(1)
ਕਾਫ਼ਲੇ
ਧੁਰ ਅੰਦਰੋਂ ਨਿਕਲਿਆ
ਬੇਚੈਨ ਕਾਫ਼ਲਾ।
ਤੁਰ ਪਿਆ ਮੈਂ ਨਾਲ
ਗਾਹੇ ਦਹਿਦਿਸ
ਦੂਰ ਤੀਕ।
ਬੇਚੈਨੀ ਬਿਹਬਲ ਹੋ,
ਤੜਪਣ ਲੱਗੀ।
ਜੀਅ ਭਿਆਣਾ
ਮੁੜ ਪਿਆ ਘਰ ਨੂੰ।
ਦੂਰੋਂ ਦਿਸਿਆ
ਦਰ ‘ਚ ਖੜਾ ਉਡੀਕਦਾ
ਅਪਣਾ-ਆਪਾ।
ਅਸੀਂ ਉਮਡ ਕੇ ਮਿਲੇ
ਨੈਣੋਂ ਛਲਕੇ ਨੀਰ ‘ਚ
ਰੁੜ-ਪੁੜ ਗਿਆ...ਬੇਚੈਨ ਕਾਫ਼ਲਾ॥
***
(2)
ਖ਼ਾਲਸਾ /
ਸ਼ਾਨਾਂ ਤੋਂ ਸ਼ਾਨ ਵੱਧਕੇ ਦਮਦਾਰ ਖਾਲਸੇ ਦੀ
ਲਿਸ਼ਕਾਂ ਤੋਂ ਲਿਸ਼ਕਵੀਂ ਹੈ ਲਿਸ਼ਕਾਰ ਖਾਲਸੇ ਦੀ ॥1॥
Shinier than glitter, radiance and glorious is the glow of Khalsa
ਦਿਸਦਾ ਤੇ ਕੀ ਅਦਿਸਦਾ ਹਰ ਨੇਰ੍ਹ ਪਲ ‘ਚ ਮਿਟਦਾ
ਦਸ-ਸੂਰਜੀ ਪਵੇ ਜਦ ਚਮਕਾਰ ਖਾਲਸੇ ਦੀ ॥2॥
Cutting through darkness, lustrous glimmer of Khalsa
ਬੰਦੇ ਤੇ ਗ਼ਜ਼ਨਵੀ ਵਿੱਚ ਜੇ ਫ਼ਰਕ ਸੀ ਤਾਂ ਏਹੀ
ਕਿਰਪਾਨ ਬਣਕੇ ਚੱਲੀ ਤਲਵਾਰ ਖਾਲਸੇ ਦੀ ॥3॥
The difference between Banda and Gaznavi―the Kirpan of Khalsa
ਕਿਰਪਾਨ ਢਾਲ ਦੀ ਛਾਂ, ਰੌਸ਼ਨ ਖਿਆਲ ਦੀ ਛਾਂ
ਹਰ ਛਾਂ ਹੀ ਛਾਂ ਤੋਂ ਵੱਧਕੇ ਛਾਂ-ਦਾਰ ਖਾਲਸੇ ਦੀ ॥4॥
Like a shield of Kirpaan is the shadow of Khalsa
ਸਿਰ ਦੇ ਕੇ ਸਿਰ ਜੋ ਮਿਲਦਾ ਉਹ ਸਿਰ ਹੀ ਪਾ ਹੈ ਸਕਦਾ
ਸਿਰਦਾਰ ਸਰਬੁਲੰਦੀ ਸਰਦਾਰ ਖਾਲਸੇ ਦੀ ॥5॥
Only a sacrificial head can bear the honour of Khalsa
ਸੀਰਤ ਸਬੂਤੀ ਉੱਤੇ ਫੱਬੇ ਸਬੂਤੀ ਸੂਰਤ
ਸਭ ਫੱਬਤਾਂ ਚੋਂ ਫੱਬਤ ਫੱਬਦਾਰ ਖਾਲਸੇ ਦੀ ॥6॥
Graceful body, graceful soul―such is the beauty of Khalsa
ਤੇਰੇ ਨਾਲ ਨਾਲ ਚੱਲਣਾ ਕਿਰਦਾਰ ਖਾਲਸੇ ਦਾ
ਪਹਿਨਣ ਤੋਂ ਪਹਿਲਾਂ ਸੋਚੀਂ ਦਸਤਾਰ ਖਾਲਸੇ ਦੀ ॥7॥
Think when wearing the turban, the character of Khalsa
ਕਣ ਕਣ ਅਕਾਲ ਜੇਕਰ ਕਣ ਕਣ ਹੀ ਫੌਜ ਉਸਦੀ
ਕਣ ਕਣ ਨੂੰ ਹੀ ਲੋੜੀਂਦੀ ਸਰਕਾਰ ਖਾਲਸੇ ਦੀ ॥8॥
For every essence of creation, fights the army of Khalsa
ਹਰ ਘਰ ‘ਚ ਨੂਰ ਮੰਗੋ ਨਾ ਹੋਰ ਤੂਰ ਮੰਗੋ
ਹਰ ਘਰ ‘ਚ ਹੀ ਜ਼ਰੂਰੀ ਲਿਸ਼ਕਾਰ ਖਾਲਸੇ ਦੀ ॥9॥
What more is to ask than radiance, the glory of Khalsa
ਫੜ੍ਹ ਬਾਂਹ ਕਿੰਝ ਪੁਗਾਉਣੀ ਲਾ ‘ਪ੍ਰੀਤ’ ਕਿੰਝ ਨਿਭਾਉਣੀ
ਹੈ ਰੀਸ ਯਾਰੀਆਂ ਵਿੱਚ ਕਦ ਯਾਰ ਖਾਲਸੇ ਦੀ ॥10॥
Forever strong and true is the friendship of Khalsa
-0-
|