ਪੋਲੇ ਪੋਲੇ ਪੈਰੀਂ
ਆਵੀਂ ,
ਚੜਦੇ ਸੂਰਜ ਵਲੋਂ ਆਵੀਂ ,ਕਿਰਣਾਂ ਦੀ ਇਕ ਪੰਡ ਲਿਆਵੀਂ ,
ਮੇਰੇ ਘਰ ਦੀਆਂ ਨੁਕਰਾਂ ਫੋਲੀਂ, ਜਿਥੋਂ ਕਿਤੇ ਹਨੇਰਾ ਲੱਭੇ , ਧੋ ਧੋ ਉਹਨੂੰ ਤੂੰ
ਰੁਸ਼ਨਾਈਂ ।
ਤੇਰਾ ਆਉਣਾ ਸੋਚ ਕੇ ਬੈਠੀ , ਮੈ ਦਰਵਾਜ਼ਾ ਖੋਲਕੇ ਬੈਠੀ ,ਵਿਹੜਾ ਆਪਣਾ ਪੋਚਕੇ ਬੌਠੀ ,
ਘਰ ਮੇਰੇ ਦੀਆਂ ਕਧੰਾਂ ਠਡੰੀਆਂ ,
ਨਿਘੱੀ ਧੁਪ ਦਾ ਛਟੱਾ ਦੇਕੇ ,
ਮੇਰੇ ਘਰ ਨੂੰ ਤੂੰ ਗਰਮਾਈਂ ।
ਕੁਝ ਆਈਆਂ ਯਾਦਾਂ ਮੇਰੇ ਹਿੱਸੇ ,
ਕੁਝ ਆਈਆਂ ਯਾਦਾਂ ਤੇਰੇ ਹਿੱਸੇ ,ਕੁਝ ਦੇ ਬਣ ਗਏ ਸਨ ਕਿੱਸੇ ,
ਆ ਨਵੀਆਂ ਯਾਦਾਂ ਘੜੀਏ ,
ਨਿੱਘੇ ਕਰੀਂ ਕੁਝ ਪਲ ਤੂੰ ਮੇਰੇ ,
ਇਹ ਜਨਮ ਮੇਰਾ ਤੂੰ ਲੇਖੇ ਲਾਈੰਂ ।
ਜੋ ਜਗ ਡਿਠੱਾ ਉਹੀ ਕੌੜਾ ,
ਸਾਹ ਘੁਟਦਾ ਏ ਸਭ ਕੁਝ ਸੌੜਾ ,ਮਿਠਤ ਘੋਲੀਂ ਪਾਵੀਂ ਮੌੜਾ ,
ਸਭ ਲਫਜ਼ਾਂ ਦਾ ਇੱਕੋ ਮਤਲਭ ,
ਸਭ ਸੋਚਾਂ ਦਾ ਇੱਕੋ ਨੁਕਤਾ ,
ਆਪਣੇ ਘਰ ਵਿਚ ਆਪ ਹੀ ਆਈਂ ।
---------------------
+91 9910613959
-0- |