Welcome to Seerat.ca
Welcome to Seerat.ca

ਕੰਮੀਆਂ ਦਾ ਕਵੀ ਸੰਤ ਰਾਮ ਉਦਾਸੀ

 

- ਪਿੰ. ਸਰਵਣ ਸਿੰਘ

ਕੈਨੇਡਾ ਦੀਆਂ ਬਿਲੀਆਂ ਅਤੇ ਕੁੱਤੇ

 

- ਗੁਰਦੇਵ ਚੌਹਾਨ

(ਕਨੇਡਾ ਦੇ ਪ੍ਰਸੰਗ ਵਿਚ) / ਪਰਵਾਸੀ ਪੰਜਾਬੀ ਵਾਰਤਕ ਤੇ ਕਹਾਣੀ

 

- ਵਰਿਆਮ ਸਿੰਘ ਸੰਧੂ

ਖੂਨਦਾਨ

 

- ਹਰਪ੍ਰੀਤ ਸਿੰਘ

ਮਾਲਕ ਜੋ ਮੰਗਤੇ ਬਣ ਗਏ

 

- ਡਾ. ਨਿਰਮਲ ਸਿੰਘ ਹਰੀ

ਅਮਰੀਕਾ ਦੀ ਚੋਣਵੀਂ ਕਵਿਤਾ

 

- ਡਾ. ਗੁਰੂਮੇਲ ਸਿੱਧੂ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫ਼ਰੰਸ ਸਫ਼ਲ ਪੂਰਵਕ ਸਮਾਪਤ

ਦੁਨੀਆਂ ਪਰਾਈ

 

- ਜੀਤਾ ਉੱਪਲ

ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀ

 

- ਗਿਆਨੀ ਸੰਤੋਖ ਸਿੰਘ

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ

 

- ਮਿੰਟੂ ਬਰਾੜ

ਮੇਰੀ ਜ਼ਿੰਦਗੀ ਉਤੇ ਪ੍ਰੀਤਲੜੀ ਦਾ ਪ੍ਰਭਾਵ

 

- ਹਰਬੀਰ ਸਿੰਘ ਭੰਵਰ

ਸੱਤ-ਨਜ਼ਮਾਂ

 

- ਉਂਕਾਰਪ੍ਰੀਤ

ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਅਮਲ ਨੂੰ ਸਲਾਮ

 

- ਡਾ. ਰਘਬੀਰ ਕੌਰ

ਗ਼ਦਰ ਸ਼ਤਾਬਦੀ ਵੱਲ...

 

- ਗੁਰਮੀਤ

Relevance of Sikh Ideology for the Ghadar Movement
An Exploratory Note

 

- J.S. Grewal

Revolutionary Freedom Struggle and Evolution of Secularism

 

- R.S.CHEEMA

ਕੈਨੇਡਾ ਵਿੱਚ ਪੰਜਾਬੀ ਦੀ ਚੜ੍ਹਾਈ – ਖੁਸ਼ੀ ਜਾਂ ਖੁਸ਼ਫ਼ਹਿਮੀਂ

 

- ਉਂਕਾਰਪ੍ਰੀਤ

ਜਾਸਲਿਨ ਦੀ ਬਾਸਕਟ

 

- ਰਛਪਾਲ ਕੌਰ ਗਿੱਲ

ਹੁੰਗਾਰੇ

 

ਗ਼ਦਰ ਸ਼ਤਾਬਦੀ ਵੱਲ...
- ਗੁਰਮੀਤ

 


