Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ਅੰਨ੍ਹੇ ਘੋੜੇ ਦਾ ਦਾਨ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ਚਿੰਘਾੜਾਂ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ਤੇਰੀ ਮੁਹੱਬਤ

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

ਗੁਰਮੀਤ ਸਿੰਘ ਪਿੰਕੀ ਦੀਆਂ ਚਿੰਘਾੜਾਂ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ
- ਗੁਰਦਿਆਲ ਸਿੰਘ ਬੱਲ (647-982-6091)

 

ਗੁਰਮੀਤ ਸਿੰਘ ਪਿੰਕੀ ਵੱਲੋਂ ਪੰਜਾਬ ਅੰਦਰ ਚੱਲੀ ਸਿੱਖ ਖਾੜਕੂ ਲਹਿਰ ਦੌਰਾਨ ਸੁਰੱਖਿਆ ਬਲਾਂ ਦੀਆਂ ਵਧੀਕੀਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕੀਤੇ ਗਏ ਬਹੁਤ ਹੀ ਸਨਸਨੀਖੇਜ਼ ਪ੍ਰਗਟਾਵਿਆਂ ਨੇ ਦੁਨੀਆ ਭਰ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਝਟਕੇ ਤਾਂ ਦਿੱਤੇ ਹੀ ਦਿੱਤੇ ਹਨ - ਹਿੰਸਾ-ਪ੍ਰਤੀ ਹਿੰਸਾ ਦੀ ਸਾਰਥਿਕਤਾ ਨੂੰ ਵੀ ਵਿਚਾਰ ਚਰਚਾ ਦੇ ਕੇਂਦਰ ਵਿੱਚ ਲਿਆ ਦਿਤਾ ਹੈ।
ਪਿੰਕੀ ਦਾ ਕਹਿਣਾ ਹੈ ਕਿ ਉਸ ਨੇ ਜੋ ਕੀਤਾ ਜਾਂ ਨਾ ਕੀਤਾ - ਉਸਦੀ ਸਜਾ ਬਥੇਰੀ ਪਾ ਲਈ; ਲਗਾਤਾਰ ਪਛੋਤਾਵਾ ਵੀ ਕਰ ਲਿਆ ਹੈ। ਅੱਗੋਂ ਵੀ ਜੋ ਹੋਣਾ ਹੈ ਹੋ ਜਾਵੇ ਉਸ ਨੂੰ ਪਰਵਾਹ ਨਹੀਂ ਹੈ ਪ੍ਰੰਤੂ ਪੰਜਾਬ ਅੰਦਰ ਪੂਰੇ 10-15 ਵਰ੍ਹੇ ਜੋ ਘਮਸਾਣ ਮੱਚਿਆ ਰਿਹਾ ਅਤੇ ਜਿਸ ਦਾ ਕਿ ਉਹ ਸਬੂਤਾਂ ਸਮੇਤ ਚਸ਼ਮਦੀਦ ਗਵਾਹ ਹੈ - ਉਸਦੇ ਝੂਠ ਸੱਚ ਦਾ ਨਿਤਾਰਾ ਹਰ ਹਾਲ ਵਿਚ ਹੋਣਾ ਚਾਹੀਦਾ ਹੈ। ਇਹੋ ਮੰਗ ਉਸਨੇ ਵੈਨਕੂਵਰ (ਸਰੀ) ਸਥਿਤ ਸ਼ੇਰੇ ਪੰਜਾਬ ਚੈਨਲ ਦੇ ਐਂਕਰ ਕੁਲਦੀਪ ਸਿੰਘ ਵਲੋਂ ਲਈ ਗਈ ਕਲਾਸਿਕ ਇੰਟਰਵਿਊ ਵਿਚ ਪੂਰੇ ਜ਼ੋਰ ਨਾਲ ਅਤੇ ਬਾਰ ਬਾਰ ਦੁਹਰਾ ਕੇ ਕਰੀ ਹੈ।
ਪਿੰਕੀ ਸਾਲ 1987 ਵਿਚ ਪੰਜਾਬ ਪੁਲਿਸ ਅੰਦਰ ਭਰਤੀ ਹੋਇਆ। ਵਕਤ ਦੇ ਤਕਾਜ਼ਿਆਂ ਮੁਤਾਬਕ ਦਿਨ ਰਾਤ ਜਾਨ ਜੋਖੋਂ ਚ ਪਾ ਕੇ ਕੰਮ ਕਰਨ ਸਦਕਾ ਦੋ ਕੁ ਵਰ੍ਹਿਆਂ ਦੇ ਅੰਦਰ ਅੰਦਰ ਪਹਿਲਾਂ ਉਹ ਏ. ਐਸ. ਆਈ ਬਣਿਆ ਅਤੇ ਫਿਰ ਕਈ ਅਹਿਮ ਮਿਸ਼ਨ ਪੂਰੇ ਕਰਨ ਸਦਕਾ ਜਲਦੀ ਹੀ ਇੰਸਪੈਕਟਰ ਤੱਕ ਤਰੱਕੀ ਪਾ ਗਿਆ। ਇਕੱਲੇ ਲੁਧਿਆਣਾ ਜ਼ਿਲੇ ਅੰਦਰ ਹੀ ਨਹੀਂ ਬਲਕਿ ਦੇਸ਼ ਭਰ ਵਿਚ ਚੱਲੇ ਖਾੜਕੂਆਂ ਵਿਰੁੱਧ ਉਪਰੇਸ਼ਨਾਂ ਦਾ ਉਹ ਧੁਰਾ ਸੀ। ਆਪਣੀਆਂ ਦਲੇਰਾਨਾ ਕਾਰਵਾਈਆਂ ਸਦਕਾ ਉਸਨੂੰ ਸਵੀਕ੍ਰਿਤੀ ਮਿਲੀ; ਅਨੇਕਾਂ ਮਾਣ ਸਨਮਾਨ ਮਿਲੇ ਪ੍ਰੰਤੂ ਪੁਲਿਸ ਸਫਾਂ ਅੰਦਰ ਹੀ ਇਨ੍ਹਾਂ ਪ੍ਰਾਪਤੀਆਂ ਕਾਰਨ ਉਹ ਈਰਖਾ ਅਤੇ ਸਾੜੇ ਦਾ ਕੇਂਦਰ ਵੀ ਬਣਦਾ ਗਿਆ।
ਪਹਿਲੀ ਵਾਰ ਉਸਦਾ ਨਾਂ ਅਗਸਤ 1991 ਚ ਉਸ ਵਕਤ ਦੇ ਚੰਡੀਗੜ੍ਹ ਪੁਲਿਸ ਵਿਚ ਸੁਮੇਧ ਸੈਣੀ ਉਪਰ ਹੋਏ ਕਾਤਲਾਨਾ ਹਮਲੇ ਦੇ ਬਦਲੇ ਵੱਜੋਂ ਰੋਪੜ ਜ਼ਿਲੇ ਅੰਦਰ ਉੱਘੇ ਖਾੜਕੂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੀ ਹੱਤਿਆ ਲਈ ਚਰਚਾ ਵਿਚ ਆਇਆ ਜਿਸ ਲਈ ਕਿ ਖੁਦ ਉਸਦੇ ਦੱਸਣ ਅਨੁਸਾਰ ਉਹ ਨਹੀਂ ਬਲਕਿ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਜ਼ਿੰਮੇਵਾਰ ਸੀ ਜੋ ਕਿ ਉਨ੍ਹੀਂ ਦਿਨੀਂ ਸੈਣੀ ਦਾ ਮੂੰਹ ਬੋਲਿਆ ਪੱਗ ਵੱਟ ਭਰਾ ਬਣਿਆ ਹੋਇਆ ਸੀ।
ਸਾਲ 1992 ਦੀਆਂ ਚੋਣਾਂ ਆ ਗਈਆਂ। ਇਸ ਸਮੇਂ ਤਕ ਪੰਜਾਬ ਦੇ ਲੋਕ ਪੁਲਿਸ ਅਤੇ ਖਾੜਕੂਆਂ ਦੀਆਂ ਵਧੀਕੀਆਂ ਕਾਰਨ ਤਰਾਹ ਤਰਾਹ ਕਰ ਉਠੇ ਹੋਏ ਸਨ। ਖਾੜਕੂਆਂ ਦੇ ਸਲਾਹਕਾਰ ਲੋਕਾਂ ਦੇ ਮਨ ਪੜ੍ਹ ਨਾ ਸਕੇ। ਉਨ੍ਹਾਂ ਨੇ ਚੋਣਾਂ ਦਾ ਬਾਈਕਾਟ ਕਰਵਾ ਦਿਤਾ। ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਸਮਾਂ ਵਿਚਾਰਦਿਆਂ ਚੋਣ ਮੈਦਾਨ ਵਿਚੋਂ ਪਾਸੇ ਹੋ ਗਏ। ਸ. ਬੇਅੰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਲਈ ਮੈਦਾਨ ਸਾਫ ਹੋ ਗਿਆ। ਕੇਂਦਰ ਸਰਕਾਰ ਨੇ ਪੁਲਿਸ ਮੁਖੀ ਵਜੋਂ ਕੇ. ਪੀ. ਐਸ ਗਿੱਲ ਨੂੰ ਪਹਿਲਾਂ ਹੀ ਤੈਨਾਤ ਕਰ ਦਿਤਾ ਹੋਇਆ ਸੀ। ਗਿੱਲ ਦੀ ਅਤੇ ਸ. ਬੇਅੰਤ ਸਿੰਘ ਦੀ ਆਪਸ ਵਿਚ ਤਾਰ ਜੁੜ ਗਈ ਅਤੇ ਆਮ ਲੋਕਾਂ ਦੇ ਰੌਂਅ ਦਾ ਵੀ ਉਦੋਂ ਤਕ ਉਨ੍ਹਾਂ ਨੂੰ ਪੂਰਾ ਪਤਾ ਸੀ। ਸਖਤੀ ਦਾ ਦੌਰ ਚਲਾਉਣ ਦੇ ਮਾਮਲੇ ਵਿਚ ਉਨ੍ਹਾਂ ਨੇ ਹੁਣ ਜ਼ਰਾ ਝਿਜਕ ਜਾਂ ਢਿੱਲ ਮੱਠ ਨਾ ਕੀਤੀ। ਸਾਲ ਦੇ ਅੰਦਰ ਅੰਦਰ ਲਹਿਰ ਤੇ ਕਾਬੂ ਪਾਉਣ ਚ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਈ। ਪ੍ਰੰਤੂ ਖਾੜਕੂਆਂ ਨੇ ਪਲਟ ਵਾਰ ਕਰਦਿਆਂ ਸਾਲ 1995 ਦੇ ਸਤੰਬਰ ਮਹੀਨੇ ਦੌਰਾਨ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਹੱਤਿਆ ਕਰਨ ਵਿਚ ਸਫਲਤਾ ਹਾਸਲ ਕਰ ਲਈ। ਹੱਤਿਆ ਦੇ ਇਸ ਕੇਸ ਵਿਚ ਬੱਬਰ ਖਾਲਸਾ ਦੇ ਖਾੜਕੂ ਜਗਤਾਰ ਸਿੰਘ ਹਵਾਰਾ ਨੂੰ ਫੜਨ ਦੀ ਮੁਹਿੰਮ ਵਿਚ ਗੁਰਮੀਤ ਸਿੰਘ ਪਿੰਕੀ ਮੋਹਰੀ ਸੀ। ਇਸ ਤੋਂ ਦੋ ਕੁ ਵਰ੍ਹੇ ਪਿੱਛੋਂ ਖਾੜਕੂ ਲਹਿਰ ਦੇ ਮੁੱਖ ਜਰਨੈਲਾਂ - ਭਾਈ ਦਲਜੀਤ ਸਿੰਘ ਬਿੱਟੂ ਅਤੇ ਗੁਰਨਾਮ ਸਿੰਘ ਗਾਮੇ ਦੀ ਛੁਪਣਗਾਹ ਤੇ ਜਾ ਕੇ ਉਨ੍ਹਾਂ ਨੂੰ ਵੀ ਸਭ ਤੋਂ ਪਹਿਲਾਂ ਹੱਥ ਪਿੰਕੀ ਨੇ ਹੀ ਪਾਇਆ। ਜ਼ਾਹਿਰ ਹੈ ਕਿ ਉਸ ਦਾ ਨਾਂ ਮੁੜ ਚਰਚਾ ਵਿਚ ਆਇਆ। ਪਰ ਉਹ ਸਭ ਗੱਲਾਂ ਉਹ ਹੀ ਹਨ ਜੋ ਪੁਲਿਸ ਵਿਭਾਗ ਚ ਉਚ ਅਹੁਦਿਆਂ ਤੇ ਬੈਠੇ ਆਪਣੇ ਆਕਾਵਾਂ ਦੀ ਬੇਵਫਾਈ ਤੋਂ ਹਤਾਸ਼ ਹੋ ਕੇ ਦਸੰਬਰ ਮਹੀਨੇ ਦੌਰਾਨ ਉਹ ਦੁਨੀਆ ਭਰ ਵਿਚ ਅਨੇਕਾਂ ਚੈਨਲਾਂ ਤੇ ਬਾਰ ਬਾਰ ਸੁਣਾ ਚੁੱਕਾ ਹੈ।
ਸਾਲ 1997 ਦੀਆਂ ਚੋਣਾਂ ਵਿਚ ਸ. ਬੇਅੰਤ ਸਿੰਘ ਦੀ ਸਿਰ ਤੇ ਕੱਫ਼ਣ ਬੰਨ੍ਹ ਕੇ ਕੀਤੀ ਸਾਰੀ ਕਾਰਗਰਦਗੀ ਦਾ ਫਾਇਦਾ ਚੁੱਕਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਬੜੀ ਮੌਜ ਨਾਲ ਹੀ ਤੀਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਅਗਲੇ ਚਾਰ ਵਰ੍ਹੇ ਪਿੰਕੀ ਦੀ ਕਿਸੇ ਨੂੰ ਖ਼ਬਰ ਨਹੀਂ ਸੀ। ਉਹ ਸ਼ਾਤ ਸੀ - ਉਸਦੇ ਕਹਿਣ ਅਨੁਸਾਰ ਨਿਜੀ ਵੈਰ ਤਾਂ ਉਸਦਾ ਕਿਸੇ ਨਾਲ ਹੈ ਨਹੀਂ ਸੀ। ਪ੍ਰੰਤੂ ਸਾਲ 2001 ਦਾ ਵਰ੍ਹਾ ਚੜ੍ਹਦਿਆਂ ਹੀ ਕਿਸਮਤ ਦੇ ਕੁੱਤਿਆਂ ਨੇ ਉਸ ਦੀ ਪੈੜ ਜਾ ਨੱਪੀ ਜਦੋਂ 7 ਜਨਵਰੀ ਦੀ ਰਾਤ ਲੁਧਿਆਣਾ ਸ਼ਹਿਰ ਵਿਚ ਹੋਈ ਗੋਲਾ ਨਾਂ ਦੇ ਕਿਸੇ ਨੌਜਵਾਨ ਦੀ ਹੱਤਿਆ ਦੇ ਕੇਸ ਵਿਚ ਉਸਦਾ ਨਾਂ ਟਾਂਕ ਹੋ ਗਿਆ ਜਿਸ ਬਾਰੇ ਪਿਛਲੇ 15 ਵਰ੍ਹਿਆਂ ਤੋਂ ਕੂਕ ਕੂਕ ਕੇ ਉਹ ਕਹਿ ਰਿਹਾ ਹੈ ਕਿ ਉਹ ਮੌਕੇ ਤੇ ਉਥੇ ਹੈ ਹੀ ਨਹੀਂ ਸੀ। ਪਰ ਕਨੂੰਨ ਦੀਆਂ ਨਿਗਾਹਾਂ ਚ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਵਿਚ ਉਹ ਨਾਕਾਮ ਰਿਹਾ। ਉਸ ਨੂੰ ਸਜ਼ਾ ਹੋ ਗਈ ਅਤੇ ਕਈ ਵਰ੍ਹੇ ਕੈਦ ਕੱਟ ਕੇ, ਸਾਲ 2014 ਦੇ ਅਗਸਤ ਮਹੀਨੇ ਚ ਉਹ ਬਾਹਰ ਆਇਆ। ਉਸਦੀ ਰਿਹਾਈ ਵਾਦ ਵਿਵਾਦ ਅਤੇ ਚਰਚਾ ਦਾ ਵਿਸ਼ਾ ਉਸ ਸਮੇਂ ਵੀ ਪੂਰਾ ਮਹੀਨਾ ਬਣੀ ਰਹੀ। ਅਸੀਂ ਉਦੋਂ ਪਿੰਕੀ ਦੇ ਨਾਲ ਹੀ ਚੰਡੀਗੜ੍ਹ ਚ ਸਾਲ 1987 ਵਿਚ ਦਿਨ ਦਿਹਾੜੇ ਉੱਘੇ ਖਾੜਕੂ ਕੇ. ਸੀ. ਸ਼ਰਮਾ ਨੂੰ ਮਾਰ ਕੇ ਪਨਾਹ ਲੈਣ ਲਈ ਉਦੋਂ ਦੇ ਡੀ. ਜੀ. ਪੀ. ਰਿਬੇਰੋ ਦੀ ਕੋਠੀ ਵਿਚ ਜਾ ਵੜਨ ਵਾਲੇ ਦਲਬੀਰੇ ਕੈਟ, ਅੰਮ੍ਰਿਤਸਰ ਜ਼ਿਲੇ ਅੰਦਰ ਆਲਮ ਸੈਨਾ ਦੇ ਕਮਾਂਡਰ ਸੰਤੋਖ ਕਾਲੇ ਅਤੇ ਬਟਾਲਾ-ਗੁਰਦਾਸ ਪੁਰ ਦੇ ਦੰਤ ਕਥਾਈ ਪੁਲਿਸ ਕੈਟ ਲੱਖੇ ਮੂਰਤੀ ਦੇ ਹਵਾਲੇ ਨਾਲ ਉਨ੍ਹਾਂ ਸਮਿਆਂ ਦੇ ਬਲੈਕ ਕੈਟ ਵਰਤਾਰੇ ਬਾਰੇ ਲਿਖਿਆ ਸੀ ਅਤੇ ਨਾਲ ਹੀ ਤਵੱਕੋ ਕੀਤੀ ਸੀ ਕਿ ਸ਼ਾਇਦ ਉਸ ਹੋ ਹੱਲੇ ਦੇ ਨਤੀਜੇ ਵਜੋਂ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਖਾਹਮਖਾਹ ਜੇਲਾਂ ਵਿੱਚ ਬੰਦ ਬੈਠੇ ਹੋਰ ਲੋਕਾਂ ਦੀ ਵੀ ਸੁਣੀ ਜਾਵੇ।
ਸਾਡੇ ਉਸ ਰਾਈਟ ਅੱਪ ਦਾ ਆਖਰੀ ਪਹਿਰਾ ਅੱਜ ਵੀ ਚਿਤਾਰਿਆ ਜਾ ਸਕਦਾ ਹੈ ਜੋ ਇਸ ਪ੍ਰਕਾਰ ਹੈ, ਗੁਰਮੀਤ ਪਿੰਕੀ ਨੂੰ ਬਖਸ਼ਣਾ ਹੈ ਜਾਂ ਮੁੜ ਕੈਦ ਵਿੱਚ ਸੁੱਟਣਾ ਹੈ - ਇਹ ਸਿਰਦਰਦੀ ਸਰਕਾਰ ਦੀ ਥਾਂ ਕਨੂੰਨ ਦੇ ਰਾਖਿਆਂ ਦੀ ਹੈ - ਉਹ ਜਾਨਣ। ਪਰ ਇਸ ਨਾਲ ਇਹ ਤਾਂ ਚੰਗਾ ਹੀ ਹੋਇਆ ਹੈ ਕਿ ਮੁੱਦਤਾਂ ਲੰਮੀਆਂ ਸਜ਼ਾਵਾਂ ਕੱਟ ਲੈਣ ਪਿੱਛੋਂ ਵੀ ਜਿਹੜੇ ਲੋਕ ਪੰਜਾਬ ਜਾਂ ਪੰਜਾਬ ਤੋਂ ਬਾਹਰ ਦੂਰ ਦੁਰੇਡੀਆਂ ਜੇਲ੍ਹਾਂ ਵਿਚ ਤੜੇ ਬੈਠੇ ਹਨ - ਉਨ੍ਹਾਂ ਦੀ ਬਦਨਸੀਬ ਹੋਣੀ ਦਾ ਮਸਲਾ ਕੇਰਾਂ ਮੁੜ ਜੇਰੇ ਬਹਿਸ ਆ ਗਿਆ ਹੈ, ਉਨ੍ਹਾਂ ਸਭਨਾਂ ਦੇ ਕੇਸ ਤੁਰਤ ਮਾਨਵੀ ਹਮਦਰਦੀ ਦੀਆਂ ਉਚੇਰੀਆਂ ਕਦਰਾਂ ਦੇ ਅਧਾਰ ਤੇ ਹਮਦਰਦੀ ਨਾਲ ਵਿਚਾਰੇ ਜਾਣੇ ਚਾਹੀਦੇ ਹਨ।
ਹੁਣ ਮਹੀਨਾ ਕੁ ਪਹਿਲਾਂ ਗੁਰਮੀਤ ਪਿੰਕੀ ਇੱਕ ਵਾਰ ਮੁੜ ਚਰਚਾ ਵਿਚ ਆਇਆ ਹੈ। ਸਾਰੀ ਕਥਾ ਦਾ ਸਭਨਾਂ ਨੂੰ ਪਤਾ ਹੈ - ਦੋਹਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਕਈ ਦਿਨ ਪਹਿਲਾਂ ਵੈਨਕੂਵਰ ਤੋਂ ਸਾਡੇ ਹਿਤੈਸ਼ੀ, ਬਾਈ ਰਛਪਾਲ ਸਿੰਘ ਗਿੱਲ ਹੋਰਾਂ ਦਾ ਲੰਮਾ ਫੋਨ ਆਇਆ। ਹੋਰ ਅਨੇਕਾਂ ਲੋਕਾਂ ਵਾਂਗ ਉਹ ਵੀ ਪਿੰਕੀ ਵੱਲੋਂ ਨਿਧੱੜਕ ਅੰਦਾਜ਼ ਵਿਚ ਕੀਤੇ ਸਨਸਨੀਖੇਜ਼ ਇੰਕਸ਼ਾਫਾਂ ਤੋਂ ਹੈਰਾਨ ਸਨ ਅਤੇ ਬਾਰ ਬਾਰ ਉਨ੍ਹਾਂ ਦਾ ਇੱਕੋ ਸਵਾਲ ਸੀ ਕਿ ਇਨ੍ਹਾਂ ਦਾ ਕੁੱਝ ਬਣੇਗਾ ਵੀ ਜਾ ਨਹੀਂ। ਇਹ ਮਸੂਮ ਲੋਕਾਂ ਦਾ ਮਸੂਮ ਸਵਾਲ ਹੈ ਜਿਸ ਦਾ ਕਿ ਜਵਾਬ ਦੇਣ ਦੀ, ਜ਼ਾਹਿਰ ਹੈ ਕਿ ਕੋਈ ਜ਼ਰੂਰਤ ਨਹੀਂ। ਫਿਰ ਵੀ ਉਨ੍ਹਾਂ ਦੀ ਤੱਦੀ ਇਹ ਸੀ ਕਿ ਇਸ ਬਾਰੇ ਕੁਝ ਨਾ ਕੁਝ ਤਾਂ ਲਿਖਿਆ ਜਾਵੇ। ਪਰ ਮਨ ਬਣਿਆ ਨਾ।
ਫੋਨ ਉਪਰ ਹੋਈ ਲੰਮੀ ਵਾਰਤਾਲਾਪ ਦੌਰਾਨ ਸਾਡੇ ਅਜੀਜ ਅਤੇ ਸ਼ੁਭਚਿੰਤਕ ਗੁਰਦਰਸ਼ਨ ਸਿੰਘ ਬਾਹੀਆ ਨੇ ਇਹੋ ਗੱਲ ਪੂਰਾ ਜ਼ੋਰ ਦੇ ਕੇ ਕਹੀ ਅਤੇ ਫਿਰ ਸੁਰਜੀਤ ਸਿੰਘ ਝਬੇਲਵਾਲੀ ਨੇ ਤਾਂ ਘਰੇ ਆ ਕੇ ਇਸ ਪ੍ਰਥਾਏ ਮਾਨੋ ਹੁਕਮ ਹੀ ਲਗਾ ਦਿਤਾ। ਇਸੇ ਦੌਰਾਨ ਪਟਿਆਲਾ ਵਿਖੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਅਤੇ ਪ੍ਰੋ. ਰਜੇਸ਼ ਨਾਲ ਵੀ ਗੱਲ ਹੋ ਗਈ। ਇਨ੍ਹਾਂ ਦੋਵਾਂ ਦਾਨਸ਼ਵਰਾਂ ਦਾ ਵੀ ਇਹੋ ਕਹਿਣਾ ਸੀ ਕਿ ਇਸ ਬਾਰੇ ਲਿਖਿਆ ਜ਼ਰੂਰ ਜਾਵੇ ਪ੍ਰੰਤੂ ਚਰਚਾ ਦਾ ਕੇਂਦਰ ਬਿੰਦੂ ਪਿੰਕੀ ਦੇ ਸਨਸਨੀਖੇਜ ਪ੍ਰਗਟਾਵਿਆਂ ਨੂੰ ਨਹੀਂ ਬਲਕਿ ਪੰਜਾਬ ਦੀ ਉਸ ਪਾਵਰ ਪਾਲਿਟਿਕਸ ਅਤੇ ਸਮੁੱਚੀ ਪਿਛੋਕੜ ਨੂੰ ਬਣਾਇਆ ਜਾਵੇ ਜੋ ਗੁਰਮੀਤ ਸਿੰਘ ਪਿੰਕੀ ਵਰਗੇ ਵਰਤਾਰੇ ਲਈ ਜ਼ਾਹਿਰਾ ਜਾਂ ਲੁਕਵੇਂ ਰੂਪ ਵਿਚ ਜ਼ਿੰਮੇਵਾਰ ਸੀ।
ਗੁਰਦਰਸ਼ਨ ਸਿੰਘ ਬਾਹੀਆ ਅਤੇ ਆਪਣੇ ਇਨ੍ਹਾਂ ਦੋਵਾਂ ਪ੍ਰਾ-ਅਧਿਆਪਕ ਮਿੱਤਰਾਂ ਦੀਆਂ ਦਲੀਲਾਂ ਦੀ ਲੋਅ ਵਿਚ ਸਾਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਜੇ ਲਿਖਣਾ ਹੀ ਹੈ ਤਾਂ ਸਾਰੇ ਵਰਤਾਰੇ ਦੀਆਂ ਜੜ੍ਹਾਂ ਤਕ ਪੁਜਣ ਲਈ ਲਿਖਤ ਦੇ ਫੋਕਸ ਵਿਚ ਨਿਰਸੰਦੇਹ ਅਕਾਲੀ ਪਾਵਰ ਪਾਲਿਟਿਕਸ ਅੰਦਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਤਾਂ ਰਹੇ ਹੀ ਰਹੇ। ਗਿਆਨੀ ਜੈਲ ਸਿੰਘ, ਸੰਤ ਲੌਂਗੋਵਾਲ, ਜਥੇਦਾਰ ਜੀਵਨ ਸਿੰਘ ਉਮਰਾਨੰਗਲ; ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸੀਨੀਅਰ ਪਤੱਰਕਾਰ ਭਾ ਜੀ ਦਲਬੀਰ ਸਿੰਘ ਵਰਗੇ ਸਲਾਹਕਾਰਾਂ, ਕਰਮਜੀਤ ਸਿੰਘ ਵਰਗੇ ਖੁਦ ਆਪਣੇ ਯਾਰਾਂ, ਕੇ. ਪੀ. ਐਸ. ਗਿੱਲ ਅਤੇ ਮਾਨਵ ਅਧਿਕਾਰਾਂ ਦੀ ਰਾਖੀ ਲਈ ਉਸ ਦੇ ਮੁੱਖ ਪ੍ਰਤੀਦਵੰਧੀ ਜਸਵੰਤ ਸਿੰਘ ਖਾਲੜਾ ਅਤੇ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਪੈਂਤੜਿਆਂ ਦੀ ਚਰਚਾ ਵੀ ਜ਼ਰੂਰ ਹੋਵੇ ਅਤੇ ਨਾਲ ਹੀ ਆਪਣੇ ਗਵਾਂਢੀ ਦੇਸਾਂ ਵਿਚੋਂ ਘੱਟੋ ਘੱਟ ਕਿਸੇ ਇਕ ਅੱਧ ਦੀ ਐਸੀ ਹੀ ਸਥਿਤੀ ਵੀ ਹਰ ਹਾਲ ਵਿਚ ਵਿਚਾਰ ਅਧੀਨ ਲੈ ਆਂਦੀ ਜਾਵੇ।ਇਹ ਉਦੇਸ਼ ਮਨ ਵਿਚ ਲੈ ਕੇ ਅਸੀਂ ਆਪਣੇ ਮਿੱਤਰਾਂ ਅਤੇ ਪਾਠਕਾਂ ਦੀ ਕਚਿਹਰੀ ਅੰਦਰ ਹਾਜ਼ਰ ਹੋ ਰਹੇ ਹਾਂ
---ਤੇ ਹੁਣ ਜਦੋਂ ਅਸੀਂ ਲਿਖਣਾ ਸ਼ੁਰੂ ਕਰ ਹੀ ਲਿਆ ਹੈ ਤਾਂ ਮਨ ਚ ਸਵਾਲ ਉੱਠ ਰਿਹਾ ਹੈ ਗੁਰਮੀਤ ਪਿੰਕੀ ਦੇ ਇੰਕਸ਼ਾਫਾਂ ਦਾ ਅਰਥ ਕੀ ਹੈ - ਇਨ੍ਹਾਂ ਨੂੰ ਸਮਝਿਆ ਕਿੰਝ ਜਾਵੇ।
ਸਾਡੀ ਜਾਚੇ ਹਿੰਸਾ-ਪ੍ਰਤੀ ਹਿੰਸਾ, ਪੁਲਿਸ ਵਧੀਕੀਆਂ ਜਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ - ਅਜਿਹੇ ਮੁੱਦੇ ਹਨ - ਜੋ ਮਨੁੱਖ ਦੇ ਸਭਿਅ ਹੋਣ ਨਾਲ ਹੋਣੇ ਤਾਂ ਖੱਤਮ ਚਾਹੀਦੇ ਸਨ ਪਰ ਹੋਇਆ ਇਹ ਹੈ ਕਿ ਕੀ ਰੂਸ, ਕੀ ਚੀਨ, ਕੀ ਭਾਰਤ, ਕੀ ਪਾਕਿਸਤਾਨ, ਕੀ ਅਫਰੀਕਾ, ਕੀ ਲਾਤੀਨੀ ਅਮਰੀਕਾ - ਸਭ ਥਾਈਂ ਇਤਿਹਾਸ ਦੇ ਪਹਿਲਾਂ ਦੇ ਕਿਸੇ ਸਮੇਂ ਨਾਲੋਂ ਵੀ ਕਿਤੇ ਵੱਧ ਵਿਕਰਾਲ ਰੂਪ ਵਿਚ ਸਿਰਦਰਦੀ ਦਾ ਬਾਇਸ ਬਣੇ ਹੋਏ ਹਨ! ਸਵਾਲਾਂ ਦਾ ਸਵਾਲ ਸਰਕਾਰਾਂ ਵਿਰੁੱਧ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਹਿੰਸਾ ਅਤੇ ਸਰਕਾਰੀ ਧਿਰਾਂ ਦੀ ਮੋੜਵੀਂ ਪ੍ਰਤੀ ਹਿੰਸਾ ਦੇ ਉਲਾਰ ਤਨਾਸਬ ਦਾ ਹੀ ਨਹੀਂ - ਇਸ ਗੱਲ ਦਾ ਵਧੇਰੇ ਹੈ ਕਿ ਸੱਚ-ਝੂਠ ਦਾ ਨਿਤਾਰਾ ਕੀਹਨਾਂ ਕਦਰਾਂ ਦੇ ਅਧਾਰ ਤੇ ਕੀਤਾ ਜਾਵੇ - ਅਜੋਕੇ ਸਮਿਆਂ ਦੇ ਇਸ ਦਵੰਧ ਨੂੰ ਮੁਖਾਤਬ ਕਿਵੇਂ ਹੋਇਆ ਜਾਵੇ।
ਸਾਡਾ ਮਿੱਤਰ ਜਸਵੰਤ ਸਿੰਘ ਖਾਲੜਾ ਖਾੜਕੂ ਲਹਿਰ ਦੌਰਾਨ ਬੇਪਛਾਣ ਲਾਸ਼ਾਂ ਦਾ ਕੇਸ ਕੌਮਾਂਤਰੀ ਪੱਧਰ ਤੇ ਉਠਾਉਣ ਦੀ ਸਜ਼ਾ ਵਜੋਂ ਮਾਨਵ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦਾ ਪ੍ਰਤੀਕ ਬਣ ਗਿਆ ਹੋਇਆ ਹੈ। ਉਸ ਦੀ ਜ਼ਿੰਦਗੀ ਦੇ ਆਖਰੀ ਦੋ-ਤਿੰਨ ਵਰ੍ਹਿਆਂ ਦੌਰਾਨ ਸਾਡੀਆਂ ਉਸ ਨਾਲ ਮੁਲਾਕਾਤਾਂ ਵੀ ਅਕਸਰ ਹੀ ਹੁੰਦੀਆਂ ਰਹੀਆਂ ਅਤੇ ਇਨ੍ਹਾਂ ਮੁਲਾਕਾਤਾਂ ਸਮੇਂ ਇਕ ਵਾਰੀ ਨਹੀਂ ਬਲਕਿ ਅਨੇਕ ਵਾਰੀਂ 70ਵਿਆਂ ਚ ਬਾਦਲ ਸਰਕਾਰ ਸਮੇਂ ਬਾਬਾ ਬੂਝਾ ਸਿੰਘ ਵਰਗੇ ਬਜ਼ੁਰਗ ਆਗੂ ਦੇ ਅਤੇ ਫਿਰ ਖਾੜਕੂ ਸਿੱਖ ਸੰਘਰਸ਼ ਦੇ ਸ਼ੁਰੂਆਤੀ ਦੌਰ ਵਿੱਚ ਹੀ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ, ਡੀ. ਐਸ. ਪੀ. ਗਿਆਨੀ ਬਚਨ ਸਿੰਘ ਦੇ ਪਰਿਵਾਰ ਦੀ ਬਰਬਾਦੀ ਅਤੇ ਨਿਰੰਕਾਰੀਆਂ ਦੀਆਂ ਹਤਿੱਆਵਾਂ ਨਾਲ ਸਬੰਧਤ ਇਖ਼ਲਾਕੀ ਪਹਿਲੂਆਂ ਤੇ ਅਕਸਰ ਹੀ ਗੱਲਬਾਤ ਹੁੰਦੀ ਰਹੀ।
ਸਾਨੂੰ ਅੱਜ ਤੱਕ ਯਾਦ ਹੈ ਕੇਰਾਂ ਗੱਲ ਨਕਸਲੀ ਨਾਇਕ ਤਰਸੇਮ ਬਾਵਾ ਦੀ ਝੂਠੇ ਮੁਕਾਬਲੇ ਵਿਚ ਸ਼ਹਾਦਤ ਦੀ ਹੋ ਰਹੀ ਸੀ। ਤਰਸੇਮ ਉਪਰ ਸੁਤੰਤਰ ਪਾਰਟੀ ਦੇ ਵਿਧਾਇਕ ਸ. ਬਸੰਤ ਸਿੰਘ ਨੂੰ ਵਿਸ਼ਵਾਸ ਵਿਚ ਲੈ ਕੇ ਮਾਰਨ ਦਾ ਦੋਸ਼ ਸੀ। ਬਾਵੇ ਦੀ ਕਾਰਵਾਈ ਦੀ ਸਾਰਥਿਕਤਾ ਤੇ ਸਾਨੂੰ ਬੁਨਿਆਦੀ ਸੰਦੇਹ ਸੀ। ਜਦੋਂ ਕਿ ਜਸਵੰਤ ਸਿੰਘ ਖਾਲੜਾ ਅਨੁਸਾਰ ਬਾਵਾ ਸੱਚਾ ਸੁੱਚਾ ਸ਼ਹੀਦ ਸੀ ਅਤੇ ਉਸ ਦੇ ਐਕਸ਼ਨ ਵਿਚ ਕੋਈ ਵੀ ਗਲਤ ਗੱਲ ਨਹੀਂ ਸੀ। ਅਖੇ ਜਿੱਥੇ ਕਿਤੇ ਵੀ ਅੜਿਕੇ ਆਉਣ ਜਮਾਤੀ ਦੁਸ਼ਮਣਾਂ ਦਾ ਸਫਾਇਆ ਕਰ ਦੇਣ ਦੀ ਉਦੋਂ ਕਾਮਰੇਡ ਚਾਰੂ ਦੀ ਅਗਵਾਈ ਹੇਠ ਪਾਰਟੀ ਦੀ ਲਾਈਨ ਹੀ ਸੀ।
ਖਾੜਕੂ ਸਿੱਖ ਲਹਿਰ ਦੌਰਾਨ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਗਏ ਭਾਈ ਕੁਲਵੰਤ ਸਿੰਘ ਨਾਗੋਕੇ ਨਾਂ ਦੇ ਸਭ ਤੋਂ ਪਹਿਲੇ ਸ਼ਹੀਦ ਅਤੇ ਉਸ ਨਾਲ ਸਬੰਧਤ ਬਾਅਦ ਦੇ ਘਟਨਾ ਕਰਮ ਬਾਰੇ ਵੀ ਖਾਲੜਾ ਸਾਹਿਬ ਅਤੇ ਸਾਡੀ ਬਾਹਲੀ ਸੰਮਤੀ ਨਹੀਂ ਸੀ। ਦਰਅਸਲ ਖਾਲੜਾ ਸਾਹਿਬ ਨੂੰ ਪਹਿਲੀ ਗੱਲ ਤਾਂ ਭਾਈ ਸਾਹਿਬ ਬਾਰੇ ਕੁਝ ਪਤਾ ਹੀ ਨਹੀਂ ਸੀ - ਸਿਵਾਏ ਇਸ ਦੇ ਕਿ ਪੁਲਿਸ ਵਾਲਿਆਂ ਨੇ ਅੰਮ੍ਰਿਤਧਾਰੀ ਸਿੰਘ ਹੋਣ ਕਰਕੇ ਉਨ੍ਹਾਂ ਨੂੰ ਬਸ ਐਵੇਂ ਕਿਸੇ ਮਮੂਲੀ ਸ਼ੱਕ ਦੀ ਬਿਨਾ ਤੇ ਮਹਿਜ਼ ਸਿੱਖਾਂ ਵਿੱਚ ਦਹਿਸ਼ਤ ਫੈਲਾਉਣ ਲਈ ਮਾਰ ਦਿੱਤਾ। ਇਸ ਦੇ ਉਲਟ ਸਾਡੀ ਜਾਣਕਾਰੀ ਅਨੁਸਾਰ ਕਹਾਣੀ ਏਨੀ ਜ਼ਿਆਦਾ ਸਰਲ ਨਹੀਂ ਸੀ ਬਲਕਿ ਉਸ ਦੀਆਂ ਤੰਦਾਂ ਸਾਲ 1978 ਦੀ ਵਿਸਾਖੀ ਵਾਲੇ ਦਿਨ ਵਾਪਰੇ ਨਿਰੰਕਾਰੀ ਕਾਂਡ ਨਾਲ ਅਤੇ ਉਸ ਦਿਨ ਹੋਈ ਭਾਈ ਫ਼ੌਜ਼ਾ ਸਿੰਘ ਦੀ ਸ਼ਹੀਦੀ ਦੇ ਬਦਲੇ ਨਾਲ ਜੁੜੀਆਂ ਹੋਈਆਂ ਸਨ। ਭਾਈ ਸਾਹਿਬ ਅਤੇ ਉਨ੍ਹਾਂ ਦੇ 10-12 ਹੋਰ ਸਾਥੀਆਂ ਨੇ ਫ਼ੌਜ਼ਾ ਸਿੰਘ ਹੋਰਾਂ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਦੇ ਥਾਪੜੇ ਨਾਲ ਬਦਲਾ ਲੈਣ ਲਈ ਪੰਜਾਬ ਵਿਚ ਨਿਰੰਕਾਰੀ ਜਿਥੇ ਕਿਤੇ ਵੀ ਲੱਭਣ ਉਨ੍ਹਾਂ ਨੂੰ ਸੋਧ ਦੇਣ ਲਈ ਚੱਕ੍ਰਵਰਤੀ ਜਥਾ ਬਣਾ ਲਿਆ ਹੋਇਆ ਸੀ। ਇਸ ਜਥੇ ਵਲੋਂ ਆਪਦੀ ਮੁਹਿੰਮ ਦਾ ਸ੍ਰੀ ਗਣੇਸ਼ ਅਪ੍ਰੈਲ ਜਾਂ ਮਈ 1982 ਦੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਰੰਕਾਰੀ ਰੁਕਨ ਸ਼ਾਦੀ ਲਾਲ ਆਂਗਰਾ ਦੀ ਹੱਤਿਆ ਨਾਲ ਕਰ ਦਿਤਾ ਗਿਆ ਸੀ। ਪੁਲਿਸ ਨੇ ਜਲਦੀ ਹੀ ਜਥੇ ਦੇ ਸਾਰੇ ਮੈਂਬਰਾਂ ਦੀ ਪੈੜ ਨੱਪ ਲਈ। ਇਹ ਵੱਖਰੀ ਗੱਲ ਹੈ ਕਿ ਬਾਕੀ ਮੈਂਬਰ ਸੂਹਲੱਗਣ ਤੇ ਰੂਪੋਸ਼ ਹੋ ਗਏ ਜਦੋਂ ਕਿ ਭਾਈ ਸਾਹਿਬ ਨੂੰ ਵਕਤ ਸਿਰ ਸੁਨੇਹਾ ਨਾ ਲਗਿਆ ਅਤੇ 27 ਮਈ ਦੇ ਦਿਨ ਖਲਚੀਆਂ ਕਸਬੇ ਨੇੜੇ ਟਰੈਕਟਰ ਮੁਰੰਮਤ ਕਰਵਾਉਂਦਿਆਂ ਉਨ੍ਹਾਂ ਨੂੰ ਪੁਲਿਸ ਨੇ ਦਬੋਚ ਲਿਆ। ਰੌਲਾ ਸਾਰਾ ਇਥੇ ਹੀ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਸਿਵਲ ਸੁਸਾਇਟੀ ਦੇ ਕਾਇਦੇ ਕਨੂੰਨਾਂ ਅਨੁਸਾਰ ਸਬੂਤਾਂ ਸਮੇਤ ਕੇਸ ਪਾ ਕੇ ਤੁਰਤ ਕਚਿਹਰੀ ਵਿਚ ਪੇਸ਼ ਕਿਉਂ ਨਾ ਕੀਤਾ। ਉਲਟਾ ਸਬੂਤ ਉਨ੍ਹਾਂ ਦੇ ਇਕਬਾਲੀਆ ਬਿਆਨ ਵਿਚੋਂ ਕੱਢਣ ਲਈ ਉਨ੍ਹਾਂ ਦਾ ਅੰਨ੍ਹੇਵਾਹ ਮੜ੍ਹਾਂਗਾ ਸ਼ੁਰੂ ਕਰ ਤਾ। ਪੁਲਿਸ ਨੂੰ ਗੋਲੀ ਕਾਂਡਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਸਾਰੀ ਗੱਲ ਦਾ ਪਤਾ ਸੀ ਪਰ ਸਖਤ ਜਾਨ ਅਕੀਦਤ ਦੇ ਪੱਕੇ ਹੋਣ ਕਾਰਨ ਭਾਈ ਸਾਹਿਬ ਮੂੰਹੋਂ ਕੁੱਝ ਉਚਰੇ ਨਾ। ਕਿਸੇ ਨਾਤਜ਼ਰਬਾਕਾਰ ਸਿਪਾਹੀ ਜਾਂ ਵਹਿਸ਼ੀ ਹਵਾਲਦਾਰ ਕੋਲੋਂ ਇਸੇ ਖਿੱਚ-ਧੂਹ ਦੌਰਾਨ ਸੱਟ ਉਨ੍ਹਾਂ ਦੇ ਕਸੂਤੀ ਜਗਹ ਤੇ ਲੱਗ ਗਈ। ਪੁਲਿਸ ਵਾਲਿਆਂ ਨੇ 4 ਜੂਨ ਨੂੰ ਤਰਨ ਤਾਰਨ ਜੁਡੀਸ਼ਲ ਮੈਜਿਸਟਰੇਟ ਚੰਨਣ ਸਿੰਘ ਦੀ ਅਦਾਲਤ ਵਿਚ ਉਨ੍ਹਾਂ ਨੂੰ ਪੇਸ਼ ਕੀਤਾ ਅਤੇ 5 ਦਿਨਾਂ ਦਾ ਰਿਮਾਂਡ ਲੈ ਲਿਆ- ਇਹ ਸੋਚਕੇ ਕਿ ਉਦੋਂ ਤੱਕ ਸੱਟਾਂ ਉਨ੍ਹਾਂ ਦੀਆਂ ਸੇਕ ਸੂਕ ਦੇ ਕੇ ਉਹ ਠੀਕ ਕਰ ਲੈਣਗੇ। ਪਰ ਗੱਲ ਬਣ ਨਾ ਸਕੀ। ਉਸੇ ਭੰਬਲ ਭੂਸੇ ਵਿਚ ਉਨ੍ਹਾਂ ਨੇ 10-11 ਜੂਨ ਦੀ ਰਾਤ ਨੂੰ ਹਸਪਤਾਲ ਲਿਜਾਂਦਿਆਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਕੰਪਨੀ ਬਾਗ਼ ਲਾਗੇ ਕਿਧਰੇ ਫਰਾਰ ਹੋ ਗਿਆ ਦਿਖਾ ਦਿਤਾ। ਸਾਰੀ ਗੱਲ ਦਾ ਸਭਨਾਂ ਨੂੰ ਪਤਾ ਲੱਗ ਚੁੱਕਾ ਸੀ। ਸੰਤ ਭਿੰਡਰਾਂ ਵਾਲੇ ਉਦੋਂ ਕੰਪਲੈਕਸ ਵਿੱਚ ਅਜੇ ਗਏ ਨਹੀਂ ਸਨ। ਜਥੇਦਾਰ ਟੌਹੜਾ ਸਾਹਿਬ ਤੁਰਤ ਨਾਗੋ ਕੇ ਵਿਖੇ ਪਹੁੰਚ ਗਏ। ਭਾਈ ਸਾਹਿਬ ਦੇ ਸਸਕਾਰ ਤੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਸੰਤਾਂ ਨੇ ਅਤੇ ਉਨ੍ਹਾਂ ਦੇ ਨਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹੀ ਦਿਤਾ ਸੀ। ਫਿਰ ਸੰਤ ਜਦੋਂ ਕੰਪਲੈਕਸ ਵਿਚ ਚਲੇ ਗਏ ਤਾਂ ਜ਼ਾਹਿਰ ਹੈ ਕਿ ਡੀ. ਐਸ. ਪੀ ਗਿਆਨੀ ਬਚਨ ਸਿੰਘ ਦੀ ਕਥਿਤ ਦੇਖ ਰੇਖ ਵਿਚ ਭਾਈ ਸਾਹਿਬ ਦੀ ਇਹੋ ਸ਼ਹਾਦਤ ਸਿੱਖਾਂ ਨਾਲ ਵਧੀਕੀਆਂ ਦੇ ਅਨੇਕਾਂ ਸਬੂਤਾਂ ਵਜੋਂ ਸਭ ਤੋਂ ਨਿੱਗਰ ਸਬੂਤ ਦੇ ਤੌਰ ਤੇ ਉਨ੍ਹਾਂ ਦੇ ਪ੍ਰਵਚਨਾਂ ਦੇ ਕੇਂਦਰ ਵਿਚ ਆ ਗਈ।
ਮੋਰਚਾ ਜਿਉਂ ਜਿਉਂ ਭਖਿਆ ਡੀ. ਐਸ. ਪੀ. ਗਿਆਨੀ ਬਚਨ ਸਿੰਘ ਅਤੇ ਉਸਦੇ ਪਰਿਵਾਰ ਦੀ ਸ਼ਾਮਤ ਕਿੰਝ ਆਉਂਦੀ ਚਲੀ ਗਈ - ਉਹ ਹੁਣ ਪੰਜਾਬ ਦੇ ਇਤਿਹਾਸ ਦਾ ਹਿੱਸਾ ਹੈ ਅਤੇ ਉਸ ਬਾਰੇ ਚਿਰਾਂ ਤੋਂ ਅੰਮ੍ਰਿਤਸਰ ਰਹਿ ਰਹੇ ਹੋਣ ਕਾਰਨ ਖਾਲੜਾ ਸਾਹਿਬ ਨੂੰ ਸਾਡੇ ਤੋਂ ਵੀ ਵੱਧ ਵਿਸਥਾਰ ਰੂਪ ਵਿਚ ਪਤਾ ਸੀ ਕਿ ਕਿਵੇਂ ਗਿਆਨੀ ਬਚਨ ਸਿੰਘ ਬੇਹੱਦ ਹੀ ਸਹਿਜ ਵਾਲਾ ਅਤੇ ਉਮਰ ਭਰ ਫੂਕ ਫੂਕ ਕੇ ਪੈਰ ਧਰਨ ਵਾਲਾ ਅਫਸਰ ਸੀ। ਬਾਬਿਆਂ ਨੂੰ ਇਹ ਵੀ ਪਤਾ ਸੀਕਿ ਸਾਲ 1983 ਚ ਭਾਈ ਅਮਰੀਕ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਣ ਸਮੇਂ ਕਚਿਹਰੀ ਵਿਚ ਦੁਬਾਰਾ ਉਨ੍ਹਾਂ ਨੂੰ ਕਿਸੇ ਹੋਰ ਕੇਸ ਵਿਚ ਫੜ ਲਿਆਉਣ ਦੀ ਡਿਊਟੀ ਗਿਆਨੀ ਦੀ ਹੀ ਲੱਗੀ ਸੀ ਪਰ ਉਹ ਦੂਸਰੇ ਪਾਸੇ ਮੂੰਹ ਕਰੀ ਖੜਾ ਰਿਹਾ ਸੀ ਅਤੇ ਉਸੇ ਕੇਸ ਵਿਚ ਮਹਿਕਮੇ ਨੇ ਉਸ ਨੂੰ ਬਾਰਾਂ ਪੱਥਰ ਕਰਕੇ ਘਰ ਭੇਜ ਦਿਤਾ ਹੋਇਆ ਸੀ। ਨਤੀਜੇ ਵਜੋਂ ਗਿਆਨੀ ਡਰ ਬਹੁਤ ਗਿਆ ਸੀ।ਉਨ ਜਾਨ ਬਖਸ਼ੀ ਲਈ ਸੰਤਾਂ ਕੋਲ ਬਥੇਰੇ ਦੂਤ ਭੇਜੇ - ਪਰ ਉਨ੍ਹਾਂ ਦੇ ਦਰਬਾਰ ਚ ਉਸਦਾ ਪੱਖ ਸਹੀ ਪਰਿਪੇਖ ਵਿਚ ਕਿਸੇ ਕੋਲੋਂ ਰਖਿਆ ਨਾ ਜਾ ਸਕਿਆ।ਫਿਰ ਖਾੜਕੂਆਂ ਨੇ ਬਚਨ ਸਿੰਘ ਨੂੰ ਉਸਦੇ ਕੀਤੇ ਦੀ ਸਜ਼ਾ ਦੇਣ ਅਤੇ ਉਸ ਨੂੰ ਜ਼ਹੰਨਮ ਰਸੀਦ ਕਰਨ ਲਈ ਉਸਤੇ ਉਪਰੋਥਲੀ ਕਈ ਹਮਲੇ ਕੀਤੇ। ਪਹਿਲੇ ਹਮਲੇ ਵਿਚ ਉਸਦਾ ਲੜਕਾ ਆਪਣੇ ਮੈਡੀਕਲ ਸਟੋਰ ਤੇ ਬੈਠਾ ਆਪਣੇ ਗੰਨ ਮੈਨ ਸਮੇਤ ਮਾਰਿਆ ਗਿਆ। ਪੰਜਵੇਂ ਹਮਲੇ ਵਿਚ ਆਖ਼ਰ ਰਿਕਸ਼ੇ ਤੇ ਆਪਣੀ ਪਤਨੀ ਅਤੇ ਧੀ ਨਾਲ ਜਾਂਦਿਆਂ ਡੀ. ਐਸ. ਪੀ. ਗਿਆਨੀ ਖੁਦ ਸਿੰਘਾਂ ਦੇ ਆੜੇ ਆ ਗਿਆ। ਉਹ ਆਪ ਤੇ ਉਸਦੀ ਪਤਨੀ ਤਾਂ ਮਰੇ ਹੀ ਮਰੇ! ਉਸਦੀ ਧੀ ਬਾਪ ਆਪਣੇ ਨੂੰ ਬਚਾਉਣ ਲਈ ਤਰਲੇ ਲੈਂਦੀ ਖੁਦ ਵੀ ਮਾਰੀ ਗਈ। ਗਿਆਨੀ ਬਚਨ ਸਿੰਘ ਦੀ ਨੂੰਹ ਉਨ੍ਹ ਦੇ ਪੋਤਰੇ ਨਾਲ ਅੰਮ੍ਰਿਤਸਰ ਗੋਪਾਲ ਨਗਰ ਮੁਹੱਲੇ ਦੀ 5 ਨੰਬਰ ਗਲੀ ਵਿਚ ਅੱਜ ਕੱਲ ਰਹਿੰਦੀ ਹੈ। ਘਟਨਾ ਤੋਂ 25 ਵਰ੍ਹੇ ਬਾਅਦ ਅਸੀਂ ਉਸਦੇ ਘਰੇ ਜਾ ਕੇ ਗੱਲ ਜਦੋਂ ਕੀਤੀ ਤਾਂ ਉਹ ਅਜੇ ਵੀ ਏਨੀ ਖ਼ੌਫ਼ਜਦਾ ਸੀ ਕਿ ਉਸ ਨੇ ਮਿੰਨਤ ਕਰਦਿਆਂ ਆਪਦਾ ਨਾਂ ਲਿਖਵਾਉਣ ਤੋਂ ਮਨ੍ਹਾ ਕਰ ਦਿੱਤਾ। ਫਿਰ ਖਾਲੜਾ ਸਾਹਿਬ ਨਾਲ 1978 ਦੇ ਨਿਰੰਕਾਰੀ ਕਾਂਡ ਬਾਰੇ ਵੀ ਸਾਡੀ ਅਕਸਰ ਹੀ ਕਈ ਵਾਰੀਂ ਗੱਲਬਾਤ ਹੁੰਦੀ ਰਹੀ। ਇੱਕ ਗੱਲ ਤੇ ਸਾਡੀ ਦੋਵਾਂ ਦੀ ਮੁਕੰਮਲ ਸੰਮਤੀ ਸੀ ਕਿ ਵਿਸਾਖੀ ਵਰਗੇ ਅਹਿਮ ਸਿੱਖ ਤਿਉਹਾਰ ਤੇ ਅੰਮ੍ਰਿਤਸਰ ਵਰਗੇ ਸ਼ਹਿਰ ਵਿਚ ਵਿਸ਼ਾਲ ਸਮਾਗਮ ਕਰਨ ਦਾ ਨਿਰੰਕਾਰੀਆਂ ਨੂੰ ਪੰਗਾ ਕਤਈ ਲੈਣਾ ਚਾਹੀਦਾ ਨਹੀਂ ਸੀ। ਖਾਲੜਾ ਸਾਹਿਬ ਦੀ ਪੁਜੀਸ਼ਨ ਸੀ ਕਿ ਸਿੱਖਾਂ ਦਾ ਜਥਾ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਨੂੰ ਰੋਕਣ ਗਿਆ ਸੀ - ਉਨ੍ਹਾਂ ਅੱਗੋਂ ਜਾਂਦੇ ਸਾਰ ਨਿਹੱਥੇ ਸਿੱਖਾਂ ਨੂੰ ਮਾਰਿਆ ਕਿਉਂ। ਇਸ ਗੱਲ ਤੇ ਵੀ ਸਾਡੀ ਪੂਰਨ ਸੰਮਤੀ ਸੀ।ਪ੍ਰੰਤੂ ਮੇਰਾ ਇੱਕ ਸਵਾਲ ਸੀ ਕਿ ਰੋਸ ਪ੍ਰਗਟਾਉਣ ਜਾ ਰਿਹਾ ਜਥਾ ਤੁਰਨ ਸਮੇਂ ਇਸ ਬਾਰੇ ਸਪੱਸ਼ਟ ਬਿਲਕੁਲ ਨਹੀਂ ਸੀ ਕਿ ਉਨ੍ਹਾਂ ਨੇ ਸਮਾਗਮ ਨੂੰ ਬੰਦ ਕਰਵਾਉਣਾ ਕਿਵੇਂ ਹੈ। ਸਮਾਗਮ ਦੇ ਬਾਹਰ ਸ਼ਾਂਤਮਈ ਰੋਸ ਧਰਨਾ ਮਾਰਨਾ ਹੈ, ਪ੍ਰਬੰਧਕਾਂ ਨੂੰ ਯਾਦ ਪੱਤਰ ਦੇਣਾ ਹੈ ਜਾਂ ਕੀ ਕਰਨਾ ਹੈ। ਸਾਰੀ ਦੁਨੀਆ ਨੂੰ ਪਤਾ ਹੈ ਕਿ ਉਥੇ ਤਾਇਨਾਤ ਡੀ.ਐਸ.ਪੀ. ਜੋਸ਼ੀ ਘੰਟਾ ਭਰ ਭਾਈ ਫ਼ੌਜ਼ਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਗੱਲਬਾਤ ਕਰਦਾ ਰਿਹਾ ਸੀ। ਤਖਤ ਸ੍ਰੀ ਕੇਸ ਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਭਾਈ ਸਾਹਿਬ ਦੇ ਉਨ੍ਹੀਂ ਦਿਨੀਂ ਨੇੜਲੇ ਮਿੱਤਰ ਸਨ ਅਤੇ ਹਿੰਸਕ ਝੜੱਪ ਵਾਪਰਨ ਸਮੇਂ ਉਹ ਬਿਲਕੁਲ ਉਨ੍ਹਾਂ ਦੇ ਨੇੜੇ ਖੜੇ ਸਨ। ਜਥੇਦਾਰ ਸਾਹਿਬ ਖੁਦ ਪਿਛਲੇ 20-25 ਵਰ੍ਹਿਆਂ ਤੋਂ ਸਾਡੇ ਪਰਿਵਾਰਕ ਮੈਂਬਰਾਂ ਵਾਂਗ ਨੇੜੇ ਰਹੇ ਹਨ। ਉਨ੍ਹਾਂ ਨੂੰ ਅਸੀਂ ਕਈ ਵਾਰ ਪੁੱਛਿਆ ਹੈ ਕਿ ਉਹ ਜਦੋਂ ਤੁਰੇ ਸਨ ਤਾਂ ਕੀ ਸੋਚਕੇ ਤੁਰੇ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਭਾਈ ਫ਼ੌਜ਼ਾ ਸਿੰਘ ਹੋਰਾਂ ਨੇ ਤੁਰਨ ਲੱਗਿਆਂ ਇਹੋ ਹੀ ਗੱਲ ਸੰਤਾਂ ਨੂੰ ਪੁੱਛੀ ਸੀ ਕਿ ਉਨ੍ਹਾਂ ਉਥੇ ਜਾ ਕੇ ਕਰਨਾ ਕੀ ਹੈ। ਭਾਈ ਸਾਹਿਬ ਨੇ ਬੀ. ਐਸ. ਸੀ ਐਗਰੀਕਲਚਰ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ ਅਤੇ ਉਹ ਬਹੁਤ ਹੀ ਜਜ਼ਬਾਤੀ ਅਤੇ ਜੋਸ਼ੀਲੇ ਸੁਭਾਅ ਦੇ ਸਵਾਮੀ ਸਨ। ਸਾਡਾ ਸਵਾਲ ਸੀ ਕੀ ਸੰਤਾਂ ਨੇ ਜਥੇ ਦੀ ਕਮਾਂਡ ਟਕਸਾਲ ਦੀ ਤਰਫੋਂ ਭਾਈ ਤ੍ਰਿਲੋਚਨ ਸਿੰਘ ਮੱਲਾਂ ਵਾਲਾ ਅਤੇ ਅਖੰਡ ਕੀਰਤਨੀ ਜਥੇ ਦੀ ਤਰਫੋਂ ਜਦੋਂ ਭਾਈ ਸਾਹਿਬ ਨੂੰ ਸੌਂਪੀ ਤਾਂ ਕੀ ਉਨ੍ਹਾਂ ਨੂੰ ਫ਼ੌਜ਼ਾ ਸਿੰਘ ਹੋਰਾਂ ਦੀ ਸਿਰੇ ਦੀ ਜਜ਼ਬਾਤੀ ਸਖਸ਼ੀਅਤ ਬਾਰੇ ਕੁੱਝ ਪਤਾ ਸੀ। ਇਸ ਸਵਾਲ ਦਾ ਜਵਾਬ ਵੀ ਪ੍ਰਫੈਸਰ ਸਾਹਿਬ ਵੱਲੋਂ ਸਦਾ ਨਾਂਹ ਵਿਚ ਹੀ ਰਿਹਾ ਹੈ। ਇਹੋ ਗੱਲ ਅਸਾਂ ਕਈ ਵਰ੍ਹੇ ਪਹਿਲਾਂ ਉਚੇਚੇ ਤੌਰ ਤੇ ਮਿਲ ਕੇ ਬੀਬੀ ਅਮਰਜੀਤ ਕੌਰ ਨੂੰ ਜਦੋਂ ਪੁਛੀ ਤਾਂ ਉਨ੍ਹਾਂ ਦੇ ਦਸਣ ਅਨੁਸਾਰ ਟਕਸਾਲ ਦੇ ਸਿੰਘਾਂ ਨੇ ਨਿਰੰਕਾਰੀਆਂ ਦੇ ਸਮਾਗਮ ਨੂੰ ਰੋਕਣ ਲਈ ਚਲਣ ਖਾਤਰ ਆ ਕੇ ਜਦੋਂ ਲਲਕਾਰਾ ਮਾਰਿਆ ਤਾਂ ਭਾਈ ਫ਼ੌਜ਼ਾ ਸਿੰਘ ਵੱਡੀ ਪਰਾਤ ਵਿੱਚ 5-6 ਸਿੰਘਾਂ ਨਾਲ ਮਿਲ ਕੇ ਆਟਾ ਗੁੰਨ ਰਹੇ ਸਨ। ਆਟਾ ਉਨ ਵਿਚਾਲੇ ਹੀ ਛੱਡਿਆ। ਤੁਰਤ ਉੱਠ ਕੇ ਲਲਕਾਰਾ ਮਾਰਦਿਆਂ ਆਪ ਦੀ ਸ੍ਰੀ ਸਾਹਿਬ ਕੱਢ ਕੇ ਲਕੀਰ ਖਿੱਚ ਦਿਤੀ।ਕਿਹਾ ਕਿ ਜਿਸ ਵਿਚ ਜ਼ੇਰਾ ਹੈ ਜਥੇ ਦੇ ਨਾਲ ਹੋ ਤੁਰੇ। ਬੀਬੀ ਜੀ ਦੇ ਦਸਣ ਅਨੁਸਾਰ ਉਨ੍ਹਾਂ ਨੇ ਤਾਂ ਲੀਕ ਟੱਪੀ ਨਹੀਂ ਸੀ। ਉਨ੍ਹਾਂ ਨੂੰ ਉਦੋਂ ਹੀ ਪਤਾ ਲਗ ਗਿਆ ਸੀ ਕਿ ਭਾਣਾ ਹੁਣ ਕੋਈ ਨਾ ਕੋਈ ਵਾਪਰ ਕੇ ਹੀ ਰਹੂਗਾ!
ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਖਾਲੜਾ ਸਾਹਿਬ ਨਾਲ ਜਦੋਂ ਇਕ-ਦੋ ਵਾਰੀਂ ਇਥੋਂ ਤੱਕ ਗੱਲ ਹੁੰਦੀ ਤਾਂ ਉਨ੍ਹਾਂ ਦਾ ਇਕੋ ਹੀ ਪ੍ਰਤੀਕਰਮ ਹੁੰਦਾ ਸੀ ਕਿ ਤੂੰ ਤਾਂ ਯਾਰ ਵਾਲ ਦੀ ਖੱਲ ਲਾਹੁਣ ਨੂੰ ਫਿਰਦੈਂ - ਵਾਲ ਦੀ ਖੱਲ ਲਥਦੀ ਕਦੀ ਕਿੰਨ੍ਹੇ ਵੇਖੀ ਹੈ!
ਖਾਲੜਾ ਸਾਹਿਬ ਨਾਲ ਵਧੇਰੇ ਮੁਲਾਕਾਤਾਂ ਦੌਰਾਨ ਉਨ੍ਹਾਂ ਦਾ ਮਗਰਲੇ ਸਾਲਾਂ ਦਾ ਸਭ ਤੋਂ ਭਰੋਸੇ ਯੋਗ ਅਤੇ ਉਤਸ਼ਾਹੀ ਸ਼ਗਿਰਦ ਰਜੀਵ ਸਿੰਘ ਵੀ ਅਕਸਰ ਉਨ੍ਹਾਂ ਦੇ ਨਾਲ ਹੁੰਦਾ ਸੀ। ਪੁਲਿਸ ਵੱਲੋਂ ਅਗਵਾ ਕੀਤੇ ਜਾਣ ਤੋਂ ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਵਲੋਂ ਮਾਨਵ ਅਧਿਕਾਰਾਂ ਬਾਰੇ ਕੇ.ਪੀ.ਐਸ. ਗਿੱਲ ਨੂੰ ਬਹਿਸ ਲਈ ਖੁਲ੍ਹੀ ਚੁਣੌਤੀ ਸਿਰਲੇਖ ਹੇਠਲੀ ਖ਼ਬਰ ਪੰਜਾਬੀ ਟ੍ਰਿਬਿਊਨ ਵਿਚ ਮੈਨੂੰ ਖੁਦ ਆਖ ਕੇ ਛਪਵਾਈ ਸੀ। ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਮਾਰੇ ਜਾਣ ਪਿੱਛੋਂ ਪੁਲਿਸ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਤਾਂ ਰਜੀਵ ਸਿੰਘ ਉਸ ਸਮੇਂ ਵੀ ਉਨ੍ਹਾਂ ਦੇ ਘਰ ਵਿਚ ਹੀ ਸੀ।ਇਹ ਉਹ ਹੀ ਸੀ ਜਿਸ ਨੇ ਸ਼੍ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਰਾਹੀਂ ਜਥੇਦਾਰ ਟੌਹੜਾ ਦੀ ਤਰਫੋਂ ਸ਼ਿਕਾਇਤ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਅੱਪੜਦੀ ਕਰ ਦਿਤੀ ਸੀ।
ਰਜੀਵ ਸਿੰਘ, ਸੁਰਿੰਦਰ ਸਿੰਘ ਘਰਿਆਲਾ, ਗੁਰਭੇਜ ਸਿੰਘ ਪਲਾਸੌਰ, ਬਲਵਿੰਦਰ ਸਿੰਘ ਝੁਬਾਲ - ਸਾਰੇ ਹੀ ਸਾਬਕਾ ਕਾਮਰੇਡ ਸਾਡੇ ਨੇੜਲੇ ਦੋਸਤ ਉਦੋਂ ਵੀ ਸਨ ਅਤੇ ਅੱਜ ਵੀ ਹਨ। ਆਪਣੇ ਮੋਹਤਬਰ ਅਤੇ ਮਿੱਤਰ ਪਿਆਰੇ ਦੀ ਪੁਲਿਸ ਹਿਰਾਸਤ ਵਿਚ ਸ਼ਹਾਦਤ ਦਾ ਬਦਲਾ ਲੈਣ ਲਈ ਜਿਵੇਂ ਸਿਰ ਤੇ ਕੱਫਨ ਬੰਨ੍ਹ ਕੇ ਉਨ੍ਹਾਂ ਨੇ ਭਾਰਤੀ ਅਦਾਲਤ ਚ ਲੜਾਈ ਲੜੀ ਉਸ ਤੇ ਸਹਿਜੇ ਹੀ ਕੋਈ ਐਪਿਕ ਲਿਖਿਆ ਜਾ ਸਕਦਾ ਹੈ। ਸੀ.ਬੀ.ਆਈ ਦੀ ਵਿਸ਼ੇਸ਼ ਕਚਿਹਰੀ ਵਿਚ ਇਹ ਯੁੱਧ ਪਟਿਆਲਾ ਸ਼ਹਿਰ ਵਿਚ ਕਈ ਵਰ੍ਹੇ ਚਲਦਾ ਰਿਹਾ ਸੀ। ਹਰ ਤਰੀਕ ਤੇ ਅੰਮ੍ਰਿਤਸਰ ਤੋਂ ਸਵੇਰੇ ਚੱਲ ਕੇ ਇਕ ਦਿਨ ਪਹਿਲਾਂ ਹੀ ਪਟਿਆਲੇ ਗੁਰਦੁਆਰਾ ਦੂਖਨਿਵਾਰਨ ਵਿਚ ਕਮਰੇ ਬੁੱਕ ਕਰਵਾ ਕੇ ਅਕਸਰ ਹੀ ਸ਼ਾਮ ਨੂੰ ਅਰਬਨ ਅਸਟੇਟ ਦਾਸ ਦੇ ਘਰ ਪਹੁੰਚ ਜਾਂਦੇ ਹੁੰਦੇ ਸਨ। ਕਈ ਅਹਿਮ ਮੁੱਦਿਆਂ ਤੇ ਉਨ੍ਹਾਂ ਨਾਲ ਸਾਡੀ ਉਦੋਂ ਵੀ ਅਸਹਿਮਤੀ ਸੀ ਅਤੇ ਅੱਜ ਵੀ ਉਵੇਂ ਹੀ ਹੈ। ਰਜੀਵ ਸਿੰਘ, ਸੁਰਿੰਦਰ ਸਿੰਘ ਘਰਿਆਲਾ ਅਤੇ ਗੁਰਭੇਜ ਸਿੰਘ - ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ।
ਜਸਵੰਤ ਸਿੰਘ ਖਾਲੜਾ ਨੂੰ ਆਪਦੀ ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਧਰਮਾਂ ਦੀ ਤੁਲਨਾਤਮਿਕ ਖੋਜ ਵਿਚ ਦਿਲਚਸਪੀ ਪੈਦਾ ਹੋ ਗਈ ਸੀ। ਸਾਨੂੰ ਯਾਦ ਹੈ ਇਕ ਵਾਰੀਂ ਅਸੀਂ ਜ਼ਰਾ ਹਲਕੇ ਜਿਹੇ ਰੌਂ ਵਿਚ ਉਨ੍ਹਾਂ ਨੂੰ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਸਦੀਆਂ ਤੋਂ ਚਲੀ ਆ ਰਹੀ ਦੁਸ਼ਮਣੀ ਬਾਰੇ ਪੁੱਛਿਆ ਸੀ ਕਿ ਉਨ੍ਹਾਂ ਦਾ ਵਿਚੋਂ ਅਸਲ ਰੌਲਾ ਕੀ ਸੀ। ਉਨ੍ਹਾਂ ਗੱਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਮਜ਼ਾਕੀਆ ਅੰਦਾਜ਼ ਵਿਚ ਆਪਣੇ ਪੈਰੋਕਾਰ ਰਜੀਵ ਸਿੰਘ ਨੂੰ ਇਸ ਡਾਢੇ ਭੇਦ ਭਰੇ ਮੁੱਦੇ ਦੀ ਖੋਜ ਕਰਨ ਲਈ ਆਖ ਦਿਤਾ। ਘਰੀਂ ਬੈਠੇ ਨਿਰੰਕਾਰੀਆਂ ਦੇ ਕਤਲਾਂ ਦੀ ਗੱਲ ਸ਼ਾਇਦ ਬਹੁਤੀ ਠੀਕ ਨਹੀਂ ਸੀ। ਪ੍ਰੰਤੂ ਖਾਲੜਾ ਸਾਹਿਬ ਦਾ ਇਸ ਸਬੰਧੀ ਜਵਾਬ ਵੀ ਉਹ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਲਾਈਨ ਵਾਲਾ ਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਈ ਵਾਰੀਂ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਇਉਂ ਕਰਨਾ ਪੈਂਦਾ ਹੈ। ਬੜੀ ਮੌਜ਼ ਨਾਲ ਉਹ ਇਥੋਂ ਤੱਕ ਵੀ ਕਹਿ ਗਏ ਸਨ ਕਿ ਨਾਜੀਆਂ ਨੇ ਜਰਮਨ ਕੌਮ ਅੰਦਰ ਜੋਸ਼ ਪੈਦਾ ਕਰਨ ਲਈ ਹੀ ਉਨ੍ਹਾਂ ਨੂੰ ਯਹੂਦੀਆਂ ਪਿੱਛੇ ਪਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਹਿਟਲਰ ਜਦੋਂ ਤਾਕਤ ਵਿਚ ਆਇਆ ਤਾਂ ਜਰਮਨਾਂ ਕੋਲ ਸਿਵਾਏ ਭੁੱਖ ਨੰਗ ਤੋਂ ਬਿਨਾ ਹੋਰ ਹੈ ਕੀ ਸੀ। ਪਿਛੋਂ ਹਾਰ ਗਿਆ ਤਾਂ ਤਦ ਵੀ ਕੀ ਹੋਇਆ - ਇਕ ਵਾਰੀਂ ਤਾਂ 10 ਸਾਲਾਂ ਦੇ ਅੰਦਰ ਅੰਦਰ ਉਨ ਯੋਰਪ ਦੇ ਬਾਮ੍ਹਣ-ਬਾਣੀਏ ਅੰਗਰੇਜ਼ਾਂ ਦੀ ਨਾਂਹ ਕਰਵਾ ਦਿਤੀ ਸੀ। ਬਾਬਿਆਂ ਦਾ ਦਾਅਵਾ ਸੀ ਕਿ ਅੰਗਰੇਜ਼ਾਂ ਨੂੰ ਕਮਜ਼ੋਰ ਬਾਣੀਆਂ ਪੁੱਤਰ ਮਹਾਤਮਾ ਗਾਂਧੀ ਨੇ ਨਹੀਂ ਬਲਕਿ ਅਡੋਲਫ ਹਿਟਲਰ ਨੇ ਹੀ ਕੀਤਾ ਸੀ - ਭਾਰਤ ਨੂੰ ਅਜ਼ਾਦੀ ਇਸ ਕਰਕੇ ਹੀ ਮਿਲੀ ਸੀ। ਜ਼ਾਹਿਰ ਹੈ ਕਿ ਖਾਲੜਾ ਸਾਹਿਬ ਦੇ ਪੈਰੋਕਾਰਾਂ ਦੀ ਸੰਤ ਜਰਨੈਲ ਸਿੰਘ ਦੇ ਸਭ ਤੋਂ ਪ੍ਰਮੁੱਖ ਸਲਾਹਕਾਰ ਪੱਤਰਕਾਰ ਦਲਬੀਰ ਸਿੰਘ ਨਾਲ ਭਵਾਂ ਪਿਛੋਂ ਪੂਰੀ ਤਰ੍ਹਾਂ ਖੜਕ ਗਈ - ਬਾਮ੍ਹਣ-ਬਾਣੀਆਂ ਦੀ ਨਾਂਹ ਕਰਵਾ ਕੇ ਛੱਡਣ ਦੀ ਰੀਝ ਦੇ ਮਾਮਲੇ ਵਿਚ ਦੋਵਾਂ ਧਿਰਾਂ ਦੀ ਸੁਰ ਕਿੰਨੀ ਰਲਦੀ ਸੀ।
ਪੰਜਾਬ ਅੰਦਰ ਮਾਨਵੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਦੇ ਮਾਮਲੇ ਵਿਚ ਉਨ੍ਹਾਂ ਦੀ ਲਗਨ ਦਾ ਕੋਈ ਪਾਰਾਵਾਰ ਨਹੀਂ ਸੀ। ਉਨ੍ਹੀਂ ਦਿਨੀਂ ਸ. ਜਸਪਾਲ ਸਿੰਘ ਢਿੱਲੋਂ ਅਤੇ ਭਾਈ ਅਮਰੀਕ ਸਿੰਘ ਮੁਕਤਸਰ ਵੀ ਉਨ੍ਹਾਂ ਦੇ ਨਾਲ ਸਨ। ਸਾਲ 1985 ਚ ਸ. ਬੇਅੰਤ ਸਿੰਘ ਦੀ ਹਤਿਆ ਤੋਂ ਪਹਿਲੇ ਦੌਰ ਚ ਪੁਲਿਸ ਅਤੇ ਸਰਕਾਰੀ ਤੰਤਰ ਦਾ ਪੂਰਾ ਜ਼ੋਰ ਸੀ। ਪ੍ਰੰਤੂ ਉਨ੍ਹਾਂ ਤਿੰਨਾਂ ਹੀ ਸੱਜਣਾਂ ਨੂੰ ਅਸੀਂ ਬਹੁਤ ਹੀ ਕਰੀਬ ਤੋਂ ਅਬਜਰਬ ਕਰਦੇ ਰਹੇ ਹਾਂ ਕਿ ਤਿੰਨੇ ਹੀ ਬੇਗਰਜ਼ ਸਨ, ਬੇਖੌਫ ਸਨ, ਕਿਸੇ ਕਿਸਮ ਦਾ ਲਾਲਚ ਜਾਂ ਕਿਸੇ ਵੀ ਕਿਸਮ ਦੇ ਨਾਮਣੇ ਦੀ ਖਿਚ ਉਨ੍ਹਾਂ ਦੇ ਨੇੜੇ ਵੀ ਨਹੀਂ ਸੀ। ਕੇ. ਪੀ. ਐਸ.ਗਿੱਲ ਨੂੰ ਖਾਲੜਾ ਸਾਹਿਬ ਵਲੋਂ ਖੁਲ੍ਹੀ ਚੁਨੌਤੀ ਵਾਲੀ ਖਬਰ ਜਦੋਂ ਅਖਬਾਰ ਚ ਛਪੀ ਸੀ ਤਾਂ ਜਸਪਾਲ ਸਿੰਘ ਢਿਲੋਂ ਅਤੇ ਅਮਰੀਕ ਸਿੰਘ- ਦੋਵਾਂ ਨੇ ਇਸਤੇ ਸਖਤ ਇਤਰਾਜ਼ ਜਤਾਇਆ ਸੀ ਅਤੇ ਅਗਾਂਹ ਤੋਂ ਉਸ ਤਰ੍ਹਾਂ ਦੀ ਬਿਆਨਬਾਜੀ ਕਰਨ ਤੋਂ ਉਨ੍ਹਾਂ ਨੂੰ ਸਖਤੀ ਨਾਲ ਵਰਜ ਦਿੱਤਾ ਸੀ। ਇਥੇ ਟਰਾਂਟੋ ਬਰੈਂਪਟਨ ਚ ਰਹਿੰਦਿਆਂ ਭਾਈ ਅਮਰੀਕ ਸਿੰਘ ਮੁਕਤਸਰ ਅੱਜ ਕੱਲ ਵੀ ਸਾਡੇ ਸਰਗਰਮ ਸੰਪਰਕ ਵਿਚ ਹੈ ਅਤੇ ਖਾਲੜਾ ਸਾਹਿਬ ਦੀ ਉਨ੍ਹਾਂ ਦਿਨਾਂ ਦੀ ਭੂਮਿਕਾ ਬਾਰੇ ਹੁਣ ਵੀ ਅਕਸਰ ਹੀ ਯਾਦਾਂ ਸਾਂਝੀਆਂ ਹੁੰਦੀਆਂ ਰਹਿੰਦੀਆਂ ਹਨ।
ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦੀ ਹੱਤਿਆ ਦੀ ਚਰਚਾ ਕਰਦਿਆਂ ਖਾਲੜਾ ਸਾਹਿਬ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਾਂਗ ਹੀ ਬੇਅੰਤ ਸਿੰਘ, ਸ. ਕੇਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਪਹਿਲੀ ਪੌੜੀ ਦਾ ਸ਼ਹੀਦ ਮੰਨਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦੋਵਾਂ ਨੇ ਆਪਣੇ ਧਰਮ ਅਤੇ ਭਾਈਚਾਰੇ ਵੱਲ ਪਹਿਲ ਪ੍ਰਤੀਬਧਤਾ ਦੇ ਸੰਕਲਪ ਦੇ ਤਹਿਤ ਹੀ ਸ਼ਹਾਦਤ ਦਿਤੀ ਸੀ। ਅਤੇ ਕੌਮ ਦੀ ਆਨ ਅਤੇ ਸ਼ਾਨ ਨੂੰ ਪਹਿਲਾਂ ਤੋਂ ਵੀ ਉਚੀਆਂ ਬੁਲੰਦੀਆਂ ਤੇ ਪਹੁੰਚਾਇਆ ਸੀ। ਕੌਮੀ ਭਾਵਨਾ ਦੇ ਤਹਿਤ ਉਨ੍ਹਾਂ ਦੇ ਕੁਰਬਾਨੀ ਅਤੇ ਤਿਆਗ ਦੇ ਜਜ਼ਬੇ ਬਾਰੇ ਤਾਂ ਕੋਈ ਰੌਲਾ ਹੀ ਨਹੀਂ ਸੀ ਪ੍ਰੰਤੂ ਸਾਡੇ ਲਈ ਉਹ ਵਿਵਾਦ ਵਾਲੀ ਗੱਲ ਸੀ ਕਿ ਮੈਡਮ ਦੀ ਸੁਰੱਖਿਆ ਲਈ ਤਾਇਨਾਤ ਹੋਣ ਤੇ ਜਦੋਂ ਉਹ ਉਨ੍ਹਾਂ ਤੇ ਪੂਰਨ ਭਰੋਸਾ ਕਰ ਰਹੀ ਸੀ ਤਾਂ ਕੀ ਹਤਿਆ ਦੀ ਕਾਰਵਾਈ ਜਾਇਜ਼ ਸੀ।
ਖਾਲੜਾ ਸਾਹਿਬ ਨੂੰ ਇਸ ਤਰ੍ਹਾਂ ਦੀ ਬਹਿਸ ਸਿਰੇ ਦੀ ਫਜ਼ੂਲ ਲਗਦੀ ਸੀ ਅਤੇ ਉਨ੍ਹਾਂ ਦਾ ਕਹਿਣਾ ਇਹ ਸੀ ਕਿ ਇਹ ਤਾਂ ਕੁਕੜੀ ਪਹਿਲਾਂ ਕਿ ਆਂਡਾ ਵਾਲੀ ਗੱਲ ਸੀ। ਉਲਟਾ ਉਨ੍ਹਾਂ ਦਾ ਤਰਕ ਹੁੰਦਾ ਸੀ ਕਿ ਇਸ ਕਿਸਮ ਦੇ ਸਵਾਲਾਂ ਦਾ ਅੰਤਿਮ ਨਿਤਾਰਾ ਕਦੀ ਹੋਇਆ ਹੈ ਜਾਂ ਹੋ ਸਕਦਾ ਹੈ!
