Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 

Online Punjabi Magazine Seerat


ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ
- ਉਂਕਾਰਪ੍ਰੀਤ
 

 

(ਪੁਸਤਕ: ਜੋ ਕਿਛੁ ਕਹਿਣਾ, ਕਵੀ: ਹਰਕੰਵਲਜੀਤ ‘ਸਾਹਿਲ’ (ਕੈਲਗਿਰੀ), ਪੰਨੇ: 111)
ਕਵੀ ਲਈ ਕਹਿਣ ਤੋਂ ਪਹਿਲਾਂ ਸੁਣਨਾ, ਮੰਨਣਾ ਅਤੇ ਮੰਨੇ ਦਾ ਭਾਵ ਗ੍ਰਹਿਣ ਕਰਨਾ ਜ਼ਰੂਰੀ। ਇਸ ਉਪਰੰਤ ‘ਮੰਨੇ’ ਹੋਏ ਨੇ ਕੀ ਕੁਛ ਕਹਿਣਾ ? ਅਤੇ ਕੀ ਕੁਛ ਕਹਿਆ ਦਾ ਸੁਮੇਲ ਹੈ ਸਾਹਿਲ ਦੀ ਸ਼ਾਇਰੀ ‘ਜੋ ਕਿਛੁ ਕਹਿਣਾ’।
ਕਿਸੇ ਸ਼ਾਇਰ ਦੇ ਕਹੇ ਤੱਕ ਪੁਜਣ ਲਈ ਜ਼ਰੂਰੀ ਹੁੰਦਾ ਜਾਨਣਾ ਕਿ ਸ਼ਾਇਰ ਸੁਣਦਾ ਕੀ ਹੈ? ਮੰਨਦਾ ਕੀ ਹੈ? ਪਰ ਇਸ ਤੋਂ ਵੀ ਪਹਿਲਾਂ ਲਾਜ਼ਮੀ ਹੁੰਦਾ ਕਿ ਪਤਾ ਹੋਵੇ ‘ਸ਼ਾਇਰ’ ਵਿਚਰ ਕਿੱਥੇ ਰਿਹਾ ਹੈ? ਧਰਤੀ ਤੇ, ਅੰਬਰੀਂ, ਕਿ ਪਾਤਾਲੀਂ? ਕਿਉਂਕਿ ਹਰ ਇਕ ਤਲ ਦੀਆਂ ਪਿੱਠਵਰਤੀ ਅਤੇ ਮੁਖਵਰਤੀ ਆਵਾਜ਼ਾਂ ਅਪਣੀਆਂ ਖਾਸ ਹੁੰਦੀਆਂ ਅਤੇ ਇਹਨਾਂ ਵੱਖੋ ਵੱਖ ਤਲਾਂ ਤੇ ਵਿਚਰਦਿਆਂ ਸੁਣਨ, ਮੰਨਣ ਅਤੇ ਗ੍ਰਹਿਣ ਕਰਨ ਦੇ ਅਪਣੇ ਆਯਾਮ ਹੁੰਦੇ।
ਕਾਵਿ ਸ਼ਾਸਤਰ ਅਨੁਸਾਰ ਕਾਵਿ/ਕਲਾ ਦੀ ਸੰਵੇਦਨਾ ਤੱਤ-ਗ੍ਰਹਿਣ ਕਰਨ ਵਾਲੀ ਬੁਧੀ ਪ੍ਰਤੀ ਨਹੀਂ ਸਗੋਂ ਮਨ ਦੀ ਮੂਰਤ ਘੜਨਹਾਰ ਸ਼ਕਤੀ ਪ੍ਰਤੀ ਹੁੰਦੀ ਹੈ। ਜੇ ਸ਼ਾਇਰੀ ਨੂੰ ਮਨੁੱਖੀ ਤਲ ਤੋਂ ਵੇਖਣਾ ਹੋਵੇ ਤਾਂ ਤੱਤ-ਦ੍ਰਿਸ਼ਟ, ਧਰਤ-ਅੰਬਰ-ਪਾਤਾਲ ਨੂੰ ਜਿਸਮ ਅਤੇ ਰੂਹ ਦੇ ਭਾਵਾਂ ਰਾਹੀਂ ਪ੍ਰੀਭਾਸਿ਼ਤ ਕਰਨਾ ਪਵੇਗਾ। ਤਦ ਹੀ ‘ਜੋ ਕਿਛੁ ਕਹਿਣਾ’ ਦੀ ਨਜ਼ਮ ‘ਮੰਡੀ ਯੁੱਗ’ ਜਿਵੇਂ ਇਸਦੀ ਕੁੰਜੀਵਤ ਹੈ:
ਮੈਂ
ਉਸ ਨੂੰ
ਰੂਹ ਵਾਂਗ
ਮਿਲਿਆ
ਉਹ
ਜਿਸਮ ਵਾਂਗ...
ਹੁਣ ਕੋਸਿ਼ਸ਼ ਕਰਦਾਂ
ਜਿਸਮ ਬਣ ਹੀ ਵਿਚਰਾਂ..
ਫਿਰ ਡਰਦਾਂ
ਕਿਤੇ ਕੋਈ ਰੂਹ ਨਾ ਮਿਲ ਪਏ। (ਸਫ਼ਾ 110)

