Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 
Online Punjabi Magazine Seerat

ਗੁੰਡਾ-3
- ਰੂਪ ਢਿੱਲੋਂ

 

ਮੇਰੇ ਸਿਰ‘ਤੇ ਪੱਥਰ ਮਾਰਕੇ ਮੈਨੂੰ ਸਾਊਥਹਾਲ ਦੀ ਨਦੀ‘ਚ ਸੁਟ ਦਿੱਤਾ, ਉਸਨੇ। ਉਸਦਾ ਨਾਂ ਦੇਵ ਹੈ। ਉਸਨੂੰ ਕਿਸੇ ਨੇ ਪੈਸੇ ਦਿੱਤੇ ਸੀ ਮੈਨੂੰ ਮਰਵਾਉਣ ਲਈ। ਜਦੋਂ ਮੈਂ ਸੋਚਿਨਾ ਕਿ ਉਸ ਗੁੰਡੇ ਨੂੰ ਕਿਸਨੇ ਪੈਸੇ ਦਿੱਤੇ ਹੋਣਗੇ, ਸ਼ੱਕ ਇੱਕ ਦਮ ਡੈਡੀ ਵੱਲ ਗਿਆ। ਮੇਰੇ ਬਾਪੂ ਨੂੰ ਆਵਦੀ ਇੱਜਤ ਦਾ ਫਿਕਰ ਸੀ। ਪਰ ਇਸ ਦੇਸ਼ ਵਿੱਚ ਜਨਾਨੀ ਨੂੰ ਬੱਕਰੀ ਵਾਂਗ ਮਾਰਨਾ ਮਨ੍ਹਾਂ ਹੈ, ਪਾਪ ਹੈ। ਅਪਰਵਾਨਿਤ ਗੱਲ ਹੈ, ਆਚਾਰ ਦੇ ਖਿਲਾਫ਼ ਹੈ। ਪਿਉ ਨੇ ਆਵਦੇ ਪੁੱਠੇ ਖਿਆਲ ਪੰਜਾਬ ਤੋਂ ਆਪਣੇ ਨਾਲ਼ ਲਿਆਂਦੇ ਸਨ, ਜਿੱਦਾਂ ਨਵੇਂ ਦੇਸ ਦਾ ਕੋਈ ਭਲਾ ਕਰ ਰਿਹਾ ਹੋਵੇ।
ਹੁਣ ਮੈਂ ਕੀ ਹਾਂ? ਇੱਕ ਲਾਸ਼, ਜਿਸਦਾ ਪਿੰਡਾ ਪਾਣੀ ਵਿੱਚ ਡੁੱਬ ਗਿਆ, ਗਿੱਟਿਆਂ ਤੇ ਪੱਥਰ ਬੰਨ੍ਹ ਕੇ ਹੇਠਾਂ ਸੁੱਟੀ ਹੋਈ। ਮੇਰੇ ਹਾਲ ਦਾ ਤਾਂ ਡੈਡੀ ਨੂੰ ਵੀ ਪਤਾ ਨਹੀਂ ਹੋਵੇਗਾ। ਸਿਰਫ ਉਸਨੂੰ ਪਤਾ ਹੈ, ਦੇਵ ਨੂੰ। ਕੇਵਲ ਦੇਵ…ਰੱਬ ਨੂੰ ਵੀ ਨਹੀਂ ਪਤਾ। ਰੱਬ ਹੁੰਦਾ ਤਾਂ ਐਸੇ ਹੋਣਾ ਸੀ? ਇਸ ਤਰ੍ਹਾਂ ਓਸ ਨੇ ਆਵਦੀ ਧੀ ਨੂੰ ਦੇਖਣਾ ਚਾਹੁਣਾ ਸੀ? ਕੋਈ ਉਪਰ ਵਾਲ਼ੀ ਸ਼ੱਕਤੀ ਨੇ ਮੈਨੂੰ ਉਪਰ ਨਹੀਂ ਖਿੱਚਿਆ..ਕਿਸੇ ਰਸਾਤਲ਼ ਦੇ ਰਾਖਸ਼ ਨੇ ਹੇਠਾਂ ਨਹੀਂ ਖਿੱਚਿਆ ( ਇਹ ਤਾਂ ਪੱਥਰ ਖੁਦ ਹੀ ਕਰ ਰਿਹਾ ਸੀ)। ਨਾ ਰੱਬ ਨੂੰ ਪਤਾ ਸੀ, ਨਾ ਸ਼ਤਾਨ ਨੂੰ। ਕੇਵਲ ਦੇਵ ਹੀ ਜਾਣਦਾ ਸੀ। ਕਾਫੀ ਦੇਰ ਹੋ ਗਈ ਜਦ ਦਾ ਆਖਰੀ ਸਾਹ ਲਿਆ, ਮੈਂ। ਦੇਵ ਨੇ ਬਾਂਹ ਫੜ ਕੇ ਵੇਖਿਆ ਜੇ ਨਬਜ਼ ਕਾਇਮ ਸੀ। ਉਸਨੇ ਇਸ ਤੋਂ ਪਹਿਲਾਂ ਮੂੰਹ ਮੱਥਾ ਭੰਨ ਦਿੱਤ ਸਨੇ। ਮੂੰਹੋਂ ਲਹੂ ਡੁੱਲ੍ਹਿਆ। ਉਸ ਹੀ ਪੱਥਰ ਰਸੇ ਨਾਲ਼ ਮੇਰੀਆਂ ਲੱਤਾਂ ਤੇ ਬੰਨ੍ਹ ਕੇ ਪਾਣੀ‘ਚ ਡੋਬ ਦਿੱਤਾ ਸੀ, ਉਸਨੇ। ਪੱਥਰ ਖਿੱਚੇ, ਨਾ ਕੇ ਸ਼ਤਾਨ। ਰੱਬ ਨੇ ਤਾਂ ਕੋਸ਼ਿਸ਼ ਵੀ ਨਹੀਂ ਕੀਤੀ ਉਪਰ ਖਿੱਚਣ ਦੀ, ਭਿਸ਼ਤ ਵੱਲ ਲੈ ਕੇ ਜਾਣ ਦੀ। ਜੇ ਮੈਂ ਕਿਸਤੇ ਪੁੱਤਰ ਹੁੰਦੀ? ਪੱਥਰ ਨੇ ਪਾਣੀ ਦੇ ਡੁੰਮ੍ਹ‘ਚ ਮੈਨੂੰ ਘੱਲ ਦਿੱਤਾ। ਮੈਂ ਖ਼ੁਸ਼ ਸੀ। ਨਹੀਂ…ਮੈਂ ਖ਼ੁਸ਼ ਹੁੰਦੀ ਸੀ।
ਤੁਹਾਨੂੰ ਕੀ ਏ ਜੇ ਜਿਉਂਦੀ ਖ਼ੁਸ਼ ਸੀ? ਸੋਚਦੇ ਹਵੇਂਗੇ ਜੇ ਮੌਤ ਤੋਂ ਬਾਅਦ ਤੁਹਾਡੇ ਨਾਲ਼ ਬੋਲ ਸਕਦੀ ਹਾਂ, ਹੁਣ ਕੀ ਦਿਸਦਾ? ਮਰਨ ਤੋਂ ਬਾਅਦ ਕੁੱਝ ਹੈ? ਸੁਰਗ , ਦੋਜ਼ਖ? ਆਤਮਾ ਜਿਉਂਦੀ ਹੈ? ਦੁੱਖ ਹੈ ਜਾਂ ਸੁੱਖ? ਰੱਬ ਹੈ? ਇੰਨ੍ਹਾਂ ਚੀਜ਼ਾਂ ਬਾਰੇ ਮੈਂ ਕੁੱਝ ਵੀ ਨਹੀਂ ਕਹਿ ਸਕਦੀ। ਜਨਮ ਤੋਂ ਪਹਿਲਾਂ ਅਮਿੱਤ ਵਕਤ ਸੀ। ਸੋਚਦੀ ਸੀ ਕਿ ਮੌਤ ਵੀ ਮੇਰੀ ਜਿੰਦਗੀ ਨੂੰ ਨਹੀਂ ਰੋਕ ਸਕਦੀ। ਪਰ ਮੌਤ ਤੋਂ ਬਾਅਦ ਵੀ ਬੇਅੰਤ ਅਬਦ ਹੈ। ਰੇਤਲ਼ ਘੜੀ‘ਚ ਮੈਂ ਬਾਲੂ ਦਾ ਇੱਕ ਹੀ ਕਿਣਕਾ ਹਾਂ। ਪਰ ਕੁੱਝ ਤਾਂ ਹਾਂ, ਤਾਹੀਂ ਤਾਂ ਤੁਹਾਡੇ ਨਾਲ਼ ਗੱਲ ਕਰ ਸਕਦੀ ਹਾਂ। ਜੋ ਤੁਸੀਂ ਮੰਨਦੇ ਹੋ ਕਿ ਰੱਬ ਹੈ ਜਾਂ ਰੱਬ ਹੋ ਨਹੀਂ ਸਕਦਾ। ਇਨ੍ਹਾਂ ਗੱਲਾਂ ਬਾਰੇ ਕੁੱਝ ਕਹਿਣ ਦਾ ਮੇਰਾ ਹੱਕ ਨਹੀਂ ਹੈ। ਮੈਂ ਸਿਰਫ਼ ਦਸ ਸਕਦੀ ਆਂ, ਮੇਰੇ ਨਾਲ਼ ਕੀ ਬੀਤਿਦਾ। ਹੋ ਸਕਦੈ, ਦਾਗ ਨਹੀਂ ਦਿੱਤੇ ਹੋਣ ਕਰਕੇ ਮੇਰੀ ਰੂਹ ਹਾਲ਼ੇ ਵੀ ਦੁਨੀਆ‘ਚ ਫਸੀ ਹੋਈ ਹੈ? ਦੇਵ ਦੀਆਂ ਅੱਖਾਂ ਆਖਰੀ ਚੀਜ਼ ਸਨ, ਜਿਸਨੂੰ ਦੇਖਿਆ ਮੈਂ। ਉਸ ਤੋਂ ਬਾਅਦ ਸ਼ਾਂਤੀ ਆ ਗਈ।
