Welcome to Seerat.ca
Welcome to Seerat.ca

ਉੱਠ ਗਏ ਗਵਾਂਢੋਂ ਯਾਰ

 

- ਹਰਨੇਕ ਸਿੰਘ ਘੜੂੰਆਂ

ਜਦੋਂ ਅੱਖਾਂ ਅੱਗੇ ਬਾਪ ਦਾ ਕਤਲ ਹੋਇਆ

 

- ਸਵਰਨ ਚੰਦਨ

ਬਲਬੀਰ ਸਿੰਘ ਨੂੰ ਗੋਲਡਨ ਗੋਲ ਦੀ ਉਡੀਕ

 

- ਪ੍ਰਿੰ. ਸਰਵਣ ਸਿੰਘ

ਗਿੱਚੀ ਵਿੱਚ ਪੁੜਿਆ ਸਟੀਅਰਿੰਗ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਬਾਗੀ

 

- ਹਰਜੀਤ ਅਟਵਾਲ

ਝੋਲੀ ਵਿੱਚ ਡਿੱਗੇ ਬੇਰ

 

- ਵਰਿਆਮ ਸਿੰਘ ਸੰਧੂ

ਮਰ ਜਾਏ ਵਿਚੋਲਾ ਨੀ, ਜਿਹਨੇ ਰੱਖਿਆ ਓਹਲਾ ਨੀ...

 

- ਐਸ. ਅਸ਼ੋਕ ਭੌਰਾ

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗ਼ਜ਼ਲ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਕਾਮਰੇਡਾਂ ਦੇ ਨਾਮ

 

- ਉਂਕਾਰਪ੍ਰੀਤ

ਤਖਤ ਦਿਆਂ ਮਾਲਕਾਂ ਨੂੰ

 

- ਹਰਜਿੰਦਰ ਸਿੰਘ ਗੁਲਪੁਰ

ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਗੋਰੀਆਂ ਵੀ ਘੱਗਰੀਆਂ ਘੁਕਾਉਣ ਲੱਗੀਆਂ

 

- ਗੱਜਣਵਾਲਾ ਸੁਖਮਿੰਦਰ

ਸੰਖੇਪ ਗਾਥਾ / ਕਾਮਾਗਾਟਾ ਮਾਰੂ ਦੀ ਘਟਨਾ / ਪਿਛੋਕੜ ਅਤੇ ਵਰਤਮਾਨ

 

- ਉਕਾਰ ਸਿੰਘ ਡੁਮੇਲੀ

ਮੱਤਾਂ ਦੇਣ ਵਾਲਾ ਮੇਰਾ ਤਾਇਆ

 

- ਜੋਗਿੰਦਰ ਸਿੰਘ ਕੈਰੋਂ (ਡਾ.)

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਅਸਤਕਾਲ ਤੇ ਅਸਥੀਆਂ ਦੇ ਪੈਂਦੇ ਹਿੱਸਿਆਂ ਦੇ ਕਿੱਸਿਆਂ ਤੋਂ ਚਿੰਤੁਤ ਬਜ਼ੁਰਗ  / (ਬਨਾਮ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਟੋਰਾਂਟੋ)

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਡਾ. ਅਮਰ ਸਿੰਘ ਧਾਲੀਵਾਲ

 

- ਡਾ ਬਿਕਰਮ ਸਿੰਘ ਘੁੰਮਣ

ਵਰਿਆਮ ਸਿੰਘ ਸੰਧੂ ਦੀ ਕਹਾਣੀ ਦੇ ਨਾਟਕੀ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਚਕਾਚੂੰਧ ਕੀਤਾ

 

- ਗੁਰਦਿਆਲ ਸਿੰਘ ਬੱਲ

ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???

 

- ਮਨਦੀਪ ਖੁਰਮੀ ਹਿੰਮਤਪੁਰਾ

ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।

 

- ਕਰਨ ਬਰਾੜ

ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ

 

- ਡਾ. ਜਗਮੇਲ ਸਿੰਘ ਭਾਠੂਆਂ

Chauri Chaura-(Revolt and freedom struggle)-Subhas Kushwaha's book

 

- Chaman Lal

ਕਵਿਤਾਵਾਂ

 

- ਰਾਜ ਸੰਧੂ

ਹੁੰਗਾਰੇ

 

Online Punjabi Magazine Seerat


ਦਲਜੀਤ ਸਿੰਘ ਉੱਪਲ, ਯੁਵਰਾਜ ਰਤਨ, ਰਵਿੰਦਰ ਸਹਿਰਾਅ, ਅਮਰਪਾਲ ਸਿੰਘ ਅਤੇ ਕੇ.ਸੀ. ਮੋਹਨ ਦੇ ਖ਼ਤ
- ਬਲਦੇਵ ਸਿੰਘ ਧਾਲੀਵਾਲ

 

