Welcome to Seerat.ca
Welcome to Seerat.ca

ਕੰਮੀਆਂ ਦਾ ਕਵੀ ਸੰਤ ਰਾਮ ਉਦਾਸੀ

 

- ਪਿੰ. ਸਰਵਣ ਸਿੰਘ

ਕੈਨੇਡਾ ਦੀਆਂ ਬਿਲੀਆਂ ਅਤੇ ਕੁੱਤੇ

 

- ਗੁਰਦੇਵ ਚੌਹਾਨ

(ਕਨੇਡਾ ਦੇ ਪ੍ਰਸੰਗ ਵਿਚ) / ਪਰਵਾਸੀ ਪੰਜਾਬੀ ਵਾਰਤਕ ਤੇ ਕਹਾਣੀ

 

- ਵਰਿਆਮ ਸਿੰਘ ਸੰਧੂ

ਖੂਨਦਾਨ

 

- ਹਰਪ੍ਰੀਤ ਸਿੰਘ

ਮਾਲਕ ਜੋ ਮੰਗਤੇ ਬਣ ਗਏ

 

- ਡਾ. ਨਿਰਮਲ ਸਿੰਘ ਹਰੀ

ਅਮਰੀਕਾ ਦੀ ਚੋਣਵੀਂ ਕਵਿਤਾ

 

- ਡਾ. ਗੁਰੂਮੇਲ ਸਿੱਧੂ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੀ ਕਾਨਫ਼ਰੰਸ ਸਫ਼ਲ ਪੂਰਵਕ ਸਮਾਪਤ

ਦੁਨੀਆਂ ਪਰਾਈ

 

- ਜੀਤਾ ਉੱਪਲ

ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀ

 

- ਗਿਆਨੀ ਸੰਤੋਖ ਸਿੰਘ

ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ

 

- ਮਿੰਟੂ ਬਰਾੜ

ਮੇਰੀ ਜ਼ਿੰਦਗੀ ਉਤੇ ਪ੍ਰੀਤਲੜੀ ਦਾ ਪ੍ਰਭਾਵ

 

- ਹਰਬੀਰ ਸਿੰਘ ਭੰਵਰ

ਸੱਤ-ਨਜ਼ਮਾਂ

 

- ਉਂਕਾਰਪ੍ਰੀਤ

ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਅਮਲ ਨੂੰ ਸਲਾਮ

 

- ਡਾ. ਰਘਬੀਰ ਕੌਰ

ਗ਼ਦਰ ਸ਼ਤਾਬਦੀ ਵੱਲ...

 

- ਗੁਰਮੀਤ

Relevance of Sikh Ideology for the Ghadar Movement
An Exploratory Note

 

- J.S. Grewal

Revolutionary Freedom Struggle and Evolution of Secularism

 

- R.S.CHEEMA

ਕੈਨੇਡਾ ਵਿੱਚ ਪੰਜਾਬੀ ਦੀ ਚੜ੍ਹਾਈ – ਖੁਸ਼ੀ ਜਾਂ ਖੁਸ਼ਫ਼ਹਿਮੀਂ

 

- ਉਂਕਾਰਪ੍ਰੀਤ

ਜਾਸਲਿਨ ਦੀ ਬਾਸਕਟ

 

- ਰਛਪਾਲ ਕੌਰ ਗਿੱਲ

ਹੁੰਗਾਰੇ

 


ਜਾਸਲਿਨ ਦੀ ਬਾਸਕਟ (Jaslyn’s Basket)
- ਰਛਪਾਲ ਕੌਰ ਗਿੱਲ
 

 

ਦਸੰਬਰ ਮਹੀਨੇ ਦਾ ਤੀਸਰਾ ਕੁ ਹ਼ਫਤਾ ਸੀ। ਮੈਂ ਆਪਣੀ ਕਹਾਣੀਆਂ ਦੀ ਕਿਤਾਬ “ਟਾਹਣੀਉ ਟੁੱਟੇ” ਛੱਪ ਕੇ ਆਉਣ ਦੀ ਉਡੀਕ ਵਿੱਚ ਸਾਂ, ਕਿਉਕਿ ਮੈਂ ਦਸੰਬਰ ਦੀਆ ਛੁਟੀਆਂ ਵਿੱਚ ਕਿਤਾਬ ਰੀਲੀਜ਼ ਕਰਨੀ ਚਾਹੁੰਦੀ ਸੀ। ਉਨ੍ਹੀ ਦਿਨੀ ਮੇਰੇ ਪਤੀ ਰਘਬੀਰ ਸਿੰਘ ਵੀ ਇੰਡੀਆ ਗਏ ਹੋਏ ਸਨ। ਉਨ੍ਹਾਂ ਦੇ ਆਉਣ ਤੋਂ ਦੋ ਦਿਨ ਪਹਿਲਾਂ ਮੈਂ ਮੋਹਨ ਸਿੰਘ ਰਾਹੀ, ਰਵੀ ਸਹਿੱਤ ਪ੍ਰਕਾਸ਼ਨ ਅਮਿੰ੍ਰਤਸਰ ਵਾਲਿਆਂ ਨੂੰ ਕਿਤਾਬ ਬਾਰੇ ਫੋਨ ਕਰਕੇ ਪੁਛਿਆ ਤਾਂ ਪਤਾ ਲੱਗਾ ਕਿ ਕਿਤਾਬ ਤਿਆਰ ਹੋ ਚੁਕੀ ਸੀ। ਰਘਬੀਰ ਆਉਂਦਾ ਹੋਇਆ ਪੰਝੀ ਕੁ ਕਾਪੀਆਂ ਕਿਤਾਬ ਦੀਆਂ ਲੈ ਆਇਆ। ਮੈਂ ਕਿਤਾਬਾਂ ਉਹਦੇ ਬੈਗ ਚੋਂ ਕੱਢ ਕੇ ਫੈਮਿਲੀ ਰੂਮ ‘ਚ ਸੋਫੇ ਦੇ ਨਾਲ ਬੈਠਣ ਲਈ ਰਖੇ ਹੋਏ ਇੱਕ ਸੀਟ ਵਾਲੇ ਕਾਊਚ ਤੇ ਰਖ ਦਿਤੀਆ। ਪਹਿਲੇ ਦਿਨ ਪ੍ਰੀਵਾਰ ਦੇ ਕਾਫੀ਼ ਮੈਂਬਰ ਰਘਬੀਰ ਨੂੰ ਮਿਲਣ ਆਏ। ਇਕ ਦੋ ਦੇ ਸਿਵਾਏ ਕਿਸੇ ਨੇ ਪਈਆ ਹੋਈਆ ਕਿਤਾਬਾਂ ਵੱਲ ਕੋਈ ਬਹੁਤਾ ਧਿਆਨ ਨਾ ਦਿਤਾ। ਦੂਸਰੇ ਦਿਨ ਮੇਰੀ ਵੱਡੀ ਬੇਟੀ ਮੀਨੂੰ (ਕਮਲਪ੍ਰੀਤ) ਆਪਣੇ ਪਤੀ ਹਰਦੀਪ, ਅਤੇ ਆਪਣੀਆਂ ਦੋਹਾਂ ਬੇਟੀਆਂ ਜਾਸਲਿਨ ਤੇ ਅੰਮ੍ਰਿਤਾ ਨੂੰ ਨਾਲ ਲੈ ਕੇ ਰਘਬੀਰ ਨੂੰ ਮਿਲਣ ਆਈ।