ਮੈਨੂੰ ਕੋਈ ਨਰਾਜ਼ਗੀ ਨਹੀਂ ਹੈ ਕਿ ਮੈਨੂੰ ਮਰਵਾਇਆ ਗਿਆ। ਨਾ ਹੀ ਕਿ ਮੈਨੂੰ ਉਸਨੇ ਨਦੀ‘ਚ ਡੋਬਿਆ ਗਿਆ, ਤੇ ਨਾ ਹੀ ਇਸ ਲਈ ਮੇਰਾ ਸਿਰ ਭੰਨਿਆ ਗਿਆ। ਪਰ ਮੈਂ ਇਸ ਭੂਤ ਹਾਲ਼‘ਚ ਰਹਿਣਾ ਏ ਜਿੰਨਾ ਚਿਰ ਮਾਂ ਨੂੰ ਪਤਾ ਨਹੀਂ ਲੱਗਣਾ ਕਿ ਡੈਡੀ ਨੇ ਇਹ ਸਭ ਕੁੱਝ ਕਰਵਾਇਆ। ਮਾਂ ਨੂੰ ਫਿਕਰ ਹੋਵੇਗਾ ਕਿ ਮੈਂ ਅਲੋਪ ਹੋ ਗਈ। ਮਾਂ ਨੂੰ ਜਰੂਰ ਫਿਕਰ ਹੋਵੇਗਾ? ਮੈਨੂੰ ਮਾਰਨ ਤੋਂ ਪਹਿਲਾ ਦੇਵ ਨੇ ਆਵਦਾ ਨਾਂ ਦੱਸਦਿਆਂ ਅਤੇ ਸਾਫ਼ ਸਾਫ਼ ਦੱਸਿਆ, ਡੈਡੀ ਨੇ ਇੱਜ਼ਤ ਲਈ ਉਸਨੂੰ ਪੈਸੇ ਦਿੱਤੇ ਸਨ ਮੈਨੂੰ ਮਰਵਾਉਣ ਲਈ। ਕਿਉਂ?
ਮੈਂ ਇੰਗਲਿਸ਼ਤਾਨ ਦੇਸ ਦੀ ਹਾਂ। ਫਿਰ ਮੈਂ ਇਸ ਦੇਸ ਦੇ ਹਿਸਾਬ ਨਾਲ਼ ਹੀ ਜਿਉਣਾ ਹੈ, ਹੈ ਨਾ? ਮੈਨੂੰ ਮੁਸਲਮਾਨਾਂ ਦੇ ਮੁੰਡੇ ਨਾਲ਼ ਪ੍ਰੇਮ ਹੋ ਗਿਆ। ਹੋਰ ਕਈ ਮੈਨੂੰ ਸੁਣਦਾ ਨਹੀਂ ਸੀ, ਮਦਦ ਨਹੀਂ ਕਰਦਾ ਸੀ। ਪਰ ਇਹ ਮੁੰਡਾ ਸੁਣਦਾ ਸੀ। ਇਸ ਕਰਕੇ ਉਸਦੇ ਚੱਕਰ ਵਿੱਚ ਪੈ ਗਈ। ਜਦ ਡੈਡੀ ਨੂੰ ਪਤਾ ਲੱਗ ਗਿਆ, ਮੈਨੂੰ ਕਾਫ਼ੀ ਕੁੱਟਿਆ। ਇੱਦਾਂ ਤਾਂ ਹੋਣਾ ਹੀ ਸੀ। ਮੈਂ ਹੀ ਨਾਦਾਨ ਸੀ। ਪਾਕਿਸਤਾਨੀ ਗੁੰਡੇ ਕਈ ਕੁੜੀਆਂ ਨੂੰ ਫਸਾਉਂਦੇ ਨੇ। ਇਸ ਬਾਰੇ ਹਰ ਗੁਰਦਆਰੇ‘ਚ ਇਸ਼ਤਿਹਾਰ ਲਾਏ ਹੋਏ ਨੇ। ਉਨ੍ਹਾਂ ਤੇ ਨਿਕਰਮਣਾਂ ਵਾਲ਼ੀਆਂ ਦੀਆਂ ਕਈ ਕਹਾਣੀਆਂ ਹਨ। ਇਸ ਡਰ ਨੇ ਡੈਡੀ ਵਰਗਿਆਂ ਦੇ ਤਅੱਸਬ ਵਧਾਏ ਨੇ। ਮੇਰੇ ਯਾਰ ਦਾ ਨਾਂ ਅਜ਼ੀਮ ਹੈ। ‘ਜ਼ੀਮ ਦੇ ਪਿਤਰੇਰ ਨੇ ਵੀ ਇਸ ਤਰ੍ਹਾਂ ਸਿੰਘਣੀਆਂ ਫਸ਼ਾਈਆਂ ਸਨ। ਜ਼ੀਮ ਨੇ ਖੁੱਲ੍ਹ ਕੇ ਮੈਨੂੰ ਦੱਸਿਆ ਸੀ, ਪਰ ਕਹਿੰਦਾ ਸੀ , "ਮੈਂ ਨ੍ਹੀਂ ਐਸੇ ਕੰਮ ਕਰਦਾ"। ਹੋ ਸਕਦਾ ਮੇਰੇ ਡੈਡੀ ਨੂੰ ਉਸਦੇ ਪਿਤਰੇਰ ਬਾਰੇ ਪਤਾ ਲੱਗ ਗਿਆ? ਹੋ ਸਕਦਾ ਏ ਮੇਰੇ ਪਿੱਠ ਪਿੱਛੇ ਜ਼ੀਮ ਐਸੇ ਕੰਮ ਕਰਦਾ ਹੋਵੇ? ਪਰ ਮੈਨੂੰ ਉਸਨੇ ਖਰਾਬ ਨਹੀਂ ਕੀਤਾ! ਸਗੋਂ ਮੇਰੀਆਂ ਗੱਲਾਂ ਬਾਤਾਂ ਸੁਣਦਾ ਸੀ। ਮੇਰੇ ਭਰਾ ਅਤੇ ਉਸਦੇ ਦੋਸਤ ਜੋ ਮਰਜੀ ਕਰਦੇ ਤੇ ਸਮਾਜ ਕੁੱਝ ਨਹੀਂ ਕਹਿੰਦਾ…ਪੰਜਾਬੀ ਸਮਾਜ। ਅੰਗ੍ਰੇਜ਼ ਸਮਾਜ‘ਚ ਤਾਂ ਵੈਸੇ ਹੀ ਖੁੱਲ਼੍ਹ ਹੈ। ਮੁੰਡੇ ਅੱਧੀ ਰਾਤ ਤੱਕ ਬਾਹਰ ਜਾ ਸਕਦੇ ਨੇ। ਸ਼ਰਾਬ ਪੀ ਸਕਦੇ ਨੇ…ਗੋਰੀਆਂ ਰੱਖ ਸਕਦੇ ਨੇ, ਤੇ ਸਮਾਜ ਕੁੱਝ ਨਹੀਂ ਕਹਿੰਦਾ। ਪਰ ਜੇ ਕੋਈ ਪੰਜਾਬਣ ਕੁੱੜੀ ਨੇ ਬਾਹਰ ਜਾਣ ਦਾ ਸੋਚਿਆ, ਜਾਂ ਪੀਣ ਦਾ, ਜਾਂ ਸਕੂਲ ਦੀ ਕੋਈ ਗੋਰੀ ਸੁਹੇਲੀ ਦੇ ਘਰ ਠਹਿਰਨ ਦਾ..ਖਬਰਦਾਰ! ਇਸ ਕਰਕੇ ਮੈਂ ਖਿਝ ਖਿਝ ਵਿੱਚ ਬਾਗ਼ੀ ਬਣ ਗਈ ਸੀ! ਕਿਉਂ ਨਹੀਂ? ਇਸ ਮੁਲਕ ਦੇ ਹਿਸਾਬ ਨਾਲ਼ ਮੇਰੇ ਕੋਲ਼ੇ ਭਰਾ ਤੋਂ ਵੀ ਜਿਆਦਾ ਹੱਕ ਨੇ! ਪਰ ਨਹੀਂ, ਬਾਪ ਦੀ ਤਾਂ ਹੋਰ ਗੱਲ ਹੈ, ਮਾਂ ਨੇ ਵੀ ਨਹੀਂ ਮੰਨਿਆ। ਇਸ ਮੁਲਕ ਦੇ ਨਜ਼ਰ ਵਿੱਚ ਸਭ ਬਰਾਬਰ ਹਨ। ਪਰ ਪੰਜਾਬੀਆਂ ਦੀਆਂ ਅੱਖਾਂ‘ਚ ਨਹੀਂ! ਸੋ ਕਾਹਤੋਂ ਮੈਂ ਪੰਜਾਬੀ ਸੱਭਿਆਚਾਰ ਦੇ ਨਾਲ਼ ਰਲ਼ਾਂ? ਜੇ ਉਸ ਦੇਸ਼ ਦੇ ਹਿਸਾਬ ਨਾਲ਼ ਜਿਉਣਾ ਸੀ, ਉੱਥੇ ਰਹਿਣਾ ਸੀ! ਮੈਂ ਘਰ ਕੁੱਝ ਨਹੀਂ ਸੀ।
ਮੈਨੂੰ ਤਾਂ ਬਹੁਤ ਹਾਸਾ ਆਉਂਦਾ ਹੈ ਜਦ ਕੋਈ ਸਟੂਪਿਡ ਹਿੰਦੀ ਫਿਲਮ ਵੱਲ ਟੀਵੀ ਤੇ ਦੇਖਦੀ ਹਾਂ। ਹਰ ਪਿਕਚਰ ਵਿੱਚ ਮਰਦ ਬਹਾਦਰ ਹੈ, ਤੇ ਤੀਵੀਂ ਕਮਜ਼ੋਰ, ਆਵਦੇ ਪੁੱਠੇ ਮਰਦ ਦੇ ਪੈਰਾਂ ਨੂੰ ਹੱਥ ਲਾਉਂਦੀ! ਉਸਨੂੰ ਦੇਵ ਆਖਦੀ ( ਦੇਵ? ਉਸਨੇ ਹੀ ਮੈਨੂੰ ਮਾਰਿਆ, ਹੈ ਨਾ?) ਪੂਜਾ ਕਰਦੀ। ਉਸ ਤੋਂ ਕੁੱਟ ਖਾਂਦੀ, ਰੋਹਬ ਜਰਦੀ। ਜਨਾਨੀ ਦੇਵੀ ਘੱਟ ਹੈ ( ਭਾਵੇਂ ਬੇਸ਼ੁਮਾਰ ਬੁੱਤਾਂ ਨੂੰ ਪੂਜਾ ਕਰਦੇ ਨੇ!), ਵੱਧ ਫਾਲਤੂ ਪਾਲ਼ਤੂ ਹੈ! ਨਹੀਂ ਮੈਂ ਨਹੀਂ ਬਾਪ ਦੀ ਗੱਲ ਸੁਣਨੀ!
ਸਕੂਲ ਜਾਣ ਤੋਂ ਤਾਂ ਸ਼ਰਮ ਆਉਂਦੀ ਸੀ ਜਦ ਸਭ ਨੂੰ ਦੱਸਿਆ ਕਿ ਅਜਨਬੀ ਨਾਲ਼ ਸ਼ਾਦੀ ਕਰਨੀ ਪੈਣੀ ਹੈ, ਜਾਂ ਪੁਲ਼ਸ ਨੂੰ ਕੁੱਟ ਕਟਾਪੇ ਦੀ ਰਿਪੋਰਟ ਕਰਨ ਤੋਂ ਡਰ ਲਗਦਾ ਸੀ। ਲੋਕ ਹੈਰਾਨ ਸੀ ਕਿੰਨੇ ਤੰਗ ਦਿਮਾਗ ਹਨ ਸਾਡੇ। ਮੈਂ ਕੌਣ ਹਾਂ? ਰੂਹ ਕਹਿੰਦੀ ਮੈ ਅੁੱਥੋਂ ਹਾਂ,ਮਨ ਦੱਸਦਾ ਏ ਮੈ ਏਥੋਂਂ ਹਾਂ।ਖਿੱਚਦੀ ਏ ਪੰਜਾਬ ਦੀ ਰੀਤ, ਸਮਝਦੀ ਕੇਵਲ ਪੱਛਮ ਦਾ ਗੀਤ।ਨਾ ਇਸ ਪਾਸੇ, ਨਾ ਹੀ ਉਸ ਪਾਸੇ, ਮੇਰੀ ਪ੍ਰੇਸ਼ਾਨੀ ਪੈਦਾ ਕਰਦੀ ਰਹੀ ਹਾਸੇ।ਜੇ ਤੁਸੀਂ ਏਧਰ ਆਏ ਹੋ, ਫੇਰ ਕਿਉਂ ਝਾਕਦੇ ਉਧਰ ਨੂੰ? ਮਨ ਰਹਿੰਦਾ ਏਧਰ ਰੂਹ ਜਾਂਦੀ ਉਧਰ, ਹੁਣ ਦੱਸੋ ਕਿ ਮੈਂ ਹਾਂ ਦੇਸੀ ਕਿ ਪੂਰੀ ਹਾਂ ਵਿਦੇਸੀ? ਡੈਡੀ ਦੇ ਖਿਆਲ ਮੇਰੇ ਲਈ ਵਿਦੇਸੀ ਨੇ! ਪਰ ਉਨ੍ਹਾਂ ਲਈ ਮੇਰੇ ਵਿਦੇਸੀ ਨੇ! ਇਸ ਲਈ ਉਸਨੇ ਦੇਵ ਨੂੰ ਕਰਾਏ ਤੇ ਲਿਆ ਮੈਨੂੰ ਮਾਰਨ ਲਈ; ਜ਼ੀਮ ਨੂੰ ਮਾਰਨ ਲਈ।
ਦੇਵ ਨੇ ਉਸਨੂੰ ਵੀ ਮਾਰਿਆ ਸੀ। ਜਰੂਰ ਮਾਰਿਆ ਹੈ! ਸਾਨੂੰ ਵੱਖਰਾ ਕਰ ਦਿੱਤਾ। ਫਿਰ ਪੱਥਰ…ਹਾਂ ਫਿਰ ਪੱਥਰ। ਮੈਨੂੰ ਖਿੱਚੀ ਜਾਂਦਾ ਏ, ਦੂਰਮਤ ਬਾਪ ਤੋਂ, ਥੋੜ੍ਹ-ਦਿਲੀ ਮਾਂ ਤੋਂ ਅਤੇ ਅਣਗਹਿਲੇ ਵੀਰ ਤੋਂ…ਤਲ ਵੱਲ…ਧੁੰਧੂਕਾਰ ਵੱਲ..ਖ਼ਾਕ‘ਚ ਰਲਦੀ। ਜ਼ੀਮ ਤੋਂ ਦੂਰ ਖਿੱਚਦਾ। ਮੇਰੇ ਪਿਆਰੇ ਜ਼ੀਮ ਤੋਂ। ਮੈਂ ਸਾਰੇ ਪਾਸੇ ਉਸਨੂੰ ਭਾਲਦੀ ਰਹੀ, ਪਰ ਢੂੰਡ ਨਾ ਸਕੀ। ਜ਼ੀਮ ਤਾਂ ਮੇਰਾ ਸੁਰ ਸੀ; ਹੁਣ ਬਾਪੂ ਨੇ ਉਸਦਾ ਕੀ ਕਰ ਦਿੱਤਾ? ਕਿੱਸੇ ਜਿੰਨੇ ਮਰਜ਼ੀ ਹੋਣ ਪੰਜਾਬ‘ਚ, ਪਰ ਸੱਚ ਵਿੱਚ ਪ੍ਰੇਮ ਨੂੰ ਨਪਾਕ ਸਮਝਦੇ ਨੇ ਪੰਜਾਬੀ।
ਜਦ ਦੇਵ ਨੇ ਗੱਡੀ ਦਾ ਬੂਟ ਖੋਲ਼੍ਹਿਆ, ਡੈਡੀ ਨਾਲ਼ ਗੱਲ ਬਾਤ ਕਰਦਾ ਸੀ। ਡੈਡੀ ਨੂੰ ਸਬੂਤ ਪੇਸ਼ ਕਰ ਰਿਹਾ ਸੀ ਕਿ ਮੈਨੂੰ ਮਾਰ ਦਿੱਤਾ ਹੈ। ਪਰ ਜਿਸ ਆਦਮੀ ਦਾ ਮੁਖੜਾ ਮੇਰੀ ਲੋਥ ਵੱਲ ਝਾਕਦਾ ਸੀ, ਡੈਡੀ ਨਹੀਂ ਸੀ। ਮੈਨੂੰ ਉਸ ਵੇਲੇ ਹੀ ਸਮਝ ਆ ਗਈ ਕਿ ਦੇਵ ਨੇ ਤਾਂ ਮੈਨੂੰ ਗਲਤੀ ਵਿੱਚ ਮਾਰ ਦਿੱਤਾ ਸੀ। ਇਹ ਤਾਂ ਹੋਰ ਕਿਸੇ ਦਾ ਬਾਪ ਸੀ। ਕਦੀ ਹੋ ਸਕਦਾ ਏ ਮੇਰਾ ਬਾਪ ਅਜਿਹਾ ਕਰਵਾਵੇ? ਹੋ ਸਕਦੈ ਮਾਂ ਉਸਨੂੰ ਰੋਕੇ ਨਾ? ਹੋ ਸਕਦੈ ਭਰਾ ਨਾ ਸੁਮੱਤ ਨਾ ਦੇਵੇ? ਸੋ ਮੈਨੂੰ ਨਦੀ ਵਿੱਚ ਸੁੱਟ ਦਿੱਤਾ, ਇੱਕ ਗੁੱਦੜ ਗੁੱਡੀ। ਡੈਡੀ ਹੁਣੀ ਤਾਂ ਮੈਨੂੰ ਟੋਲ੍ਹਦੇ ਪਾਗਲ ਹੋ ਗਏ ਹੋਣਗੇ! ਜ਼ੀਮ ਵੀ ਮੈਨੂੰ ਲੱਭਦਾ ਹੋਏਗਾ? ਸੱਚ ਹੈ ਜਦ ਦੀ ਜਾਨ ਗਈ ਹੈ ਮੈਂ ਤਾਂ ਚੱਕਰ ਖਾ ਗਈ। ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਹਿੰਦੀ ਹੈ ਜਾਂ ਕੀ ਸੋਚਦੀ ਹਾਂ।