ਸਾਹਿਲ ਦੀ ਸ਼ਾਇਰੀ ਦ੍ਰਿਸ਼ ਅਤੇ ਅੱਖ ਦੋਹਾਂ ਚੋਂ ਜਿਸਮ ਅਤੇ ਰੂਹ ਸਿਆਣਦੀ ਹੈ। ਜੇ ਸਭ ਕੁਝ ਦਿਸਦਾ ਕੁਦਰਤ ਦੇ ਲਿਖੇ ਅੱਖਰ ਹਨ ਤਾਂ ਸਾਹਿਲ ਇਹਨਾਂ ਅੱਖਰਾਂ ਦੇ ਜਿਸਮ ਅਤੇ ਰੂਹਾਂ ਨੂੰ ਪਾਠਕ ਸਾਵੇਂ ਨਿਤਾਰਕੇ ਰੂਹ ਨਾਲ ਜੁੜਨ ਦਾ ਸੂਝ ਮਾਡਲ ਪੇਸ਼ ਕਰਦਾ ਹੈ। ਮਸਲਨ ਵੱਖੋ ਵੱਖ ਕਵਿਤਾਵਾਂ ‘ਚ ਉਸ ਦੁਆਰਾ ਵਰਤੇ ਬਿੰਬ, ਮੈਟਾਫ਼ਰ ਤੇ ਪ੍ਰਤੀਕਾਂ ‘ਚ ਇਹੀ ਸੂਝ ਰਮੀ ਹੋਈ ਮਹਿਸੂਸ ਕੀਤੀ ਜਾ ਸਕਦੀ ਹੈ:
ਰੂਹ = ਸ਼ਬਦ -> ਕਵਿਤਾ -> ਅਮਰਤਾ।
ਜਿਸਮ = ਸ਼ਬਦ -> ਰੌਲਾ਼, ਖੜਾਕ ->ਨਾਸ਼ਮਾਨ
ਜਿਸਮ = ਲਾਸ਼, ਕਵਿਤਾ = ਰੂਹ
ਮੈਂ = ਜਿਸਮ + ਰੂਹ -> ਸਿਰ + ਹਿਰਦਾ -> ‘ਸਾਹਿਲ’+ ਸ਼ਾਇਰ
ਜਿਸਮ ਅਤੇ ਰੂਹ ਤੇ ਅਧਾਰਿਤ ਇਹਨਾਂ ਕਵਿਤਾਵਾਂ ਵਿਚਲਾ ਸੂਝ ਮਾਡਲ ਕਵਿਤਾ ਦੀ ਵਿਲੱਖਣ ਪਛਾਣ ਉਜਾਗਰ ਕਰਦਾ ਹੈ। ਹੋਂਦ ਦੇ ਸਮੁੱਚ ਚੋਂ ਜਿੰਨਾ ਜਿੰਨਾ ਜਿਸਮ ਦਾ ਸ਼ੋਰ ਮਨਫ਼ੀ ਹੋਈ ਜਾਦਾ ਹੈ ਓਨਾ ਓਨਾ ਰੂਹ ਦਾ ਅੰਸ਼ ਵਧੀ ਜਾਂਦਾ ਹੈ। ਜਦੋਂ ਜਿਸਮ/ਖੁਦ ਪੂਰੀ ਤਰਾਂ ਰੂਹ ‘ਚ ਰੁਪਾਂਤਰਣ ਪਾ ਜਾਂਦਾ ਹੈ ਤਾਂ ਇਸ ‘ਖੁਦ’ ਦੀ ‘ਕੁਸ਼ੀ’ ਚੋਂ ਨਿਰੋਲ ਰੂਹੀ-ਕਵਿਤਾ ਜਨਮਦੀ ਹੈ:
‘ਮੈਂ’ ਲਾਸ਼ ਹੋਏ ਤੋਂ
ਪਾਸਾ ਪਰਤ ਲੰਘ ਜਾਂਦੇ ਸਭ
ਕਵਿਤਾ ਆ ਜਾਂਦੀ ਕੋਲ
ਮੈਂ ਉੱਠ ਕੇ ਤੁਰ ਪੈਂਦਾਂ...। (ਪੰਨਾਂ:10)

