Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 
Online Punjabi Magazine Seerat

ਜੋ ਦਿਨੇ ਡਰਨ ਪਰਛਾਵਿਓਂ...
- ਐਸ. ਅਸ਼ੋਕ ਭੌਰਾ

 

ਮੰਨਦੇ ਹਾਂ ਕਿ ਮੁਆਫ ਕਰਨ ਦਾ ਗੁਣ ਸਭ ਤੋਂ ਵੱਡਾ ਤੇ ਉਤਮ ਹੈ ਪਰ ਕਈ ਵਾਰ ਹਾਲਾਤ ਇਹ ਬਣਦੇ ਹਨ ਕਿ ਅਜਿਹਾ ਪਰਉਪਕਾਰ ਕਰਨ ਵਾਲੇ ਨੂੰ ਮੁਆਫੀ ਵੀ ਬਾਹੋਂ ਫੜ ਕੇ ਆਖਦੀ ਹੈ, ‘ਰੱਬ ਦੇ ਵਾਸਤੇ ਇਹ ਜ਼ੁਲਮ ਨਾ ਕਰੀਂ।’ ਚੰਦੂ ਤੇ ਗੰਗੂ ਦੇ ਗੁਨਾਹ ਬਖਸ਼ਣਯੋਗ ਨਹੀਂ ਸਨ। ਜਦੋਂ ਦੀ ਰਾਜਨੀਤੀ ਪਿੰਡਾਂ ਤੋਂ ਵੀ ਅੱਗੇ ਘਰਾਂ ਤੱਕ ਪਹੁੰਚ ਗਈ ਹੈ, ‘ਸਰਬਸੰਮਤੀ‘ ਫੱਟੜ ਹੋਣ ਦੀ ਦੁਹਾਈ ਦੇਣ ਲੱਗ ਪਈ ਹੈ। ਸਿਆਣੇ ਬੰਦੇ ਕਦੇ ਵੀ ਸੱਪ, ਸ਼ੇਰ ਅਤੇ ਨੰਗੀ ਤਾਰ ਦੇ ਅੱਗਿਓਂ ਨਹੀਂ ਲੰਘਦੇ। ਧੀਆਂ ਜਦੋਂ ਧਿਆਣੀਆਂ ਕਹਾਉਣ ਦੀ ਥਾਂ ਕੁਰਾਹੇ ਪੈ ਜਾਣ ਤਾਂ ਚੁੰਨੀ ਅਤੇ ਬੁਨੈਣ ਵਿਚ ਬਹੁਤਾ ਅੰਤਰ ਨਹੀਂ ਰਹਿੰਦਾ। ਜੇ ਰੱਬ ਨੇ ਜ਼ਿੰਦਗੀ ਦਾ ਟਾਈਮ ਟੇਬਲ ਵੀ ਨਾਲ ਭੇਜਿਆ ਹੁੰਦਾ ਕਿ ਕਦੋਂ, ਕੀ, ਕਿੱਥੇ ਤੇ ਕਿਵੇਂ ਵਾਪਰੇਗਾ ਤਾਂ ਜ਼ਿੰਦਗੀ ਵਿਚ ਕਿਸੇ ਦੀ ਦਿਲਚਸਪੀ ਤਾਂ ਰਹਿਣੀ ਹੀ ਕੀ ਸੀ, ਰੱਬ ਨੂੰ ਪੂਜਣ ਦੀ ਥਾਂ ਸਵੇਰੇ ਉਠ ਕੇ ਲੋਕਾਂ ਨੇ ਇਹਦੇ ਨਾਲ ਜੱਗੋਂ ਤੇਰਵੀਂ ਕੁਪੱਤ ਕਰਿਆ ਕਰਨੀ ਸੀ। ਜੀਵਨ ਬੁਝਾਰਤ ਬਣਿਆ ਹੋਇਆ ਹੈ, ਇਸੇ ਲਈ ਹੁੰਗਾਰਾ ਮਿਲੀ ਜਾਂਦਾ ਹੈ। ਕਈ ਕੋਠੇ ਚੜ੍ਹ ਕੇ ਚੰਨ ਵੇਖਣ ਗਈਆਂ ਗੁਆਂਢੀਆਂ ਦੇ ਜਾ ਪਹੁੰਚੀਆਂ, ਤੇ ਫਿਰ ਉਨ੍ਹਾਂ ਨੂੰ ਬੜੀ ਦੇਰ ਬਾਅਦ ਪਤਾ ਲੱਗਾ ਕਿ ਗੁਆਂਢਣ ਤਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਆ ਗਈ ਸੀ। ਅਸਲ ਵਿਚ, ਹੁਣ ਬੀਨ ਮੇਲ੍ਹ ਰਹੀ ਹੈ ਤੇ ਸੱਪ ਵੱਜ ਰਿਹਾ ਹੈ। ਕਈ ਲੋਕ ਕਾਰਡ ਦੇ ਹੇਠਾਂ ਲਿਖ ਤਾਂ ਦਿੰਦੇ ਨੇ ਕਿ ‘ਤੁਹਾਡੇ ਦਰਸ਼ਨ ਅਭਿਲਾਸ਼ੀ’ ਪਰ ਇਨ੍ਹਾਂ ਦੇ ਦਰਸ਼ਨਾਂ ਵਿਚ ਲਾਲਚ ਬੈਟਰੀਆਂ ਮਾਰ ਰਿਹਾ ਹੁੰਦਾ ਹੈ। ਸ਼ਗਨ ਲੈਣ ਵੇਲੇ ਹੁਣ ਸੂਚੀਆਂ ਤਾਂ ਬਣਨ ਲੱਗੀਆਂ ਹਨ, ਕਿਉਂਕਿ ਕੰਨਿਆ ਦਾਨ ਵਾਪਿਸ ਕਰਨ ਵੇਲੇ ਕੋਈ ਔਖ ਨਹੀਂ ਰਹੇਗੀ। ਜੁਆਨੀ ਵਿਚ ਕਈਆਂ ਨੇ ਪ੍ਰੇਮਿਕਾ ਦੀਆਂ ਜ਼ੁਲਫਾਂ ਵਿਚ ਇਕਰਾਰ ਤਾਂ ਤਾਰੇ ਤੋੜ ਕੇ ਟੰਗਣ ਦਾ ਕੀਤਾ ਸੀ, ਪਰ ਸਮਾਜ ਨੇ ਦੋਵੇਂ ਐਸੇ ਪੁੱਠੇ ਟੰਗੇ ਕਿ ਇਕ ਦੂਜੇ ਦਾ ਹਾਲ-ਚਾਲ ਪੁੱਛਣ ਜੋਗੇ ਵੀ ਨਹੀਂ ਛੱਡੇ। ਜਿਹੜੀ ਔਰਤ ਪ੍ਰੇਮੀ ਨਾਲ ਵਿਆਹ ਕਰਾਉਣ ਵਿਚ ਸਫਲ ਨਾ ਹੋਵੇ, ਉਹ ਫਿਰ ਕਈ ਵਿਆਹ ਇਸ ਕਰ ਕੇ ਕਰਵਾ ਲੈਂਦੀ ਹੈ ਕਿ ਪ੍ਰੇਮੀ ਲੱਭਣ ਵਿਚ ਉਹਦੀ ਸ਼ਰਮ ਕਦੋਂ ਦੀ ਲੱਥ ਗਈ ਹੁੰਦੀ ਹੈ। ਜਿਨ੍ਹਾਂ ਨੇ ਵਿਆਹ ਕਰਵਾ ਕੇ ਯਾਰ ਹੰਢਾਏ ਨੇ, ਉਨ੍ਹਾਂ ਨੇ ਜਾਂ ਤਾਂ ਪਾਣੀਆਂ ਨੂੰ ਅੱਗ ਲਾਈ ਜਾਂ ਪਾਣੀ ਅੱਗ ਬਣਾ ਦਿੱਤੇ ਨੇ। ਲਾਲਚ ਗੂੜ੍ਹੇ ਰਿਸ਼ਤਿਆਂ ਨੂੰ ਜ਼ਖਮੀ ਕਿਵੇਂ ਕਰਦਾ ਹੈ, ਸ਼ਾਇਦ ਇਸ ਤੋਂ ਪਰ੍ਹੇ ਕੋਈ ਰਾਮ ਕਥਾ ਸੁਣਨ ਨੂੰ ਨਾ ਮਿਲੇ...ਇਸੇ ਲਈ ਰਾਏ ਹੀ ਦਿਆਂਗਾ ਕਿ ਸੰਖ ਥੋੜ੍ਹਾ ਹੌਲੀ ਵਜਾ ਕੇ ਵੇਖਿਓ...।

ਜਿਥੇ ਦੋ ਵਾਰ ਗਲਤੀ ਕਰਨ ਦੀ ਸਹੂਲਤ ਮਿਲ ਗਈ ਹੋਵੇ, ਉਥੇ ਨਤੀਜੇ ਬੇਹੱਦ ਖਤਰਨਾਕ ਆਉਣ ਦੀ ਪੱਕੀ ਸੰਭਾਵਨਾ ਹੁੰਦੀ ਹੈ। ਜਿਥੇ ਸੱਸ ਆਪਣੇ ਨੂੰਹ-ਪੁੱਤ ਵਿਚਕਾਰ ਤਲਾਕ ਦਾ ਕਾਰਨ ਬਣੇ, ਉਥੇ ਦੂਜੀ ਨੂੰਹ ਭਾਵੇਂ ਭਲੇਮਾਣਸ ਪਰਿਵਾਰ ‘ਚੋਂ ਵੀ ਹੋਵੇ, ਉਹਨੂੰ ਕੁਪੱਤੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਜਿਸ ਔਲਾਦ ਨੂੰ ਮਾਂ ਬਾਪ ਨੇ ਵਰਤਣ ਲਈ ਖੁੱਲ੍ਹੇ ਪੈਸੇ ਦਿੱਤੇ ਹੋਣ, ਉਨ੍ਹਾਂ ਨੂੰ ਇਸ ਭਰਮ ਵਿਚੋਂ ਨਿਕਲ ਜਾਣਾ ਚਾਹੀਦਾ ਹੈ ਕਿ ਧੀਆਂ ਪੁੱਤਰ ਆਗਿਆਕਾਰ ਹੋਣਗੇ। ਇਹ ਔਲਾਦ ਜਦੋਂ ਕਦੇ ਦੇਰੀ ਨਾਲ ਘਰ ਪਰਤੇਗੀ ਤਾਂ ਹੋ ਸਕਦੈ, ਚੋਰੀ ਦਾ ਇਲਜ਼ਾਮ ਲੁਆ ਕੇ ਆਵੇ।
ਪਹਿਲਾਂ ਪਹਿਲ ਜਦੋਂ ਔਰਤਾਂ ਦੇ ਮਰਦਾਂ ਦੇ ਬਰਾਬਰ ਕੰਮ ਕਰਨ ਦੀਆਂ ਖ਼ਬਰਾਂ ਆਈਆਂ ਸਨ ਤਾਂ ਕਿਹਾ ਜਾਣ ਲੱਗ ਪਿਆ ਸੀ ਹੁਣ ਬੱਚੇ ਰੁਲ ਜਾਣਗੇ, ਪਰ ਜਿਸ ਘਰ ਵਿਚ ਮੀਆਂ ਬੀਵੀ ਨੇ ਹੱਡ ਭੰਨਵੀਂ ਮਿਹਨਤ ਕੀਤੀ; ਉਹ ਘਰ ਹੀ ਖੁਸ਼ਹਾਲ ਨਹੀਂ ਹੋਏ ਸਗੋਂ ਬੱਚਿਆਂ ਨੇ ਆਪਣੀ ਤਰੱਕੀ ਦੇ ਰਾਹ ਆਪ ਬਣਾਏ।