ਖਾਲੜਾ ਸਾਹਿਬ ਨੂੰ ਇਸ ਸਬੰਧ ਵਿਚ ਵੇਰਵੇ ਪੂਰਨ ਰੂਪ ਵਿਚ ਪਤਾ ਨਹੀਂ ਸੀ ਜਦੋਂ ਕਿ ਸਾਨੂੰ ਉਨ੍ਹਾਂ ਦੇ ਮੁਕਾਬਲੇ ਵੱਧ ਜਾਣਕਾਰੀ ਸੀ। ਮਸਲਨ ਇੰਦਰਾ ਗਾਂਧੀ ਦੇ ਸੁਰੱਖਿਆ ਅਮਲੇ ਵਿਚ ਉਸ ਸਮੇਂ ਸ. ਬੇਅੰਤ ਸਿੰਘ, ਸ. ਬਲਬੀਰ ਸਿੰਘ, ਹਰਦਿਆਲ ਸਿੰਘ, ਸਤਵੰਤ ਸਿੰਘ ਅਤੇ ਅਮਰਜੀਤ ਸਿੰਘ - ਪੰਜਾਬੀ ਸਿੱਖ ਪਿਛੋਕੜ ਵਾਲੇ 5 ਮੁਲਾਜ਼ਮ ਸਨ ਅਤੇ ਉਹ ਪੰਜੇ ਹੀ ਮੈਡਮ ਦੀ ਹਤਿਆ ਲਈ ਵੱਖ ਵੱਖ ਧਿਰਾਂ ਵਲੋਂ ਹੋ ਰਹੀਆਂ ਸਾਜਿਸ਼ਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਰੀਕ ਸਨ। ਬਲਬੀਰ ਸਿੰਘ ਇਸੇ ਪ੍ਰਥਾਇ ਸ. ਅਤਿੰਦਰਪਾਲ ਸਿੰਘ ਨਾਲ ਸਾਂਢ ਗਾਂਢ ਕਰ ਰਿਹਾ ਸੀ। ਬਲਬੀਰ ਸਿੰਘ ਦੇ ਘਰੇ ਉਸ ਨਾਲ ਮੁਲਾਕਾਤ ਤੋਂ ਪਿਛੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ. ਹਰਦਿਆਲ ਸਿੰਘ ਨਾਲ ਜਦੋਂ ਅਸੀਂ ਖੁਦ ਗੱਲਬਾਤ ਕੀਤੀ ਤਾਂ ਉਸਦੇ ਦਸਣ ਅਨੁਸਾਰ ਸ. ਬੇਅੰਤ ਸਿੰਘ ਸਤਵੰਤ ਸਿੰਘ ਨੂੰ ਨਾਲ ਲੈ ਕੇ ਇੰਦਰਾ ਗਾਂਧੀ ਦੀ ਹਤਿਆ ਕਰਨ ਤੋਂ ਪਹਿਲਾਂ ਦੋ ਵਾਰੀਂ ਅਮਰਜੀਤ ਸਿੰਘ ਨਾਲ ਮਿਲ ਕੇ ਅਜਿਹਾ ਪ੍ਰੋਗਰਾਮ ਬਣਾ ਚੁਕਾ ਸੀ। ਬਸ ਮੌਕੇ ਤੇ ਅਮਰਜੀਤ ਸਿੰਘ ਵਲੋਂ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਾ ਵੱਟ ਜਾਣਾ ਕਾਰਨ ਕਹਾਣੀ ਮੁਲਤਵੀ ਹੁੰਦੀ ਰਹੀ ਸੀ।
ਸਭ ਤੋਂ ਵੱਡੀ ਗੱਲ ਇਹ ਵੀ ਸੀ ਕਿ ਖੁਫੀਆ ਏਜੰਸੀਆਂ ਨੂੰ ਇਨ੍ਹਾਂ ਸਾਜਿਸ਼ਾਂ ਦੀ ਭਿਣਕ ਪੈ ਚੁਕੀ ਸੀ ਅਤੇ ਉਨ੍ਹਾਂ ਦੀ ਬਦੌਲਤ ਸਤਵੰਤ ਸਿੰਘ ਦਾ ਆਸੇ ਪਾਸੇ, ਕਿਧਰੇ ਹੋਰਥੇ ਤਬਾਦਲਾ ਵੀ ਕੇਰਾਂ ਕਰ ਦਿਤਾ ਗਿਆ ਸੀ। ਪ੍ਰੰਤੂ ਕਿਹਾ ਇਹ ਜਾਂਦਾ ਹੈ ਕਿ ਮੈਡਮ ਨੂੰ ਇਸ ਗੱਲ ਦਾ ਪਤਾ ਲਗ ਗਿਆ ਅਤੇ ਉਸ ਨੇ ਸਬੰਧਤ ਅਧਿਕਾਰੀਆਂ ਨੂੰ ਨੌਜਵਾਨਾ ਦੀ ਆਸਥਾ ਉਪਰ ਸੰਦੇਹ ਪ੍ਰਗਟ ਕਰਨ ਲਈ ਸਖਤ ਫਿਟਕਾਰ ਪਾਈ ਸੀ ਅਤੇ ਸਤਵੰਤ ਸਿੰਘ ਨੂੰ ਵਾਪਸ ਲੈ ਆਂਦਾ ਗਿਆ ਸੀ।
ਫਿਰ ਇਸੇ ਤਰ੍ਹਾਂ ਬਾਬਾ ਆਮਟੇ, ਫਿਲਮ ਐਕਟਰ ਸੁਨੀਲ ਦੱਤ ਅਤੇ ਗੀਤਾ ਆਫ ਗੁਰੂ ਗੋਬਿੰਦ ਦੇ ਲੇਖਕ ਸ੍ਰੀ ਪੀ. ਕੇ. ਨਿਝਾਵਨ ਦੀ ਸੁਹਿਰਦਤਾ; ਹਿੰਦੂ ਸਿੱਖ ਰਿਸ਼ਤਿਆਂ ਵਿਚ ਪਾਟੋ ਧਾੜ ਤੇ ਚਿੰਤਾ ਅਤੇ ਪੰਜਾਬ ਵਿਚ ਅਮਨ ਬਹਾਲੀ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਖਾਲੜਾ ਸਾਹਿਬ ਸੁਧਾ ਹੀ ਫਰਾਡ ਮੰਨਦੇ ਸਨ ਜਦੋਂ ਕਿ ਸਾਡੀ ਜਾਚੇ ਉਨ੍ਹਾਂ ਹੀਰੇ ਨਹੀਂ ਬਲਕਿ ਕੋਹਿਨੂਰ ਹੀਰੇ ਵਰਗੇ ਪਾਰਦਰਸ਼ੀ ਇਨਸਾਨਾਂ ਬਾਰੇ ਇਉਂ ਕਹਿਣਾ ਚੰਨ ਤੇ ਥੁਕਣ ਵਰਗੀ ਗੱਲ ਸੀ, ਜੋ ਕਿਸੇ ਨੂੰ ਕਦੀ ਵੀ ਨਹੀਂ ਸੀ ਕਰਨੀ ਚਾਹੀਦੀ - ਮਤਭੇਦ ਸੈਂਕੜੇ ਨਹੀਂ ਹਜ਼ਾਰ ਅਜਿਹੇ ਇਨਸਾਨਾਂ ਨਾਲ ਰੱਖੇ ਜਾ ਸਕਦੇ ਸਨ। ਸਾਲ 1986 ਚ ਬਾਬਾ ਆਮਟੇ ਨੇ ਸ੍ਰੀ ਹਰਮੰਦਰ ਸਾਹਿਬ ਦਾ ਜਦੋਂ ਦੌਰਾ ਕੀਤਾ ਸੀ ਤਾਂ ਉਸ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ ਨਾਲ ਉਨ੍ਹਾਂ ਦੀ ਮੁਲਾਕਾਤ ਸਮੇਂ ਦਾਸ ਖੁਦ ਉਥੇ ਹਾਜ਼ਰ ਸੀ। ਬਾਬਾ ਜੀ ਦੀ ਰੀੜ ਦੀ ਹੱਡੀ ਟੁੱਟੀ ਹੋਣ ਕਾਰਨ ਉਹ ਵੀਲ ਚੇਅਰ ਤੇ ਲੇਟੇ ਡਾਢੀ ਤਕਲੀਫ ਵਿਚ ਸਨ। ਉਨ੍ਹਾਂ ਦਿਨਾਂ ਦੇ ਮਹੌਲ ਦੇ ਤਕਾਜ਼ੇ ਅਨੁਸਾਰ ਕਾਹਲੋਂ ਸਾਹਿਬ ਦੇ ਨਿਰੰਤਰ ਤਲਖ ਸਵਾਲਾਂ ਦੇ ਜਿਸ ਸ਼ਾਂਤ ਅੰਦਾਜ਼ ਵਿਚ ਜਵਾਬ ਉਹ ਦੇ ਰਹੇ ਸਨ - ਵੇਖਿਆਂ ਹੈਰਤ ਹੁੰਦੀ ਸੀ।
ਸ੍ਰੀ ਪੀ.ਕੇ. ਨਿਝਾਵਨ ਦੀ ਮੁਹਿੰਮ ਬਾਬਾ ਆਮਟੇ ਤੋਂ ਵੀ ਪਾਰ ਸੀ। ਉਨ੍ਹਾਂ ਨਾਲ ਪਹਿਲੀ ਵਾਰ ਮਿਲਣ ਦਾ ਮੌਕਾ ਸਾਨੂੰ ਚੰਡੀਗੜ੍ਹ ਹਵਾਈ ਅੱਡੇ ਦੇ ਨੇੜੇ ਆਪਣੇ ਮਿੱਤਰ ਮੇਜਰ ਪਿਆਰਾ ਸਿੰਘ ਦੇ ਘਰੇ ਮਿਲਿਆ ਜਦੋਂ ਉਹ ਖੁਦ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਲੜਕੇ ਮਹਿੰਦਰ ਸਿੰਘ ਢਿੱਲੋਂ ਅਤੇ ਪੰਜਾਬੀ ਸ਼ਾਇਰ ਐਸ.ਐਸ. ਮੀਸ਼ਾ ਨਾਲ ਰਾਤ ਨੂੰ 7-8 ਵਜੇ ਅਚਾਨਕ ਹੀ ਉਨ੍ਹਾਂ ਦੇ ਘਰੇ ਆ ਧਮਕੇ ਸਨ। ਉਨ੍ਹਾਂ ਦੇ ਦਿਲੋ ਦਿਮਾਗ ਉਪਰ ਇਹੋ ਇੱਕੋ ਚਿੰਤਾ ਛਾਈ ਹੋਈ ਸੀ ਕਿ ਪੰਜਾਬੀਆਂ ਨੇ ਇਕ ਬਟਵਾਰਾ ਹੀ ਬੜੀ ਮੁਸ਼ਕਿਲ ਨਾਲ ਸਹਿਣ ਕੀਤਾ ਹੈ - ਸਥਿਤੀ ਨੂੰ ਨਵੇਂ ਬਟਵਾਰੇ ਦੇ ਦੁਖਾਂਤ ਵੱਲ ਜਾਣ ਤੋਂ ਕਿੰਝ ਰੋਕਿਆ ਜਾਵੇ। ਬਾਕੀ ਸੱਜਣ ਤਾਂ ਸੌਂ ਗਏ ਪ੍ਰੰਤੂ ਨਿਝਾਵਨ ਸਾਹਿਬ ਨਾਲ ਸਾਡੀ ਗੱਲਬਾਤ ਅੱਧੀ ਰਾਤ ਤੋਂ ਪਾਰਲੇ ਸਮੇਂ ਤਕ ਚਲਦੀ ਰਹੀ ਸੀ।
ਪਹਿਲੀ ਮੁਲਾਕਾਤ ਤੋਂ ਕਰੀਬ 10 ਵਰ੍ਹੇ ਪਿਛੋਂ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਲਭ ਲਭਾ ਕੇ ਜਦੋਂ ਦੂਸਰੀ ਵਾਰੀ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹ ਬੇਹਦ ਨਿਰਾਸ਼ ਸਨ; ਗੀਤਾ ਆਫ ਗੁਰੂ ਗੋਬਿੰਦ ਵਾਲੀ ਉਨ੍ਹਾਂ ਦੀ ਰਚਨਾ ਦੇ ਸਬੰਧ ਵਿਚ ਹੀ ਉਨ੍ਹਾਂ ਨਾਲ ਠੱਗੀ ਵਜ ਚੁੱਕੀ ਸੀ। ਅਤਿਅੰਤ ਗੁਰਬਤ ਦੀ ਹਾਲਤ ਵਿਚ ਉਸ ਸਮੇਂ ਉਹ ਪਰਿਵਾਰ ਤੋਂ ਵੱਖ ਇਕੱਲੇ ਹੀ ਰਹਿ ਰਹੇ ਸਨ ਪ੍ਰੰਤੂ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਦੇ ਉਨ੍ਹਾਂ ਦੇ ਸੰਕਲਪ ਵਿਚ ਭੋਰਾ ਭਰ ਵੀ ਤਰੇੜ ਨਹੀਂ ਆਈ ਸੀ। ਨਿਝਾਵਨ ਸਾਹਿਬ ਪੱਤਰਕਾਰੀ ਲਈ ਮੁੰਬਈ ਜਾਣ ਤੋਂ ਪਹਿਲਾਂ ਕੈਰੀਅਰ ਦੇ ਆਪਣੇ ਮੁਢਲੇ ਦੌਰ ਵਿਚ ਸ਼ਿਮਲੇ ਰਹੇ ਸਨ। ਉਨ੍ਹੀਂ ਦਿਨੀਂ ਬਟਵਾਰੇ ਦੀ ਤਰਾਸਦੀ ਬਾਰੇ ਮਲਬੇ ਦਾ ਆਦਮੀ ਵਰਗੀ ਸ਼ਾਹਕਾਰ ਕਹਾਣੀ ਦੀ ਰਚਨਾ ਵਾਲਾ ਪੰਜਾਬ ਦਾ ਮਹਾਨ ਲੇਖਕ ਮੋਹਣ ਰਕੇਸ਼ ਉਨ੍ਹਾਂ ਦਾ ਜਿਗਰੀ ਯਾਰ ਸੀ। ਸਾਨੂੰ ਅੱਜ ਤਕ ਯਾਦ ਹੈ ਉਸ ਰਾਤ ਘੰਟਾ ਭਰ ਸ਼ਿਮਲੇ ਦੇ ਉਨ੍ਹਾਂ ਦਿਨਾਂ ਦੇ ਪਿਛੋਕੜ ਬਾਰੇ ਹੀ ਉਹ ਲਿਖੇ ਉਸਦੇ ਨਾ ਆਨੇ ਵਾਲਾ ਕੱਲ ਨਾਵਲ ਦੇ ਪਾਤਰਾਂ ਬਾਰੇ ਗੱਲਾਂ ਕਰੀ ਗਏ ਸਾਂ। ਪੀ.ਕੇ.ਨਿਝਾਵਨ ਉਸ ਕਿਸਮ ਦੇ ਹੀ ਕਲਾਸਿਕ ਆਊਟ ਸਾਈਡਰ ਸਨ ਜਿਸ ਕਿਸਮ ਦੇ ਕਿਰਦਾਰ ਨੂੰ ਉੱਘੇ ਬਰਤਾਨਵੀ ਚਿੰਤਕ ਕੋਲਿਨ ਵਿਲਸਨ ਨੇ ਇਸੇ ਸਿਰਲੇਖ ਹੇਠਲੀ ਆਪਦੀ ਪੁਸਤਕ ਲਿਖ ਕੇ ਅਮਰ ਕਰ ਦਿਤਾ ਹੋਇਆ ਹੈ।
ਨਿਝਵਾਨ ਬਾਰੇ ਸਾਨੂੰ ਅਨੇਕਾਂ ਹੀ ਗੱਲਾਂ ਯਾਦ ਹਨ - ਪਰ ਕਦੀ ਫੇਰ ਸਹੀ। ਹਾਲ ਦੀ ਘੜੀ ਮਾਨਵ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦਾ ਪ੍ਰਤੀਕ ਬਣ ਗਏ ਹੋਏ ਆਪਣੇ ਮਿੱਤਰ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਅਤੇ ਅਜਿਹੇ ਸੋਧਵਾਦੀ ਲੋਕਾਂ ਬਾਰੇ ਉਨ੍ਹਾਂ ਦੀ ਅਕੀਦਤ ਦਾ ਜ਼ਿਕਰ ਕਰਦਿਆਂ ਏਨਾ ਕੁ ਹੀ ਕਾਫੀ ਹੈ।
ਖਾਲੜਾ ਸਾਹਿਬ ਨਾਲ ਦੋਸਤਾਨਾ ਮੁਲਾਕਾਤਾਂ ਦੌਰਾਨ ਸਾਡਾ ਸਦਾ ਹੀ ਇਹ ਯਤਨ ਰਿਹਾ ਕਿ ਉਨ੍ਹਾਂ ਨੁੰ ਮਾਨਵੀ ਕਦਰਾਂ ਦੇ ਅਜਿਹੇ ਮਹੀਨ ਪ੍ਰੰਤੂ ਬੜੇ ਹੀ ਜ਼ਰੂਰੀ ਨੁਕਤਿਆਂ ਤੇ ਬਹਿਸ ਚਰਚਾ ਵੱਲ ਵੀ ਲਿਆਂਦਾ ਜਾਵੇ। ਪ੍ਰੰਤੂ ਉਹ ਇਸ ਗੱਲ ਤੇ ਆਉਂਦੇ ਹੀ ਨਹੀਂ ਸੀ। ਇਹੋ ਹੀ ਕਹੀ ਜਾਂਦੇ ਰਹੇ ਕਿ ਤੂੰ ਯਾਰ ਵਾਲ ਦੀ ਖੱਲ ਲਾਹੁਣ ਨੂੰ ਫਿਰਦੈਂ - ਵਾਲ ਦੀ ਖੱਲ ਲਥਦੀ ਭਲਾਂ ਕਦੀ ਕਿਨ੍ਹੇ ਵੇਖੀ ਹੈ।
ਪੁਲਿਸ ਵਲੋਂ ਅਗਵਾ ਕਰ ਲਏ ਜਾਣ ਤੋਂ ਪਹਿਲਾਂ ਮਾਨਵੀ ਅਧਿਕਾਰਾਂ ਦੀ ਉਨ੍ਹਾਂ ਦੀ ਮੁਹਿੰਮ ਦੌਰਾਨ ਜੋਸ਼ ਦੇ ਨਾਲ ਨਾਲ ਸੰਜਮ ਤੋਂ ਕੰਮ ਨਾ ਲੈਣ ਦੇ ਨੁਕਤੇ ਤੇ ਉਨ੍ਹਾਂ ਦਾ ਪੈਂਤੜਾ ਸਹੀ ਨਹੀਂ ਸੀ। ਉਲਟਾ ਕਿਸੇ ਨੇ ਜਦੋਂ ਉਨ੍ਹਾਂ ਨੂੰ ਇਹ ਆਖਣ ਦੀ ਕੋਸ਼ਿਸ਼ ਕਰਨੀ ਕਿ ਮਾਨਵ ਅਧਿਕਾਰਾਂ ਬਾਰੇ ਕੰਮ ਤਾਂ ਕਈ ਦੇਰ ਪਹਿਲਾਂ ਲੁਧਿਆਣਾ ਸਥਿਤ ਡੀ.ਐਸ.ਗਿੱਲ ਹੋਰਾਂ ਦੀ ਟੀਮ ਹੀ ਬਥੇਰਾ ਕਰੀ ਜਾਂਦੀ ਸੀ। ਉਨ੍ਹਾਂ ਤੋਂ ਤਵੱਕੋ ਤਾਂ ਇਹ ਸੀ ਕਿ ਉਹ ਪੰਜਾਬ ਦੇ ਸੰਤਾਪ ਗ੍ਰਸਤ ਸਮਿਆਂ ਵਿਚ ਦਸਮ ਪਾਤਿਸ਼ਾਹ ਹਜ਼ੂਰ ਦੇ ਵਰੋਸਾਏ ਹੋਏ ਭਾਈ ਘਨਈਆ ਜੀ ਵਾਂਗੂ ਆਪਸ ਵਿਚ ਲੜ ਰਹੀਆਂ ਧਿਰਾਂ ਵਿਚ ਠੰਡ ਵਰਤਾਉਣ ਲਈ ਕੰਮ ਕਰਨ।ਮਾਨਵ ਅਧਿਕਾਰਾਂ ਦੀ ਰਾਖੀ ਲਈ ਮੁਹਿੰਮ ਨੂੰ ਜ਼ਰੂਰਤ ਭਾਈ ਘਨਈਆ ਜੀ ਵਰਗੇ ਕਿਰਦਾਰ ਦੀ ਸੀ ਅਤੇ ਜਾਂ ਫਿਰ ਮੌਲਾਨਾ ਅਬੁਲ ਕਲਾਮ ਅਜ਼ਾਦ ਵਰਗੇ ਧਰਮ ਦੀ ਧੁਰ ਆਤਮਾ ਚ ਖੜੇ20ਵੀਂ ਸਦੀ ਦੇ ਸਭ ਤੋਂ ਸਾਰਥਿਕ ਅਤੇ ਬਾਮਾਅਨਾ ਬੋਲ ਬੋਲਣ ਦੀ ਅਕਲ ਜ਼ੁਅਰਤ ਅਤੇ ਦੂਰ ਦੀ ਸੋਝੀ ਰਖਣ ਵਾਲੇ ਕਿਸੇ ਦਾਨਸ਼ਵਰ ਸੱਜਣ ਦੀ ਗੁਫਤਾਰ ਦੀ ਸੀ। ਸਗੋਂ ਖਾਲੜਾ ਸਾਹਿਬ ਦੇ ਕਈ ਪੁਰਾਣੇ ਸਾਥੀਆਂ ਅਨੁਸਾਰ ਇਹੋ ਕੰਮ ਸੀ ਜਿਹੜਾ ਸਗੋਂ ਉਨ੍ਹਾਂ ਵਰਗੇ ਮਾਨਵ ਅਧਿਕਾਰੀ ਨਹੀਂ ਬਲਕਿ ਸੱਚੀ ਗੱਲ ਤਾਂ ਇਹ ਹੈ ਕਿ ਕਾ. ਅਰਜਣ ਸਿੰਘ ਮਸਤਾਨਾ, ਦਰਸ਼ਨ ਸਿੰਘ ਕਨੇਡੀਅਨ, ਦੀਪਕ ਧਵਨ, ਡਾ. ਰਵੀ ਅਤੇ ਉਨ੍ਹਾਂ ਸਾਰਿਆਂ ਤੋਂ ਵੱਧ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਵਰਗੇ ਲੋਕ ਕਰ ਰਹੇ ਸਨ। ਕੇਵਲ ਏਨਾ ਹੀ ਬਸ ਨਹੀਂ - ਉਹ ਲੋਕ ਸਨ ਜੋ ਸੱਚ ਮੁੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਭੈ ਸਾਝੀਵਾਲ ਸਦਾਇਅਨਿ ਦੇ ਅਨੁਸਾਰੀ ਹੋ ਕੇ ਜ਼ਿੰਦਗੀ ਦੇ ਨਕਸ਼ ਨਿਖਾਰਨ ਖਾਤਰ ਆਪੋ ਆਪਣੇ ਫੀਲਡ ਅੰਦਰ ਜੂਝ ਰਹੇ ਸਨ।
ਪ੍ਰੰਤੂ ਖਾਲੜਾ ਸਾਹਿਬ ਦਾ ਪੂਰਨ ਦ੍ਰਿੜਤਾ ਨਾਲ ਕਹਿਣਾ ਸੀ ਕਿ ਅਜਿਹੇ ਸਾਰੇ ਕਾਮਰੇਡ ਵਿਰਸੇ ਦੀਆਂ ਜੜ੍ਹਾਂ ਤੋਂ ਟੁੱਟੇ ਹੋਏ ਸਨ; ਬੇਪ੍ਰਤੀਤੇ ਸਨ। ਇਸ ਕਰਕੇ ਉਨ੍ਹਾਂ ਦੀ ਕੋਈ ਭਰੋਸੇਯੋਗਤਾ ਨਹੀਂ ਸੀ। ਖਾਲੜਾ ਸਾਹਿਬ ਦੀ ਕਾਮਿਊਨਿਸਟਾਂ ਦੀ ਕਹਿਣੀ ਅਤੇ ਕਰਨੀ ਬਾਰੇ ਸਿਰੇ ਦੀ ਗੁਸੈਲ ਸੁਰ ਦੇ ਜਵਾਬ ਵਿੱਚ ਉਨ੍ਹਾਂ ਨੂੰ ਲੋਕ ਅਨੇਕਾਂ ਮਿਸਾਲਾਂ ਦਿੰਦੇ ਸਨ ਜਿੱਥੇ ਖਾੜਕੂਆਂ ਨਾਲ ਰੌਲਾ ਪੈ ਜਾਣ ਦੇ ਬਾਵਜੂਦ ਕਾਮਰੇਡ ਪੁਲਿਸ ਜਾਂ ਸਰਕਾਰ ਤੋਂ ਕੋਈ ਮਦਦ ਲੈਣ ਤੋਂ ਬਿਨਾਂ ਹੀ ਹਾਲਾਤ ਦਾ ਟਾਕਰਾ ਕਰਦੇ ਰਹੇ। ਮਸਲਨ ਸਭ ਤੋਂ ਪਹਿਲਾਂ ਸੰਤਾਂ ਦੇ ਜਿਉਂਦਿਆਂ ਗੁਰਦਾਸਪੁਰ ਜਿਲ੍ਹੇ ਦੇ ਡੇਰੇ ਬਾਬਾ ਨਾਨਕ ਏਰੀਆ ਵਿੱਚ ਚੰਗਿਆੜੀ ਦੇ ਸੰਪਾਦਕ ਕਾ: ਸੁਖਦੇਵ ਖੱਦਰ ਦੀ ਹੱਤਿਆ ਦਾ ਕੇਸ ਸੀ ।ਉਹ ਪੁਲਿਸ ਅਤੇ ਖਾੜਕੂਆਂ ਦੀਆਂ ਹਿੰਸਕ ਕਾਰਵਾਈਆਂ ਦਾ ਨਿਸ਼ਚੇ ਹੀ ਮੂੰਹਫੱਟ ਵਿਰੋਧੀ ਸੀ। ਉਸਦਾ ਮੂੰਹ ਬੰਦ ਕਰਨ ਲਈ ਉਸਦੀ ਹੱਤਿਆ ਕਰਨ ਵਾਲੇ ਸਿੰਘਾਂ ਨੇ ਪਹਿਲਾਂ ਉਸਨੂੰ ਵਿਸ਼ਵਾਸ ਵਿੱਚ ਲਿਆ।ਉਸਦੀ ਭੈਣ ਦੇ ਹੱਥਾਂ ਦਾ ਗਰਮ ਕੀਤਾ ਹੋਇਆ ਦੁੱਧ ਛੱਕਿਆ। ਫਿਰ ਜਾਂਦੇ ਹੋਏ ਉਸ ਦੇ ਸਿਰ ਵਿਚ ਗੋਲੀਆਂ ਮਾਰ ਗਏ।
ਫਿਰ ਖਾਲੜਾ ਸਾਹਿਬ ਦੇ ਆਪ ਦੇ ਏਰੀਆ ਦੇ ਸਾਬਕਾ ਕਾਮਰੇਡ ਕਰਮ ਸਿੰਘ ਹੁੰਦਲ ਅਤੇ ਉਸਦੇ ਪਿਆਰੇ ਸਾਥੀ ਦੀਪਕ ਧਵਨ ਦੇ ਉਭਰਵੇਂ ਕੇਸ ਸਨ। ਸਾਲ 1990 ਦੇ ਸ਼ੁਰੂ ਵਿੱਚ ਸੁਰਿੰਦਰ ਸਿੰਘ ਘਰਿਆਲਾ ਦੇ ਸਾਥੀ ਹਰਦਿਆਲ ਸਿੰਘ ਘਰਿਆਲਾ ਦੇ ਦੱਸਣ ਤੇ ਜਦੋਂ ਅਸੀਂ ਕਰਮ ਸਿੰਘ ਹੁੰਦਲ ਨੂੰ ਮਨਿਆਲਾ ਜੈ ਸਿੰਘ ਦੇ ਬਿਲਕੁਲ ਸਾਹਮਣੇ ਪਿੰਡ ਦਿਆਲਪੁਰਾ ਜਾ ਕੇ ਮਿਲੇ ਤਾਂ ਮਹਿਜ਼ ਮਹੀਨਾ ਕੁ ਪਹਿਲਾਂ ਹੀ ਮਨਿਆਲੇ ਵਾਲੇ ਖਾੜਕੂ ਉਸਦਾ ਪੋਲਟਰੀ ਫਾਰਮ ਜਲਾ ਕੇ ਗਏ ਸਨ।ਕਰਮ ਸਿੰਘ ਹੁੰਦਲ ਖਾਲੜਾ ਸਾਹਿਬ ਤੋਂ ਚਾਰ-ਪੰਜ ਵਰ੍ਹੇ ਪਿਛੋਂ-ਜਾਨੀ ਮੋਗਾ ਵਿਦਿਆਰਥੀ ਘੋਲ ਸਮੇਂ ਐੱਸ.ਐੱਫ. ਦੀਆਂ ਉਪਰਲੀਆਂ ਸਫ਼ਾਂ ਵਿੱਚ ਆਇਆ ਸੀ।ਉਹ ਮਾਰਕਸੀ ਵਿਚਾਰਾਂ ਦਾ ਧਾਰਨੀ ਸੀ ਪ੍ਰੰਤੂ ਮਾਰਕਸੀ ਪਾਰਟੀ ਨੂੰ ਕਈ ਵਰ੍ਹੇ ਪਹਿਲਾ ਉਸਨੇ ਅਲਵਿਦਾ ਕਹਿ ਦਿੱਤੀ ਹੋਈ ਪਸੀ।ਮਨਿਆਲਾ ਜੈਸਿੰਘ ਉਨੀਂ ਦਿਨੀ ਕੇ.ਸੀ.ਐੱਫ. ਨਾਲ ਸੰਬੰਧਿਤ ਖਾੜਕੂਆਂ ਦੇ ਕਿਲ੍ਹੇ ਵਾਂਗ ਸੀ।ਕਰਮ ਸਿੰਘ ਹੁੰਦਲ ਨੇ 3-4 ਸਾਲਾ ਤੱਕ ਬਿਨ੍ਹਾਂ ਕਿਸੇ ਦੀ ਵੀ ਸਹਾਇਤਾ ਤੋਂ ਨੰਗੇ ਧੜ ਹੀ ਖਾੜਕੂਆਂ ਦੇ ਹਮਲਿਆਂ ਦਾ ਪੂਰੀ ਨਿਹਚਾ ਨਾਲ ਟਾਕਰਾ ਕੀਤਾ ਸੀ। ਉਸਨੇ ਕਾਮਰੇਡਾਂ ਜਾਂ ਪੁਲਿਸ ਕਿਸੇ ਦੀ ਮੱਦਦ ਨਹੀਂ ਲਈ ਸੀ।
ਖਾਲੜਾ ਸਾਹਿਬ ਨਾਲ ਅਜਿਹੀ ਬਹਿਸ ਚਰਚਾ ਸਮੇਂ ਅਸੀਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਹੀ ਕਾ: ਬਲਵਿੰਦਰ ਸਿੰਘ ਭਿਖੀਵਿੰਡ ਜਾਂ ਬਸ ਅੱਡੇ ਉੱਪਰ ਮੋਰਚਾ ਮੱਲੀ ਬੈਠੇ ਕਾ: ਮੇਜਰ ਸਿੰਘ ਭਿਖੀਵਿੰਡ ਦਾ ਕਦੇ ਕਿਸੇ ਭੋਗ ਵੀ ਨਾ ਪਾਇਆ ਕਿਉਂਕਿ ਉਨ੍ਹਾਂ ਨੇ ਨਿਸ਼ਚੇ ਹੀ ਪੁਲਿਸ ਦਾ ਸਹਿਯੋਗ ਲਈ ਰੱਖਿਆ ਸੀ। ਪ੍ਰੰਤੂ ਇੱਕ ਵਾਰ ਅਸੀਂ ਗੱਲ ਸੰਗਰੂਰ ਜਿਲ੍ਹੇ ਦੇ ਅਮ੍ਰਿੰਤਧਾਰੀ ਜੱਥੇਦਾਰ/ਕਾਮਰੇਡ ਜੰਗੀਰ ਸਿੰਘ ਕੌਲਸਹੇੜੀ ਦੀ ਹੱਤਿਆ ਦੀ ਜ਼ਰੂਰ ਕੀਤੀ ਸੀ।ਸੀਨੀਅਰ ਕਾਮਰੇਡ ਕੋਲ ਆਪਦੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਕੋਈ ਲੰਮੀ ਚੌੜੀ ਗਾਰਦ ਨਹੀਂ ਸੀ। ਬਸ ਪਿੰਡ ਦੇ ਹੀ ਦੋ ਲੜਕੇ ਉਨ੍ਹਾਂ ਨੇ ਆਪਣੇ ਚੁਬਾਰੇ ਚ ਹਿਫਾਜ਼ਤ ਲਈ ਰੱਖੇ ਹੋਏ ਸਨ। ਬੈਠਕ ਵਿੱਚ ਸੁੱਤੇ ਪਏ ਕਾਮਰੇਡ ਕੋਲ ਪੁਹੁੰਚਣ ਲਈ ਖਾੜਕੂਆਂ ਨੇ ਉਨ੍ਹਾਂ ਵਿਚੋਂ ਇੱਕ ਲੜਕੇ ਦੀ ਪਤਨੀ ਨੂੰ ਧਮਕੀ ਦੇ ਕੇ ਆਪਣੇ ਪਤੀ ਨੂੰ ਕਿਸੇ ਪੱਜ ਹੇਠਾਂ ਅਵਾਜ਼ ਮਰਵਾਈ । ਲੜਕੇ ਨੂੰ ਕਾਬੂ ਕਰਕੇ ਫਿਰ ਉਸਦੇ ਦੂਸਰੇ ਸਾਥੀ ਨੂੰ ਬੁਲਾਇਆ ਅਤੇ ਫਿਰ ਉਨ੍ਹਾਂ ਰਾਹੀਂ ਨਾਲ ਦੇ ਕਮਰੇ ਚ ਪਏ ਕਾਮਰੇਡ ਦੇ ਪੁੱਤਰ ਕੋਲੋਂ ਦਰ ਖੁਲ੍ਹਵਾਇਆ।ਖਾੜਕੂਆਂ ਨੂੰ ਕਾਮਰੇਡ ਤੇ ਗੁੱਸਾ ਸੀ ਉਹ ਉਸਨੂੰ ਬੈਠਕ ਚੋਂ ਬਾਹਰ ਰੂੜੀਆਂ ਤੇ ਲਿਜਾ ਕੇ ਮਾਰਨਾ ਚਾਹੁੰਦੇ ਸਨ। ਕਾਮਰੇਡ ਉਨ੍ਹਾਂ ਦਾ ਆਦੇਸ਼ ਮੰਨਣ ਤੋਂ ਇਨਕਾਰੀ ਹੋ ਗਿਆ।ਉਨ੍ਹਾਂ ਉਸਦੇ ਪੋਤਰਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਪਰ ਉਹ ਵੇਹਰ ਗਿਆ। ਖਾੜਕੂਆਂ ਨੂੰ ਬੈਠਕ ਅੰਦਰ ਹੀ ਉਸਦਾ ਕਲਿਆਣ ਕਰਨਾ ਪਿਆ।ਪ੍ਰੰਤੂ ਕਾਮਰੇਡ ਦੀ ਗੁਸਤਾਖੀ ਦੇ ਬਾਵਜੂਦ ਉਹ ਬੱਚਿਆ ਤੇ ਰਹਿਮ ਕਰਕੇ ਉਨ੍ਹਾਂ ਦੀਆਂ ਜਾਨਾਂ ਬਖਸ਼ ਗਏ।
ਖਾਲੜਾ ਸਾਹਿਬ ਨੂੰ ਸਾਡਾ ਕਹਿਣਾ ਸੀ ਕਿ ਜੱਥੇਦਾਰ /ਕਾਮਰੇਡ ਕੌਲਸਹੇੜੀ ਜਾਂ ਕਾ: ਕਨੇਡੀਅਨ ਸਰਕਾਰ ਦੇ ਪਿੱਠੂ ਜਾਂ ਸਿੱਖਾਂ ਦੇ ਵਿਰੁੱਧ ਨਹੀਂ ਸਨ। ਉਨ੍ਹਾਂ ਨੇ ਤਾਂ ਕਿਸਾਨਾਂ ਦੇ ਹੱਕਾਂ ਦੀ ਰੱਖੀ ਖਾਤਰ ਸਰਕਾਰਾਂ ਵਿਰੁੱਧ ਲੜਦਿਆਂ ਪੂਰੀਆਂ ਉਮਰਾਂ ਹੀ ਲੇਖੇ ਲਗਾਈਆਂ ਹੋਈਆਂ ਸਨ।ਹਾਂ ਇਹ ਸੱਚ ਹੈ ਕਿ ਇਨ੍ਹਾਂ ਕਾਮਰੇਡਾਂ ਜਾਂ ਡਾ. ਰਵਿੰਦਰ ਰਵੀ ਵਰਗੇ ਚਿੰਤਕਾਂ ਦੀ ਸਿੱਖੀ ਬਾਰੇ ਸਮਝ ਅਕਾਲੀਆਂ ਜਾਂ ਖਾੜਕੂਆਂ ਨਾਲੋਂ ਮੂਲੋਂ ਹੀ ਵੱਖਰੀ ਸੀ।
ਮਸਲਨ ਸਾਡੇ ਪਾਠਕ ਡਾ: ਰਵਿੰਦਰ ਰਵੀ ਦੇ ਆਪਣੇ ਹੀ ਸ਼ਬਦਾਂ ਵਿੱਚ ਸਿੱਖੀ ਬਾਰੇ ਉਨ੍ਹਾਂ ਦੀ ਸਮਝ ਜ਼ਰਾ ਪੜ੍ਹ ਕੇ ਵੇਖਣ ।ਜ਼ਾਹਰ ਹੈ ਡਾ: ਰਵੀ ਪ੍ਰਤੀਬੱਧ ਮਾਰਕਸੀ ਚਿੰਤਕ ਸੀ । ਉਸ ਕੋਲੋਂ ਕਰਮਜੀਤ ਸਿੰਘ ਜਾਂ ਹਰਿੰਦਰ ਸਿੰਘ ਮਹਿਬੂਬ ਵਰਗੀ ਪੜ੍ਹਤ ਦੀ ਤਵੱਕੋ ਰੱਖਣ ਦੀ ਕੋਈ ਤੁਕ ਨਹੀਂ।

 ਪ੍ਰੰਤੂ ਆਪ ਦੀ ਹੱਤਿਆ ਤੋਂ ਬਾਅਦ ਛਪੀ ਰਵੀ ਚੇਤਨਾ ਨਾਂ ਦੀ ਪੁਸਤਕ ਦੇ ਪੰਨਾ 82 ਤੇ ਉਹ ਕਹਿੰਦੇ ਹਨ ਕਿ ਸਿੱਖ ਧਰਮ ਦੇ ਮੁਹਾਵਰੇ ਰਾਹੀਂ ਪੰਜਾਬ ਨੇ ਭਾਰਤੀ ਸੱਭਿਆਚਾਰ ਦੇ ਵਿਸ਼ਾਲ ਘੇਰੇ ਨਾਲ ਆਪਦੇ ਦਵੰਧਾਤਮਿਕ ਸੰਬੰਧਾਂ ਦੇ ਪ੍ਰਸੰਗ ਚ ਇੱਕ ਵਿਸ਼ੇਸ ਸੱਭਿਆਚਾਰਕ ਇਨਕਲਾਬ ਦੀ ਸਿਰਜਣਾ ਕੀਤੀ।
ਡਾ: ਰਵੀ ਸਪੱਸ਼ਟ ਕਰਦੇ ਹਨ ਕਿ ਜਿੱਥੇ ਭਾਰਤ ਦੀਆਂ ਹੋਰ ਸਮਕਾਲੀਨ ਧਾਰਮਿਕ ਲਹਿਰਾਂ ਸਮਾਜਿਕ ਪ੍ਰਸੰਗ ਤੋਂ ਮੁਕਤ ਆਧਿਆਤਮਕ ਉਥਾਨ ਦੇ ਯਤਨ ਕੀਤੇ ਉੱਥੇ ਸਿੱਖ ਗੁਰੂ ਸਾਹਿਬਾਨ ਦੀ ਸੁਯੋਗ ਅਗਵਾਈ ਤੇ ਆਪਣੇ ਪੰਜਾਬ ਦੇ ਸੱਭਿਆਚਾਰਕ ਸੁਭਾਅ ਅਨੁਕੂਲ ਸਿੱਖ ਲਹਿਰ ਨੇ ਧਰਮ ਦੇ ਮਾਧਿਅਮ ਰਾਹੀਂ ਜੀਵਨ ਦੇ ਸਧਾਰਨ ਖੇਤਰ ਤੋਂ ਹਥਿਆਰਬੰਦ ਸੰਘਰਸ਼ ਤੇ ਕਰਮਸ਼ੀਲ ਸਮਾਜਿਕ ਪ੍ਰਸੰਗ ਅਧਾਰਿਤ ਲੋਕ ਹਿੱਤੀ ਪੈਂਤੜੇ ਦੀ ਅਧਾਤਿਮਕਤਾ ਰਾਹੀਂ ਇੱਕ ਵਨੇਂ ਸਮਾਜਿਕ ਸੱਭਿਆਚਾਰਕ ਇਨਕਲਾਬ ਨੂੰ ਸਿਰੇ ਚੜਾਇਆ।
ਡਾ: ਰਵੀ (ਉਨ੍ਹਾਂ ਦੇ ਨਾਲ ਪੰਜਾਬ ਦੇ ਸਾਰੇ ਮਾਰਕਸੀ ਚਿੰਤਕਾਂ ) ਦੀ ਸਮਝ ਅਨੁਸਾਰ ਆਪ ਦੀਆਂ ਇਤਿਹਾਸਕ ਸੀਮਾਵਾਂ ਤੇ ਅੰਤ ਇਸ ਲਹਿਰ ਦੇ ਸਮੰਤੀਕਰਨ ਦੇ ਸ਼ਿਕਾਰ ਹੋ ਜਾਣ ਦੇ ਬਾਵਜੂਦ ਇਸੇ ਨੇ ਮੂਲੋਂ ਹੀ ਨਵੇਂ ਲੋਕ ਹਿੱਤ ਦੇ ਪੈਂਤੜੇ ਵਾਲੇ, ਲੁੱਟ-ਖਸੁੱਟ ਅਤੇ ਜ਼ਬਰ ਵਿਰੋਧੀ, ਸੰਗਠਤ, ਸਮਾਜਿਕ ਪ੍ਰਸੰਗ ਅਧਾਰਿਤ ਅਧਿਆਤਮਿਕਤਾ, ਸਰਬ ਸਾਂਝੀਵਾਲਤਾ, ਨਿਆਂ ਪੂਰਨ ਮਨੁੱਖੀ ਸਮਾਨਤਾ ਅਤੇ ਮਨੁੱਖੀ ਆਚਰਨ ਦੀ ਉੱਚਤਾ ਅਤੇ ਕਿਰਤ ਦੀ ਮਹਿਮਾਂ ਆਦਿ ਮਹਾਨ ਕਦਰਾਂ ਤੇ ਅਧਾਰਿਤ ਰਾਜਸੀ, ਧਾਰਮਿਕ, ਨੈਤਿਕ ਸੱਭਿਆਚਾਰ ਦੇ ਆਦਰਸ਼ ਰੂਪਾਂ ਦੀ ਸਿਰਜਣਾ ਕੀਤੀ।
27-28 ਵਰ੍ਹੇ ਲੰਘ ਜਾਣ ਦੇ ਬਾਵਜੂਦ ਅੱਜ ਤੱਕ ਸਾਨੁੰ ਯਾਦ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਸਾਰੀਆਂ ਹੀ ਵਿਦਿਆਰਥੀ ਫੈਡਰੈਸ਼ਨਾ ਦੇ ਸਾਂਝੇ ਸਹਿਯੋਗ ਨਾਲ ਕਰਵਾਈ ਭਾਸ਼ਣ ਲੜੀ ਚ ਆਪਦੀ ਹੱਤਿਆ ਤੋਂ ਸ਼ਾਇਦ ਇੱਕ ਜਾਂ ਦੋ ਦਿਨ ਪਹਿਲਾਂ ਪੰਜਾਬ ਸੰਕਟ ਦੀਆਂ ਜੜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਨੇ ਅਜਿਹੇ ਹੀ ਬੋਲ ਉਚਾਰੇ ਸਨ।
ਜਸਵੰਤ ਸਿੰਘ ਖਾਲੜਾ ਦੇ ਹਾਰ ਹੀ ਸ: ਅਜਮੇਰ ਸਿੰਘ ਆਪਣੀ ਪੁਸਤਕ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਬਠਿੰਡੇ ਵਿਖੇ ਰਿਲੀਜ਼ ਸਮਾਰੋਹ ਤੋਂ ਬਾਅਦ ਚੁਨੌਤੀ ਦਿੰਦਾ ਹੈ ਕਿ ਮਹਿਜ਼ ਵਿਚਾਰਾਂ ਦੇ ਵੱਖਰੇਵੇਂ ਕਾਰਨ ਖਾੜਕੂਆਂ ਨੇ ਕਿਸੇ ਨੂੰ ਨਹੀਂ ਸੀ ਮਾਰਿਆ। ਉਹ ਵਿਅੰਗਮਈ ਸ਼ਬਦਾਂ ਵਿੱਚ ਡਾ: ਰਵੀ ਤੇ ਸਿਧਾਰਥ ਰੇਅ ਦਾ ਟਾਊਟ ਹੋਣ ਦਾ ਤਾਅਨਾ ਦਿੰਦਾ ਹੈ ਅਤੇ ਉਸਦੀ ਹੱਤਿਆ ਨੂੰ ਇਸ ਦੋਸ਼ ਦੇ ਅਧਾਰ ਤੇ ਜਦੋਂ ਉਹ ਜਾਇਜ਼ ਦੱਸਦਾ ਹੈ ਤਾਂ ਉਹ ਸਹੀ ਨਹੀਂ ਹੈ।ਨਿਰਸੰਦੇਹ ਡਾ: ਰਵੀ ਸੀ.ਪੀ.ਆਈ. ਦੇ ਨੇੜੇ ਸੀ। ਭਾਣਾ ਵਾਪਰਣ ਤੋਂ ਪੂਰਾ ਵਰ੍ਹਾ ਭਰ ਪਹਿਲਾਂ ਤੋਂ ਉਸਦੇ ਸ਼ੁਭ ਚਿੰਤਕ ਉਸਨੂੰ ਅਹਿਤਿਆਤ ਵੱਜੋਂ ਆਪਣੇ ਦੋ ਸਾਥੀ ਅੰਗਰੱਖਿਅਕਾਂ ਵੱਜੋਂ ਰੱਖਣ ਲਈ ਬਾਰ-ਬਾਰ ਕਹਿੰਦੇ ਰਹੇ ਸਨ।ਪ੍ਰੰਤੂ ਉਸਦੇ ਆਤਮ ਸਨਮਾਨ ਨੂੰ ਇਹ ਗੁੱਲ ਉੱਕਾ ਹੀ ਮਨਜ਼ੂਰ ਨਹੀਂ ਸੀ।ਤਰਨ ਤਾਰਨ ਵਾਲੇ ਕਾ: ਦੀਪਕ ਧਵਨ ਨੇ ਵੀ ਅਜਿਹੀ ਭਾਵਨਾ ਦੇ ਤਹਿਤ ਹੀ ਸੁਰੱਖਿਆ ਛੱਤਰੀ ਲੈਣ ਤੋਂ ਪੂਰਨ ਦ੍ਰਿੜਤਾ ਨਾਲ ਇਨਕਾਰ ਕਰੀ ਰੱਖਿਆ ਸੀ।
ਸ: ਅਜਮੇਰ ਸਿੰਘ ਹਰਿੰਦਰ ਸਿੰਘ ਮਹਿਬੂਬ ਦੀ ਅਥਾਰਟੀ ਨੂੰ ਕੋਟ ਕਰਦਿਆਂ ਆਖਦਾ ਹੈ ਕਿ ਡਾ: ਰਵੀ ਜਾਂ ਕਾਮਰੇਡ ਕੌਲਸਹੇੜੀ ਵਰਗੇ ਪਾਤਰ ਹੀ ਲਹਿਰ ਦੋਖੀ ਸੀ। ਉਹ ਲਹਿਰ ਦੀ ਦੋਸਤਾਨਾ ਅਲੋਚਨਾ ਕਰਦੇ ਤਾਂ ਰੌਲਾ ਹੀ ਨਹੀਂ ਸੀ ਅਤੇ ਫਿਰ ਖੁਦ ਆਪਦੀ ਅਤੇ ਆਪ ਦੇ ਜਨਤਕ ਪੈਗ਼ਾਮ ਵਿੱਚ ਦਰਜ ਖਾੜਕੂਆਂ ਦੀ ਦੋਸਤਾਨਾ ਆਲੋਚਨਾ ਦਾ ਬੜੇ ਹੀ ਮਾਣ ਅਤੇ ਆਤਮ ਵਿਸ਼ਵਾਸ ਨਾਲ ਹਵਾਲਾ ਦਿੰਦਾ ਹੇ। ਪ੍ਰੰਤੂ ਇੱਥੇ ਵੀ ਅਜਮੇਰ ਸਿੰਘ ਦੇ ਇਸ ਦਾਅਵੇ ਨਾਲ ਸਹਿਮਤ ਹੋਣਾ ਮੁਸ਼ਕਿਲ ਹੈ। ਅਜਮੇਰ ਸਿੰਘ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਅਲੋਚਨਾਮਿਕ ਪੈਂਤੜੇ ਦਾ ਪਬਲਿਕ ਚਿਹਰਾ ਮਾਲਵਿੰਦਰ ਸਿੰਘ ਮਾਲੀ ਸੀ ਅਤੇ ਮਾਲੀ ਖੁਦ ਉਸਦੇ ਆਪਦੇ ਸ਼ਬਦਾਂ ਵਿੱਚ ਅਜਿਹੀ ਹੀ ਦੋਸਤਾਨਾ ਆਲੋਚਨਾ ਕਰਕੇ ਭਾਈ ਗੁਰਜੀਤ ਸਿੰਘ ਹੱਥੋਂ ਮਰਦਿਆਂ-ਮਰਦਿਆਂ ਸਬੱਬ ਨਾਲ ਹੀ ਬਚਿਆ ਸੀ।
ਖਾਲੜਾ ਸਾਹਿਬ ਇਸ ਤਰ੍ਹਾਂ ਦੀਆਂ ਦਲੀਲਾਂ ਦਾ ਜਵਾਬ ਦੇਣਾ ਤਾਂ ਪਾਸੇ-ਬਹਿਸ ਚ ਪੈਣੋ ਹੀ ਹਟ ਗਏ ਸਨ। ਉਹ ਖਾੜਕੂ ਲਹਿਰ ਦੇ ਸਮਰਥਨ ਦੇ ਜੋਸ਼ ਵਿੱਚ ਅਤੇ ਕਮਿਊਨਿਸਟ ਵਿਰੋਧ ਦੀ ਫਰੰਟੀਅਰ ਮੇਲ ਵਿੱਚ ਭਾਅ ਜੀ ਦਲਬੀਰ ਸਿੰਘ ਤੋਂ ਤਾਂ ਪਿਛੋਂ ਚੜ੍ਹੇ ਸਨ ਪ੍ਰੰਤੂ ਅਜਮੇਰ ਸਿੰਘ ਤੋਂ ਕਾਫੀ ਸਮਾਂ ਪਹਿਲਾਂ ਹੀ ਜਾ ਵੜੇ ਸਨ।
ਖਾਲੜਾ ਸਾਹਿਬ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਪੰਜਾਬ ਦੇ ਵੱਖ-ਵੱਖ ਧੜਿਆਂ ਦੇ ਕਮਿਊਨਿਸਟਾਂ ਦੀ ਸਥਿਤੀ ਉਨ੍ਹਾਂ ਸਮਿਆਂ ਦੌਰਾਨ ਇਖਲਾਕੀ ਪੱਖ ਤੋਂ ਕਿਤਨੀ ਨਾਜ਼ੁਕ ਬਣੀ ਹੋਈ ਸੀ। ਉਹ ਲੋਕ ਸਾਰੀ ਉਮਰ ਸਰਕਾਰੀ ਧਿਰ ਦੇ ਵਿਰੋਧੀ ਰਹੇ ਸਨ ਪ੍ਰੰਤੂ ਹੁਣ ਲਹਿਰ ਅਜਿਹੀ ਉੱਠ ਪਈ ਸੀ ਜੋ ਉਨਾਂ ਨੂੰ ਆਪਣੇ ਸਾਰੇ ਮੁੱਲਾਂ ਦਾ ਨਿਖੇਧ ਕਰਦੀ ਨਜ਼ਰ ਆਉਂਦੀ ਸੀ।
ਉਹ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਭੂਮੀਗਤ ਹੋਏ ਕਿਸੇ ਇੱਕ ਵੀ ਵਿਰੋਧੀ ਨਾਲ ਘਰੀਂ ਬੈਠੇ ਹਜ਼ਾਰਾਂ ਲੋਕਾਂ ਲਈ ਵੀ ਲੜਨਾ ਕਿਤਨਾ ਮੁਸ਼ਕਿਲ ਹੁੰਦਾ ਹੈ।ਫਿਰ ਵੀ ਕਿਸੇ ਕਾਮਰੇਡ ਨੇ ਆਪ ਦੇ ਅਕੀਦਿਆਂ ਨੂੰ ਛੱਡ ਕੇ ਕਦੀ ਹਾਰ ਕਬੂਲੀ ਨਹੀਂ ਸੀ ਇਸਦੇ ਉਲਟ ਰਵਾਇਤੀ ਅਕਾਲੀ ਅਤੇ ਕਾਂਗਰਸੀ ਲਗਪਗ ਸਾਰੇ ਹੀ ਜਾਨਾਂ ਬਚਾਉਂਣ ਲਈ ਦੋਹਰੀ ਜ਼ਿੰਦਗੀ ਜਿਊਂਦੇ ਰਹੇ ਸਨ ਅਤੇ ਇਸ ਵਰਤਾਰੇ ਤੋਂ ਪੰਜਾਬ ਦਾ ਹਰ ਬੱਚਾ-ਬੱਚਾ ਭਲੀ ਭਾਂਤ ਵਾਕਫ਼ ਹੈ।
ਖਾਲੜਾ ਸਾਹਿਬ ਨਾਲ ਅਸੀਂ ਇਹ ਸਭ ਗੱਲਾਂ ਇਕ ਵਾਰ ਨਹੀਂ ਬਲਕਿ ਕਈ ਵਾਰ ਕੀਤੀਆਂ ਸਨ ਪਰ ਜਹਾਦੀ ਦਾ ਸ਼ਾਇਦ ਜ਼ਜ਼ਬਾ ਹੀ ਅਜਿਹਾ ਹੈ ਕਿ ਉਹ ਤਾਂ ਕੀ ਅਜਿਹੇ ਸਫਰ ਤੇ ਤੁਰਿਆ ਕੋਈ ਵੀ ਰਾਹੀ ਵਖਰੇਵੇ ਨੂੰ ਸੁਣਦਾ ਜਾਂ ਸਹਿਣ ਕਰਦਾ ਨਹੀਂ ਹੈ।
ਉਂਜ ਖਾਲੜਾ ਸਾਹਿਬ ਦਲੀਲ ਨਾਲ ਗੱਲ ਕਰਦੇ ਸਨ ਬਲਕਿ ਭਾਅ ਜੀ ਦਲਬੀਰ ਸਿੰਘ ਅਤੇ ਪਿਛੋਂ ਜਾ ਕੇ ਅਜਮੇਰ ਸਿੰਘ ਦੇ ਹਾਰ ਹੀ ਆਪਦੀ ਜਵਾਨੀ ਦੇ ਸਾਰੇ ਸਾਲ ਕਾਮਰੇਡਾਂ ਦੀ ਸੰਗਤ ਵਿੱਚ ਗੁਜ਼ਾਰਨ ਕਾਰਨ ਵਿਰੋਧੀ ਵਿਕਾਸੀ ਤਰਕ ਸ਼ਾਸਤਰ ਦੇ ਉਹ ਹਾਤਮ ਸਨ। ਪ੍ਰੰਤੂ ਉਨ੍ਹਾਂ ਦੇ ਅਜਿਹੇ ਤਰਕ ਖ਼ਤਰਨਾਕ ਬੜੇ ਸਨ। ਸਾਨੂੰ ਯਾਦ ਹੈ ਕੇਰਾਂ ਅਸੀਂ ਉਨ੍ਹਾਂ ਨੂੰ ਇਹ ਵੀ ਪੁਛਿਆ ਸੀ ਕਿ ਨਿਰੰਕਾਰੀਆਂ ਦੇ ਦੇਹਧਾਰੀ ਗੁਰੂ ਬਾਰੇ ਇਤਰਾਜ਼ ਦੀ ਗੱਲ ਤਾਂ ਚਲੋ ਮੰਨੀ - ਉਨ੍ਹਾਂ ਦੇ ਪ੍ਰਵਚਨਾਂ ਦੀ ਹੋਰ ਕਿਹੜੀ ਗੱਲ ਨਾਲ ਉਨ੍ਹਾਂ ਦਾ ਵੱਡਾ ਰੌਲਾ ਸੀ। ਅਵਤਾਰਬਾਣੀ ਦੀਆਂ ਦੋ ਚਾਰ ਸਤਰਾਂ ਜੋ ਉਨ੍ਹਾਂ ਨੂੰ ਯਾਦ ਸਨ - ਉਨ੍ਹਾਂ ਸੁਣਾ ਦਿਤੀਆਂ। ਪਰ ਸਾਡਾ ਕਹਿਣਾ ਸੀ ਇਹ ਤਾਂ ਸ਼ਾਇਦ ਕਰਮ ਕਾਂਡ ਦੀ ਸਾਰਥਿਕਤਾ ਤੇ ਇਤਰਾਜ਼ਾਂ ਵਾਲੀਆਂ ਗੱਲਾਂ ਸਨ। ਕੀ ਸ੍ਰੀ ਗੁਰੂ ਨਾਨਕ ਸੱਚੇ ਪਾਤਿਸ਼ਾਹ ਦੀ ਆਸਾ ਦੀ ਵਾਰ ਦੀ ਸਾਰੀ ਬਾਣੀ ਅਤੇ ਉਨ੍ਹਾਂ ਨਾਲ ਜੁੜੀਆਂ ਹੋਈਆਂ ਲਗਪਗ ਸਾਰੀਆਂ ਹੀ ਅਹਿਮ ਸਾਖੀਆਂ ਕਰਮ ਕਾਂਡ ਦਾ ਕਰੜਾ ਨਿਖੇਧ ਨਹੀਂ ਹਨ। ਪ੍ਰੰਤੂ ਅਜਿਹੇ ਸਵਾਲਾਂ ਦਾ ਨਿਤਾਰਾ ਕਰਨ ਵਿਚ ਖਾਲੜਾ ਸਾਹਿਬ ਦੀ ਭੋਰਾ ਭਰ ਵੀ ਰੁੱਚੀ ਨਹੀਂ ਸੀ।
ਖਾਲੜਾ ਸਾਹਿਬ ਦੀ ਪਹੁੰਚ ਵਿਧੀ ਬਾਰੇ ਸਭ ਸ਼ੰਕਿਆਂ ਦੇ ਬਾਵਜੂਦ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੀ ਸਖਸ਼ੀਅਤ ਜਾਂ ਔਕਾਤ ਬਾਰੇ ਕੋਈ ਅਸੰਮਤੀ ਨਹੀਂ ਸੀ।ਵਿਸਾਖੀ ਵਾਲੇ ਕਾਂਡ ਤੋਂ ਮਹਿਜ਼ ਕੁੱਝ ਮਹੀਨੇ ਪਹਿਲਾਂ ਨਿਰੰਕਾਰੀਆਂ ਨੇ ਜਲੰਧਰ ਵਿਖੇ ਵੱਡਾ ਸਮਾਗਮ ਕੀਤਾ ਸੀ। ਸ਼ਾਮ ਨੂੰ ਪੱਤਰਕਾਰਾਂ ਨਾਲ ਉਨ੍ਹਾਂ ਦੀ ਵਿਸ਼ੇਸ਼ ਮਿਲਣੀ ਤੇ ਨਵਾਂ ਜ਼ਮਾਨਾ ਦੇ ਨਿਊਜ਼ ਸੰਪਾਦਕ ਜ਼ੀਰਵੀ ਸਾਹਿਬ ਨੇ ਹੋਰ ਕੋਈ ਕੇਂਦਰੀ ਬੰਦਾ ਨਾ ਮਿਲਣ ਤੇ ਮੱਲੋ ਮੱਲੀ ਸਾਨੂੰ ਉਸ ਪ੍ਰੈਸ ਮਿਲਣੀ ਲਈ ਭੇਜ ਦਿਤਾ। ਨਿਰੰਕਾਰੀ ਮੁਖੀ ਦੇ ਨਾਲ ਉਸਦੀ ਪਤਨੀ ਵੀ ਸੀ। ਪੱਤਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਮਿਸ਼ਨ ਬਾਰੇ ਅਤੇ ਮਾਨਵ ਮੁਕਤੀ ਬਾਰੇ ਸਿਰੇ ਦੇ ਬਕਲੇ ਹੋਏ ਸਵਾਲ ਪੁੱਛ ਰਹੇ ਸਨ ਅਤੇ ਉਸੇ ਤਰ੍ਹਾਂ ਦੇ ਘਸੇ ਪਿਟੇ ਹੀ ਉਹ ਜਵਾਬ ਦੇ ਰਹੇ ਸਨ। ਯਾਦ ਹੈ ਸਾਨੂੰ ਤਾਂ ਬੈਠਿਆਂ ਬੈਠਿਆਂ ਹੀ ਕੈਅ ਆ ਗਈ ਸੀ। ਸਾਡਾ ਤਾਂ ਡੇੜ ਦੋ ਦਹਾਕੇ ਬਾਅਦ ਆਪਣੇ ਮਿੱਤਰ ਡਾ. ਬਲਕਾਰ ਸਿੰਘ ਦੇ ਘਰੇ ਪਹਿਲੀ ਵਾਰੀ ਯੋਗੀ ਹਰਭਜਨ ਸਿੰਘ ਨੂੰ ਮਿਲਣ ਅਤੇ ਉਸ ਤੋਂ ਪਿਛੋਂ ਆਪਣੇ ਬਚਪਨ ਦੇ ਸਭ ਤੋਂ ਕਰੀਬੀ ਮਿੱਤਰ ਪ੍ਰਿਥੀਪਾਲ ਸਿੰਘ ਪੰਨੂ ਦੀ ਖ਼ਬਰ ਲੈਣ ਲਈ ਪਹਿਲੀ ਵਾਰੀਂ ਨੂਰ ਮਹਿਲ ਵਾਲੇ ਮਹਾਂ ਪੁਰਖ ਦੇ ਡੇਰੇ ਤੇ ਜਾਣ ਸਮੇਂ ਤਜ਼ਰਬੇ ਵੀ ਏਤਰਾਂ ਦੇ ਹੀ ਰਹੇ ਸਨ। - ਇਹ ਲੋਕ ਨਿਰੇ ਖੱਚ ਸਨ - ਮਨ ਅੰਦਰ ਕਦੀ ਕੋਈ ਰੌਲਾ ਹੀ ਨਾ ਸੀ ਅਤੇ ਅੱਜ ਵੀ ਨਹੀਂ ਹੈਗਾ।
ਪ੍ਰੰਤੂ ਐਹ ਤਿੰਨ ਕੁ ਮਹੀਨੇ ਪਹਿਲਾਂ ਟਰਾਂਟੋ, ਮਿਸੀਸਾਗਾ ਵਿਖੇ ਨਿਰੰਕਾਰੀਆਂ ਦੇ ਸਮਾਗਮ ਵਿਚ ਆਪਦੀ ਅਖ਼ਬਾਰ ਦੇ ਮਾਲਕ ਸ੍ਰੀ ਸੁਧੀਰ ਅਨੰਦ ਹੋਰਾਂ ਦੇ ਆਖਣ ਤੇ ਜਦੋਂ ਜਾਣਾ ਪਿਆ ਤਾਂ ਉਹ ਨਜ਼ਾਰਾ ਵੇਖਿਆਂ ਹੀ ਬਣਦਾ ਸੀ। ਬਹੁਤ ਵੱਡੇ ਹਾਲ ਅੰਦਰ ਵਿਸ਼ਾਲ ਇਕੱਠ ਸੀ ਉਹ ਅਤੇ ਪ੍ਰਬੰਧ ਅਜਿਹਾ ਸੀ ਕਿ ਵੇਖਿਆਂ ਹੈਰਾਨੀ ਹੁੰਦੀ ਸੀ।ਉਸਨੂੰ ਵੇਖਦਿਆਂ ਮਨ ਚ ਦੋ ਤਿੰਨ ਵਾਰੀਂ ਵਿਚਾਰ ਆਇਆ ਸੀ ਕਿ ਕਾਸ਼ ਖਾਲੜਾ ਸਾਹਿਬ ਨਾਲ ਹੁੰਦੇ ਤੇ ਉਨ੍ਹਾਂ ਨੁੰ ਪੁੱਛਦੇ ਕਿ ਕੀ ਲੋਕਾਂ ਨੂੰ ਜ਼ੋਰੀ ਜ਼ਬਰੀ ਕਿਸੇ ਵੀ ਸਖਸ਼ ਨੂੰ ਰਹਿਨੁਮਾ ਮੰਨਣ ਜਾਂ ਨਾ ਮੰਨਣ ਤੋਂ ਹਟਾਇਆ ਭਲਾਂ ਜਾ ਸਕਦਾ ਹੈ?
ਖ਼ੈਰ ਨਿਰੰਕਾਰੀਆਂ ਨਾਲ ਖੂਨੀ ਝੜੱਪ ਪਿੱਛੋਂ ਜਦੋਂ ਹੋਈ ਝਗੜੇ ਦਾ ਮੁੱਢ ਬੱਝ ਗਿਆ ਤਾਂ ਨਿਹੱਥੇ ਸਿੰਘਾਂ ਦੀ ਮੌਤ ਦਾ ਬਦਲਾ ਲੈਣ ਲਈ ਸਿੰਘਾਂ ਦੇ ਚੱਕ੍ਰਵਰਤੀ ਜਥੇ ਨੇ ਨਿਰੰਕਾਰੀਆਂ ਦਾ ਚੁਣ ਚੁਣ ਕੇ ਮੜ੍ਹਾਂਗਾ ਸ਼ੁਰੂ ਕਰ ਦਿਤਾ। ਭਾਈ ਕੁਲਵੰਤ ਸਿੰਘ ਨਾਗੋ ਕੇ ਦਾ ਨਾਂ ਉਸ ਮੁਹਿੰਮ ਦੇ ਮੋਹਰੀਆਂ ਵਜੋਂ ਬੋਲ ਗਿਆ ਅਤੇ ਬਦਕਿਸਮਤੀ ਵੱਸ ਪੁਲਿਸ ਹਿਰਾਸਤ ਵਿਚ ਉਨ੍ਹਾਂ ਦੀ ਜਾਨ ਜਾਂਦੀ ਰਹੀ। ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਮਿਥਕਾਂ ਦੀ ਜ਼ਰੂਰਤ ਹੁੰਦੀ ਹੈ। ਲੜਨ ਵਾਲਿਆਂ ਨੂੰ ਬਹੁਤ ਵੱਡਾ ਮਿੱਥਕ ਥਿਆ ਗਿਆ।
ਸਿੱਖ ਕੌਮ ਦੀ ਆਨ ਅਤੇ ਸ਼ਾਨ ਦੀ ਬਹਾਲੀ ਲਈ ਧਰਮ ਯੁੱਧ ਸ਼ੁਰੂ ਹੋ ਗਿਆ ਜਿਸ ਦੀ ਸਿਖਰ ਸਾਕਾ ਨੀਲਾ ਤਾਰਾ ਦੌਰਾਨ ਸੰਤਾਂ ਦੀ ਸ਼ਹਾਦਤ ਨਾਲ ਆਈ। ਜਦੋਂ ਇੰਦਰਾ ਗਾਂਧੀ ਮਾਰੀ ਗਈ; ਦਿੱਲੀ ਵਿਚ ਨਿਰਦੋਸ਼ ਸਿੱਖ ਖਾਹ ਮਖਾਹ ਹੀ ਬਲੀ ਦਾ ਬੱਕਰਾ ਬਣੇ। ਜੋ ਵੀ ਹੈ - ਇਸ ਦਾ ਬਦਲਾ ਲੈਣ ਲਈ ਮਨਵੀਰ ਸਿੰਘ ਚਹੇੜੂ, ਜ. ਲਾਭ ਸਿੰਘ, ਜਿੰਦੇ-ਸੁੱਖੇ ਅਤੇ ਭਾਈ ਦਲਜੀਤ ਸਿੰਘ ਬਿੱਟੂ ਨੇ ਨਿਸਚੇ ਹੀ ਬਹਾਦਰੀ ਦੇ ਨਵੇਂ ਪ੍ਰਤੀਮਾਨ ਲਿਖੇ।
ਗਿ. ਬਚਨ ਸਿੰਘ ਅਤੇ ਉਸਦੇ ਪਰਿਵਾਰ ਨੂੰ ਮਾਰ ਕੇ ਪੁਲਿਸ ਨੂੰ ਸੰਤਾਂ ਦੇ ਸਮੇਂ ਖਾੜਕੂਆਂ ਨੇ ਜਿਵੇਂ ਥਾਣਿਆਂ ਦੇ ਅੰਦਰ ਆਪਣੇ ਘੁਰਨਿਆਂ ਵਿਚ ਵਾੜਿਆ ਸੀ; ਜਨਰਲ ਲਾਭ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਹੀ ਕਹਾਣੀ ਸੰਤਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਾਕਾ ਨੀਲਾ ਤਾਰਾ ਤੋਂ ਬਾਅਦ ਇਕ ਵਾਰੀਂ ਮੁੜ ਦੁਹਰਾ ਦਿਤੀ। ਪਹਿਲਾਂ ਪਿੰਡਾਂ, ਕਸਬਿਆਂ ਅੰਦਰ ਅਤੇ ਪਿਛੋਂ ਸ਼ਹਿਰਾਂ ਵਿਚ ਵੀ ਹਿੰਸਾ-ਪ੍ਰਤੀ ਦਾ ਵਰਤਾਰਾ ਤੇਜ਼ੀ ਨਾਲ ਪ੍ਰਚੰਡ ਹੁੰਦਾ ਚਲਿਆ ਗਿਆ। ਪੁਲਿਸ ਦੇ ਮੁਲਾਜਮਾਂ ਤੋਂ ਪਿਛੋਂ ਜੱਜ ਦੋ ਚਾਰ ਜਦੋਂ ਖਾੜਕੂਆਂ ਨੇ ਮਾਰੇ ਤਾਂ ਜੁਡੀਸ਼ਰੀ ਸਾਰੀ ਜਦੇ ਹੀ ਦੜ ਵੱਟ ਗਈ। ਬਦਕਿਸਮਤੀਵਸ ਪੁਲਿਸ ਤਾਂ ਚਾਲੂ ਜਦੇ ਹੀ ਹੋ ਗਈ ਪ੍ਰੰਤੁ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਅਸਲ ਕੰਟਰੋਲ ਜਨਰਲ ਮਨਵੀਰ ਸਿੰਘ ਚਹੇੜੂ ਜਾਂ ਜਨਰਲ ਲਾਭ ਸਿੰਘ ਵਰਗੇ ਨਿਸ਼ਕਾਮ ਅਤੇ ਸੁਚੱਜੇ ਆਗੂਆਂ ਦੇ ਨਹੀਂ ਬਲਕਿ ਜ਼ਿਆਦਾਤਰ ਸੁਰਜੀਤ ਪੈਂਟੇ ਅਤੇ ਯਾਦਵਿੰਦਰ ਸਿੰਘ ਯਾਦੂ ਵਰਗੇ ਕੁਚੱਜੇ ਆਗੂਆਂ ਦੇ ਹੱਥ ਆ ਗਿਆ। ਆਮ ਲੋਕ ਬੁਰੀ ਤਰ੍ਹਾਂ ਦਹਿਲ ਗਏ।
ਬਸ ਇਹੋ ਮੋੜ ਸੀ ਕਿ ਅਗਲਿਆਂ ਨੇ ਜੇ.ਐਫ. ਰਿਬੇਰੋ ਨੂੰ ਠੰਡਾ ਜਾਣ ਕੇ ਉਸਨੂੰ ਪਾਸੇ ਬਹਾਇਆ ਅਤੇ ਕੇ.ਪੀ.ਐਸ. ਗਿੱਲ ਨੂੰ ਅੱਗੇ ਲਾਇਆ। ਸੁਮੇਧ ਸੈਣੀ, ਇਜ਼ਹਾਰ ਆਲਮ ਅਤੇ ਉਨ੍ਹਾਂ ਦੇ ਮਗਰੇ ਮਗਰ ਫਿਰ ਗੁਰਮੀਤ ਸਿੰਘ ਪਿੰਕੀ ਬਹਾਦਰ ਵੀ ਆਇਆ।
ਹੁਣ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਮੇਰੇ ਸਾਹਵੇਂ ਜਸਕਰਨ ਕੌਰ ਦੀ ਅ ਝੁਦਚਿੳਿਲ ਭਲੳਚਕੁੋਟ ਨਿ ਫੁਨਜੳਬ : ਝੁਦਚਿੳਿਲ ੀਮਪੁਨਟਿੇ ਡੋਰ ਧਸਿੳਪਪੲੳਰੳਨਚੲਸ ਨਿ ਫੁਨਜੳਬ ਨਾਂ ਦੀਹਾਰਵਰਡ ਹਿਊਮਨ ਰਾਈਟਸ ਜਨਰਲ 269 (ਸਮਰ 2002) ਵਿਚ ਛਪੀ ਵਿਸਤਰਿਤ ਰਿਪੋਰਟ ਪਈ ਹੈ। ਰਿਪੋਰਟ ਬਹੁਤ ਹੀ ਸਪੱਸ਼ਟ 146 ਨੁਕਤਿਆਂ ਵਿਚ ਚਿਣੀ ਹੋਈ ਹੈ। ਫਰਾਂਜ ਕਾਫਕਾ ਦਾ ਦਾ ਟਰਾਇਲ ਨਾਂ ਦਾ ਮਹਾਨ ਸ਼ਾਹਕਾਰ ਵੀ ਸਾਡੇ ਸਾਹਵੇਂ ਪਿਆ ਹੈ। ਰਿਪੋਰਟ ਬਹੁਤ ਹੀ ਕਮਾਲ ਦੀ ਮਿਹਨਤ ਨਾਲ ਤਿਆਰ ਕੀਤੀ ਹੋਈ ਹੈ। ਭਾਰਤੀ ਨਿਆਂ ਪਾਲਿਕਾ ਤੇ ਇਸ ਤੋਂ ਵੱਡੀ ਫਿਟਕਾਰ ਕੋਈ ਹੋ ਹੀ ਨਹੀਂ ਸਕਦੀ। ਪਰ ਇਹੋ ਜਿਹੀ ਫਿਟਕਾਰ ਹੀ ਤਾਂ ਗੁਰਮੀਤ ਸਿੰਘ ਪਿੰਕੀ ਆਪ ਦੀਆਂ ਚਿੰਘਾੜਾਂ ਰਾਹੀਂ ਜੁਡੀਸ਼ਰੀ ਸਮੇਤ ਪੂਰੇ ਦੇ ਪੂਰੇ ਤੰਤਰ ਤੇਹੁਣ ਆਕੇ ਪਾ ਰਿਹਾ ਹੈ। ਉਸ ਦੀ ਬੇਬਸੀ ਜਸਕਰਨ ਕੌਰ ਦੀ ਰਿਪੋਰਟ ਅੰਦਰ ਚਰਚਾ ਅਧੀਨ ਆਏ ਕਿਸਮਤ ਮਾਰੇ ਪਾਤਰਾਂ ਜਾਂ ਫਰਾਂਜ ਕਾਫਕਾ ਦੇ ਨਾਇਕ ਦੀ ਬੇਬਸੀ ਅਤੇ ਦੁਖਾਂਤ ਨਾਲੋਂ ਕਿਹੜੀ ਘੱਟ ਹੈ।ਸੁਕਰਾਤ ਦੇ ਸਮਿਆਂ ਤੋਂ ਸਵਾਲਾਂ ਦਾ ਸਵਾਲ ਤਾਂ ਉਹ ਹੀ ਹੈ - ਠੀਕ ਹੈ! ਪ੍ਰੰਤੂ ਕੀਤਾ ਕੀ ਜਾਵੇ।
ਸਾਨੂੰ ਖੁਦ ਪਤਾ ਨਹੀਂ ਲਗਦਾ ਕਿ ਸੱਚ ਕਿਥੇ ਕੁ ਖੜਾ ਹੈ। ਪੂਰੇ ਆਤਮ ਵਿਸ਼ਵਾਸ ਨਾਲ ਕਿਹੜਾ ਕੀ ਆਖੇ।
ਬਸ ਇਕੋ ਹੈ ਕਿ ਪਿੰਕੀ ਅਤੇ ਹਿੰਸਾ-ਪ੍ਰਤੀ ਹਿੰਸਾ ਦੇ ਵਰਤਾਰੇ ਬਾਰੇ ਸੋਚਦਿਆਂ ਸੋਚਦਿਆਂ ਮਹਾਂ ਭਾਰਤ - ਐਰਿਕ ਮਾਰੀਆ ਰੀਮਾਰਕ ਦੇ ਯੁੱਧ ਦੀ ਬੇਹੂਦਗੀ ਵਿਰੁਧ ਲਿਖੇ ਨਾਵਲ ਆਲ ਕੁਆਈਟ ਆਨ ਦਾ ਵੈਸਟਰਨ ਫਰੰਟ ਅਤੇ ਸ੍ਰੀ ਲੰਕਾ ਵਿੱਚ ਲਿੱਟਿਆਂ ਦੇ ਆਗੂ ਪ੍ਰਭਾਕਰਨ ਸਮੇਤ ਕਿੰਨੀਆਂ ਹੀ ਕਥਾ ਕਹਾਣੀਆਂ ਮਨ ਅੰਦਰ ਉਭਰੀ ਜਾ ਰਹੀਆਂ ਹਨ।
ਸਭ ਤੋਂ ਪਹਿਲਾਂ ਮਹਾਂ ਭਾਰਤ ਜਿਵੇਂ ਸਾਡੀ ਸਿਮਰਤੀ ਦੀ ਉਹ ਕਥਾ ਹਿੱਸਾ ਬਣੀ ਹੈ - ਉਸਨੂੰ ਹੀ ਲੈ ਲੈਂਦੇ ਹਾਂ। ਕੌਰੋਆਂ ਦਾ ਸੈਨਾਪਤੀ ਪਿਤਾਮਾ ਭੀਸ਼ਮ ਕੁਰਕੁਸ਼ੇਤਰ ਰਣਤੱਤੇ ਵਿਚ ਪਹੁੰਚ ਚੁੱਕਾ ਹੈ। ਗੁਰੂ ਦਰੋਹਣ, ਪਿਤਾਮਾ ਅਤੇ ਭਗਵਾਨ ਕ੍ਰਿਸ਼ਨ ਨੇ ਖੁਦ, ਜਾਣੀ ਸਾਰੇ ਵਡੇਰਿਆਂ ਨੇ ਹੀ ਜੰਗ ਨੂੰ ਟਾਲਣ ਲਈ ਹਰ ਵਾਹ ਲਾ ਲਈ ਹੈ। ਭਗਵਾਨ ਨੇ ਭਰੀ ਕਚਿਹਰੀ ਅੰਦਰ ਇਥੋਂ ਤੱਕ ਵੀ ਕਹਿ ਦਿਤਾ ਕਿ ਚਲੋ ਰਾਜ ਭਾਗ ਵਿਚੋਂ ਪੂਰਾ ਹੱਕ ਨਾ ਸਹੀ - ਪਾਂਡੋਆਂ ਨੂੰ ਤੋਰੀ ਫੁਲਕੇ ਖਾਤਰ ਪੰਜ ਪਿੰਡ ਹੀ ਦੇ ਦਿਤੇ ਜਾਵਣ। ਪਰ ਸਿਆਪਾ ਹੈ ਕਿ ਦੁਰਯੋਧਨ ਨੂੰ ਤਾਂ ਪਾਂਡੋ ਪਤਨੀ ਦਰੋਪਦੀ ਦਾ ਵਰ੍ਹਿਆਂ ਪਹਿਲਾਂ ਕਿਧਰੇ ਭਲੇ ਵਕਤਾਂ ਵਿਚ ਆਪਣੇ ਮਹਿਲਾਂ ਅੰਦਰ ਦੁਰਯੋਧਨ ਦੀ ਆਮਦ ਤੇ ਉਸਦੇ ਪਾਣੀ ਨੂੰ ਫਰਸ਼ ਜਾਂ ਫਰਸ਼ ਨੂੰ ਪਾਣੀ ਸਮਝ ਕੇ ਤਿਲਕ ਜਾਣ ਤੇ ਸ਼ੋਖ ਅਦਾ ਨਾਲ ਕੀਤੇ ਮਜ਼ਾਕ ਦਾ ਜ਼ਖਮ ਭੁੱਲਦਾ ਹੀ ਨਹੀਂ ਹੈ। ਸੋ ਜ਼ਾਹਿਰ ਹੈ ਕਿ ਉਹ ਤਾਂ ਪਾਂਡਵ ਭਰਾਵਾਂ ਲਈ ਸੂਏ ਦੇ ਨੱਕੇ ਜਿੰਨੀ ਜਗਹ ਛੱਡਣ ਲਈ ਰਾਜੀ ਨਹੀਂ ਹੈ।
ਪਿਤਾਮਾ ਬੇਬਸੀ ਵਸ ਆਖ਼ਰੀ ਤਰਲਾ ਮਾਰਦਾ ਹੈ ਕਿ ਚਲੋ ਠੀਕ ਹੈ; ਸ਼ਮਸ਼ੀਰਾਂ ਦਾ ਵਜਦ ਤੁਹਾਨੂੰ ਟਿਕਣ ਨਹੀਂ ਦਿੰਦਾ - ਨਾ ਸਹੀ। ਪ੍ਰੰਤੂ ਧਰਮ ਯੁੱਧ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ ਘੱਟ 10-12 ਨਿਯਮ ਹੀ ਮੰਨ ਲਉ - ਜਾਨੀ ਕੋਈ ਨਿਹੱਥੇ ਨੂੰ ਨਾ ਮਾਰੇ; ਡਿੱਗੇ ਪਏ ਦੁਸ਼ਮਣ ਤੇ ਵਾਰ ਨਾ ਕੀਤਾ ਜਾਵੇ; ਬਾਲ, ਬਿਰਧ ਜਾਂ ਕਿਸੇ ਅਬਲਾ ਔਰਤ ਨੂੰ ਕੋਈ ਕੁਝ ਨਾ ਕਹੇ ਵਗੈਰਾ ਵਗੈਰਾ।ਪ੍ਰੰਤੂ ਜੰਗ ਤਾਂ ਬੜੀ ਮਨਹੂਸ ਸ਼ੈਅ ਹੈ। ਰਣ ਤੱਤੇ ਨੇ ਜਿਉਂ ਜਿਉਂ ਭਖਣਾ ਹੈ - ਇਨ੍ਹਾਂ ਸਭ ਨਿਯਮਾਂ ਤੇ ਅਸੂਲਾਂ ਨੇ ਹੀ ਟੁੱਟਦੇ ਚਲੇ ਜਾਣਾ ਹੈ। ਇਸ ਦੀ ਸਿਖਰ ਉਸ ਸਮੇਂ ਆਵੇਗੀ ਜਦੋਂ ਭਗਵਾਨ ਕ੍ਰਿਸ਼ਨ ਜੋ ਕਿ ਹਥਿਆਰ ਨਾ ਚੁੱਕਣ ਦੀ ਕਸਮ ਖਾ ਕੇ ਮੈਦਾਨ ਵਿਚ ਉਤਰੇ ਹਨ - ਨੂੰ ਇਕ ਮੋੜ ਤੇ ਜਾ ਕੇ ਖੁਦ ਰੱਥ ਦਾ ਪਹੀਆ ਉਠਾ ਕੇ ਆਪ ਦੇ ਵਿਰੋਧੀ ਪਾਲੇ ਵਿਚ ਖੜੇ ਜਰਨੈਲ ਤੇ ਵਗਾਹ ਕੇ ਮਾਰਨ ਲਈ ਮਜ਼ਬੂਰ ਹੋਣਾ ਪਵੇਗਾ।
ਖ਼ੈਰ ਜੰਗ ਖੱਤਮ ਹੋਈ। ਪਿਤਾਮਾ ਤੀਰਾਂ ਦੀ ਸੇਜ ਤੇ ਪਿਆ ਪੁੱਛ ਰਿਹਾ ਹੈ ਕਿ ਉਸ ਦੇ ਬੱਚੇ ਰੁਦਰਪਰਿਯਾਗ ਰਾਹੀਂ ਸਵਰਗਾਂ ਵੱਲ ਪਧਾਰਨ ਤੋਂ ਪਹਿਲਾਂ ਉਸ ਨੂੰ ਇਹ ਤਾਂ ਦੱਸ ਜਾਵਣ ਕਿ ਮਹਾਂਭਾਰਤ ਦੇ ਸਾਰੇ ਘਮਸਾਨ ਵਿਚੋਂ ਨਿਕਲਿਆ ਕੀ; ਉਨ੍ਹਾਂ ਦੇ ਸ਼ਮਸ਼ੀਰਾਂ ਦੇ ਵਜਦ ਨੇ ਸਾਬਤ ਕੀ ਕੀਤਾ!
ਐਨ ਇਸੇ ਤਰ੍ਹਾਂ ਦੀ ਹੀ ਹੈ ਮਹਾਨ ਜਰਮਨ ਨਾਵਲਕਾਰ ਐਰਿਕ ਮਾਰੀਆ ਰੀਮਾਰਕ ਦੇ ਪਹਿਲੇ ਵਿਸ਼ਵ ਯੁੱਧ ਬਾਰੇ ਲਿਖੇ ਛੋਟੇ ਜਿਹੇ ਆਕਾਰ ਦੇ ਆਲ ਕਵਾਈਟ ਆਨ ਦਾ ਵੈਸਟਰਨ ਫਰੰਟ ਨਾਂ ਦੇ ਨਾਵਲ ਦੀ ਕਹਾਣੀ। ਇਹ ਕਹਾਣੀ ਕਾਲਜ ਦੇ ਪਹਿਲੇ ਹੀ ਵਰ੍ਹੇ ਪਿਆਰਾ ਸਿੰਘ ਦਾਤਾ ਵੱਲੋਂ ਧਰਤੀ ਲਾਲੋ ਲਾਲ ਅਨੁਵਾਨ ਹੇਠ ਅਨੁਵਾਦੀ ਹੋਈ ਦਾਸ ਨੇ ਪਹਿਲੀ ਵਾਰ ਪੜ੍ਹੀ ਸੀ। ਜੰਗ ਅਤੇ ਵਿਕਰਾਲ ਹਿੰਸਾ ਦੀ ਨਿਰਾਰਥਿਕਤਾ ਦਾ ਅਜਿਹਾ ਜ਼ੋਰਦਾਰ, ਮਾਰਮਿਕ ਚਿਤਰਨ ਕਥਾਕਾਰ ਨੇ ਕੀਤਾ ਹੈ ਕਿ ਅੱਜ ਵੀ ਚੇਤੇ ਆਉਂਦਿਆਂ ਕਾਂਬੇ ਛਿੜ ਜਾਂਦੇ ਹਨ। ਜੰਗ ਦੀ ਭਿਆਨਕ ਹਿੰਸਾ ਬਾਰੇ ਸਾਲ 1929 ਚ ਛਪੇ ਇਸ ਮਹਾਨ ਨਾਵਲ ਅੰਦਰ ਨਿਹਤ ਚਿਤਾਵਨੀ ਨੂੰ ਕਿਸੇ ਗੌਲਿਆ ਨਹੀਂ ਸੀ ਅਤੇ ਮਹਿਜ਼ ਚਾਰ ਕੁ ਵਰ੍ਹਿਆਂ ਪਿਛੋਂ ਦਨਦਨਾਉਂਦੇ ਹੋਏ ਨਾਜੀ ਜੰਗਬਾਜ ਤਾਕਤ ਵਿਚ ਆਏ ਤਾਂ ਗੋਇਬਲਜ ਨੇ ਸਭ ਤੋਂ ਪਹਿਲੇ ਇਸ ਨਾਵਲ ਨੂੰ ਹੀ ਸ਼ਰੇਆਮ ਜਲਾਇਆ ਸੀ।! ਕੁਝ ਸਮਾਂ ਪਿਛੋਂ ਐਰਿਕ ਮਾਰੀਆ ਖੁਦ ਤਾਂ ਆਪਦੇ ਪਿਆਰੇ ਵਤਨ ਤੇ ਕਾਬਜ ਹੋਏ ਚੰਡਾਲਾਂ ਦੇ ਚੁੰਗਲ ਚੋਂ ਬਚ ਕੇ ਭੱਜਣ ਵਿਚ ਸਫਲ ਹੋ ਗਿਆ। ਪ੍ਰੰਤੂ ਉਨ ਉਸਦੀ ਪਿਆਰੀ ਨਿੱਕੀ ਭੈਣ ਅਲਫਰੀਦ ਸਹਿਲੋਜ ਨੂੰ ਕੈਦ ਕਰ ਲਿਆ। ਨਿਰਮਮਤਾ ਦੀ ਹੱਦ ਜ਼ਰਾ ਵੇਖੋ ਕਿ ਨਾਜੀ ਜੱਜ ਰੋਨਾਲਡ ਫਰੇਜ਼ਰ ਉਸ ਨੂੰ ਫਾਂਸੀ ਦੀ ਸਜ਼ਾ ਦਿੰਦਿਆਂ ਕਹਿ ਰਿਹਾ ਹੈ:
ਤੇਰਾ ਭਰਾ ਤਾਂ ਬਦਕਿਸਮਤੀ ਵਸ ਸਾਡੀ ਪਕੜ ਚੋਂ ਨਿਕਲ ਗਿਆ - ਪਰ ਹੁਣ ਤੂੰ ਸਾਡੇ ਹੱਥੋਂ ਨਹੀਂ ਬਚ ਸਕਦੀ। ਅਲਫਰੀਦ ਦਾ ਸਿਰ ਧੜ ਤੋਂ ਅਲੱਗ 16 ਦਸੰਬਰ, 1943 ਨੂੰ ਉਸ ਸਮੇਂ ਕੀਤਾ ਗਿਆ ਸੀ ਜਦੋਂ ਪਹਿਲਾਂ ਹੀ ਨਾਜੀਆਂ ਨੂੰ ਲੈਣੇ ਦੇ ਦੇਣੇ ਪੈਣੇ ਸ਼ੁਰੂ ਹੋ ਚੁੱਕੇ ਸਨ।
ਐਰਿਕ ਮਾਰੀਆ ਦਾ ਵਿਸ਼ਵ ਯੁੱਧ ਵਿਚ ਨਾਜੀਆਂ ਦਾ ਬੇੜਾ ਗਰਕਣ ਪਿਛੋਂ, ਸਾਲ 1952 ਵਿਚ ਸਪਾਰਕ ਆਫ ਲਾਈਫ ਅਨੁਵਾਨ ਹੇਠਲਿਖਿਆ ਹੋਰ ਵੀ ਜ਼ੋਰਦਾਰ ਨਾਵਲ ਆਪਦੀ ਇਸੇ ਭੈਣ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ।
ਐਰਿਕ ਦੀ ਵਿਸ਼ਾਲ ਸਾਹਿਤਕ ਘਾਲਣਾ ਦੇ ਵਿਸਥਾਰ ਵਿਚ ਜਾਣ ਦੀ ਇਥੇ ਗੁੰਜਾਇਸ਼ ਨਹੀਂ।ਨਾਇਜੀਰੀਆ, ਸੂਡਾਨ ਜਾਂ ਪਾਕਿਸਤਾਨ ਵਿਚ ਵਿਆਪੀ ਹੋਈ ਅੰਨ੍ਹੀ ਹਿੰਸਾ ਦੀ ਗੱਲ ਵੀ ਅਸੀਂ ਨਹੀਂ ਕਰਦੇ। ਹਾਂ, ਹਿੰਸਾ-ਪ੍ਰਤੀ ਹਿੰਸਾ ਦੀ ਵਿਕਰਾਲ ਨਿਰਾਰਥਿਕਤਾ ਨੂੰ ਸਮਝਣ ਲਈ ਘੱਟੋ ਘੱਟ ਸ੍ਰੀ ਲੰਕਾ ਦੀ ਗੱਲ ਨਿਸਚੇ ਹੀ ਕੀਤੀ ਜਾ ਸਕਦੀ ਹੈ।
ਪ੍ਰੰਤੂ ਸ੍ਰੀ ਲੰਕਾਦੇ ਵਰਤਾਰੇ ਨੂੰ ਫੋਕਸ ਵਿਚ ਲਿਆਉਣ ਲਈ ਪਿਛਲੀ ਕਰੀਬ ਅੱਧੀ ਸਦੀ ਤੋਂ ਸਵੀਡਨ ਚ ਰਹਿ ਰਹੇ ਅਤੇ ਪੰਜਾਬੀਆਂ ਦੇ ਦੁਖਾਂਤ ਜਾਂ ਦਰਦ ਦੀ ਕਥਾ ਸੁਣਾਉਣ ਵਾਲੇ ਅਲੌਕਿਕ ਵਿਦਵਾਨ ਇਸ਼ਤਿਆਕ ਅਹਿਮਦ ਵਲੋਂ ਕੁਝ ਵਰ੍ਹੇ ਪਹਿਲਾਂ ਮਹਾਂ ਬਟਵਾਰੇ ਬਾਰੇ ਪੰਜਾਬ, ਬਲੱਡੀਡ ਪਾਰਟੀਸ਼ਨਡ ਐਂਡ ਕਲੀਨਜ਼ਡ ਸਿਰਲੇਖ ਹੇਠ ਰਚੇ ਗਏ ਗ੍ਰੰਥ ਦਾ ਜ਼ਿਕਰ ਕੁਥਾਂ ਨਹੀਂ ਰਹੇਗਾ। ਕਮਾਲ ਦੀ ਮਿਹਨਤ ਅਤੇ ਨਿਰਪੱਖਤਾ ਨਾਲ ਲਿਖੀ ਇਸ ਪੁਸਤਕ ਵਿੱਚ ਵੰਡ ਦੇ ਦੁਖਾਂਤ ਨੂੰ ਸਮਝਣ ਦਾ ਯਤਨ ਕਰਦਿਆਂ ਉਹ ਕੁਝ ਅਹਿਮ ਸਵਾਲ ਖੜੇ ਕਰਨ ਦਾ ਯਤਨ ਕਰਦਾ ਹੈ ਕਿ ਦੇਸ਼ ਦੀ ਵੰਡ ਜੇ ਜ਼ਰੂਰੀ ਹੀ ਹੋ ਗਈ ਸੀ ਤਾਂ ਕੀ ਘੱਟੋ ਘੱਟ ਪੰਜਾਬ ਨੂੰ ਇਕੱਠਾ ਨਹੀਂ ਸੀ ਰੱਖਿਆ ਜਾ ਸਕਦਾ। ਇਸੇ ਤਰ੍ਹਾਂ ਫਿਰ ਇਹ ਕਿ ਬਟਵਾਰਾ ਵੀ ਚਲੋ ਹੋ ਜਾਂਦਾ - ਕੀ ਭਿਆਨਕ ਖੂਨ ਖ਼ਰਾਬਾ ਅਤੇ ਭਰਾ ਮਾਰ ਅੰਨ੍ਹੀ ਕਤਲੋ ਗਾਰਤ ਏਨੀ ਹੀ ਜ਼ਰੂਰੀ ਸੀ। ਇਸੇ ਤਰ੍ਹਾਂ ਅਜਿਹੇ ਹੀ ਕੁਝ ਹੋਰ ਸਵਾਲ ਵੀ ਉਹ ਉਠਾਉਂਦਾ ਹੈ ਅਤੇ ਉਨ੍ਹਾਂ ਦੇ ਜਵਾਬ ਲੱਭਣ ਦੀ ਵੀ ਕੋਸ਼ਿਸ਼ ਕਰਦਾ ਹੈ।
ਉਹ ਹੈਰਾਨ ਹੁੰਦਾ ਹੈ ਕਿ ਕਿਸੇ ਵੀ ਮੁਸਲਮਾਨ ਜਾਂ ਸਿੱਖ ਆਗੂ ਨੂੰ ਇਹ ਖ਼ਬਰ ਹੀ ਨਹੀਂ ਸੀ ਕਿ ਜਿਸ ਕਿਸਮ ਦੀ ਰਾਜਨੀਤੀ ਉਹ ਕਰੀ ਜਾ ਰਹੇ ਹਨ ਉਹ ਕਿਸ ਤਰ੍ਹਾਂ ਦੇ ਖਤਰਨਾਕ ਸਿੱਟੇ ਆਪਣੇ ਗਰਭ ਵਿਚ ਸਮੋਈ ਬੈਠੀ ਹੈ। ਪੰਜਾਬ ਦੇ ਗਵਰਨਰ ਸਰ ਬਰਟਰੈਂਡ ਗਲੈਸੀ ਨੂੰ ਬਟਵਾਰੇ ਤੋਂ ਤਿੰਨ ਵਰ੍ਹੇ ਪਹਿਲਾਂ ਹੀ ਪੰਜਾਬੀਆਂ ਦੇ ਸਿਰ ਤੇ ਟੁੱਟਣ ਵਾਲੀ ਕ੍ਰੋਪੀ ਦਾ ਸਾਰਾ ਹੌਲਨਾਕ ਦ੍ਰਿਸ਼ ਨਜ਼ਰ ਆਈ ਜਾਂਦਾ ਹੈ। ਇਸ ਪ੍ਰਥਾਏ ਇਸ਼ਤਿਆਕ ਅਹਿਮਦ ਗਵਰਨਰ ਦੀ ਐਫ. ਆਰ ਦਾ ਅਕਤੂਬਰ, 1944 ਮਹੀਨੇ ਦਾ ਇਕ ਇੰਦਰਾਜ਼ ਪੇਸ਼ ਕਰਦਾ ਹੈ ਜਿਸ ਵਿਚ ਉਨ ਆਪਦਾ ਖਦਸ਼ਾ ਬੜੇ ਹੀ ਸੁਹਿਰਦ ਅਤੇ ਸਪੱਸ਼ਟ ਸ਼ਬਦਾਂ ਵਿਚ ਇਸ ਪ੍ਰਕਾਰ ਪ੍ਰਗਟਾਇਆ ਹੋਇਆ ਹੈ:
ਭਾਰਤ ਅੰਦਰ ਪਿਛਲੇ 2-4 ਵਰ੍ਹਿਆਂ ਤੋਂ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਹੇਠ ਵੱਖਰੀ ਮੁਸਲਿਮ ਤਹਿਜ਼ੀਬ ਅਤੇ ਧਾਰਮਿਕ ਪਹਿਚਾਣ ਦੇ ਨਾਂ ਤੇ ਜਿਸ ਕਿਸਮ ਦੀ ਰਾਜਨੀਤੀ ਪ੍ਰਚੰਡ ਹੋ ਗਈ ਹੈ ਉਸ ਦੇ ਮੱਦੇਨਜ਼ਰ ਵਿਸ਼ਵ ਯੁੱਧ ਦੇ ਖ਼ੱਤਮ ਹੁੰਦਿਆਂ ਹੀ ਪੂਰੇ ਭਾਰਤੀ ਖਿੱਤੇ ਲਈ ਮੈਨੂੰ ਮਾੜੇ ਸਿੱਟੇ ਨਜ਼ਰ ਆ ਰਹੇ ਹਨ। ਪ੍ਰੰਤੂ ਪੰਜਾਬੀ ਮੁਸਲਮਾਨ ਅਤੇ ਇਥੇ ਵਸਦੇ ਜੱਟ ਸਿੱਖਾਂ ਦੇ ਸੁਭਾਅ ਅਤੇ ਰੌਂਅ ਨੂੰ ਵੇਂਹਦਿਆਂ ਜਿਸ ਕਿਸਮ ਦੀ ਤਬਾਹੀ ਅਤੇ ਕਤਲੋਗਾਰਤ ਇਸ ਖਿੱਤੇ ਵਿਚ ਬਰਪਾ ਹੋਵੇਗੀ - ਉਸਨੂੰ ਕਿਆਸ ਕਰਦਿਆਂ ਹੀ ਕਾਂਬੇ ਚੜ੍ਹਦੇ ਹਨ।
ਧਾਰਮਿਕ ਵਖਰੇਵੇਂ ਦੇ ਸਿਰੇ ਦੇ ਐਬਸਰਡ ਆਧਾਰ ਤੇ ਮੁਲਕ ਦੇ ਬਟਵਾਰੇ ਅਤੇ ਗਵਰਨਰ ਸਰ ਗਲਾਂਸੀ ਵੱਲੋਂ ਪ੍ਰਗਟਾਏ ਖਦਸ਼ਿਆਂ ਦੇ ਖੂਨੀ ਨਜ਼ਾਰੇ ਵੇਖਣ ਦੇ ਚਾਹਵਾਨ ਸਾਡੇ ਸੱਜਣਾਂ ਨੂੰ ਪੁਸਤਕ ਦੇ ਪੰਨਾ 405 ਤੋਂ 700 ਤੱਕ ਪੱਛਮੀ ਅਤੇ ਪੂਰਬੀ ਪੰਜਾਬ ਚੋਂ ਹਿਜ਼ਰਤ ਸਿਰਲੇਖ ਹੇਠਲੇ ਹਿੱਸੇ ਜ਼ਰੂਰ ਪੜ੍ਹਨੇ ਚਾਹੀਦੇ ਹਨ।
ਪੁਸਤਕ ਦੇ 431-35 ਪੰਨਿਆਂ ਉੱਪਰ ਵਿਰਕ ਟੱਪੇ ਵਾਲੇ ਸ਼ੇਖੂਪੁਰਾ ਜਿਲ੍ਹੇ ਦੀ ਮੁਰੀਦ ਕੇ ਤਹਿਸੀਲ ਦੇ ਕਸਬੇ ਕਠਿਆਲਾ ਵਿਰਕਾਂ ਦੇ ਸਰਦੂਲ ਸਿੰਘ ਵਿਰਕ ਅਤੇ ਫ਼ਕੀਰ ਸਿੰਘ ਵਿਰਕ ਆਪਦੀਆਂ ਪਿਆਰੀਆਂ ਮਾਵਾਂ, ਭੈਣਾਂ ਅਤੇ ਧੀਆਂ ਦੀਆਂ ਇੱਜਤਾਂ ਬਚਾਉਣ ਖ਼ਾਤਰ ਉਨ੍ਹਾਂ ਦੇ ਸਿਰ ਖੁਦ ਹੀ ਕਲਮ ਕਰਨ ਦੀਆਂ ਦਰਦਨਾਕ ਕਥਾਵਾਂ ਸੁਣਾਉਂਦੇ ਹਨ।ਸਰਦੂਲ ਸਿੰਘ ਵਿਰਕ ਜੋ ਐੱਫ.ਸੀ.ਕਾਲਜ ਲਾਹੌਰ ਦਾ ਗਰੈਜੂਏਟ ਹੈ-ਦੱਸਦਾ ਹੈ ਕਿ ਉਨ੍ਹਾਂ ਦੇ ਪਿੰਡ ਦੀ 6-7 ਹਜ਼ਾਰ ਦੀ ਵਸੋਂ ਵਿੱਚ ਵਿਰਕ ਜੱਟਾਂ ਦੀ ਗਿਣਤੀ 400 ਤੋਂ ਵੱਧ ਨਹੀਂ ਸੀ।ਜਮੀਨ ਜਿਆਦਾ ਵਿਰਕਾਂ ਕੋਲ ਸੀ ਪ੍ਰੰਤੂ ਇਸਦੇ ਬਾਵਜੂਦ 15 ਅਗਸਤ ਦੇ ਬਟਵਾਰੇ ਤੋਂ ਬਾਅਦ 22 ਅਗਸਤ ਤੱਕ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਸੀ। ਬਲਕਿ ਮੁਸਲਮਾਨ ਗੁਆਂਢੀ ਉਨ੍ਹਾਂ ਨੂੰ ਭਰਾਵਾਂ ਵਰਗਾ ਪਿਆਰ ਅਤੇ ਸਤਿਕਾਰ ਦੇ ਰਹੇ ਸਨ। ਪ੍ਰੰਤੂ, ਜਦੋਂ ਬਾਹਰੋਂ ਹੱਲੇ ਪੈਣ ਲੱਗੇ ਤਾਂ ਪਿੰਡ ਦੇ ਲੋਕ ਸਾਰੀ ਵਾਹ ਲਗਾਉਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਰੱਖਿਆ ਨਾ ਕਰ ਸਕੇ3।
ਪ੍ਰੰਤੂ ਇਸ ਖੂਨੀ ਸਾਕੇ ਦੇ ਪੂਰੇ ਪੰਜਾਹ ਵਰ੍ਹਿਆਂ ਤੋਂ ਬਾਅਦ ਫ਼ਕੀਰ ਸਿੰਘ ਨੇ ਜਦੋਂ ਆਪਣੀ ਜਨਮ ਭੌਂ ਦਾ ਗੇੜਾ ਮਾਰਿਆ ਤਾਂ ਪਿੰਡ ਦੇ ਲੋਕਾਂ ਦਾ ਉਸ ਨੂੰ ਮਿਲ ਕੇ ਚਾਅ ਮਿਆਉਂਦਾ ਨਹੀਂ ਸੀ।ਬੂਆ ਫੁੱਪੀ ਨਾਂ ਦੀ ਪਿੰਡ ਦੀ ਬਜ਼ੁਰਗ ਉਸਨੂੰ ਬਹੁਤ ਹੀ ਸਨੇਹ ਨਾਲ ਆਪਣੇ ਗੁਆਂਢੀ ਦੇ ਪੁੱਤ ਸ਼ਮਸ਼ੇਰ ਸਿੰਘ ਬਾਰੇ ਪੁੱਛਦੀ ਹੈ। ਅਖੇ ਉਹ ਉਦੋਂ ਕੇਵਲ ਚਹੁੰ ਵਰ੍ਹਿਆਂ ਦਾ ਸੀ ਪਰ ਬੜਾ ਸਨੁੱਖਾ ਸੀ। ਮਾਤਾ ਨੂੰ ਉਸਦੇ ਨਕਸ਼ ਅੱਧੀ ਸਦੀ ਗੁਜ਼ਰਨ ਤੋਂ ਬਾਅਦ ਵੀ ਮਨੋ ਵਿਸਰੇ ਨਹੀਂ ਸਨ। ਉਹ ਪਿੰਡ ਦੇ ਇੱਕ ਹੋਰ ਮੁਸਲਿਮ ਵਸਨੀਕ- ਜਿਸਨੇ ਖੁਦ ਉਸਦੀਆਂ ਅੱਖਾਂ ਦੇ ਸਾਹਵੇਂ ਪਿੰਡ ਦੇ ਇੱਕ ਹਿੰਦੂ ਭਰਾ ਦੀ ਹੱਤਿਆ ਕੀਤੀ ਸੀ- ਨਾਲ ਆਪ ਦੀ ਮੁਲਾਕਾਤ ਦੀ ਯਾਦ ਸਾਂਝੀ ਕਰਦਾ ਹੈ। ਫ਼ਕੀਰ ਸਿੰਘ ਵੱਲੋਂ ਪਾਈ ਗਵਾਹੀ ਅਨੁਸਾਰ ਸਾਲ 1995 ਦੀ ਮੁਲਾਕਾਤ ਦੌਰਾਨ ਉਸਦਾ ਰਵੱਈਆਂ ਸਭ ਤੋਂ ਵੱਧ ਦੋਸਤਾਨਾ ਸੀ।
ਪੁਸਤਕ ਦੇ ਪੰਨਾ 443-44 ਉੱਪਰ 25-26 ਸਤੰਬਰ ਦੀ ਰਾਤ ਜੇਹਲਮ ਜਿਲ੍ਹੇ ਦੇ ਪਿੰਡ ਦਾਦਨ ਖਾਨ ਤੋਂ ਚੱਲੀ ਰੇਲ ਗੱਡੀ ਦੇ ਮੁਸਾਫਿਰਾਂ ਦੇ ਗੁਜ਼ਰਾਂ ਵਾਲੇ ਜਿਲ੍ਹੇ ਦੇ ਪਿੰਡ ਕੰਮੋਕੇ ਵਿਖੇ ਹੋਏ ਭਿਆਨਕ ਕਾਤਲੇਆਮ ਦੀ ਕਹਾਣੀ 2 ਅਕਤੂਬਰ 1947 ਦੇ ਦ ਟ੍ਰਿਬਿਊਨ ਦੀ ਰਿਪੋਰਟ ਦੇ ਹਵਾਲੇ ਨਾਲ ਸੁਣਾਈ ਹੋਈ ਹੈ। ਰਿਪੋਰਟ ਅਨੁਸਾਰ ਗੱਡੀ ਵਿੱਚ ਪੈਂਤੀ ਸੌ ਦੇ ਕਰੀਬ ਹਿੰਦੂ ਅਤੇ ਸਿੱਖ ਮੁਸਾਫ਼ਿਰ ਸਨ ਜਿੰਨ੍ਹਾਂ ਵਿੱਚੋਂ ਮੁਸ਼ਕਿਲ ਨਾਲ 150 ਕੁ ਹੀ ਬਚੇ ਸਨ।
ਫਿਰ ਲੇਖਕ ਪੰਜਾਬੀਆਂ ਦੀ ਸਾਂਝੀ ਪਹਿਚਾਣ ਅਤੇ ਆਪਸੀ ਪਿਆਰ ਮੁਹੱਬਤ ਦੀ ਗਵਾਹੀ ਵਜੋਂ ਦਸਦਾ ਹੈ ਕਿ ਵੰਡ ਦੇ ਅਣਮਨੁੱਖੀ ਕਤਲੰਮੇ ਪਿੱਛੋਂ ਜਨਵਰੀ 1955 ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਲਹੌਰ ਵਿਚ ਭਾਰਤ-ਪਾਕਿ ਕ੍ਰਿਕਟ ਮੈਚ ਲਈ ਪੂਰਬੀ ਪੰਜਾਬ ਦੇ ਲੋਕਾਂ ਨੂੰ ਜਦੋਂ ਸੱਦਾ ਦਿਤਾ ਤਾਂ ਲੋਕ ਕਿਸ ਚਾਅ ਨਾਲ ਲਹੌਰ ਜਾਣ ਲਈ ਉਮੜੇ ਸਨ ਅਤੇ ਮੁਸਲਮਾਨ ਭਰਾਵਾਂ ਨੇ ਕਿਵੇਂ ਉਨ੍ਹਾਂ ਨੂੰ ਅੱਖਾਂ ਤੇ ਬਹਾਈ ਰੱਖਿਆ ਸੀ।
ਪ੍ਰੰਤੂ ਵੰਡ ਲਈ ਜ਼ਿੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਉਹ ਵੀ ਗੋਰੇ ਅੰਗਰੇਜ਼ ਹਾਕਮ ਦੀ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਵਾਲੇ ਘਸੇ ਪਿਟੇ ਪ੍ਰਵਚਨ ਨੂੰ ਮੁੱਖ ਕਾਰਕ ਵਜੋਂ ਗਿਣਾ ਜਾਂਦਾ ਹੈ - ਜੋ ਕਿ ਕਤਈ ਤੌਰ ਤੇ ਸਹੀ ਨਹੀਂ ਹੈ।
ਲੋੜ ਇਥੇ ਇਸ ਗੱਲ ਨੂੰ ਸਪੱਸ਼ਟ ਕਰਨ ਦੀ ਸੀ ਕਿ ਬੇਲੋੜੀ ਵੰਡ ਦਾ ਦੁਖਾਂਤ ਪੰਜਾਬ ਅੰਦਰ ਅਧੁਨਿਕ ਦੌਰ ਦੀ ਸ਼ੁਰੂਆਤ ਹੁੰਦਿਆਂ ਹੀ ਅਲੱਗ ਫਿਰਕੂ ਪਹਿਚਾਣ ਤੇ ਅਧਾਰਤ ਪ੍ਰਵਚਨ ਜੋ ਸਾਮ੍ਹਣੇ ਆਏ - ਉਨ੍ਹਾਂ ਨੇ ਸਿੱਧੇ ਸਾਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀਆਂ ਦੇ ਮਨਾਂ ਅੰਦਰ ਜ਼ਹਿਰ ਭਰੀ ਅਤੇ ਬਟਵਾਰੇ ਦਾ ਡੱਗਾ ਖੜਕਦਿਆਂ ਹੀ ਬਹੁਤੇ ਪੰਜਾਬੀਆਂ ਨੇ ਹਲਕੇ ਹੋਏ ਜਾਨਵਰਾਂ ਦੇ ਹਾਰ ਇਕ ਦੂਸਰੇ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਫਿਰ ਇਹ ਕੀ ਹੋਇਆ ਕਿ ਬਟਵਾਰੇ ਦੀ ਗਰਦੋ ਗੁਬਾਰ ਹੇਠਾਂ ਬਹਿੰਦਿਆਂ ਹੀ ਉਨ੍ਹਾਂ ਦੇ ਮਨਾਂ ਅੰਦਰ ਇਕ ਦੂਸਰੇ ਲਈ ਮੋਹ ਦੇ ਸੋਮੇ ਆਪ ਮੁਹਾਰੇ ਹੀ ਫੁੱਟ ਆਏ। ਸਵਾਲ ਇਹ ਹੈ ਕਿ ਉਨ੍ਹਾਂ ਹਰਾਮੀ ਪ੍ਰਵਚਨਾਂ ਦਾ ਦੋਸ਼ ਮਹਿਜ਼ ਬਸਤੀਵਾਦੀ ਹਾਕਮ ਦੇ ਸਿਰ ਨਹੀਂ ਮੜ੍ਹਿਆ ਜਾ ਸਕਦਾ।
ਇਸ਼ਤਿਆਕ ਅਹਿਮਦ ਦੀ ਸੁਹਿਰਦਤਾ ਤੇ ਕੋਈ ਸੰਦੇਹ ਨਹੀਂ। ਉਂਜ ਉਸਦੀ ਪੁਸਤਕ ਪੜ੍ਹਦਿਆਂ ਪੰਜਾਬ ਦੇ ਮਹਾਨ ਸਪੂਤ ਸਆਦਤ ਹਸਨ ਮੰਟੋ ਦੇ ਅਫ਼ਸਾਨੇ ਆਪ ਮੁਹਾਰੇ ਹੀ ਯਾਦ ਆਈ ਜਾਂਦੇ ਹਨ। ਬਟਵਾਰੇ ਦੀ ਲਾਅਨਤ ਤੇ ਫਿਟਕਾਰ ਪਾਉਂਦੀ ਉਸ ਦੀ ਟੋਭਾ ਟੇਕ ਸਿੰਘ ਵਾਲੀ ਕਹਾਣੀ ਦਾ ਤਾਂ ਸਭ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੀ ਹੈ। ਦੁਰ ਫਿੱਟੇ ਮੂੰਹ ਪਾਸਿਤਾਨ; ਦੁਰ ਫਿੱਟੇ ਮੂੰਹ ਹਿੰਦੋਸਤਾਨ!! ਉਸ ਦੀ ਖੋਲ ਦੋ ਸਿਰਲੇਖ ਹੇਠਲੀ ਕਹਾਣੀ ਅੰਦਰ ਉਸ ਤੋਂ ਵੀ ਤਿੱਖੀ ਫਿਟਕਾਰ ਜ਼ਰਾ ਵੇਖੋ:
ਬਟਵਾਰਾ ਹੋ ਚੁੱਕਾ ਹੈ। ਭੱਜ ਨੱਠ ਕੇ ਜਾਨ ਬਚਾਉਣ ਦੇ ਸਭ ਨੂੰ ਲਾਲੇ ਪਏ ਹੋਏ ਹਨ। ਸਟੇਸ਼ਨ ਉਪਰ ਮੁਸਲਮਾਨ ਬਜ਼ੁਰਗ ਦੀ ਪਤਨੀ ਛੁਰੇਬਾਜੀ ਦਾ ਸ਼ਿਕਾਰ ਹੋ ਗਈ ਹੈ। ਆਪਣੀ ਅਤਿਅੰਤ ਖ਼ੂਬਸੂਰਤ ਮੁਟਿਆਰ ਧੀ ਨੁੰ ਬਚਾ ਕੇ ਉਹ ਵਾਹੋ ਦਾਹ ਭੱਜਿਆ ਜਾ ਰਿਹਾ ਹੈ। ਅੱਖ ਦੇ ਫੋਰ ਵਿਚ ਮੁਸ਼ਟੰਡੇ ਕੁੜੀ ਨੂੰ ਉਠਾ ਕੇ ਨਿਕਲ ਜਾਂਦੇ ਹਨ। ਇਹ ਤਾਂ ਭਾਰਤ ਵਾਲੇ ਪਾਸੇ ਕਥਾ ਦਾ ਪਹਿਲਾ ਸੀਨ ਹੈ। ਇਸੇ ਦੌਰਾਨ ਮੁਸਲਿਮ ਲੜਕੀਆਂ ਦੀ ਇੱਜ਼ਤ ਦੀ ਰਾਖੀ ਲਈ ਸਿਰਾਂ ਤੇ ਕੱਫਨ ਬੰਨ ਕੇ ਨਿਕਲੇ ਜਹਾਦੀ ਬਿਰਤੀ ਵਾਲੇ ਕੁੱਝ ਨੌਜਵਾਨ ਆਪਦੀ ਧਰਮ ਭੈਣ ਨੂੰ ਸਿੱਖ ਜਾਂ ਹਿੰਦੂ ਮੁਸ਼ਟੰਡਿਆਂ ਦੇ ਚੁੰਗਲ ਚੋਂ ਤਾਂ ਛੁਡਾ ਲੈਂਦੇ ਹਨ। ਪ੍ਰੰਤੂ ਜਿਸ ਤਰ੍ਹਾਂ ਫਿਰ ਉਹ ਉਸਦੀ ਇੱਜ਼ਤ ਬਹਾਲ ਕਰਦੇ ਹਨ ਉਹ ਹੈਵਾਨੀਅਤ ਦੀਆਂ ਸਭ ਹੱਦਾਂ ਤੋਂ ਪਾਰ ਹੈ। ਜ਼ਾਹਿਰ ਹੈ ਕਿ ਛੋਟੀ ਜਿਹੀ ਕਹਾਣੀ ਦਾ ਦੂਸਰਾ ਸੀਨ ਨਵੇਂ ਬਣੇ ਪਾਕਿਸਤਾਨ ਦੀ ਧਰਤੀ ਤੇ ਘਟਿਤ ਹੁੰਦਾ ਹੈ। ਕਿਸੇ ਉਜਾੜ ਜਗਹ ਤੇ ਅਰਧ ਮ੍ਰਿਤ ਅਵਸਥਾ ਵਿਚ ਉਠਾ ਕੇ ਲਿਆਂਦੀ ਲੜਕੀ ਹਸਪਤਾਲ ਦੇ ਕਮਰੇ ਵਿਚ ਬੇਹੋਸ਼ ਪਈ ਹੈ। ਲੋਕਾਂ ਦੀ ਭੀੜ ਤੋਂ ਮਿਲ ਰਹੇ ਕੁਝ ਸੰਕੇਤਾਂ ਕਾਰਨ ਉਥੇ ਹੀ ਫਿਰਦਾ ਬਜ਼ੁਰਗ ਇਤਫਾਕਨ ਉਸੇ ਕਮਰੇ ਅੰਦਰ ਪੁਜ ਜਾਂਦਾ ਹੈ। ਜ਼ਾਹਿਰ ਹੈ ਬਟਵਾਰੇ ਦੇ ਦਿਨਾਂ ਵਿਚ ਹੁੰਮਸ ਬੜਾ ਸੀ। ਡਾਕਟਰ ਕਿਸੇ ਮੁਲਾਜ਼ਮ ਨੂੰ ਬਾਰੀ ਵੱਲ ਸੰਕੇਤ ਕਰਕੇ ਖੋਲ੍ਹ ਦੇ ਦਾ ਅਦੇਸ਼ ਦਿੰਦਾ ਹੈ। ਲੜਕੀ ਇਹ ਬੋਲ ਸੁਣਕੇ ਜਦੇ ਹੀ ਸਲਵਾਰ ਆਪਣੀ ਖੋਲ੍ਹਣੀ ਸ਼ੁਰੂ ਕਰ ਦਿੰਦੀ ਹੈ। ਬਜ਼ੁਰਗ ਧੀ ਦੇ ਜਿਸਮ ਵਿਚ ਜਾਨ ਹੋਣ ਦਾ ਸੰਕੇਤ ਮਿਲਦਿਆਂ ਹੀ ਖੁਸ਼ੀ ਨਾਲ ਖੀਵਾ ਹੋ ਜੋਰਬਾ ਦਾ ਗਰੀਕ ਦੇ ਨਾਇਕ ਦੇ ਹਾਰ ਚਾਅ ਨਾਲ ਨੱਚਣ ਲਗ ਜਾਂਦਾ ਹੈ ਜਦੋਂ ਕਿ ਇਸ ਸਿਰੇ ਦੇ ਸ਼ਰਮਨਾਕ ਦ੍ਰਿਸ਼ ਦਾ ਨਜ਼ਾਰਾ ਕਰਦਿਆਂ ਡਾਕਟਰ ਸਿਰ ਤੋਂ ਪੈਰਾਂ ਤੱਕ ਪਸੀਨੇ ਨਾਲ ਗੜੁੱਚ ਹੋ ਜਾਂਦਾ ਹੈ। ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਅਤੇ ਗੁਫ਼ਤਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਅਜੋਕੇ ਪੈਰੋਕਾਰਾਂ ਨੂੰ ਇਹ ਦਸਣਾ ਹੀ ਕਾਫੀ ਹੈ ਕਿ ਪੀ. ਕੇ ਨਿਝਾਵਨ ਸਾਹਿਬ ਦੀ ਮਨੋਦਸ਼ਾ ਐਨ ਟੋਭਾ ਟੇਕ ਸਿੰਘ ਦੇ ਹਾਰ ਹੀ ਬਣੀ ਹੋਈ ਸੀ।
ਜ਼ਰਾ ਵੇਖੋ ਕਿ ਕੋਈ ਇਸ਼ਤਿਆਕ ਅਹਿਮਦ ਇਸ ਤੇ ਕੀ ਲਿਖੇਗਾ ਅਤੇ ਧਰਮ ਦੇ ਨਾਂ ਤੇ ਵੰਡੀਆਂ ਅਤੇ ਕਥਿਤ ਪਹਿਚਾਣ ਦੀ ਰਾਜਨੀਤੀ ਤੇ ਜਾਂ ਮੁਸਲਮਾਨਾਂ ਲਈ ਬਣੇ ਵਖਰੇ ਘਰ ਪਾਕਿਸਤਾਨ ਦੇ ਨਾਂ ਤੇ ਹੋਈ ਇਨਸਾਨੀਅਤ ਦੀ ਤੌਹੀਨ ਉਪਰ ਇਸ ਤੋਂ ਵੱਧ ਕਹਿਰਾਂ ਦੇ ਗੁੱਸੇ ਨਾਲ ਮੰਟੋ ਤੋਂ ਵੱਧ ਫਿਟਕਾਰ ਕੋਈ ਕੀ ਪਾਵੇਗਾ।
ਫਿਰ ਵੀ ਪੰਜਾਬ ਬਲੱਡੀਡ3 ਨਾਂ ਦੀ ਪੁਸਤਕ ਨਿਸਚੇ ਹੀ ਕਲਾਸਿਕ ਹੈ ਅਤੇ ਸਾਡੇ ਹਾਲੀਆ ਬਿਰਤਾਂਤ ਵਿਚ ਉਸ ਦੀ ਸ਼ਮੂਲੀਅਤ ਜ਼ਰੂਰੀ ਹੈ।
ਅੰਗਰੇਜ਼ ਭਾਰਤੀ ਖਿੱਤੇ ਨੂੰ ਨਿਰਧਾਰਤ ਸਮੇਂ ਤੋਂ ਲਗਪਗ ਇਕ ਵਰ੍ਹਾ ਪਹਿਲਾਂ ਹੀ ਛੱਡ ਗਏ। ਉਨ੍ਹਾਂ ਬਰ੍ਹਮਾ ਨੂੰ ਵੀ ਛੱਡਿਆ ਅਤੇ ਸ੍ਰੀ ਲੰਕਾ ਨੂੰ ਵੀ ਉਸੇ ਸਮੇਂ ਦੌਰਾਨ ਉਹ ਅਲਵਿਦਾ ਆਖ ਗਏ। ਬਰ੍ਹਮਾ ਦੇ ਸੁਤੰਤ੍ਰਤਾ ਸੰਗਰਾਮ ਦੇ ਮੋਹਰੀ ਆਂਗ ਸੇਨ, ਯੂ ਨੂੰ, ਨੇ-ਵਿੰਨ ਅਤੇ ਸ੍ਰੀ ਲੰਕਾ ਦਾ ਪਹਿਲਾ ਮੁਖੀ ਡੀ. ਐਸ. ਸੈਨਾਨਾਇਕੇ ਸਾਰੇ ਹੀ ਸੰਤ ਸਿਆਸਤਦਾਨ ਸਨ। ਕੋਈ ਉਨ੍ਹਾਂ ਦੀਆਂ ਜੀਵਨ ਕਥਾਵਾਂ ਜ਼ਰਾ ਪੜ੍ਹ ਕੇ ਤਾਂ ਵੇਖੇ। ਕਮਾਲ ਦੇ ਲੋਕ ਸਨ ਉਹ ਸਾਰੇ ਦੇ ਸਾਰੇ। ਸੈਨਾਨਾਇਕੇ ਤੋਂ ਬਾਅਦ ਪ੍ਰਧਾਨ ਮੰਤਰੀ ਐਸ. ਡਬਲਯੂ, ਆਰ. ਡੀ. ਭੰਡਾਰਨਾਇਕੇ ਵੀ ਕ੍ਰਿਸ਼ਮਈ ਰਾਜਨੀਤਕ ਸੀ। ਇਸਾਈ ਪਰਿਵਾਰ ਵਿਚ ਪੈਦਾ ਹੋਏ ਇਸ ਇਨਸਾਨ ਨੇ ਮਗਰੋਂ ਭਲੇ ਹੀਬੁੱਧ ਧਰਮ ਅਪਣਾ ਲਿਆ ਅਤੇ ਆਪਣੇ ਸੀਨੀਅਰ ਸਾਥੀ ਸੈਨਾਨਾਇਕੇ ਤੋਂ ਸਿਆਸੀ ਦੂਰੀ ਸਿਰਜਣ ਲਈ ਸਿਨਹਾਲੀ ਪਹਿਚਾਣ ਦੀ ਰਾਜਨੀਤੀ ਵੀ ਕੀਤੀ - ਪਰ ਕਿਸੇ ਵੀ ਕਿਸਮ ਦੀ ਧਾਰਮਿਕ ਜਾ ਭਾਈਚਾਰਕ ਤੰਗਨਜ਼ਰੀ ਦੀ ਉਸ ਦੇ ਭਾਵ ਜਗਤ ਅੰਦਰ ਭੋਰਾ ਲੇਸ ਵੀ ਨਹੀਂ ਸੀ। ਸਥਿਤੀ ਦਾ ਵਿਅੰਗ ਜ਼ਰਾ ਵੇਖੋ ਕਿ 26 ਸਤੰਬਰ, 1959 ਦੀ ਸਵੇਰ ਨੂੰ ਇਕ ਸਿਨਹਾਲਾ ਬੋਧੀ ਭਿਖਸ਼ੂ ਨੇ ਭੰਡਾਰਨਾਇਕੇ ਦੀ ਗੋਲੀ ਮਾਰ ਕੇ ਹੱਤਿਆ ਜਦੋਂ ਕੀਤੀ ਤਾਂ ਉਨ੍ਹਾਂ ਦੀ ਰਿਹਾਇਸ਼ਗਾਹ ਤੇ ਸੁਰੱਖਿਆ ਗਾਰਦ ਦਾ ਕੋਈ ਇਕ ਸਿਪਾਹੀ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦਾ ਪੂਰਨ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਰੱਖਿਆ ਦੀ ਕੋਈ ਜ਼ਰੂਰਤ ਹੀ ਨਹੀਂ ਸੀ।
ਘੱਟ ਗਿਣਤੀ ਤਾਮਿਲ ਭਾਈਚਾਰੇ ਦੇ ਗਿਲੇ ਸ਼ਿਕਵੇ ਹੈਗੇ ਸਨ ਪ੍ਰੰਤੂ ਐਨੇ ਵੀ ਨਹੀਂਸਨ। ਫਿਰ ਗਿਲੇ ਸ਼ਿਕਵੇ ਤਾਂ ਬਹੁਗਿਣਤੀ ਸਿਨਹਾਲੀ ਮੂਲ ਦੇ ਗ਼ਰੀਬ ਕਿਸਾਨ ਵਰਗ ਨਾਲ ਸਬੰਧਤ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਵੀ ਘੱਟ ਨਹੀਂ ਸਨ। ਜ਼ਾਹਿਰ ਹੈ ਕਿ ਅਗਲੀ ਅੱਧੀ ਸਦੀ ਸ੍ਰੀ ਲੰਕਾ ਨੂੰ ਜਿਸ ਅੰਨ੍ਹੀ, ਬੇਮੁਹਾਰ, ਅਰੁੱਕ ਹਿੰਸਾ ਨੇ ਬੁਰੀ ਤਰ੍ਹਾਂ ਵਿਹੜੀ ਰੱਖਿਆ - ਉਸ ਬਗਾਵਤ ਦੀ ਸ਼ੁਰੂਆਤ ਤਾਮਿਲਾਂ ਨੇ ਨਹੀਂ ਬਲਕਿ ਸਾਲ 1970-71 ਵਿਚ ਕਾਮਰੇਡ ਰੋਹਾਨ ਵਿਜੈਵੀਰਾ ਦੀ ਅਗਵਾਈ ਹੇਠਲੇ ਬੋਧੀ ਸਿਨਹਾਲਾ ਨੌਜਵਾਨਾਂ ਤੇ ਅਧਾਰਤ ਜੇ.ਵੀ.ਪੀ. ਨਾਂ ਦੇ ਸੰਗਠਨ ਨੇ ਕੀਤੀ।
ਚੇ. ਗੁਵੇਰਾ ਦੇ ਵਿਚਾਰਾਂ ਤੋਂ ਪ੍ਰੇਰਿਤ ਹੋਣ ਦਾ ਦਾਅਵਾ ਕਰਨ ਵਾਲੇ ਵਿਜੈਵੀਰਾ ਨੇ ਬਗਾਵਤ ਦਾ ਸੱਦਾ ਦਿਤਾ ਤਾਂ ਸਰਕਾਰ ਨੇ ਉਦੋਂ ਮੁਕਾਬਲਤਨ ਅਸਾਨੀ ਨਾਲ ਹੀ ਉਸਨੂੰ ਅਤੇ ਉਸਦੇ ਕਈ ਹਜ਼ਾਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਬਗਾਵਤ ਤੇ ਕਾਬੂ ਪਾ ਲਿਆ।
ਰੋਹਾਨ ਵਿਜੈਵੀਰਾ ਨੂੰ ਉਦੋਂ ਕਿਨੇ ਫੁੱਲ ਦੀ ਵੀ ਨਾ ਮਾਰੀ - ਕੋਈ ਲੋੜ ਹੀ ਨਾ ਸੀ। ਉਸ ਉਪਰ ਵਿਧੀ ਵਤ ਅੰਦਾਜ਼ ਵਿਚ ਮੁਕੱਦਮਾ ਚਲਿਆ ਅਤੇ ਸਾਡੇ ਆਪਣੇ ਮਹਾਂ ਨਾਇਕ ਸ਼ਹੀਦ ਭਗਤ ਸਿੰਘ ਦੇ ਹਾਰ ਉਸਨੂੰ ਆਪਣੇ ਵਿਚਾਰਾਂ ਦੇ ਪ੍ਰਾਪੇਗੰਡਾ ਦਾ ਪੂਰਨ ਅਵਸਰ ਵੀ ਦਿਤਾ ਗਿਆ। ਉਸਨੂੰ ਉਮਰ ਕੈਦ ਦੀ ਸਜ਼ਾ ਤਾਂ ਹੋਈ ਪ੍ਰੰਤੂ ਜੇਲ੍ਹ ਅੰਦਰ ਮੌਜਾਂ ਲਗੀਆਂ ਰਹੀਆਂ। ਉਂਜ ਵੀ ਪੜ੍ਹਨ ਲਿਖਣ, ਮਿਲਣ ਮਿਲਾਉਣ ਦੀ ਪੂਰਨ ਖੁਲ੍ਹ ਸੀ। 7 ਸਾਲ ਪਿਛੋਂ ਹੀ ਉਸ ਦੀ ਰਿਹਾਈ ਹੋ ਗਈ।
ਵਿਸ਼ੇਸ਼ ਕ੍ਰਿਮੀਨਲ ਜਸਟਿਸ ਅੱਗੇ ਦਿਤਾ ਉਸਦਾ ਭਾਸ਼ਨ ਸ੍ਰੀ ਲੰਕਾ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਪਹੁੰਚਿਆ ਅਤੇ ਵਿਸ਼ਵ ਦੀਆਂ ਲਗਪਗ ਸਭ ਮੁਖ ਭਾਸ਼ਾਵਾਂ ਵਿਚ ਤਰਜਮਾਇਆ ਗਿਆ।
ਸਾਲ 1977 ਵਿਚ ਜੇਲ੍ਹੋਂ ਬਾਹਰ ਆ ਕੇ ਰੋਹਾਨ ਦੇ ਪੁਰਾਣੇ ਲਗਪਗ ਸਾਰੇ ਹੀ ਸਾਥੀ ਤਾਂ ਉਸ ਨੂੰ ਅਲਵਿਦਾ ਆਖ ਗਏ। ਪ੍ਰੰਤੂ ਤਰਕ ਦਾ ਧੰਨੀ ਅਤੇ ਭਾਸ਼ਨ ਕਲਾ ਦਾ ਬੇਜੋੜ ਹਾਤਮ ਹੋਣ ਕਾਰਨ ਉਨ੍ਹ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਤੀਬੱਧ ਕਿਸਮ ਦੇ ਅਨੇਕਾਂ ਹੋਰ ਪੜ੍ਹੇ ਲਿਖੇ ਸਿਨਹਾਲੀ ਨੌਜਵਾਨ ਆਪਣੇ ਨਾਲ ਜੇਲ੍ਹੋਂ ਬਾਹਰ ਆਉਂਦਿਆਂ ਹੀ ਬੜੇ ਜਲਦੀ ਜੋੜ ਲਏ। 5-7 ਵਰ੍ਹੇ ਤਾਂ ਉਨ ਆਪਦੀ ਪੈਂਠ ਬਨਾਉਣ ਲਈ ਠੰਡੀ ਰਾਜਨੀਤੀ ਕੀਤੀ - ਪ੍ਰੰਤੂ ਮੂਲ ਰੂਪ ਵਿਚ ਅੰਦਰੋਂ ਕਾਹਲੇ ਸੁਭਾਅ ਦਾ ਹੋਣ ਕਾਰਨ ਉਸ ਕੋਲੋਂ ਜ਼ਿਆਦਾ ਦੇਰ ਤੱਕ ਸਬਰ ਕੀਤਾ ਨਾ ਗਿਆ ਅਤੇ ਸਾਲ 1987 ਵਿਚ ਉਨ ਦੂਸਰੀ ਵਾਰੀਂ ਸਰਕਾਰ ਵਿਰੁੱਧ ਹਿੰਸਕ ਬਗਾਵਤ ਦਾ ਬਿਗਲ ਵਜਾ ਦਿਤਾ। ਅਗਲੇ ਮਹਿਜ਼ ਦੋ ਵਰ੍ਹਿਆਂ ਤੱਕ ਬੇਹੱਦ ਪ੍ਰਚੰਡ ਰੂਪ ਵਿਚ ਚਲੀ ਹਿੰਸਕ ਅਤੇ ਪ੍ਰਤੀ ਹਿੰਸਕ ਲਹਿਰ ਵਿਚ ਹਜ਼ਾਰ-ਦੋ ਹਜ਼ਾਰ ਨਹੀਂ ਬਲਕਿ 70,000 ਬੰਦੇ ਨਿਹੱਕੇ ਮਾਰੇ ਗਏ। ਪ੍ਰੰਤੂ ਕਾਮਰੇਡ ਜੋ ਕਿ ਸੰਗਰਾਮ ਦੇ ਇਸ ਦੂਸਰੇ ਗੇੜ ਵਿਚ ਸਹੂਲਤ ਵਜੋਂ ਸਿਨਹਾਲੀ/ਬੋਧੀ ਕੌਮਪ੍ਰਸਤ ਸਮਾਜਵਾਦੀ ਬਣ ਗਏ ਹੋਏ ਸਨ - ਦੇ ਕ੍ਰੋਧ ਦੀ ਸਿਖਰ 16 ਫਰਵਰੀ, 1988 ਦੀ ਸਵੇਰ ਨੂੰ ਉਸ ਸਮੇਂ ਆਈ ਜਦੋਂ ਉਨ੍ਹਾਂ ਨੇ ਵਿਜੈ ਕੁਮਾਰਾਤੁੰਗਾ ਨਾਂ ਦੇ ਸ੍ਰੀ ਲੰਕਾ ਦੇ ਮਹਾਨ, ਦਰਵੇਸ਼ ਨਾਇਕ ਦੀ ਹੱਤਿਆ ਕਰ ਦਿਤੀ। ਉਹ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਾਵੋ ਭੰਡਾਰਨਾਇਕੇ ਦਾ ਦਾਮਾਦ ਜਾਨੀ ਅਗਲੀ ਬਣਨ ਵਾਲੀ ਪ੍ਰਧਾਨ ਮੰਤਰੀ ਕੁਮਾਰਤੁੰਗਾ ਭੰਡਾਰਨਾਇਕੇ ਦਾ ਖਾਵੰਦ ਸੀ।
ਅੱਜ ਵੀ ਪੰਜਾਬ ਅੰਦਰ ਅਵਤਾਰ ਪਾਸ਼ ਦੇ ਹਾਰ ਹੀ ਸ੍ਰੀ ਲੰਕਨ ਲੋਕਾਂ ਦੇ ਦਿਲਾਂ ਦੀ ਉਹ ਧੜਕਣ ਹੈ। ਉਹ ਜੇ.ਵੀ.ਪੀ. ਦੇ ਕਾਜ ਦਾ ਹਮਦਰਦ ਸੀ, ਸ਼ਾਇਰ ਸੀ ਅਤੇ ਮਹਾਨ ਕਲਾਕਾਰ ਸੀ। ਉਸਦੀ ਬੇਲੋੜੀ, ਜ਼ਾਲਮਾਨਾ ਹੱਤਿਆ ਦੇ ਇਸ ਕਾਰੇ ਨੇ ਹੀ ਸ਼ਾਇਦ ਹੁਣ ਬੜੀ ਜਲਦੀ ਜੇ.ਵੀ.ਪੀ. ਦੀਆਂ ਸਫਾਂ ਨੂੰ ਦਿਨਾਂ ਵਿਚ, ਕੱਖਾਂ ਕਾਨਿਆਂ ਦੇ ਹਾਰ ਖਿੰਡਾ ਦੇਣਾ ਸੀ।ਰੋਹਾਨ ਵਿਜੈਵੀਰਾ ਅਤੇ ਉਸਦੀ ਆਗੂ ਜੁੰਡਲੀ ਨੂੰ ਪਤਾ ਹੀ ਨਾ ਲੱਗਾ ਕਿ ਸਿਨਹਾਲੀ ਮੂਲ ਦੇ ਫਾਕਾ ਕਸ਼ੀ ਦੇ ਮਾਰੇ ਲੋਕ ਕਿਸ ਕਦਰ ਉਨ੍ਹਾਂ ਦੀ ਖਾੜਕੂ ਰਾਜਨੀਤ ਿਦੇ ਵਿਰੁੱਧ ਹੋ ਗਏ ਸਨ।
ਇਹੋ ਹੀ ਮੋੜ ਸੀ ਜਦੋਂ ਰਾਸ਼ਟਰਪਤੀ ਜੈਵਰਧਨੇ ਦੀ ਜਗ੍ਹਾ ਪ੍ਰੇਮਦਾਸਾ ਹਕੂਮਤ ਦੀ ਵਾਗਡੋਰ ਸੰਭਾਲ ਰਿਹਾ ਸੀ।
ਹੋਇਆ ਇਹ ਕਿ ਖੁਫੀਆ ਸੈਨਿਕਾਂ ਨੇ 13 ਨਵੰਬਰ 1989 ਦੀ ਸ਼ਾਮ ਨੂੰ ਰੌਹਾਨ ਵਿਜੈਵੀਰਾ ਨੂੰ ਦਿਹਾਤੀ ਖੇਤਰ ਵਿੱਚ ਉਸਦੇ ਆਲੀਸ਼ਾਨ ਫਾਰਮ ਹਾਊਸ ਵਿੱਚੋਂ ਕਾਬੂ ਕਰ ਲਿਆ।ਵਿਜੈਵੀਰਾ ਭਾਲ ਰਿਹਾ ਸੀ ਕਿ ਐਂਤਕੀ ਮੁੜ ਕਰਿਮੀਨਲ ਜਸਟਿਸ ਕਮਿਸ਼ਨ ਬਣੇਗਾ।ਪ੍ਰੰਤੂ ਐਤਕੀਂ ਨਾ ਕਮਿਸ਼ਨ ਬਣਨਾ ਸੀ, ਨਾ ਉਸਨੂੰ ਆਪਦੀ ਭਾਸ਼ਨ ਕਲਾ ਦੇ ਜਲਵੇ ਦਿਖਾਉਣ ਦਾ ਮੌਕਾ ਹੀ ਕਿਸਨੇ ਦੇਣਾ ਸੀ।ਉਹ ਜਦੋਂ ਫੜ੍ਹਿਆ ਗਿਆ ਤਾਂ ਰਾਸ਼ਟਰਪਤੀ ਰਣਤੁੰਗੇ ਪ੍ਰੇਮਦਾਸਾ ਦਾ ਵਿਸ਼ਵਾਸ ਪਾਤਰ ਡਿਪਟੀ ਰੱਖਿਆ ਮੰਤਰੀ ਰੰਜਨ ਵਿਜੈਰਤਨੇ ਉਸਦੀ ਪੁੱਛ-ਗਿੱਛ ਕਰਨ ਲਈ ਖੁਦ ਆਇਆ ਅਤੇ ਕਹਿਣ ਵਾਲੇ ਤਾਂ ਅਗਲੇ ਕਈ ਵਰ੍ਹਿਆਂ ਤੱਕ ਇਹ ਵੀ ਆਖੀ ਗਏ ਕਿ ਉਸਨੂੰ ਗੋਲੀ ਵੀ ਉਸਨੇ ਖੁਦ ਮਾਰੀ। ਬਾਅਦ ਵਿੱਚ ਵਿਦੇਸ਼ ਮੰਤਰੀ ਏ.ਸੀ.ਐੱਸ ਹਮੀਦ ਨੇ ਪਾਰਲੀਮੈਂਟ ਵਿੱਚ ਆਖ ਇਹ ਦਿੱਤਾ ਕਿ ਵਿਜੈਵੀਰਾ ਨੂੰ ਤਾਂ ਉਸਦੇ ਫਾਰਮ ਹਾਊਸ ਦੀ ਸੂਹ ਦੇਣ ਵਾਲੇ ਉਸਦੇ ਡਿਪਟੀ ਐੱਚ.ਬੀ. ਹੈਗਥ ਨੇ ਕਿਸੇ ਸਿਪਾਹੀ ਕੋਲੋਂ ਰਿਵਾਲਵਰ ਖੋਹ ਕੇ ਮਾਰ ਦਿੱਤਾ ਸੀ ਅਤੇ ਖੁਦ ਉਹ ਪੁਲਿਸ ਦੀ ਹਿਰਾਸਤ ਵਿਚੋਂ ਦੌੜ ਗਿਆ ਸੀ।
ਉਂਝ ਵਿਜੇਰਤਨੇ ਅਤੇ ਰਣਤੁੰਗੇ ਪ੍ਰੇਮਦਾਸਾ ਦੀ ਹੋਣੀ ਵੀ ਬਹੁਤੀ ਚੰਗੀ ਨਾ ਰਹੀ ।ਵਿਜੇਰਤਨੇ ਨੂੰ ਲਿੱਟਿਆਂ ਦੇ ਆਤਮਘਾਤੀ ਬੰਬਰ ਨੇ 2 ਮਾਰਚ 1991 ਦੇ ਦਿਨ ਰਾਜਧਾਨੀ ਕੋਲੰਬੋ ਵਿੱਚ ਹੀ ਬੁਰੀ ਤਰ੍ਹਾਂ ਮਾਰਿਆ। ਉਸਦੇ 18 ਹੋਰ ਆਦਮੀ ਨਿੱਹਤ ਹੀ ਮਾਰੇ ਗਏ ਅਤੇ ਹੋਰ ਅਨੇਕਾਂ ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਪ੍ਰੇਮਦਾਸਾ 1 ਮਈ 1993 ਦੇ ਦਿਨ ਮਈ ਦਿਵਸ ਦੀ ਵਿਸ਼ਾਲ ਰੈਲੀ ਵਿੱਚ ਇੱਕ ਹੋਰ ਆਤਮਘਾਤੀ ਬੰਬਰ ਹੱਥੋਂ ਮਰਿਆ ਅਤੇ ਉਸਦੇ ਨਾਲ 23 ਹੋਰ ਅਹਿਮ ਹਸਤੀਆਂ ਦੀਆਂ ਜਾਨਾਂ ਵੀ ਜਾਂਦੀਆਂ ਰਹੀਆਂ।
ਇਸ ਤੋਂ ਬਾਅਦ ਪ੍ਰਭਾਕਰਨ ਦੀ ਅਗਵਾਈ ਹੇਠ ਲਿੱਟੇ ਦੇ ਆਤਮਘਾਤੀ ਬੰਬਰਾਂ ਨੇ ਅਗਲੇ ਲਗਭਗ ਡੇਢ ਦਹਾਕੇ ਦੌਰਾਨ ਹਿੰਸਾਂ ਦੀਆਂ ਹਨੇਰੀਆਂ 19 ਮਈ, ਉਸ ਸਮੇਂ ਤੱਕ ਲਿਆਈ ਰੱਖੀਆਂ ਜਦੋਂ ਤੱਕ ਕਿ ਪ੍ਰਭਾਕਰਨ ਸ਼੍ਰੀਲੰਕਾ ਦੇ ਸੁਰੱਖਿਆ ਦਸਤਿਆਂ ਹੱਥੋਂ ਮਾਰਿਆ ਨਾ ਗਿਆ।ਪ੍ਰਭਾਕਰਨ ਦੇ ਪੈਰੋਕਾਰਾਂ ਨੇ ਰਾਜਨੀਤੀ ਦੀ ਸਮੁੱਚੀ ਵਿਆਕਰਨ ਹੀ ਬਦਰੰਗ ਕਰ ਦੇਣੀ ਸੀ।21 ਮਈ 1991 ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਪਹਿਲਾਂ ਆਤਮਘਾਤੀ ਬੰਬਰਾਂ ਦੇ ਹਮਲੇ ਚ ਮਰਵਾਇਆ ਅਤੇ 18 ਹੋਰ ਵਿਅਕਤੀ ਉਸਦੇ ਨਾਲ ਹੀ ਉਡਾ ਦਿੱਤੇ।ਇਸ ਤੋਂ 8 ਸਾਲ ਬਾਅਦ 18 ਦਸੰਬਰ 1999 ਨੂੰ ਇੱਕ ਹੋਰ ਨੌਜਵਾਨ ਲੜਕੀ ਨੇ ਰਾਸ਼ਟਰਪਤੀ ਚੰਦਰਿਕਾ ਕੁਮਾਰਤੁੰਗਾ ਦੀ ਕੋਲੰਬੋ ਵਿੱਚ ਹੀ ਹੋ ਰਹੀ ਰੈਲੀ ਚ ਆਪਣੇ ਆਪ ਨੂੰ ਬੰਬ ਬੰਨ ਕੇ ਉਡਾ ਦਿੱਤਾ।ਚੰਦਰਿਕਾ ਕੁਮਾਰਤੁੰਗਾ ਵਾਲ-ਵਾਲ ਬਚੀ ਪਰ ਉਹ ਜ਼ਖਮੀ ਹੋਈ ਅਤੇ ਉਸਦੀ ਇੱਕ ਅੱਖ ਜਾਂਦੀ ਰਹੀ।21 ਬੰਦੇ ਉਸਦੇ ਨਾਲ ਉੱਡ ਗਏ ਅਤੇ 100 ਤੋਂ ਵੱਧ ਆਪਦੀਆਂ ਲੱਤਾਂ ਬਾਹਾਂ ਗਵਾ ਬੈਠੇ।
ਜੇ.ਵੀ.ਪੀ. ਨੇ ਸਭ ਤੋਂ ਮਾੜੀ ਗੱਲ 16 ਫਰਵਰੀ 1988 ਨੂੰ ਵਿਜੈ ਕੁਮਾਰਤੁੰਗਾ ਦੀ ਹੱਤਿਆ ਕਰ ਕੇ ਕੀਤੀ ਸੀ।ਲਿੱਟਿਆਂ ਨੇ ਉਸੇ ਤਰ੍ਹਾਂ ਦਾ ਸਭ ਤੋਂ ਘਿਨਾਉਣਾ ਕਾਂਡ 12 ਅਗਸਤ 2005 ਨੂੰ ਸ਼੍ਰੀਲੰਕਾ ਦੇ ਤਮਿਲ ਮੂਲ ਦੇ ਮਹਿਬੂਬ ਆਗੂ ਲਕਸ਼ਮਣ ਕਾਦਿਰਗਾਮਰ ਦੀ ਹੱਤਿਆ ਕਰ ਕੇ ਕਰ ਦਿੱਤਾ।ਕਾਦਿਰਗਾਮਰ ਦੀ ਪਿੱਤਰ ਭੂਮੀ ਜਾਫਨਾ ਸੀ ਅਤੇ ਉਸਨੂੰ ਇਸ ਖਿੱਤੇ ਨਾਲ ਬੇਹੱਦ ਲਗਾਅ ਸੀ।ਉਸਨੇ ਉਚੇਰੀ ਪੜ੍ਹਾਈ ਆਕਸਫੌਰਡ ਵਿਸ਼ਵ ਵਿਦਿਆਲੇ ਤੋਂ ਕੀਤੀ ਅਤੇ ਆਕਸਫੌਰਡ ਵਿਦਿਆਰਥੀ ਯੂਨੀਅਨ ਦਾ ਉਹ ਆਪਣੇ ਵਕਤਾਂ ਚ ਹਰਮਨ ਪਿਆਰਾ ਪ੍ਰਧਾਨ ਰਿਹਾ।ਸਾਲ 1993 ਚ ਪ੍ਰੇਮਦਾਸਾ ਦੀ ਹੱਤਿਆ ਤੋਂ ਅਗਲੇ ਵਰ੍ਹੇ ਜਦੋਂ ਸ਼੍ਰੀ ਮਤੀ ਕੁਮਾਰਤੁੰਗਾ ਪ੍ਰਧਾਨ ਬਣੀ ਤਾਂ ਉਹ ਉਹਨਾਂ ਦਾ ਅਹਿਮ ਸਹਿਯੋਗੀ ਸੀ।ਮੈਡਮ ਖੁਦ ਲਿੱਟੇ ਬਾਗੀਆਂ ਦਾ ਪੱਖ ਹਮਦਰਦੀ ਨਾਲ ਵਿਚਾਰਨ ਅਤੇ ਉਹਨਾਂ ਨਾਲ ਸਭ ਗਿਲੇ ਸ਼ਿਕਵੇ ਭੁਲਾ ਕੇ ਸਮਝੌਤਾ ਕਰਨ ਦੇ ਰੌਂਅ ਵਿੱਚ ਸੀ ਅਤੇ ਕਾਦਿਰਗਾਮਰ ਪੂਰਨ ਨਿਹਚਾ ਨਾਲ ਆਪਦੀ ਆਗੂ ਦੀ ਇਸੇ ਸੋਚ ਦਾ ਮੁਦੱਈ ਸੀ ਪ੍ਰੰਤੂ ਜਲਦੀ ਹੀ ਪ੍ਰਭਾਕਰਨ ਨੇ ਗੱਲਬਾਤ ਦਾ ਰਸਤਾ ਤਿਆਗ ਦਿੱਤਾ ਅਤੇ ਸਾਲ 1995 ਤੋਂ ਸਾਲ 2000 ਦੇ ਅਰਸੇ ਦੌਰਾਨ ਆਤਮਘਾਤੀ ਹਮਲਿਆਂ ਨੂੰ ਜਾਰੀ ਰੱਖਿਆ।18 ਦਸੰਬਰ 1999 ਨੂੰ ਜਦੋਂ ਉਨ੍ਹਾਂ ਨੇ ਮੈਡਮ ਕੁਮਾਰਤੁੰਗਾ ਨੂੰ ਵਹਿਸ਼ੀਆਨਾ ਆਤਮਘਾਤੀ ਹਮਲੇ ਦਾ ਨਿਸ਼ਾਨਾ ਬਣਾਇਆ ਤਾਂ ਕਾਦਿਰਗਾਮਰ ਲਿੱਟਿਆਂ ਦੇ ਸਖ਼ਤ ਖਿਲਾਫ਼ ਹੋ ਗਿਆ ਅਤੇ ਦਸ਼ਤਗਰਦੀ ਦੇ ਖਾਤਮੇ ਨੂੰ ਉਸਨੇ ਆਪਦੀ ਰਾਜਨੀਤਿਕ ਜ਼ਿੰਦਗੀ ਦਾ ਮਾਨੋ ਕੇਂਦਰੀ ਨਿਸ਼ਾਨਾ ਬਣਾ ਲਿਆ। ਇਸਦੇ ਬਾਵਜੂਦ ਉਹ ਜਮਹੂਰੀ ਮਾਨਵ ਅਧਿਕਾਰਾਂ ਦੀ ਰਾਖੀ ਦਾ ਅਲੰਬਰਦਾਰ ਸੀ ਅਤੇ ਮਰਦੇ ਦਮ ਤੱਕ ਉਹ ਉਦਾਰਵਾਦੀ ਵਿਚਾਰਧਾਰਾ ਦੇ ਹੱਕ ਵਿੱਚ ਰਿਹਾ।ਆਪਦੀ ਹੱਤਿਆ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਉਹ ਇਸੇ ਕਿਸਮ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਭੰਡਾਰਨਾਇਕੇ ਸੈਂਟਰ ਫਾਰ ਇੰਟਰਨੈਸ਼ਨਲ ਸਟੱਡੀਜ਼ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਜਰਨਲ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰ ਕੇ ਆਪ ਦੀ ਰਿਹਾਇਸ਼ਗਾਹ ਤੇ ਪਰਤਿਆ ਸੀ।
ਉਸਦੀ ਪਾਕਿਸਤਾਨੀ-ਫਰਾਂਸੀਸੀ ਮੂਲ ਦੀ ਐਂਜਲਾ ਮਲਿਕ ਤੋਂ ਜਨਮੀਂ ਬੜੀ ਹੀ ਜ਼ਹੀਨ ਧੀ ਅਜੀਥਾ ਕਾਦਿਰਗਾਮਰ ਵੱਲੋਂ ਦ ਕੇਕ ਦੇਟ ਵਾਜ਼ ਬੇਕਡ ਐਟ ਹੋਮ ਸਿਰਲੇਖ ਹੇਠ ਲਿਖੀ ਜੀਵਨੀ ਅਜੇ ਕੁਝ ਮਹੀਨੇ ਪਹਿਲਾਂ ਹੀ ਛਪੀ ਹੈ ਜਿਸ ਤੋਂ ਉਸਦੀ ਸਖਸ਼ੀਅਤ ਦੇ ਅਨੇਕਾਂ ਅਤਿ ਹੁਸੀਨ ਪਹਿਲ਼ੂਆਂ ਦਾ ਪਤਾ ਲੱਗਦਾ ਹੈ।
ਕਾਦਿਰਗਾਮਰ ਦੀ ਹੱਤਿਆ ਤੋਂ ਬਾਅਦ ਲਿੱਟਿਆਂ ਨੇ ਆਪਦੇ ਆਤਮਘਾਤੀ ਹਮਲਿਆਂ ਦੀ ਗਿਣਤੀ ਹੋਰ ਵੀ ਪ੍ਰਚੰਡ ਕਰ ਦਿੱਤੀ ਪ੍ਰੰਤੂ ਕੌਮਾਂਤਰੀ ਭਾਈਚਾਰੇ ਵਿੱਚ ਉਹ ਉਸੇ ਦਿਨ ਤੋਂ ਲਗਾਤਾਰ ਤੇਜੀ ਨਾਲ ਨਿੱਖੜਦੇ ਚਲੇ ਗਏ।
ਲਿੱਟੇ ਆਗੂ ਪ੍ਰਭਾਕਰਨ ਤਾਮਿਲ ਦੇ ਆਪਣੇ ਲੋਕਾਂ ਦੀ ਮੁਕਤੀ ਲਈ ਲੜਨ ਦਾ ਦਾਅਵਾ ਕਰਦਾ ਸੀ। ਪ੍ਰੰਤੂ ਉਨ੍ਹਾਂ ਦਾ ਏਜੰਡਾ ਸੈਕੂਲਰ ਸੀ ਅਤੇ ਕਿਸੇ ਕਿਸਮ ਦੀ ਧਾਰਮਿਕ ਪ੍ਰੇਰਨਾ ਨਾਲ ਉਸਦਾ ਜਾਂ ਉਸਦੇ ਪੈਰੋਕਾਰਾਂ ਦਾ ਕੋਈ ਸਰੋਕਾਰ ਨਹੀਂ ਸੀ। ਆਤਮਘਾਤੀ ਬੰਬਰਾਂ ਵੱਜੋਂ ਜਿਆਦਾ ਗਿਣਤੀ ਵਿੱਚ ਨੌਜਵਾਨ ਲੜਕੀਆਂ ਨੇ ਆਪਦੀਆਂ ਕੀਮਤੀ ਜਾਨਾਂ ਦੀਆਂ ਬੇਮਿਸਾਲ ਅਹੂਤੀਆਂ ਦਿੱਤੀਆਂ।ਉਨ੍ਹਾਂ ਆਪਦੇ ਆਗੂ ਲਈ ਬਹਾਦਰੀ ਅਤੇ ਕੁਰਬਾਨੀ ਦੇ ਅਜਿਹੇ ਅਨੇਕਾਂ ਕੀਰਤੀਮਾਨ ਸਥਾਪਿਤ ਕੀਤੇ ਕਿ ਪੜ੍ਹ-ਸੁਣਕੇ ਆਦਮੀ ਦੰਗ ਰਹਿ ਗਏ।
ਵੀਹਵੀਂ ਸਦੀ ਦੇ ਆਖਰੀ ਦੋ ਦਹਾਕਿਆਂ ਦੌਰਾਨ ਜਦੋਂ ਪ੍ਰਭਾਕਰਨ ਨੇ ਆਪਦਾ ਧਰਮ ਯੁੱਧ ਆਰੰਭਿਆ ਤਾਂ ਉਸ ਸਮੇਂ ਸਿੱਖ ਖਾੜਕੂ ਸੰਘਰਸ਼ ਅਤੇ ਫਿਰ ਜਲਦੀ ਬਾਅਦ ਹੀ ਪਾਕਿਸਤਾਨ ਦੇ ਸਰਗਰਮ ਸਹਿਯੋਗ ਨਾਲ ਕਸ਼ਮੀਰੀ ਨੌਜਵਾਨਾਂ ਨੇ ਵੀ ਸੰਗਰਾਮ ਸ਼ੁਰੂ ਕੀਤੇ ਹੋਏ ਸਨ। ਲਾਤੀਨੀ ਅਮਰੀਕੀ ਦੇਸ਼ ਪੇਰੂ ਅੰਦਰ ਦਾਰਸ਼ਨਿਕ ਗੁਰੀਲਾ ਆਗੂ ਆਬੀਮੀਲ ਗੂਜ਼ਮੈਨ ਦੀ ਅਗਵਾਈ ਹੇਠਲੇ ਸਾਈਨਿੰਗ ਪਾਥ ਗੁਰੀਲਾ ਸੰਗਠਨ ਨੇ ਇਹਨਾਂ ਤੋਂ ਵੀ ਕਿਤੇ ਵੱਧ ਕਹਿਰਾਂ ਦੀ ਖਾੜਕੂ ਹਿੰਸਾਂ ਨਾਲ ਹੇਠਲੀ ਉੱਤੇ ਲਿਆਂਦੀ ਹੋਈ ਸੀ। ਇਥੇ ਮੁੜ ਕਿਸੇ ਵੀ ਕਿਸਮ ਦੀ ਧਾਰਮਿਕ ਜਾਂ ਪਹਿਚਾਣ ਦੀ ਰਾਜਨੀਤੀ ਤੋਂ ਗੂਜ਼ਮੈਨ ਦੇ ਪੈਰੋਕਾਰ ਕੋਹਾਂ ਦੂਰ ਸਨ।
 ਗੂਜ਼ਮੈਨ ਨੇ ਕਾਂਟ ਦੇ ਦਰਸ਼ਨ ਤੇ ਡਾਕਟਰੀ ਦੀ ਡਿਗਰੀ ਹਾਸਿਲ ਕੀਤੀ।ਸਾਈਮਨ ਸਟਰੌਂਗ ਨੇ ਸਾਲ 1992 ਵਿੱਚ ਦ ਸ਼ਾਇਨਗ ਪਾਥ: ਦ ਵਰਲਡਜ਼ ਡੈੱਡਲੀਅਸਟ ਰੈਵੋਲਿਊਸ਼ਨਰੀ ਫੋਰਸ ਸਿਰਲੇਖ ਹੇਠਲੀ ਪੁਸਤਕ ਵਿੱਚ ਇਸ ਅਲੋਕਾਰ ਗੁਰੀਲਾ ਆਗੂ ਦਾ ਕ੍ਰਿਸ਼ਮਾ ਬਹੁਤ ਹੀ ਜ਼ੋਰਦਾਰ ਢੰਗ ਨਾਲ ਆਸ਼ਕਾਰ ਕੀਤਾ ਹੋਇਆ ਹੈ।ਕਾਰਲ ਮਾਰਕਸ, ਲੈਨਿਨ ਜਾਂ ਮਾਓ ਦੀਆਂ ਕਿਰਤਾਂ ਦਾ ਉਹ ਮਾਹਿਰ ਸੀ ।ਫਿੳਦੋਰ ਦਾਸਤੋਵਸਕੀ ਅਤੇ ਪਾਬਲੋ ਨੇਰੂਦਾ ਉਸਦੇ ਸਭ ਤੋਂ ਮਨ-ਭਾਉਦੇਂ ਲੇਖਕ ਸਨ।ਬਾਖ, ਬੀਥੌਵਨ, ਵਾਗਨਰ ਅਤੇ ਮੋਜ਼ਾਰਟ ਉਸਦੇ ਪੰਸਦੀਦਾ ਸੰਗੀਤਕਾਰ ਸਨ।ਜਾਨ ਲਾਕ ਦੀਆਂ ਕਿਰਤਾਂ ਅਤੇ ਜਾਨ ਮਿਲਟਨ ਦੇ ਪੈਰਾਡਾਈਜ਼ ਲੌਸਟ ਵਿੱਚੋਂ ਹਵਾਲੇ ਉਹ ਇੰਝ ਦਿੰਦਾ ਸੀ ਕਿ ਸੁਣਨ ਵਾਲੇ ਜਦੇ ਹੀ ਮੰਤਰ ਮੁਗਧ ਹੋ ਜਾਂਦੇ ਸਨ।
ਸਾਈਮਨ ਸਟਰੋਂਗ ਦੀ ਪੁਸਤਕ ਦੇ ਨਾਲ ਹੀ ਮੇਰੇ ਸਾਹਵੇਂ ਪੇਰੂ ਦੇ ਜਗਤ ਪ੍ਰਸਿੱਧ ਜੁਝਾਰੂ ਪੱਤਰਕਾਰ/ਲੇਖਕ ਗੁਸਤਾਵ ਗੋਰੀਟੀ ਦੀ ਲਿਖੀ ਦ ਮੈੱਨ ਹੂ ਸੇਵਡ ਦੇਅਰ ਕੰਟਰੀ ਸਿਰਲੇਖ ਹੇਠਲੀ ਪੁਸਤਕ ਪਈ ਹੈ ਜੋ ਬੈਨਡਿਕੀ ਜਿੰਮਨੇਜ਼ ਨਾਂ ਦੇ ਪੇਰੂ ਦੀ ਖੁਫੀਆ ਪੁਲਿਸ ਦੇ ਉਸ ਨੌਜਵਾਨ ਬਹਾਦਰ ਅਫ਼ਸਰ ਦੀ ਮੁਹਿੰਮ ਦੀ ਕਥਾ ਸੁਣਾਉਦੀ ਹੈ ਜਿਸਨੇ ਆਪਦੇ ਪੂਰੇ ਦੋ ਵਰ੍ਹੇ ਸਿਰ ਤੇ ਕਫ਼ਨ ਬੰਨ ਕੇ ਆਪਣੇ ਮਹਿਜ਼ ਪੰਜ ਸੱਤ ਸਾਥੀਆਂ ਨਾਲ ਗੂਜ਼ਮੈਨ ਅਤੇ ਉਸ ਦੀ ਆਗੂ ਜੁੰਡਲੀ ਨੂੰ ਹਰ ਹਾਲ ਵਿੱਚ ਕਾਬੂ ਕਰਨ ਲਈ ਦਿਨ ਰਾਤ ਇੱਕ ਕੀਤਾ ਅਤੇ 12 ਸਤੰਬਰ 1992 ਨੂੰ ਰਹੱਸਮਈ ਗੁਰੀਲਾ ਆਗੂ ਅਤੇ ਉਸਦੀ ਡਿਪਟੀ ਆਗੂ ਮੈਡਮ ਇਲੈਨਾ ਨੂੰ ਰਾਜਧਾਨੀ ਲੀਮਾ ਦੀ ਇੱਕ ਪੌਸ਼ ਡਾਨਸ ਅਕੈਡਮੀ ਵਿੱਚੋਂ ਗ੍ਰਿਫਤਾਰ ਕਰ ਲਿਆ।
ਗੋਰੀਟੀ ਦੁਆਰਾ ਲਿਖੀ ਇਹ ਸਨਸਨੀਖੇਜ਼ ਕਥਾ ਪੁਸਤਕ ਰੂਪ ਵਿੱਚ ਛਪਣ ਤੋਂ ਪਹਿਲਾਂ ਰੀਡਰਜ਼ ਡਾਇਜੈਸਟ ਦੇ ਅਕਤੂਬਰ 1997 ਅੰਕ ਵਿੱਚ ਸੰਖੇਪ ਰੂਪ ਵਿੱਚ ਛਾਪੀ ਗਈ ਸੀ।4-5 ਵਰ੍ਹੇ ਪਹਿਲਾਂ ਮੈਂ ਇਹ ਅੰਕ ਆਪਣੇ ਅਜੀਜ਼ ਧਰਮਜੀਤ ਨੂੰ ਸਿਰਫ ਇਹ ਵੇਖਣ ਲਈ ਪੜ੍ਹਨ ਵਾਸਤੇ ਦਿੱਤਾ ਸੀ ਕਿ ਬੈਨਡਿਕੀ ਜਿੰਮਨੇਜ਼ ਨੇ ਕਿਸ ਕਿਸਮ ਦਾ ਕੌਤਕ ਕੀਤਾ ਸੀ ਅਤੇ ਕਿਵੇਂ ਉਸ ਸਾਰੇ ਚੱਕਰ ਵਿੱਚ ਉਸਨੂੰ ਸੀ.ਆਈ ਏ. ਵਰਗੇ ਕਿਸੇ ਸੰਗਠਨ ਦਾ ਕੋਈ ਸਹਿਯੋਗ ਹਾਸਿਲ ਨਹੀਂ ਸੀ ।
ਇਸੇ ਤਰ੍ਹਾਂ ਪੱਤਰਕਾਰ ਗੁਸਤਾਵ ਗੋਰੀਟੀ ਗੂਜ਼ਮੈਨ ਦੇ ਨਂੇਹਵਾਦੀ ਇਨਕਲਾਬੀ ਸੰਗਠਨ ਦਾ ਤਾਂ ਨੁਕਤਾਚੀਨ ਸੀ ਪ੍ਰੰਤੂ ਇਸਦੇ ਨਾਲ ਹੀ ਪੇਰੂ ਦੇ ਉਸ ਸਮੇਂ ਦੇ ਰਾਸ਼ਟਰਪਤੀ ਅਲਬਰਟੋ ਫੂਜੀਮੋਰੀ ਦੀ ਭ੍ਰਿਸ਼ਟ ਤਾਨਾਸ਼ਾਹ ਸਰਕਾਰ ਦਾ ਉਹ ਉਸਤੋਂ ਵੀ ਵੱਡਾ ਦੁਸ਼ਮਣ ਸੀ।ਫੂਜੀਮੋਰੀ ਰਾਸ਼ਟਰਪਤੀ ਦੇ ਅਹੁਦੇ ਲਈ ਸਾਲ 1990 ਦੀਆਂ ਚੋਣਾਂ ਦੌਰਾਨ ਪੇਰੂ ਦੇ ਮਹਾਨ ਚਿੰਤਕ, ਨੋਬਲ ਵਿਜੇਤਾ ਨਾਵਲਕਾਰ ਇਉਸ਼ਾ ਨੂੰ ਹਰਾਕੇ ਲੋਕ ਪੱਖੀ ਪਲੇਟਫਾਰਮ ਤੋਂ ਚੋਣ ਜਿੱਤਿਆ ਸੀ। ਪ੍ਰੰਤੂ ਚੋਣ ਜਿੱਤਦਿਆਂ ਹੀ ਉਸਨੇ ਆਪਦੇ ਮਿੱਤਰ ਅਤੇ ਸਾਬਕਾ ਕਾਮਰੇਡ ਵਲਾਦੀਮੀਰ ਮੋਨੇਟਸੀਨੋਸ ਨੂੰ ਗ੍ਰਹਿ ਮੰਤਰੀ ਥਾਪਕੇ ਅਤਿ ਖ਼ਤਰਨਾਕ ਗੁਰੀਲਾ ਹਿੰਸਾ ਤੇ ਪਰਦਾ ਪਾਉਣ ਦੇ ਬਹਾਨੇ ਤਾਨਾਸ਼ਾਹ ਅੰਦਾਜ਼ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।ਗੁਸਤਾਵ ਗੋਰੀਟੀ ਨੇ ਸਾਲ 1972 ਵਿੱਚ ਮੋਨੇਟਸੀਨੋਸ ਦੇ ਕੋਕੀਨ ਸਮੱਗਲਰਾਂ ਨਾਲ ਸੰਬੰਧਾਂ ਨੂੰ ਬੇਪਰਦ ਕਰਨ ਵਾਲੀ ਰਿਪੋਟਰ ਨਸ਼ਰ ਕਰ ਦਿੱਤੀ।ਇਸ ਤੇ ਰਾਸ਼ਟਰਪਤੀ ਫੂਜੀਮੋਰੀ ਗੁੱਸੇ ਨਾਲ ਬੁਖਲਾਅ ਉੱਠਿਆ ਅਤੇ ਪੁਿਲਸ ਨੇ ਗੋਰੀਟੀ ਨੂੰ ਉਸਦੇ ਘਰ ਵਿੱਚੋਂ ਅਗਵਾ ਕਰ ਲਿਆ।ਅਗਵਾ ਦੀ ਇਸ ਘਟਨਾ ਤੋਂ ਕੋਹਰਾਮ ਮੱਚ ਗਿਆ। ਗੋਰੀਟੀ ਦੀ ਰਿਹਾਈ ਤਾਂ ਹੋ ਗਈ ਪ੍ਰੰਤੂ ਉਸਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ।ਫੂਜੀਮੋਰੀ ਪੂਰੇ 10 ਵਰ੍ਹੇ ਦੇਸ਼ ਦਾ ਤਾਨਾਸ਼ਾਹ ਬਣਿਆ ਰਿਹਾ ਪਰ ਫਿਰ ਉਸਨੂੰ ਵੀ ਦੇਸ਼ ਛੱਡਕੇ ਭੱਜਣਾ ਪੈ ਗਿਆ।
ਉੱਧਰ ਗੋਰੀਟੀ ਨੇ ਇਨਵਸਟੀਗੇਟਿਵ ਪੱਤਰਕਾਰੀ ਦੇ ਖੇਤਰ ਵਿੱਚ ਨਿਧੱੜਕ ਹੋ ਕੇ ਕੰਮ ਕਰਨ ਬਦਲੇ ਸਾਲ 1998 ਦਾ ਵੱਕਾਰੀ ਇੰਟਰਨੈਸ਼ਨਲ ਪ੍ਰੈਸ ਫਰੀਡਮ ਐਵਾਰਡ ਜਿੱਤਿਆ।ਦੂਜੇ ਪਾਸੇ ਫੂਜੀਮੌਰੀ ਦੀਆਂ ਜੜ੍ਹਾਂ ਵਿੱਚ ਉਹ ਅਜਿਹਾ ਬੈਠਾ ਕਿ ਪੇਰੂ ਦੀ ਅਗਲੀ ਸਰਕਾਰ ਵੱਲੋਂ ਕਾਇਮ ਕੀਤੇ ਵਿਸ਼ੇਸ਼ ਟ੍ਰਿਬਿਊਨਲ ਨੇ ਗੋਰੀਟੀ ਅਗਵਾ ਕੇਸ ਅਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਦੇ ਕੁਝ ਹੋਰ ਸੰਗੀਨ ਦੋਸ਼ਾਂ ਵਿੱਚ ਅਪ੍ਰੈਲ 2009 ਚ ਫੂਜੀਮੋਰੀ ਨੂੰ 25 ਵਰ੍ਹੇ ਕੈਦ ਦੀ ਸਜ਼ਾ ਸੁਣਾਕੇ ਕਾਲ ਕੋਠੜੀ ਦੇ ਉਸ ਪਿੰਜਰੇ ਵਿੱਚ ਭੇਜ ਦਿੱਤਾ ਜਿੱਥੇ ਸਿਰੇ ਦਾ ਬੇਰਹਿਮ ਗੁਰੀਲਾ ਦਾਰਸ਼ਨਿਕ ਗੂਜ਼ਮੈਨ ਪਹਿਲਾਂ ਹੀ ਕਈ ਵਰ੍ਹਿਆਂ ਤੋਂ ਉਸ ਨੂੰ ਉਡੀਕ ਰਿਹਾ ਸੀ।
ਗੁਰੀਲਾ ਹਿੰਸਾ ਦੌਰਾਨ ਸੱਤਰ-ਅੱਸੀ ਹਜ਼ਾਰ ਤੋਂ ਵੀ ਵੱਧ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਗਈਆ ਅਤੇ ਅਰਬਾਂ ਡਾਲਰਾਂ ਦੀ ਸੰਪੱਤੀ ਖਾਹ-ਮਖਾਹ ਹੀ ਬਰਬਾਦ ਹੋਈ। ਮਨੋਵਿਗਿਆਨੀਆਂ ਅਤੇ ਸਮਾਜ ਸ਼ਾਸਤਰੀਆਂ ਲਈ ਇਹ ਅਜੇ ਵੀ ਬਹਿਸ ਚਰਚਾ ਦਾ ਵਿਸ਼ਾ ਹੈ ਕਿ ਗੂਜ਼ਮੈਨ ਨੇ ਪੇਰੂ ਦੇ ਨੌਜਵਾਨ ਕੁੜੀਆਂ ਮੁੰਡਿਆਂ ਦੇ ਦਿਲੋਂ ਦਿਮਾਗਾਂ ਉੱਪਰ ਛਾਉਣੀਆਂ ਕਿਵੇਂ ਪਾਈਆਂ ਅਤੇ ਉਹ ਬਿਨਾਂ ਖੌਫ਼, ਬਿਨਾਂ ਝਿਜਕ, ਬਿਨਾਂ ਇੱਕ ਪਲ ਵੀ ਸੋਚਿਆਂ ਉਸ ਅੰਨੇ ਨਿਸ਼ਾਨਚੀ ਦੇ ਇਸ਼ਾਰਿਆਂ ਤੇ ਖੁਦ ਆਪ ਦੇ ਲੋਕਾਂ ਨੂੰ ਹੀ ਨਿਸ਼ਾਨੇ ਬਣਾਈ ਕਿਵੇਂ ਅਤੇ ਕਿਵੇਂ ਚਲੇ ਗਏ?
ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਵੱਡੇ ਵੀਰ ਭਾਅ ਜੀ ਕਰਮਜੀਤ ਹੋਰੀਂ ਪਟਿਆਲੇ ਮੈਨੂੰ ਮਿਲਣ ਆਏ ਹੋਏ ਸਨ।ਕਾਮਰੇਡ ਸਟਾਲਿਨ ਦੀਆਂ ਘੱਟੋ-ਘੱਟ ਸੱਤ ਅੱਠ ਮੋਟੀਆਂ-ਮੋਟੀਆਂ ਜੀਵਨ ਕਥਾਵਾਂ ਇਤਫ਼ਾਕਨ ਹੀ ਸਾਡੇ ਮੇਜ਼ ਤੇ ਪਈਆਂ ਸਨ ਤੇ ਮੈਂ ਵੀਰ ਆਪਣੇ ਨੂੰ ਉਹਨਾਂ ਸਭ ਪੁਸਤਕਾਂ ਉੱਪਰ ਆਪ ਦੀਆਂ ਲੀਕਾਂ ਲੱਗੀਆਂ ਦਿਖਾ ਰਿਹਾ ਸਾਂ ਕਿ ਉਹ ਸਾਰੀਆਂ ਹੀ ਮੇਰੀਆਂ ਪੜ੍ਹੀਆ ਹੋਈਆਂ ਸਨ। ਦੱਸਣ ਦੀ ਮੈਂ ਇਹ ਕੋਸ਼ਿਸ਼ ਕਰ ਰਿਹਾ ਸਾਂ ਕਿ ਕਾਇਨਾਤ ਦਾ ਉਹ ਕਿੰਨਾ ਵੱਡਾ ਜੱਲਾਦ ਸੀ।ਸਾਲ 1936-38 ਦੇ ਬਦਨਾਮ ਖੁਲ੍ਹੇ ਮਾਸਕੋ ਮੁਕੱਦਮਿਆਂ ਦੌਰਾਨ ਉਸ ਦੀ ਇਹ ਖਸਲਤ ਜੱਗ ਜਾਹਰ ਹੋ ਜਾਣ ਦੇ ਬਾਵਜੂਦ ਵੀ ਭਲਾਂ ਦੁਨੀਆਂ ਭਰ ਵਿੱਚ ਕਰੋੜਾਂ ਹੀ ਆਦਰਸ਼ਵਾਦੀ ਸੁਪਨੇਸਾਜ਼ ਇਨਕਲਾਬੀ ਨੌਜਵਾਨ ਮੁੰਡੇ-ਕੁੜੀਆਂ ਉਸਦੀ ਸਖ਼ਸ਼ੀਅਤਪ੍ਰਸਤੀ ਦੀ ਗ੍ਰਿਫਤ ਅੰਦਰ ਮਨਮਰਜ਼ੀ ਨਾਲ ਨਿਰੰਤਰ ਸੰਮੋਹਿਤ ਹੋਏ ਕਿਉਂ ਬੈਠੇ ਰਹੇ।
ਐਨ ਉਨੀਂ ਕੁ ਦਿਨੀ ਹੀ ਅਮਰੀਕਾ ਰਹਿੰਦੇ ਸਾਡੇ ਹਰਮਹਿੰਦਰ ਚਾਹਲ ਨਾਂ ਦੇ ਸੱਜਣ ਨੇ 9/11 ਵਾਲੇ ਜਹਾਦੀਆਂ ਦੀ ਬੜੀ ਹੀ ਹੋਣਹਾਰ ਪੈਰੋਕਾਰ ਆਫੀਆ ਸਦੀਕੀ ਦੀ ਤਰਾਸਦੀ ਦੇ ਕੇਸ ਬਾਰੇ ਆਫੀਆ ਸਦੀਕੀ ਦਾ ਜਹਾਦ ਨਾਂ ਦੀ ਸਨਸਨੀਖੇਜ਼ ਅਤੇ ਬੇਹੱਦ ਦਿਲਚਸਪ ਪੁਸਤਕ ਦੀ ਰਚਨਾ ਕੀਤੀ ਸੀ।ਜੋ ਕਿ ਸੰਖੇਪ ਰੂਪ ਵਿੱਚ ਸ਼ਬਦ ਨਾਂ ਦੇ ਤ੍ਰੈ-ਮਾਸਿਕ ਵਿੱਚ ਪ੍ਰਕਾਸ਼ਿਤ ਹੋਈ ਸੀ ।ਅਸੀ ਕਰਮਜੀਤ ਬਾਈ ਜੀ ਨੂੰ ਉਸ ਦੀ ਰੂਹਾਨੀ ਭੈਣ ਦੀ ਕਥਾ ਕਹਿੰਦਿਆਂ ਪੜ੍ਹਨ ਲਈ ਉਹ ਕਹਾਣੀ ਦਿੱਤੀ ਸੀ।ਇਹ ਦੋਵੇਂ ਗੱਲਾਂ ਤਾਂ ਬਾਈ ਜੀ ਨੂੰ ਯਾਦ ਵੀ ਲਾਜ਼ਮੀ ਤੌਰ ਤੇ ਹੋਣਗੀਆਂ। ਇੱਕ ਗੱਲ ਜੋ ਸ਼ਾਇਦ ਜਮ੍ਹਾਂ ਹੀ ਯਾਦ ਨਾ ਹੋਵੇ-ਉਹ ਮਹਾਨ ਮੈਕਸੀਕਨ ਨਾਵਲਕਾਰ ਕਾਰਲੋਸ ਫਿਊਂਨਤੈਸ ਦੇ ਦ ਡੈੱਥ ਆਫ਼ ਆਰਟੇਮੀਓ ਕਰੂਜ਼ ਸਿਰਲੇਖ ਹੇਠਲੇ ਨਾਵਲ ਨਾਲ ਸੰਬੰਧਿਤ ਸੀ।ਮਾਨਵੀ ਇਤਿਹਾਸ ਅੰਦਰ ਇਨਸਾਨ ਦੇ ਸਭ ਆਦਰਸ਼, ਖਾਸ ਕਰਕੇ ਇਨਕਲਾਬੀ ਆਦਰਸ਼ ਅਸਲ ਵਿੱਚ ਬਾਰ-ਬਾਰ ਬਦਰੰਗ ਸਾਬਿਤ ਕਿੰਝ ਹੁੰਦੇ ਰਹੇ? ਇਸ ਅਹਿਸਾਸ ਦੀ ਸਮਝ ਤੇ ਇਸਦੇ ਦਰਦ ਦੇ ਮਾਮਲੇ ਵਿੱਚ ਫਿਊਂਨਤੈਸ ਦਾ ਕੋਈ ਸਾਨੀ ਨਹੀਂ ਹੈ। ਅਸੀਂ ਵਰ੍ਹਿਆ ਦੇ ਵਰ੍ਹੇ ਕਰਮਜੀਤ ਦੇ ਮਨ ਅੰਦਰ ਮਸੀਹਾ ਦੀ ਉਡੀਕ ਲਈ ਅਮੁੱਕ ਤੜਪ ਨੂੰ ਬੜਾ ਹੀ ਕਰੀਬ ਤੋਂ ਨਜ਼ਰ ਕੀਤਾ ਹੈ।ਇਹ ਕੁਝ ਸਮਾਂ ਪਹਿਲਾਂ ਜੀ ਪੰਜ ਪਿਆਰਿਆਂ ਨੇ ਕੋਈ ਨਵਾਂ ਕੌਤਕ ਜਦੋਂ ਕੀਤਾ ਤਾਂ ਕਰਮਜੀਤ ਬਾਈ ਜੀ ਦਾ ਸਦੀਵੀਂ ਭਟਕਣ ਦੀ ਗ੍ਰਿਫਤ ਵਿੱਚ ਆਇਆ ਹੋਇਆ ਮਨ ਆਪ ਮੁਹਾਰੇ ਹੀ ਵਧਾਈਆਂ! ਵਧਾਈਆਂ!!ਕਹਿ ਕੇ ਨੱਚ ਉੱਠਿਆ।ਫਿਊਂਨਤੈਸ ਦੇ ਉਸ ਮਹਾਨ ਨਾਵਲ ਅੰਦਰ ਇੱਕ ਬਜੁਰਗ ਪਾਤਰ ਕਿਧਰੇ ਕਰਮਜੀਤ ਵਰਗੇ ਹੀ ਆਪਣੇ ਕਿਸੇ ਉਤਸ਼ਾਹੀ ਸਾਥੀ ਨੂੰ ਇਹ ਕਹਿਕੇ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ:
ਕਦੇ-ਕਦੇ ਮੈਨੂੰ ਇਓਂ ਲਗਦਾ ਹੈ ਕਿ ਖੜਕੇ-ਦੜਕੇ, ਕਾਤਲੋ-ਗਾਰਤ ਅਤੇ ਅਲੀ-ਅਲੀ ਦੇ ਨਾਅਰਿਆਂ ਦੀ ਗੂੰਜ ਤੋਂ ਬਿਨਾਂ ਵੀ ਆਦਮੀ ਸੁੰਨ ਹੋ ਜਾਂਦਾ ਹੈ।ਕਬਰਸਿਤਾਨ ਵਰਗੀ ਸ਼ਾਂਤੀਂ ਤੋਂ ਵੀ ਬੰਦਾ ਘਬਰਾ ਜਾਂਦਾ ਹੈ। ਸ਼ਮਸ਼ੀਰਾਂ ਦੇ ਵਜਦ ਦੀ ਲੋੜ ਪੈਂਦੀ ਹੈ।(ਅਖੇ) ਮੈਨੂੰ ਤਾਂ ਇੰਓ ਲੱਗਦਾ ਹੈ ਕਿ ਜੰਗ-ਯੁੱਧ, ਮਾਰ ਧਾੜ ਅਤੇ ਕਤਲਗਾਹਾਂ ਸਾਨੂੰ ਵੱਡਾ ਜੀਵਨਦਾਨ ਬਖ਼ਸ਼ਦੀਆਂ ਹਨ।ਇਨਸਾਨ ਬਹੁਤੀ ਦੇਰ ਸੂਹੇ, ਖੂਨੀ ਖੁਆਬਾਂ ਤੋਂ ਬਿਨਾਂ ਜਿੰਦਾ ਰਹਿ ਨਹੀਂ ਸਕਦਾ-ਚਾਹੇ ਉਸਨੂੰ ਬਾਰ-ਬਾਰ ਮੂੰਹ ਦੀ ਖਾਣੀ ਹੀ ਕਿਉਂ ਨਾ ਪਵੇ।
ਕਰਮਜੀਤ ਨੇ ਇੱਕ ਦੂਸਰੇ ਦੀ ਸੁਹਿਰਦਤਾ ਚ ਪੂਰਨ ਆਸਥਾ ਤੇ ਅਧਾਰਿਤ ਸਾਡੀ ਮਿੱਤਰਤਾ ਅਤੇ ਮੁਹੱਬਤ ਦੇ ਬਾਵਜੂਦ ਅੱਜ ਤੱਕ ਕਦੀ ਸਾਡੀ ਕੋਈ ਗੱਲ ਮਨ ਦੇ ਟਿਕਾਅ ਨਾਲ ਸੁਣੀ ਨਹੀਂ ਹੈ। ਅਸੀਂ ਉਸ ਦਿਨ ਵੀ ਕਾਮਰੇਡ ਸਟਾਲਿਨ, ਉਸਦੀ ਰੂਹਾਨੀ ਭੈਣ ਆਫ਼ੀਆ ਸਦੀਕੀ ਦੇ ਤਰਾਸਦਿਕ ਜਹਾਦ ਜਾਂ ਫਿਊਂਨਤੈਸ ਦੇ ਬਜ਼ੁਰਗ ਪਾਤਰ ਦੇ ਬੋਲਾਂ ਦੇ ਹਵਾਲੇ ਨਾਲ ਜੋ ਕੁਝ ਦੱਸਣ ਦੇ ਚੱਕਰ ਵਿੱਚ ਸਾਂ- ਉਸਨੇ ਉਸ ਪਾਸੇ ਕੱਤਈ ਤੌਰ ਤੇ ਧਿਆਨ ਧਰਨਾ ਨਾ ਸੀ।
ਖੈਰ ਸਰਬੱਤ ਖਾਲਸਾ ਦੇ ਰੌਣਕ ਮੇਲੇ ਵਿੱਚ ਬਾਈ ਜੀ ਨੂੰ ਜ਼ਾਹਿਰ ਹੈ ਕਿ ਬਾਜਾਂ ਵਾਲੇ ਦੀ ਆਮਦ ਦੀ ਆਹਟ ਸੁਣਾਈ ਦਿੰਦੀ ਹੈ। ਉਸਦੇ ਉਲਟ ਕੇ.ਪੀ.ਐੱਸ. ਗਿੱਲ ਨੂੰ ਉਸਦੇ ਪ੍ਰਬੰਧਕ ਸਭ ਤੋਂ ਭੈੜੀ ਕਿਸਮ ਦੇ ਤਨਖਾਹੀਏ ਨਜ਼ਰ ਆਉਂਦੇ ਹਨ।ਕੇ.ਪੀ.ਐੱਸ. ਗਿੱਲ ਨੇ ਨੌਕਰੀ ਤੋਂ ਨਾਸ਼ੁਕਰੇ ਅੰਦਾਜ਼ ਵਿੱਚ ਹਟਾਏ ਜਾਣ ਦੇ ਬਾਵਜੂਦ ਪੰਜਾਬ ਦੀ ਅਕਾਲੀ ਸਿਆਸਤ ਅਤੇ ਖਾੜਕੂ ਲਹਿਰ ਦੀ ਸਾਰਥਿਕਤਾ ਨੂੰ ਨਿਕਾਰਨ ਲਈ ਨਾਈਟਸ ਆਫ਼ ਫਾਲਸਹੁੱਡ ਸਿਰਲੇਖ ਹੇਠ ਆਪਦਾ ਜੋ ਟੈਸਟਾਮੈਂਟ ਲਿਖਿਆ ਸੀ ਉਸਦਾ ਕੂੜ ਫਿਰੈ ਪਰਧਾਨ ਸਿਰਲੇਖ ਹੇਠ ਪੰਜਾਬੀ ਵਿੱਚ ਅਨੁਵਾਦ ਉਸੇ ਹੀ ਉਤਸ਼ਾਹ ਨਾਲ ਪੰਜਾਬੀ ਟ੍ਰਿਬਿਊਨ ਵਿੱਚ ਕਰਮਜੀਤ ਦੇ ਸਾਥੀ ਅਤੇ ਵਿਚਾਰਧਾਰਕ ਤੌਰ ਤੇ ਕੱਟੜ ਵਿਰੋਧੀ ਅਸਿਸਟੈਂਟ ਐਡੀਟਰ ਦਲਬੀਰ ਸਿੰਘ ਨੇ ਕੀਤਾ ਸੀ।
ਇਸ ਪੁਸਤਕ ਦੇ ਮੁੱਖਬੰਦ ਵਿੱਚ ਕੇ. ਪੀ. ਐਸ. ਗਿੱਲ ਦਾ ਸ਼ਰੇਆਮ ਦਿੱਤਾ ਬਿਆਨ ਜ਼ਰਾ ਵੇਖੋ:
ਖਾੜਕੂ ਲਹਿਰ ਵਿਰੁੱਧ ਲੜਾਈ ਦੇ ਤਜ਼ਰਬਿਆਂ ਨੂੰ ਚੇਤੇ ਕਰਨ ਅਤੇ ਰਿਕਾਰਡ ਕਰਨ ਸਮੇਂ ਹੀ ਮੇਰਾ ਧਿਆਨ ਉਸ ਬਾਰ-ਬਾਰ ਦੁਹਰਾਏ ਜਾਂਦੇ ਮਸਲੇ ਵੱਲ ਲਗਾਤਾਰ ਕੇਂਦਰਿਤ ਹੁੰਦਾ ਗਿਆ3।ਖਾਲਿਸਤਾਨ ਜਿਹੀ ਜ਼ਹਿਰਲੀ ਮੁਹਿੰਮ ਧਰਮ ਖਾਸ ਕਰਕੇ ਮੇਰੇ ਧਰਮ, ਸਿੱਖੀ ਦੇ ਨਾਂ ਉੱਤੇ ਚਲਾਈ ਗਈ ਸੀ। ਸਿੱਖ ਲਗਪਗ ਆਪਣੇ ਸਾਰੇ ਇਤਿਹਾਸ ਵਿੱਚ ਹੀ ਜੰਗਾਂ ਵਿੱਚ ਰੁੱਝੇ ਰਹੇ ਹਨ ਪਰ ਕਿਸੇ ਵੀ ਜੰਗ ਵਿੱਚ ਉਨ੍ਹਾਂ ਦੇ ਪੰਥ ਨੇ ਇੰਨੀ ਫਿਟਕਾਰ ਅਤੇ ਬਦਨਾਮੀ ਨਹੀਂ ਖੱਟੀ ਜਿੰਨੀ ਇਸ ਨਿੰਦਣਯੋਗ ਲਹਿਰ ਨੇ ਖੱਟੀ ਅਤੇ ਫਿਰ ਨਾਲ ਹੀ ਪੰਥ ਅਤੇ ਭਾਈਚਾਰੇ-ਜਿਸ ਦੇ ਨਾਂ ਤੇ ਬਹੁਤ ਸਾਰੇ ਨਾਮੁਆਫੀਯੋਗ ਜੁਲਮ ਕੀਤੇ ਗਏ- ਦੀ ਬਹੁ ਗਿਣਤੀ ਦਾ ਇਸ ਵਹਿਸ਼ੀ ਜਨੂੰਨੀ ਮਾਮਲੇ ਵਿੱਚ ਕੱਖ ਵੀ ਲੈਣਾ ਦੇਣਾ ਨਹੀਂ ਸੀ।
ਕੇ.ਪੀ.ਐੱਸ. ਗਿੱਲ ਹੋਰੀਂ ਜੋ ਕਹਿ ਰਹੇ ਹਨ- ਉਸ ਨਾਲ ਕਿਸੇ ਦੀ ਵੀ ਸੰਮਤੀ ਜਾਂ ਅਸੰਮਤੀ ਹੋ ਸਕਦੀ ਹੈ3ਹੋਣੀ ਵੀ ਚਾਹੀਦੀ ਹੈ।ਪ੍ਰੰਤੂ ਸਾਨੂੰ ਇਹ ਮੰਨ ਲੈਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਸ੍ਰੀ ਗੁਰੁ ਨਾਨਕ, ਸੱਚੇ ਪਾਤਿਸ਼ਾਹ ਦੇ ਮਿਸ਼ਨ ਅਤੇ ਸੰਦੇਸ਼ ਦੀ ਪਰਿਭਾਸ਼ਾ ਤੇ ਅਜ਼ਾਰੇਦਾਰੀ ਕੇਵਲ ਕਰਮਜੀਤ ਸਿੰਘ ਜਾਂ ਹਰਿੰਦਰ ਮਹਿਬੂਬ ਵਰਗੇ ਸਾਡੇ ਮਿੱਤਰਾਂ ਦੀ ਹੀ ਨਹੀਂ ਹੈ।ਇਸ ਤੇ ਕੇ.ਪੀ.ਐੱਸ. ਗਿੱਲ, ਸਰਦਾਰ ਖੁਸ਼ਵੰਤ ਸਿੰਘ, ਕਾ. ਦਰਸ਼ਨ ਸਿੰਘ ਕਨੇਡੀਅਨ, ਡਾ. ਸਾਧੂ ਸਿੰਘ ਜਾਂ ਡਾ. ਰਵਿੰਦਰ ਰਵੀ ਵਰਗੇ ਸੱਜਣਾਂ ਦਾ ਵੀ ਉਨ੍ਹਾਂ ਹੀ ਹੱਕ ਬਣਦਾ ਹੈ।
ਕੇ.ਪੀ.ਐੱਸ. ਗਿੱਲ ਨੇ ਪਿਛਲੇ ਕਈ ਵਰ੍ਹਿਆਂ ਤੋਂ ਖਾੜਕੂ ਲਹਿਰ ਪ੍ਰਤੀ ਆਪਦੀ ਨਫ਼ਰਤ ਕਦੀ ਜਰਾ ਵੀ ਛੁਪਾਈ ਨਹੀਂ ਹੈ-ਪ੍ਰੰਤੂ ਪਵਿੱਤਰ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਚ ਹੋਈ ਬੇਹੁਰਮਤੀ ਦਾ ਉਸ ਨੂੰ ਵੀ ਉਤਨਾ ਹੀ ਦੁੱਖ ਹੈ।ਉਸਨੇ ਆਪਦੀ ਪੁਸਤਕ ਅਤੇ ਅਨੇਕਾਂ ਲੇਖਾਂ ਵਿੱਚ ਬਾਰ-ਬਾਰ ਇਹ ਕਿਹਾ ਵੀ ਹੋਇਆ ਹੈ।ਹਾਂ ਇਹ ਅਲੱਗ ਗੱਲ ਹੈ ਕਿ ਇੰਦਰਾ ਗਾਂਧੀ ਦੀ ਇਸ ਕਾਰਵਾਈ ਨੂੰ ਉਹ ਬੇਲੋੜੀ ਅਤੇ ਸਿਰੇ ਦੀ ਗਲਤ ਤਾਂ ਕਹਿੰਦਾ ਹੈ-ਪ੍ਰੰਤੂ ਇਸ ਲਈ ਮੁੱਖ ਜਿੰਮੇਵਾਰ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ ਜੋ ਬਾਹਰ ਬੱਸਾਂ ਚੋਂ ਕੱਢ-ਕੱਢ ਮੁਸਾਫਿਰ ਮਾਰਨ ਤੋਂ ਬਾਅਦ ਉੱਥੇ ਪਨਾਹ ਲੈਂਦੇ ਸਨ।
ਖੁਸ਼ਵੰਤ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਦੇਹੜੀ ਤੇ ਡੀ.ਆਈ.ਜੀ. ਏ.ਐੱਸ. ਅਟਵਾਲ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਪੰਜਾਬ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ 28 ਅ੍ਰਪੈਲ 1983 ਨੂੰ ਜੋ ਅਹਿਮ ਅਤੇ ਵਿਸਥਾਰਤ ਬਿਆਨ ਦਿੱਤਾ ਸੀ ਜਿਸਨੂੰ ਉਨ੍ਹਾਂ ਨੇ ਪੰਜਾਬ ਸਥਿਤੀ ਬਾਰੇ ਸਪੱਸ਼ਟ ਬਿਆਨੀ ਸਿਰਲੇਖ ਹੇਠਲੇ ਆਪਦੇ ਲੇਖ ਵਿੱਚ ਵੀ ਅੰਕਿਤ ਕੀਤਾ ਅਤੇ ਉਹ ਅਨੇਕਾਂ ਥਾਵਾਂ ਤੇ ਛਪਿਆ ਵੀ ਹੋਇਆ ਹੈ। ਉਹ ਸਪੀਚ ਹਰ ਇੱਕ ਨੂੰ ਬਾਰ-ਬਾਰ ਪੜ੍ਹਨੀ ਚਾਹੀਦੀ ਹੈ।ਉਨ੍ਹਾਂ ਕਾਂਗਰਸ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਅਨੇਕਾਂ ਵਾਰ ਵਕਤ ਦੇ ਹਾਕਮਾਂ ਨੂੰ ਹੋਸ਼ ਤੋਂ ਕੰਮ ਲੈਣ ਅਤੇ ਅਕਾਲੀ ਨੇਤਾਵਾਂ ਨਾਲ ਜਿੰਮੇਵਾਰਾਨਾ ਅੰਦਾਜ਼ ਵਿੱਚ ਗੱਲ-ਬਾਤ ਕਰਕੇ ਉਨ੍ਹਾਂ ਦੀਆਂ ਸਭ ਜ਼ਾਇਜ ਮੰਗਾਂ ਤੁਰੰਤ ਮੰਨ ਲੈਣ ਲਈ ਜ਼ੋਰ ਦਿੱਤਾ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਕੰਪਲੈਕਸ ਵਿੱਚ ਕਿਸੇ ਵੀ ਸੂਰਤ ਵਿੱਚ ਤਾਕਤ ਦੀ ਵਰਤੋਂ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਹੋਈ ਹੈ। ਫਿਰ ਇਸੇ ਤਰ੍ਹਾਂ ਫਰਵਰੀ 1984 ਚ ਉਨ੍ਹਾਂ ਦੀ ਅਜਿਹੀ ਹੀ ਅਹਿਮ ਸਪੀਚ ਹੈ।ਸਾਲ 1984 ਚ 3 ਮਾਰਚ ਦਾ ਮੈਲਿਸ ਟੂਵਰਡਜ਼ ਵਨ ਐਂਡ ਆਲ ਵਾਲਾ ਕਾਲਮ ਵੀ ਪੜ੍ਹਨ ਵਾਲਾ ਹੈ।ਜਿਸ ਵਿੱਚ ਉਨ੍ਹਾਂ ਨੇ ਕੰਪਲੈਕਸ ਵਿੱਚ ਸਥਿਤੀ ਇਤਰਾਜ਼ਯੋਗ ਹੋਣ ਦੇ ਬਾਵਜੂਦ ਬੜੇ ਹੀ ਸਖ਼ਤ ਅਤੇ ਸਪੱਸ਼ਟ ਸ਼ਬਦਾਂ ਵਿੱਚ ਦਰਬਾਰ ਸਾਹਿਬ ਕੰਪਲੈਕਸ ਅੰਦਰ ਕਿਸੇ ਵੀ ਹਾਲ ਵਿੱਚ ਤਾਕਤ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।ਆਖੀਰ ਫੌਜੀ ਕਾਰਵਾਈ ਜਦੋਂ ਹੋ ਹੀ ਗਈ ਤਾਂ ਉਹ ਸ਼ਾਇਦ ਸਭ ਤੋਂ ਪਹਿਲੇ ਸ਼ਖ਼ਸ ਸਨ ਜਿੰਨ੍ਹਾਂ ਨੇ ਰੋਸ ਵੱਜੋਂ ਆਪਣੇ ਇਨਾਮ-ਸਨਮਾਨ ਵਾਪਿਸ ਕੀਤੇ।ਇਸ ਸਾਰੇ ਕਾਸੇ ਦੇ ਬਾਵਜੂਦ ਉਹ ਸਿੱਖ ਲਹਿਰ ਦੇ ਹੱਕ ਵਿੱਚ ਨਹੀਂ ਸਨ।ਸਿੱਖ ਭਾਈਚਾਰੇ ਬਾਰੇ ਉਨ੍ਹਾਂ ਦੀ ਸਪੱਸ਼ਟ ਬਿਆਨੀ ਜਰਾ ਵੇਖੋ:
ਸਮੁੱਚੀ ਵੱਖਵਾਦੀ ਲਹਿਰ ਹੀ ਗ਼ਲਤ ਸੀ ਅਤੇ ਇਹ ਭਿਆਨਕ ਹੱਦ ਤੱਕ ਗ਼ਲਤ ਪਾਸੇ ਚਲੀ ਗਈ। ਖਾਲਿਸਤਾਨ ਦੀ ਮੰਗ ਕਰਨਾ ਸਿੱਖਾਂ ਲਈ ਖੁਦਕੁਸ਼ੀ ਦੇ ਬਰਾਬਰ ਸੀ।ਨਿੱਕਾ ਜਿਹਾ ਰਾਜ ਹੋਣਾ ਸੀ, ਮੁੱਖ ਤੌਰ ਤੇ ਖੇਤੀ ਉੱਤੇ ਆਸ਼ਰਿਤ।ਇੱਕ ਪਾਸੇ ਪਾਕਿਸਤਾਨ ਅਤੇ ਦੂਸਰੇ ਭਾਰਤ ਦੇ ਦਰਮਿਆਨ ਫਸਿਆ ਹੋਇਆ ਉੱਕਾ ਹੀ ਨਾ ਜਿਊਣਯੋਗ।
3(ਸਾਕਾ ਨੀਲਾ ਤਾਰਾ ਦੇ ਦੁਖਾਂਤ ਪਿਛੋਂ) ਸਿੱਖ ਹੌਲੀ-ਹੌਲੀ ਫਿਰ ਪੈਰਾਂ ਤੇ ਖੜੇ ਹੋ ਗਏ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਸਿੱਖ ਹੈ।ਫੌਜ ਦਾ ਮੁੱਖੀ ਜਨਰਲ ਜੇ.ਜੇ. ਸਿੰਘ ਸਿੱਖ ਹੈ ਭਾਰਤੀ ਚੋਣ ਕਮਿਸ਼ਨਰ ਸਿੱਖ ਹੈ ਅਤੇ ਇੱਕ ਸਿੱਖ ਮੋਨਟੇਕ ਸਿੰਘ ਆਹਲੂਵਾਲੀਆ ਹੀ ਭਾਰਤੀ ਯੋਜਨਾ ਕਮਿਸ਼ਨ ਨੂੰ ਚਲਾ ਰਿਹਾ ਹੈ।ਅੱਜ ਖਾਲਸਾ ਕਲਮ ਦੇ ਰਾਹੀ ਵੀ ਰਾਜ ਕਰ ਰਿਹਾ ਹੈ।
ਅਸੀਂ ਜਾਨਣਾ ਚਾਹਾਂਗੇ ਕਿ ਕਰਮਜੀਤ ਸਿੰਘ ਅਤੇ ਉਨ੍ਹਾਂ ਵਰਗੀ ਸੋਚ ਵਾਲੇ ਅਨੇਕਾਂ ਸਾਡੇ ਮਿੱਤਰਾਂ ਨੂੰ ਕੀ ਇਨ੍ਹਾਂ ਤੱਥਾਂ ਦਾ ਪਤਾ ਹੈ।ਜੇਕਰ ਪਤਾ ਹੈ ਤਾਂ ਉਨ੍ਹਾਂ ਦਾ ਇਸ ਬਾਰੇ ਕੀ ਕਹਿਣਾ ਹੈ? ਅਜੋਕੇ ਪੰਜਾਬ ਜਿੱਥੇ ਕਿ ਅੱਜ ਦੀ ਤਰੀਕ ਵਿੱਚ ਜੱਟ-ਸਿੱਖ ਭਾਈਚਾਰੇ ਨਾਲ ਸੰਬੰਧਿਤ ਕੋਈ ਨੋਜਵਾਨ ਲੜਕਾ ਜਾਂ ਲੜਕੀ ਰਹਿਣ ਨੂੰ ਰਾਜੀ ਹੀ ਨਹੀਂ।ਉਸਦੀ ਹੋਣੀ ਨੂੰ ਨਵਿਆਉਣ ਲਈ ਉਨ੍ਹਾਂ ਕੋਲ ਭਲਾਂ ਕਿਹੜੀ ਨਿੱਗਰ ਆਰਥਿਕ ਯੋਜਨਾ ਹੈ।ਉਹ ਉਨ੍ਹਾਂ ਨੂੰ ਬਾਰ-ਬਾਰ ਬ੍ਰਾਹਮਣ-ਬਾਣੀਆਂ ਸਰਕਾਰ ਵਿਰੁਧ ਲੜ ਮਰਨ ਲਈ ਲਲਕਾਰ ਕੇ ਜਾਂ ਵੰਗਾਰ ਕੇ ਭਲਾ ਉਹ ਚਾਹੁੰਦੇ ਕੀ ਹਨ।
ਹੁਣ ਵਧਾਈਆਂ! ਵਧਾਈਆਂ!! ਵਾਲੇ ਕਰਮਜੀਤ ਸਿੰਘ ਦੇ ਰਾਈਟ ਅਪ ਦਾ ਸ਼ੁਰੂਆਤੀ ਪੈਰ੍ਹਾ ਜ਼ਰਾ ਵੇਖੋ:
ਵਧਾਈਆਂ! ਵਧਾਈਆਂ!! ਕਿਉਂਕਿ ਅਕਾਲ ਤਖਤ ਤੇ ਅੰਮ੍ਰਿਤ ਛਕਾਉਣ ਦੀ ਰਸਮ ਨਿਭਾਅ ਰਹੇ ਪੰਜ ਪਿਆਰੇ ਮੁੜ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੇ ਮੌਜੂਦਾ ਜੱਥੇਦਾਰਾਂ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇ ਉਹ ਪਹਿਲ਼ੀ ਜਨਵਰੀ ਤੱਕ ਆਪਣੇ ਅਹੁਦਿਆਂ ਨੂੰ ਨਹੀਂ ਛੱਡਦੇ ਤਾਂ 2 ਜਨਵਰੀ 2016 ਨੂੰ ਉਨ੍ਹਾਂ ਵਿਰੁੱਧ ਕਰਵਾਈ ਕਰਨ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।(ਅਖੇ) ਸੱਚ ਤਾਂ ਇਹ ਹੈ ਕਿ ਇਨ੍ਹਾਂ ਪੰਜ ਪਿਆਰਿਆਂ ਨੇ ਸੰਨ 1699 ਦੀ ਵਿਸਾਖੀ ਵਾਲੇ ਪੰਜ ਪਿਆਰਿਆਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ ਜਿੰਨ੍ਹਾਂ ਨੇ ਦਸ਼ਮੇਸ਼ ਪਿਤਾ ਦਾ ਹੁਕਮ ਮੰਨਿਆ ਅਤੇ ਉਸ ਦਿਨ ਇਤਿਹਾਸ ਨੇ ਉਹ ਚਮਤਕਾਰ ਵੇਖਿਆ ਜੋ ਸਾਡੇ ਮਨਾਂ ਨੂੰ ਅੱਜ ਤੱਕ ਵੀ ਧੂਹਾਂ ਪਾਈ ਜਾਂਦਾ ਹੈ। ਪੰਜ ਪਿਆਰਿਆਂ ਵੱਲੋਂ ਚੁੱਕੇ ਤਾਜਾ ਕਦਮ ਨਾਲ ਹੁਣ ਇੰਝ ਮਹਿਸੂਸ ਹੋਇਆ ਹੈ ਜਿਵੇਂ ਦਿਲ ਦੇ ਵਿਹੜੇ ਵਿੱਚ ਇਲਾਹੀ ਨੂਰ ਦੀ ਕੋਈ ਤਰੋ-ਤਾਜਾ ਛੱਲ ਆਈ ਹੈ ।
ਸਿੱਖ ਇਤਿਹਾਸ ਦੀ ਪੜ੍ਹਤ ਅਤੇ ਸਮਝ ਦੇ ਪੱਖ ਤੋਂ ਕਰਮਜੀਤ ਸਿੰਘ ਦੀ ਸੁਹਿਰਦਤਾ ਨੇਕ ਹੈ- ਸਾਨੂੰ ਇਹ ਪਤਾ ਹੈ।ਕੋਈ ਕਿੰਤੂ ਨਹੀਂ ਹੈ।ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਿਸਦਾ ਮੁਖੀ ਪ੍ਰਕਾਸ਼ ਸਿੰਘ ਬਾਦਲ ਹੈ।ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਕਬਜ਼ੇ ਵਿੱਚ ਹੈ ਅਤੇ ਜੱਥੇਦਾਰ ਵੀ ਉਨ੍ਹਾਂ ਦੇ ਹੀ ਨਾਮਜ਼ਦ ਕੀਤੇ ਹੋਏ ਹਨ। ਜਾਹਿਰ ਹੈ ਕਿ ਰੌਲਾ ਸਾਰਾ ਰਾਜਸੀ ਤਾਕਤ ਅਤੇ ਕਬਜੇ ਦਾ ਹੈ; ਪ੍ਰਕਾਸ਼ ਸਿੰਘ ਬਾਦਲ ਨੂੰ ਪਾਸੇ ਕਰਨ ਦਾ ਹੈ ।
ਇੱਥੇ ਬੇਹਤਰ ਰਹੇਗਾ ਕਿ ਕਰਮਜੀਤ ਸਿੰਘ ਨੂੰ ਅਕਾਲੀ ਦਲ ਦੀ ਪਾਵਰ ਪਾਲਿਟਿਕਸ ਦੇ ਕੁਝ ਪੁਰਾਣੇ ਅਤੇ ਸਮਕਾਲੀ ਸਿਮਰਤੀ ਵਿੱਚੋਂ ਵਿਸਰੇ ਹੋਏ ਕੁੱਝ ਅਧਿਆਏ ਚੇਤੇ ਕਰਵਾਏ ਜਾਣ ਅਤੇ ਇਸ ਬਹਾਨੇ ਆਪਣੇ ਪਾਠਕਾਂ ਨਾਲ ਵੀ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਫ਼ਤਹਿ ਸਿੰਘ ਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਵਾਉਣ ਲਈ ਆਪ ਦਾ ਅੰਤਿਮ ਮਰਨ ਵਰਤ 24 ਜਨਵਰੀ 1970 ਦੇ ਦਿਨ ਰੱਖਿਆ ਸੀ। ਉਨ੍ਹਾਂ ਅਲਟੀਮੇਟਮ ਇਹ ਦਿੱਤਾ ਸੀ ਕਿ ਕੇਂਦਰ ਸਰਕਾਰ ਨੇ 31 ਜਨਵਰੀ ਤੱਕ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਪਹਿਲੀ ਫ਼ਰਵਰੀ ਨੂੰ ਆਤਮਦਾਹ ਕਰ ਜਾਣਗੇ।ਸਰਕਾਰ ਉਨ੍ਹਾਂ ਦੀ ਆਪਦੀ ਪਾਰਟੀ ਦੀ ਹੀ ਸੀ ਅਤੇ ਜਸਟਿਸ ਗੁਰਨਾਮ ਸਿੰਘ ਉਨ੍ਹਾਂ ਦੇ ਥਾਪੇ ਹੋਏ ਮੁੱਖ-ਮੰਤਰੀ ਸਨ ਜਿੰਨ੍ਹਾਂ ਨੂੰ ਕਿ ਉਨ੍ਹਾਂ ਪੂਰੀ ਤਰ੍ਹਾਂ ਸ਼ਾਇਦ ਵਿਸ਼ਵਾਸ ਵਿੱਚ ਨਹੀਂ ਲਿਆ ਸੀ।ਸੰਤਾਂ ਦੇ ਅਲਟੀਮੇਟਮ ਕਰਕੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ।ਉਨ੍ਹਾਂ ਦਿੱਲੀ ਜਾ ਕੇ ਹਰ ਮੋਹਤਬਰ ਬੰਦੇ ਨੂੰ ਵਿੱਚ ਪਾ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਨਾਉਣ ਲਈ ਸਿਰ ਭੇੜ ਆਰੰਭ ਦਿੱਤੇ।ਇੰਦਰਾ ਗਾਂਧੀ ਨੇ ਜਦੋਂ ਇਹ ਆਖ ਦਿੱਤਾ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦੇ ਹਾਂ ਪਰ ਹਰਿਆਣਾ ਵਿੱਚ ਬਰਾਬਰ ਦੀ ਧਿਰ ਹੈ- ਪਰ ਅਬੋਹਰ-ਫ਼ਾਜ਼ਲਿਕਾ ਹਿੰਦੀ ਬੋਲਦੇ ਇਲਾਕੇ ਆਪਾਂ ਨੂੰ ਉਨ੍ਹਾਂ ਨੂੰ ਛੱਡਣੇ ਪੈਣੇ ਹਨ।ਇੰਦਰਾ ਗਾਂਧੀ ਨੇ ਉਸ ਸਮੇਂ ਪੂਰਨ ਠਰੰਮੇ ਅਤੇ ਦਲੀਲ ਨਾਲ ਗੱਲ ਸਮਝਾਈ ਸੀ ਅਤੇ ਜਸਟਿਸ ਸਾਹਿਬ ਕੋਲ ਉਸ ਦੀਆਂ ਦਲੀਲਾਂ ਦਾ ਕੋਈ ਜਵਾਬ ਵੀ ਨਹੀਂ ਸੀ। ਜਸਟਿਸ ਗੁਰਨਾਮ ਸਿੰਘ ਅਤੇ ਉਸਦੇ ਸਹਿਯੋਗੀਆਂ ਨੇ ਸਮਝੌਤੇ ਦਾ ਮਹਿਜ਼ ਅੱਧਾ ਹਿੱਸਾ ਸੰਤਾਂ ਨੂੰ ਦਿਖਾ ਕੇ ਕਾਹਲੀ-ਕਾਹਲੀ ਉਨ੍ਹਾਂ ਨੂੰ ਜੂਸ ਦਾ ਗਿਲਾਸ ਪਿਆ ਦਿੱਤਾ।
ਇਸ ਤੇ ਸਿੱਖ ਸੰਗਤਾ ਨੇ ਵਿਦਰੋਹ ਕਰ ਦਿੱਤਾ। ਸੰਤਾਂ ਦੀ ਤੋਏ-ਤੋਏ ਸ਼ੁਰੂ ਹੋ ਗਈ3ਤੇ ਇਹੋ ਗੱਲ ਜਸਟਿਸ ਖੁਦ ਵੀ ਚਾਹੁੰਦਾ ਸੀ।ਅੱਜ ਅੱਧੀ ਸਦੀ ਬਾਅਦ ਵੀ ਜਸਟਿਸ ਦੀ ਚੁਸਤੀ ਨੂੰ ਚਿਤਾਰਦਿਆਂ ਉਸਦੀ ਅਨਾੜੀ ਸਿਆਸਤ ਤੇ ਹੈਰਤ ਹੁੰਦੀ ਹੈ।
ਮੁੱਖ ਮੰਤਰੀ ਨੇ ਸੰਤਾਂ ਨੂੰ ਸਿਆਸਤ ਚੋਂ ਸਿਫ਼ਰ ਕਰਨ ਦੀ ਕੋਸ਼ਿਸ਼ ਜੋ ਕਰੀ ਸੀ ਉਹ ਉਸ ਤੋਂ ਸਿਰੇ ਨਾ ਚੜ੍ਹੀ ।ਮਹਿਜ਼ ਦੋ-ਤਿੰਨ ਮਹੀਨਿਆਂ ਪਿਛੋਂ, ਮਾਰਚ 1970 ਵਿੱਚ ਰਾਜ ਸਭਾ ਦੀਆਂ ਤਿੰਨ ਸੀਟਾਂ ਦੀ ਚੋਣ ਆ ਗਈ।ਸੰਤਾਂ ਨੇ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਉਸਦੇ ਨਾਲ ਜੱਥੇਦਾਰ ਸੰਤੋਖ ਸਿੰਘ ਨੂੰ ਮੈਦਾਨ ਵਿੱਚ ਉਤਾਰ ਦਿੱਤਾ।ਉੱਧਰ ਜਸਟਿਸ ਨੇ ਆਪਣੇ ਪੈਰਾਂ ਤੇ ਕੁਹਾੜਾ ਮਾਰਦਿਆਂ ਅੰਦਰ ਖਾਤੇ ਉਨ੍ਹਾਂ ਵਕਤਾਂ ਦੇ ਅਕਾਲੀ ਦੇ ਸੈਂਟਰਲ ਪਾਰਲੀਮੈਂਟਰੀ ਬੋਰਡ ਦੇ ਚੈਅਰਮੈਨ ਗਿਆਨੀ ਭੁਪਿੰਦਰ ਸਿੰਘ ਨੂੰ ਥਾਪੜਾ ਦੇ ਦਿੱਤਾ। ਗਿਆਨੀ ਭੁਪਿੰਦਰ ਸਿੰਘ ਚੋਣ ਜਿੱਤ ਗਏ।ਸੰਤ ਜੀ ਸ਼ਾਂਤ ਤਾਂ ਬੜੇ ਸਨ ਉਨ੍ਹਾਂ ਅੰਦਰ ਸਬਰ ਵੀ ਬਹੁਤ ਸੀ- ਇਨ੍ਹਾਂ ਗੁਣਾਂ ਹਾਲ ਹੀ ਤਾਂ ਕਈ ਵਰ੍ਹੇ ਪਹਿਲਾਂ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਵਰਗੇ ਪੰਥ ਦੇ ਬੇਤਾਜ ਬਾਦਸ਼ਾਹ ਨੂੰ ਸਿਫਰ ਕੀਤਾ ਸੀ।ਉਨ੍ਹਾਂ ਕੋਲੋ ਜਸਟਿਸ ਦੀ ਸੱਟ ਜਰੀ ਨਾ ਗਈ।ਉਨ੍ਹਾਂ ਜਖ਼ਮੀ ਸ਼ੇਰ ਵਾਂਗ ਪਲਟਵਾਂ ਵਾਰ ਕੀਤਾ। 25 ਮਾਰਚ 1970 ਦਾ ਦਿਨ ਸੀ।ਦਰਮਿਆਨੇ ਜਿਹੇ ਕੱਦ ਪਰ ਪੈਰਾਂ ਦਾ ਬੜਾ ਹੀ ਛੋਹਲਾ ਵਿੱਤ ਮੰਤਰੀ, ਸਰਦਾਰ ਬਲਵੰਤ ਸਿੰਘ ਜਿਸ ਦੀ ਜਸਟਿਸ ਗੁਰਨਾਮ ਸਿੰਘ ਹੋਰਾਂ ਨੂੰ ਡੈਡੀ-ਡੈਡੀ ਕਹਿੰਦਿਆਂ ਜ਼ੁਬਾਨ ਸੁਕਦੀ ਨਹੀਂ ਹੁੰਦੀ ਸੀ- ਮੁੱਖ ਮੰਤਰੀ ਨੇ ਉਸ ਨੂੰ ਜਦੋਂ ਅਸੈਂਬਲੀ ਵਿੱਚ ਬਜਟ ਪੇਸ਼ ਕਰਨ ਲਈ ਕਿਹਾ ਤਾਂ ਕਹਿੰਦੇ ਹਨ ਕਿ ਉਨ੍ਹਾਂ ਅੱਗੋਂ ਹੱਸਣਾ ਸ਼ੁਰੂ ਕਰ ਦਿੱਤਾ।ਅੱਗੋਂ ਜਸਟਿਸ ਨੂੰ ਮਚਲਿਆਂ ਵਾਲੀ ਫੀਲਡ ਦੀ ਰਾਜਨੀਤੀ- ਜਿਸਦੇ ਪਿਛੋਂ ਜਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜੱਥੇਦਾਰ ਟੌਹੜਾ ਸਾਹਿਬ ਗੁਰਜਧਾਰੀ ਚੈਪੀਅਨ ਬਣੇ- ਦੀ ਕੋਈ ਵੀ ਸੋਝੀ ਨਾ ਹੋਣ ਕਾਰਨ ਉਨ੍ਹਾਂ ਬਿਨਾਂ ਆਸੇ-ਪਾਸੇ ਦੇਖਿਆਂ ਫਾਇਲ ਚੁੱਕੀ ਅਤੇ ਖੁਦ ਹੀ ਬਜਟ ਪੇਸ਼ ਕਰ ਦਿੱਤਾ।ਉਸ ਨੂੰ ਕੁਲ 22 ਵੋਟਾਂ ਮਿਲੀਆਂ; ਪੈਤੀ ਅਕਾਲੀ ਅਤੇ ਸੱਤ ਜਨਸੰਘੀ ਬਜਟ ਦੇ ਵਿਰੁੱਧ ਵੋਟਾਂ ਪਾ ਗਏ। ਕਾਂਗਰਸ ਦੇ 28 ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਚਾਰ ਮੈਂਬਰਾਂ ਨੇ ਕਿਸੇ ਪਾਸੇ ਵੀ ਵੋਟ ਨਾ ਪਾਈ।
ਇਹ ਉਹੀ ਦਿਨ ਸੀ ਜਦੋਂ ਜੱਥੇਦਾਰ ਟੋਹੜਾ ਅਤੇ ਗਿਆਨੀ ਭੁਪਿੰਦਰ ਸਿੰਘ ਹੋਰੀਂ ਰਾਜ ਸਭਾ ਦੇ ਮੈਬਰ ਵੱਜੋਂ ਸਹੁੰ ਚੁੱਕ ਰਹੇ ਸਨ ਅਤੇ ਜਸਟਿਸ ਸਾਹਿਬ ਨੂੰ ਠੰਡੀਆਂ ਤਰੇਲੀਆਂ ਆ ਰਹੀਆ ਸਨ।
 ਸੋ ਇਹ ਉਹ ਇਤਿਹਾਸਕ ਦੌਰ ਸੀ ਜਦੋਂ ਅਕਾਲੀ ਸਿਆਸਤ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਹਿਲੀ ਵਾਰ ਸਿਤਾਰੇ ਚਮਕੇ।ਸੰਤ ਮਹਾਂਪੁਰਖਾਂ ਨੇ ਜਸਟਿਸ ਗੁਰਨਾਮ ਸਿੰਘ ਨੂੰ ਪੜ੍ਹਨੇ ਪਾਉਣ ਲਈ ਬੜਾ ਹੁੱਬਕੇ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਪ੍ਰਕਾਸ਼ ਸਿੰਘ ਬਾਦਲ ਦੀ ਤਾਜਪੋਸ਼ੀ ਕਰਵਾਈ ।
ਜਸਟਿਸ ਨੂੰ ਧੋਬੀ ਪਟੜਾ ਵੱਜ ਤਾਂ ਗਿਆ ਪਰ 7-8 ਮਂੈਬਰ ਅਜੇ ਵੀ ਉਸਦੇ ਨਾਲ ਚਟਾਨ ਵਾਂਗੂ ਡਟੇ ਹੋਏ ਸਨ।ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਨੂੰ ਲੈ ਕੇ ਜਨਸੰਘੀ ਆਪਣੀ ਸਿਆਸਤ ਕਰੀ ਜਾ ਰਹੇ ਸਨ।ਮਹਿਜ਼ 3-4 ਮਹੀਨਿਆਂ ਪਿਛੋਂ ਹੀ 24 ਜੁਲਾਈ ਨੂੰ ਜਸਟਿਸ ਨੇ ਸੰਤਾਂ ਦੇ ਮੁੱਖ ਮੰਤਰੀ ਸਰਦਾਰ ਬਾਦਲ ਨੂੰ ਘੇਰਨ ਲਈ ਸਿਰਤੋੜ ਹੰਭਲਾ ਮਾਰਿਆ।ਬੇਵਿਸ਼ਵਾਸੀ ਦੇ ਮਤੇ ਦੇ ਦਾਖਲੇ ਲਈ 21 ਮੈਂਬਰਾਂ ਦੀ ਲੋੜ ਸੀ। ਜਸਟਿਸ ਦੇ ਦੋ ਬੰਦੇ ਕੋਰਮ ਤੋਂ ਥੁੜ ਗਏ।ਕਾਂਗਰਸ ਦੇ 28 ਮੈਂਬਰ ਪਾਸੇ ਹੋ ਗਏ।ਹੁਣ ਪ੍ਰਕਾਸ਼ ਸਿੰਘ ਬਾਦਲ ਕੋਲ ਪੰਜਾਬ ਦੀ ਰਾਜਨੀਤੀ ਅੰਦਰ ਤਾਜ਼ਗੀ ਲਿਆਉਣ ਦਾ ਸੁਨਹਿਰੀ ਅਵਸਰ ਸੀ। ਸਾਡੇ ਬਜ਼ੁਰਗ ਖ਼ਾਲਸਾ ਕਾਲਜ ਪਟਿਆਲਾ ਦੇ ਰਿਟਾਇਰਡ ਪ੍ਰੋ: ਮੇਵਾ ਸਿੰਘ ਤੁੰਗ- ਜੋ ਕਿ ਸਾਡੀ ਨਜ਼ਰੇ ਬਟਵਾਰੇ ਪਿਛੋਂ ਦੀ ਪੰਜਾਬ ਦੀ ਸਿਆਸਤ ਦੇ ਮਹਾਨ ਕੋਸ਼ ਹੀ ਹਨ- ਨੇ ਇਹ ਗੱਲ ਸਾਨੂੰ ਇੱਕ ਵਾਰ ਨਹੀਂ ਹਜ਼ਾਰ ਵਾਰ ਸੁਣਾਈ ਹੈ ਕਿ ਇੰਦਰਾ ਗਾਂਧੀ ਅਕਾਲੀਆਂ ਨਾਲ, ਖਾਸ ਕਰਕੇ ਸਰਦਾਰ ਬਾਦਲ ਨਾਲ ਪੰਜਾਬ ਵਿੱਚ ਸਾਂਝੀ ਸਿਆਸਤ ਕਰਨ ਲਈ ਤਿਆਰ ਸੀ।ਬਾਦਲ ਸਾਹਿਬ ਸਹਿਜੇ ਹੀ ਉਸ ਨਾਲ ਉਸੇ ਤਰ੍ਹਾਂ ਦੀ ਸਾਂਝ ਪਾ ਸਕਦੇ ਸਨ ਜਿਸ ਕਿਸਮ ਦੀ ਸਾਂਝ ਕਿ ਜਲਦੀ ਹੀ ਬਾਅਦ ਪਿੱਛੋਂ ਜਾ ਕੇ ਤਾਮਿਲਾਂ ਦੇ ਐੱਮ.ਜੀ.ਰਾਮ ਚੰਦਰਨ ਨੇ ਇੰਦਰਾ ਗਾਂਧੀ ਨਾਲ ਪਾ ਲਈ। ਇਹ ਤਾਂ ਹੁਣ ਰੱਬ ਸੱਚਾ ਹੀ ਜਾਣਦਾ ਹੈ ਕਿ ਉਨ੍ਹਾਂ ਦੀ ਗੱਲ ਕਿੰਨੀ ਕੁ ਸਹੀ ਹੈ ਪਰ ਉਨ੍ਹਾਂ ਦਾ ਗਲਤ ਜਾਂ ਠੀਕ, ਪ੍ਰਭਾਵ ਇਹ ਸੀ ਕਿ ਇਹ ਸਾਂਝ ਉਦੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੈਣ ਨਾ ਦਿੱਤੀ।
ਫਿਰ ਵੀ ਜਲਦੀ ਹੀ ਬਾਅਦ ਜਨਸੰਘੀਆਂ ਦੇ ਵਿੱਟਰ ਜਾਣ ਪਿੱਛੋਂ ਸਰਕਾਰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਕੋਲ ਕਾਂਗਰਸ ਦੀ ਮਦਦ ਬਿਨਾਂ ਕੋਈ ਰਾਹ ਨਹੀਂ ਸੀ। ਉਨ੍ਹ ਜੱਥੇਦਾਰ ਦੀਆਂ ਲਿੱਚ-ਗੜਿੱਚੀਆਂ ਦੇ ਬਾਵਜੂਦ ਵੀ ਕਾਂਗਰਸ ਨਾਲ ਸਾਂਝ ਪਾ ਲੈਣੀ ਸੀ। ਕਰਮਜੀਤ ਸਿੰਘ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੂੰ ਮਤਾ ਦੇਣ ਲਈ ਪੰਜ ਪਿਆਰਿਆਂ ਤੋਂ ਜਿਸ ਕਿਸਮ ਦੀ ਤਵੱਕੋ ਕਰ ਰਿਹਾ ਹੈ- ਸ਼ਾਇਦ ਉਸੇ ਤਰ੍ਹਾਂ ਦੀ ਤਵੱਕੋ ਜੱਥੇਦਾਰ ਟੌਹੜਾ ਦੇ ਇਸ਼ਾਰੇ ਤੇ ਇਸੇ ਤਰ੍ਹਾਂ ਦੀ ਮਨਸੂਬਾਬੰਦੀ ਦੇ ਤਹਿਤ ਅਕਾਲੀ ਆਗੂ ਸਰਦਾਰ ਬਸੰਤ ਸਿੰਘ ਨੇ ਵੀ ਉਨ੍ਹਾਂ ਭਲੇ ਵਕਤਾਂ ਵਿੱਚ ਕੀਤੀ। ਉਨ੍ਹ ਅਕਾਲੀ ਸਰਕਾਰ ਨੂੰ ਕਾਂਗਰਸ ਦੀ ਮਦਦ ਤੋਂ ਬਿਨ੍ਹਾਂ ਅਕਾਲੀ ਏਕੇ ਰਾਹੀਂ ਬਚਾਉਣ ਦੀ ਮੁਹਿੰਮ ਦੇ ਤਹਿਤ 16 ਜੁਲਾਈ 1970 ਨੂੰ 72 ਘੰਟੇ ਦਾ ਵਰਤ ਰੱਖਿਆ।ਪਰ ਜਸਟਿਸ ਗੁਰਨਾਮ ਸਿੰਘ ਨੇ ਸਿੱਧਾ ਹੀ ਇਹ ਕਹਿ ਕੇ ਟਕੇ ਵਰਗਾ ਜਵਾਬ ਦੇ ਦਿੱਤਾ ਕਿ ਜੱਥੇਦਾਰ ਤਾਕਤ ਤੇ ਕਾਬਜ਼ ਅਕਾਲੀਆਂ ਦੇ ਤਨਖਾਹਦਾਰ ਮੁਲਾਜ਼ਮ ਹਨ- ਉਹ ਨਿਰਪੱਖ ਨਹੀਂ ਹੋ ਸਕਦੇ।
ਜ਼ਾਹਿਰ ਹੈ ਕਿ ਜੱਥੇਦਾਰਾਂ ਦੇ ਦਖਲ ਦੀ ਗੱਲ ਤਾਂ ਜਸਟਿਸ ਨੇ ਮੰਨੀ ਨਾ। ਪ੍ਰੰਤੂ ਇਹ ਸੋਚਕੇ ਕਿ ਕਾਂਗਰਸ ਦੀ ਮਦਦ ਪ੍ਰਕਾਸ਼ ਸਿੰਘ ਬਾਦਲ ਨੇ ਜੇ ਲੈ ਲਈ- ਉਹ ਕਿਧਰੇ ਸਿਫ਼ਰ ਨਾ ਹੋ ਜਾਵਣ। ਉਨ੍ਹ ਬਾਦਲ ਨੂੰ ਚੈੱਕ-ਮੇਟ ਕਰਨ ਲਈ ਆਪ ਹੀ ਸਰਕਾਰ ਨੂੰ ਹਮਾਇਤ ਦੇ ਦਿੱਤੀ। ਹਾਂ, ਇੱਥੇ ਇੱਕ ਗੱਲ ਰਹਿ ਗਈ ਸੀ ਅਤੇ ਉਹ ਇਹ ਹੈ ਕਿ ਸੰਤ ਫ਼ਤਹਿ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਵੱਜੋਂ ਤਾਜਪੋਸ਼ੀ ਜਦੋਂ ਕਰਵਾਈ ਸੀ ਅਤੇ ਜੱਥੇਦਾਰ ਟੌਹੜਾ ਵਾਹਦ ਸ਼ਖ਼ਸ ਸਨ ਜਿੰਨ੍ਹਾਂ ਨੇ ਉਸਦੀ ਉਦੋਂ ਪਹਿਲੀ ਵਾਰ ਵਿਰੋਧਤਾ ਕੀਤੀ ਸੀ ਅਤੇ ਉਸ ਦਿਨ ਤੋਂ ਸ਼ੁਰੂ ਹੋਈ ਦੋਵਾਂ ਮਹਾਂਬਲੀਆਂ ਦੀ ਉਹੋ ਕਸ਼ਮਕਸ਼ ਜੱਥੇਦਾਰ ਦੇ ਅੰਤਿਮ ਸੁਆਸਾਂ ਤੱਕ ਚੱਲੀ ਜਾਣੀ ਸੀ। ਜ਼ਾਹਿਰ ਹੈ ਕਿ ਇਸ ਕਸ਼ਮਕਸ਼ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਬਾਅਦ ਦੇ ਸਮਿਆਂ ਦੇ ਦੁਖਾਂਤ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਜੋ ਸੱਜਣ ਬੀੜਾ ਚੁੱਕਣਗੇ- ਉਹ ਸਚਾਈ ਨੂੰ ਨਜ਼ਰਅੰਦਾਜ਼ ਕਰ ਰਹੇ ਹੋਣਗੇ। ਨਿਰਸੰਦੇਹ ਸਿਆਸਤ ਦਿੱਲੀ ਦਰਬਾਰ ਦੀ ਖਰੀ ਨਹੀਂ ਸੀ। ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅਕਾਲੀ ਪਾਵਰ ਪਾਲਿਟਿਕਸ ਉਨ੍ਹਾਂ ਤੋਂ ਵੀ ਮਾੜੀ ਸੀ।
ਖੈਰ ਕਾਫ਼ੀ ਸਮੇਂ ਤੱਕ ਉਹਨਾਂ ਦਿਨਾਂ ਚ ਕਾਂਗਰਸ ਨੇ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਆਪਦਾ ਰਵੱਈਆ ਨਰਮ ਹੀ ਰੱਖਿਆ।ਉਨੀਂ ਕੁ ਦਿਨੀ ਹੀ ਫਿਰ ਗੁਰਦਾਸਪੁਰ ਪਾਰਲੀਮਾਨੀ ਸੀਟ ਅਤੇ ਨਾਲ ਹੀ ਅਨੰਦਪੁਰ ਤੇ ਡਕਾਲਾ ਅਸੈਬਲੀ ਹਲਕਿਆਂ ਦੀਆਂ ਜਿਮਨੀ ਚੋਣਾਂ ਆ ਗਈਆਂ।ਸਰਦਾਰ ਬਾਦਲ ਜਾਂ ਸੰਤਾਂ ਕੋਲੋਂ ਰਾਜਨੀਤੀ ਦੇ ਸਹੀ ਪੱਤੇ ਖੇਡੇ ਨਾ ਜਾ ਸਕੇ।3ਤੇ ਫਿਰ ਮਾਰਚ 1971 ਲੋਕਸਭਾਈ ਚੋਣਾਂ ਆ ਗਈਆਂ।ਪ੍ਰੋ: ਮੇਵਾ ਸਿੰਘ ਤੁੰਗ ਹੋਰੀਂ ਦੱਸਦੇ ਹਨ ਕਿ ਇੰਦਰਾ ਗਾਂਧੀ 4 ਸੀਟਾਂ ਤਾਂ ਅਕਾਲੀਆਂ ਨੂੰ ਸਿੱਧੀਆਂ ਹੀ ਛੱਡਦੀ ਸੀ- ਪੰਜਾਬੀ ਸਪੀਕਰ ਦੀ ਜਾਂ ਇੱਕ-ਅੱਧ ਹੋਰ ਸੀਟ ਵੀ ਉਹ ਛੱਡ ਸਕਦੀ ਸੀ।ਅਕਾਲੀਆਂ ਨੂੰ ਮੁੱਖ ਧਿਰ ਮੰਨ ਕੇ ਉਨ੍ਹਾਂ ਨਾਲ ਅੱਗੋਂ ਸਾਂਝੀ ਸਰਕਾਰ ਬਣਾਉਨ ਲਈ ਵੀ ਉਹ ਰਾਜੀ ਸੀ।ਪਰ ਪੰਜਾਬ ਦੀ ਬੁਰੀ ਕਿਸਮਤ ਨੂੰ ਅਜਿਹਾ ਹੋ ਨਾ ਸਕਿਆ।ਚੋਣਾਂ ਵਿੱਚ ਹੋਇਆ ਇਹ ਕਿ ਪੰਜਾਬ ਵਿੱਚ ਕਾਂਗਰਸ ਇੰਦਰਾ ਨੂੰ ਹੂੰਝਾ ਫੇਰ ਜਿੱਤ ਮਿਲ ਗਈ।
ਉਨੀਂ ਦਿਨੀਂ ਤਰਲੋਚਨ ਸਿੰਘ ਰਿਆਸਤੀ ਨਾਂ ਦਾ ਕੋਈ ਰਮਤਾ ਸਾਧ ਕਿਸਮ ਦਾ ਪਰ ਬੜਾ ਹੀ ਸੋਝੀ ਅਤੇ ਸਰੋਕਾਰ ਵਾਲਾ ਅਕਾਲੀ ਮਨਿਸਟਰ ਆਫ਼ ਸਟੇਟ ਹੁੰਦਾ ਸੀ।ਉਸਨੇ ਹਾਰ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜਿੰਮੇਵਾਰ ਦੱਸਦਿਆਂ ਲਿਖਤੀ ਕਿਤਾਬਚਾ ਕੱਢ ਦਿੱਤਾ। ਸਰਦਾਰ ਬਾਦਲ ਨੇ ਜਾਬਤੇ ਦੀ ਕਰਵਾਈ ਸ਼ੁਰੂ ਕੀਤੀ ਤਾਂ ਮੈਂਬਰ ਉਹਦੇ ਸਿਰ ਹੋ ਗਏ।ਲੋਕਸਭਾਈ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਖਾ ਜਾਣ ਕਾਰਨ ਸਰਦਾਰ ਬਾਦਲ ਦਾ ਜਾਂ ਸੰਤਾਂ ਦਾ ਵੀ ਇਖ਼ਲਾਕੀ ਦਾਅਵਾ ਕੋਈ ਰਹਿ ਨਹੀਂ ਗਿਆ ਸੀ।ਜਸਟਿਸ ਗੁਰਨਾਮ ਸਿੰਘ ਨੇ ਵੀ ਆਪਦਾ ਦਾਅਵਾ ਅਜੇ ਛੱਡਿਆ ਨਹੀਂ ਸੀ। ਉਹ ਕਾਂਗਰਸ ਦੀ ਮਦਦ ਨਾਲ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀ।
ਸੋ ਇਹ ਸੀ ਉਹ ਸੰਦਰਭ ਜਿਸ ਵਿੱਚ 12 ਜੂਨ 1971 ਦੀ ਰਾਤ ਨੂੰ ਪ੍ਰਕਾਸ਼ ਸਿੰਘ ਬਾਦਲ ਗਵਰਨਰ ਸ਼੍ਰੀ ਡੀ.ਸੀ. ਪਾਵਟੇ ਨੂੰ ਜਾ ਮਿਲਿਆ ਅਤੇ ਉਨ੍ਹਾਂ ਨਾਲ ਗੱਲ ਕਰਕੇ ਅਗਲੇ ਦਿਨ ਸਵੇਰੇ ਹੀ ਅਸੈਂਬਲੀ ਭੰਗ ਕਰਨ ਦੀ ਸਿਫਾਰਸ਼ ਜਾ ਕੀਤੀ। ਇਸ ਤਰ੍ਹਾਂ ਅਕਾਲੀਆਂ ਦੀ ਸਰਕਾਰ ਇੱਕ ਵਾਰ ਮੁੜ ਕਿਸੇ ਕੇਂਦਰ ਨੇ ਨਹੀਂ ਅਕਾਲੀਆਂ ਨੇ ਖੁਦ ਹੀ ਤੋੜੀ।12 ਜੂਨ 1971 ਦੇ ਦਿਨ ਜਦੋਂ ਵੋਟਾਂ ਪਈਆਂ ਤਾਂ ਗਿਆਨੀ ਜੈਲ ਸਿੰਘ ਦੀ ਕਿਸਮਤ ਖੁੱਲ ਗਈ।
ਹੁਣ ਤਾਕਤ ਤੋਂ ਬਾਹਰ, ਵੇਹਲੇ ਹੋ ਕੇ ਅਕਾਲੀਆਂ ਨੇ ਅਨੰਦਪੁਰ ਸਾਹਿਬ ਦਾ ਮਤਾ ਕਿੰਝ ਬਣਾਇਆ ਉਸਦੀ ਅੰਦਰੂਨੀ ਕਥਾ ਕੋਈ ਮੰਨੇ ਜਾਂ ਨਾ ਮੰਨੇ- ਡਾ: ਜਸਬੀਰ ਸਿੰਘ ਆਹਲੂਵਾਲੀਆ ਨੇ ਅਕਾਲ ਤਖਤ ਨਾਂ ਦੀ ਆਪਣੀ ਪੁਸਤਕ ਅੰਦਰ ਬਾਖੂਬੀ ਵਿਸਥਾਰ ਰੂਪ ਵਿੱਚ ਸੁਣਾਈ ਹੋਈ ਹੈ।ਰਹੀ ਗੱਲ ਜੈ ਪ੍ਰਕਾਸ਼ ਨਰਾਇਣ ਅਤੇ ਐਮਰਜੈਂਸੀ ਦੇ ਅੰਦੋਲਨ ਦੀ, ਉਹ ਬਹੁਤ ਹੀ ਗ਼ਲਤ ਕਾਰੋਬਾਰ ਸੀ।ਜੈ ਪ੍ਰਕਾਸ਼ ਕਲਾਸਿਕ ਕਿਸਮ ਦਾ ਜਮਾਂਦਰੂ ਸੁਪਨੇਸਾਜ਼ ਸੀ- ਹਕੀਕਤ ਦੀ ਦੁਨੀਆਂ ਨਾਲ ਉਸਦਾ ਕੋਈ ਵਾਹ ਨਹੀਂ ਸੀ।ਨਵ-ਨਿਰਮਾਣ ਸੰਮਤੀ ਵਾਲੇ ਸੰਘੀਆਂ ਨੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਪਹਿਲਾਂ ਸਾਲ 1973 ਚ ਗੁਜ਼ਰਾਤ ਦੀ ਸਰਾਕਾਰ ਵਿੱਰੁਧ ਸ਼ੁਰੂ ਕੀਤੀ ਸੀ ।ਇੰਦਰਾ ਨੇ ਉਨ੍ਹਾਂ ਦੀ ਮੰਗ ਮੰਨ ਕੇ ਗ਼ਲਤੀ ਕੀਤੀ। ਉਨ੍ਹਾਂ ਦੀ ਵੇਖਾ-ਵੇਖੀ ਸਿਰੇ ਦੇ ਅਰਾਜਕ ਅਤੇ ਵਿਰੋਧੀ ਤੱਤਾਂ ਨੇ ਜੈ ਪ੍ਰਕਾਸ਼ ਨਰਾਇਣ ਨੂੰ ਅੱਗੇ ਲਗਾ ਕੇ ਬਿਹਾਰ ਦੀ ਗਫ਼ੂਰ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਜਹਾਦ ਸ਼ੁਰੂ ਕਰ ਦਿੱਤਾ। ਫੌਜਾਂ ਨੂੰ ਸਰਕਾਰ ਦੇ ਹੁਕਮ ਨਾ ਮੰਨਣ ਲਈ ਸ਼ਿਸ਼ਕੇਰਨਾ ਸ਼ੁਰੂ ਕਰ ਦਿੱਤਾ।ਇੰਦਰਾ ਗਾਂਧੀ ਕੋਲ ਐਮਰਜੈਂਸੀ ਲਗਾਉਣ ਬਿਨਾਂ ਕੋਈ ਰਸਤਾ ਛੱਡਿਆ ਹੀ ਨਾ।ਜੇਲ੍ਹਾਂ ਦੇ ਅੰਦਰ ਫਿਰ ਦਾਲਾਂ ਨੂੰ ਤੜਕੇ ਕਿੰਝ ਲੱਗੇ ਅਤੇ ਬਾਹਰ ਆ ਕਿਸ ਤਰ੍ਹਾਂ ਦੇ ਲੋਕਾਂ ਨੇ ਕਿਤਰਾਂ ਦੀ ਸਰਕਾਰਾਂ ਬਣਾਈਆਂ- ਸਭ ਨੂੰ ਪਤਾ ਹੈ।3ਇਹ ਵੀ ਕਿ ਲੋਕ ਨਾਇਕ ਦੇ ਧਰਮ ਪੁੱਤਰ ਲਾਲੂ ਪ੍ਰਸ਼ਾਦ ਦੇ ਰੂਪ ਵਿੱਚ ਭ੍ਰਿਸ਼ਟਾਚਾਰ ਦੇ ਗੁਰਜ਼ਧਾਰੀ ਰੁਸਤਮ ਤਾਂ ਅਜੇ ਐਮਰਜੈਂਸੀ ਤੋਂ ਬਾਅਦ ਆਉਣੇ ਸਨ।
ਇਸ ਵਿਸਥਾਰ ਨਾਲ ਸਾਡੇ ਹਾਲੀਆ ਬਿਰਤਾਂਤ ਦਾ ਏਨਾ ਕੁ ਸੰਬੰਧ ਹੈ ਕਿ ਐਮਰਜੈਂਸੀ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲੀਆਂ ਨਾਲ ਨੇੜਤਾ ਦੀ ਇੱਕ ਵਾਰ ਮੁੜ ਪੇਸ਼ਕਸ਼ ਕੀਤੀ। ਪ੍ਰੋ: ਮੇਵਾ ਸਿੰਘ ਤੁੰਗ ਦੇ ਪ੍ਰਭਾਵ ਅਨੁਸਾਰ ਇਸ ਵਾਰ ਜੱਥੇਦਾਰ ਟੌਹੜਾ ਤਾਂ ਦਿਲੋਂ ਇਹ ਗੱਲ ਚਾਹੁੰਦਾ ਸੀ ਪ੍ਰੰਤੂ ਐਤਕਾਂ ਦੀ ਵਾਰ ਪ੍ਰਕਾਸ਼ ਸਿੰਘ ਬਾਦਲ ਹੋਰੀਂ ਬਿਨਾਂ ਲੰਮੀ ਸੋਚਿਆਂ ਲੋਕ ਨਾਇਕ ਦੇ ਛਕੜੇ ਵਿੱਚ ਸਿੱਧੀ ਹੀ ਛਲਾਂਗ ਮਾਰ ਗਏ। ਚਾਲ ਇਹ ਸਿੱਧੀ ਪਈ ਤੇ ਉਨ੍ਹਾਂ ਦੀਆਂ ਪੌਂ ਬਾਰਾਂ ਪੈ ਵੀ ਗਈਆਂ।
