Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 
Online Punjabi Magazine Seerat


ਸੰਪਾਦਕੀ
ਮਤਰੇਈ ਮਾਂ: ਪੰਜਾਬੀ
- ਕੁਲਵਿੰਦਰ ਖਹਿਰਾ
 

 

ਯੂਨੈਸਕੋ ਵੱਲੋਂ 2008 ਵਿੱਚ ਰਲੀਜ਼ ਕੀਤੀ ਗਈ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਦੀਆਂ 36% ਭਾਸ਼ਾਵਾਂ ਅਜਿਹੀਆਂ ਹਨ ਜੋ ਗਲੋਬਲਾਈਜ਼ੇਸ਼ਨ ਦੇ ਅਸਰ ਹੇਠ ਅੰਗ੍ਰੇਜ਼ੀ ਦੇ ਵਧ ਰਹੇ ਰੁਝਾਨ ਦੀ ਲਪੇਟ ਵਿੱਚ ਆ ਕੇ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ ਜਿਸ ਬਾਰੇ ਕਿਹਾ ਗਿਆ ਹੈ ਕਿ ਇਹ ਸਾਲ 2050 ਤੱਕ ਅਲੋਪ ਹੋ ਜਾਵੇਗੀ। ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਅੱਤਕਥਨੀ ਲੱਗਦੀ ਹੋਵੇ ਪਰ ਇਹ ਉਹ ਕੌੜਾ ਸੱਚ ਹੈ ਜੋ ਸਾਡੀਆਂ ਅੱਖਾਂ ਸਾਹਮਣੇ ਅਤੇ ਸਾਡੇ ਜੀਂਦੇ ਜੀਅ ਹੀ ਸਾਕਾਰ ਹੋਣ ਵੱਲ ਤੇਜ਼ੀ ਨਾਲ਼ ਵਧਦਾ ਜਾ ਰਿਹਾ ਹੈ ਪਰ ਅਸੀਂ “ਕੁਝ ਨਹੀਂ ਹੋਣ ਲੱਗਾ” ਦੀ ਸੋਚ ਅਧੀਨ ਇਸ ਸੱਚ ਨੂੰ ਝੁਠਾਲਾਉਣ ਦਾ ਸਮਾਂ ਵਿਹਾਈ ਜਾ ਰਹੇ ਹਾਂ। ਅੱਜ ਸਾਡੇ ਸਰਕਾਰੀ ਸਕੂਲ ਉਜਾੜ ਹੁੰਦੇ ਜਾ ਰਹੇ ਨੇ, ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਸਮਾਂ ਬਰਬਾਦ ਕਰਨ ਵਾਂਗ ਲੱਗਣ ਲੱਗ ਪਿਆ ਹੈ ਅਤੇ ਅੰਗ੍ਰੇਜ਼ੀ ਸਿੱਖਣਾ ਸਾਡੀ ਕੰਗਾਲੀ ਲਈ “ਸਫ਼ਲਤਾ ਦੀ ਕੁੰਜੀ” ਜਾਪਣ ਲੱਗ ਪਿਆ ਹੈ। ਅਸੀਂ ਇਸ ਗੱਲ ਤੋਂ ਜਾਂ ਤੇ ਅਣਜਾਣ ਹਾਂ ਅਤੇ ਜਾਂ ਫਿਰ ਮਚਲੇ ਬਣ ਕੇ ਅਣਗੌਲਿਆ ਕਰਨ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਪਿੰਡ ਪਿੰਡ ਖੁੱਲ੍ਹ ਗਏ ਅੰਗ੍ਰੇਜ਼ੀ ਸਕੂਲ ਸਾਡੇ ਸੱਭਿਆਚਾਰ ਅਤੇ ਭਾਸ਼ਾ ਲਈ ਹੀ ਨਹੀਂ ਸਗੋਂ ਸਾਡੀ ਖੁਸ਼ਹਾਲੀ ਲਈ ਵੀ ਖ਼ਤਰਾ ਨੇ ਤੇ ਸਾਡੇ ਖਿੱਤੇ ਦੇ ਅਮਨ-ਅਮਾਨ ਲਈ ਵੀ।
ਉਹ ਕਿਹੜੀਆਂ ਤਾਕਤਾਂ ਨੇ ਜੋ ਇਸ ਸਮੇਂ ਦੁਨੀਆਂ ਵਿੱਚ ਬੋਲੀਆਂ ਜਾਣ ਵਾਲ਼ੀਆਂ ਭਾਸ਼ਾਵਾਂ ਵਿੱਚੋਂ ਤੇਰਵੇਂ ਨੰਬਰ ‘ਤੇ ਗਿਣੀ ਜਾ ਰਹੀ ਪੰਜਾਬੀ ਦੇ ਅਗਲੇ 36 ਸਾਲਾਂ ਵਿੱਚ ਅਲੋਪ ਹੋ ਜਾਣ ਦੀ ਪੇਸ਼ੀਨਗੋਈ ਦਾ ਆਧਾਰ ਬਣੀਆਂ ਨੇ? ਜਿੱਥੇ ਇਸ ਵਿੱਚ ਸੰਸਾਰੀ ਮੰਡੀਕਰਨ ਦਾ ਬਹੁਤ ਵੱਡਾ ਹੱਥ ਹੈ ਓਥੇ ਪੰਜਾਬੀਆਂ ਦੇ ਆਪਣੇ ਧਾਰਮਿਕ ਅਤੇ ਸਿਆਸੀ ਹਿਤਾਂ ਦੇ ਨਾਲ਼ ਨਾਲ਼ ਬੁਰਜਵਾ ਹਿਤ ਵੀ ਪੂਰੇ ਪੂਰੇ ਕਸੂਰਵਾਰ ਹਨ।
ਵਰਲਡ ਬੈਂਕ, ਇੰਟਰਨੈਸ਼ਨਲ ਮੌਨੀਟੇਰੀ ਫ਼ੰਡ, ਅਤੇ ਵਰਲਡ ਟਰੇਡ ਔਰਗੇਨਾਈਜ਼ੇਸ਼ਨ ਵਰਗੇ ਅਦਾਰਿਆਂ ਦਾ ਮੁੱਖ ਨਿਸ਼ਾਨਾ ਸੰਸਾਰ ਪੱਧਰ ‘ਤੇ ਇੱਕ ਕਲਚਰ, ਇੱਕ ਬੋਲੀ, ਅਤੇ ਇੱਕ ਨਜ਼ਰੀਆ ਪੈਦਾ ਕਰਕੇ ਪੱਛਮੀਂ ਕਾਰਪੋਰੇਸ਼ਨਾਂ ਲਈ ਗਲੋਬਲ ਮੰਡੀ ਦੇ ਪੈਰ ਮਜਬੂਤ ਕਰਨਾ ਹੈ। ਇਹ ਅਦਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਅੰਦਰ ਵੀ ਜੀਨਾਂ ਪਾਉਣ, ਬਰਗਰ-ਪੀਜ਼ੇ ਖਾਣ, ਅਤੇ ਅੰਗ੍ਰੇਜ਼ੀ ਚੈਨਲ ਵੇਖਣ ਅਤੇ ਅੰਗ੍ਰੇਜ਼ੀ ਸੰਗੀਤ ਸੁਣਨ ਵੱਲ ਖਿੱਚ ਰਹੇ ਹਨ। ਬੋਲੀ, ਕਲਚਰ, ਅਤੇ ਸੱਭਿਆਚਾਰਕ ਇਕਸੁਰਤਾ ਮੰਡੀ ਦਾ ਦਾਇਰਾ ਵਧਾ ਕੇ ਵੱਡੇ ਪੱਧਰ ਦੇ ਉਤਪਾਦਨ (mass production) ਲਈ ਰਾਹ ਖੋਲ੍ਹਦੀ ਹੈ। (ਇਸਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਐਪਲ ਕੰਪਨੀ ਵੱਲੋਂ ਅਮਰੀਕਾ ਵਿੱਚ I-6 ਫੋਨ ਰਲੀਜ਼ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਕੈਨੇਡਾ ਵਿੱਚ ਬੈਠਿਆਂ ਨੂੰ ਵੀ ਸਭ ਤੋਂ ਪਹਿਲਾਂ ਇਸਦੀ ਖ਼ਬਰ ਇੰਡੀਅਨ ਚੈਨਲਾਂ ਤੋਂ ਮਿਲ ਰਹੀ ਹੈ।) ਅੱਜ ਸਾਡੇ ਨੌਜਵਾਨ ਨੂੰ ਸਾਡੀ ਮਾਂ-ਭੈਣ ਇੱਕ ਕਰਦਾ ਹਨੀ ਸਿੰਘ ਵਧੀਆ ਲੱਗਦਾ ਹੈ ਕਿਉਂਕਿ ਉਹ ਪੱਛਮੀਂ ਤਰਜ਼ ਦਾ ਲੱਚਰ ਗਾਉਂਦਾ ਹੈ, ਅੱਜ ਸਾਨੂੰ ਭਾਰਤ ਅੰਦਰ ਮੈਕਡੌਨਲਡ, ਕਨਟੱਕੀ, ਅਤੇ ਬਰਗਰ ਵੇਚਣ ਵਾਲ਼ੇ ਵਿਦੇਸ਼ੀ ਰੈਸਟੋਰੈਂਟ ਅਤੇ ਵਾਲ-ਮਾਰਟ ਵਰਗੇ ਵੱਡੇ ਸਟੋਰ ਸਾਡੇ ਨਿਵੇਕਲੇ ਰਹਿਣ-ਸਹਿਣ ਨੂੰ ਨਿਗਲਦੇ ਹੋਏ ਵਿਖਾਈ ਨਹੀਂ ਦਿੰਦੇ ਕਿਉਂਕਿ ਸਾਡੀਆਂ ਰਗ਼ਾਂ ਵਿੱਚ ਇਸ ਜ਼ਹਿਰ ਦਾ ਟੀਕਾ ਧੱਸਣ ਲਈ ਸਾਡਾ ਮੀਡੀਆ ਹੀ ਵਰਤਿਆ ਜਾ ਰਿਹਾ ਹੈ। ਸਾਡੇ ਟੀਵੀ ਚੈਨਲ ਅੱਜ ਪੱਛਮੀ ਚੈਨਲਾਂ ਦੀ ਨਕਲ ਹੀ ਨਹੀਂ ਕਰ ਰਹੇ ਸਗੋਂ ਸਾ-ਰੇ-ਗਾ-ਮਾ ਵਰਗੇ ਸੰਗੀਤ ਮੁਕਾਬਲਿਆਂ ਦੇ ਸ਼ੋਅ ਅਸਿੱਧੇ ਰੂਪ ਵਿੱਚ “ਅਮੈਰਿਕਨ ਆਈਡੀਅਲ” ਵਰਗੇ ਸ਼ੋਆਂ ਦੀ ਨਕਲ ਰਾਹੀਂ ਪੱਛਮੀ ਕਲਚਰ ਫੈਲਾ ਰਹੇ ਹਨ ਜਦਕਿ “ਕੌਨ ਬਨੇਗਾ ਕਰੋੜਪਤੀ’ ਵਰਗੇ ਸ਼ੋਅ ਸਿੱਧੇ ਰੂਪ ਵਿੱਚ ਅਮਰੀਕੀ ਸ਼ੋਅ ਦਾ ਰੂਪਾਂਤਰ ਕਰਕੇ ਇਹ ਭੂਮਿਕਾ ਨਿਭਾ ਰਹੇ ਹਨ। ਅਜਿਹਾ ਕਰਨਾ ਵਿਦੇਸ਼ੀ ਕਾਰਪੋਰੇਸ਼ਨਾਂ ਦੀ ਮਜਬੂਰੀ ਹੈ ਕਿਉਂਕਿ ਜਦੋਂ ਤੱਕ ਸਾਡੇ ਅੰਦਰ ਵਿਦੇਸ਼ੀ ਸੱਭਿਅਤਾ ਪ੍ਰਤੀ ਸਨੇਹ ਨਹੀਂ ਜਾਗਦਾ, ਜਦੋਂ ਤੱਕ ਸਾਡੇ ਅੰਦਰ ਆਪਣੇ ਕਲਚਰ ਪ੍ਰਤੀ ਹੀਣਤਾ ਪੈਦਾ ਨਹੀਂ ਹੁੰਦੀ ਉਦੋਂ ਤੱਕ ਵਿਦੇਸ਼ੀ ਮੰਡੀ ਲਈ ਲੁੱਟ ਦੇ ਰਾਹ ਨਹੀਂ ਖੁੱਲ੍ਹ ਸਕਦੇ। ਅਤੇ ਇਹ ਤਦ ਹੀ ਹੋ ਸਕੇਗਾ ਜਦੋਂ ਅਸੀਂ ਆਪਣੇ ਪਹਿਰਾਵੇ, ਆਪਣੀ ਬੋਲੀ, ਅਤੇ ਆਪਣੇ ਖਾਣ-ਪੀਣ ਨੂੰ ਕੂੜੇ ਦੇ ਢੇਰ ‘ਤੇ ਵਗਾਹ ਮਾਰਾਂਗੇ। ਇਸ ਮਕਸਦ ਲਈ ਸਾਡੇ ਲਈ ਪੱਛਮੀ ਕਲਚਰ ਵਿੱਚ ਗੜੁੱਚ ਹੋਣਾ ਬਹੁਤ ਜ਼ਰੂਰੀ ਹੈ ਅਤੇ ਕਿਸੇ ਕਲਚਰ ਵਿੱਚ ਗੜੁੱਚ ਹੋਣ ਲਈ ਉਸਦੀ ਬੋਲੀ ਨੂੰ ਮਾਤ-ਭਾਸ਼ਾ ਦੇ ਪੱਧਰ ‘ਤੇ ਅਪਣਾਇਆ ਜਾਣਾ ਬਹੁਤ ਜ਼ਰੂਰੀ ਹੈ। ਇਹ ਉਹ ਸੱਚ ਹੈ ਜਿਸ ਨੂੰ ਇਨਸਾਨੀਅਤ ਦਾ ਫਿ਼ਕਰ ਰੱਖਣ ਵਾਲ਼ੇ ਪੱਛਮੀਂ ਸਮਾਜਵਿਗਿਆਨੀ ਵੀ ਮੰਨਦੇ ਹਨ ਤੇ ਜਿਸ ਦੇ ਅਜੰਡੇ ਹੇਠ ਅੱਜ ਸਾਡੀ ਪੰਜਾਬੀ ਨੂੰ ਖੋਰਾ ਲਾਇਆ ਜਾ ਰਿਹਾ ਹੈ।