ਆਉਂਦਿਆ ਸਾਰ ਜਾਸਲਿਨ ਜਿਸ ਦੀ ਉਮਰ ਅਜੇ ਛੇ ਸਾਲ ਦੀ ਹੋਣ ਨੂੰ ਤਿੰਨ ਕੁ ਮਹੀਨੇ ਰਹਿੰਦੇ ਸਨ, ਦੀ ਨਜ਼ਰ ਕਿਤਾਬਾਂ ਤੇ ਪਈ। ਪਹਿਲਾਂ ਤਾਂ ਉਹ ਭੱਜ ਕੇ ਸੋਫੇ ਤੇ ਬੈਠੇ ਆਪਣੇ ਨਾਨੇ ਨੂੰ ਜੱਫੀ ਪਾ ਕੇ ਮਿਲੀ। ਫਿਰ ਕਾਹਲੀ ਕਾਹਲੀ ਕਾਊਚ ਤੇ ਪਈਆ ਕਿਤਾਬਾਂ ਵਿਚੋਂ ਇੱਕ ਕਿਤਾਬ ਚੁੱਕ ਕੇ ਬਹੁਤ ਧਿਆਨ ਨਾਲ ਦੇਖਣ ਲੱਗ ਪਈ। ਪੰਜਾਬੀ ਦੇ ਅਖੱਰਾਂ ਦੀ ਪਹਿਚਾਣ ਕਰਕੇ ਕਹਿਣ ਲਗੀ, ‘‘ਇਹ ਕਿਤਾਬ ਤਾਂ ਪੰਜਾਬੀ ਦੀ ਲਗਦੀ” ਕਿਉਂਕਿ ਹਰ ਵੀਕਐਂਡ ਤੇ ਉਹ ਮੇਰੇ ਕੋਲ ਆ ਕੇ ਪੰਜਾਬੀ ਦੀ ਪੈਂਤੀ ਸਿੱਖਦੀ ਹੋਣ ਕਰਕੇ ਸਾਰੇ ਅੱਖਰਾਂ ਦੀ ਪਹਿਚਾਣ ਕਰ ਲੈਂਦੀ ਸੀ। ਜਦੋਂ ਉਸਨੇ ਕਿਤਾਬ ਦੇ ਪਿਛਲੇ ਪਾਸੇ ਛੱਪੀ ਹੋਈ ਮੇਰੀ ਫੋਟੋ ਦੇਖੀ ਤਾਂ ਖੁਸ਼ੀ ਨਾਲ ਉਛਲਦੀ ਹੋਈ ਪੁਛਣ ਲਗੀ,‘‘ਨਾਨੀ ਡਿੱਡ ਯੂ ਰਾਈਟ ਦਿਸ ਬੁਕ ? ਮੇਰੇ ਜਵਾਬ ਦੇਣ ਤੋ ਪਹਿਲਾਂ ਹੀ ਫਿਰ ਕਹਿਣ ਲਗੀ,‘‘ਗੁੱਡ ਨਾਨੀ ਯੂ ਰਾਈਟ ਦਿਸ ਬੁਕ ਫਾਰ ਚੈਰਿਟੀ”। ਸੁਣਦੇ ਸਾਰ ਮੈਂ ਸੋਚਣ ਲਗ ਪਈ ਕਿ ਇਹ ਗਲ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ। ਨਾਲੇ ਇਸਨੇ ਚੈਰਿਟੀ ਦਾ ਸਬੱਕ ਕਿਥੋਂ ਸਿੱਖ ਲਿਆ? ਫਿਰ ਮੈਨੂੰ ਯਾਦ ਆਇਆ ਕਿ ਇਹਦੀ ਮਾਂ ਨੇ ਇਹਦਾ ਪੰਜਵਾਂ ਜਨਮ ਦਿਨ “ਸਿਕ ਚਿਲਡਰਨ ਹੋਸਪੀਟਲ” ਦੀ ਚੈਰਿਟੀ ਨੂੰ ਦਾਨ ਦੇ ਕੇ ਤਾਂ ਮਨਾਇਆ ਸੀ। ਪਹਿਲਾਂ ਤਾਂ ਉਹ ਜਾਸਲਿਨ ਦਾ ਜਨਮ ਦਿਨ ਗੁਰਦੁਵਾਰੇ ਕੀਰਤਨ ਕਰਵਾ ਕੇ ਮਨਾਉਣਾ ਚਾਹੁੰਦੀ ਸੀ। ਕੁਝ ਗੁਰਦੁਵਾਰਿਆ ਵਿੱਚ ਲੜਾਈਆਂ ਕਰਕ ੇਲੋਕਾਂ ਵਲੋਂ ਦਿਤੇ ਦਾਨ ਨੂੰ ਕੋਰਟਾ ਵਿੱਚ ਵਰਤਣ ਬਾਰੇ ਸੁਣ ਕੇ ਉਸ ਨੇ ਆਪਣਾ ਇਰਾਦਾ ਬੱਦਲ ਲਿਆ ਸੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਜਾਸਲਿਨ ਮੇਰੀ ਉਂਗਲ ਫੜ ਕੇ ਮੈਨੂੰ ਕਿਸੇ ਨਵੇਂ ਰਸਤੇ ਰਾਹੀ ਕਿਸੇ ਨਵੀਂ ਥਾਂ ਵੱਲ ਲਿਜਾ ਰਹੀ ਹੋਵੇ। ਮੈਨੂੰ ਗੰਭੀਰ ਹੋਈ ਨੂੰ ਦੇਖ ਕੇ ਉਹ ਕਹਿਣ ਲਗੀ,”ਨਾਨੀ ਵਾਈ ਆਰ ਯੂ ਸੈਡ? ਯੂ ਸ਼ੁਡ ਬੀ ਹੈਪੀ। ਲਿਟਸ ਪਲੇ ਦਾ ਗੇਮ ਟੂ ਫਾਈਂਡ ੳ, ਅ, ੲ, ਸ ਐਂਡ ਅੱਦਰ ਅੱਖਰ”। ਮੈਂ ਮੁਸਕਰਾਉਂਦੀ ਹੋਈ ਨੇ ਬਿਨਾਂ ਕੁਝ ਕਹਿਦਿੰਆਂ ਹੋਇਆਂ, ਉਸ ਵੱਲ ਦੇਖਿਆ ਤਾਂ ਉਹ ਕਿਤਾਬ ਲੈ ਕੇ ਝੱਟ ਪੱਟ ਮੇਰੀ ਗੋਦੀ ਵਿੱਚ ਆਣ ਬੈਠੀ। ਕੋਈ ਅੱਧਾ ਕੁ ਘੰਟਾ ਮੈਂ ਉਹਦੇ ਨਾਲ ਪੈਂਤੀ ਦੇ ਅੱਖਰ ਲਭਣ ਦੀ ਗੇਮ ਖੇਡੀ। ਉਸਦੇ ਬਾਦ ਉਹ ਕਹਿਣ ਲਗੀ,”ਨਾਨੀ ਹੁਣ ਤੂੰ ਕਿਤਾਬ ਪੜ੍ਹ, ਮੈਂ ਸੁਣਦੀ ਆ”। ਸੁਣ ਕੇ ਮੈਂ ਸ਼ਸ਼ੋਪੰਜ ਵਿੱਚ ਪੈ ਗਈ ਕਿ ਕਿਤਾਬ ਦੀ ਕੋਈ ਵੀ ਕਹਾਣੀ ਜਾਸਲਿਨ ਦੇ ਹਾਣ ਨਹੀਂ ਸੀ।

