ਜੰਤਰ ਮੰਤਰ, ਦਿੱਲੀ।ਮੁੱਖ-ਮੰਤਰੀ, ਉਪ-ਮੁੱਖ-ਮੰਤਰੀ, ਐਮ.ਪੀ. ਸ, ਮੰਤਰੀਆਂ ਸਮੇਤ 67 ਐਮ.
ਐਲ. ਏ. ਅਤੇ ਸਾਹਮਣੇ ਖੜ੍ਹੇ ਚਾਰ, ਪੰਜ ਹਜਾਰ ਕਿਸਾਨਾ ਦੇ ਹੁੰਦੀ ਸੁੰਦੀ ਇਕ ਨੌਜੁਆਨ ਫਾਹਾ
ਲੈ ਕੇ ਮਰ ਗਿਆ।ਮਸਲਾ ਇਹ ਨੀ ਕਿ ਉਹਨੂੰ ਬਚਾਇਆ ਜਾ ਸਕਦਾ ਸੀ ਜਾਂ ਨਹੀਂ।ਮਸਲਾ ਇਹ ਹੈ ਕਿ
ਬਚਾਉਣ ਲਈ ਉੱਦਮ ਕੀ ਕੀਤਾ ਗਿਆ? ਹਾਦਸੇ ਤੋਂ ਬਾਅਦ ਜਿਹੜੇ ਬਿਆਨ ‘ਆਪ‘ ਦੇ ਨੇਤਾਵਾਂ ਦੇ
ਆਏ: ਖਾਸ ਤੌਰ ਤੇ ਕੁਮਾਰ ਵਿਸ਼ਵਾਸ਼ ਵੱਲੋਂ ਮੰਚ ਤੋਂ ਕੀਤੇ ਐਲਾਨ ਅਤੇ ਆਸ਼ੂਤੋਸ਼ ਦਾ ਟਵੀਟ
ਸੰਵੇਦਨਹੀਣਤਾ ਤੋਂ ਅਗਾਂਹ ਦੀ ਦੱਸ ਪਾਉਂਦੇ ਹਨ।ਇਕ ਸੰਕੇਤ ਇਹ ਹੈ ਕਿ ਉਸ ਸਾਰੀ ਭੀੜ ਵਿਚ
ਨੇਤਾ ਕੋਈ ਨਹੀਂ ਸੀ। ਮੁੰਡਾ ਬਚ ਗਿਆ ਹੁੰਦਾ ਜੇ ਮੰਚ ਤੇ ਬੈਠੇ ਸੱਜਣਾ ਨੇ ਨੇਤਾ ਹੋਣ ਦਾ
ਭਰਮ ਨਾ ਸਿਰਜਿਆ ਹੁੰਦਾ।ਫੇਰ ਭੀੜ ਦੀ ਥਾਂ ਲੋਕ ਹੁੰਦੇ ਤੇ ਆਪ ਮੁਹਾਰੇ ਉੱਦਮ ਕਰਦੇ.
