Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

 
ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ
- ਚਰਨਜੀਤ ਸਿੰਘ
 

 

ਸਾਲ 1977 ਵਿੱਚ ਮੈਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਉਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਡਾ ਐਨ.ਸੀ.ਸੀ ਦਾ ਕੈਂਪ ਪਹਿਲੀ ਵਾਰ ਹਿਮਾਚਲ ਪ੍ਰਦੇਸ. ਵਿੱਚ ਲੱਗਣਾ ਸੀ। ਸਾਡੇ ਸਕੂਲ ਦੇ ਬੱਚਿਆਂ ਸਮੇਤ ਇਲਾਕੇ ਦੇ ਹੋਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਜਾਣਾ ਸੀ। ਮਨ ਦੀ ਖੁਸ.ੀ ਸੰਭਾਲੀ ਨਹੀ ਸੀ ਜਾ ਰਹੀ। ਕਿਉਂਕਿ ਇਹ ਵਿਦਿਆਰਥੀ ਜੀਵਨ ਦਾ ਪਹਿਲਾ ਟੂਰ ਸੀ।


ਅਸੀਂ ਸਕੂਲ ਦੇ ਵਿਦਿਆਰਥੀਆਂ ਸਮੇਤ ਰੇਲ ਗੱਡੀ ਰਾਹੀਂ ਪਹਿਲਾ ਲੁਧਿਆਣਾ ਅਤੇ ਉਸ ਤੋਂ ਬਾਅਦ ਅਸੀਂ ਪਠਾਨਕੋਟ ਲਈ ਰੇਲ ਗੱਡੀ ਵਿੱਚ ਸਵਾਰ ਹੋ ਗਏ। ਪਠਾਨਕੋਟ ਤੋਂ ਛੋਟੀ ਰੇਲ ਰਾਹੀਂ ਅਸੀਂ ਪਾਲਮਪੁਰ ਬੈਜਨਾਥ ਪਪਰੌਲਾ ਸਟੇਸ.ਨ ਤੇ ਪਹੁੰਚ ਗਏ। ਸਾਡੀ ਐਨ.ਸੀ.ਸੀ ਦੀ ਟ੍ਰੇਨਿੰਗ ਇਸੇ ਜਗ੍ਹਾ ਤੇ ਸੀ। ਮਿਲਟਰੀ ਦੀਆਂ ਗੱਡੀਆਂ ਵਿੱਚ ਸਾਨੂੰ ਸਾਡੇ ਕੈਂਪ ਵਿੱਚ ਪਹੁੰਚਾਇਆ ਗਿਆ। ਅਸੀ ਕੁੱਝ ਦਿਨ ਕੈਂਪ ਟ੍ਰੇਨਿੰਗ ਦੀਆਂ ਗਤੀਵਿਧੀਆਂ ਵਿੱਚ ਮਸ.ਰੂਫ ਰਹੇ। ਵੱਖੱਵੱਖ ਤਜ.ਰਬਿਆਂ ਦਾ ਅਨੁਭਵ ਹੋਇਆ, ਜਿੰਦਗੀ ਵਿੱਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ।
