ਮਾਰਚ 1973 ਤੋਂ ਲੈ ਕੇ, ਸਤੰਬਰ 1983 ਤੱਕ, ਸਾਢੇ ਦਸ ਸਾਲ ਏਹੋ ਹੀ ਮਨ ਨੇ ਜਿਦ ਫੜੀ ਰੱਖੀ
ਕਿ ਬਾਹਰ ਪੱਕੇ ਤੌਰ ਤੇ ਕਿਤੇ ਨਹੀਂ ਟਿਕਣਾ; ਹੈਡ ਕੁਆਰਟਰ ਅੰਮ੍ਰਿਤਸਰ ਹੀ ਰੱਖਣਾ ਹੈ; ਉਂਜ
ਸਾਲ ਵਿਚ ਇਕ ਦੋ ਮਹੀਨੇ ਬਾਹਰ ਦਾ ਇਕ ਚੱਕਰ ਮਾਰ ਲਿਆ ਕਰਾਂਗੇ। ਮਨ ਵਿਚਲੀ ਇਸ ਜਦੋ ਜਹਿਦ
ਵਿਚ, ਜਦੋਂ ਵੀ ਜੇਬ ਵਿਚ ਕਰਾਇਆ ਹੋਣਾ, ਭੱਜ ਕੇ ਅੰਮ੍ਰਿਤਸਰ ਪੁੱਜ ਜਾਣਾ, ਭਾਵੇਂ ਕਿਸੇ ਵੀ
ਮੁਲਕ ਵਿਚ, ਕਿੰਨਾ ਵੀ ਦੇਸੋਂ ਦੂਰ ਹੋਵਾਂ! ਆਸ ਇਹ ਹੋਣੀ ਕਿ ਮੇਰੀ ਪੰਜਾਬ ਵਿਚ ਬਣੀ ਜਾਣ
ਪਛਾਣ ਅਤੇ ਸੰਪਰਕ ਕਿਤੇ ਟੁੱਟ ਨਾ ਜਾਣ। ਇਸ ਲਈ ਬਾਕੀ ਪਰਦੇਸ ਜਾਣ ਵਾਲ਼ਿਆਂ ਵਾਂਙ ਮੈਂ ਕਿਤੇ
ਇਕ ਥਾਂ ਟਿਕ ਕੇ, ਨਿੱਠ ਕੇ ਕਿਸੇ ਨੌਕਰੀ/ਮਜ਼ਦੂਰੀ ਆਦਿ ਤੋਂ ਕੋਈ ਕਮਾਈ ਤੇ ਬਚਾਈ ਕਰਕੇ,
ਆਪਣੇ ਜਾਣਕਾਰ ਹਲਕਿਆਂ ਵਿਚ, ਆਪਣੀ ਕੋਈ ਵਰਨਣ ਯੋਗ ਆਰਥਿਕ ਪੁਜ਼ੀਸ਼ਨ ਵੀ ਨਾ ਬਣਾ ਸਕਿਆ। ਇਹ
ਗੱਲ ਵੱਖਰੀ ਹੈ ਕਿ ਇਸ ਦਾ ਭਾਵੇਂ ਮੈਨੂੰ ਕੋਈ ਪਛਤਾਵਾ ਨਹੀਂ; ਪਰ ਜਦੋਂ 1983 ਦੇ
ਅਗਸਤ/ਸਤੰਬਰ ਵਾਲ਼ੀ ਮੇਰੀ ਫੇਰੀ ਅੰਮ੍ਰਿਤਸਰ ਦੀ ਲੱਗੀ ਤਾਂ ਸਮਝ ਆਈ ਕਿ ਪਿਛਲੇ ਸਾਢੇ ਦਸ
ਸਾਲਾਂ ਵਿਚ, ਪੰਜਾਬ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਤੇ ਮੇਰਾ ਏਥੇ ਆ ਕੇ ਸਦੀਵੀ ਤੌਰ
ਤੇ ਵੱਸਣਾ ਹੁਣ ਲਗ ਪਗ ਅਸੰਭਵ ਜਿਹਾ ਹੋ ਗਿਆ ਹੈ, ਤਾਂ ਸੋਚਿਆ ਕਿ ਹੁਣ ਹਥਿਆਰ ਸੁੱਟਣ ਤੋਂ
ਬਿਨਾ ਹੋਰ ਕੋਈ ਚਾਰਾ ਨਹੀਂ। ਉਸ ਸਮੇ ਧਰਮ ਯੁਧ ਮੋਰਚਾ ਜੋਰਾਂ ਤੇ ਚੱਲ ਰਿਹਾ ਸੀ ਤੇ
ਸਰਕਾਰ, ਸਿੱਖ ਕੌਮ ਉਪਰ ਫੌਜੀ ਹਮਲਾ ਕਰਨ ਦੀਆਂ ਗੁਪਤ ਤਿਆਰੀਆਂ ਕਰ ਰਹੀ ਸੀ ਜਿਸ ਤੋਂ
ਮੋਰਚੇ ਦੇ ਸੰਚਾਲਕ ਬੇਖ਼ਬਰ ਸਨ। ਸੱਜਣ ਮਿੱਤਰ ਕੁਝ ਜੇਹਲਾਂ ਵਿਚ ਸਨ, ਕੁਝ ਸਥਾਨ ਤੇ ਸੰਸਾਰ
ਛੱਡ ਚੁੱਕੇ ਸਨ ਤੇ ਕੁਝ ਘਰੋ ਘਰੀ ਜਾ ਬੈਠੇ ਸਨ। ਫਿਰ ਮੇਰੀ ਸਮਝ ਅਨੁਸਾਰ, ਮੈਨੂੰ ਪਹਿਲੀ
ਵਾਰ ਪੰਜਾਬ ਦੇ ਦੋਹਾਂ ਸਮਾਜਾਂ ਹਿੰਦੂ/ਸਿੱਖ ਦੇ ਸਬੰਧਾਂ ਵਿਚ, ਅਣਬੋਲੀ ਜਿਹੀ ਦੀਵਾਰ ਖੜੀ
ਹੋ ਚੁੱਕੀ ਵੀ ਮਹਿਸੂਸ ਹੋਈ।
ਇਸ ਤੋਂ ਇਲਾਵਾ ਏਥੇ ਸਿਡਨੀ ਵਿਚ ਮੇਰੇ ਕੋਲ਼ ਬੈਂਕ ਵਿਚ ਚੰਗੀ ਨੌਕਰੀ ਸੀ, ਬੱਚੇ ਸਕੂਲੇ
ਪੜ੍ਹਦੇ ਸਨ। ਘਰ, ਕਾਰ ਆਦਿ ਦੀਆਂ ਕਿਸ਼ਤਾਂ ਵੀ ਦੇਣੀਆਂ ਹੁੰਦੀਆਂ ਸਨ ਜੋ ਕਿ ਏਥੇ ਰਹਿ ਕੇ
ਨੌਕਰੀ/ਮਜ਼ਦੂਰੀ ਤੋਂ ਬਿਨਾ ਦਿਤੀਆਂ ਨਹੀਂ ਸਨ ਜਾ ਸਕਦੀਆਂ। ਇਸ ਦੇ ਉਲ਼ਟ ਅੰਮ੍ਰਿਤਸਰ ਵਿਚ
ਸੱਜਣਾਂ ਸਨੇਹੀਆਂ ਦੇ ਕੋਲ਼, ਆਪਣਾ ਨਿਜੀ ਕੋਈ ਆਹਲਣਾ ਨਾ ਹੋਣ ਕਰਕੇ, ਪ੍ਰਾਹੁਣੇ ਦੇ ਰੂਪ
ਵਿਚ ਹੀ ਕੁਝ ਦਿਨਾਂ ਵਾਸਤੇ ਟਿਕਣਾ ਪੈਂਦਾ ਸੀ। ਅਜਿਹਾ ਕੁਝ ਭਲਾ ਕਿੰਨਾ ਕੁ ਚਿਰ ਨਿਭ ਸਕਦਾ
ਹੈ! ਸੋਚ ਆਈ ਕਿ ਹੁਣ ਭਾਣਾ ਮੰਨ ਕੇ, “ਜਿਥੇ ਰਖਹਿ ਬੈਕੁੰਠ ਤਿਥਾਈ ...” ਵਾਲ਼ੇ ਮਹਾਂ ਵਾਕ
ਉਪਰ ਅਮਲ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ। ਸੋ ਹਾਰ ਕੇ ਹਥਿਆਰ ਸੁੱਟ ਦਿਤੇ ਤੇ ਸਿਡਨੀ
ਵਿਚ ਹੀ ਡੇਰਾ ਪਾਈ ਰੱਖਣ ਦਾ ਵਿਚਾਰ ਬਣਾ ਲਿਆ; ਭਾਵੇਂ ਮਜਬੂਰੀ ਵਿਚ ਹੀ। ਇਹ ਵੀ ਸੋਚ ਆਈ
ਕਿ ਜੇ ਰੱਬ ਦੀ ਨਜ਼ਰ ਸਵੱਲੀ ਹੋ ਗਈ ਤਾਂ ਕੀ ਪਤਾ ਆਰਥਿਕ ਪੱਖੋਂ ਕਦੀ ਹੱਥ ਏਨਾ ਸੌਖਾ ਹੋ
ਜਾਵੇ ਕਿ ਹਰੇਕ ਸਾਲ ਹੀ ਗੁਰੂ ਕੀ ਨਗਰੀ ਦੀ ਯਾਤਰਾ ਕਰਨ ਦੇ ਨਾਲ਼ ਨਾਲ਼, ਸਜਣਾਂ ਸਨੇਹੀਆਂ ਦੇ
ਦਰਸ਼ਨ ਮੇਲੇ ਵੀ ਕੀਤੇ ਜਾ ਸਕਣ ਵਾਲ਼ੀ ਅਵਸਥਾ ਬਣ ਜਾਵੇ! ਸੋ, ਰੱਬ ਦੀ ਅਪਾਰ ਕਿਰਪਾ ਦੁਆਰਾ
ਕੁਝ ਸਾਲ ਪਹਿਲਾਂ ਤੋਂ ਆਰਥਿਕ ਹੱਥ ਏਨਾ ਕੁ ਸੌਖਾ ਗਿਆ ਹੈ ਕਿ ਹਰੇਕ ਸਾਲ ਹੀ ਅੰਮ੍ਰਿਤਸਰ
ਦੀ ਯਾਤਰਾ ਹੋ ਜਾਂਦੀ ਹੈ। ਹੱਥ ਸੌਖਾ ਹੋਣ ਦੇ ਕਈ ਕਾਰਨ ਹਨ: ਘਰ ਦੀਆਂ ਕਿਸ਼ਤਾਂ ਮੁੱਕ
ਗਈਆਂ, ਤਿੰਨ ਬਚਿਆਂ ਦੇ ਵਿਆਹ ਹੋ ਗਏ ਤੇ ਉਹ ਆਪੋ ਆਪਣੇ ਰੁਜ਼ਗਾਰਾਂ ਅਤੇ ਘਰਾਂ ਵਿਚ ਚਲੇ
ਗਏ। ਦਾਦੀ ਮਾਂ ਜੀ ਅਤੇ ਮਾਂ ਪਿਓ ਰੱਬ ਕੋਲ਼ ਚਲੇ ਗਏ ਤੇ ਭਰਾ ਭੈਣਾਂ ਤੇ ਹੋਰ ਰਿਸ਼ਤੇਦਾਰ,
ਰੱਬ ਦੀ ਰਹਿਮਤ ਸਦਕਾ, ਆਰਥਿਕ ਪੱਖੋਂ ਮੇਰੇ ਨਾਲ਼ੋਂ ਪਿੱਛੇ ਨਾ ਰਹਿ ਗਏ, ਜਿਨ੍ਹਾਂ ਲਈ ਕੁਝ
ਕਰਨ ਦੀ ਲੋੜ ਸਮਝ ਕੇ, ਹਮੇਸ਼ਾਂ ਫਿਕਰ ਕਰਦਾ ਰਹਿੰਦਾ ਸਾਂ। ਸੋ ਹੁਣ ਯਾਤਰਾ ਦੌਰਾਨ ਜਿਥੇ
ਗੁਰੂ ਕੀ ਨਗਰੀ ਦੇ ਦਰਸ਼ਨ ਹੋ ਜਾਂਦੇ ਨੇ ਓਥੇ ਸੱਜਣਾਂ ਸਨੇਹੀਆਂ ਦੇ ਦਰਸ਼ਨ ਦੀਦਾਰੇ ਵੀ ਕਰ
ਲਏ ਜਾਂਦੇ ਹਨ ਤੇ ਨਾਲ਼ ਨਾਲ ਓਥੋਂ ਕਿਤਾਬਾਂ ਵੀ ਛਪਵਾ ਕੇ ਪਾਠਕਾਂ ਦੀ ਭੇਟਾ ਹੋ ਜਾਂਦੀਆਂ
ਹਨ। ਕਿਸੇ ਮਜਬੂਰੀ ਕਾਰਨ ਕਦੀ ਇਕ ਤੋਂ ਵਧ ਚੱਕਰ ਵੀ ਦੇਸ਼ ਦੇ ਲੱਗ ਜਾਂਦੇ ਹਨ।
ਇਸ ਵਾਰੀ ਦੀ ਯਾਤਰਾ ਸਮੇ ਵੀ ਸੋਚ ਸੀ ਕਿ ਠੰਡ ਲੰਘ ਜਾਣ ਪਿਛੋਂ, ਫਰਵਰੀ ਦੇ ਸ਼ੁਰੂ ਵਿਚ
ਜਾਵਾਂਗਾ ਪਰ ਜਲੰਧਰ ਵਾਸੀ, ਪ੍ਰੋ. ਕੁਲਬੀਰ ਸਿੰਘ ਜੀ ਦਾ ਸੱਦਾ ਮਿਲ਼ਿਆ ਕਿ ਜਲੰਧਰ ਵਿਖੇ
‘ਵਰਲਡ ਪੰਜਾਬੀ ਮੀਡੀਆ ਕਾਨਫ਼੍ਰੰਸ‘ ਵਿਚ ਆਪਣਾ ਪਰਚਾ ਪੜ੍ਹਨ ਵਾਸਤੇ ਜਰੂਰ ਪਹੁੰਚਾ, ਕਿਉਂਕਿ
ਦੁਨੀਆਂ ਦੇ ਦੱਖਣੀ ਅਰਧ ਗੋਲ਼ੇ ਵਿਚ ਸਭ ਤੋਂ ਪਹਿਲਾ ਪੰਜਾਬੀ ਦਾ ਪਰਚਾ, ਅਪ੍ਰੈਲ 1985 ਵਿਚ,
‘ਸਿੱਖ ਸਮਾਚਾਰ‘ ਨਾਂ ਦਾ ਮੈਂ ਹੀ ਆਰੰਭ ਕੀਤਾ ਸੀ ਇਸ ਲਈ ਅਜਿਹੇ ਸਮੇ ਤੇ ਮੇਰੀ ਹਾਜਰੀ
ਹੋਰਨਾਂ ਵਾਸਤੇ ਪ੍ਰੇਰਨਾ ਮਈ ਹੋਵੇਗੀ। ਇਸ ਕਰਕੇ 12 ਜਨਵਰੀ ਨੂੰ ਸਿਡਨੀ ਤੋਂ ਤੁਰ ਕੇ,
ਡੁਬਈ 12 ਘੰਟੇ ਰੁਕ ਕੇ, 14 ਜਨਵਰੀ ਦੀ ਸਵੇਰ ਨੂੰ ਅੰਮ੍ਰਿਤਸਰ ਪਹੁੰਚ ਗਿਆ। ਦਿੱਲੀ ਜਾ ਕੇ
ਪਤਾ ਲੱਗਾ ਕਿ ਸਾਮਾਨ ਵਾਲ਼ਾ ਅਟੈਚੀ ਤਾਂ ਕਿਤੇ ਰਾਹ ਵਿਚ ਹੀ ਰਹਿ ਗਿਆ ਹੈ। ਲੈਪਟੌਪ ਦਾ
ਮਾਊਸ ਅਤੇ ਇਕ ਜ਼ਰੂਰੀ ਕਾਗਜ਼ ਵੀ ਆਪਣੇ ਟੇਬਲ ਤੇ ਹੀ ਛੱਡ ਆਇਆ ਸਾਂ। ਇਸ ਦਾ ਪਤਾ ਓਦੋਂ ਲੱਗਾ
ਜਦੋਂ ਲੈਪਟੌਪ ਖੋਹਲ ਕੇ ਵਰਤਣਾ ਸ਼ੁਰੂ ਕੀਤਾ। ਖੈਰ, ਅਟੈਚੀ ਤਾਂ ਚਾਰ ਕੁ ਦਿਨਾਂ ਪਿੱਛੋਂ ਆ
ਹੀ ਗਿਆ। ਓਨੇ ਦਿਨ ਮੈਂ ਓਵਰ ਕੋਟ ਨਾਲ਼ ਹੀ ਸਾਰੀ ਗਿਆ। ਸ਼ੁਕਰ ਹੈ ਕਿ ਸਰਦੀਆਂ ਦਾ ਮੌਸਮ ਹੋਣ
ਕਰਕੇ ਕਿਸੇ ਨੇ ਗੌਲ਼ਿਆ ਨਾ ਕਿ ਮੇਰੇ ਪਾਸ ਕੱਪੜਿਆਂ ਦੀ ਘਾਟ ਹੈ। ਜਲੰਧਰ ਕਾਨਫ਼੍ਰੰਸ ਵਿਚ
ਬੋਲਦਿਆਂ ਮੈਂ ਆਪੇ ਹੀ ਭੇਦ ਇਹ ਆਖ ਕੇ ਖੋਲ੍ਹ ਦਿਤਾ, “ਮੇਰੇ ਗਲ਼ ਵਿਚ ਓਵਰ ਕੋਟ ਪਾਇਆ ਹੋਇਆ
ਵੇਖ ਕੇ ਕਿਤੇ ਇਹ ਨਾ ਸਮਝਿਓ ਕਿ ਮੈਨੂੰ ਪਾਲ਼ਾ ਤੁਹਾਡੇ ਨਾਲ਼ੋਂ ਵਧ ਲੱਗ ਰਿਹਾ ਹੈ; ਮੇਰੇ
ਕੋਲ਼ ਹੋਰ ਕੱਪੜੇ ਈ ਨਹੀਂ ਹੈਗੇ ਪਾਉਣ ਵਾਲ਼ੇ।“ ਹਾਸਾ ਤਾਂ ਪੈਣਾ ਹੀ ਪੈਣਾ ਸੀ।
2
15 ਜਨਵਰੀ ਵਾਲ਼ੇ ਦਿਨ ਸਵੇਰੇ ਹੀ ਮੈਂ ਕਾਨਫ਼੍ਰੰਸ ਦੇ ਸਥਾਨ, ਦੁਆਬਾ ਕਾਲਜ ਜਲੰਧਰ ਵਿਚ ਜਾ
‘ਫ਼ਤਿਹ ਬੁਲਾਈ।‘ ਪਹਿਲੇ ਦਿਨ ਮੈਂ ਆਪਣਾ ਪਰਚਾ ਪੜ੍ਹਨ ਲਈ ਖੜ੍ਹਾ ਹੋਇਆ ਤਾਂ ਹੋਰ ਹੋਰ
ਗੱਲਾਂ ਵਿਚ ਹੀ ਵਾਹਵਾ ਸਮਾ ਲੱਗ ਗਿਆ ਤੇ ਪਰਚਾ ਪੂਰਾ ਨਾ ਪੜ੍ਹਿਆ ਜਾ ਸਕਿਆ। ਵੈਸੇ ਇਹ
ਪਰਚਾ ਕਾਨਫ਼੍ਰੰਸ ਵੱਲੋਂ ਛਪਣ ਵਾਲ਼ੀ ਕਿਤਾਬ ਵਿਚ ਵੀ ਛਪ ਜਾਵੇਗਾ। 16 ਵਾਲ਼ੇ ਦਿਨ ਵੀ
ਸਰੋਤਿਆਂ ਵਿਚ ਬੈਠਿਆ ਤੇ ਸਾਰੇ ਵਕਤਿਆਂ ਨੂੰ ਧਿਆਨ ਨਾਲ਼ ਸੁਣਿਆ। ਹੋਰ ਬੁਲਾਰਿਆਂ ਤੋਂ
ਇਲਾਵਾ ਰੋਜ਼ਾਨਾ ਅਜੀਤ ਦੇ ਐਡੀਟਰ ਸ. ਸਤਨਾਮ ਸਿੰਘ ਮਾਣਕ ਹੋਰਾਂ ਦਾ ਭਾਸ਼ਨ ਬਹੁਤ ਹੀ
ਪ੍ਰਭਾਵਸ਼ਾਲੀ ਸੀ। ਉਹਨਾਂ ਨੇ ਆਪਣੇ ਭਾਸ਼ਨ ਵਿਚ ਮੇਰੇ ਬਾਰੇ ਵੀ ਪ੍ਰਸੰਸਕ ਸ਼ਬਦ ਆਖੇ। ਇਕ ਦਿਨ
ਮੈਂ ਅਜੀਤ ਦੇ ਦਫ਼ਤਰ ਵਿਚ ਗਿਆ ਤਾਂ ਸਤਨਾਮ ਸਿੰਘ ਮਾਣਕ ਜੀ ਨੇ ਆਪਣੇ ਕਮਰੇ ਵਿਚ ਬੁਲਾ ਕੇ,
ਆਦਰ ਨਾਲ਼ ਬੈਠਾਇਆ ਅਤੇ ਵਿਚਾਰ ਵਟਾਂਦਰੇ ਦੌਰਾਨ ਮੈਂ ਉਹਨਾਂ ਨੂੰ ਪ੍ਰੇਰਨਾ ਕੀਤੀ ਕਿ ਉਹ
ਆਪਣੇ ਉਸ ਭਾਸ਼ਨ ਨੂੰ ਲਿਖਤੀ ਰੂਪ ਦੇ ਕੇ, ਅਜੀਤ ਵਿਚ ਜਰੂਰ ਛਾਪਣ ਜਿਸ ਦਾ ਉਹਨਾਂ ਨੇ ਵਾਅਦਾ
ਕੀਤਾ। ਉਹਨਾਂ ਨੇ ਮੈਨੂੰ ‘ਅਜੀਤ‘ ਵਾਸਤੇ ਲੇਖ ਭੇਜਦੇ ਰਹਿਣ ਲਈ ਵੀ ਪ੍ਰੇਰਿਆ। ਪਹਿਲੇ ਦਿਨ
ਦੇ ਬੁਲਾਰਿਆਂ ਵਿਚ ਇਕ ਕਿਸੇ ਬਹੁਤ ਹੀ ਜੁੰਮੇਵਾਰੀ ਵਾਲ਼ੇ ਸਥਾਨ ਉਪਰ ਬਿਰਾਜਮਾਨ ਸੱਜਣ ਜੀ
ਨੇ, ਬਿਨਾ ਕਿਸੇ ਪ੍ਰਸੰਗ ਤੋਂ ਆਪਣੇ ਭਾਸ਼ਨ ਵਿਚ ਆਖਿਆ ਕਿ ਪੰਜਾਬੀ ਮੀਡੀਆ, ਪੰਜਾਬ ਅਤੇ
ਸਿੱਖ ਮਸਲਿਆਂ ਨੂੰ ਇਕੱਠਾ ਕਰਕੇ ਲਿਖਦਾ ਹੈ; ਇਹਨਾਂ ਨੂੰ ਵੱਖ ਵੱਖ ਕਰੋ। ਸਿੱਖ ਮਸਲੇ ਹੋਰ
ਨੇ ਤੇ ਪੰਜਾਬ ਦੇ ਮਸਲੇ ਹੋਰ ਨੇ। ਕਿਸੇ ਨੇ ਇਸ ਮਸਲੇ ਬਾਰੇ ਕੋਈ ਟੀਕਾ ਟਿਪਣੀ ਨਹੀਂ ਕੀਤੀ।
ਜਦੋਂ ਮੇਰੀ ਵਾਰੀ ਆਈ ਤਾਂ ਉਹ ਭੱਦਰ ਪੁਰਸ਼ ਸਮਾਗਮ ਵਿਚੋਂ ਜਾ ਚੁੱਕੇ ਸਨ। ਇਸ ਬਾਰੇ ਮੈਂ
ਆਪਣੇ ਵਿਚਾਰ ਪਰਗਟ ਕੀਤੇ। ਸ਼ਾਇਦ ਇਸ ਕਾਲਜ ਨੂੰ ਚਲਾਉਣ ਵਾਲ਼ੀ ਸੰਸਥਾ ਉਪਰ ਅਜਿਹੀ ਸੋਚ ਵਾਲ਼ੇ
ਲੋਕ ਕਾਬਜ ਹਨ ਤੇ ਤਾਂ ਹੀ ਉਹ ਸੱਜਣ ਅਜਿਹੀ ਗ਼ਲਤ ਬਿਆਨੀ ਕਰ ਗਿਆ ਤੇ ਕਿਸੇ ਨੇ ਨੋਟਿਸ ਨਹੀਂ
ਲਿਆ। ਕੀ ਪੰਜਾਬ ਵਾਸਤੇ ਇਸ ਦੀ ਰਾਜਧਾਨੀ ਚੰਡੀਗੜ੍ਹ, ਭਾਖੜੇ ਦਾ ਕੰਟ੍ਰੋਲ, ਪੰਜਾਬੀ ਬੋਲਦੇ
ਇਲਾਕੇ ਕੇਵਲ ਸਿੱਖਾਂ ਦੀ ਹੀ ਮੰਗ ਹੈ? ਕੀ ਇਸ ਦਾ ਲਾਭ ਪੰਜਾਬ ਵਿਚ ਵੱਸਣ ਵਾਲ਼ੇ ਬਾਕੀ
ਲੋਕਾਂ ਨੂੰ ਨਹੀਂ ਹੋ ਸਕਦਾ? ਓਸੇ ਦਿਨ ਹੀ ਓਥੇ ਡੀ.ਡੀ. ਪੰਜਾਬੀ ਵਾਲ਼ੇ ਸ. ਲਖਵਿੰਦਰ ਸਿੰਘ
ਜੌਹਲ ਅਤੇ ਇਕ ਹੋਰ ਉਚ ਅਧਿਕਾਰੀ ਨੇ, ਸਤਾਰਾਂ ਜਨਵਰੀ ਨੂੰ ਸਵੇਰੇ ‘ਗੱਲਾਂ ਤੇ ਗੀਤ‘
ਪ੍ਰੋਗਰਾਮ ਵਿਚ ਮੇਰੀ ਇੰਟਰਵਿਊ ਰੱਖ ਲਈ ਪਰ ਉਸ ਸਮੇ ਮੈਨੂੰ ਨਾ ਦੱਸਿਆ। ਉਹ ਮੇਰੇ ਨੰਬਰ ਤੇ
ਕਿਤੇ ਫ਼ੋਨ ਕਰਦੇ ਰਹੇ ਪਰ ਸਦਾ ਵਾਂਙ ਮੇਰਾ ਫ਼ੋਨ ਇਤਬਾਰ ਯੋਗ ਨਹੀਂ ਹੁੰਦਾ। ਮੈਂ ਓਥੋਂ ਬੱਸ
ਰਾਹੀਂ ਅੰਮ੍ਰਿਤਸਰ ਨੂੰ ਤੁਰ ਪਿਆ ਸਾਂ। ਫਿਰ ਉਹਨਾਂ ਨੇ ਸਿੰਘਣੀ ਦੇ ਭੈਣ ਜੀ ਦੇ ਫ਼ੋਨ
ਰਾਹੀਂ ਸ. ਲਖਵਿੰਦਰ ਸਿੰਘ ਜੌਹਲ ਜੀ ਨੇ ਸੁਨੇਹਾ ਦਿਤਾ ਤੇ ਜਦੋਂ ਮੈਂ ਘਰ ਪਹੁੰਚਿਆ ਇਹ
ਸੁਨੇਹਾ ਮਿਲ਼ਿਆ। ਸਿਆਲੀ ਦਿਨਾਂ ਕਰਕੇ ਬਹੁਤ ਸਵਖਤੇ ਬੱਸ ਰਾਹੀਂ ਜਲੰਧਰ ਜਾਣਾ ਕੁਝ ਔਖਾ
ਜਿਹਾ ਲੱਗਿਆ ਤਾਂ ਮੇਰੀ ਭਣੇਵੀਂ ਬੱਚੀ ਜੀ ਮੈਨੂੰ ਆਪਣੀ ਕਾਰ ਤੇ ਜਲੰਧਰ ਲੈ ਗਏ। ਸਦਾ ਵਾਂਙ
ਪੇਸ਼ਕਾਰਾਂ ਅਤੇ ਦਰਸ਼ਕਾਂ ਵੱਲੋਂ ਪ੍ਰੋਗਰਾਮ ਵਾਹਵਾ ਹੀ ਸਲਾਹਿਆ ਗਿਆ। ਪ੍ਰੋਗਰਾਮ ਦੀ ਸਮਾਪਤੀ
ਤੇ ਸ. ਲਖਵਿੰਦਰ ਸਿੰਘ ਜੌਹਲ ਸਾਨੂੰ ਸਟੁਡੀਓ ਤੋਂ ਬਾਹਰ ਤੱਕ ਵਿਦਾ ਕਰਨ ਆਏ ਅਤੇ ਆਪਣੀਆਂ
ਲਿਖੀਆਂ ਦੋ ਕਿਤਾਬਾਂ ਵੀ ਮੈਨੂੰ ਭੇਟਾ ਕੀਤੀਆਂ।
ਇਕ ਦਿਨ ਆਪਣੇ ਸਿਡਨੀ ਵਿਚ ਰਹਿਣ ਵਾਲ਼ੇ ਮਿੱਤਰ, ਸ. ਪ੍ਰੇਮ ਪ੍ਰਕਾਸ਼ ਸਿੰਘ ਖਹਿਰਾ ਜੀ ਦਾ
ਫ਼ੋਨ ਆਇਆ ਕਿ ਉਹਨਾਂ ਦੇ ਭਤੀਜੇ ਦਾ ਵਿਆਹ ਹੈ ਤੇ ਮੈਂ ਉਸ ਵਿਚ ਸ਼ਾਮਲ ਵੀ ਹੋਣਾ ਹੈ ਤੇ ਆਨੰਦ
ਕਾਰਜ ਸਮੇ ਕੁਝ ਬੋਲਣਾ ਵੀ ਹੈ। ਵਿਆਹ ਵਾਲ਼ੇ ਲਾੜੇ ਨੇ ਮੈਨੂੰ ਲਾਵਾਂ ਸਮੇ ਹੀ ਪਛਾਣ ਲਿਆ।
ਉਹ ਨੌਜਵਾਨ ਨਿਊ ਜ਼ੀਲੈਂਡ ਦੇ ਰਹਿਣ ਵਾਲ਼ਾ ਹੈ। ਰੀਸੈਪਸ਼ਨ ਵਾਲ਼ਾ ਸਥਾਨ ਦੂਰ ਹੋਣ ਕਰਕੇ,
ਮੈਰਿਜ ਪੈਲਸ ਵਿਚ ਫਿਰ ਭਣੇਵੀ ਹੀ ਆਪਣੀ ਕਾਰ ਤੇ ਲੈ ਕੇ ਗਈ। ਓਥੇ ਹੋਰ ਬਹੁਤ ਸਾਰੇ ਸੱਜਣਾਂ
ਦੇ ਨਾਲ ਸਿਡਨੀ ਤੋਂ ਹੀ ਡਾ. ਪ੍ਰਭਜੋਤ ਸਿੰਘ ਸੰਧੂ ਅਤੇ ਉਹਨਾਂ ਦੀ ਜੀਵਨ ਸਾਥਣ ਬੀਬਾ
ਕੁਲਬੀਰ ਕੌਰ ਵੀ ਪਹੁੰਚੇ ਹੋਏ ਸਨ। ਇਹਨਾਂ ਤੋਂ ਇਲਾਵਾ ਹੋਰ ਵੀ ਸਿਡਨੀ ਤੋਂ ਕਈ ਸੱਜਣਾਂ ਦੇ
ਨਾਲ਼ ਸ. ਹਰਬਿੰਦਰ ਸਿੰਘ (ਪ੍ਰਧਾਨ ਜੀ), ਜੋ ਕਿ ਡਾ. ਪ੍ਰਭਜੋਤ ਸਿੰਘ ਸੰਧੂ ਜੀ ਦੇ ਪਿਆਰੇ
ਛੋਟੇ ਭੈਣ ਜੀ ਦੇ ਪਤੀ ਹਨ, ਵੀ ਆਏ ਹੋਏ ਸਨ। ਉਹਨਾਂ ਨੇ ਆਪਣੇ ਪਿੰਡ ਅਖੰਡਪਾਠ ਦੇ ਭੋਗ ਸਮੇ
ਆਉਣ ਦਾ ਸੱਦਾ ਦਿਤਾ ਪਰ ਅੰਮ੍ਰਿਤਸਰੋਂ ਉਹਨਾਂ ਦੇ ਪਿੰਡ ਦੀ ਦੂਰੀ ਅਤੇ ਪਾਲ਼ੇ, ਦੋਹਾਂ ਨੇ
ਰਲ਼ ਕੇ ਮੈਨੂੰ ਓਥੇ ਜਾਣ ਤੋਂ ਰੋਕ ਹੀ ਲਿਆ, ਭਾਵੇਂ ਕਿ ਮੈਂ ਜਾਣਾ ਚਾਹੁੰਦਾ ਸਾਂ। ਡਾ.
