Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 
Online Punjabi Magazine Seerat

ਟੋਕਰੀ ਦੇ ਸੇਬ
- ਪਿਆਰਾ ਸਿੰਘ ਭੋਗਲ (98720-42611)

 

ਮੈਨੂੰ ਸੌਦਾ ਮਨਜ਼ੂਰ ਹੈ। ਪਰ ਇੱਕ ਸ਼ਰਤ ਹੈ। ਹਰ ਕੋਈ ਸਾਡੇ ਵੱਲ ਆਏ। ਜੇ ਟੋਕਰੀ ਸੇਬਾਂ ਨਾਲ ਭਰੀ ਹੋਵੇਗੀ, ਤਾਂ ਹੀ ਮੈਂ ਸੌਦਾ ਮੰਨਾਂਗਾ। ਜੇ ਟੋਕਰੀ ਵਿੱਚ ਸੇਬ ਪੂਰੇ ਨਹੀਂ ਹੋਏ, ਤਾਂ ਮੈਨੂੰ ਗੱਲ ਪ੍ਰਵਾਨ ਨਹੀਂ।”
“ਮੈਨੂੰ ਦਰਜਨ ਸੇਬ ਤਾਂ ਰੱਖ ਲੈਣ ਦੀ ਖੁਲ੍ਹ ਹੋਣੀ ਚਾਹੀਦੀ ਐ।”
“ਦਰਜਨ ਬਹੁਤ ਜਿ਼ਆਦਾ ਹੈਨ। ਤੁਸੀਂ ਦੋ ਸੇਬ ਰੱਖ ਲੈਣੇ।”
“ਇਹ ਬਹੁਤ ਥੋੜ੍ਹੇ ਐ।”
“ਫ਼ੇਰ?”
“ਵੱਧ ਤੋਂ ਵੱਧ ਛੇ ਸੇਬ ਟੋਕਰੀ ਤੋਂ ਬਾਹਰ ਰਹਿਣ ਦੀ ਆਗਿਆ ਦੇ ਸਕਦਾ ਹਾਂ।”
ਉੱਪਰਲੀ ਗੱਲਬਾਤ ਥੋਕ-ਮੰਡੀ ਦੇ ਆੜ੍ਹਤੀ ਵਪਾਰੀ ਅਤੇ ਕਿਸੇ ਪਰਚੂਨ-ਦੁਕਾਨਦਾਰ ਵਿਚਕਾਰ ਨਹੀਂ। ਦੋ ਵੱਡੀਆਂ ਹਸਤੀਆਂ ਵਿਚਕਾਰ ਹੈ। ਇਹ ਹਸਤੀਆਂ ਸਨ, ਲਾਰਡ ਮਾਊਂਟ ਬੈਟਨ ਅਤੇ ਸਰਦਾਰ ਵਲਭ ਭਾਈ ਪਟੇਲ। ਗੱਲਬਾਤ ਵੀ ਸੇਬਾਂ ਬਾਰੇ ਨਹੀਂ ਸੀ। ਅੰਗਰੇਜ਼ਾਂ ਦੇ ਰਾਜ ਵਿੱਚ ਰਾਜ ਕਰਦੇ ਰਹੇ ਦੇਸੀ ਰਾਜਿਆਂ ਦੀਆਂ ਰਿਆਸਤਾਂ ਬਾਰੇ ਸੀ। ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼ ਬਣਨ ਵਾਲੇ ਸਨ। ਲਾਰਡ ਮਾਊਂਟ ਬੈਟਨ ਅਤੇ ਸਰਦਾਰ ਪਟੇਲ ਦੋਵੇਂ ਦੇਸੀ ਰਿਆਸਤਾਂ ਦੇ ਭਵਿੱਖਤ ਬਾਰੇ ਮਨ ਹੀ ਮਨ ਵਿੱਚ ਸੋਚ ਰਹੇ ਸਨ। ਮਾਊਂਟ ਬੈਟਨ ਨੇ ਹੀ ਪਹਿਲ ਕਰ ਕੇ ਸਰਦਾਰ ਪਟੇਲ ਨੂੰ ਵਾਇਸਰਾਏ ਹਾਊਸ ਬੁਲਾਇਆ ਸੀ। ਬਰਤਾਨੀਆਂ ਦੀ ਪਾਰਲੀਮੈਂਟ ਨੇ ਜਿਹੜਾ ‘ਇੰਡੀਆ ਇੰਡੀਪੈਂਡੈਂਸ ਐਕਟ’ ਪਾਸ ਕੀਤਾ ਸੀ, ਉਸ ਵਿੱਚ ਭਾਰਤ ਤੇ ਪਾਕਿਸਤਾਨ ਨੂੰ ਆਜ਼ਾਦੀ ਦਿੱਤੀ ਜਾ ਰਹੀ ਸੀ, ਤੇ ਦੇਸੀ ਰਿਆਸਤਾਂ ਨੂੰ ਇਹ ਖੁਲ੍ਹ ਦਿੱਤੀ ਗਈ ਸੀ ਕਿ ਉਹ ਭਾਰਤੀ ਸੰਘ ਜਾਂ ਪਾਕਿਸਤਾਨ ਵਿਚ ਰਲ ਜਾਣ, ਜਾਂ ਜੇ ਚਾਹੁਣ ਤਾਂ ਆਜ਼ਾਦ ਰਹਿਣ। ਰਿਆਸਤਾਂ ਨੂੰ ‘ਆਜ਼ਾਦ’ ਰਹਿਣ ਦਾ ਲਾਲਚ ਕੁਝ ਬਹੁਤਾ ਹੀ ਭਰਮਾ ਰਿਹਾ ਸੀ। ਵਾਇਸਰਾਏ ਦੀ ਆਪਣੀ ਹੀ ਕੌਂਸਲ ਦਾ ਇੱਕ ਵੱਡਾ ਅਧਿਕਾਰੀ ਸਰ ਕੋਨਰਡ ਕੋਰਫ਼ੀਲਡ, ਜਿਸਦਾ ਕੰਮ ਹੁਣ ਤੱਕ ਦੇਸੀ ਰਿਆਸਤਾਂ ਨਾਲ ਬ੍ਰਿਟਿਸ਼ ਸਰਕਾਰ ਵੱਲੋਂ ਵਰਤੋਂ-ਵਿਹਾਰ ਕਰਨਾ ਸੀ, ਮਾਊਂਟ ਬੈਟਨ ਨੂੰ ਦੱਸੇ ਬਿਨਾਂ ਲੰਦਨ ਜਾ ਆਇਆ ਸੀ, ਤੇ ਬਰਤਾਨੀਆ ਸਰਕਾਰ ਨੂੰ ਅਪੀਲ ਕਰ ਆਇਆ ਸੀ ਕਿ ਦੇਸੀ ਰਿਆਸਤਾਂ ਨੂੰ ਆਜ਼ਾਦ ਰਹਿਣ ਦੀ ਆਗਿਆ ਦੇ ਦਿੱਤੀ ਜਾਵੇ। ਬਰਤਾਨੀਆ ਸਰਕਾਰ ਨੇ ਉਸਦੀ ਪੂਰੀ ਗੱਲ ਨਹੀਂ ਮੰਨੀ ਸੀ। ਥੋੜ੍ਹੀ ਮੰਨ ਲਈ ਸੀ। ਪਹਿਲਾ ਅਧਿਕਾਰ ਇਹ ਦੇ ਦਿੱਤਾ ਸੀ ਕਿ ਭਾਰਤ ਜਾਂ ਪਾਕਿਸਤਾਨ ਵਿੱਚ ਜਜ਼ਬ ਹੋ ਜਾਣ। ਜੇ ਜਿ਼ਆਦਾ ਹੀ ਸ਼ੌਂਕ ਹੈ, ਤਾਂ ਆਜ਼ਾਦ ਰਹਿ ਲੈਣ। ਲਾਲਚ ਮਾਊਂਟ ਬੈਟਨ ਨੂੰ ਵੀ ਸੀ ਕਿ ਆਜ਼ਾਦ ਹੋ ਰਹੇ ਇਨ੍ਹਾਂ ਦੋਨਾਂ ਦੇਸ਼ਾਂ ਨਾਲ ਬਰਤਾਨੀਆ ਦਾ ਸੰਬੰਧ ਬਿਲਕੁਲ ਹੀ ਨਾ ਟੁੱਟ ਜਾਏ। ਇਸ ਲਈ ਓਹਨੇ ਨਹਿਰੂ ਅਤੇ ਜਿਨਾਹ ਦੋਨਾਂ ਨੂੰ ਪ੍ਰੇਰ ਲਿਆ ਸੀ ਕਿ ਆਜ਼ਾਦ ਹੋ ਜਾਣ ਤੋਂ ਬਾਅਦ ਵੀ ਉਹ ਬਰਤਾਨਵੀ ਕਾਮਨਵੈੱਲਥ ਦੇ ਮੈਂਬਰ ਬਣੇ ਰਹਿਣ। ਪਰ ਮਾਊਂਟ ਬੈਟਨ ਹਕੀਕਤ-ਪਸੰਦ ਵੀ ਸੀ। ਉਹ ਜਾਣਦਾ ਸੀ ਕਿ ਜਦੋਂ ਭਾਰਤ ਸੁਤੰਤਰ ਹੋ ਰਿਹਾ ਹੈ, ਤੇ ਸੁਤੰਤਰ ਵੀ ਲੰਬੇ ਸੰਘਰਸ਼ ਤੋਂ ਬਾਅਦ ਹੋ ਰਿਹਾ ਹੈ, ਤੇ ਇਸੇ ਤਰ੍ਹਾਂ ਜਦੋਂ ਜਿਨਾਹ ਨੇ ਬਹੁਤ ਜਿ਼ੱਦ ਕਰ ਕੇ ਹਿੰਦੋਸਤਾਨ ਦੇ ਦੋ ਟੋਟੇ ਕਰਵਾ ਲਏ ਹਨ, ਤੇ ਵੱਖਰਾ ਦੇਸ਼ ਪਾਕਿਸਤਾਨ ਗਠਿਤ ਹੋ ਰਿਹਾ ਹੈ, ਤਾਂ ਦੋਨਾਂ ਦੇਸ਼ਾਂ ਦੇ ਆਗੂਆਂ ਨੇ ਰਿਆਸਤਾਂ ਨੂੰ ਆਜ਼ਾਦ ਨਹੀਂ ਰਹਿਣ ਦੇਣਾ। ਜਿਹੜੇ ਰਾਜੇ ਆਜ਼ਾਦ ਰਹਿਣ ਦੀ ਜਿ਼ੱਦ ਕਰਨਗੇ, ਉਹ ਕੌਮ ਪ੍ਰਸਤੀ ਦੇ ਪਹਾੜ ਨਾਲ ਟਕਰਾ ਕੇ ਚਕਨਾ ਚੂਰ ਹੋ ਜਾਣਗੇ। ਸੋ, ਮਾਊਂਟ ਬੈਟਨ ਆਪ ਹੀ ਰਾਜਿਆਂ ਨੂੰ ਪ੍ਰੇਰਨਾ ਚਾਹੁੰਦਾ ਸੀ, ਕਿ ਕੁਝ ਖੁਲ੍ਹਾਂ ਲੈ ਲਉ, ਪਰ ਰਿਆਸਤਾਂ ਤੋੜ ਦਿਉ। ਇਸੇ ਸੋਚ ਅਧੀਨ ਉਸਨੇ ਪਟੇਲ ਨੂੰ ਬੁਲਾ ਕੇ ਪੁੱਛਿਆ ਸੀ, ਜੇ ਤੂੰ ਚਾਹੇਂ ਤਾਂ ਮੈਂ ਰਾਜਿਆਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਾਂ? ਪਟੇਲ ਨੂੰ ਇਹ ਗੱਲ ਪ੍ਰਵਾਨ ਸੀ। ਉਹ ਜਾਣਦਾ ਸੀ, ਮਾਊਂਟ ਬੈਟਨ ਦਾ ਰਾਜਿਆਂ ਵਿੱਚ ਰਸੂਖ਼ ਹੈ। 1921 ਵਿੱਚ ਜਦੋਂ ਅੰਗਰੇਜਾਂ ਵਿੱਚ ਉਸ ਸਮੇਂ ਦਾ ਬਣਨ ਵਾਲਾ ਬਾਦਸ਼ਾਹ ਅਜੇਰਾਜ ਕੁਮਾਰ ਹੀ ਸੀ, ਤੇ ਭਾਰਤ ਦੇ ਦੌਰੇ ਤੇ ਆਇਆ ਸੀ, ਤਾਂ ਮਾਊਂਟ ਬੈਟਨ ਉਸ ਦੇ ਸਾਥੀ ਦੇ ਤੌਰ’ਤੇ ਭਾਰਤ ਵਿੱਚ ਘੁੰਮਦਾ ਰਿਹਾ ਸੀ। ਦੋਵੇਂ ਕਈ ਦੇਸੀ ਰਿਆਸਤਾਂ ਵਿੱਚ ਜਾ ਕੇ ਰਾਜਿਆਂ ਨਾਲ ਮਿਲ ਕੇ ਸਿ਼ਕਾਰ ਖੇਡਦੇ ਰਹੇ ਸਨ। ਇਸ ਲਈ ਪੁਰਾਣੀ ਵਾਕਫ਼ੀਅਤ ਦੇ ਆਧਾਰ’ਤੇ ਮਾਊਂਟਬੈਟਨ ਰਾਜਿਆਂ ਨਾਲ ਗੱਲ ਕਰਨ ਦੀ ਸਲਾਹ ਬਣਾ ਰਿਹਾ ਸੀ। ਸਰਦਾਰ ਪਟੇਲ ਇਹ ਸ਼ਰਤ ਲਾ ਰਿਹਾ ਸੀ ਕਿ ਸਾਰੇ ਰਾਜੇ ਹੀ ਰਿਆਸਤਾਂ ਦਾ ਭਾਰਤ ਨਾਲ ਅਲਹਾਕ ਕਰਨ। ਮਾਊਂਟਬੈਟਨ ਕਹਿ ਰਿਹਾ ਸੀ ਕਿ ਛੇ ਕੁ ਰਾਜੇ ਸ਼ਾਇਦ ਮੇਰੀ ਗੱਲ ਨਾ ਮੰਨਣ।
ਮਾਊਂਟ ਬੈਟਨ ਦਾ ਆਪਣਾ ਸੰਬੰਧ ਵੀ ਸ਼ਾਹੀ ਖ਼ਾਨਦਾਨ ਨਾਲ ਸੀ। ਜਾਰਜ ਛੇਵਾਂ ਲੂਈਅਸ ਮਾਊਂਟ ਬੈਟਨ ਦਾ ਚਚੇਰਾ ਭਰਾ ਸੀ। ਰੂਸ ਦਾ ਬਾਦਸ਼ਾਹ ‘ਜ਼ਾਰ’ ਵੀ, ਜੋ 1917 ਦੇ ਸਾਮਰਾਜਵਾਦੀ ਇਨਕਲਾਬ ਦੇ ਸਮੇਂ ਟੱਬਰ ਸਮੇਤ ਕਤਲ ਕਰ ਦਿੱਤਾ ਗਿਆ ਸੀ, ਮਾਊਂਟਬੈਟਨ ਦਾ ਰਿਸ਼ਤੇਦਾਰ ਸੀ। ਉਹ ਨਹੀਂ ਸੀ ਚਾਹੁੰਦਾ, ਭਾਰਤ ਦੇ ਰਾਜੇ ਜ਼ਾਰ ਵਾਂਗ ਕਤਲ ਕੀਤੇ ਜਾਣ। ਇਹ ਬਦਲੇ ਹੋਏ ਹਾਲਾਤ ਨੂੰ ਸਮਝਣ। ਉਸ ਨੇ ਨਹਿਰੂ ਅਤੇ ਪਟੇਲ ਨੂੰ ਇਹ ਗੱਲ ਮਨਾਈ ਸੀ ਕਿ ਜੇ ਰਾਜੇ ਆਪਣੇ ਆਪ ਰਿਆਸਤਾਂ ਛੱਡ ਦੇਣ, ਤਾਂ ਨਵੀਂ ਸਰਕਾਰ ਉਨ੍ਹਾਂ ਨੂੰ ਆਪਣੇ ਖਿਤਾਬ ਅਤੇ ਪ੍ਰਿਵੀ ਪਰਸ (ਸ਼ਾਹੀ ਵਜ਼ੀਫ਼ੇ) ਰੱਖੀ ਰੱਖਣ ਦੀ ਆਗਿਆ ਦੇ ਦੇਵੇ।
1939 ਤੋਂ 1945 ਤੱਕ ਦੂਜਾ ਵਿਸ਼ਵ ਯੁੱਧ ਲੜਿਆ ਗਿਆ ਸੀ। ਇਸ ਯੁੱਧ ਵਿੱਚ ਇੱਕ ਪਾਸੇ ਬਰਤਾਨਵੀ ਸਰਕਾਰ ਸੀ ਤੇ ਦੂਜੇ ਪਾਸੇ ਜਰਮਨੀ, ਇਟਲੀ ਅਤੇ ਜਾਪਾਨ। 1945 ਵਿੱਚ ਬਰਤਾਨੀਆ ਜਿੱਤ ਗਿਆ ਸੀ। ਵਿਰੋਧੀ ਦੇਸ਼ ਹਾਰ ਗਏ ਸਨ। ਇਸੇ ਸਾਲ ਬਰਤਾਨੀਆ ਦੀ ਲੋਕ ਸਭਾ (ਹਾਊਸ ਆਫ਼ ਕਾਮਨਜ਼) ਦੀਛੌਯ ਹੋਈ ਸੀ। ਯੁੱਧ ਜਿੱਤਣ ਵਾਲੀ ਕਨਜ਼ਰਵੇਟਿਵ ਪਾਰਟੀ ਅਤੇ ਉਸਦਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਚੋਣ ਹਾਰ ਗਏ, ਅਤੇ ਲੇਬਰ ਪਾਰਟੀ ਚੋਣ ਜਿੱਤ ਗਈ। ਲੇਬਰ ਆਗੂ ਐਟਲੀ ਪ੍ਰਧਾਨ ਮੰਤਰੀ ਬਣ ਗਿਆ। ਐਟਲੀ ਜਾਣਦਾ ਸੀ ਕਿ ਭਾਵੇਂ ਬਰਤਾਨੀਆ ਚੋਣ ਜਿੱਤ ਗਿਆ ਸੀ, ਤਾਂ ਵੀ ਦੇਸ਼ ਦਾ ਦੀਵਾਲਾ ਨਿਕਲ ਗਿਆ ਹੈ। ਆਰਥਕ ਤੌਰ ਤੇ ਤਬਾਹ ਹੋ ਚੁੱਕੇ ਅੰਗਰੇਜ਼ ਲੋਕ ਅੱਗੋਂ ਲਈ ਭਾਰਾ ਬਰਤਾਨਵੀ ਸਾਮਰਾਜ ਬਚਾ ਕੇ ਨਹੀਂ ਰੱਖ ਸਕਦੇ। ਬਿਹਤਰ ਹੈ, ਆਪ ਹੀ ਗ਼ੁਲਾਮ ਦੇਸ਼ਾਂ ਨੂੰ ਆਜ਼ਾਦ ਕਰ ਦੇਣ। ਐਟਲੀ ਨੇ 1947 ਦੇ ਸ਼ੁਰੂ ਵਿੱਚ ਐਲਾਨ ਕਰ ਦਿੱਤਾ ਕਿ ਜੂਨ 1948 ਤੋਂ ਪਹਿਲਾਂ ਪਹਿਲਾਂ ਅਸੀਂ ਭਾਰਤ ਦੀ ਸਰਕਾਰ ਭਾਰਤੀ ਪ੍ਰਤੀਨਿਧਾਂ ਦੇ ਹਵਾਲੇ ਕਰ ਦਿਆਂਗੇ। ਇਸੇ ਮਨੋਰਥ ਨਾਲ ਪਹਿਲੇ ਵਾਇਸਰਾਏ ਵੇਵਲ ਨੂੰ ਵਾਪਸ ਬੁਲਾਇਆ ਗਿਆ, ਤੇ ਲੁਈਅਸ ਮਾਊਂਟ ਬੈਟਨ ਨੂੰ ਨਵਾਂ ਵਾਇਸਰਾਏ ਬਣਾਇਆ ਗਿਆ। 24 ਮਾਰਚ 1947 ਨੂੰ ਮਾਊਂਟਬੈਟਨ ਦਿੱਲੀ ਪਹੁੰਚਿਆ। ਆਉਂਦਿਆਂ ਹੀ ਉਸਨੇ ਭਾਰਤੀ ਨੇਤਾਵਾਂ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਮੁਹੰਮਦ ਅਲੀ ਜਿਨਾਹ ਨਾਲ ਗੱਲਾਂਬਾਤਾਂ ਸ਼ੁਰੂ ਕਰ ਲਈਆਂ ਤਾਂ ਕਿ ਉਹ ‘ਸਰਕਾਰ’ ਬਣਾਈ ਜਾ ਸਕੇ, ਜੋ ਅੰਗਰੇਜ਼ਾਂ ਵੱਲੋਂ ਛੱਡਿਆ ਜਾ ਰਿਹਾ ਰਾਜ ਸੰਭਾਲ ਸਕੇ। ਜਿਨਾਹ ਸਾਹਿਬ ਇਸ ਗੱਲ ਲਈ ਅੜੇ ਰਹੇ ਕਿ ਭਾਰਤੀ ਮੁਸਲਮਾਨ ਅਲੱਗ ‘ਕੌਮ’ ਹਨ। ਉਹ ‘ਹਿੰਦੂ ਕੌਮ’ ਨਾਲ ਨਹੀਂ ਰਹਿ ਸਕਦੇ। ਦੋਨਾਂ ਦੀ ਸੱਭਿਅਤਾ ਅਤੇ ਸੱਭਿਆਚਾਰ ਅਲੱਗ ਅਲੱਗ ਹਨ। ਅਖੀਰ ਫ਼ੈਸਲਾ ਹੋ ਗਿਆ ਕਿ ਅੰਗਰੇਜ਼ ਅਧਿਕਾਰੀ ਇੱਕ ਸਰਕਾਰ ਨੂੰ ਨਹੀਂ, ਦੋ ਸਰਕਾਰਾਂ ਨੂੰ, ਆਪਣੇ ਅਧਿਕਾਰ ਦੇ ਕੇ ਜਾਣਗੇ। ਦੋ ਦੇਸ਼ ਅਤੇ ਦੋ ਸਰਕਾਰਾਂ ਬਣਾਉਣ ਦਾ ਐਲਾਨ 2 ਜੂਨ 1947 ਨੂੰ ਆਲ ਇੰਡੀਆ ਰੇਡੀਓ ਤੋਂ ਕੀਤਾ ਗਿਆ। ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਅਤੇ ਬੰਗਾਲ ਵੀ ਵੰਡੇ ਜਾਣਗੇ ਤੇ ਪਾਕਿਸਤਾਨ ਵਿੱਚੋਂ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਹੀ ਜਾਏਗਾ।
