Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 


ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!
- ਸੰਤੋਖ ਸਿੰਘ
 

 

ਉਡੀਕ ਉਡੀਕ ਕੇ ਫਾਵੇ ਹੋ ਜਾਈਦਾ ਏ ‘ਸੀਰਤ‘ ਦੀ ਸੂਰਤ ਨੂੰ, ਡਾਕਟਰ ਸੰਧੂ ਸਾਹਿਬ ਜੀਓ! ਹਰ ਰੋਜ ਕੰਪਿਊਟਰ ਨੂੰ ਖੋਹਲ ਕੇ ਪਹਿਲਾਂ ‘ਸੀਰਤ‘ ਦੀ ਸੂਰਤ ਹੀ ਭਾਲ਼ੀਦੀ ਏ ਪਰ ਇਸ ਵਾਰੀਂ ਇਸ ਦੇ 18 ਤਰੀਕ ਤੋਂ ਪਹਿਲਾਂ ਦਰਸ਼ਨ ਨਹੀ ਹੋ ਸਕੇ। ਕਲ੍ਹ ਵੀ ਅਣਮੰਨੇ ਜਿਹੇ ਮਨ ਨਾਲ਼ ਹੀ ਖੋਹਲਿਆ ਸੀ ਪਰ ਪਰਗਟ ਹੋ ਗਿਆ; ਤੇ “..... ਵਿਚ ਸਾਡਾ ਵੀ ਨਾਂ ਬੋਲੇ ਅਨੁਸਾਰ” ਅਸੀਂ ਵੀ ਆਪਣੇ ਚਿਰਾਂ ਬਾਦ ਘਸੀਟੇ ਲੇਖ ਦੇ ਦਰਸ਼ਨ ਕਰ ਲਏ। ਮੈ ਤਾਂ ਜਾਣਕਾਰੀ ਵਜੋਂ ਹੀ ਲੇਖ ਭੇਜਿਆ ਸੀ ਇਹ ਸੋਚ ਕੇ ਕਿ ਸ਼ਾਇਦ ਇਹ ‘ਸੀਰਤ‘ ਨੂੰ ਆਪਣੀ ਸੂਰਤ ਵਿਖਾਉਣ ਦੇ ਯੋਗ ਨਾ ਹੋਵੇ ਪਰ ਇਹ ਤੁਹਾਡੇ ਹਿਰਦੇ ਦੀ ਵਿਸ਼ਾਲਤਾ ਹੈ, ਜੋ ਤੁਸੀਂ ਸਦਾ ਹੀ ਆਪਣੇ ਚਿਰਕਾਲੀ ਕਮਲ਼ੇ ਰਮਲ਼ੇ ਮਿੱਤਰ ਦਾ ਹੌਸਲਾ ਵਧਾਉਂਦੇ ਰਹਿੰਦੇ ਓ। ਕੋਟਿ ਕੋਟਿ ਧੰਨਵਾਦ ਜੀ।
ਮੈ ਨਹੀ ਸੀ ਸੋਚਿਆ ਕਿ ਤੁਸੀਂ ਮੇਰੇ ਇਸ ਲੇਖ ਨੂੰ ਛਾਪੋਗੇ, ਨਹੀ ਤਾਂ ਮੈ ਖੇਡ ਮੈਦਾਨ ਦੀਆਂ ਕੁਝ ਹੋਰ ਤਸਵੀਰਾਂ ਵੀ ਨਾਲ਼ ਚੰਬੇੜਦਾ; ਉਹਨਾਂ ਵਿਚੋਂ ਕੁਝ ਹੁਣ ਹਾਜਰ ਹਨ। ਕਿਤੇ ਵਰਤੀਆਂ ਜਾ ਸਕਦੀਆਂ ਹੋਈਆਂ ਤਾਂ ਵਰਤ ਲੈਣੀਆਂ, ਨਹੀ ਤਾਂ ਝਾਤੀ ਮਾਰ ਕੇ ਡੀਲੀਟ ਬਟਨ ਦੱਬ ਦੇਣਾ ਜੀ। ਨਾਲ਼ ਹੀ ਮੇਰੀ ਨਵੀ ਫੋਟੋ ਵੀ ਹਾਜਰ ਹੈ। ਇਹ ਤਿੰਨ ਹਨ; ਇਹਨਾਂ ਵਿਚੋਂ ਜੇਹੜੀ ਤੁਹਾਨੂੰ ਢੁਕਵੀਂ ਲੱਗੇ, ਅੱਗੇ ਤੋਂ ‘ਸੀਰਤ‘ ਨੂੰ ਈਰਖਾਲੂਆਂ ਦੀ ਮਾੜੀ ਨਿਗਾਹ ਤੋਂ ਬਚਾਉਣ ਲਈ, ਉਹ ਜੜਨੀ ਸ਼ੁਰੂ ਕਰ ਦੇਣੀ। ਪਹਿਲੀ ਪੁਰਾਣੀ ਹੋ ਚੁੱਕੀ ਹੈ। ਇਹ ਤਸਵੀਰਾਂ ਔਕਲੈਂਡ ਦੇ ਵਾਸੀ ਗੁਰਿੰਦਰ ਸਿੰਘ ਢੱਟ ਨੇ ਖਿਚੀਆਂ ਸਨ। ਖੇਡਾਂ ਦੀਆਂ ਤਸਵੀਰਾਂ ਮਨਜੀਤ ਸਿੰਘ ਬੋਪਾਰਾਇ ਐਡੀਟਰ ‘ਦੀ ਪੰਜਾਬ‘ ਬ੍ਰਿਸਬਿਨ ਨੇ ਖਿੱਚੀਆਂ ਸਨ।
ਇਸ ਪੱਤ੍ਰਕਾ ਨੂੰ ‘ਸੀਰਤ‘ ਦੇ ਯੋਗ ਸਮਝੋ ਤਾ ਮੈ ਬਹੁਤ ਧੰਨਵਾਦੀ ਹੋਵਾਂਗਾ ਜੀ। ਚਾਹੇ ਇਸ ਨੂੰ ‘ਹੁੰਗਾਰਾ‘ ਬਣਾ ਲਵੋ ਤੇ ਚਾਹੇ ਲੇਖ ਬਣਾ ਧਰੋ।
ਵੈਸੇ ਤਾਂ ਸਕਰੀਨ ਖੋਹਲਦਿਆਂ ਹੀ ਸਾਰਾ ਪਰਚਾ ਪੜ੍ਹ ਹੀ ਘਤੀਦਾ ਏ ਪਰ ਇਸ ਵਾਰੀ ਤਾਂ ਇਹ ਬਹੁਤ ਹੀ ਛੋਟਾ ਲੱਗਿਆ। ‘ਅਕਵਾਲ‘ ਵੀ ਨਹੀ ਦਿਸਿਆ ਤੇ ਸੁਪਨ ਵੀ ਅਲੋਪ ਸੀ। ”ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ, ਸੁਭਾਨ ਅੱਲਾਹ!” ਪਰ ਏਥੇ ਤਾਂ ਛੋਟੇ ਮੀਆਂ ਤੋਂ ਵੀ ਅੱਗੇ ਵਧ ਕੇ ਤੀਜੇ ਥਾਂ ਬੱਚੀ ਸਰਗਮ ਨੇ ਤਾਂ ਨਵੀ ਸਰਗਮ ਹੀ ਛੇੜ ਲਈ! ਕਿਆ ਬਾਤਾਂ ਨੇ! ਤੀਜੀ ਪੀਹੜੀ ਵੀ ਪੰਜਾਬੀ ਲਿਖਣ-ਕਲਾ ਵੱਲ ਤੁਰ ਪਈ! ਇਸ ਤੋਂ ਵਧ ਕਿਸੇ ਬਾਪ ਅਤੇ ਬਾਪ ਦੇ ਬਾਪ ਨੂੰ ਹੋਰ ਕਿਸ ਗੱਲ ਦੀ ਖ਼ੁਸ਼ੀ ਹੋ ਸਕਦੀ ਹੈ!
ਅੱਗੇ ਚੱਲੀਏ: ਜਿਥੇ ਹੋਰ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਮੈ ਆਨੰਦ ਪਰਾਪਤ ਕਰਦਾ ਹਾਂ ਓਥੇ ਪ੍ਰਿੰ. ਸਰਵਣ ਸਿੰਘ ਜੀ ਦੀਆਂ ਲਿਖਤਾਂ ਵੀ ਮੈ ਬੜੇ ਸ਼ੌਕ ਨਾਲ਼ ਪੜ੍ਹਦਾ ਹਾਂ। ਇਸ ਵਾਰੀਂ ਉਹਨਾਂ ਨੇ ਪਾਠਕਾਂ ਨੂੰ ਇਕ ਅਣਗੌਲੇ ਹੀਰੇ ਬਾਰੇ ਜਾਣਕਾਰੀ ਕਰਵਾਈ ਹੈ। ਮੈ ਦੋ ਵਾਰ ਉਸ ਹੀਰੇ ਨੂੰ ਉਤਸੁਕਤਾ ਭਰੀਆਂ ਨਿਗਾਹਾਂ ਵਾਲ਼ੇ ਬੱਚਿਆਂ ਦੀਆਂ ਢਾਣੀਆਂ ਵਿਚ ਵਿਚਰਦੇ ਹੋਏ ਨੇ ਤੱਕਿਆ ਹੈ। ਇਕ ਵਾਰੀ ਤਾਂ ਮੁਕਤਸਰ ਮਾਘੀ ਦੇ ਮੇਲੇ ਸਮੇ ਉਸ ਨੂੰ ਪੁਲਿਸ ਵਾਲ਼ੇ ਲੈ ਕੇ ਆਏ ਸਨ। ਸਮਾ 1953 ਵਾਲ਼ੀ ਮਾਘੀ ਦੇ ਮੇਲੇ ਦਾ ਸੀ। ਭਲਵਾਨ ਦੇ ਹੱਥਕੜੀ ਲੱਗੀ ਹੋਈ ਸੀ ਤੇ ਨਾਲ਼ ਪੁਲਸ ਦੇ ਇਕ ਜਾਂ ਦੋ ਸਿਪਾਹੀ ਸਨ ਤੇ ਉਹ ਚਿੱਟੇ ਚਾਦਰੇ, ਕੁੜਤੇ ਤੇ ਚਿੱਟੀ ਹੀ ਤੁਰਲੇਦਾਰ ਪੱਗ ਨਾਲ਼, ਸਾਰੀ ਭੀੜ ਤੋਂ ਉਚਾ ਦਿਖਾਈ ਦੇ ਰਿਹਾ ਸੀ।
ਦੂਜੀ ਵਾਰ ਉਸ ਨੂੰ ਓਦੋਂ ਵੇਖਿਆ ਜਦੋਂ ਉਹ ਰਿਹਾ ਹੋ ਕੇ 1955 ਦੀ ਮੱਸਿਆ ਸਮੇ ਆਪਣੇ ਮੁੰਡੇ ਅਤੇ ਘਰ ਵਾਲ਼ੀ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀਆਂ ਪਰਕਰਮਾਂ ਵਿਚ, ਮੁਨਾਰੇ ਵਾਲ਼ੀ ਨੁੱਕਰ ਤੋਂ ਲੰਗਰ ਵਾਲ਼ੇ ਪਾਸੇ ਬੈਠਾ ਹੋਇਆ ਸੀ। ਉਸ ਦੇ ਨਾਲ਼ ਹੋਰ ਭਲਵਾਨ ਵੀ ਸਨ। ਉਹਨਾਂ ਵਿਚ ਇਕ ਭਾਰੇ ਸਰੀਰ ਅਤੇ ਕਾਲੇ ਰੰਗ ਦਾ ਭਲਵਾਨ ਵੀ ਸੀ ਜਿਸ ਨੂੰ ਦੰਗਲ਼ਾਂ ਦੀ ਪ੍ਰਚਾਰ ਸਮੱਗਰੀ ਵਿਚ ਅਫ਼੍ਰੀਕਾ ਦਾ ਐਟਮ ਬੰਬ ਕਰਕੇ ਪ੍ਰਚਾਰਿਆ ਜਾਂਦਾ ਸੀ। ਉਸ ਦੇ ਕਾਲ਼ੇ ਰੰਗ ਕਾਰਨ ਮੈ ਸਚੀਂ ਮੁਚੀਂ ਹੀ ਉਸ ਨੂੰ ਹੁਣ ਤੱਕ ਅਫ਼੍ਰੀਕਾ ਦਾ ਵਾਸੀ ਹੀ ਸਮਝਦਾ ਰਿਹਾ। ਉਸ ਸਮੇ ਉਸ ਬੈਠੇ ਹੋਏ ਭਲਵਾਨ ਨੇ ਏਨੀ ਠੇਠ ਪੇਂਡੂ ਪੰਜਾਬੀ ਬੋਲੀ ਕਿ ਮੈ ਹੈਰਾਨ ਹੋਇਆ ਕਿ ਇਹ ਤਾਂ ਪੰਜਾਬੀ ਬੋਲਦਾ ਹੈ! ਫਿਰ ਆਪੇ ਹੀ ਸੋਚਿਆ ਕਿ ਸ਼ਾਇਦ ਇਸ ਨੇ ਪੰਜਾਬੀ ਸਿੱਖ ਲਈ ਹੋਵੇਗੀ! ਪਰ ਇਹ ਸ਼ੰਕਾ ਜਿਹਾ ਰਿਹਾ ਕਿ ਏਨੀ ਪੇਂਡੂ ਪੰਜਾਬੀ ਇਹ ਕਿਵੇਂ ਸਿੱਖ ਗਿਆ! ਹੁਣ ਪ੍ਰਿੰਸੀਪਲ ਸਾਹਿਬ ਦੇ ਇਸ ਲੇਖ ਤੋਂ ਪਤਾ ਲੱਗਾ ਕਿ ਅਸਲ ਵਿਚ ਉਹ ਹਰਦਿਤ ਸਿੰਘ ਨਾਂ ਦਾ ਪੰਜਾਬੀ ਭਲਵਾਨ ਹੀ ਸੀ ਜਿਸ ਨੂੰ ਅਫ਼੍ਰੀਕੀ ਐਟਮ ਬੰਬ ਪ੍ਰਚਾਰ ਕੇ ਦਰਸ਼ਕਾਂ ਨੂੰ ਖਿੱਚਣ ਦਾ ਯਤਨ ਕੀਤਾ ਜਾਂਦਾ ਸੀ। ਤੀਜੀ ਵਾਰ ਉਸ ਦੇ ਦਰਸ਼ਨ ਓਦੋਂ ਹੋਏ 1962 ਜਾਂ 63 ਵਿਚ ਜਦੋਂ ਜੀਂਦ ਸ਼ਹਿਰ ਵਿਚਲੇ ਗੁਰਦੁਅਰੇ ਦੀ ਗਰਾਊਂਡ ਵਿਚ ਕੁਝ ਭਲਵਾਨਾਂ ਦੇ, ਸਰਕਾਰੀ ਪ੍ਰਬੰਧ ਹੇਠ ਘੋਲ਼ ਹੋਏ ਸਨ ਤੇ ਦੁਲਚੀਏਪੁਰੀਏ ਦਾਰੇ ਦਾ ਦੰਗਲ ਧਰਮਚੱਕੀਏ ਦਾਰੇ ਦੇ ਭਰਾ ਸਰਦਾਰੇ ਨਾਲ਼ ਹੋਇਆ ਸੀ। ਇਹਨਾਂ ਨੂੰ ਬਰਾਬਰ ਹੀ ਛੁਡਾ ਦਿਤਾ ਗਿਆ ਸੀ। ਪਤਾ ਸੀ ਕਿ ਇਹ ਕੇਵਲ ਵਿਖਾਵੇ ਦੀ ਪਕੜ ਹੀ ਹੈ।