ਪ੍ਰਭਜੋਤ ਸਿੰਘ ਸੰਧੂ ਰਾਹੀਂ ਮੁਆਫ਼ੀਨਾਮਾ ਭੇਜ ਦਿਤਾ।
ਸੱਥੱਥ ਦਾ ਸਮਾਗਮ:
ਪੰਜਾਬੀ ਸੱਥ ਲਾਂਬੜਾ ਵਾਲ਼ੇ, ਡਾ. ਨਿਰਮਲ ਸਿੰਘ ਦੀ ਅਗਵਾਈ ਵਿਚ ਵਾਹਵਾ ਸਾਲਾਂ ਤੋਂ ਦੁਨੀਆ
ਭਰ ਵਿਚ, ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਪ੍ਰਸਾਰ ਹਿਤ ਭਰਪੂਰ ਯਤਨ ਕਰਦੇ ਆ ਰਹੇ
ਹਨ। ਸੱਥ ਦੀ ਰਿਆੜਕੀ ਇਕਾਈ ਦੇ ਸੰਚਾਲਕ ਡਾ. ਸੂਬਾ ਸਿੰਘ ਵੱਲੋਂ ਫ਼ੋਨ ਰਾਹੀਂ ਸੱਦਾ ਆਇਆ ਕਿ
ਇਸ ਇਕਾਈ ਦੀ ਸਾਲਾਨਾ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਹਰ ਪੁਰ ਧੰਦੋਈ ਵਿਚ ਪਹੁੰਚਾਂ। ਸਮੇ
ਸਿਰ ਮੈਂ ਆਪਣੇ ਮਿੱਤਰ ਤੇ ਰਿਸ਼ਤੇਦਾਰ, ਸ. ਦਵਿੰਦਰ ਦੀਦਾਰ, ਸ. ਹਰਭਜਨ ਸਿੰਘ ਬਾਜਵਾ
ਫ਼ੋਟੋਗਰਾਫ਼ਰ ਅਤੇ ਆਪਣੇ 3 ਚਚੇਰੇ ਛੋਟੇ ਭਰਾ ਸ. ਸੁਖਵਿੰਦਰ ਸਿੰਘ ਨਾਲ਼ ਓਥੇ ਪਹੁੰਚਾ। ਓਥੇ
ਜਾ ਕੇ ਪਤਾ ਲੱਗਾ ਕਿ ਯੂਰਪੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਇ ਵੀ, ਆਪਣੇ ਕੁਝ
ਸੁਹਿਰਦ ਸਾਥੀਆਂ ਸਮੇਤ ਪਹੁੰਚੇ ਹੋਏ ਹਨ। ਸੁਹਿਰਦ ਤੇ ਸੁਲ਼ਝੇ ਹੋਏ ਵਿਆਕਤੀਆਂ ਅਤੇ
ਵਿਦਵਾਨਾਂ ਵਿਚ ਸੋਹਣਾ ਸਮਾ ਲੰਘਿਆ। ਬੋਲ਼ੀ ਅਤੇ ਮਨੁਖਤਾ ਦੀ ਸੇਵਾ ਵਾਸਤੇ ਖੁਲ੍ਹੀਆਂ
ਵਿਚਾਰਾਂ ਹੋਈਆਂ ਅਤੇ ਪ੍ਰੋਗਰਾਮ ਵੀ ਉਲੀਕੇ ਗਏ। ਇਹਨਾਂ ਤੋਂ ਇਲਾਵਾ ਕੁਝ ਹੋਰ ਵਿਆਹਵਾਂ,
ਸਾਹਿਤਕ ਸਮਾਗਮਾਂ ਵਿਚ ਵੀ ਸ਼ਾਮਲ ਹੋਣ ਦੇ ਅਵਸਰ ਪ੍ਰਾਪਤ ਹੁੰਦੇ ਰਹੇ। ਡਾ. ਮਨਜੀਤ ਸਿੰਘ
ਬੱਲ ਜੀ ਦੇ ਭਤੀਜੇ ਦਾ ਵਿਆਹ ਸੀ ਨੌ ਫ਼ਰਵਰੀ ਨੂੰ। ਉਹ ਮੈਨੂੰ ਆਪਣੀ ਆਸਟ੍ਰੇਲੀਆ ਦੀ ਯਾਤਰਾ
ਸਮੇ ਹੀ ਇਸ ਵਿਆਹ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਗਏ ਸਨ। ਬੜੀ ਧੂਮ ਧਾਮ ਨਾਲ਼ ਵਿਆਹ ਹੋਇਆ,
ਅੰਮ੍ਰਿਤਸਰ ਵਿਚ ਹੀ। ਉਸ ਸਮੇ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਅਤੇ ਸੋਮ ਸਹੋਤਾ ਜੀ
ਵਰਗੇ ਸੱਜਣਾਂ ਨਾਲ਼ ਵੀ ਮੁਲਾਕਾਤ ਹੋਈ। ਇਹਨੀਂ ਦਿਨੀਂ ਹੀ ਨਿਊ ਜ਼ੀਲੈਂਡ ਦੇ ਵਸਨੀਕ ਸਿੰਘਣੀ
ਦੇ ਮਸੇਰ ਭਰਾ, ਸ. ਗੁਰਪ੍ਰਤਾਪ ਸਿੰਘ ਜੀ ਆਪਣੀ ਬੱਚੀ ਦਾ ਵਿਆਹ ਕਰਨ ਵੀ ਆ ਗਏ। ਮੰਗਣੇ ਦੇ
ਸਮਾਗਮ ਦਾ ਪ੍ਰਬੰਧ ਹਾਲ ਬਾਜ਼ਾਰ ਵਿਚਲੇ, ਰਮਾਡਾ ਹੋਟਲ ਵਿਚ ਹੋਇਆ। ਹੋਟਲ ਦੇ ਅੰਦਰ ਜਾ ਕੇ
ਤਾਂ ਇਉਂ ਹੀ ਲੱਗਿਆ ਜਿਵੇਂ ਕਿ ਅੰਮ੍ਰਿਤਸਰ ਨਹੀਂ, ਮੈਂ ਸਿਡਨੀ ਵਿਚ ਹੀ ਆ ਗਿਆ ਹੋਵਾਂ। ਇਸ
ਫੰਕਸ਼ਨ ਵਿਚ ਸ਼ਾਮਲ ਹੋਣ ਲਈ ਯੂਨੀਵਰਸਿਟੀ ਤੋਂ ਸਾਡੀ ਦੋਹਤੀ ਨੇ ਵੀ ਸ਼ਾਮਲ ਹੋਣ ਲਈ ਆਉਣਾ ਸੀ।
ਜਦੋਂ ਉਸ ਦੇ, ਹੋਟਲ ਦੇ ਬੂਹੇ ਅੱਗੇ ਪਹੁੰਚਣ ਦਾ ਫ਼ੋਨ ਆਇਆ ਤਾਂ ਸਦਾ ਵਾਂਙ ਮੈਨੂੰ ਕਾਹਲੀ
ਸੀ ਕਿ ਕਿਤੇ ਦੋਹਤੀ ਨੂੰ ਬਾਹਰ ਬਾਜ਼ਾਰ ਵਿਚ ਉਡੀਕ ਨਾ ਕਰਨੀ ਪਵੇ ਪਰ, “ਕਾਹਲ਼ੀ ਅੱਗੇ ਟੋਏ।
ਤੇ ਕਾਹਲ਼ੀ ਕਿਥੋਂ ਹੋਏ?” ਦੋਹਤੀ ਨੂੰ ਬਾਹਰੋਂ ਅੰਦਰ ਲਿਆਉਣ ਦੀ ਕਾਹਲ਼ੀ ਵਿਚ, ਸ਼ੀਸ਼ੇ ਦੇ
ਬੂਹੇ ਨਾਲ਼ ‘ਠਾਹ‘ ਕਰਦਾ ਜਾ ਵੱਜਿਆ। ਸੈਕਿਉਰਟੀ ਵਾਲ਼ੇ ਭੱਜੇ ਆਏ। ਸੱਟ ਤਾਂ ਮੱਥੇ ਉਪਰ
ਵਾਹਵਾ ਵੱਜੀ ਤੇ ਲਹੂ ਵੀ ਮਾੜਾ ਜਿਹਾ ਸਿੰਮ ਆਇਆ ਪਰ ਬਾਕੀ ਬਚਾ ਹੀ ਰਿਹਾ। ਹੋਟਲ ਦਾ ਸ਼ੀਸ਼ਾ
ਹੀ ਏਨਾ ਸਾਫ ਸੀ ਕਿ ਮੈਨੂੰ ਦਿਸ ਹੀ ਨਾ ਸਕਿਆ ਕਿ ਏਥੇ ਸ਼ੀਸ਼ਾ ਹੈ ਤੇ ਉਹ ਵੀ ਬੰਦ ਹੈ। ਮੈਂ
ਹੋਟਲ ਦੇ ਸਟਾਫ ਨੂੰ ਝੂਠਾ ਮੂਠਾ ਜਿਹਾ ਘੂਰਿਆ ਕਿ ਉਹਨਾਂ ਨੇ ਸ਼ੀਸ਼ਾ ਏਨਾ ਸਾਫ ਕਿਉਂ ਕਰਕੇ
ਰੱਖਿਆ ਹੋਇਆ ਹੈ! ਇਸ ਸੱਟ ਤੋਂ ਅਧੀ ਕੁ ਸਦੀ ਪਹਿਲਾਂ ਪੜ੍ਹੀ ਹੋਈ ਸ. ਗੁਰਬਖ਼ਸ਼ ਸਿੰਘ
ਪ੍ਰੀਤਲੜੀ ਦੀ ਲਿਖਤ ਚੇਤੇ ਆ ਗਈ ਜਿਸ ਵਿਚ ਉਹਨਾਂ ਨੇ ਅਮ੍ਰੀਕਾ ਦੀ ਇਕ ਬੈਂਕ ਦੇ ਸ਼ੀਸ਼ੇ
ਵਾਲ਼ੇ ਦਰਵਾਜ਼ੇ ਵਿਚ ਆਪਣੇ ਵੱਜਣ ਵਾਲ਼ੀ ਘਟਨਾ ਬਿਆਨ ਕੀਤੀ ਹੋਈ ਹੈ। ਉਹ ਘਟਨਾ ਤਾਂ ਭਲਾ
ਅਮ੍ਰੀਕਾ ਵਿਚ ਹੋਈ ਪਰ ਏਥੇ ਤਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿਚ ਹੀ ਇਹ ਕੁਝ ਵਾਪਰ ਗਿਆ;
ਹੈ ਨਾ ਹੈਰਾਨੀ ਵਾਲ਼ੀ ਗੱਲ! ਫਿਰ ਬੱਚੀ ਦਾ ਵਿਆਹ ਵੀ, ਸਿੱਖ ਸਮਾਜ ਦੇ ਰਿਵਾਜ਼ ਅਨੁਸਾਰ,
ਵਧੀਆ ਸ਼ਾਨੋ ਸ਼ੌਕਤ ਨਾਲ਼ ਵਧੀਆ ਮੈਰਿਜ ਪੈਲਸ ਵਿਚ ਕੀਤਾ ਗਿਆ। ਗੁਰਮੁਖ ਪਰਵਾਰ ਦੀ ਜੰਞ
ਪਟਿਆਲੇ ਤੋਂ ਆਈ ਸੀ। ਇਸ ਵਿਅਹ ਸਮੇ ਸਿੰਘਣੀ ਦੇ ਪੱਖ ਵਾਲ਼ੇ, ਪਾਕਿਸਤਾਨ ਦੀ ਹੱਦ ਨਾਲ਼ ਦੇ
ਪਿੰਡਾਂ ਦੇ ਵਸਨੀਕ, ਬਹੁਤ ਸਾਰੇ ਨਵੇਂ ਤੇ ਪੁਰਾਣੇ ਰਿਸ਼ਤੇਦਾਰਾਂ ਦੇ ਦਰਸ਼ਨ ਵੀ ਹੋਏ। ਸਿਡਨੀ
ਤੋਂ ਸਾਡੀ ਭੈਣ ਸਤਵੰਤ ਕੌਰ ਦਾ ਦੋਹਤਾ, ਪ੍ਰਸਿਧ ਲੇਖਕ ਸ. ਲਖਵਿੰਦਰ ਸਿੰਘ ਹਵੇਲੀਆਣਾ ਦਾ
ਹੋਣਹਾਰ ਪੁੱਤਰ, ਕਾਕਾ ਹਰਮਨਪ੍ਰੀਤ ਸਿੰਘ ਵੀ ਦੇਸ ਵਿਚ ਵਿਆਹ ਕਰਵਾਉਣ ਜਾ ਅੱਪੜਿਆ। ਉਸ ਦੇ
ਮੰਗਣੇ, ਲੇਡੀ ਸੰਗੀਤ, ਵਿਆਹ ਆਦਿ ਰਸਮਾਂ ਵਿਚ ਵਾਹਵਾ ਦਿਨ ਲੰਘ ਗਏ। ਮੰਗਣੇ ਸਮੇ ਹੋਰ
ਸੁਲਝੇ ਹੋਏ ਸੱਜਣਾਂ ਤੋਂ ਇਲਾਵਾ ਇਕ ਬਹੁਤ ਹੀ ਸੁਹਿਰਦ, ਸਮਾਜ ਸੇਵਕਾ, ਪ੍ਰਸਿਧ ਲਿਖਾਰਨ,
ਬੀਬਾ ਹਰਮੇਸ਼ ਕੌਰ ਜੀ ਨਾਲ਼ ਵੀ ਮੁਲਾਕਾਤ ਹੋਈ। ਫਿਰ ਉਹ ਮੇਰੇ ਕੋਲ਼ ਅੰਮ੍ਰਿਤਸਰ ਆ ਕੇ ਵੀ,
ਮੇਰੇ ਬਾਰੇ ਵਾਹਵਾ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਲੈ ਗਏ। ਉਹਨਾਂ ਨੇ ਕਿਹਾ ਕਿ ਉਹ ਆਪਣੀ
ਨਵੀਂ ਛਪ ਰਹੀ ਕਿਤਾਬ ਵਿਚ ਇਹ ਜਾਣਕਾਰੀ ਸ਼ਾਮਲ ਕਰਨਗੇ। ਆਪਣੇ ਚਿਰਕਾਲੀ ਮਿੱਤਰ ਬਟਾਲੇ ਤੋਂ
ਸ. ਹਰਭਜਨ ਸਿੰਘ ਬਾਜਵਾ ਸਟੁਡੀਓ ਵਾਲ਼ੇ ਕੁਝ ਦਿਨਾਂ ਤੋਂ ਆਖ ਰਹੇ ਸਨ ਕਿ ਉਹ ਮੇਰੀ
ਡਾਕੂਮੈਂਟਰੀ ਬਣਾਉਣੀ ਚਾਹੁੰਦੇ ਹਨ। ਮੇਰੀ ਭਣੇਵੀ ਨੇ ਵੀ ਅਜਿਹੇ ਵਿਚਾਰ ਪ੍ਰਗਟਾਏ ਸਨ ਤੇ
ਮੈਂ ਦੋਹਾਂ ਨੂੰ ਇਕੋ ਸਮੇ ਇਹ ਕਾਰਜ ਕਰਨ ਲਈ ਆਖਿਆ ਪਰ ਉਹ ਦੋਵੇਂ ਕਿਸੇ ਕਾਰਨ ਇਕੱਠੇ ਨਾ
ਹੋ ਸਕੇ ਤੇ ਫਿਰ ਬਾਜਵਾ ਜੀ ਨੇ ਇਹ ਕਾਰਜ ਇੱਕਲਿਆਂ ਹੀ ਕਰ ਲਿਆ। ਬਾਜਵਾ ਜੀ ਦਾ ਵਿਚਾਰ ਸੀ
ਕਿ ਉਹ ਮੈਨੂੰ ਬਹੁਤ ਸਾਰੇ ‘ਪੁੱਠੇ ਸਿਧੇ‘ ਸਵਾਲ ਪੁੱਛਣੇ ਚਾਹੁੰਦੇ ਸਨ ਜੋ ਕਿ ਬੱਚੀ ਦੀ
ਹਾਜਰੀ ਵਿਚ ਸੋਭਾ ਨਹੀਂ ਦੇਣਗੇ, ਇਸ ਲਈ ਉਹ ਇਕੱਲੇ ਹੀ ਇਹ ਕਾਰਜ ਕਰਨਾ ਪਸੰਦ ਕਰਦੇ ਹਨ।
ਖੈਰ, ਇਕ ਦਿਨ ਉਹਨਾਂ ਨੇ ਇਹ ਕਾਰਜ ਸਿਰੇ ਚਾਹੜ ਹੀ ਲਿਆ। ਮੈਂ ਰੱਬ ਦਾ ਤੇ ਬਾਜਵਾ ਜੀ ਦਾ
ਸ਼ੁਕਰ ਕੀਤਾ ਕਿ ਉਹਨਾਂ ਨੇ ਘੋਖਵੇਂ ਸਵਾਲ ਕਰਕੇ ਮੈਨੂੰ ਪਸੀਨਾ ਨਹੀਂ ਲਿਆਂਦਾ। ਮੈਂ ਤਾਂ
ਬਹੁਤ ਫਿਕਰ ਵਿਚ ਸਾਂ। ਅੰਤ ਵਿਚ ਮੇਰੇ ਪੁੱਛਣ ਤੇ ਬਾਜਵਾ ਜੀ ਨੇ ਦੱਸਿਆ, “ਮੈਂ ਤੇਰਾ
ਲਿਹਾਜ਼ ਇਸ ਕਰਕੇ ਕਰ ਦਿਤਾ ਹੈ ਕਿ ਤੇਰੇ ਬੱਚੇ ਵੀ ਇਹ ਮੂਵੀ ਵੇਖਣਗੇ ਤੇ ਇਸ ਕਰਕੇ ਤੈਨੂੰ
ਉਹਨਾਂ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ।“ ਖੈਰ, ਇਸ ਕਰਕੇ ਵੀ ਉਸ ਦਾ ਧੰਨਵਾਦ ਕਿ ਉਸ ਨੇ
ਮੇਰੀ ਚਿੱਟੀ ਦਾਹੜੀ ਅਤੇ ਨੀਲੀ ਪੱਗ ਦਾ ਲਿਹਾਜ਼ ਕਰ ਲਿਆ, ਵੈਸੇ ਉਹ ਕਿਸੇ ਨੂੰ ਬਖ਼ਸ਼ਦਾ
ਨਹੀਂ। ਵੱਖ ਵੱਖ ਥਾਂਵਾਂ ਤੋਂ ਫੋਟੋ ਲੈ ਕੇ, ਉਹਨਾਂ ਨੂੰ ਜੋੜ ਕੇ, ਉਹ ਕਈ ਵਾਰ ਕੁਝ ਮੰਨੇ
ਪ੍ਰਮੰਨੇ ਲੋਕਾਂ ਦਾ ਮੌਜੂ ਵੀ ਕਦੀ ਕਦੀ ਉਡਾ ਦਿੰਦਾ ਹੈ।
4
ਆਪਣੇ ਪਿੰਡ ਸੂਰੋ ਪੱਡੇ ਵਿਚ, ਆਪਣੇ ਚਚੇਰੇ ਭਰਾ ਸਰਬਜੀਤ ਸਿੰਘ ਦੀ ਪੁੱਤਰੀ ਦੇ ਵਿਆਹ ਵਿਚ
ਵੀ ਸ਼ਾਮਲ ਹੋਇਆ ਪਰ ਮਿਲਣੀ ਤੋਂ ਬਾਅਦ, ਓਸੇ ਸਮੇ ਅੰਮ੍ਰਿਤਸਰ ਨੂੰ ਆਉਣਾ ਪਿਆ ਕਿਉਂਕਿ ਸਾਡੇ
ਚਿਰਕਾਲੀ ਮਿੱਤਰ, ਪ੍ਰਸਿਧ ਅਕਾਲੀ ਆਗੂ ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਜੋ ਕਿ ਕੁਝ ਦਿਨ
ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਦੇ ਭੋਗ ਦੇ ਸਮਾਗਮ ਵਿਚ ਪਹੁੰਚਣਾ ਸੀ। ਇਹਨਾਂ ਭੱਜ ਦੌੜ
ਦੇ ਦਿਨਾਂ ਵਿਚ ਆਜ਼ਾਦ ਬੁਕ ਡਿਪੋ, ਹਾਲ ਬਾਜ਼ਾਰ ਵਾਲ਼ੇ, ਸ. ਕੁਲਦੀਪ ਸਿੰਘ ਜੀ ਨੇ ਮੇਰੀ
ਸੱਤਵੀਂ ਕਿਤਾਬ ‘ਸਾਦੇ ਸਿਧਰੇ ਲੇਖ‘ ਵੀ ਪ੍ਰਕਾਸ਼ਤ ਕਰ ਦਿਤੀ। ਸਦਾ ਵਾਂਙ ਮੈਂ ਆਪਣੀ ਕਿਸੇ
ਵੀ ਕਿਤਾਬ ਦਾ ਨਾਂ ਖ਼ੁਦ ਨਹੀਂ ਰੱਖ ਸਕਿਆ ਤੇ ਹਰੇਕ ਵਾਰ ਕੋਈ ਨਾ ਕੋਈ ਸੁਲਝਿਆ ਹੋਇਆ ਸੱਜਣ
ਹੀ ਰੱਖਦਾ ਹੈ। ਇਸ ਵਾਰ ਵੀ ਮੇਰੀ ਛੇਵੀਂ ਕਿਤਾਬ ‘ਸਿਧਰੇ ਲੇਖ‘ ਦਾ ਨਾਂ ਰੱਖਣ ਵਾਲ਼ੇ ਪ੍ਰੋ.
ਮੋਹਨ ਸਿੰਘ ਜੀ ਹੋਰਾਂ ਨੇ ਹੀ ਇਸ ਸੱਤਵੀਂ ਕਿਤਾਬ ਦਾ ਨਾਂ ਵੀ ਰੱਖਿਆ।
ਸ਼ਹੀਦ ਸਿੱਖੱਖ ਮਿਸ਼ਨਰੀ ਕਾਲਜ ਦਾ ਸਮਾਗਮ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਵਿੱਦਿਆ ਅਤੇ
ਗੁਰਮਤਿ ਸੰਗੀਤ ਦੇ ਸੋਮੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਦਾ ਸਲਾਨਾ ਸਮਾਗਮ, ਹਰ ਸਾਲ 21
ਫਰਵਰੀ ਨੂੰ ਮਨਾਇਆ ਜਾਂਦਾ ਹੈ। ਕਿਉਂਕਿ ਇਹ ਕਾਲਜ ਸ੍ਰੀ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਦੀ
ਯਾਦ ਵਿਚ ਉਸਾਰਿਆ ਗਿਆ ਸੀ, ਇਸ ਲਈ ਹਰੇਕ ਸਾਲ ਇਸ ਦਿਨ ਨੂੰ ਕਾਲਜ ਵਿਚ ਉਚੇਚਾ ਸਮਾਗਮ ਕੀਤਾ
ਜਾਂਦਾ ਹੈ। ਪਿਛਲੇ ਸਾਲ 2014 ਨੂੰ ਉਚੇਚੇ ਤੌਰ ਤੇ ਉਤਸ਼ਾਹ ਸਹਿਤ ਇਹ ਸਮਾਗਮ ਦੋ ਦਿਨਾਂ ਲਈ
ਮਨਾਇਆ ਗਿਆ ਸੀ। ਉਸ ਸਮਾਗਮ ਦੇ ਦੂਜੇ ਦਿਨ ਸਵਾਗਤੀ ਪਰਚਾ ਪੜ੍ਹਨ ਅਤੇ ਸਮਾਗਮ ਦੀ ਪ੍ਰਧਾਨਗੀ
ਕਰਨ ਦਾ ਮਾਣ ਮੈਨੂੰ ਬਖ਼ਸ਼ਿਆ ਗਿਆ ਸੀ। ਇਸ ਯਾਤਰਾ ਦੌਰਾਨ ਇਕ ਦਿਨ ਜਦੋਂ ਮੈਂ ਬੱਸ ਰਾਹੀਂ
ਜਲੰਧਰੋਂ ਆ ਰਿਹਾ ਸਾਂ ਤਾਂ ਕਾਲਜ ਦੇ ਸਤਿਕਾਰ ਯੋਗ ਪ੍ਰਿੰਸੀਪਲ ਸਾਹਿਬ, ਸ. ਬਲਦੇਵ ਸਿੰਘ
ਜੀ ਵੱਲੋਂ, ਫ਼ੋਨ ਰਾਹੀ ਇਹ ਖ਼ੁਸ਼ਖ਼ਬਰੀ ਮਿਲ਼ੀ ਕਿ ਇਸ ਵਾਰੀਂ, ਪ੍ਰਬੰਧਕਾਂ ਨੇ ਮੈਨੂੰ
‘ਪ੍ਰਿੰਸੀਪਲ ਗੰਗਾ ਸਿੰਘ ਐਵਾਰਡ‘ ਨਾਲ਼ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਉਹਨਾਂ
ਨੇ ਜਦੋਂ ਮੇਰਾ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਮੇਰਾ ਜਵਾਬ ਸੀ, “ਬਾਬੇ ਦੀ ਦਾਲ਼ ਵਿਚ ਘਿਓ
ਪਾਉਣ ਵਾਸਤੇ ਵੀ ਕੋਈ ਪੁੱਛਣ ਦੀ ਲੋੜ ਹੈ? ਧੰਨਭਾਗ! ਆਪਣੀ ਵਿੱਦਿਆਦਾਤੀ ਸੰਸਥਾ ਵੱਲੋਂ
ਅਜਿਹਾ ਮਾਣ ਮਿਲਣ ਤੇ ਮੈਂ ਧੰਨਵਾਦੀ ਹੋਵਾਂਗਾ ਜੀ।” ਉਹਨਾਂ ਨੇ ਜਦੋਂ ਇਹ ਆਖਿਆ ਕਿ ਉਹ
ਆਪਣੇ ਕਿਸੇ ਅਧਿਆਪਕ ਨੂੰ ਮੇਰੇ ਕੋਲ਼ ਭੇਜਣ ਮੇਰੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿ ਇਸ
ਕਾਰਜ ਲਈ ਮੈਂ ਖ਼ੁਦ ਕਾਲਜ ਵਿਚ ਆ ਸਕਦਾ ਹਾਂ। ਇਹ ਜਾਣਕਾਰੀ ਸਮਾਗਮ ਸਮੇ ਐਵਾਰਡ ਦੇਣ ਤੋਂ
ਪਹਿਲਾਂ ਸਟੇਜ ਤੋਂ ਪੜ੍ਹ ਕੇ ਸੁਣਾਈ ਜਾਣੀ ਸੀ। ਮੈਂ ਖ਼ੁਦ ਹੀ ਕਾਲਜ ਵਿਚ ਜਾ ਕੇ ਆਪਣੇ ਬਾਰੇ
ਜਾਣਕਾਰੀ ਦੇਣ ਦਾ ਵਿਚਾਰ ਦੱਸ ਦਿਤਾ। ਵਿਚਾਰ ਸੀ ਕਿ ਸਮਾਗਮ ਦੀਆਂ ਤਿਆਰੀਆਂ ਵਿਚ ਸਮੇ ਦੀ
ਬੜੀ ਥੋੜ ਹੁੰਦੀ ਹੈ ਤੇ ਕਿਉਂ ਕਿਸੇ ਹੋਰ ਵਿਦਵਾਨ ਦਾ ਸਮਾ ਇਸ ਨਿਗੂਣੇ ਜਿਹੇ ਕਾਰਜ ਲਈ
ਵਰਤਿਆ ਜਾਵੇ! ਮੇਰੇ ਪਾਸ ਤਾਂ ਸਮਾ ਹੀ ਸਮਾ ਹੈ। ਇਸ ਲਈ ਖ਼ੁਦ ਹੀ ਓਥੇ ਪਹੁੰਚ ਕੇ ਜਾਣਕਾਰੀ
ਦੇਣ ਦਾ ਵਿਚਾਰ ਬਣਾ ਲਿਆ। ਓਥੇ ਪਹੁੰਚਣ ਤੇ ਇਕ ਯੋਗ ਪ੍ਰੋਫ਼ੈਸਰ ਸਾਹਿਬ ਜੀ ਨੇ ਮੇਰੇ ਪਾਸੋਂ
ਮੇਰੀ ਸੰਖੇਪ ਜਾਣਕਾਰੀ ਪ੍ਰਾਪਤ ਕਰਕੇ ਲਿਖ ਲਈ। ਬਾਅਦ ਵਿਚ ਗੱਲ ਬਾਤ ਦੌਰਾਨ ਪ੍ਰਿੰਸੀਪਲ
ਸਾਹਿਬ ਜੀ ਨੇ ਦੱਸਿਆ, “ਇਹ ਐਵਾਰਡ ਤਾਂ ਤੁਹਾਨੂੰ ਪਿਛਲੇ ਸਾਲ ਹੀ ਮਿਲ ਜਾਣਾ ਚਾਹੀਦਾ ਸੀ
ਤੇ ਅਜਿਹਾ ਵਿਚਾਰ ਬਣਿਆ ਵੀ ਸੀ ਪਰ ਸਾਨੂੰ ਤੁਹਾਡੇ ਬਾਰੇ ਕੁਝ ਗ਼ਲਤ ਫ਼ਹਿਮੀ ਹੋ ਜਾਣ ਕਰਕੇ
ਇਹ ਮੁਲਤਵੀ ਹੋ ਗਿਆ। ਇਸ ਵਾਰੀ ਲੰਮੇ ਵਿਚਾਰ ਵਟਾਂਦਰੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।“
ਖੈਰ, ਇਹ ਸਮਾਗਮ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਸੰਪੂਰਨ ਹੋਇਆ। ਬਹੁਤ ਸਾਰੇ ਨਵੇਂ ਤੇ
ਪੁਰਾਣੇ ਸੱਜਣਾਂ ਦੇ ਦਰਸ਼ਨ ਹੋਏ। ਖਾਸ ਕਰਕੇ ਵਰਨਣ ਯੋਗ ਇਕ ਸ਼ਖ਼ਸੀਅਤ, ਡਾ. ਜਸਵੰਤ ਸਿੰਘ ਨੂੰ
ਮੈਂ 55 ਸਾਲਾਂ ਤੋਂ ਬਾਅਦ ਪਛਾਣ ਲਿਆ। ਇਹ ਸੱਜਣ ਮੇਰੇ ਤੋਂ ਪਿਛਲੀ ਸੰਗੀਤ ਕਲਾਸ 1961
ਵਾਲ਼ੀ ਵਿਚ ਦਾਖ਼ਲ ਹੋਏ ਸਨ। ਜਦੋਂ ਮੈਂ ਇਹਨਾਂ ਤੋਂ ਪਹਿਲੀ ਕਲਾਸ ਵਿਚੋਂ ਕੋਰਸ ਪਾਸ ਕਰਕੇ,
ਗੁਰਦੁਆਰਾ ਪਿਪਲੀ ਸਾਹਿਬ ਵਿਖੇ ਰਾਗੀ ਦੀ ਸੇਵਾ ਨਿਭਾ ਰਿਹਾ ਸਾਂ, ਤਾਂ ਨੇੜੇ ਹੋਣ ਕਰਕੇ,
ਤਿੰਨ ਕੁ ਮਹੀਨੇ ਤੱਕ ਰਾਤ ਨੂੰ ਕਾਲਜ ਵਿਚ ਹੀ ਸੌਂ ਜਾਇਆ ਕਰਦਾ ਸਾਂ। ਉਹਨਾਂ ਦਿਨਾਂ ਦੌਰਾਨ
ਸਵੇਰੇ ਸਵੇਰੇ ਬਾਕੀ ਕੁਝ ਵਿਦਿਆਰਥੀਆਂ ਵਾਂਙ, ਇਹ ਨਿੱਕੂ ਜਿਹੇ ਕਾਕਾ ਜਸਵੰਤ ਸਿੰਘ ਜੀ ਵੀ
ਮੇਰੇ ਪਾਸੋਂ ਤਾਨਬੂਰਾ ਸੁਰ ਕਰਵਾਇਆ ਕਰਦੇ ਸਨ। ਉਹਨਾਂ ਨੇ ਇਸ ਸਮਾਗਮ ਵਿਚ ਭਾਸ਼ਨ ਦਿਤਾ ਤੇ
ਮੈਂ ਉਸ ਭਾਸ਼ਨ ਦੌਰਾਨ ਉਹਨਾਂ ਨੂੰ ਪਛਾਣ ਲਿਆ। ਭਾਸ਼ਨ ਉਪ੍ਰੰਤ ਜਦੋਂ ਉਹ ਮੇਰੇ ਨਾਲ਼ ਸੋਫ਼ੇ
ਉਪਰ ਆ ਕੇ ਬੈਠੇ ਤਾਂ ਮੈਂ ਉਹਨਾਂ ਨੂੰ ਯਾਦ ਕਰਵਾਇਆ। ਜਾਣ ਕੇ ਬੜੇ ਖ਼ੁਸ਼ ਹੋਏ। ਇਹ ਸੱਜਣ
ਕੁਰਕਸ਼ੇਤਰ ਯੂਨੀਵਰਸਿਟੀ ਤੋਂ ਸੰਗੀਤ ਵਿਭਾਗ ਦੇ ਹੈਡ ਆਫ਼ ਦੀ ਡੀਪਾਰਟਮੈਂਟ ਦੀ ਪਦਵੀ ਤੋਂ
ਰੀਟਾਇਰ ਹੋਏ ਹਨ। ਇਹਨਾਂ ਤੋਂ ਪਹਿਲਾਂ ਓਸੇ ਯੂਨੀਵਰਸਿਟੀ ਵਿਚ ਸਾਡੇ ਸਾਂਝੇ ਉਸਤਾਦ ਪ੍ਰੋ.
ਰਾਜਿੰਦਰ ਸਿੰਘ ਜੀ, ਨਿਯੁਕਤ ਹੋਏ ਸਨ। ਉਹ ਸ਼ਹੀਦ ਸਿੱਖ 5 ਮਿਸ਼ਨਰੀ ਕਾਲਜ ਤੋਂ ਓਥੇ
ਚਲੇ ਗਏ ਸਨ ਤੇ ਆਪਣੀ ਥਾਂ ਤੇ ਸਾਡੇ ਤੋਂ ਪਹਿਲੀ ਕਲਾਸ ਵਿਚ ਸਿੱਖਿਆ ਪ੍ਰਾਪਤ, ਪ੍ਰੋ.