ਕਹਾਵਤ ਤਾਂ ਹਾਲੇ ਤੀਕਰ ਇਹ ਚਲਦੀ ਆਈ ਹੈ ਕਿ ‘ਮਾਂ ‘ਤੇ ਧੀ, ਪਿਓ ‘ਤੇ ਘੋੜਾ, ਜੇ ਬਹੁਤਾ ਨਹੀਂ ਤਾਂ ਥੋੜਾ ਥੋੜਾ।’ ਉਂਜ, ਕਈ ਮਾਂਵਾਂ ਤਾਂ ਰੱਜ ਕੇ ਨੇਕ ਸਨ ਪਰ ਧੀਆਂ ਨੇ ਸਰੋਂ ਵਿਚ ਅਜਿਹੇ ਛੋਲੇ ਬੀਜੇ ਕਿ ਸਿਆਣੇ ਬੰਦੇ ਢਿੱਡ ਵਿਚ ਨਹੀਂ, ਖੁੱਚਾਂ ਵਿਚ ਮੁੱਕੀਆਂ ਦੇ ਕੇ ਰੋਂਦੇ ਰਹੇ। ਮਾਂ ਤੇ ਧੀ ਦਾ ਪਰਦਾ ਹੀ ਇਕ ਨਹੀਂ ਹੁੰਦਾ, ਬਲਕਿ ਜ਼ਮਾਨੇ ਤੋਂ ਧੀਆਂ ਨੂੰ ਬਚਾ ਜਾਂ ਲੁਕਾ ਕਿ ਕਿਵੇਂ ਰੱਖਣਾ ਹੈ, ਇਹ ਵੀ ਮਾਂਵਾਂ ਹੀ ਜਾਣਦੀਆਂ ਹਨ। ਜਿਥੇ ਮਾਂਵਾਂ ਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ, ਉਥੇ ਧੀ ਕੁਰਾਹੇ ਪੈਣ ਤੋਂ ਰੁਕ ਨਹੀਂ ਸਕੀ। ਕਈ ਬਦਕਿਸਮਤ ਮਾਂਵਾਂ ਨੇ ਉਮਰ ਸੰਵਾਰਨ ਲਈ ਧੀਆਂ ਨੂੰ ਮੱਤਾਂ ਬੜੀਆਂ ਦਿੱਤੀਆਂ ਪਰ ਉਹ ਅਜਿਹੀ ਕਾਂਗਿਆਰੀ ਵਿਚ ਫਸ ਗਈਆਂ ਕਿ ਪਹੁੰਚਾ ਤਾਂ ਨਿਕਲ ਗਿਆ ਪਰ ਲੱਤ ਛਿੱਲੀ ਗਈ।
ਸਿਹਤ ਵਿਗਿਆਨ ਇਹ ਆਖਦਾ ਹੈ ਕਿ ਕਾਮ ਪੱਖੋਂ ਅਤ੍ਰਿਪਤ ਮਨੁੱਖ ਹੀ ਖਤਰਨਾਕ ਨਹੀਂ ਹੁੰਦਾ, ਬਲਕਿ ਇਹ ਪ੍ਰਵਿਰਤੀ ਜਾਨਵਰਾਂ ਅੰਦਰ ਵੀ ਹੈ। ਸ਼ੇਰ ਤੇ ਹਾਥੀ ਇਸ ਅਵਸਥਾ ਵਿਚ ਕੁਝ ਵੀ ਫਨਾਹ ਕਰ ਸਕਦੇ ਹਨ। ਇਨ੍ਹਾਂ ਦੇ ਰਾਹ ਵਿਚੋਂ ਉਸ ਵੇਲੇ ਲਾਂਭੇ ਹੋ ਜਾਣਾ ਹੀ ਚੰਗਾ ਹੁੰਦਾ ਹੈ, ਪਰ ਕਈ ਵਿਗੜੀਆਂ ਨਸਲਾਂ ਦਾ ਪਤਾ ਹੀ ਨਹੀਂ ਲਗਦਾ ਕਿ ਉਹ ਸੰਤੁਸ਼ਟ ਕਿਸ ਪੱਖ ਤੋਂ ਹਨ। ਇਸ ਲਈ ਉਨ੍ਹਾਂ ਦਾ ਧਿਆਨ ਰੱਖਣਾ ਵੀ ਡਾਢਾ ਔਖਾ ਹੋ ਜਾਂਦਾ ਹੈ। ਵਿਆਹ ਜ਼ਿੰਦਗੀ ਦਾ ਸਭ ਤੋਂ ਉਤਮ ਮਿਲਾਪ ਹੈ। ਗ੍ਰਹਿਸਥ ਦੇ ਕਿਲੇ ਵਿਚ ਦਾਖਲ ਹੋਣ ਲਈ ਦੋ ਬੂਹੇ ਇਥੋਂ ਹੀ ਆਪ ਭੇੜੇ ਜਾਂਦੇ ਹਨ ਪਰ ਜਿਹੜੇ ਕਿਲੇ ਅੰਦਰ ਦਾਖਲ ਤਾਂ ਢੋਲ ਢਮੱਕੇ ਨਾਲ ਹੋਏ ਸੀ, ਵਿਚਾਲਿਓਂ ਹੀ ਚੀਕ-ਚਹਾੜੇ ਦੀ ਬੀਨ ਵਜਾਉਂਦੇ ਪਰਤ ਆਏ, ਇਨ੍ਹਾਂ ਬਾਰੇ ਕੀ ਕਹੀਏ? ਇਨ੍ਹਾਂ ਦੇ ਮਹਿੰਦੀ ਫਿੱਕੀ ਚੜ੍ਹੀ ਹੋਣ ਕਾਰਨ ਇਨ੍ਹਾਂ ਨੇ ਰੰਗ ਗੂੜ੍ਹਾ ਕਰਨ ਲਈ ਹੱਥ ਖ਼ੂਨ ਵਿਚ ਲਬੇੜ ਲਏ। ਜਿਸ ਹਲਕੇ ਵਿਚ ਚੋਅ ਵਗਦੇ ਹੋਣ, ਉਥੇ ਕਈ ਵਾਰ ਇਹ ਗੱਲ ਹੋ ਜਾਂਦੀ ਹੈ ਕਿ ਮੀਂਹ ਕਿਤੇ ਹੋਰ ਪਿਆ ਹੁੰਦਾ ਹੈ, ਪਾਣੀ ਕਿਤੇ ਹੋਰ ਸ਼ੂਕ ਰਿਹਾ ਹੁੰਦਾ ਹੈ। ਜਿਵੇਂ ਸਪੇਰਿਆਂ ਦੀ ਪਟਾਰੀ ਵਿਚਲਾ ਸੱਪ ਫੁੰਕਾਰੇ ਤਾਂ ਮਾਰ ਰਿਹਾ ਹੁੰਦਾ ਹੈ ਪਰ ਉਹ ਡੰਗ ਮਾਰਨ ਦੇ ਕਾਬਲ ਨਹੀਂ ਹੁੰਦਾ। ਇਸ ਵਿਥਿਆ ਨੂੰ ਗੌਰ ਨਾਲ ਪੜ੍ਹ ਕੇ ਸੋਚਿਓ ਕਿ ਚਰਖਾ ਕਿਥੇ ਕੁ ਡਾਹੀਏ...।
ਕਰਾਚੀ ਦੇ ਕਿਸੇ ਥਾਣੇ ਵਿਚ ਜਦੋਂ ਇਕ ਕੁੜੀ ਨੇ ਧੁੱਪੇ ਮੇਜ਼ ਕੁਰਸੀ ਡਾਹ ਕੇ ਬੈਠੇ ਥਾਣੇਦਾਰ ਨੂੰ ‘ਸਲਾਮਾਲੇਕਮ’ ਕਿਹਾ ਤਾਂ ਮਹਿੰਦੀ ਰੰਗੇ ਜੁੜੇ ਹੱਥਾਂ ਵਿਚ ਤਰਲੇ ਦੀ ਫਰਿਆਦ ਸੁਣ ਕੇ ਉਹਦੇ ਮੂੰਹੋਂ ਬੜਾ ਔਖਾ ‘ਵਾ ਲੇਕਮ ਸਲਾਮ’ ਨਿਕਲਿਆ।
“ਬੱਚੀ ਹੌਸਲੇ ਨਾਲ ਦੱਸ, ਰੋ ਕਿਉਂ ਰਹੀ ਏਂ? ਤਕਲੀਫ ਕੀ ਐ ਦੱਸ?” ਥਾਣੇਦਾਰ ਦਾ ਦਿਲ ਇਸ ਕਰ ਕੇ ਪਿਘਲ ਰਿਹਾ ਸੀ ਕਿ ਹਾਲੇ ਪਿਛਲੇ ਜੁੰਮੇ ਨੂੰ ਹੀ ਉਸ ਨੇ ਆਪਣੀ ਧੀ ਦਾ ਨਿਕਾਹ ਪੜ੍ਹਾਇਆ ਸੀ।
“ਸਰ ਮੇਰੇ ਵਿਆਹ ਨੂੰ ਅੱਜ ਪੂਰੇ ਤੇਰਾਂ ਦਿਨ ਹੋਏ ਹਨ ਪਰ ਪਰਸੋਂ ਤੋਂ ਮੇਰੇ ਘਰਵਾਲੇ ਬਾਰੇ ਕੋਈ ਉਘ-ਸੁੱਘ ਨਹੀਂ ਮਿਲੀ।”
“ਸਾਕ ਸਬੰਧੀਆਂ ਨੂੰ ਪੁੱਛਿਐ?”
“ਰਿਸ਼ਤੇਦਾਰੀ ਵਿਚ ਸਭ ਖਾਕ ਛਾਣ ਦਿੱਤੀ ਹੈ। ਕੁਝ ਨਹੀਂ ਪਤਾ ਲੱਗ ਰਿਹਾ ਸਰ।”
“ਤੇਰੇ ਨਾਲ ਕੌਣ ਹੈ?”
“ਇਹ ਮੇਰਾ ਭਰਾ ਹੈ।”
“ਤੇਰੇ ਸਹੁਰੇ ਘਰ ਹੋਰ ਕੌਣ ਹੈ?”
“ਕੋਈ ਨਹੀਂ ਸਰ। ਮੇਰੇ ਖਾਵੰਦ (ਪਤੀ) ਦੀ ਇਕ ਭੈਣ ਹੈ ਸਰ। ਉਸ ਨੇ ਹੀ ਰਿਸ਼ਤਾ ਕਰਵਾਇਆ ਸੀ। ਵਿਚਾਰੇ ਨਿੱਕੇ ਹੁੰਦੇ ਯਤੀਮ ਹੋ ਗਏ ਸਨ।”
“ਉਥੇ ਕਿਥੇ ਰਹਿੰਦੀ ਏ?”
“ਉਹ ਅਲੱਗ ਮਕਾਨ ਵਿਚ ਰਹਿੰਦੀ ਹੈ। ਸਰ ਇੰਨੇ ਕੁ ਦਿਨਾਂ ‘ਚ ਮੈਨੂੰ ਕੋਈ ਬਹੁਤਾ ਪਤਾ ਨਹੀਂ ਲੱਗ ਸਕਿਆ।”
ਤੇ ਉਹਨੇ ਦਰਖਾਸਤ ਦੇ ਨਾਲ ਪਾਸਪੋਰਟ ਸਾਈਜ਼ ਫੋਟੇ ਥਾਣੇਦਾਰ ਨੂੰ ਫੜਾ ਕੇ ਫਿਰ ਤਰਲਾ ਕੀਤਾ, “ਸਰ, ਖੁਦਾ ਦੇ ਵਾਸਤੇ, ਮੇਰਾ ਸ਼ੌਹਰ ਮਿਲਾ ਦਿਓ।”
“ਠੀਕ ਹੈ, ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਲੱਭਣ ਦੀ। ਪਹਿਲਾਂ ਤਾਂ ਨਹੀਂ ਗਿਆ ਸੀ ਕਿਤੇ।”
“ਸਰ ਕਿਸੇ ਬਿਜ਼ਨਸ ਮੀਟਿੰਗ ‘ਤੇ ਗਿਆ ਸੀ, ਦੂਜੇ ਦਿਨ ਆ ਗਿਆ ਸੀ।”
ਤੇ ਉਹ ਦੋਵੇਂ ਥਾਣੇ ਤੋਂ ਬਾਹਰ ਚਲੇ ਗਏ।
“ਜਨਾਬ ਮੁਕਲਾਵੇ ਵਾਲੇ ਦਿਨਾਂ ਵਿਚ ਤਾਂ ਕੋਈ ਬੰਦਾ ਆਪਣੀ ਬੀਵੀ ਤੋਂ ਤਿੰਨ ਘੰਟੇ ਨਹੀਂ ਪਰ੍ਹਾਂ ਹੁੰਦਾ ਤੇ ਇਹ ਤਿੰਨ ਦਿਨ ਤੋਂ ਘਰੋਂ ਬਾਹਰ ਹੈ। ਜ਼ਰੂਰ ਕੋਈ ਡੂੰਘੀ ਸਾਜ਼ਿਸ਼ ਲਗਦੀ ਹੈ।”
“ਚੁੱਪ ਕਰ ਸਾਲਿਆ, ਪਤਾ ਨਹੀਂ ਕਿਹਦੀਆਂ ਕੀ ਮਜਬੂਰੀਆਂ ਹੋਣ?” ਥਾਣੇਦਾਰ ਨੇ ਦਰਖਾਸਤ ‘ਤੇ ਮੋਟੀ ਨਿਗ੍ਹਾ ਮਾਰੀ...ਇਹ ਲੜਕੀ ਫਰਹਾ, ਸ਼ਕੀਲ ਨਾਂ ਦੇ ਗੱਭਰੂ ਨਾਲ ਵਿਆਹੀ ਗਈ ਸੀ।