ਪ੍ਰਿੰਸੀਪਲ ਸਾਹਿਬ ਨੇ ਦੋਹਾਂ ਦਾਰਾ ਸਿੰਘਾਂ ਬਾਰੇ ਸਹੀ ਤੇ ਭਰਪੂਰ ਜਾਣਕਾਰੀ ਦਿਤੀ ਹੈ। ਮੇਰੀ ਯਾਦ ਅਨੁਸਾਰ ਦੁਲਚੀਪੁਰੀਏ ਦਾਰਾ ਸਿੰਘ ਦਾ ਰੰਗ ਬਹੁਤ ਹੀ ਗੋਰਾ ਸੀ। ਉਸ ਦੇ ਮੁਕਾਬਲੇ ਧਰਮੂਚੱਕੀਆ ਦਾਰਾ ਸਿੰਘ ਵਾਹਵਾ ਸਾਂਵਲੇ ਰੰਗ ਦਾ ਹੈ; ਜਦੋਂ ਕਿ ਪ੍ਰਿੰਸੀਪਲ ਜੀ ਨੇ ਇਸ ਦੇ ਉਲ਼ਟ ਲਿਖਿਆ ਹੈ। ਮੈਨੂੰ ਇਹ ਤਾਂ ਯਾਦ ਹੈ ਕਿ 1955 ਵਿਚ ਤਰਨ ਤਾਰਨ ਹੋਏ ਦੰਗਲ ਵਿਚ ਮੈ ਧਰਮੂਚੱਕੀਏ ਦਾਰਾ ਸਿੰਘ ਦਾ ਘੋਲ਼ ਇਕ ਦਰੱਖ਼ਤ ਤੇ ਚੜ੍ਹ ਕੇ ਵੇਖਿਆ ਸੀ, ਕਿਉਂਕਿ ਟਿਕਟ ਖ਼ਰੀਦਣ ਵਾਸਤੇ ਪੈਸੇ ਨਹੀ ਸਨ। ਉਸ ਸਮੇ ਉਹ ਮੈਨੂੰ ਖਾਸੇ ਸਾਂਵਲੇ ਰੰਗ ਦਾ ਲੱਗਾ ਸੀ। ਫਿਰ 1962 ਵਿਚ ਜਦੋਂ ਮੈ ਜੀਂਦ ਵਿਚ ਸੀ ਤਾਂ ਉਸ ਦੀ ‘ਕਿੰਗ ਕਾਂਗ‘ ਫਿਲਮ ਰੋਹਤਕ ਵਿਚ ਕਿਸੇ ਸਿਨਮੇ ਵਿਚ ਚੱਲ ਰਹੀ ਸੀ ਤੇ ਮੈ ਉਚੇਚਾ ਜੀਂਦ ਤੋਂ ਬੱਸ ਰਾਹੀਂ ਰੋਹਤਕ, ਉਸ ਦੀ ਫਿਲਮ ਸਿਰਫ ਏਹੀ ਵੇਖਣ ਲਈ ਗਿਆ ਸੀ ਕਿ ਕੀ ਫਿਲਮ ਵਿਚ ਵੀ ਦਾਰਾ ਸਿੰਘ ਏਨਾ ਸਾਂਵਲਾ ਹੀ ਦਿਸੇਗਾ ਕਿ ਜਾਂ ਕੋਈ ਫਰਕ ਹੋਵੇਗਾ ਕਿਉਂਕਿ ਆਮ ਤੌਰ ਤੇ ਫਿਲਮੀ ਐਕਟਰ ਚਿੱਟੇ ਗੋਰੇ ਹੀ ਵਿਖਾਈ ਦਿੰਦੇ ਸਨ/ਹਨ।