ਦਲਜੀਤ ਉਪਲ ਨਾਲ ਨੇੜਤਾ ਮੇਰੀ 2001 ਦੀ ਇੰਗਲੈਂਡ ਫੇਰੀ ਦੌਰਾਨ ਹੋਈ। ਉਸ ਦਾ ਦਿਲਕਸ਼ ਵਰਨਣ ਸਫ਼ਰਨਾਮਾ ‘ਥੇਮਜ਼ ਨਾਲ ਵਗਦਿਆਂ‘ ਵਿਚ ਹੈ।

4.12.2002

ਸਤਿਕਾਰਯੋਗ ਡਾ. ਸਾਹਿਬ ਜੀਓ,
       ਕਲਮੀ ਸਤਿਕਾਰ ਪ੍ਰਵਾਨ ਕਰਨਾ ਜੀ,
ਆਪ ਜੀ ਵੱਲੋਂ 11.9.2002 ਨੂੰ ਲਿਖਿਆ ਪੱਤਰ ਮਿਲਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਪਾਸੋਂ ਮੁਆਫੀ ਚਾਹੁੰਦਾ ਹਾਂ ਕਿ ਉਸੇ ਵਕਤ ਖ਼ਤ ਦਾ ਉਤਰ ਨਹੀਂ ਦੇ ਸਕਿਆ। ਆਪ ਜੀ ਇਹ ਵੀ ਜਾਣਦੇ ਹੋ ਕਿ ਇੰਗਲੈਂਡ ਵਰਗੇ ਤੇਜ਼ ਰਫ਼ਤਾਰ ਦੇਸ਼ ਅੰਦਰ ਕੰਮਾਂ-ਕਾਰਾਂ ਵਿਚੋਂ ਟਾਈਮ ਕੱਢਣਾ ਕਾਫੀ ਮੁਸ਼ਕਲ ਹੁੰਦਾ ਹੈ। ਪਰ ਫਿਰ ਵੀ ਮੈਂ ਜਿੰਨਾ ਕੁ ਹੋ ਸਕੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਲਈ ਟਾਈਮ ਕੱਢਦਾ ਰਹਿੰਦਾ ਹਾਂ। ਮੇਰੇ ਬਾਰੇ ਆਪ ਜੀ ਨੇ ਜੋ ਲਿਖਿਆ ਹੈ ਧੰਨਵਾਦ ਪਰ ਮੈਂ ਨਾ ਤਾਂ ਕੋਈ ਵੱਡਾ ਲੇਖਕ ਹਾਂ ਅਤੇ ਨਾ ਹੀ ਕੋਈ ਆਲੋਚਕ ਹਾਂ। ਹਾਂ, ਪੰਜਾਬੀ ਮਾਂ ਬੋਲੀ ਦਾ ਇਕ ਮਾਮੂਲੀ ਜਿਹਾ ਪਾਠਕ ਜ਼ਰੂਰ ਹਾਂ। ਇਕ ਪਾਠਕ ਦੇ ਤੌਰ ਤੇ ਮੈਂ ਇਹ ਬੜੀ ਸ਼ਿੱਦਤ ਨਾਲ ਅਨੁਭਵ ਅਤੇ ਮਹਿਸੂਸ ਕੀਤਾ ਹੈ ਕਿ ਅੱਜ ਦੇ ਯੁੱਗ ਵਿਚ ਬਹੁਤ ਘੱਟ ਅਜਿਹੇ ਲੇਖਕ ਹਨ ਜੋ ਉਹ ਉਪਦੇਸ਼ ਸਮਾਜ ਨੂੰ ਦਿੰਦੇ ਹਨ ਪਰ ਆਪ ਉਹਦੇ ਉਤੇ ਨਹੀਂ ਚੱਲਦੇ। ਅਜਿਹੇ ਲੇਖਕਾਂ ਨੂੰ ਮੈਂ ਲੇਖਕ ਨਹੀਂ ਮੰਨਦਾ ਭਾਵੇਂ ਉਹ ਕਿਤਾਬਾਂ ਦੇ ਢੇਰਾਂ ਦੇ ਢੇਰ ਰਚ ਲੈਣ। ਇਸੇ ਕਰਕੇ ਮੈਂ ਸਾਹਿਤਕ ਸਮਾਗਮਾਂ ਵਿਚ ਇਕ ਪਾਠਕ ਦੇ ਨਾਤੇ ਹੀ ਲੇਖਕਾਂ ਦੀਆਂ ਕਰਤੂਤਾਂ ਨੂੰ ਸਰੋਤਿਆਂ ਦੇ ਸਨਮੁੱਖ ਸ਼ਰੇਆਮ ਕਰ ਦਿੰਦਾ ਹਾਂ ਅਤੇ ਲੇਖਕ ਮੇਰੇ ਨਾਲ ਗੁੱਸੇ ਹੋ ਜਾਂਦੇ ਹਨ। ਕਈਆਂ ਦੀਆਂ ਅੱਖਾਂ ਵਿਚ ਰੇਤ ਦੇ ਕਿਣਕੇ ਵਾਂਗੂੰ ਰੜਕਦਾ ਵੀ ਹਾਂ।
