ਕਦੇ-ਕਦੇ ਦੁਨੀਆ ਪਰਾਈ
ਜਹੀ ਲੱਗਦੀ ਏ!
ਕਦੇ-ਕਦੇ ਲੱਗੇ ਕੋਈ ਵੀ ਨਹੀਂ ਮੇਰਾ !
ਕਦੇ-ਕਦੇ ਸਾਰਾ ਭਰ ਜਾਂਦਾ ਖਾਲੀ ਵੇਹੜ੍ਹਾ !
ਗੱਲ੍ਹਾਂ ਵਿੱਚ ਯਾਰ ਦੀ ਗਵਾਹੀ ਜਹੀ ਲੱਗਦੀ ਏ3.
ਕਦੇ-ਕਦੇ ਦੁਨੀਆ ਪਰਾਈ ਜਹੀ ਲੱਗਦੀ ਏ!
ਕਦੇ-ਕਦੇ ਯਾਰ ਦੀਆ ਗੱਲ੍ਹਾਂ ਦੁੱਖ ਦਿੰਦੀਆ !
ਕਦੇ-ਕਦੇ ਪਿਆਰ ਦੀ ਲਾਹ੍ਹ ਭੁੱਖ ਦਿੰਦੀਆ !
ਕਦੇ-ਕਦੇ ਘੂਰੀ ਵੀ ਦਵਾਈ ਜਹੀ ਲੱਗਦੀ ਏ3
ਕਦੇ-ਕਦੇ ਦੁਨੀਆ ਪਰਾਈ ਜਹੀ ਲੱਗਦੀ ਏ!
ਕਦੇ-ਕਦੇ ਲੱਗੇ ਜਿਵੇਂ ਅੱਜ ਦੀ ਹੀ ਰਾਤ ਹਾਂ !
ਤਾਰਿਆ ਦੀ ਲੌਏ ਕੋਈ ਪਾਈ ਹੋਈ ਬਾਤ ਹਾਂ !
ਕਦੇ-ਕਦੇ ਭਰਬਾਤ (ਸਵੇਰ) ਰੁਸ਼ਨਾਈ ਜਹੀ ਲੱਗਦੀ ਏ3
ਕਦੇ-ਕਦੇ ਦੁਨੀਆ ਪਰਾਈ ਜਹੀ ਲੱਗਦੀ ਏ!
ਕਦੇ-ਕਦੇ ਲੱਗੇ ਸਾਰੇ ਮਰੇ ਤੋ ਖੁੱਸ਼ ਹੋਣਗੇ !
ਕਦੇ-ਕਦੇ ਲੱਗੇ ਜਿਵੇਂ ਵਾਹਲਾਂ ਹੀ ਉਹ ਰੋਣਗੇ !
ਜਿੱਤੀ ਹੋਈ “ਜੀਤਿਆ” ਜੁਦਾਈ ਜਹੀ ਲੱਗਦੀ ਏ3
ਕਦੇ-ਕਦੇ ਦੁਨੀਆ ਪਰਾਈ ਜਹੀ ਲੱਗਦੀ ਏ!
-0-
|