ਅੱਜ ਜਿਸ ਵੇਲੇ ਅਸੀਂ 21ਵਾਂ ਮੇਲਾ ਮਨਾ ਰਹੇ ਹਾਂ ਤਾਂ ਉਸ ਵੇਲੇ ਗ਼ਦਰ ਪਾਰਟੀ ਦੀ ਸਥਾਪਨਾ ਦਾ 99ਵਾਂ ਵਰ੍ਹਾ ਹੈ! ਇਹ ਮੇਲਾ ਗ਼ਦਰ ਪਾਰਟੀ ਦੀ ਸਥਾਪਨਾ ਦੇ ਸ਼ਤਾਬਦੀ ਜਸ਼ਨਾਂ ਲਈ ਸਰਗਰਮੀਆਂ ਹੋਰ ਤੇਜ਼ ਕਰਨ ਦੇ ਹੋਕੇ ਨਾਲ ਸ਼ੁਰੂ ਹੋ ਰਿਹਾ ਹੈ। ਇਕੀਵਾਂ ਮੇਲਾ ਗ਼ਦਰ ਪਾਰਟੀ ਦੇ ਸ਼ਤਾਬਦੀ ਜਸ਼ਨਾਂ ਦੇ ਸੁਨੇਹੇ ਨੂੰ ਬੁਲੰਦ ਕਰਦਾ ਹੋਇਆ ਸਾਰਾ ਸਾਲ ਅਗਲੇ ਮੇਲੇ ਤੱਕ ਗ਼ਦਰ ਪਾਰਟੀ ਦੇ ਪ੍ਰੋਗਰਾਮ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਦੇਸ਼ ਭਰ ਤੇ ਸਮੁੱਚੇ ਵਿਸ਼ਵ ‘ਚ ਪ੍ਰਚਾਰਨ ਦਾ ਸੱਦਾ ਦੇ ਰਿਹਾ ਹੈ!
1913 ਵਿਚ ਅਮਰੀਕਾ ਦੀ ਧਰਤੀ ‘ਤੇ ਜਥੇਬੰਦ ਹੋਈ ਗ਼ਦਰ ਪਾਰਟੀ ਨੇ ਹਿੰਦੋਸਤਾਨ ਨੂੰ ਅੰਗਰੇਜ਼ ਸਾਮਰਾਜ ਦੇ ਜੂਲੇ ਤੋਂ ਮੁਕਤ ਕਰਾਉਣ ਦਾ ਬਿਗਲ ਵਜਾਉਂਦਿਆਂ ਵਿਸ਼ਵ ਭਾਈਚਾਰੇ ਦੀ ਸਾਂਝੀਵਾਲਤਾ, ਬਰਾਬਰੀ ਤੇ ਪੂਰਨ ਅਜ਼ਾਦੀ ਦਾ ਦ੍ਰਿੜ੍ਹ ਸੰਕਲਪ ਲੈ ਕੇ ਗ਼ਦਰੀਆਂ ਨੇ ਅੰਗਰੇਜ਼ਾਂ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ, ਜੋ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਤੋਂ ਆਈ.ਐਨ.ਏ. ਤੱਕ ਨਿਰੰਤਰ ਸੰਘਰਸ਼ ਦੇ ਰੂਪ ‘ਚ ਜਾਰੀ ਰਹੀ।
ਦੇਸ਼ ਅੰਗਰੇਜ਼ੀ ਸਾਮਰਾਜ ਤੋਂ ਤਾਂ ਅਜ਼ਾਦ ਕਰਾ ਲਿਆ ਗਿਆ, ਪਰ ਪ੍ਰਾਪਤ ਲੰਗੜੀ ਅਜ਼ਾਦੀ ਦੇ ਕਾਰਨ ਬਰਾਬਰੀ ਤੇ ਪੂਰਨ ਅਜ਼ਾਦੀ ਦੀ ਜੰਗ ਅੱਜ ਵੀ ਜਾਰੀ ਹੈ।
ਗ਼ਦਰੀਆਂ ਵਲੋਂ ਖੂਨ ਵਗਾ ਕੇ ਅਜ਼ਾਦ ਕਰਾਏ ਦੇਸ਼ ਵਿਚ ਜਦੋਂ ਅੱਜ ਨਵੇਂ ਰੂਪ ਵਿਚ ਈਸਟ ਇੰਡੀਆ ਕੰਪਨੀ ਦੇ ਕਈ ਨਵੇਂ ਰੂਪ ਪੈਰ ਪਸਾਰ ਰਹੇ ਹਨ ਤਾਂ ਉਨ੍ਹਾਂ ਦੀ ਲਲਕਾਰ ਸਾਨੂੰ ਚੌਕਸ ਹੋਣ ਲਈ ਵੰਗਾਰਦੀ ਹੈ:
ਜਦ ਨੀਂਦ ਹਿੰਦ ਨੂੰ ਘੋਰਾਂ ਦੀ, ਤਦ ਫੇਰੀ ਪੈ ਗਈ ਚੋਰਾਂ ਦੀ,
ਲੁੱਟ ਦੌਲਤ ਕਈ ਕਰੋੜਾਂ ਦੀ, ਹਿੰਦ ਸਮਝੇ ਵਾਂਗਰ ਢੋਰਾਂ ਦੀ।
ਆ ਜ਼ਾਲਮ ਪਾੜ ਲਗਾਇਆ ਹੈ, ਹੁਣ ਨਵਾਂ ਜ਼ਮਾਨਾ ਆਇਆ ਹੈ।
ਜਦ ਡਿੱਠਾ ਹਿੰਦ ਨਕਾਰੀ ਹੈ, ਵੜੇ ਚੋਰ ਖੋਲ੍ਹ ਕੇ ਬਾਰੀ ਹੈ।
 ਗ਼ਦਰ ਦੀ ਗੂੰਜ

ਗ਼ਦਰ ਪਾਰਟੀ ਦੇ ਸੂਰਬੀਰਾਂ ਨੇ ਸਾਮਰਾਜੀ ਹਾਕਮਾਂ ਵਿਰੁੱਧ ਲੜੀ ਜੰਗ ਵਿਚ ਲਾ-ਮਿਸਾਲ ਕੁਰਬਾਨੀਆਂ ਕੀਤੀਆਂ। ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਰਹਿਮਤ ਅਲੀ ਅਤੇ ਪੰਡਤ ਕਾਂਸ਼ੀ ਰਾਮ ਮੜੌਲੀ ਨੇ ਇਕੋ ਥਾਂ ਫਾਂਸੀ ਦਾ ਰੱਸਾ ਚੁੰਮ ਕੇ ਅਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਆਪਣੇ ਸਾਂਝੇ ਖੂਨ ਨਾਲ ਸਿੰਜਿਆ ਅਤੇ ਜਬਰ ਵਿਰੁੱਧ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਉਨ੍ਹਾਂ ਇਕਜੁਟ ਹੋ ਕੇ ਸਾਨੂੰ ਸੰਘਰਸ਼ ਕਰਨ ਦਾ ਰਾਹ ਵਿਖਾਇਆ ਸੀ।
ਕਈ ਸਾਧਨਾਂ ਰਾਹੀਂ ਦੇਸੀ ਤੇ ਵਿਦੇਸ਼ੀ ਲੁਟੇਰਾ ਸਾਨੂੰ ਜਾਤਾਂ-ਧਰਮਾਂ ‘ਚ ਵੰਡ ਕੇ ਆਪਣਾ ਦਾਅ ਲਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਵਿਚ ਹੈ ਤਾਂ ਗ਼ਦਰ ਗੂੰਜ ਇਕ ਵਾਰ ਫੇਰ ਸਾਨੂੰ ਸੁਚੇਤ ਕਰਦੀ ਹੈ:
ਸੀਗਾ ਮਸ਼ਹੂਰ ਨਾਮ ਸਾਰੇ ਹਿੰਦ ਦਾ,
ਦਿਸਦਾ ਪ੍ਰੌਹੁਣਾ ਹੁਣ ਘੜੀ ਬਿੰਦ ਦਾ।
ਰਹਿਣ ਵਾਲੇ ਅਸੀਂ ਇਸ ਹੀਰੇ ਦੇਸ਼ ਦੇ,
ਡੁੱਬ ਚਲੇ ਮਾਰੇ ਮਜ਼ਹਬੀ ਕਲੇਸ਼ ਦੇ।
ਛੱਡ ਦਿਉ ਸਵਾਲ ਹਿੰਦੂ ਮੁਸਲਮਾਨ ਦਾ,
ਵੇਲਾ ਵੀਰੋ ਆ ਗਿਆ ਹਿੰਦ ਨੂੰ ਬਚਾਉਣ ਦਾ।

