ਮਾਂ ਲਈ ਕਿਉਂ ਪੁੱਤ ਪਿਆਰਾ?
ਲਫੰਗਾ, ਨਸ਼ਈ ਤਾਵੀਂ ਚੰਨ ਤਾਰਾ।
ਧੀਆਂ ਜੰਮਦੀਆਂ ਕਿਉਂ ਹੋਣ ਪਰਾਈਆਂ?
ਭਾਵੇਂ ਉਸੇ ਮਾਂ ਨੇ ਹੋਣ ਜਾਈਆਂ।
ਨਿੱਕੇ-ਨਿੱਕੇ ਹੱਥਾਂ 'ਚ ਛੁਰੀ ਜਦ ਫੜਦੀਆਂ,
ਜਖਮੀ ਨਾ ਹੋ ਜਾਈਏ,
ਰਹਿਣ ਵਿਚਾਰੀਆਂ ਡਰਦੀਆਂ।
ਜ਼ਖ਼ਮ ਛੁਰੀ ਦਾ ਤਾਂ ਭਰ ਜਾਂਦਾ,
ਦਿਲ ਨੂੰ ਦਿੱਤਾ ਜ਼ਖ਼ਮ,
ਅੰਦਰ ਤੱਕ ਘੱਰ ਕਰ ਜਾਂਦਾ।
ਕੁੱਖ ਕਬਰਸਿਤਾਨ ਨਾ ਬਣਾਓ,
ਨਿੱਕੀ ਜਿੰਦ ਨੂੰ ਵੀ ਦੁਨੀਆ 'ਚ ਥਾਂ ਦੁਵਾਓ,
ਲੋਕੋਂ, ਧੀ ਜੰਮਣ ਤੋਂ ਨਾ ਸ਼ਰਮਾਓ।
ਵਿਗਿਆਨੀ ਕੋਈ ਖੇਡਾਂ 'ਚ ਨਾਂ ਰੌਸ਼ਨਾਵੇ,
ਮਾਉਂਟ ਦੀ ਚੋਟੀ ਜਾ ਕੋਈ ਤਿਰੰਗਾ ਲਹਿਰਾਵੇ।
ਔਰਤ ਜਗਤ ਦੀ ਹੈ ਜੱਨਣੀ,
ਸੱਚੀ ਗੱਲ ਆਖੀਰ ਪੈਣੀ ਮੰਨਣੀ।
ਦੇਸ਼ ਜੋ ਲੱਭਣ ਮਾਪੇ,
ਉਸੇ ਦੇਸ਼ ਉੱਡ ਜਾਂਦੀਆਂ,
ਪੁੱਤ ਵੰਡਾਉਣ ਜ਼ਮੀਨਾਂ,
ਧੀਆਂ ਦੁੱਖ ਵੰਡਾਦੀਆਂ.......
ਧੀਆਂ ਦੁੱਖ ਵੰਡਾਦੀਆਂ............।
ਫ਼ਾਜ਼ਿਲਕਾ
ਮੋਬ:- 9779602891
-0-
|