ਪੁਲਿਸ ਪਾਰਟੀਆਂ ਸ਼ਕੀਲ ਦੀ ਭਾਲ ਵਿਚ ਤਾਇਨਾਤ ਕਰ ਦਿੱਤੀਆਂ ਗਈਆ ਪਰ ਅਗਲੀ ਸਵੇਰ ਹੀ ਪੁਲਿਸ ਨੂੰ ਇਤਲਾਹ ਮਿਲੀ ਕਿ ਕਰਾਚੀ ਦੇ ਮੇਨ ਬਜ਼ਾਰ ਵਿਚ ਬਾਰਾਂਦਰੀ ਦੇ ਸਾਹਮਣੇ ਇਕ ਮਕਾਨ ਦਾ ਬੂਹਾ ਤਿੰਨ ਦਿਨਾਂ ਤੋਂ ਖੁੱਲ੍ਹਾ ਹੈ ਤੇ ਅੰਦਰੋਂ ਬਦਬੂ ਆ ਰਹੀ ਹੈ।
ਥਾਣੇਦਾਰ ਆਪ ਸਾਰੀ ਪਾਰਟੀ ਲੈ ਕੇ ਪਹੁੰਚਿਆ ਤਾਂ ਨੌਜਵਾਨ ਦਾ ਕਤਲ ਹੋ ਚੁੱਕਾ ਸੀ। ਲਾਸ਼ ਬੈਡਰੂਮ ਵਿਚ ਫਰਸ਼ ‘ਤੇ ਪਈ ਸੀ ਤੇ ਖੂਨ ਬਾਹਰ ਵਿਹੜੇ ਤਕ ਆ ਚੁੱਕਾ ਸੀ।
ਫਰਹਾ ਵੱਲੋਂ ਦਰਖਾਸਤ ਨਾਲ ਦਿੱਤੀ ਫੋਟੋ ਨਾਲ ਜਦੋਂ ਨੌਜਵਾਨ ਦਾ ਚਿਹਰਾ ਮਿਲਾਇਆ ਗਿਆ ਤਾਂ ਇਹ ਲਾਸ਼ ਸ਼ਕੀਲ ਦੀ ਹੀ, ਤੇ ਦੋਵੇਂ ਹੱਥਾਂ ‘ਤੇ ਫਿੱਕੀ ਪੈ ਚੁੱਕੀ ਮਹਿੰਦੀ ਦਾ ਰੰਗ ਸੀ।
ਪੂਰੇ ਘਰ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਇਕ ਛੁਰੀ ਮਿਲੀ, ਹੱਥੀ ਵਾਲਾ ਰੋਟੀਆਂ ਪਕਾਉਣ ਵਾਲਾ ਤਵਾ ਤੇ ਸ਼ਕੀਲ ਦੀ ਇਕ ਹੋਰ ਔਰਤ ਨਾਲ ਫੋਟੋ।
ਪੁਲਿਸ ਦੀ ਸ਼ੱਕ ਦੀ ਸੂਈ ਕਿਸੇ ਪ੍ਰੇਮ ਕਹਾਣੀ ਵੱਲ ਮੋੜ ਕੱਟ ਰਹੀ ਸੀ, ਕਿਉਂਕਿ ਸ਼ਕੀਲ ਨਾਲ ਜਿਸ ਔਰਤ ਦੀ ਫੋਟੋ ਸੀ, ਉਹ ਪਿਆਰ ਭਰੇ ਅੰਦਾਜ਼ ਵਿਚ ਪਤੀ ਪਤਨੀ ਹੋਣ ਦੀ ਤਸਦੀਕ ਕਰਦੀ ਸੀ। ਖੈਰ! ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ।
ਅਸਲ ਵਿਚ ਸ਼ਕੀਲ ਦਾ ਪਹਿਲਾਂ ਵਿਆਹ ਜਵੇਦਾ ਨਾਂ ਦੀ ਲੜਕੀ ਨਾਲ ਹੋ ਚੁੱਕਾ ਸੀ। ਜਵੇਦਾ ਚੰਗੇ ਘਰੋਂ ਸੀ। ਖੁੱਲ੍ਹਾ ਡੁੱਲ੍ਹਾ ਖਰਚ ਕਰਦੀ ਸੀ ਪਰ ਉਸ ਦਾ ਕਿਸੇ ਹੋਰ ਲੜਕੇ ਨਾਲ ਪ੍ਰੇਮ-ਚੱਕਰ ਸੀ, ਜੋ ਸੀ ਤਾਂ ਉਸ ਦੀ ਵੱਡੀ ਭਾਬੀ ਦੀ ਰਿਸ਼ਤੇਦਾਰੀ ਵਿਚੋਂ ਪਰ ਜਵੇਦਾ ਦਾ ਅੱਬਾ ਉਥੇ ਉਹਦਾ ਨਿਕਾਹ ਕਰਨ ਲਈ ਰਜ਼ਾਮੰਦ ਨਾ ਹੋਇਆ। ਤੇ ਕਰਾਚੀ ਵਿਚ ਸਾਧਾਰਨ ਕਲਰਕ ਦੀ ਨੌਕਰੀ ਕਰਦੇ ਸ਼ਕੀਲ ਨਾਲ ਉਸ ਨੂੰ ਵਿਆਹ ਦਿੱਤਾ ਗਿਆ। ਜਵੇਦਾ ਪਿੰਡ ਤੋਂ ਉਹਦੇ ਨਾਲ ਕਰਾਚੀ ਆ ਗਈ ਅਤੇ ਰੌਣਕ ਤੇ ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਦੋਵੇਂ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਏ।
