Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 


ਭਾਵਨਾਵਾਂ ਦੇ ਵੇਗ …!
- ਡਾ.ਸੁਰਿੰਦਰ ਮੰਡ
 

 

ਕੁਦਰਤ ਨੇ ਧਰਤੀ ਉੱਤੇ ਜੀਵਨ ਲ੍ਹੀਲਾ ਨੂੰ ਸਵਾਦਲਾ ਅਤੇ ਮੁਹੱਬਤੀ ਬਣਾਉਣ ਲਈ ਸਰੀਰਾਂ ਨੂੰ ਭਾਵਨਾਵਾਂ ਦੇ ਰੰਗਾਂ ਵਿੱਚ ਰੰਗਿਆ ਹੈ। ਧਰਤੀ ਦਾ ਕਣ ਕਣ ਮਮਤਾ ਵਿੱਚ ਮੋਮ ਹੋਇਆ ਪਿਆ ਹੈ। ਪਿਆਰ ਦੀ ਚੁੰਬਕੀ ਪ੍ਰਕਿਰਤੀ ਦੀਆਂ ਸੁਰਾਂ ਦੇ ਅਨਹਦ ਨਾਦ ਨੇ ਆਪਣਾ ਰੰਗ ਬੰਨ੍ਹਿਆ ਹੈ। ਮਨੁੱਖ ਵੀ ਇਸ ਮੋਹ ਮਮਤਾ ਦੇ ਵੇਗ ਦੇ ਰੋੜ੍ਹ ਵਿੱਚ ਮੰਤਰ-ਮੁਗਧ ਹੈ। ਇਸ ਵਹਣਿ ਵਿੱਚ ਤੈਰਨ ਦੀ ਕਲਾ ਅਤੇ ਸੁਭਾਅ ਵਾਲੇ ਅਨੰਦਿਤ ਹਨ। ਅਣਜਾਣ ਕਹਿੰਦੇ, ‘ਸਾਨੂੰ ਤਾਂ ਗੋਤੇ ਵੀ ਆਈ ਜਾਂਦੇ ਹਨ।’
ਜਿੰਨ੍ਹਾਂ ਨੂੰ ਵੱਡੀਆਂ ਵੱਡੀਆਂ ਹਕੂਮਤਾਂ ਆਪਣੇ ਜ਼ੋਰ ਜਬਰ ਨਾਲ ਝੁਕਾਅ ਨਾ ਸਕੀਆਂ, ਉਹ ਸਹਿਜੇ ਹੀ ਆਪਣੀਆਂ ਭਾਵਨਾਵਾਂ ਦੇ ਗ਼ੁਲਾਮ ਹੋ ਗਏ। ਬੰਦੇ ਦੇ ਮਨ ਉੱਤੇ ਕੋਈ ਜ਼ੋਰ ਨਾਲ ਰਾਜ ਨਹੀਂ ਕਰ ਸਕਿਆ। ਪਰ ਜਿਨੂੰ ਜਿਨੂੰ ਵੀ ਉਸਦੇ ਆਪਣੇ ਮਨ ਨੇ ਜੋ ਹੁਕਮ ਕੀਤਾ, ਕਿਸੇ ਤੋਂ ਵੀ ਹੁਕਮ ਅਦੂਲੀ ਨਹੀਂ ਹੋਈ।
ਮਨੁੱਖ ਐਨ ਜਜ਼ਬਾਤੀ ਹੋ ਕੇ ਕੋਈ ਪੈਂਤੜਾ ਐਵੇਂ ਨਹੀਂ ਲੈ ਲੈਂਦਾ। ਅਸਲ ਵਿੱਚ ਇਹ ਬੁੱਧੀ ਅਤੇ ਮਨ ਦਾ ਸਾਂਝਾ ਫੈਸਲਾ ਹੁੰਦਾ ਹੈ। ਬੁੱਧੀ ਨਿਰਣਾ ਲੈਂਦੀ ਹੈ ਕਿ ‘ਆਹ ਗੱਲ ਠੀਕ ਹੈ।’ ਬੁੱਧੀ ਉਸਦੇ ਸਾਰੇ ਨਫ਼ੇ ਨੁਕਸਾਨਾਂ ਦਾ ਹਿਸਾਬ ਕਿਤਾਬ ਲਾਉਂਦੀ ਹੈ। ਜੇ ਠੀਕ ਜਾਪੇ ਫ਼ਿਰ ਮਨ ਪੂਰੇ ਜੋਰ ਨਾਲ ਉਸ ਫ਼ੈਸਲੇ ਉੱਤੇ ਆਪਣੀ ਮੋਹਰ ਲਾਉਂਦਾ ਹੈ। ਅਰਦਾਸਾ ਸੋਧਣ ਵਰਗੀ ਗੱਲ ਬਣ ਜਾਂਦੀ ਹੈ। ਉਹ ਸਲਾਹ ਫ਼ਿਰ ਜਜ਼ਬਾਤੀ ਰੂਪ ਧਾਰ ਲੈਂਦੀ ਹੈ। ਮਨੁੱਖ ਦਾ ਸਰੀਰ, ਮਨ ਅਤੇ ਬੁੱਧੀ ਉਸਨੂੰ ਸਿਰੇ ਚੜ੍ਹਾਉਣ ਲਈ ਐਸੇ ਤੂਫਾਨੀ ਰੌਂਅ ਦਾ ਰੂਪ ਧਾਰਨ ਕਰ ਲੈਂਦੇ ਹਨ, ਜੋ ਸਾਹਮਣੇ ਅੜਨ ਵਾਲੀ ਹਰ ਸ਼ੈਅ ਨੂੰ ਵਹਾ ਕੇ ਨਾਲ ਲੈ ਜਾਂਦਾ ਹੈ।