ਸਾਹਿਲ ਦੀ ਕਵਿਤਾ, ‘ਰੂਹ’ ਤੋਂ ਪਾਸਾ ਪਰਤ ਕੇ ਤੁਰੇ ਜਾਂਦਿਆਂ ਦੇ ਮਗਰ ਜਾਂਦੀ। ਰੂਹੀ ਕਲਾਵੇ ਨਾਲ ਉਹਨਾਂ ਦੀਆਂ ਲੱਤਾਂ ਨੂੰ ਚਿੰਬੜ ਜਾਂਦੀ ਅਤੇ ਕਵਿਤਾ ਵੱਲ ਮੁੜਨ ਲਈ ਪ੍ਰੇਰਦੀ।

‘ਜੋ ਕਿਛੁ ਕਹਿਣਾ’ ਵਿਚਲੀ ਕਵਿਤਾ ਕਵੀ/ਕਲਾਕਾਰ ਦੀ ਨਵੀਂ ਪ੍ਰੀਭਾਸ਼ਾ ਨੂੰ ਉਜਾਗਰ ਕਰਦੀ ਹੈ। ਪਾਗਲ ਕਵੀ/ਕਲਾਕਾਰ ਅਤੇ ਸਾਧਕ ਕਵੀ/ਕਲਾਕਾਰ। ਪਾਗਲ ਕਵੀ/ਕਲਾਕਾਰ ਜਿੱਥੇ ਮੰਡੀ ਦੇ ਮਨੁੱਖ ਵਾਂਗ ਅਪਣੇ ‘ਫਾਇਦੇ’ ਵਾਲੇ ਰੰਗਾਂ ਨੂੰ ਉਘਾੜਦੇ/ਪ੍ਰਚਾਰਦੇ/ਵੇਚਦੇ ਹਨ ਓਥੇ ਸਾਧਕ ਕਵੀ/ਕਲਾਕਾਰ ਤਿਤਲੀ ਵਾਂਗ ਰੂਹ-ਚਾਹੇ ਰੰਗ ਰਸ ਮਾਣਦੇ, ਸੋਖਦੇ ਹਨ ਅਤੇ ਉਹਨਾਂ ਦੇ ਖੰਭ /ਕੈਨਵਸ ਉਹਨਾਂ ਰੁਹੀ ਰੰਗਾਂ ‘ਚ ਰੰਗ ਹੋਏ ਉਹਨਾਂ ਦਾ ਇਨਬਿਨ ਪ੍ਰਸਾਰ ਕਰਦੇ ਹਨ।
‘ਜੋ ਕਿਛੁ ਕਹਿਣਾ’ ਦੀ ਕਵਿਤਾ ਪਾਗਲ ਅਤੇ ਸਾਧਕ ਦੀ ਨਿਸ਼ਾਨਦੇਹੀ ਤੀਕ ਸੀਮਤ ਨਾ ਰਹਿਕੇ ਉਹਨਾਂ ਵਿਚਲੇ ਪੁਲ ਦੀ ਤਾਲਾਸ਼ ਵੀ ਕਰਦੀ ਹੈ। ਇਹ ਪੁਲ ਉਸ ਅਨੁਸਾਰ ‘ਰੂਹ ਦੀ ਛੋਹ’ ਦਾ ਹੈ।
ਰੁੱਖ ਹੇਠੋਂ ਲੰਘਦਿਆਂ
ਅੱਧ ਪੀਲੇ ਪਏ
ਪੱਤਿਆਂ ਵਾਲੀਆਂ ਟਾਣੀਆਂ ਹਿੱਲੀਆਂ
ਮਾਂ ਦਾ ਹੱਥ! ਦੁਆ ਮੇਰੇ ਚਿਹਰੇ ਤੇ ਫੈਲ ਗਈ
ਜਿਊਣ ਜੋਗਾ ਹੋ ਗਿਆ। (ਸਫ਼ਾ 51)

ਰੁੱਖ ਦੀਆਂ ਪੀਲੇ ਪੱਤਿਆਂ ਵਾਲੀਆਂ ਟਾਹਣੀਆਂ ਦਾ ਮਾਂ ਦੇ ਹੱਥ ਬਣਨਾ ਰੂਹੀ ਛੋਹ ਬਿਨਾਂ ਸੰਭਵ ਨਹੀਂ।
ਜਦੋਂ ਰੂਹ ਦੀ ਛੋਹ ਮਿਲਦੀ ਦੇਹੀ-ਨਾਦ ਅੰਦਰੋਂ ਆਨਾਦ ਉਪਜਣ ਲਗਦਾ ਅਤੇ ਇਹ ਆਨਾਦ ਅੰਤ੍ਰੀਵ ਚੇਤਨਾ ਦੇ ਭੱਥੇ ਦਾ ਤੀਰ ਬਣ ਦਿਸਦੀਆਂ ਦਿਸ਼ਾਵਾਂ ਦੀ ਬਜਾਏ ਅਦਿੱਖ ਨੂੰ ਨਿਸ਼ਾਨਾ ਬਣਾਉਣ ਲੱਗਦਾ। ਬੇਸੁਰਤੀ ਦਾ ਖਾਤਮਾ ਆਰੰਭਦਾ। ਸਾਧਕ ਨੂੰ ਜਿੱਤਾਉਂਦਾ। ਕਵਿਤਾ ਨੂੰ ਜਸ਼ਨ ਬਣਾਉਂਦਾ।
ਕਵਿਤਾ ਦੇ ਜਸ਼ਨ ਤੀਕ ਪੁਜਣ ਲਈ ਪਹਿਲਾਂ ਕਵੀ ਨੂੰ ਬੇਸੁਰਤੀ ਨਾਲ ਯੁੱਧ ਕਰਨਾ ਪੈਂਦਾ। ਤਦ ਹੀ, ਰੂਹ ਜੇਕਰ ‘ਅਸਲ’ ਹੈ ਅਤੇ ਇਸਦੀ ਧੁਨੀ ਕੁਦਰਤ ‘ਚ ਇਕਰਸ ਵਰਤਦਾ ਨਿਯਮ/ਹੁਕਮ ਤਾਂ ਸਾਧਕ ਕਵੀ/ਕਲਾਕਾਰ ਨਿਰਸੰਦੇਹ ‘ਕੁਦਰਤੀ ਆਜ਼ਾਦੀ’ ਵਾਲੇ ਜੀਣ-ਥੀਣ ਲਈ ਜੂਝਦੇ ਉਹ ਯੋਧੇ ਹਨ ਜੋ ਅਪਣੀ ਕਲਾ ਸੂਝ ਰਾਹੀਂ ਲੋਕਮਈ ਜੀਵਨ ਦੀ ਸ਼ਮਾ ਰੌਸਨ ਕਰੀ ਰੱਖਦੇ ਹਨ। ਇਹ ਸ਼ਮਾਂ ਰੌਸ਼ਨ ਹੁੰਦੀ ਤਾਂ ‘ਮੰਡੀ-ਯੁੱਗ’ ਦਾ ਆਤੰਕੀ ਚਿਹਰਾ ਦਿਸਦਾ:
ਏਸ ਧਰਤੀ ਦੀ ਹਿੱਕ ‘ਤੇ ਭਾਰ
ਲਹੂ ਲੁਹਾਨ ਮੋਈਆਂ ਸਧਰਾਂ,
ਆਹਾਂ ਦੇ ਉੱਚ-ਅੰਬਾਰ
ਅਸਮਾਨ ਖਹੰਦੇ ਭਵਨਾਂ
ਦੇ ਭੋਰੀਂ
ਸੋਨ-ਸਿੰਘਾਸਨ ‘ਤੇ ਬਿਰਾਜੀ
ਹਰ ਕਾਠੀ ਦੀ ਨੀਲੀ ਛਾਤੀ
ਵਿੰਨੀ ਗਈ ਹੈ॥ (ਪੰਨਾ:19)