ਸ਼ਕੀਲ ਦੀ ਤਨਖਾਹ ਨਾਲ ਮਕਾਨ ਦਾ ਕਿਰਾਇਆ ਅਤੇ ਰੋਟੀ-ਪਾਣੀ ਤਾਂ ਠੀਕ ਚੱਲੀ ਜਾਂਦਾ ਸੀ ਪਰ ਜਵੇਦਾ ਦੇ ਸ਼ੌਕ ਪੂਰੇ ਨਹੀਂ ਸਨ ਹੁੰਦੇ। ਉਹ ਉਪਰੋਂ ਤਾਂ ਸ਼ਕੀਲ ਨਾਲ ਪਿਆਰ ਦਾ ਪਾਖੰਡ ਕਰਦੀ ਪਰ ਅੰਦਰੋਂ ਚਾਹੁੰਦੀ ਸੀ ਕਿ ਕਿਹੜੀ ਘੜੀ, ਤੇ ਕਿਵੇਂ ਨਾ ਕਿਵੇਂ ਇਸ ਤੋਂ ਪੱਲਾ ਛੁੱਟ ਜਾਵੇ। ਉਹ ਕਈ ਵਾਰ ਮਿੱਠੀਆਂ ਟਕੋਰਾਂ ਤੇ ਟਿੱਚਰਾਂ ਵਿਚ ਸ਼ਕੀਲ ਨੂੰ ਬੇਇੱਜ਼ਤ ਵੀ ਬਹੁਤ ਕਰਦੀ, ਪਰ ਮਨੋਂ ਬਿਲਕੁਲ ਸਾਫ ਸ਼ਕੀਲ ਨੂੰ ਨਹੀਂ ਪਤਾ ਸੀ ਕਿ ਰਜਿਸਟਰੀ ਤਾਂ ਹੋ ਗਈ ਹੈ ਪਰ ਇੰਤਕਾਲ ਨਹੀਂ ਹੋਵੇਗਾ। ਸ਼ਕੀਲ ਦੇ ਰੋਕਦਿਆਂ ਰੋਕਦਿਆਂ ਵੀ ਉਸ ਨੇ ਬੱਚੇ ਦਾ ਤੀਜੇ ਮਹੀਨੇ ਵਿਚ ਇਹ ਕਹਿ ਕੇ ਗਰਭਪਾਤ ਕਰਵਾ ਦਿੱਤਾ ਸੀ ਕਿ ਅਸੀਂ ਤਾਂ ਹਾਲੇ ਆਪ ਬੱਚੇ ਹਾਂ, ਅਸੀਂ ਬੱਚਾ ਕੀ ਕਰਨਾ ਹੈ? ਸ਼ਕੀਲ ਭਾਵੇਂ ਕਈ ਦਿਨ ਵਿਸ ਘੋਲਦਾ ਰਿਹਾ, ਪਰ ਜਵੇਦਾ ‘ਤੇ ਇਸ ਦਾ ਕੋਈ ਅਸਰ ਨਾ ਹੋਇਆ।
ਇਕ ਦਿਨ ਜਵੇਦਾ ਅਖ਼ਬਾਰ ਪੜ੍ਹ ਰਹੀ ਸੀ। ਛੁੱਟੀ ਹੋਣ ਕਾਰਨ ਸ਼ਕੀਲ ਹਾਲੇ ਸੁੱਤਾ ਪਿਆ ਸੀ। ਉਸ ਅਖ਼ਬਾਰ ਵਿਚ ਇਸ਼ਤਿਹਾਰ ਵੇਖਿਆ ਕਿ ਕਿਸੇ ਤਲਾਕਸ਼ੁਦਾ ਲੜਕੀ ਜਿਸ ਦੇ ਮਾਂ ਬਾਪ ਨਹੀਂ ਹਨ, ਆਪਣੇ ਭਰਾ ਤੇ ਭਰਜਾਈ ਕੋਲ ਰਹਿੰਦੀ ਹੈ, ਲਈ ਚੰਗੇ ਵਰ ਦੀ ਲੋੜ ਹੈ। ਲੜਕਾ ਖੂਬਸੂਰਤ ਤੇ ਪੜ੍ਹਿਆ ਲਿਖਿਆ ਹੋਵੇ; ਜੇ ਸੈਟਲ ਨਾ ਵੀ ਹੋਵੇ, ਤਦ ਵੀ ਉਸ ਨੂੰ ਸੈਟਲ ਕਰਨ ਵਿਚ ਮਾਲੀ ਮੱਦਦ ਦਿੱਤੀ ਜਾ ਸਕਦੀ ਹੈ।
ਜਵੇਦਾ ਨੂੰ ਲੱਗਾ ਕਿ ਕੰਧ ‘ਤੇ ਲਟਕਦੀ ਘੜੀ ਖੜ੍ਹੀ ਹੋ ਗਈ ਹੈ ਤੇ ਸੂਈਆਂ ਪੁੱਠੇ ਚੱਕਰ ਕੱਢਣ ਲੱਗ ਪਈਆਂ ਹਨ। ਪੁੱਠੇ ਖਿਆਲਾਂ ਦੀ ਛਿੰਝ ਉਸ ਦੇ ਦਿਮਾਗ ਵਿਚ ਪੈਣ ਲੱਗੀ, ਸੁਪਨਿਆਂ ਦਾ ਢੋਲ ਵੱਜਣ ਲੱਗਾ। ਤੀਰ ਇਕ ਨਿਸ਼ਾਨੇ ਦੋ, ਤੇ ਉਸ ਨੂੰ ‘ਕੱਠੇ ਫੁੰਡ ਹੁੰਦੇ ਦਿਸਣ ਲੱਗ ਪਏ। ਉਸ ਨੇ ਭੱਜ ਕੇ ਸੁੱਤੇ ਪਏ ਸ਼ਕੀਲ ਨੂੰ ਉਠਾਇਆ, “ਯਾਰ ਆਈਡੀਆ ਵੇਖ ਕਿਆ ਖ਼ੂਬ ਹੈ।”
“ਸੌਣ ਦੇ, ਅੱਜ ਛੁੱਟੀ ਹੈ ਈਦ ਦੀ, ਤੇ ਤੂੰ ਆਈਡੀਏ ਦੇਣ ਲੱਗੀ ਹੋਈ ਏਂ।”
“ਸੁਣ ਤਾਂ ਲੈ ਉਠ ਕੇ, ਈਦ ਵੇਖ ਕਿਵੇਂ ਮਨਾਉਂਦੇ ਆਂ ਆਪਾਂ।”
“ਦੱਸ?” ਅੱਖਾਂ ਮਲਦਿਆਂ ਸ਼ਕੀਲ ਬੋਲਿਆ।
“ਤੇਰਾ ਹੋਰ ਵਿਆਹ ਕਰ ਦਿਆਂ?”