ਇੱਕ ਪਾਸੇ ਭਾਵਨਾਵਾਂ ਦੇ ਵਹਿਣ ਸਨ ਅਤੇ ਦੂਜੇ ਪਾਸੇ ਤਖ਼ਤ ਓ ਤਾਜ਼ ਦੇ ਬੰਨ੍ਹ, ਪਰ ਬੰਨ੍ਹ ਰੁੜ੍ਹ ਗਏ। ਜਜ਼ਬਿਆਂ ਦੀ ਖ਼ਾਤਰ ਸ਼ਹਿਜ਼ਾਦੇ ਜਹਾਂਗੀਰ ਦੀ ਤਲਵਾਰ ਬਾਦਸ਼ਾਹ ਬਾਪ ਅਕਬਰ ਦੀ ਸ਼ਮਸ਼ੀਰ ਨਾਲ ਟਕਰਾਉਂਦੀ ਸੁਣੀ ਹੈ ਦੁਨੀਆਂ ਨੇ।
ਜਜ਼ਬਿਆਂ ਉੱਤੇ ਹੀ ਸਾਡਾ ਰਿਸ਼ਤਾ ਨਾਤਾ ਪ੍ਰਬੰਧ ਉਸਰਦਾ ਹੈ ਅਤੇ ਜਜ਼ਬਾਤਾਂ ਅੱਗੇ ਹੀ ਸਾਰਾ ਸਬੰਧਾਂ ਦਾ ਕਿਲ੍ਹਾ ਢਹਿ ਢੇਰੀ ਹੁੰਦਾ ਆਇਆ ਹੈ। ਕੋਈ ਵੀ ਰਿਸ਼ਤਾ ਓਨਾ ਚਿਰ ਚੰਗਾ ਲੱਗਦਾ ਹੈ, ਜਿੰਨਾ ਚਿਰ ਇਹ ਭਾਵਨਾਵਾਂ ਦੀ ਕਦਰ ਕਰੇ। ਜਦ ਰਿਸ਼ਤੇ ਜਜ਼ਬਿਆਂ ਨੂੰ ਸੱਟ ਮਾਰਨ ਤਾਂ ਛੂ ਮੰਤਰ ਵਾਂਗ ਇੱਕ ਦਮ ਛਾਈਂ ਮਾਂਈਂ ਹੋ ਜਾਂਦੇ ਹਨ।
ਭਾਵੁਕਤਾ ਨਾਲ ਜੇ ਮੂਰਖਤਾ ਦਾ ਮੇਲ ਹੋ ਜਾਵੇ ਤਾਂ ਹੋਛਾਪਨ ਭਮਾਕਾ ਮਾਰਦਾ ਹੈ ਤੇ ਬੰਦਾ ਬਹੁਤੀ ਵਾਰ ਕਮਲ ਘੋਟਦਾ ਹੈ। ਜਦਕਿ ਬੁੱਧੀਮਾਨ ਵਿਅਕਤੀ ਜੇ ਜਜ਼ਬਾਤੀ ਹੋ ਜਾਣ ਤਾਂ ਉਹ ਜਲਵੇ ਵੇਖਣ ਸੁਣਨ ਨੂੰ ਮਿਲਦੇ ਹਨ, ਜਿੰਨ੍ਹਾਂ ਨੂੰ ਦੁਨੀਆਂ ਤਰਸਦੀ ਹੈ।
ਸੂਖ਼ਮ ਭਾਵੀ ਹੋਣਾ ਗੁਣ ਹੈ ਜਦਕਿ ਨਿਰਾ ਭਾਵੁਕ ਹੋਣਾ ਤੱਤ ਰੂਪ ਵਿੱਚ ਔਗੁਣ ਹੋ ਨਿਬੜਦਾ ਹੈ। ਕਿਉਂਕਿ ਇਸ ਵਿੱਚ ਤੱਟ-ਫੱਟ ਪ੍ਰਤੀਕਰਮ ਹੁੰਦਾ ਹੈ। ਜਿਸ ਵਿੱਚ ਸੋਚ ਵਿਚਾਰ ਦੀ ਸਲਾਹ ਨਹੀਂ ਲਈ ਜਾਂਦੀ ਅਤੇ ਅਨੇਕਾਂ ਵਾਰ ਗਲਤੀਆਂ ਲਈ ਪਛਤਾਉਣਾ ਪੈਂਦਾ ਹੈ।
ਭਾਵ ਹੀਣ ਮਨੁੱਖ ਇੱਕ ਪੱਥਰ ਹੈ। ਉਸਦੇ ਸਾਹਮਣੇ ਕੁੱਝ ਵੀ ਵਾਪਰਦਾ ਰਵ੍ਹੇ, ਚੰਗਾ ਮਾੜਾ, ਉਸਨੂੰ ਨਾ ਖ਼ੁਸ਼ੀ ਨਾ ਗ਼ਮ। ਕੋਈ ਧੱਕੇਸ਼ਾਹੀ ਹੁੰਦੀ ਰਵ੍ਹੇ, ਉਸਦਾ ਖੂਨ ਨਹੀਂ ਖੌਲਦਾ। ਐਸੇ ਜੀਵ ਜੰਤੂ ਨਾ ਘਰ ਪਰਿਵਾਰ ਦੇ ਫ਼ਿੱਟ ਬਹਿੰਦੇ ਹਨ ਅਤੇ ਨਾ ਹੀ ਉਸ ਧਰਤੀ ਲਈ ਇਹਨਾਂ ਦੀ ਕੋਈ ਸਾਰਥਕਤਾ ਹੁੰਦੀ ਹੈ, ਜਿੱਥੇ ਇਹ ਤੁਰੇ ਫ਼ਿਰਦੇ ਹਨ। ਇਹਨਾਂ ਨੇ ਨਾ ਕਦੀ ਹੁੱਬ ਕੇ ਕਿਸੇ ਰਿਸ਼ਤੇ ਨੂੰ ਪਿਆਰ ਕੀਤਾ ਤੇ ਨਾ ਦੇਸ਼ ਧਰਮ ਲਈ ਕਦੇ ਕੋਈ ਕੁਰਬਾਨੀ ਕੀਤੀ।
ਜਜ਼ਬਾਤ ਹਰੇਕ ਜੀਵ ਵਿੱਚ ਹਨ। ਉਹਨਾਂ ਦੀ ਕੁਦਰਤੀ ਜੀਵਨ ਜਾਚ ਹੋਣ ਕਰਕੇ, ਉਹਨਾਂ ਦਾ ਇਹ ਅੰਸ਼ ਮਨੁੱਖਾਂ ਵਾਂਗ ਜ਼ਖ਼ਮੀ ਹੋਇਆ ਜਾਂ ਮਰਿਆ ਨਹੀਂ। ਅਸੀਂ ਮੱਝਾਂ, ਗਾਂਵਾਂ ਅਤੇ ਕੁੱਤਿਆਂ ਨੂੰ ਕਈ ਵਾਰ ਬੇਹੱਦ ਉਦਾਸ ਅਤੇ ਰੋਂਦਿਆਂ ਵੇਖਿਆ ਹੈ।
ਜਿਸ ਦਿਨ ਮੇਰੇ ਪਿਤਾ ਜੀ ਪੂਰੇ ਹੋਏ ਸਨ। ਸਾਨੂੰ ਤਾਂ ਸਕੇ ਸੋਧਰਿਆਂ ਨੇ ਆਖ ਵੇਖ ਕੇ ਰਾਤ ਨੂੰ ਹੀ ਭੋਜਨ ਛਕਾ ਦਿੱਤਾ ਸੀ। ਪਰ ਸਾਡੀਆਂ ਮੱਝਾਂ ਨੇ ਚਾਰ ਪੰਜ ਦਿਨ ਪੱਠੇ ਨਹੀਂ ਸਨ ਖਾਧੇ ਅਤੇ ਅੜਿੰਗਦੀਆਂ ਰਹੀਆਂ। ਕੌੜਾ ਸੱਚ ਇਹ ਹੈ ਕਿ ਉਹ ਸਾਡੇ ਤਾਂ ਕੇਵਲ ਰਸਮੀ ਬਾਪ ਸਨ। ਅਸੀਂ ਤਾਂ ਕਦੋਂ ਦੇ ਉਹਨਾਂ ਤੋਂ ਬਗ਼ੈਰ ਆਜ਼ਾਦ ਤੁਰੇ ਫ਼ਿਰਦੇ ਸਾਂ। ਉਹ ਅਸਲ ਬਾਪ ਸਿਰਫ਼ ਸਾਡੇ ਪਸ਼ੂਆਂ ਦੇ ਸਨ। ਜਿਹਨਾਂ ਦੇ ਮੂੰਹ ਵਿੱਚ ਉਹ ਭੋਜਨ ਲਿਆ ਕੇ ਪਾਉਂਦੇ ਅਤੇ ਉਹਨਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿੰਦੇ ਸਨ। ਤੇ ਸਾਡੀਆਂ ਮੱਝਾਂ ਨਾਲ ਤਾਂ ਖਲੀਲ ਜ਼ਿਬਰਾਨ ਦੇ ਨਾਵਲ ‘ਟੁੱਟੇ ਖੰਭ’ ਦੇ ਨਾਇਕ ਵਾਲੀ ਹੋਈ। ਜਿੰਨੂੰ ਨਾਇਕਾ ਦੀ ਮੌਤ ਦਾ ਸਭ ਤੋਂ ਵੱਧ ਗਮ ਸੀ ਪਰ ਉਸਨੂੰ ਕਿਸੇ ਹੌਂਸਲਾ ਨਹੀਂ ਸੀ ਦਿੱਤਾ ਤੇ ਉਸ ਸਾਰਿਆਂ ਦੇ ਚਲੇ ਜਾਣ ਤੋਂ ਬਾਅਦ ਵੀ ਸ਼ਮਸ਼ਾਨਘਾਟ ਵਿੱਚ ਇਕੱਲਾ ਬੈਠਾ ਰੋ ਰਿਹਾ ਸੀ।
