Welcome to Seerat.ca
Welcome to Seerat.ca

ਕੰਮੀਆਂ ਦਾ ਕਵੀ ਸੰਤ ਰਾਮ ਉਦਾਸੀ

 

- ਪਿੰ. ਸਰਵਣ ਸਿੰਘ

ਕੈਨੇਡਾ ਦੀਆਂ ਬਿਲੀਆਂ ਅਤੇ ਕੁੱਤੇ

 

- ਗੁਰਦੇਵ ਚੌਹਾਨ

(ਕਨੇਡਾ ਦੇ ਪ੍ਰਸੰਗ ਵਿਚ) / ਪਰਵਾਸੀ ਪੰਜਾਬੀ ਵਾਰਤਕ ਤੇ ਕਹਾਣੀ

 

- ਵਰਿਆਮ ਸਿੰਘ ਸੰਧੂ

ਖੂਨਦਾਨ

 

- ਹਰਪ੍ਰੀਤ ਸਿੰਘ

ਮਾਲਕ ਜੋ ਮੰਗਤੇ ਬਣ ਗਏ

 

- ਡਾ. ਨਿਰਮਲ ਸਿੰਘ ਹਰੀ

ਅਮਰੀਕਾ ਦੀ ਚੋਣਵੀਂ ਕਵਿਤਾ

 

- ਡਾ. ਗੁਰੂਮੇਲ ਸਿੱਧੂ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫ਼ਰੰਸ ਸਫ਼ਲ ਪੂਰਵਕ ਸਮਾਪਤ

ਦੁਨੀਆਂ ਪਰਾਈ

 

- ਜੀਤਾ ਉੱਪਲ

ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀ

 

- ਗਿਆਨੀ ਸੰਤੋਖ ਸਿੰਘ

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ

 

- ਮਿੰਟੂ ਬਰਾੜ

ਮੇਰੀ ਜ਼ਿੰਦਗੀ ਉਤੇ ਪ੍ਰੀਤਲੜੀ ਦਾ ਪ੍ਰਭਾਵ

 

- ਹਰਬੀਰ ਸਿੰਘ ਭੰਵਰ

ਸੱਤ-ਨਜ਼ਮਾਂ

 

- ਉਂਕਾਰਪ੍ਰੀਤ

ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਅਮਲ ਨੂੰ ਸਲਾਮ

 

- ਡਾ. ਰਘਬੀਰ ਕੌਰ

ਗ਼ਦਰ ਸ਼ਤਾਬਦੀ ਵੱਲ...

 

- ਗੁਰਮੀਤ

Relevance of Sikh Ideology for the Ghadar Movement
An Exploratory Note

 

- J.S. Grewal

Revolutionary Freedom Struggle and Evolution of Secularism

 

- R.S.CHEEMA

ਕੈਨੇਡਾ ਵਿੱਚ ਪੰਜਾਬੀ ਦੀ ਚੜ੍ਹਾਈ ਖੁਸ਼ੀ ਜਾਂ ਖੁਸ਼ਫ਼ਹਿਮੀਂ

 

- ਉਂਕਾਰਪ੍ਰੀਤ

ਜਾਸਲਿਨ ਦੀ ਬਾਸਕਟ

 

- ਰਛਪਾਲ ਕੌਰ ਗਿੱਲ

ਹੁੰਗਾਰੇ

 


 ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀ
- ਗਿਆਨੀ ਸੰਤੋਖ ਸਿੰਘੀ
 

 