“ਤੇਰੀ ਕਿਸੇ ਹੋਰ ਨਾਲ ਤਿਆਰੀ ਐ।”
“ਮੈਂ ਜਾਨੀ ਆਂ ਤੈਨੂੰ ਛੱਡ ਕੇ? ਮੈਂ ਤਾਂ ਹੋਰ ਸ਼ਿਕਾਰ ਮਾਰਨੈਂ?”
“ਫਜ਼ੂਲ ਗੱਲਾਂ ਨਹੀਂ ਕਰੀਦੀਆਂ।”
“ਕੰਨ ਖੋਲ੍ਹ ਕੇ ਸੁਣ, ਤੇਰੀ ਤਨਖਾਹ ਨਾਲ ਕੀ ਬਣਦੈ? ਮਾਲ ਹੱਥ ਲੱਗੂ ਮੋਟਾ, ਆਹ ਪੜ੍ਹ ਅਖ਼ਬਾਰ। ਗਰੀਬੀ ਤੇ ਖੁਸ਼ਕੀ ਚੱਕੀ ਜਾਊ ਸਾਰੀ।”
“ਸ਼ਕੀਲ ਨੇ ਨਿਗ੍ਹਾ ਮਾਰੀ ਤਾਂ ਕਾਰੋਬਾਰ ਵਿਚ ਮਦਦ ਕਰਨ ਲਈ ਵੀਹ ਲੱਖ ਦੀ ਪੇਸ਼ਕਸ਼ ਨੇ ਉਸ ਦੇ ਦਿਮਾਗ ਵਿਚ ਗ੍ਰੀਸ ਦੇ ਦਿੱਤੀ।”
“ਜਵੇਦਾ ਗੱਲ ਕਿਵੇਂ ਬਣੂੰ?”
“ਇਹ ਮੇਰਾ ਕੰਮ ਆ।”
“ਜੇ ਫੜੇ ਗਏ?”
“ਕਰਾਚੀ ਵਿਚ ਕੁੱਤਾ ਗੁਆਚਿਆ ਨ੍ਹੀਂ ਲੱਭਦਾ, ਆਪਾਂ ਕਿਥੋਂ ਲੱਭ ਜਾਂ‘ਗੇ?”
ਜਵੇਦਾ ਸਮਝ ਗਈ ਸੀ ਕਿ ਕੁੜੀ ਭਰਜਾਈ ਹੱਥੋਂ ਤੰਗ ਐ ਤੇ ਭਰਜਾਈ ਵੀ ਉਸ ਤੋਂ ਲੜ ਛੁਡਾਉਣਾ ਚਾਹੁੰਦੀ ਹੈ। ਉਹ ਜਾ ਪਹੁੰਚੀ ਠਿਕਾਣੇ ‘ਤੇ। ਵਿਛਾ‘ਤਾ ਤੰਦੂਆ ਜਾਲ। ਆਖਣ ਲੱਗੀ, ਛੋਟੇ ਛੋਟੇ ਸਾਂ ਜਦੋਂ ਮਾਂ ਬਾਪ ਤੁਰ ਗਏ ਐਕਸੀਡੈਂਟ ਵਿਚ। ਬੜੀ ਮਿਹਨਤ ਨਾਲ ਇਥੋਂ ਤਕ ਆਏ ਹਾਂ।
“ਕੀ ਕਰਦੈ ਭਰਾ ਤੁਹਾਡਾ?”
“ਦੁਬਈ ‘ਚ ਛੋਟਾ ਮੋਟਾ ਕਾਰੋਬਾਰ ਆ। ਆਉਂਦਾ ਜਾਂਦਾ ਰਹਿੰਦਾ। ਮਾਂ ਬਾਪ ਸਿਰ ‘ਤੇ ਨਹੀਂ। ਚਾਹੁੰਦੀ ਆਂ ਚਾਦਰ ਪਾ ਕੇ ਲੈ ਆਵਾਂ ਭਾਬੀ।”
“ਬੱਸ ਹਾਅ ਤਾਂ ਤੂੰ ਸਾਡੇ ਦਿਲ ਦੀ ਗੱਲ ਕਰ‘ਤੀ। ਸਹੁਰਾ ਤਾਂ ਮੈਂ ਵੀ ਨਹੀਂ ਵੇਖਿਆ। ਸੱਸ ਪੂਰੀ ਹੋਈ ਨੂੰ ਹੋ ਗਏ ਨੇ ਚਾਰ ਕੁ ਸਾਲ। ਮੇਰੀ ਜਵਾਨ ਫਰਾਹ ਦਾ ਘਰਵਾਲਾ ਟੈਕਸੀ ਚਲਾਉਂਦਾ ਸੀ, ਫੌਤ ਹੋ ਗਿਆ ਪਿਛਲੇ ਸਾਲ। ਗੱਡੀ ਪਲਟ ਕੇ ਅੱਗ ਲੱਗ ਗਈ ਸੀ। ਮੇਰੇ ਪਤੀ ਬੈਂਕ ਮੈਨੇਜਰ ਨੇ, ਕਹਿੰਦੇ ਨੇ ਭੈਣ ਦਾ ਘਰ ਵਸਾਉਣ ਲਈ ਸਭ ਕੁਝ ਕਰ ਦਿਆਂਗਾ।”
“ਆਹ ਫੋਟੋ ਆ ਮੇਰੇ ਵੀਰ ਦੀ। ਤੁਸੀਂ ਆਪਣੇ ਪਤੀ ਨੂੰ ਵਿਖਾ ਲੈਣਾ।”
“ਲੈ ਆ ਹੀ ਗਏ ਨੇ।...ਮੈਂ ਤਾਂ ਹਾਂ ਕਰ‘ਤੀ ਜੀ ਤੁਸੀਂ ਦੱਸੋ?”
“ਮੈਂ ਕਿਵੇਂ ਨਾਂਹ ਕਰ ਸਕਦਾਂ?”