ਅਵਤਾਰ ਸਿੰਘ ਨਾਜ਼ ਜੀ ਨੂੰ, ਇਸ ਸੇਵਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਨਿਯੁਕਤ ਕਰਵਾ ਗਏ ਸਨ।
ਸਮਾਗਮ ਦੌਰਾਨ ਮੈਨੂੰ ਸਟੇਜ ਤੇ ਬੁਲਾ ਕੇ ਮੇਰੇ ਬਾਰੇ ਕੁਝ ਬੋਲਣ ਉਪ੍ਰੰਤ, ਧਰਮ ਪ੍ਰਚਾਰ
ਕਮੇਟੀ ਦੇ ਸਕੱਤਰ ਸਾਹਿਬ ਸ. ਸਤਬੀਰ ਸਿੰਘ ਜੀ ਅਤੇ ਬਾਕੀ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ
ਤੇ ਮੈਨੂੰ ਮੋਮੈਂਟੋ ਦਿਤਾ ਗਿਆ। ਸਮਾਗਮ ਦੀ ਸਮਾਪਤੀ ਤੇ ਲੰਗਰ ਛਕਦਿਆਂ ਮੈਂ ਹਾਸੇ ਹਾਸੇ
ਵਿਚ ਆਖਿਆ, “ਤੁਸੀਂ ਤਾਂ ਮੈਨੂੰ ਏਡਾ ਵੱਡਾ ਮੋਮੈਂਟੋ ਦੇ ਕੇ ਧਰਮ ਸੰਕਟ ਵਿਚ ਫਸਾ ਦਿਤਾ
ਹੈ। ਏਨੇ ਭਾਰੇ ਮੋਮੈਂਟੋ ਨੂੰ ਘਰ ਤੱਕ ਚੁੱਕ ਕੇ ਕਿਵੇਂ ਲਿਜਾਵਾਂਗਾ ਤੇ ਮੈਂ ਇਸ ਨੂੰ ਏਥੇ
ਛੱਡ ਕੇ ਵੀ ਨਹੀਂ ਜਾ ਸਕਦਾ। ਕੀ ਪਤਾ ਤੁਸੀਂ ਇਸ ਨੂੰ ਵਾਪਸ ਲੈ ਲੈਣ ਦਾ ਕਿਤੇ ਮਤਾ ਹੀ ਨਾ
ਪਾਸ ਕਰ ਲਵੋ!” ਤਾਂ ਸ. ਸੰਤੋਖ ਸਿੰਘ ਜੀ ਮੀਤ ਸਕੱਤਰ ਬੋਲੇ, “ਫਿਕਰ ਨਾ ਕਰੋ ਗਿਆਨੀ ਜੀ,
ਤੁਹਾਨੂੰ ਇਸ ਦੇ ਸਮੇਤ ਤੁਹਾਡੇ ਘਰ ਤੱਕ ਛੱਡ ਕੇ ਆਵਾਂਗੇ।“ ਉਹਨਾਂ ਨੇ ਇਉਂ ਕਰ ਦਿਤਾ।
ਕਮੇਟੀ ਦੇ ਐਡੀਸ਼ਨਲ ਸੈਕ੍ਰੇਟਰੀ ਸ. ਰਣਜੀਤ ਸਿੰਘ ਜੀ ਮੈਨੂੰ ਕਾਰ ਉਪਰ ਅੰਮ੍ਰਿਤਸਰ ਵੰਨ
ਵਿਚਲੇ ਘਰ ਵਿਚ ਪੁਚਾ ਕੇ ਗਏ।
ਸ. ਧਰਵਿੰਦਰ ਸਿੰਘ ਔਲਖ ਜੀ ਦੀ ਅਗਵਾਈ ਹੇਠ, ਪੰਜਾਬੀ ਸਾਹਿਤ ਸਭਾ ਚੌਗਾਵਾਂ ਨੇ ਮੇਰਾ
ਰੂਬਰੂ ਕਰਨ ਲਈ ਸਮਾਗਮ ਰੱਖ ਲਿਆ। ਇਸ ਸੰਸਥਾ ਨੇ ਮੈਲਬਰਨ ਤੋਂ ਆਏ ਹੋਏ ਪ੍ਰਸਿਧ ਪੱਤਰਕਾਰ
ਤੇ ਕਾਲਮ ਨਵੀਸ ਸ. ਸਰਤਾਜ ਸਿੰਘ ਧੌਲ ਦੇ ਸਨਮਾਨ ਵਿਚ 21 ਫਰਵਰੀ ਵਾਲ਼ੇ ਦਿਨ ਸਮਾਗਮ ਰੱਖਿਆ
ਸੀ ਤੇ ਮੈਨੂੰ ਉਸ ਦੀ ਪ੍ਰਧਾਨਗੀ ਕਰਨ ਦਾ ਮਾਣ ਦੇਣ ਲਈ ਸੱਦਾ ਦਿਤਾ ਪਰ ਮੈਂ ਸ਼ਹੀਦ ਸਿੱਖ
ਮਿਸ਼ਨਰੀ ਕਾਲਜ ਦੇ ਸਮਾਗਮ ਕਰਕੇ, ਓਥੇ ਪਹੁੰਚਣ ਤੋਂ ਅਸਮਰਥਾ ਪਰਗਟ ਕਰ ਦਿਤੀ ਸੀ। ਇਸ ਲਈ
ਇਹਨਾਂ ਨੂੰ ਫਿਰ ਇਹ ਸਮਾਗਮ ਉਚੇਚੇ ਤੌਰ ਤੇ ਰਚਣਾ ਪਿਆ। ਮੇਰੀ ਸੱਤਵੀਂ ਕਿਤਾਬ ‘ਸਾਦੇ
ਸਿਧਰੇ ਲੇਖ‘ ਵੀ ਓਥੇ ਪਾਠਕ ਅਰਪਣ ਕੀਤੀ ਗਈ। ਇਸ ਰੂਬਰੂ ਦੌਰਾਨ ਸਭਾ ਦੇ ਵਿਦਵਾਨ ਮੈਂਬਰ
ਸਾਹਿਬਾਨ ਵੱਲੋਂ ਮੇਰੇ ਬਾਰੇ ਤੇ ਮੇਰੇ ਵਾਸੇ ਵਾਲ਼ੇ ਦੇਸ਼ ਅਤੇ ਪੱਛਮੀ ਸਮਾਜ ਬਾਰੇ ਬਹੁਤ
ਜਾਣਕਾਰੀ ਭਰਪੂਰ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਜਵਾਬ ਮੈਂ ਆਪਣੀ ਸਮਝ ਅਨੁਸਾਰ ਦੇਣ ਦਾ ਯਤਨ
ਕੀਤਾ। ਔਲਖ ਜੀ ਨੇ ਮੇਰੇ ਬਾਰੇ ਉਸਾਰੂ ਸ਼ਬਦਾਂ ਰਾਹੀਂ ਸੂਝਵਾਨ ਸਾਹਿਤਕਾਰਾਂ ਨੂੰ ਜਾਣਕਾਰੀ
ਦਿਤੀ। ਮੈਨੂੰ ਸਭਾ ਵੱਲੋਂ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ।
ਭਾਈ ਗੁਰੁਰਮੇਲੇਲ ਸਿੰਘੰਘ ਜੀ: ਹਰ ਸਾਲ ਵਾਂਙ ਇਸ ਵਾਰੀਂ ਵੀ ਭਾਈ ਸਾਹਿਬ ਗੁਰਮੇਲ ਸਿੰਘ
ਜੀ, ਨਿਊ ਯਾਰਕ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ। ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ
ਦੇ ਸਾਲਾਨਾ ਸਮਾਗਮ ਸਮੇ ਵੀ, ਮੇਰੇ ਸਨਮਾਨ ਸਮੇ ਹਾਜਰ ਹੋਏ। ਸ੍ਰੀ ਹਰਿ ਮੰਦਰ ਸਾਹਿਬ ਜੀ
ਦੇ ਰਾਗੀ ਸਿੰਘਾਂ ਦੀ ਜਥੇਬੰਦੀ ਨੇ ਭਾਈ ਸਾਹਿਬ ਜੀ ਦੇ ਜਥੇ ਨੂੰ ਇਸ ਵਾਰੀਂ ਗੋਲਡ ਮੈਡਲਾਂ
ਨਾਲ਼ ਸਨਮਾਨਤ
ਕੀਤਾ। ਕਈ ਸੁਰੀਲੇ ਤੇ ਸੁਚੱਜੇ ਰਾਗੀ ਸਿੰਘ ਭਾਈ ਗੁਰਮੇਲ ਸਿੰਘ ਜੀ ਦੀਆਂ ਗੁਰਬਾਣੀ ਕੀਰਤਨ
ਦੀਆਂ
ਬੰਦਸ਼ਾਂ ਨੂੰ ਬੜੇ ਉਤਸ਼ਾਹ ਨਾਲ਼ ਗਾਉਂਦੇ ਹਨ। ਮੇਰੀ ਪਿਛਲੇ ਸਾਲ ਵਾਲੀ ਸ੍ਰੀ ਅੰਮ੍ਰਿਤਸਰ ਦੀ
ਯਾਤਰਾ ਦੌਰਾਨ
ਮੈਂ ਇਕ ਦਿਨ, ਦਿਨ ਦੇ ਪਿਛਲੇ ਪਹਿਰ, ਘੰਟਾਘਰ ਵਾਲ਼ੇ ਪਾਸਿਉਂ ਪ੍ਰਕਰਮਾ ਵਿਚ ਦਾਖਲ ਹੋਇਆ
ਤਾਂ ਸ੍ਰੀ
ਹਰਿਮੰਦਰ ਸਾਹਿਬ ਜੀ ਦੇ ਅੰਦਰੋਂ, ਭਗਤ ਰਵਿਦਾਸ ਜੀ ਦੇ ਉਚਾਰੇ ਹੋਏ ਸ਼ਬਦ, “ਬੇਗਮਪੁਰਾ ਸਹਿਰ
ਕੋ
ਨਾਉਂ॥” ਦੀ ਆਵਾਜ਼ ਸੁਣਾਈ ਦਿਤੀ। ਮੈਨੂੰ ਇਉਂ ਲੱਗਿਆ ਜਿਵੇਂ ਅੰਦਰ ਭਾਈ ਗੁਰਮੇਲ ਸਿੰਘ ਜੀ
ਕੀਰਤਨ ਕਰ ਰਹੇ ਹਨ। ਮੈਂ ਪੂਰੀ ਪ੍ਰਕਰਮਾ ਕਰਕੇ ਦਰਸ਼ਨੀ ਡਿਉੜੀ ਵਿਚਲੇ ਦਫ਼ਤਰ ਤੋਂ ਪੁੱਛਿਆ
ਕਿ
ਅੰਦਰ ਕੀਰਤਨ ਕੇਹੜਾ ਜਥਾ ਕਰ ਰਿਹਾ ਹੈ ਤਾਂ ਉਹਨਾਂ ਨੇ ਡਿਊਟੀਆਂ ਵਾਲ਼ਾ ਰਜਿਸਟਰ ਵੇਖ ਕੇ
ਕਿਸੇ
ਹੋਰ ਜਥੇ ਦਾ ਨਾਂ ਦੱਸਿਆ ਪਰ ਮੈਂ ਕਿਹਾ ਕਿ ਆਵਾਜ਼ ਭਾਈ ਗੁਰਮੇਲ ਸਿੰਘ ਜੀ ਦੀ ਆ ਰਹੀ ਹੈ।
ਪਤਾ
ਕਰਨ ਤੇ ਪਤਾ ਲੱਗਾ ਕਿ ਉਹ ਭਾਈ ਸਤਨਾਮ ਸਿੰਘ ਜੀ ਸਨ ਪਰ ਏਨੀ ਕੁਸ਼ਲਤਾ ਨਾਲ ਕੀਰਤਨ ਕਰ ਰਹੇ
ਸਨ ਕਿ ਸੁਣਨ ਵਾਲ਼ੇ ਨੂੰ ਇਉਂ ਲੱਗਦਾ ਸੀ ਜਿਵੇਂ ਭਾਈ ਸਾਹਿਬ ਖ਼ੁਦ ਕੀਰਤਨ ਕਰ ਰਹੇ ਹੋਣ! ਭਾਈ
ਗੁਰਮੇਲ ਸਿੰਘ ਜੀ ਦੇ ਅੰਮ੍ਰਿਤਸਰ ਆਉਣ ਸਮੇ, ਹਰੇਕ ਸਾਲ ਹੀ ਸੰਗਤਾਂ ਦੀ ਇੱਛਾ ਨੂੰ ਮੁਖ
ਰੱਖਦਿਆਂ ਹੋਇਆਂ, ਸਿੱਖ ਸੰਸਥਾਵਾਂ ਦੇ ਪ੍ਰਬੰਧਕ ਉਹਨਾਂ ਦੇ ਕੀਰਤਨ ਪ੍ਰੋਗਰਾਮ ਰੱਖਦੇ ਹਨ।
ਇਸ ਯਾਤਰਾ ਦੌਰਾਨ ਅਜਿਹੇ ਇਕ ਪ੍ਰੋਗਰਾਮ ਸਮੇ, ਮੇਰੇ ਪਿੰਡ ਦੇ ਨੇੜੇ ਹੀ ਪਿੰਡ ਮੱਤੇਵਾਲ
ਵਿਖੇ, ਮੈਨੂੰ ਵੀ ਭਾਈ ਸਾਹਿਬ ਆਪਣੇ ਨਾਲ਼ ਲੈ ਗਏ। ਭਾਵੇਂ ਕਿ 1967/68 ਦੌਰਾਨ ਉਹ ਮੇਰੇ
ਸਾਥੀ ਸਨ ਪਰ ਕਿਉਂਕਿ ਉਸ ਸਮੇ ਮੈਂ ਰਾਗੀ ਜਥੇ ਦੇ ਮੁਖੀ ਵਜੋਂ ਕੀਰਤਨ ਕਰਦਾ ਸਾਂ ਤੇ ਇਸ ਲਈ
ਉਹਨਾਂ ਦੀ ਸੁਰੀਲੀ ਕੀਰਤਨ ਕਲਾ ਤੋਂ ਅਣਭਿੱਜ ਹੀ ਰਿਹਾ
ਸਾਂ। ਫਿਰ 1986 ਦੇ ਜਨਵਰੀ ਮਹੀਨੇ ਵਿਚ ਜਦੋਂ ਅੰਮ੍ਰਿਤਸਰ ਵਿਖੇ, ਪਰਵਾਰ ਨੇ ਮੇਰੇ ਵੱਡੇ
ਭੁਜੰਗੀ ਸੰਦੀਪ ਸਿੰਘ ਦੀ ਦਸਤਾਰ ਬੰਦੀ ਤੇ ਰੱਖੇ ਅਖੰਡਪਾਠ ਦੇ ਭੋਗ ਸਮੇ ਉਹਨਾਂ ਨੇ ਕੀਰਤਨ
ਕੀਤਾ ਤਾਂ ਮੈਂ ਆਨੰਦ ਤਾਂ ਮਾਣਿਆਂ ਪਰ ਪ੍ਰਾਹੁਣਿਆਂ ਦੀ ‘ਆਓ ਭਗਤ‘ ਵੱਲ ਵਧ 6 ਧਿਆਨ ਹੋਣ
ਕਰਕੇ, ਸਤਿਗੁਰੂ ਰਾਮ ਦਾਸ ਸਾਹਿਬ ਜੀ ਵੱਲੋਂ ਭਾਈ ਸਾਹਿਬ ਜੀ ਨੂੰ ਬਖ਼ਸ਼ੀ, ਕੀਰਤਨ ਦੀ ਦਾਤ
ਦੀ ਡੂੰਘਾਈ ਤਕ ਨਾ ਜਾ
ਸਕਿਆ ਪਰ ਜਦੋਂ ਹੁਣ ਉਹਨਾਂ ਦੇ ਸਾਹਮਣੇ, ਵਿਸ਼ਾਲ ਪੰਡਾਲ ਵਿਚ ਬੈਠ ਕੇ, ਸਾਰੇ ਪਾਸਿਆਂ ਤੋਂ
ਬੇਫਿਕਰ ਹੋ ਕੇ, ਡੇਢ ਘੰਟਾ ਰਾਤ ਦੇ ਟਿਕਾ ਸਮੇ ਕੀਰਤਨ ਸੁਣਿਆ ਤਾਂ ਇਉਂ ਅਨੁਭਵ ਹੋਇਆ
ਜਿਵੇਂ ਕਿ ਸੱਚਖੰਡੀ ਨਜ਼ਾਰੇ ਵਿਚ ਸਜਿਆ ਹੋਵਾਂ! ਭਾਈ ਸਾਹਿਬ ਜੀ ਦੀ ਰਸਨਾ ਤੋਂ ਕੀਰਤਨ ਇਉਂ
ਬਰਸ ਰਿਹਾ ਸੀ ਜਿਵੇਂ ਆਕਾਸ਼ੋਂ ਰੱਬੀ ਰਹਿਮਤ ਵਰ੍ਹ ਰਹੀ ਹੋਵੇ! ਜਿਸ ਦਾ, ਇੰਦਰ ਦੀ ਸਭਾ ਦੇ
ਗਵਈਏ ਗੰਧਰਬ ਵੀ ਕੀ ਮੁਕਾਬਲਾ ਕਰ ਸੱਕਣ!
ਇਹ ਫ਼ੋਟੋ ਇਸ ਯਾਤਰਾ ਦੌਰਾਨ ਮਾਰਚ ਮਹੀਨੇ ਵਿਚ ਭਾਈ ਸਾਹਿਬ ਜੀ ਨੇ, ਯਾਦਗਾਰ ਵਜੋਂ, ਨੇੜੇ
ਦੇ ਸਟੁਡੀਓ ਵਿਚ ਜਾ ਕੇ
ਖਿਚਵਾਈ।
ਬਾਬੇ ਬਕਾਲੇ ਦਾ ਸਾਹਿਤਕ ਸਮਾਗਮ:
ਮੇਰੇ ਅਧੀ ਸਦੀ ਪਹਿਲਾਂ ਦੇ ਮਿੱਤਰ, ਸਵਰਗਵਾਸੀ ਸ. ਪ੍ਰਿਥੀਪਾਲ ਸਿੰਘ
ਅਠੋਲਾ ਜੀ ਦੇ ਹੋਣਹਾਰ ਸਪੁਤਰ, ਸ. ਸ਼ੈਲਿੰਦਰਜੀਤ ਸਿੰਘ ਰਾਜਨ ਜੀ ਦੀ
ਅਗਵਾਈ ਹੇਠ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਨਗਰੀ ਬਾਬਾ
ਬਾਕਾਲਾ ਵਿਖੇ, ਬੜੀ ਸਫ਼ਲਤਾ ਸਹਿਤ ਸਾਹਿਤਕ ਸਰਗਰਮੀਆਂ ਕਰ/ਕਰਾ ਰਹੀ,
ਪੰਜਾਬੀ ਸਾਹਿਤ ਸਭਾ ਵੱਲੋਂ, ਸਾਊਥ ਆਸਟ੍ਰੇਲੀਆ ਦੇ ਵਾਸੀ ਬਹੁ-ਬਹੁਪੱਖੀ
ਕਾਬਲੀਅਤ ਵਾਲ਼ੇ ਲੇਖਕ ਤੇ ਪਤਾ ਨਹੀਂ ਹੋਰ ਕੀ ਕੀ ਕੁਝ, ਸ. ਗੁਰਸ਼ਮਿੰਦਰ ਸਿੰਘ ਬਰਾੜ (ਮਿੰਟੂ
ਬਰਾੜ) ਨੂੰ ਸੱਦ ਕੇ, ਉਹਨਾਂ ਦਾ ਸਨਮਾਨ ਕੀਤਾ ਗਿਆ। ਉਸ ਸਮਾਗਮ ਸਮੇ ਉਹਨਾਂ ਦੀ ਵੱਡ ਆਕਾਰੀ
ਕਿਤਾਬ ‘ਕੈਂਗਰੂਨਾਮਾ‘ ਵੀ ਪਾਠਕ ਅਰਪਣ ਕੀਤੀ ਗਈ। ਉਸ ਤੋਂ ਪਹਿਲੀ ਰਾਤ ਮਿੰਟੂ ਜੀ ਆਪਣੇ
ਸਾਥੀ ਸਮੇਤ ਮੇਰੇ ਕੋਲ਼ ਹੀ ਰਹੇ ਤੇ ਸਵੇਰੇ ਅਸੀਂ ਮੇਰੇ ਅਜ਼ੀਜ਼ ਸ. ਲਖਵਿੰਦਰ ਸਿੰਘ ਹਵੇਲੀਆਣਾ
ਪਾਸੋਂ
ਉਹਨਾਂ ਦੇ ਘਰ, ਨਿੱਕਾ ਰਈਆ ਵਿਖੇ ਛਾਹ ਵੇਲ਼ਾ ਕਰਕੇ, ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ
ਉਪ੍ਰੰਤ ਸਮਾਗਮ ਵਿਚ ਪਹੁੰਚੇ। “.....ਵਿਚ ਸਾਡਾ ਵੀ ਨਾਂ ਬੋਲੇ।” ਦੇ ਕਥਨ ਅਨੁਸਾਰ, ਮੈਨੂੰ
ਆਪਣਾ ਭਾਸ਼ਨ ਸੁਣਾਉਣ ਦਾ ਮੌਕਾ ਮਿਲ ਗਿਆ ਅਤੇ ਮੋਮੈਂਟੋ ਵੀ
ਪ੍ਰਾਪਤ ਹੋ ਗਿਆ ਪਰ ਪ੍ਰਬੰਧਕਾਂ ਦੀ ਇਸ ਨਾਲ਼ ਤਸੱਲੀ ਜਿਹੀ ਨਾ ਹੋਈ ਤੇ ਉਹਨਾਂ ਨੇ ਮੇਰੇ
ਵਾਸਤੇ ਉਚੇਚਾ
ਹੋਰ ਸਮਾਗਮ ਕਰਨ ਦੀ ਖਾਹਸ਼ ਪਰਗਟ ਕੀਤੀ। ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਉਹਨਾਂ ਨੇ
ਅੰਮ੍ਰਿਤਸਰ ਸ਼ਹਿਰ ਵਿਚ ਇਕ ਸਮਾਗਮ ਰੱਖ ਲਿਆ ਤੇ ਮੈਨੂੰ ਪ੍ਰਧਾਨਗੀ ਕਰਨ ਵਾਸਤੇ ਲਭਦੇ ਰਹੇ
ਪਰ ਮੈਂ
ਤਾਂ, ਗਿਆਨੀ ਸੰਤ ਸਿੰਘ ਮਸਕੀਨ ਜੀ ਵੱਲੋਂ ਸਾਲਾਂ ਪਹਿਲੇ ਅਰੰਭੇ ਸਾਲਾਨਾ ਧਾਰਮਿਕ ਸਮਾਗਮ
ਵਿਚ
ਸ਼ਾਮਲ ਹੋਣ ਲਈ ਰੇਲ ਗੱਡੀ ਵਿਚ ਚੜ੍ਹ ਚੁੱਕਾ ਹੋਇਆ ਸਾਂ; ਇਸ ਲਈ ਉਸ ਸਮਾਗਮ ਵਿਚ ਸ਼ਾਮਲ ਨਾ
ਹੋ ਸਕਿਆ। ਹਾਂ, ਜੇਕਰ ਮੈਨੂੰ ਪ੍ਰਧਾਨਗੀ ਮਿਲਣ ਦਾ ਸਮੇ ਸਿਰ ਪਤਾ ਲੱਗ ਜਾਂਦਾ ਤਾਂ ਮੈਂ
ਸਾਰਾ ਕੁਝ ਵਿਚੇ ਹੀ ਛੱਡ ਕੇ ਪ੍ਰਧਾਨਗੀ ਵਾਲੇ ਪਾਸੇ
ਨੱਠ ਪੈਣਾ ਸੀ।
ਮਿੰਟੂ ਬਰਾੜ ਜੀ ਵਾਲ਼ੇ ਸਮਾਗਮ ਸਮੇ, ਜਿਥੇ ਗਿਰਦ ਨਿਵਾਹੀ ਦੇ ਹੋਰ ਵਿਦਵਾਨਾਂ, ਕਵੀਆਂ ਅਤੇ
ਸਾਹਿਤਕਾਰਾਂ ਦੇ ਦਰਸ਼ਨ ਹੋਏ ਓਥੇ ਬਾਬਾ ਬਕਾਲਾ ਦੇ ਨਿਵਾਸੀ ਤੇ ਹੁਣ ਵਲੈਤ ਵਿਚ ਰਹਿ ਰਹੇ ਸ.
ਸੰਤੋਖ ਸਿੰਘ ਭੁੱਲਰ ਜੀ ਦੇ ਦਰਸ਼ਨਾਂ ਦਾ ਸੁਭਾਗ ਵੀ ਪ੍ਰਾਪਤ ਹੋਇਆ।
ਪ੍ਰਧ੍ਰਾਨਗੀ ਦਾ ਚਸਕਾ:
ਇਸ ਪ੍ਰਧਾਨਗੀ ਵਾਲ਼ੇ ਮਸਲੇ ਤੋਂ ਦੋ ਗੱਲਾਂ ਚੇਤੇ ਆ ਗਈਆਂ: ਵਾਕਿਆ ਇਹ 1968 ਦਾ ਹੈ। ਮੈਂ
ਉਸ ਸਮੇ ਦੀ ਸਿੱਖ ਸਿਆਸਤ ਦੀ ਕੇਂਦਰੀ ਸ਼ਕਤੀ ਦੇ ਧਾਰਨੀ ਸੰਤ ਚੰਨਣ ਸਿੰਘ ਜੀ ਨੂੰ ਜਾਣਕਾਰੀ
ਦਿੰਦਿਆਂ, ਸ਼ੁਗਲ ਵਜੋਂ ਹੀ ਦੱਸਿਆ ਕਿ ਉਸ ਸਮੇ ਪੰਜਾਬ ਦੀਆਂ ਸਿਆਸੀ ਸੰਸਥਾਵਾਂ ਦੇ ਮੁਖੀ
ਸਥਾਨ ਉਪਰ ਤਕਰੀਬਨ ਸਾਰੇ ‘ਸਿੰਘ‘ ਨਾਂ ਵਾਲੇ ਸਿੱਖ ਹੀ ਸੁਸ਼ੋਭਤ ਸਨ। ਸ਼੍ਰੋਮਣੀ ਅਕਾਲੀ ਦਲ
ਤਾਂ ਉਸ ਸਮੇ ਪੰਥਕ ਪਾਰਟੀ ਕਹਾਉਂਦੀ ਸੀ ਤੇ ਇਸ ਦਾ ਮੁਢਲਾ ਮੈਂਬਰ ਬਣਨ ਲਈ ਵੀ
ਅੰਮ੍ਰਿਤਧਾਰੀ ਸਿੱਖ ਹੋਣਾ ਜਰੂਰੀ ਸੀ। ਹੁਣ ਭਾਵੇਂ ਸਰਕਾਰ ਵਿਚ ਬਣੇ ਰਹਿਣ ਦੀ ਮਜਬੂਰੀ
ਵਿਚ, ਇਸ ਨੇ ਅਮਲੀ ਤੌਰ ਤੇ ਪੰਜਾਬੀ ਪਾਰਟੀ ਦਾ ਰੂਪ ਧਾਰ ਲਿਆ ਹੈ (ਨਾਂ ਭਾਵੇਂ ਅਜੇ ਨਹੀਂ
ਬਦਲਿਆ) ਤੇ ਇਸ ਦੇ ਅਹੁਦੇਦਾਰਾਂ ਵਿਚ ਮੋਨੇ ਸੱਜਣ ਵੀ ਸ਼ਾਮਲ ਨੇ। ਉਸ ਸਮੇ ਇਸ ਦੇ ਤਾਂ ਸਾਰੇ
ਅਹੁਦੇਦਾਰ ਸਿੱਖ ਹੀ ਹੋਣੇ ਸਨ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦਾ ਪ੍ਰਧਾਨ, ਸਾਰੀਆਂ
ਕਮਿਊਨਿਸਟ ਪਾਰਟੀਆਂ ਦੇ ਮੁਖੀ, ਸੁਤੰਤਰ ਪਾਰਟੀ, ਸੋਸ਼ਲਿਸਟ ਪਾਰਟੀ, ਸੰਯੁਕਤ ਸੋਸ਼ਲਿਸਟ
ਪਾਰਟੀ, ਪਰਜਾ ਸੋਸ਼ਲਿਸਟ ਪਾਰਟੀ, ਜ਼ਿਮੀਦਾਰਾ ਯੂਨੀਅਨ, ਮੁਖ ਮੰਤਰੀ, ਅਸੈਂਬਲੀ ਦਾ ਸਪੀਕਰ,
ਵਿਧਾਨ ਪ੍ਰੀਸ਼ਦ ਦਾ ਚੇਅਰਮੈਨ, ਪੰਜਾਬ ਵਿਚੋਂ ਸੈਂਟਰ ਸਰਕਾਰ ਵਿਚ ਡੇਢ ਵਜ਼ੀਰ, ਕਾਂਗਰਸ ਹਾਈ
ਕਮਾਨ ਵਿਚ ਪੰਜਾਬੋਂ ਦੋ ਮੈਂਬਰ ਹੁੰਦੇ ਸਨ; ਉਸ ਸਮੇ ਉਹ ਵੀ ਦੋਵੇਂ ਹੀ ਸਿੱਖ। ਏਥੋਂ ਤੱਕ
ਕਿ ਸ਼੍ਰੋਮਣੀ ਅਕਾਲੀ ਦਲ ਵਾਂਙ ਨਿਰੋਲ ਹਿੰਦੂਆਂ ਦੀ ਜਥੇਬੰਦੀ, ਜਨ ਸੰਘ ਦਾ ਮੀਤ ਪ੍ਰਧਾਨ
ਦਇਆ ਸਿੰਘ ਸੋਢੀ ਅਤੇ ਕਿਸਾਨ ਵਿੰਗ ਦਾ ਮੁਖੀ, ਬ੍ਰਗੇਡੀਅਰ ਗੁਰਬਚਨ ਸਿੰਘ ਬਲ ਵੀ ਦੋਵੇਂ
ਸਿੱਖ ਸਨ।
7
ਮੇਰੇ ਪਾਸੋਂ ਇਹਨਾਂ ਸਾਰੀਆਂ ਸਿਆਸੀ ਸੰਸਥਾਵਾਂ ਦੇ ਮੁਖੀ ਸਿੱਖ ਹੋਣ ਦੀ ਜਾਣਕਾਰੀ ਸੁਣ ਕੇ,
ਸੰਤ ਜੀ ਇਉਂ ਉਚਰੇ, “ਸਿੱਖਾਂ ਨੂੰ ਪ੍ਰਧਾਨਗੀ ਚਾਹੀਦੀ ਹੈ, ਚਾਹੇ ਖੋਤਿਆਂ ਦੀ ਹੀ ਹੋਵੇ!”
ਦੂਜੀ ਗੱਲ ਇਉਂ ਹੋਈ: ਪਿਛਲੇ ਇਕ ਸਾਲ ਤੋਂ ਕਦੀ ਕਦੀ ਮੈਨੂੰ ਸਾਹਿਤਕ ਇੱਕਠਾਂ ਵਿਚ
ਪ੍ਰਧਾਨਗੀ ਦੀ ਕੁਰਸੀ ਉਪਰ ਬੈਠਾ ਦਿਤਾ ਜਾਂਦਾ ਹੈ। ਇਸ ਵਾਰੀ ਦੀ ਯਾਤਰਾ ਦੌਰਾਨ ਅੰਮ੍ਰਿਤਸਰ
ਵਿਚਲੇ ਬੀਬੀਆਂ ਦੇ ਸਰਕਾਰੀ ਕਾਲਜ ਵਿਚ, ਕੈਨੇਡਾ ਤੋਂ ਇਕ ਸਾਹਿਤਕਾਰ ਦੀਆਂ ਦੋ ਕਿਤਾਬਾਂ ਦਾ
ਪਾਠਕ ਅਰਪਣ ਸਮਾਰੋਹ ਸੀ। ਸ. ਧਰਵਿੰਦਰ ਸਿੰਘ ਔਲਖ ਅਤੇ ਡਾ. ਮਨਜੀਤ ਸਿੰਘ ਬੱਲ ਜੀ ਨੇ
ਮੈਨੂੰ ਉਸ ਵਿਚ ਸ਼ਾਮਲ ਹੋਣ ਲਈ ਸੱਦ ਲਿਆ। ਡਾਕਟਰ ਜੀ ਨੇ ਮੈਨੂੰ ਹਾਲ ਗੇਟ ਦੇ ਅੱਗੋਂ ਆਪਣੀ
ਕਾਰ ਤੇ ਆਪਣੇ ਨਾਲ਼ ਹੀ ਲੈ ਲਿਆ। ਭੀੜ ਬਹੁਤੀ ਹੋਣ ਕਰਕੇ ਅਸੀਂ ਕੁਝ ਪਛੜ ਗਏ। ਡਾਕਟਰ ਜੀ
ਮੈਨੂੰ ਪਹਿਲਾਂ ਹੀ ਉਤਾਰ ਕੇ ਆਪ ਕਾਰ ਪਾਰਕ ਕਰਨ ਲੱਗ ਪਏ। ਮੈਂ ਸਮਾਗਮ ਵਿਚ ਉਹਨਾਂ ਤੋਂ
ਪਹਿਲਾਂ ਪਹੁੰਚ ਗਿਆ ਤੇ ਪਹਿਲੇ ਹੀ ਬੈਂਚ ਉਪਰ, ਡਾ. ਬਿਕਰਮ ਸਿੰਘ ਘੁੰਮਣ ਜੀ ਦੇ ਨਾਲ਼ ਵਾਲ਼ੀ
ਸੀਟ ਖਾਲੀ ਵੇਖ ਕੇ ਬਹਿ ਗਿਆ। ਡਾਕਟਰ ਬੱਲ ਜੀ ਅਜੇ ਆਏ ਨਹੀ ਸਨ ਤੇ ਔਲਖ ਜੀ ਵੀ ਨਾ ਆਏ।
ਮੈਨੂੰ ਓਥੇ ਹਾਜਰਾਂ ਵਿਚੋਂ ਕੋਈ ਵੀ ਜਾਣਦਾ ਨਹੀਂ ਸੀ। ਹਾਂ, ਡਾਕਟਰ ਘੁੰਮਣ ਜੀ ਜਾਣਦੇ ਸਨ।
ਫਿਰ ਪ੍ਰਧਾਨਗੀ ਦੀਆਂ ਕੁਰਸੀਆਂ ਨੂੰ ਭਾਗ ਲਾਉਣ ਲਈ ਮਹੱਤਵਪੂਰਣ ਵਿਦਵਾਨਾਂ ਨੂੰ ਸੱਦਿਆ ਜਾਣ
ਲੱਗ ਪਿਆ। ਮੇਰੇ ਵਾਲ਼ੇ ਬੈਂਚ ਉਪਰ ਸਜੇ ਡਾ. ਬਿਕਰਮ ਸਿੰਘ ਘੁੰਮਣ ਨੂੰ ਸਭ ਤੋਂ ਪਹਿਲਾਂ
ਸੱਦਿਆ ਗਿਆ। ਮੈਂ ਆਪਣੀ ਸੀਟ ਤੋਂ ਉਠ ਕੇ
ਉਹਨਾਂ ਨੂੰ ਰਾਹ ਦਿਤਾ। ਫਿਰ ਇਕ ਹੋਰ ਸੱਜਣ ਦਾ ਨਾਂ ਸਟੇਜ ਤੋਂ ਬੋਲਿਆ ਗਿਆ ਤਾਂ ਉਹ ਵੀ
ਓਸੇ ਬੈਂਚ ਉਪਰ ਸਨ ਇਸ ਲਈ ਮੈਨੂੰ
ਫਿਰ ਉਠ ਕੇ ਉਹਨਾਂ ਨੂੰ ਰਾਹ ਦੇਣਾ ਪਿਆ। ਤੀਜਾ ਨਾਂ ਜਦੋਂ ਉਹਨਾਂ ਨੇ ਸੰਤੋਖ ਸਿੰਘ ਬੋਲਿਆ
ਤਾਂ ਮੈਂ ਸਮਝਿਆ ਕਿ ਮੈਨੂੰ ਆਵਾਜ਼ ਪਈ
ਹੈ। ਮੈਂ ਅਜੇ ਉਠਣ ਬਾਰੇ ਸੋਚ ਹੀ ਰਿਹਾ ਸਾਂ ਕਿ ਉਹਨਾਂ ਨੇ, ਉਸ ਦੇ ਨਾਂ ਨਾਲ਼ ਉਸ ਦਾ
ਤੱਖਲਸ ‘ਸ਼ਹਿਰਯਾਰ‘ ਵੀ ਬੋਲ ਦਿਤਾ। ਸੋ ਮੇਰੇ
ਨਾਲ਼ ਤਾਂ, “ਨਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।“ ਵਾਲ਼ੀ ਹੀ ਹੋਈ। ਮੈਨੂੰ ਬੈਂਚ
ਉਪਰ ਸਾਧਾਰਨ ਸਰੋਤਿਆਂ ਵਾਂਙ ਹੀ
ਬੈਠਣਾ ਪਿਆ।
ਇਸ ਤੋਂ ਇਕ ਹੋਰ ਗੱਲ ਵੀ ਯਾਦ ਆ ਗਈ: ਪ੍ਰਸਿਧ ਕਹਾਣੀਕਾਰ ਦੀਪ ਦਵਿੰਦਰ ਸਿੰਘ, ਇਕ ਦਿਨ
ਸੁਲਤਾਨ ਵਿੰਡ ਰੋਡ ਉਪਰ,
ਸ. ਜਸਬੀਰ ਸਿੰਘ ਸੱਗੂ ਜੀ ਹੋਰਾਂ ਦੇ ਦਫ਼ਤਰ ਵਿਚ ਮਿਲ਼ ਗਏ। ਚੱਲਦੀਆਂ ਗੱਲਾਂ ਵਿਚ ਉਹਨਾਂ ਨੇ
ਕਿਸੇ ਪਰਵਾਸੀ ਸਾਹਿਤਕਾਰ ਦਾ ਨਾਂ ਲੈ
ਕੇ ਦੱਸਿਆ ਕਿ ਉਹਨਾਂ ਨੇ ਦੀਪ ਜੀ ਕੋਲ਼ ਇੱਛਾ ਪਰਗਟ ਕੀਤੀ ਕਿ ਜਦੋਂ ਕਿਤੇ ਸਾਹਿਤਕ ਸਮਾਗਮ
ਹੋਵੇ ਤਾਂ ਉਹਨਾਂ ਨੂੰ ਪ੍ਰਧਾਨਗੀ ਕਰਨ
ਵਾਸਤੇ ਬੁਲਾ ਲਿਆ ਜਾਵੇ। ਇਸ ਕਾਰਜ ਲਈ ਉਹਨਾਂ ਨੂੰ ਉਹਨਾਂ ਦੇ ਨਿਵਾਸ ਸਥਾਨ ਤੋਂ ਚੁੱਕ ਕੇ,
ਪ੍ਰਧਾਨਗੀ ਕਰਵਾ ਕੇ, ਮੁੜ ਓਥੇ ਵਾਪਸ
ਛੱਡਿਆ ਜਾਵੇ। ਇਹ ਸੁਣ ਕੇ ਮੈਂ ਆਖਿਆ ਕਿ ਮੈਨੂੰ ਤਾਂ ਸਿਰਫ ਪਤਾ ਹੀ ਲੱਗਣਾ ਚਾਹੀਦਾ ਹੈ ਕਿ
ਕਿਸੇ ਥਾਂ ਤੇ ਦੋ ਚਾਰ ਵਿਦਵਾਨ ਇਕੱਠੇ ਹੋ ਕੇ ਸਾਹਿਤਕ ਚਰਚਾ ਕਰ ਰਹੇ ਹਨ ਤਾਂ ਬਿਨਾ ਸੱਦੇ
ਤੋਂ ਹੀ ਮੈਂ ਸਿਰ ਪਰਨੇ ਵੀ ਚੱਲ ਕੇ ਓਥੇ ਹਾਜਰ ਹੋਣ ਲਈ ਤਿਆਰ ਹਾਂ, ਪ੍ਰਧਾਨਗੀ ਦੀ ਮੰਗ ਦਾ
ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਅੰਦਰੋਂ ਭਾਵੇਂ ਅਜਿਹਾ ਮੌਕਾ ਮਿਲਣ ਤੇ ਮੈਂ ਖ਼ੁਸ਼ ਹੀ
ਹੋਵਾਂ!