ਗੱਲ ਇਹ 1959 ਦੇ ਅਖੀਰਲੇ ਮਹੀਨੇ ਦੀ ਹੈ ਜਦੋਂ ਕਿ 1960 ਵਾਲ਼ੀਆਂ ਗੁਰਦੁਆਰਾ ਚੋਣਾਂ ਨੇੜੇ ਆ ਰਹੀਆਂ ਸਨ ਤੇ ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟਾਂ ਦੀ ਵੰਡ ਬਾਰੇ ਵਿਚਾਰਾਂ ਕਰਨ ਲਈ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚ, ਅਕਾਲੀ ਆਗੂਆਂ ਤੇ ਵਰਕਰਾਂ ਦਾ ਬਹੁਤ ਭਾਰੀ ਇਕੱਠ ਹੋਇਆ ਹੋਇਆ ਸੀ। ਇਹ ਸਾਰਾ ਇਕੱਠ ਤਾਂ ਮਾਸਟਰ ਤਾਰਾ ਸਿੰਘ ਜੀ ਦੀ ਭੂਰੀ ਦੁਆਲੇ ਹੀ ਸੀ ਪਰ ਮਾਸਟਰ ਜੀ ਦੇ ਘਰ ਦੀ ਕੰਧ ਕਾਲਜ ਨਾਲ਼ ਸਾਂਝੀ ਹੋਣ ਕਰਕੇ ਤੇ ਉਸ ਕੰਧ ਵਿਚਾਲ਼ੇ ਇਕ ਛੋਟਾ ਜਿਹਾ ਬੂਹਾ ਹੋਣ ਕਰਕੇ, ਇਹ ਸਾਰਾ ਭੀੜ ਭੜੱਕਾ ਜਿਹਾ ਕਾਲਜ ਦੀ ਗਰਾਊਂਡ ਵਿਚ ਹੀ ਸੀ। ਮਾਸਟਰ ਜੀ ਸਮੇਤ ਕੁਝ ਖਾਸ ਆਗੂ ਮਾਸਟਰ ਜੀ ਦੇ ਘਰ ਅੰਦਰ ਵਿਚਾਰ ਮਗਨ ਸਨ। ਆਮ ਲੀਡਰ ਅਤੇ ਵਰਕਰ ਉਸ ਛੋਟੇ ਜਿਹੇ ਬੂਹੇ ਥਾਣੀ ਏਧਰ ਓਧਰ ਆ ਜਾ ਰਹੇ ਸਨ। ਹੋਰ ਤਾਂ ਕਿਸੇ ਚੇਹਰੇ ਦੀ ਮੈਨੂੰ ਹੁਣ ਯਾਦ ਨਹੀ ਰਹੀ ਸਿਰਫ ਤਿੰਨ ਹਸਤੀਆਂ ਦੇ ਚੇਹਰੇ ਹੀ ਮੇਰੀ ਯਾਦ ਵਿਚ ਖੁਭੇ ਹੋਏ ਹਨ: ਇਕ ਸੰਤ ਫ਼ਤਿਹ ਸਿੰਘ ਜੀ, ਦੂਜੇ ਸ. ਦਲੀਪ ਸਿੰਘ ਮਹਿਤਾ, ਜੋ ਸਾਡੇ ਹਲਕੇ ਬਿਆਸ ਤੋਂ ਸ਼੍ਰੋਮਣੀ ਕਮੇਟੀ ਦੇ ਸਿਟਿੰਗ ਮੈਬਰ ਸਨ ਪਰ ਇਸ ਵਾਰੀਂ ਉਹ ਟਿਕਟ ਦੀ ਭਾਲ਼ ਵਿਚ ਨਹੀ ਸਨ ਤੇ ਇਸ ਦਰਵਾਜੇ ਵਿਚਦੀ ਉਹ ਬਾਕੀ ਸਾਰਿਆਂ ਨਾਲ਼ੋਂ ਵਧ ਵਾਰੀ ਵੜਦੇ ਨਿਕਲ਼ਦੇ ਸਨ ਤੇ ਕੁਝ ਚਹਿਕਵੀਂ ਜਿਹੀ ਅਵਸਥਾ ਵਿਚ ਦਿਖਾਈ ਦਿੰਦੇ ਸਨ।ਇਉਂ ਦਿਖਣ ਦਾ ਯਤਨ ਕਰਦੇ ਹੋਣ ਜਿਵੇਂ ਉਹ ਵੀ ਜੇ ਕਿੰਗ ਮੇਕਰਾਂ ਵਿਚੋਂ ਨਹੀ ਤਾਂ ਘਟ ਤੋਂ ਘਟ ਉਹਨਾਂ ਦੇ ਨੇੜੇ ਤੇੜੇ ਜਰੂਰ ਹਨ। ਇਕ ਲੱਤ ਵਿਚ ਕੁਝ ਕੱਜ ਹੋਣ ਕਰਕੇ ਉਹਨਾਂ ਦੀ ਚਾਲ ਵੀ ਸੁਚਾਲੀ ਸੀ ਪਰ ਜਦੋਂ ਹੱਸਦੇ ਸਨ ਤਾਂ ਉਹਨਾਂ ਦਾ ਸੋਨੇ ਮੜ੍ਹਿਆ ਦੰਦ ਜਰੂਰ ਲਿਸ਼ਕਦਾ ਸੀ।
ਉਸ ਸਾਰੇ ਕੁਝ ਵਿਚੋਂ ਇਕ ਹੋਰ ਸ਼ਖ਼ਸੀਅਤ ਉਪਰ ਮੁੜ ਮੁੜ ਨਿਗਾਹ ਜਾਵੇ ਜੋ ਸਾਰਿਆਂ ਨਾਲ਼ੋਂ ਉਚੇ ਕੱਦ ਦੀ ਸੀ ਅਤੇ ਗੋਗੜ ਰਹਿਤ ਪਤਲੇ ਤੇ ਲੰਮੇ ਸਰੀਰ ਉਪਰ ਸੋਹਣੀ ਢੁਕਵੀਂ, ਮਝੈਲੀ ਸਟਾਈਲ ਦੀ ਦਸਤਾਰ ਸਜਾਈ ਹੋਈ ਸੀ। ਕੱਦ ਦੇ ਮੁਤਾਬਿਕ ਹੀ ਸੋਹਣਾ ਖੁਲ੍ਹਾ ਤੇ ਲੰਮਾ ਦਾਹੜਾ, ਜਿਸ ਵਿਚ ਅਧਿਉਂ ਵਾਹਵਾ ਘਟ ਚਿੱਟੇ ਕੇਸ ਵਿਖਾਈ ਦੇ ਰਹੇ ਸਨ। ਸਾਡੀ ਕਲਾਸ ਵਿਚ ਮੇਰੀ ਉਮਰੋਂ ਖਾਸਾ ਵੱਡਾ ਪੁਣਛ ਦਾ ਇਕ ਵਿਦਿਆਰਥੀ ਅਮਰ ਸਿੰਘ ਹੁੰਦਾ ਸੀ। ਉਹ ਅਖਬਾਰਾਂ ਪੜ੍ਹਨ ਦਾ ਸ਼ੌਕੀਨ ਹੋਣ ਕਰਕੇ ਅਜਿਹੀ ਜਾਣਕਾਰੀ ਰੱਖਦਾ ਸੀ। ਉਸ ਨੂੰ ਮੈ ਉਸ ਪ੍ਰਭਾਵਸ਼ਾਲੀ ਵਿਅਕਤੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ਉਹ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਆ। ਫਿਰ ਪਤਾ ਲਗਾ ਕਿ ਜਥੇਦਾਰ ਜੀ ਦਾ ਪਿੰਡ ਵੀ ਓਸੇ ਹਲਕੇ ਬਿਆਸ ਵਿਚ ਪੈਂਦਾ ਹੈ ਜਿਸ ਵਿਚ ਮੇਰਾ ਨਿੱਕਾ ਜਿਹਾ ਪਿੰਡ ਸੂਰੋ ਪੱਡਾ ਆਉਂਦਾ ਹੈ। ਫਿਰ ਬਿਆਸ ਤੋਂ ਉਹ ਅਕਾਲੀ ਦਲ ਦੀ ਟਿਕਟ ਪਰਾਪਤ ਕਰਕੇ ਉਸ ਹਲਕੇ ਤੋਂ ਇਲੈਕਸ਼ਨ ਲੜ ਕੇ ਸ਼੍ਰੋਮਣੀ ਕਮੇਟੀ ਦੇ ਮੈਬਰ ਵੀ ਬਣ ਗਏ ਸਨ। ਇਸ ਚੋਣ ਸਮੇ ਪੰਡਿਤ ਨਹਿਰੂ ਦੇ ਥਾਪੜੇ ਨਾਲ਼ ਸਰਦਾਰ ਕੈਰੋਂ ਨੇ ਗਿਆਨੀ ਕਰਤਾਰ ਸਿੰਘ ਨੂੰ ਅੱਗੇ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਵੰਬਰ 1958 ਵਿਚ, ਅਕਾਲੀਆ ਤੋਂ ਖੋਹ ਲਈ ਹੋਈ ਸੀ। ਗਿਆਨੀ ਜੀ ਨੇ ਸ. ਪ੍ਰੇਮ ਸਿੰਘ ਲਾਲਾਪੁਰਾ ਨੂੰ ਪ੍ਰਧਾਨ ਬਣਾ ਦਿਤਾ ਸੀ ਤੇ ਸ. ਅਮਰ ਸਿੰਘ ਦੋਸਾਂਝ ਨੂੰ ਜਨਰਲ ਸਕੱਤਰ। ਇਹ ਚੋਣ ਇਕ ਬੰਨੇ ਸਾਰੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਵਸੀਲੇ ਵਰਤ ਕੇ ਸਾਧ ਸੰਗਤ ਬੋਰਡ ਨਾਂ ਦੀ ਜਥੇਬੰਦੀ ਵੱਲੋਂ ਲੜੀ ਜਾ ਰਹੀ ਸੀ ਤੇ ਦੂਜੇ ਬੰਨੇ ਮਾਸਟਰ ਜੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਸੀ। 1940 ਵਿਚੋਂ ਸਾਧ ਸੰਗਤ ਬੋਰਡ ਦੇ ਹੱਥ ਤਿੰਨ ਕਾਣੇ ਹੀ ਆਏ; ਅਰਥਾਤ ਸਿਰਫ ਤਿੰਨ ਮੈਬਰ ਹੀ ਉਹਨਾਂ ਦੇ ਜਿੱਤੇ ਤੇ ਬਾਕੀ 137 ਸ਼੍ਰੋਮਣੀ ਅਕਾਲੀ ਦਲ ਦੇ ਜਿਤੇ।
1960 ਵਾਲ਼ੀ ਇਸ ਇਲੈਕਸ਼ਨ ਵਿਚ ਸ਼ਾਨਦਾਰ ਜਿੱਤ ਪਰਾਪਤ ਕਰਕੇ ਜਥੇਦਾਰ ਜੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਮੈਂਬਰ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਬਰ ਅਤੇ ਜ਼ਿਲਾ ਅੰਮ੍ਰਿਤਸਰ ਦੇ ਅਕਾਲੀ ਜਥੇ ਦੇ ਜਥੇਦਾਰ, ਅਰਥਾਤ ਪ੍ਰਧਾਨ ਵੀ ਸਨ। ਇਹ ਤਿੰਨੇ ਪਦਵੀਆਂ ਅਕਾਲੀ ਦਲ ਵਿਚ ਉਹਨੀਂ ਦਿਨੀਂ ਬਹੁਤ ਮਹੱਤਵ ਰੱਖਦੀਆਂ ਸਨ।
ਜਥੇਦਾਰ ਜੀ ਦੀ ਖੁਲ੍ਹੀ ਡੀਲ਼ ਡੌਲ, ਸਾਦਾ ਜਥੇਦਾਰਾਨਾ ਲਿਬਾਸ ਅਤੇ ਉਹਨਾਂ ਦੀ ਬੋਲ ਚਾਲ ਤੋਂ ਨਹੀ ਸੀ ਭਾਸਦਾ ਕਿ ਉਹ ਬਹੁਤੇ ਪੜ੍ਹੇ ਲਿਖੇ ਹੋਣਗੇ ਪਰ ਇਕ ਵਾਰੀ ਮੇਰੀ ਹੈਰਾਨੀ ਵਿਚ ਖਾਸਾ ਵਾਧਾ ਹੋਇਆ ਜਦੋਂ ਉਹਨਾਂ ਨੇ ਇਕ ਨੌਕਰੀ ਦੀ ਭਾਲ਼ ਵਾਲ਼ੇ ਨੌਜਵਾਨ ਦੀ ਦਰਖ਼ਾਸਤ ਉਪਰ ਅੰਗ੍ਰੇਜ਼ੀ ਵਿਚ ਸਿਫ਼ਾਰਸ਼ ਲਿਖੀ।
1960 ਵਾਲੇ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਤੋਂ ਜਥੇ ਗ੍ਰਿਫ਼ਤਾਰੀ ਦੇਣ ਲਈ ਰੋਜ ਰਾਤ ਨੂੰ ਤੁਰਿਆ ਕਰਦੇ ਸਨ ਤੇ ਉਹਨਾਂ ਨੂੰ ਤੋਰਨ ਸਮੇ ਸਜਣ ਵਾਲ਼ੇ ਦੀਵਾਨ ਵਿਚ ਹਰ ਰੋਜ ਤਿੰਨ ਤਕਰੀਰਾਂ ਹੋਇਆ ਕਰਦੀਆਂ ਸਨ: ਇਕ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੀ, ਦੂਜੀ ਗਿਆਨੀ ਹਰਚਰਨ ਸਿੰਘ ਹੁਡਿਆਰਾ ਦੀ ਅਤੇ ਤੀਜੀ ਪ੍ਰੋ. ਸਤਬੀਰ ਸਿੰਘ ਦੀ। ਮੈ ਦੀਵਾਨ ਸਥਾਨ ਦੇ ਸਾਹਮਣੇ ਗੁਰੂ ਕੇ ਬਾਗ ਵਿਚ ਮੌਜੂਦ ਇਕ ਸੁਖਚੈਨ ਦੇ ਵਿਸ਼ਾਲ ਦਰੱਖ਼ਤ ਉਪਰ ਚੜ੍ਹ ਕੇ, ਇਹ ਤਕਰੀਰਾਂ ਹਰ ਰੋਜ ਸੁਣਿਆ ਕਰਦਾ ਸਾਂ। ਦਰੱਖਤ ਉਪਰ ਇਸ ਲਈ ਚੜ੍ਹ ਕੇ ਬੈਠਦਾ ਸਾਂ ਤਾਂ ਕਿ ਮੈਨੂੰ ਬੋਲਣ ਵਾਲ਼ੇ ਦਾ ਮੂੰਹ ਦਿਸ ਸਕੇ। ਜਿਥੇ ਪ੍ਰੋ. ਸਤਬੀਰ ਸਿੰਘ ਦੀ ਤਕਰੀਰ ਬਹੁਤ ਵਿਦਵਤਾ ਭਰਪੂਰ ਹੁੰਦੀ ਸੀ ਓਥੇ ਜਥੇਦਾਰ ਜੀ ਦੀ ਸਪੀਚ ਬਿਲਕੁਲ ਪੇਂਡੂ ਬੋਲੀ ਵਿਚ ਸਿਧੀ ਤੇ ਸਾਦੀ, ਉਹਨਾਂ ਦੀ ਸ਼ਖ਼ਸੀਅਤ ਵਰਗੀ ਹੀ ਹੁੰਦੀ ਸੀ।
ਫਿਰ ਆਇਆ ਸਮਾ 1962 ਦੇ ਸ਼ੁਰੂ ਦੇ ਦਿਨਾਂ ਦਾ। ਮੈ ਜੀਂਦ ਤੋਂ ਕੁਝ ਦਿਨਾਂ ਲਈ ਅੰਮ੍ਰਿਤਸਰ ਆਇਆ ਤਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਵਾਲ਼ੇ ਬਾਗ ਵਿਚ, ਜਥੇਦਾਰ ਜੀ ਗਲ਼ ਵਿਚ ਫੁੱਲਾਂ ਦੇ ਹਾਰ ਪਾਏ ਹੋਏ ਵਾਹਵਾ ਭੀੜ ਭੜੱਕੇ ਵਿਚ ਘਿਰੇ ਹੋਏ ਦਿਸੇ। ਪਤਾ ਲੱਗਾ ਕਿ ਜਥੇਦਾਰ ਜੀ ਨੇ ਮਾਸਟਰ ਤਾਰਾ ਸਿੰਘ ਜੀ ਦੇ ਵਰਤ ਛੱਡਣ ਦੇ ਖ਼ਿਲਾਫ਼ ਭੁੱਖ ਹੜਤਾਲ ਕੀਤੀ ਸੀ ਤਾਂ ਕਿ ਮਾਸਟਰ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕਰਕੇ ਸਜਾ ਦਿਵਾਈ ਜਾ ਸਕੇ ਉਹ ਉਸ ਦਿਨ ਸਫ਼ਲਤਾ ਸਹਿਤ ਸਮਾਪਤ ਹੋ ਗਈ ਸੀ।