ਪਰ 565 ਰਿਆਸਤਾਂ ਕਿੱਧਰ ਜਾਣਗੀਆਂ, ਇਹ ਨਿਰਣਾ ਰਾਜਿਆਂ ਦੀ ਮਰਜ਼ੀ ਉੱਤੇ ਛੱਡਣਾ ਸਰਦਾਰ ਪਟੇਲ ਅਤੇ ਮਾਊਂਟ ਬੈਟਨ ਬਹੁਤ ਖ਼ਤਰਨਾਕ ਖੁਲ੍ਹ ਮੰਨਦੇ ਸਨ। ਮਾਊਂਟ ਬੈਟਨ ਨੂੰ ਤਾਂ ਡਰ ਸੀ ਕਿ ਰਾਜੇ ਇੱਨੇ ਮੂਰਖ ਹਨ ਕਿ ਜੇ ਉਨ੍ਹਾਂ ਨੂੰ ਸੰਭਾਲਿਆ ਨਾ ਗਿਆ, ਤਾਂ ਉਹ ਆਪਣੇ ਆਪ ਨੂੰ ਆਪ ਹੀ ਤਬਾਹ ਕਰ ਲੈਣਗੇ।
ਬਰਤਾਨੀਆ ਦੀਆਂ ਚੋਣਾਂ ਤੋਂ ਬਾਅਦ ਭਾਰਤ ਵਿੱਚ ਵੀ ਚੋਣਾਂ ਹੋ ਚੁੱਕੀਆਂ ਸਨ। ਕੇਂਦਰੀ ਪਾਰਲੀਮੈਂਟ, ਜਿਸਨੂੰ ਉਦੋਂ ਸੈਂਟਰਲ ਅਸੰਬਲੀ ਕਹਿੰਦੇ ਸਨ, ਚੁਣੀ ਜਾ ਚੁੱਕੀ ਸੀ, ਤੇ ਵਾਇਸਰਾਏ ਨੇ ਭਾਰਤ ਦੀ ਅੰਤਰਮ ਸਰਕਾਰ ਬਣਾਈ ਹੋਈ ਸੀ, ਜਿਸ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ, ਸਰਦਾਰ ਪਟੇਲ ਗ੍ਰਹਿ ਮੰਤਰੀ ਅਤੇ ਦੇਸੀ ਰਿਆਸਤਾਂ ਦੇ ਮੰਤਰੀ ਅਤੇ ਮੁਸਲਿਮ ਲੀਗ ਦੇ ਲੀਡਰ ਲਿਆਕਤ ਅਲੀ ਖ਼ਜ਼ਾਨਾ ਮੰਤਰੀ ਸਨ।
ਅੰਗਰੇਜ਼ੀ ਭਾਸ਼ਾ ਕਦੀ ਰੂਡੀਯਾਰਡ ਕਿਪਲਿੰਗ ਨੇ ਲਿਖਿਆ ਸੀ ਕਿ ਭਾਰਤੀ ਰਾਜੇ-ਮਹਾਰਾਜੇ ਪ੍ਰਮਾਤਮਾ ਨੇ ਧਰਤੀ ਉੱਤੇ ‘ਮਨੁੱਖਤਾ ਲਈ ਦੇਖਣਯੋਗ ਨਜ਼ਾਰਾ’ ਪੈਦਾ ਕੀਤੇ ਹਨ। ਰਾਜੇ ਸੰਗਮਰਮਰ ਦੇ ਮਹਿਲਾਂ, ਸੁੰਦਰ ਰਾਣੀਆਂ, ਸ਼ੇਰਾਂ, ਹਾਥੀਆਂ, ਘੋੜਿਆਂ ਅਤੇ ਹੀਰਿਆਂ ਦੇ ਮਾਣ-ਮੱਤੇ ਮਾਲਕ ਸਨ। ਮੈਸੂਰ ਦੇ ਰਾਜੇ ਦੇ ਮਹੱਲ ਵਿੱਚ ਛੇ ਸੌ ਕਮਰੇ ਸਨ। ਔਸਤਨ ਗਿਆਰਾਂ ਖਿ਼ਤਾਬਾਂ ਦੇ ਧਾਰਨੀ, ਪੰਜ ਤੋਂ ਅੱਠ ਪਤਨੀਆਂ ਦੇ ਪਤੀ, ਛੇ ਤੋਂ ਬਾਰਾਂ ਪੁੱਤਰ-ਧੀਆਂ ਦੇ ਬਾਪ, ਦੋ ਤੋਂ ਨੌਂ ਹਾਥੀਆਂ ਅਤੇ ਦੋ ਤੋਂ ਅੱਠ ਪ੍ਰਾਈਵੇਟ ਰੇਲ-ਕਾਰਾਂ ਦੇ ਮਾਲਕ ਸਨ। ਹੀਰੇ ਮੋਤੀਆਂ ਦੇ ਢੇਰ ਇੱਕਠੇ ਕਰਨ ਦਾ ਸ਼ੌਂਕ ਇਹਨਾਂ ਰਾਜਿਆਂ ਮਹਾਂਰਾਜਿਆਂ ਨੂੰ ਬਹੁਤ ਸੀ। ਬੜੋਦੇ ਦਾ ਮਹਾਰਾਜਾ ਸੋਨੇ ਅਤੇ ਹੀਰਿਆਂ ਦੀ ਪੂਜਾ ਕਰਦਾ ਸੀ। ਜੈਪੁਰ ਦੇ ਰਾਜੇ ਦੀ ਰਿਆਸਤ ਦੀ ਇੱਕ ਪਹਾੜੀ ਹੀਰਿਆਂ ਦੇ ਖਾਣ ਲਈ ਪ੍ਰਸਿੱਧ ਸੀ, ਜਿਸਦੀ ਰਾਖੀ ਇੱਕ ਰਾਜਪੂਤ ਕਬੀਲਾ ਪੀੜ੍ਹੀਆਂ ਤੋਂ ਆਪਣਾ ਧਰਮ ਸਮਝ ਕੇ ਕਰਦਾ ਸੀ। ਮਹਾਰਾਜਾ ਕਪੂਰਥਲਾ ਨੇ ਆਪਣੀ ਪਗੜੀ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਟੋਪਾਜ਼ ਹੀਰਾ ਜੜਵਾਇਆ ਹੋਇਆ ਸੀ। ਪਟਿਆਲੇ ਦੇ ਰਾਜੇ ਪਾਸ ਇੱਕ ਮੋਤੀਆਂ ਦੀ ਮਾਲਾ ਇੱਨੀ ਕੀਮਤੀ ਸੀ ਕਿ ਉਸਨੇ ਇਸਦਾ ਬੀਮਾ ਦਸ ਲੱਖ ਡਾਲਰਾਂ ਦਾ ਕਰਵਾਇਆ ਹੋਇਆ ਸੀ। ਡਾਇੰਮਡ ਹੀਰਿਆਂ ਦੀ ਇੱਕ ਪਲੇਟ ਵੀ ਪਟਿਆਲੇ ਦੇ ਸ਼ਾਹੀ ਘਰਾਣੇ ਪਾਸ ਸੀ, ਜੋ ਇਹ ਲੋਕ ਛਾਤੀ ਉੱਤੇ ਪਹਿਨਦੇ ਸਨ। ਇਸ ਪਲੇਟ ਵਿੱਚ 1001 ਹੀਰੇ ਜੜੇ ਹੋਏ ਸਨ। 1900 ਈ: ਤੱਕ ਪਟਿਆਲੇ ਵਿੱਚ ਰਿਵਾਜ ਸੀ ਕਿ ਰਾਜਾ ਸਾਲ ਵਿੱਚ ਇੱਕ ਦਿਨ ਤਨ ਦੇ ਸਾਰੇ ਕੱਪੜੇ ਉਤਾਰ ਕੇ ਛਾਤੀ ਉੱਤੇ ਇਹ ਹੀਰੇ-ਜੜੀ ਪਲੇਟ ਪਹਿਨ ਕੇ ਪਰਜਾ ਨੂੰ ਦਰਸ਼ਨ ਦਿੰਦਾ ਸੀ।
1900 ਈ: ਤੱਕ ਰਾਜੇ ਮਹਾਰਾਜੇ ਹਾਥੀ ਨੂੰ ਸਭ ਤੋਂ ਵੱਧ ਸ਼ਾਨ ਵਾਲੀ ਅਤੇ ਕੀਮਤੀ ਸਵਾਰੀ ਮੰਨਦੇ ਸਨ। ਇਸ ਕਰਕੇ ਨਾ ਸਿਰਫ਼ ਹਾਥੀ ਰਖਦੇ, ਸਗੋਂ ਉਨ੍ਹਾਂ ਦੇ ਹੌਦੇ ਸੋਨੇ ਅਤੇ ਹੀਰਿਆਂ ਨਾਲ ਮੜ੍ਹ ਕੇ ਰੱਖਦੇ। ਜਦੋਂ ਕਾਰ ਦੀ ਕਾਢ ਨਿਕਲ ਆਈ, ਤਾਂ ਸਭ ਤੋਂ ਮਹਿੰਗੀ ਰੋਲਜ਼ ਰੋਇਸ ਕਾਰ ਖਰੀਦੀ ਜਾਣੀ ਸ਼ੁਰੂ ਹੋਈ, ਤੇ ਵੱਧ ਤੋਂ ਵੱਧ ਗਿਣਤੀ ਵਿੱਚ ਕਾਰਾਂ ਰੱਖਣ ਦਾ ਸ਼ੌਂਕ ਪੈਦਾ ਹੋਇਆ।
ਕਿਸੇ ਕਿਸੇ ਰਾਜੇ ਨੂੰ ਹੀ ਪਰਜਾ ਦੀ ਬਿਹਤਰੀ ਲਈ ਕੰਮ ਕਰਨ ਦਾ ਸ਼ੌਂਕ ਸੀ। ਬਹੁਤੇ ਤਾਂ ਸਾਰੇ ਟੈਕਸ ਆਪਣੀ ਅੱਯਾਸ਼ੀ ਉੱਤੇ ਹੀ ਖ਼ਰਚ ਕਰਦੇ ਸਨ। ਇਸੇ ਕਰਕੇ ਬਹੁਤੀਆਂ ਰਿਆਸਤਾਂ 1947 ਤੱਕ ਪਛੜੀਆਂ ਰਹੀਆਂ। ਮਹਾਰਾਜਾ ਕਪੂਰਥਲਾ ਆਪਣੀ ਰਿਆਸਤ ਵਿੱਚ ਸਾਲ ਵਿੱਚ ਥੋੜ੍ਹੇ ਦਿਨ ਆਉਂਦਾ ਸੀ। ਬਹੁਤਾ ਸਮਾਂ ਪੈਰਿਸ ਵਿੱਚ ਰਹਿੰਦਾ ਜਾਂ ਮਸੂਰੀ ਵਿੱਚ ਬਣਵਾਏ ਹੋਏ ਆਪਣੇ ਮਹੱਲ ਵਿੱਚ। ਪਟਿਆਲੇ ਦੇ ਮਹਾਰਾਜੇ ਨੇ ਹਿਮਾਚਲ ਦੇ ਪਹਾੜਾਂ ਵਿੱਚ ਚੈਲ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ ਹੋਇਆ ਸੀ। ਇੱਥੇ ਉੱਚੀਆਂ ਪਹਾੜੀਆਂ ਵਿੱਚ ਆਰਾਮ ਦੇਹ ਮਹੱਲ ਬਣਵਾਇਆ ਹੋਇਆ ਸੀ, ਜੋ ਹੁਣ ‘ਪੈਲੇਸ ਹੋਟਲ’ ਹੈ। ਇੱਥੇ ਹੀ ਇੱਕ ਪਹਾੜੀ ਉੱਤੇ ਕਰਿਕਟ ਗਰਾਊਂਡ ਬਣਵਾਈ, ਜੋ ਸੰਸਾਰ ਦੀ ਸਭ ਤੋਂ ਉੱਚੀ ਕਰਿਕਟ ਗਰਾਊਂਡ ਹੈ।