ਜ਼ੀਮ ਨੂੰ ਟੋਲ਼੍ਹਨ ਗਈ। ਸਾਰੇ ਪਾਸੇ ਉੱਡਦੀ। ਹਾਰ ਕੇ ਲੱਭ ਗਿਆ। ਸਕੂਲ ਦੇ ਲਾਂਘ ਦੀਆਂ ਪੌੜੀਆਂ ਤੇ ਬੈਠਾ ਸੀ, ਨਿਰਾਸ਼। ਮੈਂ ਉਸ ਨੂੰ ਕਹਿਣਾ ਚਾਹੁੰਦੀ ਸੀ, "ਫਿਕਰ ਨਾ ਕਰ ਪਿਆਰਿਆ, ਫਿਕਰ ਨਾ ਕਰ"। ਪਰ ਮੇਰੀ ਆਵਾਜ਼ ਉਸ ਦੇ ਤੱਕ ਨਹੀਂ ਗਈ ਪਹੁੰਚੀ। ਸ਼ਾਇਦ ਕੰਨਾਂ ਦੇ ਦਰਵਾਜ਼ੇ ਬੰਦ ਸਨ। ਮੈਂ ਉਸਦਾ ਮੱਥਾ ਚੁੰਮਿਆ। ਉਸਨੂੰ ਸੋਝੀ ਵੀ ਨਹੀਂ ਸੀ। ਮੈਂ ਆਵਦੇ ਮਾਂ-ਪਿਉ ਦੇ ਘਰ ਉੱਡ ਕੇ ਗਈ। ਲੋਕ ਦੁੱਖ ਸੁੱਖ ਕਰਨ ਲਈ ਸਭ ਅਫ਼ਸੋਸ ਤੇ ਆਏ ਹੋਏ ਸਨ। ਪਰ ਹਾਲੇ ਤੱਕ ਪੁਲ਼ਸ ਨੂੰ ਮੇਰੀ ਲਾਸ਼ ਤਾਂ ਮਿਲੀ ਵੀ ਨਹੀਂ ਸੀ। ਘਰ ਵਿੱਚ ਸਭ ਰੋਂਦੇ ਸਨ। ਮਾਂ ਦਾ ਬੇਹਾਲ ਹੋਇਆ ਪਿਆ ਹੈ। ਕਿੱਸੇ ਨੂੰ ਕੁੱਝ ਨਹੀਂ ਪਤਾ। ਮੈਂ ਜੋਰ ਦੇਣੀ ਬੋਲੀ ਪਰ ਮੇਰੀ ਆਵਾਜ਼ ਤਾਂ ਕਿੱਸੇ ਦੇ ਕੰਨਾਂ ਤੱਕ ਪਹੁੰਚੀ ਨਹੀਂ।
ਹਾਂ, ਅਫ਼ਸੋਸ ਤੇ ਸਭ ਆਏ। ਬੰਦੇ ਮੁਹਰਲੇ ਕਮਰੇ‘ਚ ਚਿੱਟੀਆਂ ਚਾਦਰਾਂ‘ਤੇ ਬੈਠੇ ਇੱਧਰ ਅੁੱਧਰ ਦੀਆਂ ਗੱਲਾਂ ਕਰਦੇ ਸਨ। ਡੈਡ ਉਨ੍ਹਾਂ‘ਚ ਭੁਸਲਾ ਹੋਇਆ ਬੈਠਾ ਸੀ। ਪਿਛਲੇ ਕਮਰੇ‘ਚ ਮਾਂ ਰੋ ਰੋ ਕੇ ਅੰਬੀ ਹੋਈ ਸੀ। ਉਸਦੇ ਆਲੇ ਦੁਆਲੇ ਬੀਬੀਆਂ ਕੀਰਨੇ ਪਾਉਂਦੀਆਂ ਸਭ ਕੁੱਝ ਰਬ ਤੇ ਲਾਉਂਦੀਆਂ ਸਨ। ਰੱਬ ਦਾ ਕੀ ਮਤਲਬ ਹੈ? ਇਹ ਤਾਂ ਦੇਵ ਨੇ ਹੀ ਕੀਤਾ ਹੈ। ਅਰਸ਼ੀ ਦੇਵ ਨੇ ਨਹੀਂ, ਪਰ ਜਮੀਨੀ ਦੇਵ ਨੇ।
ਇੱਕ ਪਾਸੇ ਸਿੰਮੀ ਬੈਠੀ ਸੀ। ਚੁੱਪ ਚਾਪ, ਮਨ ਵਿੱਚ ਭੁੱਬਾਂ ਮਾਰਦੀ। ਉਸ‘ਤੇ ਹੀ ਮੈਂ ਹੱਥ ਰੱਖਿਆ। ਉਸ ਨੂੰ ਮਹਿਸੂਸ ਹੋਇਆ ਕਿ ਹਵਾ ਨੇ ਉਸਨੂੰ ਛੁਹਿਆ। ਪਰ ਹਵਾ ਤਾਂ ਕਿਸੇ ਪਾਸੀਓ ਆਉਂਦੀ ਨਹੀਂ ਸੀ। ਇਸ ਕਰਕੇ ਮੈਨੂੰ ਪਤਾ ਲੱਗ ਗਿਆ ਕੋਈ ਤਾਂ ਹੈ ਜਿਸਨੂੰ ਮੇਰੀ ਮੌਜੁਦਗੀ ਦਾ ਪਤਾ ਲੱਗਿਆ! ਪਰ ਜੋ ਰੂਬਰੂ ਹੈ ਉਸਦਾ ਉਸਨੂੰ ਨਹੀਂ ਪਤਾ! ਮੈਂ ਚਿੱਤਰ-ਗੁਪਤ ਵਾਂਗ ਲੁਪਤ ਹੈ। ਇਸ ਲਈ ਮੈਂ ਉਸ ਨਾਲ਼ ਬੋਲਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਸੁਣਿਆ ਨਹੀਂ। ਉਸ ਵੱਲ ਝਾਕਦੀ ਨੂੰ ਮੇਰੇ ਬਚਪਨ ਬਾਰੇ ਯਾਦ ਆ ਗਿਆ। ਮੈਂ ਵੀ ਉਸ ਵਾਂਗ ਹੁੰਦੀ ਸੀ।
ਮੈਂ ਇੱਕ ਸਮੇਂ ਡੈਡੀ ਦੀ ਲਾਡਲੀ ਸੀ। ਉਸ ਨੇ ਉਸ ਵੇਲੇ ਮੈਨੂੰ ਬਹੁਤ ਪਿਆਰ ਦਿੱਤਾ। ਪਰ ਜਿਉਂ ਜਿਉਂ ਵੱਡੀ ਹੁੰਦੀ ਗਈ, ਮੇਰੇ ਵੱਲ ਜ਼ਿਹਨੀਅਤ ਬਦਲਦੀ ਗਈ। ਮੈਂ ਮੁੰਡਿਆਂ ਕੋਲ਼ ਖੜ੍ਹ ਨਹੀਂ ਸਕਦੀ ਸੀ, ਭਾਵੇਂ ਸਕੂਲ‘ਚ ਖੇਲ੍ਹ ਸਕਦੀ ਸੀ ਉਨ੍ਹਾਂ ਨਾਲ਼। ਮੈਂ ਮੇਰੀਆਂ ਸਹੇਲੀਆਂ ( ਜਿਹੜੀਆਂ ਜ਼ਿਆਦਾ ਅੰਗ੍ਰੇਜ਼ਣਾਂ ਸਨ) ਦੇ ਘਰਾਂ ਨਹੀਂ ਜਾ ਸਕਦੀ ਸੀ, ਭਾਵੇਂ ਹਰ ਰੋਜ ਸਕੂਲ ਗੱਲ ਬਾਤ ਕਰਦੀ ਸੀ। ਮੈਨੂੰ ਪਰਦਾਪੋਸ਼ੀ ਕੱਪੜੇ ਪਾਉਣੇ ਪੈਂਦੇ ਸੀ। ਜਿਸ ਸਮਾਜ ਵਿੱਚ ਪਾਲ਼ੀ, ਉਸ ਤੋਂ ਅਲੱਗ ਰਖ ਰਹੇ ਸੀ। ਮੈਂ ਕਿੱਥੇ ਖ਼ੁਸ਼ ਸੀ? ਇਹ ਤਾਂ ਮੇਰਾ ਮੁਲਕ ਹੈ! ਮੇਰੇ ਇੱਥੇ ਹੱਕ ਨੇ, ਜਿਹੜੇ ਭਾਰਤ‘ਚ ਭਾਵੇਂ ਨਾ ਹੋਵਣਗੇ। ਪਰ ਇੱਥੇ ਮੇਰੇ ਹੱਕ ਹਕੂਕ ਹਨ! ਘਰ ਤਾਂ ਵਰਮੀ ਬਣਾ ਦਿੱਤਾ ਸੀ! ਮੇਰੇ ਕੋਲ਼ ਹੋਰ ਛੁਟਕਾਰਾ ਨਹੀਂ ਸੀ। ਇਸ ਲਈ ਪੜ੍ਹਾਈ‘ਚ ਲੱਗ ਗਈ। ਭਰਾ ਤੋਂ ਜ਼ਿਆਦਾ ਹੁਸ਼ਿਅਰ ਬਣ ਗਈ, ਭਾਵੇਂ ਉਹ ਜੋ ਮਰਜ਼ੀ ਕਰ ਸਕਦਾ ਸੀ ਅਤੇ ਜਿੱਥੇ ਮਰਜੀ!