ਫਿਰ ਦੋ ਵਾਰੀਂ ਇਸ ਦੂਜੇ ਦਾਰਾ ਸਿੰਘ ਨਾਲ਼ ਨੇੜਿਉਂ ਵੀ ਮੁਲਾਕਾਤਾਂ ਹੋਈਆਂ। ਸਮਾ ਸ਼ਾਇਦ 1970/71 ਦੀਆਂ ਗਰਮੀਆਂ ਦਾ ਸੀ। ਓਦੋਂ ਉਹ ਕੋਈ ਪੰਜਾਬੀ ਫਿਲਮ ਬਣਾ ਰਿਹਾ ਸੀ ਤੇ ਹੀਰੋ ਦਾ ਨਾਂ ਗੱਗੇ ਅੱਖਰ ਤੋਂ ਰੱਖਣਾ ਚਾਹੁੰਦਾ ਸੀ। ਇਸ ਅੱਖਰ ਤੋਂ ਢੁਕਵੇਂ ਨਾਂ ਦੀ ਖੋਜ ਹਿਤ ਉਹ ਸ੍ਰੀ ਦਰਬਾਰ ਸਾਹਿਬ ਦੇ ਇਨਫ਼ਰਮੇਸ਼ਨ ਦਫ਼ਤਰ ਵਿਚ ਬੈਠਾ ਸੀ ਤੇ ਓਥੇ ਹੋਰ ਸੱਜਣ ਵੀ ਸਨ ਜਿਨ੍ਹਾਂ ਵਿਚ ਮੇਰੇ ਮਿੱਤਰ, ਦਫ਼ਤਰ ਦੇ ਇਨਚਾਰਜ ਸ. ਨਰਿੰਦਰ ਸਿੰਘ ਨੰਦਾ ਜੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰ. ਹਰਭਜਨ ਸਿੰਘ ਜੀ ਆਦਿ ਵੀ ਬੈਠੇ, ਉਸ ਦੀ ਇਸ ਕਾਰਜ ਵਿਚ ਸਹਾਇਤਾ ਕਰ ਰਹੇ ਸਨ ਪਰ ਕਿਸੇ ਫੈਸਲੇ ਤੇ ਨਹੀ ਸਨ ਅੱਪੜ ਰਹੇ; ਐਨ ਇਸ ਸਮੇ ਮੈ ਬੂਹਾ ਖੋਹਲ ਕੇ ਅੰਦਰ ਜਾ ਵੜਿਆ ਜਦੋਂ ਨੰਦਾ ਜੀ ਨੇ ਆਖਿਆ, “ਆਹ ਸੰਤੋਖ ਸਿੰਘ ਆ ਗਿਆ; ਇਹ ਦੱਸੂਗਾ ਢੁਕਵਾਂ ਨਾਂ।“ ਹਾਜਰ ਸੱਜਣਾਂ ਨੇ ਮੇਰੇ ਬਾਰੇ ਦੱਸਿਆ ਤਾਂ ਭਲਵਾਨ ਜੀ ਉਠ ਕੇ ਬੜੇ ਤਪਾਕ ਨਾਲ਼ ਮੈਨੂੰ ਹੱਥ ਮਿਲਾ ਕੇ ਮਿਲੇ। ਪਰ ਨਾਂ ਬਾਰੇ ਮੈ ਵੀ ਉਹਨਾਂ ਦੀ ਤਸੱਲੀ ਨਾ ਕਰਵਾ ਸਕਿਆ; ਜੇਹੜੇ ਨਾਂ ਮੈ ਸੁਝਾਏ ਉਹਨਾਂ ਉਪਰ ਉਹ ਪਹਿਲਾਂ ਹੀ ਵਿਚਾਰ ਕਰ ਚੁੱਕੇ ਸਨ ਪਰ ਉਹ ਸਾਰੇ ਭਲਵਾਨ ਜੀ ਨੂੰ ਢੁਕਵੇਂ ਪਰਤੀਤ ਨਹੀ ਸਨ ਹੋਏ।
