Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 
Online Punjabi Magazine Seerat


ਚਾਰ ਗਜ਼ਲਾਂ
- ਗੁਰਨਾਮ ਢਿੱਲੋ

 

(1)
ਚੰਦ, ਤਾਰਿਆਂ ਦੇ ਕਪੜੇ ਜਦ ਹੁਸਨ ਪਹਿਨ ਕੇ ਆਵੇ ।
ਅੰਬਰ ਉੱਤੇ ਉਸ ਦਿਨ ਸੂਰਜ ਚ੍ਹੜਨੋ ਵੀ ਸ਼ਰਮਾਵੇ ।

ਪੱਟ ਚੀਰ ਕੇ ਮਾਸ ਖੁਆਉਣਾ ਕੰਮ ਨਹੀਂ ਹੈ ਔਖਾ
ਔਖਾ ਕੰਮ ਹੈ, ਡੁੱਬਦੇ ਯਾਰ ਨੂੰ ਫੜ ਕੇ ਪਾਰ ਲੰਘਾਵੇ ।

ਕੰਨ ਪੜਵਾ ਕੇ ਮੁੰਦਰਾਂ ਪਾਉਣਾ ਹੱਥ ਵਿੱਚ ਫੜਨਾ ਕਾਸਾ
ਇਸ਼ਕ ਨੇ ਜਿਸ ਨੂੰ ਪਾਗਲ ਕੀਤਾ ਉਹ ਇੰਝ ਯਾਰ ਮਨਾਵੇ ।

ਅੱਜ ਕੱਲ੍ਹ ਆਸ਼ਕ ਵਾਂਗ ਹਵਾ ਦੇ ਝੱਟ ਬਦਲਦੇ ਪਾਸਾ
ਕੌਣ ਕਰੇ ਕੁਰਬਾਨੀ ਏਨੀ, ਲਾ ਕੇ ਤੋੜ ਨਿਭਾਵੇ ।

ਚੰਨ, ਚਕੋਰੀ ਪ੍ਰੀਤ ਹੈ ਫੋਕੀ, ਮੋਹ ਵੀ ਗ਼ੈਰ-ਯਕੀਨੀ
ਲਗਦੈ ਪਤਾ ਜਦੋਂ ਕੋਈ ਨੇੜੇ ਹੋ ਕੇ ਪਿਆਰ ਪੁਗਾਵੇ ।

ਕੱਚੀ ਉਮਰ ”ਤੇ ਕੱਚੇ ਜਜ਼ਬੇ, ਟੁੱਟ ਜਾਣੀ ਇਹ ਯਾਰੀ
ਫੜ ਕੇ ਡੋਰ ਪਤੰਗ ਜਿਉਂ ਕੋਈ ਬਾਰਸ਼ ਵਿੱਚ ਉਡਾਵੇ ।

ਧਰਤੀ ਦੇ ਘਰ ਸੂਰਜ ਢੁੱਕਾ ਪਉਣਾਂ ਦੇਣ ਵਧਾਈਆਂ
ਕਾਇਨਾਤ ਬਣੀ ਸੰਵਰੀ ਹੈ ਜਿਉਂ ਚੱਲੀ ਮੁਕਲਾਵੇ ।
..........................................................................................................
( 2 )
ਗਜ਼ਲ
..............................
ਸੌਖਾ ਨਹੀਂ ਇਹ ਸਾਗਰ ਤਰਨਾ।
ਜੋ ਕੁੱਝ ਕਹਿਣਾ ਉਹ ਕੁੱਝ ਕਰਨਾ ।