ਮਨ ਵਿੱਚ ਜ਼ੀਮ ਦੀ ਆਵਾਜ਼ ਬੰਦੀ ਹੋ ਗਈ। ਭਰਾ ਮੇਰਾ ਤਾਂ ਹੁਣ ਇੱਥੇ ਨਹੀਂ ਸੀ! ਉਸ ਨੂੰ ਅਤੇ ਉਸ ਦੇ ਟੋਲ਼ੇ ਨੂੰ ਸ਼ੱਕ ਸੀ ਕਿ ਜ਼ੀਮ ਮੈਨੂੰ ਲੈ ਕੇ ਉੱਡ ਗਿਆ। ਜ਼ੀਮ ਨੂੰ ਮਾਰਨ ਗਏ। ਮੈਂ ਵੀ ਇਸ ਥਾਂ ਤੋਂ ਉੱਡ ਗਈ; ਸਿੰਮੀ ਨੇ ਹੱਥ ਅੱਗੇ ਕੀਤਾ, ਪਰ ਮੈਂ ਤਾਂ ਹੁਣ ਹੈ ਨਹੀਂ ਸੀ!
ਸ਼ੁਰੂ ਤੋਂ ਇੰਗਲੈਂਡ ਵਿੱਚ ਪੰਜਾਬੀਆਂ‘ਚ ਫੁੱਟ ਹੈ। ਪਾਕਿਸਤਾਨੀ ਤੇ ਭਾਰਤੀ ਪੰਜਾਬੀਆਂ ਵਿੱਚ। ਪਾਰਟੀਸ਼ਨ ਨੇ ਸਭ ਵਿੱਚ ਬਟਵਾਰਾ ਪਾ ਦਿੱਤਾ ਸੀ। ਫਿਰ ਸਿੱਖ ਹਿੰਦੂ‘ਚ ਵੀ ਖਲੀਜ ਪੈ ਗਈ ਹੈ, ਦਿੱਲੀ ਦੇ ਘੂੱਲੁਘਾਰੇ ਕਰਕੇ। ਪਰ ਜ਼ਿਆਦਾ ਨਫਰਤ ਮੁਸਲਮਾਨਾਂ ਨਾਲ਼ ਹੀ ਸੀ। ਇਸ ਲਈ ਕਈ ਮੁੰਡੇ ਉਨਾਂ ਨਾਲ਼ ਟੱਕਰ ਲੈਂਦੇ ਹਨ।ਮੇਰੀ ਮੌਤ ਭਾ ਜੀ ਲਈ ਬਹਾਨਾ ਬਣ ਗਿਆ।ਹਾਕੀ ਤੇ ਚਾਕੂਆਂ ਆਦਿ ਨਾਲ਼ ਜ਼ੀਮ ਦੇ ਘਰ ਵੱਲ ਤੁਰ ਪਏ। ਉੱਥੇ ਘਰ ਦੇ ਬਾਹਰ ਸੜਕ ਤੇ ਸੰਘ ਪਾੜੇ।ਪਰ ਘਰ ਤੋਂ ਕੋਈ ਬਾਹਰ ਨਹੀਂ ਆਇਆ। ਜ਼ੀਮ ਉੱਥੇ ਹੈ ਨਹੀਂ ਸੀ। ਕੁੱਝ ਹੋਰ ਪਾਕਿਸਤਾਨੀ ਮੁੰਡੇ ਬਾਹਰ ਆ ਗਏ ਅਤੇ ਸੜਕ ਤੇ ਖੱਪ ਪਾਈ,ਕੁੱਟ ਕਟਾਪਾ ਹੋਇਆ। ਕਿਸੇ ਨੇ ਵੀਰੇ ਨੂੰ ਗੱਡੀ‘ਚ ਬਿਠਾ ਕੇ ਦੱਸ ਦਿੱਤਾ ਕਿ ਜ਼ੀਮ ਕਿੱਥੇ ਹੈ ਤੇ ਉਸ ਵੱਲ ਤੁਰ ਪਏ। ਮੇਰੇ ਵਿਚਾਰੇ ਜ਼ੀਮ ਨੂੰ ਲੱਭ ਲਿਆ।ਮੈਂ ਆ ਪਹੁੰਚੀ ਪਰ ਮੈਂ ਤਾਂ ਸਭ ਲਈ ਭੂਤ ਤੋਂ ਵੀ ਘੱਟ ਸੀ।ਪਾਰਦਰਸ਼ਕ ਹੋਂਦ ਨੇ ਮੈਨੂੰ ਅਣਡਿੱਠ ਰੱਖਿਆ।ਮੈਂ ਦੋਨਾਂ ਦੇ ਵਿਚਾਲੇ ਖੜ੍ਹੀ ਸੀ ਪਰ ਭਰਾ ਦੀ ਹਾਕੀ ਲੰਘ ਲੰਘ ਕੇ ਜ਼ੀਮ ਦੇ ਬਦਨ ਤੇ ਵੱਜੀ।
ਮੈਂ ਕੁੱਝ ਨਹੀਂ ਕਰ ਸਕਦੀ। ਅਲੋਕ ਹੀ ਹਾਂ। ਬਸ ਇੱਕ ਸੋਚ ਨਾਲ਼ ਸਿੰਮੀ ਕੋਲ਼ ਵਾਪਸ ਪਰਤੀ। ਉਹ ਹਾਲੇ ਉੱਥੇ ਹੀ ਸੀ। ਮੈਂ ਬੋਲੀ। ਮੇਰੀ ਆਵਾਜ਼ ਤਾਂ ਸੁਣੀ ਨਹੀਂ ਉਹਨੇ; ਪਰ ਮੇਰੀ ਤਸ਼ਰੀਫ਼ ਮਹਿਸੂਸ ਕੀਤੀ। ਮੈਂ ਉਸਦੇ ਮਨ‘ਚ ਵੜ ਗਈ।ਹਾਂ, ਮੇਰੇ ਵਰਗੀ ਹੀ ਸੀ। ਮੈਂ ਉਸਦਾ ਦਿਮਾਗ ਪੜ੍ਹਿਆ; ਜੋ ਅੰਦਰ ਸੀ ਫਿੱਲਮ ਵਾਂਗ ਵੇਖਿਆ। ਇਸ ਤੋਂ ਲੁਤਫ਼ ਆਇਆ, ਪਰ ਦੁੱਖ ਵੀ। ਉਸਦਾ ਬਾਪ ਉਸਨੂੰ ਡਰਾਕੇ ਰੱਖਦਾ ਸੀ; ਇਸ ਬਾਰੇ ਪਤਾ ਲੱਗਿਆ। ਸਕੂਲ‘ਚ ਗੋਰੇ "ਪੈਕੀ " ਆਖਦੇ ਨੇ।ਇਸ ਲਈ ਕੱਲਮ-ਕੱਲੀ ਰਹਿੰਦੀ ਹੈ।ਸਿਰਫ ਕਿਤਾਬਾਂ ਹੀ ਉਸਦੀਆਂ ਸਹੇਲੀਆਂ ਹਨ। ਸਕੂਲ ਦੀ ਮਾਸਟਰਨੀ ਨੇ ਕਿਹਾ ਹੈ ਕਿ ਤੂੰ ਖੇਤਾਂ‘ਚ ਬਹੁਤ ਕਾਮਯਾਬ ਹੋ ਸਕਦੀ ਏਂ, ਪਰ ਇਸ ਮਾਮਲੇ‘ਚ ਟੱਬਰ ਨੇ ਕਦਮ ਨਹੀਂ ਚੁੱਕਿਆ। ਇਸ ਲਈ ਸੁਪਨੇ ਪੂਰੇ ਨਹੀਂ ਹੋਏ। ਹੋਰ ਕੁੜੀਆਂ ਯਾਰ ਚੁਣ ਸਕਦੀਆਂ ਸਨ। ਪਰ ਸਿੰਮੀ ਨੂੰ ਦੁੱਖ ਸੀਗਾ ਕਿ ਕੋਈ ਓਪਰ ਬੰਦੇ ਨਾਲ਼ ਵਿਆਹ ਕਰਵਾ ਦੇਣਾ ਹੈ। ਜਿਸ ਤਰ੍ਹਾਂ ਦਾ ਸਮਾਜ ਹੈ, ਉਸ ਤਰ੍ਹਾਂ ਬਣਨ ਨਹੀਂ ਦਿੰਦੇ। ਉਸਦਾ ਦੁੱਖ ਮੇਰਾ ਦੁੱਖ ਹੈ। ਮੈਂ ਉਸ ਨੂੰ ਬਲਾਉਣ ਦੀ ਕੋਸ਼ਿਸ਼ ਕੀਤੀ। ਪਰ ਮੇਰੇ ਲਫ਼ਜ ਉਸਦੇ ਬੁੱਲਾਂ੍ਹ ਤੋਂ ਛੁੱਟੇ! ਉਸ ਪਲ, ਮੈਂ ਸਮਝ ਗਈ ਕਿ ਉਸਨੂੰ ਖੋਹ ਮੋਹ ਲਿਆ। ਮੈਂ ਉਸਦੇ ਅੰਗ ਹਲਾਏ! ਉਸਨੂੰ ਉਠਾਕੇ ਆਵਦੀ ਮਾਂ ਵੱਲ ਲੈ ਗਈ ਤੇ ਮਾਂ ਨੂੰ ਉਸਦੇ ਮੂੰਹ ਰਾਹੀਂ ਕਿਹਾ, "ਮੈਨੂੰ ਗੁੰਡੇ ਨੇ ਮਾਰਿਆ ਮਾਈ। ਗੁੰਡੇ ਨੇ। ਜ਼ੀਮ ਨੂੰ ਪਿਆਰ ਕਰਦੀ ਹਾਂ। ਇਸ ਵਿੱਚ ਕੀ ਗਲਤ ਐ?"। ਸਿੰਮੀ ਦੀ ਮਾਂ ਨਾਲ਼ ਹੀ ਬੈਠੀ ਹੈ। ਉਸਨੇ ਉੱਠ ਕੇ ਸਿੰਮੀ ਦੇ ਚਾਂਟਾ ਮਾਰਿਆ। ਸੌਰੀ ਸਿੰਮੀ। ਪਰ ਹੁਣ ਮੈਂ ਜਾਣ ਗਈ ਦੇਵ ਤੇ ਕਿਵੇਂ ਇੰਤਕਾਮ ਲੈਣੈ!
ਮੇਰੇ ਹੰਸ ਨੇ ਸਾਰੇ ਪਾਸੇ ਉਸ ਨੂੰ ਟੋਲ਼੍ਹਿਆ। ਆਦਮੀ ਮਲੀਨ ਹੰਦਾ ਹੈ। ਜਦ ਜਵਾਨੀ ਚੜ੍ਹਦੀ ਐ ਜਿੰਨ੍ਹਾ ਮਰਜੀ ਚੰਗਾ ਹੈ, ਮਨ ਵਿੱਚ ਤੀਵੀਂ ਵੱਲ ਨਫ਼ਸੀ ਨਜਰ ਹੀ ਜਾਂਦੀ ਹੈ। ਆਵਦੀ ਕਮਰ ਨਾਲ਼ ਹੀ ਸੋਚਦਾ ਹੈ। ਇਸਤਰੀ ਖਿਆਲਾਂ ਆਦਤਾਂ‘ਚ ਬਾਲਗ ਚੇਤੀ ਬਣ ਜਾਂਦੀ, ਪਰ ਮਰਦ ਤਾਂ ਮਨ ਵਿੱਚ ਮੁੰਡਾ ਹੀ ਰਹਿੰਦਾ ਏ, ਕੱਚੇ ਦਿਮਾਗ ਵਾਲਾ।ਇਨ੍ਹਾਂ ਨਾਲ਼ ਵਿਆਹ ਕਰਨਾ ਸਤੀ ਕਰਨਾ ਕਰਨਾ ਹੀ ਹੁੰਦਾ ਹੈ। ਖਾਸ ਦੇਵ ਵਰਗੇ ਸੂਰ। ਮੈਂ ਨਹੀਂ ਕਹਿੰਦੀ ਹਰ ਬੰਦਾ ਐਸਾ ਹੈ, ਪਰ ਜਿਹੜੇ ਕੁਮਾਰਗ ਨਹੀਂ ਗਿਣਤੀ ਦੇ ਨੇ। ਦੇਵ ਵਰਗਾ ਕੋਈ ਗਲਤ ਥਾਂ ਹੀ ਹੋਵੇਗਾ। ਗਲਤ ਕੰਮ ਹੀ ਕਰਦਾ ਹੋਵੇਗਾ। ਚੰਡਾਲ ਚੌਕੜੀ‘ਚ ਘੁੰਮਦਾ ਹੋਵੇਗਾ। ਸੋ ਮੈਂ ਵੀ ਉਸ ਤਰ੍ਹਾਂ ਦੀਆਂ ਥਾਵਾਂ ਵੱਲ ਕਦਮ ਵਧਾਏ।
ਇੱਦਾਂ ਦੇ ਥਾਈਂ ਜਾ ਜਾ ਕੇ ਜੋ ਮੈਂ ਵੇਖਿਆ, ਇੱਕ ਹੀ ਸੋਚ ਆਈ ਗਈ, ਬਾਰ ਬਾਰ। ਸਾਡੇ ਭਾਰਤੀ ( ਪਾਕਿਸਤਾਨੀ ਵੀ) ਸਭ ‘ਗੋਰੇ ‘ ਲੋਕਾਂ ਤੇ ਦੇਸ਼ ਦੇ ਨੁਕਸ ਅਰੋਪਦੇ ਨੇ। ਪਰ ਜਦੋਂ ਦੀ ਅਜ਼ਾਦੀ ਮਿਲੀ ਸੱਚ ਰੰਗ ਇੱਥੋਂ ਦਿਸਦੇ ਨੇ।ਇਲਜ਼ਾਮ ਗਲਤ ਹੈ। ਸਮਾਂ ਜਿਹੜੇ ਇਧਰ ਆਉਂਦੇ ਆਵਦੇ ਪੁੱਠੇ ਖਿਆਲਾਂ ਨਾਲ਼ ਲੈ ਕੇ ਆਉਂਦੇ ਨੇ। ਮੇਰਾ ਜਨਮ ਇੱਧਰ ਹੀ ਹੋਇਆ, ਤੇ ਸੱਚ-ਮੁੱਚ ਇੱਧਰ ਲੋਕ ਅੱਗਾ ਸਵਾਰਦੇ ਨੇ; ਬਿਹਤਰ ਹੈ। ਔਰਤ ਲਈ ਹਿੰਦੂਸਤਾਨ ਨਰਕ ਕੁੰਡ ਹੈ।ਮੈਂ ਦੇਵ ਨੂੰ ਵਾਪਸ ਉਸ ਚੁੱਲ੍ਹੇ ਵਿੱਚ ਪਾਉਣਾ ਏ!
ਜਦ ਮੈਂ ਨਿੱਕੀ ਸੀ ਮੇਰਾ ਲਹੂ ਗਰਮ ਹੁੰਦਾ ਸੀ ਜਦ ਹਿੰਦੀ ਫਿਲਮਾਂ‘ਚ ਦੇਖਦੀ ਸੀ ਕਿੱਦਾਂ ਜਨਾਨੀ ਨੂੰ ਮਰਦ ਨੂੰ ਪੂਜਣਾ ਪੈਂਦਾ ਸੀ। ਜਿਸ ਨੇ ਮਰਦ ਨੂੰ ਜਨਮ ਦਿੱਤਾ, ਉਸ ਮਦਰ ਨੂੰ ਉਸਨੂੰ ਪੂਜਣਾ ਚਾਹੀਦਾ ਹੈ! ਜੇ ਬੀਬਆਂ ਨੂੰ ਗੁਲਾਮ ਰੱਖਣੈ ਆਵਦੇ ਦੇਸ਼ ਰਹੋ! ਇੱਧਰ ਨਾ ਆਓ! ਹੁਣ ਗੁੱਸਾ ਚੜ੍ਹ ਗਿਆ। ਦੇਵ ਭਾਲਣਾ ਹੀ ਹੈ!