ਫਿਰ ਬਾਬੇ ਬਕਾਲੇ ਚੱਲੀਏ। ਸ. ਸ਼ੈਲਿੰਦਰਜੀਤ ਸਿੰਘ ਜੀ ਦੀ ਅਗਵਾਈ ਅਤੇ ਇਲਾਕੇ ਦੇ ਬਾਕੀ
ਸੂਝਵਾਨ ਸਾਹਿਤਕਾਰਾਂ ਦੀ ਪ੍ਰੇਰਨਾ ਸਦਕਾ, ਇਸ ਸਭਾ ਦਾ ਉਚੇਚਾ ਸਮਾਗਮ 4 ਅਪ੍ਰੈਲ ਨੂੰ ਰੱਖ
ਲਿਆ ਗਿਆ। ਭਾਵੇਂ ਕਿ ਅੰਮ੍ਰਿਤਸਰ ਵਿਚ ਗਰਮੀ ਏਨੀ ਪੈਣੀ ਸ਼ੁਰੂ ਹੋ ਗਈ ਸੀ ਕਿ ਪਸੀਨਾ ਆਉਣ
ਲੱਗ ਪਿਆ ਸੀ ਤੇ ਓਧਰੋਂ ਸਿਡਨੀ ਤੋਂ ਫ਼ੋਨ ਆ ਰਹੇ ਸਨ ਕਿ ਘਰ ਦੇ ਆਲ਼ੇ ਦੁਆਲ਼ੇ ਘਾਹ ਬਹੁਤ ਹੋ
ਗਿਆ ਹੈ ਜੋ ਕਿ ਮੈਂ ਹੀ ਜਾ ਕੇ ਕੱਟਣਾ ਸੀ ਪਰ ਏਧਰ ਮੇਰਾ ਸਨਮਾਨ ਕੀਤੇ ਜਾਣ ਦੇ ਬਾਹਨਣੂ
ਬੰਨ੍ਹੇ ਜਾ ਰਹੇ ਸਨ ਤੇ ਮੈਂ ਅਜਿਹਾ ਮੌਕਾ ਕਿਵੇਂ ਖੁੰਝਾ ਸਕਦਾ ਸਾਂ! ਸੋ ਸਮਾਗਮ ਸਫ਼ਲਤਾ
ਸਹਿਤ ਸੰਪੂਰਨ ਹੋਇਆ। ਇਲਾਕੇ ਦੇ ਚੋਟੀ ਦੇ ਵਿਦਵਾਨ ਸਾਹਿਤਕਾਰ ਸੱਜਣ ਹਾਜਰ ਸਨ। ਇਸ ਸਮਾਗਮ
ਵਿਚ ਹਾਜਰ ਹੋਏ ਵਿਦਵਾਨਾਂ ਨੂੰ ਮੈਂ ਆਪਣੀ ਕਿਤਾਬ ਵੀ ਅਰਪਣ ਕੀਤੀ ਅਤੇ ਸਭਾ ਵੱਲੋਂ
ਮੋਮੈਂਟੋ ਬਖ਼ਸ਼ ਕੇ ਸਨਮਾਨਤ ਕੀਤਾ
ਗਿਆ। ਸਭ ਸ਼ੁਭਚਿੰਤਕਾਂ ਦਾ ਧੰਨਵਾਦ ਜੀ।
ਜਿਥੇ ਇਹ ਸਾਰੇ ਤਿੰਨ ਮਹੀਨੇ ਸੱਜਣਾਂ ਤੇ ਸਨੇਹੀਆਂ ਦਰਮਿਆਨ ਖ਼ੁਸ਼ੀਆਂ ਖੇੜਿਆਂ ਵਿਚ ਬੀਤੇ
ਓਥੇ ਚਾਰ ਕੁ ਸੋਗ ਮਈ
ਘਟਨਾਵਾਂ ਵੀ ਵਾਪਰ ਗਈਆਂ। ਮੇਰੇ ਚਚੇਰੇ ਭਰਾ ਸ. ਮਨੋਹਰ ਸਿੰਘ ਵੈਰੋਗਲ ਦੀ ਸਿੰਘਣੀ ਜੋ
ਮੇਰੀ ਛੋਟੀ ਭਰਜਾਈ ਸੀ, ਬੀਬੀ ਗੁਰਮੇਜ
ਕੌਰ ਚਲਾਣਾ ਕਰ ਗਈ। ਉਸ ਦੇ ਸਸਕਾਰ ਸਮੇ ਅਤੇ ਭੋਗ ਸਮੇ ਇਸ ਸੰਸਾਰਕ ਪੱਖੋਂ ਸੋਗਮਈ ਸਮੇ ਤੇ
ਹਾਜਰ ਹੋਏ।
ਇਸ ਤੋਂ ਇਲਾਵਾ ਪਿੰਡ ਭਾਗੋਵਾਲ਼ ਵਿਖੇ ਫੁਫੜ ਜੀ, ਜੋ ਪਿਛਲੇ ਸਾਲ ਚਲਾਣਾ ਕਰ ਗਏ ਸਨ, ਉਹਨਾਂ
ਦੀ ਯਾਦ ਵਿਚ
ਅਖੰਡਪਾਠ ਦਾ ਭੋਗ ਸੀ; ਓਥੇ ਹਾਜਰੀ ਭਰੀ। ਇਸ ਸਮਾਗਮ ਬਾਰੇ ਦਿਲਚਸਪ ਗੱਲ ਇਹ ਰਹੀ ਕਿ ਭੂਆ
ਜੀ ਦੇ ਛੋਟੇ ਪੁੱਤਰ, ਸ. ਸਤਨਾਮ
ਸਿੰਘ ਜੀ ਨੇ ਆਖਿਆ ਕਿ ਮੈਂ ਐਤਵਾਰ ਜਰੂਰ ਆਵਾਂ ਤੇ ਉਹ ਇਸ ਸਮੇ, ਦੀਵਾਨ ਵਿਚ ਮੇਰੇ ਵਿਚਾਰ
ਵੀ ਸੁਣਨੇ ਚਾਹੁੰਣਗੇ। ਮੈਂ ਆਖਿਆ
ਕਿ ਉਸ ਦਿਨ ਮੈਂ ਨਹੀਂ ਆ ਸਕਦਾ, ਹੋਰ ਕਿਸੇ ਦਿਨ ਦਾ ਪ੍ਰੋਗਰਾਮ ਹੋਵੇ ਤਾਂ ਆ ਸਕਦਾ ਹਾਂ।
ਉਹਨਾਂ ਨੇ ਪਾਠੀ ਸਿੰਘਾਂ ਨਾਲ਼ ਗੱਲ ਕਰਕੇ
ਐਤਵਾਰ ਦੀ ਥਾਂ ਸੋਮਵਾਰ ਦਾ ਦਿਨ ਭੋਗ ਵਾਸਤੇ ਮਿਥ ਕੇ ਮੈਨੂੰ ਦੱਸ ਕੇ ਪਹੁੰਚਣ ਦੀ ਤਾਕੀਦ
ਕੀਤੀ। ਇਹ ਜਾਣ ਕੇ ਮੈਨੂੰ ਬੜੀ ਖ਼ੁਸ਼ੀ ਵੀ
ਹੋਈ ਤੇ ਦਿਲੋਂ ਪਾਠੀ ਸਿੰਘਾਂ ਦਾ ਧੰਨਵਾਦੀ ਵੀ ਹੋਇਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ
ਹੀ ਪਾਠੀ ਸਿੰਘ ਸਵੱਖਤੇ ਹੀ ਭੋਗ ਪਾ ਕੇ,
ਸਾਰਾ ਕੁਝ ਸਮੇਟ ਕੇ, ਜਦੋਂ ਮੈਂ ਉਹਨਾਂ ਦੇ ਘਰ ਨੂੰ ਬੱਸੋਂ ਉਤਰ ਕੇ ਤੁਰਿਆ ਜਾ ਰਿਹਾ ਸੀ,
ਵਾਪਸ ਜਾ ਰਹੇ ਰਾਹ ਵਿਚ ਮਿਲ਼ੇ। ਮੇਰੇ ਪਹੁੰਚਣ
8
ਤੇ ਸੰਗਤ ਲੰਗਰ ਛਕ ਰਹੀ ਸੀ। ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਠੀ ਸਿੰਘਾਂ ਨੂੰ
ਬਥੇਰੀਆਂ ਬੇਨਤੀਆਂ ਕੀਤੀਆਂ ਕਿ ਕੁਝ ਸਮਾ
ਭੋਗ ਹੋਰ ਰੁਕ ਕੇ ਪਾਉਣ ਪਰ ਉਹਨਾਂ ਨੇ ਸ਼ਾਇਦ ਕਿਤੇ ਹੋਰ ਪ੍ਰੋਗਰਾਮ ਤੇ ਜਾਣਾ ਸੀ, ਉਹਨਾਂ
ਸਾਡੀ ਬੇਨਤੀ ਨਾ ਹੀ ਮੰਨੀ।
ਕੰਗੰਗ ਦੀ ਕਿਤਾਬ ਦਾ ਪਾਠਕ ਅਰਪਣ ਸਮਾਰੋਹੋਹ:
ਆਪਣੀ ਸੱਤਵੀਂ ਕਿਤਾਬ ‘ਸਾਦੇ ਸਿਧਰੇ ਲੇਖ‘ ਤੋਂ ਇਲਾਵਾ ਕੁਝ ਹੋਰ ਵਿਦਵਾਨਾਂ ਦੁਆਰਾ ਲਿਖੀਆਂ
ਗਈਆਂ ਕਿਤਾਬਾਂ ਦੇ ਅਜਿਹੇ
ਪਾਠਕ ਅਰਪਣ ਸਮਾਗਮਾਂ ਸਮੇ ਹਾਜਰੀ ਭਰਨ ਦਾ ਮੌਕਾ ਵੀ ਮਿਲ਼ਦਾ ਰਿਹਾ। ਇਹਨਾਂ ਵਿਚੋਂ ਪਰਥ ਦੇ
ਵਸਨੀਕ ਨੌਜਵਾਨ ਲੇਖਕ ਹਰਮੰਦਰ
ਕੰਗ ਦੀ ਕਿਤਾਬ ‘ਵੱਖਰੀ ਮਿੱਟੀ, ਵੱਖਰੇ ਰੰਗ‘ ਦਾ, ਮਿੰਟੂ ਬਰਾੜ ਜੀ ਦੀ ਕਿਤਾਬ
‘ਕੈਂਗਰੂਨਾਮਾ‘ ਤੋਂ ਇਲਾਵਾ, ਉਚੇਚਾ ਜ਼ਿਕਰ ਕਰਨਾ
ਬਣਦਾ ਹੈ। ਇਹ ਸਮਾਗਮ ਬਠਿੰਡੇ ਵਿਚਲੇ ਵਕੀਲਾਂ ਦੇ ਕਲੱਬ ਵਿਚ ਰਚਿਆ ਗਿਆ ਸੀ। ਕੰਗ ਜੀ
ਅੰਮ੍ਰਿਤਸਰ ਵਿਚ ਆ ਕੇ ਮੈਨੂੰ ਇਸ
ਵਿਚ ਸ਼ਾਮਲ ਹੋਣ ਦਾ ਸੱਦਾ ਦੇ ਗਏ ਤੇ ਮੈਂ ਇਕ ਦਿਨ ਪਹਿਲਾਂ ਹੀ, ਗੁਰਦੁਆਰਾ ਸਾਹਿਬ ਹਾਜੀ
ਰਤਨ ਵਿਖੇ ਜਾ ਡੇਰੇ ਲਾਏ। ਸਮਾਗਮ
ਵਾਲ਼ੇ ਦਿਨ ਸੁਭਾ ਅੰਮ੍ਰਿਤ ਵੇਲ਼ੇ, ਕਿਲ੍ਹੇ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਮੁਖਵਾਕ ਦੀ ਕਥਾ
ਦੀ ਹਾਜਰੀ ਭਰੀ। ਮੈਨੇਜਰ ਸਾਹਿਬ ਸ.
ਸੁਮੇਰ ਸਿੰਘ ਜੀ ਦੇ ਉਦਮ ਸਦਕਾ, ਮੁਖ ਗ੍ਰੰਥੀ ਸਾਹਿਬ ਜੀ ਪਾਸੋਂ ਸਿਰੋਪਾ, ਇਕ ਲੋਈ ਅਤੇ
ਕੁਝ ਮਾਇਆ ਸਨਮਾਨ ਵਜੋਂ ਬਖਸ਼ਿਸ਼
ਹੋਈ। ਸਿਰੋਪਾ ਮੈਂ ਧੰਨਵਾਦ ਸਹਿਤ ਸਿਰ ਧਰ ਲਿਆ ਅਤੇ ਨਕਦ ਮਾਇਆ ਗ੍ਰੰਥੀ ਸਿੰਘਾਂ ਨੂੰ ਭੇਟਾ
ਕਰ ਦਿਤੀ।
ਦਿਨ ਸਮੇ ਕੰਗ ਜੀ ਦੀ ਪੁਸਤਕ ‘ਵੱਖਰੀ ਮਿੱਟੀ ਵੱਖਰੇ ਰੰਗ‘ ਦਾ ਕਲੱਬ ਵਿਚ ਰੀਲੀਜ਼ ਸਮਾਰੋਹ
ਆਰੰਭ ਹੋਇਆ ਜੋ ਕਿ ਵਾਹਵਾ
ਲੰਮਾ ਸਮਾ ਚੱਲਿਆ। ਇਸ ਸਮਾਗਮ ਵਿਚ ਦੂਰੋਂ ਦੂਰੋਂ ਬਹੁਤ ਸਾਰੇ ਨਾਮਵਰ ਕਲਾਕਾਰ,
ਸਾਹਿਤਕਾਰ, ਵੱਖ ਵੱਖ ਮਹੱਤਵਪੂਰਣ ਕਿੱਤਿਆਂ ਨਾਲ਼ ਸਬੰਧਤ ਵਿਦਵਾਨ ਸ਼ਾਮਲ ਹੋਏ ਅਤੇ
ਉਹਨਾਂ ਵਿਚੋਂ ਬਹੁਤ ਸਾਰਿਆਂ ਨੇ, ਹਰਮੰਦਰ ਕੰਗ ਜੀ ਦੇ ਇਸ ਉਦਮ ਬਾਰੇ ਆਪਣੇ ਆਪਣੇ
ਉਸਾਰੂ ਵਿਚਾਰ ਵਿਅਕਤ ਕੀਤੇ। ਇਹਨਾਂ ਵਿਚ ਸੁਲੱਖਣ ਸਰਹੱਦੀ, ਪ੍ਰੋ. ਮੁਹੰਮਦ ਇਦਰੀਸ, ਡਾ.
ਹਰਪਾਲ ਸਿੰਘ ਪੰਨੂ, ਬਾਗੀ ਭੰਗੂ, ਬੀ.ਐਸ. ਢਿੱਲੋਂ ਐਡਵੋਕੇਟ, ਰਾਜੀਵ ਅਰੋੜਾ, ਸ. ਗੁਰਜੰਟ
ਸਿੰਘ, ਅਮਨ ਜੀ, ਮਿੰਟੂ ਬਰਾੜ, ਸੁਰਿੰਦਰ ਪ੍ਰੀਤ ਘਣੀਆਂ, ਜਸਪਾਲ ਮਾਨਖੇੜਾ ਆਦਿ ਨੇ, ਸ਼ਾਮਲ
ਹੋ ਕੇ, ਇਸ ਉਭਰ ਰਹੇ ਪਰਦੇਸੀ
ਨੌਜਵਾਨ ਲੇਖਕ ਦੀ ਹੌਸਲਾ ਅਫ਼ਜ਼ਾਈ ਕੀਤੀ।
ਜਲੰਧੰਰ ਦਾ ਨਵਾਂ ਵਿੱੱਿਦਿਆਕ ਅਦਾਰਾ:
ਪਰਥ ਦੇ ਵਸਨੀਕ ਮੇਰੇ ਚਿਰਕਾਲੀ ਮਿੱਤਰ, ਸ. ਬਲਵੰਤ ਸਿੰਘ ਉਪਲ ਅਤੇ ਉਹਨਾਂ ਦੇ
ਜੀਵਨ ਸਾਥੀ, ਬੀਬਾ ਨਵਤੇਜ ਕੌਰ ਉਪਲ ਨੇ, ਜਲੰਧਰ ਦੀ ਨਕੋਦਰ ਰੋਡ ਉਪਰ, ਮਲਕੋ ਗੇਟ ਦੇ
ਅੰਦਰ,
ਬ.ਸ. ਨ.ਕ. ਉਪਲ (ਭ.ਸ਼. ਂ.ਖ. ੂਪਪੳਲ) ਦੇ ਨਾਂ ਹੇਠ, ਇਕ ਵਿਸ਼ਾਲ ਵਿੱਦਿਅਕ ਅਦਾਰਾ ਸ਼ੁਰੂ
ਕੀਤਾ ਹੈ। ਨਵਤੇਜ ਕੌਰ ਜੀ ਤਾਂ ਕਿੱਤਾ ਕਰਕੇ, ਪਰਥ ਵਿਚ ਟੀਚਰ ਹਨ ਅਤੇ ਇਸ ਦੇ ਨਾਲ਼ ਹੀ,
ਸਮਾਜਕ, ਵਿੱਦਿਅਕ, ਸਭਿਆਚਾਰਕ, ਧਾਰਮਿਕ ਕਾਰਜਾਂ ਵਿਚ ਵੀ ਭਰਪੂਰ ਹਿੱਸਾ ਪਾਉਂਦੇ
ਹਨ। ਸਤਿਗੁਰਾਂ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਸਦਕਾ, ਹੁਣੇ ਜਿਹੇ ਪਰਥ ਵਿਚ ਉਹਨਾਂ ਦੀ
ਅਗਵਾਈ ਹੇਠ, ਵਿਸ਼ਾਲ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਵੀ ਪਰਵਾਨ ਚੜ੍ਹੀ
ਹੈ। ਸ. ਬਲਵੰਤ ਸਿੰਘ ਜੀ ਇਲੈਕਟ੍ਰਿਕ ਇਨਜੀਨੀਅਰ ਦੀ ਨੌਕਰੀ ਦੇ ਨਾਲ਼ ਨਾਲ਼ ਪਰਥ ਦੀ ਵੈਸਟਰਨ
ਆਸਟ੍ਰੇਲੀਆ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਵੀ ਸਨ। ਕੁਝ ਸਾਲ ਪਹਿਲਾਂ ਉਹਨਾਂ ਨੇ ਇਕ ਸੁਪਨਾ
ਲਿਆ ਕਿ ਆਸਟ੍ਰੇਲੀਆ ਦੇ ਪਧਰ ਦਾ ਇਕ ਵਿੱਦਿਅਕ ਅਦਾਰਾ, ਆਪਣੀ ਮਾਤਭੂਮੀ ਵਿਚ ਵੀ ਖੋਹਲਿਆ
ਜਾਵੇ। ਪਿਛਲੇ ਪੰਝੀ ਛੱਬੀ ਸਾਲਾਂ
ਤੋਂ ਉਹ ਇਸ ਦੀ ਤਿਆਰੀ ਵਿਚ ਲੱਗੇ ਹੋਏ ਸਨ। ਕਦੀ ਇਕ ਟੁਕੜਾ ਥਾਂ ਦਾ ਖ਼ਰੀਦਿਆ ਤੇ ਕਦੀ
ਦੂਜਾ। ਇਸ ਤਰ੍ਹਾਂ ਕਰਦਿਆਂ
ਕਰਾਉਂਦਿਆਂ ਵਾਹਵਾ ਗੁਜ਼ਾਰੇ ਜੋਗਾ ਥਾਂ ਉਹਨਾਂ ਨੇ ਬਣਾ ਲਿਆ ਤੇ ਹੁਣ ਪਿਛਲੇ ਤਿੰਨ ਕੁ
ਸਾਲਾਂ ਤੋਂ, ਚੰਗੀ ਤਨਖਾਹ ਵਾਲੀਆਂ ਦੋਵੇਂ
ਨੌਕਰੀਆਂ ਤੋਂ ਮੁਕਤ ਹੋ ਕੇ, ਇਸ ਅਦਾਰੇ ਵਿਚ ਹੀ ਡੇਰਾ ਲਾ ਲਿਆ ਹੈ ਤੇ ਰਾਤ ਦਿਨ ਇਕ ਕਰਕੇ
ਇਸ ਸੰਸਥਾ ਦੀ ਸੰਪੂਰਨਤਾ ਵਿਚ
ਲੱਗੇ ਹੋਏ ਹਨ। 25 ਦਸੰਬਰ 2015 ਵਾਲ਼ੇ ਦਿਨ ਅਖੰਡਪਾਠ ਦੇ ਭੋਗ ਉਪ੍ਰੰਤ, ਇਸ ਦਾ ਸ਼ੁਭ ਆਰੰਭ
ਕੀਤਾ ਗਿਆ। ਬਾਵਜੂਦ ਬਹੁਤ ਠੰਡ
ਹੋਣ ਦੇ ਵੀ ਵਾਹਵਾ ਭਰਵਾਂ ਇਕੱਠ ਹੋਇਆ। ਮੈਂ ਵੀ ਉਹਨਾਂ ਦੇ ਸੱਦੇ ਉਪਰ ਓਥੇ ਗਿਆ ਤੇ ਇਸ
ਸ਼ੁਭ ਅਵਸਰ ਤੇ ਸੰਗਤ ਵਿਚ ਆਪਣੇ
ਵਿਚਾਰ ਵੀ ਰੱਖੇ। ਫਿਰ ਪਿੱਛੋਂ ਵੀ ਦੋ ਚੱਕਰ ਮੈਂ ਉਸ ਸੰਸਥਾ ਵਿਚ ਲਾਏ। ਪਹਿਲੇ ਸਾਲ ਹੀ ਇਕ
ਹਜ਼ਾਰ ਦੇ ਕਰੀਬ ਵਿਦਿਆਰਥੀ ਦਾਖਲ
ਹੋ ਗਏ ਹਨ ਤੇ ਅੱਠਵੀਂ ਤੱਕ ਕਲਾਸਾਂ ਸ਼ੁਰੂ ਹੋ ਗਈਆਂ ਹਨ। ਉਹਨਾਂ ਦਾ ਵਿਚਾਰ ਹੈ ਕਿ ਅਗਲੇ
ਸਾਲ ਕਾਲਜ ਦੀਆਂ ਕਲਾਸਾਂ ਵੀ ਸ਼ੁਰੂ ਹੋ
ਜਾਣਗੀਆਂ। ਇਸ ਅਦਾਰੇ ਵਿਚ ਪੰਜਾਬੀ ਤੇ ਅੰਗ੍ਰੇਜ਼ੀ ਦੋਹਾਂ ਮੀਡੀਅਮਾਂ ਵਿਚ ਪੜ੍ਹਾਈ ਕਰਵਾਈ
ਜਾਵੇਗੀ। ਕੁਆਲੀਫਾਈਡ ਟੀਚਰ ਉਹ ਰੱਖੇ
ਜਾਣਗੇ ਜਿਨ੍ਹਾਂ ਦੀ ਅੰਗ੍ਰੇਜ਼ੀ ਵਿਚ ਵਧੇਰੇ ਮੁਹਾਰਤ ਹੋਵੇਗੀ। ਹੋਰਨਾਂ ਸੰਸਥਾਵਾਂ ਦੇ
ਮੁਕਾਬਲੇ ਫ਼ੀਸ ਬਹੁਤ ਹੀ ਘੱਟ ਰੱਖੀ ਗਈ ਹੈ। ਢਾਈ ਸੌ
ਰੁਪਏ ਮਹੀਨਾ ਸ਼ੁਰੂ ਦੀ ਕਲਾਸ ਦੀ ਫੀਸ ਹੈ। ਕੋਈ ਦਾਖਲਾ ਫੀਸ, ਬਿਲਡਿੰਗ ਫੰਡ ਆਦਿ ਵਾਧੂ
ਕਿਸੇ ਵੀ ਬਹਾਨੇ ਕੋਈ ਹੋਰ ਪੈਸਾ ਨਹੀਂ
9
ਲਿਆ ਜਾਵੇਗਾ। ਮੇਰੇ ਨਾਲ਼ ਗੱਲ ਕਰਦਿਆਂ ਉਹਨਾਂ ਨੇ ਹੋਰ ਵੀ ਭੇਤ ਖੋਹਲਿਆ ਕਿ ਜੇਹੜਾ ਪਿਓ
ਮਹੀਨੇ ਦਾ ਢਾਈ ਸੌ ਰੁਪਏ ਫੀਸ ਵੀ
ਨਹੀਂ ਦੇ ਸਕਦਾ, ਉਹ ਏਥੇ ਸਕੂਲ ਦੀ ਬਿਲਡਿੰਗ ਦੇ ਚੱਲ ਰਹੇ ਕੰਮ ਵਿਚ, ਮਹੀਨੇ ਅੰਦਰ ਇਕ
ਦਿਹਾੜੀ ਲਾ ਜਾਵੇ ਤਾਂ ਉਸ ਦੇ ਬੱਚੇ ਕੋਲ਼ੋਂ
ਕੋਈ ਫੀਸ ਨਹੀਂ ਲਈ ਜਾਵੇਗੀ। ਜੇਹੜਾ ਇਹ ਕੰਮ ਵੀ ਨਹੀਂ ਕਰ ਸਕਦਾ ਉਹ ਆਪਣਾ ਬੱਚਾ ਹੀ ਸਾਡੇ
ਹਵਾਲੇ ਕਰ ਦੇਵੇ; ਅਸੀਂ ਉਸ
ਬੱਚੇ ਦੇ ਰਹਿਣ, ਖਾਣ, ਪਹਿਨਣ, ਪੜ੍ਹਾਈ ਦੀ ਪੂਰੀ ਜੁੰਮੇਵਾਰੀ ਵੀ ਲੈਂਦੇ ਹਾਂ।
ਮੇਰੇ ਵਿਚਾਰ ਅਨੁਸਾਰ ਜਲੰਧਰ ਦੇ ਆਲ਼ੇ ਦੁਆਲ਼ੇ ਦੇ ਵਸਨੀਕਾਂ ਨੂੰ ਇਕ ਫੇਰਾ ਜ਼ਰੂਰ ਇਸ
ਨਿਵੇਕਲੀ ਕਿਸਮ ਦੇ ਵਿੱਦਿਅਕ
ਅਦਾਰੇ ਵਿਚ ਮਾਰਨਾ ਚਾਹੀਦਾ ਹੈ।
ਯਾਤਰਾ ਪਟਿਆਲੇ ਦੀ
ਦੇਸ ਦੀ ਆਪਣੀ ਤਕਰੀਬਨ ਹਰੇਕ ਯਾਤਰਾ ਸਮੇ ਮੈਂ ਪਟਿਆਲੇ ਵੀ ਜਰੂਰ ਫੇਰੀ ਪਾਉਂਦਾ ਹਾਂ।
1964/65/66 ਦੀਆਂ ਬਹੁਤ
ਸਾਰੀਆਂ ਯਾਦਾਂ ਪਟਿਆਲੇ ਨਾਲ ਜੁੜੀਆਂ ਹੋਈਆਂ ਹਨ। ਏਥੋਂ ਹੀ ਮੈਨੂੰ ਸਾਹਿਤ ਪੜ੍ਹਨ ਤੇ ਸਮਝਣ
ਦੀ ਲਗਨ ਲੱਗੀ ਸੀ। ਪੁਰਾਣੇ ਸੱਜਣਾਂ ਦੇ
ਮੇਲ ਮਿਲਾਪ ਦੇ ਨਾਲ਼ ਨਾਲ਼ ਯੂਨੀਵਰਸਿਟੀ ਦੇ ਵਿਦਵਾਨਾਂ ਦੇ ਦਰਸ਼ਨ ਤੇ ਵਿਚਾਰਾਂ ਕਰਨ ਦਾ ਸ਼ੁਭ
ਅਵਸਰ ਵੀ ਪ੍ਰਾਪਤ ਹੁੰਦਾ ਰਹਿੰਦਾ
ਹੈ। ਸਭ ਤੋਂ ਵਧ ਮੇਰੇ 1964 ਦੇ ਮਿਤਰ, ਵਿਖਿਆਤ ਵਿਦਵਾਨ ਡਾ. ਗੁਰਮੁਖ ਸਿੰਘ ਜੀ ਓਥੇ
ਹੁੰਦੇ ਸਨ। ਕਈ ਸਾਲ ਪਹਿਲਾਂ ਉਹਨਾਂ ਨੇ
ਮੈਨੂੰ ਦੱਸਿਆ ਸੀ ਕਿ ਉਹ 125 ਕਿਤਾਬਾਂ ਲਿਖ ਚੁੱਕੇ ਨੇ ਜਿਨ੍ਹਾਂ ਵਿਚੋਂ 115 ਛਪ ਚੁਕੀਆਂ
ਸਨ। ਇਹਨਾਂ ਵਿਚ ਬਹੁਤ ਸਾਰੀਆਂ ਮੌਲਿਕ ਤੇ
ਕੁਝ ਸੰਪਾਦਤ ਪੁਸਤਕਾਂ ਵੀ ਸਨ। ਇਹ ਸੱਜਣ ਬੜੇ ਜ਼ਿੰਦਾ ਦਿਲ ਸਨ ਤੇ ਮੈਂ ਇਹਨਾਂ ਪਾਸੋਂ
ਸਾਹਿਤਕ ਚੁਟਕਲੇ ਸੁਣ ਕੇ ਅਨੰਦ ਮਾਣਦਾ
ਹੁੰਦਾ ਸਾਂ। ਬਹੁਤ ਸਾਰੇ ਵੱਡੇ ਨਾਵਾਂ ਵਾਲ਼ੇ ਲੇਖਕਾਂ ਦੇ ਨਿਜੀ ਜੀਵਨ ਬਾਰੇ ਇਹਨਾਂ ਪਾਸੋਂ
ਬੜਾ ਕੁਝ ਦਿਲਚਸਪ ਵੀ ਸੁਣਨ ਨੂੰ ਮਿਲਣਾ। ਖਾਸ
ਕਰਕੇ ਉਹਨਾਂ ਦੇ ‘ਹਨੇਰੇ‘ ਪੱਖਾਂ ਬਾਰੇ। ਇਹਨਾਂ ਦਾ ਆਪਣਾ ਪਰਵਾਰਕ ਜੀਵਨ ਸਾਰੀ ਉਮਰ
ਅਸੁਖਾਵਾਂ ਹੀ ਰਿਹਾ। ਘਰ ਵਾਲ਼ੀ ਮਾਨਸਿਕ
ਪੱਖੋਂ ਠੀਕ ਨਹੀਂ ਸੀ ਰਹਿੰਦੀ ਤੇ ਇਕੋ ਇਕ ਜਵਾਨ ਪੁੱਤਰ, ਪਿਓ ਨਾਲ਼ ਲੜ ਕੇ, ਬਹੁਤ ਸਮਾ
ਪਹਿਲਾਂ ਘਰੋਂ ਨਿਕਲ਼ ਗਿਆ ਸੀ ਤੇ ਮੁੜ
ਉਸ ਦੀ ਕੋਈ ਖ਼ਬਰ ਨਹੀਂ ਸੀ ਲੱਗੀ। ਉਹਨਾਂ ਦੀ ਬੱਚੀ ਫਗਵਾੜੇ ਵਿਆਹੀ ਹੋਈ ਹੈ ਤੇ ਕਿਸੇ ਕਾਲਜ
ਵਿਚ ਲੈਕਚਰਾਰ ਹੈ। ਉਸ ਨੇ ਹੀ
ਪਿਤਾ ਦੀਆਂ ਅੰਤਮ ਰਸਮਾਂ ਨਿਭਾਈਆਂ ਤੇ ਆਪਣੀ ਮਾਤਾ ਨੂੰ ਆਪਣੇ ਨਾਲ਼ ਫਗਵਾੜੇ ਲੈ ਗਈ।
ਪਟਿਆਲੇ ਦੀ ਹਰੇਕ ਯਾਤਰਾ ਸਮੇ ਸਾਡੀ
ਲੰਮਾ ਸਮਾ ਗੁਫ਼ਤਗੂ ਹੋਇਆ ਕਰਨੀ। ਉਹ 1964 ਤੋਂ ਹੀ ਮੈਨੂੰ ਲਿਖਣ ਲਈ ਪ੍ਰੇਰਦੇ ਰਹੇ ਸਨ।
ਅੰਗ੍ਰੇਜ਼ੀ ਵੀ ਮੈਂ ਉਹਨਾਂ ਪਾਸੋਂ ਪੜ੍ਹਨੀ
ਸਿੱਖੀ ਸੀ। ਇਸ ਵਾਰੀਂ ਪਟਿਆਲੇ ਜਾਣ ਨੂੰ ਮੇਰਾ ਮਨ ਨਹੀਂ ਸੀ ਮੰਨ ਰਿਹਾ ਕਿਉਂਕਿ ਡਾਕਟਰ ਜੀ
ਪਰਲੋਕ ਪਿਆਨਾ ਕਰ ਚੁੱਕੇ ਹਨ ਪਰ
ਆਪਣੇ ਪਰਮ ਮਿੱਤਰ ਡਾ. ਮਨਜੀਤ ਸਿੰਘ ਬੱਲ, ਹੈਡ ਆਫ਼ ਪੈਥਾਲੋਜੀ ਵਿਭਾਗ ਮੈਡੀਕਲ ਕਾਲਜ
ਪਟਿਆਲਾ, ਦਾ ਸੱਦਾ ਮਿਲ਼ਿਆ ਕਿ
ਉਹਨਾਂ ਦੀਆਂ ਦੋ ਕਿਤਾਬਾਂ, ਭਾਸ਼ਾ ਵਿਭਾਗ ਅਤੇ ਹੋਰ ਬਹੁਤ ਸਾਰੀਆਂ ਅੰਗ੍ਰੇਜ਼ੀ, ਹਿੰਦੀ,
ਪੰਜਾਬੀ ਤੇ ਉਰਦੂ ਭਾਸ਼ਾਵਾਂ ਦੀਆਂ ਅਦਬੀ ਸਭਾਵਾਂ
ਵੱਲੋਂ ਰੀਲੀਜ਼ ਹੋ ਰਹੀਆਂ ਹਨ। ਇਸ ਮੌਕੇ ਤੇ ਮੈਂ ਜਰੂਰ ਆਵਾਂ। ਇਹ ਡਾਕਟਰ ਸਾਹਿਬ ਜਿਥੇ
ਆਪਣੇ ਕਿੱਤੇ ਦੇ ਮਾਹਰ ਹਨ ਅਤੇ
ਰੀਕਾਰਡ ਸਮੇ 17 ਸਾਲਾਂ ਤੱਕ, ਆਪਣੇ ਵਿਭਾਗ ਦੇ ਹੈਡ ਰਹਿ ਕੇ ਰੀਟਾਇਰ ਹੋਣ ਦਾ ਇਹਨਾਂ ਨੂੰ
ਮਾਣ ਪਰਪਤ ਹੋਇਆ ਹੈ; ਓਥੇ ਇਹ
ਪੰਜਾਬੀ ਦੇ ਵਿਸ਼ਵ ਵਿਖਿਆਤ ਲੇਖਕ ਵੀ ਹਨ। ਇਸ ਤੋਂ ਵੀ ਅੱਗੇ ਵਧ ਕੇ ਨਿਰਮਾਣਤਾ ਭਰੇ ਕੋਮਲ
ਹਿਰਦੇ ਦੇ ਮਾਲਕ ਅਤੇ ਮਿਲਣਸਾਰ
ਇਨਸਾਨ ਵੀ ਹਨ। ਇਸ ਤੋਂ ਇਲਾਵਾ ਡਾ. ਸਰਬਜਿੰਦਰ ਸਿੰਘ ਬਦੇਸ਼ਾ ਜੀ ਦਾ ਸੱਦਾ ਵੀ ਮਿਲ਼ਿਆ ਕਿ
ਯੂਨੀਵਰਸਿਟੀ ਵਿਚ ਹੋ ਰਹੇ
ਸਪੈਸ਼ਲ ਸੈਮੀਨਾਰ ਵਿਚ ਹਾਜਰੀ ਭਰਾਂ। ਇਹ ਦੋਵੇਂ ਸਮਾਗਮ ਇਕੋ ਦਿਨ ਅਰਥਾਤ 30 ਮਾਰਚ ਨੂੰ ਹੀ
ਸਨ। ਵਿਚਾਰ ਬਣਿਆ ਕਿ ਸੁਭਾ
5.30 ਵਾਲ਼ੀ ਪਹਿਲੀ ਪਟਿਆਲੇ ਨੂੰ ਜਾਣ ਵਾਲ਼ੀ ਬੱਸ ਤੇ ਜਾਵਾਂਗਾ ਤੇ ਪਹਿਲਾਂ ਯੂਨੀਵਰਸਿਟੀ ਤੇ
ਫਿਰ ਭਾਸ਼ਾ ਵਿਭਾਗ ਵਾਲ਼ੇ ਸਮਾਗਾਮ
ਵਿਚ ਸ਼ਾਮਲ ਹੋ ਜਾਵਾਂਗਾ। ਸਵੇਰੇ ਉਠਣ ਸਮੇ ਮੀਂਹ ਪੈਂਦਾ ਵੇਖ ਕੇ, ਪਟਿਆਲੇ ਜਾਣ ਤੋਂ ਕੰਨੀ
ਕਤਰਾ ਕੇ, ਮੈਂ ਸ੍ਰੀ ਦਰਬਾਰ ਸਾਹਿਬ ਜਾਣ
ਦਾ ਵਿਚਾਰ ਕਰਕੇ ਓਧਰ ਨੂੰ ਤੁਰ ਪਿਆ। ਜਦੋਂ ਕਰੋੜੀ ਚੌਂਕ ਵਿਚ ਪਹੁੰਚਿਆ ਤਾਂ ਸਿਰ ਨੂੰ
ਚੱਕਰ ਜਿਹੇ ਆਉਣੇ ਸ਼ੁਰੂ ਹੋ ਗਏ। ਝਲਕਾਰਾ
ਤਾਂ ਅਜਿਹੇ ਚੱਕਰਾਂ ਦਾ ਪਹਿਲਾਂ ਤੋਂ ਕਦੀ ਕਦੀ ਵੱਜਦਾ ਰਹਿੰਦਾ ਸੀ ਤੇ ਹੈ ਪਰ ਇਸ ਵਾਰੀਂ
ਚੱਕਰ ਕੁਝ ਲੰਮੇ ਸਮੇ ਵਾਸਤੇ ਹੀ ਆਉਂਦੇ
ਰਹੇ। ਇਸ ਸਮੇ ਕੰਧ ਦਾ ਸਹਾਰਾ ਲੈ ਕੇ ਮੈਂ ਬਾਜ਼ਾਰ ਵਿਚ ਹੀ ਖਲੋ ਗਿਆ ਤੇ 13 ਮਹੀਨੇ ਪਹਿਲਾਂ
ਵਾਪਰੇ ਅਜਿਹੇ ਵਾਕਿਆ ਦੀ ਯਾਦ ਵੀ
ਆ ਗਈ। ਗੱਲ ਇਹ ਇਉਂ ਹੋਈ ਕਿ 21 ਫਰਵਰੀ ਵਾਲ਼ੇ ਦਿਨ, ਸ਼ਹੀਦ ਸਿਖ ਮਿਸਨਰੀ ਕਾਲਜ ਦੇ ਸਾਲਾਨਾ
ਸਮਾਗਮ ਦੇ ਦੂਜੇ ਦਿਨ,
ਪ੍ਰਧਾਨਗੀ ਦਾ ਨਿਘ ਮਾਣਨ ਦੇ ਚਾ ਵਿਚ, ਸਾਰਾ ਸਮਾਗਮ ਮੈਂ ਸਟੇਜ ਉਪਰ ਸਜੇ ਸੋਫੇ ਤੇ ਬੈਠਾ
ਰਿਹਾ ਪਰ ਅੰਤ ਤੇ ਜਦੋਂ ਸਨਮਾਨ ਦੇਣ ਅਤੇ
ਫ਼ੋਟੋਆਂ ਦੇ ਖਿਚਣ ਦਾ ਸਮਾ ਆਇਆ ਤਾਂ ਸੋਫ਼ੇ ਤੋਂ ਉਠਣ ਸਮੇ ਮੈਨੂੰ ਅਜਿਹਾ ਚੱਕਰ ਆਇਆ ਕਿ ਮੈਂ
ਖਲੋਤਾ ਨਾ ਰਹਿ ਸਕਿਆ। ਸਿੰਘ
ਸਾਹਿਬ ਗਿਆਨੀ ਕੇਵਲ ਸਿੰਘ ਜੀ ਦੇ ਮੋਢੇ ਦਾ ਸਹਾਰਾ ਲੈ ਕੇ ਖਲੋਣ ਦਾ ਯਤਨ ਵੀ ਕੀਤਾ ਪਰ
ਅਖੀਰ ਮੈਨੂੰ ਮੁੜ ਸੋਫ਼ੇ ਉਪਰ ਬੈਠਣਾ ਹੀ
ਪਿਆ।
ਇਸ ਅਵਸਥਾ ਵਿਚ ਸ੍ਰੀ ਦਰਬਾਰ ਸਾਹਿਬ ਜਾਣ ਦਾ ਵਿਚਾਰ ਵਿਚੇ ਛੱਡ ਕੇ ਮੈਂ ਵਾਪਸ ਆਪਣੇ ਭਰਾ,
ਸ. ਸੇਵਾ ਸਿੰਘ ਦੇ ਘਰ ਨੂੰ
ਮੁੜ ਆਇਆ ਪਰ ਓਦੋਂ ਤੱਕ ਸਿਰ ਦੀ ਹਾਲਤ ਠੀਕ ਹੋ ਗਈ ਸੀ ਤੇ ਵੇਹਲਾਂ ਮੈਂ ਬੈਠ ਨਹੀਂ ਸਾਂ
ਸਕਦਾ। ਫਿਰ ਇੰਟਰਨੈਟ ਖੋਹਲ ਲਿਆ
ਤੇ ਅੱਗੇ ਫਿਰ ਡਾਕਟਰ ਬੱਲ ਜੀ ਦਾ ਸੁਨੇਹਾ ਆਇਆ ਪਿਆ ਦਿਸ ਪਿਆ। ਓਸੇ ਸਮੇ ਛੋਟੀ ਭਰਜਾਈ
ਬੀਬਾ ਪਰਮਜੀਤ ਕੌਰ ਨੂੰ ਦੁਪਹਿਰ
10
ਵਾਸਤੇ ਦੋ ਪਰਾਉਂਠੇ ਲਾਹੁਣ ਲਈ ਆਖ ਕੇ, ਕਛਹਿਰਾ ਪਰਨਾ ਵਗੈਰਾ ਬੈਗ ਵਿਚ ਪਾਉਣਾ ਸ਼ੁਰੂ ਕਰ
ਦਿਤਾ ਤੇ ਲਟੇ ਪਟੇ ਸਮੇਤ ਪਟਿਆਲੇ
ਵੱਲ ਨੂੰ ਮੂੰਹ ਕਰਕੇ ਤੁਰ ਪਿਆ। ਬਾਹਰੋਂ ਸੜਕ ਤੋਂ ਥ੍ਰੀ ਵੀਲ੍ਹਰ ਰਾਹੀਂ ਬੱਸ ਅੱਡੇ ਤੇ
ਪਹੁੰਚਿਆ ਤਾਂ ਅੱਡੇ ਤੋਂ ਬੱਸ ਬਾਹਰ ਹੀ ਤਿਆਰ ਖੜ੍ਹੀ
ਵੇਖ ਕੇ ਕੰਡਕਟਰ ਨੂੰ ਪਟਿਆਲੇ ਵਾਲ਼ੀ ਬੱਸ ਬਾਰੇ ਪੁੱਛਿਆ। ਉਸ ਦੇ ਹਾਂ ਕਰਨ ਤੇ ਮੈਂ ਬੱਸ
ਵਿਚ ਬਹਿ ਤਾਂ ਗਿਆ ਪਰ ਯਕੀਨ ਜਿਹਾ ਨਾ
ਆਵੇ ਕਿ ਕੰਡਕਟਰ ਨੇ ਸੱਚ ਬੋਲਿਆ ਹੋਵੇ। ਰਾਹ ਵਿਚ ਦੋ ਵਾਰੀਂ ਮੈਂ ਕੰਡਕਟਰ ਨੂੰ ਟਿਕਟ ਦੇਣ
ਲਈ ਆਖਿਆ ਪਰ ਉਸ ਨੇ ਕੰਨਾਂ ਘੇਸਲ਼
ਜਿਹੀ ਮਾਰ ਛੱਡੀ। ਅਖੀਰ ਜਲੰਧਰ ਪਹੁੰਚ ਕੇ ਉਸ ਨੇ ਮੇਰੇ ਪਾਸੋਂ ਸੌ ਦਾ ਨੋਟ ਫੜਿਆ ਤੇ ਪੰਝੀ
ਰੁਪਏ ਮੈਨੂੰ ਵਾਪਸ ਮੋੜ ਕੇ ਇਕ ਪਾਸੇ
ਵੱਲ ਇਸ਼ਾਰਾ ਕਰ ਦਿਤਾ ਕਿ ਮੈਂ ਓਥੋਂ ਪਟਿਆਲੇ ਵਾਸਤੇ ਹੋਰ ਬੱਸ ਲੈ ਲਵਾਂ। ਟਿਕਟ ਮੈਨੂੰ
ਦਿਤੀ ਕੋਈ ਨਾ। ਇਹ 75 ਰੁਪਏ ਤਾਂ ਉਸ ਦੀ
ਆਪਣੀ ਜੇਬ ਵਿਚ ਹੀ ਗਏ ਹੋਣਗੇ! ਜਲੰਧਰੋਂ ਬੱਸ ਸਰਹੰਦ ਦੀ ਤੇ ਸਰਹੰਦੋਂ ਪਟਿਆਲੇ, ਗੁਰਦੁਆਰਾ
ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ
ਤਿੰਨ ਵਜੇ ਤੋਂ ਪਿੱਛੋਂ ਹੀ ਪਹੁੰਚਿਆ। ਅੰਮ੍ਰਿਤਸਰੋਂ ਸ. ਸੁਖਦੇਵ ਸਿੰਘ ਭੂਰਾ ਕੋਹਨਾ ਜੀ,
ਮੀਤ ਸਕੱਤਰ ਸ਼੍ਰੋਮਣੀ ਕਮੇਟੀ ਦੇ ਫ਼ੋਨ ਸਦਕਾ, ਮੇਰੇ
ਵਾਸਤੇ ਓਥੇ ਕਮਰੇ ਤੇ ਪ੍ਰਸ਼ਾਦੇ ਦਾ ਪ੍ਰਬੰਧ ਹੋ ਗਿਆ ਸੀ। ਯੂਨੀਵਰਸਿਟੀ ਦੇ ਪ੍ਰੋਗਰਾਮ ਤੋਂ
ਪਛੜ ਗਿਆ। ਸਰਾਂ ਵਿਚਲੇ ਕਮਰੇ ਵਿਚ ਨਹਾ ਕੇ
ਤੇ ਝੱਗਾ ਪਜਾਮਾ ਬਦਲ ਕੇ, ਭਾਸ਼ਾ ਵਿਭਾਗ ਜਾਣ ਲਈ ਕਰਮਕੱਸਾ ਕਰ ਲਿਆ। ਮੇਰੇ ਦਿਮਾਗ ਵਿਚ
ਵਿਭਾਗ ਦਾ ਦਫ਼ਤਰ ਕਿਲ੍ਹਾ ਮੁਬਾਰਕ
ਵਿਚ ਸੀ ਪਰ ਓਥੇ ਜਾ ਕੇ ਪਤਾ ਲੱਗਾ ਕਿ ਉਹ ਦਫ਼ਤਰ ਓਥੋਂ ਬਦਲ ਕੇ ਸ਼ੇਰਾਂਵਾਲ਼ੇ ਗੇਟ ਦੇ ਨੇੜੇ
ਕਿਤੇ ਚਲਿਆ ਗਿਆ ਹੈ। ਅਖੀਰ ਪੁੱਛਦੇ
ਪੁਛਾਂਦੇ ਉਹ ਸਥਾਨ ਮੈਂ ਲੱਭ ਹੀ ਲਿਆ। ਵੇਖਿਆ ਕਿ ਅਜੇ ਬਹੁਤ ਥੋਹੜੇ ਵਿਦਵਾਨ ਹੀ ਪਹੁੰਚੇ
ਹਨ। ਵੇਖਦੇ ਵੇਖਦੇ ਵਾਹਵਾ ਸੱਬਰਕੱਤਾ
ਜਿਹਾ ਇਕੱਠ ਹੋ ਗਿਆ ਤੇ ਸਮਾਗਮ ਵਾਲ਼ਾ ਹਾਲ ਭਰ ਗਿਆ। ਵਿਭਾਗ ਦੇ ਡਾਇਰੈਕਟਰ ਸ. ਚੇਤਨ ਸਿੰਘ
ਜੀ ਦੀ ਪ੍ਰਧਾਨਗੀ ਹੇਠ
ਸਮਾਗਮ ਦੀ ਕਾਰਵਾਈ ਸ਼ੁਰੂ ਹੋ ਗਈ। ਵੱਖ ਵੱਖ ਬੁਲਾਰਿਆਂ ਨੇ ਡਾਕਟਰ ਬੱਲ ਜੀ ਦੀਆਂ ਸਾਹਿਤਕ
ਪ੍ਰਾਪਤੀਆਂ ਬਾਰੇ ਵਿਖਿਆਨ
ਕੀਤੇ। ਡਾਕਟਰ ਸਾਹਿਬ ਜੀ ਦੀਆਂ ਦੋ ਕਿਤਾਬਾਂ ਪਾਠਕਾਂ ਦੇ ਅਰਪਣ ਕੀਤੀਆਂ ਗਈਆਂ।
ਮੈਨੂੰ ਵੀ ਵਿਦਵਾਨਾਂ ਦੇ ਇਸ ਇਕੱਠ ਵਿਚ ਬੋਲਣ ਦਾ ਸਮਾ ਪ੍ਰਾਪਤ ਹੋਇਆ। ਮੇਰੇ ਤੋਂ ਬਾਅਦ
ਸਮਾਗਮ ਦੇ ਅਖੀਰ ਵਿਚ ਸ.
ਚੇਤਨ ਸਿੰਘ ਡਾਇਰੈਕਟਰ ਜੀ ਬੋਲੇ। ਉਹਨਾਂ ਦੇ ਭਾਸ਼ਨ ਦਾ ਬਹੁਤਾ ਹਿੱਸਾ ਮੇਰੇ ਬਾਰੇ ਹੌਸਲਾ
ਵਧਾਊ ਸ਼ਬਦਾਂ ਨਾਲ਼ ਭਰਪੂਰ ਸੀ। ਮੇਰੇ ਬਾਰੇ
ਗੱਲ ਕਰਦਿਆਂ ਉਹਨਾਂ ਨੇ ਏਥੋਂ ਤੱਕ ਵੀ ਆਖ ਦਿਤਾ, “ਅੱਜ ਦੇ ਸਮਾਗਮ ਦਾ ਹਾਸਲ ਗਿਆਨੀ ਸੰਤੋਖ
ਸਿੰਘ ਹੈ। ਗਿਆਨੀ ਜੀ ਨੇ ਤਾਂ
ਸਮਝੋ ਕਿ ਅੱਜ ਮੇਲਾ ਹੀ ਲੁੱਟ ਲਿਆ ਹੈ।“ ਸਮਾਗਮ ਵਿਚ ਤਾੜੀਆਂ ਨਾਲ਼ ਇਹਨਾਂ ਬਚਨਾਂ ਦਾ
ਸਵਾਗਤ ਹੋਇਆ। ਮੇਰੀਆਂ ਲਿਖਤਾਂ ਦੀ
ਵੀ ਸ. ਚੇਤਨ ਸਿੰਘ ਜੀ ਨੇ ਭਰਪੂਰ ਪ੍ਰਸੰਸਾ ਕੀਤੀ। ਇਕ ਹੈਰਾਨੀ ਵਾਲ਼ੀ ਗੱਲ ਹੋਈ ਕਿ ਇਕ
ਸੱਜਣ ਮੇਰੀ ਪਿਛਲੀ ਸੀਟ ਉਪਰ ਆ ਕੇ
ਮੇਰੇ ਨਾਲ਼ ਗੱਲਾਂ ਕਰਨ ਲੱਗ ਪਏ ਤੇ ਮੈਨੂੰ ਪੁੱਛਿਆ ਕਿ ਜੇਕਰ ਮੈਂ ਕਿਸੇ ਮਹੇਸ਼ ਨੂੰ ਜਾਣਦਾ
ਹੋਵਾਂ! ਮੇਰੇ ਨਾਂਹ ਵਿਚ ਸਿਰ ਹਿਲਾਉਣ ਪਿੱਛੋਂ
ਉਹਨਾਂ ਨੇ ਆਪਣੀ ਜਾਣ ਪਛਾਣ ਇਉਂ ਕਰਵਾਈ, “ਮੇਰਾ ਨਾਂ ਡਾ. ਮਹੇਸ਼ ਚੰਦਰ ਸ਼ਰਮਾ ਗੌਤਮ ਹੈ।
ਮੈਂ ਭਾਸ਼ਾ ਵਿਭਾਗ ਵੱਲੋਂ ਸੰਸਕ੍ਰਿਤ
ਸਾਹਿਤ ਦਾ ਸ਼੍ਰੋਮਣੀ ਸਾਹਿਤਕਾਰ ਹਾਂ। ਆਪਾਂ ਇਕੋ ਸਮੇ 1966 ਵਿਚ, ਏਥੇ ਪਟਿਆਲੇ ਵਿਚ, ਇਕੋ
ਸੰਸਥਾ ਵਿਚ ਪੜ੍ਹਦੇ ਹੁੰਦੇ ਸਾਂ। ਤੁਸੀਂ
ਪੰਜਾਬੀ ਵਿਭਾਗ ਵਿਚ ਗਿਆਨੀ ਕਲਾਸ ਵਿਚ ਪੜ੍ਹਦੇ ਸੀ ਤੇ ਮੈਂ ਸੰਸਕ੍ਰਿਤ ਵਿਭਾਗ ਵਿਚ ਸ਼ਾਸਤਰੀ
ਕਲਾਸ ਵਿਚ ਪੜ੍ਹਦਾ ਸਾਂ।“
ਪਛਾਣ ਹੋ ਜਾਣ ਪਿੱਛੋਂ ਪਤਾ ਲੱਗਾ ਕਿ ਇਹ ਸੱਜਣ ਮਹੇਸ਼ ਜੀ ਸੰਸਕ੍ਰਿਤ, ਹਿੰਦੀ, ਪੰਜਾਬੀ ਤੇ
ਅੰਗ੍ਰੇਜ਼ੀ ਭਾਸ਼ਾਵਾਂ ਦੇ ਵਾਹਵਾ ਵੱਡੇ
ਵਿਦਵਾਨ ਬਣ ਚੁੱਕੇ ਹਨ ਤੇ ਇਹਨਾਂ ਚਾਰਾਂ ਭਾਸ਼ਾਵਾਂ ਵਿਚ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ।
ਸ. ਚੇਤਨ ਸਿੰਘ ਜੀ ਨੇ ਆਖਿਆ ਕਿ ਰਾਤ
ਮੈਂ ਉਹਨਾਂ ਪਾਸ ਰੁਕਾਂ ਪਰ ਮਹੇਸ਼ ਜੀ ਜੋਰ ਦੇ ਕੇ ਮੈਨੂੰ ਆਪਣੇ ਘਰ ਲੈ ਗਏ। ਘਰ ਵਿਚ ਇਹਨਾਂ
ਦੀ ਸੁਘੜ ਪਤਨੀ, ਬੀਬਾ ਕੁਸਮ ਲਤਾ
ਅਤੇ ਇਕ ਲੜਕੀ ਨੌਕਰਾਣੀ ਹੈ। ਬੱਚੇ ਆਪੋ ਆਪਣੀ ਥਾਂ ਵੱਸਦੇ ਹਨ। ਇਹ ਅੱਜ ਕਲ੍ਹ ਰਿਟਾਇਰ ਹਨ
ਤੇ ਸਿਰਫ ਲਿਖਣ ਪੜ੍ਹਨ ਵਿਚ ਹੀ
ਸਮਾ ਲਾਉਂਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਜੋ ਭਾਈ ਕਾਹਨ ਸਿੰਘ ਦਾ ‘ਮਹਾਨਕੋਸ਼‘ ਹਿੰਦੀ
ਵਿਚ ਉਲਥਾਇਆ ਜਾ ਰਿਹਾ ਹੈ, ਉਸ
ਦੀ ਸੋਧ ਕਰਨ ਦੀ ਡਿਊਟੀ ਯੂਨੀਵਰਸਿਟੀ ਵੱਲੋਂ ਇਹਨਾਂ ਦੀ ਲੱਗੀ ਹੋਈ ਹੈ। ਇਸ ਤੋਂ ਇਲਾਵਾ
ਸਾਹਿਤਕ ਸਭਾਵਾਂ ਵਿਚ ਸਰਗਰਮ ਹਿੱਸਾ
ਲੈਣ ਦੇ ਨਾਲ਼ ਨਾਲ਼, ਪੰਜਾਬ ਭਾਸ਼ਾ ਵਿਭਾਗ ਦੇ ਸਲਾਹਕਾਰ ਦੀ ਸੇਵਾ ਵੀ ਨਿਭਾ ਰਹੇ ਹਨ।
ਇਸ ਮਹਾਨ ਕੋਸ਼ ਦੀ ਗੱਲ ਵੀ ਕਰ ਹੀ ਲਈਏ। 1930 ਵਿਚ ਇਹ ਇਕ ਅਜਿਹਾ ਗ੍ਰੰਥ ਭਾਈ ਕਾਹਨ ਸਿੰਘ
ਜੀ ਨੇ ਤਿਆਰ
ਕੀਤਾ ਸੀ ਕਿ ਜਿਸ ਵਰਗਾ ਅੱਜ ਤੱਕ ਪੰਜਾਬੀ ਭਾਸ਼ਾ ਵਿਚ ਕੋਈ ਗ੍ਰੰਥ ਹੋਰ ਨਹੀਂ ਤਿਆਰ ਹੋ
ਸਕਿਆ। ਏਨੀਆਂ ਯੂਨੀਵਰਸਿਟੀਆਂ,
ਏਨੀਆਂ ਗੁਰਦੁਆਰਾ ਕਮੇਟੀਆਂ, ਏਨੇ ਵਿੱਦਿਆਕ ਅਦਾਰੇ, ਭਾਸ਼ਾ ਵਿਭਾਗ ਆਦਿ ਰਲ਼ ਕੇ ਵੀ ਅਜਿਹਾ
ਗ੍ਰੰਥ ਤਿਆਰ ਕਰਨਾ ਤਾਂ ਕਿਧਰੇ
ਰਿਹਾ, ਇਸ ਬਣੇ ਹੋਏ ਨੂੰ ਅੱਜ ਤੱਕ ਅੱਪਡੇਟ, ਅਰਥਾਤ ਸਮੇ ਦਾ ਹਾਣੀ ਵੀ ਨਹੀਂ ਬਣਾ ਸਕੇ।
ਮਹੇਸ਼ ਜੀ ਨੇ ਘਰ ਪਹੁੰਚਦਿਆਂ ਹੀ, ਅੱਜ ਕਲ੍ਹ ਰਾਜਪੁਰੇ ਵਿਚ ਰਹਿ ਰਹੇ ਆਪਣੇ ਸਾਂਝੇ ਮਿੱਤਰ,
ਸ਼੍ਰੀ ਸੱਤ ਦੇਵ ਸ਼ਰਮਾ ਜੀ ਨਾਲ਼
ਫ਼ੋਨ ਮਿਲਾ ਕੇ ਉਹਨਾਂ ਨੂੰ ਦੱਸਿਆ, “ਆਪਾਂ 49 ਸਾਲਾਂ ਪਿੱਛੋਂ ਆਪਣਾ ਮਿੱਤਰ ਲਭ ਲਿਆ ਹੈ,
ਸੰਤੋਖ।“ ਉਸ ਨੇ ਅੱਗੋਂ ਸਭ ਤੋਂ ਪਹਿਲਾਂ
ਇਹ ਪੁੱਛਿਆ, “ਵੇਖ ਇਸ ਦੀ ਉਂਗਲ਼ ਕੱਟੀ ਹੋਈ ਹੈ? ਮਹੇਸ਼ ਜੀ ਦੇ ਹਾਂ ਕਰਨ ਤੇ ਫਿਰ ਉਹ ਖ਼ੁਸ਼ੀ
ਵਿਚ ਬੋਲ ਉਠਿਆ, “ਹਾਂ ਫਿਰ
ਓਹੀ ਹੈ, ਓਹੀ ਹੈ ਇਹ ਆਪਣਾ ਸੰਤੋਖ! ਇਸ ਨੂੰ ਜਾਣ ਨਾ ਦੇਣਾ, ਅੱਧੀ ਸਦੀ ਦੇ ਪਿੱਛੋਂ ਲਭਿਆ
ਏ! ਮੈਂ ਸਵੇਰੇ ਹੀ ਤੁਹਾਡੇ ਕੋਲ਼
ਪਹੁੰਚਿਆ ਲਓ।“ ਡਾ. ਮਹੇਸ਼ ਜੀ ਨੇ ਦੱਸਿਆ ਕਿ ਉਹ ਅਕਸਰ ਹੀ ਮੇਰੀਆਂ ਗੱਲਾਂ ਕਰਿਆ ਕਰਦੇ ਸਨ
ਪਰ ਪਤਾ ਨਹੀਂ ਸੀ ਕਿ ਮੈਂ ਕਿਥੇ
11
ਹਾਂ! ਕਹਿੰਦੇ ਕਿ ਇਕ ਵਾਰੀ ਉਹਨਾਂ ਨੇ ਸੰਤ ਗਿਆਨੀ ਨਿਰੰਜਨ ਸਿੰਘ ਜੀ ਦੀ ਸਪੁੱਤਰੀ, ਬੀਬਾ
ਹਰਿੰਦਰ ਕੌਰ ਜੀ ਤੋਂ ਮੇਰਾ ਨੰਬਰ ਲੈ ਕੇ
ਰਿੰਗਿਆ ਵੀ ਪਰ ਅੱਗੋਂ ਕੋਈ ਜਵਾਬ ਨਹੀਂ ਸੀ ਮਿਲ਼ਿਆ। ਮੇਰੇ ਇਹ ਪੁੱਛਣ ਤੇ ਕਿ 49 ਸਾਲਾਂ
ਬਾਅਦ ਮੈਨੂੰ ਮਹੇਸ਼ ਜੀ ਨੇ ਪਛਾਣ ਕਿਵੇਂ
ਲਿਆ! ਉਹਨਾਂ ਨੇ ਦੱਸਿਆ ਕਿ ਸੰਸਥਾ ਦੀ ਛਨਿਛਰਵਾਰ ਦੀ ਸਭਾ ਵਿਚ ਮੈਂ ਇਉਂ ਬੋਲਿਆ ਕਰਦਾ ਸਾਂ
ਜਿਵੇਂ ਅੱਜ ਬੋਲਿਆ ਹਾਂ। ਮੇਰੇ
ਸਟੇਜ ਉਪਰ ਬੋਲਣ ਦੇ ਢੰਗ ਤੋਂ ਉਸ ਨੇ ਪਛਾਣ ਲਿਆ। ਮੈਂ ਹੈਰਾਨ ਹੀ ਹੋ ਰਿਹਾ ਸਾਂ ਕਿ ਇਸ
ਪਛਾਣ ਵਾਲ਼ੇ ਸਬਜੈਕਟ ਤੋਂ ਚੇਤਾ ਆਇਆ
ਕਿ ਮੈਂ ਖ਼ੁਦ ਵੀ ਤੇ ਉਸ ਵਿਆਕਤੀ ਨੂੰ 55 ਸਾਲਾਂ ਬਾਅਦ ਵੀ ਪਛਾਣ ਲਿਆ ਸੀ, ਜਿਸ ਨੂੰ ਛੋਟੀ
ਜਿਹੀ ਉਮਰ ਵਿਚ, 1961 ਦੇ ਮਾਰਚ
ਮਹੀਨੇ ਵਿਚ ਹੀ ਵੇਖਿਆ ਸੀ। ਇਹ ਸਨ ਡਾ. ਜਸਵੰਤ ਸਿੰਘ ਜੀ ਜਿਨ੍ਹਾਂ ਨੂੰ, ਸ਼ਹੀਦ ਸਿੱਖ
ਮਿਸ਼ਨਰੀ ਕਾਲਜ ਦੇ ਸਾਲਾਨਾ ਸਨਮਾਨ ਸਮਾਰੋਹ
ਵਿਚ 21.2.15 ਵਾਲ਼ੇ ਦਿਨ ਮੈਂ ਪਛਾਣ ਲਿਆ ਸੀ।
“ਗੁਣ ਗਾਵਤ ਰੈਣਿ ਬਿਹਾਨੀ॥” ਅਨੁਸਾਰ ਰਾਤ ਸਾਡੀ ਮਹੇਸ਼ ਜੀ ਦੇ ਘਰ ਪੁਰਾਣੀਆਂ ਯਾਦਾਂ ਦੀ
ਖ਼ੁਸ਼ੀ ਵਿਚ
ਬੀਤੀ। ‘ਇੰਸਟੀਚਿਊਸ਼ਨ‘, ਜਿਸ ਵਿਚ ਅਸੀਂ ਇਕੋ ਸਮੇ ਵਿਦਿਆਰਥੀ ਰਹੇ ਸਾਂ, ਦੀ ਗੱਲ ਵੀ ਕਰ ਹੀ
ਲਈਏ। ਸਾਡੇ ਪੜ੍ਹਨ ਵਾਲ਼ੀ
ਵਿਕੋਲਿਤਰੀ ਸੰਸਥਾ ਸਾਂਝੇ ਪੰਜਾਬ ਵਿਚ ਇਕੋ ਸੀ ਤੇ ਹੈ। ਰਿਆਸਤ ਪਟਿਆਲਾ ਦੀ ਸਰਕਾਰ ਸਮੇ
ਗੌਰਮੈਂਟ ਗੁਰਮੁਖੀ ਵਿਦਿਆਲਾ ਅਤੇ
ਗੌਰਮੈਂਟ ਸੰਸਕ੍ਰਿਤ ਵਿਦਿਆਲਾ ਨਾਂ ਦੀਆਂ ਦੋ ਸੰਸਥਾਵਾਂ, ਸਰਕਾਰੀ ਤੌਰ ਤੇ ਹੁੰਦੀਆਂ ਸਨ।
ਪੰਜਾਬ ਸਰਕਾਰ ਨੇ ਇਹਨਾਂ ਨੂੰ ਇਕੱਠਾ ਕਰਕੇ
ਇਹਨਾਂ ਦੋਹਾਂ ਸੰਸਥਾਂ ਨੂੰ ‘ਗੌਰਮੈਂਟ ਇੰਸਟੀਚਿਊਸ਼ਨ ਅਫ਼ ਓਰੀਐਂਟਲ ਐਂਡ ਮੌਡਰਨ ਇੰਡੀਅਨ
ਲੈਂਗੁਏਜਜ਼‘ ਦੇ ਨਾਂ ਹੇਠ ਇਕ ਕਰ
ਦਿਤਾ। ਇਸ ਸੰਸਥਾ ਵਿਚ ਸੰਸਕ੍ਰਿਤ ਦੀਆਂ ਪ੍ਰਾਗ, ਵਿਸ਼ਾਰਦ, ਸ਼ਾਸਤਰੀ; ਪੰਜਾਬੀ ਦੀਆਂ
ਬੁਧੀਮਾਨ, ਵਿਦਵਾਨ ਗਿਆਨੀ; ਹਿੰਦੀ ਦੀਆਂ
ਰਤਨ, ਭੂਸ਼ਨ, ਪ੍ਰਭਾਕਰ ਅਤੇ ਅੰਗ੍ਰੇਜ਼ੀ ਦੀਆਂ ਮੈਟ੍ਰਿਕ, ਐਫ਼.ਏ., ਬੀ.ਏ. (ਓਨਲੀ ਇੰਗਲਿਸ਼)
ਕਲਾਸਾਂ ਪੜ੍ਹਾਈਆਂ ਜਾਂਦੀਆਂ ਸਨ। ਇਹਨਾਂ
ਤੋਂ ਇਲਾਵਾ ਇਸ ਵਿਚ ਪ੍ਰਾਇਮਰੀ ਸਕੂਲ ਵੀ ਚੱਲਦਾ ਸੀ ਜਿਸ ਵਿਚ ਪਹਿਲੀ ਤੋਂ ਹੀ ਬੱਚਿਆਂ ਨੂੰ
ਸੰਸਕ੍ਰਿਤ ਵੀ ਪੜ੍ਹਾਈ ਜਾਂਦੀ ਸੀ ਤਾਂ ਕਿ
ਸੰਸਕ੍ਰਿਤ ਦੀਆਂ ਵੱਡੀਆਂ ਕਲਾਸਾਂ ਵਾਸਤੇ, ਸੰਸਕ੍ਰਿਤ ਦੇ ਜਾਣੂ ਵਿਦਿਆਰਥੀ ਮਿਲ਼ ਸਕਣ।
ਸਾਡੇ ਵੇਲ਼ੇ 1964/65/66 ਵਿਚ, ਇਸ ਸੰਸਥਾ ਦੇ ਪ੍ਰਿੰਸੀਪਲ ਪੰਡਿਤ ਦੁਰਗਾ ਦੱਤ
ਵਿਆਕਰਣਾਚਾਰੀਆ ਜੀ ਅਤੇ ਵਾਈਸ
ਪ੍ਰਿੰਸੀਪਲ ਬੀਬੀ ਸੁਰਜੀਤ ਕੌਰ ਜੀ ਸਨ। ਸੱਤ ਦੇਵ ਸ਼ਰਮਾ ਜੀ ਸਾਡੇ ਪ੍ਰਿੰਸੀਪਲ ਜੀ ਦੇ
ਸਪੁਤਰ, ਮੇਰੇ ਮਿੱਤਰ ਅਤੇ ਸਾਡੀ ਵਿਦਿਆਰਥੀ
ਸਭਾ ਦੇ ਪ੍ਰਧਾਨ ਸਨ, ਜਿਸ ਦਾ ਕਿ ਮੈਂ ਸਕੱਤਰ ਸਾਂ।
ਇਸ ਤੋਂ ਅਗਲੇ ਦਿਨ, 31 ਮਾਰਚ ਨੂੰ, ਮੈਡੀਕਲ ਕਾਲਜ ਤੋਂ ਡਾ. ਮਨਜੀਤ ਸਿੰਘ ਬੱਲ ਜੀ ਦਾ
ਵਿਦਾਇਗੀ ਸਮਾਰੋਹ ਸੀ। ਇਸ
ਸਮਾਰੋਹ ਵਿਚ ਵੇਖਿਆ ਗਿਆ ਕਿ ਡਾਕਟਰ ਸਾਹਿਬ ਜੀ ਸਾਥੀ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ
ਵਿਚ ਇਕੋ ਜਿਹੇ ਅਤੇ ਬਹੁਤ ਹੀ
ਪਿਆਰੇ ਅਤੇ ਸਤਿਕਾਰੇ ਵਿਅਕਤੀ ਹਨ। ਗੁਲਦਸਤਿਆਂ ਅਤੇ ਤੋਹਫ਼ਿਆਂ ਨਾਲ਼ ਡਾਕਟਰ ਸਾਹਿਬ ਅਤੇ
ਉਹਨਾਂ ਦੇ ਜੀਵਨ ਸਾਥੀ, ਬੀਬਾ
ਇੰਦਰਜੀਤ ਕੌਰ ਜੀ ਨੂੰ ਭਰਪੂਰ ਸਨਮਾਨ ਦਿਤਾ ਗਿਆ। ਰੀਕਾਰਡ ਸਮਾ 17 ਸਾਲ ਆਪਣੇ ਡੀਪਾਰਟਮੈਂਟ
ਦੇ ਮੁਖੀ ਰਹਿਣ ਪਿੱਛੋਂ ਅਜਿਹੀ
ਰੀਟਾਇਰਮੈਂਟ ਵੀ ਆਪਣੀ ਮਿਸਾਲ ਆਪ ਹੀ ਸੀ। ਅਖੀਰ ਵਿਚ ਇਸ ਯਾਦਗਾਰੀ ਅਤੇ ਖੁਸ਼ੀਆਂ ਭਰਪੂਰ
ਸਮਾਗਮ ਤੇ ਮੈਨੂੰ ਵੀ ਬੋਲਣ ਦਾ
ਮਾਣ ਹਾਸਲ ਹੋਇਆ ਤੇ ਮੈਂ ਡਾਕਟਰ ਜੀ ਨਾਲ਼ ਆਪਣੇ ਸਬੰਧਾਂ ਦਾ ਜ਼ਿਕਰ ਕੀਤਾ।
ਯਾਦ ਰਹੇ ਕਿ ਡਾਕਟਰ ਸਾਹਿਬ ਜੀ ਦੇ ਪਟਿਆਲਾ ਮੈਡੀਕਲ ਕਾਲਜ ਤੋਂ ਰੀਟਾਇਰ ਹੋਣ ਤੋਂ ਪਹਿਲਾਂ
ਹੀ ਦੋ ਥਾਵਾਂ ਤੋਂ, ਉਹਨਾਂ
ਨੂੰ ਨਵੇ ਸਿਰੇ ਨੌਕਰੀ ਸ਼ੁਰੂ ਕਰਨ ਦੀਆਂ ਪੇਸ਼ਕਸ਼ਾਂ ਆ ਚੁੱਕੀਆ ਸਨ: ਇਕ ਹਰਿਆਣੇ ਤੋਂ ਅਤੇ
ਦੂਜੀ ਹਿਮਾਚਲ ਤੋਂ। ਡਾਕਟਰ ਸਾਹਿਬ ਜੀ
ਨੇ ਹਿਮਾਚਲ ਵਾਲ਼ੀ ਸੇਵਾ ਸਵੀਕਾਰ ਕਰ ਲਈ ਅਤੇ ਡਿਊਟੀ ਸ਼ੁਰੂ ਕਰ ਦਿਤੀ ਹੈ। ਘਰ ਆਪਣਾ ਉਹਨਾਂ
ਨੇ ਜ਼ੀਰਕ ਪੁਰ ਵਿਚ ਬਣਾਇਆ
ਹੈ। ਹਰ ਰੋਜ਼ ਘਰੋਂ ਹੀ ਸਵੇਰੇ ਸੋਲਨ ਜਾਂਦੇ ਹਨ ਤੇ ਸ਼ਾਮ ਨੂੰ ਘਰ ਮੁੜ ਆਉਂਦੇ ਹਨ।
ਅਗਲੇ ਦਿਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਮੈਨੂੰ ਹਰਮਨ ਰੇਡੀਓ ਵਾਲ਼ੇ ਸ. ਹਰਪ੍ਰੀਤ
ਸਿੰਘ ਜੀ ਆਪਣੀ ਕਾਰ ਤੇ,
ਪਟਿਆਲਾ ਸਥਿਤ ਸਟੁਡੀਓ ਵਿਚ ਲੈ ਗਏ ਤਾਂ ਓਥੋਂ ਹੀ ਸ. ਚੇਤਨ ਸਿੰਘ ਜੀ ਦੇ ਸੱਦੇ ਉਪਰ ਭਾਸ਼ਾ
ਵਿਭਾਗ ਦੀ ਯਾਤਰਾ ਤੇ ਚਲੇ ਗਏ। ਸ.
ਚੇਤਨ ਸਿੰਘ ਹੋਰਾਂ ਨੇ ਆਪਣੇ ਨਾਲ ਦੇ ਸਟਾਫ਼ ਵਿਚਲੇ ਵਿਦਵਾਨਾਂ ਨਾਲ਼ ਮਿਲਾਇਆ। ਆਪਣੇ ਤੋਂ
ਬਾਅਦ ਡਾਇਰੈਕਟਰ ਦੀ ਪੋਸਟ ਉਪਰ
ਆਉਣ ਵਾਲ਼ੇ ਬੀਬਾ ਜੀ ਨਾਲ਼ ਵੀ ਜਾਣ ਪਛਾਣ ਕਰਵਾਈ। ਚਾਹ ਪਾਣੀ, ਫ਼ੋਟੋ, ਸਨਮਾਨ ਆਦਿ ਬਾਅਦ
ਵਿਦਾਇਗੀ ਹੋਈ। ਓਥੇ ਹੀ
ਰਾਜਪੁਰੇ ਤੋਂ ਸ੍ਰੀ ਸੱਤ ਦੇਵ ਸ਼ਰਮਾ ਜੀ ਵੀ ਸਮੇ ਸਿਰ ਆ ਪਹੁੰਚੇ ਸਨ ਤੇ ਅਸੀਂ ਹਰਮਨ ਰੇਡੀਓ
ਵਾਲ਼ੇ ਨੌਜਵਾਨ ਹਰਪ੍ਰੀਤ ਸਿੰਘ ਦੇ ਨਾਲ਼
ਸਟੁਡੀਓ ਨੂੰ ਤੁਰ ਪਏ। ਸਟੁਡੀਓ ਵਿਚ ਬੈਠਿਆਂ ਗੱਲਾਂ ਗੱਲਾਂ ਦੌਰਾਨ ਸੱਤ ਦੇਵ ਜੀ ਨੇ ਸਾਡੀ
ਆਪਸੀ ਸਾਂਝ ਦਾ ਜ਼ਿਕਰ ਕਰਦਿਆਂ ਆਪਣੀ
ਵਿਦਿਅਕ ਸੰਸਥਾ ਦਾ ਨਾਂ ਲੈ ਦਿਤਾ ਤਾਂ ਨੌਜਵਾਨ ਮਨਵਿੰਦਰਜੀਤ ਸਿੰਘ ਜੀ, ਸਟੁਡੀਓ ਓਪ੍ਰੇਸ਼ਨਜ਼
ਮੈਨੇਜਰ (ਇੰਡੀਆ) ਬੋਲੇ, “ਮੇਰੇ ਮਾਤਾ
ਜੀ ਵੀ ਓਸੇ ਸੰਸਥਾ ਤੋਂ ਪੜ੍ਹੇ ਹਨ।“ ਮੇਰੇ ਵੱਲੋਂ ਉਹਨਾਂ ਦਾ ਨਾਂ ਪੁੱਛਣ ਤੇ ਜਦੋਂ ਉਹਨਾਂ
ਨੇ ਦਮਨਜੀਤ ਕੌਰ ਦੱਸਿਆ ਤਾਂ ਮੈਂ ਤਾਂ ਖ਼ੁਸ਼ੀ ਵਿਚ
ਆਖਿਆ ਕਿ ਉਹ ਤਾਂ ਸਾਡੀ ਸੰਸਥਾ ਦੇ ਆਗੂ ਹੁੰਦੇ ਸਨ; ਉਹਨਾਂ ਦਾ ਬੜਾ ਰੋਹਬ ਹੁੰਦਾ ਸੀ ਤੇ
ਪਹਿਲੇ ਦਿਨ ਤਾਂ ਮੈਂ ਉਹਨਾਂ ਨੂੰ
ਅਧਿਆਪਕ ਸਮਝ ਕੇ, ਉਹਨਾਂ ਦੇ ਕਲਾਸ ਵਿਚ ਆਉਣ ਸਮੇ, ਸਤਿਕਾਰ ਵਜੋਂ ਉਠ ਕੇ ਖਲੋ ਗਿਆ ਸੀ ਤੇ
ਵਾਈਸ ਪ੍ਰਿੰਸੀਪਲ ਬੀਬੀ
ਸੁਰਜੀਤ ਕੌਰ ਜੀ ਦੇ ਆਉਣ ਤੇ ਬੈਠਾ ਹੀ ਰਿਹਾ। ਇਸ ਗੱਲ ਤੇ ਵਾਹਵਾ ਹਾਸਾ ਪਿਆ। ਫਿਰ ਹੋਰ ਵੀ
ਦੱਸਿਆ ਕਿ ਤੁਹਾਡੇ ਮਾਸੀ ਜੀ
12
ਬੀਬਾ ਗੁਰਉਪਦੇਸ਼ ਕੌਰ ਜੀ ਵੀ ਓਥੇ ਹੁੰਦੇ ਸਨ। ਕਾਕਾ ਮਨਵਿੰਦਰ ਜੀਤ ਸਿੰਘ ਜੀ ਨੇ ਫ਼ੋਨ
ਰਾਹੀਂ ਆਪਣੇ ਮਾਤਾ ਜੀ ਨਾਲ਼ ਮੇਰੀ ਗੱਲ
ਕਰਵਾਈ।
ਨੌਜਵਾਨ ਪ੍ਰੈਜ਼ੈਂਟਰ ਸ. ਹਰਪ੍ਰੀਤ ਸਿੰਘ ਕਾਹਲੋਂ ਨੇ ਪਹਿਲਾਂ ਸਾਨੂੰ ਇਕ ਬਹੁਤ ਹੀ ਖ਼ੂਬਸੂਰਤ
ਰੈਸਟੋਰੈਂਟ ਵਿਚ ਲੰਚ
ਕਰਵਾਇਆ। ਇਹ ਰੈਸਟੋਰੈਂਟ ਵੀ ਆਸਟ੍ਰੇਲੀਆ ਦੇ ਚੰਗੇ ਰੈਸਟੋਰੈਂਟ ਵਾਂਙ ਹੀ ਲੱਗਦਾ ਸੀ।
ਹਰਪ੍ਰੀਤ ਸਿੰਘ ਨੇ ਸੋਚਿਆ ਹੋਣਾ ਕਿ ਪਹਿਲਾਂ
ਤਾਏ ਨੂੰ ਰੋਟੀ ਖਵਾ ਲਵਾਂ; ਕਿਤੇ ਇਹ ਨਾ ਹੋਵੇ ਕਿ ਇੰਟਰਵਿਊ ਸਮੇ ਹੀ ਭੁੱਖ ਨਾਲ਼ ਤਾਇਆ
ਬੇਹੋਸ਼ ਹੋ ਜਾਂਦਾ ਹੋਵੇ! ਐਵੇਂ ਜਾਹ ਜਾਂਦੀ ਹੋ
ਜਾਵੇ! ਅਸੀਂ ਕੀ ਜਵਾਬ ਦਿਆਂਗੇ, ਆਸਟ੍ਰੇਲੀਆ ਵਿਚ ਬੈਠੇ ਅਮਨਦੀਪ ਨੂੰ ਕਿ ਉਸ ਦੇ ਤਾਏ ਦੀ
ਇਹ ਹਾਲਤ ਕਰ ਦਿਤੀ! ਠੀਕ ਵੀ ਹੈ,
“ਪੇਟ ਨਾ ਪਈਆਂ ਰੋਟੀਆਂ। ਤੇ ਸਭੇ ਗੱਲਾਂ ਖੋਟੀਆਂ।“ ਪਹਿਲਾਂ ਮੈਨੂੰ ਰਜਾ ਕੇ ਤੇ ਫਿਰ
ਸਟੁਡੀਓ ਵਿਚ ਮੇਰੀ ਇੰਟਰਵਿਊ ਕੀਤੀ।
ਇੰਟਰਵਿਊ ਪਿੱਛੋਂ ਭੈਣ ਦਮਨਜੀਤ ਕੌਰ ਜੀ ਦੇ ਸੱਦਣ ਤੇ ਮਨਵਿੰਦਰ ਜੀਤ ਸਿੰਘ ਜੀ ਸਾਨੂੰ ਆਪਣੇ
ਘਰ ਲੈ ਕੇ ਗਏ ਅਤੇ ਓਥੇ
ਸਾਰੇ ਪਰਵਾਰ ਨੂੰ ਮਿਲ਼ ਕੇ ਬੜੇ ਖ਼ੁਸ਼ ਹੋਏ ਉਹਨਾਂ ਨੇ ਆਪਣੇ ਮਾਸੀ ਗੁਰਉਪਦੇਸ਼ ਕੌਰ ਜੀ ਨੂੰ
ਵੀ ਓਥੇ ਹੀ ਸੱਦ ਲਿਆ। 49 ਸਾਲਾਂ ਬਾਅਦ
ਸ਼ਕਲਾਂ ਵਗੈਰਾ ਤਾਂ ਸਾਡੀਆਂ ਸਾਰਿਆਂ ਦੀਆਂ ਹੀ ਬਦਲ ਚੁੱਕੀਆਂ ਸਨ ਪਰ ਆਵਾਜ਼ਾਂ ਸਾਡੀਆਂ ਓਹੀ
ਸਨ। ਇਸ ਸਮੇ ਹੀ ਇਹ ਇਕ ਚੰਗੀ
ਜਾਣਕਾਰੀ ਮਿਲ਼ੀ ਕਿ ਭੈਣ ਦਮਨਜੀਤ ਕੌਰ ਜੀ, ਪ੍ਰਸਿਧ ਸਿੱਖ ਵਿਦਵਾਨ ਭਾਈ ਨੰਦ ਲਾਲ ਗੋਇਆ ਜੀ
ਦੀ ਸੱਤਵੀਂ ਪੀਹੜੀ ਹਨ। ਪਹਿਲਾਂ
ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ ਸੀ। ਗੱਲਾਂ ਦੌਰਾਨ ਦਮਨਜੀਤ ਕੌਰ ਜੀ ਨੇ ਦੱਸਿਆ ਕਿ ਅਸੀਂ
ਕਦੀ ਕਦੀ ਤੁਹਾਡੇ ਬਾਰੇ ਗੱਲਾਂ ਕਰਿਆ
ਕਰਦੇ ਸਾਂ। ਇਹ ਤਾਂ ਪਤਾ ਸੀ ਕਿ ਬਾਹਰ ਚਲੇ ਗਏ ਹੋ, ਪਰ ਕੇਹੜੇ ਮੁਲਕ ਵਿਚ ਹੋ, ਇਹ ਨਹੀਂ
ਸੀ ਪਤਾ। ਇਸ ਪਰਵਾਰਕ ਮਿਲਣੀ ਤੋਂ
ਪਿੱਛੋਂ ਉਹ ਨੌਜਵਾਨ ਮਨਵਿੰਦਰ ਜੀਤ ਸਿੰਘ ਸਾਨੂੰ ਚੜ੍ਹਦੀਕਲਾ ਟੀ.ਵੀ. ਦੇ ਸਟੁਡੀਓ ਵਿਚ ਲਾਹ
ਕੇ ਤੇ ਮੁੜ ਸਾਨੂੰ ਓਥੋਂ ਚੁੱਕਣ ਲਈ ਆਖ
ਕੇ ਚਲਿਆ ਗਿਆ। ਏਥੇ ਆਪਣੇ ਚਿਰਕਾਲੀ ਮਿੱਤਰ ਸ. ਜਗਜੀਤ ਸਿੰਘ ਦਰਦੀ ਜੀ ਨਾਲ਼ ਖੁਲ੍ਹੀ
ਮੁਲਾਕਾਤ ਹੋਈ। ਇਹ ਸੱਜਣ 1967 ਤੋਂ
ਮੇਰੇ ਮਿੱਤਰ ਹਨ। ਇਹਨਾਂ ਦੇ ਪਿਤਾ ਜੀ ਪੁਰਾਣੇ ਅਕਾਲੀ ਵਰਕਰ ਸਨ। ਓਦੋਂ ਦਰਦੀ ਜੀ ਨੇ
ਪੰਦਰਾਂ ਰੋਜ਼ਾ ਅਖ਼ਬਾਰ ‘ਚੜ੍ਹਦੀਕਲਾ ਮਾਰਗ‘
ਨਵਾਂ ਨਵਾਂ ਸ਼ੁਰੂ ਕੀਤਾ ਸੀ। ਇਸ ਸਮੇ ਸਤਿਗੁਰਾਂ ਵੱਲੋਂ ਬਖ਼ਸ਼ੀ ਹਿੰਮਤ ਸਦਕਾ, ਇਕ ਰੋਜ਼ਾਨਾ
ਅਖ਼ਬਾਰ ਚੜ੍ਹਦੀਕਲਾ, ਟੀ.ਵੀ., ਰੇਡੀਓ,
ਮਾਸਕ ਪੱਤਰ, ਅਤੇ ਪਤਾ ਨਹੀਂ ਕਿੰਨੀਆਂ ਕੁ ਅੰਗ੍ਰੇਜ਼ੀ ਮੀਡੀਅਮ ਵਾਲ਼ੀਆਂ ਵਿੱਦਿਅਕ ਸੰਸਥਾਵਾਂ
ਚਲਾ ਰਹੇ ਹਨ। ਰੱਬ ਇਹਨਾਂ ਤੇ ਹੋਰ ਵੀ
ਬਖ਼ਸ਼ਿਸ਼ ਕਰੇ! ਹਰੇਕ ਵਾਰ ਪਟਿਆਲੇ ਦੀ ਯਾਤਰਾ ਸਮੇ ਇਹ ਪਹਿਲਾਂ ਵਾਂਙ ਹੀ ਆਦਰ ਅਤੇ ਸਨੇਹ
ਸਹਿਤ ਮਿਲ਼ਦੇ ਹਨ ਅਤੇ ਟੀ.ਵੀ
ਉਪਰ ਮੇਰੀ ਇੰਟਰਵਿਊ ਵੀ ਪ੍ਰਸਾਰਤ ਕਰਦੇ ਹਨ। ਇਸ ਵਾਰ ਸ. ਦਰਸ਼ਨ ਸਿੰਘ ਦਰਸ਼ਕ ਜੀ ਨੇ ਮੇਰੀ
ਇੰਟਰਵਿਊ ਕੀਤੀ। ਸਦਾ ਵਾਂਙ
ਇਸ ਦੀ ਵੀ ਦਰਸ਼ਕਾਂ ਵੱਲੋਂ ਯੋਗ ਪ੍ਰਸੰਸਾ ਪ੍ਰਾਪਤ ਹੋਈ।
ਓਥੋਂ ਵੇਹਲੇ ਹੋ ਕੇ, ਫਿਰ ਮਨਵਿੰਦਰ ਜੀਤ ਸਿੰਘ ਜੀ ਮੈਨੂੰ ਅਤੇ ਜੋ ਸਵੇਰ ਤੋਂ ਮੇਰੇ ਨਾਲ਼
ਸਨ, ਸੱਤ ਦੇਵ ਸ਼ਰਮਾ ਜੀ ਨੂੰ, ਉਹਨਾਂ
ਦੇ ਘਰ ਰਾਜਪੁਰੇ ਛੱਡ ਕੇ ਰਾਤ ਵਾਪਸ ਪਟਿਆਲੇ ਨੂੰ ਮੁੜੇ। ਮੈਂ ਉਹਨਾਂ ਨੂੰ ਅਜਿਹੀ ਖੇਚਲ਼
ਕਰਨ ਤੋਂ ਰੋਕਿਆ ਤਾਂ ਬੋਲੇ, “ਮਾਮਾ ਜੀ ਦੀ
ਸੇਵਾ ਕਰਨ ਦਾ ਪਹਿਲੀ ਵਾਰ ਤੇ ਮੌਕਾ ਮਿਲ਼ਿਆ ਹੈ।“ ਇਸ ਤੇ ਵਾਹਵਾ ਹਾਸਾ ਪਿਆ। ਮੈਂ ਆਖਿਆ,
“ਹਰਮਨ ਰੇਡੀਓ ਵਾਲ਼ੇ ਅਮਨਦੀਪ
ਸਿਧੂ ਅਤੇ ਉਸ ਦੇ ਨੌਜਵਾਨ ਸਾਥੀਆਂ ਨੇ ਤਾਂ ਮੈਨੂੰ ਕਈ ਸਾਲਾਂ ਤੋਂ ਤਾਇਆ ਬਣਾਇਆ ਹੋਇਆ ਸੀ;
ਅੱਜ ਮੈਂ ਮਾਮਾ ਵੀ ਬਣ ਗਿਆ।
ਰਾਤ ਸ੍ਰੀ ਸੱਤ ਦੇਵ ਸ਼ਰਮਾ ਜੀ ਕੋਲ਼ ਰਾਜਪੁਰੇ ਹੀ ਰੁਕੇ। ਸ੍ਰੀ ਸੱਤ ਦੇਵ ਸ਼ਰਮਾ ਜੀ ਅਤੇ
ਉਹਨਾਂ ਦੀ ਸੁਘੜ ਧਰਮਪਤਨੀ ਬੀਬਾ
ਆਸ਼ਾ ਜੀ ਨੇ ਭਰਪੂਰ ਪਿਆਰ ਸਤਿਕਾਰ ਨਾਲ਼ ਨਿਵਾਜਿਆ।
ਇਸ ਯਾਤਰਾ ਦੌਰਾਨ ਇਕ ਹੋਰ ਵੀ ਦਿਲਚਸਪ ਘਟਨਾ ਹੋਈ। ਮੇਰੇ ਵਾਸਤੇ ਤਾਂ ਭਾਵੇਂ ਇਹ ਕੋਈ ਨਵੀਂ
ਗੱਲ ਨਹੀਂ ਸੀ; ਅਕਸਰ
ਹੀ ਮੇਰੇ ਨਾਲ਼ ਅਜਿਹਾ ਵਾਪਰਦਾ ਰਹਿੰਦਾ ਹੈ। ਇਸ ਸਮੇ ਪਟਿਆਲੇ ਦੀ ਯਾਤਰਾ ਦੌਰਾਨ ਵੀ,
ਰਾਜਪੁਰੇ ਆਪਣੇ ਪੁਰਾਣੇ ਮਿੱਤਰ, ਸ੍ਰੀ ਸੱਤ
ਦੇਵ ਸ਼ਰਮਾ ਜੀ ਦੇ ਘਰ, ਰਾਤ ਰਹਿ ਕੇ ਸਵੇਰੇ ਅੰਮ੍ਰਿਤਸਰ ਨੂੰ ਤੁਰਿਆ ਤਾਂ ਕਛਹਿਰਾ, ਬੁਨੈਣ
ਤੇ ਤੌਲੀਆ ਓਥੇ ਹੀ ਭੁੱਲ ਆਇਆ। ਹਰੇਕ
ਥਾਂ, ਜਿਥੇ ਮੈਂ ਰਾਤ ਰਹਾਂ, ਆਪਣੀ ਕੋਈ ਨਾ ਕੋਈ ਨਿਸ਼ਾਨੀ ਛੱਡ ਹੀ ਆਉਂਦਾ ਹਾਂ। ਪੁਰਾਣੇ
ਸਮੇ ਪਿੰਡਾਂ ਵਿਚ ਭੂਤ ਕਢਣ ਵਾਲ਼ੇ, ਜਿਨ੍ਹਾਂ ਨੂੰ
ਸੌਰੀ ਆਖਿਆ ਜਾਂਦਾ ਸੀ, ਜਦੋਂ ਭੂਤ ਨੂੰ ਉਸ ਦੀ ਸ਼ਰਤ ਮੰਨ ਕੇ, ਕਢਣ ਲਈ ਤਿਆਰ ਕਰ ਲੈਂਦੇ ਸਨ
ਤਾਂ ਉਹ, ਮੰਗ ਕਰਨ ਤੇ, ਆਪਣੇ
ਜਾਣ ਦੀ ਤਸੱਲੀ ਵਜੋਂ, ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੀ। ਮੈਂ ਵੀ ਕੋਈ ਨਾ ਕੋਈ
ਨਿਸ਼ਾਨੀ ਹਰੇਕ ਥਾਂ ਛੱਡ ਆਉਂਦਾ ਹਾਂ। ਜਦੋਂ ਸੱਤ
ਦੇਵ ਜੀ ਨੇ ਫ਼ੋਨ ਰਾਹੀਂ ਇਹ ‘ਖ਼ੁਸ਼ਖ਼ਬਰੀ‘ ਸੁਣਾ ਕੇ ਆਖਿਆ ਕਿ ਇਹ ਮੇਰੇ ਤੱਕ ਕਿਵੇਂ ਪੁਚਾਏ
ਜਾ ਸੱਕਣ ਤਾਂ ਮੈਂ ਆਖਿਆ ਕਿ ਕਛਹਿਰਾ
ਤਾਂ ਤੁਹਾਡੇ ਕਿਸੇ ਕੰਮ ਨਹੀਂ ਆਉਣਾ, ਇਸ ਲਈ ਉਸ ਨੂੰ ਬਿਨ ਵਿਚ ਪਾ ਦਿਓ ਤੇ ਬਨੈਣ ਨੂੰ
ਜੋੜੇ ਸਾਫ਼ ਕਰਨ ਲਈ ਵਰਤ ਲਵੋ; ਤੇ ਬਾਕੀ
ਰਹਿ ਗਿਆ ਤੌਲੀਆ, ਉਹ ਨੌਕਰਾਣੀ ਦੇ ਹਵਾਲੇ ਕਰਕੇ ਆਖ ਦਿਓ ਕਿ ਉਹ ਇਸ ਨੂੰ ਫ਼ਰਸ਼ ਤੇ ਫੇਰਨ
ਵਾਲ਼ਾ ਪ੍ਰੋਲ਼ਾ ਬਣਾ ਕੇ ਵਰਤ
ਲਵੇ। ਇਹ ਇਉਂ ਹੋਇਆ: ਸਵੇਰੇ ਉਠ ਕੇ ਇਸ਼ਨਾਨ ਆਦਿ ਕਰਕੇ ਮੈਂ ਇਹ ਤਿੰਨੇ ਬਸਤਰ ਬਾਥਰੂਮ ਵਿਚ
ਹੀ ਰਹਿਣ ਦਿਤੇ। ਦਿਨੇ
ਪ੍ਰਸਿਧ ਲੇਖਕ ਤੇ ਐਕਟਰ ਅਲੀ ਰਾਜਪੁਰਾ ਅਤੇ ਲੇਖਕ ਸ. ਮਨਜੀਤ ਸਿੰਘ ਨੂੰ ਮਿਲ਼ ਕੇ, ਦੁਪਹਿਰ
ਦੀ ਰੋਟੀ ਖਾ ਕੇ ਤੁਰਨ ਲੱਗਾ ਤਾਂ ਇਹ
ਬਸਤਰ ਚੁੱਕਣ ਵਾਸਤੇ ਬਾਥਰੂਮ ਵਿਚ ਗਿਆ ਤਾਂ ਓਥੇ ਇਹਨਾਂ ਨੂੰ ਨਾ ਪਾ ਕੇ, ਸੋਚਿਆ ਕਿ ਸਵੇਰੇ
ਮੈਂ ਆਪਣੇ ਬੈਗ ਵਿਚ ਪਾ ਲਏ ਹੋਣਗੇ
13
ਪਰ ਦਲਿੱਦਰੀ ਸੁਭਾ ਕਰਕੇ, ਬੈਗ ਖੋਹਲ ਕੇ ਨਾ ਵੇਖਿਆ। ਬੀਬਾ ਆਸ਼ਾ ਜੀ ਨੇ ਮੇਰੇ ਬਾਹਰ ਜਾਣ
ਸਮੇ, ਇਹਨਾਂ ਨੂੰ ਚੁੱਕ ਕੇ, ਕੱਪੜੇ ਧੋਣ
ਵਾਲ਼ੀ ਮਸ਼ੀਨ ਵਿਚ ਪਾ ਦਿਤਾ ਤੇ ਮੈਨੂੰ ਇਸ ਗੱਲ ਦਾ ਪਤਾ ਨਾ ਲੱਗਾ।
ਅਲਵਰ ਦੀ ਯਾਤਰਾ
ਕਈ ਸਾਲਾਂ ਤੋਂ ਪ੍ਰਸਿਧ ਸਿੱਖ ਪ੍ਰਚਾਰਕ ਗੁਰਪੁਰਵਾਸੀ, ਗਿਆਨੀ ਸੰਤ ਸਿੰਘ ਮਸਕੀਨ ਜੀ ਵੱਲੋਂ
ਅਲਵਰ ਵਿਖੇ ਆਪਣੇ ਰਿਹਾਇਸ਼
ਵਾਲ਼ੇ ਰਾਜਸਥਾਨੀ ਸ਼ਹਿਰ ਵਿਚ, ਹਰ ਸਾਲ 1, 2 ਅਤੇ 3 ਮਾਰਚ ਨੂੰ ਗੁਰਮਤਿ ਸਮਾਗਮ ਕਰਵਾਇਆ
ਜਾਂਦਾ ਹੈ। ਬੜੇ ਚਿਰ ਤੋਂ ਖਾਹਸ਼
ਸੀ ਕਿ ਇਸ ਸਮਾਗਮ ਸਮੇ ਓਥੇ ਹਾਜਰੀ ਭਰੀ ਜਾਵੇ। ਭਾਈ ਅਮ੍ਰੀਕ ਸਿੰਘ ਜੀ ਅਤੇ ਕੁਝ ਹੋਰ
ਸੱਜਣਾਂ ਵੱਲੋਂ ਵੀ ਸਮੇ ਸਮੇ ਓਥੇ ਹਾਜਰ
ਹੋਣ ਦੀ ਪ੍ਰੇਰਨਾ ਕੀਤੀ ਜਾਂਦੀ ਰਹੀ ਪਰ ਹਰੇਕ ਵਾਰ, ਆਪਣੇ ਦਲਿੱਦਰੀ ਸੁਭਾ ਸਦਕਾ, ਗੱਲ
ਅਗਲੇ ਸਾਲ ਉਪਰ ਟਾਲ਼ ਦੇਣੀ। ਇਸ ਵਾਰ
ਵੀ, ਸਹਿਜ ਸੁਭਾ ਮੇਰੇ ਵੱਲੋਂ ਅਜਿਹੀ ਇੱਛਾ ਪਰਗਟ ਕਰਨ ਤੇ, ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ
ਸਾਬਕਾ ਹੈਡ ਪ੍ਰਚਾਰਕ ਅਤੇ ਮੇਰੇ ਪੁਰਾਣੇ
ਮਿੱਤਰ, ਗਿਆਨੀ ਇਕਬਾਲ ਸਿੰਘ ਮੀਰਾਂਕੋਟ ਜੀ ਹੋਰਾਂ ਨੇ, ਆ ਵੇਖਿਆ ਨਾ ਤਾ, ਤੇ ਮੇਰੀ ਵੀ
ਸੀਟ ਆਪਣੇ ਨਾਲ਼ ਹੀ ਬੁੱਕ ਕਰਵਾ
ਲਈ। ਇਸ ਲਈ ਹੁਣ ਨਾ ਜਾਣ ਦਾ ਬਹਾਨਾ ਕੋਈ ਨਾ ਰਿਹਾ ਤੇ ਅਸੀਂ ਤਿੰਨੇ ਦੀਵਾਨੇ, ਸਾਡੇ ਦੋਹਾਂ
ਤੋਂ ਇਲਾਵਾ ਪ੍ਰਸਿਧ ਸਿੱਖ ਵਿਦਵਾਨ ਗਿ.
