Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 

Online Punjabi Magazine Seerat


ਧਰਤੀ ਦਾ ਫਿ਼ਕਰ
- ਗੁਲਸ਼ਨ ਦਿਆਲ
 

 

"ਗੁਰੂ ਨਾਨਕ ਜੀ ਨੇ ਆਪਣੇ ਸਾਰਿਆਂ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ ਤੇ ਘਰ ਵਾਪਿਸ ਆ ਗਏ। - ਪਿਤਾ ਮਹਿਤਾ ਕਾਲੂ ਜੀ ਨੇ ਖਰ੍ਹਾ ਸੌਦਾ ਕਰਨ ਲਈ ਆਖਿਆ ਸੀ ਤੇ ਇਸ ਤੋਂ ਵੱਧੇਰੇ ਖਰ੍ਹਾ ਸੌਦਾ ਹੋਰ ਕੀ ਹੋ ਸਕਦਾ ਸੀ।" - ਇਹ ਕਹਾਣੀ ਮੇਰੀ ਸਹੇਲੀ ਅਕਸਰ ਆਪਣੇ ਦੋ ਬੇਟਿਆਂ ਨੂੰ ਸੁਣਾਉਂਦੀ। ਉਹ ਦਰਅਸਲ ਮੇਰੀ ਸਹੇਲੀ ਹੀ ਨਹੀਂ, ਮੇਰੀ ਪਹਿਲੀ ਸਟੂਡੈਂਟ ਵੀ ਰਹੀ ਸੀ ਜਦ ਮੈਂ ਪਢ਼ਾਉਣਾ ਸ਼ੁਰੂ ਕੀਤਾ ਸੀ। ਉਹ ਮੇਰੇ ਗੁਆਂਢੀ ਪਿੰਡ ਤੋਂ ਵੀ ਸੀ। ਆਪਣੇ ਤੋਂ ਦੂਰ , ਮਾਪਿਆਂ , ਭੈਣ ਭਰਾਵਾਂ ਤੇ ਸਹੇਲੀਆਂ ਤੋਂ ਦੂਰ ਕੁਦਰਤ ਦੀ ਗੋਦ ਵਿੱਚ , ਬ੍ਰਿਟਿਸ਼ ਕੋਲੋਂਬੀਆ ਦੇ ਇੱਕ ਨਿੱਕੇ ਜਿਹੇ ਕਸਬੇ ਵਿੱਚ ਇਹੋ ਜਿਹੀਆਂ ਕਹਾਣੀਆਂ ਉਸ ਨੂੰ ਆਪਣੇ ਪਿੰਡ , ਆਪਣੀ ਮਿੱਟੀ ਤੇ ਆਪਣੇ ਸੰਸਕਾਰਾਂ ਨਾਲ ਜੋੜੀ ਰੱਖਦੀਆਂ। ਵਿਆਹ ਕਾਰਨ ਉਸ ਦੀ ਆਪਣੀ ਪੜ੍ਹਾਈ ਪੂਰੀ ਨਹੀਂ ਸੀ ਹੋ ਸਕੀ। ਤੇ ਜੋ ਕੁਝ ਵੀ ਉਸ ਨੇ ਆਪਣੇ ਬਚਪਨ ਵਿੱਚ ਸਿਖਿਆ ਸੀ , ਸੁਣਿਆ ਸੀ ਉਹੀ ਕੁਝ ਉਹ ਰਾਤ ਪਏ ਆਪਣੇ ਬਚਿੱਆਂ ਨੂੰ ਸੁਣਾ ਦਿੰਦੀ। ‘ ਸੱਚੇ ਸੌਦੇ ‘ ਦੀ ਕਹਾਣੀ , ਨਾਨਕ ਜੀ ਦਾ ‘ ਤੇਰਾ ਤੇਰਾ ‘ ਆਖ ਸਾਰਾ ਖ਼ਜ਼ਾਨਾ ਲੁਟਾ ਦੇਣਾ - ਗੱਲ ਕੀ ਉਹ ਹਰ ਹੀਲੇ ਆਪਣੇ ਬਚਿੱਆਂ ਨੂੰ ਨੇਕ ਇਨਸਾਨ ਬਣਾਉਣ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਢ਼ਾਉਣ ਲਿਖਾਉਣ ਦਾ ਹੀਲਾ ਸੋਚਦੀ ਰਹਿੰਦੀ।