ਇੱਕ ਦਿਨ ਸਾਨੂੰ ਆਸ ਪਾਸ ਦੀਆਂ ਜਾਣਕਾਰੀ ਭਰਪੂਰ ਸਥਾਨਾਂ ਤੇ ਲਿਜਾਣ ਦਾ ਪ੍ਰੋਗਰਾਮ ਸੀ। ਇਸ ਵਿੱਚ ਸਾਨੂੰ ਸਾਡੇ ਮਹਾਨ ਚਿੱਤਰਕਾਰ ਸ. ਸੋਭਾ ਸਿੰਘ ਜੀ ਦੇ ਕਲਾ ਸਟੂਡੀਓ ਅਤੇ ਉਹਨਾਂ ਦੇ ਰੈਣ ਬਸੇਰਾ ਵਿੱਖੇ ਵੀ ਜਾਣ ਦਾ ਮੌਕਾ ਮਿਲਿਆ। ਪ੍ਰਮਾਤਮਾ ਵੱਲੋਂ ਮਿਲੀ ਹੋਈ ਦਾਤ ਕਲਾ ਪ੍ਰੇਮ ਦੀ ਹੋਣ ਕਰਕੇ ਮੈਂ ਦਾਰ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ.ਨਸੀਬ ਸਮਝ ਰਿਹਾ ਸੀ। ਦਾਰ ਜੀ ਦਾ ਉੱਚਾ ਲੰਮਾ ਕੱਦ, ਸਫੈਦ ਕੁੜਤੇ ਪਜਾਮੇ ਵਿੱਚ ਬਹੁਤ ਹੀ ਸਾਦਗੀ ਦੀ ਮੂਰਤ ਪ੍ਰਮਾਤਮਾ ਰੂਪੀ ਸਖਸ.ੀਅਤ ਦੇ ਦਰਸ.ਨ ਹੋ ਜਾਣੇ ਜਿੰਦਗੀ ਦੀ ਕਿਸੇ ਪ੍ਰਾਪਤੀ ਤੋਂ ਘੱਟ ਨਹੀ ਸਨ। ਦਾਰ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਆਪਣੇ ਵਿਹੜੇ ਵਿੱਚ ਰੰਗ ਬਿਰੰਗੀਆਂ ਚਿੜ੍ਹੀਆਂ ਅਤੇ ਹੋਰ ਪੰਛੀ ਵੀ ਰੱਖੇ ਹੋਏ ਸਨ। ਫਿਰ ਸਾਨੂੰ ਬਾਹਰ ਇੱਕ ਕੁਰਸੀ ਉਪੱਰ ਬੈਠ ਕੇ ਕੁੱਝ ਕਲਾਂ ਸਬੰਧੀ ਜਾਣਕਾਰੀ ਦਿੱਤੀ। ਆਪਣੀ ਗੈਲਰੀ ਵਿੱਚ ਆਪਣੇ ਬਣਾਏ ਹੋਏ ਚਿੱਤਰ ਵਿਖਾਏ ਅਤੇ ਜੋ ਉਸ ਵਕਤ ਚਿੱਤਰਕਾਰੀ ਕਰ ਰਹੇ ਸਨ ਉਹ ਵੀ ਕਰਕੇ ਵਿਖਾਈ। ਅਸੀਂ ਉਹਨਾਂ ਦੇ ਬਣਾਏ ਹੋਏ ਗੁਰੂ ਸਾਹਿਬਾਨਾਂ ਦੇ ਚਿੱਤਰਾਂ ਦੀਆਂ ਪ੍ਰਿਟਿੰਗ ਕਾਪੀਆਂ ਵੀ ਉੱਥੋਂ ਖਰੀਦੀਆਂ। ਉਹਨਾਂ ਨਾਲ ਇਸ ਪਹਿਲੀ ਮੁਲਾਕਾਤ ਦਾ ਮੇਰੇ ਦਿਲ ਉਪੱਰ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਹ ਕਲਾਕਾਰ ਮੇਰੇ ਦਿਲ ਵਿੱਚ ਵਸ ਗਿਆ। ਕਿਉਂਕਿ ਛੋਟੇ ਹੁੰਦੇ ਪੜਦਿਆਂ ਸਾਡੇ ਸਕੂਲ ਦੇ ਸਲੇਬਸ ਦੀਆਂ ਕਿਤਾਬਾਂ ਵਿੱਚ ਵੀ ਉਹਨਾਂ ਬਾਰੇ ਲੇਖ ਹੁੰਦੇ ਸਨ “ਸੋਹਣੀ ਦਾ ਚਿੱਤਰਕਾਰ ਸੋਭਾ ਸਿੰਘ”
ਸਮਾਂ ਆਪਣੀ ਰਫਤਾਰ ਨਾਲ ਚੱਲਦਾ ਗਿਆ, ਵਕਤ ਬੀਤਦਿਆਂ ਪਤਾ ਹੀ ਨਹੀ ਲੱਗਿਆ ਪੜ੍ਹਾਈ ਦੇ ਨਾਲੱਨਾਲ ਮੈਂ ਆਪਣੇ ਰੋਜੀ ਰੋਟੀ ਦੇ ਕੰਮ ਧੰਦਿਆਂ ਵਿੱਚ ਉਲਝ ਗਿਆ। ਪਰ ਕਲਾ ਨਾਲ ਪ੍ਰੇਮ ਹਮੇਸ.ਾ ਦਿਲ ਵਿੱਚ ਵਸਿਆ ਰਿਹਾ।
1980 ਵਿੱਚ ਮੈਂ ਲੁਧਿਆਣੇ ਹਰ ਰੋਜ ਆਪਣਾ ਕੰਮ ਕਰਨ ਲਈ ਰੇਲ ਗੱਡੀ ਵਿੱਚ ਜਾਇਆ ਕਰਦਾ ਸੀ। ਸਾਡੇ ਨਾਲ ਜਾਣ ਵਾਲੇ ਦੋਸਤਾਂ ਮਿੱਤਰਾਂ ਦਾ ਇੱਕ ਗਰੁੱਪ ਬਣ ਗਿਆ ਸੀ। ਸਾਰਿਆਂ ਦਾ ਆਪਸੀ ਬਹੁਤ ਪਿਆਰ ਸੀ। ਇਹਨਾਂ ਦੋਸਤਾਂ ਦੇ ਵਿੱਚੋਂ ਸਾਡਾ ਇੱਕ ਵੱਡਾ ਭਰਾ ਤੇਜ ਪ੍ਰਤਾਪ ਸਿੰਘ ਸੰਧੂ ਵੀ ਸਾਡਾ ਸਾਥੀ ਸੀ। ਇਹਨਾਂ ਦੀ ਲਾਈਨ ਫੋਟੋਗ੍ਰਾਫੀ ਸੀ। ਪਰ ਸੰਧੂ ਦੇ ਸੀਨੇ ਵਿੱਚ ਵੀ ਕਲਾ ਦੀ ਚਿੰਗਾਰੀ ਮਘਦੀ ਸੀ। ਪ੍ਰੰਤੂ ਉਹਨਾਂ ਨੇ ਇਸ ਚਿੰਗਾਰੀ ਨੂੰ ਸ.ਾਂਤ ਕਰਨ ਲਈ ਬਹੁਤ ਮਿਹਨਤ ਕੀਤੀ। ਇਸ ਦੀ ਮਿਹਨਤ ਨੂੰ ਫਲ ਮਿਲਿਆ ਅਤੇ ਬੁਲੰਦੀਆਂ ਨੂੰ ਛੂਹੰਦਾ ਹੋਇਆ ਆਪਣੀ ਪਹਿਲੀ ਫੋਟੋ ਨੁਮਾਇਸ. ਲਾਉਣ ਤੱਕ ਪਹੁੰਚ ਗਿਆ। ਇਹ ਕਲਾ ਪ੍ਰੇਮੀ ਵੀ ਉਸ ਪਾਕ ਪਵਿੱਤਰ ਆਤਮਾ ਸ. ਸੋਭਾ ਸਿੰਘ ਜੀ ਦੇ ਲੜ ਲੱਗ ਗਿਆ।
ਸਾਲ 1982 ਵਿੱਚ ਐਕਸਟੈਂਸ.ਨ ਲਾਇਬਰੇਰੀ ਲੁਧਿਆਣਾ ਵਿਖੇ ਆਪਣੀ ਪਹਿਲੀ ਫੋਟੋ ਨੁਮਾਇਸ. ਦਾ ਉਦਘਾਟਨ ਸ. ਸੋਭਾ ਸਿੰਘ ਜੀ ਦੇ ਪਵਿੱਤਰ ਹੱਥੋਂ ਕਰਵਾਕੇ ਆਪਣੇ ਆਪ ਨੂੰ ਖੁਸ.ਨਸੀਬ ਸਮਝਿਆ। ਇਸ ਸਮੇਂ ਵੀ ਮੈਂ ਦਾਰ ਜੀ ਦੇ ਦੂਸਰੀ ਵਾਰ ਦਰਸ.ਨ ਕੀਤੇ ਸਨ। ਇਸ ਪ੍ਰੋਗਰਾਮ ਦੌਰਾਨ ਸਾਡਾ ਇੱਕ ਫੋਟੋਗ੍ਰਾਫ ਦਾਰ ਜੀ ਦੇ ਨਾਲ ਖਿੱਚਿਆ ਹੋਇਆ ਹੈ। ਜਿਸ ਨੂੰ ਮੈਂ ਅੱਜ ਵੀ ਜਾਨ ਨਾਲੋਂ ਵੱਧ ਪਿਆਰ ਨਾਲ ਰੱਖਦਾ ਹਾਂ। ਇਹ ਫੋਟੋਗ੍ਰਾਫ ਮੇਰੇ ਲਈ ਮੇਰੀ ਜਿੰਦਗੀ ਦੀ ਅਨਮੋਲ ਯਾਦਗਾਰ ਹੈ। ਉਹਨਾਂ ਦੇ ਆਸ.ੀਰਵਾਦ ਸਦਕਾ ਸੰਧੂ ਬੁਲੰਦੀਆਂ ਨੂੰ ਛੂਹੰਦਾ ਅੱਜ ਟੀ.ਪੀ.ਐਸ ਸੰਧੂ ਦੇ ਨਾਮ ਨਾਲ ਬਹੁਤ ਹੀ ਪ੍ਰਸਿੱਧ ਫੋਟੇਗ੍ਰਾਫਰ ਹੈ।
ਸ. ਸੋਭਾ ਸਿੰਘ ਜੀ ਨੇ 85 ਸਾਲ ਦੇ ਜੀਵਨ ਦੌਰਾਨ ਜਿੰਦਗੀ ਦੀਆਂ ਬੇਸੁਮਾਰ ਪਤਝੜਾ ਤੇ ਬਹਾਰਾਂ ਦੇਖੀਆਂ ਜਿੰਦਗੀ ਦੀ ਪਹਿਲੀ ਹਨੇਰੀ ਪੰਜ ਸਾਲ ਦੀ ਉਮਰ ਵਿੱਚ ਆਈ ਜਦੋਂ ਕੁਦਰਤ ਨੇ ਇਹਨਾਂ ਨੂੰ ਮਾਂ ਦੇ ਪਿਆਰ ਤੋਂ ਵਾਝਾਂ ਕਰ ਦਿੱਤਾ ਅਜੇ ਬਾਲ ਉਮਰੇ ਲੜਖੜਾਉਂਦੇ ਕਦਮਾਂ ਨੂੰ ਸੰਭਾਲਣ ਦਾ ਯਤਨ ਹੀ ਕਰਦੇ ਸਨ ਕਿ ਇੱਕ ਹੋਰ ਅਜਿਹਾ ਤੁਫਾਨ ਆਇਆ ਕਿ ਇਹਨਾਂ ਦੇ ਸਿਰ ਉਪਰੋਂ ਪਿਤਾ ਦਾ ਸਾਇਆ ਵੀ ਉੱਠ ਗਿਆ। ਜਿੰਦਗੀ ਸੰਘਰਸ. ਵਿੱਚ ਘਿਰ ਗਈ ਅਜਿਹੀ ਔਖੀ ਘੜੀ ਵਿੱਚ ਇੰਨਾਂ ਦੀ ਭੈਣ ਨੇ ਮਾਤਾ ਅਤੇ ਪਿਤਾ ਦਾ ਫਰਜ. ਨਿਭਾਉਂਦੇ ਇਹਨਾਂ ਦਾ ਪਾਲਣ ਪੋਸ.ਣ ਕੀਤਾ।
ਬਾਲ ਉਮਰੇ ਆਪਣੇ ਪਿੰਡ ਸ੍ਰੀ ਹਰਗੋਬਿੰਦਪੁਰ ਦਰਿਆ ਬਿਆਸ ਦੇ ਕਿਨਾਰੇ ਰੇਤ ਉਪੱਰ ਖੇਡਦਿਆਂੱਖੇਡਦਿਆਂ ਕੁਦਰਤ ਨੇ ਇਹਨਾਂ ਦੇ ਅੰਦਰ ਛੁਪੇ ਕਲਾਕਾਰ ਨੂੰ ਜਗਾ ਦਿੱਤਾ। ਰੇਤ ਉਪੱਰ ਛੋਟੀਆਂੱਛੋਟੀਆਂ ਉਗਲਾਂ ਨਾਲ ਕੁੱਝ ਤਸਵੀਰਾਂ ਬਣਾ ਕੇ ਉਹਨਾਂ ਵਿੱਚੋਂ ਆਪਣੀ ਮਾਂ ਨੂੰ ਲੱਭਣ ਦੀ ਕੋਸਿ.ਸ ਕਰਦੇ।
ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ ਇੰਡਸਟ੍ਰੀਅਲ ਸਕੂਲ ਵਿੱਚੋਂ ਇੱਕ ਸਾਲ ਦਾ ਆਰਟ ਐਂਡ ਕਰਾਫਟ ਦਾ ਡਿਪਲੋਮਾਂ ਕੀਤਾ ਅਤੇ ਆਪਣੇ ਉਵਰਸੀਅਰ ਜੀਜਾ ਜੀ ਤੋਂ ਨਕਸ.ਾ ਨਵੀਸੀ ਦਾ ਕੰਮ ਸਿੱਖਿਆ। 18 ਸਾਲ ਦੀ ਉਮਰ ਵਿੱਚ ਸਤੰਬਰ 1919 ਨੂੰ ਬਤੌਰ ਨਕਸ.ਾ ਨਵੀਸ ਫੌਜ ਵਿੱਚ ਭਰਤੀ ਹੋ ਕੇ ਬਗਦਾਦ ਚੱਲੇ ਗਏ। ਚਿੱਤਰਕਾਰੀ ਦਾ ਸ.ੌਕ ਨਾਲੋਂੱਲਾਲ ਚੱਲਦਾ ਰਿਹਾ। ਪ੍ਰਸਿੱਧ ਚਿੱਤਰਕਾਰਾਂ ਦੀਆਂ ਜੀਵਨੀਆਂ ਅਤੇ ਕਲਾ ਪੁਸਤਕਾਂ ਪੜ੍ਹਦੇੱਪੜ੍ਹਦੇ ਇਨ੍ਹਾਂ ਦੀ ਚਿੱਤਰਕਾਰੀ ਵਿੱਚ ਬਹੁਤ ਨਿਖਾਰ ਆਇਆ। ਇਸੇ ਸਮੇਂ ਹੀ ਨੌਜਵਾਨ ਸੋਭਾ ਸਿੰਘ ਨੇ ਫੈਸਲਾ ਕੀਤਾ ਕਿ ਉਹ ਚਿੱਤਰਕਾਰ ਹੀ ਬਣੇਗਾ। 1923 ਵਿੱਚ ਫੌਜ ਦੀ ਨੌਕਰੀ ਛੱਡਕੇ ਵਾਪਿਸ ਅੰਮ੍ਰਿਤਸਰ ਵਿਖੇ ਆਪਣਾ ਆਰਟ ਸਟੂਡਿਓ ਖੋਲਿਆਂ। ਇਸੇ ਸਾਲ ਵਿਸਾਖੀ ਵਾਲੇ ਦਿਨ ਬੀਬੀ ਇੰਦਰ ਕੌਰ ਨਾਲ ਇੰਨ੍ਹਾਂ ਦੀ ਸ.ਾਦੀ ਹੋ ਗਈ ਫਿਰ 1926 ਵਿੱਚ ਇੰਨ੍ਹਾਂ ਨੇ ਲਾਹੌਰ ਅਨਾਰਕਲੀ ਬਜਾਰ ਵਿੱਚ ਈਕੋ ਸਕੂਲ ਆਫ ਆਰਟ ਸਥਾਪਤ ਕੀਤਾ। 