ਜੋਗਿੰਦਰ ਸਿੰਘ ਆਜ਼ਾਦ ਜੀ, ਅੰਮ੍ਰਿਤਸਰੋਂ ਰੇਲ ਗੱਡੀ ਉਪਰ ਬੈਠ ਕੇ, ਅਲਵਰ ਵੱਲ ਤੁਰ ਪਏ।
ਓਥੇ ਸਮਾਗਮ ਸਮੇ ਤਿੰਨੇ ਦਿਨ ਹੀ ਭਰਪੂਰ
ਵਰਖਾ ਹੁੰਦੀ ਰਹੀ ਤੇ ਇਸ ਤਰ੍ਹਾਂ ਸੰਗਤਾਂ ਨੂੰ ਬਹੁਤ ਅਸੁਵਿਧਾ ਹੋਈ। ਮੈਂ ਬਿਨਾ ਵਿਚਾਰੇ
ਤੇ ਬਿਨਾ ਕਿਸੇ ਕੋਲ਼ ਇਹ ਇੱਛਾ ਪਰਗਟ ਕਰਨ
ਦੇ, ਇਸ ਵਾਰੀ ਦੇ ਸਮਾਗਮ ਦੇ, ਰਾਤ ਦੇ ਆਖ਼ਰੀ ਦੀਵਾਨ ਵਿਚ, ਆਪਣੇ ਵਿਖਿਆਨ ਸਮੇ ਸੰਗਤ ਕੋਲ਼
ਖਾਹਸ਼ ਪਰਗਟ ਕਰ ਦਿਤੀ ਕਿ
ਕਿਉਂ ਨਾ ਆਪਾਂ ਸਾਰੀ ਸੰਗਤ ਹੰਭਲ਼ਾ ਮਾਰ ਕੇ, ਵਿਸ਼ਾਲ ਦੀਵਾਨ ਹਾਲ ਦੀ ਉਸਾਰੀ ਕਰ ਲਈਏ ਤਾਂ
ਕਿ ਅਜਿਹੇ ਸਮੇ ਸੰਗਤਾਂ ਸੁਖੈਨਤਾ
ਸਹਿਤ ਸਮਾਗਮ ਦਾ ਅਨੰਦ ਉਠਾ ਸਕਣ! ਮੈਂ ਵੀ ਹੈਸੀਅਤ ਅਨੁਸਾਰ ਆਪਣੇ ਪਰਵਾਰ ਵੱਲੋਂ ਸੇਵਾ ਵਿਚ
ਹਿਸਾ ਪਾਵਾਂਗਾ। ਮੈਂ ਤਾਂ ਏਨਾ
ਆਖ ਕੇ ਰੇਲ ਤੇ ਸਵਾਰ ਹੋਣ ਲਈ, ਗਿਆਨੀ ਇਕਬਾਲ ਸਿੰਘ ਜੀ ਸਮੇਤ ਓਥੋਂ ਆ ਗਿਆ ਪਰ ਪਤਾ ਲੱਗਾ
ਕਿ ਮਗਰੋਂ ਦਸ ਲੱਖ ਰੁਪਏ
ਸੰਗਤਾਂ ਨੇ, ਇਸ ਸੇਵਾ ਲਈ ਦੇਣ ਦੇ ਇਕਰਾਰ ਕਰ ਲਏ। ਜਿਨ੍ਹਾਂ ਵਿਚ ਇਕ ਲੱਖ ਰੁਪਏ, ਸ੍ਰੀ
ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ
ਜਥੇਦਾਰ, ਗਿਅਨੀ ਜੋਗਿੰਦਰ ਸਿੰਘ ਜੀ ਵੱਲੋਂ ਇਕਰਾਰੇ ਗਏ। ਮੈਂ ਬਾਅਦ ਵਿਚ ਗਿਆਨੀ ਮਸਕੀਨ ਜੀ
ਦੇ ਸਾਹਿਬਜ਼ਾਦੇ ਸ. ਅਮਰਜੀਤ
ਸਿੰਘ ਜੀ, ਜੋ ਇਸ ਸਮੇ ਸਾਰੇ ਕੁਝ ਦੇ ਪ੍ਰਬੰਧਕ ਹਨ, ਨੂੰ ਫ਼ੋਨ ਰਾਹੀਂ ਪੁੱਛਿਆ ਕਿ ਮੈਂ
ਆਪਣਾ ਤਿਲ ਫੁੱਲ ਹਿੱਸਾ ਕਦੋਂ ਤੇ ਕਿਥੇ ਪਾਵਾਂ ਤਾਂ
ਉਹਨਾਂ ਦਾ ਜਵਾਬ ਸੀ, “ਅਜੇ ਅਸੀਂ ਆਰਕੀਟੈਕਟ ਨੂੰ ਇਹ ਕਾਰਜ ਸੌਂਪਿਆ ਹੈ; ਜਦੋਂ ਸਕੀਮ ਤਿਆਰ
ਹੋ ਕੇ ਆਰੰਭ ਹੋਈ ਓਦੋਂ ਤੁਹਾਨੂੰ
ਦੱਸਾਂਗੇ।“
ਅਲਵਰ ਦੀ ਯਾਤਰਾ ਸਮੇ ਕੀ ਹੋਇਆ ਕਿ ਮੈਂ ਆਪਣਾ ਮੋਬਾਇਲ ਰਾਤ ਸਮੇ ਅਲਵਰ ਸਟੇਸ਼ਨ ਤੇ ਉਤਰਨ
ਵੇਲ਼ੇ, ਗੱਡੀ ਵਿਚ ਹੀ
ਭੁੱਲ ਆਇਆ। ਭਲਾ ਹੋਏ ਸਾਹਮਣੇ ਵਾਲ਼ੀ ਸੀਟ ਉਪਰ ਬੈਠੇ ਇਮਾਨਦਾਰ ਸਵਾਰ ਦਾ ਕਿ ਜਦੋਂ ਫ਼ੋਨ ਦੀ
ਘੰਟੀ ਖੜਕੀ ਤਾਂ ਉਸ ਨੇ ਫ਼ੋਨ
ਚੁੱਕ ਲਿਆ ਤੇ ਉਸ ਵਿਚੋਂ ਕਿਸੇ ਤਰ੍ਹਾਂ ਰਈਏ ਵਿਚਲੀ ਮੇਰੀ ਭਣੇਵੀਂ ਦਾ ਨੰਬਰ ਲੱਭ ਕੇ, ਉਸ
ਨੂੰ ਰਿੰਗ ਕਰ ਦਿਤਾ। ਉਸ ਨੇ ਅੰਮ੍ਰਿਤਸਰ
ਮੇਰੇ ਛੋਟੇ ਭਰਾ ਸ. ਸੇਵਾ ਸਿੰਘ ਨੂੰ ਰਿੰਗਿਆ ਤੇ ਉਸ ਨੇ ਅੱਗੋਂ ਮੇਰੀ ਸਿੰਘਣੀ ਦੇ ਵੱਡੇ
ਭੈਣ ਜੀ ਨੂੰ ਰਿੰਗ ਕੇ, ਮੇਰਾ ਫ਼ੋਨ ਗਵਾਚਣ ਦੀ ‘ਸ਼ੁਭ‘
ਸੂਚਨਾ ਦਿਤੀ। ਉਹਨਾਂ ਨੂੰ ਮੈਂ ਪਹਿਲਾਂ ਹੀ, ਗਿਆਨੀ ਜੋਗਿੰਦਰ ਸਿੰਘ ਆਜ਼ਾਦ ਜੀ ਦੇ ਫ਼ੋਨ
ਰਾਹੀਂ, ਇਹ ਖ਼ਬਰ ਦੇ ਚੁੱਕਾ ਸਾਂ। ਉਹਨਾਂ ਇਸ
ਦੀ ਸੂਚਨਾ ਆਜ਼ਾਦ ਜੀ ਨੂੰ ਦੇ ਦਿਤੀ। ਇਸ ਤਰ੍ਹਾਂ ਕਈ ਰਾਹਾਂ ਥਾਣੀਂ ਘੁੰਮਦੇ ਘੁੰਮਾਉਂਦੇ
ਗਿਆਨੀ ਆਜ਼ਾਦ ਜੀ ਨੇ, ਉਸ ਚੰਗੇ ਸੱਜਣ ਤੱਕ
ਪਹੁੰਚ ਕਰ ਹੀ ਲਈ। ਉਸ ਚੰਗੇ ਸੱਜਣ ਦੀ ਅਜਮੇਰ ਸਟੇਸ਼ਨ ਦੇ ਨੇੜੇ ਹੀ ਅਖ਼ਬਾਰਾਂ ਦੀ ਦੁਕਾਨ
ਹੈ। ਉਸ ਨੇ ਰਾਤ ਨੂੰ ਮੁੜਦੀ ਰੇਲ ਗੱਡੀ ਦੇ
ਟੀਟੀ ਰਾਹੀਂ ਮੋਬਾਇਲ ਵਾਪਸ ਭੇਜ ਦਿਤਾ ਜਿਸ ਨੂੰ ਅਸੀਂ ਵਰ੍ਹਦੇ ਮੀਂਹ ਵਿਚ, ਗਿਆਨੀ ਆਜ਼ਾਦ
ਜੀ ਦੀ ਡੂੰਘੀ ਘਾਲਣਾ ਸਦਕਾ, ਰੇਲਵੇ
ਸਟੇਸ਼ਨ ਤੋਂ ਪ੍ਰਾਪਤ ਕਰਨ ਵਿਚ ਸਫ਼ਲ ਹੋ ਗਏ। ਸਾਰੇ ਹੀ ਆਖਣ ਕਿ ਇਹ ਕੋਈ ਕਰਾਮਤ ਹੋਈ ਹੈ;
ਵਰਨਾ ਮੋਬਾਇਲ ਗਵਾਚਾ ਘੱਟ ਹੀ
ਲਭਦਾ ਹੁੰਦਾ ਹੈ।
ਪੁਲੁਲੀਸ ਵੱਲੱਲੋਂੋਂ ਘੇਰੇਰਨ ਵਾਲ਼ੀ ਘਟਨਾ:
ਕਿਸੇ ਪਿਛਲੀ ਯਾਤਰਾ ਦੌਰਾਨ ਮੈਨੂੰ ਬਟਾਲੇ ਦੀ ਪੁਲਿਸ ਨੇ ਨਾਕੇ ਉਪਰ ਘੇਰਿਆ ਸੀ। ਉਸ ਬਾਰੇ
ਮੈਂ ਇਕ ਲੇਖ ਵੀ ਲਿਖਿਆ ਸੀ
ਤੇ ਫਿਰ ਇਕ ਦਿਨ ਉਹ ਲੇਖ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਭੇਜ ਦਿਤਾ। ਕੁਝ
ਸਮੇ ਬਾਅਦ ਆਪਣੇ ਮਿੱਤਰ
ਰਿਸ਼ਤੇਦਾਰ ਪਾਸੋਂ ਪਤਾ ਲੱਗਾ ਕਿ ਉਪ ਮੁਖ ਮੰਤਰੀ ਨੇ ਬਟਾਲੇ ਦੀ ਪੁਲਿਸ ਨੂੰ ਉਹ ਲੇਖ ਭੇਜ
ਕੇ, ਤਿੰਨ ਦਿਨਾਂ ਦੇ ਅੰਦਰ ਰੀਪੋਰਟ ਮੰਗ
ਲਈ ਹੈ। ਪੁਲਿਸ ਵਾਲ਼ੇ ਮੈਨੂੰ ਲਭਦੇ ਫਿਰਦੇ ਨੇ। ਪੁਲਿਸ ਨੂੰ ਮੇਰੇ ਮਿੱਤਰ ਵੱਲੋਂ ਸਹੀ ਗੱਲ
ਦੱਸ ਦਿਤੀ ਗਈ ਤੇ ਸ਼ਾਇਦ ਉਹ ਮਸਲਾ ਬੰਦ ਹੋ
ਗਿਆ ਹੋਵੇਗਾ। ਮਾੜੀ ਗੱਲ ਤਾਂ ਲਿਖ ਦਿਤੀ ਹੁਣ ਚੰਗੀ ਵੀ ਦੱਸ ਹੀ ਦੇਵਾਂ। ਇਸ ਵਾਰੀ ਦੀ
ਯਾਤਰਾ ਸਮੇ, ਮੇਰੇ ਚਿਰਕਾਲੀ ਮਿੱਤਰ ਅਤੇ
ਰਹਿ ਚੁੱਕੇ ਸਾਥੀ, ਭਾਈ ਸਾਹਿਬ ਗੁਰਮੇਲ ਸਿੰਘ ਰਾਗੀ ਜੀ ਵੀ, ਹਰ ਸਾਲ ਵਾਂਙ ਨਿਊ ਯਾਰਕੋਂ
ਅੰਮ੍ਰਿਤਸਰ ਆਏ ਹੋਏ ਸਨ। ਅਸਾਂ ਦੋਹਾਂ ਨੇ
ਬਾਬੇ ਬਕਾਲੇ ਇਕ ਬੀਮਾਰ ਰਾਗੀ ਸਿੰਘ ਜੀ ਦੀ ਖ਼ਬਰ ਲੈਣ ਜਾਣਾ ਸੀ। ਉਹਨਾਂ ਦੇ ਇਕ ਸ਼ਰਧਾਲੂ
ਪ੍ਰਾਪਰਟੀ ਡੀਲਰ ਨੌਜਵਾਨ ਨੇ ਸਾਨੂੰ
ਦੋਹਾਂ ਨੂੰ ਕਾਰ ਵਿਚ ਚੁੱਕਿਆ ਤੇ ਅਸੀਂ ਤਿੰਨੇ ਜਣੇ ਬਾਬੇ ਬਕਾਲੇ ਵੱਲ ਨੂੰ ਚੱਲ ਪਏ। ਰਈਆ
ਲੰਘ ਕੇ ਜਦੋਂ ਜੀ.ਟੀ. ਰੋਡ ਤੋਂ ਬਾਬੇ ਬਕਾਲੇ
14
ਵਾਲ਼ੇ ਮੋੜ ਨੂੰ ਮੁੜੇ ਤਾਂ ਸ਼ਹਿਰ ਤੋਂ ਪਹਿਲਾਂ ਹੀ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਮੈਂ
ਪਿਛਲੀ ਸੀਟ ਉਪਰ ਬੈਠਾ ਸਾਂ ਤੇ ਭਾਈ ਸਾਹਿਬ
ਜੀ ਡਰਾਈਵਰ ਦੇ ਨਾਲ਼ ਦੀ ਸੀਟ ਉਪਰ ਸੁਸ਼ੋਭਤ ਸਨ। ਸੀਟ ਬੈਲਟ ਤਿੰਨਾਂ ਵਿਚੋਂ ਕਿਸੇ ਨੇ ਨਹੀਂ
ਸੀ ਲਾਈ ਹੋਈ। ਮੈਂ ਤਾਂ ਇਸ ਕਰਕੇ ਨਾ
ਲਾਈ ਕਿ ਦੂਜਿਆਂ ਦੇ ਦੱਸੇ ਅਨੁਸਾਰ, ਪਿਛਲੀ ਸੀਟ ਵਾਲ਼ੇ ਵਾਸਤੇ ਇਹ ਜਰੂਰੀ ਨਹੀਂ ਹੁੰਦੀ।
ਸਿਪਾਹੀ ਨੇ ਸਾਨੂੰ ਰੋਕ ਲਿਆ। ਮੈਂ ਪਿਛਲੀ
ਸੀਟ ਤੋਂ ਆਖਿਆ ਕਿ ਇਹ ਇੰਟਰਨੈਸ਼ਨਲ ਰਾਗੀ ਸਿੰਘ ਜੀ ਅਮ੍ਰੀਕਾ ਤੋਂ ਆਏ ਹਨ ਤੇ ਅਸੀਂ ਇਕ
ਬੀਮਾਰ ਰਾਗੀ ਸਿੰਘ ਨੂੰ ਮਿਲਣ ਜਾ
ਰਹੇ ਹਾਂ। ਉਸ ਨੇ ਨਿਮਰਤਾ ਨਾਲ਼ ਦੱਸਿਆ ਕਿ ਓਧਰ ਮੈਡਮ ਖੜ੍ਹੇ ਹਨ ਉਹਨਾਂ ਨਾਲ਼ ਗੱਲ ਕਰ ਲਵੋ।
ਮੈਂ ਉਹਨਾਂ ਦੋਹਾਂ ਨੂੰ ਕਾਰ ਵਿਚ ਹੀ
ਛੱਡ ਕੇ ਮੈਡਮ ਵੱਲ ਗਿਆ। ਉਹ ਦੋ ਸਟਾਰਾਂ ਵਾਲ਼ੀ ਨੌਜਵਾਨ ਬੀਬੀ ਸਬ ਇੰਸਪੈਕਟਰ ਦੀ ਵਰਦੀ ਵਿਚ
ਗੁਨਾਹਗਾਰਾਂ ਦੇ ਚਲਾਣ ਕੱਟ ਰਹੀ
ਸੀ ਤੇ ਨਕਦ ਜੁਰਮਾਨੇ ਵੀ ਉਗ੍ਰਾਹ ਰਹੀ ਸੀ। ਕਾਨੂੰਨ ਤੋੜੂਆਂ ਦੀ ਵਾਹਵਾ ਲੰਮੀ ਲਾਈਨ ਸੀ।
ਮੈਂ ਨਿਰਮਤਾ ਨਾਲ਼ ਸਹੀ ਗੱਲ ਬਿਆਨ ਕਰ
ਦਿਤੀ। ਪਤਾ ਨਹੀਂ ਉਸ ਬੀਬੀ ਨੇ ਸਾਡੀਆਂ ਨੀਲੀਆ ਪੱਗਾਂ ਤੇ ਚਿੱਟੀਆਂ ਦਾਹੜੀਆਂ ਦਾ ਲਿਹਾਜ਼
ਕੀਤਾ ਜਾਂ ਕੋਈ ਹੋਰ ਕਾਰਨ, ਹੌਲ਼ੀ ਜਿਹੀ
ਮੈਨੂੰ ਕਿਹਾ, “ਤੁਸੀਂ ਜਾ ਸਕਦੇ ਹੋ।” ਮੈਂ, “ਜਾਨ ਬਚੀ ਤਾਂ ਲਾਖੋਂ ਪਾਏ।“ ਦਿਲ ਵਿਚ
ਵਿਚਾਰਦਾ ਹੋਇਆ, ਛੇਤੀ ਨਾਲ਼ ਆ ਕੇ ਕਾਰ ਵਿਚ
ਬੈਠ ਕੇ ਕਾਰ ਤੋਰ ਲੈਣ ਲਈ ਆਖਿਆ।
ਥੋਹੜਾ ਅੱਗੇ ਜਾ ਕੇ ਡਰਾਈਵਰ ਨੇ ਚਾਂਭਲ਼ ਕੇ ਦੱਸਿਆ ਕਿ ਉਸ ਪਾਸ ਕਾਰ ਦੇ ਕਾਗਜ਼ ਵੀ ਨਹੀਂ
ਸਨ। ਮੈਂ ਇਹ ਸੁਣ ਕੇ
ਆਖਿਆ, “ਮੋੜ ਕਾਰ ਪਿਛਾਂਹ। ਮੈਂ ਉਸ ਚੰਗੀ ਬੀਬੀ ਤੋਂ ਸੀਟ ਬੈਲਟਾਂ ਵਾਲ਼ਾ ਗੁਨਾਹ ਮੁਆਫ਼
ਕਰਵਾਇਆ ਹੈ, ਕਾਗਜ਼ਾਂ ਵਾਲ਼ਾ ਨਹੀਂ।”
ਖੈਰ, ਗੱਲ ਹਾਸੇ ਵਿਚ ਪੈ ਗਈ। ਦੇਸ ਵਿਚ ਅਸੀਂ ਕਾਨੂੰਨ ਨੂੰ ਤੋੜਨ ਵਿਚ ਆਪਣੀ ਬਹਾਦਰੀ
ਸਮਝਦੇ ਹਾਂ। ਅਸੀਂ ਬਾਹਰੋਂ ਗਏ ਸਵਾਰ ਜੇ
ਬਾਹਰ ਦੇ ਮੁਲਕਾਂ ਦੇ ਸਖ਼ਤ ਕਾਨੂੰਨਾਂ ਕਾਰਨ ਪਈ ਆਦਤ ਅਨੁਸਾਰ, ਸੀਟ ਬੈਲ਼ਟ ਲਾਉਣ ਵੀ ਲੱਗੀਏ
ਤਾਂ ਡਰਾਈਵਰ ਇਹ ਆਖ ਕੇ ਰੋਕ
ਦਏਗਾ, “ਰਹਿਣ ਦਿਓ ਜੀ, ਏਥੇ ਕੋਈ ਨਹੀਂ ਪੁੱਛਦਾ।” ਬਾਹਰਲੇ ਦੇਸ਼ਾਂ ਅੰਦਰ ਅਸੀਂ ਚੰਗੇ ਭਲੇ
ਹੁੰਦੇ ਹਾਂ ਪਰ ਦੇਸ ਅੰਦਰ ਵੜਦਿਆਂ ਹੀ
ਪਤਾ ਨਹੀਂ ਸਾਡੇ ਵਿਚ ਕਿਥੋਂ ਭੂਤ ਆ ਵੜਦਾ ਹੈ ਤੇ ਅਸੀਂ ਕਾਨੂੰਨ ਨੂੰ ਛਿੱਕੇ ਉਪਰ ਟੰਗਣ
ਵਿਚ ਬਹਾਦਰੀ ਸਮਝਣ ਲੱਗ ਪੈਂਦੇ
ਹਾਂ। ਸੁਣਿਆ ਹੈ ਕਿ ਚੰਡੀਗੜ੍ਹ ਅੰਦਰ ਵੜਦਿਆਂ ਹੀ ਸਾਡੇ ਸੂਰਮੇ ਡਰਾਈਵਰ ਇਕ ਦਮ ‘ਮੰਨੇ ਕੇ
ਸਿੱਖ‘ ਬਣ ਜਾਂਦੇ ਹਨ ਤੇ ਟ੍ਰੈਫ਼ਿਕ ਕਾਨੂੰਨ
ਅਨੁਸਾਰ ਚੱਲਣ ਲੱਗ ਪੈਂਦੇ ਹਨ। ਸ਼ਾਇਦ ਓਥੇ ਦੀ ਪੁਲਿਸ ਦਾ ਭੈ ਹੁੰਦਾ ਹੋਵੇਗਾ!
ਹੋਰ ਵੀ ਅਜਿਹੇ ਬਹੁਤ ਸਾਰੇ ਖ਼ੁਸ਼ੀ ਗਮੀ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦਾ ਸਮਾ ਬਣਦਾ
ਰਿਹਾ। ਇਕ ਦਿਨ ਸ੍ਰੀ ਗੁਰੂ ਤੇਗ
ਬਹਾਦਰ ਗਰਲਜ਼ ਕਾਲਜ ਵਿਚ ਲੜਕੀਆਂ ਦੇ ਸੰਗੀਤਕ ਮੁਕਾਬਲੇ ਵਿਚ ਜੱਜ ਬਣਨ ਦੀ ਸੇਵਾ ਭੁਗਤਾਈ।
ਚਿਰਕਾਲੀ ਮਿੱਤਰ ਸ. ਸੁਰਜੀਤ
ਸਿੰਘ ਸਾਬਕ ਵਿਤ ਸਕੱਤਰ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਭੋਗ ਵਿਚ ਸ਼ਾਮਲ ਹੋਏ। ਸੰਗੋਜਲੇ
ਵਿਚ ਨਿਊ ਯਾਰਕ ਤੋਂ ਆਏ ਆਪਣੇ ਚਚੇਰੇ
ਭਰਾ ਭਾਈ ਰਣਜੀਤ ਸਿੰਘ ਦੇ ਛੋਟੇ ਭਰਾ ਸ. ਤ੍ਰਿਲੋਕ ਸਿੰਘ ਜੀ ਵੱਲੋਂ ਰਖਾਏ ਗਏ ਅਖੰਡਪਾਠ ਦੇ
ਭੋਗ ਸਮੇ ਹਾਜਰ ਹੋਇਆ।
ਕਈ ਨਵੇਂ ਸੱਜਣਾਂ ਤੇ ਆਪਣੇ ਪ੍ਰਸੰਸਕ ਪਾਠਕਾਂ ਨਾਲ਼ ਮੇਲ ਹੋਇਆ। ਇਕ ਮੇਰੇ ਪਾਠਕ ਸ. ਸਤਿੰਦਰ
ਸਿੰਘ ਗਿੱਲ ਜੀ ਮੇਰੇ ਓਥੇ
ਕਿਆਮ ਦੌਰਾਨ ਹੀ ਚਾਲੇ ਪਾ ਗਏ। ਇਹ ਕੁਝ ਸਮੇ ਤੋਂ ਬੀਮਾਰ ਚਲੇ ਆ ਰਹੇ ਸਨ। ਅੰਮ੍ਰਿਤਸਰ
ਪਹੁੰਚਦਿਆਂ ਹੀ ਇਹਨਾਂ ਨੂੰ ਮਿਲਣ
ਗਿਆ ਸਾਂ ਤੇ ਇਹ ਚੜ੍ਹਦੀਕਲਾ ਵਿਚ ਸਨ ਪਰ ਕੁਝ ਹੀ ਦਿਨਾਂ ਬਾਅਦ ਉਹਨਾਂ ਦੀ ਬੇਟੀ ਹਰਪ੍ਰੀਤ
ਨੇ ਮੈਨੂੰ ਫ਼ੋਨ ਰਾਹੀਂ ਇਹ ਸੋਗਮਈ
ਖ਼ਬਰ ਦਿਤੀ।
ਮੇਹਰਬਾਨ ਮਿੱਤਰ ਪ੍ਰੋ. ਮੋਹਨ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਜਸਬੀਰ ਕੌਰ ਜੀ ਦੇ ਉਦਮ
ਸਦਕਾ, ਨਾਰੀ ਮੰਚ ਅੰਮ੍ਰਿਤਸਰ
ਵੱਲੋਂ ਇਕ ਦਿਨ ਮੇਰੇ ਨਾਲ ਵਿਚਾਰਾਂ ਕਰਨ ਵਾਸਤੇ ਸਮਾ ਰੱਖਿਆ ਗਿਆ। ਉਸ ਵਿਚ ਮੇਰੀ ਪਤਨੀ
ਅਤੇ ਉਸ ਦੇ ਵੱਡੇ ਭੈਣ ਜੀ ਵੀ ਸ਼ਾਮਲ
ਹੋਏ। ਇਹ ਇਕੱਠ, ਸ੍ਰੀ ਮਤੀ ਅਤਰਜੀਤ ਕੌਰ ਸੂਰੀ ਜੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ। ਉਸ
ਇਕੱਠ ਵਿਚ ਸ਼ਾਮਲ ਅੰਮ੍ਰਿਤਸਰ ਸ਼ਹਿਰ
ਦੀਆਂ ਉਚ ਘਰਾਣੇ ਦੀਆਂ ਉਚ ਵਿੱਦਿਆ ਪ੍ਰਾਪਤ, ਸੂਝਵਾਨ ਬੀਬੀਆਂ ਸ਼ਾਮਲ ਸਨ। ਕੁਝ ਬੀਬੀਆਂ ਦੇ
ਪਤੀ ਵੀ ਆਏ ਹੋਏ ਸਨ ਓਥੇ ਬਹੁ
ਪੱਖੀ ਖੁਲ੍ਹੀਆਂ ਵਿਚਾਰਾਂ ਹੋਈਆਂ। ਮੇਰੇ ਬਾਰੇ ਪ੍ਰੋ. ਮੋਹਨ ਸਿੰਘ ਜੀ ਨੇ ਚੰਗੇ ਸ਼ਬਦ ਆਖੇ
ਤੇ ਅੰਤ ਵਿਚ, ਮੇਰੇ ਵਿਚਾਰਾਂ ਤੋਂ ਬਾਅਦ, ਨਾਰੀ
ਮੰਚ ਵੱਲੋਂ ਮੈਨੂੰ ਮੋਮੈਂਟੋ ਦੇ ਕੇ ਮਾਣ ਬਖ਼ਸ਼ਿਆ ਗਿਆ।
ਇਸ ਵਾਰੀਂ ਦੀ ਯਾਤਰਾ ਸਮੇ, ਸਤਿਗੁਰਾਂ ਦੀ ਮੇਹਰ ਅਤੇ ਸ਼ੁਭਚਿੰਤਕ ਸੱਜਣਾਂ ਦੀ ਉਦਾਰਤਾ
ਸਦਕਾ, ਪਹਿਲਾਂ ਨਾਲ਼ੋਂ ਵਧ ਹੀ
ਲੋਈਆਂ ਅਤੇ ਸਿਰੋਪੇ ਪ੍ਰਾਪਤ ਹੋਏ। ਜਦੋਂ ਮੈਂ ਇਹਨਾਂ ਨੂੰ ਸਿਡਨੀ ਨੂੰ ਲਿਆਉਣ ਦੀ ਸਮੱਸਿਆ
ਬਾਰੇ, ਆਪਣੇ ਭਤੀਜੇ, ਗੁਰਦੀਪ ਸਿੰਘ
ਨਾਲ਼ ਗੱਲ ਕੀਤੀ ਤਾਂ ਉਸ ਨੇ ਬੜਾ ‘ਲਾਭਦਾਇਕ‘ ਸੁਝਾ ਦਿਤਾ ਕਿ ਜਿਵੇਂ ਅੰਮ੍ਰਿਤਸਰ ਵਿਚ,
ਕਸ਼ਮੀਰੀ ਹਾਤੋ ਸਰਦੀਆਂ ਨੂੰ ਆ ਕੇ ਸ਼ਾਲ ਤੇ
ਲੋਈਆਂ ਮੋਢਿਆਂ ਅਤੇ ਬਾਹਵਾਂ ਉਪਰ ਪਾ ਕੇ, ਬਾਜ਼ਾਰਾਂ ਵਿਚ ਵੇਚਦੇ ਫਿਰਦੇ ਹਨ, ਤੁਸੀਂ ਵੀ
ਤਾਇਆ ਜੀ, ਉਹਨਾ ਵਾਂਙ ਕਰ ਲੈਣਾ
ਸੀ। ਗੱਲ ਤਾਂ ਭਤੀਜੇ ਦੀ ਠੀਕ ਹੀ ਸੀ। ਇਸ ਨਾਲ਼ ਇਕ ਤਾਂ ਸਾਮਾਨ ਵਿਚੋਂ ਭਾਰ ਘੱਟ ਜਾਂਦਾ ਤੇ
ਨਾਲ ਚਾਰ ਪੈਸੇ ਵੀ ਬਣ ਜਾਂਦੇ। ਕੋਈ
ਗੱਲ ਨਹੀ, ਐਤਕਾਂ ਤਾਂ ਗ਼ਲਤੀ ਹੋ ਗਈ, ਅੱਗੇ ਤੋਂ ਧਿਆਨ ਰੱਖਿਆ ਜਾਵੇਗਾ।
ਇਹਨਾਂ ਤਿੰਨਾਂ ਮਹੀਨਿਆਂ ਵਿਚ ਹੋਰ ਵੀ ਕੁਝ ਵਿੱਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ
ਸੰਬੋਧਨ ਕਰਨ ਦਾ ਸੁਭਾਗ ਪ੍ਰਾਪਤ
ਹੁੰਦਾ ਰਿਹਾ; ਇਹਨਾਂ ਵਿਚ ਬਾਬੇ ਬਕਾਲੇ ਵਾਲਾ ‘ਸੰਤ ਸਿਪਾਹੀ‘ ਸਕੂਲ ਵੀ ਸ਼ਾਮਲ ਹੈ। ਇਸ
ਸਕੂਲ ਦੇ ਸੰਚਾਲਕ ਸ. ਨਿਰਮਲ ਸਿੰਘ ਜੀ
15
ਮੇਰੇ ਪਿੰਡ ਤੋਂ ਪ੍ਰਾਪਤ ਹੋਈ ਮੇਰੀ ਇਕ ਕਿਤਾਬ ‘ਬਾਤਾਂ ਬੀਤੇ ਦੀਆਂ‘ ਪੜ੍ਹ ਕੇ ਮੇਰੇ ਬਾਰੇ
ਜਾਣੂ ਹੋਏ ਕਿ ਪਰਦੇਸ ਵਿਚ ਰਹਿਣ ਵਾਲ਼ਾ ਇਸ
ਕਿਤਾਬ ਦਾ ਲੇਖਕ ਉਹਨਾਂ ਦਾ ਰਿਸ਼ਤੇਦਾਰ ਹੀ ਨਿਕਲਿਆ। ਪਿਛਲੀ ਯਾਤਰਾ ਸਮੇ ਵੀ ਉਹਨਾਂ ਦੇ
ਦਰਸ਼ਨ ਹੋਏ ਤੇ ਵਿਦਿਆਰਥੀਆਂ ਦੇ
ਸਨਮੁਖ ਹੋਏ ਤੇ ਇਸ ਵਾਰੀਂ ਵੀ ਸ਼ਾਮਲ ਹੋਏ। ਇਕ ਦਿਨ ਅੰਮ੍ਰਿਤਸਰ ਵਿਚ ਹੀ ਮੌਜੂਦ, ਗੁਰੂ ਤੇਗ
ਬਹਾਦਰ ਬੀਬੀਆਂ ਦੇ ਕਾਲਜ ਵਿਚ,
ਵਿਦਿਆਰਥੀਆਂ ਦੇ ਬਹੁਪੱਖੀ ਮੁਕਾਬਲਿਆਂ ਵਿਚ ਜੱਜ ਬਣਨ ਦੀ ਡਿਊਟੀ ਵੀ ਨਿਭਾਈ।
ਇਕ ਹੋਰ ਵੀ ਚੰਗਾ ਕੰਮ ਇਹ ਹੋਇਆ ਕਿ ‘ਪੰਜਾਬੀ ਨਿਊਜ਼ ਔਨ ਲਾਈਨ‘ ਦੇ ਸੰਪਾਦਕ, ਸੁਖਨੈਬ ਸਿਧੂ
ਜੀ ਨੇ ਫ਼ੋਨ ਰਾਹੀਂ
ਅਮ੍ਰੀਕਾ ਦੇ ਰੇਡੀਓ ਉਪਰ ਮੇਰੀ ਲਾਈਵ ਇੰਟਰਵਿਊ ਪ੍ਰਸਾਰਤ ਕਰ ਦਿਤੀ। ਦੂਰੋਂ ਦੂਰੋਂ ਇਸ ਦੇ
ਸਰੋਤਿਆਂ ਦੇ ਫ਼ੋਨ ਆਏ ਤੇ ਉਹਨਾਂ ਨੇ
ਮੇਰੀਆਂ ਕਿਤਾਬਾਂ ਦੀ ਮੰਗ ਵੀ ਕੀਤੀ।
ਇਕ ਦਿਨ ਸਿੰਘਣੀ ਆਖਣ ਲੱਗੀ ਕਿ ਉਸ ਦੀ ਪਹਿਲੀ ਪੀਹੜੀ ਵਿਚੋਂ ਇਕੋ ਨਿਸ਼ਾਨੀ ਉਸ ਦੀ ਭੂਆ ਹੈ;
ਉਸ ਨੂੰ ਮਿਲ਼
ਆਈਏ। ਅਸੀਂ ਅੰਮ੍ਰਿਤਸਰੋਂ ਸਵੇਰੇ ਹੀ ਚੱਲ ਪਏ। ਸਾਡੇ ਨਾਲ਼ ਸਿੰਘਣੀ ਦੇ ਵੱਡੇ ਭੈਣ ਜੀ ਵੀ
ਸਨ। ਮੈਂ ਆਖਿਆ ਕਿ ਮੇਰੀ ਵੀ ਪਿਛਲੀ
ਪੀਹੜੀ ਦੀ ਰਹਿ ਗਈ ਇਕੋ ਇਕ ਨਿਸ਼ਾਨੀ, ਮੇਰੀ ਭੂਆ ਜੀ ਚਰਨ ਕੌਰ ਭਾਗੋਵਾਲ਼ ਪਿੰਡ ਵਿਚ ਹਨ,
ਉਹਨਾਂ ਨੂੰ ਵੀ ਮਿਲ਼ ਚੱਲੀਏ। ਜਦੋਂ
ਓਥੇ ਗਏ ਤਾਂ ਮਿਲਣ, ਸੁਖ ਸਾਂਦ ਪੁੱਛਣ ਉਪ੍ਰੰਤ ਭੂਆ ਜੀ ਦੀ ਨੋਂਹ ਨੇ ਮੈਨੂੰ ਉਚੇਚਾ ਦਹੀਂ
ਘੋਲ਼ ਕੇ ਤੇ ਵਿਚ ਲੂਣ ਪਾ ਕੇ ਬਣਾਈ ਲੱਸੀ
ਪਿਆਈ। ਉਹਨਾਂ ਨੇ ਹੱਸਦਿਆਂ ਆਖਿਆ ਕਿ ਅਸੀਂ ਹੁਣ ਅੱਗੇ ਤੋਂ ਤੁਹਾਨੂੰ ਕਦੀ ਚਾਹ ਨਹੀਂ
ਪੁੱਛਣੀ। ਉਹਨਾਂ ਨੇ ਦੇਸ ਦੀ ਪਹਿਲਾਂ ਹੋਈ
ਇਕ ਯਾਤਰਾ ਦੌਰਾਨ, ਮੇਰੀ ਚਾਹ ਦੀ ਸਮੱਸਿਆ ਬਾਰੇ ਮੇਰਾ ਲੇਖ ਪੜ੍ਹ ਲਿਆ ਹੋਇਆ ਸੀ ਤੇ ਇਸ
ਲੇਖ ਵਿਚ, ਉਹਨਾਂ ਦੇ ਘਰ ਵਿਚ
ਵਾਪਰੀ ਮੇਰੀ ਸਮੱਸਿਆ ਦਾ ਵੀ ਪੂਰਾ ਜ਼ਿਕਰ ਸੀ ਕਿ ਮੈਨੂੰ ਚਾਹ ਦੀ ਸਮੱਸਿਆ ਦਾ ਕਿਵੇਂ
ਸਾਹਮਣਾ ਕਰਨਾ ਪਿਆ ਸੀ!