ਸਾਲ 1982 ਦਾ ਮੋਰਚਾ ਅਕਾਲੀਆਂ ਨੇ ਕਾਮਰੇਡਾਂ ਨਾਲ ਮਿਲਕੇ ਸਤਲੁਜ- ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਲਗਾਇਆ। ਸਵਾਲਾਂ ਦਾ ਸਵਾਲ ਹੈ ਕਿ ਇਸ ਨੂੰ ਧਰਮ ਯੁੱਧ ਮੋਰਚੇ ਵਿੱਚ ਬਦਲਣ ਲਈ ਪ੍ਰਕਾਸ਼ ਸਿੰਘ ਬਾਦਲ ਜਾਂ ਜ. ਟੌਹੜਾ ਜਾਂ ਜ. ਤਲਵੰਡੀ ਜਾਂ ਸੰਤ ਲੋਂਗੋਵਾਲ ਵਿੱਚੋਂ ਸਭ ਤੋਂ ਵੱਧ ਕਿਸਨੇ ਭੂਮਿਕਾ ਨਿਭਾਈ? ਚੱਲੋ ਇਹ ਸਵਾਲ ਛੱਡ ਵੀ ਦੇਈਏ।ਬਾਦਲ ਸਾਹਿਬ ਇਹ ਤਾਂ ਦੱਸਣ ਕਿ ਪਿਛਲੇ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਉਨ੍ਹਾਂ ਮੁੱਦਿਆਂ ਦੀ ਗੱਲ ਮੁੜ ਕਦੀ ਕੀਤੀ ਕਿਉਂ ਨਹੀਂ।ਇਨ੍ਹਾਂ ਸਭਨਾਂ ਆਗੂਆਂ ਚੋਂ ਕਿਸੇ ਨੇ ਵੀ ਕਦੇ ਇਹ ਵੀ ਨਹੀਂ ਦੱਸਿਆ ਕਿ ਮੋਰਚੇ ਦੌਰਾਨ ਹਿੰਸਾ ਅਤੇ ਪ੍ਰਤੀ ਹਿੰਸਾ ਦਾ ਕਾਰੋਬਾਰ ਹਾਵੀ ਹੋ ਜਾਣ ਤੇ ਜਦੋਂ ਉਨ੍ਹਾਂ ਦੀ ਬੇਵਾਹ ਹੋ ਗਈ ਸੀ ਤਾਂ ਉਨ੍ਹਾਂ ਨੇ ਮੋਰਚੇ ਨੂੰ ਸਸਪੈਂਡ ਕਰਨ ਦੀ ਇਖ਼ਲਾਕੀ ਜ਼ੁਰੱਅਤ ਕਿਉਂ ਨਾ ਕਰੀ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਖਾਲਿਸਤਾਨ-ਏ ਨਾਨ ਮੂਵਮੈਂਟ ਵਿੱਚ ਕਈ ਅਹਿਮ ਨੁਕਤੇ ਉਠਾਏ ਹਨ।ਜਗਤਾਰ ਸਿੰਘ ਦੀ ਬਹੁਤ ਹੀ ਅਹਿਮ ਅਤੇ ਲੰਮੀ ਇੰਰਟਵਿਊ ਨੈੱਟ ਤੇ ਪਾਈ ਹੋਈ ਹੈ । ਉਹ ਦੱਸਦੇ ਹਨ ਕਿ ਕੈਪਟਨ ਕੰਵਲਜੀਤ ਸਿੰਘ ਹੀ ਇਕਲੌਤੇ ਅਕਾਲੀ ਆਗੂ ਸਨ ਜਿੰਨਾਂ ਸੰਤ ਲੋਗੋਂਵਾਲ ਨੂੰ ਬਾਰ-ਬਾਰ ਇਸ ਪ੍ਰਥਾਏ ਸੋਚਣ ਲਈ ਗੁਜ਼ਾਰਿਸ਼ ਕੀਤੀ ਸੀ।ਉਹ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਨੇ ਪਿਛਲੇ ਵਰ੍ਹਿਆਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਬਰਨਾਲਾ ਨੂੰ ਕਈ ਵਾਰ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਹੋਰ ਕੇਂਦਰੀ ਨੇਤਾਵਾਂ ਨਾਲ ਜੋ 9 ਗੁਪਤ ਮੀਟਿੰਗਾਂ ਕੀਤੀਆਂ- ਉਨਾਂ ਦੌਰਾਨ ਕੀ ਗੱਲਾਂ ਹੁੰਦੀਆਂ ਰਹੀਆਂ ਸਨ।ਉਹ ਦੱਸਦੇ ਹਨ ਕਿ ਇੰਨ੍ਹਾਂ ਨੇਤਾਵਾਂ ਨੇ ਕਦੀ ਕੱਖ ਵੀ ਪੱਲੇ ਪਾਇਆ ਨਹੀਂ ਹੈ। ਉਹ ਦਿਨ ਜਾਵੇ ਤੇ ਅੱਜ ਦਾ ਆਵੇ - ਅੰਨ੍ਹੇ ਕਾਂਗਰਸੀ ਵਿਰੋਧ ਦੀ ਮੁਹਾਰਨੀ ਉਨ੍ਹਾਂ ਨੂੰ ਡਾਢੀ ਲੋਟ ਆ ਗਈ-ਉਨ੍ਹਾਂ ਕਦੀ ਛੱਡੀ ਵੀ ਨਾ।
ਅਸੀਂ ਖੁਦ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਬਰਨਾਲਾ ਅਤੇ ਤਲਵੰਡੀ ਨਾਲ ਸਮੇਂ-ਸਮੇਂ ਤੇ -ਜਦੋਂ ਉਹ ਤਾਕਤ ਤੋਂ ਬਾਹਰ ਸਨ- ਮੌਕਾ ਮਿਲਣ ਤੇ ਉਨ੍ਹਾਂ ਦਾ ਪੱਖ ਸਮਝਣ ਦੀ ਕੋਸ਼ਿਸ਼ ਕੀਤੀ। ਪਰ ਕਦੀ ਵੀ ਕੋਈ ਨਿੱਗਰ ਗੱਲ ਹੱਥ ਨਾ ਆਈ।
ਸੀਨੀਅਰ ਅਕਾਲੀ ਨੇਤਾਵਾਂ ਵਿੱਚ ਜੀਵਨ ਸਿੰਘ ਉਮਰਾ ਨੰਗਲ ਇੱਕੋ-ਇੱਕ ਅਜਿਹਾ ਆਗੂ ਸੀ ਜਿਸਨੇ ਗ਼ਲਤ ਜਾਂ ਠੀਕ ਸਪਸ਼ਟ ਸਟੈਂਡ ਲਿਆ ਅਤੇ ਵਿਤ ਮੁਤਾਬਕ ਉਸ ਤੇ ਪਹਿਰਾ ਵੀ ਦਿੱਤਾ। ਸਾਲ 1994 ਚ ਅਸੀਂ ਪੂਰਾ ਹਫ਼ਤਾ ਉਨ੍ਹਾਂ ਦੇ ਘਰ ਰਹਿ ਕੇ ਉਨਾਂ ਦੀ ਗੱਲ-ਬਾਤ ਰਿਕਾਰਡ ਕੀਤੀ ਸੀ।ਉਹ ਇਕੱਲਾ ਅਕਾਲੀ ਆਗੂ ਸੀ ਜਿਸਨੇ ਗਲਤ ਜਾਂ ਠੀਕ - ਹਰ ਸਵਾਲ ਤੇ ਬਿਨਾ ਝਿਜਕ ਖੁਲ੍ਹ ਕੇ ਗੱਲ ਕੀਤੀ। ਸੋ ਬੇਹਤਰ ਹੈ ਕਿ ਉਸ ਦੀ ਹਰ ਗੱਲ ਪਾਠਕਾਂ ਨੂੰ ਵਿਸਥਾਰ ਵਿਚ ਸੁਣਾਈ ਜਾਵੇ।ਆਪ ਦੇ ਬਿਆਸ ਹਲਕੇ ਨਾਲ ਸੰਬੰਧਿਤ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੀ ਪਹਿਲੀ ਵਾਰੀ ਚੋਣ ਜਿੱਤ ਕੇ ਧੰਨਵਾਦੀ ਦੌਰੇ ਤੇ ਜਦੋਂ ਉਹ ਸਾਡੇ ਪਿੰਡ ਚੌਗਾਨ ਵਿੱਚ ਆਏ ਸਨ- ਤਾਂ ਉਨ੍ਹਾਂ ਦਾ ਦਾ ਸਾਦਾ ਜਿਹਾ ਬਿੰਬ ਮੇਰੀ ਸਿਮਰਤੀ ਵਿੱਚ ਸੀ ।ਪ੍ਰੰਤੂ ਆਪਦੀ ਸਿਆਸਤ ਬਾਰੇ ਉਹ ਇਤਨੇ ਸਪੱਸ਼ਟ ਹੋਣਗੇ ਇਹ ਗੱਲ ਮੇਰੇ ਖਿਆਲ ਵਿੱਚ ਹੀ ਨਹੀਂ ਸੀ। ਮੈਂ ਉਨ੍ਹਾਂ ਕੋਲ ਕਦੀ ਜਾਂਦਾ ਵੀ ਨਾ।ਦਰਅਸਲ ਸਾਲ 1990 ਤੋਂ ਬਾਅਦ ਕਿੱਧਰੇ ਸਾਬਕਾ ਚੀਫ ਇੰਜੀਨੀਅਰ ਏ ਟੇਲ ਆਫ਼ ਟੂ ਰਿਵਰਜ਼ ਨਾਂ ਦੀ ਦਰਿਆਈ ਪਾਣੀਆਂ ਬਾਰੇ ਅਹਿਮ ਪੁਸਤਕ ਦੇ ਰਚੇਤਾ ਪਾਲ ਸਿੰਘ ਢਿੱਲੋਂ ਨਾਲ ਅਨੇਕਾਂ ਮੁਲਾਕਾਤਾਂ ਦੌਰਾਨ ਉਨ੍ਹਾਂ ਨੇ ਕਿਧਰੇ ਸਹਿਵਨ ਹੀ ਦੱਸਿਆ ਸੀ ਕਿ ਉਮਰਾ ਨੰਗਲ ਬਹੁਤ ਸਮਝਦਾਰ ਸਨ।ਗੱਲ ਉਹ ਇਹ ਕਰ ਰਹੇ ਸਨ ਕਿ ਅਫ਼ਸਰਸ਼ਾਹੀ ਦਾ ਕੋਈ ਮੈਂਬਰ ਕਿੰਨਾ ਵੀ ਪੜ੍ਹਿਆ ਲਿਖਆ ਕਿਉਂ ਨਾ ਹੋਵੇ- ਫੀਲਡ ਵਿੱਚ ਰਾਜਨੀਤੀ ਕਰਨ ਵਾਲਾ ਸਧਾਰਨ ਕਾਰਕੁੰਨ ਵੀ ਜ਼ਿੰਦਗੀ ਦੇ ਮਸਲਿਆਂ ਬਾਰੇ ਉਸਤੋਂ ਵਧੇਰੇ ਸਜੱਗ ਹੁੰਦਾ ਹੈ ।ਉਨ੍ਹਾਂ ਨਿੱਜੀ ਤਜ਼ਰਬੇ ਤੋਂ ਦੱਸਿਆ ਕਿ ਉਮਰਾ ਨੰਗਲ ਮਾਲ ਮੰਤਰੀ ਸਨ। ਕਿਸੇ ਅਹਿਮ ਮਸਲੇ ਤੇ ਹੰਗਾਮੀ ਕੋਈ ਮੀਟਿੰਗ ਆ ਗਈ।ਢਿੱਲੋਂ ਸਾਹਿਬ ਨੂੰ ਅਚਾਨਕ ਕਿਧਰੇ ਬਾਹਰ ਜਾਣਾ ਪੈ ਗਿਆ। ਉਨ੍ਹਾਂ ਮੁਤਾਬਿਕ ਉਨ੍ਹਾਂ ਨੂੰ ਵੀ ਸੀ ਕਿ ਉਮਰਾ ਨੰਗਲ ਕੋਲੋਂ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਮਸਲੇ ਨਾਲ ਨਜਿੱਠਿਆ ਨਹੀਂ ਜਾਣਾ। ਪਰ ਉਨ੍ਹਾਂ ਦੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਪੰਜ ਮਿੰਟਾਂ ਦੀ ਗੱਲਬਾਤ ਵਿੱਚ ਉਮਰਾ ਨੰਗਲ ਨੇ ਮਸਲੇ ਦਾ ਹਰ ਪਹਿਲੂ ਇਤਨੀ ਬਾਰੀਕੀ ਨਾਲ ਸਮਝ ਲਿਆ ਜਿਤਨਾ ਕੋਈ ਬਿਓਰੋਕਰੈਟ ਦੋ ਘੰਟੇ ਸਿਰ ਖਪਾ ਕੇ ਵੀ ਸ਼ਾਇਦ ਨਾ ਸਮਝ ਸਕਦਾ।3ਤੇ ਫਿਰ ਮੀਟਿੰਗ ਦੌਰਾਨ ਉਨ੍ਹਾਂ ਖੁਦ ਢਿੱਲੋਂ ਸਾਹਿਬ ਤੋਂ ਵੀ ਬੇਹਤਰ ਤਰ੍ਹਾਂ ਆਪ ਦੀ ਧਿਰ ਦਾ ਪੱਖ ਪੇਸ਼ ਵੀ ਕਰ ਦਿੱਤਾ ਸੀ।
ਪੰਜਾਬ ਵਿੱਚ ਖਾੜਕੂ ਲਹਿਰ ਦੀ ਸ਼ੁਰੂਆਤ ਸਾਲ 1978 ਦੀ ਵਿਸਾਖੀ ਮੌਕੇ ਸਿੱਖ-ਨਿਰੰਕਾਰੀ ਝਗੜੇ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ ਅਤੇ ਇਸ ਮੁੱਦੇ ਨਾਲ ਉਮਰਾ ਨੰਗਲ ਦਾ ਨਾਂ ਉਸੇ ਦਿਨ ਤੋਂ ਹੀ ਜੁੜਿਆ ਰਿਹਾ ਹੈ।ਉਨ੍ਹਾਂ ਦੇ ਦੱਸਣ ਅਨੁਸਾਰ ਉਸ ਦਿਨ ਸ਼ਾਮ ਤੱਕ ਉਨ੍ਹਾਂ ਦਿੱਲੀ ਪੁੱਜਣਾ ਸੀ ।ਬਟਵਾਰੇ ਨਾਲ ਸੰਬੰਧਿਤ ਲੋਕਾਂ ਦੇ ਪੁਰਾਣੇ ਮੁਆਵਜ਼ਿਆਂ ਬਾਰੇ ਕਿਸੇ ਮਸਲੇ ਤੇ ਮੀਟਿੰਗ ਸੀ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ-ਸਵੇਰੇ ਉਹ ਮੰਜੀ ਸਾਹਿਬ ਦੀਵਾਨ ਵਿੱਚ ਹਾਜ਼ਰੀ ਲਗਵਾੳਣ ਲਈ ਪੁੱਜ ਗਏ।ਉੱਥੇ ਉਨ੍ਹਾਂ ਦੀ ਟਕਸਾਲ ਦੇ ਬੰਦਿਆਂ ਨਾਲ ਮੁਲਾਕਾਤ ਹੋ ਗਈ ਜੋ ਮੰਗ ਕਰ ਰਹੇ ਸਨ ਕਿ ਨਿਰੰਕਾਰੀ ਸਮਾਗਮ ਅਤੇ ਜਲੂਸ ਨੂੰ ਜਦੇ ਹੀ ਬੰਦ ਕਰਵਾ ਦਿੱਤਾ ਜਾਵੇ।
ਉਮਰਾ ਨੰਗਲ ਦੇ ਦੱਸਣ ਅਨੁਸਾਰ ਸਮਾਗਮ ਤਿੰਨ ਦਿਨਾਂ ਤੋਂ ਜਾਰੀ ਸੀ ਅਤੇ ਉਨ੍ਹਾਂ ਨੇ ਜੱਥੇ ਦੇ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਉਹ ਪਹਿਲਾਂ ਕਹਿੰਦੇ ਤਾਂ ਡੀ.ਸੀ. ਮਹਿਜ਼ ਅਮਨ ਕਾਨੂੰਨ ਨੂੰ ਖਤਰੇ ਦੀ ਗੱਲ ਕਰਕੇ ਉਨ੍ਹਾਂ ਨੂੰ ਸਮਾਗਮ ਤੋਂ ਵਰਜ਼ ਸਕਦਾ ਸੀ।ਉਹ ਉਨ੍ਹਾਂ ਦੇ ਇਤਰਾਜ਼ਯੋਗ ਭਾਸ਼ਣ ਰਿਕਾਰਡ ਕਰ ਲੈਣ-ਉਨ੍ਹਾਂ ਦੀ ਸ਼ਿਕਾਇਤ ਤੇ ਪਿੱਛੋਂ ਵਿਧੀਵਤ ਢੰਗ ਨਾਲ ਕਾਰਵਾਈ ਹੋ ਸਕਦੀ ਸੀ।ਉਨ੍ਹਾਂ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਸੀ ਕਿ ਉਹ ਖੜੇ ਪੈਰ ਚੱਲਦੇ ਸਮਾਗਮ ਨੂੰ ਰੁਕਵਾ ਸਕਦੇ।ਖੜੇ ਪੈਰ ਉਹ ਕਿਸੇ ਪਟਵਾਰੀ ਨੂੰ ਤਾਂ ਮੁਅੱਤਲ ਸ਼ਾਇਦ ਕਰਵਾ ਸਕਦੇ ਸਨ - ਗਿਰਦਾਵਰ ਦੀ ਮੁਅੱਤਲੀ ਉਨ੍ਹਾਂ ਦੇ ਅਧਿਕਾਰਖੇਤਰ ਤੋਂ ਬਾਹਰ ਦੀ ਗੱਲ ਸੀ।
ਫਿਰ ਵਰ੍ਹਾ ਕੁ ਪਿਛੋਂ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਉਨ੍ਹਾਂ ਮਾਲ ਮੰਤਰੀ ਦੇ ਅਹਿਮ ਮੰਤਰਾਲੇ ਤੋਂ ਬਕਾਇਦਾ ਅਸਤੀਫ਼ਾ ਦੇ ਭਾਈ ਅਮਰੀਕ ਸਿੰਘ ਜਦੋਂ ਵਕਾਰੀ ਚੋਣ ਲੜੀ ਤਾਂ ਪੰਜਾਬ ਦੇ ਕਹਿੰਦੇ-ਕਹਾਉਂਦੇ ਲਗਪਗ ਸਾਰੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਹਰਾੳਣ ਲਈ ਉੱਥੇ ਪੂਰਾ ਮਹੀਨਾ ਹੀ ਛਾਉਣੀਆਂ ਪਾਈ ਰੱਖੀਆਂ।
ਧਰਮਯੁੱਧ ਮੋਰਚੇ ਦੌਰਾਨ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਕਿਰਪਾਲ ਸਿੰਘ ਨੂੰ ਮਿਲਕੇ ਦਰਬਾਰ ਸਾਹਿਬ ਹਾਲਤ ਠੀਕ ਕਰਨ ਖਾਤਰ ਦਖਲ ਦੇਣ ਲਈ ਉਚੇਚੇ ਤੌਰ ਤੇ ਅ੍ਰੰਮਿਤਸਰ ਉਨ੍ਹਾਂ ਦੇ ਘਰ ਜਾ ਕੇ ਬਾਰ-ਬਾਰ ਕਿਹਾ। ਮਾਸਟਰ ਤਾਰਾ ਸਿੰਘ ਵਿਰੁੱਧ ਸੰਤ ਫ਼ਤਹਿ ਸਿੰਘ ਦੀ ਚੜਤ ਦੇ ਮੁੱਢਲੇ ਦਿਨੀਂ ਉਹ ਸੰਤਾਂ ਦੇ ਸਭ ਤੋਂ ਕਰੀਬੀ ਸਾਥੀ ਸਨ।ਜਥੇਦਾਰ ਟੌਹੜਾ ਬਾਰੇ ਉਨ੍ਹਾਂ ਦੀਆਂ ਮੁੱਢਲੇ ਦੌਰ ਦੀਆਂ ਅਨੇਕਾਂ ਮਿੱਠੀਆਂ ਯਾਦਾਂ ਸਨ।ਪਰ ਧਰਮਯੁੱਧ ਮੋਰਚੇ ਦੇ ਦਿਨਾਂ ਦੇ ਟੌਹੜਾ ਸਾਹਿਬ ਬਾਰੇ ਉਨ੍ਹਾਂ ਦੇ ਬੇਹੱਦ ਤਲਖ਼ ਤਜ਼ਰਬੇ ਸਨ। ਉਨ੍ਹਾਂ ਨੂੰ ਇਸ ਗੱਲ ਬਾਰੇ ਭੋਰਾ ਵੀ ਸੰਦੇਹ ਨਹੀਂ ਸੀ ਬਲਕਿ ਉਨ੍ਹਾਂ ਦਾ ਬਹੁਤ ਹੀ ਸੰਗੀਨ ਦੋਸ਼ ਸੀ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ ਜੇਕਰ ਕੋਈ ਇਕੱਲਾ ਸ਼ਖ਼ਸ ਸਭ ਤੋਂ ਵੱਧ ਜਿੰਮੇਵਾਰ ਸੀ ਤਾਂ ਉਹ ਉਨ੍ਹਾਂ ਦਾ ਪੁਰਾਣਾ ਅਤੇ ਪਿਆਰਾ ਸੱਜਣ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਸੀ। ਮੂਤ ਚੋਂ ਮੱਛੀਆਂ ਮਾਰਨ ਵਾਲੀ ਗੱਲ ਸੀ; ਜਥੇਦਾਰ ਸੰਤ ਭਿੰਡਰਾਂ ਵਾਲੇ ਨੂੰ ਅੱਗੇ ਲਗਾ ਕੇ ਸਰਦਾਰ ਬਾਦਲ ਦੇ ਪੈਰੀਂ ਪੈਂਖੜ ਪਾਉਣਾ ਚਹੁੰਦਾ ਸੀ ਜੋ ਉਹਦੇ ਕੋਲੋਂ ਪਿਆ
ਕੋਈ ਨਾ। ਉਲਟਾ ਇਸ ਕਿਸਮ ਦੀ ਸੌੜੀ ਸਿਆਸਤ ਵਿਚੋਂ ਪੰਜਾਬ ਦੇ ਲੋਕ ਵਰ੍ਹਿਆਂ ਤਕ ਸੂਲੀ ਤੇ ਟੰਗੇ ਰਹੇ।
ਉਮਰਾ ਨੰਗਲ ਨੇ ਉਸ ਦੌਰ ਵਿੱਚ ਵੀ ਖੜਕੇ-ਦੜਕੇ ਰਾਹੀਂ ਡਰਾਉਣ- ਧਮਾਉਣ ਵਾਲੀ ਰਾਜਨੀਤੀ ਦਾ ਵਿਰੋਧ ਪੂਰੀ ਤਰ੍ਹਾਂ ਜੱਚਕੇ ਕੀਤਾ। ਜਦੋਂ ਬਾਕੀ ਸਭ ਅਕਾਲੀ ਆਗੂ ਹੀ ਦੜ ਵੱਟ ਗਏ ਸਨ। ਡੀ.ਆਈ.ਜੀ ਅਟਵਾਲ ਦੀ ਹੱਤਿਆ ਅਤੇ ਢਿਲਵਾਂ ਵਾਲੇ ਕਾਂਡ ਤੋਂ ਬਾਅਦ ਉਨ੍ਹਾਂ ਨੇ ਸੰਤ ਲੌਂਗੋਵਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਉਸ ਨੂੰ ਇਸ ਕਿਸਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਜਾਂ ਕੰਪਲੈਕਸ ਛੱਡ ਕੇ ਲੌਂਗੋਵਾਲ ਚਲੇ ਜਾਣ ਲਈ ਜ਼ੋਰ ਦੇ ਕੇ ਕਿਹਾ। ਪਿਛੋਂ ਆ ਕੇ, ਜਦੋਂ ਉਨ੍ਹਾਂ ਦੀ ਕੋਈ ਵਾਹ ਪੇਸ਼ ਨਾ ਗਈ ਤਾਂ ਉਨ੍ਹਾਂ ਨੇ ਰੋਸ ਵੱਜੋਂ ਸ਼੍ਰੋਮਣੀ ਕਮੇਟੀ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਬਲਿਊ ਸਟਾਰ ਤੋਂ ਵਰ੍ਹਾ ਕੁ ਪਿਛੋਂ ਉਨ੍ਹਾ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਪਰ ਉਨ੍ਹਾਂ ਨੇ ਆਪਦਾ ਪੈਂਤੜਾ ਨਾ ਛੱਡਿਆ। ਸਾਲ 1987 ਵਿੱਚ ਇਲਾਕੇ ਦੇ ਹਿੰਦੂ ਪਰਿਵਾਰਾਂ ਨੇ ਜਦੋਂ ਹਿਜ਼ਰਤ ਕਰਨੀ ਸ਼ੁਰੂ ਕੀਤੀ ਤਾਂ ਉਹ ਉਨ੍ਹਾਂ ਨੂੰ ਵਾਪਿਸ ਮੋੜਨ ਲਈ ਜਗ੍ਹਾ-ਜਗ੍ਹਾ ਤੇ ਗਏ।ਕੇਂਦਰ ਦੇ ਏਜੰਟ ਹੋਣ ਦੇ ਇਲਜ਼ਾਮ ਬਾਰੇ ਉਹ ਹੱਸਣ ਲੱਗ ਜਾਂਦੇ ਸਨ- ਅਖੇ ਉਦੋਂ ਕਿਹੜਾ ਕੇਂਦਰ ਸੀ ਅਤੇ ਕਿਸ ਦੇ ਉਹ ਏਜੰਟ ਸਨ।
ਹੋਇਆ ਇਹ ਕਿ ਅੱਠ ਮਈ 1987 ਨੂੰ ਖਾੜਕੂਆਂ ਨੇ ਉਨ੍ਹਾਂ ਦੇ ਲੜਕੇ ਸੁਖਦੇਵ ਸਿੰਘ ਸੁੱਖੇ ਨੂੰ ਪਿੰਡ ਦੇ ਲਾਗੇ ਹੀ ਗੋਲੀ ਮਾਰ ਕੇ ਮਾਰ ਦਿੱਤਾ। ਉਨ੍ਹਾਂ ਨੇ ਆਪਦੀ ਮੁਹਿੰਮ ਪਿੰਡੋਂ ਵੀ ਨਾ ਛੱਡੀ। ਉਹ ਗੁਰਬਚਨ ਸਿੰਘ ਮਾਨੋਚਾਹਿਲ ਅਤੇ ਕਈ ਹੋਰ ਖਾੜਕੂਆਂ ਦੇ ਪਿੰਡਾਂ ਵਿੱਚ ਗਏ ਅਤੇ ਉਨ੍ਹਾਂ ਨੂੰ ਨਿੱਕੇ ਭਰਾਵਾਂ ਵਾਂਗ ਖੁੱਲੇ ਮਨ ਨਾਲ ਕਿਧਰੇ ਵੀ ਗੱਲਬਾਤ ਲਈ ਆਉਣ ਦਾ ਸੱਦਾ ਦਿੱਤਾ। ਉਲਟਾ ਹੋਇਆ ਇਹ ਕਿ ਖਾੜਕੂ ਭਰਾਵਾਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਥਾਂ ਰਾਕਟਾਂ ਨਾਲ ਉਨਾਂ ਦੇ ਘਰ ਤੇ ਹਮਲਾ ਕਰ ਦਿੱਤਾ।
ਡੀ.ਜੀ.ਪੀ ਰਿਬੇਰੋ ਨੂੰ ਉਹ ਵਧੀਆ ਇਨਸਾਨ ਮੰਨਦੇ ਸਨ। ਅਤੇ ਉਨ੍ਹਾਂ ਦਾ ਦਾਅਵਾ ਸੀ ਕਿ ਇਨਸਾਨ ਦੇ ਜਾਮੇ ਵਿੱਚ ਉਹ ਕੋਈ ਦੇਵਤਾ ਸੀ। ਅਖੇ ਸੁੱਖੇ ਦੇ ਲੜਕੇ ਨੂੰ ਉਸਦੀ ਸਿਫ਼ਾਰਸ਼ ਤੇ ਪੁਲਿਸ ਇੰਸਪੈਕਟਰ ਵੱਜੋਂ ਲਿਆ ਗਿਆ ਪਰ ਇਸ ਕੰਮ ਲਈ ਉਨ੍ਹਾਂ ਨੇ ਉਸ ਨੂੰ ਕਦੇ ਕਿਹਾ ਨਹੀਂ ਸੀ।
ਜੱਥੇਦਾਰ ਉਮਰਾ ਨੰਗਲ ਨੂੰ ਇਹ ਸਵਾਲ ਕਰਨ ਤੇ ਕਿ ਸਾਲ 1973 ਤੋਂ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਣ ਤੇ ਉੱਥੋਂ ਪਰਤਦੇ ਸਾਰ ਖਡੂਰ ਸਾਹਿਬ ਵਾਲੇ ਮਾਸਟਰ ਜਗੀਰ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਸਰ ਡੀ.ਸੀ ਦਫ਼ਤਰ ਉੱਪਰ ਖਾਲਿਸਤਾਨ ਦਾ ਝੰਡਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਲਹਿਰਾਇਆ ਅਤੇ ਉਹ ਉਸ ਕਿਸਮ ਦੇ ਸਨਸਨੀਖੇਜ਼ ਕੌਤਕ ਕਰਨ ਦੇ ਦੋਸ਼ ਵਿੱਚ ਕੈਦ ਵੀ ਹੋਏ ਸਨ- ਕੀ ਸਾਰੀ ਕਲਾ ਦੇ ਮੋਢੀ ਭਲਾਂ ਉਹ ਹੀ ਨਹੀਂ ਸਨ।ਉਨ੍ਹਾਂ ਉਸ ਘਟਨਾ ਵਿੱਚ ਸ਼ਮੂਲੀਅਤ ਤੁਰਤ-ਫੁਰਤ ਹੀ ਮੰਨ ਲਈ।ਇਹ ਗੱਲ ਵੀ ਵਿਸਥਾਰ ਵਿੱਚ ਸੁਣਾਈ ਕਿ ਕਿਵੇਂ ਮਾਸਟਰ ਜਗੀਰ ਸਿੰਘ ਜੇਲ੍ਹ ਜਾਣ ਤੋਂ ਡਰਦਾ ਸੁੱਤਿਆਂ ਪਿਆਂ-ਪਿਆਂ ਸੁਪਨਿਆਂ ਵਿੱਚ ਬੁੜਬੜਾਉਣ ਲੱਗ ਪਿਆ ਸੀ ।ਪ੍ਰੰਤੂ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਮੁਰਾਦ ਦੇਸ਼ ਨਾਲੋਂ ਵੱਖ ਹੋ ਕੇ ਵੱਖਰੇ ਖਾਲਿਸਤਾਨ ਦੀ ਨਹੀਂ ਸੀ-ਬਲਕਿ ਸਿੱਖਾਂ ਅਤੇ ਪੰਜਾਬੀਆਂ ਦੀ ਵੱਖਰੀ ਸਭਿਆਚਾਕ ਪਛਾਣ ਦੀ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਪੰਜਾਬ ਦਾ ਸਭ ਤੋਂ ਵੱਡਾ ਨਾਇਕ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੇ ਸਨ। ਉਨ੍ਹਾਂ ਉਸ ਸਮੇਂ ਕੇਸਰੀ ਝੰਡਾ ਉਸੇ ਆਸ਼ੇ ਨਾਲ ਝੁਲਾਇਆ ਸੀ। ਜ਼ਰਾ ਵਿਸਥਾਰ ਵਿੱਚ ਪੁੱਛ-ਗਿੱਛ ਕੀਤੇ ਜਾਣ ਤੇ ਉਨ੍ਹਾਂ ਨੇ ਮੰਨ ਲਿਆ ਕਿ ਸ਼ਾਇਦ ਉਹ ਉਨ੍ਹਾਂ ਦੀ ਗ਼ਲਤੀ ਸੀ ਅਤੇ ਨਾਲ ਹੱਸਦਿਆਂ-ਹੱਸਦਿਆਂ ਇਹ ਕਹਿਣ ਲੱਗ ਗਏ ਕਿ ਜਿਸ ਦਿਨ ਤੋਂ ਹੋਸ਼ ਸੰਭਾਲੀ ਸੀ ਪੰਥ ਨੂੰ ਖਤਰੇ ਦੀਆਂ ਦੁਹਾਈਆਂ ਹੀ ਤਾਂ ਕੰਨਾਂ ਵਿੱਚ ਪੈਦੀਆਂ ਰਹੀਆਂ ਸਨ।ਇਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਪੁੱਛ-ਗਿੱਛ ਦੌਰਾਨ ਉਨ੍ਹਾਂ ਇਹ ਮੰਨਿਆਂ ਅਤੇ ਦਾਅਵਾ ਕੀਤਾ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਸ਼ਬਦਾਵਲੀ ਤਾਂ ਸਿਰਦਾਰ ਕਪੂਰ ਹੋਰਾਂ ਦੀ ਸੀ। ਅਕਾਲੀਆਂ ਚੋਂ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਮਲੀ ਰੂਪ ਵਿੱਚ ਉਸਦੇ ਅਰਥ ਕੀ ਸਨ ਅਤੇ ਜੱਥੇਦਾਰ ਟੌਹੜਾ ਬਾਰੇ ਉਨ੍ਹਾਂ ਨੇ ਸ਼ਰਤ ਲਗਾ ਕੇ ਕਿਹਾ ਸੀ ਕਿ ਉਸ ਨੂੰ ਅਤੇ ਬਾਦਲ ਨੂੰ ਉੱਕਾ ਹੀ ਪਤਾ ਨਹੀਂ ਸੀ।
ਸਾਨੂੰ ਅਜੇ ਤਕ ਯਾਦ ਹੈ ਕਿ ਜਥੇਦਾਰ ਟੌਹੜਾ ਅਤੇ ਸਰਦਾਰ ਬਾਦਲ ਦੀ ਅਨਜਾਣਤਾ ਬਾਰੇ ਜਦੋਂ ਉਹ ਸ਼ਰਤ ਲਗਾ ਰਹੇ ਸਨ ਤਾਂ ਗੱਲਾਂ ਕਰਦਿਆਂ ਕਰਦਿਆਂ ਉਨ੍ਹਾਂ ਆਪ ਮੁਹਾਰੇ ਹੀ ਬਹੁੜੀ ਬਹੁੜੀ ਪੁਕਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਮੋੜਵਾਂ ਸਵਾਲ ਸੀ ਕਿ ਤੂੰ ਸਾਡੇ ਜ਼ਾਬਰ ਸਾਥੀ, ਜਥੇਦਾਰ ਤਲਵੰਡੀ ਨੂੰ ਕਦੀ ਮਿਲਿਆ? ਅਨੰਦ ਪੁਰ ਦੇ ਮਤੇ ਦਾ ਮੋਰਚਾ ਇਨ੍ਹਾਂ ਨਾਲੋਂ ਪਹਿਲਾਂ ਉਸਨੇ ਕੀ ਸੋਚ ਕੇ ਲਾਇਆ ਸੀ।ਇਸਦੇ ਨਾਲ ਹੀ ਜਥੇਦਾਰ ਨੇ ਇਹ ਯਾਦ ਕਰਕੇ ਝੂਰਨਾ ਸ਼ੁਰੂ ਕਰ ਦਿਤਾ ਕਿ ਦਸੋ ਯਾਰੋ ਸੰਤ ਲੌਂਗੋਵਾਲ ਨੂੰ ਏਸ਼ੀਅਂ ਖੇਡਾਂ ਚ ਖਲਲ ਪਾਉਣ ਲਈ ਜਥੇ ਭੇਜਣ ਦੀ ਧਮਕੀ ਦੇਣ ਦੀ ਕੀ ਲੋੜ ਸੀ। ਅਗੋਂ ਭਜਨ ਲਾਲ ਸਿਰੇ ਦਾ ਹਰਾਮੀ ਬੰਦਾ ਸੀ - ਰਹਿੰਦੀ ਕਸਰ ਉਸਨੇ ਪੂਰੀ ਕਰ ਦਿਤੀ।
ਜਥੇਦਾਰ ਉਮਰਾ ਨੰਗਲ ਖੁਦ 1970 ਚ ਸੰਤ ਫ਼ਤਹਿ ਸਿੰਘ ਦੇ ਸਭ ਤੋਂ ਪ੍ਰਮੁੱਖ ਪੈਰੋਕਾਰ ਸਨ। ਉਨ੍ਹਾਂ ਮੁਢਲੇ ਦਿਨਾਂ ਵਿਚ ਜਸਟਿਸ ਗੁਰਨਾਮ ਸਿੰਘ ,ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਟੌਹੜਾ ਦੀ ਖਹਿਬਾਜੀ ਦੀ ਪੋਰ-ਪੋਰ ਦਾ ਪੂਰਾ ਭੇਤ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਸੰਤਾਂ ਦੇ ਆਖਰੀ ਮਰਨ ਵਰਤ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਅਤੇ ਇੰਦਰਾ ਗਾਂਧੀ ਨਾਲ ਜੋ ਸਮਝੋਤਾ ਹੋਇਆ ਉਹ ਬਿਲਕੁਲ ਠੀਕ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸਲ ਵਿੱਚ ਸਾਨੂੰ ਕਿਸੇ ਨੂੰ ਕਦੀ ਵੀ ਸਪਸ਼ਟ ਨਹੀਂ ਸੀ ਕਿ ਪੰਜਾਬੀ ਬੋਲੀ ਵਾਲਾ ਵੱਖਰਾ ਸੂਬਾ ਲੈਣਾ ਹੈ ਜਾਂ ਕਿ ਸਿੱਖ ਬਹੁਗਿਣਤੀ ਵੱਸੋਂ ਵਾਲਾ ਸੂਬਾ ਬਣਵਾਉਣਾ ਹੈ । ਸਾਨੂੰ ਉਨ੍ਹਾਂ ਦੇ ਮੂੰਹਾਂ ਇਹ ਸੁਣਕੇ ਹੈਰਾਨੀ ਬੜੀ ਹੋਈ ਜਦੋਂ ਉਨ੍ਹਾਂ ਇਹ ਆਖਿਆ ਕਿ ਅਸੈਂਬਲੀ ਵਿੱਚ ਰਾਜਭਾਗ ਤੇ ਕਬਜੇ ਲਈ ਸਿੱਖ ਮੈਂਬਰਾਂ ਦੀ ਬਹੁਸੰਮਤੀ ਹੀ ਚਾਹੀਦੀ ਹੈ ਤਾਂ ਫਿਰ ਫ਼ਾਜਿਲਕਾ ਤਹਿਸੀਲ ਤਾਂ ਹਿੰਦੀ ਬੋਲਣ ਵਾਲੇ ਹਿੰਦੂਆਂ ਦੀ ਸੀ- ਉੱਥੋਂ ਸਿੱਖ ਜਾਂ ਅਕਾਲੀ ਮੈਂਬਰ ਨਾ ਤਾਂ ਕਦੀ ਕੋਈ ਜਿੱਤਿਆ ਅਤੇ ਨਾ ਹੀ ਜਿੱਤਣਾ ਸੀ । ਉਨ੍ਹਾਂ ਦਾ ਉਲਟਾ ਸਵਾਲ ਸੀ ਕਿ ਜਿਹੜਾ ਮਤਾ ਸਿਰਦਾਰ ਕਪੂਰ ਸਿੰਘ ਸਾਡੇ ਜਥੇਦਾਰਾਂ ਨੂੰ ਬਣਾਕੇ ਦੇ ਗਿਆ ਹੈੇ - ਖੁਦਾ ਨਾ ਖਾਸਤਾ ਜੇ ਉਹ ਸਾਰਾ ਇਲਾਕਾ ਮਿਲ ਗਿਆ ਤੇ ਜੇ ਉਨ੍ਹਾਂ ਨਾਲ ਹੀ ਪੰਜਾਬੀ ਬੋਲਦੇ ਕਾਂਗੜੇ ਦੇ ਵੱਡੇ ਸਾਰੇ ਜਿਲ੍ਹੇ ਨੂੰ ਵੀ ਨੱਥੀ ਕਰ ਦਿੱਤਾ ਤਾਂ ਸਿੱਖਾਂ ਦੀ ਬਹੁਗਿਣਤੀ ਕਿਥੋਂ ਆਵੇਗੀ।ਪਰ ਅਖੇ ਇਹ ਗੱਲਾਂ ਤਾਂ ਇਨ੍ਹਾਂ ਕਦੀ ਸੋਚੀਆਂ ਹੀ ਨਹੀਂ ਸਨ।
ਜਥੇਦਾਰ ਨੂੰ ਇਹ ਮੰਨ ਲੈਣ ਵਿੱਚ ਭੋਰਾ ਝਿਜਕ ਨਹੀਂ ਸੀ ਕਿ ਬੋਲੀ ਤੇ ਅਧਾਰਿਤ ਸੂਬੇ ਮੰਗ ਤਾਂ ਖੁਦ ਲਛਮਣ ਸਿੰਘ ਅਤੇ ਸੰਤ ਫ਼ਤਹਿ ਸਿੰਘ ਨੇ ਸਿੱਧੀ ਕੀਤੀ ਸੀ- ਨਹੀਂ ਤਾਂ ਇਹ ਰੱਫੜ ਮੁੱਕਣਾ ਹੀ ਨਹੀਂ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਸਲ ਵਿਚ ਪੰਡਤ ਨਹਿਰੂ, ਇੰਦਰਾ ਗਾਂਧੀ ਜਾਂ ਸਰਦਾਰ ਕੈਰੋਂ ਚੋਂ ਕੋਈ ਆਗੂ ਵੀ ਸਿੱਖਾਂ ਪ੍ਰਤੀ ਬੇਈਮਾਨ ਨਹੀਂ ਸੀ । ਸਿੱਖਾਂ ਨੂੰ ਪੰਜਾਬੀ ਸੂਬਾ ਨਾ ਦੇਣ ਲਈ ਅਸੀਂ ਵਿਤਕਰੇ ਦੇ ਦੋਸ਼ ਲਗਾਕੇ ਮੋਰਚੇ ਲਗਾਉਦੇਂ ਰਹੇ ਅਤੇ ਬਾਰ ਬਾਰ ਭੋਲੇ ਭਾਲੇ ਲੋਕਾਂ ਨੂੰ ਇੱਕੋ ਗੱਲ ਦਸਦੇ ਰਹੇ ਕਿ ਉਨ੍ਹਾਂ ਹੋਰ ਸਾਰੇ ਸੂਬੇ ਬਣਾ ਦਿੱਤੇ ਹਨ ਪਰ ਸਿੱਖਾਂ ਨਾਲ ਵਿਤਕਰੇ ਕਾਰਨ ਕੇਵਲ ਪੰਜਾਬੀ ਸੂਬਾ ਹੀ ਨਹੀਂ ਦੇ ਰਹੇ ਜਦੋਂ ਕਿ ਸੱਚ ਇਹ ਸੀ ਕਿ ਉਨ੍ਹਾਂ ਨੇ ਸੂਬਾ ਤਾਂ ਮਰਹੱਟਿਆਂ ਨੂੰ ਵੀ ਸੰਨ ਸੰਤਾਲੀ ਤੋਂ ਪੂਰੇ 13 ਵਰ੍ਹਿਆਂ ਪਿੱਛੋਂ ਦਿੱਤਾ ਸੀ ਅਤੇ ਕਈ ਹੋਰਨਾਂ ਖਿੱਤਿਆਂ ਦੇ ਲੋਕਾਂ ਨੂੰ ਵੱਖਰੇ ਸੂਬੇ ਹੋਰ ਵੀ ਪਿੱਛੋਂ ਅਲਾਟ ਕੀਤੇ। ਵਿਚਲੀ ਗੱਲ ਇਹ ਸੀ ਕਿ ਜਿਨਾਹ ਦੇ ਪਾਕਿਸਤਾਨ ਵਾਲੇ ਕਤਲੰਮੇ ਨੇ ਪੰਡਤਿ ਨੂੰ ਡਰਾ ਏਨਾ ਦਿੱਤਾ ਸੀ ਕਿ ਦੁੱਧ ਦਾ ਸੜਿਆ ਉਹ ਖਾਹ ਮਖਾਹ ਲੱਸੀ ਨੂੰ ਵੀ ਫੂਕਾਂ ਮਾਰੀ ਗਿਆ ਜੋ ਕਿ ਬਿਲਕੁਲ ਹੀ ਸਹੀ ਗੱਲ ਨਹੀਂ ਸੀ। ਉਸੇ ਕਤਲੰਮੇ ਤੋਂ ਪੰਜਾਬ ਦਾ ਹਿੰਦੂ ਨਹਿਰੂ ਨਾਲੋਂ ਵੀ 100 ਗੁਣਾਂ ਵੱਧ ਡਰਿਆ ਹੋਇਆ ਸੀ। ਕੰਜਰ ਉਸੇ ਡਰੋਂ ਮਾਂ ਬੋਲੀ ਤੋਂ ਇਨਕਾਰ ਕਰੀ ਗਏ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਮਾਸਟਰ ਤਾਰਾ ਸਿੰਘ ਦੇ ਟਾਕਰੇ ਤੇ ਗ਼ਰੀਬ ਜੱਟ ਸਿੱਖਾਂ ਦਾ ਸ਼੍ਰੋਮਣੀ ਅਕਾਲੀ ਦਲ ਬਣਾਉਣ ਲਈ ਜਥੇਦਾਰ ਟੌਹੜਾ ਨੂੰ, ਉਹ ਤੇ ਸੰਤ ਜੀ, ਖੁਦ ਖੇਤਾਂ ਚ ਮਿੱਟੀ ਨਾਲ ਮਿੱਟੀ ਹੋ ਰਹੇ ਨੂੰ ਪ੍ਰੇਰ ਕੇ ਅੰਮ੍ਰਿਤਸਰ ਲੈ ਕੇ ਆਏ ਸਨ।ਜਥੇਦਾਰ ਟੌਹੜਾ ਨਾਲ ਉਨ੍ਹਾਂ ਨੂੰ ਹਜ਼ਾਰ ਸ਼ਿਕਵੇ ਸਨ- ਪ੍ਰੰਤੂ ਸਭ ਤੋਂ ਵੱਡਾ ਸ਼ਿਕਵਾ ਇਹ ਸੀ ਕਿ ਵੇਖੋ ਯਾਰੋ ਬਾਦਲ ਨੇ ਅਤੇ ਜਥੇਦਾਰ ਟੌਹੜਾ ਨੇ ਸੰਤ ਲੌਂਗੋਵਾਲ ਵਰਗੇ ਭਲੇ ਸਾਧ ਨੂੰ ਚੁੱਕ ਦੇ ਕੇ ਪਹਿਲਾਂ ਐਂਮਰਜੈਂਸੀ ਮੌਕੇ ਅਤੇ ਫਿਰ ਦਰਬਾਰਾ ਸਿੰਘ ਦੀ ਸਰਕਾਰ ਮੌਕੇ ਵਡਿਆ ਕੇ ਅੱਗੇ ਡਾਹਿਆ ਅਤੇ ਫਿਰ ਜਦੋਂ ਉਹ ਮਾਰਿਆ ਗਿਆ ਤਾਂ ਵਰ੍ਹਿਆਂ ਦੇ ਵਰ੍ਹੇ ਖਾੜਕੂਆਂ ਤੋਂ ਡਰਦੇ ਮਾਰੇ ਉਸਦੇ ਭੋਗ ਸਮਾਗਮ ਤੇ ਵੀ ਨਾ ਪਹੁੰਚੇ।
ਜਥੇਦਾਰ ਉਮਰਾ ਨੰਗਲ ਇਹ ਕਹਿੰਦਿਆਂ ਹੱਸਣ ਲੱਗ ਗਏ ਕਿ ਉੱਪਰ ਰੱਬ ਸੱਚੇ ਦੀ ਦਰਗਾਹ ਚ ਫਿਰਦਾ ਸੰਤ ਜੇਕਰ ਕਿਧਰੇ ਇਨ੍ਹਾਂ ਨੂੰ ਟੱਕਰ ਪਿਆ ਤਾ ਇਹ ਕਿੱਥੇ ਲੁਕਣਗੇ। ਇਹ ਉਸਨੂੰ ਕੀ ਦੱਸਣਗੇ ਕਿ ਇਹ ਉਸ ਦੇ ਭੋਗ ਤੇ ਜਾਂਦੇ ਕਿਉਂ ਨਾ ਰਹੇ।
ਜਥੇਦਾਰ ਉਮਰਾ ਨੰਗਲ ਨਾਲ ਸਾਡੀ ਮੁਲਾਕਾਤ ਸਮੇਂ ਉਨ੍ਹਾਂ ਦੀ ਉਮਰ ਸ਼ਾਇਦ 80 ਸਾਲਾਂ ਤੋਂ ਘੱਟ ਨਹੀਂ ਸੀ, ਪ੍ਰੰਤੂ ਉਨ੍ਹਾਂ ਦੀ ਯਾਦਗਾਰ ਅਜਿਹੀ ਕਮਾਲ ਸੀ ਮਾਨੋ 1960 ਦੇ ਮਰਨ ਵਰਤਾਂ ਤੋਂ ਬਾਅਦ ਉਨ੍ਹਾਂ ਨੂੰ ਅਕਾਲੀ ਸਿਆਸਤ ਦੀ ਹਰ ਅਹਿਮ ਘਟਨਾ ਇਨ ਬਿਨ ਯਾਦ ਹੋਵੇ। ਸ. ਦਰਸ਼ਨ ਸਿੰਘ ਫੇਰੂਮਾਨ ਅਤੇ ਜਥੇਦਾਰ ਊਧਮ ਸਿੰਘ ਨਾਗੋ ਕੇ ਉਨ੍ਹਾਂ ਤੋਂ ਕਾਫੀ ਵਡੇਰੀ ਉਮਰ ਦੇ ਸਨ ਪ੍ਰੰਤੂ ਆਪਣੇ ਹਲਕੇ ਦੇ ਹੋਣ ਕਰਕੇ ਉਹ ਉਨ੍ਹਾਂ ਦੀ ਦ੍ਰਿੜਤਾ ਅਤੇ ਸਿਰੜੀ ਸੁਭਾਅ ਦੇ ਪ੍ਰਸ਼ੰਸਕ ਸਨ। ਸ. ਫੇਰੂਮਾਨ ਦੇ ਮਰਨ ਵਰਤ ਨਾਲ ਉਨ੍ਹਾਂ ਦੀ ਸੰਮਤੀ ਨਹੀਂ ਸੀ ਅਤੇ ਬੜੇ ਮੋਹ ਭਰੇ ਲਹਿਜ਼ੇ ਨਾਲ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦਾ ਗਲਤ ਜਾਂ ਠੀਕ - ਕਹਿਣਾ ਇਹ ਸੀ ਕਿ ਉਸ ਸਮੇਂ ਜਸਟਿਸ ਦੀ ਅਗਵਾਈ ਹੇਠਲੀ ਸਾਡੀ ਸਰਕਾਰ ਦਾ ਬੇੜਾ ਗਰਕ ਕਰਨ ਲਈ ਜਗਜੀਤ ਸਿੰਘ ਚੌਹਾਨ ਅਤੇ ਕੁਝ ਹੋਰ ਇਲਤੀ ਲੋਕਾਂ ਨੇ ਐਵੇਂ ਖਾਹ ਮਖਾਹ ਉਨ੍ਹਾਂ ਦੀ ਬਲੀ ਦਵਾਈ ਸੀ। ਉਨ੍ਹਾਂ ਨੂੰ ਗਿਲਾ ਇਹ ਸੀ ਕਿ ਦਰਸ਼ਨ ਸਿੰਘ ਉਹ ਸਖਸ਼ ਸੀ ਜੋ ਸਾਰੀ ਉਮਰ ਧਰਮ ਦੀ ਆੜ ਵਿਚ ਸਿਆਸਤ ਕਰਨ ਦਾ ਵਿਰੋਧੀ ਰਿਹਾ ਸੀ। ਇਹ ਉਹ ਹੀ ਸੀ ਜਿਸ ਨੇ ਕਿ 1955 ਦੇ ਪੰਜਾਬੀ ਸੂਬਾ ਨਾਅਰੇ ਲਈ ਮੰਜੀ ਸਾਹਿਬ ਤੋਂ ਚੱਲ ਰਹੇ ਮੋਰਚੇ ਵਿਰੁੱਧ ਮਝੈਲ ਸਿੰਘਾਂ ਦਾ ਜੱਥਾ ਲੈ ਕੇ ਜਾਣ ਦਾ ਐਲਾਨ ਕੀਤਾ ਸੀ। ਫਿਰ ਭਾਗ ਸਿੰਘ ਨਾਂ ਦੇ ਸਾਡੇ ਜੱਥੇਦਾਰ ਨੇ ਜਦੋਂ ਇਹ ਐਲਾਨ ਕੀਤਾ ਕਿ ਇਹ ਨਹਿਰੂ ਦਾ ਮਸਤਿਆ ਹਾਥੀ ਦਰਬਾਰ ਸਾਹਿਬ ਵੱਲ ਆਵੇ ਤਾਂ ਸਹੀ ਬਚਿੱਤਰ ਸਿੰਘ ਵਾਲੀ ਨਾਗਣੀ ਉਸ ਦੇ ਸਿਰ ਵਿਚ ਉਹ ਮਾਰੇਗਾ ਤਾਂ ਕਿਤੇ ਜਾ ਕੇ ਉਹ ਟਲਿਆ ਸੀ।
ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਦੇ ਉਹ ਤਹਿ ਦਿਲੋਂ ਪ੍ਰਸ਼ੰਸਕ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਸਾਲ 1972 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਦੀ ਹਾਰ ਦੀ ਜ਼ਿੰਮੇਵਾਰੀ ਸਾਡੇ ਭਰਾਵਾਂ ਨੇ ਪਹਿਲਾਂ ਤਾਂ ਸਾਰੀ ਦੀ ਸਾਰੀ ਉਨ੍ਹਾਂ ਦੇ ਸਿਰ ਸਿੱਟ ਦਿੱਤੀ। ਫਿਰ ਅੱਗੋਂ ਆਪਣੇ ਪੈਰਾਂ ਤੇ ਕੁਹਾੜਾ ਉਨ੍ਹਾਂ ਨੇ ਜੱਥੇਦਾਰ ਦੇ ਚੁੱਕੇ ਚੁਕਾਏ ਸਰਦਾਰ ਬਾਦਲ ਦੀ ਥਾਂ ਅਕਾਲੀ ਵਿਧਾਇਕ ਪਾਰਟੀ ਦਾ ਆਗੂ ਜਸਵਿੰਦਰ ਸਿੰਘ ਬਰਾੜ ਨੂੰ ਥਾਪ ਕੇ ਖੁਦ ਮਾਰ ਲਿਆ। ਅਗਲੇ ਦਿਨ ਹੀ ਸਾਡੇ ਇਹ ਦੋਵੇਂ ਜਰਨੈਲ ਸੰਤਾਂ ਨੂੰ ਭਜਾ ਕੇ ਗੰਗਾ ਨਗਰ ਵਾੜਨ ਲਈ ਉਨ੍ਹਾਂ ਦੇ ਸਿਰ ਹੋ ਗਏ। ਦਲ ਦੀ ਪ੍ਰਧਾਨਗੀ ਦਾ ਤਾਜ਼ ਤਾਂ ਇਨ੍ਹਾਂ ਦੋਵਾਂ ਨੇ ਮਿਲ ਕੇ ਜੱਥੇਦਾਰ ਤੁੜ ਵਰਗੇ ਸਾਧ ਆਦਮੀ ਦੇ ਸਿਰ ਧਰ ਦਿਤਾ। ਸੰਤ ਖੁਦ ਹੀ ਆਪਣੀ ਇੱਜ਼ਤ ਬਚਾ ਕੇ ਪਾਸੇ ਹਟ ਗਏ। 5-4 ਮਹੀਨਿਆਂ ਪਿੱਛੋਂ ਪਾਰਟੀ ਦਾ ਅਜਲਾਸ ਆ ਗਿਆ। ਉਹ ਅਕਾਲੀ ਦਲ ਦੀ ਸਰਪ੍ਰਸਤੀ ਦਾ ਮਹਿਜ਼ ਸਜਾਵਟੀ ਅਹੁਦਾ ਭਾਲ ਰਹੇ ਸਨ ਪਰ ਇਨ੍ਹਾਂ ਨੇ ਸਾਡੀ ਕੋਈ ਵਾਹ ਪੇਸ਼ ਨਾ ਜਾਣ ਦਿਤੀ। ਬਸ ਅਜਲਾਸ ਤੋਂ ਮਹੀਨੇ ਖੰਡ ਦੇ ਅੰਦਰ ਅੰਦਰ ਦੋਵੇਂ ਸੰਤ ਬੇਇਜ਼ਤੀ ਦੇ ਸਦਮੇ ਨਾਲ ਹੀ ਚੜ੍ਹਾਈ ਕਰ ਗਏ। ਸੰਤ ਬੇਹੱਦ ਬੀਬੇ ਅਤੇ ਭਲੇ ਪੁਰਸ਼ ਸਨ ਪਰ ਸਾਡੇ ਭਰਾਵਾਂ ਨੇ ਉਨ੍ਹਾਂ ਦਾ ਕੌਡੀ ਭਰ ਵੀ ਮੁੱਲ ਨਾ ਪਾਇਆ; ਆਖਰੀ ਦਿਨਾਂ ਦਾ ਉਨ੍ਹਾਂ ਦਾ ਦੁੱਖ ਕਦੀ ਇਨ੍ਹਾਂ ਨੂੰ ਕਦੀ ਯਾਦ ਵੀ ਨਾ ਆਇਆ।
 ਜਦੋਂ ਜ. ਟੌਹੜਾ ਅਤੇ ਸਰਦਾਰ ਬਾਦਲ ਦੇ ਆਪਸੀ ਵਿਰੋਧ ਦੀਆਂ ਉਨ੍ਹਾਂ ਨੂੰ ਅਨੇਕਾਂ ਗੱਲਾਂ ਯਾਦ ਸਨ, ਉਨ੍ਹਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਤੋਂ ਪਿੱਛੋਂ ਅਕਾਲੀ ਦਲ ਦੀ ਤਾਕਤ ਦੀ ਬੜੀ ਸੋਹਣੀ ਵੰਡ ਹੋ ਗਈ ਸੀ। ਮੁਖ ਮੰਤਰੀ ਅਸੀਂ ਸਾਰਿਆਂ ਨੇ ਬਾਦਲ ਨੂੰ ਮੰਨ ਲਿਆ ਸੀ; ਜਥੇਦਾਰ ਟੌਹੜੇ ਕੋਲ ਸ਼੍ਰੋਮਣੀ ਕਮੇਟੀ ਸੀ ਅਤੇ ਜਥੇਦਾਰ ਤਲਵੰਡੀ ਅਕਾਲੀ ਦਲ ਦਾ ਪ੍ਰਧਾਨ ਸੀ। ਪ੍ਰੰਤੂ ਇਨ੍ਹਾਂ ਪਿਉ ਦੇ ਪੁੱਤਰਾਂ ਨੇ ਵਰ੍ਹਾ ਵੀ ਨਾ ਕੱਢਿਆ ਕਿ ਮੁਰਾਰ ਜੀ ਭਾਈ ਅਤੇ ਚੌ. ਚਰਨ ਸਿੰਘ ਦੀ ਵੇਖਾ ਵੇਖੀ ਦੂਹ-ਬਦੂਹ ਆਪਸ ਵਿਚ ਝਗੜਨਾ ਸ਼ੁਰੂ ਕਰ ਦਿਤਾ। ਜਥੇਦਾਰ ਟੌਹੜਾ ਨੇ ਜਟਕੇ ਜਥੇਦਾਰ ਤਲਵੰਡੀ ਨੂੰ ਆਪਣੇ ਨਾਲ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਕੋਲ ਸ. ਬਾਦਲ ਵਿਰੁਧ ਸ਼ਿਕਾਇਤ ਲਗਾ ਦਿਤੀ। ਸ਼ਿਕਾਇਤ ਕੀ ਲਾਈ ਅਸਤੀਫਾ ਦੇ ਦਿਤਾ। ਸਾਡੇ ਅਸਤੀਫੇ ਕਿਉਂ ਦੇ ਕਈ ਨੁਕਤੇ 15-16 ਵਰ੍ਹਿਆਂ ਪਿਛੋਂ ਵੀ ਜਥੇਦਾਰ ਨੂੰ ਜ਼ੁਬਾਨੀ ਯਾਦ ਸਨ। ਸ. ਬਾਦਲ ਦੀ ਸਰਕਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਰਾਜਪਾਲ ਨੂੰ ਪੱਤਰ ਕਿਸੇ ਕਾਂਗਰਸੀ ਨੇ ਨਹੀਂ ਬਲਕਿ ਦੋਵਾਂ ਜਥੇਦਾਰਾਂ ਨੇ ਹੀ ਦਿਤਾ ਸੀ। ਸ. ਬਾਦਲ ਨੇ ਤਾਂ ਉਦੋਂ ਚੌਧਰ ਦੀ ਵੰਡ ਲਈ ਦੋ ਨਹੀਂ ਬਲਕਿ ਤਿੰਨ ਛਤੜੀਆਂ ਲਗਾਈ ਰਖੀਆਂ ਪ੍ਰੰਤੂ ਇਨ੍ਹਾਂ ਕੋਲੋਂ ਛਤੜੀਆਂ ਸੰਭਲੀਆਂ ਰਹਿ ਹੀ ਨਾ ਸਕੀਆਂ। ਇਹ ਘੈਂਸ ਘੈਂਸ ਕਈ ਮਹੀਨੇ ਚੱਲੀ ਗਈ ਸੀ। ਪ੍ਰੰਤੂ ਜਥੇਦਾਰ ਨੂੰ ਇਹ ਗੱਲ ਯਾਦ ਨਹੀਂ ਸੀ ਕਿ ਸ. ਬਾਦਲ ਨੇ ਜ. ਤਲਵੰਡੀ ਦਾ ਫਾਹਾ ਵੱਢ ਕੇ ਸੰਤ ਲੌਂਗੋਵਾਲ ਨੂੰ ਪ੍ਰਧਾਨ ਜਦੋਂ ਬਣਾਇਆ ਤਾਂ ਜਥੇਦਾਰ ਟੌਹੜਾ ਤਲਵੰਡੀ ਨੂੰ ਡਿਚ ਕਰਕੇ ਬਾਦਲ ਦੇ ਖੇਮੇ ਵਿਚ ਵਾਪਸ ਕਿਵੇਂ ਆਇਆ।

ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਸੀਨੀਅਰ ਰਹਿਨੁਮਾਵਾਂ ਦੇ ਰੋਲ ਨੂੰ ਕੋਸਦਿਆਂ-ਕੋਸਦਿਆਂ ਹੀ ਜੱਥੇਦਾਰ ਨੂੰ ਗੁਰਚਰਨ ਸਿੰਘ ਸੈਕਟਰੀ ਯਾਦ ਆ ਗਿਆ। ਉਨ੍ਹਾਂ ਦਾ ਪੂਰੀ ਦ੍ਰਿੜਤਾ ਨਾਲ ਕਹਿਣਾ ਸੀ ਕਿ ਪੰਥ ਰਤਨ ਤਾਂ ਸੰਤ ਨੂੰ ਮੋਰਚੇ ਦਾ ਡਿਕਟੇਟਰ ਬਣਾਕੇ ਆਪ ਜੇਲ੍ਹਾਂ ਜਾਂ ਰੈਸਟ ਹਾਊਸਾਂ ਚ ਪਨਾਹ ਲੈ ਕੇ ਬੈਠ ਜਾਂਦੇ ਰਹੇ। ਸੰਤ ਲੌਂਗੋਵਾਲ ਦੀ ਉਨ੍ਹਾਂ ਕਦੀ ਬਾਤ ਵੀ ਨਾ ਪੁੱਛੀ। ਉਸਨੂੰ ਉਸ ਖੌਫ਼ਜ਼ਦਾ ਮਾਹੌਲ ਵਿੱਚ ਗੁਰਚਰਨ ਸਿੰਘ ਸੱਕਤਰ ਅਤੇ ਉਸਦੇ ਯਾਰਾਂ ਦਾ ਹੀ ਆਸਰਾ ਰਿਹਾ। ਉਹ ਮਰਦੇ ਦਮ ਤੱਕ ਸਦਾ ਸੰਤ ਲੌਂਗੋਵਾਲ ਦੇ ਅੰਗ-ਸੰਗ ਰਿਹਾ। ਉਨ੍ਹਾਂ ਨੂੰ ਸੰਤ ਲੌਂਗੋਵਾਲ ਤੇ ਵੀ ਸ਼ਿਕਵਾ ਸੀ ਕਿ- ਸਾਕਾ ਨੀਲਾ ਤਾਰਾ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਛਿੰਦੇ ਬਦਮਾਸ਼ ਅਤੇ ਉਸਦੀ ਸਹੇਲੀ ਹੱਥੋਂ ਸੁਰਿੰਦਰ ਸਿੰਘ ਸੋਢੀ ਦੇ ਮਾਰੇ ਜਾਣ ਤੇ ਉਨ੍ਹਾਂ ਐਵੇਂ ਹੀ ਸਕੱਤਰ ਦੇ ਸਾਜਿਸ਼ ਵਿੱਚ ਹੱਥ ਹੋਣ ਦਾ ਹਵਾੜਾ ਉਡਾ ਦਿੱਤਾ। ਦੋ-ਤਿੰਨ ਬੇ-ਪ੍ਰਤੀਤੇ ਜਿਹੇ ਅਕਾਲੀ ਆਗੂਆਂ ਤੇ ਅਧਾਰਿਤ ਪੜਤਾਲੀਆ ਕਮੇਟੀ ਜੋ ਬਣੀ ਉਨ੍ਹਾਂ ਨੇ ਸੰਤ ਲੌਂਗੋਵਾਲ ਨੂੰ ਪਿੱਠ ਦੇ ਦਿੱਤੀ ਅਤੇ ਸੰਤ ਭਿੰਡਰਾਂਵਾਲੇ ਨੂੰ ਖੁਸ਼ ਕਰਨ ਲਈ ਰਿਪੋਰਟ ਇਹ ਦਿੱਤੀ ਕੇ ਸ਼ੱਕ ਦੀ ਸੂਈ ਸਕੱਤਰ ਦਾ ਹੱਥ ਹੋਣ ਵੱਲ ਘੁੰਮਦੀ ਸੀ। ਇਹ ਸਿੱਧੀ ਹੀ ਬੇਈਮਾਨੀ ਸੀ। ਅਖੇ ਕੋਈ ਪੁੱਛੇ ਇਨ੍ਹਾਂ ਨੇ ਇਹ ਕਿਉਂ ਨਾ ਪਤਾ ਕੀਤਾ ਕਿ ਸੋਢੀ ਛਿੰਦੇ ਬਦਮਾਸ਼ ਅਤੇ ਉਸਦੀ ਸਹੇਲੀ ਕੋਲ ਬੈਠਾ ਕਰਦਾ ਕੀ ਸੀ- ਉਹ ਉਨ੍ਹਾਂ ਕੋਲ ਗਿਆ ਕਿਉਂ ਸੀ? ਜੱਥੇਦਾਰ ਟੌਹੜਾ ਤਾਂ ਆਪਦੀ ਆਦਤ ਅਨੁਸਾਰ ਡਿਪਲੋਮੈਟਿਕ ਚੁੱਪ ਧਾਰਨ ਕਰੀ ਪਾਸੇ ਹੋਇਆ ਰਿਹਾ ਪ੍ਰੰਤੂ ਸੰਤ ਲੌਂਗੋਵਾਲ ਵੀ ਦਾਬੇ ਹੇਠ ਆ ਗਿਆ ਅਤੇ ਉਨ ਵੀ ਸਕੱਤਰ ਨੂੰ ਸਕੱਤਰੀ ਤੋਂ ਹਟਾਕੇ ਤੇ ਬਚਾ ਕੇ ਪਿੰਡ ਵਾਪਿਸ ਚਲੇ ਜਾਣ ਲਈ ਆਖ ਦਿੱਤਾ।ਪਰ ਆਫ਼ਰੀਨ ਉਸ ਦੂਲੇ ਸ਼ੇਰ ਪੁੱਤਰ ਦੇ। ਉਹ ਬੁਰਛਾਗਰਦੀ ਤੋਂ ਡਰਦਿਆਂ ਸੰਤ ਲੌਂਗੋਵਾਲ ਨੂੰ ਛੱਡ ਕੇ ਮਰਦੇ ਦਮ ਤੱਕ ਨਾ ਗਿਆ ਬਲਕਿ ਆਪਦੇ ਦੋ ਚਾਰ ਯਾਰਾਂ ਨਾਲ ਵਿਹਰ ਕੇ ਉੱਥੇ ਹੀ ਪ੍ਰਕਰਮਾ ਚ ਗੇੜੇ ਦਿੰਦਾ ਰਿਹਾ। ਉਹ ਦੋਵਾਂ ਪੰਥ ਰਤਨਾਂ ਨੂੰ ਗਾਲਾਂ ਵੀ ਕੱਢਦਾ ਰਿਹਾ ਅਤੇ ਉਸਨੇ ਕਦੇ ਦਫ਼ਤਰ ਚ ਆ ਜਾਣ ਤੇ ਇਨ੍ਹਾਂ ਨੂੰ ਉਠਕੇ ਰਸਮੀ ਸਾਹਿਬ ਸਲਾਮ ਵੀ ਨਾ ਕੀਤੀ।
ਜਥੇਦਾਰ ਉਮਰਾ ਨੰਗਲ ਗੁਰਚਰਨ ਸਕੱਤਰ ਬਾਰੇ ਜਦੋਂ ਇਹ ਗੱਲ ਪੂਰੇ ਜਾਹੋ ਜਲਾਲ ਵਿੱਚ ਸੁਣਾ ਰਹੇ ਸਨ ਤਾਂ ਉਨ੍ਹਾਂ ਦਾ ਦਾਅਵਾ ਇਹ ਸੀ ਕਿ ਉਹ ਉਨ੍ਹਾਂ ਨੂੰ ਦੋ-ਚਾਰ ਵਾਰ ਜਦੋਂ ਵੀ ਮਿਲਿਆ ਪੂਰੇ ਆਦਰ ਮਾਣ ਨਾਲ ਮਿਲਿਆ ਬਲਕਿ ਢਿੱਲਵਾਂ ਬੱਸ ਮੁਸਾਫ਼ਿਰ ਹੱਤਿਆ ਕਾਂਡ ਤੋਂ ਕੁਝ ਦਿਨ ਪਿੱਛੋਂ ਉਹ ਉਚੇਚਾ ਉਨ੍ਹਾਂ ਨੂੰ ਪਿੰਡ ਆਕੇ ਵੀ ਮਿਲਕੇ ਗਿਆ ਸੀ।ਜਥੇਦਾਰ ਦੇ ਦੱਸਣ ਅਨੁਸਾਰ ਸਕੱਤਰ ਦੇ ਜ਼ੋਰ ਦੇਣ ਤੇ ਹੀ ਇੱਕ ਵਾਰ ਉਨ੍ਹਾਂ ਨੇ ਅਕਾਲ ਤਖ਼ਤ ਦੇ ਉਦੋਂ ਦੇ ਜਥੇਦਾਰ ਕ੍ਰਿਪਾਲ ਸਿੰਘ ਹੋਰਾਂ ਨੂੰ ਪ੍ਰਕਰਮਾ ਚ ਹਥਿਆਰ ਲੈ ਕੇ ਚੱਲਣ ਵਿਰੁੱਧ ਆਦੇਸ਼ ਜਾਰੀ ਕਰਨ ਲਈ ਕਿਹਾ ਸੀ।ਜਥੇਦਾਰ ਨਰਮ ਆਦਮੀ ਸੀ।ਉਸਨੇ ਕੋਸ਼ਿਸ਼ ਵੀ ਕੀਤੀ ਸੀ ਪਰ ਅਗਲਿਆਂ ਦਾ ਉਦੋਂ ਜ਼ੋਰ ਹੀ ਇੰਨਾ ਸੀ ਕਿ ਉਨ੍ਹਾਂ ਨੇ ਉਸਨੂੰ ਜਦੇ ਹੀ ਜ਼ਰਕਾ ਲਿਆ ਸੀ।
ਜਥੇਦਾਰ ਦਾ ਕਹਿਣਾ ਸੀ ਕਿ ਉਨ੍ਹਾਂ ਮਾੜੇ ਦਿਨਾਂ ਵਿੱਚ ਕਾਮਰੇਡਾਂ ਨੂੰ ਛੱਡਕੇ ਅਕਾਲੀ ਸਫ਼ਾਂ ਵਿੱਚ ਆਇਆ ਉਹ ਸਹੀ ਅਰਥਾਂ ਵਿੱਚ ਇੱਕੋ -ਇੱਕ ਜਰਨੈਲ ਸੀ ਪਰ ਅਕਾਲੀਆਂ ਤੋਂ ਉਸਦਾ ਮੁੱਲ ਪਾਇਆ ਨਾ ਗਿਆ। ਉਹ ਝੋਰਾ ਮੰਨਦਿਆਂ ਕਹਿ ਰਹੇ ਸਨ ਕਿ ਬਲਵੰਤ ਸਿੰਘ ਰਾਮੂਵਾਲੀਏ ਵਰਗੇ ਇਨ੍ਹਾਂ ਦੇ ਉਨ੍ਹਾ ਦਿਨਾਂ ਦੇ ਸਰਦਾਰ ਤਾਂ ਸਾਰੇ ਹੀ ਬਚ ਗਏ; ਬੱਬਰ ਸਾਰੇ ਦੇ ਸਾਰੇ ਕੰਧਾਂ ਪਾੜਕੇ ਨਿਕਲ ਗਏ। ਸਕੱਤਰ ਦਾ ਪਤਾ ਹੀ ਨਾ ਲੱਗਾ ਕਿ ਉਸਨੂੰ ਇਨ੍ਹਾਂ ਨੇ ਮਾਰਿਆ ਕਿ ਜਾਂ ਸ਼ਾਇਦ ਉਹ ਜਰਨਲ ਬਰਾੜ ਦੀਆਂ ਫ਼ੌਜਾਂ ਹੱਥੋਂ ਨਿਹੱਕ ਹੀ ਰਗੜਿਆ ਗਿਆ।
ਇਸ ਤਰ੍ਹਾਂ ਜਥੇਦਾਰ ਨੂੰ ਦੋਵਾਂ ਨੇਤਾਵਾਂ ਨਾਲ ਇਸ ਗੱਲੋਂ ਸਭ ਤੋਂ ਵੱਧ ਰੋਸ ਸੀ ਕਿ ਇਹ ਦਿੱਲ਼ੀ ਰਾਜੀਵ ਗਾਂਧੀ ਨਾਲ ਗੱਲਬਾਤ ਕਰਨ ਲਈ ਕਿਉਂ ਨਾ ਤੁਰੇ ਤੇ ਜੇ ਨਹੀਂ ਤੁਰੇ ਸੀ; ਸਮਝੋਤੇ ਨੂੰ ਇਹ ਠੱਗੀ ਮੰਨਦੇ ਸੀ।ਫਿਰ ਅਸੈਂਬਲੀ ਚੋਣਾਂ ਆਉਣ ਤੇ ਇਹ ਸੰਤ ਦੀ ਛੱਤਰੀ ਹੇਠਾਂ ਕਿਉਂ ਆ ਗਏ? ਇਸ ਗੱਲ ਦਾ ਜਵਾਬ ਇਹ ਕਿੱਥੋਂ ਅਤੇ ਕਿਸ ਤਰ੍ਹਾਂ ਦੇਣਗੇ?