ਅਰਸਤੂ ਦੇ ਕਾਵਿ-ਸ਼ਾਸਤਰ ਅਨੁਸਾਰ ਜੇ ਕਵੀ/ਕਲਾਕਾਰ ਦਾ ਕਰਮ ਜੀਵਨ ਦੀ ‘ਰੂਹੀ-ਮੁੜ ਉਸਾਰੀ’ ਹੁੰਦਾ ਤਾਂ ਏਸ ‘ਮੰਡੀ-ਯੁੱਗ’ ਦਾ ‘ਰੂਹੀ-ਯੁੱਗ’ ‘ਚ ਰੁਪਾਂਤਰਣ ਹੀ ਨਿਰਸੰਦੇਹ ਅਸਲ ਕਵੀ ਦਾ ਕਰਮ। ਏਸ ਰੁਪਾਂਤਰਣ ਨੂੰ ਸਮਰਪਿਤ ਕਵੀ ਦਾ ਸਫ਼ਰ ਪੀੜਾਂ ਦਾ ਸਫ਼ਰ। ਇਹ ਪੀੜ ਜੋ ਜੰਮਣ-ਪੀੜਾ। ਜਿਸ ਦੇ ਦੂਜੇ ਸਿਰੇ ਕਵਿਤਾ ਦਾ ਜਸ਼ਨ ਉਡੀਕਦਾ। ਤਦ ਹੀ ਅਸਲੀ ਕਵੀ ਅਪਣੇ ਸਰੋਤੇ ਅਤੇ ਪਾਠਕ ਦੇ ‘ਸਿਰ ਨੂੰ ਲੋਰ’ ਦੀ ਥਾਂ ‘ਰੂਹ ਨੂੰ ਲਿਸ਼ਕੋਰ’ ਵੰਡਦੇ। ਪੀੜ ਦਾ ਪਰਾਗਾ ਵੰਡਦੇ ਪਰ ਅਪਣੇ ਸਰੋਦੀ ਰੁਦਨ ਨਾਲ ਸਰੋਤੇ/ਪਾਠਕ ਤੋਂ ਤਾੜੀਆਂ ਬਟੋਰਨ ਦੀ ਥਾਂ ਉਸਤੋਂ ਉਸਦੀ ਬੇਸੁਰਤੀ ਬਟੋਰ ਲੈਂਦੇ। ਜਾਗ ਦੀ ਪੀੜਾ ਫੇਅ ਜੰਮਦੀ ਰੂਹੀ ਪਹੁ-ਫੁਟਾਲਾ।
ਮੇਰੀ ਕਵਿਤਾ ਸੁਣਨਾ ਤਾਂ
ਮੇਰੀ ਪੀੜ ਦਾ ਭਾਗੀਦਾਰ ਬਣਨਾ ਹੋਏਗਾ (ਪੰਨਾ: 98)

ਸਾਹਿਲ ਦੀ ਸ਼ਾਇਰੀ ਵਿਚ ਟਕਰਾਅ-ਦਵੰਦ-ਸੰਵੇਦਨਾ ਰੂਪ ਤ੍ਰੈ-ਨੁੱਕਰੀ ਪੀੜ ਹੈ:

ਟਕਰਾਅ:

ਮੈਂ
ਉਸ ਨੂੰ
ਰੂਹ ਵਾਂਗ
ਮਿਲਿਆ
ਉਹ
ਜਿਸਮ ਵਾਂਗ...

ਦਵੰਦ:

ਹੁਣ ਕੋਸਿ਼ਸ਼ ਕਰਦਾਂ
ਜਿਸਮ ਬਣ ਹੀ ਵਿਚਰਾਂ..

