Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 


ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ
- ਹਰਮੰਦਰ ਕੰਗ (ਸਿਡਨੀ) ਆਸਟ੍ਰੇਲੀਆ
 

 

ਮੇਰੇ ਪਿੰਡ ਦੇ ਬੱਸ ਅੱਡੇ ਉੱਤੇ ਜਿੰਦਗੀ ਹਮੇਸ਼ਾਂ ਮੌਲਦੀ ਰਹਿੰਦੀ ਹੈ। ਬੱਸ ਅੱਡੇ ਨੂੰ ਪਿੰਡ ਦੇ ਹਰ ਸ਼ਖਸ਼ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਬੱਸ ਅੱਡੇ ੱਤੇ ਇੱਧਰ ਉੱਧਰ ਜਾਂਦੀਆਂ ਮੋਟਰ ਗੱਡੀਆਂ ਬੱਸ ਅੱਡੇ ੱਤੇ ਬੈਠੇ ਹਰ ਕਿਸਮ ਦੇ ਉਮਰ ਦੇ ਸ਼ਖਸ਼ ਨੂੰ ਚੱਲ ਰਹੀ ਜਿੰਦਗੀ ਅਤੇ ਸਮੇਂ ਦਾ ਅਹਿਸਾਸ ਕਰਵਾਉਂਦੀਆਂ ਹਨ। ਬੇਸ਼ੱਕ ਕਹਿਣ ਨੂੰ ਤਾਂ ਇਹ ਬੱਸ ਅੱਡਾ ਹੈ ਜਿੱਥੇ ਇੱਧਰ ਉੱਧਰ ਜਾਂਦੀਆਂ ਬੱਸਾਂ ਮਿੰਟ ਕੁ ਰੁਕ ਕੇ ਸਵਾਰੀਆਂ ਨੂੰ ਉਤਾਰ ਕੇ, ਚੜ੍ਹਾਅ ਕੇ ਅੱਗੇ ਨੂੰ ਤੁਰ ਜਾਂਦੀਆਂ ਹਨ ਪਰ ਬੱਸ ਅੱਡੇ ਉੱਤੇ ਬੈਠੇ ਉਹਨਾਂ ਲੋਕਾਂ ਦੀ ਗਿਣਤੀ ਜਿਆਦਾ ਹੁੰਦੀ ਹੈ ਜੋ ਦੂਰ ਦੁਰਾਡੇ ਜਾਂਣ ਦੀ ਬਜਾਏ ਬੱਸ ਅੱਡੇ ੱਤੇ ਟਾਈਮ ਪਾਸ ਕਰਨ ਆਉਂਦੇ ਹਨ। ਹਰ ਉਮਰ ਦੇ ਵੱਖ ਵੱਖ ਕਿਸਮ ਦੇ ਬੁੱਢੇ ਜੁਆਂਨ ਹਰ ਸਮੇਂ ਬੱਸ ਅੱਡੇ ਦੀ ਰੌਣਕ ਵਿੱਚ ਵਾਧਾ ਕਰਦੇ ਰਹਿੰਦੇ ਹਨ। ਆਬਾਦੀ ਵਧਣ ਨਾਲ ਪਿੰਡ ਵਿਚਲੇ ਘਰਾਂ ਵਿੱਚ ਪਈਆਂ ਵੰਡੀਆਂ ਨੇਂ ਘਰਾਂ ਦਾ ਆਕਾਰ ਭੀੜਾ ਕਰ ਦਿੱਤਾ ਹੈ। ਭੀੜੇ ਘਰਾਂ ਚੋਂ ਨਿੱਕਲ ਕੇ ਕਈ ਪਰਿਵਾਰਾਂ ਨੇਂ ਪਿੰਡ ਦੇ ਬੱਸ ਅੱਡੇ ਦੇ ਨਾਲ ਨਾਲ ਖੁੱਲੇ ਘਰ ਉਸਾਰ ਲਏ ਹਨ। ਲੋਕਾਂ ਦੀਆਂ ਨਿੱਤ ਦਿਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੱਸ ਅੱਡੇ ਤੇ ਹੁਣ ਹਰ ਕਿਸਮ ਦੀਆਂ ਦੁਕਾਨਾਂ ਉਸਰ ਗਈਆਂ ਹਨ। ਪਿੰਡ ਦੇ ਬਹੁਤ ਬੰਦੇ ਤਾਂ ਅਜਿਹੇ ਹਨ ਜਿਹੜੇ ਨਿੱਤ ਪ੍ਰਤੀ ਦਿਨ ਬੱਸ ਅੱਡੇ ੱਤੇ ਆਪਣੀਂ ਹਾਜਰੀ ਲਵਾਉਣਾਂ ਨਹੀਂ ਭੁੱਲਦੇ ਅਤੇ ਕਈ ਵਡੇਰੀ ਉਮਰ ਦੇ ਬਾਬੇ ਆਪਣੀਂ ਬਾਕੀ ਬਚਦੀ ਜਿੰਦਗੀ ਵਿੱਚ ਰੰਗ ਭਰਨ ਲਈ ਢਾਣੀਆਂ ਬਣਾ ਕੇ ਕਦੇ ਕਦੇ ਰੰਗ ਬਰੰਗੀ ਤਾਸ਼ ਵੀ ਕੁੱਟਦੇ ਹਨ। ਘਰਾਂ ਦੀਆਂ ਚਾਰਦਿਵਾਰੀਆਂ ਦੀ ਘੁਟਨ ਵਿੱਚ ਇਕੱਲਤਾ ਮਹਿਸੂਸ ਕਰਨ ਵਾਲੇ ਬੱਸ ਅੱਡੇ ਨੂੰ ਸਵਰਗ ਦਾ ਦੂਜਾ ਰੂਪ ਮੰਨਦੇ ਹਨ। ਵੈਸੇ ਮੇਰੇ ਪਿੰਡ ਦਾ ਬੱਸ ਅੱਡਾ ਚੰਡੀਗੜ੍ਹ ਦੇ ਸੈਕਟਰੀਏਟ ਨਾਲੋਂ ਵੀ ਕਿਸੇ ਗੱਲੋਂ ਘੱਟ ਨਹੀਂ ਜਿੱਥੇ ਹਰ ਸਮੇਂ ਮਾਮਲੇ ਰਿਜਦੇ ਰਹਿੰਦੇ ਹਨ ਅਤੇ ਵੰਨ ਸੁਵੰਨੀਆਂ ਖੁਸ਼ਬੋਆਂ ਦੇ ਪੱਟੇ ਭੌਰ ਫਿਰ ਬੱਸ ਅੱਡੇ ੱਤੇ ਆਂਣ ਢੁਕਦੇ ਹਨ। ਕੀ ਨਿਆਣਾਂ, ਕੀ ਸਿਆਣਾਂ ਹਰ ਤਰਾਂ ਦੇ ਸੁਭਾਅ ਦਾ ਬੰਦਾ ਇੱਥੇ ਮੌਜੂਦ ਹੁੰਦਾ ਹੈ। ਇੱਥੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਪਿੰਡ ਦੇ ਘਰਾਂ ਵਿੱਚ ਹੁੰਦੀਆਂ ਗੱਲਾਂ ਤੱਕ ਦੀ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ। ਹਰ ਮਸਲੇ ਦਾ ਮੰਥਨ ਕੀਤਾ ਜਾਂਦਾ ਹੈ। ਬੱਸ ਅੱਡੇ ੱਤੇ ਬਾਹਰੋ ਤਰਾਂ ਤਰਾਂ ਦੇ ਬੰਦਿਆਂ ਦਾ ਆਉਣ ਜਾਂਣ ਹੋਣ ਕਰਕੇ ਬੱਸ ਅੱਡੇ ਤੋਂ ਪਿੰਡ ਵਿੱਚ ਵਾਪਰੀ ਮਾੜੀ ਮੋਟੀ ਘਟਨਾਂ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਖਬਰਾਂ, ਘਟਨਾਵਾਂ ਤੱਕ ਦੀ ਜਾਣਕਾਰੀ ਸਹਿਜੇ ਹੀ ਮਿਲ ਜਾਂਦੀ ਹੈ। ਸ਼ਹਿਰੋਂ ਪਿੰਡ ਵੱਲ ਆਉਂਦੀ ਸਵੇਰ ਵਾਲੀ ਪਹਿਲੀ ਬੱਸ ੱਤੇ ਪਿੰਡ ਵਿੱਚ ਆਉਂਦੇ ਅਖਬਾਰਾਂ ਨੂੰ ਕਈ ਮੁਫਤ ਵਿੱਚ ਪੜ੍ਹਨ ਲਈ ਉਡੀਕ ਵਿੱਚ ਖੜੇ ਹੁੰਦੇ ਹਨ ੱਤੇ ਫਿਰ ਅਖਬਾਰ ਤੇ ਕਬਜਾ ਕਰ ਕੇ ਉਸ ਵਿੱਚਲੀ ‘ਕੱਲੀ ‘ਕੱਲੀ ਖਬਰ ਪੜ੍ਹ ਕੇ ਸਭ ਦੇ ਕੰਨੀਂ ਪਾ ਦਿੰਦੇ ਹਨ। ਪਿੰਡ ਵਿੱਚ ਕੀ ਵਾਪਰਿਆ, ਕੀਹਨੇਂ ਰਾਤੀਂ ਦਾਰੂ ਪੀ ਕੇ ਵਹੁਟੀ ਨੂੰ ਕੁੱਟਿਆ, ਕੀਹਨੇਂ ਗਵਾਢੀਆਂ ਨੂੰ ਗਾਲਾਂ ਕੱਢੀਆਂ, ਕਿੰਨ੍ਹਾਂ ਦੀ ਮੱਝ ਸੂਈ ਹੈ, ਕਿੰਨ੍ਹਾਂ ਦੇ ਘਰ ਕੌਣ ਪ੍ਰਹੁਣਾਂ ਆਇਆ ਹੈ, ਇੱਥੋਂ ਤੱਕ ਕੇ ਕਿਹੜੇ ਘਰ ਕਿਹੜੀ ਸਬਜੀ ਬਣੀਂ ਹੈ, ਤੱਕ ਦੀ ਜਾਣਕਾਰੀ ਤਾਂ ਬੱਸ ਅੱਡੇ ਤੋਂ ਆਸਾਨੀਂ ਨਾਲ ਮਿਲ ਹੀ ਜਾਂਦੀ ਹੈ ਬਲਕਿ ਹਰ ਗੱਲ ਦਾ ਡੂੰਘਾ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਹੈ। ਵਿਹਲੇ ਜਾਂ ਵਡੇਰੀ ਉਮਰ ਦੇ ਬੰਦੇ ਬੱਸ ਅੱਡੇ ੱਤੇ ਬੈਠੇ ਸਾਰਾ ਦਿਨ ਅਜਿਹੀਆਂ ਖਬਰਾਂ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਅਤੇ ਪ੍ਰਚਾਰ ਕਰਦੇ ਰਹਿੰਦੇ ਹਨ। ਕੰਮਾਂਕਾਰਾਂ ਵਾਲੇ ਬੰਦੇ ਵੀ ਵਿਹਲੇ ਸਮੇਂ ਵਿੱਚ ਮਨੋਂਰੰਜਨ ਲਈ ਬੱਸ ਅੱਡੇ ੱਤੇ ਬੈਠਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇੱਥੇ ਹਰ ਸ਼ਖਸ਼ ਨੂੰ ਉਸਦੇ ਮੇਚ ਦਾ ਬੰਦਾ ਲੱਭ ਹੀ ਜਾਂਦਾ ਹੈ। ਪਰ ਕੰਮਾਂਕਾਰਾਂ ਵਾਲੇ ਥੋੜੇ ਸਮੇਂ ਲਈ ਬੱਸ ਅੱਡੇ ੱਤੇ ਹਾਜਰੀ ਭਰਦੇ ਹਨ ਕਿਉਂਕਿ ਇਹਨਾਂ ਨੇ ਘਰ ਬਾਹਰ ਦੇ ਅਨੇਕਾਂ ਕੰਮ ਵੀ ਕਰਨੇਂ ਹੁੰਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਤਾਂ ਦੁਪਹਿਰ ਵੇਲੇ ਬੱਸ ਅੱਡੇ ੱਤੇ ਵਾਹਵਾ ਰੌਣਕ ਜੁੜੀ ਹੁੰਦੀ ਹੈ। ਬੱਸ ਅੱਡੇ ੱਤੇ ਲੱਗੇ ਬੋਹੜਾਂ ਦੀ ਛਾਂ ਥੱਲੇ ਮੰਜੀਆਂ ਡਾਹ ਕੇ ਦੁਪਹਿਰਾ ਕੱਟਣ ਵਾਲਿਆਂ ੱਚ ਵਡੇਰੀ ਉਮਰ ਦੇ ਬਾਬੇ ਜਿਆਦਾ ਹੁੰਦੇ ਹਨ। ਸਰਦੀਆਂ ਦੇ ਦਿਨਾਂ ਵਿੱਚ ਬੇਸ਼ੱਕ ਅੱਡੇ ੱਤੇ ਰੌਣਕ ਥੋੜੀ ਘੱਟ ਹੁੰਦੀ ਹੈ ਪਰ ਫਿਰ ਵੀ ਬੱਸ ਅੱਡੇ ੱਤੇ 12 ਮਹੀਨੇਂ ਟਾਈਮ ਪਾਸ ਕਰਨ ਵਾਲੇ ਤਾਂ ਸਰਦੀ ਤੋਂ ਧੂਣੀਆਂ ਬਾਲ ਕੇ ਬੱਸ ਅੱਡੇ ੱਤੇ ਆਪਣੀ ਹਾਜਰੀ ਨਾਲ ਗਰਮਾਹਟ ਬਣਾਈ ਰੱਖਦੇ ਹਨ। ਗੱਲ ਕੀ ਬੱਸ ਅੱਡੇ ਦੀ ਰੌਣਕ ਦਾ ਆਨੰਦ ਹਰ ਕੋਈ ਮਾਨਣਾਂ ਚਾਹੁੰਦਾ ਹੈ ਪਰ ਕਈ ਮਜਬੂਰੀ ਵੱਸ ਜਾਂ ਵਿਹਲ ਨਾਂ ਹੋਂਣ ਕਰਕੇ ਬੱਸ ਅੱਡੇ ੱਤੇ ਨਹੀਂ ਪਹੁੰਚ ਸਕਦੇ। ਘਰਾਂ ਵਿੱਚ ਹੁੰਦੀ ਤੂੰ-ਤੂੰ, ਮੈਂ-ਮੈਂ ਤੋਂ ਅੱਕਿਆ ਬੰਦਾ ਵੀ ਆਪਣਾਂ ਸਾਰਾ ਦਿਨ ਬੱਸ ਅੱਡੇ ੱਤੇ ਗੁਜਾਰਨਾਂ ਵਧੇਰੇ ਪਸੰਦ ਕਰਦਾ ਹੈ। ਬੱਸ ਅੱਡਾ ਹੁਣ ਉਹ ਅਸਥਾਨ ਬਣ ਚੁੱਕਿਆ ਹੈ ਜਿੱਥੇ ਲੋਕ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤੀ ਪਾ ਕੇ ਇੱਕ ਸਰਬ ਸਾਂਝੀ ਗੱਲਬਾਤ ਦਾ ਹਿੱਸਾ ਬਣਦੇ ਹਨ।