ਦੋਵਾਂ ਉਪਰ ਉਨ੍ਹਾਂ ਨੂੰ ਇੱਕ ਹੋਰ ਵੀ ਗੁੱਸਾ ਸੀ ਕਿ ਸ: ਬਰਨਾਲਾ ਮੁੱਖ ਮੰਤਰੀ ਬਣ ਗਿਆ ਅਤੇ ਉਸਦੀ ਢਿੱਲ ਮੱਠ ਦਾ ਲਾਹਾ ਲੈਦਿਆਂ ਖਾੜਕੂ ਜਦੋਂ ਮੁੜ ਸ਼੍ਰੀ ਅਕਾਲ ਤਖ਼ਤ ਤੇ ਹਾਵੀ ਹੋ ਗਏ ਤਾਂ ਸ਼੍ਰੋਮਣੀ ਕਮੇਟੀ ਦੇ ਜਰਨਲ ਅਜਲਾਸ ਵਿੱਚ ਇੰਨ੍ਹਾਂ ਸਾਰਿਆਂ ਦੇ ਖਾੜਕੂਆਂ ਦੀ ਹਰੇਕ ਕਾਰਵਾਈ ਦੀ ਕਰੜੇ ਤੋਂ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਇਸ ਇਜਲਾਸ ਪਿੱਛੋਂ ਸਿੰਘ ਸਾਹਿਬ ਨੂੰ ਆਖ ਕੇ 16 ਫਰਵਰੀ 1986 ਨੂੰ ਸਰਬੱਤ ਖਾਲਸਾ ਸਮਾਗਮ ਸਦਵਾ ਲਿਆ।ਉਸ ਸਮਾਗਮ ਦੀ ਕਾਰਵਾਈ ਅਤੇ ਮਤੇ ਕੋਈ ਪੜ੍ਹ ਲਵੇ- ਜੱਥੇਦਾਰ ਉਮਰਾ ਨੰਗਲ ਦਾ ਕਹਿਣਾ ਸੀ ਕਿ ਇਨ੍ਹਾਂ ਸਾਰਿਆਂ ਨੇ ਪੂਰੇ ਜ਼ੋਰ ਸ਼ੋਰ ਨਾਲ ਬਰਨਾਲਾ ਨੂੰ ਕੋਈ ਵੀ ਢੰਗ ਤਰੀਕਾ ਵਰਤਕੇ ਕੰਪਲੈਕਸ ਨੂੰ ਖਾੜਕੂਆਂ ਤੋਂ ਸੁਰਖਰੂ ਕਰਵਾੳਣ ਲਈ ਕਿਹਾ।ਫਿਰ ਪੰਥਕ ਕਮੇਟੀ ਨੇ ਜਦੋਂ ਉੱਥੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤਾਂ ਪੁਲਿਸ ਵਾਲੇ ਨੰਗੇ ਪੈਰੀਂ ਉੱਥੇ ਉਨ੍ਹਾਂ ਨੂੰ ਲੱਭਣ ਲਈ ਜੇ ਅੰਦਰ ਚਲੇ ਹੀ ਗਏ ਤਾਂ ਉਨ੍ਹਾਂ ਕਿਹੜਾਂ ਉੱਥੇ ਕਿਸੇ ਤੇ ਤੋਪਾਂ ਚਲਾ ਦਿੱਤੀਆਂ ਸਨ।ਇਹ ਲਾ ਲਾ ਲਾ ਲਾ ਕਰਕੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਮੂਧੀ ਕਰਨ ਚੱਲ ਪਏ।ਚਲੋਂ ਇਨ੍ਹਾਂ ਦੋਵਾਂ ਨੇ ਤਾਂ ਚੱਲਣਾ ਹੀ ਸੀ- ਅਮਰਿੰਦਰ ਸਿੰਘ ਵੀ ਨਾਲ ਨੱਠ ਤੁਰਿਆ- ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਕਰੀ ਕੀ ਜਾ ਰਹੇ ਸਨ।
ਜੱਥੇਦਾਰ ਉਮਰਾ ਨੰਗਲ ਦਾ ਚੈਲੰਜ ਸੀ ਕਿ ਇਨ੍ਹਾਂ ਗੱਲਾਂ ਦਾ ਇਨ੍ਹਾਂ ਦੇ ਕਿਸੇ ਵੀ ਵਕੀਲ ਕੋਲ ਕੋਈ ਜਵਾਬ ਨਹੀਂ ਹੈ- ਅਤੇ ਜੇ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਸੌਗੰਧ ਖਾ ਕੇ ਪੰਥ ਦੀ ਕਚਿਹਰੀ ਅੰਦਰ ਕਦੀ ਰੱਖ ਦੇਵੇ।
ਭਾਰਤ ਸਰਕਾਰ ਨਾਲ ਸਿੱਖਾਂ ਦੇ ਗਿਲੇ ਸ਼ਿਕਵੇ ਜਾਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਬਾਰੇ ਇਹ ਸਵਾਲ ਕੀਤੇ ਜਾਣ ਤੇ ਕਿ ਫਿਰ ਕੀ ਉਹ ਸਾਰਾ ਕੁਝ ਗ਼ਲਤ ਹੀ ਸੀ- ਜੱਥੇਦਾਰ ਦਾ ਕਹਿਣਾ ਸੀ ਕਿ ਨਾ ਨਾ ਨਾ -ਇਹ ਮੈਂ ਕਦੀ ਕਿਹਾ ਹੀ ਨਹੀਂ ਹੈ। ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਸਾਡੇ ਭਰਾਵਾਂ ਦੀ ਅਸਲ ਮੰਗ ਇਹ ਬਣਦੀ ਸੀ ਕਿ ਸਾਂਝੇ ਪੰਜਾਬ ਨੂੰ ਯਮੁਨਾ ਦਰਿਆ ਦਾ ਜੋ ਪਾਣੀ ਮਿਲਦਾ ਸੀ ਉਸ ਨੂੰ ਜਮ੍ਹਾਂ ਕਰਕੇ ਸਾਨੂੰ ਸਾਡਾ ਹਿੱਸਾ ਦਿੱਤਾ ਜਾਂਦਾ। ਜਥੇਦਾਰ ਨੂੰ ਦੁੱਖ ਸੀ ਕਿ ਪਾਣੀਆਂ ਦੀ ਸਹੀ ਵੰਡ ਦਾ ਕੇਸ ਸੁਪਰੀਮ ਕੋਰਟ ਵਿਚੋਂ ਦਰਬਾਰਾ ਸਿੰਘ ਕੋਲੋਂ ਜ਼ੋਰੋ ਜਬਰੀ ਵਾਪਸ ਕਰਕੇ ਮੈਡਮ ਨੇ ਵੱਡਾ ਭਾਰੀ ਗੁਨਾਹ ਕੀਤਾ ਸੀ। ਜ਼ਿੱਦ ਕਰਕੇ ਆਪ ਵੀ ਮਰੀ - ਸਾਨੂੰ ਸਾਰਿਆਂ ਨੂੰ ਨਾਲ ਹੀ ਭੱਠ ਵਿਚ ਝੋਕ ਦਿੱਤਾ।
ਜਥੇਦਾਰ ਉਮਰਾ ਨੰਗਲ ਨਾਲ ਇਹ ਲੰਮੀ ਮੁਲਾਕਤ ਅਸੀਂ ਸਾਬਕਾ ਚੀਫ਼ ਇੰਜੀਨੀਅਰ ਪਾਲ ਸਿੰਘ ਢਿੱਲੋਂ ਨਾਲ ਮੁਲਾਕਤਾਂ ਤੋ 3-4 ਸਾਲ ਬਾਅਦ ਕੀਤੀ ਸੀ।ਪ੍ਰੰਤੂ ਉਨ੍ਹਾਂ ਨੂੰ ਢਿੱਲੋਂ ਸਾਹਿਬ ਬਾਰੇ ਪੂਰਾ-ਪੂਰਾ ਪਤਾ ਸੀ ਅਤੇ ਉਨ੍ਹਾਂ ਦਾ ਦਾਅਵਾ ਸੀ ਢਿੱਲੋਂ ਸਾਹਿਬ ਉਨ੍ਹਾਂ ਦੇ ਮਿੱਤਰ ਸਨ। ਸਬੂਤ ਵਜੋਂ ਇੱਕ ਦਿਨ ਗੱਲਬਾਤ ਉਨ੍ਹਾਂ ਨੇ ਢਿੱਲੋਂ ਸਾਹਿਬ ਦੀ ਸਤਲੁਜ ਯਮੁਨਾ ਦਰਿਆਵਾਂ ਦੇ ਪਾਣੀਆਂ ਬਾਰੇ ਉਨ੍ਹਾਂ ਨੂੰ ਸਤਿਕਾਰ ਸਹਿਤ ਆਪਣੇ ਦਸਤਖ਼ਤਾਂ ਹੇਠ ਭੇਂਟ ਕੀਤੀ ਟੇਲ ਆਫ਼ ਟੂ ਰਿਵਰਜ਼ ਨਾਂ ਦੀ ਕਿਤਾਬ ਵੀ ਵਿਖਾਈ ਜਿਹੜੀ ਕਿ ਜਥੇਦਾਰ ਨੇ ਹਾਸ਼ੀਏ ਵਿੱਚ ਟਿੱਪਣੀ ਦੇ ਕੇ ਪੜ੍ਹੀ ਹੋਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਕਾਲੀਆਂ ਦੀਆਂ ਕਈ ਜ਼ਾਇਜ਼ ਮੰਗਾਂ ਦੇ ਨਹੀਂ, ਮੰਗਾਂ ਲਈ ਲਗਾਇਆ ਮੋਰਚਾ ਜਿਸ ਪਾਸੇ ਉਨ੍ਹਾਂ ਦੇ ਹੱਥੋਂ ਨਿਕਲ ਕੇ ਚੱਲਿਆ ਗਿਆ ਸੀ- ਉਸਦੇ ਦੇ ਵਿਰੁੱਧ ਸਨ।ਵਿਰੋਧਤਾ ਵੀ ਕਦੀ ਉਨ੍ਹਾਂ ਜਥੇਦਾਰ ਟੌਹੜਾ ਜਾਂ ਸਰਦਾਰ ਬਾਦਲ ਵਾਂਗੂ ਡਰ-ਡਰ ਕੇ ਨਹੀਂ ਖੁੱਲੇਆਮ ਸਟੇਜਾਂ ਤੋਂ ਅਤੇ ਅਖ਼ਬਾਰਾਂ ਵਿੱਚ ਬਿਆਨ ਛਪਵਾ-ਛਪਵਾ ਕੇ ਕੀਤੀ ਸੀ।ਉਨ੍ਹਾਂ ਦਾ ਦਾਅਵਾ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰਾ ਦੇ ਉਹ ਸਦਾ ਹੀ ਹਾਮੀ ਰਹੇ ਸਨ।ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਵੀ ਵਿਰੁੱਧ ਨਹੀਂ ਹਨ।
ਜਥੇਦਾਰ ਦੇ ਦੱਸਣ ਅਨੁਸਾਰ ਮੋਰਚਾ ਜਿਉਂ-ਜਿਉਂ ਹਿੰਸਕ ਹੁੰਦਾ ਗਿਆ ਪੰਜਾਬ ਤੋਂ ਬਾਹਰ ਸ਼ਾਨ ਨਾਲ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਹੋਣੀ ਬਾਰੇ ਉਂਨ੍ਹਾਂ ਦੇ ਮਨ ਵਿੱਚ ਤੋਖ਼ਲੇ ਵੱਧਦੇ ਗਏ। ਦਿੱਲੀ ਦੰਗਿਆਂ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਸੀ ਪ੍ਰੰਤੂ ਉਨ੍ਹਾਂ ਦੇ ਆਪਦੇ ਅਕਾਲੀ ਭਰਾ ਜੱਥੇਦਾਰ ਟੌਹੜਾ ਨਾਲ ਇਸ ਗੱਲ ਤੇ ਵੀ ਵੱਡਾ ਸ਼ਿਕਵਾ ਸੀ ਕਿ ਦਿੱਲੀ ਚ ਹਿੰਸਾ ਦਾ ਸ਼ਿਕਾਰ ਹੋਣ ਕਾਰਣ ਉੱਜੜੇ ਲੋਕਾਂ ਦੇ ਵਸੇਬੇ ਜੁਬਾਨੀ ਜਮਾਂ ਖਰਚ ਕਰਨ ਜਾਂ ਨਿਖੇਧੀ ਮਤੇ ਪਾਈ ਜਾਣ ਤੋਂ ਇਲਾਵਾ ਇਨ੍ਹਾਂ ਨੇ ਉਨ੍ਹਾਂ ਦੀ ਮਦਦ ਲਈ ਕੀਤਾ ਕੀ ਸੀ? ਪਿਛੋਂ ਪੀੜਤ ਕਲੋਨੀਆਂ ਵਿੱਚ ਜੱਥੇਦਾਰ ਜਦੋਂ ਗਿਆ ਤਾਂ ਉਸਨੂੰ ਕਈ ਵਿਧਵਾ ਔਰਤਾਂ ਦੇ ਉਲਾਂਭੇ ਸੁਣਨੇ ਪਏ ਸਨ ਕਿ ਅਕਾਲੀਆਂ ਦੀਆਂ ਕਰਨੀਆਂ ਉਨ੍ਹਾਂ ਨੂੰ ਭਰਨੀਆਂ ਪਈਆਂ ਸਨ।ਸਿਵਾਏ ਬੇਵਸੀ ਦੇ ਅੱਥਰੂ ਕੇਰਨ ਦੇ ਉਨ੍ਹਾਂ ਕੋਲ ਬੇਵੱਸ ਔਰਤਾਂ ਦੇ ਉਲਾਂਭਿਆਂ ਦਾ ਕੋਈ ਤੋੜ ਨਹੀਂ ਸੀ।
ਪੱਤਰਕਾਰ ਦਲਬੀਰ ਸਿੰਘ ਦਾ ਜ਼ਿਕਰ ਕਰਨ ਤੇ ਉਹ ਕਿੰਨੀ ਦੇਰ ਤੱਕ ਪਹਿਲਾਂ ਤਾਂ ਹੱਸਦੇ ਹੀ ਰਹੇ। ਫਿਰ ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਾਂ ਦੀ ਮਾੜੀ ਕਿਸਮਤ ਸੀ ਸੰਤ ਜਰਨੈਲ ਸਿੰਘ ਨੇ ਉਸਨੂੰ ਵਿਸ਼ਵਾਸ ਪਾਤਰ ਬਣਾ ਲਿਆ ਅਤੇ ਹਰ ਕੰਮ ਵਿੱਚ ਉਸਦੀ ਸਲਾਹ ਹੀ ਲੈਣੀ ਸ਼ੁਰੂ ਕਰ ਦਿੱਤੀ ।ਉਨ੍ਹਾਂ ਨੂੰ ਪਤਾ ਸੀ ਕਿ ਦਲਬੀਰ ਸਿੰਘ ਸਿਰੇ ਦਾ ਅੱਖੜ ਕਾਮਰੇਡ ਸੀ ਅਤੇ ਨੈਸ਼ਨਲ ਕਾਲਜ ਸਠਿਆਲੇ ਵਿੱਚ ਕਈ ਵਰ੍ਹੇ ਕਲਰਕ ਲੱਗਾ ਰਿਹਾ ਸੀ।ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਕਾਲਜ ਪ੍ਰਿਸੀਪਲ ਬੀ.ਐੱਲ.ਸ਼ਰਮਾ ਬੜਾ ਸਿਆਣਾ ਆਦਮੀ ਸੀ। ਉਹ ਆਪ ਵੀ ਕਾਮਰੇਡ ਸੀ ਅਤੇ ਕਾਲਜ ਵਿੱਚ ਉਸਨੂੰ ਲੈ ਕੇ ਵੀ ਉਹ ਹੀ ਆਇਆ ਸੀ।ਪਰ ਇਸ ਪਿਓ ਦੇ ਪੁੱਤਰ ਨੇ ਕਾਲਜ ਵਿੱਚੋਂ ਉਸਦੀਆਂ ਜੜ੍ਹਾਂ ਪੁੱਟ ਕੇ ਹੀ ਸਾਹ ਲਿਆ ਸੀ।
ਜਥੇਦਾਰ ਨੂੰ ਭਾਅ ਜੀ ਦਲਬੀਰ ਸਿੰਘ ਵਿਰੁੱਧ ਸਭ ਤੋਂ ਵੱਧ ਗੁੱਸਾ ਇਸ ਗੱਲ ਦਾ ਸੀ ਕਿ ਸਾਲ 1978 ਦੇ ਨਿਰੰਕਾਰੀ ਝਗੜੇ ਬਾਰੇ ਉਹ ਸਦਾ ਇੱਕ ਪਾਸੜ ਹੀ ਰਿਪੋਰਟਾਂ ਦਿੰਦਾ ਰਿਹਾ। ਮੈਂ ਉਦੋਂ ਵਜ਼ਾਰਤ ਵਿੱਚ ਸਾਂ, ਮੇਰਾ ਉਹ ਨਾਂ ਲਈ ਜਾਂਦੇ ਸਨ- ਪਰ ਇਸ ਸਖ਼ਸ਼ ਨੇ ਕਦੀ ਆ ਕੇ ਮੇਰਾ ਪੱਖ ਨਾ ਪੁੱਛਿਆ।
ਨਿਰੰਕਾਰੀਆਂ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੇ ਸੁਭਾਅ ਦੇ ਉਲਟ ਉਹ ਪਹਿਲੀ ਵਾਰ ਖਿਝੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਨਿਰੰਕਾਰੀਆਂ ਨੂੰ ਸਹੀ ਕੌਣ ਕਹਿੰਦਾ ਹੈ। ਜਦੇ ਹੀ ਉਹ ਆਪਦੀ ਕਿਸੇ ਅਲਮਾਰੀ ਵਿੱਚੋਂ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਪ੍ਰਤਾਪ ਸਿੰਘ ਦਾ ਨਕਲੀ ਨਿਰੰਕਾਰੀਆਂ ਵਿਰੁੱਧ ਲਿਖਿਆ ਕਿਤਾਬਚਾ ਲੈ ਆਏ।ਉਹ ਪੜ੍ਹ ਕੇ ਸੁਣਾ ਰਹੇ ਸਨ ਕਿ ਜੱਥੇਦਾਰ ਨੇ ਬੂਟਾ ਸਿੰਘ ਅਤੇ ਅਵਤਾਰ ਸਿੰਘ ਨੂੰ ਪਾਣੀ ਪੀ-ਪੀ ਕੇ ਕੋਸਿਆ ਹੋਇਆ ਹੈ- ਬਸ ਇਕ ਕਸਰ ਹੈ ਕਿ ਗੰਦੀਆਂ ਗਾਲਾਂ ਨਹੀਂ ਕੱਢੀਆਂ ਹੋਈਆਂ।ਉਨ੍ਹਾਂ ਦਾ ਕਹਿਣਾ ਸੀ ਕਿ ਜੱਥੇਦਾਰ ਦੀਆਂ ਗੱਲਾਂ 16 ਆਨੇ ਸੱਚੀਆਂ ਹੋ ਸਕਦੀਆਂ- ਪ੍ਰੰਤੂ ਲੋਕ ਜਦੋਂ ਉਨ੍ਹਾਂ ਦੇ ਨਾਲ ਹਨ; ਉਨ੍ਹਾਂ ਦੀ ਗੱਲ ਸੁਣਦੇ ਹਨ ਤਾਂ ਜਬਰਦਸਤੀ ਕਿਸੇ ਨੂੰ ਰੋਕ ਜਾਂ ਡਰਾ ਕਿਵੇਂ ਸਕਦੇ ਹੋ। ਇਹ ਗੱਲ ਸਰਦਾਰ ਬਾਦਲ ਨੂੰ ਵੀ ਪਤਾ ਸੀ ਪਰ ਉਹ ਡਰਦਾ ਸੀ, ਮੇਰੇ ਵਾਂਗੂ ਖੁੱਲ ਕੇ ਕਹਿੰਦਾ ਨਹੀਂ ਸੀ। ਇਸੇ ਪ੍ਰਥਾਏ ਉਨ੍ਹਾਂ ਜੱਥੇਦਾਰ ਦੇ ਕਿਤਾਬਚੇ ਵਿੱਚੋਂ 17 ਜੂਨ 1978 ਦਾ ਚੰਡੀਗੜ੍ਹ ਵਿੱਚ ਬਾਦਲ ਦੀ ਪ੍ਰਧਾਨਗੀ ਹੇਠ ਹੋਇਆ ਵਜ਼ਾਰਤ ਦਾ-18 ਜੂਨ ਦੀ ਅਕਾਲੀ ਪੱਤ੍ਰਿਕਾ ਵਿੱਚ ਛਪਿਆ ਮਤਾ ਵੀ ਪੜ੍ਹ ਕੇ ਸੁਣਾਇਆ।ਉਨ੍ਹਾਂ ਦਾ ਸਵਾਲ ਸੀ ਕਿ ਖਾੜਕੂਆਂ ਨੇ ਮੈਂਨੂੰ ਤਾਂ ਦੋਸ਼ੀ ਮੰਨਿਆਂ; ਮੇਰੇ ਵੈਰ ਵੀ ਪੈ ਗਏ ਪਰ ਇਸੇ ਗਿਆਨੀ ਪ੍ਰਤਾਪ ਸਿੰਘ ਨੂੰ ਕਿਉਂ ਪਰਕਰਮਾ ਵਿੱਚ ਹੀ ਗੋਲੀਆਂ ਨਾਲ ਮਾਰ ਦਿੱਤਾ ਸੀ ਜਿਸਦੀ ਕਿ ਉਨ੍ਹਾਂ ਦੀ ਸੁਰ ਵਿੱਚ ਸੁਰ ਸੀ। ਨਕਲੀ ਨਿਰੰਕਾਰੀ, ਆਪ ਦੀ ਕਿਤਾਬ ਵੀ ਉਨ ਭਾਈ ਫ਼ੌਜ਼ਾ ਸਿੰਘ ਨੂੰ ਸਮਰਪਤਿ ਕੀਤੀ ਹੋਈ ਸੀ।
ਗਿਆਨੀ ਪ੍ਰਤਾਪ ਸਿੰਘ ਦੀ ਗੱਲ ਕਰਦਿਆਂ ਕਰਦਿਆਂ ਸਾਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਚੇਤਾ ਆ ਗਿਆ ਅਤੇ ਉਸ ਬਾਰੇ ਸਵਾਲ ਕਰਦਿਆਂ ਹੀ ਜੱਥੇਦਾਰ ਉਮਰਾ ਨੰਗਲ ਦੀਆਂ ਮਾਨੋ ਖੁਸ਼ੀ ਨਾਲ ਵੜਾਛਾਂ ਹੀ ਖਿੜ ਉੱਠੀਆਂ।ਜੱਥੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਉਨ੍ਹਾਂ ਸਮਿਆਂ ਬਾਰੇ ਸੋਚਿਆਂ ਲੱਗਦਾ ਹੈ ਕਿ ਸਰਦਾਰ ਕੈਰੋਂ ਦੀ ਕੋਈ ਗੱਲ ਵੀ ਗ਼ਲਤ ਨਹੀਂ ਸੀ; ਜੱਟ ਕੋਲ ਪੰਜਾਬ ਦੀ ਅਤੇ ਸਿੱਖਾਂ ਦੀ ਤਰੱਕੀ ਦਾ ਕੋਈ ਵਿਜਨ ਸੀ ਜੋ ਸਾਡੇ ਵਿਚੋਂ ਕਿਸੇ ਕੋਲ ਵੀ ਨਹੀਂ ਸੀ।ਉਸਨੂੰ ਜੇ ਮਾਰਿਆ ਤਾਂ ਉਸਦੀ ਔਲਾਦ ਨੇ ਮਾਰਿਆ ਤੇ ਜਾਂ ਫੇਰ ਅਸੀਂ ਹੀ ਬਹੁਤ ਸਮਾਂ ਵਾਹਣੀ ਪਾਈ ਰੱਖਿਆਂ।ਕੈਰੋਂ ਦੀ ਤਾਂ ਛੱਡੋ ਉਸ ਤੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭੀਮ ਸੈਨ ਸੱਚਰ ਬਹੁਤ ਹੀ ਭਲਾ ਪੁਰਖ ਸੀ। 55 ਵਾਲੇ ਮੋਰਚੇ ਦੌਰਾਨ ਅਸੀਂ ਜਦੋਂ ਰੌਲਾ ਪਾਇਆ ਤਾਂ ਉਨ ਬਿਨਾਂ ਹੀਲ ਹੁੱਜ਼ਤ ਕੀਤਿਆਂ ਦਰਬਾਰ ਸਾਹਿਬ ਵਿੱਚ ਹਾਜ਼ਰ ਹੋ ਕੇ ਮੁਆਫੀ ਤਾਂ ਮੰਗੀ ਹੀ ਨਾਲ ਹੀ ਰਾਜ ਭਾਗ ਦੀ ਕੁਰਸੀ ਵੀ ਛੱਡ ਦਿੱਤੀ।ਦੱਸੋ ਏਤਰਾਂ ਤਾਕਤ ਕਿਸੇ ਹੋਰ ਨੇ ਕਦੀ ਛੱਡੀ ਹੈ? ਜੱਥੇਦਾਰ ਨੂੰ ਯਾਦ ਸੀ ਕਿ ਪੰਜਾਬੀ ਸੂਬੇ ਦੀ ਹੱਦਬੰਦੀ ਲਈ ਜਸਟਿਸ ਸ਼ਾਹੁ ਫਿਲਿਪ ਅਤੇ ਦੱਤ ਤੇ ਅਧਾਰਤ ਕਮਿਸ਼ਨ ਜੋ ਬਣਿਆ ਸੀ ਸਾਲ 1961 ਦੀ ਮਰਦਮ ਸ਼ੁਮਾਰੀ ਦੀ ਟੇਕ ਤੇ ਉਸ ਨੇ ਤਾਂ ਖਰੜ ਤਸੀਲ ਤੇ ਚੰਡੀਗੜ੍ਹ ਹਰਿਆਣੇ ਦੀ ਝੋਲੀ ਪਾ ਤਾ ਸੀ। ਉਸਦਾ ਵਿਰੋਧ ਅਸੀਂ ਤਾ ਕਰਨਾ ਹੀ ਸੀ - ਗੁਰਮੁਖ ਸਿੰਘ ਮੁਸਾਫ਼ਿਰ, ਕਾਮਰੇਡ ਰਾਮ ਕਿਸ਼ਨ, ਬ੍ਰਿਜ ਭਾਨ, ਮੋਹਣ ਲਾਲ ਵਰਗੇ ਸਾਰੇ ਕਾਂਗਰਸੀਆਂ ਨੇ ਸਾਡੇ ਨਾਲੋਂ ਵੀ ਵੱਧ ਜ਼ੋਰ ਨਾਲ ਕੀਤਾ ਸੀ; ਹੋਰ ਤਾਂ ਹੋਰ ਗੁਰਦਿਆਲ ਸਿੰਘ ਢਿੱਲੋਂ ਵਰਗੇ ਸਾਰਿਆਂ ਤੋਂ ਵੱਧ ਨਰਮ ਕਾਂਗਰਸੀ ਨੇ ਪਾਰਟੀ ਚੋਂ ਅਸਤੀਫ਼ਾ ਦੇ ਜਾਣ ਦੀ ਧਮਕੀ ਕੱਢ ਮਾਰੀ ਸੀ।
ਦਰਬਾਰਾ ਸਿੰਘ ਬਾਰੇ ਸਵਾਲ ਕਰਨ ਤੇ ਉਸਦੇ ਵੀ ਉਹ ਨਿੰਦਕ ਨਹੀਂ ਸਨ।ਉਲਟਾ ਉਨ੍ਹਾਂ ਦਾ ਕਹਿਣਾ ਸੀ ਕਿ ਸੌ ਪਾਪੜ ਵੇਲਣ ਪਿਛੋਂ ਕੁਰਸੀ ਉਸਨੂੰ ਮਿਲੀ ਹੀ ਮਿਲੀ ਤਾਂ ਇੱਕ ਦਿਨ ਵੀ ਸਾਡੇ ਭਰਾਵਾਂ ਨੇ ਉਸਨੂੰ ਚੈਨ ਨਾ ਲੈਣ ਦਿੱਤਾ। ਇੱਕ ਦਫ਼ਾ ਤਾਂ ਖਾੜਕੂ ਉਸਨੂੰ ਨੇੜਿਓਂ ਗੋਲੀਆਂ ਮਾਰ ਕੇ ਮਾਰ ਗਏ ਸਨ। ਇਨ੍ਹਾਂ ਤਾਂ ਕੋਈ ਕਸਰ ਛੱਡੀ ਨਹੀਂ ਸੀ- ਉਹ ਤਾਂ ਆਪ ਦੀ ਵਧੀ ਨਾਲ ਦੋਵੇਂ ਵਾਰੀਂ ਬਚ ਜਾਂਦਾ ਰਿਹਾ। ਖੈਰ ਦਰਬਾਰਾ ਸਿੰਘ ਦਾ ਚੈਨ ਅਕਾਲੀਆਂ ਨੇ ਹਰਾਮ ਕੀਤਾ ਜਾਂ ਨਾ ਇਹ ਤਾਂ ਵਿਵਾਦ ਵਾਲੀ ਗੱਲ ਹੈ। ਪ੍ਰੰਤੂ ਗਿਆਨੀ ਜ਼ੈਲ ਸਿੰਘ ਨੇ ਗ੍ਰਹਿ ਮੰਤਰੀ ਹੁੰਦਿਆਂ ਇਸ ਮਾਮਲੇ ਚ ਕੋਈ ਕਸਰ ਨਹੀਂ ਛੱਡੀ ਸੀ ਅਤੇ ਇਸਦੀ ਗਵਾਹੀ ਗੁਰਦੇਵ ਗਰੇਵਾਲ ਨੇ ਦਾ ਸਰਚਿੰਗ ਆਈ ਨਾਂ ਦੀ ਆਪਦੀ ਕਈ ਪੱਖਾਂ ਤੋਂ ਸਿੱਧੜ ਟਿਪਣੀਆਂ ਦੇ ਬਾਵਜੂਦ ਬਹੁਤ ਹੀ ਮੁੱਲਵਾਨ ਕਿਤਾਬ ਦੇ ਏ ਡੀਵਾਈਨ ਇੰਟਰਵੈਨਸ਼ਨ ਵਾਲੇ ਸਨਸਨੀਖੇਜ਼ ਕਾਂਡ ਅੰਦਰ ਬੜੇ ਹੀ ਪ੍ਰਮਾਣਿਕ ਸ਼ਬਦਾਂ ਵਿਚ ਪਾਈ ਹੋਈ ਹੇ ਅਤੇ ਇਹੋ ਗੱਲ ਕਿਤਾਬ ਛਪਣ ਤੋਂ ਕਈ ਵਰ੍ਹੇ ਪਹਿਲਾਂ ਅਸੀਂ ਖੁਦ ਜ਼ਿਕਰ ਅਧੀਨ ਸੀਨੀਅਰ ਜਰਨਲਿਸਟ, ਸਤਿੰਦਰਾ ਸਿੰਘ ਨਾਲ ਕਈ ਮੁਲਾਕਾਤਾਂ ਦੌਰਾਨ - ਖੁਦ ਉਨ੍ਹਾਂ ਨੇ ਆਪਦੇ ਮੂੰਹੋਂ ਵੀ ਸੁਣੀ ਹੋਈ ਹੈ। ਸ. ਸਤਿੰਦਰਾ ਸਿੰਘ ਦਾ ਕਹਿਣਾ ਸੀ ਕਿ ਮੈਡਮ ਨੇ ਪੰਜਾਬ ਅਤੇ ਨਾਲ ਖੁਦ ਆਪਣੇ ਦੁਖਾਂਤ ਦੀ ਸਕ੍ਰਿਪਟ ਉਸ ਸਮੇਂ ਹੀ ਲਿਖ ਲਈ ਜਦੋਂ ਗਿ. ਜ਼ੈਲ ਸਿੰਘ ਵਰਗੇ ਖੱਚ ਬੰਦੇ ਨੂੰ ਗ੍ਰਹਿ ਮੰਤਰੀ ਵਰਗਾ ਅਤਿ ਅਹਿਮ ਅਤੇ ਨਾਜੁਕ ਮੰਤਰਾਲਾ ਸੰਭਾਲ ਦਿਤਾ।
ਉਂਜ ਅੱਜ ਤੋਂ ਕਰੀਬ ਵੀਹ ਵਰ੍ਹੇ ਪਹਿਲਾਂ ਜੱਥੇਦਾਰ ਉਮਰਾ ਨੰਗਲ ਦੇ ਦਰਬਾਰਾ ਸਿੰਘ ਬਾਰੇ ਕਥਨ ਨੂੰ ਚਿਤਾਰਦਿਆਂ ਯਾਦ ਆਉਂਦਾ ਹੈ ਕਿ ਉਸ ਸਮੇਂ ਉਨ੍ਹਾਂ ਦੀ ਗੱਲ ਕਿਤਨੀ ਬੇਸੁਰੀ ਜਿਹੀ ਲੱਗੀ ਸੀ ਪ੍ਰੰਤੂ ਉਸ ਸਮੇਂ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠਲੀਆਂ ਅਕਾਲੀ ਸਰਕਾਰਾਂ ਜਿਨ੍ਹਾਂ ਵਿੱਚ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਧਰਮ ਯੁੱਧ ਮੋਰਚੇ ਦੇ ਦਿਨਾਂ ਦੇ ਕਈ ਅਹਿਮ ਨਾਇਕ ਵੀ ਸ਼ਾਮਲ ਹਨ - ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਲੱਗਦਾ ਹੈ ਕਿ ਜੱਥੇਦਾਰ ਸਾਹਿਬ ਕਿਤਨੇ ਸੁਰ ਵਿੱਚ ਸਨ। ਆਖਰ ਪੰਜਾਬ ਦਾ ਬੱਚਾ ਬੱਚਾ ਅੱਜ ਇਹ ਦੁਹਾਈ ਦੇ ਰਿਹਾ ਹੈ ਕਿ ਦਰਿਆਵਾਂ ਦੀ ਰੇਤਾ ਬਜ਼ਰੀ ਤਾਂ ਚਲੋ ਪਤਾ ਨਹੀਂ ਕਿਹੜੇ ਜਨਮਾਂ ਦੇ ਭੁੱਖੇ ਸਨ- ਇਹ ਖਾ ਹੀ ਗਏ; ਚਿੱਟੇ ਦੀ ਸਮਗਲਿੰਗ ਜਿਹੀਆਂ ਹੋਰ ਅਨੇਕਾਂ ਬਜਰ ਕੁਤਾਹੀਆਂ ਨੂੰ ਇਨ੍ਹਾਂ ਰੋਕ ਕਿਉਂ ਨਾ ਲਗਾਈ।ਇਨ੍ਹਾਂ ਦੇ ਕੌਤਕ ਵੇਂਹਦਿਆਂ ਕੀ ਇਹ ਪੁੱਛਿਆਂ ਨਹੀਂ ਜਾ ਸਕਦਾ ਕਿ ਦਰਬਾਰਾ ਸਿੰਘ ਦੀ ਸਰਕਾਰ ਤਾਂ ਇਨ੍ਹਾਂ ਨਾਲੋਂ ਦਸ ਗੁਣਾਂ ਨਹੀਂ ਬਲਕਿ ਸੌ ਗੁਣਾ ਬੇਹਤਰ ਸੀ।
ਜਥੇਦਾਰ ਨੇ ਨਕਲੀ ਨਿਰੰਕਾਰੀ ਕਿਤਾਬਚੇ ਵਿੱਚੋਂ ਉਹ ਪੈਰ੍ਹਾ ਵੀ ਪੜ੍ਹਕੇ ਸੁਣਾਇਆ ਜਿਸ ਵਿੱਚ ਸਾਬਕਾ ਜੱਥੇਦਾਰ ਨੇ ਸਾਲ 1979 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ਹਲਕਾ ਬਿਆਸ ਤੋਂ ਸੰਤ ਭਿੰਡਰਾਂਵਾਲੇ ਦੇ ਵਕਾਰੀ ਉਮੀਦਵਾਰ ਭਾਈ ਅਮਰੀਕ ਸਿੰਘ ਨੂੰ ਨਿਰੰਕਾਰੀ ਵੋਟਰਾਂ ਦੇ ਆਸਰੇ ਹਰਾਉਣ ਦਾ ਮੇਹਣਾ ਮਾਰਿਆ ਹੋਇਆ ਸੀ।ਜਥੇਦਾਰ ਨੇ ਇਹ ਗੱਲ ਵੀ ਹੱਸ ਕੇ ਕਹੀ ਕਿ ਵੇਖੋ ਯਾਰੋ ਬੰਦੇ ਉਲਾਰ ਕਿੰਝ ਹੋ ਜਾਂਦੇ ਹਨ। ਗਿਆਨੀ ਪ੍ਰਤਾਪ ਸਿੰਘ ਨੇ ਇਹ ਗੱਲ ਦੱਸੀ ਹੀ ਨਹੀਂ ਹੈ ਕਿ ਉਸ ਚੋਣ ਵਿੱਚ ਹਲਕਾ ਬਿਆਸ ਦੀ ਹੀ ਨਹੀਂ ਸਾਰੇ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਸੰ ਭਿੰਡਰਾਂਵਾਲੇ ਦੇ ਬੰਦੇ ਨੂੰ ਜਿਤਾਉਣ ਲਈ ਅਤੇ ਸਾਨੂੰ ਹਰਾਉਣ ਲਈ ਤੁਲੀ ਹੋਈ ਸੀ।
ਅੱਜ ਜਦੋ ਕਰੀਬ 20 ਵਰ੍ਹੇ ਬਾਅਦ ਜੱਥੇਦਾਰ ਨਾਲ ਹੋਈਆਂ ਗੱਲਾਂ ਨੂੰ ਅਕਾਲੀਆਂ ਦੀ ਪਾਵਰ ਪਾਲਿਟਿਕਸ ਦੇ ਸਿੱਟਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਅਸੀਂ ਚਿਤਾਰ ਰਹੇ ਹਾਂ ਤਾਂ ਅਜੋਕੇ ਪੰਥਕ ਸੰਕਟ ਦਾ ਹੱਲ: ਪੰਜ ਪਿਆਰੇ ਸਾਂਭਣ ਕਮਾਂਡ ਸਿਰਲੇਖ ਹੇਠਲਾ ਭਾਅ ਜੀ ਦਲਬੀਰ ਸਿੰਘ ਦੇ ਲਿਖੇ ਕਾਲਮ ਵਿੱਚੋਂ ਉਨ੍ਹਾਂ ਦੀਆਂ ਕੁਝ ਨੇਕ ਸਲਾਹਾਂ ਪਾਠਕਾਂ ਨਾਲ ਸਾਂਝੀਆਂ ਕਰਨ ਤੇ ਮਨ ਕਰ ਆਇਆ ਹੈ।
ਭਾਅ ਜੀ ਦੱਸ ਰਹੇ ਹਨ: ਸਿੱਖੀ ਵਿਚਾਰਧਾਰਾ ਪੰਜਾਬ ਵਿੱਚ ਜੰਮੀ3 ਧਰਤੀ ਦੀ ਸਮੁੱਚੀ ਲੋਕਾਈ ਦੇ ਦੁੱਖਾਂ ਨੂੰ ਮੇਟਣ ਯੋਗ ਪਰ ਅੱਜ ਉਹ ਆਪਣੇ ਹੀ ਘਰੇ ਕਾਤਲਾਂ, ਮੂਰਖਾਂ, ਪਾਪੀਆਂ ਅਤੇ ਦੁਸ਼ਟਾਂ ਦੇ ਢਹੇ ਚੜੀ ਹੋਈ ਹੈ। ਸਾਡੀ ਰਾਏ ਵਿੱਚ ਅੱਜ ਇਸਦੀ ਤੰਦਰੁਸਤੀ ਅਸਲ ਵਿੱਚ ਕੇਵਲ ਪੰਜ ਪਿਆਰੇ ਹੀ ਕਰਨ ਦੇ ਅਸਲ ਯੋਗ ਪੁਰਖ ਹਨ।3 ਮਾਰਕਸਵਾਦੀ ਆਪਣੇ ਮਿਸ਼ਨ ਚ ਅਸਫ਼ਲਤਾ ਬਾਰੇ ਸੰਕੇਤ ਦੇਣ ਪਿਛੋਂ ਉਹ ਮੂਲ ਸਿੱਖ ਸਿਧਾਂਤ ਸਭੈ ਸਾਂਝੀਵਾਲ ਸਦਾਇਨ ਕੋਈ ਨਾ ਦੀਸੈ ਬਾਹਰ ਜੀਓ ਦੀ ਯਾਦ ਦਿਵਾਉਂਦੇ ਹਨ ਅਤੇ ਫਿਰ ਤੁਰੰਤ ਬਾਅਦ ਆਪੇ ਉਸ ਪੁਰਾਣੇ ਨੁਸਖੇ ਤੇ ਆ ਜਾਂਦੇ ਹਨ।ਭਾਰਤ ਦੇ ਅਜੋਕੇ ਰਾਜਨੀਤਿਕ ਬ੍ਰਾਹਮਣੀ ਅਤੇ ਬਾਣੀਆਂਵਾਦੀ ਰੂਪ ਵਿੱਚ ਕਾਂਗਰਸੀ ਅਤੇ ਭਾਜਪਾਈ ਹੁੰਦੇ ਹੋਏ ਗੁਰਬਾਣੀ ਦੇ ਉਪਰੋਕਤ ਗੁਣਾਂ ਨੂੰ ਸਹਿਜ਼ ਕਰਨ ਲਈ ਤਿਆਰ ਨਹੀਂ।(ਉਨ੍ਹਾਂ ਮੁਤਾਬਿਕ) ਇਸ ਲੜੀ ਦੇ ਅਜੋਕੇ ਮੁੱਖ ਦੋਸ਼ੀ ਹਨ: ਬਾਦਲ ਕੇ, ਅਮਰਿੰਦਰ ਕੇ, ਖਾਲਿਸਤਾਨੀ ਮਾਨ ਕੇ- ਜਿਸਦੀ ਖਾਲਿਸਤਾਨੀ ਪਹੁੰਚ ਗੁਰਬਾਣੀ ਦੀ ਦੁਸ਼ਮਣ ਹੈ, ਗੁਰਧਾਮਾਂ ਚ ਕਰਾਮਾਤਾਂ ਨੂੰ ਮੰਨਣ ਵਾਲੇ ਪੁਜਾਰੀ, ਗੋਲਕਾਂ ਲੁੱਟਣ ਵਾਲੇ ਹਰਚਰਨ ਕੇ ਆਦਿ।
ਸਮਝ ਨਹੀਂ ਆਉਂਦੀ ਕਿ ਇਸ ਸਿਰੇ ਦੇ ਵਾਈਲਡ ਸਧਾਰਣੀਕਰਣ ਬਾਰੇ ਕਿਹਾ ਕੀ ਜਾਵੇ।ਫ਼ੈਸਲਾ ਪਾਠਕਾਂ ਤੇ ਛੱਡਣ ਤੋਂ ਛੁੱਟ ਕੋਈ ਚਾਰਾ ਨਹੀ ਹੈ।
ਜਥੇਦਾਰ ਨਾਲ ਸਾਲ 1993-94 ਚ ਖੁੱਲੀਆਂ ਗੱਲਾਂ ਨੂੰ ਜਦੋਂ ਅਸੀਂ ਗੁਰਮੀਤ ਸਿੰਘ ਪਿੰਕੀ ਦੀਆਂ ਚਿੰਘਾੜਾਂ ਦੇ ਅਰਥਾਂ ਦੀ ਰਾਜਨੀਤੀ ਨੂੰ ਸਮਝਣ ਲਈ ਆਖਰਕਾਰ ਆਪਣੇ ਮਿੱਤਰਾਂ- ਖਾਸ ਕਰਕੇ ਗੁਰਦਰਸ਼ਨ ਸਿੰਘ ਬਾਹੀਆ, ਸੁਰਜੀਤ ਸਿੰਘ ਝਬੇਲਵਾਲੀ, ਪ੍ਰੋ: ਰਾਜੇਸ਼ ਅਤੇ ਰਛਪਾਲ ਸਿੰਘ ਗਿੱਲ ਦੇ ਬਾਰ-ਬਾਰ ਜ਼ੋਰ ਦੇਣ ਤੇ ਕਲਮਬੱਧ ਕਰ ਰਹੇ ਹਾਂ ਤਾਂ - ਤਾਂ ਸਨਦ ਵਜੋਂ ਆਪਣੇ ਕਰਮਜੀਤ ਸਿੰਘ ਤੋਂ ਵੀ ਉਚੇਰੇ ਥਾਂ ਖੜੇ ਇੱਕ ਹੋਰ ਵੱਡੇ ਭਾਈ ਸਾਹਿਬ ਡਾ: ਬਲਕਾਰ ਸਿੰਘ ਦੀ ਪੰਜਾਬ ਦਾ ਬਾਬਾ ਬੋਹੜ: ਗੁਰਚਰਨ ਸਿੰਘ ਟੌਹੜਾ ਸਿਰਲੇਖ ਹੇਠਲੀ ਜਥੇਦਾਰ ਦੀ ਜੀਵਨੀ ਦੇ ਪੰਨਾ 88 ਤੇ ਅੰਕਿਤ ਬਜ਼ੁਰਗ ਆਗੂ ਦੀ ਸਖਸ਼ੀਅਤ ਅਤੇ ਤਰਜ਼ੇ-ਰਾਜਨੀਤੀ ਬਾਰੇ ਕੁਝ ਸਤਰਾਂ ਆਪ ਮੁਹਾਰੇ ਹੀ ਸਾਡੇ ਜਿਹਨ ਚ ਉਭਰ ਆਈਆਂ ਹਨ।ਪਾਠਕ ਖੁਦ ਜ਼ਰਾ ਪੜਕੇ ਵੇਖਣ:
ਜਥੇਦਾਰ ਟੌਹੜਾ ਅਕਾਲੀਆਂ ਦੇ ਸਾਡੇ ਸਮਿਆਂ ਦੇ ਭੀਸ਼ਮ ਪਿਤਾਮਾ ਸਨ।ਇਸੇ ਲਈ ਉਹ ਵਾਪਰ ਰਹੇ ਦੁਖਾਂਤ ਦੇ ਮੂਕ ਦਰਸ਼ਕ ਨਹੀਂ ਸਨ।ਉਨ੍ਹਾਂ ਨੂੰ ਆਪਦੀ ਸਿਆਸੀ ਹੋਣੀ ਬਾਰੇ ਵੀ ਕੋਈ ਭੁਲੇਖਾ ਨਹੀਂ ਸੀ ਆਪਣਿਆਂ ਦੇ ਤੀਰਾਂ ਨਾਲ ਬਿੰਨ੍ਹੇ ਹੋਏ ਉਹ ਆਪਣਾ ਦਰਦ ਆਮ ਸਿੱਖਾਂ ਨਾਲ ਉੱਨਾਂ ਵੰਡ ਨਹੀਂ ਰਹੇ ਸਨ ਜਿੰਨਾਂ ਹੰਢਾਅ ਰਹੇ ਸਨ।ਜਥੇਦਾਰ ਟੌਹੜਾ ਦੀ ਇੱਕਲਿਆਂ ਰਹਿ ਜਾਣ ਦੀ ਸਿਆਸੀ ਹੋਣੀ ਉਨ੍ਹਾਂ ਦੀ ਪੰਥਕ ਮਾਨਸਿਕਤਾ ਨਾਲ ਜੁੜੀ ਹੋਈ ਸੀ।
ਇਸੇ ਤਰ੍ਹਾਂ ਕਿਤਾਬ ਦੇ ਪੰਨਾ 56 ਤੇ ਉਹ ਦੱਸਦੇ ਹਨ: ਵਰਤਮਾਨ ਅਕਾਲੀ ਸਿਆਸਤ ਵਿੱਚ ਟੌਹੜਾ ਦੀ ਬਜ਼ੁਰਗੀ ਦਾ ਕੋਈ ਸ਼ਰੀਕ ਹੀ ਨਹੀਂ ਸੀ। (ਅਖੇ) ਉਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਵਾਲੀ ਸਿਆਸੀ ਚੇਤਨਾ ਅਤੇ ਗਿਆਨੀ ਕਰਤਾਰ ਸਿੰਘ ਵਾਲੀ ਸਿਆਸੀ ਮਲੰਗੀ ਇਕੱਠੀਆਂ ਹੋ ਗਈਆਂ ਸਨ।ਉਹ ਸਿਆਸਤ ਦੇ ਸੰਘਣੇ ਜੰਗਲ ਵਿੱਚ ਸ਼ੇਰ ਵਾਂਗ ਵਿਚਰਦੇ ਸਨ ਅਤੇ ਵਿਰੋਧੀਆਂ ਦਾ ਭੈਅ ਉਨ੍ਹਾਂ ਦੇ ਨੇੜੇ ਨਹੀਂ ਫਟਕਦਾ ਸੀ। ਪੰਨਾ 55 ਤੇ ਇਸੇ ਤਰ੍ਹਾਂ ਉਹ ਦੱਸਦੇ ਹਨ : ਗੁਰੁ ਦੇ ਇਸ ਲਾਡਲੇ ਪੁੱਤਰ ਨੂੰ ਨੇੜਿਓਂ ਦੇਖਿਆਂ ਯਕੀਨ ਆ ਜਾਂਦਾ ਸੀ ਕਿ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਦੀ ਖ਼ਾਲਸਾ ਰੀਤ ਹੀ ਉਨ੍ਹਾਂ ਦੀ ਮੰਜ਼ਿਲ ਸੀ।
ਪੁਸਤਕ ਦੇ ਮੁੱਖ ਬੰਦ ਵਿੱਚ ਉਹ ਦੱਸਦੇ ਹਨ: ਅੱਤਵਾਦੀ ਦੌਰ ਬਾਰੇ ਉਨ੍ਹਾਂ ਦੀ ਸੁਹਿਰਦ ਅਤੇ ਸਪਸ਼ਟ ਰਾਏ ਸੀ: ਸਭ ਪੰਜਾਬ ਦਾ ਹੀ ਨੁਕਸਾਨ ਸੀ ਪੁਲਿਸ ਦੇ ਮੁੰਡੇ ਵੀ ਤਾਂ ਸਾਡੇ ਆਪਦੇ ਮੁੰਡੇ ਸਨ। ਸਭ ਪਾਸੇ ਪੰਜਾਬ ਦੇ ਲੋਕਾਂ ਦਾ ਹੀ ਘਾਣ ਹੋ ਰਿਹਾ ਸੀ।ਸੰਤ ਲੌਂਗੋਵਾਲ ਸਾਡੇ ਸਨ। ਉਨ੍ਹਾਂ ਨੂੰ ਮਾਰਨ ਵਾਲੇ ਮੁੰਡੇ ਵੀ ਸਾਡੇ ਸਨ।ਅਕਾਲੀ ਦੋਵਾਂ ਦੇ ਭੋਗਾਂ ਉੱਤੇ ਗਏ ਇਹ ਪੱਧਰ ਪ੍ਰੋ: ਪੂਰਨ ਸਿੰਘ ਦੇ ਬੋਲਾਂ ਆ ਭੈਣ ਹੀਰੇ, ਆ ਵੀਰ ਰਾਂਝਿਆ ਦੇ ਹਾਣ ਦਾ ਹੈ ਅਤੇ ਇਸ ਨੂੰ ਇਸੇ ਮੁਤਾਬਿਕ ਸਮਝਿਆ ਜਾਣਾ ਚਾਹੀਦਾ ਹੈ।
ਇਸੇ ਤਰ੍ਹਾਂ ਹੀ ਅਕਾਲੀ ਦਲ ਦੀ ਪਾਵਰ ਪਾਲਿਟਿਕਸ ਵਿੱਚ ਜੱਥੇਦਾਰ ਟੌਹੜਾ ਦੀ ਭੂਮਿਕਾ ਅਤੇ ਸਭ ਕਾਸੇ ਵਿੱਚ ਮਸੂਮੀਅਤ ਦੇ ਉਨ੍ਹਾਂ ਦੇ ਦਾਅਵੇ ਬਾਰੇ ਮੁੱਖ ਬੰਦ ਵਿੱਚ ਹੀ ਭਾਈ ਸਾਹਿਬ ਦਾ ਇੰਤਕਾਦ ਜ਼ਰਾ ਵੇਖੋ:
(ਅਖੇ) ਪੰਥਕ ਲਗਾਅ ਦੇ ਨਾਲ-ਨਾਲ ਅਕਾਲੀ ਦਲ ਨੂੰ ਅਪੰਥਕਤਾ ਤੋਂ ਬਚਾੳਣ ਦੇ ਬਿਰਧ ਦੀ ਪਾਲਨਾ ਜਿਵੇਂ ਉਨ੍ਹਾਂ ਨੇ ਜੀਅ ਜਾਨ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਉਸਦੀ ਕੀਮਤ ਉਨ੍ਹਾਂ ਨੂੰ 1998 ਵਿੱਚ ਮਰਨ ਵੇਲੇ ਤੱਕ ਲਗਾਤਾਰ ਤਾਰਨੀ ਪਈ ਸੀ। (ਅਖੇ) ਹਾਲਾਂਕਿ ਉਹ ਕਹਿੰਦੇ ਰਹੇ ਸਨ, ਅਕਾਲੀ ਦਲ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦਾ ਅਹੁਦਾ ਦੋ ਬਿਲਕੁਲ ਅੱਡੋ-ਅੱਡਰੀਆਂ ਜ਼ਿੰਮੇਵਾਰੀਆਂ ਹਨ। ਮੁੱਖ ਮੰਤਰੀ ਹੋਰ ਸਹੁੰ ਚੁੱਕਦਾ ਹੈ, ਅਕਾਲ਼ੀ ਦਲ ਦਾ ਪ੍ਰਧਾਨ ਹੋਰ।3 ਮੈਂ ਬਾਦਲ ਨੂੰ ਸਿਰਫ ਇੰਨ੍ਹਾਂ ਹੀ ਕਿਹਾ ਸੀ ਕਿ ਚਾਹੇ ਉਹ ਆਪਣੇ ਕਿਸੇ ਖਾਸ ਵਿਸ਼ਵਾਸ ਪਾਤਰ ਨੂੰ ਹੀ ਇਹ ਅਹੁਦਾ ਦੇਣ ਪਰ ਉਹ ਸਰਕਾਰ ਚਲਾਉਣ ਦੀਆਂ ਮਜਬੂਰੀਆਂ ਦੇ ਵਸ ਪੈ ਕੇ ਅਕਾਲ਼ੀ ਦਲ ਦੇ ਪ੍ਰੋਗਰਾਮਾਂ ਅਤੇ ਜਿੰਮੇਵਾਰੀਆਂ ਨੂੰ ਅਣਡਿੱਠ ਨਾ ਕਰਨ।ਸਰਕਾਰ ਵਿੱਚ ਰਹਿ ਕੇ ਸਾਨੂੰ ਅਕਾਲੀ ਦਲ ਦੇ ਬਹੁਤ ਸਾਰੇ ਸਿਧਾਂਤਾ ਤੇ ਪ੍ਰੋਗਰਾਮਾਂ ਨਾਲ ਸਮਝੋਤੇ ਕਰਨੇ ਪੈ ਰਹੇ ਹਨ, ਜਿੰਨ੍ਹਾਂ ਕਰਕੇ ਅਕਾਲੀ ਦਲ ਦਾ ਅਕਸ ਖਰਾਬ ਹੋ ਰਿਹਾ ਹੈ।ਅਜਿਹੀ ਚਿੰਤਾਂ ਵਿੱਚ ਹੀ ਮੈਂ ਬਾਦਲ ਸਾਹਿਬ ਨੂੰ ਸਲਾਹ ਦਿੱਤੀ ਸੀ, ਕੋਈ ਅਸਤੀਫਾ ਮੰਗਣ ਵਾਲੀ ਗੱਲ ਨਹੀਂ ਕੀਤੀ ਸੀ।
ਹੁਣ ਸਵਾਲ ਇਹ ਹੈ ਕਿ ਆਦਮ ਪੁਰ ਅਸੈਂਬਲੀ ਜਿਮਨੀ ਚੋਣ ਚ ਥੋੜੀਆਂ ਜਿਹੀਆਂ ਵੋਟਾਂ ਤੇ ਅਕਾਲੀ ਉਮੀਦਵਾਰ ਦੀ ਹਾਰ; ਭਰਪੂਰ ਸਿੰਘ ਬਲਬੀਰ ਦੀ ਤਰਜ਼ੇ ਪੱਤਰਕਾਰੀ; ਜਥੇਦਾਰ ਟੌਹੜਾ ਅਤੇ ਬਾਦਲ ਦੀ ਅੰਦਰੇ ਅੰਦਰ ਦਹਾਕਿਆਂ ਤੋਂ ਚਲੀ ਆ ਰਹੀ ਰਾਜਸੀ ਸ਼ਰੀਕੇਬਾਜੀ; ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਦਾ ਉਨ੍ਹਾਂ ਦਿਨਾਂ ਦਾ ਸਰਦਾਰ ਬਾਦਲ ਨਾਲ ਨੇੜਲਾ ਰਿਸ਼ਤਾ; ਪਟਿਆਲੇ ਜਿਲ੍ਹੇ ਦੀ ਸਥਾਨਿਕ ਅਕਾਲੀ ਸਿਆਸਤ ਵਿੱਚ ਕੈਪਟਨ ਕੰਵਲਜੀਤ ਸਿੰਘ ਅਤੇ ਜਥੇਦਾਰ ਟੋਹੜਾ ਦੀ ਰਸਾਕਸ਼ੀ; ਸੁਖਬੀਰ ਸਿੰਘ ਬਾਦਲ ਅਤੇ ਉਸਦੀ ਮਾਤਾ ਦਾ ਜਥੇਦਾਰ ਟੌਹੜਾ ਨਾਲ ਸਾੜਾ - ਅਨੇਕਾਂ ਹੀ ਫੈਕਟਰ ਸਨ।ਬਾਕੀ ਇਹ ਤਾਂ ਓਦਾਂ ਹੀ ਸਹੀ ਗੱਲ ਸੀ ਕਿ ਸਿੰਡੀਕੇਟ ਵਾਲਿਆਂ ਨੇ ਇੰਦਰਾ ਨੂੰ ਪੁੱਛੇ ਬਿਨ੍ਹਾਂ ਸੰਜੀਵਾ ਰੈਡੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਖੜਾ ਕਰ ਦਿੱਤਾ ਅਤੇ ਉਸਨੇ ਉਨ੍ਹਾਂ ਨੂੰ ਚੈੱਕਮੇਟ ਕਰਨ ਲਈ ਜ਼ਮੀਰ ਅਨੁਸਾਰ ਵੋਟ ਪਾਉਣ ਦੇ ਜਮਾਂਦਰੂ ਹੱਕ ਦੇ ਅਸੂਲ ਦਾ ਆਸਰਾ ਓਟ ਲਿਆ।
 ਫਰੈਡਰਿਕ ਨੀਟਸ਼ੇ ਮਾਨਵ ਇਤਿਹਾਸ ਵਿੱਚ ਸਾਡੀ ਜਾਚੇ ਸਭ ਤੋਂ ਬਦਕਾਰ ਅਤੇ ਬਿਮਾਰ ਕਿਸਮ ਦਾ ਚਿੰਤਕ ਸੀ ਪ੍ਰੰਤੂ ਗੱਲਾਂ ਉਨ੍ਹਾਂ ਵੀ ਪਤੇ ਦੀਆਂ ਕੀਤੀਆਂ ਹੋਈਆਂ ਹਨ।ਉਨ੍ਹਾਂ ਵਿੱਚੋਂ ਇੱਕ ਗੱਲ ਉਸਦੀ ਇਹ ਹੈ: ਜਾਗਦੀਆਂ ਰੂਹਾਂ ਵਾਲੇ ਲੋਕ ਆਪਣੀ ਫ਼ਿਤਰਤ ਤੋਂ ਮਜਬੂਰ ਨੇ ਕਿ ਦਰਦ ਸਹਿਣ। ਕਰਮਜੀਤ ਬਾਈ ਜੀ ਨਾਲ ਸਾਡੀ ਆੜੀ 35-40 ਵਰ੍ਹੇ ਪਹਿਲਾਂ ਸੈਕਟਰ 20 ਅਤੇ 21 ਦੇ ਮੋੜ ਤੇ ਸਾਇਕਲ ਤੇ ਜਾਂਦਿਆਂ-ਜਾਂਦਿਆਂ ਸਹਿਵਨ ਉਸਦਾ ਇਹ ਮਹਾਂ ਵਾਕ ਸੁਨਾਉਣ ਤੋਂ ਹੀ ਪਈ ਸੀ। ਬਾਈ ਜੀ ਧੰਨ ਧੰਨ ਕਰ ਉਠੇ ਸਨ। ਇਹ ਵਾਕ ਫਰਾਂਜ ਕਾਫਕਾ, ਆਈਸਾਡੋਰਾ ਡੰਕਨ ਜਾਂ ਵਿੰਨਸੈੱਟ ਵੈਨ ਗਾਗ ਵਰਗੇ ਲੋਕਾਂ ਤੇ ਢੁੱਕਦਾ ਹੀ ਢੁੱਕਦਾ ਹੈ ਸਾਡੇ ਆਪਣੇ ਜਾਨਣ ਵਾਲਿਆਂ ਵਿੱਚ ਸਭ ਤੋਂ ਵੱਧ ਕਿਸੇ ਤੇ ਢੁੱਕਦਾ ਹੈ ਤਾਂ ਉਹ ਤੁੰਗ ਸਾਹਿਬ ਹੀ ਹਨ।ਡਾ: ਬਲਕਾਰ ਸਿੰਘ ਹੋਰਾਂ ਦੇ ਗਿਰਾਂਈ ਅਤੇ ਬਚਪਨ ਦੇ ਮਿੱਤਰ ਪ੍ਰੋ: ਮੇਵਾ ਸਿੰਘ ਤੁੰਗ ਸਾਡੇ ਵੀ ਬਹੁਤ ਨੇੜੇ ਰਹੇ ਹਨ। ਉਹ ਕਦੇ ਕਦੇ ਹੀ ਹੱਸਦੇ ਹਨ ਅਤੇ ਕਿਸ ਅੰਦਾਜ਼ ਚ ਹੱਸਦੇ ਹਨ -ਉਹ ਤਾਂ ਸਾਥੋਂ ਦੱਸਿਆ ਨਹੀਂ ਜਾਣਾ- ਔਖਾ ਕੰਮ ਹੈ। ਪਰ ਆਪਦੇ ਬਚਪਨ ਦੇ ਆੜੀ ਦੇ ਜਥੇਦਾਰ ਟੌਹੜਾ ਬਾਰੇ ਲਿਖੇ ਉੱਪਰ ਦੱਸੇ ਕਥਨ ਨੂੰ ਪੜ੍ਹ ਕੇ ਉਹ ਸਾਨੂੰ ਮਿਲਣ ਆਏ ਸਨ ਅਤੇ ਸਾਰੀ ਦੁਪਹਿਰ ਹੱਸਦੇ ਹੀ ਰਹੇ ਸਨ।
ਦਰਅਸਲ ਰੌਲਾ ਇਹ ਹੈ ਕਿ ਜਥੇਦਾਰ ਟੌਹੜਾ ਦੇ ਬਹੁਤੇ ਸਮਕਾਲੀਆਂ ਦੀਆਂ ਨਜ਼ਰਾਂ ਵਿਚ ਅਸੂਲਾਂ ਤੇ ਅਧਾਰਿਤ ਰਾਜਨੀਤੀ ਦੇ ਜ਼ਰਾ ਜਿੰਨੇ ਵੀ ਧਾਰਨੀ ਨਹੀਂ ਸਨ, ਪ੍ਰੋ: ਮੇਵਾ ਸਿੰਘ, ਜਥੇਦਾਰ ਉਮਰਾ ਨੰਗਲ ਅਤੇ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਇਹੋ ਹੀ ਤਾਂ ਪਿਟ ਰਹੇ ਸਨ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਦੀ ਬੋਲਹਿ ਸਾਚ: ਜੀਵਨ ਦੀਆਂ ਆਪ ਬੀਤੀਆਂ ਸਿਰਲੇਖ ਹੇਠਲੀ ਯਾਦਾਂ ਦੀ ਪੁਸਤਕ ਕੁਝ ਦਿਨ ਪਹਿਲਾਂ ਹੀ ਸਾਡੇ ਨੋਟਿਸ ਵਿੱਚ ਆਈ ਹੈ। ਸਾਦਾ ਜਿਹੇ ਇਨਸਾਨ ਵੱਲੋਂ ਸਾਦਾ ਜਿਹੇ ਸ਼ਬਦਾਂ ਵਿੱਚ ਲਿਖੀ ਇਹ ਕਿਤਾਬ ਬਹੁਤ ਹੀ ਕੀਮਤੀ ਦਸਤਾਵੇਜ਼ ਹੈ। ਪ੍ਰੰਤੂ ਪੰਨਾ 143 ਤੋਂ 168 ਤੱਕ ਪਦਵੀ ਤਿਆਗਣ ਦੀ ਕਹਾਣੀ ਸਿਰਲੇਖ ਹੇਠ ਜੋ ਉਨ੍ਹਾਂ ਨੇ ਜਥੇਦਾਰ ਟੌਹੜਾ ਅਤੇ ਬਾਦਲ ਦੀ ਸਾਂਝੀ ਸਿਆਸਤ ਦਾ ਨਕਸ਼ਾ ਖਿੱਚਿਆ ਹੈ ਉਹ ਵਿਸ਼ੇਸ਼ ਤੌਰ ਤੇ ਇਸ ਪੁਸਤਕ ਦਾ ਹਾਸਿਲ ਹੈ।ਸਾਰਾ ਚੈਪਟਰ ਹੀ ਕੋਟ ਕਰਨ ਵਾਲਾ ਹੈ- ਪਰ ਅਸੀਂ ਚਾਹਾਂਗੇ ਕਿ ਪਾਠਕ ਉਹ ਆਪ ਪੜ੍ਹਨ।
ਇਸੇ ਪੁਸਤਕ ਵਿੱਚ ਪ੍ਰੋ. ਸਾਹਿਬ ਨੇ ਸ਼ੰਘਰਸ਼ ਵਿੱਚ ਸ਼ਾਮਿਲ ਨੋਜਵਾਨ ਸਿੰਘ ਉਨਵਾਨ ਹੇਠ ਭਾਈ ਸਰਬਜੀਤ ਸਿੰਘ ਬਾਠ ਵੱਲੋਂ ਉਨ੍ਹਾਂ ਨੂੰ ਲਿਖਿਆ ਇੱਕ ਅਹਿਮ ਪੱਤਰ ਸ਼ਾਮਿਲ ਕਰਕੇ ਸਭ ਤੋਂ ਵੱਡਾ ਨੇਕ ਕੰਮ ਕੀਤਾ ਹੈ। ਇਸ ਨੌਜਵਾਨ ਖਾੜਕੂ ਸਿੰਘ ਨੂੰ ਅਸੀਂ ਕਦੀ ਮਿਲੇ ਨਹੀਂ ਪਰ ਉਸਦੇ ਅਨੇਕਾਂ ਮਿੱਤਰਾਂ, ਉਸਦੇ ਬਾਪ ਅਤੇ ਉਸਦੀ ਪਤਨੀ ਨੂੰ ਮਿਲਕੇ ਜੋ ਉਸ ਬਾਰੇ ਪਤਾ ਲੱਗਿਆ - ਉਸਨੂੰ ਚੇਤੇ ਕਰਦਿਆਂ ਸਦਾ ਹੀ ਉਸਦੀ ਆਸਥਾ ਪ੍ਰਤੀ ਸ਼ਰਧਾ ਦੇ ਭਾਵ ਆਪ ਮੁਹਾਰੇ ਹੀ ਮਨ ਵਿੱਚ ਜਾਗਰਿਤ ਹੁੰਦੇ ਰਹੇ।ਕਿੰਨਾ ਦਰਦ ਸੀ ਉਸ ਇਨਸਾਨ ਦੀ ਆਤਮਾ ਵਿੱਚ ਤੇ ਕਿਵੇਂ ਭੰਗ ਦੇ ਭਾਣੇ ਹੀ ਉਸਦੀ ਕੀਮਤੀ ਜ਼ਿੰਦਗਾਨੀ ਚਲੀ ਗਈ।ਭਾਈ ਬਾਠ ਦੇ ਪੱਤਰ ਨੂੰ ਪੜ੍ਹਕੇ ਉਸਦੀ ਵੇਦਨਾ ਨੂੰ ਚਿਤਾਰਦਿਆਂ ਆਦਮੀ ਦਾ ਤਰਾਹ ਨਿਕਲ ਜਾਂਦਾ ਹੈ।
ਇਸੇ ਤਰ੍ਹਾਂ ਪ੍ਰੋ: ਸਾਹਿਬ ਨੇ ਆਪ ਦੀਆਂ ਯਾਦਾਂ ਦੇ ਇਸ ਦਿਲਚਸਪ ਸੰਗ੍ਰਹਿ ਵਿੱਚ ਤਿਰਲੋਚਨ ਸਿੰਘ ਰਿਆਸਤੀ ਦਾ ਭਾਈ ਗੁਰਜੀਤ ਸਿੰਘ ਨੂੰ ਮਿਲਣਾ ਸਿਰਲੇਖ ਹੇਠ ਇੱਕ ਹੋਰ ਬਹੁਤ ਹੀ ਅਹਿਮ ਜਾਣਕਾਰੀ ਵਾਲਾ ਲੇਖ ਲਿਖਿਆ ਹੋਇਆ ਹੈ।ਤਿਰਲੋਚਨ ਸਿੰਘ ਰਿਆਸਤੀ ਹੋਰਾਂ ਨੂੰ ਅਸੀਂ ਚਾਹੁਣ ਦੇ ਬਾਵਜੂਦ ਵੀ ਕਦੀ ਮਿਲ ਨਾ ਸਕੇ।ਪਰ ਜੋ ਕੁਝ ਉਨ੍ਹਾਂ ਬਾਰੇ ਪਤਾ ਲੱਗਾ ਉਹ ਸਹੀ ਅਰਥਾਂ ਵਿੱਚ ਮਲੰਗ ਅਤੇ ਦਰਵੇਸ਼ ਸਿਆਸਤਦਾਨ ਸਨ।ਇਹ ਉਹ ਹੀ ਆਦਮੀ ਸੀ ਜਿਸਨੂੰ ਡਾਢਾ ਰੰਜ਼ ਸੀ ਕਿ ਸਾਲ 1970 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ਦੀ ਸੁਹਿਰਦ ਰਮਜ਼ ਸਮਝੀ ਕਿਉਂ ਨਾ। ਅਸਲ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਟੌਹੜਾ ਕੇਂਦਰ ਨਾਲ ਕਿਸੇ ਵੀ ਸਮਝੋਤੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੇ ਕਦੇ ਨੇੜੇ ਵੀ ਨਾ ਫਟਕੇ। ਜ਼ਿੰਮੇਵਾਰੀ ਲੈਣ ਤੋਂ ਤਾਂ ਇਹ ਡਰਦੇ ਕਿੰਨੇ ਸਨ ਇਸ ਦੀ ਸਿਖ਼ਰ ਜੇ ਪਾਠਕਾਂ ਨੇ ਵੇਖਣੀ ਹੈ ਤਾਂ ਉਹ ਮਰਹੂਮ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ ਆਰ.ਡੀ. ਪ੍ਰਧਾਨ ਦੀ ਵਰਕਿੰਗ ਵਿੱਚ ਰਾਜੀਵ ਗਾਂਧੀ ਸਿਰਲੇਖ ਹੇਠਲੀ ਪੁਸਤਕ ਨੂੰ ਪੜ੍ਹਕੇ ਜ਼ਰਾ ਵੇਖਣ। ਰਾਜੀਵ ਗਾਂਧੀ ਸਮਝੋਤਾ ਸ. ਬਾਦਲ ਨਾਲ ਕਰਨਾ ਚਾਹੁੰਦਾ ਸੀ- ਉਸ ਦੀ ਜਾਚੇ ਪੰਜਾਬ ਦੇ ਮੁੱਖ ਮੰਤਰੀ ਦੇ ਪਦ ਲਈ ਉਹ ਹੀ ਫਿਟ ਸਨ ਅਤੇ ਇਸ ਦਿਸ਼ਾਂ ਵਿੱਚ ਉਨ੍ਹਾਂ ਟੱਕਰਾਂ ਕਿੰਝ ਮਾਰੀਆਂ- ਪ੍ਰਧਾਨ ਸਾਰੀ ਕਹਾਣੀ ਸਾਫ ਕਰ ਦਿੰਦਾ ਹੈ।ਬਾਦਲ ਅਤੇ ਜਥੇਦਾਰ ਟੌਹੜਾ ਦੋਵਾਂ ਨੂੰ ਸੀ ਕਿ ਸਮਝੌਤੇ ਦੀ ਜ਼ਿੰਮੇਵਾਰੀ ਕੋਈ ਸੰਤ ਹਰਚੰਦ ਸਿੰਘ ਵਰਗਾ ਉਠਾ ਲਵੇ ਅਤੇ ਉਹ ਇਹੋ ਕਹੀ ਜਾਣ ਕਿ ਉਨ੍ਹਾਂ ਤਾਂ ਪਹਿਲਾਂ ਹੀ ਕਿਹਾ ਸੀ ਅਤੇ ਉਸੇ ਰੌਲੇ ਰੱਪੇ ਵਿੱਚ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਤਾਜਪੋਸ਼ੀ ਹੋ ਜਾਵੇ।
ਇਸ ਮਾਮਲੇ ਵਿੱਚ ਤਿਰਲੋਚਨ ਸਿੰਘ ਰਿਆਸਤੀ ਜਥੇਦਾਰ ਟੌਹੜਾ ਅਤੇ ਬਾਦਲ ਦੇ ਮੁਕਾਬਲੇ 180 ਡਿਗਰੀ ਦੇ ਮੋੜ ਤੇ ਉਲਟ ਦਿਸ਼ਾ ਵਿੱਚ ਖੜ੍ਹਾ ਸੀ। ਦਿਨ ਰਾਤ ਉਸਦੇ ਸਿਰ ਤੇ ਇੱਕੋ ਗੱਲ ਦਾ ਭੂਤ ਸਵਾਰ ਸੀ ਕਿ ਪੰਜਾਬ ਵਿੱਚੋਂ ਕਲੇਸ਼ ਮੁੱਕੇ ਕਿਵੇਂ; ਠੰਢ ਵਰਤ ਕਿਵੇਂ ਜਾਵੇ ਜਾਂ ਫਿਰ ਜਥੇਦਾਰ ਵਾਲੀ ਕਿਤਾਬ ਵਿੱਚ ਬੂਟਾ ਸਿੰਘ ਨੂੰ ਦਰਖ਼ਤ ਸਿੰਘ ਲਿਖਕੇ ਉਸਦੀ ਸਿਰੇ ਦੀ ਗੁਨਾਹਗਾਰ ਭੂਮਿਕਾ ਬਾਰੇ ਜਿਸ ਕਿਸਮ ਦੀ ਜਾਣਕਾਰੀ ਦਿੱਤੀ ਹੋਈ ਹੈ ਉਹ ਮਲੋਏ ਕ੍ਰਿਸ਼ਨਧਰ ਦੀ ਓਪਨ ਸੀਕਰੇਟਸ ਪੁਸਤਕ ਵਿੱਚ ਇਸੇ ਦਰੱਖ਼ਤ ਸਿੰਘ ਬਾਰੇ ਕੀਤੇ ਇੰਕਸ਼ਾਫਾਂ ਤੋਂ ਵੀ ਵੱਧ ਸਨਸਨੀਖੇਜ਼ ਹੈ।
ਆਈ.ਬੀ ਦੇ ਸਾਬਕਾ ਜਾਇੰਟ ਡਾਇਰੈਕਟਰ ਮਲੋਏ ਕ੍ਰਿਸ਼ਨਧਰ ਦੀ ਪੁਸਤਕ ਓਪਨ ਸੀਕਰੇਟਸ ਵੈਸੇ ਤਾਂ ਭਾਰਤ ਦੇਸ਼ ਦੀ ਪਿਛਲੀ ਅੱਧੀ ਸਦੀ ਦੀ ਦਿੱਲੀ ਦਰਬਾਰ ਅਤੇ ਪੰਜਾਬ ਦੀ ਅਤਿਅੰਤ ਘਾਤਕ ਪਾਵਰ ਪਾਲਿਟਿਕਸ ਅਤੇ ਉਸਦੇ ਪ੍ਰਤੀਕਰਮ ਵੱਜੋਂ ਉੱਠੀਆਂ ਖਾੜਕੂ ਰੋਸ ਲਹਿਰਾਂ ਦੇ ਤਰਕ ਨੂੰ ਸਮਝਣ ਦੇ ਇੱਛੁਕ ਹਰ ਸੱਜਣ ਨੂੰ ਸਾਰੀ ਹੀ ਪੜਨ੍ਹੀ ਚਾਹੀਦੀ ਹੈ। ਇਹ ਬੇਹੱਦ ਮੁੱਲਵਾਨ ਰਚਨਾ ਹੈ ਅਤੇ ਬੰਦੇ ਨੇ ਲ਼ਿਖੀ ਵੀ ਆਪਣੇ ਵੱਲੋਂ ਪੂਰਨ ਸੁਹਿਰਦਤਾ ਨਾਲ ਹੋਈ ਹੈ।ਖ਼ੈਰ ਜਿੰਨ੍ਹਾਂ ਸੱਜਣਾ ਦੀ ਦਿਲਚਸਪੀ ਪੰਜਾਬ ਦੀ ਖਾੜਕੂ ਲਹਿਰ ਦੌਰਾਨ ਵਾਪਰੇ ਕੁਝ ਦੁਖਾਂਤਿਕ ਪੱਖਾਂ ਨੂੰ ਸਮਝਣ ਤੱਕ ਹੀ ਸੀਮਤ ਹੋਵੇ ਉਨ੍ਹਾਂ ਨੂੰ ਘੱਟੋ ਘੱਟ ਇਨਸਾਇਡ ਬਲੇਜ਼ਿੰਗ ਪੰਜਾਬ ਸਿਰਲੇਖ ਹੇਠਲਾ ਪੁਸਤਕ ਦਾ ਪੰਨਾ 321 ਤੋਂ 344 ਤੱਕ ਫੈਲਿਆ ਹੋਇਆ 21ਵਾਂ ਕਾਂਡ ਜ਼ਰੂਰ ਘੋਖ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਖੁਦ ਹੀ ਪਤਾ ਲੱਗ ਜਾਵੇਗਾ ਕਿ ਅਜਿਹੀ ਰਾਜਨੀਤੀ ਕਿਤਨੀ ਕੁ ਬਦਰੰਗ ਹੋ ਸਕਦੀ ਹੈ ਅਤੇ ਉਸ ਵਿੱਚ ਅੱਗੇ ਦਰੱਖ਼ਤ ਸਿੰਘ ਦੀ ਭੂਮਿਕਾ ਕਿਸ ਵਿਕਰਾਲ ਹੱਦ ਤੱਕ ਘ੍ਰਿਣਤ ਸੀ।
ਇਸ ਬਿਰਤਾਂਤ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਿਸੇ ਵੀ ਤਰ੍ਹਾਂ ਖਾੜਕੂਆਂ ਨਾਲ ਸਮਝੋਤੇ ਲਈ ਕਿਸ ਕਦਰ ਵਿਆਕੁਲ ਸੀ।ਦਰੱਖਤ ਸਿੰਘ ਅਤੇ ਉਸਦਾ ਗੁਮਾਸ਼ਤਾ ਸੁਸ਼ੀਲ ਮੁਨੀ ਕਿਸ ਕਿਸਮ ਦੀਆਂ ਸਿਆਸੀ ਖੇਡਾਂ ਖੇਡ ਰਹੇ ਸਨ।ਰਿਆਸਤੀ ਜੀ ਕਿਸ ਕਦਰ ਮਾਸੂਮ ਅਤੇ ਭੋਲੇ ਸਨ। ਉਹ ਸਿਆਸਤ ਦੀਆਂ ਉਨ੍ਹਾਂ ਮਾਰੂ ਚਾਲਾਂ ਦੀ ਫੇਟ ਵਿੱਚ ਕਿੰਝ ਆਏ।ਉਹ ਆਪ ਤਾਂ ਮਰੇ ਹੀ ਮਰੇ ਨਾਲ ਲੱਗਦੇ ਹੱਥ ਅਗਲਿਆਂ ਨੇ ਸਬੂਤ ਖ਼ਤਮ ਕਰਨ ਲਈ ਉਨ੍ਹਾਂ ਦੇ ਡਰਾਇਵਰ ਮੰਗਲ ਸਿੰਘ ਨੂੰ ਵੀ ਕਾਰ ਸਮੇਤ ਜਲਾ ਦਿੱਤਾ।
ਇਹ ਕਥਾ ਜੋ ਅਸੀਂ ਲਿਖ ਰਹੇ ਹਾਂ ਇਹ ਐੱਮ.ਕੇ.ਧਰ ਦੀ ਕਿਤਾਬ ਵਿੱਚ ਤਾਂ ਦਰਜ਼ ਹੈ ਹੀ- ਸਾਨੂੰ ਅੱਜ ਤੋਂ ਲੱਗਪਗ 20 ਵਰ੍ਹੇ ਪਹਿਲਾਂ ਬਠਿੰਡਾ ਵਿਖੇ ਰਿਆਸਤੀ ਜੀ ਦੇ ਬਹੁਤ ਹੀ ਮਹਿਮਾਨ ਨਿਵਾਜ਼ ਪੁੱਤਰ ਭੀਮ ਨੇ ਵੀ ਥੋੜੇ ਜਿਹੇ ਫ਼ਰਕ ਨਾਲ ਇੰਨ-ਬਿੰਨ ਸੁਣਾਈ ਹੋਈ ਹੈ।
ਰਿਆਸਤੀ ਜੀ ਦੇ ਸਾਦੇ ਸੁਭਾਅ ਬਾਰੇ ਅਤੇ ਉਨ੍ਹਾਂ ਦੀ ਰਹੱਸਮਈ ਹਾਲਤਾਂ ਵਿੱਚ ਹੋਈ ਹੱਤਿਆ ਦੇ ਦੁਖਾਂਤ ਬਾਰੇ ਗੱਲਾਂ ਤਾਂ ਭੀਮ ਨੇ ਵੀ ਦੱਸੀਆਂ ਸਨ ਪ੍ਰੰਤੂ ਉਨ੍ਹਾਂ ਦੀ ਸਾਦਗੀ ਜਾਂ ਅਨਾੜੀਪਣ ਦੀ ਇੰਤਹਾ ਦੀ ਗਵਾਹੀ ਬੋਲਹਿ ਸਾਚੁ ਵਿੱਚ ਪ੍ਰੋ: ਦਰਸ਼ਨ ਸਿੰਘ ਖਾਲਸਾ ਜਿਵੇ ਪੁਸਤਕ ਦੇ ਪੰਨਾ 66 ਉੱਪਰ ਤਿਰਲੋਚਨ ਸਿੰਘ ਰਿਆਸਤੀ ਦਾ ਭਾਈ ਗੁਰਜੀਤ ਸਿੰਘ ਨੂੰ ਮਿਲਣਾ ਸਿਰਲੇਖ ਹੇਠ ਸੰਖੇਪ ਜਿਹੇ ਸ਼ਬਦਾਂ ਚ ਦਿੰਦੇ ਹਨ ਉਹ ਪੜ੍ਹਦਿਆਂ ਹੈਰਤ ਹੁੰਦੀ ਹੈ।
ਪ੍ਰੋ: ਸਾਹਿਬ ਦੱਸਦੇ ਹਨ ਕਿ ਬਠਿੰਡਾ ਵਿਖੇ ਫ਼ੈਡਰੈਸ਼ਨ ਦੇ ਸਾਬਕਾ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਦੇ ਵਿਆਹ ਸਮਾਗਮ ਵਿੱਚ ਹਾਜ਼ਰੀ ਲਵਾਉਣ ਪਿੱਛੋਂ ਉਹ ਆਪਣੀ ਕਾਰ ਵਿੱਚ ਬੈਠ ਕੇ ਨਿਕਲੇ ਤਾਂ ਰਿਆਸਤੀ ਜੀ ਨੇ ਆਪ ਦੀ ਕਾਰ ਮਗਰ ਲਗਾ ਕੇ ਥੋੜੀ ਦੂਰ ਜਾਂਦਿਆਂ ਹੀ ਸੜਕ ਤੇ ਉਨ੍ਹਾਂ ਨੂੰ ਰੋਕ ਲਿਆ।ਪਾਸੇ ਇੱਕ ਦਰੱਖ਼ਤ ਹੇਠ ਲਿਜਾਕੇ ਕਹਿਣ ਲੱਗੇ: ਜਿਸਦੇ ਕਰਕੇ ( ਕੇਂਦਰ ਨਾਲ) ਗੱਲ ਬਾਤ ਚ ਵਿਘਨ ਪਿਆ ਹੈ ਉਸ ਨੂੰ ਮਿਲਣ ਚਲਿਆਂ ਹਾਂ ਮੇਰੀ ਗੱਡੀ ਵਿੱਚ ਵੇਖ ਲਓ, ਭਾਈ ਗੁਰਜੀਤ ਸਿੰਘ ਦਾ ਮਾਮਾ ਮੇਰੇ ਨਾਲ ਜਾ ਰਿਹਾ ਹੈ, ਤਾਂ ਕਿ ਜਿਸ ਰਾਹੀ ਫ਼ੈਸਲਾ ਹੋਣਾ ਹੈ।ਉਹ ਬੂਟਾ ਸਿੰਘ ਦੀ ਥਾਵੇਂ ਰਾਜੀਵ ਗਾਂਧੀ ਦੇ ਕੈਂਪ ਵਿੱਚ ਕੰਮ ਕਰੇ। ਅਤੇ ਕੁਝ ਸਮੇ ਬਾਅਦ ਹੀ ਤਿਰਲੋਚਨ ਸਿੰਘ ਰਿਆਸਤੀ ਇਸੇ ਜੋੜ-ਤੋੜ ਦੀ ਸਿਆਸਤ ਵਿੱਚ ਹੀ ਮਾਰਿਆ ਗਿਆ।
ਇਸੇ ਪ੍ਰਥਾਏ ਮਲੋਏ ਕ੍ਰਿਸ਼ਨਧਰ ਦੇ ਬਿਰਤਾਂਤ ਅਨੁਸਾਰ ਅਵਤਾਰ ਸਿੰਘ ਬ੍ਰਹਮਾ ਅਤੇ ਗੁਰਜੀਤ ਸਿੰਘ ਸਮੇਤ ਖਾੜਕੂਆਂ ਨੂੰ ਉਸਨੇ ਖੁਦ ਨਵੀਂ ਦਿੱਲੀ ਸ਼ੁਸੀਲ ਮੁਨੀ ਦੀ ਕੋਠੀ ਵਿੱਚ ਗੱਲ-ਬਾਤ ਲਈ ਪੁੱਜਦਾ ਤਾਂ ਕੀਤਾ ਪ੍ਰੰਤੂ ਦਰੱਖਤ ਸਿੰਘ ਦੀਆਂ ਲਿੱਚ-ਗੜਿੱਚੀਆਂ ਕਾਰਨ ਸਾਰਥਕ ਸਿੱਟਾ ਕੋਈ ਨਾ ਨਿਕਲਿਆ।ਦਰੱਖਤ ਸਿੰਘ ਆਪ ਦੀ ਅਸਲ ਔਕਾਤ ਨੂੰ ਭੁੱਲ ਕੇ ਖਾੜਕੂਆਂ ਨਾਲ ਖੁਦ ਗੱਲ ਕਰਨ ਤੇ ਜ਼ੋਰ ਦੇਈ ਜਾਂਦਾ ਸੀ ਜਿਸ ਲਈ ਖਾੜਕੂ ਆਗੂ ਕਤੱਈ ਤੌਰ ਤੇ ਰਾਜੀ ਨਹੀਂ ਸਨ।ਗੱਲ ਵਿਚਾਲੇ ਰਹਿ ਗਈ ਤਾਂ ਉਸਨੇ ਜਾਣ ਬੁੱਝ ਕੇ, ਗੁੱਸੇ ਨਾਲ ਆਪਦੇ ਰੰਘਰੇਟਾ ਦਲ ਨਾਂ ਦੇ ਰੂਪੋਸ਼ ਗਰੋਹ ਦੇ ਮੈਂਬਰਾਂ ਰਾਹੀਂ ਭਾਈ ਗੁਰਜੀਤ ਸਿੰਘ ਦੇ ਦਿੱਲੀ ਗੱਲਬਾਤ ਲਈ ਆਉਣ ਦੀ ਖ਼ਬਰ ਖਾੜਕੂ ਸਫ਼ਾਂ ਵਿੱਚ ਲੀਕ ਕਰਵਾ ਦਿੱਤੀ।ਭਾਈ ਸਹਿਬ ਦੀ ਹਾਲਤ ਪਤਲੀ ਹੋ ਗਈ। ਧਰ ਅਨੁਸਾਰ ਉਨ੍ਹਾਂ ਨੂੰ ਦਰੱਖਤ ਸਿੰਘ ਦੀ ਅਸਲ ਮਨਸੂਬਾਬੰਦੀ ਦਾ ਤਾਂ ਪਤਾ ਲੱਗਿਆ ਨਾ। ਉਨ੍ਹਾਂ ਨੇ ਆਪਣਾ ਸਾਰਾ ਗੁੱਸਾ ਰਿਆਸਤੀ ਜੀ ਤੇ ਕੱਢ ਦਿੱਤਾ।
ਬੋਲਹਿ ਸਾਚੁ ਅੰਦਰ ਪ੍ਰੋ: ਦਰਸ਼ਨ ਸਿੰਘ ਵੱਲੋਂ 76 ਤੋਂ 78 ਤੇ ਬਾਦਲ ਨੂੰ ਸਿਧਾਂਤਕ ਮਦਦ ਵਾਲਾ ਬਿਰਤਾਂਤ ਵੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਦੀ ਸਿਆਸਤ ਦੀਆਂ ਤੰਦਾਂ ਨੂੰ ਸਮਝਣ ਦੇ ਇੱਛੁਕ ਸੱਜਣਾਂ ਨੂੰ ਜ਼ਰੂਰ ਪੜਨ੍ਹਾ ਚਾਹੀਦਾ ਹੈ। ਇਸ ਪੜ੍ਹਤ ਤੋਂ ਪਤਾ ਲਗਦਾ ਹੈ ਕਿ ਸਾਲ 1994 ਵਿੱਚ ਪ੍ਰੋ: ਮਨਜੀਤ ਸਿੰਘ ਦੀ ਜਥੇਦਾਰੀ ਦੇ ਅਹਿਦ ਸਮੇਂ ਕਿੰਝ ਬਾਦਲਕਿਆਂ ਦੀ ਪ੍ਰਸੈਪਸ਼ਨ ਅਨੁਸਾਰ ਜਥੇਦਾਰ ਟੌਹੜਾ ਸਰਦਾਰ ਨੂੰ ਲੱਕੋਂ ਲੈ ਹੀ ਗਏ ਸਨ ਅਤੇ ਉਹ ਪ੍ਰੋ:ਦਰਸ਼ਨ ਸਿੰਘ ਅਤੇ ਬਰਜਿੰਦਰ ਸਿੰਘ ਵਰਗੇ ਸੰਪਾਦਕ ਦੀ ਵਕਤ ਸਿਰ ਦਖ਼ਲਅੰਦਾਜ਼ੀ ਅਤੇ ਸਰਗਰਮ ਸਹਾਇਤਾ ਆਸਰੇ ਬੜੀ ਮੁਸ਼ਕਿਲ ਨਾਲ ਬਚੇ ਸਨ।
ਸਾਲ 1978 ਦੀ ਵਿਸਾਖੀ ਵਾਲੇ ਦਿਨ ਵਾਪਰਿਆ ਨਿਰੰਕਾਰੀ ਖੂਨੀ ਕਾਂਡ ਪੰਜਾਬ ਦੀ ਅਜੋਕੇ ਸਮਿਆਂ ਦੀ ਸਿਆਸਤ-ਖਾਸ ਕਰਕੇ ਅਕਾਲੀ ਪਾਵਰ ਪਾਲਿਟਿਕਸ ਦੇ ਨਿਕਾਸ ਅਤੇ ਵਿਕਾਸ ਦੇ ਸੰਬੰਧ ਵਿੱਚ ਵਾਟਰਸ਼ੈੱਡ ਸੀ, ਦੇ ਇਸ ਵਹਿਣ ਦੇ ਕਿਨਾਰਿਆਂ ਵਿੱਚੋਂ ਇਕ ਦਾਅ ਤੇ ਜਥੇਦਾਰ ਟੌਹੜਾ ਖੜਾ ਜਦੋਂ ਕਿ ਦੂਸਰੇ ਦਾਅ ਤੇ ਉਸੇ ਤਰ੍ਹਾਂ ਜੱਚ ਕੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਡਟੇ ਖੜੇ ਨਜ਼ਰ ਆਉਂਦੇ ਹਨ।ਦੋਵੇਂ ਹੀ ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫਤਹਿ ਸਿੰਘ ਦੀ ਅਗਵਾਈ ਹੇਠ ਜੇਤੂ ਹੋ ਕੇ ਨਿਕਲੇ ਸ਼੍ਰੋਮਣੀ ਦਲ ਦੇ ਮੁੱਖ ਧੁਰੇ ਸਨ- ਮਾਨੋ ਸੰਤਾਂ ਦੀ ਸੱਜੀ ਅਤੇ ਖੱਬੀ ਬਾਂਹ ਦੇ ਸਮਾਨ ਸਨ।ਸਾਡੀ ਜਾਚੇ ਇਨ੍ਹਾਂ ਦੋ ਪ੍ਰਤੀਕਮਈ ਸਤੰਭਾਂ ਦੇ ਵਿਚਾਲੇ ਹੀ ਅਕਾਲੀ ਸਿੱਖ ਪਾਵਰ ਪਾਲਿਟਿਕਸ ਦੀ ਸਮੁੱਚੀ ਧਾਰਾ ਵਹਿ ਤੁਰੀ ਸੀ।ਰਾਜਨੀਤੀ ਦੀਆਂ ਹੋਰ ਵੀ ਬਥੇਰੀਆਂ ਛੋਟੀਆਂ ਵੱਡੀਆਂ ਧਾਰਾਵਾਂ ਹੈਗੀੳਾਂ ਪਰ ਉਹ ਇਨ੍ਹਾ ਦੋ ਮੁਖ ਪੋਲਾਂ ਦੇ ਕਿਧਰੇ ਵਿਚ ਵਿਚਾਲੇ ਹੀ ਵਹਿ ਰਹੀਆਂ ਸਨ!!
