Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 

Online Punjabi Magazine Seerat


 ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

- ਹਰਮੰਦਰ ਕੰਗ
 

 

ਸਮਿਆਂ ਦੇ ਨਾਲ ਜਮਾਨਿਆਂ ਦੇ ਦਸਤੂਰ ਹਮੇਸ਼ਾਂ ਬਦਲਦੇ ਰਹਿੰਦੇ ਹਨ ਅਤੇ ਬਦਲਦੇ ਹੀ ਰਹਿਣਗੇ।ਪੁਰਾਣੀਆਂ ਗੱਲਾਂ,ਪੁਰਾਣੀਆਂ ਘਟਨਾਵਾਂ ਇਤਿਹਾਸ ਦੀ ਬੁੱਕਲ ਵਿੱਚ ਲੰਮੀਆਂ ਤਾਂਣ ਕੇ ਸੌ ਜਾਂਦੀਆਂ ਹਨ।
ਮੱਕੀ ਦੀਆਂ ਛੱਲੀਆਂ ਦੇ ਦਾਣੇ ਉਘੇੜ ਕੇ ਹੁਣ ਭੱਠੀਆਂ ਤੋਂ ਭੁਨਾ ਕੇ ਖਾਂਣ ਦਾ ਜਮਾਨਾ ਕੋਹਾਂ ਪਿੱਛੇ ਰਹਿ ਗਿਆ ਹੈ।ਉਸੇ ਮੱਕੀ ਦੀਆਂ ਛੱਲੀਆਂ ਦੇ ਦਾਣੇ ਹੁਣ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਫੂਡ ਕਾਰਨਰਾਂ ਵਿੱਚ ‘ਪੌਪ ਕਾਰਨ‘ਦੇ ਰੂਪ ਵਿੱਚ ਬੜੇ ਮਹਿੰਗੇ ਵਿਕਦੇ ਹਨ।ਅਖੇ ਵਫਾ,ਸਚਾਈ ਉਹਨਾਂ ਵੇਲਿਆਂ ਦੀਆਂ ਗੱਲਾਂ ਹਨ ਜਦੋਂ ਲੋਕਾਂ ਦੇ ਘਰ ਕੱਚੇ ਅਤੇ ਦਿਲ ਸੱਚੇ ਹੁੰਦੇ ਸਨ।ਗੱਲ ਵੀ ਠੀਕ ਹੈ।ਪਰ ਪੁਰਾਣੀਆਂ ਗੁੱਡੀਆਂ ਨੂੰ ਨਵੇਂ ਪਟੋਲੇ ਛੇਤੀ ਕੀਤੇ ਰਾਸ ਵੀ ਨਹੀਂ ਆਉਂਦੇ।ਸੱਤਰ ਵਿਆਂ ਦੇ ਦਹਾਕੇ ਵਿੱਚ ਪਿੰਡ ਵਾਲਾ ਕਰਤਾਰ ਸਿਓ ਨਵਾਂ ਨਵਾਂ ਫੌਜ ਵਿੱਚ ਭਰਤੀ ਹੋਇਆ।ਛੇ ਕੁ ਮਹੀਨਿਆਂ ਦੇ ਵਕਫੇ ਬਾਅਦ ਛੁੱਟੀ ਕੱਟਣ ਪਿੰਡ ਆਇਆ।ਤਾਰਾ ਫੌਜੀ ਨਾਲ ਦੋ ਰੰਮ ਦੀਆਂ ਬੋਤਲਾਂ ਵੀ ਲੈ ਆਇਆ।ਨੌਕਰੀ ਦੌਰਾਨ ਤਾਰਾ ਫੌਜੀ ਮਿਲਟਰੀ ਦੇ ਕਾਇਦੇ ਕਾਨੂੰਨ ਸਿੱਖਣ ਦੇ ਨਾਲ ਨਾਲ ਬਾਹਰਲਾ ਖਾਣਾਂ ਪੀਣਾਂ,ਉੱਠਣ ਬੈਠਣ,ਬੋਲਣ ਚਾਲਣ ਵੀ ਚੰਗੀ ਤਰਾਂ ਸਿੱਖ ਗਿਆ ਸੀ।ਦੋ ਕੁ ਦਿਨਾਂ ਬਾਦ ਕਰਤਾਰ ਸਿਓ ਯਾਨੀਂ ਤਾਰਾ ਫੌਜੀ ਨਾਲ ਲੱਗਦੇ ਸ਼ਹਿਰ ਗਿਆ।ਘਰ ਵਾਸਤੇ ਸੌਦਾ ਪੱਤਾ ਅਤੇ ਹੋਰ ਨਿੱਕ ਸੁੱਕ ਜਿਹੀ ਖਰੀਦਣ ਤੋਂ ਬਾਦ ਤਾਰੇ ਨੇ ਸ਼ਾਮ ਦੀ ਸਬਜੀ ਬਣਾਉਣ ਲਈ ਲਸਣ ਗੰਢੇ ਖਰੀਦਣ ਤੋਂ ਇਲਾਵਾ ਤਿੰਨ ਪੱਤ ਗੋਭੀ ਦੇ ਫੁੱਲ ਵੀ ਖਰੀਦ ਲਏ।ਘਰੇ ਲਿਆ ਕੇ ਫੌਜਣ ਨੂੰ ਆਡਰ ਚਾੜ ਦਿੱਤਾ ਕਿ ਆਜ ਹਮ ਬੰਦ ਗੋਭੀ ਕੀ ਸਬਜੀ ਖਾਵਾਂਗੇ।ਆਪ ਫੌਜੀ ਨੇ ਬਾਹਰਲੇ ਦਰਵਾਜੇ ਵਿੱਚ ਮੰਜਾ ਤਾਹ ਕੇ ਰੰਮ ਦੀ ਬੋਤਲ ਖੋਲ ਲਈ।ਤਾਰਾ ਫੌਜੀ ਗਲੀ ਵਿੱਚੋਂ ਲੰਘਦੇ ਕਿਸੇ ਬੰਦੇ ਨੂੰ ਨਾਲੇ ਤਾਂ ਸੁਲਾਹ ਜੀ ਮਾਰ ਕੇ ਕੋਲ ਬਿਠਾ ਲਿਆ ਕਰੇ ਅਤੇ ਨਾਲੇ ਫੌਜ ਦੀਆਂ ਦੋ ਚਾਰ ਗੱਲਾਂ ਸੁਣਾ ਛੱਡਿਆ ਕਰੇ।ਚੌਕੇ ਵਿੱਚ ਫੌਜਣ ਰੋਟੀ ਟੁੱਕ ਦੇ ਆਹਰ ਲੱਗੀ ਹੋਈ ਸੀ।ਦੋ ਕੁ ਘੰਟਿਆਂ ਬਾਦ ਜਦੋ ਫੌਜੀ ਹਵਾ ਪਿਆਜੀ ਜਿਹਾ ਹੋ ਗਿਆ ਤਾਂ ਚੌਕੇ ਵਿੱਚ ਫੌਜਣ ਕੋਲ ਆ ਕਹਿੰਦਾ, “ਕੈਸੀ ਸਬਜੀ ਬਣੀ ਹੈ ਪੱਤ ਗੋਭੀ ਕੀ,ਜਰਾ ਚੱਖ ਕੇ ਦੇਖਨਾਂ ਹੈ”।ਫੌਜਣ ਪਹਿਲਾਂ ਹੀ ਖਿਝੀ ਬੈਠੀ ਸੀ।ਫੌਜੀ ਨੂੰ ਪੈ ਨਿੱਕਲੀ,“ਵੇ ਆਹ ਕੀ ਚੱਕ ਲਿਆਇਆ ਤੂੰ ਪੱਤਿਆਂ ਦੀ ਗੰਢ ਜੀ,ਮੈ ਤਾਂ ਸਾਰੇ ਪੱਤੇ ਖੋਲ ਕੇ ਦੇਖ ਲੇ,ਵਿੱਚੋ ਤਾਂ ਕੁਛ ਨਿਕਲਿਆ ਨੀ।ਸਬਜੀ ਸੁਆਹ ਬਣਾਵਾਂ।” ਤਾਰਾ ਫੌਜੀ ਡੌਰ ਭੌਰ ਜਿਹਾ ਕਦੇ ਫੌਜਣ ਵੱਲ ਤੇ ਕਦੇ ਥੱਲੇ ਖਿਲਰੇ ਪਏ ਬੰਦ ਗੋਭੀ ਦੇ ਪੱਤਿਆਂ ਵੱਲ ਨੂੰ ਦੇਖੀ ਜਾਵੇ।ਫੌਜਣ ਨੇਂ ਪੱਤ ਗੋਭੀ ਦੀਆਂ ਸਾਰੀਆਂ ਪਰਤਾਂ ਇਸੇ ਆਸ ਚ ਉਧੇੜ ਸੁੱਟੀਆਂ ਕਿ ਸ਼ਾਇਦ ਵਿੱਚੋਂ ਗੋਭੀ ਦਾ ਫੁੱਲ ਨਿੱਕਲ ਆਵੇ।ਫੌਜੀ ਆਪਣੀਂ ਘਰ ਵਾਲੀ ਨੂੰ ਮ੍ਰੂਰਖ ਸਮਝੀ ਜਾਵੇ ਤੇ ਤਾਰੇ ਦੇ ਘਰਵਾਲੀ ਤਾਰੇ ਨੂੰ ਮੂਰਖ ਸਮਝੀ ਜਾਵੇ।ਕੀਹਨੇਂ ਦੇਖੀਆਂ ਸਨ ਪੁਰਾਣੇ ਜਮਾਨੇ ਵਿੱਚ ਬੰਦ ਗੋਭੀਆਂ।ਹੁਣ ਫੌਜਣ ਕੀ ਜਾਂਣੇ ਕਿ ਜਿਹੜੀ ਪੱਤ ਗੋਭੀ ਦੇ ਪੱਤਿਆਂ ਨੂੰ ਉਹਨੇਂ ਸੁੱਟ ਦਿੱਤਾ ਸੀ ਹੁਣ ਉਹਨਾਂ ਨੂੰ ਹੁਣ ਮਹਿੰਗੇ ਭਾਅ ਵਿਕਦੇ ਚਿਕਨ ਬਰਗਰਾਂ ਵਿੱਚ ‘ਹੈਲਦੀ ਫੂਡ” ਦੇ ਰੂਪ ਵਿੱਚ ਪਾ ਕੇ ਲੋਕ ਖਾਂਦੇ ਹਨ।