ਹੁਣ ਫੇਰਦੁਬਾਰਾ ਕਰਤਾਰ ਸਿੰਘ ਸਰਾਭੇ, ਵਿਸ਼ਨੂੰ ਗਣੇਸ਼ ਪਿੰਗਲੇ, ਰਹਿਮਤ ਅਲੀ ਅਤੇ ਪੰਡਤ ਕਾਂਸ਼ੀ ਰਾਮ ਮੜੌਲੀ ਦੀ ਕੌਮੀ ਏਕਤਾ ਵਾਲੀ ਸਪਿਰਿਟ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
20 ਸਾਲ ਪਹਿਲਾਂ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗ਼ਦਰ ਪਾਰਟੀ ਦੇ ਸਿਰਲੱਥ ਯੋਧਿਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਮੇਲੇ ਦਾ ਆਗਾਜ਼ ਕੀਤਾ ਗਿਆ ਸੀ।
20ਵਾਂ ਮੇਲਾ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿਚ ਫ਼ੌਜੀ ਬਗ਼ਾਵਤਾਂ ਦੀ ਦੇਣ ਨੂੰ ਸਮਰਪਤ ਕੀਤਾ ਗਿਆ ਸੀ, ਇਸ ਵਾਰ ਸਥਾਪਨਾ ਸ਼ਤਾਬਦੀ-2013 ਦੀ ਲੜੀ ਵਜੋਂ 21ਵਾਂ ਮੇਲਾ ਅਜ਼ਾਦ ਹਿੰਦ ਫੌਜ ਦੇ ਸਿਰਲੱਥ ਯੋਧਿਆਂ ਨੂੰ ਸਮਰਪਤ ਕਰਨ ਦਾ ਫੈਸਲਾ ਕੀਤਾ ਹੈ। ਗ਼ਦਰ ਸ਼ਤਾਬਦੀ ਦਾ ਸੁਨੇਹਾ ਪਿੰਡਾਂ, ਕਸਬਿਆਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਤੋਂ ਲੈ ਕੇ ਕੁੱਲੀਆਂ ਤੱਕ ਪਹੁੰਚਾਉਣ ਲਈ ਗ਼ਦਰ ਲਹਿਰ ਦੇ ਵਾਰਿਸਾਂ ਨੂੰ ਸਰਗਰਮ ਹੋਣ ਦਾ ਸੱਦਾ ਦਿੱਤਾ ਹੈ। ਗ਼ਦਰ ਪਾਰਟੀ ਦੀ ਸ਼ਤਾਬਦੀ ਮੁਹਿੰਮ ਬਾਰੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਗ਼ਦਰ ਲਹਿਰ ਅਤੇ ਇਸ ਦੀਆਂ ਅਗਲੀਆਂ ਕੜੀਆਂ ਦੇ ਇਤਿਹਾਸ ਨੂੰ ਕਿਤਾਬਾਂ, ਕਿਤਾਬਚਿਆ ਅਤੇ ਪੈਂਫਲੈਂਟ ਦੇ ਰੂਪ ਵਿਚ ਛਾਪ ਕੇ ਵੰਡਣ, ਲਾਇਬ੍ਰੇਰੀ ਅੰਦਰ ਮੌਜੂਦ ਇਤਿਹਾਸਕ ਦਸਤਾਵੇਜ਼ਾਂ, ਕਿਤਾਬਾਂ ਨੂੰ ਇੰਟਰਨੈੱਟ ਤੇ ਮੁਹਈਆ ਕਰਾਉਣ ਅਤੇ ਏਸ ਵੱਡਮੁੱਲੇ ਇਤਿਹਾਸਕ ਖਜ਼ਾਨੇ ਦੀ ਮੁਕੰਮਲ ਸੂਚੀ (ਕੈਟਾਲਾਗ) ਛਾਪਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਇਸ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਯਤਨਸ਼ੀਲ ਹੈ ਅਤੇ ਇਸ ਕਾਰਜ ਨੂੰ ਸ਼ਤਾਬਦੀ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲੈਣ ਲਈ ਦ੍ਰਿੜ੍ਹਚਿਤ ਹੈ।