ਦੂਜੀ ਵਾਰ ਅਸੀਂ 2008 ਵਿਚ ਇਟਲੀ ਵਿਚ ਯੂਰਪ ਦੇ ਦੰਗਲ ਸਮੇ ਤਿੰਨ ਦਿਨ ਤੱਕ ਇਕੱਠੇ ਰਹੇ। ਇਹ ਦੰਗਲ਼ ਸ. ਰਣਜੀਤ ਸਿੰਘ ਸਵਿਟਜ਼ਰਲੈਂਡ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਸੀ। ਭਲਵਾਨ ਜੀ ਦੇ ਹੱਥੋਂ ਭਲਵਾਨਾਂ ਨੂੰ ਇਨਾਮ ਦਿਵਾਉਣ ਹਿਤ ਅਤੇ ਮੈਨੂੰ ਸਪੀਚ ਕਰਨ ਵਾਸਤੇ ਸੱਦਿਆ ਗਿਆ ਸੀ। ਭਲਵਾਨ ਜੀ ਆਪਣੀ ਪਤਨੀ ਸਮੇਤ ਗਏ ਸਨ ਤੇ ਸਹਾਇਕ ਵਜੋਂ ਇਕ ਲੜਕੀ ਵੀ ਉਹਨਾਂ ਦੇ ਨਾਲ਼ ਸੀ। ਇਸ ਖੁਲ੍ਹੀ ਮੁਲਾਕਾਤ ਅਤੇ ਵਿਚਾਰ ਵਟਾਂਦਰੇ ਸਮੇ ਵੀ, ਉਹਨਾਂ ਦੇ ਰੰਗ ਬਾਰੇ ਮੇਰੇ ਜੋ ਵਿਚਾਰ 1955 ਵਿਚ ਬਣੇ ਸਨ, ਉਹਨਾਂ ਵਿਚ ਕੋਈ ਤਬਦੀਲੀ ਨਹੀ ਆਈ। ਚਲੋ ਛੱਡੋ ਜੀ! ਆਪਾਂ ਕੇਹੜੇ ਚੱਕਰਾਂ ‘ਚ ਪੈ ਗਏ! ਮੇਰਾ ਮਤਲਬ ਤਾਂ ਸਿਰਫ਼ ਏਨਾ ਹੀ ਸੀ ਕਿ ਪ੍ਰਿੰਸੀਪਲ ਸਾਹਿਬ ਜੀ ਨੇ ਇਹ ਗੱਲ ਸ਼ਾਇਦ ਕਿਸੇ ਖਾਸ ਕਰਨ ਕਰਕੇ ਲਿਖੀ ਹੋਵੇ ਜਾਂ ਸਹਿਵਨ ਹੀ ਇਹ ਜਾਣਕਾਰੀ ਉਲਟ ਹੋ ਗਈ ਹੋਵੇ!
ਤੁਹਾਡੀ ਆਪਣੀ ਕਿਸੇ ‘ਘਾਣੀ‘ ਦੇ ਇਸ ਵਾਰੀਂ ਦਰਸ਼ਨ ਨਹੀ ਹੋ ਸਕੇ। ‘ਵਗਦੀ ਏ ਰਾਵੀ‘ ਦੀ ਕਿਸ਼ਤ ਤਾਂ ਭਾਵੇਂ ਮੌਜੂਦ ਸੀ ਪਰ ਜੇ ਤੁਸੀਂ ਕਹਾਣੀ ਨਾ ਪਾਓ ਤਾਂ ਕਹਾਣੀ ਬਣਦੀ ਨਹੀ।
ਕਦੀ ਜਵਾਬਣ ਦੀ ਕਿਰਪਾ ਵੀ ਕਰ ਛੱਡਿਆ ਕਰੋ ਜੀ।

ਸ਼ੁਭਚਿੰਤਕ
ਸੰਤੋਖ ਸਿੰਘ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346