Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ
- ਕਰਨ ਬਰਾੜ ਹਰੀਕੇ ਕਲਾਂ

 

+61430850045
ਮੈਂ ਕਈ ਵਾਰ ਸੋਚਦਾਂ ਕਿ ਕੋਈ ਸ਼ਕਤੀ ਤਾਂ ਹੈ ਜਿਸ ਆਸਰੇ ਦੁਨੀਆ ਖੜੀ ਹੈ। ਕਿਤੇ ਹਵਾ ਚੱਲ ਰਹੀ ਹੈ ਕਿਤੇ ਪਾਣੀ ਵਗ ਰਿਹਾ, ਕਿਤੇ ਧੁੱਪ ਹੈ ਕਿਤੇ ਛਾਂ ਹੈ ਕਿਤੇ ਧਰਤੀ ਹੈ ਕਿਤੇ ਸਮੁੰਦਰ ਹੈ ਕਿਤੇ ਦਿਨ ਚੜ ਰਿਹਾ ਕਿਤੇ ਰਾਤ ਪੈ ਰਹੀ ਹੈ, ਕੋਈ ਮਰ ਰਿਹਾ ਕੋਈ ਜਿਉਂ ਰਿਹਾ ਹੈ। ਇਹ ਸ਼ਕਤੀ ਕਿਸੇ ਨੇ ਵੇਖੀ ਤਾਂ ਨਹੀਂ ਪਰ ਮਹਿਸੂਸ ਕਈਆਂ ਨੇ ਕੀਤੀ ਹੋਵੇਗੀ। ਤੁਸੀਂ ਸੋਚ ਕੇ ਵੇਖੋ ਤੁਹਾਨੂੰ ਨੀ ਲੱਗਦਾ ਇਹ ਸ਼ਕਤੀ ਜਿਵੇਂ ਮਾਂ ਵਰਗੀ ਹੋਵੇ ਤੁਹਾਡੀ ਮਾਂ ਦੀ ਮਮਤਾ ਵਰਗੀ। ਜਿਵੇਂ ਉਸ ਨੂੰ ਫ਼ਿਕਰ ਹੋਵੇ ਹਾਏ! ਮੇਰੇ ਪੁੱਤ ਨੇ ਸਾਹ ਲੈਣਾ ਹਵਾ ਛੱਡ ਦਿਆਂ, ਮੇਰੇ ਪੁੱਤਾਂ ਧੀਆਂ ਨੂੰ ਪਾਣੀ ਚਾਹੀਦਾ ਮੀਂਹ ਪਾ ਦਿਆਂ, ਇਹਨਾਂ ਨੂੰ ਧੁੱਪ ਲੱਗਦੀ ਛਾਂ ਕਰ ਦੇਵਾਂ, ਆਸਰਾ ਕਰ ਦਿਆਂ, ਮਾਂ ਵਰਗਾ ਆਸਰਾ।
ਫਿਰ ਅਜਿਹੀਆਂ ਬਰਕਤਾਂ ਵਾਲੀਆਂ ਮਾਵਾਂ ਲਈ ਪੁੱਤ ਤੋਰਨੇ ਬੜੇ ਔਖੇ ਆ। ਮਾਵਾਂ ਕਾਲਜੇ ਤੇ ਪੱਥਰ ਰੱਖ ਕੇ ਤੋਰਦੀਆਂ ਪੁੱਤਾਂ ਨੂੰ। ਕਈ ਕਈ ਦਿਨ ਰੋਂਦੀਆਂ ਤੇ ਗੱਲ ਗੱਲ ਤੇ ਚੇਤੇ ਕਰਦੀਆਂ। ਮਾਵਾਂ ਲਈ ਪੁੱਤ ਤੋਰਨ ਦਾ ਵੇਲਾ ਸਭ ਤੋਂ ਔਖਾ ਹੁੰਦਾ ਅਜਿਹੇ ਵੇਲੇ ਤੋਂ ਉਹ ਮੌਤ ਵਾਂਗ ਡਰਦੀਆਂ ਸ਼ਾਇਦ ਮੌਤ ਵੀ ਹੱਸ ਕੇ ਜਰ ਲੈਣ ਪਰ ਪੁੱਤਾਂ ਧੀਆਂ ਨੂੰਹਾਂ ਪੋਤੇ ਪੋਤਰੀਆਂ ਦੇ ਵਿਛੋੜੇ ਨੀ ਸਹਾਰ ਸਕਦੀਆਂ। ਘਰੋਂ ਤੁਰਨ ਤੋਂ ਕਈ ਦਿਨ ਪਹਿਲਾਂ ਹੀ ਮਾਂ ਕਹੀ ਜਾਵੇ ......!