ਇਸ ਤੋਂ ਬਾਅਦ ਲੰਮਾ ਇਤਿਹਾਸ ਹੈ ਕਿ ਕਿਵੇਂ ਮਾਸਟਰ ਜੀ ਨੂੰ, ਜਥੇਦਾਰ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣ ਲਈ ਮਜਬੂਰ ਕੀਤਾ ਤੇ ਹੋਰਨਾਂ ਦੇ ਨਾਲ਼ ਮਾਸਟਰ ਜੀ ਨੂੰ ਇਸ ਦੋਸ਼ ਦੇ ਸਾਬਤ ਹੋ ਜਾਣ ਕਰਕੇ ਤਨਖਾਹ ਲਾਈ ਗਈ। ਇਸ ਨਾਲ਼ ਮਾਸਟਰ ਜੀ ਦੀ ਲੀਡਰੀ ਥੱਲੇ ਹੀ ਥੱਲੇ ਜਾਂਦੀ ਰਹੀ। ਵੈਸੇ ਲੋਕਾਂ ਦੇ ਦਿਲਾਂ ਵਿਚ ਤਾਂ ਮਾਸਟਰ ਜੀ ਦੀ ਕਦਰ ਉਹਨਾਂ ਦੇ ਵਰਤ ਛੱਡਣ ਸਮੇ ਹੀ ਘਟਣੀ ਸ਼ੁਰੂ ਹੋ ਗਈ ਸੀ ਪਰ ਜਥੇਦਾਰ ਜੀ ਨੇ, ਮਾਸਟਰ ਜੀ ਦੀ ਜਰਜਰੀ ਹੋ ਚੁੱਕੀ ਲੀਡਰੀ ਰੂਪੀ ਕੰਧ ਨੂੰ ਤਕੜਾ ਧੱਕਾ ਮਾਰ ਕੇ ਡੇਗ ਦਿਤਾ।
ਫਿਰ ਸਮਾ ਆਇਆ 1962 ਦੇ ਅੱਧ ਦਾ ਜਦੋਂ ਜਥੇਦਾਰ ਜੀ ਨੇ ਬੀਂਡੀ ਜੁੱਪ ਕੇ ਮਾਸਟਰ ਜੀ ਤੋਂ ਸ਼੍ਰੋਮਣੀ ਕਮੇਟੀ ਖੋਹ ਕੇ, ਸੰਤ ਫ਼ਤਿਹ ਸਿੰਘ ਜੀ ਦੇ ਗਰੁਪ ਦਾ ਕਬਜ਼ਾ ਕਰਵਾਉਣ ਵਿਚ ਮੋਹਰੀ ਹਿੱਸਾ ਪਾਇਆ ਜਿਸ ਗਰੁਪ ਦੇ ਕਿ ਜਥੇਦਾਰ ਜੀ ਖ਼ੁਦ ਮੋਢੀ ਸਨ।
ਪੰਜਾਹਵੇਂ ਅਤੇ ਸੱਠਵੇਂ ਦਹਾਕਿਆਂ ਦੌਰਾਨ ਪੰਜਾਬੀ ਸੂਬੇ ਦੀ ਜਦੋ ਜਹਿਦ ਵਿਚ ਸ਼ੁਰੂ ਤੋਂ ਹੀ ਜਥੇਦਾਰ ਜੀ ਮੋਹਰੀ ਆਗੂਆਂ ਦੀ ਕਤਾਰ ਵਿਚ ਰਹੇ। ਪੰਜਾਬੀ ਸੂਬੇ ਨੂੰ ਪੂਰਾ ਕਰਵਾਉਣ ਲਈ, 1966 ਦੇ ਅੰਤ ਵਿਚ ਸੰਤ ਜੀ ਵੱਲੋਂ ਰੱਖੇ ਗਏ ਸੜ ਮਰਨ ਵਾਲ਼ੇ ਸਮੇ ਵੀ, ਜਥੇਦਾਰ ਜੀ ਨੇ ਛੇਆਂ ਹੋਰ ਜਥੇਦਾਰਾਂ ਦੇ ਨਾਲ਼ ਸੰਤ ਜੀ ਤੋਂ ਪਹਿਲਾਂ ਸੜਨ ਲਈ ਖ਼ੁਦ ਨੂੰ ਪੇਸ਼ ਕੀਤਾ ਸੀ।
ਪੰਜਾਬੀ ਬਣਨ ਉਪ੍ਰੰਤ ਪਹਿਲੀ 1967 ਵਾਲੀ ਚੋਣ ਵਿਚ ਹਲਕਾ ਬਿਆਸ ਤੋਂ ਜਥੇਦਾਰ ਜੀ ਦੇ ਹਾਰਨ ਦੀ ਜਦੋਂ ਖ਼ਬਰ ਸੰਤ ਫ਼ਤਿਹ ਸਿੰਘ ਜੀ ਨੂੰ ਗੰਗਾ ਨਗਰ ਵਿਚ, ਪ੍ਰਾਦੇਸ਼ਕ ਸਮਾਚਾਰ ਤੋਂ ਮਿਲੀ ਤਾਂ ਸੰਤ ਜੀ ਵਾਹਵਾ ਹੀ ਮਾਯੂਸ ਹੋਏ। ਇਸ ਮਾਯੂਸੀ ਵਿਚ ਉਹਨਾਂ ਦੇ ਮੂੰਹੋਂ ਨਿਕਲ਼ਿਆ, ਸਾਡਾ ਜਥੇਦਾਰ ਨਿਕਟ ਵਿਰੋਧੀ ਵੀ ਨਹੀ ਬਣ ਸਕਿਆ!
ਜਦੋਂ ਨਵੰਬਰ 1968 ਵਿਚ, ਕਾਂਗਰਸ ਦੀ ਸਹਾਇਤਾ ਨਾਲ਼, ਸ. ਲਛਮਣ ਸਿੰਘ ਗਿੱਲ ਨੇ ਮੋਰਚਾ ਸਰਕਾਰ ਨੂੰ ਢਾਹ ਕੇ ਖ਼ੁਦ ਦੀ ਸਰਕਾਰ ਬਣਾ ਲਈ ਤਾਂ ਬਾਵਜੂਦ ਸਰਦਾਰ ਗਿੱਲ ਨਾਲ਼ ਨਿਘੀ ਨਿਜੀ ਮਿੱਤਰਤਾ ਹੋਣ ਦੇ ਵੀ, ਜਥੇਦਾਰ ਜੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ਼ ਰਹਿਣਾ ਹੀ ਯੋਗ ਜਾਣਿਆ। ਨਤੀਜੇ ਵਜੋਂ ਗਿੱਲ ਸਰਕਾਰ ਨੇ ਸਭ ਤੋਂ ਵਧ ਮੁਕੱਦਮੇ ਜਥੇਦਾਰ ਜੀ ਉਪਰ ਬਣਾ ਕੇ, ਇਹਨਾਂ ਨੂੰ ਮੁੜ ਮੁੜ ਜੇਹਲ ਯਾਤਰਾ ਕਰਵਾਈ ਪਰ ਜਥੇਦਾਰ ਜੀ ਨੇ ਆਪਣਾ ਅਸੂਲ ਨਾ ਤਿਆਗਿਆ ਅਤੇ ਅਸੂਲ ਤੋਂ ਨਿਜੀ ਮਿੱਤਰਤਾ ਵਾਰ ਦਿਤੀ ਅਤੇ ਇਸ ਮਿੱਤਰਤਾ ਤੋਂ ਪਰਾਪਤ ਹੋਣ ਵਾਲ਼ੇ ਸਿਆਸੀ ਤੇ ਆਰਥਿਕ ਲਾਭਾਂ ਨੂੰ ਕੁਰਬਾਨ ਕਰ ਦਿਤਾ। ਮੈਨੂੰ ਯਾਦ ਹੈ ਬਾਬਾ ਬਕਾਲਾ ਦੇ ਰੱਖੜ ਪੁੰਨਿਆਂ ਦੇ ਮੇਲੇ ਸਮੇ, ਦੋਹਾਂ ਜਥੇਦਾਰਾਂ ਦੀ ਅਗਵਾਈ ਵਿਚ, ਗਿੱਲ ਦੇ ਖ਼ਿਲਾਫ਼ ਮੁਜ਼ਾਹਰਾ ਕਰਨ ਗਏ ਮੁਜ਼ਾਹਰਾਕਾਰੀਆਂ ਨੂੰ ਪੁਲਸ ਨੇ ਖ਼ੂਬ ਡਾਂਗ ਫੇਰੀ। ਜਥੇਦਾਰ ਮੋਹਨ ਸਿੰਘ ਤੁੜ ਸਮੇਤ ਕੁਝ ਵਰਕਰ ਤਾਂ ਡਾਂਗਾਂ ਖਾ ਕੇ ਡਿਗ ਪਏ ਪਰ ਜਥੇਦਾਰ ਜੀ ਸਭ ਤੋਂ ਉਚੇ ਖਲੋਤੇ ਹੋਏ, ਗਿੱਲ ਮੁਰਦਾਬਾਦ ਦੇ ਨਾਹਰੇ ਮਾਰਦੇ ਹੋਏ ਦੂਰੋਂ ਦਿਸ ਰਹੇ ਸਨ। ਇਸ ਦੌਰਾਨ ਨਵੇਂ ਨਵੇਂ ਕਾਂਗਰਸ ਛੱਡ ਕੇ ਆਏ ਸ. ਨਾਰਾਇਣ ਸਿੰਘ ਸਾਬਾਜਪੁਰੀ ਧੁੱਸ ਦੇ ਕੇ, ਪੁਲਸ ਦਾ ਘੇਰਾ ਤੋੜਦੇ ਹੋਏ, ਓਥੇ ਤੱਕ ਘੁਸ ਗਏ ਜਿਥੇ ਗਿੱਲ ਤਕਰੀਰ ਕਰ ਰਿਹਾ ਸੀ।ਜਿੰਨਾ ਚਿਰ ਕਾਂਗਰਸ ਨੇ ਗਿੱਲ ਦੇ ਪੈਰਾਂ ਹੋਠੋਂ ਠੁੱਮਣਾ ਖਿੱਚ ਕੇ, ਉਸ ਨੂੰ ਚੱਲਦਾ ਨਹੀ ਕਰ ਦਿਤਾ ਓਨਾ ਚਿਰ ਅਕਾਲੀਆਂ ਨੇ ਉਸ ਨੂੰ ਸੁਖ ਦਾ ਸਾਹ ਨਹੀ ਸੀ ਲੈਣ ਦਿਤਾ। ਜਿਥੇ ਵੀ ਜਾਂਦਾ ਸੀ ਮੁਰਦਾਬਾਦੀਏ ਅਕਲੀ ਪਹਿਲਾ ਹੀ ਓਥੇ ਉਸ ਦੇ ਸਵਾਗਤ ਲਈ ਪਹੁੰਚ ਜਾਂਦੇ ਸਨ। ਉਸ ਦੀ ਪੁਲਿਸ ਨੇ ਵੀ ਅਕਾਲੀਆਂ ਨੂੰ ਡਾਂਗ ਫੇਰਨ ਵਿਚ ਕੋਈ ਕਸਰ ਨਾ ਰਹਿਣ ਦਿਤੀ। ਸਭ ਤੋਂ ਵਧ ਡਾਂਗ ਫੇਰੂ ਪੁਲਸੀ ਜਥੇ ਦਾ ਮੋਹਰੀ ਇਕ ਠਾਣੇਦਾਰ, ਸ਼ਾਇਦ ਉਸ ਦਾ ਨਾਂ ਗੱਜਣ ਸਿੰਘ ਸੀ, ਹੁੰਦਾ ਸੀ। ਆਸ ਸੀ ਕਿ ਅਕਾਲੀਆਂ ਦੀ ਸਰਕਾਰ ਆਉਣ ਤੇ ਉਸ ਨੂੰ ਢੁਕਵੀਂ ਸਜਾ ਦਿਤੀ ਜਾਵੇਗੀ ਪਰ ਸੁਣਨ ਵਿਚ ਨਹੀ ਆਇਆ ਕਿ ਉਸ ਦਾ ਕੋਈ ਵਾਲ਼ ਵਿੰਗਾ ਹੋਇਆ ਹੋਵੇ! ਸੱਚ ਹੈ, ਨਵੇਂ ਆਉਣ ਵਾਲ਼ਿਆਂ ਨੂੰ ਵੀ ਤਾਂ ਅਜਿਹੇ ਨੌਕਰਾਂ ਦੀ ਲੋੜ ਹੁੰਦੀ ਹੈ ਜੋ ਉਹਨਾਂ ਦੇ ਵਿਰੋਧੀਆਂ ਦੀਆਂ ਮੌਰਾਂ ਸੇਕ ਸਕੇ।
1968 ਵਿਚ ਪੰਜਾਬ ਕੌਂਸਲ ਦੀ ਇਕ ਸੀਟ ਖਾਲੀ ਹੋਣ ਤੇ, ਅਕਾਲੀ ਦਲ ਵੱਲੋਂ ਜਥੇਦਾਰ ਜੀ ਨੂੰ ਐਮ.ਐਲ.ਸੀ. ਬਣਾਇਆ ਗਿਆ। 1968 ਵਿਚ ਦੋਹਾਂ ਦਲਾਂ ਦੇ ਏਕੀਕਰਨ ਪਿਛੋਂ ਜੋ ਇਕ ਸ਼੍ਰੋਮਣੀ ਅਕਾਲੀ ਦਲ ਬਣਿਆ, ਜਥੇਦਾਰ ਜੀ ਉਸ ਦੇ ਜਨਰਲ ਸਕੱਤਰ ਥਾਪੇ ਗਏ। 1969 ਦੀ ਇਲੈਕਸ਼ਨ ਪਿਛੋਂ ਜਦੋਂ ਦੂਜੀ ਵਾਰ ਅਕਾਲੀ ਦਲ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਜਥੇਦਾਰ ਜੀ ਉਸ ਵਿਚ ਵਜ਼ੀਰ ਬਣੇ। ਪਾਰਟੀ ਅਤੇ ਇਸ ਦੇ ਆਗੂਆਂ ਨਾਲ਼ ਪੂਰਨ ਵਫ਼ਾਦਾਰੀ ਹੋਣ ਕਰਕੇ, ਮੁਖ ਮੰਤਰੀ ਗੁਰਨਾਮ ਸਿੰਘ ਨਾਲ਼ ਜਥੇਦਾਰ ਜੀ ਦਾ ਨੇੜ ਨਾ ਹੋ ਸਕਿਆ। ਸ. ਗੁਰਨਾਮ ਸਿੰਘ ਨੇ ਅਕਾਲੀਆਂ ਦੇ ਮੈਨੀਫ਼ੈਸਟੋ ਦਾ ਸਹਾਰਾ ਲੈ ਕੇ, ਪੰਜਾਬ ਕੌਂਸਲ ਖ਼ਤਮ ਕਰ ਦਿਤੀ ਤਾਂ ਕਿ ਜਥੇਦਾਰ ਜੀ ਦੀ ਪੌਣੀ ਕੁ ਵਜ਼ੀਰੀ ਖੋਹ ਲਈ ਜਾਵੇ; ਨਾਲ ਹੀ ਇਸ ਦਰਵਾਜੇ ਰਾਹੀਂ ਕੋਈ ਹੋਰ ਅਜਿਹਾ ਅਕਾਲੀ ਆਗੂ ਵਿਧਾਇਕਾ ਵਿਚ ਨਾ ਆ ਵੜੇ ਜਿਸ ਤੋਂ ਕਿਸੇ ਕਿਸਮ ਦੇ ਖ਼ਤਰੇ ਦੀ ਸੰਭਾਵਨਾ ਹੋ ਸਕਦੀ ਹੋਵੇ।
ਬਾਵਜੂਦ ਪਾਰਟੀ ਅਤੇ ਇਸ ਦੇ ਆਗੂ ਨਾਲ਼ ਪੂਰਨ ਵਫ਼ਾਦਾਰੀ ਹੋਣ ਦੇ ਵੀ ਇਕ ਸਮਾ ਅਜਿਹਾ ਆਇਆ ਕਿ ਜਥੇਦਾਰ ਜੀ ਨੇ ਸੰਤ ਫ਼ਤਿਹ ਸਿੰਘ ਜੀ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕਿਸੇ ਕਾਰਨ ਕਰਕੇ ਪੇਸ਼ ਹੋਣ ਲਈ ਮਜਬੂਰ ਕਰ ਦਿਤਾ। ਇਹ ਗੱਲ ਵੱਖਰੀ ਗੱਲ ਹੈ ਕਿ ਉਸ ਸਮੇ ਦੇ ਜਥੇਦਾਰ ਗਿ. ਸਾਧੂ ਸਿੰਘ ਭੌਰਾ ਜੀ ਨੇ, ਸੰਤ ਜੀ ਨੂੰ ਨਿਰਦੋਸ਼ ਹੋਣ ਦੀ ਪੱਤਰਕਾ ਲਿਖ ਦਿਤੀ।