ਮੁਲਕ ਉਪਰ ਉਡਦੀ ਨੂੰ ਸਾਫ਼ ਦਿਸਦਾ ਇਸ ਦੇਸ਼ ਨੂੰ ਕਿਉਂ ਪਿਆਰ ਕਰਦੀ ਆਂ। ਇੱਥੇਂ ਜਨਾਨੀ ਕੰਮ ਤੇ ਜਾਂਦੀ ਐ ਤੇ ਜੇ ਆਵਦੇ ਆਦਮੀ ਤੋਂ ਜ਼ਿਆਦਾ ਪੜ੍ਹੀ ਲਿਖੀ ਹੋਵੇ, ਉਸ ਤੋਂ ਵੱਧ ਕਮਾ ਸਕਦੀ ਹੈ। ਇੱਥੇ ਜਾਤ ਪਾਤ, ਕਾਲ਼ੇ ਪੀਲ਼ੇ ਦਾ ਸਵਾਲ ਨਹੀਂ ਹੈ। ਜਿਸ ਔਰਤ ਕੋਲ਼ ਹੀਲਾ ਵਸੀਲਾ ਤੇ ਅਧੀਨ ਹੈ, ਉਸਦੀ ਹੈਸੀਅਤ ਚੰਗੀ ਹੈ। ਪਰ ਇਹ ਸਭ ਕੁੱਝ ਤਾਂ ਹੀ ਹੋ ਸਕਿਆ ਕਿਉਂਕਿ ਰਾਜੀਨੀਤੀ ਨੇ ਤੀਵੀਂ ਦੀ ਕਰਾਂਤੀ ਦੀ ਲਹਿਰ ਤੋਂ ਡਰਕੇ ਵਾਤਾਵਰਨ ਬਦਲ ਦਿੱਤਾ। ਇਸਤਰੀਵਾਦ ਲਈ ਲੜਨਾ ਪਿਆ। ਸੋ ਇਹ ਸਭ ਕੁੱਝ ਧਰਤੀ ਤੇ ਮੈਨੂੰ ਅੰਬਰ ਤੋਂ ਦਿਸਦਾ ਹੈ।ਬਹਿਰੀ ਵਾਂਗ ਉਡਦੀ ਨੂੰ ਸਭ ਕੁੱਝ ਦਿੱਸਦਾ ਹੈ। ਲੋਕ ਕੰਮ ਤੇ ਜਾਂਦੇ, ਸਕੂਲ ਜਾਂਦੇ ਅਤੇ ਬਜ਼ਾਰ ਜਾਂਦੇ। ਲੋਕਾਂ ਦੀ ਲਹਿਰ ਕਾਦੇ ਕੀੜੇ ਵਾਂਗ ਤੁਰਦੇ ਫਿਰਦੇ ਨੇ। ਰਟਨਦਾਰ ਟ੍ਰੇਨਾਂ ਬਸਾਂ ਤੇ ਟੈਕਸੀਆਂ‘ਚ ਤੋਰਾ ਫੇਰੀ ਕਰ ਰਹੇ ਨੇ। ਬਹਿਰੀ ਅੱਖਾਂ ਨੇ ਚੋਰ ਬਜ਼ਾਰੀ ਦਾ ਰੂਪ ਵੀ ਵੇਖਾਇਆ। ਕੋਈ ਚੋਰੀ ਕਰਦਾ ਹੈ, ਕੋਈ ਹਲਾਕ ਕਰਦਾ ਹੈ ਤੇ ਕੋਈ ਤਸਕਰੀ ਕਰਦਾ ਹੈ। ਇਨ੍ਹਾਂ‘ਚ ਮੇਰਾ ਦੇਵ ਹੋਵੇਗਾ। ਇੱਕ ਗਲ਼ੀ‘ਚ ਨਾਰੀ ਨਾਲ਼ ਜਬਰ ਜਨਾਹ ਹੋ ਰਿਹਾ ਹੈ। ਮੈਂ ਉੱਧਰ ਗਈ। ਬੰਦਾ ਮੂੰਹ ਕਾਲ਼ਾ ਕਰ ਕੇ ਸੜਕ‘ਤੇ ਜਾਕੇ ਜਨਤਾ ਦੀ ਲਹਿਰ‘ਚ ਗੁੰਮ ਗਿਆ। ਪਰ ਮੈਂ ਉਸਨੂੰ ਵੇਖ ਲਿਆ। ਕੁੜੀ ਲਈ ਤਾਂ ਮੈਂ ਕੁੱਝ ਨਹੀਂ ਕਰ ਸਕਦੀ। ਮੈਂ ਉਸ ਆਦਮੀ ਮਗਰ ਜਾਂਦੀ ਹਾਂ। ਸੜਕਾਂ ਦਾ ਰਾਹ ਮਿਲ਼ਦਾ। ਉਸ ਬੰਦੇ ਨੂੰ ਖੜ੍ਹਣਾ ਪੈਂਦੈ। ਉਹ ਸਿਗਰਟ ਨੂੰ ਬਾਲ਼ਦੈ। ਇੱਕ ਪਾਸੋਂ ਬੱਸ ਆ ਰਹੀ ਹੈ। ਉਸਦਾ ਧਿਆਨ ਸੜਕ ਤੇ ਹੈ ਨਹੀਂ। ਹੁਣ ਮੈਂ ਦੇਖਦੀ ਹਾਂ ਭੂਤ ਦਾ ਜੋਰ ਹੈ ਜਾ ਨਹੀਂ!
ਉਸ ਬੰਦੇ ਦੇ ਪਿੱਛੇ ਖੜ੍ਹਕੇ ਉਸਨੂੰ ਬੱਸ ਸਾਹਮਣੇ ਘਸੋੜਦੀ ਏਂ।ਹੈਰਾਨ, ਉਸ ਹੇਠ ਮਰ ਜਾਂਦਾ ਹੈ! ਲੋਕ ਸਭ ਵੀ ਹੈਰਾਨ ਨੇ। ਪਰ ਲੋਕਾਂ ਨੂੰ ਕੀ ਹੈ? ਹੋ ਸਕਦੈ ਗਿਰ ਗਿਆ। ਹੋ ਸਕਦੈ ਕਾਹਲੀ‘ਚ ਅੱਗੇ ਡਿੱਗ ਗਿਆ। ਹੋ ਸਕਦੈ ਖੁਦਕੁਸ਼ੀ ਕੀਤੀ। ਮੇਰੇ ਸੀਨੇ ਠੰਢ ਪੈ ਗਈ।ਪਰ ਦੇਵ ਨਾ ਦਿੱਸਿਆ। ਉਸਨੂੰ ਭਾਲਣ ਲਈ ਨਵੀਂ ਜਾਚ ਲਾਉਂਦੀ ਹਾਂ। ਅੱਖਾਂ ਬੰਦ ਕਰਕੇ ਉਸ ਬਾਰੇ ਸੋਚਦੀ ਹਾਂ। ਜਿੱਥੇ ਵੀ ਐ, ਉੱਥੇ ਮੈਨੂੰ ਪੁਚਾਓ।
ਜਦ ਮੈਂ ਆਵਦੀਆਂ ਅੱਖਾਂ ਖੋਲ੍ਹੀਆਂ, ਮੈਂ ਮੇਰੇ ਪਿਆਰੇ ਬਰਤਾਨੀਆਂ‘ਚ ਨਹੀਂ ਹਾਂ।ਇਸ ਅਰਸੇ‘ਚ ਵੀ ਨਹੀਂ ਹਾਂ।ਪਰ ਭਵਿੱਖ ਨੇ ਠੰਢ ਪਾਈ ਹੈ।ਮੈਂ ਕੱਲ੍ਹ ਦੇਖ ਹੀ ਲਿਆ। ਮੈਂ ਭਲਕ, ਪਰਸੋਂ‘ਚ ਤੁਰ ਫਿਰ ਸਕਦੀ ਹਾਂ।
ਮੈਂ ਪੰਜਾਬ‘ਚ ਹਾਂ, ਕਿਸੇ ਦੇ ਘਰ…ਉਸਦੇ ਘਰ! ਹੁਣ ਤਾਂ ਉੜ ਗਿਆ। ਉਸ ਦੇ ਨਾਲ਼ ਉਸਦਾ ਟੱਬਰ ਹੈ। ਦੇਖਣ‘ਚ ਪਾਪੀ ਤਾਂ ਨਹੀਂ ਲੱਗਦਾ। ਜਿੱਦਾਂ ਜੋ ਮੇਰੇ ਨਾਲ਼ ਬੀਤਿਆ ਹੋਇਆ ਹੀ ਨਹੀਂ। ਹੁਣ ਤਾਂ ਇਹ ਦੋਸ਼ੀ ਹਵੇਲੀ‘ਚ ਬੈਠਾ ਹੈ, ਅਰਾਮ ਨਾਲ਼ ਅਖਬਾਰ ਪੜ੍ਹਦਾ। ਰੱਬ ਨੇ ਮੈਨੂੰ ਕੀ ਕੀਤਾ, ਤੇ ਮੇਰੇ ਜੀ ਘਾਤੀ ਦੀ ਖੈਰ ਕੀਤੀ? ਕਿਸੇ ਨੇ ਡੋਰਬੈੱਲ ਕੀਤੀ। ਮੇਰੀਆਂ ਗੈਬੀ ਅੱਖਾਂ ਨੇ ਦਵਾਰ ਗੁਜਾਰ ਕੇ ਦੇਖਿਆ, ਦੋ ਆਦਮੀ, ਅਤੇ ਉਨ੍ਹਾਂ ਦੇ ਕੱਪੜੇ ਹੇਠ ਪਸਤੌਲ।ਕਿਸੇ ਨੇ ਦਰਵਾਜ਼ਾ ਖੋਲ਼੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦਿੱਤਾ। ਪਸਤੌਲ ਕੱਪੜੇ‘ਚ ਲੁਕੋਏ ਹੋਣ ਕਰਕੇ ਕੇਵਲ ਮੈਨੂੰ ਸਮਝ ਹੈ ਸੀ ਕਿ ਕੀ ਹੋਣ ਲੱਗਾ ਏ। ਦੇਵ ਦੇ ਅੱਗੇ ਗਏ। ਉਸਨੇ ਅਖਬਾਰ ਹੇਠਾਂ ਕੀਤਾ। ਉਸ ਦੀਆਂ ਅੱਖਾਂ ਸਮਝ ਗਈਆਂ। ਮੈਂ ਉਸਦੇ ਕੋਲ਼ ਖੜ੍ਹੀ ਹਾਂ, ਪਰ ਮੈਂ ਤਾਂ ਭੂਤ ਹਾਂ, ਕਿਸੇ ਨੂੰ ਦਿਖਾਈ ਨਹੀਂ ਦਿੰਦੀ।
"ਆ ਜੋ ਬਾਹਰ ਚੱਲੀਏ। ਇੱਥੇ ਨ੍ਹੀਂ…ਪਲੀਜ਼", ਉਸ ਨੇ ਉਨ੍ਹਾਂ ਨੂੰ ਗਿੜਗਿੜਾਇਆ। ਕਮਰੇ ਦੇ ਬਾਹਰੋਂ ਦੇਵ ਦੇ ਨਿਆਣਿਆਂ ਦੀਆਂ ਆਵਾਜ਼ਾਂ ਆਈਆ। ਵਿਚਾਰੇ। ਉਸਦੀ ਧੀ ਨੇ ਕਮਰੇ‘ਚ ਸਿਰ ਕੀਤਾ, "ਪਾਪਾ ਕੌਣ ਐ?"।
"ਮੇਰੇ ਪੁਰਾਣੇ ਮਿੱਤਰ ਨੇ। ਮੈਂ ਤੈਨੂੰ ਬਹੁਤ ਪਿਆਰ ਕਰਦਾਂ; ਇਹ ਕਦੀ ਨਾ ਭੁੱਲੀਂ"।
"ਪਾਪਾ ਇਹ ਕਿਹੜੀ ਪੁੱਠੀ ਗੱਲ ਕਰਦੇ ਓ?"। ਉਸਦੀ ਧੀ ਤੇ ਇਸ ਵੇਲੇ ਦਇਆ ਆਈ…ਪਰ…ਮੈਂ ਵੀ ਕਿਸੇ ਦੀ ਧੀ ਹਾਂ…ਸੀ।…ਸੀ। ਇਨਸਾਨ ਕੀ ਚੀਜ਼ ਹੈ। ਕਦੀ ਖ਼ੁਸ਼ ਨਹੀਂ। ਆਦਮੀ ਦੀ ਇੱਕ ਸਿਫਤ ਹੈ…ਅਸ਼ਾਂਤੀ‘ਚ ਹੀ ਖ਼ੁਸ਼ ਹੈ…ਅਮਨ ਦੇ ਹਾਲ‘ਚ ਕਦੀ ਸ਼ਾਂਤ ਨਹੀਂ ਹੁੰਦਾ। ਇਹ ਆਦਮੀ ਦੀ ਬਦ-ਅਸੀਸ ਹੈ। ਦੇਵ ਉਨ੍ਹਾਂ ਨਾਲ਼ ਬਾਹਰ ਤੁਰ ਪਿਆ, ਮੈਂ ਉਸਦੇ ਕੋਲ਼ ਹਰ ਕਦਮ। ਦੇਵ ਨੇ ਗੱਡੀ ਦੀ ਡਰਾਈਵਰ ਸੀਟ ਲਈ। ਇੱਕ ਹਤਿਆਰਾ ਮੇਰੇ ਕਾਤਲ ਨਾਲ਼ ਬਹਿ ਗਿਆ, ਇੱਕ ਘਾਤੀ ਉਸਦੇ ਪਿੱਛੇ। ਮੈਂ ਫ਼ਾਜ਼ਲ ਸੀਟ ਤੇ ਬੈਠ ਗਈ। ਦੇਵ ਨੇ ਜਾਨ ਬਖ਼ਸ਼ੀ ਲਈ ਤਰਲੇ ਵੀ ਨਹੀਂ ਕੀਤੇ। ਮੇਰੇ ਨਾਲ਼ ਦੀ ਸਵਾਰੀ ਨੇ ਪਸਤੌਲ ਕੱਢ ਕੇ ਦੇਵ ਨੂੰ ਖਤਮ ਕਰ ਦਿੱਤਾ। ਉਸ ਹੀ ਪਲ ਮੈਂ ਦੇਵ ਦੀ ਅੰਤਰ ਆਤਮਾ ਦੇਖੀ, ਉਸ ਦੇ ਪਿੰਡੇ‘ਚੋਂ ਉੱਪਰ ਉਡਦੀ। ਨਹੀਂ, ਮੈਂ ਉਸ ਨੂੰ ਸ਼ਾਂਤੀ ਨਹੀਂ ਲੈਣ ਦੇਵਾਂਗੀ!ਨਹੀਂ! ਜਨਮ ਮਰਨ ਦਾ ਚੱਕਰ ਉਸ ਲਈ ਨਹੀਂ ਹੈ! ਮੈਂ ਚੀਕ ਮਾਰਕੇ ਉਸਦੀ ਜਾਨ ਪਕੜ ਲਈ। ਉਸਦੇ ਭੂਤ ਨੇ ਆਵਦੇ ਮਾਰੇ ਹੋਏ ਪਿੰਡੇ ਵੱਲ ਝਾਕਿਆ, ਫਿਰ ਮੇਰੇ ਵੱਲ। ਉਸਨੇ ਇੰਨੇ ਲੋਕ ਮਾਰੇ ਹੋਣ ਕਰਕੇ ਉਸਨੂੰ ਮੇਰੇ ਵੱਲ ਦੇਖਦੇ ਝੌਂਲ਼ਾ ਵੀ ਨਹੀਂ ਪਿਆ। ਪਰ ਮੈਂ ਨਹੀਂ ਫਿਕਰ ਕੀਤਾ। ਜੋਰ ਦੇਣੀ ਉਸਦੀ ਛਾਇਆ ਨੂੰ ਧਰਤੀ‘ਚ ਖਿੱਚ ਗਈ। ਕੜ ਭੂਮੀ‘ਚ ਲੰਘਾ ਕੇ ਕੇਂਦਰੀ ਲੈ ਗਈ, ਉਸ ਗਰਮ ਗੋਲ਼ੇ ਵੱਲ ਜਿਸ ਨੂੰ ਸੰਸਾਰ ਦਾ ਦਿਲ ਸਮਝ ਸਕਦੇ ਹਾਂ। ਜਿਸ ਨੂੰ ਪਤਾਲ਼ ਆਖ ਸਕਦੇ ਹਾਂ।ਗਗਨ ਤੋਂ ਬਹੁਤ ਦੂਰ। ਰੱਬ ਤੋਂ ਪਰ੍ਹਾਂ।ਸ਼ਤਾਨ ਦੇ ਜੱਫੇ ਵਿੱਚ। ਦੇਵ ਡਡਿਆਉਂਦਾ ਗਿਆ ਆਵਦੇ ਨਵੇਂ ਘਰ ਵੱਲ, ਜਿੱਥੇ ਅਬਦ ਤੱਕ ਰੁਲ਼ੇਗਾ! ਇਹ ਹੈ ਮੇਰੇ ਭੂਤ ਦੀ ਸਫ਼ਾਰਤ, ਇਹ ਹੈ ਮੇਰਾ ਵੱਡਾ ਆਈਡਿਆ! ਡਰਦਾ ਡਰਦਾ ਨਰਕ ਦੇਵ ਪਹੁੰਚ ਗਿਆ। ਇਹ ਹੈ ਇਸ ਤਰ੍ਹਾਂ ਦੇ ਆਦਮੀ ਦਾ ਅਸਲੀਅਤ, ਅੰਨ ਜਲ।
ਦੇਵ ਨੇ ਕਾਫ਼ੀ ਲੋਕਾਂ ਨੂੰ ਖਰਾਬ ਕੀਤਾ। ਹੁਣ ਉਸਦੀ ਵਾਰੀ ਹੈ। ਆਖਰੀ ਤੇ ਗੰਡੇ ਨੇ ਵੀ ਮਰਨਾ ਹੈ…ਮੌਤ‘ਚ ਸਭ ਬਰਾਬਰ ਨੇ। ਦੋਸ਼ੀ ਤੇ ਮਜ਼ਲੂਮ। ਮੌਤ ਤੋਂ ਕੋਈ ਨਹੀਂ ਦੌੜ ਸਕਦਾ। ਕੋਈ ਨਹੀਂ॥

ਖਤਮ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346