Welcome to Seerat.ca
Welcome to Seerat.ca

ਕੰਮੀਆਂ ਦਾ ਕਵੀ ਸੰਤ ਰਾਮ ਉਦਾਸੀ

 

- ਪਿੰ. ਸਰਵਣ ਸਿੰਘ

ਕੈਨੇਡਾ ਦੀਆਂ ਬਿਲੀਆਂ ਅਤੇ ਕੁੱਤੇ

 

- ਗੁਰਦੇਵ ਚੌਹਾਨ

(ਕਨੇਡਾ ਦੇ ਪ੍ਰਸੰਗ ਵਿਚ) / ਪਰਵਾਸੀ ਪੰਜਾਬੀ ਵਾਰਤਕ ਤੇ ਕਹਾਣੀ

 

- ਵਰਿਆਮ ਸਿੰਘ ਸੰਧੂ

ਖੂਨਦਾਨ

 

- ਹਰਪ੍ਰੀਤ ਸਿੰਘ

ਮਾਲਕ ਜੋ ਮੰਗਤੇ ਬਣ ਗਏ

 

- ਡਾ. ਨਿਰਮਲ ਸਿੰਘ ਹਰੀ

ਅਮਰੀਕਾ ਦੀ ਚੋਣਵੀਂ ਕਵਿਤਾ

 

- ਡਾ. ਗੁਰੂਮੇਲ ਸਿੱਧੂ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫ਼ਰੰਸ ਸਫ਼ਲ ਪੂਰਵਕ ਸਮਾਪਤ

ਦੁਨੀਆਂ ਪਰਾਈ

 

- ਜੀਤਾ ਉੱਪਲ

ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀ

 

- ਗਿਆਨੀ ਸੰਤੋਖ ਸਿੰਘ

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ

 

- ਮਿੰਟੂ ਬਰਾੜ

ਮੇਰੀ ਜ਼ਿੰਦਗੀ ਉਤੇ ਪ੍ਰੀਤਲੜੀ ਦਾ ਪ੍ਰਭਾਵ

 

- ਹਰਬੀਰ ਸਿੰਘ ਭੰਵਰ

ਸੱਤ-ਨਜ਼ਮਾਂ

 

- ਉਂਕਾਰਪ੍ਰੀਤ

ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਅਮਲ ਨੂੰ ਸਲਾਮ

 

- ਡਾ. ਰਘਬੀਰ ਕੌਰ

ਗ਼ਦਰ ਸ਼ਤਾਬਦੀ ਵੱਲ...

 

- ਗੁਰਮੀਤ

Relevance of Sikh Ideology for the Ghadar Movement
An Exploratory Note

 

- J.S. Grewal

Revolutionary Freedom Struggle and Evolution of Secularism

 

- R.S.CHEEMA

ਕੈਨੇਡਾ ਵਿੱਚ ਪੰਜਾਬੀ ਦੀ ਚੜ੍ਹਾਈ – ਖੁਸ਼ੀ ਜਾਂ ਖੁਸ਼ਫ਼ਹਿਮੀਂ

 

- ਉਂਕਾਰਪ੍ਰੀਤ

ਜਾਸਲਿਨ ਦੀ ਬਾਸਕਟ

 

- ਰਛਪਾਲ ਕੌਰ ਗਿੱਲ

ਹੁੰਗਾਰੇ

 

 


ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫ਼ਰੰਸ ਸਫ਼ਲ ਪੂਰਵਕ ਸਮਾਪਤ
- ਸੁਰਜੀਤ ਪਾਤਰ, ਵਰਿਆਮ ਸੰਧੂ, ਅਮੋਲਕ ਸਿੰਘ ਜੰਮੂ, ਸੁਖਵਿੰਦਰ ਅੰਮ੍ਰਿਤ ਅਤੇ ਗੁਰਭਜਨ ਗਿੱਲ ਵਿਸ਼ੇਸ ਤੌਰ ਤੇ ਸਨਮਾਨਤ
- ਸਾਹਿਤ ਅਤੇ ਮੀਡੀਆ ਤੇ ਅਹਿਮ ਵਿਚਾਰਾਂ ਹੋਈਆਂ, ਦਰਜ਼ਨਾਂ ਲੇਖਕਾਂ ਵਲੋਂ ਸ਼ਿਰਕਤ

 

(ਅਗਸਤ 25-26: ਕੈਲੀਫੋਰਨੀਆ) ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਦੀ ਗਿਆਰਵੀਂ ਸਾਹਿਤਕ ਕਾਨਫ਼ਰੰਸ ਕੈਲੀਫੋਰਨੀਆ ਦੇ ਸ਼ਹਿਰ ਫਰੀਮੌਂਟ ਵਿਖੇ ਸੂਫੀ ਇੰਕ ਦੇ ਹਾਲ ਵਿੱਚ ਬਹੁਤ ਹੀ ਸਫ਼ਲਤਾ ਪੂਰਵਕ ਸੰਪੂਰਨ ਹੋ ਗਈ ਹੈ। ਬਹੁਤ ਦੇਰ ਬਾਅਦ ਹੋਇਆ ਹੈ ਕਿ ਅਮਰੀਕਾ ਵਿੱਚ ਕਿਸੇ ਸਾਹਿਤਕ ਸੰਸਥਾ ਨੇ ਦੋ ਦਿਨਾਂ ਕਾਨਫ਼ਰੰਸ ਕਰਵਾਈ ਹੋਵੇ ਜਿਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸਾਹਿਤਕ ਹਸਤੀਆਂ ਨੇ ਸ਼ਿਰਕਤ ਕੀਤੀ ਹੋਵੇ। ਕਾਨਫਰੰਸ ਦੇ ਦੋਵੇਂ ਦਿਨ, 25 ਅਤੇ 26 ਅਗਸਤ, ਸਰਗਰਮੀਆਂ ਭਰਪੂਰ ਰਹੇ ਜਿਸ ਵਿੱਚ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਸੁਖਵਿੰਦਰ ਅੰਮ੍ਰਿਤ, ਗੁਰਭਜਨ ਗਿੱਲ ਸਮੇਤ ਬਹੁਤ ਸਾਰੇ ਲਿਖਾਰੀਆਂ ਨੇ ਵੱਖ ਵੱਖ ਸਾਹਿਤਕ ਸੈਸ਼ਨਾਂ ਵਿੱਚ ਹਿੱਸਾ ਲਿਆ।
ਕਾਨਫ਼ਰੰਸ ਦੀ ਸਵਾਗਤੀ ਸ਼ਾਮ ਵਿਪਸਾਅ ਦੇ ਸਹਿਯੋਗੀ ਡਾ: ਸਰਬਜੀਤ ਹੁੰਦਲ ਦੇ ਗ੍ਰਹਿ ਵਿਖੇ ਬਹੁਤ ਹੀ ਮਹਿਮਾਨ ਨਵਾਜ਼ ਮਾਹੌਲ ਵਿੱਚ ਸ਼ੁਰੂ ਹੋਈ ਜਿਥੇ ਮਹਿਮਾਨ ਅਤੇ ਸਥਾਨਕ ਲੇਖਕਾਂ ਨੇ ਇੱਕ ਦੂਜੇ ਨਾਲ ਆਪਣੀ ਜਾਣ ਪਹਿਚਾਣ ਕਰਵਾਈ। ਚੁਣਵੇਂ ਸ਼ਾਇਰਾਂ ਵਲੋਂ ਹਾਜ਼ਰ ਦੋਸਤਾਂ ਨਾਲ ਸ਼ਾੲਰੀ ਦੀ ਸਾਂਝ ਵੀ ਪਾਈ ਗਈ। ਹਰਭਜਨ ਢਿਲੋਂ, ਮੇਜਰ ਭੁਪਿੰਦਰ ਦਲੇਰ, ਇੰਗਲੈਂਡ ਤੋਂ ਆਏ ਗ਼ਜ਼ਲਗੋ ਰਾਜਿੰਦਰਜੀਤ ਤੋਂ ਬਾਅਦ ਡਾ: ਸੁਰਜੀਤ ਪਾਤਰ ਅਤੇ ਸੁਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਆਪਣਾ ਕਲਾਮ ਸੁਣਾ ਕੇ ਸ਼ਾਮ ਦੇ ਰੰਗ ਵਿੱਚ ਕਈ ਹੋਰ ਮਨਮੋਹਕ ਰੰਗ ਬਖੇਰ ਦਿੱਤੇ।

ਪਹਿਲੇ ਦਿਨ, 25 ਅਗਸਤ ਨੂੰ ਕਾਨਫ਼ਰੰਸ ਦਾ ਆਰੰਭ ਵਿਪਸਾਅ ਦੇ ਚੇਅਰਮੈਨ ਸ੍ਹੁਖਵਿੰਦਰ ਕੰਬੋਜ ਦੇ ਸਵਾਗਤੀ ਭਾਸ਼ਨ ਨਾਲ ਹੋਇਆ। ਅਕਾਦਮੀ ਦੀ ਵਾਰਸ਼ਕ ਰਿਪੋਰਟ ਸੁਰਿੰਦਰ ਸੀਰਤ ਵਲੋਂ ਪੜ੍ਹੀ ਗਈ ਅਤੇ ਨਵਨੀਤ ਪੰਨੂੰ ਨੇ ਇਸ ਦੀ ਤਰਤੀਬ ਵਾਰ ਤਸਵੀਰਾਂ ਰਾਹੀਂ ਪੇਸ਼ਕਾਰੀ ਕੀਤੀ। ਸੁਰਿੰਦਰ ਸੀਰਤ ਨੇ ਭਾਰਤ ਤੋਂ ਸ: ਚਰਨਜੀਤ ਸਿੰਘ ਅਟਵਾਲ, ਮਨਜੀਤ ਸਿੰਘ ਮਹਿਰਮ ਅਤੇ ਪ੍ਰੋ. ਆਤਮ ਸਿੰਘ ਰੰਧਾਵਾ ਆਦਿ ਵਲੋਂ ਕਾਨਫ਼ਰੰਸ ਦੀ ਸਫਲਤਾ ਲਈ ਈ ਮੇਲ ਰਾਹੀਂ ਭੇਜੀਆਂ ਗਈਆਂ ਸ਼ੁਭ ਕਾਮਨਾਵਾਂ , ਕਾਨਫ਼ਰੰਸ ਦੀ ਭਰਪੂਰ ਹਾਜ਼ਰੀ ਵਿਚ ਸਾਂਝੀਆਂ ਕੀਤੀਆਂ। ਵਿਪਸਾਅ ਦੇ ਜਨਰਲ ਸਕੱਤਰ ਕੁਲਵਿੰਦਰ ਨੇ ਕਾਨਫ਼ਰੰਸ ਦਾ ਪਹਿਲਾ ਸੈਸ਼ਨ ਆਰੰਭ ਕਰਨ ਤੋਂ ਪਹਿਲਾਂ ਵਿਪਸਾ ਦੇ ਛੇਵੇਂ ਸੋਵੀਨੀਅਰ ਦਾ ਲੋਕ ਅਰਪਨ ਡਾ ਸੁਰਜੀਤ ਪਾਤਰ, ਡਾ: ਵਰਿਆਮ ਸੰਧੂ ਅਤੇ ਡਾ: ਗਿੱਲ ਤੋਂ ਕਰਵਾਇਆ।