ਮੇਰੇ ਬੱਚਿਆਂ ਦੇ ਨਾਨਾ ਜੀ ਜਿਸ ਦਿਨ ਗੁਜ਼ਰ ਗਏ ਤਾਂ ਉਹਨਾਂ ਦੇ ਕੁੱਤੇ ‘ਮਿੰਟੂ’ ਨੂੰ ਪਰ੍ਹੇ ਰੱਖਿਆ ਗਿਆ ਕਿ ਇਸਨੂੰ ਲਾਸ਼ ਨਾ ਵੇਖਣ ਦਿਓ, ਮਹਿਸੂਸ ਕਰੇਗਾ। ਇਸਦਾ ਪਿਆਰ ਬਹੁਤ ਹੈ। ਪਰ ਅਜਿਹਾ ਕਰਨ ਨਾਲ ਉਲਟਾ ਭਾਣਾ ਵਾਪਰ ਗਿਆ। ਕੁੱਤੇ ਨੇ ਰੋਟੀ ਪਾਣੀ ਛੱਡ ਦਿੱਤਾ ਅਤੇ ਡੂੰਘੀਆਂ ਉਦਾਸੀਆਂ ਦੇ ਵਹਿਣਾਂ ਵਿੱਚ ਵਹਿ ਗਿਆ। ਬਾਕੀ ਸਾਰੇ ਟੱਬਰ ਦੇ ਜੀਅ ਲਾ ਵਾਂੲ੍ਹੀਂ ਰੲ੍ਹੇ ਪਰ ਉਸਨੇ ਮੂੰਹ ਵਿੱਚ ਕੁਛ ਨਾ ਪਾਇਆ ਤੇ ਬਾਈਆਂ ਦਿਨਾਂ ਬਾਅਦ ਪ੍ਰਾਣ ਤਿਆਗ ਦਿੱਤੇ।
ਆਪਣੀ ਔਲਾਦ ਨਾਲ ਜਜ਼ਬਾਤੀ ਮੋਹ ਪੁਗਾਉਣ ਦੇ ਪੱਖ ਤੋਂ ਬੰਦਾ ਜਾਨਵਰਾਂ ਪੰਛੀਆਂ ਨਾਲੋਂ ਕਿਤੇ ਪਿਛਾਂਹ ਰਹਿ ਗਿਆ ਹੈ। ਗੈਰ ਕੁਦਰਤੀ ਸੋਚ ਅਤੇ ਵਿਹਾਰ ਕਰਕੇ ਮਨੁੱਖ ਦੇ ਇਸ ਸਬੰਧ ਵਿੱਚ ਖੋਟ ਆ ਚੁੱਕੀ ਹੈ। ਪਰ ਉਹਨਾਂ ਦਾ ਇਹ ਸਬੰਧ ਏਨਾ ਨਿੱਘਾ ਤੇ ਆਪਾ ਵਾਰੂ ਹੈ ਕਿ ਅਸੀਂ ਇਸਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਉਹ ਸੰਕਟ ਮੌਕੇ ਬੱਚੇ ਲਈ ਜਾਨ ਉੱਤੇ ਖੇਡ੍ਹ ਜਾਂਦੇ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਦਰਿਆ ਕੰਢੇ ਦੇ ਇੱਕ ਪਿੰਡ ਦੀ ਘਟਨਾ ਹੈ। ਜਦ ਸਾਉਣ ਮਹੀਨੇ ਦਰਿਆ ਵਿੱਚ ਹੜ੍ਹ ਦਾ ਪਾਣੀ ਠਾਠਾਂ ਮਾਰਦਾ ਚੜ੍ਹ ਆਇਆ ਤਾਂ ਜੱਟ ਨੇ ਬਾਹਰਲੀ ਬਹਿਕ ਤੋਂ ਮੱਝਾਂ ਪਿੰਡ ਵਾਲੇ ਘਰ ਨੂੰ ਹਿੱਕ ਲਈਆਂ। ਪਰ ਇੱਕ ਮੱਝ ਦਾ ਕੱਟਾ ਨਿੱਕਾ ਸੀ। ਉਸਨੇ ਸੋਚਿਆ ਕਿ ਕੱਟਾ ਤਾਂ ਖੜਿਆ ਨਹੀਂ ਜਾਣਾ, ਮੱਝ ਨੂੰ ਕੁੱਟ ਕੁੱਟ ਕੇ ਲੈ ਜਾਂਨੇ। ਮੱਝ ਨੇ ਕੱਟੇ ਬਿਨਾਂ ਜਾਣ ਤੋਂ ਇਨਕਾਰ ਕਰ ਦਿੱਤਾ। ਹਾਰ ਕੇ ਉਸਨੇ ਦੋਹਾਂ ਨੂੰ ਕਿੱਲਿਆਂ ਤੋਂ ਖੋਲ੍ਹ ਕੇ ਹਵੇਲੀ ਵਿੱਚ ਹੀ ਰਹਿਣ ਦਿੱਤਾ। ਰਾਤ ਪੈ ਗਈ। ਹਵੇਲੀ ਪਾਣੀ ਵਿੱਚ ਡੁੱਬ ਗਈ। ਉਥੋਂ ਡੇਢ ਕਿਲੋਮੀਟਰ ਪਿੰਡ ਸੀ। ਤੇ ਆਲੇ-ਦੁਆਲੇ ਸ਼ੂਕਦਾ ਸੈਲਾਬ। ਮੱਝ ਦੀ ਮਮਤਾ ਸਾਰੀ ਰਾਤ ਬਿਆਸ ਦਰਿਆ ਦੀਆਂ ਤੂਫ਼ਾਨੀ ਲਹਿਰਾਂ ਨਾਲ ਯੁੱਧ ਕਰਦੀ ਰਹੀ। ਉਹ ਜਿੱਧਰ ਨੂੰ ਪਾਣੀ ਦਾ ਰੋੜ੍ਹ ਸੀ ਉਸ ਪਾਸੇ ਆਪ ਹੋਈ ਰਹੀ ਤੇ ਜਿਧਰੋਂ ਪਾਣੀ ਆਉਂਦਾ ਸੀ, ਓਧਰ ਆਪਣੇ ਬੱਚੇ ਨੂੰ ਨਾਲ ਲਾ ਕੇ, ਪਿੰਡ ਦੀ ਦਿਸ਼ਾ ਵਿੱਚ ਸਹਿਜੇ ਸਹਿਜੇ ਤਰਦੀ ਅਤੇ ਤੁਰਦੀ ਰਹੀ। ਜਦ ਸਵੇਰ ਹੋਈ ਤਾਂ ਉਹ ਆਪਣੇ ਕਟੂਏ ਸਮੇਤ ਪਿੰਡ ਵਾਲੇ ਘਰ ਸਾਹਮਣੇ ਖਲੋਤੀ ਸੀ। ਮੇਰਾ ਅੰਦਾਜ਼ਾ ਹੈ ਕਿ ਜੇ ਉਸਦੇ ਬੱਚੇ ਨੂੰ ਪਾਣੀ ਰੋੜ੍ਹ ਲੈਂਦਾ ਤਾਂ ਉਹ ਕਦੀ ਵੀ ਇਕੱਲੀ ਪਿੰਡ ਆਪਣਾ ਮੂੰਹ ਨਾ ਵਿਖਾਉਂਦੀ ਤੇ ਉਸਦੇ ਬਚਾਅ ਦੀਆਂ ਆਖਰੀ ਕੋਸ਼ਿਸ਼ਾਂ ਕਰਦੀ ਹੋਈ ਉਹਨਾਂ ਪਾਣੀਆਂ ਵਿੱਚ ਹੀ ਸਮਾ ਜਾਂਦੀ। ਵਕਤ ਦੇ ਸਫ਼ੇ ਉੱਤੇ ਉਹਨਾਂ ਦੀਆਂ ਅੱਜ ਤਕ ਪਤਾ ਨਹੀਂ ਕਿੰਨੀਆਂ ਐਸੀਆਂ ਕਹਾਣੀਆਂ ਲਿਖੀਆਂ ਪਈਆਂ ਹਨ, ਜਿੰਨ੍ਹਾਂ ਨੂੰ ਪੜ੍ਹਨ ਵਾਲੀ ਸਾਡੇ ਕੋਲ ਅੱਖ ਹੀ ਨਹੀਂ। ਪਰੰਤੂ ਸਾਡੇ ਮਨੁੱਖੀ ਸਮਾਜ ਵਿੱਚ ਪ੍ਰਚੱਲਤ ਅਖੌਤ ਕਿ, “ਜਦ ਜਾਨ ਨੂੰ ਬਣਦੀ ਹੈ ਤਾਂ ਮਾਵਾਂ ਪ ੁੱਤ ਨਹੀਂ ਸੰਭਾਲਦੀਆਂ” ਦੱਸਦੀ ਹੈ ਕਿ ਅਸੀਂ ਇਸ ਪੱਖੋਂ ਕਿੱਥੇ ਫ਼ਿਰਦੇ ਹਾਂ।
ਜੀਵ ਸੰਸਾਰ ਦੇ ‘ਕਾਮ’ ਸੰਬੰਧਾਂ ਦਾ ਇੱਕ ਰਾਜ਼ ਇਹ ਵੀ ਹੈ ਕਿ ਜਿੱਥੇ ਇਹ ਰਿਸ਼ਤਾ ਸਹਿਜ ਹੋਵੇ ਉਥੇ ਜਜ਼ਬਾਤੀ ਜਰੂਰ ਹੁੰਦਾ ਹੈ। ਜੀਵਨ ਲ੍ਹੀਲਾ ਚਲਾਈ ਰੱਖਣ ਦਾ ਕੁਦਰਤ ਦਾ ਇਹ ਅਨੂਠਾ ਭੇਦ ਹੈ।
ਜਦ ਮੈਂ ਛੋਟਾ ਸਾਂ। ਪਿੰਡ ਦੇਸੀ ਕੁੱਕੜ ਕੁੱਕੜੀਆਂ ਰੱਖੇ ਹੁੰਦੇ ਸਨ। ਕੁੱਕੜੀਆਂ ਦੇ ਚੱਲਣ ਫ਼ਿਰਨ ਵਿੱਚ ਤੇ ਵਿਹਾਰ ਵਿੱਚ ਨਜ਼ਾਕਤ ਹੁੰਦੀ। ਤੇ ਕੁੱਕੜ ਵਿੱਚ ਆਕੜ, ਸਵੈ ਮਾਣ ਅਤੇ ਰੋਹਬ ਦਾਬ। ਪਰ ਉਹ ਆਪਣੀ ਇਹ ਆਕੜ ਅਤੇ ਰੋਹਬ ਕਦੀ ਕੁੱਕੜੀਆਂ ਨੂੰ ਨਾ ਵਖਾਉਂਦਾ। ਭਾਵੇਂ ਕਿੰਨਾ ਭੁੱਖਾ ਹੋਵੇ, ਜਦ ਉਸਨੂੰ ਰੋਟੀ, ਦਾਣੇ ਜਾਂ ਕੁਛ ਹੋਰ ਪਾਉਣਾ, ਉਸਨੇ ਪਹਿਲਾਂ ਆਪ ਨਾ ਖਾਣਾ ਤੇ ਕੁਕੜੀਆਂ ਨੂੰ ਵਾਜਾਂ ਮਾਰਨੀਆਂ। ਉਹਨਾਂ ਨੂੰ ਖਵਾ ਕੇ ਫ਼ਿਰ ਖਾਣਾ। ਅਜਿਹੀ ਸਾਂਝ ਸੀ ਉਹਨਾਂ ਦੀ।
ਇਹ ਜਜ਼ਬਾਤੀ ਰਿਸ਼ਤਾ ਔਰਤ ਮਰਦ ਦੇ ਖੂਨ ਵਿੱਚ ਵੀ ਹੈ। ਪਰ ਹਾਲਾਤ ਇਸ ਭਾਵੁਕ ਰਿਸ਼ਤੇ ਨੂੰ ਬਚਾਈ ਰੱਖਣ ਦੇ ਅਨੁਕੂਲ ਨਹੀਂ ਜਾਪਦੇ। ਜਦਕਿ ਇਹਨਾਂ ਸੰਬੰਧਾਂ ਦੇ ਬਚੇ ਰਹਿਣ ਉੱਤੇ ਹੀ ਮਨੁੱਖੀ ਸਮਾਜ ਦਾ ਸੁਹਜ, ਅਨੰਦ ਅਤੇ ਭਵਿੱਖ ਨਿਰਭਰ ਹੈ।
ਕਲਾਕਾਰ ਜਾਂ ਕਲਾ ਪ੍ਰੇਮੀ ਹੋਣਾ ਸਾਡੀ ਬੌਧਿਕ ਅਤੇ ਰੂਹਾਨੀ ਵਡਿਆਈ ਹੈ। ਰੋਜ਼-ਮਰਾ ਦੇ ਝਮੇਲਿਆਂ ਤੋਂ ਹਟ ਕੇ ਮਨੁੱਖ ਜਦ ਰੂਹ ਦੀ ਪੱਧਰ ਉੱਤੇ ਜਿਊਣਾ ਲੋਚਦਾ ਹੈ। ਸਰੀਰ ਤੋਂ ਉੱਪਰ ਉਠ ਕੇ ਰੂਹਾਨੀ ਭੁੱਖ ਮਹਿਸੂਸਦਾ ਹੈ ਤਾਂ ਉਹ ਕਲਾ ਪ੍ਰੇਮੀ ਬਣ ਜਾਂਦਾ ਹੈ। ਜੇ ਸਿਰਜਣਾਤਮਕ ਯੋਗਤਾਵਾਂ ਵੀ ਹੋਣ ਤਾਂ ਕਲਾਕਾਰ ਬਣ ਜਾਂਦਾ ਹੈ। ਪਰ ਦੋਵੇਂ ਤਰ੍ਹਾਂ ਦੀ ਬਖਸ਼ਿਸ਼ ਉਹਨਾਂ ਨੂੰ ਹੁੰਦੀ ਹੈ, ਜਿਨ੍ਹਾਂ ਨੂੰ ਕੁਦਰਤ ਨੇ ਸੂਖ਼ਮ ਭਾਵੀ ਹੋਣ ਦੇ ਖਜ਼ਾਨੇ ਦਿੱਤੇ ਹਨ।
ਕਲਾ ਵਿੱਚ ਭਾਵਨਾਵਾਂ ਅਤੇ ਬੁੱਧੀ ਦਾ ਸੰਯੋਗ ਹੁੰਦਾ ਹੈ। ਇਸ ਸੰਯੋਗ ਤੋਂ ਬਣੀ ਕਲਾ-ਕ੍ਰਿਤ ²ਿਫਰ ਆਪ ਇੱਕ ਜਿਊਂਦੀ ਜਾਗਦੀ ਸ਼ੈਅ ਵਰਗੀ ਹੋ ਜਾਂਦੀ ਹੈ। ਜਿਸਨੂੰ ਵੇਖ, ਪੜ੍ਹ, ਸੁਣ ਕੇ ਲੋਕ ਹੱਸਦੇ ਰੋਂਦੇ ਅਤੇ ਹਲੂਣੇ ਜਾਂਦੇ ਹਨ। ਵਧੀਆ ਕਿਰਤ ਸਦੀਵੀ ਸੁਭਾਅ ਦੀ ਹੁੰਦੀ ਹੈ। ਜਿਊਂਦਾ ਜਾਗਦਾ ਮਨੁੱਖ ਤਾਂ ਆਖਰ ਮਰ ਜਾਂਦਾ ਹੈ। ਪਰ ਜੋ ਕਲਾ-ਕ੍ਰਿਤ ਵਿੱਚ ਢਲ ਗਿਆ ਉਹ ਅਮਰ ਹੋ ਗਿਆ।
ਕਲਾ-ਕ੍ਰਿਤ ਵਿਚੋਂ ਉਸਦੇ ਕਰਤਾ ਦੇ ਦਰਸ਼ਨ ਕਰਨ ਦੀ ਸਮਰੱਥਾ, ਸੂਝ ਸਮਝ ਦੀ ਉੱਚਤਮ ਸਥਿਤੀ ਹੈ। ਅਜਿਹੀ ਸਥਿਤੀ ਵਾਲਿਆਂ ਹੀ ਸੰਸਾਰਕ ਰਚਨਾ ਦੀ ਕਲਾ ਕੁਸ਼ਲਤਾ ਪਿੱਛੇ ਕਿਸੇ ਪਰਮ ਸ਼ਕਤੀ ਦੀ ਅਦਿੱਖ ਹੋਂਦ ਨੂੰ ਪ੍ਰਣਾਮ ਕੀਤੀ ਹੈ।
ਜਜ਼ਬਾਤ ਬੁੱਧੀ ਨੂੰ ਹਲੂਣਦੇ ਹਨ। ਉਸ ਹਲੂਣ ਵਿਚੋਂ ਹੀ ਕਲਾ ਉਸਲਵੱਟੇ ਲੈਂਦੀ ਹੈ। ਇਸਦੇ ਰੂਪ ਅਨੰਤ ਹਨ। ਇਹਨਾਂ ਵਿੱਚ ਮੁਹੱਬਤ, ਜੰਗ, ਖ਼ੁਸ਼ੀ, ਗ਼ਮੀ, ਹਾਸੇ, ਉਦਾਸੀਆਂ, ਰੋਸੇ, ਗੁੱਸੇ ਕਿੰਨਾ ਕੁਛ ਹੈ। ਕਲਾਕਾਰ ਆਪ ਇਹਨਾਂ ਸਾਰੇ ਤਲਾਂ ਉੱਤੇ ਜੀਊਂਦਾ ਹੋਇਆ, ਆਪਣੀ ਕਾਇਆ ਨੂੰ, ਭਾਵਨਾਵਾਂ ਦੇ ਵੇਲਣੇ ਵਿੱਚ ਪੀੜ ਕੇ, ਨੌਂ ਰਸਾਂ ਨੂੰ ਨਿਚੋੜਦਾ ਹੈ।
ਭਾਵੁਕ ਵਰਨਣ ਕਰਦਾ ਹੋਇਆ ਕਲਾਕਾਰ ਬੌਧਿਕ ਪੱਧਰ ਤੇ ਭਾਵੁਕ ਹੁੰਦਾ ਹੋਇਆ ਵੀ ਮਨੋਂ ਸਹਿਜ ਵੀ ਹੁੰਦਾ ਹੈ। ਜੰਗ ਬਾਰੇ ਲਿਖਦਿਆਂ ਜੰਗ ਬੌਧਿਕ ਖਿਆਲਾਂ ਵਿੱਚ ਹੁੰਦੀ ਹੈ ਤੇ ਮਨ ਤਦ ਵੀ ਸਹਿਜ ਹੀ ਹੁੰਦਾ ਹੈ। ਵਿਸ਼ੇ ਦੇ ਉਤਰਾਵਾਂ ਚੜ੍ਹਾਵਾਂ ਮੂਜਬ ਬੁੱਧੀ ਜੂਝਦੀ ਹੈ, ਜਦਕਿ ਸਿਰਜਣਾ ਮਨ ਦੀ ਸਹਿਜ ਅਵਸਥਾ ਵਿੱਚ ਹੀ ਹੋ ਸਕਦੀ ਹੈ। ਇਹ ਸਹਿਜ ਅਵਸਥਾ ਹੀ ਹੈ ਜੋ ਕਲਾ-ਕ੍ਰਿਤ ਵਿੱਚ ਉੱਤਮ ਜਜ਼ਬਾਤੀ ਰੰਗ ਭਰ ਸਕਦੀ ਹੈ। ਭਾਵੁਕ ਹੋ ਕੇ ਹੱਸਿਆ ਰੋਇਆ ਤਾਂ ਜਾ ਸਕਦਾ ਹੈ, ਕੁੱਝ ਸਿਰਜਿਆ ਨਹੀਂ ਜਾ ਸਕਦਾ।
ਕੰਮ ਧੰਦੇ ਦਾ ਸੁਭਾਅ ਅਤੇ ਉਮਰ ਵੀ ਜਜ਼ਬਾਤਾਂ ਉੱਤੇ ਅਸਰ ਪਾਉਂਦੇ ਹਨ। ਨੌਜਵਾਨ ਮੁਕਾਬਲਤਨ ਵੱਧ ਜਜ਼ਬਾਤੀ ਹੁੰਦੇ ਹਨ। ਖੇਤੀ ਦੇ ਧੰਦੇ ਨਾਲ ਜੁੜੇ ਲੋਕ ਕੁਦਰਤ ਦੇ ਵੱਧ ਨੇੜੇ ਹੋਣ ਕਰਕੇ ਜ਼ਿਆਦਾ ਭਾਵੁਕ ਅਤੇ ਜਜ਼ਬਾਤੀ ਹੁੰਦੇ ਹਨ। ਜਦਕਿ ਦੁਕਾਨਦਾਰੀ ਵਾਲੀ ਮਾਨਸਿਕਤਾ ਜਜ਼ਬਾਤੀ ਹੋ ਕੇ ਨਹੀਂ ਸੋਚਦੀ। ਹਾਨ ਲਾ। ਵੇਖ ਕੇ ਬੋਲਦੀ ਚਾਲਦੀ ਹੈ। ਮੇਰੇ ਨਾਲ ਇੱਕ ਬਾਣੀਆਂ ਦਾ ਮੁੰਡਾ ਯੂਨੀਵਰਸਿਟੀ ਪੜ੍ਹਦਾ ਸੀ। ਜਿੰਨ੍ਹਾ ਦੀ ਬੜੀ ਵੱਡੀ ਕੱਪੜੇ ਦੀ ਦੁਕਾਨ ਸੀ। ਉਸ ਕਿਹਾ ਕਰਨਾ, ‘ਜਦ ਮੇਰੇ ਘਰ ਦੇ ਕੱਪੜੇ ਦਾ ਦੂਣੋ ਦੂਣੀ ਭਾਅ ਕਿਸੇ ਗਰੀਬ ਨੂੰ ਦੱਸਦੇ ਹਨ ਅਤੇ ਉਹ ਪੈਸੇ ਦੇਣ ਲੱਗਦਾ ਹੈ ਤਾਂ ਮੇਰਾ ਖੂਨ ਖੌਲਦਾ ਹੈ।’ ਹੁਣ ਉਹ ਮੁੰਡਾ ਆਪ ਓਸੇ ਦੁਕਾਨ ਉੱਤੇ ਬੈਠਾ ਉਵੇਂ ਹੀ ਕੱਪੜਾ ਵੇਚਦਾ ਹੈ।
ਸਰੀਰ ਨੂੰ ਵੱਜਦੀ ਸੱਟ ਸਹਿਣੀ ਵੀ ਸੌਖੀ ਹੈ ਅਤੇ ਭੁੱਲ ਵੀ ਜਾਂਦੀ ਹੈ ਪਰੰਤੂ ਜਜ਼ਬਾਤਾਂ ਨੂੰ ਲੱਗੀ ਠੇਸ ਦਾ ਜ਼ਖ਼ਮ ਬੜਾ ਲੰਮਾ ਸਮਾਂ ਰਿਸਦਾ ਹੈ ਅਤੇ ਵਿਸਰਦਾ ਤਾਂ ਕਦੀ ਵੀ ਨਹੀਂ।
ਬੰਦਾ ਅਸਲ ਵਿੱਚ ਸਰੀਰੋਂ ਨਹੀਂ ਮਰਦਾ। ਅਸਲ ਮੁਰਦਾ ਤਾਂ ਉਹ ਹੈ ਜਿਸਦੇ ਜਜ਼ਬਾਤ ਮਰ ਜਾਂਦੇ ਹਨ ਅਤੇ ਭਾਵਨਾਵਾਂ ਸੁਪਨਿਆਂ ਨੂੰ ਜਨਮ ਦੇਣਾ ਬੰਦ ਕਰ ਦਿੰਦੀਆਂ ਹਨ। ਭਾਵਨਾਵਾਂ ਖਤਮ ਤਾਂ ਜੀਵਨ ਦੇ ਸਾਰੇ ਰਸ ਅਲੋਪ।
ਜੰਗਾਂ ਇਕੱਲੇ ਹਥਿਆਰਾਂ ਨਾਲ ਨਹੀਂ ਸਗੋਂ ਕਿਸੇ ਵੀ ਕੀਮਤ ਉੱਤੇ ਜਿੱਤਣ ਦੇ ਜਜ਼ਬੇ ਨਾਲ ਲੜੀਆਂ ਅਤੇ ਜਿੱਤੀਆਂ ਜਾਂਦੀਆਂ ਹਨ। ਭਾਵਨਾਵਾਂ ਦੀ ਕਿਆਰੀ ਵਿੱਚ ਹੀ ਪਿਆਰ ਮੁਹੱਬਤ ਦੇ ਫ਼ੁੱਲ ਖਿੜਦੇ ਹਨ। ਭਾਵਨਾਵਾਂ ਦੀ ਰੁਮਕਦੀ ਪੌਣ ਦੇ ਅੰਗ ਸੰਗ ਹੀ ਕਲਮਾਂ, ਬੁਰਸ਼ ਅਤੇ ਕਲਾਕਾਰ ਹੱਥ ਚਲਦੇ ਹਨ ਤੇ ਕਲਾ-ਕ੍ਰਿਤਾਂ ਜਨਮਦੀਆਂ ਹਨ। ਜਜ਼ਬਿਆਂ ਤੇ ਸੂਖ਼ਮ ਧਾਗਿਆਂ ਨਾਲ ਹੀ ਸੰਬੰਧਾਂ ਨੂੰ ਬੰਨ੍ਹ ਵੱਜਦੇ ਹਨ। ਭਾਵਨਾਵਾਂ ਨਾਲ ਹੀ ਮਨੁੱਖ ਦੀ ਮਿੱਟੀ ਸੁਗੰਧੀਆਂ ਦੇ ਕਾਬਲ ਬਣਦੀ ਹੈ। ਜਦਕਿ ਭਾਵਨਾਵਾਂ ਤੋਂ ਸੱਖਣੇ ਲੋਕ ਮਨਿਆਰੀ ਦੀਆਂ ਦੁਕਾਨਾਂ ਤੇ ਵਿਕਣ ਵਾਲੇ ਫੁੱਲ ਹਨ। ਬੜੇ ਮਨਮੋਹਣੇ, ਪਰ ਕੋਲ ਜਾ ਕੇ ਸੁੰਘੋ ਤਾਂ ਕੁਛ ਵੀ ਨਹੀਂ।

ਫੋਨ: 9417324543

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346