ਆਪ ਜੀ ਨੇ ਜੋ ਕਾਰਜ ਪਰਵਾਸੀ ਬੰਦਿਆਂ ਦੇ ਦੁੱਖਾਂ ਤੇ ਲਿਖਣ ਦਾ ਆਰੰਭਿਆ ਹੈ ਉਹ ਸ਼ਲਾਘਾਯੋਗ ਹੈ। ਇਸ ਕਾਰਜ ਵਿਚ ਮੈਥੋਂ ਆਪ ਜੀ ਜਿਹੜੀ ਵੀ ਸੇਵਾ ਲੈਣੀ ਚਾਹੋਗੇ ਮੈਂ ਹਾਜ਼ਰ ਹੋ ਜਾਵਾਂਗਾ। ਆਪ ਜੀ ਨੇ ਕੁਝ ਤਸਵੀਰਾਂ ਦੀ ਮੰਗ ਕੀਤੀ ਹੈ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਆਪ ਜੀ ਨੂੰ ਤਸਵੀਰਾਂ ਕਿਹੋ ਜਿਹੀਆਂ ਚਾਹੀਦੀਆਂ ਹਨ। ਕਿਉਂਕਿ ਮੈਂ ਪੰਜਾਬ ਦੇ ਪੇਂਡੂ ਜੀਵਨ ਬਾਰੇ ਕਾਫੀ ਤਸਵੀਰਾਂ ਖਿੱਚੀਆਂ ਹਨ। ਬਾਕੀ ਜੋ ਤਸਵੀਰਾਂ ਮੈਂ ਤੁਹਾਡੀਆਂ ਸਾਹਿਤਕ ਸਮਾਗਮਾਂ ਵਿਚ ਖਿੱਚੀਆਂ ਹਨ ਉਹ ਮੈਂ ਇਸ ਕਰਕੇ ਨਹੀਂ ਭੇਜੀਆਂ ਸਨ ਕਿ ਮੈਂ ਚਾਹੁੰਦਾ ਸੀ ਕਿ ਮੈਂ ਫਰਵਰੀ ਵਿਚ ਇੰਡੀਆ ਆਉਣਾ ਹੈ ਅਤੇ ਮਿਲਣ ਵਾਲੇ ਦੋਸਤਾਂ-ਮਿੱਤਰਾਂ ਦੀ ਇਕ ਲੰਮੀ ਲਿਸਟ ਤਿਆਰ ਕੀਤੀ ਹੈ। ਇਨ੍ਹਾਂ ਲੇਖਕਾਂ ਵਿਚ ਆਪ ਜੀ ਦਾ ਨਾਮ ਵੀ ਸ਼ਾਮਿਲ ਕੀਤਾ ਹੈ। ਮੈਂ ਸੋਚਿਆ ਕਿ ਉਹ ਤਸਵੀਰਾਂ ਮੈਂ ਖ਼ੁਦ ਆਪ ਜੀ ਨੂੰ ਤੁਹਾਡੇ ਕੋਲ ਪਹੁੰਚ ਕੇ ਭੇਟ ਕਰਾਂਗਾ। ਜੇਕਰ ਬਹੁਤ ਹੀ ਜਲਦੀ ਚਾਹੀਦੀਆਂ ਹਨ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਭੇਜ ਦੇਵਾਂਗਾ। ਬਾਕੀ ਜੋ ਆਪ ਜੀ ਨੇ ਮੇਰੀਆਂ ਰਚਨਾਵਾਂ ਪੜ੍ਹ ਕੇ ਮੈਨੂੰ ਸੁਝਾਅ ਦਿੱਤਾ ਹੈ, ਇਸ ਉਤੇ ਮੈਂ ਪੂਰੇ ਮਨ ਨਾਲ ਪਹਿਰਾ ਦੇਵਾਂਗਾ। ਤੁਹਾਡੇ ਜਿਹੇ ਵਿਦਵਾਨ ਸੱਜਣਾਂ ਦੇ ਸੁਝਾਵਾਂ ਦਾ ਮੈਨੂੰ ਹਮੇਸ਼ਾਂ ਇੰਤਜ਼ਾਰ ਰਹਿੰਦਾ ਹੈ। ਆਪ ਜੀ ਦੀਆਂ ਪੁਸਤਕਾਂ ਦੀਆਂ ਵੀ ਮੈਂ ਕਾਪੀਆਂ ਮੰਗਵਾ ਲਵਾਂਗਾ।
ਖ਼ਤ ਵਿਚ ਅੱਗੇ ਚੱਲ ਕੇ ਆਪ ਜੀ ਨੇ ਮੇਰੇ ਬਾਇਓ-ਡਾਟਾ ਦੀ ਮੰਗ ਵੀ ਕੀਤੀ ਹੈ। ਮੈਂ ਤਾਂ ਇਕ ਪੇਂਡੂ ਅਨਪੜ੍ਹ ਜਿਹਾ ਆਮ ਬੰਦਾ ਹੀ ਹਾਂ, ਬਾਇਓ-ਡਾਟਾ ਵੱਡੇ ਵਿਦਵਾਨ ਸੱਜਣਾਂ ਦਾ ਮੰਗੀਦਾ ਹੈ। ਮੈਂ ਤਾਂ ਸਿਰਫ਼ ਦਸ ਜਮਾਤਾਂ ਪੜ੍ਹਿਆ ਹਾਂ, ਮੈਂ ਕੋਈ ਡਿਗਰੀਆਂ ਨਹੀਂ ਕੀਤੀਆਂ ਹਨ। ਹਾਂ, ਪੰਜਾਬੀ ਸਾਹਿਤ ਪੜ੍ਹਨ ਦੀ ਲਗਨ ਜ਼ਰੂਰ ਹੈ। ਨੌਵੀਂ ਜਮਾਤ ਵਿਚ ਪੜ੍ਹਦਿਆਂ ਹੀ ਮੈਂ ਇਕ ਨਾਵਲ ‘ਗੜੇਮਾਰ‘ ਲਿਖਿਆ ਸੀ। ‘ਰਮਜ਼ਾਂ‘ ਪੁਸਤਕ ਆਪ ਜੀ ਨੇ ਪੜ੍ਹ ਹੀ ਲਈ ਹੋਵੇਗੀ। ਬਰਤਾਨਵੀ ਲੇਖਕਾਂ ਉਤੇ ਇਕ ਕੋਸ਼ ਤਿਆਰ ਕੀਤਾ ਹੈ, ਛਪਣ ਅਧੀਨ ਹੈ। ‘ਸਨਮੁੱਖ ਸੱਜਣਾਂ‘ ਦੇ ਨਾਂ ਹੇਠ ਮੇਰਾ ਇਕ ਕਾਲਮ ਪੰਜਾਬ ਟਾਈਮਜ਼ ਪੇਪਰ ਵਿਚ ਕਦੇ-ਕਦੇ ਛਪਦਾ ਹੈ। ‘ਦੇਸ ਪ੍ਰਦੇਸ‘ ਵਿਚ ਕੁਝ ਰਚਨਾਵਾਂ ਛਪ ਚੁੱਕੀਆਂ ਹਨ। ਇੰਗਲੈਂਡ ਵਿਚਲੇ ਪੰਜਾਬੀ ਪੇਪਰਾਂ ਵਿਚ ਛਪਦਾ ਰਹਿੰਦਾ ਹਾਂ। ਸਿੱਖ ਪਰਿਵਾਰ ਅਤੇ ਪੰਜਾਬੀ ਗਾਰਡੀਅਨ ਵਿਚ ਲਗਾਤਾਰ ਛਪਿਆ ਹੈ। ਇਨ੍ਹਾਂ ਤੋਂ ਇਲਾਵਾ ਇੰਡੀਆ ਵਿਚਲੇ ਪੇਪਰਾਂ ਵਿਚ ਮਹਿਰਮ, ਘਰ ਸ਼ਿੰਗਾਰ, ਕਹਾਣੀ ਪੰਜਾਬ, ਕਲਮ, ਸਰਨਾਵਾਂ ਵਿਚ ਲੰਙੇ ਡੰਗ ਛਪਿਆ ਹਾਂ। ਇੰਗਲੈਂਡ ਦੇ ਗੁਰਦਵਾਰਿਆਂ ਉਤੇ ਮੇਰੀ ਇਕ ਪੁਸਤਕ ਤਕਰੀਬਨ ਤਿਆਰ ਹੋ ਚੁੱਕੀ ਹੈ, ਛਪਣ ਅਧੀਨ ਹੈ। ਇੰਗਲੈਂਡ ਦੇ ਲੇਖਕਾਂ ਦੀਆਂ ਕਹਾਣੀਆਂ ਦੀ ਇਕ ਪੁਸਤਕ ਸੰਪਾਦਿਤ ਕੀਤੀ ਹੈ, ਉਹ ਵੀ ਛਪਣ ਅਧੀਨ ਹੈ। ਇਸ ਸਭ ਕਾਸੇ ਤੋਂ ਇਲਾਵਾ ਕੁਝ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਪਬਲਿਸ਼ ਕੀਤੀਆਂ ਹਨ।
ਇੰਗਲੈਂਡ ਵਿਚ ਮੈਂ 1982 ਦੇ ਅਖ਼ੀਰ ਵਿਚ ਆਇਆ ਸੀ। ਇਥੇ ਆ ਕੇ ਸਭ ਤੋਂ ਪਹਿਲਾਂ ਸਿਊਣ ਦਾ ਕੰਮ ਸਿੱਖਿਆ ਅਤੇ ਕੀਤਾ। ਉਸ ਤੋਂ ਬਾਅਦ ਇਕ ਪ੍ਰਿੰਟਿੰਗ ਕੰਪਨੀ ਵਿਚ ਸੇਲਜ਼ਮੈਨ ਦਾ ਕੰਮ ਕੀਤਾ। ਅੱਜ ਕੱਲ੍ਹ ਇਕ ਟੈਕਸੀ ਡਰਾਈਵਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ। ਬਸ ਇਹੋ ਹੀ ਮੇਰਾ ਰੁਜ਼ਗਾਰ ਦਾ ਸਾਧਨ ਹੈ।
ਇਤਨਾ ਕੁਝ ਲਿਖਦਾ ਹੋਇਆ ਇਜਾਜ਼ਤ ਚਾਹੁੰਦਾ ਹਾਂ ਅਤੇ ਉਮੀਦ ਹੈ ਕਿ ਅੱਗੇ ਤੋਂ ਵੀ ਆਪ ਜੀ ਇਸੇ ਤਰ੍ਹਾਂ ਦੀ ਚਿੱਠੀ-ਪੱਤਰ ਰਾਹੀਂ ਰਾਬਤਾ ਕਾਇਮ ਰੱਖਦੇ ਹੋਏ ਆਪਣੇ ਬਹੁਮੁੱਲੇ ਵਿਚਾਰ ਦਿੰਦੇ ਰਹੋਗੇ। ਭੁੱਲ-ਚੁੱਕ ਲਈ ਖਿਮਾ ਦੀ ਜਾਚਨਾ।
ਧੰਨਵਾਦ ਸਹਿਤ,

ਆਪ ਜੀ ਦਾ ਛੋਟਾ ਮਿੱਤਰ,
ਦਲਜੀਤ ਸਿੰਘ ਉੱਪਲ

***

ਕਨੇਡਾ ਵਾਸੀ ਕਹਾਣੀਕਾਰ ਯੁਵਰਾਜ ਰਤਨ
ਨਾਲ ਮੇਰੀ ਸਾਂਝ ਇਸ ਕਰਕੇ ਬਣੀ ਕਿ ਉਨ੍ਹਾਂ ਨੇ ਕਹਾਣੀਕਾਰ ਸੁਜਾਨ ਸਿੰਘ ਬਾਰੇ ਕਰਵਾਏ ਜਾ ਰਹੇ ਸਮਾਗਮ ਲਈ ਮੇਰੇ ਤੋਂ ਇਕ ਪਰਚਾ ਲਿਖਵਾਉਣਾ ਸੀ। ਉਸ ਤੋਂ ਪਿੱਛੋਂ ਉਹ ਸਾਂਝ ਵਧ-ਫੁਲ ਨਾ ਸਕੀ।

9.10.96

ਪਿਆਰੇ ਵੀਰ ਬਲਦੇਵ ਜੀਓ,
ਨਿੱਘੀ ਯਾਦ !
ਤੁਹਾਡਾ ਖ਼ਤ ਮਿਲ ਗਿਆ ਸੀ। ਧੰਨਵਾਦ।
ਸੁਜਾਨ ਸਿੰਘ ਬਾਰੇ ਜੋ ਤੁਸੀਂ ਭਰਪੂਰ ਜਾਣਕਾਰੀ ਦਿੱਤੀ ਹੈ,ਉਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅਸੀਂ ਇਹੋ ਫੈਸਲਾ ਲਿਆ ਹੈ ਕਿ ਸੁਜਾਨ ਸਿੰਘ ਤੇ ਸੰਪੂਰਨ (ਫਰਠਬਗਕੀਕਅਤਜਡਕ) ਪੇਪਰ ਲਿਖਵਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਦੀ ਡਾਕੂਮੈਂਟਰੀ ਫ਼ਿਲਮ ਵਿਖਾਈ ਜਾਵੇ। ਸੋ ਸੁਜਾਨ ਸਿੰਘ ਬਾਰੇ ਅਸੀਂ ਤੁਹਾਨੂੰ ਪੇਪਰ ਲਿਖਣ ਲਈ ਬੇਨਤੀ ਕਰਦੇ ਹਾਂ। ਉਹ ਪੇਪਰ ਤੁਹਾਡੇ ਨਾਂ ਥੱਲੇ ਹੀ ਪੜ੍ਹਿਆ ਜਾਵੇਗਾ। ਉਸ ਤੋਂ ਮਗਰੋਂ ਪੇਪਰ ਉੱਤੇ ਉਸਾਰੂ ਪੜਚੋਲ ਕਰਵਾਈ ਜਾਵੇਗੀ।
‘ਪੰਜਾਬੀ ਲੇਖਕ ਸਭਾ‘ ਤੁਹਾਨੂੰ ਇਸ ਕਾਰਜ ਲਈ ਇਕ ਹਜ਼ਾਰ ਰੁਪਏ ਦਾ ਡਰਾਫਟ ਭੇਜ ਰਹੀ ਹੈ। ਸੋ ਅਸੀਂ ਤੁਹਾਡੇ ਕੋਲੋਂ ਇਕ ਲੇਖ ਅਤੇ ਡਾਕੂਮੈਂਟਰੀ ਦੀ ਹੀ ਮੰਗ ਕੀਤੀ ਹੈ। ਇਸ ਤੋਂ ਉਪਰੰਤ ਤੁਸੀਂ ਆਪਣੀ ਤੀਖਣ ਬੁੱਧੀ ਨਾਲ ਕੋਈ ਵਾਧਾ ਕਰਨਾ ਲੋਚਦੇ ਹੋ ਤਦ ਅਸਾਡੇ ਸਿਰ ਮੱਥੇ।
ਬਲਦੇਵ ਜੀ, ਜੇ ਉਨ੍ਹਾਂ ਦੀ ਤਸਵੀਰ ਵੀ ਭੇਜ ਸਕੋ ਤਾਂ ਅਸੀਂ ਗੋਸ਼ਟੀ ਹਾਲ ਵਿਚ ਸਜਾ ਸਕਦੇ ਹਾਂ, ਮੌਕੇ ਅਨੁਸਾਰ ਪ੍ਰਭਾਵਤ ਕਰੇਗੀ। ਜੇ ਤੁਸੀਂ ਉਦਮ ਕਰਕੇ ਤੇ ਨਿੱਜੀ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਨਵੰਬਰ ਦੇ ਮਹੀਨੇ ਵਿਚ ਭੇਜ ਸਕੋ ਤਾਂ ਆਪ ਜੀ ਦੇ ਬਹੁਤ ਹੀ ਰਿਣੀ ਹੋਵਾਂਗੇ। ਪੇਪਰ ਦੀਆਂ ਫੋਟੋ ਕਾਪੀਆਂ ਕਰਕੇ ਗੋਸ਼ਟੀ ਤੋਂ ਪਹਿਲਾਂ ਵੰਡੀਆਂ ਜਾਣ ਤਾਂ ਕਿ ਉਸ ਤੇ ਉਸਾਰੂ ਪੜਚੋਲ ਹੋ ਸਕੇ ਤਦ ਹੀ ਸੁਜਾਨ ਸਿੰਘ ਨੂੰ ਦਿਲੋਂ ਸੱਚੀ ਸ਼ਰਧਾਂਜਲੀ ਭੇਟ ਕਰ ਸਕਾਂਗੇ।
ਨਾਲ ਲਗਦਾ ‘ਓਪਰੀ ਹਵਾ‘ ਦਾ ਬੁੱਲਾ ਵੀ ਭੇਜ ਦੇਣਾ। ਤੁਹਾਡੇ ਪਰਵਾਰ ਨੂੰ ਚੰਗੀ ਸਿਹਤ ਲਈ ਸ਼ੁਭ-ਕਾਮਨਾਵਾਂ ਭੇਜਦਾ ਹਾਂ।

