Welcome to Seerat.ca
|
-
ਮੈਨੂੰ ਸਵੈਜੀਵਨੀ ਮੂਲਕ ਸਾਹਿਤ ਬਹੁਤ ਚੰਗਾ ਲੱਗਦਾ ਹੈ। ਕਵਿਤਾ, ਕਹਾਣੀ ਮੈਂ ਬਹੁਤੀ ਨਹੀਂ
ਪੜ੍ਹ ਸਕਦਾ। ਮੇਰੀ ਆਦਤ ਹੈ ਕਿ ਮੈਂ ਕਲਾਸ ਵਿਚ ਲੇਟ ਨਹੀਂ ਜਾਂਦਾ ਅਤੇ ਜੋ ਪੜ੍ਹਾਉਣਾ ਹੋਵੇ
ਰਾਤ ਨੂੰ ਉਹਦੇ ਬਾਰੇ ਥੋੜਾ ਕੁ ਜ਼ਰੂਰ ਪੜ੍ਹਦਾ ਹਾਂ। ਸਵੇਰੇ ਡਾਈ ਲਾਈ ਤੇ ‘ਇਹ ਵਿਚਾਰੇ
ਸ਼ਾਇਰ ਤੇ ਅਦੀਬ ਲੋਕ ਨੇ’ ਪੜ੍ਹਨ ਬੈਠ ਗਿਆ। ਅਚਨਚੇਤ ਮੇਰੀ ਘਰਵਾਲੀ ਆਈ ਤੇ ਕਹਿਣ ਲੱਗੀ,
“ਕਿੰਨੀ ਕੁ ਕਾਲੀ ਕਰਨੀ ਏਂ?” ਮੈਂ ਬਾਥਰੂਮ ਗਿਆ ਤੇ ਦੇਖਿਆ ਕਿ ਦਾੜ੍ਹੀ ਲੋੜ ਨਾਲੋਂ ਵੱਧ
ਕਾਲੀ ਹੋ ਚੁੱਕੀ ਸੀ। ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਡਾਈ ਤਾਂ ਸਿਰਫ਼ ਦਸ ਮਿੰਟ ਲਾਉਣੀ
ਸੀ, ਹੁਣ ਤਾਂ ਅੱਧੇ ਘੰਟੇ ਤੋਂ ਵੀ ਜਿ਼ਆਦਾ ਸਮਾਂ ਹੋ ਗਿਆ ਸੀ। ਸੋ ਸੋਮਵਾਰ ਦੀ ਕੈਯੂਅਲ
ਲੀਵ ਅਪਲਾਈ ਕਰ ਦਿੱਤੀ।
ਸੁਖਵਿੰਦਰ ਸਿੰਘ ਸੰਘਾ(ਡਾ) ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ
ਸੈਂਟਰ ਜਲੰਧਰ
-
ਪਿਆਰੇ ਪਿਆਰੇ ਡਾਕਟਰ ਸੰਧੂ ਸਾਹਿਬ ਜੀਓ
ਸਾਦਰ ਸਤਿ ਸ੍ਰੀ ਅਕਾਲ।
ਸਤੰਬਰ ਵਾਲ਼ਾ ‘ਸੀਰਤ‘ ਦੇ ਅੰਕ ਵਿਚਦੀ ਤਾਂ ਇਸ ਦੇ ਪਰਗਟ ਹੁੰਦਿਆ ਹੀ, ਅਰਥਾਤ 8 ਸਤੰਬਰ ਦੀ
ਸ਼ਾਮ ਨੂੰ ਹੀ ਲੰਘ ਗਿਆ ਸੀ। ਮੈਂ ਇਸ ਬਾਰੇ ਆਪ ਜੀ ਦੀ ਸੇਵਾ ਵਿਖੇ ਪਾਤੀ ਪਾਉਣ ਦਾ ਵਿਚਾਰ