ਹੈਦਰਾਬਾਦ ਦਾ ਨਿਜ਼ਾਮ ਸੰਸਾਰ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ਾਮਲ ਹੁੰਦਾ ਸੀ। ਪਰ ਆਪ ਬਹੁਤ ਕੰਜੂਸ ਸੀ। ਘਟੀਆ ਤੇ ਸਸਤੇ ਕੱਪੜੇ ਪਹਿਨ ਕੇ ਰੱਖਦਾ। ਸਸਤੀ ਖੁਰਾਕ ਖਾਂਦਾ।ਖੱਧ ਛੋਟਾ ਅਤੇ ਸਰੀਰ ਕਮਜ਼ੋਰ ਜਿਹਾ। ਪ੍ਰਾਹੁਣੇ ਸਿਗਰਟ ਪੀਂਦੇ ਜਿਹੜੇ ਟੋਟੇ ਮੇਜ਼’ਤੇ ਐਸ਼-ਟਰੇਅ ਵਿੱਚ ਛੱਡ ਜਾਂਦੇ, ਉਹ ਨਿਜ਼ਾਮ ਚੁੱਕ ਲੈਂਦਾ, ਤੇ ਆਪ ਪੀਂਦਾ। ਉਹਦੀ ਰਿਆਸਤ ਅਤੇ ਹੋਰ ਕਈ ਰਿਆਸਤਾਂ ਵਿੱਚ ਰਵਾਇਤ ਸੀ ਕਿ ਸਾਲ ਵਿੱਚ ਇੱਕ ਦਿਨ ਪਰਜਾ ਦੇ ਲੋਕ ਸੋਨੇ ਦੀ ਮੋਹਰ ਕਿਸੇ ਤਸ਼ਤਰੀ ਵਿੱਚ ਰੱਖ ਕੇ ਰਾਜੇ ਦੇ ਸਾਹਮਣੇ ਪੇਸ਼ ਹੁੰਦੇ। ਰਾਜੇ ਮੋਹਰ ਨੂੰ ਛੁਹ ਕੇ ਤਸ਼ਤਰੀ ਮੋੜ ਦਿੰਦੇ। ਪਰਜਾ ਇਸ ਨੂੰ ਸ਼ਾਹੀ ਨਜ਼ਰਾਨਾ ਸਮਝ ਕੇ ਘਰ ਵਿੱਚ ਸਜਾ ਕੇ ਰੱਖਦੀ। ਪਰ ਨਿਜ਼ਾਮ ਇਹ ਮੋਹਰਾਂ ਚੁੱਕ ਚੁੱਕ ਕੇ ਆਪਣੀ ਥੈਲੀ ਵਿੱਚ ਪਾਈ ਜਾਂਦਾ ਸੀ। ਨਿਜ਼ਾਮ ਨੇ ਏਨਾ ਸੋਨਾ ਇੱਕਠਾ ਕਰ ਲਿਆ ਸੀ ਕਿ ਮਹੱਲ ਵਿੱਚ ਰੱਖਣ ਲਈ ਜਗ੍ਹਾ ਨਹੀਂ ਸੀ। ਸੋਨੇ ਦੀਆਂ ਸੀਖਾਂ ਬਣਵਾ ਕੇ ਟਰੱਕ ਵਿੱਚ ਰੱਖੀਆਂ ਗਈਆਂ, ਤੇ ਇਹ ਟਰੱਕ ਮਹੱਲ ਦੇ ਨਾਲ ਬਣੇ ਹੋਏ ਬਾਗ਼ ਵਿੱਚ ਖੜੇ ਕੀਤੇ ਗਏ। ਕਿਉਂਕਿ ਇਹ ਸੋਨੇ ਲੱਦੇ ਟਰੱਕ ਬਾਗ਼ ਤੋਂ ਬਾਹਰ ਨਹੀਂ ਜਾਣੇ ਸਨ, ਇਸ ਕਰਕੇ 1947 ਤੱਕ ਇਹ ਖੜੇ ਖੜੇ ਜ਼ਮੀਨ ਵਿੱਚ ਧੱਸ ਰਹੇ ਸਨ।
ਇਨ੍ਹਾਂ ਰਾਜਿਆਂ ਨੂੰ ਕਰਨ ਲਈ ਕੰਮ ਕੋਈ ਨਹੀਂ ਸੀ। ਮਾੜ੍ਹਾ-ਮੋਟਾ ਰਾਜ ਪ੍ਰਬੰਧ ਤਾਂ ਦੀਵਾਨ ਚਲਾਉਂਦੇ ਸਨ। ਰਾਜੇ ਸਮਾਂ ਗੁਜ਼ਾਰਨ ਲਈ ਦੋ ਕੰਮ ਕਰਦੇ। ਸੁੰਦਰ ਰਾਣੀਆਂ ਨਾਲ ਸੌਂਦੇ, ਅਤੇ ਜੰਗਲਾਂ ਵਿੱਚ ਸਿ਼ਕਾਰ ਖੇਡਦੇ। ਸੈਕਸ ਦੀ ਬੇਅੰਤ ਭੁੱਖ ਪੂਰੀ ਕਰਨ ਲਈ ਇੱਕ ਤੋਂ ਬਾਅਦ ਦੂਜੀ ਔਰਤ ਨੂੰ ਰਾਣੀ ਬਣਾਉਂਦੇ। ਮਹਾਰਾਜਾ ਭੁਪਿੰਦਰ ਸਿੰਘ ਨੇ 350 ਰਾਣੀਆਂ ਨਾਲ ਵਿਆਹ ਕਰਵਾਏ। ਤਕੜੇ ਤੋਂ ਤਕੜੇ ਮਰਦ ਦੀ ਵੀ ਲਿੰਗ ਸ਼ਕਤੀ ਅਮੁੱਕ ਨਹੀਂ ਹੋ ਸਕਦੀ। ਇਸ ਕਰਕੇ ਲੋਕ ਬਹੁਤਾ ਖਾਂਦੇ ਸਨ। ਭੁਪਿੰਦਰ ਸਿੰਘ ਜਿਸਦਾਖੱਧ ਛੇ ਫੁੱਟ ਚਾਰ ਇੰਚ ਸੀ, ਤੇ ਭਾਰ 150 ਕਿੱਲੋ ਸੀ, ਇੱਕ ਦਿਨ ਵਿੱਚ ਦਸ ਕਿੱੋ ਖ਼ੁਰਾਕ ਕਾਂਦਾ ਸੀ। ਦੋ ਕੁ ਮੁਰਗੇ ਤਾਂ ਚਾਹ ਪੀਂਦਾ ਪੀਂਦਾ ਛਕ ਜਾਂਦਾ ਸੀ। ਏਨੀ ਖ਼ੁਰਾਕ ਖਾ ਕੇ ਵੀ ਮਰਦਾਵੀਂ ਤਾਕਤ ਓਨੀ ਨਾ ਬਣਦੀ, ਜਿੰਨੀ ਮਹਾਰਾਜਾ ਚਾਹੁੰਦਾ ਸੀ। ਇਸ ਕਰਕੇ ਬਹੁਤ ਸਾਰੇ ਭਾਰਤੀ ਤੇ ਯੂਰਪੀਨ ਡਾਕਟਰ ਕੁਸ਼ਤੇ ਤੇ ਟੀਕੇ ਤਿਆਰ ਕਰਨ ਲਈ ਰੱਖੇ ਗਏ ਸਨ, ਜੋ ਮਹਾਰਾਜੇ ਦੀ ਲਿੰਗ-ਸ਼ਕਤੀ ਨੂੰ ਵਧਾਉਂਦੇ।