ਤੈਨੂੰ ਵਿੱਚੋਂ ਲੱਭਿਆ ਈ ਕੱਖ ਨੀਂ।ਖੈਰ ਅਖੇ ਪਿੰਡਾਂ ਵਾਲੇ ਭੋਲੇ ਭਾਲੇ।ਸ਼ੁਕਰ ਹੈ ਕਿ ਪਿੰਡਾਂ ਵਿੱਚੋਂ ਇਹ ਭੋਲਾਪਣ ਵੀ ਅਜੇ ਕਦੇ ਕਦੇ ਦੇਖਣ ਨੂੰ ਮਿਲਦਾ ਹੈ।ਛਲ ਫਰੇਬ ਕੋਹਾਂ ਦੂਰ ਐ ਜਿਸ ਦਿਨ ਇਹ ਹਰ ਘਰ ਦੀ ਦੇਹਲੀ ਟੱਪ ਗਿਆ ਤਾਂ ਫਿਰ ਦੁਨੀਆਂ ਦੀ ਰੱਬ ਹੀ ਬਾਂਹ ਫੜ ਸਕਦੈ।
ਬੇਬੇ ਕੀ ਜਾਂਣਦੀ ਐ ਅੰਗਰੇਜੀ ਮਹੀਨਿਆਂ ਨੂੰ।ਸਾਉਣ ਮਹੀਨਾ ਕਿਣ ਮਿਣ ਕਰਦਾ ਲੰਘ ਗਿਆ।ਬੇਬੇ ਦੀ ਨੂੰਹ ਪੇਕੀਂ ਬੈਠੀ ਐ।“ਵੇ ਪੁੱਤ ਸਾਰਾ ਸੌਣ ਮੀਨ੍ਹਾਂ ਨੰਘ ਗਿਆ,ਅੱਜ ਸੁੱਖ ਨਾਲ ਚੰਗਾ ਦਿਨ ਐ,ਜਾਹ ਅੱਜ ਬਹੂ ਨੂੰ ਲੈ ਆ,ਸਤਾਈ ਦਿਨ ਹੋ ਗਏ ਪੇਕੇ ਗਈ ਨੂੰ।” ਮਾਂ ਆਪਣੇ ਇਕਲ਼ੌਤੇ ਪੁੱਤਰ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਤੀਆਂ ਦੇਖਣ ਪੇਕੇ ਗਈ ਨੂੰਹ ਰਾਣੀ ਨੂੰ ਲਿਆਉਣ ਲਈ ਤਰਲੇ ਰੂਪੀ ਹਦਾਇਤ ਕਰਦੀ ਹੈ।“ਨਾਂਅ, ਬੇਬੇ ਜੇ ਕੱਲ ਨੂੰ ਚਲਾ ਜਾਵਾਂ,ਤਾਂ ਨੀਂ ਠੀਕ?” ਮੁੰਡੇ ਦਾ ਜਵਾਬ ਸੀ।ਬੇਬੇ ਜਾਣੀਂ ਇੱਕੱਲੀ ਕਹਿਰੀ ਘਰ ਦੇ ਕੰਮ ਧੰਦਿਆਂ ਤੋਂ ਅੱਕੀ ਪਈ ਸੀ,ਮੁੰਡੇ ਨੂੰ ਪੈ ਨਿੱਕਲੀ।“ਖਸਮਾਂ ਨੂੰ ਖਾਹ,ਜਦੋਂ ਤੇਰੀ ਮਰਜੀ ਹੋਈ ਲਿਆਈਂ।ਆਏਂ ਤਾਂ ਹੈ ਨੀਂ ਵੀ ਮਾਂ ਮਰਦੀ ਐ ਏਥੇ ਏਸ ਉਮਰੇ।ਕਦੇ ਧਾਰ ਕੱਢ ਲਾ,ਕਦੇ ਲੀੜੇ ਧੋ ਲਾ।ਜਾਏ ਵੱਡੜੇ ਕੰਮ ਈ ਨੀਂ ਮੁੱਕਦੇ ਐਥੇ ਤਾਂ।ਜੇ ਮੈਂ ਈ ਸਾਰੀ ਉਮਰ ਏਥੇ ਮਰਨਾਂ ਸੀ ਤਾਂ ਤੇਰਾ ਨਿਕੱਮੇ ਦਾ ਡੋਲਾ ਲਿਆਉਣ ਦੀ ਕੀ ਲੋੜ ਸੀ।”ਬੇਬੇ ਗੁੱਸੇ ਨਾਲ ਭਰੀ ਪੀਤੀ ਮੁੰਡੇ ਨੂੰ ਬੁਰਾ ਭਲਾ ਕਹਿਣ ਲੱਗੀ।“ਬੇਬੇ ਜੋ ਮਰਜੀ ਕੈਹ ਲੈ,ਪਰ ਅੱਜ ਨ੍ਹੀਂ ਮੈਂ ਜਾਣਾਂ।”ਮੁੰਡੇ ਦਾ ਜਵਾਬ ਸੀ।“ਵੇ ਕੋਹੜੀਆ ਅੱਜ ਕੀ ਭੁਚਾਲ ਆਇਐ,ਅੱਜ ਕਿਉਂ ਨੀਂ ਜਾਣਾਂ?”ਬੇਬੇ ਨੇ ਉੱਤਸੁਕਤਾ ਨਾਲ ਪੁੱਛਿਆ।“ ਬੇਬੇ ਅੱਜ ਤੂੰ ਤੜਕੇ ਈ ਤਾਂ ਖੀਰ ਬਣਾ ਲੀ,ਅੱਜ ਮੈਂ ਸਾਰਾ ਦਿਨ ਘਰੇ ਰੈਹ ਕੇ ਖੀਰ ਖਾਂਣੀ ਆ,ਫੇ ਪਤਾ ਨੀਂ ਤੂੰ ਕਦੋ ਅਗਲੇ ਸਾਲ ਸੌਣ ਨੂੰ ਖੀਰ ਬਣਾਏਂਗੀ।ਮੁੰਡੇ ਦਾ ਭੋਲੇਪਣ ‘ਚ ਦਿੱਤਾ ਜਵਾਬ ਸੁਣ ਕੇ ਬੇਬੇ ਸਿਰ ਫੜ ਕੇ ਬੈਠ ਗਈ।
ਮਾਰ ਸੁੱਟੀ ਦੁਨੀਆਂ ਖਾਣ ਦੇ ਸਵਾਦਾ ਨੇਂ ‘ਤੇ ਉੱਧਰ ਮਰ ਗਈ ਵਿਚਾਰੀ ਸੰਤੋ ਸਰਫਾ ਕੰਜੂਸੀ ਕਰ ਕਰ ਕੇ ਘਰ ਬੰਨਦੀ।ਸੰਤੋ ਭਿੰਡੀਆਂ ਦੀ ਸਬਜੀ ਬਣਾਇਆ ਕਰੇ,ਵਿੱਚ ਸਾਬਤ ਹਰੀਆਂ ਮਿਰਚਾਂ ਸੁੱਟ ਦਿਆ ਕਰੇ,ਅਤੇ ਫਿਰ ਪਰਿਵਾਰਕ ਮੈਂਬਰਾਂ ਨੂੰ ਰੋਟੀ ਪਰੋਸਣ ਤੋਂ ਪਹਿਲਾਂ ਹੀ ਸਬਜੀ ਵਿੱਚੋਂ ਹਰੀਆਂ ਮਿਰਚਾਂ ਕੱਢ ਕੇ ਸਾਂਭ ਕੇ ਰੱਖ ਲਿਆ ਕਰੇ ਅਤੇ ਫਿਰ ਅਗਲੇ ਦਿਨ ਬਣਦੀ ਦਾਲ ਸਬਜੀ ਵਿੱਚ ਪਾ ਦਿਆ ਕਰੇ।ਸੰਤੋ ਦਾ ਘਰ ਵਾਲਾ ਡਰਦਾ ਡਰਦਾ ਕਦੇ ਕਦੇ ਸੰਤੋ ਨੂੰ ਕਹਿ ਵੀ ਦਿਆ ਕਰੇ ਅੱਜ ਦਾਲ ਕਰਾਰੀ ਨਹੀਂ ਬਣੀਂ।ਸੰਤੋ ਦੇ ਤਿੰਨ ਮੁੰਡੇ ਸਨ ਤਿੰਨੇ ਹੀ ਕੁਵਾਰੇ ਸਨ,ਸਭ ਤੋ ਛੋਟਾ ਤਾਂ ਅਜੇ ਸਕੂਲ ਪੜ੍ਹਦਾ ਸੀ।ਮੁੰਡੇ ਆਪਣੀਂ ਮਾਂ ਨੂੰ ਅਕਸਰ ਸਵਾਲ ਕਰਦੇ ਕਿ ਮਾਂ ਤੂੰ ਸਬਜੀ ਦਾਲ ਵਿੱਚ ਸਾਬਤ ਮਿਰਚਾਂ ਕਿਉਂ ਪਾਉਦੀ ਐ?ਫਿਰ ਇਹਨਾਂ ਮਿਰਚਾਂ ਨੂੰ ਸਬਜੀ ਦਾਲ ਚੋਂ ਬਾਹਰ ਕਿਉਂ ਕੱਢ ਲੈਂਦੀ ਹੈਂ।ਤਾਂ ਸੰਤੋ ਦਾ ਇੱਕੋ ਇੱਕ ਘੜਿਆ ਘੜਾਇਆ ਜਵਾਬ ਹੁੰਦਾ,“ਪੁੱਤ ਕੁੜੱਤਣ ਬਹੁਤ ਹੁੰਦੀ ਐ ਇਹਨਾਂ ਸਾਬਤੀਆਂ ਮਿਰਚਾਂ ‘ਚ,ਨਾਲੇ ਤੇਰਾ ਪਿਓ ਤੇ ਛੋਟਾ ਘੱਟ ਮਿਰਚਾਂ ਆਲੀ ਦਾਲ਼ ਖਾ ਕੇ ਰਾਜੀ ਐ।”ਇੱਕ ਦਿਨ ਸੰਤੋ ਨੇ ਭਿੰਡੀਆਂ ਦੀ ਸਬਜੀ ਬਣਾ ਲਈ ਤੇ ਆਦਤ ਮੁਤਾਬਕ ਪਹਿਲਾਂ ਹੀ ਸਬਜੀ ਵਿੱਚ ਪਾਈਆਂ ਸਾਰੀਆਂ ਸਾਬਤ ਮਿਰਚਾਂ ਇੱਕ ਇੱਕ ਕਰਕੇ ਬਾਹਰ ਕੱਢ ਕੇ ਰੱਖ ਲਈਆਂ।