ਰੱਖਦਾ ਸੀ ਪਰ ‘ਵਗਾਰ‘ ਕਾਰਨ ਕੰਪਿਊਟਰ ਦੇ ਪੜਦੇ ਉਪਰ ਕੁਝ ਉਲੀਕ ਨਹੀਂ ਸਕਿਆ। ਇਹ ਵੀ ਸੋਚ
ਸੀ ਕਿ ਕਿਸੇ ਅਮਹੱਤਵਪੂਰਣ ਗੱਲ ਬਾਰੇ ਇਕ ਲੇਖ ਦੇ ਰੂਪ ਵਿਚ ਵੀ ਕੁਝ ਲੀਕਾਂ ਵਾਹਵਾਂਗਾ ਪਰ
ਵਾਹ ਨਹੀਂ ਸਕਿਆ।
ਕਰਨ ਵਾਲ਼ੀ ਗੱਲ:
ਇਸ ਵਾਰੀ ਦੇ ਅੰਕ ਵਿਚੋਂ ਮੇਰੇ ਕਈ ਮਨ ਪਸੰਦ ਲੇਖਕ ਗ਼ਾਇਬ ਹਨ: ਸੁਪਨ ਜੀ ਵੱਲੋਂ ਵੀ ਕੁਝ
ਨਹੀਂ ਹੈ। ਇਕਬਾਲ ਜੀ ਵੀ ਗੁੰਮ ਹਨ। ਸਰਵਣ ਸਿੰਘ ਜੀ ਵੀ ਨਹੀਂ ਦਿਸ ਰਹੇ। ਖੰਨੇ ਵਾਲ਼ੇ
ਗਰੇਵਾਲ ਜੀ ਦਾ ਮੁਖੜਾ ਵੀ ਦਿਖਾਈ ਨਹੀਂ ਦੇ ਰਿਹਾ। ਹਾਂ, ਤੁਹਾਡੀ ਕਲਮ ਦੇ ਦਰਸ਼ਨ ਖੁਲ੍ਹੇ
ਰੂਪ ਵਿਚ ਹੋ ਰਹੇ ਹਨ ਜੋ ਕਿ ਚੰਗੀ ਗੱਲ ਹੈ ਪਰ ਤੁਹਾਡੀ ਲਿਖਤ ਤਾਂ ਸਿਰਫ ਰੋਟੀ ਹੈ ਜੋ ਕਿ
ਭੋਜਨ ਦਾ ਮੁਖ ਹਿੱਸਾ ਹੈ ਪਰ ਇਸ ਰਟੀ ਦੇ ਨਾਲ਼ ਹੋਰ ਬੜਾ ਕੁਝ ਲੋੜੀਂਦਾ ਹੈ; ਜਿਵੇਂ ਕਿ
ਦਾਲ਼, ਸਬਜ਼ੀ, ਅਚਾਰ, ਚਟਣੀ, ਪਾਣੀ, ਪਾਪੜ, ਚੌਲ਼, ਦਹੀਂ ਸਲਾਦ, ਸਵੀਟ ਡਿੱਸ਼ ਵਗੈਰਾ ਵਗੈਰਾ।
ਅਜਿਹੀਂਆਂ ਨਿਗੁਣੀਆਂ ਪਰ ਲੋੜੀਂਦੀਆਂ ਵਸਤਾ ਦੀ ਅਣਹੋਂਦ ਵਿਚ ਰੋਟੀ ਪੂਰਾ ਭੋਜਨ ਨਹੀਂ
ਬਣਦੀ। ਹਾਂ, ਭੁੱਖ ਮਿਟਾਈ ਜਾ ਸਕਦੀ ਹੈ।
ਫਿਰ ਪਾਠਕਾਂ ਵਲੋਂ ‘ਹੁੰਗਾਰਾ‘ ਵੀ ਕੋਈ ਨਹੀਂ ਆਇਆ। ਸ਼ਾਇਦ ਬਹੁਤਾ ਸਮਾ ‘ਸੀਰਤ‘ ਦੀ ਸੂਰਤ
ਗੁੰਮ ਰਹਿਣ ਕਰਕੇ ਅਜੇ ਆਮ ਪਾਠਕਾਂ ਅਤੇ ਲੇਖਕਾਂ ਨੂ ਯਕੀਨ ਨਾ ਆਇਆ ਹੋਵੇ ਕਿ ਉਹਨਾਂ ਦਾ
ਪਿਆਰਾ ‘ਸੀਰਤ‘ ਫਿਰ ਪਰਗਟ ਹੋ ਚੁੱਕਾ ਹੈ!