ਮਾਊਂਟ ਬੈਟਨ ਇਹਨਾਂ ਰਾਜਿਆਂ ਦੀਆਂ ਇਹੋ ਜਿਹੀਆਂ ਖਰਮਸਤੀਆਂ ਤੋਂ ਭਲੀ ਭਾਂਤ ਵਾਕਿਫ਼ ਸੀ। ਇਸੇ ਕਰਕੇ ਉਹ ਭਾਰਤੀ ਨੇਤਾਵਾਂ ਦੀ ਇਸ ਇੱਛਾ ਦਾ ਸਤਿਕਾਰ ਰੱਖਦਾ ਸੀ ਕਿ ਇਨ੍ਹਾਂ ਦੀਆਂ ਰਿਆਸਤਾਂ ਖੋਹ ਲਈਆਂ ਜਾਣ, ਤੇ ਇਨ੍ਹਾਂ ਨੂੰ ਨਿੱਜੀ ਜਿ਼ੰਦਗੀ ਲਈ ਸੁਤੰਤਰ ਛੱਡ ਦਿੱਤਾ ਜਾਏ। ਇਨ੍ਹਾਂ ਰਾਜਿਆਂ ਨੇ ਇੱਕ ਸੰਸਥਾ ਵੀ ਬਣਾਈ ਹੋਈ ਸੀ, ਜਿਸਨੂੰ ‘ਚੈਂਬਰ ਆਫ਼ ਇੰਡੀਅਨ ਪ੍ਰਿਸਿੰਜ਼’ ਕਹਿੰਦੇ ਸਨ। 1947 ਵਿੱਚ ਇਸ ਚੈਂਬਰ ਦਾ ਪ੍ਰਧਾਨ ਮਹਾਰਾਜਾ ਯਾਦਦਵਿੰਦਰਾ ਸਿੰਘ ਸੀ, ਜੋ ਭੁਪਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਟਿਆਲੇ ਦਾ ਰਾਜਾ ਬਣਆਿ ਸੀ। ਉਹਨੇ ਗੱਦੀ ਸੰਭਲਾਦੇ ਸਾਰ, ਆਪਣੀ ਮਾਂ ਨੂੰ ਛੱਡ ਕੇ ਬਾਕੀ ਸਭ ਰਾਣੀਆਂ ਕੱਢ ਦਿੱਤੀਆਂ ਸਨ। ਹੁਣ ਵੀ ਉਸ ਨੇ ਸਿਆਣਪ ਕੀਤੀ। ਸਭ ਤੋਂ ਪਹਿਲਾਂ ਇਹ ਬਿਆਨ ਦਿੱਤਾ ਕਿ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿੱਚ ਮਿਲਾ ਦੇਣ। ਮਾਊਂਟ ਬੈਟਨ ਨੇ ਚੈਂਬਰ ਦੀ ਮੀਟਿੰਗ ਵਿੱਚ ਇਹੋ ਗੱਲ ਆਖੀ। ਪਰ ਬਹੁਤ ਸਾਰੇ ਰਾਜੇ ਅੜੇ ਰਹੇ। ਪਟੇਲ ਦੇ ਰਿਆਸਤੀ ਮਹਿਕਮੇ ਦੇ ਸਕੱਤਰ ਮੈਨਨ ਨੂੰ ਵਾਰ ਵਾਰ ਕਈ ਰਿਆਸਤਾਂ ਵਿੱਚ ਜਾਣਾ ਪਿਆ। ਕਸ਼ਮੀਰ, ਜੂਨਾਗੜ੍ਹ ਤੇ ਹੈਦਰਾਬਾਦ ਫੇਰ ਵੀ ਨਾ ਮੰਨੇ। ਜੂਨਾਗੜ੍ਹ ਤੇ ਹੈਦਰਾਬਾਦ ਭਾਰਤੀ ਫੌਜ ਨੇ ਝੁਕਾਏ, ਪਰ ਕਸ਼ਮੀਰ ਵਿੱਚ ਪਾਕਿਸਤਾਨੀ ਕਬਾਇਲੀ ਆ ਵੜੇ, ਜਿਨ੍ਹਾਂ ਨੂੰ ਕੱਢਣ ਲਈ ਭਾਰਤੀ ਫੌਜ ਕਸ਼ਮੀਰ ਗਈ। ਇਉਂ ਕਸ਼ਮੀਰ ਵਿੱਚ ਹਿੰਦ-ਪਾਕ ਦਾ ਪਹਿਲਾ ਯੁੱਧ ਹੋਇਆ। ਯੁੱਧ ਤਾਂ ਕੁਝ ਮਹੀਨਿਆਂ ਬਾਅਦ ਰੁਕ ਗਿਆ, ਪਰ ਕਸ਼ਮੀਰ ਸਮੱਸਿਆ ਅੱਜ ਤੱਕ ਲਟਕਦੀ ਹੈ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346