ਜਦ ਸ਼ਾਂਮ ਨੂੰ ਸਾਰੇ ਰੋਟੀ ਖਾਂਣ ਬੈਠੈ ਤਾਂ ਰੋਟੀ ਖਾਂਦਿਆਂ ਛੋਟੇ ਦੇ ਜਬਾੜੇ ਥੱਲੇ ਇੱਕ ਸਾਬਤ ਮਿਰਚ ਆ ਗਈ।ਲੱਗਾ ਉਹ ਬੂ ਦੁਹਾਈ ਕਰਨ।ਸੰਤੋ ਨੂੰ ਪਾਣੀ ਲਿਆਉਣ ਲਈ ਗਲਾਸ ਨਾਂ ਲੱਭੇ।ਉੱਧਰ ਸੰਤੋ ਦੇ ਘਰ ਵਾਲਾ ਸੰਤੋ ਨੂੰ ਗਾਲਾਂ ਕੱਢੀ ਜਾਵੇ,“ਇਹਨੂੰ ਬੀਹ ਬਾਰੀ ਕਿਹੈ ਬਹੇਲ ਨੂੰ ਵੀ ਸਾਬਤ ਮਿਰਚਾਂ ਨਾਂ ਪਾਇਆ ਕਰ ਦਾਲ ਚ।” “ਵੇ ਤੂੰ ਬੈਹ ਨੀਂ ਸਕਦਾ ਟਿਕ ਕੇ,ਕਿਵੇ ਚਬਰ ਚਬਰ ਲਾਈ ਐ।”ਸੰਤੋ ਨੇ ਆਪਣੇ ਘਰ ਵਾਲੇ ਨੂੰ ਘੁਰਕੀ ਦੇ ਕੇ ਚੁੱਪ ਕਰਾ ਦਿੱਤਾ।ਰੋਟੀ ਖਾਣ ਸਮੇਂ ਦਾ ਸਾਰਾ ਮਾਹੌਲ ਅਣਸੁਖਾਵਾ ਹੋ ਗਿਆ।ਉਂਝ ਸੰਤੋ ਵੀ ਹੈਰਾਨ ਸੀ ਬਈ ਸਬਜੀ ਵਿੱਚ ਮਿਰਚ ਰਹਿ ਕਿਵੇਂ ਗਈ ਜਦੋ ਕਿ ਉਸ ਨੇ ਤਾਂ ਇਕੱਲੀ ਇਕੱਲੀ ਮਿਰਚ ਕੱਢ ਲਈ ਸੀ।“ਬੇਬੇ ਤੁੂੰ ਚਾਹ ਆਂਗੂੰ ਦਾਲ ਸਬਜੀ ਨੂੰ ਵੀ ਪੁਣ ਲਿਆ ਕਰ।”ਵੱਡੇ ਮੁੰਡੇ ਨੇ ਰੋਟੀ ਖਾਂਦੇ ਖਾਂਦੇ ਆਪਣੀ ਮਾਂ ਸੰਤੋ ਤੇ ਵਿਅੰਗ ਕਸਿਆ।ਮੁੰਡੇ ਦੇ ਬੋਲਣ ਦੀ ਦੇਰ ਸੀ ਕਿ ਏਨੇ ਵਿੱਚ ਸੰਤੋ ਦੇ ਘਰ ਵਾਲੇ ਨੂੰ ਫਿਰ ਤੋਂ ਬੋਲਣ ਦਾ ਮੌਕਾ ਮਿਲ ਗਿਆਂ,“ਓਏ ਮੁੰਡਿਓ ਥੋਨੂੰ ਕੀ ਪਤਾ,ਇਹ ਤਾਂ ਤੜਕੇ ਦੀ ਪਹਿਲੀ ਚਾਹ ਬਣਾਕੇ ਓਹਦੀ ਪੁਣੀ ਹੋਈ ਚਾਹ ਪੱਤੀ ਨਾਲ ਦਿਨ ‘ਚ ਦੀ ਤਿੰਨ ਵੇਰ ਚਾਹ ਬਣਾ ਲੈਦੀ ਆ ਥੋਡੀ ਮਾਂ।” ਬਾਪੂ ਦੀ ਗੱਲ ਸੁਣ ਕੇ ਮੁੰਡੇ ਹੈਰਾਨ ਸਨ।ਸਭ ਨੂੰ ਆਪਣੇਂ ਤੇ ਭਾਰੂ ਪੈਦਿਆਂ ਵੇਖ ਕੇ ਸੰਤੋ ਬੋਲੀ,“ਆਂਏ ਦੁੱਕੀ ਤਿੱਕੀ ਜੋੜ ਕੇ ਈ ਘਰ ਬੱਝਦੇ ਹੁੰਦੇ ਨੇ ਪੁੱਤ।”ਸੰਤੋ ਰੋਣ ਹਾਕੀ ਹੋਈ ਨਾਲੇ ਤਾਂ ਛੋਟੇ ਮੁੰਡੇ ਦੇ ਮੂੰਹ ਨੂੰ ਪਾਣੀ ਦਾ ਗਿਲਾਸ ਲਾਈ ਜਾਵੇ ਨਾਲੇ ਆਪਣੇਂ ਘਰ ਵਾਲੇ ਕੰਨੀਂ ਅੱਖਾਂ ਕੱਢੀ ਜਾਵੇ।
ਕੀਤਾ ਕੀ ਜਾਵੇ?ਸੋਚ ਜਿੱਥੇ ਅਟਕ ਜਾਵੇ ਫਿਰ ਕਿਹੜਾ ਤੁਣਕਾ ਲਾਵੇ?
ਸੌ ਰੁਪਈਏ ਦੇ ਨੋਟ ਦਾ ਜੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣਾਂ ਹੋਵੇ ਤਾਂ ਸੌ ਦਾ ਨੋਟ ਬੜਾ ਵੱਡਾ ਲੱਗਦਾ ਹੈ ਪਰ ਜੇ ਕਿਸੇ ਨੱਚਣ ਗਾਉਣ ਵਾਲੀ ਦੇ ਉੱਤੇ ਸੁੱਟਣਾਂ ਹੋਵੇ ਤਾਂ ਉਹੀ ਸੌ ਰੁਪਈਆ ਛੋਟਾ ਲੱਗਣ ਲੱਗ ਪੈਂਦਾ ਹੈ।
ਆਵਦੇ ਪਿਓ ਦੀ ਮਰਜੀ ਦੇ ਉਲਟ ਘਰਦਿਆਂ ਨਾਲ ਲੜ ਕੇ ਗੁਰਮੇਲ ਸਿਉਂ ਨੇ ਸੈਕਿੰਡ ਹੈਂਡ ਪੁਰਾਣੀ ਮਰੂਤੀ ਕਾਰ ਲੈ ਆਂਦੀ।ਗੁਰਮੇਲ ਸਿਉਂ ਦਸ ਕਿੱਲਿਆਂ ਦਾ ਮਾਲਕ ਸੀ ਕਹਿੰਦਾ ਸਕੂਟਰ ਤਾਂ ਹੁਣ ਜਣਾਂ ਖਣਾਂ ਈ ਲਈ ਫਿਰਦੈ।ਆਪਾਂ ਤਾਂ ਫਿਰ ਵੀ ਸਰਮਾਏਦਾਰ ਹਾਂ।ਕਾਰ ਚਲਾਉਣ ਦਾ ਬੜਾ ਚਾਅ ਸੀ ਗੁਰਮੇਲ ਸਿਉਂ ਨੂੰ।ਕਿਸੇ ਦਾ ਬੁੜਾ ਬਿਮਾਰ ਹੋ ਜਾਂਦਾ,ਕਿਸੇ ਨੂੰ ਸ਼ਹਿਰ ਲੈ ਕੇ ਜਾਣਾ ਹੁੰਦਾ,ਝੱਟ ਗੁਰਮੇਲ ਸਿਉਂ ਕਾਰ ਕੱਢ ਲੈਂਦਾ।ਗੁਰਮੇਲ ਸਿਉਂ ਦਾ ਬਾਪ ਏਸ ਗੱਲੋਂ ਔਖਾ ਸੀ ਕਿ ਮਸਾਂ ਮਿਹਨਤ ਮੁਸ਼ੱਕਤਾਂ ਕਰ ਕਰ ਕੇ ਉਸਨੇਂ ਏਨੀ ਜਮੀਨ ਬਣਾਈ ਹੈ ਤੇ ਹੁਣ ਆਪਣੇ ਮੁੰਡੇ ਨੂੰ ਗੁਲਛਰੇ ਉਡਾਉਂਦੇ ਦੇਖ ਉਸਤੋਂ ਜਰਿਆ ਨਹੀਂ ਸੀ ਜਾਂਦਾ।ਇੱਕ ਦਿਨ ਸ਼ਾਂਮ ਨੂੰ ਗੁਰਮੇਲ ਸਿਉਂ ਪਿੰਡ ਵਿੱਚੋਂ ਕਿਸੇ ਬਿਮਾਰ ਵਿਅਕਤੀ ਨੂੰ ਕਾਰ ਤੇ ਸ਼ਹਿਰ ਦੇ ਹਸਪਤਾਲ ਛੱਡ ਕੇ ਅਜੇ ਘਰੇ ਦਾਖਲ ਹੀ ਹੋਇਆ ਸੀ ਕਿ ਆਉਂਦੇ ਨੂੰ ਹੀ ਗੁਰਮੇਲ ਸਿਉਂ ਦਾ ਪਿਓ ਉਸ ਨੂੰ ਬੁਰਾ ਭਲਾ ਕਹਿਣ ਲੱਗ ਪਿਆ,“ਆਹ ਦੇਖ ਲੈ ਸ਼ਿੰਦਰ ਕੁਰੇ,ਆ ਗਿਆ ਤੇਰਾ ਪੁੱਤ ਕਮਾਈਆਂ ਕਰ ਕੇ।ਚਾਹ ਪਾਣੀਂ ਫੜਾ ਏਹਨੂੰ।ਓਏ ਇਹਦੇ ਵਿੱਚ ਪਾਣੀਂ ਤਾਂ ਨੀ ਪੈਂਦਾ,ਤੇਲ ਖਾਂਦੀ ਐ ਇਹ ਤੇਲ।ਤੂੰ ਲੋਕਾਂ ਦੇ ਕੰਮੀਂ ਇਹਨੂੰ ਭਜਾਈ ਫਿਰਦੈਂ।ਕਿਸੇ ਦਾ ਬੁੜਾ ਬਮਾਰ ਠਮਾਰ ਹੋਇਆ,ਉਹਨੂੰ ਸ਼ੈਹਰ ਦਾਖਲ ਕਰਾ ਆਇਆ,ਕਦੇ ਕਿਸੇ ਨਾਲ ਉਹਦੇ ਸਹੁਰੀਂ ਜਾ ਆਇਆ।ਮੈਂ ਮਸਾਂ ਮਰ ਮਰ ਕੇ ਜਮੀਨ ਬਣਾਈ ਐ,ਵੇਚਦੇ ਸਾਰੀ ਪੈਲੀ ਤੇ ਕਰ ਐਸ਼ਾਂ,ਸ਼ਰਮ ਨੀਂ ਆਉਂਦੀ ਇਹਨੂੰ ਭੜੋਲੇ ਨੂੰ।”ਗੁਰਮੇਲ ਸਿਉਂ ਦਾ ਬਾਪ ਆਪੇ ਤੋਂ ਬਾਹਰ ਹੋ ਗਿਆ ਸੀ।ਗੱਲ ਵੀ ਠੀਕ ਸੀ ਉਸਦੀ।“ਓਏ ਬਾਪੂ ਮੈਂ ਦਸ ਕਿੱਲਿਆਂ ਦਾ ਮਾਲਕ ਆਂ,ਜੇ ਹੁਣ ਨਾਂ ਕਾਰਾਂ ਤੇ ਚੜ੍ਹੇ,ਮਖਿਆ ਫੇਰ ਬੁੜੇ ਹੋਏ ਤੋ ਚੜਾਂਗੇ,ਦੱਸ ਖਾਂ? ਤੂੰ ਤਾਂ ਐਮੇ ਬੋਲੀ ਜਾਨੈ।”ਗੁਰਮੇਲ ਸਿਓ ਨੇ ਵੀ ਦਲੀਲ ਦੇ ਛੱਡੀ।ਦਿਨ ਲੰਘਦੇ ਗਏ ਗੁਰਮੇਲ ਸਿਓ ਅਤੇ ਉਸਦੇ ਬਾਪ ਵਿੱਚ ਬੋਲਚਾਲ ਵੀ ਬੰਦ ਹੋ ਗਈ।ਇੱਕ ਦਿਨ ਰਾਤ ਨੂੰ ਡੇਢ ਕੁ ਵਜੇ ਪਿੰਡ ਵਿਚੋਂ ਕਿਸੇ ਨੇ ਗੁਰਮੇਲ ਸਿਓ ਦੇ ਘਰ ਦਾ ਦਰਵਾਜਾ ਆ ਖੜਕਾਇਆ।ਕਹਿੰਦੇ ਕਾਰ ਕੱਢ,ਕੁੜੀ ਨੂੰ ਸ਼ਹਿਰ ਲੈ ਕੇ ਜਾਣੈ,ਕੁੜੀ ਦਾ ਜਣੇਪਾਂ ਪੀੜਾਂ ਨਾਲ ਬੁਰਾ ਹਾਲ ਹੈ ਕਿਉਂਕਿ ਕੁੜੀ ਨੂੰ ਨਿਆਣਾਂ ਹੋਣ ਵਾਲਾ ਸੀ।ਗੁਰਮੇਲ ਸਿਓ ਆਪਣੀ ਮਰੂਤੀ ਤੇ ਕੁੜੀ ਅਤੇ ਕੁੜੀ ਦੇ ਮਾਪਿਆਂ ਨੂੰ ਸ਼ਹਿਰ ਦੇ ਹਸਪਤਾਲ ਛੱਡ ਕੇ ਆਉਣ ਸਾਰ ਸੌਂ ਗਿਆ।ਅਗਲੇ ਦਿਨ ਸਵੇਰੇ ਹੀ ਉਸ ਕੁੜੀ ਦੇ ਮਾਪੇ ਗੁਰਮੇਲ ਸਿਓ ਦੇ ਘਰੇ ਆਣ ਢੁੱਕੇ।ਕੁੜੀ ਦੀ ਮਾਂ ਮਠਿਆਈ ਦਾ ਡੱਬਾ ਅਤੇ ਪੰਜ ਸੌ ਰੁਪਈਏ ਦਾ ਨੋਟ ਗੁਰਮੇਲ ਸਿਓ ਦੀ ਮਾਂ ਦੇ ਹੱਥ ਫੜਾਉਦੀ ਗੁਰਮੇਲ ਸਿਓ ਦੀਆਂ ਤਾਰੀਫਾਂ ਕਰਨ ਲੱਗੀ।“ਸ਼ਿੰਦੋ ਭੈਣੇ,ਰੱਬ ਗੇਲੇ ਨੂੰ ਲੰਮੀਆਂ ਉਮਰਾਂ ਦੇਵੇ,ਜੇ ਰਾਤ ਕਿਤੇ ਟੈਮ ਸਿਰ ਕੁੜੀ ਵੱਡੇ ਹਸਪਤਾਲ ਨਾਂ ਪਹੁੰਚਦੀ ਤਾਂ ਡਕਟਰ ਕਹਿੰਦਾ ਤੀ ਬਈ ਕੋਈ ਜਾਹ ਜਾਂਦੀ ਹੋ ਜਾਂਣੀ ਤੀ ‘ਤੇ ਸੁੱਖ ਨਾਲ ਕਾਕਾ ਹੋਇਐ ਆਪਣੀ ਗੁੱਡੀ ਕੋਲੇ।ਆਹ ਲੈ ਡੱਬਾ ਤੇ ਰੁਪੱਈਏ,ਮੇਰੀ ਭੈਣ ਹੁਣ ਨਾਂਹ ਨਾਂ ਕਰੀ।”