ਮੈਂ ਜਦੋਂ ਇਹ ਖਬਰ ਦੇਖ/ਸੁਣ ਰਿਹਾ ਸੀ ਤਾਂ ਬੜੇ ਸਾਲ ਪਹਿਲਾਂ ਦੀ ਇਕ ਨਗੂਣੀ ਜਿਹੀ
ਘਟਨਾ ਅਚਾਨਕ ਮੇਰੇ ਲਈ ਮਹੱਤਵਪੂਰਨ ਬਣ ਗਈ।ਲਿਖਣ ਮੈਂ ਇਸ ਲਈ ਲੱਗਿਆ ਹਾਂ ਕਿ ਲੀਡਰ ਹੋਣਾ
ਕੋਈ ਬੰਦੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ। ਮੌਕਾ ਸਾਂਭ ਕੇ ਲੀਡਰਸ਼ਿਪ ਕਮਾਉਣੀ ਪੈਂਦੀ
ਹੈ। ਵੀਹ ਕੁ ਸਾਲ ਹੋਏ ਹੋਣਗੇ ਕਿ ਅਕਾਲੀ ਨੇਤਾ ਕਰਨੈਲ ਸਿੰਘ ਪੰਜੌਲੀ ਨਾਲ ਮੈਂ ਫਿਰੋਜ਼ਪੁਰ
ਤੋਂ ਆ ਰਿਹਾ ਸਾਂ। ਸਵੇਰੇ ਗਏ ਸਾਂ ਤੇ ਕੰਮ ਹੁੰਦੀ ਸਾਰ ਮੁੜ ਆਏ ਸਾਂ। ਪੰਜੌਲੀ ਨੂੰ
ਲਗਾਤਾਰ ਗੱਡੀ ਚਲਾਉਂਦਿਆਂ ਲਗੱਭਗ ਅੱਠ ਘੰਟੇ ਹੋ ਗਏ ਸਨ ਜਦੋਂ ਅਸੀਂ ਲੁਧਿਆਣੇ ਜਸਵਿੰਦਰ
ਸਿੰਘ ਬਲੀਏਵਾਲ ਦੇ ਢਾਬੇ ‘ਪਾਲੀ ਦਾ ਢਾਬਾ‘ ਤੇ ਰੋਟੀ ਖਾਣ ਲਈ ਰੁਕੇ। ਚੰਗੀ ਲਗਦੀ ਕੂਲੀ
ਜਿਹੀ ਧੁੱਪ ‘ਚ ਰੱਖੀਆਂ ਕੁਰਸੀਆਂ ਤੇ ਅਸੀਂ ਅਜੇ ਬੈਠੇ ਹੀ ਸਾਂ, ਬਹਿਰਾ ਪਾਣੀ ਦਾ ਜੱਗ ਤੇ
ਗਲਾਸ ਮੇਜ਼ ਤੇ ਰੱਖ ਕੇ ਅਜੇ ਮੁੜਿਆ ਵੀ ਨਹੀਂ ਸੀ ਕਿ ਪੰਜੌਲੀ ਇਕਦਮ ਉੱਠਿਆ ਜਿਵੇਂ ਸੱਪ ਤੇ
ਪੈਰ ਧਰਿਆ ਗਿਆ ਹੁੰਦਾ ਹੈ। ਜਦ ਨੂੰ ਉਹਦੀ ਕਹੀ ਗੱਲ ‘ਉਹ ਮਾਰਤੀ3‘ ਮੇਰੇ ਸਮਝ ਆਈ,
ਪੰਜੌਲੀ ਸੌ ਕੁ ਮੀਟਰ ਦੂਰ ਦਿਸਦੀ ਫਿਰੋਜ਼ਪੁਰ ਰੋਡ ਵੱਲ ਅੱਧਾ ਰਸਤਾ ਪਾਰ ਕਰ ਗਿਆ ਸੀ। ਇਸ
ਤੋਂ ਬਾਅਦ ਕੁਲ ਦੋ ਮਿੰਟ ਦੇ ਵੀ ਘੱਟ ਸਮੇਂ ਵਿਚ ਜੋ ਵਾਪਰਿਆ, ਉਦੋਂ ਤਾਂ ਸਮਝ ਨੀ ਆਇਆ ਪਰ
