1
ਹਾਂ ਉਮਰਾਂ ਦੀ ਪਿਆਸੀ
ਇਕ ਆਸ ਘੇਰ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।
ਜਦ ਵੀ ਭੁਲਾਏ ਦਿਲ ਨੇ
ਉਹ ਹੋਰ ਯਾਦ ਆਏ।
ਪੀੜਾਂ ਤਿ ਹਿਜ਼ਰਾਂ ਦੀਆਂ
ਗੱਲਾਂ ਸਾਂ ਛੇੜ ਬੈਠੀ।
ਅੱਜ ਫ਼ੇਰ...
ਹਾਰ ਸਿ਼ੰਗਾਰ ਨਾ ਮਾਣੇ
ਸਾਲੂ ਸੂਹਾ ਪਾਇਆ ਨਾ।
ਜਿੰਦ ਤਰਸਦੀ ਵਸਲੋਂ
ਦਰ-ਦਰ ਹਾਂ ਭੇੜ ਬੈਠੀ।
ਅੱਜ ਫ਼ੇਰ...
ਸੂਈ ਕੰਧੂਈ ਲੱਭਦਾ
ਚੋਲਾ ਵੀ ਹੋਇਆ ਵੈਰੀ।
ਤੇਰੀ ਹੀ ਕਮਲੀ-ਰਮਲੀ
ਦਿਲ ਨੂੰ ਉਚੇੜ ਬੈਠੀ।
ਅੱਜ ਫ਼ੇਰ...
ਖ਼ੂਹ ਤਾਂ ਵੰਡੇਦੇ ਨੇਹੁ ਨੂੰ
ਮਣ ਤੇ ਨੇ ਦੀਵੇ ਬਾਲੇ।
ਤੂੰਬੇ ਦਾ ਹਾਸਿਲ ਨਹੀਂ
ਰੂਹ ਤਕ ਖ਼ਦੇੜ ਬੈਠੀ।
ਅੱਜ ਫ਼ੇਰ...
ਚਿਣ-ਚਿਣ ਕੇ ਸੀਨਾ ਅਪਣਾ
ਜਰ-ਜਰ ਕੇ ਸਿਤਮ ਤੇਰੇ।
ਇਕ ਆਨ-ਸ਼ਾਨ ਖ਼ਾਤਿਰ
ਕਿਤੇ ਪਾ ਤਰੇੜ ਬੈਠੀ।
ਅੱਜ ਫ਼ੇਰ...
ਹਾਂ ਉਮਰਾਂ ਦੀ ਪਿਆਸੀ
ਇਕ ਆਸ ਘੇਰ ਬੈਠੀ।
ਅੱਜ ਫ਼ੇਰ ਤੜਕੇ-ਤੜਕੇ
ਯਾਦਾਂ ਦੇ ਨੇੜ ਬੈਠੀ।
2
ਪੋਲੇ ਪੋਲੇ ਪੈਰੀਂ ਤੇਰਾ ਆਉਨਾ,
ਦਿਲ ਦੇ ਬੁਹੇ ਦਸਤਕ ਦੇਨੀ ਭੋਰਾ ਭੋਰਾ ਚਿਤ ਪਰਚਾਉਨਾ...
ਬੇਰੰਗੇ ਉਦਾਸ ਪਲਾ ਵਿਚ ਮੇਰੇ
ਪਲ ਛਿਨ ਲਈ ਸਹੀ ਰੰਗ ਭਰ ਦੇਨੇ ਫਿਰ ਮੁਸਕਾਉਨਾ
ਚੰਗਾ ਤਾਂ ਬਹੁਤ ਲਗਦਾ ਹੈ
ਪਰ ਡਰਦੀ ਹਾਂ, ਤੇਰੇ ਰੰਗ ਵਿਚ ਨਾਂ ਰੰਗ ਜਾਵਾਂ ਵੇ ਲਲਾਰੀਆ
ਮੋਹ ਤੇਰੇ ਵਿਚ ਕਿਤੇ ਠੱਗੀ ਨਾ ਜਾਵਾਂ...........
ਮੇਰਾ ਤਾਂ ਧੁਰ ਤੋਂ ਉਜਲਾ ਬਾਣਾ, ਇਕ ਵੈਰਾਗਣ ਜੂਨ ਹੰਢਾਵਾ
ਜੱਤ ਸੱਤ ਦੀ ਮੈਂ ਲਾ ਕੇ ਧੂਣੀ, ਆਪਣਾ ਮਨ ਤਨ ਰੋਜ਼ ਧੁਖਾਂਵਾ
ਤੋੰ ਕਿਉਂ ਭਿਂਉ ਭਿਂਉ ਇਤਰ ਦੇ ਫੋਹੇ, ਰੁਹ ਮੇਰੀ ਨੁੰ ਨਿਤ ਨਿਤ ਛੋਵੇਂ
ਦੇ ਨਾਂ ਮੈਨੂੰ ਇਹ ਮਿਠੜੇ ਸੱਦੇ, ਵੇਖੀਂ ਕਿਤੇ ਇੰਝ ਮਰ ਨਾ ਜਾਵਾਂ-
ਵੇ ਹਮਦਰਦੀਆ--ਮੋਹ ਤੇਰੇ ਵਿਚ ਠੱਗੀ ਨਾਂ ਜਾਵਾਂ
ਕਤਰਾ ਕਤਰਾ ਕੱਠਾ ਕੀਤਾ
ਸਬਰ ਪਿਆਲਾ ਭਰ ਮੈਂ ਲੀਤਾ
ਇੰਝ ਨਾਂ ਦੇਵੀਂ ਮੁੜ ਮੁੜ ਦਸਤk
ਬਨ ਬਦਲੀ ਮੈਂ ਵਰ੍ਹ ਨਾਂ ਜਾਵਾਂ
ਰੰਗ ਤੇਰੇ ਵਿਚ ਨਾ ਰੰਗੀ ਜਾਵਾਂ
ਵੇ ਲਲਾਰੀਆਮੋਹ ਤੇਰੇ ਵਿਚ ਠੱਗੀ ਨਾਂ ਜਾਵਾਂ
-0- |