ਕਾਨਫ਼ਰੰਸ ਦੇ ਪਹਿਲੇ ਸੈਸ਼ਨ ਵਿੱਚ ਅਲੋਚਨਾਤਮਕ ਪਰਚੇ ਪੜ੍ਹੇ ਗਏ ਅਤੇ ਜ਼ਿੰਦਗੀ ਵਿੱਚ ਸਾਹਿਤ ਦੇ ਯੋਗਦਾਨ ਬਾਰੇ ਪ੍ਰਭਾਵਸ਼ਾਲੀ ਵਿਚਾਰਾਂ ਹੋਈਆਂ। ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਸੁਰਜੀਤ ਪਾਤਰ, ਸਿਰਮੌਰ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਜਨਾਬ ਗੁਰਭਜਨ ਸਿੰਘ ਗਿੱਲ, ਵਿਪਸਾਅ ਦੇ ਰੂਹੇ-ਰਵਾਂ ਡਾ: ਗੁਰੂਮੇਲ ਸਿੱਧੂ ਅਤੇ ਭਾਰਤ ਤੋਂ ਆਏ ਕਹਾਣੀਕਾਰ ਅਜਮੇਰ ਸਿੱਧੂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਅਜਮੇਰ ਸਿੱਧੂ ਨੇ ਆਪਣੇ ਪਰਚੇ "ਅਮਰੀਕਾ ਦੀ ਪੰਜਾਬੀ ਕਹਾਣੀ – ਇਕ ਪੰਛੀ ਝਾਤ” ਵਿੱਚ ਅਮਰੀਕਾ ਵਿਚ ਰਚਿਤ ਪੰਜਾਬੀ ਕਹਾਣੀ ਅਤੇ ਅਮਰੀਕੀ ਪੰਜਾਬੀ ਕਹਾਣੀਕਾਰਾਂ ਦਾ ਬਖੂਬੀ ਵਰਨਣ ਕੀਤਾ। ਡਾ ਗੁਰੂਮੇਲ ਸਿੱਧੂ ਨੇ “ਅਕਾਦਮੀ ਦੀ ਸਮੁੱਚੀ ਕਵਿਤਾ ਅਤੇ ਦ੍ਰਿਸ਼ਟੀਕੋਣ" ਵਿੱਚ ਵਿਪਸਾਅ ਦੇ ਸਮੂੰਹ ਕਾਵਿ ਹਸਤਾਖ਼ਰਾਂ ਦੀਆਂ ਕਾਵਿਕ ਝਲਕੀਆਂ ਪੇਸ਼ ਕੀਤੀਆਂ। ਇਸ ਸੈਸ਼ਨ ਦੀ ਵੱਡਮੁੱਲੀ ਸਫ਼ਲਤਾ ਪ੍ਰੋ. ਵਰਿਆਮ ਸਿੰਘ ਸੰਧੂ ਦੀ ਵਿਦਵਤਾ ਭਰਪੂਰ ਅਭਿਵਿਅਕਤੀ ਤੇ ਨਿਰਭਰ ਰਹੀ। ਉਹਨਾਂ ਕਿਹਾ ਕਿ ਇਹ ਸਾਹਿਤ ਹੀ ਹੈ ਜਿਸ ਕਾਰਨ ਮਨੁਖ ਦੀ ਜੀਵਨ ਜਾਚ, ਸੋਚਣੀ ਅਤੇ ਕਿਰਦਾਰ ਵਿਚ ਸਲਾਹੁਣ ਯੋਗ ਪਰੀਵਰਤਨ ਆਉਂਦਾ ਹੈ। ਸਾਹਿਤ ਦਾ ਮੁੱਖ ਕਾਰਜ ਬੰਦੇ ਨੂੰ ਸਹੀ ਅਰਥਾਂ ਵਿੱਚ ਬੰਦਾ ਬਨਾਉਣਾ ਹੈ ਅਤੇ ਮਨੁੱਖ ਦਾ ਜੀਵਨ ਆਸ਼ਾ ਵੀ ਇੱਕ ਚੰਗਾ ਮਨੁੱਖ ਬਨਣਾ ਹੀ ਹੁੰਦਾ ਹੈ। ਉਹਨਾਂ ਪੰਜਾਬੀ ਕਹਾਣੀ ਵਿੱਚ ਆਏ ਅਸ਼ਲੀਲ ਰੁਝਾਣਾ ਤੋਂ ਲੇਖਕਾਂ ਅਤੇ ਪਾਠਕਾਂ ਨੂੰ ਸੁਚੇਤ ਕੀਤਾ। ਉਹਨਾਂ ਦੀ ਦਲੀਲਬਾਜ਼ੀ ਅਤੇ ਤਰਜ਼ੇ ਬਿਆਨ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਹੋਰ ਸੈਸ਼ਨਾਂ ਦੌਰਾਨ ਵੀ ਸਰੋਤੇ ਪ੍ਰਬੰਧਕਾਂ ਨੂੰ ਜ਼ੋਰ ਦਿੰਦੇ ਰਹੇ ਕਿ ਵਰਿਆਮ ਸਿੰਘ ਸੰਧੂ ਦੇ ਵਿਚਾਰ ਸੁਣੇ ਜਾਣ। ਇਸ ਸੈਸ਼ਨ ਦਾ ਸੰਚਾਲਨ ਵਿਪਸਾਅ ਦੇ ਚੇਅਰਮੈਨ ਸੁਖਵਿੰਦਰ ਕੰਬੋਜ ਨੇ ਬਹੁਤ ਹੀ ਪ੍ਰਭਾਵਸ਼ੀਲ ਅੰਦਾਜ਼ ਵਿੱਚ ਕੀਤਾ।