ਗੁਰਮੇਲ ਸਿਓ ਦੀ ਮਾਂ ਦੇ ਨਾਂਹ ਨਾਂਹ ਕਰਦੇ ਹੋਏ ਵੀ ਕੁੜੀ ਦੇ ਮਾਪੇ ਮੱਲੋ ਮੱਲੀ ਪੰਜ ਸੌ ਰੁਪਏ ਦਾ ਨੋਟ ਗੇਲੇ ਦੀ ਮਾਂ ਦੇ ਹੱਥਾਂ ਵਿੱਚ ਫੜਾ ਗਏ।ਗੱਲ ਗੁਰਮੇਲ ਸਿਓ ਅਤੇ ਉਸਦੇ ਬਾਪ ਨੂੰ ਵੀ ਪਤਾ ਲੱਗੀ।ਗੁਰਮੇਲ ਸਿਓ ਵੀ ਖੁਸ਼ ਸੀ ਕਿ ਚਲੋ ਅੱਜ ਤਾਂ ਬਾਪੂ ਕੁੱਝ ਨਹੀ ਕਹੂਗਾ।ਪਰ ਹੁਣ ਗੁਰਮੇਲ ਸਿਓ ਦੇ ਮਨ ਚ ਸਕੀਮਾਂ ਦੀ ਉਸਾਰੀ ਹੋਣੀਂ ਸ਼ੁਰੂ ਹੋ ਚੁੱਕੀ ਸੀ।ਗੱਲ ਕੀ,ਹੁਣ ਜਦੋਂ ਵੀ ਗੁਰਮੇਲ ਸਿਓ ਜਦੋਂ ਕਿਸੇ ਨੂੰ ਕਾਰ ‘ਤੇ ਸ਼ਹਿਰ ਗਰਾਂ ਲੈ ਕੇ ਜਾਂਦਾ ਤਾਂ ਅਗਲੇ ਤੋਂ ਬਣਦਾ ਕਿਰਾਇਆ ਭਾੜਾ ਵੀ ਵਸੂਲ ਲੈਂਦਾ।ਗੁਰਮੇਲ ਸਿਓ ਦਾ ਕੰਮ ਚੰਗਾ ਚੱਲ ਪਿਆ।ਕਾਰ ਕਮਾਈ ਦਾ ਸਾਧਨ ਬਣ ਗਈ।ਗਰਮੀਆਂ ਦੇ ਦਿਨ ਸਨ,ਸਭ ਰੋਟੀ ਖਾ ਕੇ ਸੌਣ ਦੀ ਤਿਆਰੀ ਕਰਨ ਲੱਗੇ ਤਾਂ ਗੁਰਮੇਲ ਸਿਓ ਦਾ ਬਾਪ ਗੁਰਮੇਲ ਸਿਓ ਨੂੰ ਆਖਣ ਲੱਗਾ,“ਸ਼ੇਰਾ ਗਰਮੀਂ ਬਹੁਤ ਆ,ਤੂੰ ਆਂਏ ਕਰ,ਮੰਜਾ ਛੱਤ ਤੇ ਡਾਹ ਲਾ,ਭੋਰਾ ਹਵਾ ਆਉਗੀ,ਮੈ ਥੱਲੇ ਈ ਪਿਐਂ ਵੇਹੜੇ ‘ਚ।ਕੇ ਕੋਈ ਰਾਤ ਨੂੰ ਕਿਸੇ ਨੇ ਬਮਾਰ ਠਮਾਰ ਨੂੰ ਸ਼ੈਹਰ ਲਿਜਾਉਣ ਲਈ ਕੁੰਡਾ ਖੜਕਾਇਆ ਤਾਂ ਮੈ ਆਪੇ ਠਾ ਦਿਊ ਤੈਨੂੰ,ਤੂੰ ਪੈ ਜਾ ਰਾਮ ਨਾਲ।”ਗੁਰਮੇਲ ਸਿਓ ਆਪਣੇਂ ਬਾਪੂ ਦੀ ਆਖੀ ਗੱਲ ਸੁਣ ਕੇ ਮੁਸ਼ਕੜੀਏ ਹੱਸਦਾ ਪੌੜੀਆਂ ਚੜ੍ਹ ਗਿਆ ਅਤੇ ਗੁਰਮੇਲ ਸਿਓ ਦਾ ਪਿਓ ਪੱਖੀ ਝੱਲਦਾ ਹੋਇਆ ਸੋਚੀਂ ਡੁੱਬ ਗਿਆ ਕਿ ਅੱਜ ਗਰਮੀ ਬਹੁਤ ਐ,ਕਿਸੇ ਨਾਂ ਕਿਸੇ ਦਾ ਬੁੜਾ ਤਾਂ ਅੱਜ ਜਰੂਰ ਬਿਮਾਰ ਹੋਵੇਗਾ,ਚਲੋ ਚਾਰ ਪੈਸੇ ਹੀ ਘਰ ਆਉਣਗੇ।

----------------0-----------------

ਪਰਥ (ਆਸਟ੍ਰੇਲੀਆ)
ਫੋਨ-0061434288301
ਈਮੇਲ-harmander.kang@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346