੰ ਸਕੂਨ ਦੇਵਾਂ। ਪਰ ਸੱਚੇ ਸੌਦੇ ਗੁਰਦਾਵਰੇ ਤੋਂ ਵਾਪਸ ਨਨਕਾਣਾ ਸਾਹਿਬ ਬੱਸਾਂ ਰਾਹੀਂ ਪਹੁੰਚਣਾ ਸੀ, ਇਸ ਲਈ ਦਰਸ਼ਣਾਂ ਤੋਂ ਵਾਂਝਾ ਰਹਿ ਗਿਆ।
ਪੰਜਾਬ ਵਿੱਚ ਵੱਢ-ਕੱਟ ਜ਼ੋਰਾਂ ਤੇ ਸੀ। ਲਾਹੌਰ ਅਤੇ ਅੰਮ੍ਰਿਤਸਰ ਤੋਂ ਸਿੱਖਾਂ ਮੁਲਸਮਾਨਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ। ਸਾਡੇ ਪਿੰਡ ਦੇ ਮੁਲਸਮਾਨਾਂ ਅਤੇ ਸਿੱਖਾਂ ਦੇ ਸੰਬੰਧ ਭਰਾਵਾਂ ਵਰਗੇ ਸਨ। ਕੁੱਝ ਮੁਲਸਮਾਨ ਪ੍ਰੀਵਾਰ ਪਿੰਡ ਛੱਡ ਕੇ ਜਾ ਚੁੱਕੇ ਸਨ। ਕੁੱਝ ਇੱਥੇ ਸਨ। ਸਾਡੇ ਖੂਹ ਤੇ ਜਮਾਲਦੀਨ ਨਾਮ ਦਾ ਮੁਸਲਮਾਨ, ਜਿਸ ਨੇ ਲੰਮੀ ਦਾਹੜੀ ਰੱਖੀ ਹੋਈ ਸੀ, ਹਿੱਸੇ ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਖ਼ੂਹ ਦੀ ਮੌਣ ਤੇ ਨਮਾਜ਼ ਪੜ੍ਹ ਕੇ ਰੋਟੀ ਖਾਂਦਾ ਹੁੰਦਾ ਸੀ। ਬੜਾ ਨੇਕ ਇਨਸਾਨ ਸੀ। ਸਾਡੇ ਪਿੰਡ ਲਾਗਿਓਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਰੇਲਵੇ ਲਾਈਨ ਜਾਂਦੀ ਹੈ। ਮੁਲਸਮਾਨ ਸ਼ਰਨਾਰਥੀਆਂ ਦੀ ਇੱਕ ਗੱਡੀ ਲਾਹੌਰ ਨੂੰ ਜਾ ਰਹੀ ਸੀ। ਇੰਜਣ ਦੇ ਨਾਲ ਬਿਨਾਂ ਛੱਤ ਇੱਕ ਮਾਲ ਗੱਡੀ ਦਾ ਡੱਬਾ ਲੱਗਾ ਹੋਇਆ ਸੀ। ਜਿਸ ਵਿੱਚ ਗੱਡੀ ਦੀ ਹਿਫ਼ਾਜ਼ਤ ਲਈ ਮੁਲਸਮਾਨ ਰਾਈਫ਼ਲਾਂ ਲੈ ਕੇ ਬੈਠੈ ਸਨ। ਲਾਈਨ ਦੇ ਆਸ-ਪਾਸ ਜਿਹੜਾ ਵੀ ਸਿੱਖ ਵੇਖਦੇ ਸਨ, ਮਾਰੀ ਜਾਂਦੇ ਸਨ। ਸਾਡੇ ਪਿੰਡ ਦਾ ਮੁਖ਼ਤਾਰ ਸਿੰਘ ਨਾਮ ਦਾ ਆਦਮੀ ਉਹਨਾਂ ਦੀ ਗੋਲੀ ਨਾਲ ਮਾਰਿਆ ਗਿਆ। ਉਸਦੀ ਲਾਸ਼ ਚੁੱਕ ਕੇ ਘਰ ਲਿਆਂਦੀ ਗਈ। ਸਮੇਤ ਜਮਾਲਦੀਨ ਪਿੰਡ ਦੇ ਕਈ ਮੁਸਲਮਾਨ ਉਸਦੇ ਬਾਪ ਕੋਲ ਅਫ਼ਸੋਸ ਕਰਨ ਆਏ। ਕਈ ਮੁਲਸਮਾਨਾਂ ਦੀਆਂ ਅੱਖਾਂ ਵਿੱਚ ਅੱਥਰੂ ਮੈਂ ਖ਼ੁਦ ਵੇਖੇ ਸਨ। ਸਾਡੇ ਲੀਡਰਾਂ ਵਿੱਚ ਜੇ ਇਨਸਾਨੀਅਤ ਹੁੰਦੀ ਤਾਂ ਇਹ ਭਿਆਨਕ ਕਤਲੇਆਮ ਨਾ ਵਰਤਦਾ।
ਸਾਡੇ ਪਿੰਡ ਵਿੱਚ ਸ਼ਾਦੀ ਨਾਮ ਦਾ ਇੱਕ ਮੁਸਲਮਾਨ ਰਹਿੰਦਾ ਸੀ। ਉਸਦੇ ਇੱਕੋ ਇੱਕ ਧੀ ਸੀ। ਮੇਰੇ ਪਿਤਾ ਜੀ ਨੂੰ ਉਸਨੇ ਧਰਮ ਦਾ ਪੁੱਤ ਬਣਾਇਆ ਹੋਇਆ ਸੀ। ਪਿੰਡ ਵਿੱਚ ਲੜਾਈ ਹੋ ਪਈ। ਮੇਰੇ ਪਿਤਾ ਜੀ ਤੋਂ ਭੁਲੇਖੇ ਨਾਲ ਬਾਬੇ ਸ਼ਾਦੀ ਨੂੰ ਸੱਟ ਲੱਗ ਗਈ। ਕਾਫ਼ੀ ਵੱਡਾ ਜ਼ਖ਼ਮ ਹੋ ਗਿਆ। ਪਿੰਡ ਦੇ ਜਨੂੰਨੀ ਮੁਲਸਮਾਨ ਉਸਨੁੰ ਕਹਿਣ ਕਿ ਤੂੰ ਉਸਦੇ ਖ਼ਿਲਾਫ਼ ਥਾਂਣੇ ਰਪਟ ਦਰਜ ਕਰਵਾ। ਬਾਬੇ ਸ਼ਾਦੀ ਨੇ ਕਿਹਾ ਕਿ, “ਉਹ ਕਦੇ ਮੈਨੂੰ ਸੱਟ ਲਾ ਸਕਦਾ? ਊਹ ਤਾਂ ਮੇਰਾ ਪੁੱਤ ਆ। ਮੈਂ ਥਾਣੇ ਨਹੀਂ ਜਾਣਾ।”
ਚੌਧਰੀ ਅਨਾਇਤ ਉੱਲਾਹ ਸਾਡੇ ਪਿੰਡ ਦਾ ਅਮੀਰ ਮੁਸਲਮਾਨ ਸੀ। ਊਹ ਬਹੁਤ ਵਧੀਆ ਬੰਦਾ ਸੀ। ਸਾਰੇ ਪਿੰਡ ਦੇ ਲੋਕਾਂ ਦੇ ਜਾੲਜ਼ਿ ਕੰਮਾਂ ਵਿੱਚ ਮਦਦ ਕਰਦਾ ਸੀ। ਪਿੰਡ ਦੇ ਹਿੰਦੂ ਸਿੱਖਾਂ ਵਿੱਚ ਉਸਦਾ ਬੜਾ ਆਦਰ ਮਾਣ ਸੀ। 1947 ਵਿੱਚ ਪਾਕਿਸਤਾਨ ਚਲਾ ਗਿਆ। ਓਧਰ ਜਾ ਕੇ ਐਮ: ਪੀ: ਏ (ਮੈਂਬਰ ਆਫ਼ ਪ੍ਰਵਿੰਸ਼ੀਅਲ ਅਸੈਂਬਲੀ) ਬਣ ਕੇ ਵਜ਼ੀਰ ਬਣ ਗਿਆ। ਪਾਕਿਸਤਾਨ ਬਣਨ ਪਿੱਛੋਂ ਜਦ ਉਹ ਪਹਿਲੀ ਵਾਰ ਵਜ਼ੀਰ ਬਣ ਕੇ ਪਿੰਡ ਆਇਆ ਤਾਂ ਪਿੰਡ ਦੇ ਲੋਕਾਂ ਆਪਣੇ ਵਜ਼ੀਰ ਦੇ ਗਲ ਫ਼ੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਸਾਰੇ ਪਿੰਡ ਦੇ ਲੋਕ ਭੂੰਜੇ ਦਰੀਆਂ ਤੇ ਬੈਠੇ ਸਨ। ਚੌਧ੍ਰੀ ਅਨਾਇਤ ਉੱਲਾਹ ਮੰਜੇ ਤੇ ਬੈਠਾ ਸੀ। ਪਿੰਡ ਦੀਆਂ ਪੁਰਾਣੀਆਂ ਯਾਦਾਂ ਦੁਹਰਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ “ਮੈਂ ਆਪਣੇ ਮੁਲਸਮਾਨ ਭਰਾਵਾਂ ਨੂੰ ਕਹਿੰਦਾ ਹੁੰਦਾ ਸੀ ਕਿ ਜਿੰਨੀ ਮੇਰੀ ਇੱਜ਼ਤ ਸਰਦਾਰ ਕਰਦੇ ਨੇ ਤੁਸੀਂ ਨਹੀਂ ਕਰ ਸਕਦੇ। ਮੈਨੂੰ ਮੇਰੇ ਭਰਾ ਫ਼ਜ਼ਲ ਇਲਾਹੀ ਦੀ ਮੌਤ ਤੇ ਘਰਿੰਡੇ ਪਿੰਡ ਦਾ ਵਿਛੋੜਾ ਪਤਾ ਨਹੀਂ ਕਿੰਨੀ ਵਾਰ ਰਵਾ ਦਿੰਦਾ ਹੈ।”
ਨਨਕਾਣਾ ਸਾਹਿਬ ਮੈਨੂੰ ਪਿੰਡ ਕੋਹਾਲਾ 7 ਜੀ: ਬੀ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਦਾ ਰਹਿਣ ਵਾਲਾ ਲਿਆਕਤ ਅਲੀ ਔਲਖ ਮਿਲ ਪਿਆ। ਉਸਨੇ ਦੱਸਿਆ ਕਿ ਸਾਡੇ ਬਜ਼ੁਰਗ 1880 ਵਿੱਚ ਲਾਇਲਪੁਰ ਦੇ ਚੱਕ ਨੰਬਰ 7 ਜੇ: ਬੀ ਵਿੱਚ ਆ ਵੱਸੇ, ਜਦੋਂ ਸਾਂਦਲ ਬਾਰ ਵੱਸੀ ਆ। ਸਾਡਾ ਜੱਦੀ ਪਿੰਡ ਕੋਹਾਲਾ (ਲਾਗੇ ਲੋਪੋਕੇ ਚੋਗਾਵਾਂ) ਜ਼ਿਲ੍ਹਾ ਅੰਮ੍ਰਿਤਸਰ ਹੈ। ੳੇਸਨੇ ਮੈਨੂੰ ਕੋਹਾਲੇ ਲਾਗਲੇ ਪਿੰਡ ਗਿਣ ਕੇ ਦੱਸੇ ਜੋ ਨਿਰੋਲ ਔਲਖਾਂ ਦੇ ਹਨ। ਮੈਂ ਹੈਰਾਨ ਹਾਂ ਕਿ ਉਸਦੇ ਪ੍ਰੀਵਾਰ ਨੂੰ 128 ਸਾਲ ਬਾਅਦ ਵੀ ਆਪਣੀ ਜੰਮਣ ਭੋਂ ਤੇ ਔਲਖਾਂ ਦੇ ਪਿੰਡ ਨਹੀਂ ਭੁੱਲੇ। 1947 ਵਿੱਚ ਗਏ ਲੋਕਾਂ ਨੂੰ ਆਪਣੇ ਪਿੰਡ ਕਿਵੇਂ ਭੁੱਲ ਸਕਦੇ ਹਨ? ਉਸਨੇ ਕਿਹਾ, “ਮੈਂ ਆਪਣਾ ਜੱਦੀ ਪਿੰਡ ਕੋਹਾਲਾ ਵੇਖਣਾ ਚਾਹੁੰਦਾ ਹਾਂ। ਪਰ ਮੈਨੂੰ ਵੀਜ਼ਾ ਨਹੀਂ ਦੇਂਦੇ। ਕਹਿੰਦੇ ਨੇ ਤੈਨੂੰ ਅਜਮੇਰ ਸ਼ਰੀਫ਼ ਦਾ ਵੀਜ਼ਾ ਮਿਲ ਸਕਦਾ ਹੈ, ਪਰ ਕੋਹਾਲੇ ਦਾ ਨਹੀਂ। _ ਮੈਂ ਕਹਿੰਦਾ ਹਾਂ ਮੇਰਾ ਪਿੰਡ ਹੀ ਮੇਰੇ ਵਾਸਤੇ ਅਜਮੇਰ ਸ਼ਰੀਫ਼ ਹੈ।” ਕਿਹੋ ਜਿਹੀ ਵਿਡੰਬਨਾ ਹੈ ਕਿ ਬੇਜਾਨ ਦਰਗਾਹਾਂ ਤੇ ਤਾਂ ਅਸੀਂ ਜਾ ਸਕਦੇ, ਪਰ ਜਿਊਂਦੇ ਹਮਵਤਨੀਆਂ ਨੂੰ ਨਹੀਂ ਮਿਲ ਸਕਦੇ। ਦੋਹਾਂ ਸਰਕਾਰਾਂ ਦੀ ਮਿਹਰਬਾਨੀ ਨਾਲ।
ਦੋਬਲੀਆਂ ਦਾ ਰਹਿਣ ਵਾਲਾ ਅੱਲਾਹ ਬਖ਼ਸ਼ ਲਗਾਤਾਰ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਤੇ ਆ ਰਿਹਾ ਹੈ ਕਿ “ਮੇਰੇ ਪਿੰਡ ਦਾ ਕੋਈ ਆਦਮੀ ਮੈਨੁੰ ਮਿਲ ਪਏ/ ਮਰਨ ਤੋਂ ਪਹਿਲਾਂ ਮੈਂ ਪਿੰਡ ਨਹੀਂ ਜਾ ਸਕਦਾ, ਦੋਹਾਂ ਸਰਕਾਰਾਂ ਦੀ ਮਿਹਰਬਾਨੀ ਨਾਲ। ਮੈਂ ਕਹਿੰਦਾਂ ਕਿ ਮੇਰੇ ਪਿੰਡ ਦਾ ਕੋਈ ਬੰਦਾ ਹੀ ਮੈਨੂੰ ਮਿਲ ਪਏ ਤਾਂ ਕਿ ਮੈਂ ਸਕੂਨ (ਸ਼ਾਂਤੀ) ਨਾਲ ਮਰ ਸਕਾਂ।”
ਜਦ ਨਨਕਾਣਾ ਸਾਹਿਬ ਤੋਂ ਲਾਹੌਰ ਆਏ ਤਾਂ ਅਸੀਂ ਸ਼ਾਹੂ ਦੀ ਗੜ੍ਹੀ ਚੌਧਰੀ ਅਨਾਿੲਤ ਉੱਲਾਹ ਦੇ ਲੜਕੇ ਰਸ਼ੀਦ ਨੂੰ ਥਰੀਵ੍ਹੀਲਰ ਤੇ ਮਿਲਣ ਜਾ ਰਹੇ ਸਾਂ। ਭੀੜ ਕਾਰਨ ਸਾਡਾ ਥ੍ਰੀਵ੍ਹੀਲਰ ਰੁਕ ਗਿਆ। ਇੱਕ ਚਾਲੀ ਕੁ ਸਾਲ ਦੀ ਔਰਤ ਆਪਣੀ ਤੇਰ੍ਹਾਂ ਚੌਦਾਂ ਸਾਲ ਦੀ ਲੜਕੀ ਨਾਲ ਸੜਕ ਤੇ ਖੜੋਤੀ ਸੀ। ਮੇਰੀ ਸਿੱਖ ਸ਼ਕਲ ਵੇਖ ਕੇ ੳੇਸਨੇ ਆਪਣੀ ਲੜਕੀ ਨੂੰ ਕਿਹਾ, “ਬੇਟਾ! ਵੇਖੋ ਸਰਦਾਰ ਸਾਹਿਬ!” ਤੇ ਨਾਲ ਹੀ ਸਲਾਮ ਦੁਆ ਕੀਤੀ। ਮੈਂ ਅੱਗੋਂ ੳੇਸਨੁੰ ਸਲਾਮ ਦਾ ਜੁਆਬ ਦਿੱਤਾ। ਉਸਨੇ ਕਿਹਾ, “ਸਰਦਾਰ ਜੀ! ਮੇਰੀ ਬੱਚੀ ਨੂੰ ਪਿਆਰ ਕਿਉਂ ਨਹੀਂ ਦੇਂਦੇ?” ਮੈਂ ਉਸ ਬੱਚੀ ਨੂੰ ਪਿਆਰ ਦਿੱਤਾ। ਉਹ ਦੋਹਵੇਂ ਬਹੁਤ ਖ਼ੁਸ਼ ਹੋਈਆਂ। ਮੈਨੂੰ ਹੁਣ ਪਛਤਾਵਾ ਹੈ ਕਿ ਮੈਂ ਉਸ ਭੈਣ ਦਾ ਐਡਰੈਸ ਕਿਉਂ ਨਾ ਲਿਆ। ਮੈਂ ਸਦਾ ਵਾਸਤੇ ਉਸਨੁੰ ਆਪਣੀ ਧਰਮ-ਭੈਣ ਬਣਾ ਲੈਂਦਾ।
ਮੈਨੂੰ ਜਿੰਨੇ ਵੀ ਪੰਜਾਬੀ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਮਿਲੇ, ਜੋ ਇੱਧਰੋਂ ਪੂਰਬੀ ਪੰਜਾਬ ਤੋਂ ਉੱਜੜ ਕੇ ਗਏ ਸਨ। ਉਹਨਾਂ ਦੀ ਬਹੁਤ ਖ਼ਾਹਿਸ਼ ਸੀ ਕਿ ਊਹ ਆਪਣਾ ਪਿੰਡ ਅਤੇ ਉਸਦੇ ਲੋਕਾਂ ਨੂੰ ਵੇਖਣ ਮਿਲਣ। ਅਸੀਂ ਉਹ ਪਿੱਪਲ ਤੇ ਬੋਹੜ ਦੇਖੀਏ ਜਿੱਥੇ ਅਸੀਂ ਬਚਪਨ ਵਿੱਚ ਖੇਡਦੇ ਰਹੇ ਹਾਂ। ਦੋਹਾਂ ਪਾਸਿਆਂ ਦੇ ਪੰਜਾਬੀ ਸੰਤਾਲੀ ਦੀ ਟਰੈਜਿਡੀ ਨੂੰ ਭੁੱਲ ਕੇ ਫ਼ਿਰ ਮਿਲਣਾ ਚਾਹੁੰਦੇ ਹਨ। ਪਰ ਕੱਟੜਵਾਦੀ ਅਤੇ ਸਰਕਾਰਾਂ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਮਿਲਣ ਨਹੀਂ ਦੇਣਾ ਚਾਹੁੰਦੇ। ਦੋਹਵੇਂ ਪਾਸੇ ਗ਼ਰੀਬੀ, ਅਨਪੜ੍ਹਤਾ, ਜ਼ਹਾਲਤ ਅਤੇ ਭ੍ਰਿਸ਼ਟਾਚਾਰ ਅਤੇ ਨਾਬਰਾਬਰੀ ਦਾ ਬੋਲਬਾਲਾ ਹੈ। ਸੀਤਲ ਜੀ ਦੇ ਬੋਲਾਂ ਅਨੁਸਾਰ, “ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ, ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।” ਦੋਹਾਂ ਪਾਸਿਆਂ ਦੇ ਸਿਆਸਤਦਾਨ ਲੋਕਾਂ ਨੂੰ ਧਰਮ, ਭਾਸ਼ਾ, ਇਲਾਕਾ, ਅਤੇ ਜਾਤ-ਪਾਤ ਦੇ ਨਾਮ ਤੇ ਲੜਾ ਕੇ ਆਪਣੀਆਂ ਗੱਦੀਆਂ ਪੱਕੀਆਂ ਕਰ ਰਹੇ ਹਨ। ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਰਹੇ ਹਨ। ਲੋਕਾਂ ਦੀਆਂ ਜ਼ਰੂਰਤਾਂ- ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਵਿੱਦਿਆ ਦਾ ਫ਼ਿਕਰ ਨਹੀਂ। ਦੋਹੀਂ ਪਾਸੀਂ ਗ਼ਰੀਬ, ਗ਼ਰੀਬ ਹੋ ਰਿਹਾ ਹੈ (ਦੋਹਾਂ ਪਾਸੀਂ ਗ਼ਰੀਬ ਲੋਕ ਆਪਣੇ ਗੁਰਦੇ ਵੇਚ ਰਹੇ ਹਨ, ਜੇ ਹਸਪਤਾਲ ਦਾਖ਼ਲ ਹੋਣ ਤਾਂ ਉਹਨਾਂ ਦੇ ਗੁਰਦੇ ਚੋਰੀ ਕੱਢ ਕੇ ਲੈ ਜਾਂਦੇ ਹਨ) ਅਮੀਰ, ਅਮੀਰ ਹੋ ਰਿਹਾ ਹੈ।
1947 ਵਿੱਚ ਸਾਨੂੰ ਆਜ਼ਾਦੀ ਤਾਂ ਮਿਲ ਗਈ ਪਰ ਸਾਡੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ। ਭਗਤ ਸਿੰਘ ਨੇ ਕਿਹਾ ਸੀ, “ਜਦੋਂ ਤੱਕ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ, ਸਾਡਾ ਸੰਘਰਸ਼ ਜਾਰੀ ਰਹੇਗਾ। 60 ਸਾਸਲ ਬਾਅਦ ਵੀ ਗੋਰੇ ਅੰਗਰੇਜ਼ ਦੀ ਥਾਂ ਕਾਲਾ ਅੰਗਰੇਜ਼ ਲੋਕਾਂ ਨੂੰ ਲੁੱਟ ਰਿਹਾ ਹੈ। ਸਾਡੇ ਅਖ਼ੌਤੀ ‘ਕਲਾਕਾਰਾਂ’ ‘ਗੀਤਕਾਰਾਂ’ ਅਤੇ ਗਾਇਕਾਵਾਂ/ਗਾਇਕਾਂ ਨੇ ਨੌਜਵਾਨ ਮੁੰਡਿਆਂ ਕੁੜੀਆਂ ਦੀ ਜੜ੍ਹ ਪੁੱਟ ਕੇ ਰੱਖ ਦਿੱਤੀ ਹੈ। ਸੈਕਸ ਪੱਖੋਂ ਜੋ ਵੀ ਦੁਰਘਟਨਾਵਾਂ ਪੰਜਾਬ ਵਿੱਚ ਵਾਪਰ ਰਹੀਆਂ ਹਨ, ਸਭ ਇਹਨਾਂ ਦੀ ਦੇਣ ਹੈ। “ਖਾਣ ਬੱਕਰੇ ਅਤੇ ਪੀਣ ਸ਼ਰਾਬਾਂ ਪੁੱਤ ਸਰਦਾਰਾਂ ਦੇ” (ਸਰਦਾਰ ਭਾਵੇਂ ਪੰਜ ਕਨਾਲ ਦਾ ਮਾਲਕ ਹੋਵੇ) ਗੀਤ ਗੌਣ ਵਾਲੇ ਲੱਖਾਂ-ਪਤੀ ਹੋ ਗਏ ਹਨ। ਪਰ ‘ਮੀਟ ਸ਼ਰਾਬ ਖਾਣ ਵਾਲੇ’ ਖ਼ੁਦਕੁਸ਼ੀਆਂ ਕਰ ਰਹੇ ਹਨ। ਮੇਰੀ ਆਸ ਹੈ ਕਾਲੀ ਬੋਲੀ ਰਾਤ ਤੋਂ ਬਾਅਦ ਸੁਨਹਿਰਾ ਦਿਨ ਜ਼ਰੂਰ ਚੜ੍ਹਿਆ ਕਰਦਾ ਹੈ। ਗੁਰੂ ਨਾਨਕ ਅਤੇ ਗੁਰੁ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲਾ ਮਰਦ ਜ਼ਰੂਰ ਪੈਦਾ ਹੋਵੇਗਾ, ਜੋ ਇਸ ਕੂੜ ਅਮਾਵਸ ਨੂੰ ਸੱਚ ਦੇ ਪੂਰਨਮਾਸ਼ੀ ਵਾਲੇ ਚੰਦਰਮਾ ਵਿੱਚ ਬਦਲ ਦੇਵੇਗਾ। ਬਾਬੇ ਨਾਨਕ ਦੀ ਬਾਣੀ ਦੀ ਤੁਕ “ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ” ਜ਼ਰੂਰ ਪੂਰੀ ਹੋਵੇਗੀ) ਪ੍ਰਸਿੱਧ ਢਾਡੀ ਅਤੇ ਨਾਮਵਰ ਵਿਦਵਾਨ ਸਵਰਗਵਾਸੀ ਸ: ਪਿਆਰਾ ਸਿੰਘ ਪੰਛੀ ਜੀ ਦੇ ਇਹਨਾਂ ਬੋਲਾਂ, ਜੋ ਉਹਨਾਂ 1947 ਦੀ ਵੰਡ ਤੇ ਲਿਖੇ ਸਨ, ਨਾਲ ਆਗਿਆ ਲੈਂਦਾ ਹਾਂ:
ਕਈਆਂ ਚਿਰਾਂ ਦੀ, ਹੈ ਸੀ ਉਡੀਕ ਸਾਨੂੰ,
ਕਦੇ ਹੋਵੇਗਾ ਦੇਸ਼ ਆਜ਼ਾਦ ਸਾਡਾ।
ਬੇ-ਗੁਨਾਹਾਂ ਨੂੰ ਪਿੰਜਰੀਂ ਪਾਉਣ ਵਾਲਾ,
ਨਿਕਲ ਜਾਏਗਾ ਏਥੋਂ ਸੱਯਾਦ ਸਾਡਾ।
ਸਾਡੀ ਕੀਤੀ ਕਮਾਈ ਨੂੰ ਲੁੱਟੂ ਕੋਈ ਨਾ,
ਸੋਹਣਾ ਹੋਵੇਗਾ ਦੇਸ ਆਬਾਦ ਸਾਡਾ।
ਏਸ ਗੱਲ ਦਾ ‘ਪੰਛੀਆ’ ਪਤਾ ਨਹੀਂ ਸੀ,
ਹੋ ਜਾਣਾ ਹੈ ਝੁੱਗਾ ਬਰਬਾਦ ਸਾਡਾ।
ਪਿਆਰਾ ਸਿੰਘ ਪੰਛੀ ਦੇ ਦਿਲ ਦਾ ਇਹ ਦੁੱਖ ਸਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346