ਜਥੇਦਾਰ ਜੀ ਹੱਦੋਂ ਵਧ ਅਹੁਦਿਆਂ ਨਾਲ਼ ਚੰਬੜੇ ਰਹਿਣ ਲਈ ਵੀ ਤਰਲੋ ਮੱਛੀ ਨਹੀ ਸਨ ਹੁੰਦੇ। ਇਹ ਵਾਰੀ ਉਹਨਾਂ ਨੇ ਅੰਮ੍ਰਿਤਸਰੋਂ ਆਪਣੇ ਪਿੰਡ ਜਾ ਕੇ, ਆਪਣੇ ਡਰਾਈਵਰ ਦੇ ਹੱਥ, ਸੰਤ ਚੰਨਣ ਸਿੰਘ ਜੀ ਨੂੰ ਚਿੱਠੀ ਲਿਖ ਕੇ ਭੇਜ ਦਿਤੀ, ਜਿਸ ਦਾ ਭਾਵ ਕੁਝ ਇਸ ਤਰ੍ਹਾਂ ਸੀ ਕਿ ਮੇਰਾ ਤੁਹਾਡਾ ਸਾਥ ਦੇਣ ਦਾ, ਪੰਜਾਬੀ ਸੂਬਾ ਬਣਵਾਉਣ ਅਤੇ ਉਸ ਵਿਚ ਅਕਾਲੀ ਸਰਕਾਰ ਬਣਵਾਉਣ ਤੱਕ ਦਾ ਵਾਹਦਾ ਹੀ ਸੀ। ਇਹ ਦੋਵੇਂ ਕਾਰਜ ਪੂਰੇ ਹੋ ਗਏ ਨੇ। ਇਸ ਲਈ ਮੈਨੂੰ ਹੁਣ ਛੁੱਟੀ ਬਖਸ਼ੋ। ਮੈ ਆਪਣੇ ਘਰ ਦੀ ਖੇਤੀ ਬਾੜੀ ਵੱਲ ਧਿਆਨ ਦੇਵਾਂ। ਸਰਗਰਮ ਸਿਆਸਤ ਤੋਂ ਮੈ ਛੁੱਟੀ ਲੈਂਦਾ ਹਾਂ। ਹਾਂ, ਪੰਥਕ ਕਾਰਜ ਲਈ ਫਿਰ ਕਿਸੇ ਜਦੋਜਹਿਦ ਦੀ ਲੋੜ ਲਈ ਤਾਂ ਮੈ ਹਾਜਰ ਹੋ ਜਾਵਾਂਗਾ। ਯਾਦ ਰਹੇ ਕਿ ਪੰਥ ਵਿਚ ਨਾਂ ਭਾਵੇਂ ਸੰਤ ਫ਼ਤਿਹ ਸਿੰਘ ਜੀ ਦਾ ਚੱਲਦਾ ਸੀ ਪਰ ਪਰਦੇ ਪਿੱਛੇ ਸਾਰੇ ਪੰਥਕ ਕਾਰ ਵਿਹਾਰ ਅਮਲੀ ਤੌਰ ਤੇ ਸੰਤ ਚੰਨਣ ਸਿੰਘ ਜੀ ਹੀ ਨਿਜਿਠਿਆ ਕਰਦੇ ਸਨ। ਇਹ ਵੱਖਰੀ ਗੱਲ ਹੈ ਕਿ ਮੁੜਦੇ ਪੈਰੀਂ ਸੰਤ ਜੀ ਨੇ ਡਰਾਈਵਰ ਭੇਜ ਕੇ, ਜਥੇਦਾਰ ਜੀ ਨੂੰ ਵਾਪਸ ਬੁਲਾ ਕੇ, ਆਪਣੇ ਨਾਲ਼ ਅਕਾਲੀ ਸਿਆਸਤ ਵਿਚ ਜੋੜੀ ਰੱਖਿਆ।
ਜਥੇਦਾਰ ਜੀ ਵਿਚ ਲੋੜ ਅਨੁਸਾਰ ਸੈਂਸ ਆਫ਼ ਹਿਊਮਰ ਵੀ ਵਾਹਵਾ ਸੀ। ਹਲਕੇ ਫੁਲਕੇ ਮਜ਼ਾਕ ਦਾ ਆਪ ਬੁਰਾ ਨਹੀ ਸਨ ਮਨਾਇਆ ਕਰਦੇ, ਸਗੋਂ ਇਸ ਤੋਂ ਅਨੰਦ ਉਠਾਇਆ ਕਰਦੇ ਸਨ। ਇਕ ਵਾਰੀ ਦੀ ਗੱਲ ਹੈ ਕਿ ਜਥੇਦਾਰ ਜੀ ਆਪਣੇ ਕੁਝ ਸਾਥੀਆਂ ਸਮੇਤ, ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਮੁੜ ਰਹੇ ਸਨ ਤਾਂ ਜੋੜੇਖਾਨੇ ਦੇ ਨੇੜੇ, ਇਕ ਪੱਤਰਕਾਰ ਸੁਰਜੀਤ ਸਿੰਘ ਸੋਖੀ ਅੰਦਰ ਨੂੰ ਮੱਥਾ ਟੇਕਣ ਜਾ ਰਿਹਾ ਸੀ। ਉਸ ਨੇ ਜਥੇਦਾਰ ਜੀ ਦੇ ਗੋਡੀਂ ਹੱਥ ਲਾ ਕੇ, ਪੰਝੀ ਪੈਸੇ ਦਾ ਸਿੱਕਾ ਜਥੇਦਾਰ ਜੀ ਨੂੰ ਪੇਸ਼ ਕੀਤਾ। ਜਥੇਦਾਰ ਜੀ, ਜਿਵੇਂ ਕਾਹਲ਼ੀ ਕਾਹਲੀ ਬੋਲਿਆ ਕਰਦੇ ਸਨ, ਬੋਲੇ, ਇਹ ਕੀ ਓਇ? ਇਹ ਕੀ ਓਇ ਸੋਖੀ? ਜਥੇਦਾਰ ਜੀ ਦੇ ਇਸ ਬਚਨ ਦੇ ਉਤਰ ਵਿਚ, ਸੋਖੀ ਸ਼ਰਾਰਤੀ ਲਹਿਜ਼ੇ ਵਿਚ ਬੋਲਿਆ, ਜੀ ਜਥੇਦਾਰ ਜੀ ਮੈ ਅੰਦਰ ਮੱਥਾ ਟੇਕਣ ਜਾ ਰਿਹਾ ਸਾਂ। ਫਿਰ ਕੀ ਓਇ, ਫਿਰ ਕੀ? ਜੀ ਇਹ ਚਵਾਨੀ ਮੈ ਅੰਦਰ ਮੱਥਾ ਟੇਕਣੀ ਸੀ। ਜਥੇਦਾਰ ਜੀ ਬੋਲੇ, ਫਿਰ ਕੀ ਓਇ? ਫਿਰ ਮੈ ਕੀ ਕਰਾਂ? ਜੀ ਓਥੋਂ ਇਹ ਕਈ ਰਜਿਸਟਰਾਂ ਵਿਚਦੀ ਹੋ ਕੇ ਅੰਤ ਨੂੰ ਫਿਰ ਜੂ ਤੁਹਾਡੇ ਕੋਲ਼ ਆਉਣੀ ਹੈ; ਮੈ ਹੁਣੇ ਸਿਧੀ ਹੀ ਤੁਹਾਡੀ ਭੇਟਾ ਕਰ ਦਿੰਦਾ ਹਾਂ! ਹੱਤ ਤੇਰੇ ਸ਼ੈਤਾਨ ਦੀ। ਸੋਖੀਆ, ਤੂੰ ਬਾਜ ਆ ਜਾਹ ਸ਼ਰਾਰਤਾਂ ਤੋਂ! ਆਖਦੇ ਅਤੇ ਦੱਸਦੇ ਹੋਏ ਸਾਥੀਆਂ ਸਮੇਤ ਜਥੇਦਾਰ ਜੀ ਕਮੇਟੀ ਦੇ ਦਫ਼ਤਰ ਵੱਲ ਆ ਗਏ ਅਤੇ ਸੋਖੀ ਜੀ ਅੰਦਰ ਵੱਲ ਮੱਥਾ ਟੇਕਣ ਚਲੇ ਗਏ।
ਇਸ ਸਾਰੇ ਸਮੇ ਦੌਰਾਨ ਮੇਰਾ ਜਥੇਦਾਰ ਜੀ ਨਾਲ ਵਾਹਵਾ ਮੇਲ਼ ਰਿਹਾ ਸੀ। ਜਥੇਦਾਰ ਜੀ ਨੇ ਮੈਨੂੰ ਕਦੀ ਕਦਾਈਂ ਆਖਣਾ, ਮੇਰਾ ਬਿਆਨ ਪੜ੍ਹ ਕੇ ਪ੍ਰਧਾਨ ਸਾਹਿਬ ਨੂੰ ਸੁਣਾਇਆ ਕਰ ਸੰਤੋਖ ਸਿਹਾਂ! ਫਿਰ ਇਕੋ ਹਲਕੇ ਦੇ ਹੋਣ ਕਰਕੇ ਵੀ ਜਥੇਦਾਰ ਜੀ ਮੇਰੇ ਨਾਲ਼ ਸਨੇਹ ਰਖਦੇ ਸਨ।