ਆਪ ਦਾ,
ਯੁਵਰਾਜ ਰਤਨ

***

ਪਰਵਾਸੀ ਕਵੀ ਰਵਿੰਦਰ ਸਹਿਰਾਅ ਨਾਲ ਨੇੜਤਾ ਮੇਰੀ 1997 ਦੀ ਅਮਰੀਕਾ ਫੇਰੀ ਦੌਰਾਨ ਬਣੀ ਜੋ ਹੁਣ ਤੱਕ ਨਿਭ ਰਹੀ ਹੈ।

ਮਿਲਵੌਕੀ
ਅਗਸਤ 14, 2000

ਪਿਆਰੇ ਬਲਦੇਵ !
ਨਿੱਘੀ ਯਾਦ !
ਕਿਤਾਬ ਭੇਜਣ ਲਈ ਸ਼ੁਕਰੀਆ। ਸੋਚਿਆ ਪੜ੍ਹ ਕੇ ਹੀ ਲਿਖਾਂਗਾ। ਬਈ ਸੁਆਦ ਆ ਗਿਆ। ਬਾਹਰ ਬਾਰੇ ਹੁਣ ਤੱਕ ਜਿੰਨਾਂ ਕੁ ਜਿਸ ਕਿਸੇ ਨੇ ਵੀ ਲਿਖਿਆ ਉਨ੍ਹਾਂ ‘ਚੋਂ ਸਭ ਤੋਂ ਜਿਆਦਾ ਰੌਚਿਕ ਤੇ ਪ੍ਰਮਾਣਿਕ ਲੱਗਿਆ। ਇਹ ਗੱਲ ਮੈਂ ਨਹੀਂ ਜਿਸ ਜਿਸ ਨੇ ਵੀ ਪੜ੍ਹਿਆ ਹੈ, ਨੇ ਕਹੀ ਹੈ। (ਸਿਵਾਇ ਕੁਝ ਇਕ ਨੂੰ ਛੱਡ ਕੇ) ਹੋਰ ਸਰੋਕਾਰ ‘ਚ ਲੇਖ ਵੀ ਪਸੰਦ ਆਇਆ। ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਬੇਝਿਜਕ ਲਿਖਣਾ।