ਜਥੇਦਾਰ ਟੌਹੜਾ ਦੀ ਸਿਆਸਤ ਦੇ ਸਭ ਸ਼ੰਕਿਆਂ ਦੇ ਬਾਵਜੂਦ ਸਾਡਾ ਲਗਾਤਾਰ ਬਹੁਤ ਪਿਆਰ ਸਤਿਕਾਰ ਵਾਲਾ ਰਿਸ਼ਤਾ ਸੀ ।ਜਥੇਦਾਰ ਉਮਰਾ ਨੰਗਲ ਨਾਲ ਸਾਂਝ ਉਹ ਚਾਰ ਦਿਨਾਂ ਦੀ ਹੀ ਸੀ ਜਿਸ ਦੌਰਾਨ ਹੋਈਆਂ ਗੱਲਾਂ ਦੀ ਕਹਾਣੀ ਅਸੀਂ ਸੁਣਾ ਦਿੱਤੀ ਹੈ।
ਜਥੇਦਾਰ ਟੌਹੜਾ ਨੂੰ ਇੱਕ ਦੋ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਜਦੋਂ ਵਿਹਲ ਮਿਲੀ ਤਾਂ ਅਸੀਂ - ਤਿੰਨ ਚਾਰ ਵਾਰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਯਾਦਾਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ - ਪ੍ਰੰਤੂ ਜਥੇਦਾਰ ਉਮਰਾ ਨੰਗਲ ਵਾਲੀ ਤਰਜ਼ ਤੇ ਕਦੀ ਉਹ ਆਉਂਦੇ ਹੀ ਨਹੀਂ ਸਨ। ਉਨ੍ਹਾਂ ਦੀ ਰਾਜਨੀਤੀ ਦੀਆਂ ਸੀਮਾਵਾਂ ਅਤੇ ਮਜ਼ਬੂਰੀਆਂ ਹੋ ਸਕਦੀਆਂ ਹਨ। ਪ੍ਰੰਤੂ ਵਿਅਕਤੀਗਤ ਤੌਰ ਤੇ ਉਹ ਬੇਹੱਦ ਨਿੱਘੇ ਇਨਸਾਨ ਸਨ। ਆਪਣੇ ਨੇੜੂਆਂ ਅਤੇ ਪਰਿਵਾਰਾਂ ਤੱਕ ਦੇ ਲੋਕਾਂ ਦਾ ਉਨ੍ਹਾਂ ਨੂੰ ਸਦਾ ਫਿਕਰ ਰਹਿੰਦਾ ਸੀ। ਪਿਛਲੀ ਕਰੀਬ ਅੱਧੀ ਸਦੀ ਦੌਰਾਨ ਹੋਰ ਕੋਈ ਵੀ ਅਕਾਲੀ ਜਥੇਦਾਰ ਸਾਨੂੰ ਉਨ੍ਹਾਂ ਦਾ ਸਾਨੀ ਦਿਸਿਆ ਨਹੀਂ ਹੈ। ਪੁਰਾਣੇ ਦੰਤ-ਕਥਾਈ ਅਕਾਲੀ ਜਥੇਦਾਰਾਂ ਵਾਲੀ ਇਹ ਰਵਾਇਤ ਉਨ੍ਹਾਂ ਨੇ ਮਰਦੇ ਦਮ ਤੱਕ ਕਾਇਮ ਰੱਖੀ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬੇਦਾਗ ਸੀ - ਇਸ ਬਾਰੇ ਸਾਡੇ ਮਨ ਅੰਦਰ ਕਤਈ ਕੋਈ ਰੌਲਾ ਨਹੀਂ ਹੈ। ਪ੍ਰੰਤੂ ਸਵਾਲ ਇਹ ਰਹੇਗਾ, ਹੈ ਕਿ ਹਰੇ ਇਨਕਲਾਬ ਤੋਂ ਤੁਰਤ ਬਾਅਦ ਲੰਮੀ ਪੱਤਝੜ ਦੀ ਜੱਦ ਵਿਚ ਆਏ ਬਦਨਸੀਬ ਇਤਿਹਾਸਕ ਦੌਰ ਦੇ ਆਖ਼ਰ ਉਹ ਕਿਹੜੇ ਤਕਾਜ਼ੇ ਸਨ ਜਿਨ੍ਹਾਂ ਕਰਕੇ ਅਜਿਹਾ ਵਧੀਆ ਇਨਸਾਨ ਅਤੇ ਰਾਜਸੀ ਆਗੂ ਕਦਮ ਕਦਮ ਤੇ ਆਪਦੀ ਨਾਕਾਰਾਤਮਿਕ ਰਾਜਨੀਤੀ ਤੋਂ ਪਾਰ ਨਾ ਪਾ ਸਕਿਆ।
ਮੁਆਫ ਕਰਨਾ ਆਪਦਾ ਬਿਰਤਾਂਤ ਖ਼ਤਮ ਕਰਨ ਤੋਂ ਬਾਅਦ ਕਰਮਜੀਤ ਵੀਰ ਦਾ ਵਧਾਈਆਂ! ਵਧਾਈਆਂ!! ਵਾਲਾ ਕਾਲਮ ਕੇਰਾਂ ਮੁੜ ਸਾਡੀਆਂ ਨਜ਼ਰਾਂ ਅੱਗੇ ਆ ਗਿਆ ਹੈ।ਬਲਕਿ ਉਸ ਅੰਦਰ ਨਿਹਤ ਖ਼ਤਰਨਾਕ, ਰਹੱਸਮਈ, ਜ਼ਜ਼ਬੇ ਦੀ ਸ਼ਿੱਦਤ ਪੂਰੀ ਤਾਕਤ ਸੰਗ ਹਾਂਟ ਕਰਨ ਲੱਗ ਗਈ ਹੈ।ਅਸੀਂ ਕਰਮਜੀਤ ਦੇ ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮਨ ਵਿੱਚ ਮਲੋਮੱਲੀ ਰੈਡੀਕਲ ਇਸਲਾਮ ਦੇ 20ਵੀਂ ਸਦੀ ਦੇ ਦੰਤ ਕਥਾਈ ਪੈਗ਼ੰਬਰ ਸਈਅਦ ਕੁਤਬ ਦਾ ਖਿਆਲ ਆ ਜਾਂਦਾ ਹੈ। ਸਈਅਦ ਕੁਤਬ ਨੇ ਮਾਈਲਸਟੋਨਜ਼: ਸੋਸ਼ਲ ਜਸਟਿਸ ਇਨ ਇਸਲਾਮ ਅਤੇ ਫਿਰ ਪਵਿੱਤਰ ਕੁਰਾਨ ਤੇ ਤਬਸਰਾ ਕਰਦਿਆਂ ਇੰਨ ਦ ਸ਼ੇਡ ਆਫ਼ ਕੁਰਾਨ ਸਿਰਲੇਖ ਹੇਠ ਕਈ ਜਿਲਦਾਂ ਦੀ ਰਚਨਾ ਕੀਤੀ। ਸਈਅਦ ਦੀਆਂ ਰਚਨਾਵਾਂ ਦੀ ਸਪਿਰਟ ਉਹ ਹੀ ਹੈ ਜੋ ਕਰਮਜੀਤ ਸਿੰਘ ਦੇ ਪੰਜ ਪਿਆਰਿਆਂ ਜਾਂ ਸਿੱਖ ਸੰਗਤਾਂ ਨੂੰ ਵਧਾਈਆਂ! ਵਧਾਈਆਂ!! ਵਾਲੇ ਕਾਲਮ ਦੀ ਹੈ। ਉੱਘੇ ਵਿਦਵਾਨ ਲਿਊਕ ਲੋਬੋਡਾ ਨੇ ਅਜੋਕੇ ਨੋਜਵਾਨ ਮੁਸਲਮਾਨ ਪੀੜੀ ਦੇ ਮਨਾਂ ਉੱਪਰ ਸਈਅਦ ਕੁਤਬ ਦੇ ਚਿੰਤਨ ਦੀ ਗ੍ਰਿਫਤ ਦੇ ਭੇਤ ਦੀ ਨਿਸ਼ਾਨਦੇਹੀ ਕਰਦਿਆਂ ਦ ਥਾਟ ਆਫ਼ ਸਈਅਦ ਕੁਤਬ ਨਾਂ ਦਾ ਲੰਮਾ ਲੇਖ ਜੋ ਦਸ ਕੁ ਵਰ੍ਹੇ ਪਹਿਲਾਂ ਲਿਖਿਆ ਸੀ- ਉਹ ਕਮਾਲ ਦੀ ਰਚਨਾ ਹੈ।ਇਸ ਅਹਿਮ ਲੇਖ ਦੀ ਅੰਤਿਕਾ ਜ਼ਰਾ ਵੇਖੋ: ਸਈਅਦ ਕੁਤਬ ਨੇ ਆਪਦੇ ਜੀਵਨ ਅਤੇ ਚਿੰਤਨ ਨਾਲ ਆਧੁਨਿਕ ਰੈਡੀਕਲ ਇਸਲਾਮ ਦਾ ਮਾਡਲ ਪ੍ਰਸਤੁਤ ਕੀਤਾ।ਇਸ ਵਿੱਚ ਕੋਈ ਸੰਦੇਹ ਹੀ ਨਹੀਂ ਕਿ ਉਸਦੀ ਕਹਿਣੀ ਅਤੇ ਕਥਨੀ ਚ ਜ਼ਰਾ ਕੁ ਵੀ ਪਾੜਾ ਨਹੀਂ ਸੀ । ਉਹ ਜੇਲ੍ਹ ਦੀ ਨਜ਼ਰਬੰਦੀ ਚ ਵੀ ਇਸਲਾਮ ਬਾਰੇ ਆਪਣੇ ਵਿਜ਼ਨ ਦਾ ਪ੍ਰਚਾਰ ਕਰੀ ਗਿਆ ਅਤੇ ਆਪਣੇ ਅਕੀਦਤ ਲਈ ਜਾਨ ਦੇ ਦਿੱਤੀ। ਪੱਛਮੀ ਸੱਭਿਅਤਾ ਨੂੰ ਉਸਨੂੰ ਸਮਝਣਾ, ਖ਼ਾਸ ਕਰਕੇ ਉਸਦੀ ਜ਼ੁਰੱਅਤ ਅਤੇ ਉਸਦੇ ਚਿਹਰੇ ਨੂੰ ਪੜ੍ਹਨਾ ਪੈਣਾ ਹੈ ਜਿਸ ਨਾਲ ਕਿ ਉਸਨੇ ਕਰਨਲ ਨਾਸਰ ਦੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਦਾ ਸਾਹਮਣਾ ਕੀਤਾ।(ਅਖੇ) ਉਸਦੀ ਉਸ ਮੁਸਕਾਨ ਵਿੱਚ ਹੀ ਰੈਡੀਕਲ ਇਸਲਾਮ ਦਾ ਖ਼ਤਰਾ ਨਿਹਤ ਹੈ; ਛੁਪਿਆ ਹੋਇਆ ਹੈ।
ਕਰਮਜੀਤ ਸਿੰਘ ਅਤੇ ਸਈਅਦ ਕੁਤਬ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਮੱਲੋ ਮੱਲੀ ਸਾਡੇ ਚੇਤਿਆਂ ਵਿਚ ਇਸੇ ਕਿਸਮ ਦੇ ਸਮੱਸਿਆਕਾਰ ਨੂੰ ਸਮਝਣ ਦੀ ਦਿਸ਼ਾ ਦੀ ਕੋਸ਼ਿਸ਼ ਵਜੋਂ ਪ੍ਰੋ. ਭੁਪਿੰਦਰ ਸਿੰਘ ਰਾਜ ਕਰੇਗਾ ਖ਼ਾਲਸਾ ਵਾਲੇ ਅਤਿਅੰਤ ਮੁੱਲਵਾਨ ਨਿਬੰਧ ਅਤੇ ਐਨ ਉਨ੍ਹਾਂ ਵਾਲੀ ਸਪਿਰਿਟ ਵਿਚ ਹੀ 20 ਵੀਂ ਸਦੀ ਦੇ ਮਹਾਨ ਸੂਡਾਨੀ ਮੁਸਲਿਮ ਚਿੰਤਕ ਮਹਿਮੂਦ ਮੁਹੰਹਮਦ ਟਾਹਾ ਦੀ ਸਈਅਦ ਕੁਤਬ ਦੀ ਸਪਿਰਿਟ ਦੇ ਜਮ੍ਹਾਂ ਹੀ ਵਿਰੋਧ ਵਿਚ ਲਿਖੀ ਦਾ ਕੁਰਾਨ, ਮੁਸਤਫਾ ਮਹਿਮੂਦ, ਐਂਡ ਮਾਡਰਨ ਅੰਡਰਸਟੈਂਡਿੰਗ ਨਾਂ ਦੇ ਕਲਾਸਿਕ ਗ੍ਰੰਥ ਦੀ ਯਾਦ ਆ ਗਈ ਹੈ। ਸਈਅਦ ਕੁਤਬ ਨੂੰ ਮੁਸਲਿਮ ਬ੍ਰਦਰਹੁੱਡ ਦਾ ਰੂਹਾਨੀ ਰਹਿਨੁਮਾ ਹੋਣ ਕਰਕੇ ਕਰਨਲ ਨਾਸਰ ਦੀ ਸਰਕਾਰ ਨੇ ਫਾਹੇ ਲਗਾਇਆ ਜਦੋਂ ਕਿ ਉਸ ਤੋਂ ਪੂਰੇ 20 ਵਰ੍ਹੇ ਬਾਅਦ, ਮੁਹੰਮਦ ਟਾਹਾ ਨੂੰ 18 ਜਨਵਰੀ, 1985 ਦੇ ਦਿਨ ਸੂਡਾਨ ਦੀ ਰਾਜਧਾਨੀ ਖਰਤੂਮ ਦੀ ਕਤਲਗਾਹ ਵਿਚ ਕਰਨਲ ਨਾਸਰ ਦੇ ਪੈਰੋਕਾਰ ਯਾਸਰ ਅਲ ਨਿਮੇਰੀ ਵੱਲੋਂ ਮੁਸਲਿਮ ਬਰਦਰਹੁੱਡ ਦੇ ਅਹਿਲਕਾਰਾਂ ਦੇ ਸਖਤ ਦਬਾਅ ਹੇਠਾਂ ਫਾਹੇ ਲਟਕਾਇਆ ਗਿਆ। ਵਿਚਾਰਾਂ ਦੇ ਪਾੜੇ ਦੇ ਮਾਮਲੇ ਵਿਚ ਸਈਅਦ ਕੁਤਬ ਅਤੇ ਮੁਹੰਮਦ ਟਾਹਾ 180 ਡਿਗਰੀ ਦੇ ਵਿਰੋਧੀ ਸਿਰਿਆਂ ਤੇ ਖੜੇ ਹਨ ਪ੍ਰੰਤੂ ਆਪਦੇ ਅਕੀਦਿਆਂ ਲਈ ਮੌਜੇ-ਸ਼ਹਾਦਤ ਦੇ ਸਿਲਸਿਲੇ ਵਿਚ ਦੋਵਾਂ ਮਹਾਂ ਚਿੰਤਕਾਂ ਵਿਚ ਕਿੰਨੀ ਸਮਤਾ ਹੈ - ਜੂਡਿਥ ਮਿੱਲਰ ਨਾਂ ਦੀ ਜਗਤ ਪ੍ਰਸਿੱਧ ਪੱਛਮੀ ਜਰਨਲਿਸਟ ਦੀ ਗਵਾਹੀ ਜ਼ਰਾ ਦੇਖੋ।
ਜੂਡਿਥ ਮਿੱਲਰ ਨੇ ਮੁਸਲਿਮ ਜਗਤ ਅੰਦਰ ਰੈਡੀਕਲ ਇਸਲਾਮੀ ਲਹਿਰਾਂ ਬਾਰੇ ਘੋਦ ੍ਹੳਸ ਂਨਿੲਟੇ ਂਨਿੲ ਂੳਮੲਸ ਨਾਂ ਦੀ ਆਪਦੀ ਬੇਹੱਦ ਦਿਲਚਸਪ ਪੁਸਤਕ ਦੀ ਸ਼ੁਰੂਆਤ ਖਰਤੂਮ ਵਿਚ ਮੁਹੰਮਦ ਟਾਹਾ ਦੀ ਸ਼ਹਾਦਤ ਦੇ ਵਿਵਰਣ ਨਾਲ ਇਸ ਪ੍ਰਕਾਰ ਕਰਦੀ ਹੈ:
ਜਲਾਦ ਸਵੇਰੇ ਸਵੇਰੇ ਉੱਤਰੀ ਖਰਤੂਮ ਦੀ ਜੇਲ੍ਹ ਕਬੇਰ ਜੇਲ੍ਹ ਅੰਦਰ ਸੂਫੀ ਦਰਵੇਸ਼ ਮੁਹੰਮਦ ਟਾਹਾ ਨੂੰ ਲਿਆ ਰਹੇ ਹਨ। ਦਰਵੇਸ਼ ਦੀ ਉਮਰ 76 ਸਾਲ ਹੈ। ਉਸ ਦੀਆਂ ਮੁਸ਼ਕਾਂ ਕਸੀਆਂ ਹੋਈਆਂ ਹਨ। ਉਸ ਨੂੰ ਫਾਂਸੀ ਦੇ ਫੰਦੇ ਲਿਜਾਂਦੇ ਮੁਸਲਿਮ ਬ੍ਰਦਰਹੁੱਡ ਦੇ ਸਮੱਰਥਕਾਂ ਦੀਆਂ ਭੀੜਾਂ ਅਲ੍ਹਾ ਹੂ ਅਕਬਰ ਦੇ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੰਦੀਆਂ ਹਨ। ਮੁਹੰਮਦ ਟਾਹਾ ਦੇ ਚਿਹਰੇ ਤੇ ਨੂਰ ਹੈ; ਰਹਿਮ ਹੈ ਅਤੇ ਉਹ ਮਿਹਰ ਭਰੀਆਂ ਨਿਗਾਹਾਂ ਨਾਲ ਬਦਕਿਸਮਤ ਖਲਕਤ ਨੂੰ ਨਿਹਾਰਦਾ ਹੈ। ਪ੍ਰੰਤੂ ਉਸ ਦੀਆਂ ਅੱਖਾਂ ਵਿਚ ਵਿਦਰੋਹ ਹੈ। ਦ੍ਰਿੜਤਾ ਹੈ ਅਤੇ ਮੌਤ ਦੇ ਕਿਸੇ ਵੀ ਕਿਸਮ ਦੇ ਡਰ ਦਾ, ਭਉ ਦਾ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਹੈ। ਮਾਨੋ ਸਦੀਆਂ ਬਾਅਦ ਮਨਸੂਰ ਅਲ ਹਲਾਜ਼ ਦੀ ਤਰਾਸਦੀ ਹੀ ਦੁਹਰਾ ਹੋ ਰਹੀ ਹੈ!
ਅਸਲ ਵਿਚ ਲਗਪਗ ਇਹ ਚਰਚ, ਸਟੇਟ ਜਾਂ ਇਨਸਾਨ ਦੀ ਅਜ਼ਮਤ ਦੇ ਸਬੰਧਾਂ ਦਾ ਇਹ ਉਹੋ ਹੀ ਮਸਲਾ ਹੈ ਜਿਸ ਦਾ ਨਿਬੇੜਾ ਕਰਨ ਲਈ ਸਾਡਾ ਮਨ ਭਾਉਂਦਾ ਚਿੰਤਕ ਫਿਓਦਰ ਦਾਸਤੋਵਸਕੀ ਦਾ ਬ੍ਰਦਰਜ਼ ਕਾਰਮਾਜ਼ੋਵ ਨਾਂ ਦੇ 1000 ਪੰਨਿਆਂ ਤੇ ਫੈਲੇ ਆਪਦੇ ਮਹਾਨ ਨਾਵਲ ਵਿਚ ਪੂਰਾ ਤਾਣ ਲਗਾਉਣ ਦੇ ਬਾਵਜੂਦ ਬੁਰੀ ਤਰ੍ਹਾਂ ਅਸਫਲ ਹੁੰਦਾ ਹੈ। ਅਸਲਫਤਾ ਦੇ ਬਾਵਜੂਦ ਪਾਤਰਾਂ ਦੇ ਤਰਕ-ਵਿਤਰਕ ਅਤੇ ਬ੍ਰਿਤਾਂਤ ਦੀਆਂ ਰੂਹ ਨੂੰ ਧੁਰ ਅੰਦਰ ਤੱਕ ਕੰਡਿਆ ਦੇਣ ਵਾਲੀਆਂ ਸ਼ਾਨਾਂ ਦੇ ਆਕਸ਼ਰਨ ਤੋਂ ਕੋਈ ਇਨਕਾਰ ਨਹੀਂ ਹੈ। ਇਸ ਦੇ ਮੁਕਾਬਲੇ ਪ੍ਰੋ. ਭੁਪਿੰਦਰ ਸਿੰਘ ਆਪਣੇ ਥੀਸਿਜ਼ ਦੇ ਮਹਿਜ਼ 15-20 ਪੰਨਿਆਂ ਵਿਚ ਅਜਿਹੇ ਸਸ਼ਕਤ, ਪਾਰਦਰਸ਼ੀ ਅਤੇ ਸਾਦਾ ਸ਼ਬਦਾਂ ਵਿਚ ਆਪਦੀ ਦਲੀਲ ਜਿਵੇਂ ਖੜੀ ਕਰਦੇ ਹਨ - ਪੜ੍ਹਦਿਆਂ ਆਦਮੀ ਧੰਨ ਹੋ ਜਾਂਦਾ ਹੈ।
ਇਥੇ ਪ੍ਰੋ. ਭੁਪਿੰਦਰ ਸਿੰਘ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਇਕ ਹੋਰ ਸਿੱਖ ਚਿੰਤਕ ਅਜਮੇਰ ਸਿੰਘ ਦੀਆਂ ਪੁਸਤਕਾਂ ਦੀ ਚਰਚਾ ਵੀ ਕੁਥਾਂ ਨਹੀਂ ਹੋਵੇਗੀ।
ਸਰਦਾਰ ਅਜਮੇਰ ਸਿੰਘ ਆਪ ਦੀਆਂ ਸਮੁੱਚੀਆਂ ਪੁਸਤਕਾਂ- ਖਾਸ ਕਰਕੇ ਗ਼ਦਰੀ ਬਾਬੇ ਕੌਣ ਸਨ? ਸਿਰਲੇਖ ਹੇਠਲੀ ਆਪ ਦੀ ਪੁਸਤਕ ਦੇ ਪੰਨਾ 134 ਤੋਂ 140 ਉਪਰ ਬਾਬਿਆਂ ਦੀ ਕੁਰਬਾਨੀ ਦੀ ਅਲੋਕਾਰ ਵਿਲੱਖਣਤਾ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਪ੍ਰੋ: ਪੂਰਨ ਸਿੰਘ ਦੀ ਸਿੱਖੀ ਦੀ ਆਤਮਾ ਨਾਂ ਦੀ ਸ਼ਾਹਕਾਰ ਰਚਨਾ ਵਿੱਚੋਂ ਹਵਾਲੇ ਕਰਮਜੀਤ ਸਿੰਘ ਅਤੇ ਸਈਅਦ ਕੁਤਬ ਵਾਲੇ ਉਤਸ਼ਾਹ ਅਤੇ ਉਮਾਹ ਨਾਲ ਹੀ ਦਿੰਦਾ ਹੈ। (ਮਸਲਨ) ਪ੍ਰੋ: ਪੂਰਨ ਸਿੰਘ ਦੇ ਸ਼ਬਦਾਂ ਵਿੱਚ ਗੁਰੁ ਜੀ ਨੇ ਸੁਤੰਤਰਤਾ ਨੂੰ ਪ੍ਰੇਮ ਕਰਨ ਦੀ ਸਿੱਖਿਆ ਸਾਡੇ ਹਿਰਦਿਆਂ ਅੰਦਰ ਇਸ ਤਰ੍ਹਾਂ ਅੰਕਿਤ ਕਰ ਦਿੱਤੀ ਕਿ ਆਤਮਿਕ ਗੁਲਾਮੀ ਨਾਲੋਂ ਮਰ ਜਾਣਾ ਅਤੇ ਆਪਦਾ ਅੰਤ ਕਰ ਲੈਣਾ ਵਧੇਰੇ ਚੰਗਾ ਹੈ। ਸਿੱਖਾਂ ਦੀ ਆਤਮਾ ਵਿੱਚ ਸੁੰਤਤਰਤਾ ਦੀ ਪ੍ਰਾਪਤੀ ਲਈ ਜਗਦੀ ਇਹ ਜੋਤ ਜੋ ਸਦਾ ਸੁਤੰਤਰਤਾ ਨੂੰ ਪ੍ਰੇਮ ਕਰਦੀ ਹੈ, ਬੜੀ ਜ਼ੋਖਮ ਭਰੀ ਹੈ। ਇਹ ਸਦਾ ਅਨਿਆਂ ਕਰਨ ਵਾਲੇ ਰਾਜਿਆਂ- ਮਹਾਂਰਾਜਿਆਂ ਤੇ ਤਾਨਾਸ਼ਾਹ ਹਾਕਮਾਂ ਵਿਰੁੱਧ ਸੰਘਰਸ਼ ਕਰਦੀ ਰਹੀ ਹੈ ਤੇ ਸਦਾ ਇਨ੍ਹਾਂ ਵਿਰੁੱਧ ਸੰਗਰਾਮ ਕਰਦੀ ਰਹੇਗੀ। ਅਜਮੇਰ ਸਿੰਘ ਨੂੰ ਆਧੁਨਿਕਵਾਦੀ ਪੱਛਮੀ ਨਜ਼ਰੀਏ ਤੇ ਇਤਰਾਜ਼ ਇਹ ਹੈ ਕਿ ਇਹ ਆਤਮਿਕ ਪੱਖ ਨੂੰ ਨਜ਼ਰ ਅੰਦਾਜ਼ ਕਰਕੇ ਪਦਾਰਥਿਕ ਪੱਖਾਂ ਉੱਪਰ ਵਧੇਰੇ ਬਲ ਦਿੰਦਾ ਹੈ। ਉਸਦਾ ਦਾ ਦਾਅਵਾ ਹੈ ਕਿ ਇਸ ਕਰਕੇ ਅਜਿਹੀ ਦ੍ਰਿਸ਼ਟੀ ਜਿੱਥੇ ਧਰਮ ਅਤੇ ਭਾਈਚਾਰੇ ਦੀ ਸਥਾਪਨਾ ਦੇ ਘਟਨਾਕ੍ਰਮ ਨੂੰ ਹੀ ਨਹੀਂ ਸਮਝ ਸਕਦੀ- ਇਸਦੀ ਵਿਆਖਿਆ ਇਤਿਹਾਸਕ ਪਰਿਪੇਖ ਵਿੱਚ ਸੰਭਵ ਨਹੀਂ ਹੈ। ਪ੍ਰੋ:ਹਰਿੰਦਰ ਸਿੰਘ ਮਹਿਬੂਬ ਦੇ ਦੱਸਣ ਅਨੁਸਾਰ ਗੁਰੁ ਇਤਿਹਾਸ ਕਿਸੇ ਬਾਹਰੀ ਕਾਰਣ ਦੇ ਅਧੀਨ ਨਹੀਂ ਸਗੋਂ ਉਸਨੂੰ ਕਾਲ ਵਿੱਚ ਨੁਹਾਰ ਦੇਣ ਵਾਲੀ ਸ਼ਕਤੀ ਦਾ ਨਿਯਮ ਸੂਖਮ, ਅਰੂਪ ਅਤੇ ਬਹੁ ਪਸਾਰੀ ਹੈ।
ਇਸਲਾਮ ਅਤੇ ਇਸਾਈਅਤ ਨਾਲੋਂ ਸਿੱਖ ਧਰਮ ਦੀ ਵਿਲੱਖਣਤਾ ਦਰਸਾਉਣ ਲਈ ਪੰਨਾ 135 ਤੇ ਪ੍ਰੋ: ਪੂਰਨ ਸਿੰਘ ਦਾ ਇੱਕ ਹੋਰ ਅਹਿਮ ਕਥਨ ਜ਼ਰਾ ਵੇਖੋ: ਸਿੱਖ ਜਨ ਸਮੂਹ ਇੱਕੋ ਵੇਲੇ ਬ੍ਰਾਹਮਣ ਮੱਤ ਦੇ ਇੱਕਵਾਦੀ ਚੌਧਰਵਾਦੀ ਦ੍ਰਿਸ਼ਟੀਕੌਣ ਤੋਂ ਅਤੇ, ਮੁਸਲਮਾਨਾਂ ਦੇ ਕੱਟੜ ਸ਼ਰਾ ਦੇ ਕਾਨੂੰਨਾਂ ਧਰਮਸ਼ਾਸਤਰੀ ਮਾਨਤਾਵਾਂ ਤੋਂ ਨਿਰਲੇਪ ਹੈ।ਮੁਸਲਮਾਨਾਂ ਅੰਦਰ ਦੂਸਰਿਆਂ ਉੱਤੇ ਭੌਤਿਕ ਰੂਪ ਵਿੱਚ ਜਿੱਤ ਹਾਸਲ ਕਰਨ ਉਨ੍ਹਾਂ ਉੱਪਰ ਰਾਜ ਕਰਨ ਦੀ, ਤੇ ਬ੍ਰਾਹਮਣਾਂ ਅੰਦਰ ਦੂਸਰਿਆਂ ਦੇ ਮਨ ਉੱਤੇ ਦਿਗ਼ਵਿਜੈ ਹਾਸਲ ਕਰਨ ਦੀ ਭੁੱਖ ਹਮੇਸ਼ਾ ਬਣੀ ਰਹੀ ਹੈ।
ਪ੍ਰੋ: ਪੂਰਨ ਸਿੰਘ ਦੇ ਇਸੇ ਦਾਅਵੇ ਨੂੰ ਡਾ: ਗਰੁਭਗਤ ਸਿੰਘ ਹੋਰੀਂ ਆਪਣੇ ਅਨੇਕਾਂ ਨਿਬੰਧਾਂ ਵਿੱਚ ਤਾ ਉਮਰ ਦੁਹਰਾਉਂਦੇ ਚਲੇ ਗਏ। ਕੋਈ ਇਤਫ਼ਾਕ ਨਹੀਂ ਹੈ ਕਿ ਅਜਮੇਰ ਸਿੰਘ ਨੇ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਤਾਬ ਸਿੱਖ ਧਰਮ ਦੀ ਮੌਲਿਕਤਾ ਤੇ ਵਿਲੱਖਣਤਾ ਉਜਾਗ਼ਰ ਕਰਨ ਵਾਲੇ ਦੋ ਦਰਵੇਸ਼ ਵਿਦਵਾਨਾਂ ਪ੍ਰੋ: ਹਰਿੰਦਰ ਸਿੰਘ ਮਹਿਬੂਬ ਅਤੇ ਗੁਰਭਗਤ ਸਿੰਘ ਦੇ ਨਾਂ ਹੀ ਸਮਰਪਿਤ ਕਰੀ ਹੋਈ ਹੈ। ਹਿੰਦੂ ਮੱਤ, ਇਸਾਈਅਤ ਜਾਂ ਇਸਲਾਮ ਦੀਆਂ ਵਿਆਖਿਆਵਾਂ ਇਹ ਸੱਜਣ ਜੋ ਦੱਸੀ ਜਾਂਦੇ ਹਨ- ਇਨ੍ਹਾਂ ਤੋਂ ਇਲਾਵਾ ਹੋਰ ਬੇਸ਼ੁਮਾਰ ਕਿੰਨੀਆਂ ਹਨ ਸਭ ਨੂੰ ਪਤਾ ਹੈ। ਗੁਰੁ ਨਾਨਕ ਦੇਵ ਜੀ ਦੇ ਮਹਾਂ ਵਾਕਾਂ ਦੇ ਅਰਥਾਂ ਜਾਂ ਟਕਸਾਲੀ ਵਿਆਖਿਆ ਤੇ ਇਨ੍ਹਾਂ ਦੀ ਇਜ਼ਾਰੇਦਾਰੀ ਕਿਵੇਂ ਹੈ। ਜਾਂ ਪੰਜਾਬ ਦੇ ਮਹਿਬੂਬ ਸ਼ਾਇਰ ਪਾਸ਼ ਨੂੰ ਆਪ ਦੀਆਂ ਸਭਿਆਚਾਰਕ ਜੜ੍ਹਾਂ ਤੋਂ ਟੁੱਟਾ ਹੋਇਆ ਕਹਿ ਕੇ ਉਸ ਵਿਰੁੱਧ ਫ਼ਤਵਾ ਜਾਰੀ ਕਰਨ ਦਾ ਹੱਕ ਇਨ੍ਹਾਂ ਕਿਥੋਂ ਲਿਆ ਹੈ।
ਪੁਸਤਕ ਦੇ ਪੰਨਾ 98-99 ਉੱਪਰ ਅਜਮੇਰ ਸਿੰਘ ਪ੍ਰੋ: ਹਰੀਸ਼ ਪੁਰੀ ਹੋਰਾਂ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਨਾਲ ਰਿਕਾਰਡ ਕੀਤੀ ਇੰਟਰਵਿਊ ਦੀ ਸਰਥਿਕਤਾ ਤੇ ਕਿੰਤੂ ਉਠਾਉਂਦਾ ਹੇ ਅਤੇ ਕਿਸੇ ਵੀ ਟੈਕਸਟ ਨੂੰ ਸਹੀ ਪਰਿਪੇਖ ਵਿੱਚ ਸਮਝਣ ਅਤੇ ਡੀ-ਕੋਡ ਕਰਨ ਦੀ ਜਾਚ ਸਿਖਾਉਂਦਾ ਹੈ ਜੋ ਕਿ ਬਿਲਕੁਲ ਹੀ ਠੀਕ ਹੈ ਪ੍ਰੰਤੂ ਪੰਨਾ 135 ਉੱਪਰ ਸ਼ਹੀਦ ਭਗਤ ਸਿੰਘ ਦੀ ਅਕੀਦਤ ਦੀ ਅਲੋਚਨਾ ਕਰਦਿਆਂ ਇਹ ਮੂਲੋਂ ਹੀ ਭੁੱਲ ਜਾਂਦਾ ਹੈ ਕਿ ਭਗਤ ਸਿੰਘ ਜੋ ਗੱਲਾਂ ਕਹਿ ਰਿਹਾ ਹੈ, ਉਹ ਆਖਰ ਕਿਉਂ ਕਹਿ ਰਿਹਾ ਸੀ- ਉਸਦੇ ਉਸ ਅਹਿਮ ਪ੍ਰਵਚਨ ਦਾ ਸੰਦਰਭ ਵਿਸ਼ੇਸ਼ ਆਖਿਰ ਕੀ ਸੀ।
ਇਤਿਹਾਸਕਾਰੀ ਬਾਰੇ ਆਪਦੇ ਵਿਚਾਰਾਂ ਦੀ ਵਜ਼ਾਰਤ ਕਰਨ ਲਈ ਉਹ ਵੀਂਹਵੀ ਸਦੀ ਦੇ ਮਹਾਨ ਇਤਿਹਾਸਕਾਰ ਈ.ਐੱਚ.ਕਾਰ ਦੇ ਕਥਨਾਂ ਦੇ ਹਵਾਲੇ ਬਾਰ-ਬਾਰ ਦਿੰਦਾ ਹੈ।ਕਾਰ ਨੇ ਆਪਣੇ ਕੈਰੀਅਰ ਦੇ ਸਿਖਾਂਦਰੂ ਵਰ੍ਹਿਆਂ ਦੌਰਾਨ ਪਹਿਲਾਂ ਮਾਈਕਲ ਬਾਕੂਨਿਨ ਅਤੇ ਫਿਰ ਦ ਰੁਮਾਂਟਿਕ ਐਗ਼ਜ਼ਾਇਲਜ਼ ਸਿਰਲੇਖ ਹੇਠਲੇ ਉਸਦੇ ਸਾਥੀ ਅਲੈਗਜੈਂਡਰ ਹਰਜਨ ਬਾਰੇ ਜੋ ਇਹ ਬਿਰਤਾਂਤ ਲਿਖੇ- ਉਹ ਕਲਾਸਿਕ ਹਨ; ਬੇਹੱਦ ਦਿਲਚਸਪ ਹਨ।ਪ੍ਰੰਤੂ ਉਸਦਾ ਅਸਲ ਮਿਸ਼ਨ ਤਾਂ ਰੂਸੀ ਇਨਕਲਾਬ ਅਤੇ ਸਮਾਜਵਾਦੀ ਨਿਜਾਮ ਦੀ ਉਸਾਰੀ ਦੇ ਪ੍ਰਾਜੈਕਟ ਨੂੰ ਸਮਝਣ ਤੇ ਸਹੀ ਢੰਗ ਨਾਲ ਪਰਿਭਾਸ਼ਿਤ ਕਰਨ ਦਾ ਸੀ ਜੋ ਉਨ ਕਈ ਜਿਲਦਾ ਵਿੱਚ ਬੇਹੱਦ ਸੁਹਿਰਦਤਾ ਅਤੇ ਲਗਨ ਨਾਲ ਕੀਤਾ ਪ੍ਰੰਤੂ ਜਿਸ ਵਿੱਚ ਕਿ ਉਂਨ੍ਹਾਂ ਬੁਰੀ ਤਰ੍ਹਾਂ ਮਾਰ ਖਾਧੀ।ਕਿਵੇਂ ਮਾਰ ਖਾਧੀ- ਉਹ ਅਸੀਂ ਚਾਹਾਂਗੇ ਕਿ ਪਾਠਕ ਖੁਦ ਵੇਖਣ।ਉਸਦੀ ਪਰਿਭਾਸ਼ਾ ਬਿਲਕੁਲ ਹੀ ਸਹੀ ਨਹੀਂ ਸੀ। ਅਤੇ ਹੁਣ ਇਹ ਸਭ ਨੂੰ ਪਤਾ ਹੈ।
ਗ਼ਦਰੀ ਬਾਬੇ ਸਭ ਸਿੱਖ ਸਨ, ਸਿੱਖ ਗੁਰੂ ਸਹਿਬਾਨ ਤੇ ਆਪਣੇ ਵਿਰਸੇ ਵਿੱਚੋਂ ਉਨ੍ਹਾਂ ਪ੍ਰੇਰਨਾ ਲਈ- ਇਸ ਤੇ ਕਿਸੇ ਦਾ ਕੋਈ ਰੌਲਾ ਨਹੀਂ ਹੈ। ਰੌਲਾ ਤਾਂ ਇਸ ਗੱਲ ਤੇ ਹੈ ਕਿ ਅਜਮੇਰ ਸਿੰਘ ਆਪਣੇ ਥੀਸਜ਼ ਨੂੰ ਸਹੀ ਸਾਬਿਤ ਕਰਨ ਦੇ ਜੋਸ਼ ਵਿੱਚ ਬਾਬਾ ਗੁਰਮੁੱਖ ਸਿੰਘ ਦੀ ਵਿਚਾਰਧਾਰਾ ਬਾਰੇ ਸ਼ਰੇਆਮ ਹੀ ਗ਼ਲਤ ਬਿਆਨੀ ਕਰੀ ਜਾਂਦਾ ਹੈ।ਬਾਬਾ ਜੀ ਨੂੰ ਜਿਉਂਦੇ ਉਹ ਨਿਰਸੰਦੇਹ ਇੱਕ ਅੱਧੀ ਵਾਰ ਮਿਲਿਆ ਹੋਣੈ।ਪ੍ਰੰਤੂ ਅਸੀਂ ਉਨ੍ਹਾਂ ਦੇ ਪ੍ਰਵਚਨ ਘੱਟੋ-ਘੱਟ 10 ਵਾਰ ਸੁਣੇ ਸਨ।ਉਹ ਬੇਹੱਦ ਦਿਲਚਸਪ ਸਖਸ਼ੀਅਤ ਦੇ ਮਾਲਿਕ ਸਨ ਜੋ ਕਿ ਅਜਮੇਰ ਸਿੰਘ ਵੱਲੋਂ ਪੁਸਤਕ ਦੇ ਪੰਨਾ 100 ਉੱਪਰ ਦਿੱਤੇ ਬਾਬਾ ਜੀ ਦੇ ਕਾਮਰੇਡ ਸੋਹਣ ਸਿੰਘ ਜੋਸ਼ ਨਾਲ ਹੋਈ ਮੁੱਠਭੇੜ ਦੇ ਬਿਰਤਾਂਤ ਤੋਂ ਵੀ ਸਹਿਜੇ ਹੀ ਪਤਾ ਲੱਗ ਜਾਂਦਾ ਹੈ।ਅਜਮੇਰ ਨੂੰ ਇਹ ਤਾਂ ਪਤਾ ਨਹੀਂ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਬਾਬਾ ਜੀ ਸਦਾ ਝਿਓਰ ਹੀ ਕਹਿੰਦੇ ਸਨ।ਪ੍ਰੰਤੂ ਜਿਸ ਕਿਸਮ ਦੇ ਸਿੱਖੀ ਦੇ ਜਜ਼ਬੇ ਦੀ ਗੱਲ ਉਨ੍ਹਾਂ ਨੂੰ ਮੂਲ ਆਧਾਰ ਬਣਾ ਕੇ ਅਜਮੇਰ ਸਿੰਘ ਕਰੀ ਜਾਂਦਾ- ਉਹ ਤਾਂ ਏਨੇ ਅੱਖੜ ਅੰਦਾਜ਼ ਵਿੱਚ ਇਸਦੇ ਵਿਰੋਧੀ ਸਨ ਕਿ ਖੁਦਾ ਨਿਖ਼ਾਸਤਾ ਹੁਣ ਵੀ ਕਿਤੇ ਉਹ ਵਾਪਿਸ ਆ ਜਾਣ ਤਾਂ ਸੋਚਿਆਂ ਹੀ ਡਰ ਲੱਗਦਾ ਹੈ ਕਿ ਅਜਮੇਰ ਸਿੰਘ ਦਾ ਕੀ ਬਣੇਗਾ? ਬਾਬਾ ਜੀ ਦੀ ਅਜਿਹੀ ਸਖਸ਼ੀਅਤ ਦੀ ਗਵਾਹੀ ਜਲੰਧਰ ਸ਼ਹਿਰ ਅੰਦਰ ਅੱਜ ਵੀ ਇੱਕ ਨਹੀਂ ਅਨੇਕਾਂ ਸੱਜਣ ਸਹਿਜੇ ਹੀ ਦੇ ਸਕਦੇ ਹਨ। ਉਨ੍ਹਾਂ ਦੇ ਵਿਚਾਰ ਖੁਦ ਉਨ੍ਹਾਂ ਦੀ ਸੰਪਾਦਨਾ ਹੇਠ ਕਈ ਵਰ੍ਹੇ ਮਾਸਕ ਪੱਤਰ ਜੋ ਛਪਦਾ ਰਿਹਾ - ਉਸ ਵਿਚ ਵੀ ਪੜ੍ਹੇ ਜਾ ਸਕਦੇ ਹਨ।
ਅਜਮੇਰ ਸਿੰਘ ਬਾਰ-ਬਾਰ ਦੱਸਦਾ ਹੈ ਕਿ ਗ਼ਦਰੀ ਬਾਬੇ ਬਹੁਤੇ ਜੱਟ ਸਿੱਖ ਸਨ- ਦੋ ਚਾਰ ਹੀ ਬ੍ਰਾਹਮਣ ਸਨ।ਉਹ ਇਹ ਵੀ ਦੱਸਦਾ ਹੈ ਕਿ ਇਨਸਾਨ ਦੀ ਆਨ ਅਤੇ ਸ਼ਾਨ ਦੀ ਬਹਾਲੀ ਲਈ - ਉਨ੍ਹਾਂ ਦਾ ਲਾਸਾਨੀ ਵਿਦਰੋਹ ਸਿੱਖ ਇਤਿਹਾਸਕ ਵਿਰਸੇ ਦਾ ਪ੍ਰਤੀਫ਼ਲ ਸੀ।ਅਜਮੇਰ ਦਾ ਇਹ ਦਾਅਵਾ ਠੀਕ ਹੈ ਪਰ ਰੌਲਾ ਹੈ ਕਿ ਕਿਸੇ ਸੰਦਰਭ ਵਿਸ਼ੇਸ਼ ਵਿੱਚ ਮੰਨਿਆ ਕਿ ਉਸ ਮਹਾਨ ਲਹਿਰ ਵਿੱਚ ਬਹੁ ਗਿਣਤੀ ਜੱਟ-ਸਿੱਖ ਹੀ ਆ ਗਏ ਪ੍ਰੰਤੂ ਮੁਕਤੀ ਦੇ ਅਜਿਹੇ ਸੰਗਰਾਮ ਵੀਅਤਨਾਮ, ਪੇਰੂ, ਕੋਲੰਬੀਆ, ਅਲਜ਼ੀਰੀਆ ਅਤੇ ਸ਼੍ਰੀ ਲੰਕਾ ਨੇ ਵੀ ਤਾਂ ਲੜੇ ਹਨ।ਇਨਸਾਨੀ ਸੁਤੰਤਰਤਾ ਤੇ ਸਵੈਮਾਨ ਦੀ ਬਹਾਲੀ ਲਈ ਲੜੀਆਂ ਗਈਆਂ ਇਨ੍ਹਾਂ ਸਭ ਵਿਸ਼ਾਲ ਲਹਿਰਾਂ ਦੇ ਆਗੂਆਂ ਦੇ ਪ੍ਰੇਰਨਾ ਸੋਮੇ ਆਸਤਿਕ ਨਹੀਂ ਬਲਕਿ ਬਹੁਤ ਹੀ ਮਾਣਮੱਤੇ ਅੰਦਾਜ਼ ਵਿੱਚ ਸੈਕੂਲਰ ਅਤੇ ਨਾਸਤਿਕ ਸਨ। ਸੋ ਆਸਤਿਕ ਚੰਗੇ ਜਾਂ ਨਾਸਤਿਕ ਇਹ ਕੋਈ ਰੌਲਾ ਨਹੀਂ ਹੈ। ਕੁਰਬਾਨੀ ਦਾ ਜਜ਼ਬਾ ਸਿੱਖ ਵਿਰਸੇ ਵਿਚੋਂ ਤਾਂ ਆਉਂਦਾ, ਸੈਕੂਲਰ ਹਿੰਦੂ ਤਾਮਿਲ ਵਿਰਸੇ ਵਿਚੋਂ ਉਸ ਤੋਂ ਵੱਧ ਆਉਂਦਾ ਹੈ। ਸਵਾਲ ਹੈ ਕਿ ਵਿਰਸੇ ਨੂੰ ਕੋਈ ਪ੍ਰਭਾਸ਼ਿਤ ਕਿਵੇਂ ਕਰਦਾ - ਸਮਕਾਲੀ ਲੋੜਾਂ ਜਾਂ ਜ਼ਰੂਰਤਾਂ ਨਾਲ ਉਨ੍ਹਾਂ ਨੂਮ ਜੋੜਦਾ ਕਿਵੇਂ ਹੈ।
ਪੰਜਾਬ ਦੇ ਬੱਚੇ ਬੱਚੇ ਨੂੰ ਇਹ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਗਦਰੀ ਬਾਬੇ ਸਿੱਖ ਸਨ, ਅੰਮ੍ਰਿਤਧਾਰੀ ਸਨ, ਗੁਰਬਾਣੀ ਉਨ੍ਹਾਂ ਦੀ ਪ੍ਰੇਰਨਾ ਦਾ ਮੂਲ ਸ੍ਰੋਤ ਸੀ ਅਤੇ ਉਨ੍ਹਾ ਨੇ ਆਪਦੀ ਮੁਹਿੰਮ ਗੁਰੂ ਘਰਾਂ ਵਿੱਚੋਂ ਸ਼ੁਰੂ ਕੀਤੀ। ਉਨ੍ਹਾ ਕਿਰਤੀ (ਕਮਿਊਨਿਸਟ) ਪਾਰਟੀ ਬਣਾਈ ਰਖੀ। ਉਹ ਭਾਰਤੀ ਕਮਿਊਨਿਸਟ ਪਾਰਟੀ ਵਿਚ ਕਦੇ ਵੀ ਨਾ ਰਲੇ। ਉਹ ਉਨ੍ਹਾਂ ਵਕਤਾਂ ਦੇ ਅਕਾਲੀ ਨੇਤਾਵਾਂ ਦੇ ਨੇੜੇ ਰਹੇ। ਇਹ ਸਭ ਗੱਲਾਂ ਠੀਕ ਹਨ। ਪ੍ਰੰਤੂ ਵੱਡੀ ਗੱਲ ਇਹ ਹੈ ਕਿ ਸਾਲ 1926 ਦੇ ਗੁਰਦੁਆਰਾ ਐਕਟ ਪਿੱਛੋਂ ਜੋ ਅਕਾਲੀ ਦਲ ਹੋਂਦ ਵਿਚ ਆਇਆ ਅਤੇ ਜਿਸ ਕਿਸਮ ਦੀ ਉਸਨੇ ਰਾਜਨੀਤੀ ਕੀਤੀ - ਉਨ੍ਹਾਂ ਉਦੇਸ਼ਾਂ ਨਾਲ ਗਦਰੀ ਬਾਬਿਆਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਕਮਿਊਨਿਸਟਾਂ ਦੀ ਰਾਜਨੀਤੀ ਦਾ ਵਿਰੋਧ ਕਰੋ - ਸੁਆਗਤ ਹੈ। ਪ੍ਰੰਤੂ ਅਜਿਹਾ ਕਰਨ ਦੇ ਚੱਕਰ ਵਿੱਚ ਖਾਹ-ਮਖਾਹ ਬਜ਼ੁਰਗ ਬਾਬਿਆਂ ਦੀ ਵਿਚਾਰਧਾਰਾ ਦਾ ਰੇਪ ਕਰਨ ਦੀ ਕੀ ਜ਼ਰੂਰਤ ਹੈ।
ਸਿੱਖ ਗੁਰੂ ਦੀ ਬਾਣੀ ਦੇ ਇਨ੍ਹਾਂ ਸਰੋਕਾਰਾਂ ਨੂੰ ਅਮਲ ਵਿਚ ਉਤਾਰਨ ਦਾ ਖੁਆਬ ਗਦਰੀ ਬਾਬਿਆਂ ਨੇ ਲਿਆ ਸੀ ਉਸਦੇ ਵਾਰਿਸ ਪ੍ਰੋ. ਕਿਸ਼ਨ ਸਿੰਘ, ਪ੍ਰੋ. ਰਣਧੀਰ ਸਿੰਘ, ਡਾ. ਰਵਿੰਦਰ ਰਵੀ ਅਤੇ ਅਵਤਾਰ ਪਾਸ਼ ਸਨ ਅਤੇ ਜਾਂ ਫਿਰ ਨਿਸਚੇ ਹੀ ਪ੍ਰੋ. ਭੁਪਿੰਦਰ ਸਿੰਘ ਵਰਗੇ ਲੋਕ ਹਨ।

ਫਿਰ ਅਜਮੇਰ ਸਿੰਘ ਆਪਣੇ ਭਾਸ਼ਣਾਂ ਅਤੇ ਲਿਖਤ ਪ੍ਰਵਚਨਾਂ ਵਿੱਚ ਗੱਲ ਤਾਂ ਲਗਾਤਾਰ ਦੂਸਰੇ ਦੇ ਦੂਸਰੇਪਣ, ਭਿੰਨਤਾ ਅਤੇ ਵੱਖਰੇਵੇਂ ਦੇ ਸਤਿਕਾਰ ਦੀ ਕਰਦੇ ਹਨ ਪ੍ਰੰਤੂ ਨਿਰੰਤਰ ਇਲਹਾਮੀ ਸੁਰ - ਜਿਸ ਵਿਚ ਵਿਚਾਰਾਂ ਦੇ ਵਖਰੇਵੇਂ ਲਈ ਕੋਈ ਥਾਂ ਹੀ ਨਹੀਂ - ਇੱਕ ਪਲ ਲਈ ਵੀ ਲਈ ਇਨ੍ਹਾਂ ਦਾ ਖਹਿੜਾ ਛੱਡਦੀ ਨਹੀਂ ਹੈ।ਸਮਝ ਨਹੀਂ ਆਉਂਦੀ ਕਿ ਇਨ੍ਹਾਂ ਦਾ ਕੋਈ ਸ਼ੁਭ ਚਿੰਤਕ ਇੰਨ੍ਹਾਂ ਨੂੰ ਇਸ ਭੈੜੇ ਅਵਗੁਣ ਬਾਰੇ ਕਦੀ ਦੱਸਦਾ ਕਿਉਂ ਨਹੀਂ?