1973 ਦੇ ਸ਼ੁਰੂ ਵਿਚ ਮੈ ਦੇਸ ਛੱਡ ਕੇ ਪਰਦੇਸ, ਸੈਂਟਰਲ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ, ਵਿਚ ਚਲਿਆ ਗਿਆ। ਉਹ ਅਜਿਹਾ ਮੁਲਕ ਸੀ ਜਿਥੇ ਉਸ ਸਮੇ ਪੰਜਾਬ ਤੋਂ ਕੋਈ ਖ਼ਬਰ ਨਹੀ ਸੀ ਪਹੁੰਚਿਆ ਕਰਦੀ। ਨਾ ਅਖ਼ਬਾਰ, ਨਾ ਰੇਡੀਉ, ਕੁਝ ਵੀ ਨਾ ਓਥੇ! ਸਾਰੀ ਦੁਨੀਆਂ ਤੋਂ ਤਕਰੀਬਨ ਬੇਖ਼ਬਰ ਹੀ ਮੇਰਾ ਸਮਾ ਬੀਤਿਆ। 1975 ਵਿਚ ਸਵਾ ਕੁ ਦੋ ਸਾਲ ਦੇ ਅਰਸੇ ਪਿੱਛੋਂ ਮੈ ਅੰਮ੍ਰਿਤਸਰ ਆਇਆ ਤਾਂ ਇਕ ਸ਼ਾਮ ਨੂੰ ਜਥੇਦਾਰ ਜੀ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿਚ, ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਗੁਰਦੁਆਰੇ ਦੇ ਸਾਹਮਣੇ, ਸਰੋਵਰ ਦੇ ਕਿਨਾਰੇ ਬੈਠੇ ਹੋਏ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿ. ਸਾਧੂ ਸਿੰਘ ਭੌਰਾ ਜੀ ਅਤੇ ਕੁਝ ਹੋਰ ਧਾਰਮਿਕ ਵਿਦਵਾਨਾਂ ਨਾਲ਼ ਵਿਚਾਰ ਵਟਾਂਦਾਰਾ ਕਰ ਰਹੇ ਸਨ। ਮੈ ਆਪਣੀ ਸਿੰਘਣੀ ਅਤੇ ਬੱਚੇ ਸਮੇਤ, ਸ੍ਰੀ ਦਰਬਾਰ ਸਾਹਿਬ ਜੀ ਵੱਲ ਮੱਥਾ ਟੇਕਣ ਜਾ ਰਿਹਾ ਸਾਂ। ਕੁਝ ਸਮੇ ਲਈ ਇਹਨਾਂ ਮਹੱਤਵਪੂਰਣ ਸ਼ਖ਼ਸੀਅਤਾਂ ਕੋਲ਼ ਰੁਕਿਆ। ਫ਼ਤਿਹ ਫ਼ਤੂਹੀ ਹੋਈ ਤੇ ਫਿਰ ਮੈ ਅੱਗੇ ਚਲਿਆ ਗਿਆ। ਇਹ ਮੇਰੀ ਜਥੇਦਾਰ ਜੀ ਨਾਲ ਆਖਰੀ ਮਿਲਣੀ ਸੀ। ਫਿਰ ਅਖ਼ਬਾਰਾਂ ਤੋਂ ਹੀ ਪਤਾ ਲੱਗਦਾ ਰਿਹਾ ਕਿ ਜਥੇਦਾਰ ਜੀ ਨੇ ਅੰਮ੍ਰਿਤਸਰ ਦੇ ਡੀ.ਸੀ. ਦੇ ਦਫ਼ਤਰ ਉਪਰ ਖ਼ਾਲਿਸਤਾਨ ਦਾ ਝੰਡਾ ਝੁਲਾਇਆ। ਅਕਾਲੀ ਲੀਡਰਸ਼ਿਪ ਨਾਲ਼ ਮੱਤ ਭੇਦ ਹੋਏ। ਉਹਨਾਂ ਨੇ ਜਗਤ ਅਕਾਲੀ ਦਲ ਦੇ ਨਾਂ ਹੇਠ ਇਕ ਵੱਖਰੀ ਜਥੇਬੰਦੀ ਵੀ ਬਣਾਈ। ਪੰਜਾਬ ਵਿਚਲੀ ਜੁਝਾਰੂ ਲਹਿਰ ਸਮੇ ਉਹਨਾਂ ਨੇ ਆਪਣੇ ਵਿਚਾਰਾਂ ਅਨੁਸਾਰ ਖੁਲ੍ਹ ਕੇ ਸੰਤ ਜਰਨੈਲ ਸਿੰਘ ਜੀ ਦਾ ਵਿਰੋਧ ਕੀਤਾ। ਇਸ ਲਈ ਉਹਨਾਂ ਨੂੰ ਬੜੀ ਭਾਰੀ ਕੁਰਬਾਨੀ ਵੀ ਕਰਨੀ ਪਈ। ਆਪਣਾ ਹੋਣਹਾਰ ਸਪੁੱਤਰ ਸ. ਸੁਖਦੇਵ ਸਿੰਘ ਵੀ ਕਤਲ ਕਰਵਾਇਆ। ਹੋਰ ਵੀ ਧਮਕੀਆਂ ਮਿਲ਼ਦੀਆਂ ਰਹੀਆਂ। ਘਰ ਉਪਰ ਰਾਕਟ ਨਾਲ਼ ਵੀ ਹਮਲਾ ਹੋਇਆ ਪਰ ਉਹ ਆਪਣੇ ਨਿਵੇਕਲੇ ਵਿਚਾਰਾਂ ਉਪਰ ਡਟੇ ਹੀ ਰਹੇ ਤੇ ਟੱਸ ਤੋਂ ਮੱਸ ਨਾ ਹੋਏ; ਭਾਵੇਂ ਕਿੰਨਾ ਵੀ ਖ਼ਤਰਿਆਂ ਭਰਿਆ ਸਮਾ ਉਹਨਾਂ ਨੇ ਵੇਖਿਆ। ਕੋਈ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਵੇ ਚਾਹੇ ਨਾਂ ਪਰ ਇਹ ਗੱਲ ਤਾਂ ਜਰੂਰ ਮੰਨਣੀ ਹੀ ਪਵੇਗੀ ਕਿ ਕਿਸੇ ਡਰ ਜਾਂ ਲਾਲਚ ਦੇ ਅਧੀਨ ਜਥੇਦਾਰ ਜੀ ਆਪਣੇ ਵਿਚਾਰ ਪਰਗਟ ਕਰਨ ਤੋਂ, ਬਹੁਤੇ ਹੋਰ ਲੀਡਰਾਂ ਵਾਂਗ ਸਮੇ ਤੇ ਚੁੰਭੀ ਨਹੀ ਸਨ ਮਾਰਦੇ ਬਲਕਿ ਮੈਦਾਨ ਵਿਚ ਡਟ ਕੇ ਗੱਲ ਕਰਦੇ ਸਨ। ਸੰਤ ਜਰਨੈਲ ਸਿੰਘ ਜੀ ਅਤੇ ਜਥੇਦਾਰ ਜੀ ਦੋਵੇਂ ਸਮਕਾਲੀ ਸ਼ਖ਼ਸੀਅਤਾਂ ਭਾਵੇਂ ਉਮਰ ਅਤੇ ਵਿਚਾਰਾਂ ਵਿਚ ਇਕ ਦੂਜੇ ਦੇ ਐਨ ਉਲ਼ਟ ਸਨ; ਭਾਵ ਕਿ ਜੇ ਇਕ ਦਾ ਮੂੰਹ ਪੂਰਬ ਵੱਲ ਸੀ ਤਾਂ ਦੂਜੇ ਦਾ ਬਿਲਕੁਲ ਉਸ ਤੋਂ ਉਲ਼ਟ ਪੱਛਮ ਵੱਲ। ਹਾਲਾਤ ਵੱਸ ਦੋਵੇਂ ਬਹਾਦਰ ਆਗੂ ਇਕ ਦੂਜੇ ਨਾਲ਼ ਟਕਰਾ ਗਏ। ਇਹ ਸਿੱਖ ਕੌਮ ਅਤੇ ਪੰਜਾਬ ਦੀ ਤਰਾਸਦੀ ਸੀ ਕਿ ਸਮੇ ਨੇ ਦੋਹਾਂ ਦਲੇਰ ਅਤੇ ਬਚਨ ਦੇ ਪੂਰੇ ਆਗੂਆਂ ਨੂੰ ਇਕ ਦੂਜੇ ਦੇ ਸਹਿਯੋਗੀ ਹੋਣ ਦੀ ਥਾਂ ਇਕ ਦੂਜੇ ਦਾ ਵਿਰੋਧੀ ਬਣਾ ਧਰਿਆ।