ਦੁਸ਼ਟਾ ! ਮੇਰੇ ਮੱਥੇ ਨਾ ਲੱਗ
ਮੁਸ਼ਕਲ ਹੋਰ ਗੁਨਾਹ ਨੂੰ ਜਰਨਾ ।

ਅੰਬਰ ! ਤੂੰ ਵੇਖੇਂ ਗਾ ਮੇਰਾ
ਸਾਗਰ ਨੂੰ ਸਿੱਪੀ ਵਿੱਚ ਭਰਨਾ ।

ਧਰਤੀ ਮਾਂ ! ਮੈਂ ਤੇਰਾ ਪੁੱਤਰ
ਤੇਰੀ ਖ਼ਾਤਰ ਜੀਣਾ ਮਰਨਾ ।

ਨਦੀਏ! ਹਾੜਾ !! ਨੀਵੀਂ ਹੋ ਜਾ
ਜਾਣਾ ਪਾਰ, ਨਾ ਆਵੇ ਤਰਨਾ ।

ਸੂਰਜ ! ਸੱਚੀ ਸੱਚੀ ਦੱਸ ਦੇ
ਚੜ੍ਹਨਾ, ਜਾਂ ਨੇਰੇ ਤੋਂ ਡਰਨਾ ।

ਰਾਤ ! ਬੜਾ ਹੁਣ ਸਹਿਜ ਹੋ ਗਿਆ
ਤੇਰਾ ਪਲਕਾਂ ਵਿੱਚ ਉਤਰਨਾ ।

ਤੂੰ ! ਕੈਸਾ ਮਹਿਮਾਨ ਹੈਂ ਮੇਰਾ
ਘਰ ਵੀ ਆਇਆ, ਆਇਆ ਪਰ ਨਾ ।

ਦਿਲਬਰ! ਦਿਲ ਵਿੱਚ ਵੱਸ ਜਾ ਮੇਰੇ
ਦਿਲ ਹੈ ਮੇਰਾ, ਮੇਰਾ ਘਰ ਨਾ ।
................................................................................................................................
( 3 )
ਗਜ਼ਲ
................................
ਇਹ ਸਰਦ ਚਾਨਣੀ, ਇਹ ਗਰਮ ਚਾਨਣੀ ।
ਮਾਰ ਦੇਵੇ ਨਾ ਤੈਂਨੂੰ ਨਰਮ ਚਾਨਣੀ !

ਜਿੰਨਾ ਮਰਜ਼ੀ ਵਿਖਾਵਾ ਤੂੰ ਕਰ ਹੁਸਨ ਦਾ
ਛੱਡੀਂ ਐਪਰ ਕਦੀ ਨਾ ਸ਼ਰਮ ਚਾਨਣੀ ।

ਪਾਰ ਸੀਨੇ ਦੇ ਤੇਰੇ ਕਰਾਂ ਗਾ ਮੈਂ ਤੀਰ
ਕਿੱਥੋਂ ਹੋਇਆ ਇਹ ਤੈਂਨੂੰ ਭਰਮ ਚਾਨਣੀ ।

ਹੋਂਣ ਜਿੱਨ੍ਹੇ ਵੀ ਗੁਣ ਬਾਤ ਚੰਗੀ ਹੈ ਪਰ
ਉੱਤਮ ਸੱਭ ਤੋਂ ਹੈ ਚੰਗਾ ਕਰਮ ਚਾਨਣੀ ।

ਰੁੱਤ ਆਈ ਤਾਂ ਫੁੱਲਾਂ ਨੇ ਖਿੜ ਕੇ ਕਿਹਾ
ਮਹਿਕ ਵੰਡਣੀ ਹੈ ਸਾਡਾ ਧਰਮ ਚਾਨਣੀ ।
................................................................................................................................
(4 )
ਗਜ਼ਲ
ਨਾ ਆਪਣਾ ਤੇ ਨਾ ਕੋਈ ਬੇਗਾਨਾ ਛੱਡਦਾ ਹੈ ।
ਜੋ ਹਲਕਾਇਆ ਹੋਵੇ ਉਹ ਹਰ ਇੱਕ ਨੂੰ ਵੱਢਦਾ ਹੈ ।

ਤਾਕਤ ਜਦ ਵੀ ਹੱਥਾਂ ਵਿੱਚ ਆ ਜਾਵੇ ਹਿਟਲਰ ਦੇ
ਉਹ ਇਤਿਹਾਸ ਦੇ ਦਿਲ ਵਿੱਚ ਸੇਹ ਦਾ ਤਕਲਾ ਗੱਡਦਾ ਹੈ ।

ਕੁਈ ਸੁਰੰਗਾਂ ਏਸ ”ਚ ਬੀਜਦਾ ਹੈ ਬਾਰੂਦ ਦੀਆਂ
ਕੋਈ ਸਮੁੰਦਰ ਵਿੱਚੋਂ ਹੀਰੇ ਮੋਤੀ ਕੱਢਦਾ ਹੈ ।

ਕੋਈ ਮਾਰਦਾ ਠੋਕਰ ਉੱਚੇ ਤਖਤਾਂ , ਤਾਜ਼ਾਂ ਨੂੰ
ਕੋਈ ਰੁਤਬਾ ਲੈਣ ਲਈ ਦੋਵੇਂ ਹੱਥ ਅੱਡਦਾ ਹੈ ।

ਮੰਜ਼ਲ ਉਹਦੇ ਪੈਰਾਂ ਨੂੰ ਹੱਥ ਆਪ ਲਗਾ ਦੇਵੇ
ਜਿੱਸ ਨੂੰ ਖ਼ੌਫ ਰਤਾ ਨਹੀਂ ਰਾਹ ਦੇ ਟੋਏ, ਖੱਡ ਦਾ ਹੈ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346