ਗੱਲ ਇੰਝ ਹੋਈ ਕਿ ਮੈਂ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੀ ਇਸ ਸਹੇਲੀ ਨੂੰ ਕੋਈ 25 - 30 ਸਾਲਾਂ ਬਾਅਦ ਮਿਲੀ । ਸੁਭਾਵਿਕ ਸੀ ਮੇਰਾ ਉਸ ਨੂੰ ਉਸ ਬਾਰੇ ਤੇ ਉਸ ਦੇ ਪਰਿਵਾਰ ਬਾਰੇ ਪੁੱਛਣਾ - ਪਰ ਉਸ ਨੇ ਕੋਈ ਖਾਸ ਉਤਸਕਤਾ ਜਾਂ ਸ਼ੌਕ ਨਾਲ ਕੋਈ ਗੱਲ ਨਹੀਂ ਕੀਤੀ ਜਿਵੇਂ ਕਿ ਆਮ ਮਾਵਾਂ ਬੜੇ ਚਾਅ ਤੇ ਵਧਾ ਚੜ੍ਹਾ ਕੇ ਆਪਣੇ ਬਚਿੱਆਂ ਬਾਰੇ ਗੱਲ ਕਰਦੀਆਂ ਹਨ ! ਪਤਾ ਲੱਗਿਆ ਕਿ ਉਸ ਦੇ ਇੱਕ ਬੇਟੇ ਤੇ ਉਸ ਨੇ ਬਹੁਤ ਖੁਲ੍ਹਾ ਖਰਚ ਕਰ ਕੇ ਚੰਗੇ ਸਕੂਲਾਂ ਤੇ ਚੰਗੀਆਂ ਯੂਨੀਵਰਸਿਟੀਆਂ ਵਿੱਚ ਪਢ਼ਾਇਆ ਸੀ ਤੇ ਉਹ ਪੜ੍ਹ ਵੀ ਚੰਗਾ ਗਿਆ ਸੀ , ਦੋ ਵਿਸ਼ਿਆਂ ਵਿੱਚ ਉਸ ਨੇ ਡਿਗਰੀ ਲਈ ਸੀ ਪਰ ਹੁਣ ਪੂਰਾ ਸਮਾਂ ਇੱਕ ਸੋਸ਼ਲ ਐਕਟੀਵਿਸਟ ਹੈ ! ਮੈਂ ਉਸ ਨੂੰ ਕਿਹਾ ਕਿ ਜੇ ਉਹ ਵਾਕਿਆ ਹੀ ਕੁਝ ਚੰਗਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਉਸ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਹ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਇੰਝ ਤਾਂ ਆਖ ਰਹੀ ਸੀ ਕਿ ਆਮ ਤੌਰ ਤੇ ਲੋਕ ਉਨ੍ਹਾਂ ਲੋਕਾਂ ਨੂੰ ਸਫਲ ਗਿਣਦੇ ਹਨ ਜੋ ਕੁਝ ਵੱਡੇ ਰੁਤਬੇ ਤੇ ਪੁੱਜ ਕੇ ਖੂਬ ਪੈਸਾ ਕਮਾ ਰਹੇ ਹੁੰਦੇ ਹਨ। ਉਸ ਨੂੰ ਸ਼ਾਇਦ ਮੇਰੀ ਸਮਝ ਤੇ ਅਜੇ ਪੂਰਾ ਭਰੋਸਾ ਨਹੀਂ ਸੀ ਹੋਇਆ ਜਾਂ ਉਸ ਸੋਚ ਲਿਆ ਸੀ ਕਿ ਮੈਂ ਵੀ ਆਮ ਲੋਕਾਂ ਵਾਂਗ ਇੱਕ ਆਮ ਜਿਹੇ ਮਾਪ ਦੰਡ ਨਾਲ ਉਸ ਦੇ ਬਚੱਿਆਂ ਨੂੰ ਮਾਪਾਂਗੀ ! ਤੇ ਇੰਝ ਸੋਚਣ ਵਿੱਚ ਉਹ ਕਿਸੇ ਹੱਦ ਤੱਕ ਠੀਕ ਵੀ ਸੀ। ਉਹ ਮੇਰੇ ਪਿੰਡ ਦੇ ਨਾਲ ਦੇ ਪਿੰਡ ਤੋਂ ਸੀ ਜੋ ਲੋਕ ਸਿੱਧਵਾਂ ਬੇਟ ਦੇ ਇਲਾਕੇ ਬਾਰੇ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਜੰਡੀ ਤੇ ਰਸੂਲਪੁਰ ਕੋਲ ਕੋਲ ਹਨ ਤੇ ਹੁਣ ਤੇ ਉਨ੍ਹਾਂ ਪਿੰਡਾਂ ਦੀਆਂ ਹੱਦਾਂ ਇੱਕ ਦੂਜੇ ਵਿੱਚ ਵੜ੍ਹ ਗਈਆਂ ਹਨ। ਜੰਡੀ ਉਸ ਦੇ ਪੇਕੇ ਹਨ ਤੇ ਕੁਝ ਦੁਰ ਹੀ ਰਾਉਵਾਲ ਉਸ ਦੇ ਸਹੁਰੇ ਹਨ।
ਮਾਂ ਨੂੰ ਇਹ ਫਿਕਰ ਸੀ ਕਿ ਪੁੱਤ ਇੰਨਾ ਪੜ੍ਹਿਆ ਲਿਖਿਆ ਹੈ ਪਹਿਲਾਂ ਕੁਝ ਕਮਾ ਵੀ ਲਵੇ ਫਿਰ ਲੋਕਾਂ ਦੀ ਮੱਦਦ ਕਰਨ ਨਿਕਲੇ ਤੇ ਪੁੱਤ ਦਾ ਆਖਣਾ ਹੈ ਕਿ , " ਮਮ , ਪੈਸਿਆਂ ਨਾਲ ਕੀਤੀ ਮੱਦਦ ਕੋਈ ਮੱਦਦ ਨਹੀਂ , ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਸਿਖਾਉਣ ਦੀ ਲੋੜ ਹੈ ਕਿ ਆਪਣੇ ਪੈਰਾਂ ਤੇ ਕਿਵੇਂ ਖੜ੍ਹਾ ਹੋਣਾ ਹੈ -!" ਮਮ ਆਪਣੀ ਥਾਂ ਤੇ ਠੀਕ ਹੈ - ਲੋਕ ਤੁਹਾਡੀ ਤਾਂ ਹੀ ਕਦਰ ਕਰਦੇ ਨੇ ਜੇ ਤੁਹਾਡੇ ਕੋਲ ਪੈਸਾ ਹੈ, ਰੁਤਬਾ ਹੈ , ਕੋਈ ਵੱਡੀ ਸਾਰੀ ਕੋਠੀ ਤੇ ਨੌਕਰੀ ਹੈ - ਬੇਟੇ ਦਾ ਆਖਣਾ ਹੈ, "ਮਮੀ ਜਿਉਂਣ ਲਈ ਪੈਸੇ ਦੀ ਕੋਈ ਬਹੁਤੀ ਲੋੜ ਨਹੀਂ - ਕੀ ਲੋੜ ਹੈ ਮਹਿੰਗੇ ਮਹਿੰਗੇ ਘਰਾਂ ਦੀ - ਬੇਲੋੜੇ ਸਮਾਨ ਦੀ ਜਾਂ ਵੱਡੇ ਵੱਡੇ ਠੜ ਸੈਟਸ ਦੀ?"