ਸੰਵੇਦਨਾ:

ਫਿਰ ਡਰਦਾਂ
ਕਿਤੇ ਕੋਈ ਰੂਹ ਨਾ ਮਿਲ ਪਏ। (ਸਫ਼ਾ 110)

ਜੋ ਕਿਛੁ ਕਹਿਣਾ ਦੀਆਂ ਬਹੁਤੀਆਂ ਕਵਿਤਾਵਾਂ ਟਕਰਾਅ ਅਤੇ ਸੰਵੇਦਨਾ ਨੂੰ ਮੁਖਾਤਿਬ ਹਨ। ਟਕਰਾਅ ਦੌਰਾਨ ਕਵੀ, ਅਪਣੇ ਕਾਵਿ-ਕਰਮੀ ਧਰਾਤਲ ‘ਰੂਹ’ ਪ੍ਰਤੀ ਸੁਚੇਤ ਰਹਿੰਦਾ ਹੈ। ਰੱਖਦਾ ਹੈ। ਸੰਵੇਦਨਾ ਪ੍ਰਗਟ ਕਰਦਿਆਂ ਉਹ ਇਹਨਾਂ ਪ੍ਰਤੀ ਰੂਹੀ ਮੁਹੱਬਤ ਪਾਲ਼ਦਾ ਹੈ।

...ਰੂਹਾਂ
ਮਿਲਦੀਆਂ ਨਹੀਂ ਦਿਸਦੀਆਂ
...ਮਿਲਣ ਗ਼ਾਇਬ ਹਨ!
ਜਾਂ ਰੂਹਾਂ ਹੀ!! (ਪੰਨਾਂ:58)

ਦਵੰਦ ਭੋਗਦਿਆਂ ਉਹ ਪ੍ਰਾਪਤ ਸਮਾਜ ਦੇ ਜਿਸਮਾਨੀ ਆਤੰਕ ਨੂੰ ਨਿਰਵਸਤਰ ਕਰਦਾ ਹੈ ਅਤੇ ਇਸ ਅੰਦਰ ਕੈਦ ਰੂਹ ਨੂੰ ਆਜ਼ਾਦ ਕਰਾਉਣ ਲਈ ਸੁਰਤਾਂ ਨੂੰ ਲਾਮਬਧ ਕਰਨ ਦਾ ਕਾਵਿ-ਕਰਮ ਨਿਭਾਉਂਦਾ ਹੈ:

ਇੰਟੈਰੋਗੇਟ ਹੁੰਦਾ ਹਾਂ
ਖੁਦ...
ਕਰਦਾ ਹਾਂ
ਖੁਦ ਨੂੰ-
‘ਬੋਲ ਸੱਚ’
ਕਿ ਝੂਠ ਬੋਲਣ ‘ਚ ਹੀ ਹੈ
ਫਾਇਦਾ- (ਪੰਨਾ: 47)

...ਉਹ
ਸਾਡੇ ਕੰਬਦੇ ਹੱਥਾਂ
ਤਰਲਾਈਆਂ ਅੱਖਾਂ ‘ਚ
ਭੋਰਾ ਕੁ ਰਿਜ਼ਕ ਰੱਖ ਦੇਂਦੇ ਹਨ
ਤੇ ਅਸੀਂ
ਸਾਰੀ ਉਮਰ
ਥੋੜੀ ਜਿਹੀ ਤਾਕਤ ਨਾਲ
ਬਸ
ਵਗਦੇ ਰਹਿੰਦੇ ਹਾਂ
ਪਰ...ਕਿੰਨਾਂ ਕੁ ਚਿਰ ਹੋਰ?
ਸਿਰੋ, ਜੁੜੋ! (ਪੰਨਾਂ:67)

