(1)
ਜਦੋਂ ਮੈਂ ਸ਼ਿਕਾਰ ਹੁੰਦਾ-ਹੁੰਦਾ ਬਚਿਆ/
> ਉਦੋਂ ਮੈਂ ਨਵਾਂ-ਨਵਾਂ ਟੈਕਸੀ ਚਲਾਉਣ ਲੱਗਿਆ ਸੀ , ਸਕਾਈ ਟਾਵਰ ਵਾਲੇ
ਡੈਡੀਕੇਟ ਰੈਂਕ 'ਚਨੰਬਰ ਦੋ ਵਾਲੀ ਪੁਜ਼ੀਸ਼ਨ ਤੇ ਬੈਠਾ ਸੀ , ਧੌਣ ਸੁੱਟੀ
ਮਸਤ ਸੀ ਫੋਨ'ਚ , , ਵੀਹ- ਪੰਝੀ ਕੁ ਸਾਲ ਦੀ ਗੋਰੀ ਲੱਗਦੀ ਕੁੜੀ ਨੇ ਡੋਰ
ਨੌਕ ਕੀਤਾ , ' ਆਰ ਯੂ ਫਰੀ ' , ' ਯੈਸ ਪਰ ਪਲੀਜ ਨੰਬਰ ਵੰਨ ਕੈਬ ਲੈ ਲਾ
' ਮੈਂ ਕਿਹਾ , ਉਹ ਬੋਲੀ 'ਤੇਰੇ ਨਾਲ ਜਾਣਾ ! ਕਿਉਂਕਿ ਉਹ ਕੈਬੀ ਟੂ ਓਲਡ
( ਬੁੱਢਾ ) ਆ ਤੂੰ ਲੈ ਕੇ ਜਾਣਾ ਜਾਂ ਕੰਪਲੇਂਟ ਕਰਾਂ ਤੇਰੀ ? ' ਮੈਂ
ਬਿਨਾ ਕੁੱਝ ਬੋਲੇ ਹਾਮੀ ਭਰ ਦਿੱਤੀ ਡੋਰ ਖੋਹਲ ਕੇ ਕਿਹਾ 'ਵੈਲ ਕਮ ' ,
ਫਰੰਟ ਕੈਬੀ ਨੇ ਸ਼ੀਸ਼ੇ ਵਿੱਚ ਦੀ ਸਭ ਵੇਖ ਲਿਆ ਸੀ ਸੋ ਉਸ ਨੂੰ ਕੁਝ ਦੱਸਣ
ਦੀ ਲੋੜ ਨਾ ਪਈ , ਉਸ ਦੇ ਬਰਾਊਨ ਹੇਅਰ , ਰੈਡ ਡਰੈਸ , ਰੈਡ ਹੈਟ , ਹਲਕਾ
ਮੇਕਪ , ਬਲੈਕ ਸਕਾਰਫ ਤੇ ਹਾਈ ਹੀਲ ਪਾਈ ਹੋਈ ਸੀ , ਕੈਬ ਚ ਬੈਠਦੇ ਸਾਰ
ਮਹਿੰਗੇ ਸੈਂਟ ਨੇ ਜਲਵਾ ਵਿਖਾ ਦਿੱਤਾ , ਫਰੰਟ ਸੀਟ ਤੇ ਬੈਠੀ ,
> ' ਕਿਥੇ ਜਾਣਾ ? ' ਪੁੱਛ ਗੱਡੀ ਤੋਰ ਲਈ
> ' ਅੱਜ ਸ਼ੌਪਿੰਗ ਕਿਥੇ ਕਰਾਂ ਤੈਨੰੂ ਕਿਹੜਾ ਸ਼ੌਪਿੰਗ ਮਾਲ ਵਧੀਆ ਲੱਗਦਾ
? ਜੋ ਲੱਗਦਾ ਉਥੇ ਲੈ ਚੱਲ ' ਮੈਂ ਆਪਣਾ ਟੈਕਸੀ ਵਾਲਾ ਹਿਸਾਬ ਲਾ , ਜੋ
ਮੈਨੂੰ ਸੂਤ ਬੈਠਦਾ ਸੀ ਕਹਿ ਦਿੱਤਾ ' ਸਿਲਵੀਆ ਪਾਰਕ ' , ' ਦੈਟਜ਼ ਫਾਈਨ
' ਕਹਿ ਉਹ ਮੁਸਕਰਾਈ , ਮੈਂ ਉਸ ਦੀ ਗੁੱਝੀ ਰਮਜ਼ ਨਾ ਸਮਝ ਸਕਿਆ , ਹੌਬਸਨ