ਕਾਨਫ਼ਰੰਸ ਦਾ ਦੂਜਾ ਸੈਸ਼ਨ ਕਹਾਣੀ ਦਰਬਾਰ ਸੀ ਜਿਸ ਦਾ ਸੰਚਾਲਨ ਨਵਨੀਤ ਪੰਨੂੰ ਨੇ ਕੀਤਾ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਹਾਣੀਕਾਰ ਜਿੰਦਰ, ਸ਼ਸ਼ੀ ਸਮੁੰਦਰਾ ਅਤੇ ਡਾ ਅਜੀਤਪਾਲ ਸਿੰਘ ਸੰਧੂ ਸ਼ਾਮਲ ਸਨ। ਇਸ ਵਿਚ ਸੁਰਿੰਦਰ ਸੀਰਤ ਨੇ ਕਹਾਣੀ 'ਖੇਡ ਚੈਸ ਦੀ', ਚਰਨਜੀਤ ਸਿੰਘ ਪੰਨੂੰ ਨੇ 'ਬੰਦ ਦਰਵਾਜ਼ਾ' ਅਤੇ ਅਮਰਜੀਤ ਕੌਰ ਪੰਨੂੰ ਨੇ 'ਵੰਡਰ ਵੂਮਨ' ਦਾ ਪਾਠ ਕੀਤਾ। ਕਹਾਣੀਕਾਰ ਜਿੰਦਰ ਨੇ ਪੜ੍ਹੀਆਂ ਗਈਆਂ ਕਹਾਣੀਆਂ ਤੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਇਹਨਾਂ ਕਹਾਣੀਆਂ ਦੇ ਵਿਧੀ ਵਿਧਾਨ ਅਤੇ ਸੰਦੇਸ਼ ਬਾਰੇ ਖੁੱਲ੍ਹ ਕੇ ਵਿਚਾਰ ਹੋਣੀ ਚਾਹੀਦੀ ਹੈ ਪਰ ਸਮੇਂ ਦੀ ਘਾਟ ਕਰਕੇ ਸ਼ਾਇਦ ਉਹ ਜ਼ਿਆਦਾ ਲੰਬਾ ਤਬਸਰਾ ਨਾ ਕਰ ਸਕੇ।

ਇਸ ਦਿਨ ਦਾ ਤੀਜਾ ਸੈਸ਼ਨ "ਸੁਰਮਈ ਸ਼ਾਮ" ਆਪਣੇ ਆਪ ਵਿਚ ਵਲੱਖਣ ਸੈਸ਼ਨ ਸੀ ਜਿਸ ਨੂੰ ਨਿਵਾਰਕ ਦੇ ਮਹਿਰਾਨ ਰੈਸਤੋਰਾਂ ਵਿਚ ਕੀਤਾ ਗਿਆ। ਇਸ ਵਿਚ ਸਮੂੰਹ ਲੇਖਕ, ਸਪੌਂਸਰ, ਮਹਿਮਾਨ ਅਤੇ ਪੰਜਾਬੀ ਸੰਗੀਤ ਨਾਲ ਮਸ ਰੱਖਣ ਵਾਲੇ ਸਰੋਤੇ ਸ਼ਾਮਲ ਹੋਏ। ਨੱਕੋ ਨੱਕ ਭਰੇ ਹਾਲ ਵਿਚ, ਇਸ ਸ਼ਾਮ ਦਾ ਆਰੰਭ ਜਨਾਬ ਸੁਰਜੀਤ ਪਾਤਰ ਵਲੋਂ ਕੁਝ ਗ਼ਜ਼ਲਾਂ ਦੇ ਤਰੰਨਮ ਨਾਲ ਹੋਇਆ। ਮਹਿਫ਼ਲ ਦੇ ਸਰਕਰਦਾ ਸਿਤਾਰੇ ਸੁਖਦੇਵ ਸਾਹਿਲ ਸਨ ਜਿੰਨਾਂ ਨੇ ਆਪਣੀ ਮੁਕੰਮਲ ਸੰਗੀਤਕ ਟੀਮ ਨਾਲ ਹਿੱਸਾ ਲੈਂਦੇ ਹੋਏ ਸੂਫੀ ਕਲਾਮ, ਸਾਹਿਤਕ ਗੀਤ ਅਤੇ ਗ਼ਜ਼ਲਾਂ ਦੇ ਨਾਲ ਨਾਲ ਪੰਜਾਬੀ ਲੋਕ ਗੀਤ ਗਾ ਕੇ ਇਸ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮਹਿਫ਼ਲ ਵਿੱਚ ਸੁਰਜੀਤ ਪਾਤਰ, ਸ਼ਿਵ ਬਟਾਲਵੀ, ਕੁਲਵਿੰਦਰ, ਹਰਜਿੰਦਰ ਕੰਗ, ਰੇਸ਼ਮ ਸਿੱਧੂ, ਹਰਭਜਨ ਢਿਲੋਂ ਦੀਆਂ ਰਚਨਾਵਾਂ ਵੀ ਗਾਈਆਂ ਗਈਆਂ। ਸੁਖਦੇਵ ਸਾਹਿਲ ਦਾ ਸਾਥ ਨੌਜਵਾਨ ਗਾਇਕ ਰਾਹੁਲ ਅਤੇ ਸ੍ਰੀਮਤੀ ਮੋਂਟੂ ਨੇ ਦਿੱਤਾ। ਇਸ ਸੰਗੀਤਕ ਮਹਿਫ਼ਲ ਦੇ ਸੂਤਰਧਾਰ ਦੀ ਕਾਰਵਾਈ ਵਿਜੇ ਸਿੰਘ ਨੇ ਨਿਭਾਈ।