ਠੀਕ ਹੈ- ਪ੍ਰੋ: ਪੂਰਨ ਸਿੰਘ ਜਾਂ ਸਈਅਦ ਕੁਤਬ ਜਿਸ ਕਿਸਮ ਦੇ ਸਵੈ-ਮੁਖਤਾਰ ਇਨਸਾਨ ਦੀ ਕਾਮਨਾ ਕਰਦੇ ਹਨ- ਉਸ ਨਾਲ ਕਿਸੇ ਦਾ ਵੀ ਕੋਈ ਰੋਲਾ ਨਹੀਂ ਹੋ ਸਕਦਾ।ਰੌਲਾ ਤਾਂ ਇਸ ਗੱਲ ਨਾਲ ਹੈ ਕਿ ਇਸ ਖ਼ੁਆਬ ਨੂੰ ਅਮਲ ਵਿੱਚ ਤਰਜ਼ਮਇਆ ਕਿਵੇਂ ਜਾਵੇ? ਜਿਸ ਅੰਦਾਜ਼ ਵਿੱਚ ਰੈਡੀਕਲ ਇਸਲਾਮ ਦੇ ਜਹਾਦੀਆਂ ਨੇ ਕਾਰਵਾਈ ਪਾਈ ਹੈ ਉਸਦਾ ਕਿਸਨੂੰ ਪਤਾ ਨਹੀਂ ਹੈ।ਉਨ੍ਹਾਂ ਕਿਸ ਕਿਸਮ ਦੇ ਚੰਦ ਚਾੜੇ ਹਨ ਤੇ ਅਜੇ ਵੀ ਚਾੜੀ ਜਾਂਦੇ ਹਨ- ਉਨਾਂ ਦੀ ਕੋਈ ਗੱਲ ਵੀ ਕੀ ਕਰਨੀ ਹੈ।
ਆਧੁਨਿਕ ਵਿਗਿਆਨ ਜਾਂ ਪੱਛਮੀ ਸੱਭਿਅਤਾ ਦਾ ਸਈਅਦ ਕੁਤਬ ਜਿਸ ਤਰ੍ਹਾਂ ਦਾ ਕਰਟੀਕ ਦਿੰਦਾ ਹੈ ਉਹ ਉਹ ਕੱਖ ਵੀ ਨਹੀਂ ਹੈ। ਵਿਗਿਆਨ ਦੇ ਖੇਤਰ ਵਿੱਚ ਤਰੱਕੀ ਪੱਛਮ ਨੇ ਨਹੀਂ ਕੀਤੀ- ਉਹ ਬੰਦੇ ਨੇ ਕੀਤੀ ਹੈ। ਧਰਤੀ ਤੇ ਇਨਸਾਨ ਦੀ ਹਨੇਰੀ ਵਧ ਇਤਨੀ ਗਈ ਹੈ ਕਿ ਲੋੜਾਂ ਦੀ ਪੂਰਤੀ ਲਈ ਪਰਮਾਣੂ ਤਾਕਤ ਤੋਂ ਬਿਨਾਂ ਦੱਸੋ ਭਲਾ ਚਾਰਾ ਹੀ ਕੀ ਹੈ? ਕਾਰਲਾਈਲ, ਜਾਹਨ ਰਸਕਿਨ ਜਾਂ ਸਾਡਾ ਆਪਦਾ ਮਹਾਤਮਾ(ਗਾਂਧੀ) ਅਸੀਂ ਸਾਰੇ ਹੀ ਵੇਖੇ ਹਨ।ਗੱਡਿਆਂ ਦੇ ਗੱਡੇ ਗ੍ਰੰਥ ਰਚ-ਰਚ ਕੇ ਆਧੁਨਿਕ ਵਿਗਿਆਨਕ ਸੱਭਿਅਤਾ ਦੇ ਅਵਗੁਣ ਜੋ ਗਿਣਾਏ ਹਨ-ਸਾਨੂੰ ਇਹ ਹਮਾਕਤ ਕਰਨ ਲਈ ਬਖ਼ਸ਼ ਦਿੱਤਾ ਜਾਵੇ- ਪਰ ਉਹ ਤਾਂ ਸੁਧੀਆਂ ਹੀ ਗੱਪਾਂ ਹਨ।ਉਂਝ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੰਦਾ ਬੰਦਿਆਈ ਦੇ ਰਾਹ ਤੇ ਨਾ ਪਿਆ ਤਾਂ ਪਰਲੋ ਦਾ ਦਿਵਸ ਨਿਸ਼ਚੇ ਹੀ ਦੂਰ ਨਹੀਂ; ਉਹ ਬਹੁਤ ਹੀ ਨੇੜੇ ਹੈ।
ਗੱਲ ਅਸੀਂ ਗੁਰਮੀਤ ਸਿੰਘ ਪਿੰਕੀ ਦੀ ਕਰ ਰਹੇ ਸਾਂ। ਇਹ ਇਤਫਾਕ ਹੀ ਜਾਣੋ ਕਿ ਉਨ ਕੁਝ ਕੇਂਦਰੀ ਮੁੱਦੇ ਉਭਾਰੇ ਹਨ।ਪ੍ਰਕਾਸ਼ ਸਿੰਘ ਬਾਦਲ ਹੋਵੇ ਜਾਂ ਸੁਮੇਧ ਸੈਣੀ-ਰੋਲਾ ਉਨ੍ਹਾਂ ਦੇ ਨਿੱਜ ਦਾ ਨਹੀਂ ਰੌਲਾ ਤਾਂ ਇਹ ਹੈ ਕਿ ਮਸਲਿਆਂ ਨੂੰ ਸਮਝਿਆ ਕਿੰਝ ਜਾਵੇ ਅਤੇ ਉਨ੍ਹਾਂ ਲਈ ਲੜਿਆ ਕਿੰਝ ਜਾਵੇ।3ਤੇ ਜੇ ਸ਼ਮਸ਼ੀਰਾਂ ਦੇ ਵਜਦ ਬਿਨਾਂ ਸਾਡਾ ਮੂਲੋ ਹੀ ਨਹੀਂ ਸਰਦਾ; ਪੰਜ ਪਿਆਰਿਆਂ ਨੂੰ ਵਧਾਈਆਂ! ਦੇਣ ਤੋਂ ਸਾਥੋਂ ਰਿਹਾ ਹੀ ਨਹੀਂ ਜਾਂਦਾ ਤਾਂ ਪਿਤਾਮਾ ਭੀਸ਼ਮ ਦਾ ਉਹ ਕੋਡ ਤਾਂ ਮੰਨ ਲਈਏ ਜੋ ਉਸ ਮਹਾਨ ਬਜ਼ੁਰਗ ਨੇ ਅਰਜਨ ਅਤੇ ਦੁਰਯੋਧਨ ਦੇ ਸਾਹਵੇਂ ਰੱਖਿਆ ਸੀ।ਰਣ ਤੱਤੇ ਵਿੱਚ ਵਿਚਰਦਿਆਂ ਜੇ ਰੈਫਰੀਆਂ (ਜੱਜਾਂ) ਨੂੰ ਹੀ ਮਾਰ ਦਿੱਤਾ ਤਾਂ ਕੇ.ਪੀ.ਐੱਸ.ਗਿੱਲ ਅਤੇ ਗੁਰਮੀਤ ਸਿੰਘ ਪਿੰਕੀ ਦੀ ਆਮਦ ਨੂੰ ਕਿਹੜੇ ਇਖਲਾਕੀ ਤਰਕ ਨਾਲ ਰੋਕਾਂਗੇ।
ਪਿੰਕੀ ਦਾ ਸਭ ਤੋਂ ਵੱਧ ਦਿਲ ਨੂੰ ਦਹਿਲਾ ਅਤੇ ਰੂਹ ਨੂੰ ਕੰਬਾ ਦੇਣ ਵਾਲਾ ਇੰਕਸ਼ਾਫ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਸ. ਬਲਵੰਤ ਸਿੰਘ ਮੁਲਤਾਨੀ ਦੀ ਮੁਜ਼ਮਰਾਨਾ ਹੱਤਿਆ ਬਾਰੇ ਹੈ। ਸਵਾਲ ਇਹ ਹੈ ਕਿ ਸਿਵਲ ਸੁਸਾਇਟੀ ਦੀਆਂ ਰਵਾਇਤਾਂ ਮਜ਼ਬੂਤ ਕਿੰਝ ਹੋਣ; ਪੁਲਿਸ ਅਧਿਕਾਰੀ ਕਨੂੰਨ ਨੂੰ ਆਪਣੇ ਹੱਥ ਲੈਣ ਦੀ ਜੁਅਰਤ ਨਾ ਕਰਨ ਅਤੇ ਪੰਥਕ ਮੁਖ ਮੰਤਰੀ ਨੂੰ ਸੁਮੇਧ ਸਿੰਘ ਸੈਣੀ ਵਰਗੇ ਅਫਸਰਾਂ ਦਾ ਮੁਥਾਜ ਹੋਣਾ ਨਾ ਪਵੇ।
ਆਊਟ ਲੁੱਕ ਦੇ ਪਿੰਕੀ ਅੰਕ ਵਿੱਚ ਐਡੀਸ਼ਨਲ ਡੀ. ਜੀ. ਪੀ., ਪ੍ਰਕਾਸ਼ ਸਿੰਘ ਲਗਪਗ ਇਹੋ ਹੀ ਤਾਂ ਕਹਿੰਦਾ ਹੈ।ਉਂਝ ਸਾਨੂੰ ਇਹ ਕਹਿਣ ਦੀ ਵੀ ਆਗਿਆ ਜ਼ਰੂਰ ਦਿੱਤੀ ਜਾਵੇ ਕਿ ਪਿੰਕੀ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਉਸਦੇ ਪੈਸੇ ਮੁੜਨ ਜਾਂ ਨਾ- ਆਉਣ ਵਾਲੇ ਦਿਨ ਉਸ ਲਈ ਬੜੇ ਨਾਜ਼ੁਕ ਹਨ - ਜ਼ੋਰਾਵਰ ਧਿਰਾਂ ਦੇ ਵਲਾਂ-ਛਲਾਂ ਤੋਂ ਉਹ ਬਚਿਆ ਰਹਿ ਸਕੇ ਵੀ ਜਾਂ ਨਾ- ਉਸਦੀ ਸੁਮੇਧ ਸੈਣੀ ਅਤੇ ਉਸਦੀ ਪਿੱਠ ਤੇ ਖੜੇ ਸਿਆਸੀ ਨਿਜ਼ਾਮ ਉਪਰ ਇਕ ਵਾਰ ਤਾਂ ਇਸ ਗੱਲ ਵਿੱਚ ਇਖ਼ਲਾਕੀ ਫ਼ਤਹਿ ਹੋਈ ਹੈ ਕਿ ਦੁਨੀਆਂ ਭਰ ਵਿੱਚ ਉਸਦੀ ਗੱਲ ਸਿੱਖ ਭਾਈਚਾਰੇ ਵੱਲੋਂ ਬੜੇ ਧਿਆਨ ਨਾਲ ਸੁਣੀ ਗਈ ਹੈ। ਕਈ ਦਿਨ ਪਹਿਲਾਂ ਵੈਨਕੂਵਰ ਤੋਂ ਲਈ ਉਸਦੀ ਲੰਮੀ ਇੰਟਰਵਿਊ ਦੌਰਾਨ ਜਦੋਂ ਐਂਕਰ ਆਮ ਲੋਕਾਂ ਤੋਂ ਸੁਆਲ ਮੰਗ ਰਿਹਾ ਸੀ ਤਾਂ ਉਨ ਬਾਰ-ਬਾਰ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਸਵਾਲਾਂ ਦੌਰਾਨ ਕਿਸੇ ਨੇ ਵੀ ਕੋਈ ਗ਼ੈਰ ਸ਼ਾਇਸਤਾ ਭਾਸ਼ਾ ਵਰਤੀ ਤਾਂ ਉਹ ਤੁਰੰਤ ਲਾਇਨ ਕੱਟ ਦੇਵੇਗਾ।
ਉਸਦੇ ਇੰਕਸ਼ਾਫਾਂ ਨੇ ਜੋ ਮੁੱਦੇ ਉਭਾਰੇ ਹਨ ਉਨ੍ਹਾਂ ਨੂੰ ਸੰਜੀਦਗੀ ਨਾਲ ਬਹਿਸ ਚਰਚਾ ਦਾ ਵਿਸ਼ਾ ਤਾਂ ਹਰ ਹਾਲ ਵਿੱਚ ਬਣਾਇਆ ਹੀ ਜਾਵੇ।ਅਸੀਂ ਆਊਟ ਲੁੱਕ ਵਾਲੀ ਉਸਦੀ ਇੰਟਰਵਿਊ ਪੜ੍ਹੀ ਤੇ ਜਾਂ ਫਿਰ ਵੈਨਕੂਵਰ ਤੋਂ ਕੁਲਦੀਪ ਸਿਘ ਹੋਰਾਂ ਵੱਲੋਂ ਬਹੁਤ ਸੁਹਿਰਦ ਜ਼ਜ਼ਬੇ ਅਤੇ ਜੋਸ਼ ਨਾਲ ਲਈ ਉਸਦੀ ਇੰਟਰਵਿਊ ਸੁਣੀ ਹੈ।ਸੁਰਜੀਤ ਸਿੰਘ ਝਬੇਲਵਾਲੀ ਵੱਲੋਂ ਉਚੇਚੇ ਤੌਰ ਤੇ ਭੇਜੀ ਇਹ ਇੰਟਰਵਿਊ ਸੁਣਦਿਆਂ ਆਦਮੀ ਸੁੰਨ ਵੀ ਹੁੰਦਾ ਹੈ, ਧੰਨ ਧੰਨ ਵੀ ਕਰ ਉਠਦਾ ਹੈ।ਕੁਲਦੀਪ ਸਿੰਘ ਹੋਰੀਂ ਸਾਰੀ ਇੰਟਰਵਿਊ ਦੌਰਾਨ ਉਸਨੂੰ ਬਾਰ-ਬਾਰ ਸਵਾਲ ਕਰਦਿਆਂ ਜਦੋਂ ਪਿੰਕੀ ਜੀ ਆਖ ਕੇ ਮੁਖ਼ਾਤਿਬ ਹੁੰਦੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਕਾਨੂੰਨ ਦੀ ਕਚਹਿਰੀ ਵਿੱਚ ਉਸਦੀ ਸੁਣਵਾਈ ਹੋਵੇ ਜਾਂ ਨਾ, ਇਹ ਬੜੀ ਛੋਟੀ ਬਾਤ ਹੈ-ਲੋਕਾਂ ਦੀ ਕਚਹਿਰੀ ਅੰਦਰ ਸ਼ਾਇਦ ਉਸਦੀ ਗੱਲ ਬੜੇ ਹੀ ਗਹੁ ਨਾਲ ਗਈ ਹੈ ਅਤੇ ਇਹੋ ਸਭ ਤੋਂ ਬੜੀ ਬਾਤ ਹੈ ।
ਆਪ ਦੀ ਇਸ ਇੰਟਰਵਿਊ ਦੌਰਾਨ ਗੁਰਮੀਤ ਸਿੰਘ ਪਿੰਕੀ ਕੁਲਦੀਪ ਸਿੰਘ ਹੋਰਾਂ ਨਾਲ ਬਾਰ-ਬਾਰ ਵਾਅਦਾ ਕਰਦਾ ਹੈ ਕਿ ਉਹ ਜੋ ਕੁਝ ਕਹਿ ਰਿਹਾ ਹੈ- ਉਸਤੋਂ ਉਹ ਮੁਕਰੇਗਾ ਨਹੀਂ; ਉਹ ਉਨ੍ਹਾਂ ਦੀ ਪਿੱਠ ਨਹੀਂ ਲੱਗਣ ਦੇਵੇਗਾ।ਕਾਸ਼! ਰੱਬ ਸੱਚਾ ਉਸਨੂੰ ਆਪਦੇ ਬੋਲ ਪੁਗਾਉਣ ਦੀ ਸਮਰੱਥਾ ਤੇ ਸੁਮੱਤ ਬਖਸ਼ੇ।
ਇਹੋ ਜਿਹੇ ਪ੍ਰੋਗਰਾਮਾਂ ਦੌਰਾਨ ਅਕਸਰ ਹੀ ਲੋਕ ਅਜਿਹੇ ਪੁੱਠੇ ਸਿੱਧੇ ਸਵਾਲ ਕਰੀ ਜਾਂਦੇ ਹਨ ਜਿੰਨਾਂ ਨੂੰ ਸੁਣਦਿਆਂ ਵੱਤ ਆ ਜਾਂਦੇ ਹਨ। ਕੁਲਦੀਪ ਸਿੰਘ ਸਾਰੀ ਇੰਟਰਵਿਊ ਦੌਰਾਨ ਅਤੇ ਪਿੱਛੋਂ ਸਵਾਲਾ ਜਵਾਬਾਂ ਸਮੇਂ ਵੀ ਅਜਿਹਾ ਬਿਲਕੁਲ ਵਾਪਰਨ ਨਹੀਂ ਦਿੰਦਾਂ।ਸਵਰਨ ਸਿੰਘ ਜਦੋਂ ਚਰਚਾ ਵਿੱਚ ਦਾਖਲ ਹੁੰਦਾ ਹੈ ਤਾਂ ਉਸਦਾ ਵੀ ਕਮਾਲ ਦਾ ਸੰਜਮ ਹੈ।ਉਸਨੂੰ ਪੂਰਾ ਪਤਾ ਹੈ ਕਿ ਉਸਨੇ ਕੀ ਪੁੱਛਣਾ ਸੀ ।
ਫਿਰ ਵੀ ਕੁਲਦੀਪ ਸਿੰਘ ਦੀ ਸਾਰੀ ਸਾਵਧਾਨੀ ਦੇ ਬਾਵਜੂਦ ਜਦੋਂ ਕੋਈ ਸਵਾਲ ਕਰਤਾ ਸਰਕਾਰੀ ਏਜੰਸੀਆਂ ਦੀ ਕਿਸੇ ਚਾਲ ਵਾਲਾ ਉਹ ਪੁਰਾਣਾ ਨਰ ਸਿੰਘਾ ਵਜਾ ਦਿੰਦਾ ਹੈ ਤਾਂ ਪਿੰਕੀ ਦਾ ਪ੍ਰਤੀਕਰਮ ਕਮਾਲ ਦਾ ਹੈ ।ਉਹ ਸਾਫ ਆਖ ਦਿੰਦਾ ਹੈ ਕਿ ਜੇ ਅਜੇ ਤੱਕ ਤੁਸੀਂ ਇੱਥੇ ਹੀ ਖੜੇ ਹੋ ਤਾਂ ਮੇਰੀ ਤੁਹਾਡੀ ਸਾਸਰੀ ਕਾਲ। ਉਹ ਕਹਿੰਦਾ ਹੈ, ਯਾਰੋ, ਮੈਂ ਦੱਲਾ ਨਹੀਂ ਹਾਂ, ਮੈਂ ਕਿਸੇ ਦਾ ਕੁੱਤਾ ਨਹੀਂ ਹਾਂ। ਉਸ ਦੇ ਸੰਤਾਪ ਦੀ ਇੰਤਹਾ ਹੀ ਤਾਂ ਸੀ।
ਉਸਦੇ ਮੂੰਹੋਂ ਸ਼ਬਦ ਸੁਣਦਿਆਂ ਸਾਡੇ ਮਨ ਵਿੱਚ ਤਾਂ ਮਹਾਨ ਕਥਾਕਾਰ ਨਿਕੋਸ ਕਜਾਂਤਜੈਕਸ ਦੇ ਸਾਲ 1947-48 ਦੌਰਾਨ ਭਿਆਨਕ ਯੂਨਾਨੀ ਸਿਵਲ ਵਾਰ ਬਾਰੇ ਲਿਖੇ ਫਰੈਟਰੀਸਾਈਡਜ਼ ਸਿਰਲੇਖ ਹੇਠਲੇ ਸ਼ਾਹਕਾਰ ਨਾਵਲ ਦੇ ਪਾਤਰਾਂ ਦੇ ਸੰਤਾਪ ਅਤੇ ਉਨ੍ਹਾਂ ਦੀਆਂ ਚਿੰਘਾੜਾਂ ਦੇ ਚੇਤੇ ਉਭਰ ਆਏ ਸਨ।
ਅਵਤਾਰ ਸਿੰਘ ਗੋਲਾ ਦੀ ਹੱਤਿਆ ਦੇ ਕੇਸ ਵਿੱਚ ਉਸਦਾ ਨਾਂ ਬੋਲੇ ਜਾਣ ਤੇ -ਉਸਦੇ ਘਰ ਨੂੰ ਅੱਗ ਜਦੋਂ ਲਗਾਈ ਗਈ ਸੀ ਅਤੇ ਉਸਦੀ ਮਾਂ ਦੀ ਭੱਜ ਕੇ ਨਿਕਲਣ ਦੀ ਕੋਸ਼ਿਸ਼ ਦੌਰਾਨ ਕੋਠੇ ਤੋਂ ਛਾਲ ਮਾਰਦਿਆਂ ਲੱਤ ਜਦੋਂ ਟੁੱਟ ਗਈ ਸੀ-ਤਾਂ ਪੁਲਿਸ ਅਫਸਰਾਂ ਨਾਲ ਦੰਤ-ਕਥਾਈ ਨੇੜਤਾ ਦੇ ਬਾਵਜੂਦ ਭਲਾ ਕਿਨੇ ਉਸਦੀ ਸ਼ਿਕਾਇਤ ਵੀ ਦਰਜ਼ ਕਿਉਂ ਨਾ ਕੀਤੀ।ਕਮਾਲ ਦੀ ਗੱਲ ਹੈ ਕਿ ਪਿੰਕੀ ਗੱਲ ਛੱਡਦਾ ਨਹੀਂ ਅਤੇ 15 ਵਰ੍ਹਿਆਂ ਬਾਅਦ ਅੱਜ ਵੀ ਉਸ ਕੇਸ ਦੇ ਪਿੱਛੇ ਹੈ।ਉਸਦਾ ਕਹਿਣਾ ਸੀ ਕਿ ਉਹ ਮਰਦੇ ਦਮ ਤੱਕ ਆਪਣੀ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਉਸ ਕੇਸ ਤੋਂ ਪਿਛਾਂਹ ਨਹੀਂ ਹਟੇਗਾ।
ਇੰਟਰਵਿਊ ਦੌਰਾਨ ਪਿੰਕੀ ਬਾਰ-ਬਾਰ ਆਪਦੀ ਮਾਂ ਦੀ ਗੱਲ ਜਦੋਂ ਕਰ ਰਿਹਾ ਸੀ ਤਾਂ ਆਪ ਮੁਹਾਰੇ ਹੀ ਸਾਨੂੰ 1998-99 ਦੀਆਂ ਗਰਮੀਆਂ ਦੀ ਸ਼ਾਮ ਦੇ ਕਿਸੇ ਦਿਨ ਲਾਲੀ ਬਾਬਾ ਜੀ ਦੇ ਯੂਨਾਨੀ ਮੂਲ ਦੇ ਅਮਰੀਕਨ ਲੇਖਕ ਨਿਕੋਲਸ ਗੇਜ ਦੀ ਉਸੇ ਯੂਨਾਨੀ ਗ੍ਰਹਿ ਯੁੱਧ ਸਮੇਂ ਕਮਿਊਨਿਸਟ ਗੁਰੀਲਿਆਂ ਹੱਥੋਂ ਹੋਈ ਹੱਤਿਆ ਬਾਰੇ ਇਲੇਨੀ ਸਿਰਲੇਖ ਹੇਠ ਲਿਖੀ ਕਲਾਸਿਕ ਪੁਸਤਕ ਅਤੇ ਫਿਰ ਉਸੇ ਨੂੰ ਆਧਾਰ ਬਣਾਕੇ ਪੀਟਰ ਯੇਟਸ ਵੱਲੋਂ ਬਣਾਈ ਕਲਾਸਿਕ ਕਥਾ ਬਾਰੇ ਮੰਤਰ ਮੁਗਧ ਕਰ ਲੈਣ ਵਾਲੇ ਅੰਦਾਜ਼ ਵਿੱਚ ਸੁਣਾਏ ਪ੍ਰਵਚਨ ਦੀ ਯਾਦ ਆਈ ਜਾ ਰਹੀ ਸੀ।
ਘਟਨਾਵਾਂ ਦੀ ਕਮਾਲ ਦੀ ਸਮਾਨੰਤਰਤਾ ਜ਼ਰਾ ਵੇਖੋ।ਲਾਲੀ ਬਾਬੇ ਦੇ ਦੱਸਣ ਅਨੁਸਾਰ ਸਾਲ 1988 ਚ ਯੂਨਾਨੀ ਸਿਨਮਾ ਘਰਾਂ ਵਿੱਚ ਫਿਲਮ ਜਦੋਂ ਲੱਗੀ ਤਾਂ ਕਮਿਊਨਿਸਟ ਪ੍ਰਦਰਸ਼ਨ ਕਾਰੀਆਂ ਨੇ ਉਹ ਚੱਲਣ ਨਹੀਂ ਸੀ ਦਿੱਤੀ।ਇਤਰਾਜ਼ ਉਨ੍ਹਾਂ ਦਾ ਇਹ ਸੀ ਕਿ ਸਿਵਲ ਵਾਰ ਵਿੱਚ ਇਸ ਕਿਸਮ ਦੇ ਜੁਲਮ ਉਨ੍ਹਾਂ ਨੇ ਨਹੀਂ ਬਲਕਿ ਉਨਾਂ ਦੇ ਵਿਰੋਧੀਆਂ ਨੇ ਕੀਤੇ ਸਨ।ਯੂਨਾਨ ਦੇ ਛੋਟੇ ਜਿਹੇ ਪਹਾੜੀ ਪਿੰਡ ਚ ਜੰਮਿਆ ਨਿਕੋਲਸ ਗੇਜ ਅਜੇ ਬੱਚਾ ਹੀ ਸੀ ਜਦੋਂ ਇਹ ਭਾਣਾ ਘਟਿਤ ਹੋਇਆ ਸੀ।
ਮੋਟੀ ਜਿਹੀ ਕਥਾ ਇਹ ਹੈ ਕਿ ਗੇਜ ਨੂੰ ਹਿੰਸਕ ਤੂਫਾਨ ਤੋਂ ਬਚਾਉਣ ਲਈ ਉਸਦੀ ਮਾਂ ਉਸਨੂੰ ਅਮਰੀਕਾ ਭੇਜ ਦਿੰਦੀ ਹੈ ਕਿ ਪਿਛੋਂ ਉਸਦੇ ਕੋਲ ਹੀ ਜਾਣਾ ਹੈ।ਪਰ ਉਹ ਅੰਨੀ ਹਿੰਸਾ ਦੀ ਭੇਂਟ ਚੜ੍ਹ ਜਾਂਦੀ ਹੈ। ਪਰ 30-35 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਉਸਨੂੰ ਆਪਦੀ ਪਿਆਰੀ ਮਾਂ ਯਾਦ ਭੁੱਲਦੀ ਨਹੀਂ।ਉਹ ਵਾਪਿਸ ਪਿੰਡ ਪਰਤਦਾ ਹੈ ਅਤੇ ਹਿੰਸਾ ਦੇ ਉਨ੍ਹਾਂ ਵਕਤਾਂ ਦੇ ਨਕਸ਼ਾਂ ਨੂੰ ਆਪਦੀ ਮਾਂ ਦੀ ਹੱਤਿਆ ਦੀ ਕਥਾ ਰਾਹੀ ਉਜਾਗਰ ਕਰਦਾ ਹੈ।ਫਿਲਮ ਦਾ ਉਹ ਸੀਨ ਬੇਹੱਦ ਭਾਵ ਪੂਰਨ ਅਤੇ ਹੌਲਨਾਕ ਹੈ ਜਦੋਂ ਨਾਇਕ ਪਿੰਡ ਵਿੱਚ ਆਪਦੀ ਮਾਂ ਦੀ ਹੱਤਿਆਰੇ ਨੂੰ ਭਾਲ ਲੈਣ ਪਿੱਛੋਂ ਮੇਜ਼ ੳੱਪਰ ਉਸਦੇ ਰੂ-ਬ-ਰੂ ਬੈਠਾ ਹੈ।ਗੁੱਸੇ ਬੇਵੱਸੀ ਅਤੇ ਸੰਤਾਪ ਦਾ ਜਲਵਾ ਫਿਲਮ ਅੰਦਰ ਕਦੀ ਪਾਠਕ ਖੁਦ ਹੀ ਵੇਖਣ।ਅਸੀਂ ਇਲੇਨੀ ਨਾਂ ਦੀ ਇਹ ਪੁਸਤਕ ਲਾਲੀ ਬਾਬਾ ਜੀ ਦਾ ਪ੍ਰਵਚਨ ਸੁਣਨ ਤੋਂ ਬਾਅਦ ਉਚੇਚੇ ਤੌਰ ਤੇ ਮੰਗਵਾ ਕੇ ਪੜ੍ਹੀ ਸੀ ਅਤੇ ਫਿਰ ਕਈ ਵਰ੍ਹੇ ਪਹਿਲਾਂ ਆਪਣੇ ਅਜ਼ੀਜ ਧਰਮਜੀਤ ਸਿੰਘ ਨੂੰ ਕਿਸੇ ਪਵਿੱਤਰ ਉਪਹਾਰ ਵਜੋਂ ਸੌਂਪ ਦਿੱਤੀ ਸੀ।
ਕਿਸੇ ਵੀ ਕਾਜ਼ ਲਈ ਕਥਿੱਤ ਜਹਾਦ ਦੇ ਨਾਂ ਤੇ ਚੱਲਣ ਵਾਲੀ ਦੁਵੱਲੀ ਹਿੰਸਾ ਦੇ ਵਿਕਰਾਲ ਚਿਹਰੇ ਦੇ ਨਕਸ਼ ਵੇਖਣ ਲਈ ਨਿਸਚੇ ਹੀ ਅਸੀਂ ਚਾਹਾਂਗੇ ਕਿ ਸਾਡੇ ਪਾਠਕ ਨਿਕੋਲਸ ਗੇਜ ਦੀ ਮਾਤਾ ਇਲੇਨੀ ਦੀ ਕਥਾ ਜ਼ਰੂਰ ਪੜ੍ਹਨ।
ਖ਼ੈਰ, ਕੁਲਦੀਪ ਸਿੰਘ ਹੋਰੀਂ ਆਪ ਦੀ ਕਲਾਸਿਕ ਇੰਟਰਵਿਊ ਦੇ ਅਖੀਰ ਤੇ ਜਾ ਕੇ, ਸਭ ਸਵਾਲਾਂ ਦੇ ਸਿਰੇ ਤੇ ਇਹੋ ਹੀ ਸਵਾਲ ਤਾਂ ਉਠਾੳਂਦੇ ਹਨ ਕਿ ਉਦੋਂ ਜਦੋਂ ਉਸਦੀਆਂ ਅੱਖਾਂ ਦੇ ਸਾਹਵੇਂ ਮਾਵਾਂ ਦੇ ਪੁੱਤਰ ਕੋਹ-ਕੋਹ ਕੇ ਮਾਰੇ ਜਾ ਰਹੇ ਸਨ ਤਾਂ ਉਸਦੀ ਆਤਮਾ ਕਦੀ ਕੰਬੀ ਕਿਉਂ ਨਾ? ਲੱਗਦਾ ਹੈ ਕਿ ਪਿੰਕੀ ਹੁਣ ਫਸੇਗਾ ਪਰ ਉਹ ਤੁਰੰਤ ਮੋੜਵਾਂ ਜਵਾਬ ਜਗਰੂਪ ਕਾਲਖ ਦੀ ਕਾਰਵਾਈ ਦੇ ਹਵਾਲੇ ਨਾਲ ਦਿਤੇ ਪਰ ਉਸਨੂੰ ਪਤਾ ਸੀ ਕਿ ਉਸਦਾ ਜਵਾਬ ਅਧੂਰਾ ਸੀ। ਇਸੇ ਲਈ ਉਨ ਤੁਰੰਤ ਹੀ ਮੰਨ ਲਿਆ ਸੀ ਕਿ ਇਹੋ ਪਸ਼ਚਾਤਾਪ ਤਾਂ ਉਹ ਜੇਲ੍ਹ ਅੰਦਰ ਦਿਨ-ਰਾਤ ਕਰਦਾ ਰਿਹਾ ਸੀ। ਉਹ ਸ਼੍ਰੀ ਹਜ਼ੂਰ ਸਾਹਿਬ ਬਾਬਾ ਬਲਵਿੰਦਰ ਸਿੰਘ ਦੇ ਡੇਰੇ ਚ ਬੈਠ ਕੇ ਬਾਰ-ਬਾਰ ਪਵਿੱਤਰ ਬਾਣੀ ਦੇ ਅਖੰਡ ਪਾਠ ਕਰਵਾਉਣ ਦੀ ਵੀ ਸ਼ਾਹਦੀ ਨਿਝੱਕ ਹੋ ਕੇ ਪਾਈ ਸੀ।
ਆਊਟ ਲੁੱਕ ਮੈਗ਼ਜ਼ੀਨ ਅੰਦਰ ਪਿੰਕੀ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਹੁਣ ਇਸ ਮੋੜ ਤੇ ਬਾਰ-ਬਾਰ ਇੰਕਸ਼ਾਫ ਕਰਕੇ ਭਲਾਂ ਉਹ ਚਾਹੁੰਦਾ ਕੀ ਸੀ ਤਾਂ ਉਸਦਾ ਇੱਕ ਟੁੱਕ ਜਵਾਬ ਸੀ ਕਿ ਪੰਜਾਬ ਵਿੱਚ ਉਸ ਕਾਲੇ ਦੌਰ ਦੌਰਾਨ ਜੋ ਕੁਝ ਵੀ ਹੋਇਆ ਉਸਦੀ ਨਿਰਪੱਖ ਜਾਂਚ ਹੋਵੇ; ਸੱਚ ਦਾ ਸੱਚ ਅਤੇ ਝੂਠ ਦਾ ਝੂਠ ਹਰ ਹਾਲ ਵਿੱਚ ਨਿਤੱਰ ਕੇ ਸਾਹਮਣੇ ਆਵੇ ਪਰ ਕੀ ਇਹ ਹੋ ਸਕੇਗਾ? ਹੁਣ ਤੱਕ ਦੇ ਪੂਰੇ ਮਾਨਵੀ ਇਤਿਹਾਸ ਅੰਦਰ ਭਲਾ ਕਦੀ ਵੀ ਕਿਸੇ ਹਕੂਮਤ ਨੇ ਅਜਿਹਾ ਕੀਤਾ ਹੈ? ਬਾਦਲ ਸਾਹਿਬ ਕਾਂਗਰਸੀ ਸਰਕਾਰ ਨੂੰ ਸਦਾ ਕਿੱਲ੍ਹ-ਕਿੱਲ੍ਹ ਕੇ ਜ਼ੁਲਮ ਅਤੇ ਤਾਨਾਸ਼ਾਹੀ ਦੇ ਤਾਅਨੇ ਤਾਂ ਦਿੰਦੇ ਰਹੇ ਪਰ ਕੀ ਬਾਬਾ ਬੂਝਾ ਸਿੰਘ ਵਰਗੇ ਉਮਰ ਦੇ ਅੱਸੀਵੇਂ ਵਰ੍ਹੇ ਤੋਂ ਵੀ ਪਾਰ ਜਾ ਚੁੱਕੇ ਪੁਰਾਣੇ ਦੇਸ਼ ਭਗਤ ਬਜੁਰਗ ਕੌਮਪ੍ਰਸਤ ਝੂਠੇ ਪੁਲਿਸ ਮੁਕਾਬਲੇ ਚ ਉਨ੍ਹਾਂ ਦੇ ਅਹਿਦ ਦੌਰਾਨ ਹੀ ਨਹੀਂ ਫੜ੍ਹ ਕੇ ਮਾਰੇ ਗਏ ਸਨ? ਅੱਜ ਤੋਂ ਕਰੀਬ ਵੀਹ ਵਰ੍ਹੇ ਪਹਿਲਾਂ ਬੇਅੰਤ ਸਿੰਘ ਦੇ ਅਹਿਦ ਤੋਂ ਬਾਅਦ ਮੁੜ ਤਾਕਤ ਵਿੱਚ ਆਉਣ ਲਈ ਕੀ ਪਹਿਲ ਦੇ ਆਧਾਰ ਤੇ ਅਜਿਹੇ ਮੁਕਾਬਲਿਆਂ ਦੀ ਪੜਤਾਲ ਕਰਵਾਉਣ ਦੇ ਵਾਅਦੇ ਨਹੀਂ ਕਰਦੇ ਰਹੇ ਸਨ? ਸਥਿਤੀ ਦੇ ਮਜ਼ਾਕ ਦੀ ਸਿਖ਼ਰ ਜ਼ਰਾ ਵੇਖੋ:ਪੰਜਾਬ ਦੀ ਲੋਕ ਮਾਨਸਿਕਤਾ ਅੰਦਰ ਇਜ਼ਹਾਰ ਆਲਮ, ਸੁਮੇਧ ਸੈਣੀ ਅਤੇ ਗੋਬਿੰਦ ਰਾਮ-ਤਿੰਨ ਪੁਲਿਸ ਅਫ਼ਸਰ ਸਭ ਤੋਂ ਵੱਡੇ ਜੁਲਮ ਦੇ ਪ੍ਰਤੀਕ ਸਨ। ਗੋਬਿੰਦ ਰਾਮ ਤਾਂ ਆਪਣੇ ਪੁੱਤਰ ਸਮੇਤ ਖਾੜਕੂਆਂ ਹੱਥੋਂ ਬਹੁਤ ਪਹਿਲਾਂ ਹੀ ਮਾਰਿਆ ਗਿਆ। ਬਾਕੀ ਦੋਵੇਂ ਸਰਦਾਰ ਬਾਦਲ ਦੇ ਸਭ ਤੋਂ ਵੱਡੇ ਵਿਸ਼ਵਾਸ ਪਾਤਰ ਬਣੇ।ਮਹਾਂਪੁਰਖ ਨੇ ਸੁਮੇਧ ਦਾ ਨਾਂ ਕਈ ਭਿਆਨਕ ਕੇਸਾਂ ਚ ਚਲਦਾ ਹੋਣ ਦੇ ਬਾਵਜੂਦ ਉਸਦੀ ਜਚਕੇ ਪੁਲਿਸ ਮੁੱਖੀ ਵੱਜੋਂ ਤਾਜ਼ਪੋਸ਼ੀ ਕਰਵਾਈ ਜਦੋਂਕਿ ਸਤੰਬਰ 2014 ਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਨਵਾਬ ਇਜ਼ਹਾਰ ਆਲਮ ਨੂੰ ਪਾਰਟੀ ਦੇ ਮੀਤ ਪ੍ਰਧਾਨ ਦਾ ਅਹੁੱਦਾ ਬਖ਼ਸ਼ ਦਿੱਤਾ। ਅਖਬਾਰੀ ਰਿਪੋਰਟਾਂ ਅਨੁਸਾਰ ਇਹ ਉਹੋ ਇਜ਼ਹਾਰ ਆਲਮ ਸੀ ਜਿਸ ਦੀਆਂ ਕਾਲੀਆਂ ਬਿੱਲੀਆਂ ਦੀ ਆਲਮ ਸੇਨਾ ਦਾ ਨਾਂ 19 ਦਸੰਬਰ 2005 ਨੂੰ ਨਸ਼ਰ ਹੋਏ ਵਿੱਕੀ ਲੀਕਸ ਦੇ ਖੁਲਾਸਿਆਂ ਵਿੱਚ ਵੀ ਬੋਲ ਗਿਆ ਹੋਇਆ ਸੀ। ਮਾਨਵ ਅਧਿਕਾਰਾਂ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਸੰਬੰਧੀ ਅਮਰੀਕੀ ਪ੍ਰਸ਼ਾਸ਼ਨ ਵੱਲੋਂ ਭਾਰਤ ਵਿੱਚ ਆਪਣੇ ਰਾਜਦੂਤ ਨੂੰ ਇਜ਼ਹਾਰ ਆਲਮ ਬਾਰੇ ਜਾਣਕਾਰੀ ਭੇਜਣ ਲਈ ਆਖਿਆ ਗਿਆ ਸੀ ਜੋ ਵਿਕੀ ਲੀਕਸ ਦੇ ਖੁਲਾਸਿਆਂ ਅਨੁਸਾਰ ਇਸ ਪ੍ਰਕਾਰ ਹੈ:

 ਜਲੰਧਰ ਦੇ ਐੱਸ.ਐੱਸ.ਪੀ ਜੋ ਕਿ ਹੁਣ ਐਡੀਸ਼ਨਲ ਪੁਲਿਸ ਮੁਖੀ ਦੇ ਅਹੁਦੇ ਤੇ ਤਾਇਨਾਤ ਹੈ-ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ 50 ਦੇ ਕਰੀਬ ਬਦਮਾਸ਼ਾਂ ਅਤੇ ਭ੍ਰਿਸ਼ਟ ਅਫਸਰਾਂ ਨੂੰ ਇਕੱਠੇ ਕਰਕੇ ਆਲਮ ਸੈਨਾ ਨਾਂ ਦੀ ਆਪਣੀ ਨਿੱਜੀ ਫ਼ੌਜ ਬਣਾਈ ਹੋਈ ਸੀ।ਇਜ਼ਹਾਰ ਆਲਮ ਦੀ ਇਸ ਸੈਨਾ ਨੂੰ ਪੂਰੇ ਪੰਜਾਬ ਵਿੱਚ ਕਿਤੇ ਵੀ ਜਾ ਕੇ ਕੁਝ ਵੀ ਕਰਨ ਦੀ ਖੁੱਲ ਮਿਲੀ ਹੋਈ ਸੀ। ਅਧਿਕਾਰੀਆਂ ਦਾ ਦਾਅਵਾ ਸੀ ਕਿ ਕਾਲੇ ਬਿੱਲਿਆਂ ਦੇ ਅਜਿਹੇ ਬ੍ਰਿਗੇਡਾਂ ਬਿਨਾਂ ਪੰਜਾਬ ਪੁਲਿਸ ਅਤੇ ਫੌਜ ਮਿਲ ਕੇ ਆਪਮੁਹਾਰੀ ਖਾੜਕੂ ਹਿੰਸਾ ਤੇ ਕਾਬੂ ਨਹੀਂ ਪਾ ਸਕਦੀ ਸੀ।
ਉਂਝ ਇਨ੍ਹਾਂ ਦਿਨਾਂ ਦੀਆਂ ਅਖ਼ਬਾਰੀ ਤਸਵੀਰਾਂ ਵਿੱਚ ਬਾਦਲ ਸਾਹਿਬ ਇਜ਼ਹਾਰ ਆਲਮ ਨੂੰ ਆਪਣੇ ਚਹੇਤੇ ਅਜ਼ੀਜ ਵਜੋਂ ਜੱਫੀਆਂ ਪਾਈ ਖੜੇ ਸਨ।ਬਾਦਲ ਸਹਿਬ ਨੇ ਪਿੰਕੀ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਓ, ਇਨਾਂ ਵਾਧੂ ਦੀਆਂ ਗੱਲਾਂ ਨੂੰ ਛੱਡੋ ਜੀ ਵਾਲੀ ਕਹਾਣੀ ਇਹ ਕਹਿੰਦਿਆ ਦੁਹਰਾ ਦਿੱਤੀ ਹੈ ਕਿ ਇਹ ਆਦਮੀ ਕੀ ਹੈ-ਇਸਦਾ ਆਪਣਾ ਕਿਰਦਾਰ ਹੀ ਸ਼ੱਕੀਆ ਹੈ।ਪਤਾ ਨਹੀਂ ਕੀ-ਕੀ ਐਵੇਂ ਬੋਲੀ ਜਾਂਦੈ।
ਪ੍ਰੰਤੂ ਨੀਲ ਭਲਿੰਦਰ ਹੋਰਾਂ ਨੂੰ ਇੰਟਰਵਿਊ ਦਿੰਦਿਆਂ ਪਿੰਕੀ ਚਿੰਘਾੜਾਂ ਪਾਉਂਦਾ ਸੀ ਕਿ ਹੁਣ ਉਸ ਨੇ ਇਹ ਗੱਲ ਏਦਾਂ ਛੱਡਣ ਨਹੀਂ ਦੇਣੀ। ਗੋਲੇ ਦੀ ਹੱਤਿਆ ਪਿਛੋਂ ਆਪਦੇ ਘਰ ਨੂੰ ਸਾੜੇ ਜਾਣ ਤੇ ਐੱਸ.ਕੇ.ਸੰਧੂ- ਜੋ ਕਿ ਉਸਦੇ ਦੱਸਣ ਅਨੁਸਾਰ ਅੱਜ ਕੱਲ੍ਹ ਸਰਦਾਰ ਬਾਦਲ ਦਾ ਪੀ.ਅੱੈਸ ਹੈ- ਦਾ ਨਾਂ ਤਾਂ ਉਹ ਲੈਂਦਾ ਹੀ ਲੈਂਦਾ- ਉਨ੍ਹਾਂ ਵਕਤਾਂ ਦੇ ਸੀਨੀਅਰ ਸੁਪਰਡੈੱਂਟ ਪੁਲਿਸ ਕੁਲਦੀਪ ਸਿੰਘ ਨੂੰ ਵੀ ਬਾਰ-ਬਾਰ ਚੁਨੌਤੀ ਦਿੰਦਾ ਰਿਹਾ। ਡੀ.ਜੀ.ਪੀ ਨੂੰ ਸੈਣੀ, ਸੈਣੀ ਕਹਿ ਕੇ ਜਦੋਂ ਉਹ ਮੁਖ਼ਾਤਿਬ ਹੋ ਰਿਹਾ ਸੀ ਤਾਂ ਉਹ ਗੁਸਤਾਖ਼ ਬਿਲਕੁਲ ਨਹੀਂ ਲੱਗਦਾ ਬਲਕਿ ਉਹ ਤਾਂ ਕੁਲ ਦੁਨੀਆਂ ਅੱਗੇ ਰੋਂਦਾ ਲੱਗਦਾ ਸੀ। ਜਦੋਂ ਉਹ ਬੁੱਕ-ਬੁੱਕ ਕੇ ਬਾਦਲ ਨੂੰ ਆਖ ਰਿਹਾ ਸੀ ਕਿ ਜੇਕਰ ਉਹ ਸ਼ੱਕੀਆ ਹੈ; ਦਾਗ਼ੀ ਹੈ ਤਾਂ ਖੁਦ ਉਨ੍ਹਾਂ ਦਾ ਚਹੇਤਾ ਸੈਣੀ ਕੀ ਪਾਕ- ਪਵਿੱਤਰ ਹੈ।ਇਸਦੇ ਨਾਲ ਹੀ ਉਹ ਚੇਤੇ ਕਰਵਾ ਰਿਹਾ ਸੀ ਕਿ ਸੈਣੀ ਬਹਾਦਰ ਤੇ ਤਾਂ ਤੀਹਰੇ ਹੱਤਿਆ ਕਾਂਡ ਦਾ ਮਾਮਲਾ ਦਿੱਲੀ ਦੀ ਅਦਾਲਤ ਵਿੱਚ ਅਜੇ ਪੈਂਡਿੰਗ ਹੈ। ਕੀ ਉਸ ਨੂੰ ਵੀ ਉਸਦੇ ਸਿਰ ਮੜ੍ਹਕੇ ਉਹ ਸੁਰਖਰੂ ਹੋ ਜਾਣਗੇ?
ਪਿੰਕੀ ਦੀਆਂ ਚਿੰਘਾੜਾਂ ਦੀ ਸੁਣਵਾਈ ਸਰਕਾਰੇ ਦਰਬਾਰੇ ਹੋਣੀ ਨਹੀਂ ਸੀ- ਸਭ ਨੂੰ ਪਤਾ ਸੀ। ਪ੍ਰੰਤੂ ਪਿੰਕੀ ਦੇ ਪ੍ਰਚੰਡ ਚੁਣੌਤੀਆਂ ਭਰਪੂਰ ਬਿਆਨਾਂ ਨੂੰ ਸੁਣਨ ਸਮੇਂ 20ਵੀਂ ਸਦੀ ਦਾ ਮਹਾਨ ਫ਼ਰਾਂਸੀਸੀ ਕਥਾਕਾਰ ਯਾਂ ਜੇਨੇ ਦਾ ਵਿਦਰੋਹੀ ਕਥਾ ਜਗਤ ਆਪ ਮੁਹਾਰੇ ਹੀ ਚੇਤਿਆਂ ਵਿੱਚ ਉੁਭਰੀ ਜਾਂਦਾ ਹੈ।ਯਾਂ ਜੇਨੇ ਦੇ ਮਾਂ ਪਿਉ ਦਾ ਕੋਈ ਪਤਾ ਨਹੀਂ ਹੈ। ਉਸਦੀ ਮਾਂ ਜਨਮ ਦੇਣ ਪਿੱਛੋਂ ਉਸਨੂੰ ਕਿਸੇ ਉਜਾੜ ਥਾਵੇਂ ਸੁੱਟ ਗਈ ਸੀ ।ਉਸਨੂੰ ਮੁਤਬੰਨਾ ਬਣਾ ਕੇ ਕਿਸੇ ਨੇ ਪਾਲ ਤਾਂ ਲਿਆ ਪਰ ਇਨਸਾਨ ਵਜੋਂ ਸਵੀਕ੍ਰਿਤੀ ਨਾ ਦਿੱਤੀ ।ਉਹ ਕਥਿੱਤ ਸੱਭਿਆ ਸਮਾਜ ਦੀਆਂ ਕਦਰਾਂ ਤੋਂ ਬੇਮੁੱਖ ਹੋ ਗਿਆ। ਇੱਕ ਸਮਾਂ ਸੀ ਜਦੋਂ ਯੋਰਪ ਦੇ ਬਹੁਤੇ ਦੇਸ਼ਾਂ ਅੰਦਰ ਉਸ ਉੱਪਰ ਚੋਰੀਆਂ, ਬਲਾਤਕਾਰਾਂ ਅਤੇ ਹੱਤਿਆਵਾਂ ਦੇ ਕਈ ਕੇਸ ਦਰਜ਼ ਸਨ। ਉਹ ਜੇਲ੍ਹ ਅੰਦਰ ਗਿਆ ਤਾਂ ਆਪ ਦੀ ਬੇਵਸੀ, ਇਕੱਲਤਾ, ਅਵੈੜ ਯੋਨ ਕਲਪਨਾ ਤੇ ਅਲੌਕਿਕ ਤਾਜ਼ਗੀ ਨਾਲ ਲਿਬਰੇਜ਼ ਭਾਸ਼ਾ ਵਿੱਚ ਆਵਰ ਲੇਡੀ ਆਫ਼ ਦਾ ਫਲਾਵਰ ਨਾਂ ਦਾ ਕਾਵਿਕ ਨਾਵਲ ਜਦੋਂ ਲਿਖਿਆ ਤਾਂ ਯਾਂ ਪਾਲ ਸਾਰਤਰ ਨੇ ਉਸਦੀ ਪ੍ਰਤਿਭਾ ਨੂੰ ਨਮੋ ਕਹਿੰਦਿਆਂ ਪਹਿਲਾਂ ਪੰਜਾਹ ਪੰਨਿਆਂ ਚ ਉਸਦੀਆਂ ਚੀਖਾਂ ਨੂੰ ਪਰਿਭਾਸ਼ਤ ਕੀਤਾ ਅਤੇ ਕੁਝ ਹੀ ਵਰ੍ਹਿਆਂ ਪਿੱਛੋਂ ਥੀਫ਼ਜ਼ ਜਰਨਲ, ਬਲੈਕਸ, ਬਾਲਕੋਨੀ ਅਤੇ ਮੇਡਜ਼ ਆਦਿ ਉਸਦੀਆਂ ਪੁਸਤਕਾਂ ਨੂੰ ਆਧਾਰ ਬਣਾ ਕੇ ਸੇਂਟ ਜੇਨੇ: ਕਮੇਡੀਅਨ ਅਰ ਮਾਰਟਾਇਰ ਨਾਂ ਦੇ ਕਰੀਬ ਅੱਠ ਸੋ ਪੰਨਿਆ ਦੇ ਗ੍ਰੰਥ ਦੀ ਰਚਨਾ ਕੀਤੀ ਜੋ ਕਿ ਫ਼ਰਾਂਸੀਸੀ ਜਗਤ ਦਾ ਸ਼ਾਹਕਾਰ ਹੈ।ਯਾਂ ਜੇਨੇ ਦੀਆਂ ਲਿਖਤਾਂ ਉਸਦੇ ਵਕਤਾਂ ਦੇ ਫ਼ਰਾਂਸੀਸੀ ਸਮਾਜ਼ ਅੰਦਰ ਨਿਹਤ ਬੇਇਨਸਾਫੀ ਵਿਰੁੱਧ ਚੀਖਾਂ ਤੇ ਚਿੰਘਾਂੜਾਂ ਹੀ ਤਾਂ ਹਨ।
ਸਾਨੂੰ ਇਹ ਮੰਨਣ ਵਿੱਚ ਭੋਰਾ ਇਨਕਾਰ ਨਹੀਂ ਹੈ ਕਿ ਪਿੰਕੀ ਦੀਆਂ ਉਨ੍ਹਾਂ ਚੀਖਾਂ ਤੇ ਢੁੱਕਵਾਂ ਤਜ਼ਕਰਾ ਕਰ ਸਕਣ ਦੀ ਸਾਡੇ ਵਿੱਚ ਮੂਲੋਂ ਹੀ ਪਾਂਇਆਂ ਨਹੀਂ ਹੈ ਅਤੇ ਜਿਸ ਕਿਸਮ ਦੀ ਰਾਜਨੀਤੀ ਦਾ ਅੱਜ ਕੱਲ ਪੰਜਾਬ ਵਿਚ ਪਹਿਰਾ ਹੈ ਉਸ ਅੰਦਰ ਪਿੰਕੀ ਦੀ ਜ਼ਿੰਦਗੀ ਦੇ ਦੁਖਾਂਤ ਨਾਟਕ ਨੂੰ ਜ਼ੋਰਾਵਰ ਸੱਜਣ ਉਸ ਦੀਆਂ ਉਦਾਤ ਸਿਖਰਾਂ ਵੱਲ ਜਾਣ ਦਾ ਮੌਕਾ ਦਿੰਦੇ ਵੀ ਹਨ ਕਿ ਨਹੀਂ ਦਿੰਦੇ। ਫਿਰ ਉਸ ਬੇਅਸੂਲੀ ਪਾਵਰ ਪਾਲਿਟਿਕਸ ਜਿਸਦੇ ਤਾਰਕਿਕ ਨਤੀਜਿਆਂ ਵੱਜੋਂ ਪਿੰਕੀ ਦਾ ਪਹਿਲਾਂ ਕੁੱਲ ਜਹਾਨ ਦੇ ਸਾਹਵੇਂ ਚਿੰਘਾੜਾਂ ਮਾਰਨ ਤੇ ਫਿਰ ਓਨੇ ਹੀ ਤਰਸਯੋਗ ਢੰਗ ਨਾਲ ਮੁਕਰਾਏ ਜਾਣ ਦਾ ਸਾਰਾ ਸਨਸਨੀਖੇਜ਼ ਵਰਤਾਰਾ ਸਾਮ੍ਹਣੇ ਆਇਐ - ਉਸ ਦੀ ਲੋ ਵਿਚ ਸਾਡੀ ਤਾਂ ਆਪਣੇ ਮਿੱਤਰਾਂ ਅਤੇ ਪਾਠਕਾਂ ਦੀ ਕਚਿਹਰੀ ਵਿਚ ਆਪਦੀਆਂ ਕੁਝ ਯਾਦਾਂ, ਕੁਝ ਖਦਸ਼ੇ ਅਤੇ ਕੁਝ ਸਵਾਲ ਰੱਖਣ ਦੀ ਕੋਸ਼ਿਸ਼ ਹੀ ਰਹੀ ਹੈ।
ਵੇਖੋ, ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਹੈ। ਸਾਡੀ ਜਾਚੇ ਜਮਹੂਰੀ ਪ੍ਰਣਾਲੀ ਵਿੱਚ ਹਜ਼ਾਰ ਖਾਮੀਆਂ ਹੋਣ- ਇਸਦਾ ਕੋਈ ਬਦਲ ਨਹੀਂ ਇਸ ਤੋਂ ਬਿਨਾਂ ਕੋਈ ਹੋਰ ਬੇਹਤਰ ਰਾਹ ਨਹੀਂ ਹੈ। ਦੁਨੀਆਂ ਵਿੱਚ ਪਿਛਲੇ ਘੱਟੋ-ਘੱਟ ਦੋ ਸੌ ਵਰ੍ਹਿਆਂ ਤੋਂ ਇਸ ਬਾਰੇ ਬਹਿਸ ਚਲਦੀ ਆ ਰਹੀ ਹੈ।ਇਸਦਾ ਸਭ ਤੋਂ ਸਪਸ਼ਟ ਵਿਰੋਧੀ ਕਮਿਊਨਿਸਟ ਵਿਚਾਰਧਾਰਾ ਦਾ ਮੋਢੀ ਕਾਰਲ ਮਾਰਕਸ ਸੀ।ਉਸਤੋਂ ਬਾਅਦ ਫਰੈਡਰਿਕ ਨੀਟਸ਼ੇ ਅਤੇ ਹੋਰ ਅਨੇਕਾਂ ਫਾਸ਼ਿਸ਼ਟ ਚਿੰਤਕਾਂ ਨੇ ਤਾਂ ਜ਼ਮਹੂਰੀ ਸਿਧਾਂਤ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਕਹਾਣੀ ਹੀ ਸਿਰੇ ਲਾਈ ਰੱਖੀ।ਇਹ ਦੋਵੇਂ ਧਿਰਾਂ ਕਹਿੰਦੀਆਂ ਕੀ ਸਨ; ਇਨ੍ਹਾਂ ਦੇ ਇਤਰਾਜ਼ ਕੀ ਸਨ ਉਨ੍ਹਾਂ ਬਾਰੇ ਲੋਕਾਂ ਨੇ ਗੱਡਿਆਂ ਦੇ ਗੱਡੇ ਕਾਗ਼ਜ਼ ਲਿਖੇ ਹੋਏ ਹਨ ਪ੍ਰੰਤੂ ਉਨ੍ਹਾਂ ਦੇ ਪੈਰੋਕਾਰਾਂ ਨੇ ਖੁਦ ਜੋ ਤਮਾਸ਼ੇ ਕੀਤੇ ਉਹ ਮੂਲੋਂ ਹੀ ਸਹੀ ਨਹੀਂ ਸਨ। ਅੱਜ ਸਭ ਤੋਂ ਵੱਧ ਜ਼ਰੂਰਤ ਜਮਹੂਰੀ ਕਦਰਾਂ ਤੇ ਸਾਬਤ ਕਦਮੀ ਨਾਲ ਪਹਿਰਾ ਦੇਣ ਅਤੇ ਵੱਖ ਵੱਖ ਅੰਤਰਰਾਸ਼ਟਰੀ ਸੱਭਿਆਚਾਰਾਂ ਵਿਚੱਲੇ ਸੰਵਾਦ ਦੀ ਹੈ।
ਸਾਡੇ ਸਮਿਆਂ ਦੇ ਸਭ ਤੋਂ ਉੱਘੇ ਸਿੱਖ ਚਿੰਤਕ ਡਾ:ਗੁਰਭਗਤ ਸਿੰਘ ਨੇ ਆਪ ਦੀ ਸਾਰੀ ਉਮਰ ਪੰਜਾਬ ਦੀ ਖਾੜਕੂ ਸਿੱਖ ਲਹਿਰ ਦਾ ਰੈਸ਼ਨੇਲ ਸਥਾਪਿਤ ਕਰਦਿਆਂ ਬਿਤਾ ਦਿੱਤੀ।ਅਖੀਰ ੱਿਵਚ ਆ ਕੇ ੳਹ ਵੀ ਅਜਿਹੇ ਸੰਵਾਦ ਦੀ ਗੱਲ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਕਰਨ ਲੱਗੇ। ਸਾਲ 2010 ਚ ਛਪੀ ਵਿਸਮਾਦੀ ਪੂੰਜੀ ਨਾਂ ਦੀ ਆਪਦੀ ਪੁਸਤਕ ਦੇ ਪੰਨਾ 96 ਉੱਪਰ ਸਭਿਆਚਾਰਕ ਸੰਵਾਦ, ਵਿਸ਼ੇਸ਼ਤਾ ਅਤੇ ਵਿਸਮਾਦ ਸਿਰਲੇਖ ਹੇਠਲੇ ਆਪਣੇ ਅੰਤਿਮ ਅਤੇ ਅਤਿਅੰਤ ਅਹਿਮ ਲੇਖ ਵਿੱਚ ਉਹ ਕਹਿੰਦੇ ਹਨ ਕਿ ਅੰਤਰਰਾਸ਼ਟਰੀ ਸੱਭਿਆਚਾਰਾਂ ਦੇ ਸੰਵਾਦ ਨਾਲ ਹੀ ਸੰਸਾਰ ਵਿੱਚ ਸਾਂਤੀ ਆ ਸਕਦੀ ਹੈ। ਅਤੇ ਖੇੜਾ ਦੇਣ ਵਾਲਾ ਵਿਕਾਸ ਹੋ ਸਕਦਾ ਹੈ।
ਇਸੇ ਪੰਨੇ ਉੱਪਰ ਡਾ. ਗੁਰਭਗਤ ਦੇ ਦੱਸਣ ਅਨੁਸਾਰ ਇਸ ਸੰਵਾਦ ਲਈ ਇੱਕ ਵਧੀਆ ਗੱਲ ਇਹ ਵਾਪਰੀ ਹੈ ਕਿ ਹੁਣ ਅੰਤਰਰਾਸ਼ਟਰੀ ਸੱਭਿਆਚਾਰਕ ਚਿੰਤਨ ਵਿੱਚ ਕੌਮ ਸ਼ਬਦ ਅਤੇ ਸੰਕਲਪ ਦਾ ਪਹਿਲਾਂ ਵਾਲਾ ਬੋਲ ਬਾਲਾ ਨਹੀਂ ਰਿਹਾ।ਅੱਜ ਅਸੀਂ ਇਹ ਸਮਝਦੇ ਹਾਂ ਕਿ ਹਰ ਵਿਲੱਖਣ ਖਿੱਤੇ ਜਾਂ ਧਰਤੀ ਦੇ ਲੋਕ ਇੱਕ ਸਭਿਆਚਾਰ ਹਨ, ਕੇਵਲ ਕੌਮ ਨਹੀਂ। ਕੌਮ ਇੱਕ ਸੌੜਾ ਸੰਕਲਪ ਹੈ।
ਡਾ. ਸਾਹਿਬ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਕੌਮ ਦੇ ਸੰਕਲਪ ਅੰਦਰ ਇੱਕ ਵਿਚਾਰਧਾਰਾ ਦੀ ਪ੍ਰਧਾਨਤਾ ਹੁੰਦੀ ਹੈ ਆਮ ਤੌਰ ਤੇ ਜਿਹੜਾ ਵਰਗ ਤਾਕਤ ਵਿੱਚ ਹੁੰਦਾ ਹੈ, ਆਪਣੇ ਰਾਜਨੀਤਿਕ ਅਤੇ ਆਰਥਿਕ ਬਲ ਨਾਲ ਦੂਸਰੇ ਵਰਗਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਅਤੇ ਵਿਚਾਰਧਰਾਵਾਂ ਸਮੇਤ ਦਬਾ ਲੈਂਦਾ ਹੈ।ਆਪਣੀ ਵਿਚਾਰਧਾਰਾ ਸਥਾਪਿਤ ਕਰ ਲੈਂਦਾ ਹੈ। ਇਸ ਲਈ ਕੌਮ ਅਤੇ ਕੌਮਵਾਦ ਲਹੂ-ਲੁਹਾਣ ਕਰਨ ਵਾਲੀ ਕਿਰਿਆ ਤੋਂ ਮੁਕਤ ਨਹੀਂ।ਸੱਭਿਆਚਾਰ ਵਿਸ਼ਾਲ ਸੰਕਲਪ ਹੈ। ਸੱਭਿਆਚਾਰ ਵਿੱਚ ਕਈ ਕੌਮਾਂ ਸਹਿਹੋਂਦ ਨਾਲ ਇਕੱਠੀਆਂ ਵੱਸ ਸਕਦੀਆਂ ਹਨ। ਸੱਭਿਆਚਾਰ ਦਾ ਪਰਿਪੇਖ ਪ੍ਰਵਰਤਨਸ਼ੀਲ ਹੁੰਦਾ ਹੈ। ਇਸਦਾ ਆਪਦਾ ਗੌਰਵ ਹੁੰਦਾ ਹੈ ਅਤੇ ਨਿਗਾਹ ਵਿਗਾਸ ਵੱਲ ਹੁੰਦੀ ਹੈ।
ਲੇਖ ਦੇ ਅੰਤਿਮ ਪੈਰ੍ਹਿਆਂ ਵਿੱਚ ਉਹ ਮੰਨਦੇ ਹਨ ਕਿ, ਹੈਰਾਨੀ ਵਾਲੀ ਗੱਲ ਨਹੀ ਹੈ ਕਿ ਕਨੇਡਾ ਸਰਕਾਰ ਨੇ ਆਪਣੇ ਦੇਸ਼ ਨੂੰ ਵਿਲੱਖਣ ਸਭਿਆਚਾਰਾਂ ਦਾ ਦੇਸ਼ ਮੰਨ ਲਿਆ ਹੈ। ਅਮਰੀਕਾ ਇਸੇ ਨੀਤੀ ਨੂੰ ਆਪਣਾ ਰਿਹਾ ਹੈ। ਸੱਭਿਆਚਾਰਾਂ ਦੀ ਵਿਸ਼ੇਸ਼ਤਾ ਅਤੇ ਇਸਦੇ ਗੌਰਵ ਨੂੰ ਮੰਨਣ ਵਾਲਾ ਸਮਾਜ ਹੀ ਅੱਜ ਫ਼ਾਸ਼ੀਵਾਦ ਦੀ ਸੰਭਾਵਨਾ ਨੂੰ ਖਤਮ ਕਰਨ ਦਾ ਪੱਕਾ ਵਾਹਿਦਾ ਹੋ ਸਕਦਾ ਹੈ।
ਇਸ ਕਿਤਾਬ ਦੀਆਂ ਕਈ ਮਾਨਤਾਵਾਂ ਤੇ ਸਹਿਜ਼ੇ ਹੀ ਕਿੰਤੂ ਕੀਤੇ ਜਾ ਸਕਦੇ ਹਨ ਪ੍ਰੰਤੂ ਕੁਲ ਮਿਲਾ ਕੇ ਬਾਬਿਆਂ ਦੀ ਇਹ ਬਹੁਤ ਹੀ ਅਹਿਮ ਪੁਸਤਕ ਹੈ। ਕਿਧਰੇ ਵੀ ਇਸ ਵਿੱਚ ਪੱਛਮ ਦੇ ਭੂਤਾਂ ਦੀ ਦੁਹਾਈ ਨਹੀਂ ਹੈ ਸਗੋਂ ਕਈ ਇਤਰਾਜ਼ਯੋਗ ਪੱਛਮੀ ਚਿੰਤਕਾਂ ਐਜ਼ਰਾ ਪਾਉਂਡ, ਬਾਤਈ ਆਦਿ ਦਾ ਜ਼ਿਕਰ ਬੇਲੋੜੇ ਅਤੇ ਇਤਰਾਜ਼ਯੋਗ ਉਮਾਹ ਨਾਲ ਕੀਤਾ ਹੋਇਆ ਹੈ।
ਗੱਲ ਅਸਲ ਵਿੱਚ ਇਹ ਹੈ ਕਿ ਸੁਕਰਾਤ, ਪਲੈਟੋ, ਸੈਨੇਕਾ, ਸਿਸਰੋ, ਬੁੱਧ, ਕਨਫ਼ਿਊਸ਼ੀਅਸ, ਮੁਹੰਮਦ, ਮੁਲਾਨਾ ਰੂਮੀ,ਐਰਾਸਮਸ, ਗੁਰੁ ਨਾਨਕ ਦੇਵ, ਕਬੀਰ, ਫ਼ਰੀਦ, ਟੈਗੋਰ, ਬੁੱਲੇ ਸ਼ਾਹ ਜਾਂ ਅਰਵਿੰਦੋ ਕੋਈ ਵੀ ਪੂਰਬੀ ਜਾਂ ਪੱਛਮੀ ਨਹੀਂ ਹੈ। ਇਹ ਸਾਰੇ ਹੀ ਇਨਸਾਨੀਅਤ ਦੇ ਰਾਹਬਰ ਹਨ ਅਤੇ ਬੰਦੇ ਨੇ ਬੰਦਿਆਈ ਦਾ ਰਾਹ ਜੇ ਫੜ੍ਹਨਾ ਹੈ ਤਾਂ ਇਨ੍ਹਾਂ ਸਭਨਾ ਪੈਗ਼ੰਬਰਾਂ, ਦਰਵੇਸ਼ਾਂ ਅਤੇ ਸੂਫ਼ੀਆਂ ਦੇ ਕਿਰਦਾਰ ਅਤੇ ਗ਼ੁਫ਼ਤਾਰ ਤੋਂ ਰੌਸ਼ਨੀ ਲੈਣੀ ਪੈਣੀ ਹੈ।ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਮੂਲ ਰੂਪ ਵਿੱਚ ਬੰਦਾ ਹੈ; ਉਸਨੂੰ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਪੰਜਾਬੀ,ਬੰਗਾਲੀ, ਜਰਮਨ, ਫ਼ਰਾਂਸੀਸੀ ,ਅੰਗਰੇਜ਼, ਅਤੇ ਜਾਤ-ਪਾਤ ਦੇ ਇਨ੍ਹਾਂ ਸਭ ਮਸਨੂਹੀ ਅਤੇ ਅਣਮਨੁੱਖੀ ਵਖਰੇਵਿਆਂ ਤੋਂ ਉੱਪਰ ਉੱਠਣਾ ਪੈਣਾ ਹੈ।ਸਵਾਲ ਕੇਵਲ ਇੰਤਨਾ ਹੈ ਕਿ ਦੁਨੀਆਂ ਚ ਬੰਦੇ ਬੰਦਿਆਂ ਦੇ ਵਾਂਗ ਜਿਊਣ ਦੇ ਯੋਗ ਬਣਨ ਕਿਵੇਂ- ਕੋਈ ਮੰਨੇ ਜਾਂ ਨਾ ਮੰਨੇ- ਇਸ ਦਿਸ਼ਾ ਵਿੱਚ ਸੁਕਰਾਤ ਤੋਂ ਪਿਛੋਂ ਸਿਧਾਂਤ ਅਤੇ ਅਮਲ ਦੀ ਜੁੜਤ ਦੇ ਪੱਖੋਂ ਇਨਸਾਨੀਅਤ ਦਾ ਸਦਾ ਸਭ ਤੋਂ ਵੱਡਾ ਉਸਤਾਦ ਕਾਰਲ ਮਾਰਕਸ ਹੈ ਪਰ ਉਸਦੇ ਸਿਧਾਂਤ ਵਿੱਚੋਂ ਵਰਗ ਸੰਘਰਸ਼ ਅਤੇ ਹਿੰਸਾ ਤੇ ਜ਼ੋਰ ਨੂੰ ਕੇਂਦਰ ਵਿਚੋਂ ਸਰਕਾਏ ਬਿਨਾਂ ਸਰਨਾ ਨਹੀਂ ਹੈ ।
ਅੰਤਿਕਾ- ਪੰਜਾਬ ਵਿੱਚ ਪੁਲਿਸ ਦੀਆਂ ਵਧੀਕੀਆਂ ਅਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਦੇ ਕੇਸਾਂ ਨੁੰ ਬੇਪਰਦ ਕਰਨ ਦੀ ਮੁਹਿੰਮ ਉਸਦੀ ਪੁਲਿਸ ਹਿਰਾਸਤ ਵਿੱਚ ਸ਼ਹਾਦਤ ਤੋਂ ਬਾਅਦ ਉਸਦੇ ਮਿੱਤਰਾਂ ਅਤੇ ਸਹਿਯੋਗੀਆਂ- ਖਾਸ ਕਰਕੇ ਜਸਪਾਲ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ ਮੁਕਤਸਰ ਨੇ ਹੋਰ ਵੱਧ ਦ੍ਰਿੜਤਾ ਨਾਲ ਜਾਰੀ ਰੱਖੀ।ਇਹ ਅਮਰੀਕ ਸਿੰਘ ਮੁਕਤਸਰ ਦੀ ਮਿਹਨਤ ਦਾ ਹੀ ਸਿਲਾ ਸੀ ਕਿ ਸ਼੍ਰੀ ਰਾਮ ਨਰਾਇਣ ਕੁਮਾਰ ਅਤੇ ਬੀਬੀ ਜਸਕਰਨ ਕੌਰ ਦੇ ਸਹਿਯੋਗ ਨਾਲ ਛੇ ਸੌ ਤੋਂ ਵੀ ਵੱਧ ਪੰਨਿਆਂ ਦਾ ਵਿਸ਼ਾਲ ਗ੍ਰੰਥ ਮਈ 2003 ਚ ਰਡਿਊਸਡ ਟੂ ਐਸ਼ਜ਼ ਸਿਰਲੇਖ ਹੇਠ ਛਪਕੇ ਬਾਹਰ ਆਇਆ। ਇਹ ਲੱਗਪਭ ਉਸ ਸਮੇਂ ਤੋਂ ਸਾਡੇ ਕੋਲ ਹੋਣ ਦੇ ਬਾਵਜੂਦ ਇਹ ਸੋਚਦਿਆਂ ਪੁਸਤਕ ਵਿੱਚ ਦਰਜ਼ ਸਾਰੀ ਸਮੱਗਰੀ ਦੀ ਖੁਦ ਸਾਨੂੰ ਆਪ ਨੂੰ ਵੀ ਵਿਸਥਾਰ ਵਿੱਚ ਜਾਣਕਾਰੀ ਹੈ, ਇਸ ਨੂੰ ਪੜ੍ਹ ਕੇ ਵੇਖਣ ਦੀ ਕਦੀ ਖੇਚਲ ਨਾ ਕੀਤੀ। ਅਸੀਂ ਉਪਰ ਵਰਣਤ ਬਿਰਤਾਂਤ ਤੋਂ ਬਾਅਦ ਹੁਣ ਆ ਕੇ ਇਸ ਤੇ ਨਜ਼ਰ ਮਾਰੀ ਹੈ। ਆਪ ਦਾ ਬਿਰਤਾਂਤ ਲਿਖਣ ਤੋਂ ਪਹਿਲਾਂ ਇਸ ਲਈ ਵੀ ਨਾ ਪੜ੍ਹੀ ਕੇ ਇਸ ਵਿਚ ਵਰਣਿਤ ਤੱਥਾਂ ਦੀ ਤਰਦੀਦ ਜਾਂ ਖੰਡਨ ਕਰਨ ਦਾ ਸਾਡਾ ਮੂਲੋਂ ਹੀ ਕੋਈ ਏਜੰਡਾ ਨਹੀਂ ਸੀ।ਪੁਸਤਕ ਵਿੱਚ ਦਿੱਤੇ ਤੱਥ ਸਹੀ ਹਨ ਪ੍ਰੰਤੂ ਉਨ੍ਹਾਂ ਦੀ ਪੇਸ਼ਕਾਰੀ ਇੱਕ ਤੋਂ ਵਧੇਰੇ ਪੈਂਤੜਿਆਂ ਤੋਂ ਕੀਤੀ ਜਾ ਸਕਦੀ ਹੈ। ਪੁਸਤਕ ਬੇਹੱਦ ਮਿਹਨਤ ਨਾਲ ਤਿਆਰ ਕੀਤੀ ਹੋਈ ਅਤੇ ਇਸ ਵਿੱਚ ਲਹਿਰ ਦੌਰਾਨ ਨਿਹਤ ਮਾਰੇ ਗਏ ਅਨੇਕਾਂ ਲੋਕਾਂ ਦੀ ਬਰਬਾਦੀ ਦੇ ਦਿਲ ਨੂੰ ਦਹਿਲਾ ਦੇਣ ਵਾਲੇ ਵੇਰਵੇ ਦਰਜ਼ ਹਨ। ਇਨਸਾਨ ਦੀ ਹਸਤੀ ਅਤੇ ਹੋਣੀ ਲਈ ਖਤਰਿਆਂ ਲਈ ਜ਼ਰਾ ਕੁ ਦਿਲਚਸਪੀ ਰੱਖਣ ਵਾਲੇ ਪੰਜਾਬ ਦੇ ਹਰ ਹੋਸ਼ਮੰਦ ਨਾਗਰਿਕ ਨੂੰ ਇਸਨੂੰ ਪੂਰਨ ਉਚੇਚ ਨਾਲ ਲਾਜ਼ਮੀ ਤੌਰ ਤੇ ਪੜ੍ਹਨੀ ਚਾਹੀਦੀ ਹੈ।
ਖੁਦ ਆਪ ਅਸੀਂ ਇਸ ਵਿੱਚੋਂ ਮਹਿਜ਼ ਇਕ ਦੋ ਵੇਰਵੇ ਹੀ ਸਾਝੇਂ ਕਰਨ ਦੀ ਕੋਸ਼ਿਸ਼ ਕਰਾਂਗੇ।ਮਸਲਨ ਤਰਨ ਤਾਰਨ ਪੁਲਿਸ ਜਿਲ੍ਹੇ ਦੇ ਮੁਖੀ ਅਜੀਤ ਸਿੰਘ ਸੰਧੂ ਦੀ 1997 ਨੂੰ ਆਤਮ ਹੱਤਿਆ ਦੇ ਸੰਬੰਧ ਵਿੱਚ 12 ਜੁਲਾਈ ਨੂੰ ਆਈ.ਬੀ.ਦੇ ਸੀਨੀਅਰ ਅਧਿਕਾਰੀ ਮਲੋਏ ਕ੍ਰਿਸ਼ਨਧਰ ਦੇ ਸ਼ਰਧਾਂਜਲੀ ਲੇਖ ਵਿੱਚੋਂ ਲੰਮੀ ਟੂਕ ਦਰਜ਼ ਹੈ।ਲੇਖਕ ਦੱਸਦਾ ਹੈ ਕਿ ਉਹ ਸਾਲ 1980 ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅਗਲੇ 12 ਵਰ੍ਹੇ ਸਥਿਤੀ ਦਾ ਜਇਜ਼ਾ ਲੈਣ ਲਈ ਪੱਤਰਕਾਰਾਂ ਦੇ ਭੇਸ ਵਿੱਚ ਅਨੇਕਾਂ ਵਾਰ ਆਉਂਦਾ ਜਾਂਦਾ ਰਿਹਾ ਹੈ। ਉਸਦਾ ਦਾਅਵਾ ਹੈ ਕਿ ਉਸਨੂੰ ਸਰਹੱਦੀ ਜਿਲਿਆਂ ਦੇ ਲੋਕਾਂ ਦੇ ਦੁੱਖ ਸੁੱਖ ਅਤੇ ਮੁਸੀਬਤਾਂ ਦੀ ਰਗ-ਰਗ ਦੀ ਵਾਕਫੀ ਹੈ। ਇਸ ਵਿੱਚ ਕੋਈ ਸੰਦੇਹ ਹੀਂ ਨਹੀਂ ਹੈ ਕਿ ਲੇਖਕ ਬੇਹੱਦ ਇਮਾਨਦਾਰ ਹੈ। ਉਹ ਸੁੰਤਤਰਤਾ ਤੋਂ ਬਾਅਦ ਕਸ਼ਮੀਰ, ਉੱਤਰ ਪੂਰਬ , ਨਕਸਲਬਾੜੀ, ਪੰਜਾਬ, ਬਿਹਾਰ, ਅਤੇ ਆਂਧਰਾ ਪ੍ਰਦੇਸ਼ ਆਦਿ ਖੇਤਰਾਂ ਵਿੱਚ ਚੱਲੇ ਹਿੰਸਕ ਅੰਦੋਲਨ ਅਤੇ ਆਮ ਲੋਕਾਂ ਦੀ ਨਸਲਘਾਤਾਂ ਲਈ ਦੋ ਟੁਕ ਸ਼ਬਦਾਂ ਵਿੱਚ ਵੱਖ- ਵੱਖ ਰਾਜਨੀਤਿਕ ਪਾਰਟੀਆਂ ਦੇ ਦੱਲੇ ਅਤੇ ਬੇਈਮਾਨ ਰਾਜਸੀ ਆਗੂਆਂ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਨੂੰ ਜਿੰਮੇਵਾਰ ਠਹਿਰਾਉਂਦਾ ਹੈ।ਸਾਨੂੰ ਪਤਾ ਹੈ ਕਿ ਅਜੀਤ ਸਿੰਘ ਸੰਧੂ ਦਾ ਬਿੰਬ ਆਤਮ ਹੱਤਿਆ ਕਰਨ ਸਮੇਂ ਗੁਰਮੀਤ ਸਿੰਘ ਪਿੰਕੀ ਦੀ ਕਦਰ ਹੀ ਆਮ ਲੋਕ ਮਾਨਸਿਕਤਾ ਅੰਦਰ ਕਿਸ ਹੱਦ ਤੱਕ ਰਾਖਸ਼ ਨੁਮਾ ਬਣ ਚੁੱਕਿਆ ਸੀ ਪ੍ਰੰਤੂ ਮਲੋਏ ਕ੍ਰਿਸ਼ਨਧਰ ਉਸਨੂੰ ਇਹ ਕਹਿੰਦਿਆਂ ਸਾਫ ਬਰੀ ਕਰਦਾ ਹੈ ਕਿ ਅਸਲ ਦੋਸ਼ੀ ਤਾਂ ਭ੍ਰਿਸ਼ਟ ਰਾਜਨੀਤਿਕ ਤੰਤਰ ਸੀ ਜਿਸਨੇ ਆਪਣੇ ਬਚਾਓ ਖ਼ਾਤਰ ਲਗਾਤਾਰ ਸ਼ਿਸ਼ਕੇਰ ਕੇ ਉਸਨੁੰ ਭਾਂਤ-ਭਾਂਤ ਦੇ ਕੁੱਤੇ ਕੰਮ ਕਰਨ ਲਈ ਇਸਤੇਮਾਲ ਕੀਤਾ।
ਪੁਸਤਕ ਦੇ ਪਹਿਲੇ 70 ਤੋਂ 72 ਪੰਨੇ ਜਸਵੰਤ ਸਿੰਘ ਖਾਲੜਾ ਦੇ ਕੇਸ ਦੇ ਵੱਖ ਵੱਖ ਪਹਿਲੂਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੰਨਾ 75 ਤੋਂ ਸੱਚ ਦੀ ਖੋਜ਼ ਸਿਰਲੇਖ ਹੇਠਲਾ ਅਗਲਾ ਹਿੱਸਾ ਸ਼ੁਰੂ ਹੁੰਦਾ ਹੈ।ਇਸ ਹਿੱਸੇ ਵਿੱਚ ਪੰਨਾ 78 ਤੋਂ 83 ਪਾਠਕਾਂ ਦੇ ਗੋਹ ਨਾਲ ਪੜ੍ਹਨ ਵਾਲੇ ਹਨ। ਇਨ੍ਹਾਂ ਪੰਨਿਆਂ ਵਿੱਚ ਅਰਜਨਟਾਇਨਾ, ਚਿੱਲੀ, ਦੱਖਣੀ ਅਫਰੀਕਾ ਅਤੇ ਕਈ ਹੋਰ ਦੇਸ਼ਾਂ ਵਿੱਚ ਸਰਕਾਰਾਂ ਵੱਲੋਂ ਆਪ ਦੀ ਵਸੋਂ ਨੂੰ ਕੰਟਰੋਲ ਕਰਨ ਲਈ ਚਲਾਈਆਂ ਮੁਹਿੰਮਾਂ ਤੋਂ ਬਾਅਦ ਦੋਸ਼ੀ ਦੱਸੇ ਜਾਣ ਦੀਆਂ ਕੋਸ਼ਿਸ਼ਾਂ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਪੂਰਨ ਇਮਾਨਦਾਰੀ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੱਲੇ ਪਈਆਂ ਨਿਰਾਸ਼ਾਵਾਂ ਦੇ ਵੇਰਵੇ ਦਰਜ਼ ਹਨ। ਮਸਲਨ ਅਰਜਨਟਾਈਨਾ ਅੰਦਰ ਸਾਲ 1976 ਵਿੱਚ ਫੌਜੀ ਜਰਨਲ ਜਮਹੂਰੀ ਸਰਕਾਰ ਦਾ ਤਖਤਾ ਪਲਟ ਕੇ ਤਾਕਤ ਵਿੱਚ ਆਏ ਅਤੇ ਅਗਲੇ 7-8 ਸਾਲ ਉਨ੍ਹਾਂ ਨੇ ਆਪ ਦੇ ਹਜ਼ਾਰਾਂ ਰਾਜਸੀ ਵਿਰੋਧੀਆਂ ਅਤੇ ਬੁੱਧੀਜੀਵੀਆਂ ਨੂੰ ਘਰਾਂ ਚੋਂ ਚੁੱਕ ਚੁੱਕ ਕੇ ਮਾਰ ਖਪਾ ਦਿੱਤਾ।ਸਾਲ 1983 ਚ ਰਾਊਲ ਅਲਫ਼ਾਨਸਿਨ ਦੀ ਅਗਵਾਈ ਹੇਠ ਕਾਇਮ ਹੋਈ ਜਮਹੂਰੀ ਸਰਕਾਰ ਨੇ ਪੂਰਨ ਨਿਹਚਾ ਨਾਲ ਦੋਸ਼ੀ ਫੌਜੀ ਅਫਸਰਾਂ ਨੂੰ ਕਟਹਿਰੇ ਵਿੱਚ ਖੜੇ ਕੀਤਾ।ਪ੍ਰੰਤੂ ਸਜਾਵਾਂ ਨੂੰ ਅਮਲੀ ਰੂਪ ਦੇਣ ਦੇ ਮਾਮਲੇ ਵਿੱਚ ਇਕ ਤੋਂ ਬਾਅਦ ਇੱਕ ਅਜਿਹੇ ਵਿਰੋਧਾਭਾਸ ਲਗਾਤਾਰ ਸਾਹਮਣੇ ਆਉਂਦੇ ਗਏ ਕਿ ਗੱਲ ਕਿਸੇ ਕਿਨਾਰੇ ਕਦੀ ਵੀ ਲੱਗ ਨਾ ਸਕੀ।
ਇੱਕ ਹੋਰ ਲਾਤੀਨੀ ਅਮਰੀਕੀ ਦੇਸ਼ ਪੇਰੂ ਵਿੱਚ ਸਾਲ 1982 ਤੋਂ 1994 ਤੱਕ ਚੱਲੀ ਮਾੳਵਾਦੀ ਸ਼ਾਇਨਗ ਪਾਥ ਗੁਰੀਲਿਆਂ ਦੀ ਹਿੰਸਕ ਇਨਕਲਾਬੀ ਲਹਿਰ ਨੂੰ ਦਬਾਉਣ ਲਈ ਰਾਸ਼ਰਟਪਤੀ ਆਲਬਰਟੋ ਫੂਜੀ ਮੋਰੀ ਦੀ ਅਗਵਾਈ ਹੇਠਲੀ ਸਰਕਾਰ ਨੇ ਸਾਲ 1990 ਚ ਤਾਕਤ ਵਿੱਚ ਆਉਣ ਤੋਂ ਲੈ ਕੇ ਸਾਲ 2000 ਤੱਕ ਅਜਿਹਾ ਹੀ ਸਰਕਾਰੀ ਜ਼ਬਰ ਕੀਤਾ। ਗੁਰੀਲਾ ਹਿੰਸਾ ਉੱਤੇ ਤਾਂ ਉਨ ਕਾਬੂ ਪਾ ਲਿਆ ਪ੍ਰੰਤੂ ਖੁਦ ਉਸਨੂੰ ਇਸੇ ਸਾਲ ਦੇਸ਼ ਚੋਂ ਜਾਨ ਬਚਾ ਕੇ ਆਪਣੇ ਪਿਤਰੀ ਦੇਸ਼ ਜਾਪਾਨ ਵੱਲ ਭੱਜਣਾ ਪਿਆ। ਮਾੜੀ ਕਿਸਮਤ ਨੂੰ ਕਿਸੇ ਕਾਰੋਬਾਰੀ ਕੰਮ ਲਈ ਮਈ 2006 ਚ ਉਹ ਚਿੱਲੀ ਦੀ ਰਾਜਧਾਨੀ ਸਾਨਤਿਆਗੋ ਆਉਣ ਤੇ ਅੜਿਕੇ ਆ ਗਿਆ। ਪੂਰੇ ਸਾਲ ਸਵਾ ਸਾਲ ਪੇਰੂ ਵਾਪਸ ਲਿਆ ਕੇ ਉਸ ਤੇ ਮੁਕੱਦਮਾ ਚਲਾਉਣ ਲਈ ਘੈਂਸ-ਘੈਂਸ ਹੁੰਦੀ ਰਹੀ ।ਅਖੀਰ ਸਤੰਬਰ 2007 ਚ ਚਿੱਲੀ ਸਰਕਾਰ ਨੇ ਉਸਨੂੰ ਪੇਰੂ ਦੇ ਹਵਾਲੇ ਕਰ ਦਿੱਤਾ। 7 ਅਪ੍ਰੈਲ 2009 ਨੂੰ ਪੇਰੂ ਦੀ ਸੁਪਰੀਮ ਕੋਰਟ ਨੇ ਉਸਨੂੰ ਕਾਲੇ ਬਿੱਲਿਆਂ ਦੇ ਇੱਕ ਬ੍ਰਿਗੇਡ ਕੋਲੋਂ ਸਾਲ 1991-92 ਚ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਨੂੰ ਮਰਵਾਉਣ ਲਈ ਦੋਸ਼ੀ ਗਰਦਾਨਦਿਆਂ 25 ਵਰ੍ਹੇ ਸਖ਼ਤ ਕੈਦ ਦੀ ਸਜ਼ਾ ਸੁਣਾ ਦਿੱਤੀ ।
3ਤੇ ਅੱਗੇ ਹੋਇਆ ਕੀ- ਪਾਠਕਾਂ ਨੂੰ ਹੈਰਾਨੀ ਹੋਵੇਗੀ- ਕੋਰਟ ਦੇ ਫੈਸਲੇ ਵਾਲੇ ਦਿਨ ਕੋਰਟ ਦੇ ਬਾਹਰ ਦੰਗੇ ਹੋ ਗਏ ਅਤੇ ਆਲਬਰਟੋ ਫੂਜੀਮੋਰੀ ਦੇ ਹਮਾਈਤੀਆਂ ਨੇ ਫੈਸਲੇ ਵਿਰੁੱਧ ਹਿੰਸਕ ਮੁਜਾਹਰੇ ਕਰ ਦਿੱਤੇ।ਬਾਅਦ ਵਿੱਚ ਕੁਝ ਸਮਾਚਾਰ ਪੱਤਰਾਂ ਵੱਲੋਂ ਆਪਣੇ ਤੌਰ ਤੇ ਮੁਕੱਦਮੇ ਦੇ ਫੈਸਲੇ ਬਾਰੇ ਲਈ ਗਈ ਲੋਕ ਰਾਇ ਵਿੱਚ ਕਰੀਬ 60ਗ਼ ਲੋਕਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੁਜ਼ਰਮਾਨਾ ਕਾਰਵਾਈ ਕਰਾਰ ਦਿੱਤਾ । ਵਿਅੰਗ ਦੀ ਹੱਦ ਇਹ ਸੀ ਕਿ ਜਨਮਤ ਵਿੱਚ ਕੋਰਟ ਦੇ ਵਿਰੁੱਧ ਫੈਸਲਾ ਦੇਣ ਵਾਲੇ ਇਨ੍ਹਾਂ ਲੋਕਾਂ ਵਿੱਚੋਂ 70 ਫੀਸਦੀ ਪੇਰੂ ਦੇ ਮਿਹਨਤਕਸ਼ ਆਵਾਮ ਨਾਲ ਸੰਬੰਧਤ ਸਨ।
ਸੋ ਪੇਰੂ ਦਾ ਭਾਣਾ ਏਤਰਾਂ ਵਾਪਰਿਆ ਹੈ।ਪ੍ਰੰਤੂ ਸ਼੍ਰੀਲੰਕਾ ਵਿੱਚੋਂ ਹਾਲ ਦੀ ਘੜੀ ਚੰਗੀ ਸੋ ਆ ਰਹੀ ਹੈ।ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਸਾਲ 2009 ਚ ਤਾਮਿਲ ਲਿੱਟੇ ਬਾਗੀਆਂ ਦਾ ਬੇਰਹਿਮੀ ਨਾਲ ਸਫਾਇਆ ਕਰ ਦਿੱਤਾ ਅਤੇ ਦਸ ਵਰ੍ਹੇ ਰੱਬ ਸੱਚੇ ਨੂੰ ਭੁੱਲ ਕੇ ਤਾਨਾਸ਼ਾਹ ਬਣਿਆ ਰਿਹਾ। ਸਾਲ ਕੁ ਪਹਿਲਾ ਉਹ ਚੋਣਾਂ ਕਰਵਾ ਬੈਠਾ ਅਤੇ ਆਪਣੇ ਇੱਕ ਬੇਹੱਦ ਸਾਦਾ ਦਿਲ, ਸੰਤ ਸੁਭਾਅ ਵਜ਼ਾਰਤੀ ਸਾਥੀ ਮੈਤਰੀਪਾਲ ਸਿਰੀਸੇਨਾ ਹੱਥੋਂ ਬੁਰੀ ਤਰ੍ਹਾਂ ਮਾਤ ਖਾ ਗਿਆ। ਵਿਦੇਸ਼ ਮੰਤਰੀ ਮੰਗਲਾ ਸਮਰਾਵੀਰਾ ਵੱਲੋਂ 7 ਮਈ 2015 ਨੂੰ ਦਿੱਤੀ ਜਾਣਕਾਰੀ ਅਨੁਸਾਰ ਉਨ ਤਮਿਲ ਅਤਿਵਾਦ ਦਾ ਸਫਾਇਆ ਕਰਕੇ ਦੇਸ਼ ਵਿੱਚ ਸਾਂਤੀ ਬਹਾਲ ਕਰਨ ਦੇ ਬਹਾਨੇ ਦੇਸ਼ ਦੇ ਖਜ਼ਾਨੇ ਨੂੰ 18 ਅਰਬ ਡਾਲਰ ਦਾ ਚੂਨਾ ਲਗਾਇਆ ਅਤੇ ਉਸਨੇ ਕਿਹਾ ਕਿ ਅਸੀਂ ਉਸ ਕੋਲੋਂ ਇਹ ਪੈਸਾ ਹਰ ਹਾਲ ਵਿੱਚ ਕੱਢ ਕੇ ਛੱਡਣਾ ਹੈ।
ਸਾਡੀ ਸਭ ਤੋਂ ਵੱਧ ਦਿਲਚਸਪੀ ਇਸ ਗੱਲ ਵਿੱਚ ਹੈ ਕਿ ਇਨਸਾਨ ਦਾ ਖਹਿੜਾ ਹਿੰਸਾ ਪ੍ਰਤੀ ਹਿੰਸਾ ਦਾ ਨਿਰੰਤਰ ਚੱਕਰ ਛੱਡਦਾ ਕਿਉਂ ਨਹੀਂ ਅਤੇ ਅਲਬਰਟੋ ਫੂਜੀਮੌਰੀ, ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਜਿਹੇ ਹੋਰ ਹਾਕਮਾਂ ਦੀ ਜਾਚ ਬੰਦੇ ਦੀ ਤੌਹੀਨ ਕਰਨ ਤੋਂ ਤੌਬਾ ਕਿਉਂ ਨਹੀਂ ਕਰਦਾ।
ਇਸਦੇ ਨਾਲ ਇਹ ਵੀ ਸਪੱਸ਼ਟ ਰਹੇ ਕਿ ਸਾਡੇ ਬਿਰਤਾਂਤ ਵਿਚ ਦਿੱਲੀ ਵਾਲਿਆਂ ਨੂੰ ਬਰੀ ਕਰਨ ਤੋਂ ਮੁਰਾਦ ਨਹੀਂ ਹੈ। ਪ੍ਰੰਤੂ ਸਾਨੂੰ ਗੱਲ ਸਿੱਖਾਂ ਨਾਲ ਮਿਥ ਕੇ ਵਿਤਕਰੇ ਦੀ ਵੀ ਨਹੀਂ ਬਲਕਿ ਉਨ੍ਹਾਂ ਦੀ ਸਿਰੇ ਦੀ ਬੇਅਸੂਲੀ ਮਾਰੂ ਪਾਵਰ ਪਾਲਿਟਿਕਸ ਦੀ ਹੀ ਲਗਦੀ ਹੈ।ਇਹ ਕਥਾ ਜਗਤਾਰ ਸਿੰਘ ਹੋਰਾਂ ਦੀ ਖਾਲਿਸਤਾਨ ਏ ਨਾਨ ਮੂਵਮੈਂਟ ਨਾਂ ਦੇ ਸ਼ਾਹਕਾਰ ਗ੍ਰੰਥ ਅੰਦਰ ਪੂਰਨ ਵਿਸਥਾਰ ਰੂਪ ਵਿਚ ਪੜ੍ਹੀ ਜਾ ਸਕਦੀ ਹੈ। ਮੁੱਦਤ ਪਹਿਲਾਂ ਲਾਲੀ ਬਾਬੇ ਨੇ ਮਹਾਨ ਯੂਨਾਨੀ ਨਾਟਕਕਾਰ ਦੀਆਂ ਤਰਾਸਦੀਆਂ ਦੀ ਮਹਿਮਾ ਡੈੱਥ ਟੂ ਦਾ ਸੈਂਟੀਮੈਂਟ ਦੇ ਉਸਦੇ ਕਰੀਡੋ ਵਿਚ ਕਹੀ ਸੀ। 4-5 ਵਰ੍ਹੇ ਪਹਿਲਾਂ ਇਕ ਤਰ੍ਹਾਂ ਨਾਲ ਇਕੋ ਸਾਹੇ ਪੜ੍ਹੀ ਪੁਸਤਕ ਵਿਚ ਸਾਨੂੰ ਜਗਤਾਰ ਸਿੰਘ ਹੋਰੀਂ ਆਪਣੇ ਬਿਰਤਾਂਤ ਦੀ ਅਕੱਟ ਅਤੇ ਗੈਰਜਜ਼ਬਾਤੀ ਪ੍ਰਮਾਣਿਕਤਾ ਦੇ ਮਾਮਲੇ ਵਿਚ ਉਸੇ ਤਰ੍ਹਾਂ ਦੇ ਕਰੀਡੋ ਨੂੰ ਛੂੰਹਦੇ ਨਜ਼ਰ ਆਏ ਸਨ। ਮਸਲਾ ਪੰਜਾਬ ਜਾਂ ਦਿੱਲੀ ਵਿਚ ਅਸਲ ਦੋਸ਼ੀ ਲੱਭਣ ਦਾ ਨਹੀਂ ਹੈ। ਮਸਲਾ ਇਹ ਹੈ ਕਿ ਇਸ ਬਿਰਤਾਂਤ ਦੀ ਘੁੰਣਘੇਰੀ ਚੋਂ ਬਾਹਰ ਨਿਕਲ ਕੇ ਸਮਾਜਿਕ ਇਨਸਾਫ ਦੀ ਬਹਾਲੀ ਦੇ ਅਸਲ ਮੁੱਦਿਆਂ ਵੱਲ ਪਰਤਿਆ ਕਿੰਝ ਜਾਵੇ।
ਖਾਲਿਸਤਾਨ ਬਣਨ ਜਾ ਬਨਾਉਣ ਤੇ ਭਲਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ; ਹੋਣਾ ਚਾਹੀਦਾ ਵੀ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਕਿਊਬਿਕ ਜਾਂ ਸਕਾਟਲੈਂਡ ਦੀਆਂ ਅਜੋਕੀਆਂ ਮਿਸਾਲਾਂ ਹੈਗੀਆਂ - ਅਜਿਹੀ ਮੁਹਿੰਮ ਦੀ ਸਮਾਜਕ, ਰਾਜਨੀਤਕ, ਸਦਾਚਾਰਕ ਰੂਪਰੇਖਾ ਸਪੱਸ਼ਟ ਹੋਵੇ ਅਤੇ ਇਸ ਨੂੰ ਜਮੂਹਰੀ ਲੀਹਾਂ ਤੇ ਬਹੁਗਿਣਤੀ ਲੋਕਾਂ ਦੀ ਸਹਿਮਤੀ ਲੈ ਕੇ ਉਲੀਕਿਆ ਜਾਵੇ।
ਸੋ ਪਾਠਕਾਂ ਦੀ ਕਚਹਿਰੀ ਵਿੱਚ ਪੰਜਾਬ ਅਤੇ ਨਵੀਂ ਦਿੱਲੀ ਦੇ ਰਾਜਸੀ ਮੰਚਾਂ ਉਪਰ ਸਰਗਰਮ ਉਨ੍ਹਾਂ ਵਕਤਾਂ ਦੇ ਨੇਤਾਵਾਂ ਦੀ ਪਾਵਰ ਪਾਲਿਟਿਕਸ ਅਤੇ ਗੁਰਮੀਤ ਸਿੰਘ ਪਿੰਕੀ ਦੀਆਂ ਚੀਖਾਂ ਦੀ ਲੋਅ ਵਿੱਚ ਸਾਡੀ ਇਹ ਬੜੀ ਨਿਮਰ ਗੁਜ਼ਾਰਿਸ਼ ਹੈ ਕਿ ਸ਼ਮਸ਼ੀਰਾਂ ਦੇ ਵਜ਼ਦ ਜਾਂ ਨੌਜਵਾਨਾਂ ਨੂੰ ਰਣ ਤੱਤੇ ਲਈ ਤਿਆਰ ਕਰਨ ਖ਼ਾਤਰ ਢਾਡੀਆਂ ਦੇ ਹਾਰ ਹਰ ਵਕਤ ਬੀਰ ਰਸੀ ਵਾਰਾਂ ਗਾਈ ਜਾਣ ਵਾਲੇ ਸਾਡੇ ਸਿੱਖ ਦਾਨਸ਼ਵਰ ਭਰਾ ਕਦੀ ਕਦੀ ਇਹ ਵੀ ਤਾਂ ਦੱਸਣ ਕਿ ਪੰਜਾਬ ਦੇ ਲੋਕਾਂ ਦੀ ਮੁਕਤੀ ਲਈ ਹਿੰਸਾ-ਪ੍ਰਤੀ ਹਿੰਸਾ ਤੋਂ ਪਾਰ, ਅਮਲੀ ਰਾਹ ਕਿਹੜਾ ਹੈ। ਉਹ ਜ਼ਰਾ ਇਹ ਵੀ ਤਾਂ ਸੋਚਣ ਕਿ ਹਜ਼ਾਰਾਂ ਨਹੀਂ ਬਲਕਿ ਲੱਖਾਂ ਕਰੋੜਾਂ ਘਾਟਾਂ ਦੇ ਬਾਵਜੂਦ ਵੀ ਜ਼ਿੰਦਗੀ ਬੜੀ ਸੋਹਣੀ ਹੈ; ਡਾਢੀ ਮਨਮੋਹਣੀ ਹੈ।ਇਹ ਗਰਕ ਗਈ ਜੇਕਰ; ਮੁੜ ਇੱਥੇ ਆਵਣ ਲਈ ਕਰੋੜਾਂ ਵਰ੍ਹੇ ਲੱਗਣਗੇ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346