ਪੰਜਾਬੀ ਦੇ ਖ਼ਤਮ ਹੋਣ ਦੇ ਡਰ ਦਾ ਦੂਸਰਾ ਵੱਡਾ ਕਾਰਨ ਪੰਜਾਬੀ ਨੂੰ ਧਰਮ ਨਾਲ਼ ਜੋੜ ਦੇਣਾ ਹੈ। ਅੱਜ ਪੰਜਾਬ ਅੰਦਰ ਬਹੁ-ਗਿਣਤੀ ਹਿੰਦੂ ਪੰਜਾਬੀ ਨੂੰ ਆਪਣੀ ਬੋਲੀ ਮੰਨਣ ਲਈ ਤਿਆਰ ਨਹੀਂ ਕਿਉਂਕਿ ਉਨ੍ਹਾਂ ਦੇ ਮਨਾਂ ਅੰਦਰ ਭਰ ਦਿੱਤਾ ਗਿਆ ਹੈ ਕਿ ਇਹ ਸਿਰਫ ਸਿੱਖਾਂ ਦੀ ਬੋਲੀ ਹੈ। ਏਥੋਂ ਤੱਕ ਕਿ ਪਿਛਲੇ ਸਾਲ ਕੈਨੇਡੀਅਨ-ਪਾਕਿਸਤਾਨੀ ਦੋਸਤਾਂ ਤੋਂ ਵੀ ਪਤਾ ਲੱਗਾ ਸੀ ਕਿ ਕੈਨੇਡਾ ਵਿੱਚ ਅਖ਼ਬਾਰਾਂ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਵੱਸਦੇ ਪੰਜਾਬੀ ਮੁਸਲਮਾਨ ਆਪਣੀ ਜ਼ੁਬਾਨ ਪੰਜਾਬੀ ਨਾ ਲਿਖਵਾਉਣ ਕਿਉਂਕਿ ਇਸ ਨਾਲ਼ ਸਿੱਖਾਂ ਨੂੰ ਬੇਲੋੜਾ ਬਲ ਮਿਲਦਾ ਹੈ। ਪੰਜਾਬੀ ਨੂੰ ਧਰਮ ਨਾਲ਼ ਜੋੜ ਕੇ ਵੇਖਣ ਵਾਲ਼ੇ ਇਹ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਸਿੱਖ ਧਰਮ ਸਿਰਫ 400 ਸਾਲ ਪੁਰਾਣਾ ਹੈ ਜਦਕਿ ਪੰਜਾਬੀ ਬੋਲੀ ਹਜ਼ਾਰਾਂ ਸਾਲ ਪੁਰਾਣੀ ਹੈ। ਅਫ਼ਸੋਸ ਹੈ ਕਿ ਧਰਮ ਦੀ ਨਫ਼ਰਤ ਵਿੱਚ ਅੰਨ੍ਹੇ ਹੋ ਕੇ ਇਹ ਲੋਕ ਆਪਣੇ ਹੀ ਪੁਰਖਿਆਂ ਦੇ ਇਤਿਹਾਸ, ਬੋਲੀ, ਅਤੇ ਵਿਰਸੇ ਨੂੰ ਤਿਲਾਂਜਲੀ ਦੇਈ ਜਾ ਰਹੇ ਨੇ। ਦੂਸਰੇ ਪਾਸੇ ਸਿੱਖ ਵੀ ਇਸ ਭਰਮ ਵਿੱਚ ਹਨ ਕਿ ਜਦੋਂ ਤੱਕ ਸਿੱਖੀ ਜੀਂਦੀ ਹੈ ਉਦੋਂ ਤੱਕ ਪੰਜਾਬੀ ਖ਼ਤਮ ਨਹੀਂ ਹੋ ਸਕਦੀ। ਉਨ੍ਹਾਂ ਦਾ ਤਰਕ ਹੈ ਕਿ ਜਦੋਂ ਤੱਕ ਗੁਰਬਾਣੀ ਪੜ੍ਹਨ ਵਾਲ਼ੇ ਲੋਕ ਰਹਿਣਗੇ ਉਦੋਂ ਤੱਕ ਪੰਜਾਬੀ ਪੜ੍ਹੀ ਲਿਖੀ ਜਾਵੇਗੀ ਪਰ ਉਹ ਇਹ ਗੱਲ ਭੁੱਲ ਗਏ ਹਨ ਕਿ ਅੱਜ ਦੀ ਨੌਜਵਾਨ ਪੜ੍ਹੀ, ਖ਼ਾਸ ਕਰਕੇ ਜੋ ਵਿਦੇਸ਼ਾਂ ਵਿੱਚ ਜੰਮੀ-ਪਲ਼ੀ ਹੈ ਗੁਰਬਾਣੀ ਨੂੰ ਗੁਰਮੁਖੀ ਨਹੀਂ ਸਗੋਂ ਰੋਮਨ ਲਿੱਪੀ ਵਿੱਚ ਪੜ੍ਹਦੀ ਹੈ। ਇਸ ਤਰ੍ਹਾਂ ਜਿੱਥੇ ਗੈਰ-ਸਿੱਖ ਪੰਜਾਬੀ ਨੂੰ ਸਿਰਫ ਸਿੱਖਾਂ ਦੀ ਬੋਲੀ ਕਹਿ ਕੇ ਵਿਸਾਰੀ ਜਾ ਰਹੇ ਨੇ ਓਥੇ ਸਿੱਖ ਇਸ ਨੂੰ ਆਪਣੀ ਹੀ ਮਲਕੀਅਤ ਗਰਦਾਨ ਕੇ ਗੈਰ-ਸਿੱਖਾਂ ਦੀ ਦਾਰਨਾ ਨੂੰ ਪੱਕਿਆਂ ਕਰ ਰਹੇ ਨੇ। ਬਲਕਿ ਇਹ ਕਹਿਣਾ ਚਾਹੀਦਾ ਹੈ ਕਿ ਹੁਣ ਤੇ ਸਿੱਖ ਵੀ ਪੰਜਾਬ ਦੀ ਜਿ਼ੰਦਗੀ ਤੋਂ ਅੁਕਤਾ ਕੇ ਅੰਗ੍ਰੇਜ਼ੀ ਦੀ ਸ਼ਰਨ ਵੱਲ ਵਹੀਰਾਂ ਘੱਤ ਤੁਰੇ ਨੇ।
ਪੰਜਾਬ ਅੰਦਰ ਧੜਾਧੜ ਅੰਗ੍ਰੇਜ਼ੀ ਸਕੂਲ ਖੁੱਲ੍ਹ ਗਏ ਹਨ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਖ਼ਸਤਾ ਹੋ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਹੁਣ ਸਿਰਫ ਉਨ੍ਹਾਂ ਗਰੀਬਾਂ ਦੇ ਬੱਚੇ ਹੀ ਪੜ੍ਹਦੇ ਹਨ ਜੋ ਪ੍ਰਾਈਵੇਟ ਸਕੂਲਾ ਵਿੱਚ ਆਪਣੇ ਬੱਚੇ ਭੇਜਣ ਦੇ ਕਾਬਲ ਨਹੀਂ। ਨੌਕਰੀਆਂ ਦੀ ਆਸ ਸਿਰਫ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਹੀ ਰਹਿ ਗਈ ਹੈ। ਇਸ ਤਰ੍ਹਾਂ ਪੜ੍ਹਾਈ ਦੇ ਨਿੱਜੀਕਰਨ ਨੇ ਗਲੋਬਲਾਈਜ਼ੇਸ਼ਨ ਦੇ ਇੱਕ ਹੋਰ ਵਰਤਾਰੇ ਨੂੰ ਵੀ ਨੰਗਿਆਂ ਕੀਤਾ ਹੈ ਕਿ ਉੱਚ-ਪਾਏ ਦੀ ਪੜ੍ਹਾਈ ਸਿਰਫ ਅਮੀਰ ਲੋਕਾਂ ਲਈ ਹੀ ਰੱਖੀ ਜਾਵੇ ਤਾਂ ਕਿ ਦੇਸ਼ ਦੀ ਲੀਡਰਸਿ਼ਪ ਸਿਰਫ ਅਮੀਰਾਂ ਦੇ ਹੱਥਾਂ ਵਿੱਚ ਹੀ ਰਹੇ। ਸਰਕਾਰੀ ਸਕੂਲਾਂ ਦੇ ਮਿਆਰ ਵਿੱਚ ਆ ਰਹੀ ਗਿਰਾਵਟ ਪ੍ਰਤੀ ਪੰਜਾਬ ਸਰਕਾਰ ਦਾ ਅਵੇਸਲਾਪਨ ਮਹਿਜ਼ ਬਾਦਲ-ਅਕਾਲੀ ਜਾਂ ਕਾਂਗਰਸ ਸਰਕਾਰ ਦਾ ਅਵੇਸਲਾਪਨ ਹੀ ਨਹੀਂ ਸਗੋਂ ਇਨ੍ਹਾਂ ਦੇ ਵਿਦੇਸ਼ੀ ਤਾਕਤਾਂ ਕੋਲ਼ ਵਿਕੇ ਹੋਣ ਦਾ ਸਬੂਤ ਹੈ: ਇਹ ਗਲੋਬਲਾਈਜ਼ੇਸ਼ਨ ਦੀ ਮੂਲ ਸ਼ਰਤ ਹੈ ਕਿ ਪੜ੍ਹਾਈ ਅਤੇ ਸਿਹਤ-ਸੇਵਾਵਾਂ ਨੂੰ ਪ੍ਰਾਈਵੇਟ ਕੀਤਾ ਜਾਵੇ ਤੇ ਇਸਤੋਂ ਵੱਧ ਤੋਂ ਮੁਨਾਫ਼ਾ ਕਮਾਇਆ ਜਾਵੇ। (ਦੂਸਰੇ ਪਾਸੇ ਹਰ ਪੰਜਾਬੀ ਦੀ ਅਮੀਰ ਹੋਣ ਦੀ ਬੁਰਜੁਵਾ ਸੋਚ ਨੇ ਔਖਿਆਂ ਹੋ ਕੇ ਵੀ ਆਪਣੇ ਬੱਚਿਆਂ ਨੂੰ ਸਿਰਫ ਇਸੇ ਕਰਕੇ ਹੀ ਅੰਗ੍ਰੇਜ਼ੀ ਸਕੂਲਾਂ ਵਿੱਚ ਪੜ੍ਹਾਂਉਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਨਾਲ਼ ਉਨ੍ਹਾਂ ਬੱਚਿਆਂ ਦਾ ਨੌਕਰੀ ਲੱਭਣ ਦਾ ਅਤੇ ਵਿਦੇਸ਼ ਜਾਣਾ ਚਾਂਸ ਵਧ ਜਾਂਦਾ ਹੈ।) ਇਸ ਤਰ੍ਹਾਂ ਉੱਚ-ਪੱਧਰ ਦੀ ਪੜ੍ਹਾਈ ਹਾਸਿਲ ਕਰ ਸਕਣਾ ਗਰੀਬ ਮਾਪਿਆਂ ਦੇ ਵੱਸ ਦੀ ਗੱਲ ਨਹੀਂ ਰਹੇਗੀ, ਉਹ ਸਿਰਫ ਦਿਹਾੜੀ-ਦੱਪਾ ਕਰਕੇ ਗੁਜ਼ਾਰਾ ਕਰਨ ਜੋਗੇ ਹੀ ਰਹਿ ਜਾਣਗੇ। ਇਸ ਵਰਤਾਰੇ ਨਾਲ਼ ਅਮੀਰ ਅਤੇ ਗਰੀਬ ਵਿਚਲਾ ਪਾੜਾ ਹੋਰ ਵੀ ਵਧੇਗਾ ਜਿਸ ਕਾਰਨ ਪੰਜਾਬ ਅੰਦਰ ਗੜਬੜ ਦੇ ਅਸਾਰ ਹਮੇਸ਼ਾਂ ਹੀ ਵਧੇ ਰਹਿਣਗੇ।
ਪੰਜਾਬੀ ਦਾ ਤੀਸਰਾ ਦੁਖਾਂਤ ਇਸ ਨਾਲ਼ ਸਿਆਸੀ ਵਿਤਕਰਾ ਹੈ। ਇਹ ਗੱਲ ਤਾਂ ਸਭ ਨੂੰ ਪਤਾ ਹੈ ਕਿ ਪਾਕਿਸਤਾਨੀ ਪੰਜਾਬ ਵਿੱਚ 70 ਮਿਲੀਅਨ ਤੋਂ ਵੱਧ ਪੰਜਾਬੀ ਹੋਣ ਦੇ ਬਾਵਜੂਦ ਓਥੋਂ ਦੇ ਸਕੂਲਾਂ ਵਿੱਚ ਪੰਜਾਬੀ ਬੋਲੀ ਤਾਂ ਕੀ ਪੜ੍ਹਾਈ ਜਾਣੀ ਹੈ ਸਗੋਂ ਪੰਜਾਬੀ ਲਿੱਪੀ ਤੇ ਵੀ ਮਨਾਹੀ ਕਿਉਂਕਿ ਇਸ ਨੂੰ “ਗੁਰਮੁਖੀ” ਲਿੱਪੀ ਦਾ ਨਾਂ ਦੇ ਕੇ ਸਿੱਖਾਂ ਨਾਲ਼ ਜੋੜ ਦਿੱਤਾ ਗਿਆ ਹੈ ਪਰ ਇਹ ਵੀ ਹਕੀਕਤ ਹੈ ਕਿ ਭਾਰਤੀ ਪੰਜਾਬ ਵਿੱਚ ਵੀ ਸਰਕਾਰੀ ਕੰਮ-ਕਾਜ ਵਿੱਚ ਅੰਗ੍ਰੇਜ਼ੀ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਨੌਕਰੀ ਲੈਣ ਲਈ ਓਨੀ ਪੰਜਾਬੀ ਆਉਂਦੀ ਹੋਣੀ ਜ਼ਰੂਰੀ ਨਹੀਂ ਜਿੰਨੀ ਅੰਗ੍ਰਜ਼ੀ ਹੈ। ਜਿੱਥੇ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਜਿੱਥੇ ਪੰਜਾਬੀ ਨੂੰ ਰੋਜ਼ਗਾਰ ਨਾਲ਼ ਨਹੀਂ ਜੋੜਿਆ ਜਾ ਰਿਹਾ, ਜਿੱਥੇ ਪਾਰਲੀਮਾਨੀ ਗੱਲਬਾਤ ਪੰਜਾਬੀ ਦੀ ਥਾਂ ਉਰਦੂ ਜਾਂ ਅੰਗ੍ਰੇਜ਼ੀ ਵਿੱਚ ਹੁੰਦੀ ਹੋਵੇ, ਉਸ ਪੰਜਾਬ ਅੰਦਰ ਜੇ ਪੰਜਾਬੀ ਦੇ 36 ਸਾਲਾਂ ਵਿੱਚ ਅਲੋਪ ਹੋ ਜਾਣ ਦੀ ਪੇਸ਼ੀਨਗੋਈ ਹੁੰਦੀ ਹੈ ਤਾਂ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ।