"ਲੈ ਜਿੰਨੇ ਦਿਨ ਹੈਗਾ ਓਨੇ ਦਿਨ ਤਾਂ ਘਰੇ ਰਿਹਾ ਕਰ ਮੇਰੀਆਂ ਅੱਖਾਂ ਸਾਹਮਣੇ ਐਵੇਂ ਨਾ ਬਾਹਰ ਕੌਲੇ ਕਸ਼ਦਾ ਫਿਰਿਆ ਕਰ, ਲੋਕਾਂ ਨੇ ਤਾਂ ਤੈਨੂੰ ਆਹ ਮੋਬਾਈਲਾਂ ਜਿਹੀਆਂ ਤੇ ਸੌ ਵਾਰੀ ਵੇਖ ਲਿਆ ਕਰਨਾ ਪਰ ਮੈਂ ਅਨਪੜ ਤੈਨੂੰ ਕਿੱਥੋਂ ਦੇਖੂੰ ਕਿਥੋਂ ਭਾਲੂੰ ਮੇਰੇ ਕੋਲ ਤਾਂ ਆਹੀ ਚਾਰ ਦਿਨ ਆ ਫਿਰ ਤੂੰ ਮੈਥੋਂ ਦੂਰ ਚਲੇ ਜਾਣਾ''।
ਮੈਂ ਸਭ ਸਮਝਦਾ ਕਿ ਮਾਂ ਨੂੰ ਪੁੱਤ ਦਾ ਵਿਰਾਗ ਆਉਂਦਾ ਫ਼ਿਕਰ ਕਰਦੀ ਆ ਮਾਂ ਮੇਰੀ।
ਇਸ ਵਾਰ ਵੀ ਤੁਰਨ ਵੇਲੇ ਮਾਂ ਹਰ ਵਾਰ ਦੀ ਤਰ੍ਹਾਂ ਸਭ ਤੋਂ ਵੱਧ ਰੋਈ ਉਦਾਸ ਹੋਈ ਨਾਲ਼ੇ ਸਭ ਨੂੰ ਰੁਆਇਆ ਐਨੀ ਉਦਾਸ ਮਾਂ ਮੈਂ ਕਦੇ ਨੀ ਵੇਖੀ। ਇਹ ਸੋਚ ਕੇ ਆਵਦਾ ਮਨ ਕਰੜਾ ਕੀਤਾ ਜੇ ਆਪ ਰੋਏ ਤਾਂ ਮਾਂ ਹੋਰ ਉਦਾਸ ਹੋ ਜਾਊ। ਚਿਹਰੇ ਤੇ ਬਨੌਟੀ ਹਾਸੇ ਲਿਆਉਂਦਾ ਵਾਧੂ ਹੱਸਿਆ ਪਰ ਅੰਤਾਂ ਦੀ ਉਦਾਸੀ ਤੇ ਗ਼ਮ ਲੁਕੋ ਨਾ ਹੋਏ ਮਾਂ ਸਭ ਸਮਝਦੀ ਸੀ ਮਾਂ ਜੋ ਸੀ। ਮਾਵਾਂ ਕੋਲੋਂ ਵੀ ਕੁਝ ਲੁਕਿਆ ਭਲਾਂ ਜਿਵੇਂ ਕਹਿ ਰਹੀ ਹੋਵੇ......! ''ਲੈ ਮੈਨੂੰ ਚਾਰਦਾ''
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਂ ਨੂੰ ਉਹੀ ਪਤਾ ਨੀ ਸੱਚਾ ਪਤਾ ਨੀ ਝੂਠਾ ਰਟਿਆ ਰਟਾਇਆ ਦਿਲਾਸਾ ਦਿੱਤਾ ''ਲੈ ਮਾਂ ਅਸੀਂ ਛੇਤੀ ਮੁੜ ਆਉਣਾ ਪੱਕਾ ਹੀ ਅਸੀਂ ਕਿਹੜਾ ਓਥੇ ਬੈਠੇ ਰਹਿਣਾ ਬੱਸ ਦੋ ਚਾਰ ਸਾਲਾਂ ਦੀ ਗੱਲ ਆ ਇਕੱਠੇ ਰਹਾਂਗੇ ਸਾਰਾ ਪਰਿਵਾਰ ਇਕੋ ਛੱਤ ਥੱਲੇ''
ਜਿਵੇਂ ਸਭ ਨੂੰ ਘਰੋਂ ਤੁਰਨਾ ਔਖਾ ਲਗਦਾ ਓਵੇਂ ਮੈਨੂੰ ਵੀ ਦੁਨੀਆ ਦੀ ਸਭ ਤੋਂ ਮਹਿਫੂਜ ਬੁੱਕਲ ਛੱਡਦਿਆਂ ਡਾਹਢਾ ਡਰ ਜਾ ਲੱਗਦਾ ਕੋਈ ਅੰਤਾਂ ਦਾ ਭੈ ਜਾ ਆਈ ਜਾਂਦਾ। ਜਿਵੇਂ ਕਿਵੇਂ ਘਰਦਿਆਂ ਤੇ ਮਾਂ ਨਾਲੋਂ ਆਪਣਾ ਆਪ ਤੋੜ ਕੇ ਗੱਡੀ ਵਿਚ ਸੁੱਟਦਿਆਂ ਪਿੱਛੇ ਵੇਖਣ ਦੀ ਹਿੰਮਤ ਨਹੀਂ ਪੈਂਦੀ। ਵੇਖ ਸਕਦਾ ਵੀ ਕਿਵੇਂ ਸੀ ਡਾਹਢੀ ਉਦਾਸ ਮਾਂ ਜੋ ਖੜੀ ਸੀ ਅੱਖਾਂ ਚ ਸਵਾਲ ਲਈ। ਸਾਰੇ ਦਾ ਸਾਰਾ ਗੁੱਛੀ ਮੁੱਛੀ ਹੋ ਆਪਣੇ ਆਪ ਵਿਚ ਵੜ ਜਾਨਾ ਦੁਨੀਆ ਤੋਂ ਆਪਣਾ ਆਪ ਲੁਕੋ ਲੈਨਾ ।
ਇਥੇ ਆ ਕੇ ਉਸੇ ਭੈਭੀਤ ਜੇ ਤੋਂ, ਅਜੀਬ ਜਿਹੇ ਡਰ ਤੋਂ ਪਿੱਛੇ ਕਿਸੇ ਨਾਲ ਗੱਲ ਵੀ ਨਹੀਂ ਹੁੰਦੀ। ਕਰੀਬੀ ਦੋਸਤ ਮਿੱਤਰ, ਰਿਸ਼ਤੇਦਾਰ ਤਾਂ ਇੱਕ ਪਾਸੇ ਮਾਂ ਨੂੰ ਸੁਖ ਦਾ ਸੁਨੇਹਾ ਵੀ ਨੀ ਦਿੱਤਾ ਜਾਂਦਾ ਇਹ ਡਰ ਜਿਹਾ ਰਹਿੰਦਾ ਕਿਤੇ ਬੰਨ੍ਹਿਆ ਬਨਾਇਆ ਬੰਨ੍ਹ ਜਾ ਨਾ ਖੁੱਲ੍ਹ ਜੇ, ਆਪਣਾ ਆਪ ਬੰਨ੍ਹ ਕੇ ਮਸਾਂ ਇਕੱਠੀ ਕੀਤੀ ਕਿਤੇ ਗੰਢ ਜਿਹੀ ਨਾ ਖੁੱਲ੍ਹ ਜੇ।
ਹੁਣੇ ਹੁਣੇ ਮਾਂ ਕਹਿੰਦੀ ਤੁਹਾਡੇ ਤੋਂ ਬਿਨਾਂ ਘਰ ਖ਼ਾਲੀ ਖ਼ਾਲੀ ਹੋ ਗਿਆ ਭੁਲੇਖੇ ਪਈ ਜਾਂਦੇ ਆ ਕਿ ਹੁਣ ਵੀ ਏਧਰੋਂ ਜਗਮੀਤ ਮੱਤੇ ਨਾਲ ਆਇਆ ਹੁਣ ਵੀ ਓਧਰੋਂ ਰੌਤੇ ਗਿੱਲ ਨਾਲ ਆਇਆ। ਤੇਰੇ ਨਾਲ ਤਾਂ ਘਰ ਭਰਿਆ ਭਰਿਆ ਰਹਿੰਦਾ ਸੀ ਤੇਰੇ ਬਿਨਾਂ ਤਾਂ ਤੇਰੇ ਦੋਸਤ ਵੀ ਘਰ ਦਾ ਰਾਹ ਭੁੱਲ ਜਾਂਦੇ ਆ। ਦਿਨ ਤਾਂ ਜਿਵੇਂ ਕਿਵੇਂ ਲੰਘ ਜਾਂਦਾ ਪਰ ਰਾਤ ਨੂੰ ਬਾਹਲਾ ਡਰ ਲਗਦਾ ਹੌਲ ਪੈਂਦੇ ਆ। ਚਲੋ ਪ੍ਰਮਾਤਮਾ ਰਾਜ਼ੀ ਰੱਖੇ ਖ਼ੁਸ਼ ਰਹੋ ਕੋਈ ਨਾ ਦੋ ਚਾਰ ਦਿਨ ਆਊ ਫਿਰ ਆਦਤ ਪੈ ਜੂ। ਪ੍ਰਮਾਤਮਾ ਕਰੇ ਛੇਤੀ ਆ ਜਾਓ। ਫਿਰ ਮਾਂ ਮੇਰੀ ਹੀ ਗੱਲ ਦੁਹਰਾਉਂਦੀ ਆ....
ਤੁਸੀਂ ਤਾਂ ਛੇਤੀ ਮੁੜ ਆਉਣਾ ਪੱਕਾ ਹੀ ਨਾਲੇ ਤੁਸੀ ਕਿਹੜਾ ਓਥੇ ਬੈਠੇ ਰਹਿਣਾ ਬੱਸ ਦੋ ਚਾਰ ਸਾਲਾਂ ਦੀ ਗੱਲ ਆ ਇਕੱਠੇ ਰਹਾਂਗੇ ਸਾਰਾ ਪਰਿਵਾਰ ਇਕੋ ਛੱਤ ਥੱਲੇ''।
ਹਾਏ! ਮਾਂ ਦੀ ਉਡੀਕ ਅੱਜ ਤੋਂ ਹੀ ਸ਼ੁਰੂ ਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346