ਰੂਹ ਦੁਆਲਿਓਂ ਮੰਡੀ ਦੀ ਆਤੰਕੀ ਵਲਗਣ ਦੀ ਨਿਸ਼ਾਨਦੇਹੀ। ‘ਖੁਦ ਨੂੰ ਇੰਟੈਰੋਗੇਟ’ ਕਰਨ ਉਪਰੰਤ ‘ਸਿਰੋ ਜੁੜੋ’ ਦਾ ਹੋਕਾ... ਜਾਗੇ ਹੋਏ ਲੋਕ-ਕਵੀ-ਕਰਮ ਦਾ ਸਿਰਨਾਵਾਂ ਹੈ, ਸਾਹਿਲ ਦੀ ਸ਼ਾਇਰੀ ਨੇ ਜੋ ਕੁਛ ਕਹਿਣਾ ਹੈ ਉਸ ਦਾ ਅਸਲ ਮੁੱਦਾ ਇਹੀ ਹੈ। ਅਪਣੇ ਇਸ ਮੁੱਦੇ ਤੀਕ ਪੁਜਣ ਲਈ ਉਸਦੀ ਟੇਕ ਚੁੱਪ ਉੱਤੇ ਹੈ। ਇਹ ਚੁੱਪ ‘ਮੁਰਦਾ ਸ਼ਾਂਤੀ’ ਤੋਂ ਉਲਟ ‘ਜਾਗੀ ਰੂਹ ਦੀ’ ਹੈ:
ਸੁਤੀ ਰੂਹ ਵਾਲੀ ‘ਸ਼ਾਇਰੀ’
ਉਨਾਂ ਨੂੰ ਕੁਝ ਨਹੀਂ ਕਹਿੰਦੀ
ਸਗੋਂ ਬਹੁਤ ਮੇਚ ਹੈ ਬਹਿੰਦੀ
ਲੰਮੇਂ ਸਮੇਂ ਲਈ ਉਨਾਂ ਦੇ
ਕੰਮ ਆਉਂਦੀ ਰਹਿੰਦੀ-
ਬਚ ਕੇ ਰਹੀਂ ਐ ਸ਼ਾਇਰ ਮਿੱਤਰ...। (ਪੰਨਾਂ:77)

ਇਸ ਜਾਗੀ ਹੋਈ ਰੂਹ ਦੇ ਕੰਨਾ ਨਾਲ ਹੀ ‘ਖੜੋਤ ਦੀ ਪਦਚਾਪ’ ਸੁਣੀ ਜਾ ਸਕਦੀ ਹੈ। ਇਸਦੇ ਹੱਥਾਂ ਨਾਲ ਹੀ ਰੂਹੀ ਸਮਾਜ ਦੀ ਕਲਪਨਾਤਿਮਕ ਨਵ-ਉਸਾਰੀ, ਸੰਭਵ ਹੈ...ਜੀਵਨ ਨੂੰ ਕਵਿਤਾਇਆ ਜਾ ਸਕਦਾ ਹੈ:
...ਕੁਝ ਤਾ ਹੋਵੇ
ਲੜੇ
ਭਿੜੇ
ਤਿੜਕੇ
ਮਿੜ੍ਹਕੇ
ਕੁਝ ਟੁੱਟੇ ਹੀ
ਕਿ
ਮੁੜ ਤੋਂ ਕੁਝ
ਬਣ ਸਕੇ
ਖੋਹਵੇ
ਜਾਂ ਕੁਝ ਪਾਵੇ...
ਪਰ ਕੁਝ ਤਾਂ ਹੋਵੇ...। (ਪੰਨਾਂ:83)