ਸਟਰੀਟ ਹੋ ਗੱਡੀ ਮੋਟਰਵੇਅ ਪੈ ਰਹੀ ਸੀ , ਅਜੀਬ ਹਰਕਤਾਂ ਕਰਦੀ ਹੋਈ ਮੈਨੰੂ
ਹੱਥ ਲਾ ਲਾ ਕੇ ਗੱਲਾਂ ਕਰ ਰਹੀ ਸੀ , ਕਦੇ ਆਪਣੀ ਫਿਗਰ ਬਾਰੇ , ਡਰੈਸ
ਬਾਰੇ ,ਅੱਖਾਂ ਬਾਰੇ ਤੇ ਹੋਰ ਅਸ਼ਲੀਲ ਹਰਕਤਾਂ , ਮੇਰੇ ਸਬਰ ਦਾ ਬੰਨ੍ਹ
ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ , ਪਰ ਮੈਂ ਕੋਈ ਰਿਸਪਾਂਸ ਨੀ ਦੇ ਰਿਹਾ ਸੀ
, ਮੈਂ ਹੋਰ ਅਲਰਟ ਹੋ ਗਿਆ ਸੀ ਸਟੇਅਰਿੰਗ ਘੁਟਕੇ ਫੜਿਆ ਹੋਇਆ ਸੀ ਜਿਵੇਂ
ਮੇਰੇ ਵਜੂਦ ਦੀ ਆਨ- ਸ਼ਾਨ ਹੋਵੇ , ਸੀਨੀਅਰ ਕੈਬੀਆ ਦੀਆਂ ਦੱਸੀਆ ਗੱਲਾਂ
ਫੀਮੇਲ ਸਵਾਰੀ ਤੋਂ ਬਚਾਅ ! ਰੇਪ ਤੇ ਛੇੜ-ਖਾਨੀ ਦੇ ਕੇਸ'ਚ ਕੈਂਸਲ ਹੋਏ
ਲਾਇਸੰਸ , ਜੇਲ੍ਹ ਚ ਬੈਠੇ ਕੈਬੀ ਮੇਰੀਆ ਅੱਖਾਂ ਅਗੇ ਘੁੰਮ ਰਹੇ ਸੀ
ਗਰੀਨਲੇਨ ਕਰੋਸ ਕਰ ਲਿਆ ਸੀ ਅਸੀਂ ਉਹ ਬੋਲੀ ਤੂੰ ਡਰੱਗ ਲੈਨਾਂ ? ਮੈਂ
'ਨੋ' ਕਹਿ ਹੀ ਰਿਹਾ ਸੀ ਫਿਰ ਬੋਲੀ 'ਸਮੋਕਿੰਗ ਤਾਂ ਕਰਦਾ ਹੋਵੇਂਗਾ ਜਾਂ
ਡਰਿੰਕਸ' ਮੈ 'ਨੋ ਸੌਰੀ ' ਕਹਿ ਦਿੱਤਾ , ਉਸ ਦੇ ਮੱਥੇ ਦੀਆਂ ਤਿਉੜੀਆ ਨੇ
ਅੰਗੜਾਈ ਭਰੀ , ਮੈਂ ਅੌਫਰ ਕਰ ਰਹੀਂ ਹਾਂ ਤੂੰਂ ਨੋ ਨੋ ਕਹਿ ਰਿਹਾ ਏ
ਕਹਿੰਦੇ ਹੋਏ ਵੱਟਕੇ ਮੁੱਕੀ ਮੇਰੇ ਮੋਢੇ ਤੇ ਜ਼ੋਰ ਦੀ ਮਾਰਦੀ ਬੋਲੀ '
ਬਲੱਡੀ ਇੰਡੀਅਨ ਤੂੰ ਇਨਾਂ ਸਰੀਫ ਨੀ ਹੋ ਸਕਦਾ ਸਟੌਪ - ਸਟੌਪ , ਗੱਡੀ ਰੋਕ
ਬਲੱਡੀ ................... ਮੈਂ ਲਾਇਨ ਚੇਂਜ ਕਰ ਗੱਡੀ ਹੌਲੀ ਕਰ ਲਈ