ਤੇਰਾ,
ਰਵਿੰਦਰ ਸਹਿਰਾਅ

***

ਪਰਵਾਸੀ ਲੇਖਕ ਕੇ.ਸੀ. ਮੋਹਨ ਨਾਲ ਸੰਖੇਪ ਜਿਹੀ ਮਿਲਨੀ ਤਾਂ ਮੇਰੀ 1997 ਵਾਲੀ ਇੰਗਲੈਂਡ ਫੇਰੀ ਦੌਰਾਨ ਹੀ ਹੋ ਗਈ ਸੀ ਪਰ ਗੂੜ੍ਹੀ ਦੋਸਤੀ 2001 ਵਿਚ ਪਈ ਜਦੋਂ ਇੰਗਲੈਂਡ ਉਸ ਨਾਲ ਕੁਝ ਸਮਾਂ ਖੁੱਲ੍ਹੀ ਗੱਲਬਾਤ ਕਰਨ ਦਾ ਸਬੱਬ ਬਣਿਆਂ।

9.12.02

ਪਿਆਰੇ ਬਲਦੇਵ,
ਮੈਂ ਮੇਰੀ ਏਧਰਲੀ ਜ਼ਿੰਦਗੀ ਦੇ ਯਥਾਰਥਾਂ ਵਿਚ ਪਰਤ ਆਇਆ ਹਾਂ। ਵਾਪਸੀ ਤੇ ਏਥੇ ਮੌਸਮ ਏਨਾ ਸੋਗੀ ਸੀ ਕਿ ਦਿਲ ਕਰਦਾ ਸੀ ਭਾਰਤ ਨੂੰ ਮੁੜਦੀ ਉਡਾਣ ਫੜ੍ਹ ਲਵਾਂ ਪਰ ਏਧਰਲੇ ਖਿਲਾਰੇ ਤੋਂ ਹੁਣ ਖਹਿੜਾ ਛੁਟਦਾ ਨਜ਼ਰ ਨਹੀਂ ਪੈਂਦਾ। ਮੁੜ ਲੰਦਨ ਦੀ ਟਰੈਫਿਕ ਦਾ ਹਿੱਸਾ ਬਣ ਗਿਆ ਹਾਂ। ਸਵੇਰੇ ਜਦ ਘਰੋਂ ਦਫ਼ਤਰ ਲਈ ਨਿਕਲਦਾ ਹਾਂ ਤਾਂ ਹਨੇਰਾ ਹੁੰਦਾ ਹੈ, ਸ਼ਾਮੀ ਪਰਤਣ ਤੱਕ ਹਨੇਰੇ ਦਾ ਰੰਗ ਹੋਰ ਵੀ ਗਾੜ੍ਹਾ ਹੋਇਆ ਹੁੰਦਾ ਹੈ। ਤੈਨੂੰ ਮਿਲਣਾ ਚੰਗਾ ਲੱਗਾ। ਅੱਛੀ ਗੱਪ-ਸ਼ੱਪ ਹੋਈ। ਪਰੋਫੈਸਰ ਦੀ ਕੁੜੀ ਉਧਲ ਜਾਣ ਵਾਲਾ ਲਤੀਫ਼ਾ ਧੜਾ-ਧੜ ਵੇਚ ਰਿਹਾ ਹਾਂ।
ਨਵੇਂ ਸਾਲ ਦੀਆਂ ਮੁਬਾਰਕਾਂ ਕਬੂਲ ਕਰੋ। ਮਿਸਿਜ਼ ਬਲਦੇਵ ਲਈ ਆਦਾਬ ਅਤੇ ਬੱਚਿਆਂ ਲਈ ਸ਼ੁਭ ਇੱਛਾਵਾਂ।

ਦਿਲ ਸੇ,
ਕੇ.ਸੀ. ਮੋਹਨ

***

ਸਾਊਥਾਲ
28.1.03

ਬਲਦੇਵ ਭਾਈ,
ਤੁਹਾਡਾ ਨਵੇਂ ਵਰ੍ਹੇ ਦੇ ਮੌਕੇ ਤੇ ਯਾਦ ਕਰਨਾ ਚੰਗਾ ਲੱਗਿਆ। ਬੰਦਾ ਵਰ੍ਹੇ ਛਿਮਾਹੀ ਹੀ ਯਾਦ ਕਰਦਾ ਰਹੇ ਤਾਂ ਵੀ ਮਾੜਾ ਨਹੀਂ ਪਰ ਪਤਾ ਨਹੀਂ ਬੰਦਿਆਂ ਨੂੰ ਕੀ ਹੁੰਦਾ ਜਾ ਰਿਹਾ ਹੈ। ਮੈਨੂੰ ਸੁਨੇਹੇ ਮਿਲਣੇ-ਭੇਜਣੇ ਚੰਗੇ ਲਗਦੇ ਨੇ।
ਹੋਰ ਕੀ ਚੱਲ ਰਿਹਾ ਹੈ ?
ਯਾਰ ਮੈਂ ਇਕ ਕਿਤਾਬ ਲੱਭਦਾ ਲੱਭਦਾ ਬੁੱਢਾ ਹੋ ਚੱਲਿਆ ਹਾਂ। ਇਸ ਖੋਜ ਦਾ ਕੰਮ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਤੁਰਨ-ਫਿਰਨ ਵਾਲੇ ਬੰਦੇ ਜੇ ਸ਼ਾਇਦ ਕਿਤੇ ਕੁੰਡੀ ਅੜ ਜਾਏ। ਅਬਦੁੱਲਾ ਹੁਸੈਨ ਦਾ ਨਾਵਲ ਸੀ ਹਿੰਦੀ ‘ਚ ਛਪਿਆ, ਉਦਾਸ ਨਸਲੇਂ, ਸ਼ਾਇਦ ਮਦਾਨ ਬੁੱਕ ਹਾਊਸ (ਵਗੈਰਾ) ਵਾਲਿਆਂ ਨੇ ਛਾਪਿਆ ਸੀ। ਜ਼ਰਾ ਧਿਆਨ ਰੱਖਿਆ ਜੇ।
ਪਰਿਵਾਰ ਲਈ ਸ਼ੁਭ ਇੱਛਾਵਾਂ

ਦਿਲ ਸੇ,
ਕੇ.ਸੀ. ਮੋਹਨ

***

ਅਮਰਪਾਲ, ਪਰਮਿੰਦਰ ਸੋਢੀ ਦਾ ਭਰਾ ਹੋਣ ਕਰਕੇ ਮੇਰਾ ਵੀ ਦੋਸਤ ਬਣ ਗਿਆ।

ਉਸਾਕਾ (ਜਪਾਨ)

ਸਤਿਕਾਰਯੋਗ ਬੀਰ ਜੀ,
ਸਤਿ ਸ੍ਰੀ ਅਕਾਲ !
ਆਪ ਜੀ ਨਾਲ ਬਿਤਾਇਆ ਵਕਤ ਮੈਂ ਕਦੇ ਵੀ ਨਹੀਂ ਭੁੱਲ ਸਕਦਾ। ਬੜਾ ਦਿਲ ਕਰਦਾ ਸੀ ਕਿ ਤੁਹਾਨੂੰ ਫੇਰ ਮਿਲੀਏ ਪਰ ਵਕਤ ਹੀ ਨਹੀਂ ਨਿਕਲ ਸਕਿਆ, ਇਸ ਲਈ ਮਾਫ਼ ਕਰਨਾ। ਅਗਲੀ ਵਾਰ ਜਦ ਵੀ ਆਏ ਫੇਰ ਆਵਾਂਗੇ ਜ਼ਰੂਰ। ਸਾਡੇ ਕਰਨ ਲਈ ਕਦੇ ਕੋਈ ਕੰਮ ਹੋਵੇ ਬਿਨਾਂ ਕਿਸੇ ਸੰਗ-ਸੰਕੋਚ ਦੇ ਦੱਸਿਓ, ਸਾਨੂੰ ਖੁਸ਼ੀ ਹੋਵੇਗੀ। ਪ੍ਰਮਿੰਦਰ ਬੀਰ ਬਹੁਤ ਖੁਸ਼ ਹੋਇਆ ਸੀ, ਤੁਹਾਡੇ ਵੱਲੋਂ ਭੇਜੀਆਂ ਕਿਤਾਬਾਂ ਪਾ ਕੇ, ਮੈਂ ਤਾਂ ਸਾਰੀਆਂ ਪੜ੍ਹ ਲਈਆਂ।
ਸਚੀ ਕੋ ਨੂੰ ਤੁਸੀਂ ਬਾਕੀ ਭਾਰਤੀਆਂ ਨਾਲੋਂ ਅਲੱਗ ਕਿਸਮ ਦੇ ਲੱਗੇ। ਤੁਹਾਡੇ ਕੋਲ ਜਾਣ ਤੋਂ ਪਹਿਲਾਂ ਮੈਂ ਉਸਨੂੰ ਨਹੀਂ ਸੀ ਦੱਸਿਆ ਕਿ ਤੁਸੀਂ ਲੇਖਕ ਹੋ। ਮਿਲਣ ਤੋਂ ਬਾਅਦ ਉਸਨੇ ਕਿਹਾ ਕਿ ਇਹ ਬੀਰ ਜੀ ਬੁੱਧੀਜੀਵੀ ਲਗਦੇ ਐ। ਜਦੋਂ ਮੈਂ ਥੋਡੇ ਬਾਰੇ ਵਿਸਥਾਰ ‘ਚ ਦੱਸਿਆ ਤਾਂ ਕਹਿਣ ਲੱਗੀ ਕਿ ਤਾਂ ਹੀ ਥੋਡੀਆਂ ਗੱਲਾਂ ਬਹੁਤ ਸਿਆਣੀਆਂ ਜਿਹੀਆਂ ਸਨ।
ਸਾਡੇ ਵੱਲੋਂ ਭਾਬੀ ਜੀ ਨੂੰ ਸਤਿ ਸ੍ਰੀ ਅਕਾਲ, ਬੱਚਿਆਂ ਨੂੰ ਪਿਆਰ।

ਅਮਰਪਾਲ ਸਿੰਘ, ਸਚੀ ਕੋ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346