ਮਾਲ ਮੰਤਰੀ ਹੋਣ ਸਮੇ ਆਪਣੇ ਕਮਿਸ਼ਨਰ ਨਾਲ਼ ਉਹਨਾਂ ਦਾ ਝਗੜਾ ਵੀ ਵਾਹਵਾ ਚਰਚਾ ਵਿਚ ਰਿਹਾ। ਚੌਦਾਂ ਸਾਲਾਂ ਪਿੱਛੋਂ, 1979 ਵਾਲੀ ਸ਼੍ਰੋਮਣੀ ਕਮੇਟੀ ਦੀ ਚੋਣ ਸਮੇ ਜਥੇਦਾਰ ਜੀ ਦਾ ਹਲਕਾ ਬਿਆਸ ਤੋਂ ਇਲੈਕਸ਼ਨ ਲੜਨਾ ਬਹੁਤ ਚਰਚਾ ਵਾਲਾ ਵਿਸ਼ਾ ਬਣਿਆ। ਉਹਨਾਂ ਨੇ ਇਲੈਕਸ਼ਨ ਲੜਨ ਲਈ ਵਜ਼ੀਰੀ ਤੋਂ ਤਿਆਗ ਪੱਤਰ ਵੀ ਦੇ ਦਿਤਾ। ਇਕ ਪਾਸੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਭਾਈ ਅਮ੍ਰੀਕ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਵਿਦਿਆਰਥੀ ਜਥੇਬੰਦੀ ਵੱਲੋਂ ਉਮੀਦਵਾਰ ਸਨ ਤੇ ਦੂਜੇ ਬੰਨੇ ਅਕਾਲੀ ਉਮੀਦਵਾਰ ਵਜੋਂ ਜਥੇਦਾਰ ਜੀ। ਇਹ ਚੋਣ ਜਥੇਦਾਰ ਜੀ ਅਤੇ ਮੁਖ ਮੰਤਰੀ ਸਰਦਾਰ ਬਾਦਲ ਜੀ ਨੇ ਆਪਣੇ ਵਕਾਰ ਦਾ ਸਵਾਲ ਬਣਾ ਕੇ ਲੜੀ। ਜਥੇਦਾਰ ਜੀ ਜੇਤੂ ਰਹੇ ਪਰ ਇਸ ਬਾਰੇ ਮੇਰਾ ਆਪਣਾ ਵਿਚਾਰ ਹੈ ਕਿ ਜਥੇਦਾਰ ਜੀ ਦੀ ਜਿੱਤ ਨੇ ਪੰਜਾਬ ਜਾਂ ਪੰਥ ਨੂੰ ਕੋਈ ਲਾਭ ਪੁਚਾਉਣ ਦੇ ਥਾਂ ਪੰਥ ਵਿਚ ਪੈ ਚੁੱਕੀ ਕੁੜੱਤਣ ਨੂੰ ਹੋਰ ਵਧਾਇਆ। ਜੇਕਰ ਜਥੇਦਾਰ ਜੀ ਪੰਥ ਅਤੇ ਪੰਜਾਬ ਵਿਚ ਬਣ ਚੁੱਕੀ ਆਪਣੀ ਹੈਸੀਅਤ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਸੀਟ ਛੱਡ ਦਿੰਦੇ ਤਾਂ ਇਸ ਵਿਚ ਸਾਰਿਆਂ ਦਾ ਭਲਾ ਸੀ। ਸ਼੍ਰੋਮਣੀ ਕਮੇਟੀ ਦਾ ਮੈਬਰ ਬਣੇ ਰਹਿਣ ਲਈ ਹੋਰ ਵੀ ਕਈ ਤਰੀਕੇ ਸਨ ਤੇ ਫਿਰ 1960 ਤੋਂ ਉਹ ਲਗਾਤਾਰ ਮੈਬਰ ਚਲੇ ਆ ਹੀ ਰਹੇ ਸਨ। ਇਹ ਉਦਾਰਤਾ ਅਤੇ ਦੂਰਦਰਸ਼ਤਾ ਦਿਖਾਉਣ ਨਾਲ਼ ਜਥੇਦਾਰ ਜੀ ਦੀ ਵਡਿਆਈ ਵਿਚ ਵੀ ਵਾਧਾ ਹੋਣਾ ਸੀ ਪਰ ਜਥੇਦਾਰ ਜੀ ਨੇ ਆਪਣੀ ਦਲੇਰੀ ਭਰੀ ਸ਼ਖ਼ਸੀਅਤ ਕਾਰਨ ਇਹ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਜਿੱਤ ਵੀ ਪਰਾਪਤ ਕੀਤੀ।
ਆਸਟ੍ਰੇਲੀਆ ਵਿਚ ਰਹਿੰਦਿਆਂ ਵਲੈਤੀ ਅਖ਼ਬਾਰ ਦੇਸ ਪਰਦੇਸ ਰਾਹੀਂ ਜਥੇਦਾਰ ਜੀ ਦੀਆਂ ਸਰਗਰਮੀਆਂ ਬਾਰੇ ਕਦੀ ਕਦੀ ਪੜ੍ਹਦਾ ਰਿਹਾ।
ਮੈ ਦਸੰਬਰ 1998 ਵਿਚ, ਕਪੂਰਥਲੇ ਦੇ ਪਿੰਡ ਸੰਗੋਜਲੇ ਤੋਂ ਵਾਪਸ ਮੁੜਦਾ ਹੋਇਆ ਜਦੋਂ ਉਮਰਾ ਨੰਗਲ ਪਿੰਡ ਪਹੁੰਚਿਆ ਤਾਂ ਜੀ.ਟੀ. ਰੋਡ ਉਪਰ ਜਥੇਦਾਰ ਜੀ ਦੀ ਕੋਠੀ ਦਿਸੀ। ਪਹਿਲਾਂ ਵੀ, 1967-72 ਦੇ ਸਮੇ ਦੌਰਾਨ ਕਈ ਵਾਰ ਸੰਤ ਚੰਨਣ ਸਿੰਘ ਜੀ ਨਾਲ਼ ਏਥੇ ਰੁਕਿਆ ਕਰਦੇ ਸਾਂ ਪਰ ਓਦੋਂ ਜਥੇਦਾਰ ਜੀ ਦਾ ਪੁਰਾਣਾ ਆਮ ਜਿਮੀਦਾਰਾਂ ਵਾਲ਼ਾ ਸਾਦਾ ਜਿਹਾ ਰਿਹਾਇਸ਼ੀ ਸਥਾਨ ਹੁੰਦਾ ਸੀ। ਇਸ ਸਮੇ ਗੁਰੂ ਦੀ ਕਿਰਪਾ ਸਦਕਾ ਇਹ ਘਰ ਉਹਨਾਂ ਦੇ ਪਰਵਾਰਕ ਰੁਤਬੇ ਅਨੁਸਾਰ ਹੈ। ਸੜਕ ਉਪਰੋਂ ਲੰਘਦਿਆਂ ਕੋਠੀ ਵੇਖ ਕੇ ਵਿਚਾਰਿਆ ਕਿ ਜਥੇਦਾਰ ਜੀ ਦੇ ਦਰਸ਼ਨ ਕਰਦਾ ਜਾਵਾਂ। ਪਰਵਾਰ ਨੂੰ ਕਾਰ ਵਿਚ ਹੀ ਬੈਠਾ ਛੱਡ ਕੇ ਮੈ ਘਰ ਅੰਦਰ ਚਲਿਆ ਗਿਆ। ਬੰਦੂਕਧਾਰੀ ਪਹਿਰੇਦਾਰ ਸੱਜਣ ਨੇ ਮੈਨੂੰ ਬੈਠਕ ਵਿਚ ਬੈਠਾ ਕੇ ਅੰਦਰੋਂ ਇਕ ਜਥੇਦਾਰ ਜੀ ਜਿਡੇ ਹੀ ਉਚੇ ਲੰਮੇ ਪ੍ਰਭਾਵਸ਼ਾਲੀ ਨੌਜਵਾਨ ਨੂੰ ਸੱਦ ਲਿਆਂਦਾ। ਮੇਰੇ ਖਿਆਲ ਵਿਚ ਉਹ ਜਥੇਦਾਰ ਜੀ ਦਾ ਹੋਣਹਾਰ ਪੋਤਰਾ ਸੀ। ਜਦੋਂ ਮੈ ਜਥੇਦਾਰ ਜੀ ਨੂੰ ਮਿਲਣ ਦੀ ਖਾਹਸ਼ ਦੱਸੀ ਤਾਂ ਉਸ ਨੌਜਵਾਨ ਨੇ ਮੈਨੂੰ ਜਥੇਦਾਰ ਜੀ ਦੇ ਅਕਾਲ ਚਲਾਣੇ ਦੀ ਸੋਗਮਈ ਖ਼ਬਰ ਸੁਣਾ ਕੇ ਮੇਰਾ ਤਰਾਹ ਹੀ ਕੱਢ ਦਿਤਾ। ਜਾਣਾ ਤਾਂ ਇਸ ਸੰਸਾਰ ਤੋਂ ਸਾਰਿਆਂ ਨੇ ਹੀ ਆਪੋ ਆਪਣੀ ਵਾਰੀ ਅਨੁਸਾਰ ਹੈ ਪਰ 1975 ਦੇ ਸਤੰਬਰ ਮਹੀਨੇ ਤੋਂ ਬਾਅਦ ਵਿਚ ਇਸ ਪ੍ਰਭਾਵਸ਼ਾਲੀ ਜਥੇਦਾਰ ਦੇ ਦਰਸ਼ਨ ਨਾ ਕਰ ਸਕਣ ਦਾ ਅਫ਼ਸੋਸ ਹੀ ਰਿਹਾ।

+61 435 060 970
gianisantokhsingh@yahoo.com.au

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346