ਭਾਸ਼ਾ ਸਿਰਫ ਵਾਰਤਾਲਾਪ ਦਾ ਸਬੱਬ ਹੀ ਨਹੀਂ ਹੁੰਦੀ ਸਗੋਂ ਵਿਰਸੇ, ਸੱਭਿਆਚਾਰ, ਅਤੇ ਤਹਿਜ਼ੀਬ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਨ ਦਾ ਸਾਧਨ ਵੀ ਹੁੰਦੀ ਹੈ। ਇਹ ਆਦਮੀ ਦਾ ਆਪਣੀਆਂ ਜੜ੍ਹਾਂ ਨਾਲ਼ ਨਾਤਾ ਪੱਕਿਆਂ ਕਰਦੀ ਹੈ ਤੇ ਆਪਣੇ ਪਿਛੋਕੜ ਨਾਲ਼ ਜੋੜੀ ਰੱਖਦੀ ਹੈ। ਜਦੋਂ ਕੋਈ ਭਾਸ਼ਾ ਮਰਦੀ ਹੈ ਤਾਂ ਸਿਰਫ ਇੱਕ ਲਿੱਪੀ ਹੀ ਨਹੀਂ ਮਰਦੀ ਸਗੋਂ ਇੱਕ ਤਹਿਜ਼ੀਬ, ਇੱਕ ਜੀਵਨ-ਢੰਗ ਵੀ ਨਾਲ਼ ਹੀ ਮਰ ਜਾਂਦਾ ਹੈ। ਹਰ ਸੱਭਿਆਚਾਰ ਦਾ ਆਪਣਾ ਲਹਿਜ਼ਾ, ਆਪਣਾ ਅੰਦਾਜ਼, ਅਤੇ ਆਪਣੀ ਸ਼ੈਲੀ ਹੁੰਦੀ ਹੈ ਜੋ ਉਸਦੀ ਆਪਣੀ ਬੋਲੀ ਵਿੱਚ ਹੀ ਸਭ ਤੋਂ ਵੱਧ ਸਾਰਥਿਕ ਢੰਗ ਨਾਲ਼ ਪੇਸ਼ ਕੀਤੀ ਜਾ ਸਕਦੀ ਹੈ। ਜੋ ਲੋਕ ਪੰਜਾਬੀ ਨੂੰ ਸਿਰਫ ਸਿੱਖਾਂ ਨਾਲ਼ ਜੋੜ ਕੇ ਹੀ ਵਿਸਾਰ ਰਹੇ ਹਨ ਉਹ ਆਪਣੀ ਬੋਲੀ ਨਾਲ਼ ਹੀ ਧਰੋਹ ਨਹੀਂ ਕਰ ਰਹੇ ਸਗੋਂ ਆਪਣੇ ਪੁਰਖਿਆਂ ਤੋਂ ਵੀ ਬੇਮੁਖ ਹੋ ਰਹੇ ਹਨ ਅਤੇ ਆਪਣੇ ਵਿਰਸੇ ਨਾਲ਼ ਗ਼ਦਾਰੀ ਕਰ ਰਹੇ ਹਨ। ਅਤੇ ਉਹ ਲੋਕ ਵੀ ਏਨੇ ਹੀ ਗੁਨਾਹਗਾਰ ਨੇ ਜੋ ਵਿਦੇਸ਼ੀਂ ਜਾਣ ਦੀ ਆਸ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ਼ੋਂ ਤੋੜ ਕੇ ਅੰਗ੍ਰੇਜ਼ੀ ਨਾਲ਼ ਜੋੜ ਰਹੇ ਹਨ। ਸਰਹੱਦ ਦੇ ਦੋਹੀਂ ਪਾਸੀ ਸਰਕਾਰਾਂ ਤੇ ਪੰਜਾਬੀ ਬੋਲੀ ਦੀ ਪਿੱਠ ਵਿੱਚ ਛੁਰਾ ਮਾਰ ਹੀ ਰਹੀਆਂ ਹਨ ਪਰ ਜਦੋਂ ਤੱਕ ਇਸ ਦੇ ਆਪਣੇ ਪੁੱਤ ਹੀ ਇਸਨੂੰ ਮਤਰੇਈ ਮਾਂ ਵਾਲ਼ਾ ਦਰਜ਼ਾ ਦੇਈ ਰੱਖਣਗੇ ਉਦੋਂ ਤੱਕ ਮੌਤ ਦੇ ਬਿਸਤਰੇ ਤੇ ਪੈ ਚੁੱਕੀ ਇਸ ਮਾਂ ਨੂੰ ਬਚਾਉਣ ਦਾ ਕੋਈ ਸਾਰਥਿਕ ਕੰਮ ਨਹੀਂ ਹੋ ਸਕਦਾ। ਬੋਲੀ ਨੂੰ ਬਚਾਉਣ ਲਈ ਸਰਕਾਰੀ ਸਕੂਲਾਂ ਨੂੰ ਬਚਾਉਣਾ, ਦਸਵੀਂ ਤੱਕ ਪੰਜਾਬ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਲਾਜ਼ਮੀ ਬਣਾਉਣਾ, ਸਰਕਾਰੀ ਨੌਕਰੀਆਂ ਲਈ ਦਸਵੀਂ ਤੱਕ ਦੀ ਪੜ੍ਹਾਈ ਦਾ ਲਾਜ਼ਮੀ ਹੋਣਾ, ਅਤੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਨੂੰ ਪਹਿਲ ਦੇ ਆਧਾਰ ‘ਤੇ ਬੋਲਿਆ ਜਾਣਾ ਬਹੁਤ ਜ਼ਰੂਰੀ ਹੈ। ਪਾਕਿਸਤਾਨ ਵਿੱਚ ਵੀ ਨਾ ਸਿਰਫ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਨੂੰ ਮਾਨਤਾ ਦਿਵਾਈ ਜਾਣੀ ਚਾਹੀਦੀ ਹੈ ਸਗੋਂ ਇਸ ਲਈ ਗੁਰਮੁਖੀ ਲਿੱਪੀ ਦਾ ਲਾਗੂ ਕਰਵਾਇਆ ਜਾਣਾ ਵੀ ਬਹੁਤ ਜ਼ਰੂਰੀ ਹੈ ਕਿਅੁਂਕਿ ਪੰਜਾਬੀ ਲਈ ਇਹੋ ਲਿੱਪੀ ਹੀ ਢੁਕਵੀਂ ਹੈ। ਇਸ ਲਿੱਪੀ ਨੂੰ ਸਿੱਖਾ ਤੱਕ ਸੀਮਤ ਕਰਨਾ ਭਾਸ਼ਾ ਨਾਲ਼ ਹੀ ਮਕਾਰੀ ਨਹੀਂ ਸਗੋਂ ਪੰਜਾਬੀ ਕੌਮ ਨੂੰ ਪਾੜ ਕੇ ਕਮਜ਼ੋਰ ਦੀ ਖ਼ਤਰਨਾਕ ਸਾਜਿ਼ਸ਼ ਵੀ ਹੈ। ਪੰਜਾਬੀ ਭਾਸ਼ਾ ਨੂੰ ਜੀਂਦਿਆਂ ਰੱਕਣ ਦਾ ਕੋਈ ਸਾਰਥਿਕ ਉਪਰਾਲਾ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਸਾਡੇ ਮਨਾਂ ਅੰਦਰੋਂ ਆਪਣੇ ਕਲਚਰ ਅਤੇ ਆਪਣੀ ਬੋਲੀ ਪ੍ਰਤੀ ਹੀਣ-ਭਾਵਨਾ ਖ਼ਤਮ ਨਹੀਂ ਹੋ ਜਾਂਦੀ ਤੇ ਜਦੋਂ ਤੱਕ ਅਸੀਂ ਪੰਜਾਬੀ ਨੂੰ ਇੱਕ ਫਿਰਕੇ ਦੀ ਬੋਲੀ ਸਮਝਣ ਦੀ ਥਾਂ ਇਸ ਨੂੰ ਪੰਜਾਬੀ ਕੌਮ ਦੀ ਬੋਲੀ ਨਹੀਂ ਮੰਨਦੇ, ਉਹ ਕੌਮ ਜਿਸ ਵਿੱਚ ਸਾਡੇ ਸਭ ਦੇ ਪੁਰਖਿਆਂ ਨੇ ਉਮਰਾਂ ਹੰਢਾਈਆਂ, ਦੁੱਖ ਰੋਏ, ਹਾਸੇ ਹੱਸੇ, ਰਵਾਇਤਾਂ ਕਾਇਮ ਕੀਤੀਆਂ, ਅਤੇ ਸਾਨੂੰ ਸਭ ਨੂੰ ਸੰਸਾਰ ਦੇ ਹਾਣੀ ਬਣਾਇਆ। ਅੰਗ੍ਰੇਜ਼ੀ ਸਿੱਖਣੀ, ਹਿੰਦੀ ਜਾਂ ਉਰਦੂ ਬੋਲਣੀ ਕੋਈ ਬੁਰੀ ਗੱਲ ਨਹੀਂ ਪਰ ਹਿੰਦੀ, ਅੰਗ੍ਰੇਜ਼ੀ, ਜਾਂ ਉਰਦੂ ਲਈ ਆਪਣੀ ਮਾਂ ਬੋਲੀ ਦਾ ਕ਼ਤਲ ਕਰ ਦੇਣਾ ਆਪਣੀ ਮਾਂ ਦੇ ਦੁੱਧ ਨੂੰ ਲਾਜ ਲਾਉਣ ਵਾਂਗ ਹੈ। ਸਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਮਤਰੇਈ ਮਾਂ ਹੀ ਬਣਾਈ ਰੱਖਣਾ ਹੈ ਜਾਂ ਇਸਦੀ ਗੋਦ ਦੇ ਨਿੱਘ ਨੂੰ ਬਚਾਉਣਾ ਹੈ?

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346