ਫੁੱਲਾਂ ਤੋਂ ਕਈ ਵਾਰ
ਅਕਸਰ ਸੱਜਣ ਖਾਰ ਮਿਲੇ,
ਜ਼ਰੂਰੀ ਨਹੀਂ ਪਿਆਰ ਦੇ ਬਦਲੇ ਪਿਆਰ ਮਿਲੇ।
ਝੂਠ ਹੀ ਏ 'ਜੈਸੇ ਕੋ ਤੈਸਾ',
ਯਕੀਨ ਬਦਲੇ ਧੋਖੇ ਹਰ ਵਾਰ ਮਿਲੇ।
ਅਸੀਂ ਕਰਦੇ ਰਹੇ ਸਲਾਹਾਂ ਬਹੁਤ,
ਉਨ੍ਹਾਂ ਵੱਲੋਂ ਸਿਰਫ਼ ਤਕਰਾਰ ਮਿਲੇ।
ਉਹ ਹੀ ਕਰਦੇ ਅਕਸਰ ਵਾਰ ਪਿੱਠ 'ਤੇ,
ਜੋ ਜ਼ਿਆਦਾ ਹੀ ਬਾਹਾਂ ਖਿਲਾਰ ਮਿਲੇ।
ਵਿੱਚ ਮੁਸੀਬਤ ਸਭ ਪਾਸਾ ਵੱਟਦੇ,
ਚਲਦੀ ਗੱਡੀ ਦਾ ਹਰ ਸਵਾਰ ਮਿਲੇ।
ਨਫ਼ਰਤ ਨਾਲ ਜ਼ਹਿਰ ਦਾ ਸੈਲਾਬ ਆਵੇ,
ਅੰਮ੍ਰਿਤ ਜਿਹੀ ਸੌਗ਼ਾਤ ਨਾਲ ਪਿਆਰ ਮਿਲੇ।
ਫਿਰ ਕਿਵੇਂ ਗ਼ਮ ਆਵੇ 'ਹਰਿਆਓ' ਦੇ ਨੇੜੇ,
'ਪਾਲੀ' ਜਿਹਾ ਜਦ ਕੋਈ ਗ਼ਮਖਾਰ ਮਿਲੇ।
(ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ)
-0- |