-
ਰਜਵੰਤ ਕੌਰ ਸੰਧੂ ਦੇ ਲੇਖ ਸਾਡੀ ਬੀਬੀ-ਮੇਰੀ ਮਾਂ ਦੇ ਹਵਾਲੇ ਨਾਲ ਪ੍ਰਤੀਕਰਮ
-
ਧਰਤੀ ਹੇਠਲਾ ਧੌਲ-ਔਰਤ
ਸੰਘਰਸ਼ ਦਾ ਹੀ ਦੂਸਰਾ ਨਾਮ ਹੈ। ਪੀੜ੍ਹੀ ਦਰ ਪੀੜ੍ਹੀ ਔਰਤ ਦੇ ਹੌਂਸਲੇ ਦੀ ਮਿਸਾਲ ਦਿੱਤੀ
ਹੈ ਇਸ ਲੇਖ ਵਿਚ। ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਰਜਵੰਤ ਕੌਰ ਸੰਧੂ ਜੀ ਦਾ ਧੰਨਵਾਦ।
ਹੋਰ ਸ਼ਬਦ ਨਹੀਂ ਹਨ ਬਿਆਨ ਕਰਨ ਲਈ। ਇਕ ਸੱਚੀ ਸ਼ਰਾਂਜਲੀ ਕਹਾਂਗੀ ਇਸ ਨੂੰ।
ਹਰਜਿੰਦਰ ਕੌਰ
-
ਜਦੋ ਮੈਂ ਇਹ ਲੇਖ ਪੜ
ਰਿਹਾ ਸੀ ਤਾਂ ਅੱਖਾਂ ਅੱਗੇ ਫਿਲਮ ਵਾਂਗ ਹਰ ਸੀਨ ਲੰਘ ਰਿਹਾ ਸੀ
ਫਿਰ ਮੈਨੂੰ ਕਾਫੀ ਅਰਸਾ ਪਹਿਲਾਂ ਲਿਖੀਆਂ ਆਪਣੀਆਂ ਇਹ ਲਾਈਨਾਂ ਯਾਦ ਆ ਗਈਆਂ
ਹਰ ਘਰ ਦੇ ਲਈ ਤੂੰ ਲੀਹ ਬਣਦੀ
ਕਦੇ ਮਾਂ ਬਣਦੀ ਕਦੇ ਧੀ ਬਣਦੀ
ਹਰ ਰਿਸ਼ਤੇ ਨੂੰ ਨਿਭਾਉਣ ਲਈ
ਤੂੰ ਕੁੜੀਏ ਕੀ ਤੋਂ ਕੀ ਬਣਦੀ
-ਅਜੈ ਤਨਵੀਰ
-
ਬਹੁਤ ਵਧੀਆ ਲਿਖਿਆ
ਹੈ। ਪੜ੍ਹ ਕੇ ਅਖਾਂ ਨਮ ਹੋ ਗਈਆਂ। ਮਾਤਾ ਜੀ ਨੇ ਕਿੰਨੇ ਦੁਖ ਤਕਲੀਫ਼ ਝੱਲ ਕੇ ਆਪਣੀਆਂ
ਬੱਚੀਆਂ ਨੂੰ ਪਾਲਿਆ। ਇਸ ਮਾਂ ਨੂੰ ਸਲਾਮ ਹੈ ਜੀ।
ਬਹਾਦਰ ਦਿਓਲ
-
ਇਸ ਆਰਟੀਕਲ ਤੋਂ ਮਨ ‘ਤੇ
ਪਏ ਪ੍ਰਭਾਵ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਨ੍ਹਾਂ ਨੇ ਮਾਵਾਂ ਧੀਆਂ ਦੇ ਪਿਆਰ ਦਾ
ਕਮਾਲ ਦਾ ਬਿਆਨ ਲਿਖਿਆ ਹੈ।
ਗੈਰੀ ਸੰਧੂ-ਹਾਂਗਕਾਂਗ
-
ਮੈਂ ਦਿਲੋਂ ਇਸ ਗੱਲ ਦੀ
ਪਰਸੰਸਾ ਕਰਦੀ ਹਾਂ ਕਿ ਕਿਵੇਂ ਲੇਖਿਕਾ ਨੇ ਆਪਣੀ ਮਾਂ ਦੇ ਜਜਬਿਆਂ ਤੇ ਭਾਵਾਂ ਨੂੰ ਜ਼ਬਾਨ
ਦਿੱਤੀ ਹੈ। ਅੱਖਾਂ ਵਿਚ ਹੰਝੂ ਆ ਗਏ। ਸੱਚਮੁਚ ਇਕ ਔਰਤ ਦੀ ਜਿ਼ੰਦਗੀ ਸਾਰੀ ਉਮਰ ਦੀ ਜਦੋ