- ਗੱਲ ਵੀ ਠੀਕ ਹੈ ਖਾਣ ਨੂੰ ਤਾਂ ਅਸੀਂ ਦੋ ਰੋਟੀਆਂ ਹੀ ਖਾਣੀਆਂ ਹੁੰਦੀਆਂ ਨੇ ! ਪਰ ਇਸ ਬਹਿਸ ਵਿੱਚ ਬੇਟਾ ਨਹੀ, ਮਾਂ ਬਦਲ ਰਹੀ ਹੈ - ਉਹ ਦੁਨੀਆ ਦੀਆਂ ਮੌਜੂਦਾਂ ਮੁਸ਼ਕਿਲਾਂ ਬਾਰੇ ਜਾਣੂ ਹੈ - ਹਰ ਉਹ ਕੰਮ ਜਿਸ ਵਿੱਚ ਉਸ ਦਾ ਬੇਟਾ ਤੇ ਉਸ ਦੀ ਨੂੰਹ ਹਿੱਸਾ ਲੈਂਦੇ ਹਨ ਉਸ ਬਾਰੇ ਉਸ ਨੂੰ ਪੂਰੀ ਤਰ੍ਹਾਂ ਸਮਝ ਤੇ ਵਾਕਫੀਅਤ ਵੀ ਹੈ - ਉਹ ਹੁਣ ਹਫਤੇ ਵਿੱਚ ਦੋ ਦਿਨ ਹਸਪਤਾਲ ਵਿੱਚ ਵਲੰਟੀਅਰ ਦਾ ਕੰਮ ਕਰ ਰਹੀ ਹੈ - ਇਥੋ ਤੱਕ ਹੀ ਨਹੀਂ, ਇਹ ਵਲੰਟੀਅਰ ਦਾ ਕੰਮ ਚੰਗੀ ਤਰ੍ਹਾਂ ਕਰ ਸਕੇ ਉਸ ਲਈ ਪੜ੍ਹਾਈ ਵੀ ਕਰ ਰਹੀ ਹੈ।

ਮੈਂ ਉਸ ਮਾਂ ਨੂੰ ਆਖਦੀ ਹਾਂ ਕਿ ਤੂੰ ਖੁਸ਼ਕਿਸਮਤ ਹੈਂ ਕਿ ਤੇਰਾ ਬੇਟਾ ਆਉਣ ਵਾਲੇ ਵੇਲਿਆਂ ਬਾਰੇ ਸੋਚਦਾ ਹੈ ਇਸ ਮਾਂ ਧਰਤ ਬਾਰੇ ਸੋਚਦਾ ਹੈ - ਸਾਰੀ ਦੁਨੀਆ ਵਿੱਚ ਹੋ ਰਹੀਆਂ ਗਲਤ ਗੱਲਾਂ ਵੱਲ ਧਿਆਨ ਦਿੰਦਾ ਹੈ। ਉਸ ਨੂੰ ਫਿਕਰ ਹੈ ਕਿ ਧਰਤੀ ਦੇ ਪਾਣੀ ਦੇ ਸਰੋਤ ਘਟ ਰਹੇ ਹਨ - ਅਮੀਰਾਂ ਤੇ ਗਰੀਬਾਂ ਦਾ ਪਾੜ੍ਹਾ ਕਿੰਨਾ ਵੱਡਾ ਹੈ -ਦੁਨੀਆ ਦੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਕਿਵੇਂ ਗਰੀਬ ਮੁਲਕਾਂ ਨੂੰ ਲੁੱਟ ਰਹੀਆਂ ਹਨ; ਪਰ ਉਹ ਮਾਂ ਹੈ ਫਿਰ ਵੀ ਥੋੜ੍ਹੀ ਜਿਹੀ ਫਿਕਰ ਹੁੰਦੀ ਹੈ ਕਿ ਬੇਟਾ ਕੁਝ ਪਹਿਲਾ ਕਮਾ ਲੈਂਦਾ। ਤੇ ਜਦ ਵੀ ਉਹ ਕਮਾਈ ਦੀ ਗੱਲ ਕਰਦੀ ਤਾਂ ਉਹ ਆਖ ਦਿੰਦਾ ਹੈ , "ਮਮ ਗੁਜ਼ਾਰੇ ਲਈ ਬਹੁਤ ਹੈ; ਜਿਆਦਾ ਦੀ ਕੋਈ ਲੋੜ ਨਹੀਂ , ਤੂੰ ਹੀ ਤਾਂ ਆਖਦੀ ਸੀ ਕਿ ਗੁਰੂ ਨਾਨਕ ਜੀ ਨੇ ਕਿਵੇਂ ਵਿਓਪਾਰ ਲਈ ਦਿੱਤੇ ਪੈਸਿਆਂ ਨਾਲ ਭੁੱਖਿਆਂ ਸਾਧੂਆਂ ਨੂੰ ਖਾਣਾ ਖਿਲਾ ਦਿੱਤਾ ਸੀ - ਤੇ ਕਿਵੇਂ ਉਨ੍ਹਾਂ ‘ਤੇਰਾ ਤੇਰਾ‘ ਆਖ ਲੋਕਾਂ ਨੂੰ ਹੀ ਲੁਟਾ ਦਿੱਤਾ ਸੀ- ਮਾਂ ਨੇ ਸ਼ਾਇਦ ਕਦੀ ਸੋਚਿਆ ਨਹੀਂ ਸੀ ਕਿ ਬੇਟਾ ਇੰਝ ਬਚਪਨ ਦੀ ਦਿੱਤੀ ਹਰ ਸਿੱਖਿਆ, ਹਰ ਗੱਲ ਨੂੰ ਆਪਣੇ ਹੱਡਾਂ ਤੱਕ ਹੀ ਨਹੀਂ ਬਲਕਿ ਆਪਣੀ ਰੂਹ ਤੱਕ ਸਮਾ ਲਵੇਗਾ।

ਇਸ ਸਾਲ ਜਦ ਮੈਂ ਗਰਮੀਆਂ ਵਿੱਚ ਫਿਰ ਕੈਨੇਡਾ ਗਈ ਤਾਂ ਸੋਚਿਆ ਕਿ ਉਸ ਦੇ ਬੇਟੇ ਤੇ ਨੂੰਹ ਨੂੰ ਜ਼ਰੂਰ ਮਿਲਾਂਗੀ ਤੇ ਮੇਰੀ ਇਹ ਇੱਛਾ ਪੂਰੀ ਵੀ ਹੋ ਗਈ ; ਜਿਸ ਤਰ੍ਹਾਂ ਦਾ ਬੇਟਾ ਸੀ ਉਸੇ ਤਰ੍ਹਾਂ ਦੀ ਉਸ ਬੇਟੇ ਨੂੰ ਉਸ ਦੀ ਜੀਵਨ ਸਾਥਣ ਮਿਲ ਗਈ - ਇਸ ਸਮੇਂ ਹਰਸ਼ਾ ਵਾਲੀਆ ਵੈਨਕੁਵਰ ਦੀ ਸਿਰ ਕੱਢ ਸੋਸ਼ਲ ਐਕਟਿਵਿਸਟ ਹੈ - ਉਹ ਵੀ ਬਹੁਤ ਸਾਰੀਆਂ ੋਰਗਅਨਡਿਅਟੋਿਨਸ ਨਾਲ ਕੰਮ ਕਰਦੀ ਹੈ -ਉਹ ਦੁਨੀਆ ਵਿੱਚ ਹੋ ਰਹੀਆਂ ਬੇਇਨਸਾਫੀਆਂ ਬਾਰੇ ਲਿਖਦੀ ਹੈ ; ਐਨਵਾਇਰਮੈਂਟ ਮੁਤਲ੍ਲਕ ਉਹ ਜੇਲ ਵੀ ਜਾ ਆਈ ਹੈ ; - ਉਸ ਦੀ ਹੁਣੇ ਜਿਹੇ ਲਿਖੀ ਕਿਤਾਬ " ੂਨਦੋਨਿਗ ਭੋਰਦੲਰ ੀਮਪੲਰਅਿਲਸਿਮ " ਛਪੀ ਹੈ ਕੈਨੇਡਾ ਵਿੱਚ - ਇਹ ਕਿਤਾਬ ਇੰਨੀ ਹਰਮਨ ਪਿਆਰੀ ਹੋ ਗਈ ਹੈ ਕਿ ਹੁਣ ਇਸ ਦਾ ਫਰਾਂਸੀਸੀ , ਸਪੈਨਿਸ਼ ਤੇ ਡੱਚ ਬੋਲੀਆਂ ਵਿੱਚ ਉਲਥਾ ਹੋ ਰਿਹਾ ਹੈ - ਇਹ ਉਤ੍ਤਰੀ ਅਮਰੀਕਾ ਦੀ ਮਿਮਗਿਰਅਟੋਿਨ ਪਾਲਸੀਆਂ ਤੇ ਲਿਖੀ ਹੋਈ ਹੈ; ਉਹ " ਕੋਈ ਵੀ ਗੈਰ ਕਾਨੂੰਨੀ ਨਹੀਂ " ਨਾਮ ਦੀ ਇੱਕ ਸੰਸਥਾ ਨਾਲ ਕੰਮ ਕਰਦੀ ਹੈ । ਇਸ ਤੋਂ ਬਿਨਾਂ ਉਹ ਹੋਰ ਵੀ ਬਹੁਤ ਗੱਲਾਂ ਲਈ ਲੋਕਾਂ ਨੂੰ ਜਾਗਰੂਕ ਕਰਦੀ ਹੈ ਤੇ ਸਰਕਾਰ ਨਾਲ ਆੱਢਾ ਲਾਈ ਰੱਖਦੀ ਹੈਂ। ਉਸ ਦੀ ਗੱਲ ਮੈਂ ਫਿਰ ਕਦੀ ਕਰਾਂਗੀ।

ਇਹ ਸਾਰੀ ਗੱਲ ਕਰਨ ਦਾ ਅਸਲੀ ਮਕਸਦ ਇਹ ਸੀ ਕਿ ਇੱਕ ਮਾਂ ਬੱਚੇ ਨੂੰ ਕਿਵੇਂ ਚੰਗੇ ਕੰਮਾਂ ਲਈ ਢਾਲ੍ਹ ਸਕਦੀ ਹੈ। ਇਸ ਕਹਾਣੀ ਨੇ ਸੱਚ ਮੁੱਚ ਹੀ ਮੈਂਨੂੰ ਆਸ ਤੇ ਉਮੀਦ ਦਿੱਤੀ ਹੈ ਕਿ ਚੰਗੇ ਮਾਪੇ ਤੇ ਚੰਗੇ ਟੀਚਰ ਆਪਣੇ ਆਪਣੇ ਲੈਵਲ ਤੇ ਬਹੁਤ ਕੁਝ ਆਉਣ ਵਾਲੀਆਂ ਨਸਲਾਂ ਨੂੰ ਸਿਖਾ ਸਕਦੇ ਹਨ ।
ਪੰਜਾਬ , ਭਾਰਤ ਤੇ ਸਾਰੀ ਦੁਨੀਆ ਵਿੱਚ ਜੋ ਹੋ ਰਿਹਾ ਹੈ - ਉਸ ਵਿੱਚ ਕਿਤੇ ਵੀ ਕੋਈ ਚੰਗੀ ਆਸ ਨਹੀਂ ਦਿਖਾਈ ਦਿੰਦੀ - ਉਤੋਂ ਦੀ ਬਹੁਤ ਸਾਰੇ ਸਿਆਸੀ ਤੇ ਧਾਰਮਿਕ ਕੱਟੜਪੰਥੀਆਂ ਵੱਲੋਂ ਗੈਰ ਜ਼ੁੰਮੇਵਾਰਾਨਾਂ ਤਰੀਕੇ ਨਾਲ ਕੋਈ ਨਾ ਕੋਈ ਬਿਨਾ ਸੋਚੇ ਸਮਝੇ ਬਿਆਨ ਦੇ ਦੇਣਾ - ਇਸ ਨਾਲ ਵਿਰੋਧੀ ਧਿਰਾਂ ਤੇ ਘੱਟ ਗਿਣਤੀ ਦੇ ਲੋਕਾਂ ਦੇ ਦਿਲਾਂ ਵਿੱਚ ਕੁਝ ਰੋਸ ਤੇ ਕੁਝ ਖੌਫ਼ ਪੈਦਾ ਹੋਣਾ ਲਾਜ਼ਮੀ ਹੈ। ਕੋਈ ਵੀ ਇਹੋ ਜਿਹੀ ਗੱਲ ਜੋ ਦੂਜਿਆਂ ਨੂੰ ਠੇਸ ਪਹੁੰਚਾਵੇ - ਕੋਈ ਚੰਗੀ ਗੱਲ ਨਹੀ। ਇਸ ਨਾਲ ਇੱਕ ਉਲਟ ਲੜੀਬੱਧ ਪ੍ਰਤੀਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਭੈੜੇ ਨਤੀਜੇ ਨਿੱਕਲਦੇ ਹਨ - ਕਈ ਵਾਰ ਮੈਂ ਸੋਚਦੀ ਹਾਂ ਕਿ ਪਤਾ ਨਹੀਂ ਸਾਨੂੰ ਇਨਸਾਨ ਬਣ ਕੇ ਕਦ ਜਿਉਣਾ ਆਵੇਗਾ। ਕਦੀ ਕਦੀ ਲੱਗਦਾ ਹੈ ਦੁਨੀਆ ਵਿੱਚ ਇਸਾਈ ਹਨ , ਮੁਸਲਮਾਨ ਹਨ , ਹਿੰਦੂ ਹਨ , ਸਿੱਖ ਹਨ , ਯਹੂਦੀ ਹਨ , ਪਰ ਇਨਸਾਨ ਗੁਆਚ ਗਿਆ ਹੈ ਤੇ ਉਹ ਲਭਿੱਆਂ ਵੀ ਨਹੀਂ ਲਭੱਦਾ। ਧਰਤੀ ਇੱਕ ਹੈ , ਹਵਾ ਹਰ ਥਾਂ ਉਹੀ ਹੈ , ਪਾਣੀ ਉਹੀ ਹੈ , ਪਰ ਫਿਰ ਅਸੀਂ ਇੱਕ ਕਿਓਂ ਨਹੀਂ ਹੋ ਸਕਦੇ ? ਤੇ ਜੇ ਆਪਣਾ ਆਪਣਾ ਵਖਰੇਵਾਂ ਰਖੱਣਾ ਵੀ ਹੈ ਤਾਂ ਉਹ ਕਿਹੜੀ ਗੱਲ ਹੈ ਜੋ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਣ ਤੋਂ ਰੋਕ ਰਹੀ ਹੈ ? ਅਸੀਂ ਇੱਕ ਦੂਜੇ ਵਿਰੁੱਧ ਇੰਨੀ ਹਿੰਸਾ ਤੇ ਇੰਨੀ ਘਿਨਾਉਣੀ ਨਫਰਤ ਪਾਲ ਲੈਂਦੇ ਹਾਂ ਕਿ ਯਕੀਨ ਕਰਨਾ ਔਖਾ ਹੋ ਜਾਂਦਾ ਆਪਣੇ ਆਪ ਦੀ ਇਨਸਾਨੀਅਤ ਤੇ !
ਪਰ ਫਿਰ ਵੀ ਕਦੀ ਕਦੀ ਅਜਿਹਾ ਕੁਝ ਵਾਪਰ ਜਾਂਦਾ ਹੈ ਕਿ ਮੁੜ ਤੋਂ ਤੁਸੀਂ ਆਸਵੰਦ ਹੋ ਜਾਂਦੇ ਹੋ ਜਾਂ ਅਜਿਹਾ ਸਖਸ਼ ਤੁਹਾਨੂੰ ਮਿਲ ਜਾਂਦਾ ਹੈ ਕਿ ਤੁਸੀਂ ਸੋਚਣ ਤੇ ਮਜਬੂਰ ਹੋ ਜਾਂਦੇ ਹੋ ਕਿ ਨਹੀਂ ਅਜੇ ਇਨਸਾਨੀਅਤ ਪੂਰੀ ਤਰ੍ਹਾਂ ਮੁੱਕੀ ਨਹੀਂ। ਅਜੇ ਵੀ ਆਸ ਦੇ ਕੁਝ ਦੀਵੇ ਜਗ ਰਹੇ ਹਨ ; ਬਸ ਕਦੀ ਕਦੀ ਉਹ ਸਾਨੂੰ ਦਿਖਾਈ ਵੀ ਨਹੀਂ ਦਿੰਦੇ ; ਕੁਝ ਇਸੇ ਤਰ੍ਹਾਂ ਹੀ ਮੈਂਨੂੰ ਇਹ ਕਹਾਣੀ ਜਾਪੀ !