ਸਾਹਿਲ ਦੀ ਸ਼ਾਇਰੀ ‘ਚ ਸਮਾਜਿਕ ਸਾਰੋਕਾਰਾਂ ਦੇ ਸੂਝ ਦਾਇਰੇ ਜਿੱਥੇ ਅੰਤਰਰਾਸ਼ਟਰੀ ਚੇਤਨਾ ਤੀਕ ਫੈਲੇ ਹੋਏ ਹਨ ਓਥੇ ਇਸ ਵਿਚਲੀ ਸੂਝ ਦੇ ਪੈਰ ਅਪਣੀ ਜੰਮਣ ਭੂਮੀਂ ਤੇ ਟਿਕੇ ਰਹਿੰਦੇ ਹਨ। ਤਦ ਹੀ ਉਸਦੀ ਕਵਿਤਾ ਪੱਛਮ ਦੀਆਂ ਸੜਕਾਂ (ਪੰਨਾ:64) ਜਿੱਥੇ ਕੁਦਰਤ ਦਾ ਘਾਣ ਕਰਨੀਆਂ ਤਾਕਤਾਂ ਦੀ ਨਿਸ਼ਾਨਦੇਹੀ ਕਰਦਿਆਂ ਆਦਿਵਾਸੀ ਸਭਿਅਤਾ ਦੇ ਕੁਦਰਤ ਨਾਲ ਆਭੇਦ ਜੀਣ ਥੀਣ ਤਰੀਕੇ ਦੇ ਯੋਜਨਾਬੱਧ ਹੋ ਰਹੇ ਖਾਤਮੇਂ ਪ੍ਰਤੀ ਜਾਗਰੂਕ ਕਰਦੀ ਹੈ ਓਥੇ ਉਸਦੀ ਕਵਿਤਾ ਗੁਜਰੀ (ਪੰਨਾ:61) ਵਿਚਲੇ ਸਮਾਜਿਕਤਾ ਸਾਰੋਕਾਰ ‘ਮਾਂ’ ਲਈ ਮਾਤਾ ਗੁਜਰੀ ਦਾ ਮਾਡਲ, ਬੱਚਿਆਂ ਲਈ ‘ਅਜੀਤ, ਜੁਝਾਰ’, ਅਤੇ ‘ਲਾਲੋ ਦੀ ਮੌਜੂਦਾ ਬੇਚਾਰਗੀ’ ਦੇ ਹਨਨ ਹਿਤ ਪੰਜਵੀਂ ਉਦਾਸੀ ਲਈ ਤਾਂਘਦੀ ਹੈ।
ਸ਼ਹਿਰ ਪਹੁੰਚਿਆ
ਹੱਥਾਂ ਦੇ ਨਾਲ ਨਾਲ
ਸਿਰ ਵੀ ਵੇਚਣਾ
ਸ਼ੁਰੂ ਕਰਤਾ-
..............
ਲ਼ੁੱਟ ਭਾਵੇਂ ਹੁੰਦਾ ਰਿਹਾ
ਖੁਦ ਵੀ
..............
ਲ਼ੁੱਟ ਦੇ ਸੰਦ ਦਾ
ਅੰਗ ਵੀ ਬਣਿਆ ਰਿਹਾ
ਅਪਣਾ ਸਿਰ
ਆਪੇ ਹੀ ਵੱਢ
ਕੁੰਡੇ ਟੰਗ
ਫਿਰਦਾ ਰਿਹਾ
...............
ਕੁੰਡੇ ਉੱਤੇ ਟੰਗਿਆ ਸਿਰ
ਕਿਸ ਨੂੰ
ਕੀਕਰ ਮੁਕਤ ਕਰੇ! (ਪੰਨਾਂ:87)

ਇਸ ਯੁੱਗ ਦੀ ਮੰਡੀ ‘ਚ ਵਿਕਾਊ ਵਸਤ ਵਾਂਗ ਕੁੰਡੀ ਤੇ ਟੰਗਿਆ ਸਿਰ, ਰੂਹੀ ਹੱਥ ਦੀ ਛੋਹ ਉਡੀਕਦਾ ਹੈ ਪਿਆ। ਇਹ ਛੋਹ ਹੀ ਸਿਰ ਦੀ ਮੁਕਤੀ ਹੈ। ਸਿਰ, ਜਿਸਨੇ ਮੁਕਤ ਹੋ ਕੇ ‘ਮੁਕਤੇ’ ਸਿਰਜਣੇ ਹਨ। ਗ਼ਹਿਰੇ ਅਰਥਾਂ ‘ਚ ਸਾਹਿਲ ਦੀ ਸ਼ਾਇਰੀ ਦਾ ਸੁਣਨਾ, ਮੰਨਣਾ ਅਤੇ ਕਹਿਣਾ ਇਹੀ ਹੈ। ‘ਮੰਡੀ’ ਦੇ ਡਰੋਂ ਰੂਹ ਤੋਂ ਬੇਪਛਾਣ ਹੋਏ ਸਿਰਾਂ ਦੇ ਉੱਤੇ ‘ਰੂਹੀ ਫੈਹੇ’ ਵਰਗਾ ਹੱਥ ਧਰਦੀ ਇਸ ਸ਼ਾਇਰੀ ਦਾ ਹਾਰਦਿਕ ਸਵਾਗਤ ਹੈ।
-ਉਂਕਾਰਪ੍ਰੀਤ (ਟਰਾਂਟੋ-ਕੈਨੇਡਾ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346