ਬੱਸ ਅੱਡੇ ੱਤੇ ਉਸਰੀਆਂ ਭਾਂਤ ਭਾਂਤ ਦੀਆਂ ਦੁਕਾਨਾਂ ੱਤੇ ਲੋਕ ਆਪਣੀਆਂ ਨਿੱਤ ਪ੍ਰਤੀ ਦਿਨ ਦੀਆਂ ਲੋੜਾਂ ਵਾਲੀਆਂ ਚੀਜਾਂ ਲੈਂਣ ਆਉਂਦੇ ਹਨ ੱਤੇ ਕਈ ਮਸ਼ੀਨਰੀ ਰਿਪੇਅਰ ਕਰਵਾਉਣ ਆਏ ਬੰਦੇ ਵੀ ਕੁੱਝ ਕੁ ਸਮੇਂ ਲਈ ਬੱਸ ਅੱਡੇ ੱਤੇ ਜੁੜੀਆਂ ਵੱਖ ਵੱਖ ਢਾਣੀਆਂ ਦਾ ਹਿੱਸਾ ਬਣਦੇ ਹਨ। ਕਈ ਛੜੇ ਅਤੇ ਅੱਲੜ ਉਮਰ ਦੇ ਮੁੰਡੇ ਖੁੰਢੇ ਆਨੀਂ ਬਹਾਨੀਂ ਬੱਸ ਦੀ ਉਡੀਕ ਵਿੱਚ ਬੈਠੀ ਕਿਸੇ ਨਵੀਂ ਵਿਆਹੀ ਨੂੰ ਚੋਰੀ ਚੋਰੀ ਵੀ ਤੱਕਦੇ ਹਨ ਜਾਂ ਫਿਰ ਬੱਸ ਤੋਂ ਉੱਤਰੀ ਕਿਸੇ ਪ੍ਰਹੁਣੀਂ ਜੋੜੀ ਬਾਰੇ ਕਿਆਸਅਰਾਈਆਂ ਲੱਗ ਰਹੀਆਂ ਹੁੰਦੀਆਂ ਹਨ ਕਿ ਇਸਨੇ ਕਿੰਨ੍ਹਾਂ ਦੇ ਘਰ ਜਾਣਾਂ ਹੈ? ਬੱਸ ਅੱਡੇ ਤੋਂ ਪਿੰਡ ਵੱਲ ਨੂੰ ਜਾਂਦੀ ਫਿਰਨੀਂ ਉੱਤਲੇ ਘਰਾਂ ਦੀਆਂ ਸੁਆਣੀਆਂ ਜਿੰਨ੍ਹਾਂ ਨੂੰ ਕਿਸੇ ਖਾਸ ਪ੍ਰਹੁਣੇਂ ਦੇ ਆਉਣ ਦੀ ੳਡੀਕ ਹੁੰਦੀ ਹੈ, ਵੀ ਬੱਸ ਅੱਡੇ ੱਤੇ ਬੱਸਾਂ ਦੇ ਰੁਕਣ ਦੇ ਟਾਈਮ ਦੇ ਹਿਸਾਬ ਮੁਤਾਬਕ ਹੀ ਦਰਾਂ ੱਤੇ ਖੜ ਕੇ ਦੂਰੋਂ ਹੀ ਸ਼ਹਿਰ ਵੱਲੋਂ ਆਈ ਬੱਸ ਵਿੱਚੋਂ ਉਤਰੀਆਂ ਸਵਾਰੀਆਂ ਨੂੰ ਦੇਖਦੀਆਂ ਹਨ ਕਿ ਕੋਈ ਸਾਡੇ ਘਰ ਤਾਂ ਪ੍ਰਹੁਣਾਂ ਨਹੀਂ ਆਉਣ ਵਾਲਾ। ਸ਼ਰੀਕੇ ਕਬੀਲੇ ਵਾਲੇ ਵੀ ਆਪਣੇਂ ਕਿਸੇ ਭਾਈਬੰਦ ਨੂੰ ਲਿਸ਼ਕ ਪੁਸ਼ਕ ਕੇ ਬੱਸ ਅੱਡਿਓਂ ਬੱਸ ਚੜਦਾ ਦੇਖ ਕੇ ਇੱਕ ਜਸੂਸੀ ਅੰਦਾਜਾ ਜਿਹਾ ਲਗਾਉਂਦੇ ਹਨ ਕਿ ਫਲਾਣਾਂ ਸਿਓਂ ਅੱਜ ਕਿੱਧਰ ਨੁੰ ਚੱਲਿਐ? ਪਿੰਡ ਦੀ ਫਿਰਨੀਂ ਤੋਂ ਬੱਸ ਅੱਡੇ ਵੱਲ ਨੂੰ ਜਨਾਨੀਂਆਂ ਦਾ ਝੁੰਢ ਜਿਹਾ ਰੌਲਾ ਪਾਉਂਦਾ ਆ ਰਿਹਾ ਹੈ। ਬੱਸ ਅੱਡੇ ੱਤੇ ਬੈਠੇ ਬਹੁਤੇ ਲੋਕਾਂ ਦਾ ਧਿਆਨ ਉੱਧਰ ਨੂੰ ਖਿੱਚਿਆ ਜਾਂਦਾ ਹੈ। ਪਰ ਅੱਡੇ ੱਤੇ ਬੈਠੇ ਬਾਬਿਆਂ ਦੀ ਢਾਣੀਂ ਆਪਣੀਂ ਤਾਸ਼ ਖੇਡਣ ਵਿੱਚ ਮਸਤ ਹੈ ਪਰ ਥੋੜਾ ਜਿਹਾ ਮੁਸਕਰਾ ਛੱਡਦੇ ਹਨ। ਜਨਾਨੀਆਂ ਦੀ ਭੀੜ ਅਤੇ ਰੌਲੇ ਰੱਪਾ ਦੇਖਣ ਵਾਲੇ ਤਮਾਸ਼ਬੀਨਾਂ ਨੂੰ ਤਾੜਦੇ ਹੋਏ ਬਾਬੇ ਸਭ ਨੂੰ ਸਮਝਾਉਂਦੇ ਹਨ ਕਿ ਕੋਈ ਭੁਚਾਲ ਨਹੀਂ ਆਇਆ, ਕਿਸੇ ਦੇ ਘਰ ਮਹਾਂਭਾਰਤ ਯੁੱਧ ਹੋਇਆ ਹੋਣੈਂ ਅਤੇ ਜਨਾਨੀਂ ਰੁੱਸ ਕੇ ਪੇਕੇ ਚੱਲੀ ਹੋਣੀਂ ਐ। ਬਾਬੇ ਸੁੱਖਣ ਸਿਓਂ ਦੀ ਆਖੀ ਇਹ ਗੱਲ ਸਹੀ ਹੋ ਨਿਬੜਦੀ ਹੈ, ਤਾਰੇ ਫੌਜੀ ਦੀ ਜਨਾਨੀਂ ਨਿੱਕੜ ਸੁੱਕੜ ਨਾਲ ਭਰਿਆਂ ਝੋਲਾ ਚੁੱਕੀ ਅਤੇ ਨਿਆਣੇਂ ਨੂੰ ਬਾਂਹ ਤੋਂ ਫੜ ਘਸੀਟਦੀ ਹੋਈ ਰੌਲਾ ਪਾਉਂਦੀ ਹੋਈ ਬੱਸ ਅੱਡੇ ਵੱਲ ਨੂੰ ਆ ਰਹੀ ਹੈ ਅਤੇ ਉਸਦੇ ਆਂਢ ਗੁਆਢ ਦੀਆਂ ਕੁੱਝ ਕੁੜੀਆਂ ਬੁੜੀਆਂ ਉਸਨੂੰ ਸਮਝਾ ਬੁਝਾ ਕੇ ਘਰ ਵਾਪਸ ਜਾਂਣ ਲਈ ਕਹਿ ਰਹੀਆਂ ਹਨ। ਬੱਸ ਅੱਡੇ ੱਤੇ ਬੈਠੇ ਸਭ ਇਹ ਤਮਾਸ਼ਾ ਦੇਖ ਕੇ ਮੁਸ਼ਕੜੀਏਂ ਹੱਸ ਛੱਡਦੇ ਹਨ। ਬਾਬੇ ਸੁੱਖਣ ਸਿਓਂ ਵਿੱਚ ਅਜਿਹੇ ਤਜੁਰਬਿਆ ਦੇ ਨਾਲ ਨਾਲ ਇੱਕ ਹੋਰ ਖੁਬੀ ਹੈ ਕਿ ਉਸਨੇਂ ਤਾਸ਼ ਖੇਡਦੇ ਖੇਡਦੇ ਹੀ ਬੱਸੋਂ ਉਤਰਦੇ ਮਾੜੀ ਮੋਟੀ ਜਾਂਣ ਪਛਾਂਣ ਵਾਲੇ ਹਰੇਕ ਬਾਹਰਲੇ ਬੰਦੇ ਨੂੰ ਚਾਹ ਪਾਣੀਂ ਛਕਾਉਣ ਦੀ ਸੁਲਾਹ ਮਾਰ ਛੱਢਣੀਂ ਹੁੰਦੀ ਹੈ, ਪਰ ਬਾਬੇ ਸੁੱਖਣ ਸਿਓਂ ਦਾ ਘਰੇਲੂ ਸਟੇਟਸ ਜਾਣਦੇ ਹੋਏ ਬਿਸ਼ਨੇਂ ਪੰਡਿਤ ਨੇਂ ਉਸਦੀ ਗੱਲ ਨੂੰ ਮੋੜਾ ਪਾਉਂਦੇ ਹੋਏ ਠਾਹ ਸੋਟਾ ਮਾਰਦੇ ਕਹਿਣਾਂ ਹੁੰਦਾ ਹੈ, “ਉਏ ਸੁੱਖਣਾਂ, ਤੈਨੂੰ ਆਪ ਨੂੰ ਤਾਂ ਘਰੇ ਕੋਈ ਪਾਣੀਂ ਦਾ ਗਿਲਾਸ ਨਹੀਂ ਪੁੱਛਦਾ, ਤੁੰ ਕਿਸੇ ਰਾਹੀ ਬਗੀਰ ਨੂੰ ਕੀ ਚਾਹ ਪਿਲਾ ਦੇਵੇਂਗਾ?” ਅਤੇ ਢਾਣੀਂ ਵਿੱਚ ਫਿਰ ਹਾਸੜ ਪੈ ਜਾਂਦਾ ਹੈ। ਗਰਮੀਂ ਦੀ ਰੁੱਤੇ ਤਾਂ ਦੁਪਹਿਰ ਵੇਲੇ ਬੱਸ ਅੱਡੇ ੱਤੇ ਵਾਹਵਾ ਰੌਣਕ ਜੁੜ ਜਾਂਦੀ ਹੈ। ਨਾਲ ਲੱਗਦੇ ਖੇਤਾਂ ਵਿੱਚਲੇ ਕਾਮੇਂ ਵੀ ਦੋ ਘੜੀਆਂ ਆਰਾਮ ਕਰਨ ਲਈ ਬੱਸ ਅੱਡੇ ੱਤੇ ਛੱਤਰੀ ਉਸਾਰ ਕੇ ਖੜੇ ਤਿੰਨ ਬੋਹੜਾਂ ਦੀ ਛਾਂ ਹੇਠ ਆ ਬੈਠਦੇ ਹਨ। ਬੱਸ ਅੱਡੇ ਦੀ ਇੱਕ ਨੁੱਕਰ ੱਤੇ ਲੱਗੇ ਨਲਕੇ ਦਾ ਮਾਨਸਰੋਵਰ ਝੀਲ ਨਾਲੋਂ ਵੀ ਠੰਡਾ ਪਾਣੀਂ ਵੀ ਸਭ ਆਏ ਗਏ ਦੀ ਪਿਆਸ ਬੁਝਾਉਂਦਾ। ਬੱਸ ਅੱਡੇ ਦੇ ਨੇੜਲੇ ਘਰਾਂ ਵਾਲੇ ਤਾਂ ਪੀਣ ਜੋਗਾ ਪਾਣੀ ਵੀ ਇਸੇ ਨਲਕੇ ਤੋਂ ਭਰਕੇ ਲੈ ਜਾਂਦੇ ਹਨ ਅਤੇ ਕਈ ਵਾਰੀ ਤਾਂ ਨਲਕੇ ਤੋਂ ਪਾਣੀ ਭਰਨ ਆਉਦੀਆਂ ਸੁਆਣੀਆਂ ਇਕੱਠੀਆਂ ਹੋ ਕੇ ਬਹਾਨੇਂ ਨਾਲ ਇੱਕ ਦੂਜੀ ਨਾਲ ਆਪਣੇਂ ਦਿਲ ਦੀ ਗੱਲ ਸਾਂਝੀ ਕਰ ਜਾਂਦੀਆਂ ਹਨ ੱਤੇ ਨਾਲ ਹੀ ਬੱਸ ਅੱਡੇ ਤੋਂ ਕੋਈ ਨਵੀਂ ਤਾਜੀ ਖਬਰ ਦਾ ਵੇਰਵਾ ਇਕੱਠਾ ਕਰ ਕੇ ਵੀ ਘਰ ਲੈ ਜਾਂਦੀਆਂ ਹਨ ਜੋ ਅੱਗੇ ਗੁਆਂਢਣਾਂ ਨੂੰ ਦੱਸ ਦੱਸ ਕੇ ਪੂਰੇ ਪਿੰਡ ਵਿੱਚ ਪਹੁੰਚਾ ਦਿੰਦੀਆਂ ਹਨ। ਮੇਰੇ ਪਿੰਡ ਦੇ ਰਿਵਾਜ ਮੁਤਾਬਕ ਵਿਆਹ ਸ਼ਾਦੀ ਮੌਕੇ ਘਰ ਆਏ ਮੇਲ ਨੂੰ ਵਿਆਹ ਤੋਂ ਬਾਅਦ ਵਿਦਾ ਕਰਨ ਵੇਲੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਆਂਢਣਾਂ ਗੁਆਂਢਣਾਂ ਵੀ ਮੇਲ ਨੂੰ ਬੱਸ ਅੱਡਿਓ ਬੱਸ ਚੜਾਉਣ ਲਈ ਆਉਂਦੀਆਂ ਹਨ ਤਾਂ ਉਦੋਂ ਬੱਸ ਅੱਡੇ ੱਤੇ ਖੁਸ਼ੀ ਅਤੇ ਹੁਲਾਸ ਭਰਿਆ ਮਹੌਲ ਸਿਰਜਿਆ ਜਾਂਦਾ ਹੈ। ਗਿੱਧੇ ਪਾਉਂਦੀਆਂ ਗੀਤ ਗਾਉਂਦੀਆਂ ਮੇਲਣਾਂ ਪਿੰਡ ਦੇ ਮੁੰਡਿਆਂ ਨੂੰ, ਛੜਿਆਂ ਨੂੰ, ਅਤੇ ਬਾਬਿਆਂ ਨੂੰ ਵੀ ਮਸ਼ਕਰੀਆਂ ਕਰਦੀਆਂ ਹਨ ਤਾਂ ਬੱਸ ਅੱਡੇ ੱਤੇ ਬੈਠੇ ਬਾਬੇ ਵੀ ਸਜੀਆਂ ਧਜੀਆਂ ਮੇਲਣਾਂ ਨੂੰ ਵੇਖ ਵੇਖ ਕੇ ਜੁਆਨੀਂ ਵਾਲੀ ਪੀਂਘ ਦੇ ਹੁਲਾਰੇ ਲੈਂਣ ਲੱਗਦੇ ਹਨ ਅਤੇ ਇਉਂ ਸਾਰੇ ਚਾਅ ਮਲਾਰ ਸਭਨਾਂ ਵਿੱਚ ਵੰਡੇ ਜਾਂਦੇ ਹਨ। ਪਰ ਬੱਸ ਅੱਡੇ ਦਾ ਮਹੌਲ ਉਦੋਂ ਬੜਾ ਭਾਵੁਕ ਵੀ ਹੋ ਜਾਂਦਾ ਹੈ ਜਦ ਕੋਈ ਫੋਜੀ ਜਵਾਨ ਛੁੱਟੀ ਕੱਟ ਕੇ ਵਾਪਸ ਜਾ ਰਿਹਾ ਹੁੰਦਾ ਹੈ ਜਾਂ ਕੋਈ ਰੋਜੀ ਰੋਟੀ ਦੀ ਭਾਲ ਵਿੱਚ ਬਿਗਾਨੇਂ ਦੇਸ਼ਾਂ ਵੱਲ ਨੂੰ ਰਵਾਨਾਂ ਹੁੰਦਾ ਬੱਸ ਚੜਦਾ ਹੈ। ਆਪਣੇਂ ਸਾਕ ਸਬੰਧੀਆਂ ਨੂੰ ਹੱਥੀਂ ਵਿਦਾ ਕਰਕੇ ਪਿੱਛੇ ਰਹਿ ਗਈਆਂ ਰੂਹਾਂ ਤੋਂ ਫਿਰ ਘਰ ਵੱਲ ਨੂੰ ਪੈਰ ਨਹੀਂ ਪੁੱਟ ਹੁੰਦਾ ਤਾਂ ਉਦੋਂ ਬੱਸ ਅੱਡੇ ੱਤੇ ਬੈਠੇ ਹਰੇਕ ਪ੍ਰਾਣੀ ਦੇ ਮੂੰਹ ੱਤੇ ਚੁੱਪ ਅਤੇ ਦਿਲ ੱਤੇ ਉਦਾਸੀ ਆ ਬੈਠਦੀ ਹੈ। ਇਹ ਮੇਰੇ ਪਿੰਡ ਦੀ ਭਾਈਚਾਰਕ ਸਾਂਝ ਹੀ ਹੈ ਜੋ ਸਭ ਨੂੰ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੋਣ ਲਈ ਪ੍ਰੇਰਦੀ ਹੈ। ਬੱਸ ਅੱਡੇ ੱਤੇ ਥੋੜਾ ਸਮਾਂ ਬਿਤਾਉਣ ਵਾਲੇ ਉਹ ਲੋਕ ਹੁੰਦੇ ਹਨ ਜਿੰਨ੍ਹਾਂ ਨੇਂ ਬੱਸ ਚੜਕੇ ਦੂਰ ਨੇੜੇ ਰਿਸ਼ਤੇਦਾਰੀਆਂ ਜਾਂ ਹੋਰ ਕਿਸੇ ਕੰਮਾਂ ਕਾਰਾਂ ਲਈ ਸਹਿਰ ਜਾਣਾਂ ਹੁੰਦਾ ਹੈ। ਕਈ ਬੰਦੇ ਘਰ ਬਾਹਰ ਖੇਤਾਂ ਦੇ ਕੰਮ ਨਿਪਟਾ ਕੇ ਫੁਰਸਤ ਦੇ ਪਲਾਂ ਵਿੱਚ ਥੋੜੇ ਜਿਹੇ ਸਮੇਂ ਲਈ ਹੀ ਬੱਸ ਅੱਡੇ ਦੀ ਜਿੰਦਗੀ ਦੇ ਸੁਖਦ ਪਲ ਮਾਨਣ ਲਈ ਆਉਂਦੇ ਹਨ। ਪਰ ਸਵੇਰ ਤੋਂ ਲੈ ਕੇ ਸ਼ਾਂਮ ਤੱਕ ਬੱਸ ਅੱਡੇ ਦੀ ਰੌਣਕ ਬਣਨ ਵਾਲੇ ਉਹ ਲੋਕ ਹੁੰਦੇ ਹਨ ਜੋ ਆਪਣੀਂ ਉਮਰ ਦੇ ਅੰਤਲੇ ਪੜਾਅ ਵਿੱਚ ਜਿੰਦਗੀ ਦੀਆਂ ਜਿੰਮੇਂਵਾਰੀਆਂ ਤੋਂ ਸੁਰਖੁਰੂ ਹੋਏ ਹੁੰਦੇ ਹਨ। ਬਾਹਰੀ ਚਮਕ ਦਮਕ ਤੋਂ ਦੂਰ ਬੱਸ ਅੱਡੇ ਦੀ ਢਾਣੀਂ ਦੀਆਂ ਗੱਲਾਂ ਵੀ ਨਿਆਰੀਆਂ ਹੁੰਦੀਆਂ ਹਨ ੱਤੇ ਇਹਨਾਂ ਕੋਲ ਜਿੰਦਗੀ ਦੇ ਤਜਰਬਿਆਂ ਦਾ ਖਜਾਨਾਂ ਹੁੰਦਾ ਹੈ। ਜਦ ਕੋਈ ਛਾਪਾਂ ਛੱਲੇ ਅਤੇ ਜਰੀ ਦੀ ਕੱਢਵੀਂ ਜੁੱਤੀ ਪਾਈ ਨਵੀਂ ਵਿਆਹੀ ਪਿੰਡ ਦੀ ਨੂੰਹ ਬੱਸ ਚੜ੍ਹਨ ਲਈ ਬੱਸ ਅੱਡੇ ਬਹੁੜਦੀ ਹੈ ਤੇ ਉਸਦੇ ਦਿਓਰ ਜੇਠ ਲੱਗਣ ਵਾਲੀ ਪਿੰਡ ਦੀ ਮੁੰਡੀਹਰ ਉਸਦੀ ਇੱਕ ਝਲਕ ਪਾਉਣ ਲਈ ਉਤਾਵਲੀ ਹੋਈ ਹੁੰਦੀ ਹੈ ਤਾਂ ਬਾਬਿਆਂ ਦੀ ਢਾਣੀਂ ਫਿਰ ਬੋਲ ਪੈਂਦੀ ਹੈ ਕਿ ਜੁਆਨੋਂ ਸਬਰ ਕਰੋ, ਸਾਲ ਦੋ ਸਾਲ ਨੂੰ ਦੇਖਿਓ, ਜਦ ਇਹ ਵੀ ਘਰ ਦੀਆਂ ਕਬੀਲਦਾਰੀਆਂ ਵਿੱਚ ਉਲਝ ਗਈ ਤਾਂ ਫਿਰ ਇਹੀ ਨਿਆਣਿਆਂ ਨੂੰ ਗਾਲਾਂ ਕੱਢਦੀ ਆਪਣੇਂ ਘਰ ਵਾਲੇ ਦੇ ਅੱਗੇ ਅੱਗੇ ਬੱਸ ਚੜਨ ਲਈ ਭੱਜੀ ਆਉਂਦੀ ਹੋਊ ੱਤੇ ਫਿਰ ਕਿਹੜਾ ਪਰਦਾ ਤੇ ਕਿਹੜਾ ਘੁੰਢ? ਬਾਬਿਆਂ ਦੀ ਗੱਲ ਸੱਚੀ ਹੋ ਨਿਬੜਦੀ ਹੈ ਜਦ ਕੋਈ ਸੈਕਿੰਡ ਹੈਂਡ ਪੁਰਾਣੀ ਜੋੜੀ ਨਿਆਣਿਆਂ ਨੂੰ ਉਂਗਲ ਲਾਈ ਭੱਜ ਕੇ ਬੱਸ ਚੜਨ ਲਈ ਬੱਸ ਅੱਡੇ ਵੱਲ ਨੂੰ ਆ ਰਹੀ ਹੁੰਦੀ ਹੈ। ਬੱਸ ਅੱਡੇ ੱਤੇ ਹਰ ਕੋਈ ਆਪਣੇਂ ਹਾਣੀਆਂ ਦਾ ਸਾਥ ਮਾਣਦਾ ਆਪਣੀਂ ਜਿੰਦਗੀ ਵਿੱਚ ਹੋਰ ਰਸ ਭਰਨ ਦੀ ਕੋਸ਼ਿਸ਼ ਵਿੱਚ ਹੁੰਦਾ ਹੈ। ਬਾਹਰਲੇ ਦਿਖ ਦਿਖਾਵੇ ਤੋਂ ਅਣਭਿੱਜ ਇਹ ਬਜੁਰਗ ਢਾਣੀਆਂ ਅਜੇ ਵੀ ਨਹੀਂ ਮੰਨਦੀਆਂ ਕਿ ਧਰਤੀ ਗੋਲ ਹੈ ਅਤੇ ਆਪਣੇਂ ਧੁਰੇ ਦੇ ਦੁਆਲੇ ਘੁੰਮਦੀ ਹੈ। ਇਹਨਾਂ ਵਾਸਤੇ ਅਜੇ ਵੀ ਧਰਤੀ ੱਤੇ ਭੁਚਾਲ ਆਉਂਣ ਦਾ ਕਾਰਨ ਧਰਤੀ ਹੇਠਲੇ ਬਲਦਾ ਦੇ ਸਿੰਗਾਂ ਉਪਰ ਧਰਤੀ ਦੇ ਭਾਰ ਨੂੰ ਦੂਜੇ ਸਿੰਗ ਉੱਤੇ ਤਬਦੀਲ ਕਰਨਾਂ ਹੁੰਦਾ ਹੈ। ਇਹਨਾਂ ਦੀ ਢਾਣੀਂ ਦੀ ਗਿਣਤੀ ਕਦੇ ਨਹੀਂ ਘਟਦੀ, ਇਹਨਾਂ ਵਿੱਚੋਂ ਜੇ ਕਰ ਕੋਈ ਚੜ੍ਹਾਈ ਕਰ ਵੀ ਜਾਂਦਾ ਹੈ ਤਾਂ ਕਾਲੀ ਤੋਂ ਬੱਗੀ ਹੋਈ ਦਾੜੀ ਵਾਲਾ ਕੋਈ ਹੋਰ ਇਹਨਾਂ ਨਾਲ ਆ ਰਲਦਾ ਹੈ। ਇੱਥੇ ਬੈਠੇ ਵਡੇਰੀ ਉਮਰ ਦੇ ਲੋਕਾਂ ਨੂੰ ਇਸ ਗੱਲ ਦਾ ਝੋਰਾ ਵੀ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਹਨਾਂ ਵਾਂਗ ਮਿਹਨਤ ਨਹੀਂ ਕਰਦੀ ਅਤੇ ਔਖਿਆਈ ਭਰੇ ਪਿਤਾ ਪੁਰਖੀ ਕੰਮ ਕਰਨ ਤੋਂ ਇਹ ਪੀੜ੍ਹੀ ਜੀਅ ਚੁਰਾਉਂਦੀ ਹੈ। ਬਾਬਾ ਭਾਗ ਸਿਓ ਬੋਲ ਉਠਦਾ ਹੈ “ਕਦੀ ਸੁਣਿਆਂ ਸੀ ਕਿ ਕੋਈ ਜਿਮੀਂਦਾਰਾਂ ਦਾ ਮੁੰਡਾ ਹੱਟੀ ਖੋਲ ਕੇ ਸੌਦਾ ਪੱਤਾ ਵੇਚੂਗਾ? ਆਹ ਆਪਣੇਂ ਬੱਸ ਅੱਡੇ ੱਤੇ ਹੀ ਦੇਖਲਾ, ਦਸ ਜਿਮੀਂਦਾਰਾਂ ਦੇ ਮੁੰਡੇ ਮਾੜਾ ਮੋਟਾ ਪੜ੍ਹ ਲਿਖ ਕੇ ਹੱਟੀਆਂ ਖੋਲੀ ਬੈਠੇ ਨੇਂ। ਕੋਈ ਰਿਊੜੀਆਂ ਗੱਚਕ ਵੇਚੀ ਜਾਂਦੈ, ਕੋਈ ਵਰਕਸ਼ਾਪ ਤੇ ਠਾਹ ਠਾਹ ਕਰੀ ਜਾਂਦੈ ੱਤੇ ਕੋਈ ਲੋਕਾਂ ਦੇ ਝੱਗੇ ਪਜਾਮੇਂ ਸਿਊਂਈ ਜਾਂਦੈ”। ਬਦਲੇ ਸਮੇਂ ਵਿੱਚ ਖੇਤੀ ਬਾੜੀ ਛੱਡ ਕੇ ਹੋਰ ਕਿੱਤੇ ਅਪਨਾਉਂਣ ਵਾਲੀ ਗੱਲ ਇਹਨਾਂ ਬਾਬਿਆਂ ਦੇ ਛੇਤੀ ਕੀਤੇ ਹਜਮ ਨਹੀਂ ਹੁੰਦੀ। ਉੱਧਰ ਪਿੰਡ ਵਿੱਚ ਨਵੀਆਂ ਵਿਆਹੀਆਂ ਆਈਆਂ ਨੇਂ ਘਰਾਂ ਵਿੱਚ ਨਵੀਂ ਤਕਨਾਲੋਜੀ ਆਂਣ ਵਾੜੀ ਹੈ। ਬੇਬੇ ਸੁਰਜੀਤ ਕੌਰ ਦੀ ਸਰਕਾਰੀ ਅਧਿਆਪਕ ਲੱਗੀ ਨੂੰਹ ਸਕੂਲ ਜਾਂਣ ਲੱਗੀ ਸੁਵੱਖਤੇ ਹੀ ਪ੍ਰੈਸ਼ਰ ਕੁੱਕਰ ਵਿੱਚ ਸਬਜੀ ਧਰ ਜਾਂਦੀ ਹੈ। ਚਾਰ ਵਿਸਲਾਂ ਵੱਜਣ ਤੋਂ ਬਾਦ ਗੈਸ ਸਟੋਵ ਬੰਦ ਕਰਨ ਲਈ ਬੇਬੇ ਸੁਰਜੀਤ ਕੌਰ ਨੂੰ ਕਹਿ ਕੇ ਆਪ ਕਾਹਲੀ ਨਾਲ ਬੱਸ ਚੜਨ ਲਈ ਘਰੋਂ ਚੱਲ ਪੈਂਦੀ ਹੈ। ਫਿਰ ਉੱਤੋਂ ਬੇਬੇ ਸੁਰਜੀਤੋ ਨੂੰ ਪ੍ਰੈਸ਼ਰ ਕੁੱਕਰ ਨਹੀ ਖੋਲਣਾਂ ਆਉਂਦਾ। ਬੱਸ ਅੱਡੇ ੱਤੇ ਆ ਕੇ ਬੇਬੇ ਸੁਰਜੀਤੋ ਰੋਜ ਕਿਸੇ ਨਾਂ ਕਿਸੇ ਜਾਂਣਕਾਰ ਨਿਆਣੇਂ ਸਿਆਂਣੇ ਨੂੰ ਪ੍ਰੈਸ਼ਰ ਕੁੱਕਰ ਖੋਲਣ ਲਈ ਸੱਦਦੀ ਹੈ ਤਾਂ ਕਿਤੇ ਜਾ ਕੇ ਸਬਜੀ ਨਾਲ ਚਾਰ ਚਾਰ ਮੰਨੀਆਂ ਛਕ ਹੁੰਦੀਆਂ ਹਨ। ਇੰਝ ਬੱਸ ਅੱਡੇ ਦੀ ਰੌਣਕ ਵਿੱਚ ਵਾਧਾ ਕਰਨ ਲਈ ਸਭ ਦਾ ਯੋਗਦਾਨ ਹੁੰਦਾ ਹੈ। ਬੱਸ ਅੱਡੇ ੱਤੇ ਨਿੱਤ ਦਿਨ ਬੈਠਣ ਵਾਲੇ ਆਪਣੇਂ ਦੁਆਰਾ ਉਸਾਰੇ ਹੋਏ ਛੋਟੇ ਜਿਹੇ ਘੇਰੇ ਵਿੱਚ ਬੈਠ ਕੇ ਖੁਸ਼ ਹਨ। ਹਰ ਰੋਜ ਸੂਰਜ ਪਹਿਲਾਂ ਆਪਣੇਂ ਘਰ ਚਲਾ ਜਾਂਦਾ ਹੈ ਪਰ ਬੱਸ ਅੱਡੇ ਦੀ ਰੌਣਕ ਬਾਦ ਵਿੱਚ ਆਪਣੇਂ ਘਰਾਂ ਨੂੰ ਪਰਤਦੀ ਹੈ।

ਫੋਨ-0061434288301
e-mail-harmander.kang@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346