ਕਮੇਟੀ ਵਲੋਂ ਸ਼ਤਾਬਦੀ ਮੁਹਿੰਮ ਸਬੰਧੀ ਇਕ ਅਪੀਲ ਵੀ ਛਾਪ ਕੇ ਵੱਡੀ ਪੱਧਰ ‘ਤੇ ਵੰਡੀ ਜਾ ਰਹੀ ਹੈ। ਕਮੇਟੀ ਦੇ ਇਨ੍ਹਾਂ ਯਤਨਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਗ਼ਦਰ ਪਾਰਟੀ ਦੇ ਮੁਕੰਮਲ ਅਜ਼ਾਦੀ, ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ ‘ਤੇ ਨਿਆਂ ਭਰਪੂਰ ਖੁਸ਼ਹਾਲ, ਬਰਾਬਰੀ ਵਾਲੇ ਸਮਾਜ ਸਿਰਜਣ ਦੇ ਉਦੇਸ਼ ਨੂੰ ਪਰਣਾਈਆਂ ਹੋਈਆਂ ਰਾਜਸੀ ਪਾਰਟੀਆਂ, ਜਨਤਕ ਜਥੇਬੰਦੀਆਂ, ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਵਲੋਂ ਆਪਣੇ ਆਪਣੇ ਪੈਂਤੜੇ ਤੋਂ ਸ਼ਤਾਬਦੀ ਜਸ਼ਨਾਂ ਦੀ ਲੜੀ ਤੋਰੀ ਗਈ ਹੈ। ਗ਼ਦਰੀ ਸ਼ਹੀਦਾਂ ਦੇ ਪਿੰਡਾਂ, ਇਲਾਕਿਆਂ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਮੇਲਿਆਂ, ਕਾਨਫਰੰਸਾਂ, ਕਨਵੈਨਸ਼ਨਾਂ ਦਾ ਸਿਲਸਿਲਾ ਸ਼ੁਰੂ ਹੈ। ਕਾਫ਼ਲੇ ਤੁਰੇ ਹਨ।
21ਵੇਂ ਮੇਲੇ ‘ਤੇ ਜਿਥੇ ਅਸੀਂ ਅਜ਼ਾਦ ਹਿੰਦ ਫ਼ੌਜ ਦੇ ਸੂਰਬੀਰਾਂ ਵਲੋਂ ਅਜ਼ਾਦੀ ਸੰਗਰਾਮ ਵਿਚ ਦਿੱਤੀਆਂ ਕੁਰਬਾਨੀਆਂ ਨੂੰ ਸਿਜਦਾ ਕਰ ਰਹੇ ਹਾਂ ਉਥੇ ਉਨ੍ਹਾਂ ਵਲੋਂ ਹੱਕ ਤੇ ਸੱਚ ਦੀ ਸ਼ੁਰੂ ਕੀਤੀ ਜੰਗ ਨੂੰ ਜਿੱਤ ਦੇ ਅੰਤਿਮ ਪੜਾਅ ਤੱਕ ਲੈ ਜਾਣ ਲਈ ਆਉ ਆਪਾਂ ਸਾਰੇ ਗ਼ਦਰ ਪਾਰਟੀ ਦੀ ਸ਼ਤਾਬਦੀ ਦੇ ਸਾਲ ਲਈ ਹੋਰ ਵੀ ਸਰਗਰਮ ਨਾਲ ਜੁਟ ਜਾਈਏ!

ਕੋ-ਕਨਵੀਨਰ
ਗ਼ਦਰ ਪਾਰਟੀ ਸ਼ਤਾਬਦੀ ਕਮੇਟੀ,
ਦੇਸ਼ ਭਗਤ ਯਾਦਗਾਰ ਹਾਲ, ਜਲੰਧਰ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346