ਓਥੋਂ ਜਿਉਂ ਤੁਰੇ, ਦੀਨਾ ਨਗਰ ਲੰਘ ਕੇ, ਅੱਗੇ ਰੰਘੜ ਪਿੰਡੀ ਨਾਮੇ ਇਕ ਛੋਟੇ ਜਿਹੇ,
ਪਾਕਿਸਤਾਨੀ ਸਰਹੱਦ ਦੇ ਨਾਲ਼ ਲਗਵੇਂ ਪਿੰਡ
ਵਿਚ, ਸਿੰਘਣੀ ਦੇ ਭੂਆ ਜੀ ਤੇ ਸਾਰੇ ਪਰਵਾਰ ਨੂੰ ਮਿਲ਼ੇ। ਪਰਸਪਰ ਸੁਖ ਸਾਂਦ ਪੁੱਛ ਕੇ
ਪ੍ਰਸੰਨਤਾ ਪਰਗਟ ਕੀਤੀ ਗਈ। ਓਥੋਂ ਰੋਟੀ ਖਾ ਕੇ
ਮੁੜੇ ਤੇ ਯਾਦ ਆਇਆ ਕਿ ਮੇਰੇ ਗੂਹੜੇ ਮਿੱਤਰ, ਸ. ਦਰਸ਼ਨ ਸਿੰਘ ਜੀ ਨੇ ਇਕ ਤੋਂ ਵਧ ਵਾਰ ਆਖਿਆ
ਸੀ ਕਿ ਉਹਨਾਂ ਦੇ ਪਿੰਡ ਵੀ
ਗੇੜਾ ਲਾਵਾਂ ਕਿਉਂਕਿ ਉਹਨਾ ਦੇ ਬੱਚੇ ਮੈਨੂੰ ਮਿਲਣਾ ਚਾਹੁੰਦੇ ਹਨ। ਉਹ ਮੇਰੀਆਂ ਲਿਖਤਾਂ
ਪੜ੍ਹ ਕੇ ਪ੍ਰਸੰਸਕ ਬਣੇ ਹੋਏ ਹਨ। ਸ. ਦਰਸ਼ਨ
ਸਿੰਘ ਜੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਿਚ ਸੁਪਰਵਾਈਜ਼ਰ ਦੀ ਪਦਵੀ ਉਪਰ ਸੇਵਾ ਨਿਭਾ ਰਹੇ ਹਨ।
ਬੜੇ ਹੀ ਈਮਾਨਦਾਰ, ਸੁਹਿਰਦ, ਸ਼ਰੀਫ਼,
ਆਪਣੀ ਸੇਵਾ ਨੂੰ ਸਮੱਰਪਤ ਸੱਜਣ ਹਨ। ਕਿਸੇ ਪੁਰਾਣੀ ਫੇਰੀ ਦੌਰਾਨ ਮੈਂ ਇਹਨਾਂ ਨੂੰ ਆਪਣੀ ਇਕ
ਕਿਤਾਬ ਭੇਟਾ ਕਰ ਦਿਤੀ ਸੀ ਜੋ ਇਹ
ਆਪਣੇ ਘਰ ਲੈ ਗਏ ਤੇ ਇਹਨਾਂ ਦਾ ਸਾਰਾ ਪਰਵਾਰ ਉਸ ਕਿਤਾਬ ਨੂੰ ਪੜ੍ਹ ਕੇ, ਮੈਨੂੰ ਮਿਲ਼ਣ ਦੀ
ਚਾਹ ਕਰਨ ਲੱਗ ਪਿਆ। ਪਿਛਲੀ ਯਾਤਰਾ
ਦੌਰਾਨ ਵੀ ਇਹ ਮੈਨੂੰ ਮੇਰੇ ਮਿੱਤਰ ਅਤੇ ਰਿਸ਼ਤੇਦਾਰ, ਸ. ਦੀਦਾਰ ਸਿੰਘ ਪਾਸੋਂ, ਉਹਨਾਂ ਦੇ
‘ਅੰਕੁਰ ਪ੍ਰੈਸ‘ ਦੇ ਦਫ਼ਤਰੋਂ, ਮੋਟਰ ਸਾਈਕਲ ਤੇ
ਆਪਣੇ ਪਿੰਡ ਲੈ ਗਏ ਸਨ। ਇਸ ਵਾਰੀਂ ਅਸੀਂ ਸੋਚਿਆ ਕਿ ਬਟਾਲੇ ਤੋਂ ਤੇ ਲੰਘ ਹੀ ਰਹੇ ਹਾਂ
ਕਿਉਂ ਨਾ ਉਹਨਾਂ ਨੂੰ ਵੀ ਮਿਲ਼ਦੇ ਚੱਲੀਏ!
ਉਹਨਾਂ ਦਾ ਪਿੰਡ ਪੁਰੀਆਂ ਖੁਰਦ ਬਟਾਲੇ ਤੋਂ ਨੇੜੇ ਹੀ ਹੈ। ਉਹਨਾਂ ਨੂੰ ਫ਼ੋਨ ਮਿਲਾਇਆ ਤਾਂ
ਉਹਨਾਂ ਨੇ ਕਿਹਾ ਕਿ ਉਹ ਇਸ ਸਮੇ ਬਾਹਰ
ਹਨ ਤੇ ਸਾਡੇ ਪਹੁੰਚਣ ਤੱਕ ਘਰ ਆ ਜਾਂਦੇ ਹਨ। ਅਸੀਂ ਪੁੱਛਦੇ ਪੁਛਾਂਦੇ ਉਹਨਾਂ ਦਾ ਘਰ ਲਭ ਹੀ
ਲਿਆ ਤੇ ਓਸੇ ਸਮੇ ਉਹ ਵੀ ਪਹੁੰਚ
ਗਏ। ਬੱਚਿਆਂ ਨੂੰ ਮਿਲ਼ੇ। ਉਹਨਾਂ ਦੇ ਸਿੰਘਣੀ ਇਸ ਸਮੇ ਮੈਲਬਰਨ ਵਿਚ ਆਏ ਹੋਏ ਸਨ ਕਿਉਂਕਿ
ਰੱਬ ਦੀ ਕਿਰਪਾ ਸਦਕਾ ਉਹਨਾਂ ਨੂੰ
ਪੋਤਰੇ ਦੀ ਦਾਤ ਬਖ਼ਸ਼ਿਸ਼ ਹੋਈ ਸੀ, ਜਿਸ ਦਾ ਨਾਂ ਉਹਨਾਂ ਨੇ ਫ਼ਤਿਹ ਸਿੰਘ ਰੱਖਿਆ ਹੈ। ਚਾਹ
ਪਾਣੀ ਛਕਿਆ, ਫ਼ੋਟੋਜ਼ ਲਈਆਂ ਤੇ ਵਾਪਸੀ
ਤੇ ਬਟਾਲੇ, ਨੋਂਹ ਬੇਟੀ ਦੇ ਪੇਕੇ ਵੀ ਕੁਝ ਸਮਾ ਰੁਕੇ ਤੇ ਰਾਤ ਤੱਕ ਅੰਮ੍ਰਿਤਸਰ ਪਹੁੰਚ ਗਏ।
ਸ. ਦਰਸ਼ਨ ਸਿੰਘ ਜੀ ਦੇ ਹੋਣਹਾਰ ਸਪੁੱਤਰ ਸ.
ਮਨਪ੍ਰੀਤ ਸਿੰਘ ਦੁਲਟ, ਮੈਲਬਰਨ ਵਿਚ ਰਹਿੰਦੇ ਹਨ। ਪਿਛਲੀ ਯਾਤਰਾ ਦੌਰਾਨ ਇਹਨਾਂ ਦਾ ਵਿਆਹ
ਸੀ। ਆਪਣੇ ਵਿਆਹ ਸਮੇ ਇਹਨਾਂ ਨੇ
ਆਪਣਾ ਸੰਪੂਰਨ ਦਾਹੜਾ ਪ੍ਰਕਾਸ਼ਤ ਰੱਖ ਕੇ ਹੀ ਵਿਆਹ ਕਰਵਾਇਆ। ਮਨਪ੍ਰੀਤ ਸਿੰਘ ਜੀ ਵੀ
ਅਖ਼ਬਾਰਾਂ ਵਿਚੋਂ ਮੇਰੇ ਲੇਖ ਪੜ੍ਹ ਕੇ, ਮੇਰੇ ਨਾਂ
ਤੋਂ ਜਾਣੂ ਸਨ ਤੇ ਮੈਨੂੰ ਉਹਨਾਂ ਨੇ ਆਪਣੇ ਵਿਆਹ ਉਪਰ ਵੀ ਸੱਦਣ ਦਾ ਮਾਣ ਦਿਤਾ ਸੀ। ਮੈਂ
ਮੰਗਣੇ ਵਾਲ਼ੇ ਦਿਨ ਹਾਜਰੀ ਭਰੀ ਸੀ ਤੇ
ਵਿਆਹ ਵਾਲੇ ਦਿਨ, ਪਹਿਲਾਂ ਤੋਂ ਹੀ ਕਿਸੇ ਹੋਰ ਸਮਾਗਮ ਤੇ ਜਾਣ ਦਾ ਪ੍ਰੋਗਰਾਮ ਹੋਣ ਕਰਕੇ,
ਸ਼ਾਮਲ ਨਹੀਂ ਸੀ ਹੋ ਸਕਿਆ।
ਏਥੋਂ ਦੇਸ ਨੂੰ ਜਾਣ ਸਮੇ ਬਹੁਤ ਸਾਰੇ ਸਥਾਨਾਂ, ਸ਼ਹਿਰਾਂ ਵਿਚ ਜਾਣ ਅਤੇ ਬਹੁਤ ਸਾਰੇ ਸੱਜਣਾਂ
ਨੂੰ ਮਿਲਣ ਦੇ ਵਿਚਾਰ ਲੈ ਕੇ ਦੇਸ
ਜਾਈਦਾ ਹੈ ਪਰ ਓਥੇ ਜਾ ਕੇ ਜਿਉਂ ਹੀ ਅੰਮ੍ਰਿਤਸਰ ਵਿਚ ਪਹੁੰਚੀਦਾ ਹੈ, ਓਥੇ ਦੇ ਹੀ ਹੋ ਕੇ
ਰਹਿ ਜਾਈਦਾ ਹੈ ਤੇ ਬਾਕੀ ਸਥਾਨਾਂ ਤੇ ਸੱਜਣਾਂ
ਨੂੰ ਅਗਲੀ ਵਾਰ ਮਿਲਣ ਦਾ ਵਿਚਾਰ ਬਣਾ ਕੇ ਵਾਪਸ ਮੁੜ ਆਈਦਾ ਹੈ।
ਖਡੂਰ ਖਡੂਰੂਰ ਸਾਹਿਬ ਜੀ ਦੀ ਯਾਤਰਾ:
ਇਸ ਫੇਰੀ ਦੌਰਾਨ ਇਕ ਖਾਸ ਯਾਤਰਾ ਦਾ ਜ਼ਿਕਰ ਕਰਨਾ ਮੈਂ ਭੁੱਲ ਹੀ ਚੱਲਿਆ ਸਾਂ। ਸ੍ਰੀ ਅਕਾਲ
ਤਖ਼ਤ ਸਾਹਿਬ ਜੀ ਦੇ ਸਾਬਕਾ
ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਮੇਰੇ ਉਸ ਸਮੇ ਦੇ ਮਿੱਤਰ ਹਨ ਜਦੋਂ ਮੈਂ
ਪ੍ਰਧਾਨ ਜੀ ਦਾ ਪੀ.ਏ. ਹੁੰਦਾ ਸੀ ਤੇ ਵੇਦਾਂਤੀ ਜੀ
ਗੁਰਦੁਆਰਾ ਪਿਪਲੀ ਸਾਹਿਬ ਗ੍ਰੰਥੀ ਦੀ ਸੇਵਾ ਕਰਦੇ ਸਨ। ਸਾਡੇ ਦੋਹਾਂ ਦੇ ਕਵਾਟਰ, ਸ੍ਰੀ
ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੀ ਉਪਰਲੀ
ਛੱਤ ਉਪਰ ਨਾਲ਼ੋ ਨਾਲ ਹੁੰਦੇ ਸਨ। ਮੇਰੀ ਜਾਣਕਰੀ ਅਤੇ ਯਕੀਨ ਅਨੁਸਾਰ ਜਥੇਦਾਰ ਜੋਗਿੰਦਰ ਸਿੰਘ
ਵੇਦਾਂਤੀ ਜੀ, ਮੁਕਾਬਲਤਨ ਬਾਕੀ
16
ਆਪਣੇ ਖੇਤਰ ਦੇ ਸਮਕਾਲੀ ਸੱਜਣਾਂ ਵਿਚੋਂ, ਗੁਰਬਾਣੀ ਦਾ ਗਿਆਨ, ਇਮਾਨਦਾਰੀ, ਸ਼ਰਾਫ਼ਤ, ਅਤੇ
ਨਿਮਰਤਾ ਵਿਚ ਨਿਵੇਕਲਾ ਸਥਾਨ
ਰੱਖਦੇ ਹਨ। ਹੈਰਾਨੀ ਭਰੀ ਖੁਸ਼ੀ ਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ
ਤੋਂ ਮੁਕਤ ਹੋ ਜਾਣ ਪਿੱਛੋਂ ਵੀ ਸਿੱਖ ਸੰਗਤਾਂ
ਅਤੇ ਸੰਸਥਾਵਾਂ ਦੇ ਦਿਲਾਂ ਅੰਦਰ, ਆਪ ਜੀ ਦੇ ਨਿਜੀ ਸਤਿਕਾਰ ਵਿਚ ਕੋਈ ਕਮੀ ਨਹੀਂ ਆਈ ਅਤੇ
ਨਾ ਹੀ ਜਥੇਦਾਰ ਜੀ ਨੂੰ ਅਜਿਹੇ
ਕਾਰਜ ਨਿਭਾਉਣ ਵਾਸਤੇ ਵਸੀਲਿਆਂ ਦੀ ਘਾਟ ਦਾ ਕਦੀ ਸਾਹਮਣਾ ਕਰਨਾ ਪਿਆ ਹੈ। ਆਪ ਜੀ ਹਰ ਸਮੇ
ਧਾਰਮਿਕ, ਵਿਦਿਅਕ,
ਸਮਾਜਕ ਕਾਰਜਾਂ ਵਿਚ ਜੁੱਟੇ ਹੋਏ ਹਨ। ਜਥੇਦਾਰ ਵੇਦਾਂਤੀ ਜੀ, ਪੁਰਾਣੀ ਮਿੱਤਰਤਾ ਕਰਕੇ ਜਦੋਂ
ਮੈ ਅੰਮ੍ਰਿਤਸਰ ਜਾਵਾਂ ਤਾਂ ਬੜੇ ਪ੍ਰੇਮ ਨਾਲ਼
ਮਿਲ਼ਦੇ ਹਨ। ਇਸ ਵਾਰੀਂ ਉਹਨਾਂ ਨੇ ਆਖਿਆ ਕਿ ਉਹ ਮੈਨੂੰ ਆਪਣੇ ਨਾਲ਼ ਸ੍ਰੀ ਖਡੂਰ ਸਾਹਿਬ ਲਿਜਾ
ਕੇ, ਓਥੇ ਚੱਲ ਰਹੇ ਧਾਰਮਿਕ
ਕਾਲਜ ਦੇ ਵਿਦਿਆਰਥੀਆਂਾ ਦੇ ਸਨਮੁਖ ਕਰਨਗੇ ਪਰ ਵਾਹਵਾ ਚਿਰ ਮੁੜ ਸਾਡਾ ਆਪਸੀ ਸੰਪਰਕ ਨਾ ਹੋ
ਸਕਿਆ। ਅਲਵਰ ਵਾਲ਼ੇ
ਸਮਾਗਮ ਤੇ ਅਸੀਂ ਮਿਲੇ ਤਾਂ ਫਿਰ ਸੰਪਰਕ ਕਰਕੇ, ਇਕ ਦਿਨ ਉਹ ਤਰਨ ਤਾਰਨੋ, ਮੇਰੇ ਚਿਰਕਾਲੀ
ਮਿੱਤਰ ਸ. ਕੁਲਜੀਤ ਸਿੰਘ ਜੀ ਦੇ
ਘਰੋਂ ਮੈਨੂੰ ਖਡੂਰ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਜੀ ਦੇ ਸਥਾਨ ਉਪਰ ਲੈ ਗਏ। ਪੁਰਾਣੇ
ਵਿਦਿਆਰਥੀਆਂ ਦੇ ਇਮਤਿਹਾਨ ਅਤੇ
ਨਵੀਂ ਕਲਾਸ ਵਾਸਤੇ ਵਿਦਿਆਥੀਆਂ ਦੇ ਦਾਖਲੇ ਵਾਸਤੇ ਇੰਟਰਵਿਊ ਦਾ ਕਾਰਜ ਹੋਣ ਕਰਕੇ,
ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਤਾਂ
ਮੁਲਤਵੀ ਹੋ ਗਿਆ ਤੇ ਗਿਆਨੀ ਵੇਦਾਂਤੀ ਜੀ, ਨਵੇਂ ਸੈਸ਼ਨ ਲਈ ਦਾਖ਼ਲ ਹੋਣ ਵਾਲ਼ੇ ਵਿਦਿਆਰਥੀਆਂ
ਦੀ ਇੰਟਰਵਿਊ ਵਾਲੇ ਕਾਰਜ ਵਿਚ
ਰੁਝ ਗਏ ਤੇ ਮੈਨੂੰ ਬਾਬਾ ਸੇਵਾ ਸਿੰਘ ਜੀ ਨੇ ਇਕ ਸੇਵਕ ਤੇ ਡਰਾਈਵਰ ਨਾਲ਼ ਕਾਰ ਰਾਹੀਂੇ ਦੂਜੇ
ਧਰਮ ਸਥਾਨਾਂ ਦੀ ਯਾਤਰਾ ਤੇ ਭੇਜ
ਦਿਤਾ। ਸੇਵਕ ਨੂੰ ਮਗਰੋਂ ਆਵਾਜ਼ ਮਾਰ ਕੇ ਹਿਦਾਇਤ ਕੀਤੀ, “ਗਿਆਨੀ ਜੀ ਨੂੰ ਬਾਗ ਜ਼ਰੂਰ ਵਿਖਾ
ਕੇ ਲਿਆਉਣਾ।“ ਸੰਤ ਸੇਵਾ ਸਿੰਘ ਜੀ
ਦੇ ਦੋ ਵਾਰ ਪਹਿਲਾਂ ਵੀ ਮੈਨੂੰ ਦਰਸ਼ਨ ਹੋ ਚੁੱਕੇ ਸਨ: ਇਕ ਵਾਰ ਮਾਰਚ 2009 ਨੂੰ, ਪੰਜਾਬੀ
ਸੱਥ ਲਾਂਬੜਾ ਦੇ ਸਾਲਨਾ ਸਮਾਗਮ ਸਮੇ, ਜਦੋਂ
ਮੇਰੀ ਚੌਥੀ ਕਿਤਾਬ ‘ਬਾਤਾਂ ਬੀਤੇ ਦੀਆਂ‘ ਰੀਲੀਜ਼ ਹੋਈ ਤੇ ਦੂਜੀ ਵਾਰ ਅੰਮ੍ਰਿਤਸਰ ਵਿਚ,
ਸਿੰਘ ਸਾਹਿਬ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ
ਦੀ ਸਪੁੱਤਰੀ ਦੇ ਅਨੰਦ ਕਾਰਜ ਸਮੇ।
ਸੰਤ, ਮਹਾਤਮਾਂ, ਮਹਾਂਪੁਰਸ਼, ਕੌਮੀ ਸੇਵਕ ਤਾਂ ਹੋਰ ਵੀ ਬਹੁਤ ਹੋਏ ਨੇ ਤੇ ਇਸ ਸਮੇ ਵੀ ਆਪਣੇ
ਆਪਣੇ ਕਾਰਜ ਖੇਤਰ ਵਿਚ,
ਬੜਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਪਰ ਮੇਰੇ ਮਨ ਤੇ ਜੋ ਭਗਤ ਪੂਰਨ ਸਿੰਘ ਜੀ, ਸੰਤ
ਬਲਬੀਰ ਸਿੰਘ ਸੀਂਚੇਵਾਲ਼ ਜੀ ਅਤੇ ਸੰਤ
ਸੇਵਾ ਸਿੰਘ ਜੀ ਦੀ ਸੇਵਾ ਦਾ ਅਸਰ ਹੈ, ਉਹ ਨਿਵੇਕਲਾ ਸਥਾਨ ਰੱਖਦਾ ਹੈ। ਖਡੂਰ ਸਾਹਿਬ ਨਗਰ
ਵਿਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ
ਕਮੇਟੀ ਕਰਦੀ ਹੈ। ਇਹਨਾਂ ਸਥਾਨਾਂ ਤੋਂ ਇਲਾਵਾ ਸੰਤ ਸੇਵਾ ਸਿੰਘ ਜੀ ਨੇ ਖਡੂਰ ਸਾਹਿਬ ਵਿਚ
ਕਈ ਸੰਸਥਾਵਾਂ ਦਾ ਨਿਰਮਾਣ ਕੀਤਾ ਹੈ। ਕੁਝ ਕੁ ਇਸ ਪ੍ਰਕਾਰ ਹਨ: ਇਕ ਦਰੱਖਤਾਂ ਦੀ ਵਿਸ਼ਾਲ
ਨਰਸਰੀ ਹੈ ਜਿਥੋਂ ਬੂਟੇ ਹੋਰਾਂ ਨੂੰ ਵੀ ਲਾਉਣ ਵਾਸਤੇ ਦਿਤੇ ਜਾਂਦੇ ਹਨ ਅਤੇ ਆਪ ਵੀ ਦੂਰ
ਦੂਰ ਤੱਕ ਦਰੱਖਤ ਲਗਾਏ ਜਾਂਦੇ ਹਨ। ਇਕ ਸੋਹਣੀ ਸਰਾਂ ਦੀ ਸਿਰਜਣਾ ਕੀਤੀ ਹੋਈ ਹੈ ਤੇ ਇਕ
ਵਿਸ਼ਾਲ ਫਾਰਮ ਔਰਗੈਨਿਕ ਖੇਤੀ ਦਾ ਹੈ, ਜਿਥੇ ਬਿਨਾ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਤੋਂ,
ਖੇਤੀ ਕੀਤੀ ਜਾਂਦੀ ਹੈ। ਇਕ ਵਿਸ਼ਾਲ ਬਾਗ ਵੀ ਲਗਾਇਆ ਹੋਇਆ ਜਿਸ ਵਿਚ ਭਾਂਤ ਭਾਂਤ ਦੇ ਨਾਯਾਬ
ਬੂਟੇ ਲੱਗੇ ਹੋਏ ਹਨ। ਇਹ ਬਾਗ ਵੀ ਕੁਦਰਤੀ ਵਸੀਲਿਆਂ ਦੀ ਵਰਤੋਂ ਨਾਲ਼ ਹੀ ਸਿਰਜਿਆ ਗਿਆ ਹੈ।
ਇਸ ਸਮੇ ਇਸ ਦੀ ਸੰਭਾਲ ਇਕ ਸੇਵਾ ਮੁਕਤ ਸੂਬੇਦਾਰ ਜੀ ਕਰ ਰਹੇ ਹਨ। ਇਕ ਸਕੂਲ ਦੀ ਬਹੁਤ ਵੱਡੀ
ਬਿਲਡਿੰਗ ਉਸਾਰੀ ਜਾ ਰਹੀ ਹੈ। ਸਭ ਤੋਂ ਵਿਸ਼ੇਸ਼ ਗਲ ਇਹ ਹੈ ਕਿ ਇਕ ਅੱਠ ਮਨਜ਼ਲਾ, ਗੋਲ਼
ਬਿਲਡਿੰਗ ਉਸਾਰੀ ਹੈ; ਇਸ ਕਰਕੇ ਕਿ ਇਸ ਨਗਰੀ ਵਿਚ ਅੱਠ ਪਾਤਿਸ਼ਾਹੀਆਂ ਦੇ ਚਰਨ ਪਏ ਸਨ। ਇਸ
ਬਿਲਡਿੰਗ ਦੀ ਹਰੇਕ ਸਟੋਰੀ ਤੇ ਇਕ ਵਿਦਿਅਕ ਸੰਸਥਾ ਸਥਾਪਤ ਹੈ। ਇਸ ਸਾਰੇ ਕੁਝ ਦੀ ਵਿਆਖਿਆ
ਵਿਚ, ਸਹੀ ਜਾਣਕਾਰੀ ਮਿਲਣ ਤੇ ਇਕ ਵੱਖਰਾ ਲੇਖ ਲਿਖਾਂਗਾ। ਸਵੇਰੇ ਅਸੀਂ ਗਏ ਤੇ ਰਾਤ ਨੂੰ
ਅੰਮ੍ਰਿਤਸਰ ਮੁੜ ਆਏ। ਸੰਤ ਜੀ ਦੇ ਸੇਵਕਾਂ ਨੇ ਮੇਰੇ ਨਾਲ਼ ਵੀ.ਆਈ.ਪੀ. ਵਾਲ਼ਾ ਵਰਤਾ ਕੀਤਾ ਤੇ
ਇਸ ਲਈ ਮੈਂ ਸਾਰਾ ਕੁਝ ਗਹੁ ਨਾਲ਼ ਨਾ ਵੇਖ ਸਕਿਆ ਕਿਉਂਕਿ ਸਤਿਕਾਰਤ ਵਰਤਾ ਦੇ ਭਾਰ ਹੇਠ ਮੈਂ
ਝੁਕਿਆ ਰਿਹਾ ਤੇ ਆਜ਼ਾਦੀ ਨਾਲ਼ ਸਾਰਾ ਕੁਝ ਵੇਖ ਸਮਝ ਨਾ ਸਕਿਆ। ਦਾਤੇ ਦੀ ਦਇਆ ਹੋਈ ਤਾਂ ਅਗਲੇ
ਚੱਕਰ ਸਮੇ, ਦੋ ਕੁ ਦਿਨ ਓਥੇ ਟਿਕ ਕੇ ਸਾਰੇ ਕੁਝ ਦੇ ਇਕੱਲਿਆਂ ਵਿਚਰ ਕੇ ਖੁਲ੍ਹੇ ਦਰਸ਼ਨ
ਦੀਦਾਰੇ ਕਰਨ ਦਾ ਯਤਨ ਕੀਤਾ ਜਾਵੇਗਾ।
ਅਖੀਰ 12 ਅਪ੍ਰੈਲ ਨੂੰ ਬੱਸ ਰਾਹੀਂ ਅੰਮ੍ਰਿਤਸਰੋਂ ਆਸਟ੍ਰੇਲੀਆ ਵੱਲ ਨੂੰ ਮੂੰਹ ਕਰਕੇ ਚੱਲ
ਪਿਆ। ਰਾਜਪੁਰੇ ਤੋਂ ਬੱਸ ਵਿਚ ਸਿਡਨੀ ਦਾ ਤਿਆਰ ਬਰ ਤਿਆਰ ਨੌਜਵਾਨ ਧਰਮਿੰਦਰ ਸਿੰਘ ਵੀ ਸ਼ਾਮਲ
ਹੋ ਗਿਆ। ਦਿੱਲੀ ਤੱਕ ਅਸੀਂ ਇਕੱਠੇ ਆਏ ਤੇ ਓਥੋਂ ਉਹ ਹੋਰ ਜਹਾਜ ਵਿਚ ਬੈਠ ਗਿਆ ਤੇ ਮੈਂ ਹੋਰ
ਵਿਚ। ਦਿੱਲੀਉਂ ਬੈਂਕਾਕ ਤੇ ਓਥੋਂ ਚੱਲ ਕੇ 14 ਅਪ੍ਰੈਲ ਨੂੰ ਸਵੇਰੇ ਸਿਡਨੀ ਆ ਉਤਰਿਆ। ਇਸ
ਤਰ੍ਹਾਂ ਮੇਰੀ ਇਸ ਵਾਰੀ, ਤਿੰਨ ਮਹੀਨੇ ਦੀ ਯਾਤਰਾ, ਰੌਣਕ ਮੇਲੇ ਵਿਚ ਪੂਰੀ ਹੋਈ।
+435 060 970
-0-
|