ਬਾਅਦ ‘ਚ ਉਸ ਦੀਆਂ ਕੜੀਆਂ ਜੋੜਦਿਆਂ ਸਮਝ ਆਉਂਦੀ ਹੈ ਕਿ ਕੁੱਲ ਮਿਲਾ ਕੇ ਘਟਨਾ ਇਉਂ ਹੋਈ
ਸੀ:
ਇਕ ਤੇਜ਼ ਜਾਂਦੀ ਕਾਰ ਨੇ ਇਕ ਰਿਕਸ਼ੇ ਨੂੰ ਫੇਟ ਮਾਰੀ। ਰਿਕਸ਼ੇ ਵਿਚ ਸੱਠਾਂ ਤੋਂ ਟੱਪਿਆ ਇਕ
ਜੋੜਾ ਬੈਠਾ ਸੀ। ਪੰਜੌਲੀ ਨੇ ਐਕਸੀਡੈਂਟ ਹੋਣ ਤੋਂ ਵੀ ਪਹਿਲਾਂ ਅੰਦਾਜ਼ਾ ਲਾ ਲਿਆ ਕਿ ਕੀ ਹੋਣ
ਵਾਲਾ ਸੀ। ਉਸਦੀ ਫੁਰਤੀ ਅਤੇ ਹਾਜ਼ਰ ਦਿਮਾਗੀ ਦੀ ਹੱਦ ਸੀ ਕਿ ਉਹ ਉੱਠ ਕੇ ਭੱਜਣ ਵੇਲੇ ਪਾਣੀ
ਵਾਲਾ ਜੱਗ ਚੁੱਕਣਾ ਨਹੀਂ ਸੀ ਭੁੱਲਿਆ ਤੇ ਜਦ ਨੂੰ ਮੈਂ ਪਹੁੰਚਿਆ ਪੰਜੌਲੀ ਰਿਕਸ਼ੇ ‘ਚੋਂ
ਗਿਰੀ ਔਰਤ ਦਾ ਲਹੂ ਲੁਹਾਣ ਸਿਰ ਹੱਥ ਤੇ ਬੋਚੀਂ, ਪਾਣੀ ਦਾ ਜੱਗ ਉਹਦੇ ਮੂੰਹ ਨੂੰ ਲਾਈਂ
ਬੈਠਾ ਸੀ। ਸੜਕ ਤੇ ਜਾਣ ਵਾਲੇ ਵੀ ਬਾਅਦ ‘ਚ ‘ਕੱਠੇ ਹੋਏ…
”ਓਸ ਕਾਰ ਦੀ ਟਾਕੀ ਖੋਲ੍ਹ3”, ਪੰਜੌਲੀ ਨੇ ਮੇਰੇ ਵੱਲ ਦੇਖਦਿਆਂ ਹੁਣੇ ਆ ਕੇ ਰੁਕੀ ਕਾਰ
ਵੱਲ ਇਸ਼ਾਰਾ ਕੀਤਾ।ਉਹਦੀ ਆਵਾਜ਼ ਸੁਣਕੇ ਕਾਰ ਦੇ ਕੋਲ ਖੜ੍ਹੇ ਕਿਸੇ ਜਣੇ ਨੇ ਜਦ ਨੂੰ ਤਾਕੀ
ਖੋਲ੍ਹੀ, ਪੰਜੋਲੀ ਨੇ ਇਕ ਹੋਰ ਜਣੇ ਦੀ ਮਦਦ ਨਾਲ ਜ਼ਖਮੀ ਔਰਤ ਨੂੰ ਕਾਰ ਦੀ ਪਿਛਲੀ ਸੀਟ ਤੇ
ਲਿਆ ਰੱਖਿਆ। ਕਾਰ ਵਾਲਾ ਕੋਈ ਪ੍ਰਤੀਕ੍ਰਿਆ ਕਰਦਾ ਇਸ ਤੋਂ ਪਹਿਲਾਂ ਪੰਜੌਲੀ ਹੁਕਮ ਦੇ
ਚੁੱਕਿਆ ਸੀ, ”ਦਇਆਨੰਦ ਹਸਪਤਾਲ3ਭਜਾ ਲੈ3”। ਕਾਰ ਵਾਲੇ ਮੁੰਡੇ ਨੇ ਮੈਂ3ਮੈਂ ਜਹੀ ਕੀਤੀ ਤਾਂ
ਉਹਦੇ ਵਾਲੇ ਪਾਸੇ ਜਾ ਖੜ੍ਹਿਆ ਪੰਜੌਲੀ ਕਹਿ ਰਿਹਾ ਸੀ,” ਕੁਸ਼ ਨੀ ਹੁੰਦਾ3ਕੋਈ ਪੁੱਛੇ ਮੇਰਾ
