Welcome to Seerat.ca
|
-
ਓਏ ਵਰਿਆਮ ਵੀਰਿਆ! ਤੇਰੇ
ਲੇਖ 'ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ' ਪੜ੍ਹਿਆ ਹੈ। ਜ਼ਮੀਰ ਕੰਬ ਓਠੀ ਈ! ਰਿਸ਼ਤਿਆਂ ਦੀ
ਇਹ ਟੁੱਟ-ਭੱਜ ਹੁਣ ਸਿਖਰਾਂ `ਤੇ ਪਹੁੰਚ ਰਹੀ ਏ। ਹਰ ਮਧਵਰਗੀ ਤੇਰੇ ਮੇਰੇ ਵਰਗੇ ਪਰਿਵਾਰ
ਵਿੱਚ ਇਹ ਭਾਣੇ ਵਾਂਗ ਵਰਤ ਰਿਹਾ ਹੈ, ਮੇਰੇ ਨਾਲ ਵੀ ਵਾਪਰਿਆ ਹੈ, ਮੇਰੇ, ਤੇਰੇ ਵਰਗਿਆਂ
ਨਾਲ ਵਾਪਰ ਰਿਹਾ ਹੈ। ਪਤਾ ਨਹੀਂ ਲੱਗਦਾ ਕੀ ਬਣੇਗਾ। ਜਦੋਂ ਿਕਿਤੇ ਿਪਿੰਡ ਜਾਂਦਾ ਹਾਂ ਤਾਂ
ਘਰਾਂ ਦੇ ਖੁੱਲ੍ਹੇ ਵਿਹੜੇ ਘਰੀਏ ਬਣੇ ਪਏ ਹਨ, ਵਡਾਰੂਆਂ ਦੀ ਰੀਤਾਂ ਨੂੰ ਨੱਤਮਸਤਕ ਹੋ ਛੇਤੀ
ਉੱਥੋਂ ਨਿਕਣਾ ਪੈਂਦਾ ਹੈ। ਗਲ਼ੀਆਂ, ਨਾਲੀਆਂ ਦੇ ਝਗੜੇ ਕਚਿਹਰੀਆਂ, ਠਾਣਿਆਂ `ਚ ਤੁਰੇ
ਿਫਿਰਦੇ ਹਨ। ਜਿਸ ਭਰਪਣੀ ਭਾਈਚਾਰੇ ਦੀਆਂ ਗੱਲਾਂ ਕਰਦਿਆਂ, ਲਿਖਦਿਆਂ ਬੁਢੇਪਾ ਲੰਘ ਰਿਹਾ ਹੈ
ਹੁਣ ਸੁਪਨੇ ਲੱਗਣ ਲੱਗ ਪਏ ਹਨ। ਤੰਗੀਆਂ ਤੁਰਸ਼ੀਆਂ ਨੇ ਆਦਮੀਅਤ ਦਾ ਕਤਲ ਕਰ ਦਿੱਤਾ ਹੈ।
ਤੇਰਾ ਪਰਿਵਾਰਕ ਬਿਰਤਾਂਤ ਇੱਕ ਸੱਚੀ ਕਹਾਣੀ ਬਣ ਅਜੋਕੇ ਹਾਲਾਤ ਨੂੰ ਪੇਸ਼ ਕੀਤਾ ਹੈ। ਸ਼ਾਲਾ
ਤੇਰੀ ਕਲਮ ਸਦਾ ਏਵੇਂ ਹੀ ਚੱਲਦੀ ਰਹੇ। ਕਾਦਰ ਤੇਰੀ ਉਮਰ ਦਰਾਜ਼ ਕਰੇ!
ਬਾਜਵਾ
|