ਜਹਿਦ ਹੁੰਦੀ ਹੈ।
ਹਰਪੀਤ ਕੌਰ
-
ਅਜਿਹੀਆਂ ਲਿਖਤਾਂ ਪੜ੍ਹ
ਕੇ ਲੱਗਦਾ ਹੈ ਕਿ ਮਾਈ ਭਾਗੋ ਇਕ ਨਹੀਂ ਸੀ। ਹਰ ਇਕ ਔਰਤ ਮਾਈ ਭਾਗੋ ਹੈ। ਖ਼ਾਸ ਕਰ ਪਿਛਲ
ਪੀੜ੍ਹੀ ਦੀਆਂ ਔਰਤਾਂ ਸਾਡੀਆਂ ਮਾਵਾਂ, ਭੈਣਾਂ ਤੇ ਧੀਆਂ , ਮਾਈ ਭਾਗੋ ਵਾਂਗ ਜਿ਼ੰਦਗੀ ਵਿਚ
ਬੁਰੇ ਹਾਲਾਤ ਨਾਲ ਲੜੀਆਂ। ਕਿਤੇ ਨਹੀਂ ਹਾਰੀਆਂ। ਢਟ ਕੇ ਖੜੀਆਂ ਰਹੀਆਂ। ਸਾਡੇ ਲਈ ਪ੍ਰੇਰਨਾ
, ਸਾਡੀਆਂ ਮਾਵਾਂ।
ਕਮਲਜੀਤ ਕੌਰ
-
ਮਾਂ ਖਾਸ ਕਰ ਔਰਤ ਦੀ
ਸਥਿਤੀ , ਉਸ ਦੀ ਮਨੋਦਸ਼ਾ ਬਾਰੇ ...ਪੜਦਿਆ ਬੜਾ ਕੁਝ ਜੋ ਔਰਤ ਦੀ ਕਿਸੇ ਨਾ ਕਿਸੇ ਰੂਪ ਚ
ਹੋਣੀ ਰਿਹਾ ਯਾਦ ਆਇਆ ... ਸੋ ਇੰਨਾ ਹੀ ਕਹਿ ਸਕਦੀ ਕਿ ..... ਕਦੇ ਮੋਮ ਕਦੇ ਪਥਰ ਕਦੇ ਮੈ
ਚਿੜੀ ਕਹਾਂਦੀ ਹਾਂ ...ਖਤਾ ਕੀ ਹੋਈ ਭਲਾ ਮੈਥੋਂ ਜੇ ਮੈ ਕੁੜੀ ਕਹਾਂਦੀ ਹਾਂ .....!!
ਅਮਰਜੀਤ ਕੌਰ
-
ਇਸ ਰਚਨਾ ਨੂੰ ਪੜ੍ਹਦਿਆਂ
ਮੇਰੀਆਂ ਅੱਖਾਂ ਬਾਰ ਬਾਰ ਨਮ ਹੋਈਆਂ ਦਿਲ ਕਰਦਾ ਹੈ ਕਿ ਬੂਹਾ ਬੰਦ ਕਰ ਕੇ ਉਚੀ ਉਚੀ ਰੋਵਾਂ
ਨਿਰੰਜਨ ਨਿਰੰਜਨ
-
ਕੁਝ ਵੀ ਤਾਂ ਛੁਪਾਇਆ
ਨਹੀਂ। ਇਹ ਸਭ ਪੜ੍ਹ ਕੇ ਇਕ ਮਾਂ ਚੇਤੇ ਆਈ। ਰੱਬ ਕਿਤੇ ਵੀ ਨਜ਼ਰੀ ਨਹੀਂ ਆਇਆ। ਬਹੁਤ ਹੀ
ਖੂਬ।
ਰਣਧੀਰ ਸਿੰਘ ਸੰਧੂ-ਸਰੀ ਵਾਲਾ
-
ਇਕ ਇਤਿਹਾਸ ਬਿਆਨਦਾ ਲੇਖ।
ਕਿੰਨੀਆਂ ਹੀ ਮਾਵਾਂ ਦੀਆਂ ਜਿ਼ੰਦਗੀਆਂ ਬਿਆਨਦਾ। ਕਮਾਲ ਹੈ।
ਅਵਤਾਰ ਸਿੰਘ
-
ਸੰਧੂ ਸਾਹਿਬ ਤੁਹਾਡੀ
ਸਵੈਜੀਵਨੀ ਪੜ੍ਹਦਿਆਂ ਭੈਣ ਜੀ ਬਾਰੇ ਪਹਿਲਾਂ ਹੀ ਕੁਝ ਜਾਣਕਾਰੀ ਸੀ ਪਰ ਇਸ ਆਰਟੀਕਲ ਨੂੰ
ਪੜ੍ਹ ਕੇ ਤਾਂ ਕਈ ਵਾਰ ਮਨ ਭਰ ਜਾਂਦਾ ਸੀ। ਜਿਸ ਹਿਰਦੇ ਵਿਚ ਏਨਾ ਦਰਦ ਭਰਿਆ ਹੋਵੇ, ਲੇਖਕ
ਕਿਵੇਂ ਨਾ ਬਣੇ?
ਅਜਾਇਬ ਸਿੰਘ