1931 ਵਿੱਚ ਦਿੱਲੀ ਵਿੱਚ ਸਟੂਡਿਓ ਖੋਲ੍ਹਿਆਂ। 1946 ਵਿੱਚ ਸੋਭਾ ਸਿੰਘ ਜੀ ਫਿਰ ਵਾਪਿਸ ਲਾਹੌਰ ਚਲੇ ਗਏ ਇਸੇ ਸਮੇਂ ਦੌਰਾਨ ਫਿਰਕੂ ਹਿੰਸਾ ਦੀ ਹਨੇਰੀ ਵਿੱਚ ਸਭ ਕੁੱਝ ਤਬਾਹ ਹੋ ਗਿਆ ਤੇ 1947 ਤੱਕ ਬਣਾਏ ਲਗਭਗ 300 ਚਿੱਤਰ ਅੱਗ ਦੀ ਭੇਂਟ ਚੜ੍ਹ ਗਏ। ਇਥੋਂ ਉਜੜ ਕੇ ਖਾਲੀ ਹੱਥ ਵਾਪਿਸ ਆ ਕੇ ਕੁਦਰਤ ਦੀ ਗੋਦ ਵਿੱਚ ਵਸੀਂ ਕਾਂਗੜਾ ਘਾਟੀ ਦੇ ਪਿੰਡ ਅੰਧਰੇਟਾ ਵਿੱਖੇ ਆ ਗਏ ਅਤੇ ਸਦਾ ਲਈ ਇੱਥੇ ਦੇ ਹੀ ਹੋ ਕੇ ਰਹਿ ਗਏ।
ਧੌਲਾਧਾਰ ਦੀਆਂ ਪਹਾੜੀਆਂ ਵਿੱਚ ਕੁਦਰਤ ਦੀ ਗੋਦ ਦਾ ਨਿੱਘ ਮਾਣਦੇ ਹੋਏ ਕੁਦਰਤ ਨਾਲ ਇੱਕੱਮਿੱਕ ਹੋ ਕੇ ਰੰਗਾਂ ਨਾਲ ਇਹੋ ਜਿਹੀਆਂ ਖੇਡਾਂੱਖੇਡਦਿਆਂ ਚਿੱਤਰਕਾਰੀ ਵਿੱਚੋਂ ਬਹੁਤ ਹੀ ਖੂਬਸੂਰਤ ਕਲਾਂੱਕ੍ਰਿਤਾਂ ਦਾ ਜਨਮ ਹੋਇਆ ਜਿੰਨ੍ਹਾਂ ਨਾਲ ਉੱਥੋਂ ਦਾ ਆਲਾੱਦੁਆਲਾ ਵੀ ਰੰਗੀਨ ਹੋ ਗਿਆ। ਆਪਣੇ ਚਿੱਤਰਾਂ ਦੇ ਜਰੀਏ ਸੋਭਾ ਸਿੰਘ ਜੀ ਹਰ ਕਲਾਂ ਪ੍ਰੇਮੀ ਦੇ ਦਿਲ ਅਤੇ ਘਰ ਵਿੱਚ ਸਦਾ ਲਈ ਵਸ ਗਏ।
ਸੋਭਾ ਸਿੰਘ ਜੀ ਨੇ ਸਿੱਖ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ ਅਤੇ ਕੌਮੀ ਨੇਤਾਵਾਂ ਦੇ ਚਿੱਤਰਾਂ ਦੇ ਨਾਲੱਨਾਲ ਪ੍ਰੇਮ ਕਥਾਵਾਂ ਅਤੇ ਆਪਣੇ ਸਸ਼ਿਭਆਚਾਰ ਨਾਲ ਸਬੰਧਿਤ ਚਿੱਤਰ ਬਣਾਏ। ਕਲਾ ਜਗਤ ਵਿੱਚ ਵਿਸ.