ਨਓਂ ਲੈ ਦੀਂ3ਕਹਿ ਕਰਨੈਲ ਸਿੰਘ ਪੰਜੌਲੀ ਨੇ ਕਿਹੈ3ਤੂੰ ਚੱਲ 3ਮੈਂ ਕਰਦੈਂ ਫੋਨ3” ਪੰਜੌਲੀ
ਨੇ ਕਾਰ ਨੂੰ ਧੱਕਾ ਦਿੰਦਿਆਂ ਕਿਹਾ। ਰਿਕਸ਼ੇ ‘ਚੋਂ ਉਤਰ ਕੇ ਆਇਆ ਬੰਦਾ ਬਾਅਦ ‘ਚ ਇਕ ਮੋਟਰ
ਸਾਈਕਲ ਤੇ ਬਿਠਾਇਆ ਤੇ ਅਸੀਂ ਵਾਪਿਸ ਮੁੜੇ।ਇਹ ਗੱਲ ਤਾਂ ਉਹਨੇ ਰਾਹ ‘ਚ ਦੱਸੀ ਬਈ ਇਹ ਸਾਰਾ
ਕੁਝ ਕਰਨ ਦੇ ਵਿਚ ਹੀ ਕਿਤੇ ਉਹਨੇ ਰਿਕਸ਼ੇ ਵਾਲੇ ਨੂੰ ਖਿਸਕਾ ਦਿੱਤਾ ਸੀ3”ਲੋਕਾਂ ਨੇ ਐਵੇਂ
ਕੁੱਟ ਦੇਣਾ ਸੀ3” ਉਸ ਦਿਨ ਤੋਂ ਸੌ ਸਿਆਸੀ ਮੱਤਭੇਦਾਂ ਦੇ ਬਾਵਜੂਦ ਪੰਜੌਲੀ ਮੇਰੇ ਸਭ ਤੋਂ
ਸਤਿਕਾਰਤ ਮਿੱਤਰਾਂ ‘ਚੋਂ ਇਕ ਹੋ ਗਿੳੱ.
ਦਿੱਲੀ ਮੰਚ ਤੇ ਬੈਠੇ ਅਤੇ ਸਾਹਮਣੇ ਖੜ੍ਹੇ ਹਰ ਬੰਦੇ ਦੇ ਸਾਹਮਣੇ ਚੁਣੌਤੀ ਸੀ।ਕੋਈ ਉਸ
ਮੌਕੇ ਦੇ ਬਰਾਬਰ ਨਾ ਤੁਲ ਸਕਿਆ।ਠੀਕ ਐ!ਤਾਂ ਵੀ ਅਸੀਂ ਨੇਤਾਵਾਂ ਤੋਂ ਘੱਟੋ ਘੱਟ ਉਸ
ਸੰਵੇਦਨਹੀਣਤਾ ਦੀ ਆਸ ਤਾਂ ਨਹੀਂ ਹੀ ਰੱਖਦੇ ਜਿਹੜੀ ਉਹਨਾ ਦੇ ਬਿਆਨਾ,ਟਿੱਪਣੀਆਂ ਵਿਚੋਂ
ਸਾਹਮਣੇ ਆਉਂਦੀ ਹੈ…
3ਆਸ਼ੂਤੋਸ਼ ਦਾ ਟਵੀਟ ਅਤੇ ਵਿਅੰਗਮਈ ਸੁਰ ‘ਚ ਬੋਲ ਕੇ ਕੀਤੀ ਟਿੱਪਣੀ ਐ,”ਅਰਵਿੰਦ ਭਾਈ ਕੀ
ਗਲਤੀ ਹੈ3ਅਗਲੀ ਬਾਰ ਕੋਈ ਬਰਿਕਸ਼ ਪੇ ਚੜ੍ਹੇਗਾ ਤੋ ਮੁੱਖ ਮੰਤਰੀ ਕੋ ਖੁਦ ਬਰਿਕਸ਼ ਪਰ ਚੜ੍ਹ
ਕੇ ਉਸੇ ਬਚਾਨਾ ਚੱਹੀਏ…"
ਉਪਰੋਕਤ ਐਕਸੀਡੈਂਟ ਦੀ ਕਹਾਣੀ ਸੁਣਾਉਣ ਤੋਂ ਮੇਰਾ ਮਤਲਬ ਆਸ਼ੂਤੋਸ਼ ਤੋਂ ਇਹ ਪੁੱਛਣਾ ਵੀ
ਹੈ: ”ਕਿਓਂ ਨਹੀਂ ਬਚਾਨਾ ਚਾਹੀਏ?”
-0- |