ਬਾਰ ਬਾਰ ਇਹ ਵੀ ਮਨ ਵਿੱਚ ਆਉਂਦਾ ਹੈ ਕਿ ਗਰੂ ਜੀ ਨੇ ਤਾਂ ‘ ਤੇਰਾ ਤੇਰਾ ‘ ਆਖ ਗੁਆ ਦਿੱਤਾ ਸੀ ਤੇ ਅਸੀਂ ਸਵੇਰੇ ਸ਼ਾਮ ਉਸ ਨੂੰ ਧਿਆਉਂਦੇ ਹਾਂ ਪਰ ਆਪਣਾ ਸਾਰਾ ਕੁਝ ਦੂਜੇ ਲਈ ਕੁਰਬਾਨ ਕਰਨ ਦਾ ਹੀਆ ਕਦੀ ਨਹੀਂ ਕਰਦੇ ।ਇਸ ਵੇਲੇ ਪੰਜਾਬ ਤੇ ਕੇਂਦਰ ਵਿੱਚ ਜੋ ਸਰਕਾਰਾਂ ਹਨ ਉਨ੍ਹਾਂ ਦਾ ਸੰਬੰਧ ਧਾਰਮਿਕ ਰੰਗਤ ਵਾਲੀਆਂ ਜਥੇਬੰਦੀਆਂ ਨਾਲ ਹੈ ? ਕੀ ਇਹ ਜ਼ਰੂਰੀ ਨਹੀਂ ਤੇ ਮੁਮਕਿਨ ਨਹੀਂ ਕਿ ਉਨ੍ਹਾਂ ਨੂੰ ਵੀ ਗੁਰੂ ਨਾਨਕ ਜੀ ਦੇ ‘ ਤੇਰਾ, ਤੇਰਾ ‘ ਵਾਲੇ ਕਿੱਸੇ ਤੋਂ ਲੋਕਾਂ ਦੀ ਭੁੱਖ ਦਿਖਾਈ ਦੇਵੇ ; ਤੇ ਉਨ੍ਹਾਂ ਨੂੰ ਲੋਕ ਹਿੰਦੁਸਤਾਨੀ ਕਿਓਂ ਨਹੀਂ ਲੱਗਦੇ ਕਿਓਂ ਇਨ੍ਹਾਂ ਨੂੰ ਹਿੰਦੂ, ਜੈਨ , ਇਸਾਈ , ਮੁਸਲਮਾਨ ਤੇ ਸਿੱਖ ਨਜ਼ਰ ਆ ਰਹੇ ਹਨ ! ਸਾਨੂੰ ਤੇ ਇਨ੍ਹਾਂ ਸਰਕਾਰਾਂ ਨੂੰ ਲੋਕ ਇਨਸਾਨ ਜਾਂ ਰੱਬ ਦੇ ਬੰਦੇ ਦਿਖਦੇ ਹੀਂ ਨਹੀਂ ਸਾਨੂੰ ਲੋਕ ਹਿੰਦੂ, ਇਸਾਈ , ਸਿੱਖ , ਮੁਸਲਮਾਨ ਤੇ ਪਤਾ ਨਹੀਂ ਕੀ ਕੀ ਨਜ਼ਰ ਆਉਂਦੇ ਹਨ। ਕੀ ਕਦੀ ਅਸੀਂ ਰਲ ਮਿਲ ਬੈਠ ਆਪਣੀ ਧਰਤ ਮਾਂ ਦਾ, ਤੇ ਇਸ ਤੇ ਰਹਿੰਦੇ ਇਨਸਾਨਾਂ ਦਾ ਫਿਕਰ ਕਰ ਸਕਾਂਗੇ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346