ਕਾਨਫ਼ਰੰਸ ਦਾ ਦੂਜਾ ਦਿਨ ਬੁਹਤ ਹੀ ਮਹੱਤਵਪੂਰਨ ਸੀ। ਇਸ ਦਾ ਪਹਿਲਾ ਸੈਸ਼ਨ “ਪੰਜਾਬੀ ਮੀਡੀਏ ਦੇ ਰੋਲ ਅਤੇ ਦਰਪੇਸ਼ ਸਮਿਸਿਆਵਾਂ” ਬਾਰੇ ਸੀ। ਇਸ ਸੈਸ਼ਨ ਦੇ ਮੁੱਖ ਬੁਲਾਰੇ ਗੁਰਭਜਨ ਗਿੱਲ ਸਨ ਅਤੇ ਸੈਸ਼ਨ ਦਾ ਸੰਚਾਲਨ ਕੁਲਦੀਪ ਧਾਲੀਵਾਲ ਨੇ ਕੀਤਾ। ਬਹਿਸ ਵਿੱਚ ਹਿੱਸਾ ਲੈਣ ਵਾਲੇ ਸੰਪਾਦਕ ਅਤੇ ਪੱਤਰਕਾਰ ਸਨ: ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ, ਪੰਜਾਬ ਟਾਈਮਜ਼ ਦੇ ਕਾਲਮ ਨਵੀਸ ਤਰਲੋਚਨ ਸਿੰਘ ਦੁਪਾਲਪੁਰ, ਗੁਰਜਤਿੰਦਰ ਸਿੰਘ ਰੰਧਾਵਾ, ਕੁਲਵਿੰਦਰ ਖਹਿਰਾ ਅਤੇ ਡਾ: ਵਰਿਆਮ ਸਿੰਘ ਸੰਧੂ। ਡਾ.ਗੁਰਭਜਨ ਗਿਲ ਨੇ ਆਪਣੇ ਖੋਜ ਭਰਪੂਰ ਪਰਚੇ ਰਾਹੀਂ ਇਸ ਬਹਿਸ ਦੇ ਸਤਰ ਨੂੰ ਬਹੁਤ ਉੱਚ ਪਾਏ ਦਾ ਮਾਹੌਲ ਪ੍ਰਦਾਨ ਕੀਤਾ ਜਿਸ ਨਾਲ ਸਾਰੀ ਗੱਲਬਾਤ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਵਿਸ਼ਲੇਸ਼ਣੀ ਹੋ ਨਿਬੜੀ। ਡਾ: ਗਿੱਲ ਨੇ ਗ਼ਦਰ ਪਰਚੇ ਦੇ ਪ੍ਰਕਾਸ਼ਨ ਅਤੇ ਸੰਚਾਰਨ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਵਿੱਚ ਪੰਜਾਬੀ ਪੱਤਰਕਾਰੀ ਦਾ ਵਿਰਸਾ ਬਹੁਤ ਅਮੀਰ ਹੈ ਅਤੇ ਅੱਜ ਦੇ ਪੰਜਾਬੀ ਮੀਡੀਏ ਨੂੰ ਦਰਪੇਸ਼ ਸਮਸਿਆਵਾਂ ਨੂੰ ਇਸ ਵਿਰਸੇ ਦੇ ਚਾਨਣ ਵਿੱਚ ਘੋਖ ਕੇ ਸਹੀ ਦਿਸ਼ਾ ਵੱਲ ਲਿਜਾਇਆ ਜਾ ਸਕਦਾ ਹੈ। ਡਾ: ਵਰਿਆਮ ਸੰਧੂ ਜੋ ਕਿ ਪੰਜਾਬੀ ਰਸਾਲੇ “ਸੀਰਤ” ਦੇ ਸੰਪਾਦਕ ਵੀ ਹਨ ਨੇ ਕਿਹਾ ਕਿ ਜਦੋਂ ਗ਼ਦਰ ਲਹਿਰ ਦੇ ਆਗੂਆਂ ਨੇ ਗ਼ਦਰ ਪਰਚਾ ਕੱਢਿਆ ਸੀ ਉਹਨਾਂ ਦੇ ਇਸ ਪਰਚੇ ਨੂੰ ਕੱਢਣ ਪਿੱਛੇ ਕੁਝ ਮੰਤਵ ਸਨ ਜਿਨ੍ਹਾਂ ਪ੍ਰਤੀ ਉਹ ਪੂਰੀ ਤਰ੍ਹਾਂ ਨਾਲ ਵਚਨਬੱਧ ਸਨ। ਅੱਜ ਦੇ ਪੰਜਾਬੀ ਅਖਬਾਰਾਂ ਕੋਲ ਕੋਈ ਅਜਿਹਾ ਉੱਚਾ ਮੰਤਵ ਨਹੀਂ ਹੈ ਜਿਸ ਦਾ ਉਹ ਐਲਾਨ ਕਰ ਸਕਣ, ਉਸਤੇ ਪਹਿਰਾ ਦੇ ਸਕਣ ਤੇ ਕਿਸੇ ਕਿਸਮ ਦੀਆਂ ਤਰੁੱਟੀਆਂ ਆਉਣ ਤੇ ਲੋਕ ਸਾਰਥਿਕ ਆਲੋਚਨਾ ਰਾਹੀਂ ਪਰਚੇ ਨੂੰ ਮਿੱਥੀ ਦਿਸ਼ਾ ਤੋਂ ਦੂਰ ਜਾਣੋ ਰੋਕ ਸਕਣ। ਉਹਨਾਂ ਹਾਜ਼ਰ ਪੱਤਰਕਾਰਾਂ ਨੂੰ ਆਪੋ ਆਪਣੇ ਅਖਬਾਰਾਂ ਦੇ ਮੰਤਵ ਮਿਥਣ ਅਤੇ ਐਲਾਨਣ ਦੀ ਪੁਰਜ਼ੋਰ ਅਪੀਲ ਕੀਤੀ। ਬਹਿਸ ਦੌਰਾਨ ਅਖਬਾਰ ਵਿੱਚ ਸ਼ਬਦ ਜੋੜਾਂ ਦੀਆਂ ਗਲਤੀਆਂ, ਫੋਟੋ ਕਲਚਰ ਨੂੰ ਉਕਸਾਉਣ ਅਤੇ ਲੋਕ ਵਿਰੋਧੀ ਇਸ਼ਤਿਹਾਰਾਂ ਦੀ ਭਰਮਾਰ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਗੁਰਜਤਿੰਦਰ ਰੰਧਾਵਾ, ਸਿੱਧੂ ਦਮਦਮੀ ਅਤੇ ਦੁਪਾਲਪੁਰ ਨੇ ਪੰਜਾਬੀ ਅਖਬਾਰਾਂ ਦੀਆਂ ਮੁਸ਼ਕਲਾਂ ਦਾ ਖੁਲਾਸਾ ਪੇਸ਼ ਕੀਤਾ। ਪੇਪਰਾਂ ਦੀ ਡਿਸਟਰਬਿਊਸ਼ਨ, ਪਾਠਕਾਂ ਦੀ ਘਾਟ ਜਾਂ ਵਡੇਰੀ ਉਮਰ ਦੇ ਪਾਠਕਾਂ ਦੀ ਬਹੁਲਤਾ, ਮਾਲੀ ਮੁਸ਼ਕਲਾਂ ਆਦਿ ਤੇ ਵੀ ਚਰਚਾ ਹੋਈ।