“ਅਗਲੇ ਜੁੰਮੇ ਆ ਜਾਇਓ ਤੁਸੀਂ ਭਰਾ ਨੂੰ ਲੈ ਕੇ। ਕਾਜ਼ੀ ਅਸੀਂ ਬੁਲਾ ਰੱਖਾਂਗੇ। ਚਾਹ ਪਾਣੀ ਪਿਆ ਕੇ ਤੋਰ ਦਿਆਂਗੇ। ਚਲੋ, ਅਖਬਾਰ ਵਿਚ ਤਾਂ ਵੀਹ ਲਿਖਿਆ ਸੀ, ਅਸੀਂ ਪੰਝੀ ਲੱਖ ਦਾ ਡਰਾਫਟ ਦੇ ਦਿਆਂਗੇ। ਮੁੰਡਾ ਚੰਗੀ ਤਰ੍ਹਾਂ ਸੈਟ ਹੋ ਜੂ ਦੁਬਈ ਵਿਚ। ਬਾਕੀਆਂ ਦਾ ਨਿੱਕਾ ਮੋਟਾ ਸਾਮਾਨ ਲੈ ਆਇਓ।” ਨਣਾਨ ਤੋਂ ਅੱਕੀ ਭਾਬੀ ਨੇ ਸਭ ਕੁਝ ਫਾਈਨਲ ਕਰ ਦਿੱਤਾ।...ਤੇ ਅਗਲੇ ਜੁੰਮੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਜਿਵੇਂ ਕੋਈ ਗਵਾਹਾਂ ਤੋਂ ਬਗੈਰ ਹੀ ਮੁਕੱਦਮਾ ਜਿੱਤ ਗਿਆ ਹੋਵੇ।
ਜਵੇਦਾ ਨੇ ਪੈਸੇ ਸੰਭਾਲੇ ਤੇ ਸ਼ਕੀਲ ਤੇ ਫਰਹਾ ਨੂੰ ਕਿਰਾਏ ‘ਤੇ ਫਲੈਟ ਲੈ ਦਿੱਤਾ। ਸ਼ਕੀਲ ਨੂੰ ਕਹਿਣ ਲੱਗੀ, “ਇਹ ਹੱਕ ਬੱਸ ਦੋ ਚਾਰ ਦਿਨ ਲਈ ਹੀ ਮੈਂ ਦਿੱਤਾ ਕਿਸੇ ਨੂੰ। ਦਸ ਕੁ ਦਿਨ ਕੱਟ ਤੇ ਖਿਸਕੀਏ।”
ਉਧਰ ਜਵੇਦਾ ਨੇ ਪੁਰਾਣੇ ਕੁਨੈਕਸ਼ਨ ਜੋੜ ਲਏ। ਉਹ ਆਪਣੇ ਪ੍ਰੇਮੀ ਨੂੰ ਘਰ ਬੁਲਾਉਣ ਲੱਗ ਪਈ। ਪਹਿਲਾਂ ਜਦੋਂ ਸ਼ਕੀਲ ਘਰ ਆਇਆ ਤਾਂ ਠੀਕ ਸੀ, ਪਰ ਜਿਸ ਦਿਨ ਅਚਾਨਕ ਆ ਕੇ ਉਸ ਨੇ ਰਾਤ ਵੇਲੇ ਪਿਛਲਾ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਜਵੇਦਾ ਕਿਸੇ ਹੋਰ ਨਾਲ ਕਲੋਲਾਂ ਕਰ ਰਹੀ ਸੀ।
ਸ਼ਕੀਲ ਗੁੱਸੇ ਵਿਚ ਫਟ ਗਿਆ, “ਠਹਿਰ ਜਾਹ ਕੰਜਰਦਿਆ...ਕੌਣ ਐਂ ਤੂੰ ਅੱਧੀ ਰਾਤ ਵੇਲੇ।” ਤੇ ਉਹ ਰਸੋਈ ਵਿਚੋਂ ਛੁਰੀ ਚੁੱਕ ਲਿਆਇਆ। ਮਗਰੇ ਉਸ ਦੇ ਜਵੇਦਾ ਨਿਕਲੀ, ਉਸ ਨੂੰ ਕੁਝ ਨਾ ਲੱਭੇ। ਆਖਿਰ ਉਸ ਨੇ ਰੋਟੀਆਂ ਪਕਾਉਣ ਵਾਲਾ ਤਵਾ ਹੱਥੀ ਤੋਂ ਦੋਹਾਂ ਹੱਥਾਂ ਨਾਲ ਫੜ, ਕੰਨ ਭਾਰ ਸ਼ਕੀਲ ਦੇ ਸਿਰ ਵਿਚ ਇੰਨੀ ਜ਼ੋਰ ਦੀ ਮਾਰਿਆ ਕਿ ਸਿਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਤੇ ਉਹ ਥਾਏਂ ਢੇਰੀ ਹੋ ਗਿਆ।
ਤੇ ਸ਼ਹਿਰ ਤੋਂ ਖਿਸਕਦਾ ਇਹ ਪ੍ਰੇਮੀ ਜੋੜਾ ਪੁਲਿਸ ਨੇ ਦਬੋਚ ਲਿਆ ਸੀ।
ਜਦੋਂ ਥਾਣੇਦਾਰ ਨੇ ਫਰਹਾ ਨੂੰ ਥਾਣੇ ਬੁਲਾ ਕੇ ਸ਼ਕੀਲ ਦੀ ਫੋਟੋ ਕਿਸੇ ਔਰਤ ਨਾਲ ਵਿਖਾ ਕੇ ਪੁੱਛਿਆ, “ਇਹ ਕੌਣ ਐਂ?”
“ਸਰ ਮੇਰੀ ਨਣਾਨ।”
“ਭੈਣਾਂ ਭਰਾਵਾਂ ਨਾਲ ਏਦਾਂ ਵੀ ਫੋਟੋ ਖਿਚਾਉਂਦੀਆਂ ਨੇ?”
ਤੇ ਨਾਲ ਹੀ ਥਾਣੇਦਾਰ ਨੇ ਫਰਹਾ ਦੀ ਸੌਕਣ ਜਵੇਦਾ ਸਾਹਮਣੇ ਲਿਆ ਖੜ੍ਹੀ ਕੀਤੀ। ਝੂਠ ਦਾ ਭਾਂਡਾ ਫੁੱਟ ਕੇ ਖਿਲਰ ਗਿਆ ਸੀ ਪਰ ਫਰਹਾ ਦੂਜੀ ਵਾਰ ਸਾਰੀ ਦੀ ਸਾਰੀ ਲੁੱਟੀ ਗਈ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346