ਮੈਂ ਕਿਤਾਬ ਮੁਹਰੇ ਰੱਖ ਕੇ, ਪੜ੍ਹਣ ਦਾ ਨਾਟਕ ਜਿਹਾ ਕਰਦੀ ਹੋਈ ਨੇ ਜਾਸਲਿਨ ਨੂੰ ਕਾਂ ਤੇ ਚਿੱੜੀ ਦੀ ਦਾਣੇ ਲੱਭ ਕੇ ਲਿਆ ਕੇ ਸਾਂਝੀ ਖਿਚੜੀ ਬਨਾਉਣ ਦੀ ਕਹਾਣੀ ਸੁਨਾਉਣ ਲੱਗ ਪਈ। ਕਹਾਣੀ ਦੇ ਅਖੀਰ ਤੇ ਜਦੋਂ ਮੈਂ ਸੁਨਾਇਆ ਕਿ ਖਿੱਚੜੀ ਤਿਆਰ ਹੋਣ ਦੇ ਬਾਦ ਚਿੱੜੀ ਕਾਂ ਨੂੰ ਕਹਿਣ ਲਗੀ, ਤੂੰ ਛੱਪੜ ਤੋਂ ਹੱਥ ਮੂੰਹ ਧੋ ਕੇ ਆ, ਫਿਰ ਆਪਾਂ ਖਿੱਚੜੀ ਖਾਂਦੇ ਆ। ਕਾਂ ਦੇ ਜਾਣ ਦੇ ਬਾਦ ਚਿੱੜੀ ਸਾਰੀ ਖਿੱਚੜੀ ਖਾ ਕੇ ਲੁਕ ਗਈ। ਮੇਰੇ ਹੋਰ ਕੁਝ ਕਹਿਣ ਤੋਂ ਪਹਿਲਾਂ ਹੀ ਜਾਸਲਿਨ ਬੋਲ ਪਈ,” ਨਾਨੀ ਮੈਨੂੰ ਇਹ ਕਹਾਣੀ ਫੇਅਰ (ਇਨਸਾਫ਼ ਵਾਲੀ) ਨਹੀਂ ਲੱਗੀ, ਚਿੱੜੀ ਨੂੰ ਖਿੱਚੜੀ ਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਸੀ। ਤੂੰ ਕੋਈ ਹੋਰ ਕਹਾਣੀ ਸੁਣਾਂ”। ਮੈਂ ਸੋਚਿਆ, ਚੰਗਾ ਹੋਇਆ ਕਹਾਣੀ ਏਥੇ ਹੀ ਖਤਮ ਹੋ ਗਈ, ਜਾਸਲਿਨ ਨੇ ਕਿਤੇ ਕਾਂ ਵਲੋਂ ਚਮਟਾ ਗਰਮ ਕਰਕੇ ਚਿੱੜੀ ਦੀ ਪੂਛ ਨੂੰ ਲਾਉਣ ਵਾਲੀ ਗਲ ਨਹੀਂ ਸੁਣ ਲਈ। ਨਹੀਂ ਤਾਂ ਉਹ ਜਰੂਰ ਕਹਿੰਦੀ ,”ਨਾਨੀ ਇਸ ਤਰ੍ਹਾਂ ਕਰਕੇ ਕਾਂ ਨੂੰ ਪ੍ਰਾਬਲਮ ਸਾਲਵ ਨਹੀਂ ਕਰਨੀ ਚਾਹੀਦੀ, ਉਸ ਨੁੰ ਚਿੜੀ ਨਾਲ ਗਲਬਾਤ ਕਰਕੇ ਪ੍ਰਾਬਲਮ ਸਾਲਵ ਕਰਨੀ ਚਾਹੀਦੀ ਹੈ ”। ਤੇ ਮੈਨੂੰ ਵੀ ਉਨ੍ਹਾਂ ਲਇਨਾਂ ਵਿੱਚਲੀ ਹਿੰਸਾ ਦਾ ਅਹਿਸਾਸ ਹੋ ਜਾਣਾ ਸੀ। ਅਗਲੇ ਹਫ਼ਤੇ ਹੋਰ ਕਹਾਣੀ ਪੜ੍ਹਣ ਦਾ ਵਾਇਦਾ ਕਰਕੇ, ਮੈਂ ਜਾਸਲਿਨ ਨੂੰ ਆਪਣੀ ਭੈਣ ਅਮਿੰ੍ਰਤਾ ਨਾਲ ਖੇਡਣ ਦਾ ਕਹਿ ਕੇ ਆਪ ਰਾਤ ਦਾ ਖਾਣਾ ਤਿਆਰ ਕਰਨ ਲੱਗ ਪਈ।
ਦਸੰਬਰ ਦੇ ਮਹੀਨੇ ਵਿੱਚ ਅਕਸਰ ਬਹੁਤ ਸਾਰੀਆਂ ਲੋਕ-ਭਲਾਈ ਸੰਸਥਾਵਾਂ ਤੇ ਟੈਲੀਵਿਯਨ ਸਟੇਸ਼ਨਾਂ ਵੱਲੋਂ ਗਰੀਬ ਤੇ ਲੋੜਵੰਦ ਬਚਿੱਆ ਨੂੰ ਕਰਿਸਮਿਸ ਦੇ ਮੌਕੇ ਤੇ ਦੇਣ ਲਈ ਹਰ ਸਾਲ ਖਿਡੌਣੇ ਇੱਕਠੇ ਕੀਤੇ ਜਾਂਦੇ, ਜਿਸ ਵਿੱਚ ਆਮ ਲੋਕਾਂ ਨੂੰ ਵੀ ਹਿਸਾ ਪਾਉਣ ਦੀ ਅਪੀਲ ਕੀਤੀ ਜਾਂਦੀ। ਮੇਰੀ ਬੇਟੀ ਮੀਨੂੰ ਨੇ ਵੀ ਕੁਝ ਖਿਡੌਣੇ ਖਰੀਦੇ ਜੋ ਅਗਲੇ ਹਫ਼ਤੇ ਸ਼ਨੀਚਰਵਾਰ ਨੂੰ ਕਿਸੇ ਮਿਥੀ ਹੋਈ ਥਾਂ ਤੇ ਦੇਣ ਜਾਣਾ ਸੀ। ਉਸਨੇ ਜਾਸਲਿਨ ਤੇ ਅਮ੍ਰਿੰਤਾ ਨੂੰ ਮੇਰੇ ਕੋਲ ਛੱਡ ਕੇ ਜਾਣਾ ਸੀ। ਮੇਰੇ ਕੋਲ ਆਉਣ ਤੋਂ ਪਹਿਲਾਂ ਮੀਨੂੰ ਨੇ ਮੈਨੂੰ ਫੋਨ ਕਰਕੇ ਦਸਿਆ ਕਿ ਜਾਸਲਿਨ ਅੱਜ ਕਾਫ਼ੀ ਨਾਰਾਜ਼ ਹੈ। ਮੇਰੇ ਕਾਰਨ ਪੁਛਣ ਤੇ ਉਸਨੇ ਦਸਿਆ ਕਿ ਜਦੋਂ ਉਹ ਖਿਡੌਣੇ ਬੈਗ ਵਿੱਚ ਪਾਉਣ ਲਗੀ ਤਾਂ ਜਾਸਲਿਨ ਪੁਛਣ ਲੱਗੀ ਕਿ ਮੱਮੀ ਵੇਅਰ ਆਰ ਯੂ ਗੋਇੰਗ ਟੁਡੇ ? ਜਦੋਂ ਉਸ ਨੇ ਖਿਡੌਣੇ ਲੋੜਵੰਦ ਬਚਿੱਆਂ ਵਾਸਤੇ ਦੇਣ ਜਾਣ ਦੀ ਸਾਰੀ ਗਲ ਬਾਤ ਦਸੀ ਤਾਂ ਜਾਸਲਿਨ ਕਹਿਣ ਲਗੀ ,“ਮੈਂ ਵੀ ਉਨ੍ਹਾਂ ਬਚਿੱਆਂ ਲਈ ਕੁਝ ਬਾਇ ਕਰਕੇ ਦੇਣਾ ਚਾਹੁੰਦੀ ਹਾਂ, ਪਰ ਮੇਰੇ ਕੋਲ ਤਾਂ ਆਪਣੀ ਮਨੀ ਨਹੀਂ ਹੈ। ਕੀ ਮੈਂ ਆਪਣੀਆ ਕਿਤਾਬਾਂ ਸਿਲ ਕਰ ਸਕਦੀ ਹਾਂ”? ਜਦੋਂ ਮੀਨੂੰ ਨੇ ਉਸਨੁੰ ਕਿਹਾ ਕਿ ਤੈਨੂੰ ਕਿਤਾਬਾਂ ਰੋਜ਼ ਘਰ ਪੜ੍ਹਣ ਲਈ ਚਾਹੀਦੀਆ ਹਨ ਤਾਂ ਸੁਣ ਕੇ ਉਹ ਨਰਾਜ਼ ਹੋ ਗਈ।
ਨਰਾਜ਼ ਹੋਈ ਜਾਸਲਿਨ ਤੇ ਉਸਦੀ ਛੋਟੀ ਭੈਣ ਅਮ੍ਰਿੰਤਾ ਨੂੰ ਜਦੋਂ ਮੀਨੂੰ ਲੈ ਕੇ ਮੇਰੇ ਘਰ ਛੱਡਣ ਆਈ ਤਾਂ ਅਮ੍ਰਿੰਤਾ ਨੇ ਕਾਰ ਚੋਂ ਕਾਹਲੀ ਨਾਲ ਨਿਕਲ ਕੇ ਮੇਰੇ ਘਰ ਦੀ ਘੰਟੀ ਖੜਕਾਈ । ਮੈਂ ਦਰਵਾਜਾ਼ ਖੋਲ ਕੇ ਦੇਖਿਆ ਤਾਂ ਜਾਸਲਿਨ ਦੋਹਾਂ ਦੇ ਪਿੱਛੇ ਪਿੱਛੇ ਨਰਾਜ਼ਗੀ ਭਰਿਆ ਮੂੰਹ ਲਟਕਾਈ, ਪੈਰ ਘੜੀਸਦੀ ਹੋਈ ਆ ਰਹੀ ਸੀ। ਮੈਂ ਆਪਣੀਆ ਦੋਵੇਂ ਬਾਹਾਂ ਖੋਲ ਕੇ ਦਰਵਾਜੇ਼ ਵਿੱਚ ਜਾਸਲਿਨ ਨੂੰ ਜੱਫੀ ਵਿੱਚ ਲੈ ਕੇ ਮਨਾਉਣ ਲਈ ਖੜੀ ਹੋ ਗਈ। ਉਹ ਮੇਰੀਆਂ ਖੁਲ੍ਹੀਆ ਬਾਹਾਂ ਦੇਖ ਕੇ ਖੁਸ਼ ਹੋ ਗਈ ਤੇ ਭੱਜ ਕੇ ਆ ਕੇ ਮੈਨੂੰ ਜੱਫੀ ਪਾਉਣ ਦੇ ਬਾਦ, ਦਰਵਾਜ਼ੇ ਤੋਂ ਅੰਦਰ ਵੱੜਦੀ ਹੋਈ ਕਹਿਣ ਲੱਗੀ,”ਨਾਨੀ ਆਈ ਹੇਵ ਏ ਬਿੱਗ ਪ੍ਰਾਬਲਮ, ਔਨਲੀ ਯੂ ਕੇਨ ਸਾਲਵ ਮਾਈ ਪ੍ਰਾਬਲਮ”। ਮੈਂ ਕਿਹਾ,”ਜਾਸਲਿਨ ਪਹਿਲਾਂ ਮੈਨੂੰ ਪ੍ਰਾਬਲਮ ਤਾਂ ਦੱਸ ਫਿਰ ਉਸਨੂੰ ਸਾਲਵ ਕਰਾਂਗੇ”। ਉਹ ਕਹਿਣ ਲੱਗੀ,”ਨਾਨੀ ਆਈ ਨੋ ਯੂ ਰੋਟ ਏ ਬੁੱਕ ਐਂਡ ਯੂ ਹੇਵ ਮੈਨੀ ਕਾਪੀਜ਼। ਪਲੀਜ਼ ਗਿਵ ਮੀ ਸਮ ਬੁੱਕਸ ਟੂ ਸਿਲ ਫਾਰ ਦਾ ਚੈਰਿਟੀ। ਆਈ ਨੀਡ ਸਮ ਮਨੀ ਟੂ ਬਾਇ ਟੋਏਜ਼ ਫਾਰ ਨੀਡੀ ਚਿਲਡਰਨ”। ਮੈਂ ਕਿਹਾ,” ਤੈਨੁੰ ਜਿਨ੍ਹੀਆ ਵੀ ਕਿਤਾਬਾਂ ਚਾਹੀਦੀਆ ਤੂੰ ਲੈ ਲਵੀਂ”। ਸੁਣ ਕੇ ਉਹ ਖੁਸ਼ੀ ਨਾਲ ਟਪੱਣ ਲਗ ਪਈ ਤੇ ਭੱਜ ਕੇ ਆਪਣੀ ਮੱਮੀ ਵਾਲੇ ਖ਼ਾਲੀ ਪਏ ਬੈਡਰੂਮ ਚੋਂ ਖ਼ਾਲੀ ਬਾਸਕਟ ਜੋ ਉਹਦੀ ਮਾਸੀ (ਮੇਰੀ ਦੂਸਰੀ ਬੇਟੀ ਸੋਨੂੰ) ਦੇ ਵਿਆਹ ਵਿੱਚ ਫ਼ੁਲ ਪਾਉਣ ਲਈ ਵਰਤੀ ਸੀ, ਚੁੱਕ ਲਿਆਈ ਤੇ ਮੈਂਨੂੰ ਉਸ ਵਿੱਚ ਕਿਤਾਬਾਂ ਪਾਉਣ ਲਈ ਕਹਿਣ ਲੱਗੀ। ਉਸ ਵਿੱਚ ਸਿਰਫ਼ ਗਿਆਰਾਂ ਕਿਤਾਬਾਂ ਹੀ ਮੁਸ਼ਕਲ ਨਾਲ ਪਈਆ। ਮੈਂ ਉਸਨੂੰ ਦਸਿਆ ਕਿ ਦਸੰਬਰ ਦੇ ਅਖੀਰ ਤੇ ਮੇਰੀ ਇਸ ਕਿਤਾਬ ਨੂੰ ਰਲੀਜ਼ ਕਰਨ ਦਾ ਫੰਕਸ਼ਨ ਕਰਨਾ ਹੈ, ਉਥੇ ਤੂੰ ਇਹ ਕਿਤਾਬਾਂ ਵੇਚ ਲਵੀਂ ਤਾਂ ਉਹ ਮੰਨ ਗਈ।
ਮੇਰੀ ਕਿਤਾਬ ਰਲੀਜ਼ ਹੋਣ ਤੇ ਜਾਸਲਿਨ ਨੇ ਉਥੇ ਉਹ ਕਿਤਾਬਾਂ ਦੋ ਸੋ ਡਾਲਰ ਦੀਆਂ ਵੇਚ ਲਈਆ ਜਦ ਕਿ ਮੈਂ ਹੁਣ ਤਕ ਮਸੀਂ ਇੱਕ ਸੋ ਪੰਜ ਡਾਲਰ ਦੀਆ ਵੇਚ ਸਕੀ ਹਾਂ। ਉਹਦੇ ਕਿਤਾਬਾਂ ਵੇਚਣ ਤਕ ਕਰਿਸਮਿਸ ਲੰਘ ਚੁੱਕੀ ਸੀ। ਮੈਂ ਜਾਸਲਿਨ ਤੇ ਉਸਦੀ ਮੱਮੀ ਮੀਨੂੰ ਨੂੰ ਸਲਾਹ ਦਿਤੀ ਕਿ ਜਾਸਲਿਨ ਵਾਲੇ ਡਾਲਰ ਆਪਾਂ “ਫਰੀ ਦਾ ਚਿਲਡਰਨ” ਨਾਂ ਦੀ ਸੰਸਥਾ ਨੂੰ ਦਾਨ ਕਰ ਦੇਂਦੇ ਹਾਂ। ਮੀਨੂੰ ਕਹਿਣ ਲਗੀ,” ਮੱਮੀ ਕੇਨੈਡਾ ਜਾਂ ਅਮੇਰਿਕਾ ਦੀਆਂ ਚੈਰਿਟੀ ਸੰਸਥਾਵਾਂ ਨੁੰ ਬਹੁਤ ਸਕੂਲਾਂ ਤੇ ਲੋਕਾਂ ਵਲੋਂ ਦਾਨ ਦੇਣ ਦੇ ਨਾਲ ਨਾਲ ਗੌਰਮਿੰਟਾਂ ਵੀ ਸਹਇਤਾ ਕਰ ਦੇਂਦੀਆਂ। ਮੈਂ ਫੇਸਬੁਕ ਤੇ ਇੰਡੀਆ ਦੀ “ਨਿਊ ਯੂਨੀਕ ਹੋਮ” ਨਾਂ ਦੀ ਇੱਕ ਸੰਸਥਾ ਦੇਖੀ ਸੀ, ਆਪਾਂ ਉਥੇ ਇਹ ਡਾਲਰ ਭੇਜ ਦੇਂਦੇ ਹਾਂ ਕਿਉਂਕਿ ਉਥੇ ਉਨ੍ਹਾਂ ਕੁੜੀਆਂ ਨੂੰ ਪਾਲਿਆ ਜਾਂਦਾ ਜਿਨ੍ਹਾਂ ਨੂੰ ਅਣਚਾਹੀਆ ਸਮਝ ਕੇ ਲੋਕ ਸੁੱਟ ਦੇਂਦੇ ਹਨ‘‘। ਮੈਂ ਉਹਦੇ ਨਾਲ ਸਹਿਮੱਤ ਹੋ ਗਈ।
ਜਦੋਂ ਮਾਰਚ ਦੀਆਂ ਸਕੂਲ ਵਲੋਂ ਛੁਟੀਆਂ ਹੋਣ ਸਮੇਂ ਮੈਂ ਆਪਣੀ ਕਿਤਾਬ ਚੰਡੀਗੜ੍ਹ ਤੇ ਅਮਿੰ੍ਰਤਸਰ ਵਿੱਚ ਰਿਲੀਜ਼ ਕਰਨ ਲਈ ਇੰਡੀਆ ਗਈ ਤਾਂ ਮੈਂ ਜਲੰਧਰ ਵਿੱਖੇ ਪ੍ਰਸਿੱਧ ਕਹਾਣੀਕਾਰ ਡਾ। ਵਰਿਆਮ ਸਿੰਘ ਸੰਧੂ ਹੁਰਾਂ ਨਾਲ “ਨਿਊ ਯੂਨੀਕ ਹੋਮ” ਨੂੰ ਜਾਸਲਿਨ ਦੇ ਡਾਲਰ ਦਾਨ ਕਰਨ ਦੀ ਗਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਇੱਕ ਚੰਗੇ ਦੋਸਤ ਨੌਨਿਹਾਲ ਸਿੰਘ “ਨਿਊ ਯੂਨੀਕ ਹੋਮ” ਦੇ ਟਰੱਸਟੀਆਂ ਚੋਂ ਇੱਕ ਮੈਂਬਰ ਹਨ। ਸੰਧੂ ਸਾਹਿਬ ਹੁਰਾਂ ਉਸ ਨੂੰ ਮੇਰੇ ਨਾਲ “ਨਿਊ ਯੂਨੀਕ ਹੋਮ” ਜਾਣ ਲਈ ਕਿਹਾ । ਮੈਂ ਉਸ ਨੂੰ ਦੇਸ਼ ਭਗਤ ਯਾਦਗਰ ਹਾਲ ਤੋਂ ਨਾਲ ਲੈ ਕੇ “ਨਿਊ ਯੂਨੀਕ ਹੋਮ” ਪਹੁੰਚੀ। ਇੱਹ ਸੰਸਥਾ ਇੱਕ ਆਮ ਆਕਾਰ ਦੀ ਕੋਠੀ ਵਿੱਚ ਬੀਬੀ ਪ੍ਰਕਾਸ਼ ਕੌਰ ਦੀ ਸਰਪ੍ਰਸਤੀ ਹੇਠ ਚਲਾਈ ਜਾ ਰਹੀ ਹੈ, ਜਿਥੇ ਸੱਠ ਦੇ ਕਰੀਬ ਕੁੜੀਆਂ ਦਾ ਵਧੀਆ ਤਰੀਕੇ ਨਾਲ ਪਾਲਣ ਪੋਸਣ ਕੀਤਾ ਜਾ ਰਿਹਾ ਹੈ। ਉਥੇ ਪਲ ਰਹੀਆਂ ਕੁੜੀਆਂ ਤੇ ਉਸ ਯੂਨੀਕ ਕਿਸਮ ਦੇ ਘਰ ਨੂੰ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਜਾਸਲਿਨ ਵਲੋਂ ਆਪਣੀ ਬਾਸਕਟ ਵਿੱਚਲੀਆਂ ਕਿਤਾਬਾਂ ਵੇਚ ਕੇ ਇਕੱਠਾ ਕੀਤਾ ਦਾਨ ਬਿਲਕੁਲ ਸਹੀ ਥਾਂ ਤੇ ਦੇ ਰਹੀ ਹਾਂ। ਕੋਠੀ ਦੇ ਮੇਨ ਦਰਵਾਜ਼ੇ ਦੇ ਲਾਗੇ ਲੇਟਰ ਬਕਸ ਦੀ ਤਰ੍ਹਾ ਲੜਕੀਆਂ ਦੇ ਰਖ ਕੇ ਜਾਣ ਲਈ ਪਘੂੰੜਾ ਬਣਾਇਆ ਹੋਇਆ ਦੇਖ ਕੇ ਦਿੱਲ ਧੁਰ ਅੰਦਰ ਤਕ ਝੰਜੋੜਿਆਂ ਗਿਆ ਕਿ ਕਿਵੇਂ ਸਾਡੇ ਸਮਾਜ ‘ਚ ਲੋਕ ਕੁੜੀਆਂ ਨੂੰ ਬਿਨ੍ਹ ਸਰਨਾਵੇਂ ਅਣਚਾਹੀ ਚਿੱਠੀ ਦੀ ਤਰ੍ਹਾਂ ਸੁਟ ਜਾਂਦੇ ਹਨ। ਸੱਠ ਲੜਕੀਆਂ ਵਾਸਤੇ ਜਗ੍ਹਾ ਬਹੁਤ ਛੋਟੀ ਲੱਗ ਰਹੀ ਸੀ। ਨੌਨਿਹਾਲ ਸਿੰਘ ਹੁਰਾਂ ਨੇ ਦਸਿਆ ਕਿ ਨਕੋਦਰ ਰੋਡ ਤੇ ਹੋਰ ਜਗ੍ਹਾ ਲੈ ਕੇ ਨਵੀਂ ਬਿਲਡਿੰਗ ਦੀ ਉਸਾਰੀ ਇਨ੍ਹਾਂ ਲੜਕੀਆਂ ਦੀ ਰਹਾਇਸ਼ ਲਈ ਕੀਤੀ ਜਾ ਰਹੀ ਹੈ। ਸਮੇਂ ਦੀ ਘਾਟ ਕਰਕੇ ਮੈਂ ਉਥੇ ਤਾਂ ਨਹੀਂ ਜਾ ਸਕੀ।
ਮੈਂ “ਨਿਊ ਯੂਨੀਕ ਹੋਮ” ਤੇ ਉਥੇ ਪਲ ਰਹੀਆਂ ਕੁਝ ਕੁ ਲੜਕੀਆਂ ਦੀਆਂ ਫੋਟੋ ਖਿੱਚ ਕੇ ਲਿਆਈ, ਜੋ ਮੀਨੂੰ ਤੇ ਜਾਸਲਿਨ ਨੂੰ ਦਿਖਾਈਆਂ। ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਦਿਲ ਵਿੱਚ ਉਨ੍ਹਾਂ ਲੜਕੀਆਂ ਪ੍ਰਤੀ ਬਹੁਤ ਹਮਦਰਦੀ ਜਾਗੀ । ਅਸਾਂ ਸਾਰੇ ਪ੍ਰੀਵਾਰ ਨੇ ਸਲਾਹ ਕੀਤੀ ਕਿ ਜਾਸਲਿਨ ਦੀ ਸੋਚ ਨਾਮੀ ਜੋਤ ਨੂੰ ਜਗਦਾ ਰਖਣ ਲਈ Jaslyn’s Basket ਨਾਂ ਦੀ ਇੱਕ ਸੰਸਥਾ ਕਾਇਮ ਕਰਕੇ ਆਪਣੇ ਹੀ ਪ੍ਰੀਵਾਰਾਂ ਤੇ ਰਿਸਤੇਦਾਰਾਂ ਕੋਲੋਂ ਜਾਸਲਿਨ ਦੀ ਬਾਸਕਟ ਵਾਸਤੇ ਦਾਨ ਇਕੱਠਾ ਕਰਕੇ “ਨਿਊ ਯੂਨੀਕ ਹੋਮ” ਵਿੱਚ ਪਲ ਰਹੀਆਂ ਲੜਕੀਆਂ ਦੇ ਨਾਲ ਨਾਲ ਹੋਰ ਵੀ ਲੋੜਵੰਦ ਬੱਚਿਆਂ ਸੀ ਮੱਦਦ ਕੀਤੀ ਜਾ ਸਕੇ। ਸੁਣ ਕੇ ਜਾਸਲਿਨ ਬਹੁਤ ਖੁਸ਼ ਹੋਈ।
ਇੱਕ ਦਿਨ ਮੈਂ ਜਾਸਲਿਨ ਨੂੰ ਫੋਨ ਕਰਕੇ ਪੁਛਿਆ ਕਿ ਤੂੰ ਸਕੂਲੋਂ ਆ ਕੇ ਕੀ ਕਰਦੀ ਹੂੰਦੀ? ਉਹ ਕਹਿਣ ਲਗੀ,” ਨਾਨੀ ਮੈਂ ਸਕੂਲ ਦਾ ਕੰਮ ਕਾਹਲੀ ਕਾਹਲੀ ਨਾਲ ਖ਼ਤਮ ਕਰਕੇ ਆਪਣੀ ਬੁਕ ਵਾਸਤੇ ਸਟੋਰੀਆਂ ਲਿਖਣ ਦੀ ਟਰਾਈ ਕਰਦੀ ਹੂੰਦੀ ਆ, ਮੈਂ ਹੁਣ ਆਪਣੀ ਬਾਸਕਟ ਵਿੱਚ ਆਪਣੀ ਬੁਕ ਸਿਲ ਕਰਕੇ ਨੀਡੀ ਚਿਲਡਰਨ ਲਈ ਮਨੀ ਸੇਵ ਕਰਨੀ ਚਾਹੁੰਦੀ ਆ। ਅਜੇ ਤਾਂ ਮੈਂ ਇੱਕ ਹੀ ਸਟੋਰੀ ਫਨਿਸ਼ ਕਰਕੇ ਦੂਸਰੀ ਹੀ ਲਿਖਣ ਲਈ ਆਡੀਆ ਥਿੰਕ ਕਰ ਰਹੀ ਹਾਂ” ਮੈਂ ਉਸਨੂੰ ਕਿਹਾ, “ਤੂੰ ਮੈਂਨੂੰ ਆਪਣੀ ਪਹਿਲੀ ਸਟੋਰੀ ਸੁਣਾਂ ਸਕਦੀ ਏ?” ਉਹ ਕਹਿਣ ਲਗੀ, “ਮੈਂ ਪਿਕਚਰਜ਼ ਵੀ ਡਰਾਅ ਕੀਤੀਆਂ, ਤੂੰ ਊਹ ਕਿਵੇਂ ਦੇਖੇਗੀ‘‘। ਮੈਂ ਕਿਹਾ,‘‘ਜਾਸਲਿਨ ਤੂੰ ਕਹਾਣੀ ਸੁਣਾਂ, ਪਿਕਚਰਜ਼ ਮੈਂ ਕਲ੍ਹ ਨੂੰ ਤੁਹਾਡੇ ਘਰ ਆ ਕੇ ਦੇਖ ਲਵਾਂਗੀ‘‘। ਉਹ ਮੈਂਨੂੰ ਕਹਾਣੀ ਸੁਨਾਉਣ ਲੱਗ ਪਈ। ਕਹਾਣੀ ਸੁਣਾਉਂਦੀ ਹੋਈ ਜਾਸਲਿਨ ਮੈਂਨੂੰ ਇੱਕ ਛੇ ਸਾਲ ਦੀ ਬਾਲੜੀ ਨਹੀਂ ਸਗੋਂ ਇੱਕ ਕਹਾਣੀਆਂ ਸੁਨਾਉਣ ਵਾਲੀ ਦਾਦੀ ਮਾਂ ਮਹਿਸੂਸ ਹੋ ਰਹੀ ਸੀ।
ਉਸਨੇ ਕਹਾਣੀ ਦਾ ਨਾਂ ``The Lost Town``(ਦਾ ਲੋਸਟ ਟਾਊਨ) ਜਾਣੀ ਗੁਵਾਚਿਆ ਕਸਬਾ ਰਖਿਆ। ਕਹਾਣੀ ਵਾਤਾਵਰਣ ਬਾਰੇ ਸੀ ਕਿ ਕਿਵੇਂ ਇੱਕ ਕਸਬੇ ਵਿੱਚ ਰਹਿਣ ਵਾਲੇ ਲੋਕ ਸਾਰੇ ਪਾਸੇ ਗੰਦਗੀ ਖਿਲਾਰ ਕੇ ਕਸਬੇ ਵਿੱਚ ਗਰਮੀ ਪੈਦਾ ਕਰ ਦੇਂਦੇ ਹਨ, ਜਿਸ ਨਾਲ ਸਾਰੇ ਦਾ ਸਾਰਾ ਕਸਬਾ ਧਰਤੀ ਹੇਠਾਂ ਧੱਸ ਜਾਂਦਾ ਤੇ ਕਈ ਸਾਲਾਂ ਤਕ ਲੋਕ, ਉਸ ਗੁਵਾਚੇ ਕਸਬੇ ਨੂੰ ਲਭਦੇ ਰਹਿੰਦੇ। ਮੈਂ ਕਹਾਣੀ ਸੁਣਦੀ ਹੋਈ, ਜਾਸਲਿਨ ਦੀ ਸੋਚ ਬਾਰੇ ਸੋਚਦੀ ਹੋਈ ਗੁਵਾਚ ਗਈ ਤੇ ਉਸਨੂੰ ਹੂੰਗਾਰਾ ਦੇਣਾ ਭੁਲ ਗਈ। ਕਹਾਣੀ ਖ਼ਤਮ ਕਰਦਿਆ ਸਾਰ ਉਹ ਕਹਿਣ ਲਗੀ,‘‘ ਆਈ ਥਿੰਕ ਨਾਨੀ ਯੂ ਡੋਂਟ ਲਾਈਕ ਮਾਈ ਸਟੋਰੀ, ਨਿਕਸਟ ਟਾਇਮ ਆਈ ਡਰਾਅ ਦਾ ਪਿਕਚਰਜ਼ ਐਂਡ ਯੂ ਰਾਈਟ ਦਾ ਸਟੋਰੀ‘‘। ਮੈਂ ਕਿਹਾ, ਨਹੀਂ ਜਾਸਲਿਨ ਮੈਂਨੂੰ ਤੇਰੀ ਸਟੋਰੀ ਬਹੁਤ ਚੰਗੀ ਲੱਗੀ‘‘। ਥਿੰਕ ਯੂ ਕਹਿ ਕੇ ਨਾ ਖੁਸ਼ ਜਿਹੀ ਆਵਾਜ਼ ‘ਚ ਉਹਨੇ ਫੋਨ ਬੰਦ ਕਰ ਦਿਤਾ। ਮੈਂ ਕਾਫ਼ੀ ਦੇਰ ਤਕ ਗੰਭੀਰ ਜਿਹੀ ਸਥਿਤੀ ਵਿੱਚ ਬੈਠੀ, ਜਾਸਲਿਨ ਦੀ ਉਚੀ ਸੋਚ ਤੇ ਬਾਸਕਟ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹਿ ਕੇ ਮਨੁੱਖਤਾ ਦੀ ਸੇਵਾ ਕਰਨ ਦੀਆ ਦੁਵਾਵਾਂ ਦੇਂਦੀ ਰਹੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346