ਅਗਲੇ ਸੈਸ਼ਨ ਵਿਚ ਡਾ ਸਰਬਜੀਤ ਹੁੰਦਲ ਨੇ ਫਰੀਮੌਂਟ ਦੀ ਉਪ ਮੇਅਰ ਅਨੂੰ ਨਟਰਾਜਨ ਨੂੰ ਕਾਨਫ਼ਰੰਸ ਵਿਚ ਹਾਜ਼ਰੀ ਭਰਨ ਲਈ ਸਟੇਜ ਤੇ, ਸਰੋਤਿਆਂ ਦੀਆਂ ਭਰਪੂਰ ਤਾੜੀਆਂ ਵਿਚ, ਆਮੰਤ੍ਰਿਤ ਕੀਤਾ। ਅਨੂੰ ਨਟਰਾਜਨ ਨੇ ਕਾਨਫ਼ਰੰਸ ਦੀ ਸਫ਼ਲਤਾ ਲਈ ਮੁਬਾਰਕਬਾਦ ਭੇਰ ਕੀਤੀ। ਉਹਨਾਂ ਨੇ ਅਮਰੀਕਾ ਵਿਚ ਨਸਲੀ ਅਣਗਹਿਲੀ ਅਤੇ ਖਾਸ ਕਰ ਕੇ ਮਿਲਵਾਕੀ (ਵਿਸਕੋਨਸਨ ) ਦੇ ਗੁਰਦਵਾਰਾ ਸਾਹਿਬ ਵਿੱਖੇ ਹੋਈ ਨਸਲੀ ਦੁਰਘਟਨਾ ਦਾ ਖੇਦ ਪ੍ਰਗਟਾਇਆ ਅਤੇ ਸਭਨਾਂ ਨੂੰ ਇਕ ਜੁਟ ਹੋ ਕੇ ਇਸ ਲਈ ਜਾਗਰੂਕ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮਗਰੋਂ ਪ੍ਰਾਪਤ ਕਿਤਾਬਾਂ ਨੂੰ ਲੋਕ ਅਰਪਨ ਕਰਨ ਦੀ ਰਸਮ ਅਕਾਦਮੀ ਦੇ ਜਨਰਲ ਸਕੱਤਰ ਕੁਲਵਿੰਦਰ ਨੇ ਨਿਬਾਈ। ਕੁਲਵਿੰਦਰ ਦੀ ਸ਼ਾਇਰੀ ਨੂੰ ਸਮਰਪਿਤ, ਜਗਵਿੰਦਰ ਜੋਧਾ ਵਲੋਂ ਸੰਪਾਦਿਤ ਪੁਸਤਕ "ਕੁਲਵਿੰਦਰ ਦੀ ਗ਼ਜ਼ਲ ਚੇਤਨਾ" ਨੂੰ ਡਾ: ਸੁਰਜੀਤ ਪਾਤਰ , ਗੁਲਸ਼ਨ ਦਿਆਲ ਦੇ ਨਵ ਪ੍ਰਕਾਸ਼ਤ ਕਾਵਿ ਸੰਗ੍ਰਿਹ "ਗਜਰ" ਨੂੰ ਗੁਰਭਜਨ ਗਿੱਲ ਅਤੇ ਕਮਲ ਬੰਗਾ ਦੀ "ਪੰਜਵਾਂ ਅੰਕ" ਨੂੰ ਡਾ: ਸੁਰਜੀਤ ਪਾਤਰ ਨੇ ਲੋਕ ਅਰਪਨ ਕੀਤਾ। ਰਜਵਿੰਦਰ ਕੌਰ ਢਿੱਲੋਂ ਵਲੋਂ ਉਹਨਾਂ ਦੇ ਪਿਤਾ ਅਵਤਾਰ ਸਿੰਘ ਪ੍ਰੇਮ ਦਾ ( ਉਹਨਾਂ ਦੇ ਚਲਾਣਾ ਕਰ ਜਾਣ ਉਪਰੰਤ ) ਕਾਵਿ ਸੰਗ੍ਰਿਹ “ਪ੍ਰੇਮ ਕਸਤੂਰੀ” ਵੀ ਲੋਕ ਅਰਪਨ ਕੀਤਾ ਗਿਆ। ਭਾਰਤ ਤੋਂ ਆਏ ਲੇਖਕ ਪ੍ਰੀਤਮ ਸਿੰਘ ਭਰੋਵਾਲ ਦਾ ਕਾਵਿ ਸੰਗ੍ਰਿਹ ਪ੍ਰੀਤਮ ਬੂੰਦਾਂ ਵੀ ਰਿਲੀਜ਼ ਕੀਤਾ ਗਿਆ। ਕੁਲਦੀਪ ਧਾਲੀਵਾਲ ਵਲੋਂ “ਇੰਡੋ-ਯੂ.ਐੱਸ ਡਾਇਲਾਗ” ਰਿਸਾਲੇ ਦਾ ਨਵਾਂ ਅੰਕ ਵੀ ਆਏ ਮਹਿਮਾਨ ਲੇਖਕਾਂ ਨੂੰ ਭੇਟ ਕਰਕੇ ਲੋਕ ਅਰਪਨ ਕੀਤਾ ਗਿਆ।
ਇਸ ਸੈਸ਼ਨ ਵਿੱਚ ਕੁੱਝ ਮਹਿਮਾਨ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਡਾ: ਸੁਰਜੀਤ ਪਾਤਰ ਨੂੰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਅਤੇ ਡਾ: ਵਰਿਆਮ ਸਿੰਘ ਸੰਧੂ ਨੂੰ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਲਈ ਵਿਸ਼ੇਸ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਸ਼ਿਕਾਗੋ ਤੋਂ ਨਿਕਲਦੇ ਹਫ਼ਤਾਵਰੀ ਪੰਜਾਬ ਟਾਈਮਜ਼ ਦੇ ਸੰਪਾਦਕ ਅਮੋਲਕ ਸਿੰਘ ਜੰਮੂ ਨੂੰ ਪੰਜਾਬੀ ਪੱਤਰਕਾਰੀ ਦੇ ਖੇਤਰ ਅਤੇ ਡਾ: ਗੁਰਭਜਨ ਗਿੱਲ ਨੂੰ ਪੰਜਾਬੀ ਭਾਸ਼ਾ ਦੀ ਸੇਵਾ ਲਈ ਵਿਸ਼ੇਸ਼ ਸਨਮਾਨ ਦਿੱਤੇ ਗਏ। ਅਮੋਲਕ ਸਿੰਘ ਜੰਮੂ ਦਾ ਸਨਮਾਨ ਪੰਜਾਬ ਟਾਈਮਜ਼ ਦੇ ਕਾਲਮ ਨਵੀਸ ਤਰਲੋਚਨ ਸਿੰਘ ਦੁਪਾਲਪੁਰ ਅਤੇ ਅਸ਼ੋਕ ਭੌਰਾ ਨੇ ਵਸੂਲ ਕੀਤਾ। ਭਾਰਤ ਤੋਂ ਆਈ ਸੁਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੂੰ ਪੰਜਾਬੀ ਗ਼ਜ਼ਲ ਅਤੇ ਨਜ਼ਮ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਅਵਾਜ਼ ਬਨਣ ਲਈ ਸਨਮਾਨਤ ਕੀਤਾ ਗਿਆ। ਇੰਗਲੈਂਡ ਤੋਂ ਗ਼ਜ਼ਲਗੋ ਰਾਜਿੰਦਰਜੀਤ ਨੂੰ ਵੀ ਅਕਾਦਮੀ ਵਲੋਂ ਸਨਮਾਨਤ ਕੀਤਾ ਗਿਆ। ਡਾ: ਗੁਰਮਿੰਦਰ ਸਿੱਧੂ, ਬਲਦੇਵ ਸਿੰਘ ਖਹਿਰਾ, ਕੁਲਵਿੰਦਰ ਖਹਿਰਾ, ਨੂੰ ਵੀ ਸਨਮਾਨ ਚਿੰਨ ਭੇਟ ਕੀਤੇ ਗਏ। ਦੋ ਵਰ੍ਹੇ ਪਹਿਲਾਂ ਵਿਪਸਾਅ ਦੇ ਰਹਿ ਚੁਕੇ ਚੇਅਰਮੈਨ ਰੇਸ਼ਮ ਸਿੱਧੂ ਨੂੰ ਉਹਨਾਂ ਦੀਆਂ ਅਕਾਦਮੀ ਪ੍ਰਤੀ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ।
ਸ਼ਾਮ ਵੇਲੇ ਕਾਨਫ਼ਰੰਸ ਦਾ ਉਹ ਅੰਤਿਮ ਸੈਸ਼ਨ ਆਰੰਭ ਹੋਇਆ ਜਿਸ ਲਈ ਹਰ ਕੋਈ ਉਤਸੁਕ ਸੀ। ਇਸ ਕਵੀ ਦਰਬਾਰ ਦੀ ਨਜ਼ਾਮਤ ਵਿਪਸਾਅ ਦੇ ਹਰਮਨ ਪਿਆਰੇ ਅਤੇ ਸ਼ਾਇਰਾਨਾ ਤਬੀਅਤ ਦੇ ਮਾਲਕ ਮੇਜਰ ਭੁਪਿੰਦਰ ਦਲੇਰ ਨੂੰ ਸੌਂਪੀ ਗਈ। ਪ੍ਰਧਾਨਗੀ ਮੰਡਲ ਵਿਚ ਕਵਿਤਾ ਦੇ ਸਜੀਵ ਪਾਤਰ ਡਾ: ਸੁਰਜੀਤ ਪਾਤਰ , ਪ੍ਰਤਿਭਾਸ਼ਾਲੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਇੰਗਲੈਂਡ ਦੇ ਨੌਜਵਾਨ ਗ਼ਜ਼ਲਕਾਰ ਰਾਜਿੰਦਰਜੀਤ, ਕਨੈਡਾ ਤੋਂ ਆਮੰਤ੍ਰਿਤ ਕੁਲਵਿੰਦਰ ਖਹਿਰਾ ਅਤੇ ਵਿਪਸਾਅ ਦੇ ਮੁਖ ਸਪੌਂਸਰ ਜਸਵੀਰ ਗਿੱਲ ਦੇ ਸਤਿਕਾਰਤ ਪਿਤਾ ਜੀ ਸ੍ਰ: ਸ਼ੇਰ ਸਿੰਘ ਗਿੱਲ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਗਿਆ। ਖਚਾ ਖਚ ਭਰੇ ਹਾਲ ਵਿਚ ਇਹ ਮੁਸ਼ਾਇਰਾ ਤਕਰੀਬਨ 4 ਘੰਟੇ ਚਲਦਾ ਰਿਹਾ ਅਤੇ ਸਰੋਤਾਗਣ ਆਪਣੀ ਗਿਣਤੀ ਨੂੰ ਅਖੀਰ ਤਕ ਵਧਾਉਂਦੇ ਨਜ਼ਰ ਆਏ। ਇਸ ਵਿਚ ਜਿੱਥੇ ਸੁਰਜੀਤ ਪਾਤਰ, ਵਰਿਆਮ ਸੰਧੂ , ਸੁਖਵਿੰਦਰ ਅੰਮ੍ਰਿਤ, ਗੁਰਭਜਨ ਗਿਲ, ਰਾਜਿੰਦਰਜੀਤ, ਕੁਲਵਿੰਦਰ ਖਹਿਰਾ ਅਤੇ ਡਾ ਅਮਰਜੀਤ ਟਾਂਡਾ ਨੇ ਮੁਸ਼ਾਇਰੇ ਵਿਚ ਭਾਗ ਲਿਆ ਉਥੇ ਹੀ ਅਕਾਦਮੀ ਦੇ ਡਾ. ਗੁਰੂਮੁਲ ਸਿੱਧੂ, ਸੁਖਵਿੰਦਰ ਕੰਬੋਜ, ਹਰਭਜਨ ਢਿੱਲੋਂ, ਕੁਲਵਿੰਦਰ, ਹਰਜਿੰਦਰ ਕੰਗ, ਰੇਸ਼ਮ ਸਿੱਧੂ, ਜਗਜੀਤ (ਨੌਸ਼ਹਿਰਵੀ), ਫ਼ਾਰੂਕ ਤਰਾਜ਼, ਸੁਖਪਾਲ ਸੰਘੇੜਾ, ਸੁਰਿੰਦਰ ਸੀਰਤ, ਸ਼ਸ਼ੀ ਸਮੁੰਦਰਾ, ਗੁਰਚਰਨ ਸਿੰਘ ਫ਼ਲਕ, ਕੁਲਦੀਪ ਧਾਲੀਵਾਲ, ਜਸਬੀਰ ਗਿੱਲ,ਨਵਨੀਤ ਪੰਨੂੰ, ਗੁਲਸ਼ਨ ਦਿਆਲ, ਹਰਜਿੰਦਰ ਢੇਸੀ, ਲਖਵਿੰਦਰ ਗਿੱਲ, ਖਵਾਜਾ ਅਸ਼ਰਫ਼, ਚਰਨਜੀਤ ਪੰਨੂੰ, ਸੁੱਖੀ ਧਾਲੀਵਾਲ, ਦਲਜੀਤ ਰਿਆੜ, ਅਮਨ ਬੋਪਾਰਾਏ ਅਤੇ ਤਨਵੀਰ ਨੇ ਆਪਣਾ ਕਲਾਮ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਹੋਰਨਾਂ ਸ਼ਾਇਰਾਂ ਵਿਚ ਵਿਸ਼ੇਸ਼ ਕਰ ਕੇ ਆਜ਼ਾਦ ਜਲੰਧਰੀ,ਕਮਲ ਬੰਗਾ, ਮੱਖਣ ਲੁਹਾਰ, ਬਿਕਰ ਸਿੰਘ ਕੰਮਿਆਣਾ, ਜਸਵੰਤ ਸਿੰਘ ਸ਼ਾਦ, ਬੀਬੀ ਸੁਰਜੀਤ ਕੌਰ ਆਦਿ ਨੇ ਭਰਪੂਰ ਸ਼ਿਰਕਤ ਕੀਤੀ। ਕਵੀ ਦਰਬਾਰ ਦੀ ਸਮਾਪਤੀ ਕਰਦਿਆਂ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਪ੍ਰਦੇਸ ਵਿੱਚ ਇਸ ਤਰ੍ਹਾਂ ਦੇ ਭਰਵੀਂ ਹਾਜ਼ਰੀ ਅਤੇ ਭਰਪੂਰ ਕਾਵਿਕਤਾ ਵਾਲੇ ਕਵੀ ਦਰਬਾਰ ਨੂੰ ਸੁਣਕੇ ਉਹ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਬਹੁਤ ਆਸਵੰਦ ਹਨ। ਇਸ ਕਾਨਫ਼ਰੰਸ ਦੇ ਵੱਖ ਵੱਖ ਸੈਸ਼ਨਾਂ ਵਿੱਚ ਰਲਾ ਕੇ ਲਗਭਗ 300 ਦੇ ਕਰੀਬ ਸਰੋਤਿਆਂ ਨੇ ਭਾਗ ਲਿਆ ਜਿਹਨਾਂ ਵਿੱਚ ਕੈਲੀਫੋਰਨੀਆਂ ਦੀਆਂ ਕਈ ਉੱਘੀਆਂ ਸਖ਼ਸ਼ੀਅਤਾਂ ਸ਼ਾਮਲ ਹਨ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346