ਉਪਰ ਜ਼ਿਕਰੇ ਗਏ ਲੇਖਕਾਂ ਅਤੇ ਹੋਰ ਨਵਿਆਂ ਦਾ ਹਿੱਸਾ ਪੈਣ ਨਾਲ਼ ਪਰਚੇ ਵਿਚ ਵੰਨ ਸਵੰਨਤਾ ਦੇ
ਦਰਸ਼ਨ ਹੁੰਦੇ ਰਹਿੰਦੇ ਹਨ।
ਮੈਂ ਅਜੇ ਵੀ ਸਿਡਨੀ ਤੋਂ ਦੂਰ ਪਰਥ ਵਿਚ ਹੀ ਹਾਂ। ਹੋ ਸਕਦਾ ਹੈ ਕਿ ਹਫ਼ਤੇ ਕੁ ਤੱਕ ਏਥੋਂ
ਛੁਟਕਾਰਾ ਹੋ ਜਾਵੇ! ਫਿਰ ਔਖਲੈਂਡ ਬੈਂਕੌਕ ਡੁਬਈ, ਅੰਮਿਤਸਰ, ਲਾਹੌਰ ਆਦਿ ਦੀ ਯਾਤਰਾ ਦਾ
ਵਿਚਾਰ ਹੈ। ਅੱਗੋਂ ਉਤਲੇ ਦੀਆਂ ਉਤਲਾ ਹੀ ਜਾਣੇ! ਭਾਣੇ ਦਾ ਮਾਲਕ ਉਹ ਆਪ ਹੈ ਜੀ।
ਅੱਗੇ ਸਾਖੀ ਹੋਰ ਚੱਲੀ; ਅਸਲੀ ਤੇ ਵੱਡੀ ਭਾਈ ਬਾਲੇ ਵਾਲ਼ੀ ....
ਸ਼ੁਭਚਿੰਤਕ
ਸੰਤੋਖ ਸਿੰਘ
-
ਸੀਰਤ ਦੀ ਦਿੱਖ ਸਾਰੇ ਪੰਜਾਬੀ ਮੈਗ਼ਜ਼ੀਨਾ ਨਾਲੋਂ ਵਧੀਆ ਹੁੰਦੀ ਹੈ। ਰਚਨਾਵਾਂ ਵੀ ਵਧੀਆ
ਹੁੰਦੀਆਂ ਹਨ। ਧੰਨਵਾਦ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ।
ਅਮਰੀਕ ਸਿੰਘ ਟਿਵਾਣਾ
-
ਸੀਰਤ ਦਾ ਅੱਜ ਦੇ ਹਾਲਾਤ ਵਿਚ ਪੰਜਾਬੀ ਮਾਂ ਬੋਲੀ ਨੂੰ ਬਚਾ ਕੇ ਰੱਖਣ ਵਿਚ ਅਹਿਮ ਯੋਗਦਾਨ
ਹੈ।
ਰੁਪਿੰਦਰਜੀਤ ਸਿੰਘ
-
ਸੀਰਤ ਦੀ ਵਾਪਸੀ ਤੇ ਬਹੁਤ ਖ਼ੁਸ਼ੀ ਹੋਈ।
ਹਰਮੇਲ ਪ੍ਰੀਤ
(ਅੱਜ ਕੱਲ੍ਹ ਬਹੁਤੇ ਪਾਠਕ ਸੀਰਤ ਵਿਚ ਛਪੀਆਂ ਰਚਨਾਵਾਂ ਬਾਰੇ ਫ਼ੋਨ ‘ਤੇ ਜਾਂ ਫੇਸ-ਬੁੱਕ
‘ਤੇ ਹੀ ਗੱਲ ਬਾਤ ਕਰਦੇ ਨੇ। ਜੇ ਲਿਖ ਕੇ ਵੀ ਭੇਜਣ ਤਾਂ ‘ਵਧੀਆ’ , ਬਹੁਤ ਖ਼ੂਬ’ ਤੇ
‘ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ’ ਆਦਿ ਟਿੱਪੋਣਆਂ ਹੀ ਕਰਦੇ ਹਨ। ਸਾਡੀ ਪਾਠਕਾਂ
ਨੂੰ ਬੇਨਤੀ ਹੈ ਕਿ ‘ਸੀਰਤ; ਵਿਚ ਛਪੀਆਂ ਲਿਖਤਾਂ ਬਾਰੇ ਆਪਣੇ ਵਿਚਾਰ ਵਧੇਰੇ ਗੰਭੀਰਤਾ ਤੇ
ਵਿਸਥਾਰ ਨਾਲ ਦਿਆ ਕਰਨ ਤਾਕਿ ਉਹਨਾਂ ਦੀ ਰਾਇ ਦਾ ਲੇਖ ਵੀਰ ਵੀ ਲਾਭ ਉਠਾ ਸਕਣ।-ਸੰਪਾਦਕ) |