ੇਸ ਸਥਾਨ ਉਹਨਾਂ ਦੀ ਕਲਾ ਦਾ ਸਾਹਕਾਰ ਚਿੱਤਰ ਸੋਹਣੀ ਮਹੀਵਾਲ ਨੇ ਦਵਾਇਆ। ਇਸੇ ਚਿੱਤਰ ਕਾਰਨ ਰਾਜ ਮਹਿਲਾਂ ਤੇ ਅਮੀਰ ਘਰਾਣਿਆ ਵਿੱਚ ਸਿਮਟੀ ਕਲਾ ਆਮ ਆਦਮੀ ਤੱਕ ਪਹੁੰਚੀ। ਇਸ ਸਾਹਕਾਰ ਚਿੱਤਰ ਕਾਰਨ ਸੋਭਾ ਸਿੰਘ ਜੀ ਨੂੰ ਕਲਾ ਜਗਤ ਵਿੱਚ ਬਹੁਤ ਪ੍ਰਸਿੱਧੀ ਮਿਲੀ ਅਤੇ ਇਹ ਚਿੱਤਰ ਹਰ ਘਰ ਦਾ ਸਿੰਗਾਰ ਬਣਿਆ ਅਤੇ ਸੋਹਣੀ ਨੂੰ ਸੋਭਾ ਸਿੰਘ ਜੀ ਦੇ ਨਾਂ ਨਾਲ ਜਾਨਣ ਲੱਗੇ।
ਸੰਤ ਦਰਵੇਸ. ਕਲਾਕਾਰ ਨੇ ਆਪਣੀ ਕਲਾ ਨੂੰ ਆਪਣਾ ਧਰਮ ਸਮਝਦੇ ਹੋਏ ਆਪਣੇ ਜੀਵਨ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਰੰਗਾਂ ਅਤੇ ਕੈਨਵਸ ਨੂੰ ਹੀ ਆਪਣੀ ਜਿੰਦਗੀ ਸਮਝਦੇ ਹੋਏ ਸਾਦਾ ਜੀਵਨ ਗੁਜਾਰਿਆ। ਉਹ ਹਰ ਤਰ੍ਹਾਂ ਦੇ ਲਾਲਚ ਤੇ ਪ੍ਰਚਾਰ ਤੋਂ ਦੂਰ ਰਹਿ ਕੇ ਹੀ ਆਪਣੀ ਕਲਾਂ ਦੀ ਸਾਧਨਾਂ ਕਰਦੇ ਰਹਿੰਦੇ ਸਨ। ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਯੋਗ ਮਾਣੱਸਨਮਾਨ ਵੀ ਦਿੱਤੇ। ਪੰਜਾਬ ਸਰਕਾਰ ਨੇ ਉਹਨਾਂ ਨੂੰ ਸਟੇਟ ਆਰਟਿਸਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਪੰਜਾਬੀ ਯੂਨੀਵਿਰਸਿਟੀ ਪਟਿਆਲਾਂ ਵੱਲੋਂ ਉਹਨਾਂ ਨੂੰ ਡਾਕਟ੍ਰੇਟ ਦੀ ਆਨਰੇਰੀ ਡਿਗਰੀ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮਸ੍ਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ।
098151-64358
ਅਹਿਮਦਗੜ੍ਹ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346