ਤੇ ਮੋਟਰਵੇਅ ਦੇ ਖੱਬੇ ਪਾਸੇ ਰੋਕ ਲਈ , ਮੈਂ ਡੌਰ -ਭੌਰ ਜਿਹਾ ਹੋ ਗਿਆ ,
ਮੈਂ ਕੀ ਰੌਂਗ ਕੀਤਾ ? ਹਾਲੇ ਸੋਚ ਹੀ ਰਿਹਾ ਸੀ , ਉਹ ਡੋਰ ਖੋਲ ਬਾਹਰ
ਨਿਕਲ ਗਈ ਸਿਰ ਫੜ ਬੈਠ ਗਈ , ਮੈਂਨੂੰ ਹਾਲੇ ਵੀ ਹਮਦਰਦੀ ਸੀ ਉਸ ਨਾਲ ! ਪਰ
ਮਾਮਲਾ ਮੇਰੀ ਸਮਝ ਤੋਂ ਬਾਹਰ ਸੀ ! ਅਚਾਨਕ ਉਠੀ ਪਿਛਲੀ ਸੀਟ ਤੇ ਬੈਠ ਗਈ ,
ਹੁਣ ਸਾਂਤ ਤੇ ਚੁੱਪ ਸੀ , ' ਚਲ ਡਰਾਈਵਰ ਚਲ ' ਬੋਲੀ ਮੈਂ ਸ਼ੀਸ਼ੇ ਵਿੱਚ
ਦੀ ਵੇਖ ਰਿਹਾ ਸੀ ਉਹ ਰੋ ਰਹੀ ਸੀ , ਰੋਂਦੀ ਰਹੀ ਤਕਰੀਬਨ ਪੰਜ ਮਿੰਟ ਬਾਅਦ
ਉਹ ਠੀਕ ਹੋਈ , ਮੈਂ ਹੈਰਾਨ ਸੀ ਉਸ ਦੇ ਬਦਲਦੇ ਰੰਗ ਵੇਖ ਕੇ ? ਸਿਲਵੀਆ
ਪਾਰਕ ਪਹੁੰਚੇ ਤਾਂ ਕਹਿੰਦੀ ' ਸੌਰੀ ਰੀਅਲ ਸੌਰੀ , ਯੂ ਨਾਇਸ ਬੁਆਏ ' ਮੈਂ
ਕਿਹਾ ' ਇਫ ਤੇਰੇ ਕੋਲ ਮਨੀ ਨੀ ਚੱਲ ਕੋਈ ਗੱਲ ਨੀ ਪਰ ਕੀ ਗੱਲ ਹੋ ਗਈ ਸੀ
? ' ਲੰਮਾ ਹੌਕਾ ਭਰਕੇ ਬੋਲੀ " ਅੈਕਚੁਲੀ ਮੈਂ ਉਦੋ ਟੀਨਏਜਰ ਸੀ ਮੇਰੀ ਮਾਂ
ਨੇ ਸੈਕੰਡ ਮੈਰਿਜ ਕਰਵਾਈ ਸੀ ਇੰਡੀਅਨ ਨਾਲ , ਆਈ ਥਿੰਕ ਪੰਜਾਬੀ ਨਾਲ ,
ਤਕਰੀਬਨ ਦੋ ਸਾਲ ਬਾਅਦ ਉਸ ਨੇ ਜਿਸ ਨੂੰ ਮੈਂ ਡੈਡ ਕਹਿੰਦੀ ਸੀ ਨੇ ਮੈਨੂੰ
ਡਰੱਗ ਤੇ ਲਾ ਦਿੱਤਾ , ਫਿਰ ਸਮੋਕਿੰਗ ਆਫਟਰ ਦੈਟ ਬੀਅਰ ,ਵਿਸਕੀ ! ਜਦੋਂ
ਮੈਂ ਆਦੀ ਹੋ ਗਈ ਇਹਨਾਂ ਚੀਜਾਂ ਬਦਲੇ ਉਸ ਨੇ ਮੇਰੇ ਨਾਲ ਸਰੀਰਕ ਸਬੰਧ
ਬਣਾਏ , ਮੈਨੂੰ ਤਲਬ ਲੱਗੀ ਰਹਿੰਦੀ ਤਾਂ ਉਹ ਮੇਰਾ ਸਰੀਰ ਨੋਚਦਾ , ਸਰੀਰਕ
ਸਬੰਧ ਲਗਾਤਾਰ ਬਣਾਉਦਾ ਰਿਹਾ , ਮੇਰੀ ਸਟੱਡੀ , ਮੇਰੀ ਸਪੋਰਟਸ ,ਮੇਰੀ
ਲਾਈਫ ਮਾਈ ਡਰੀਮ ਉਸ ਬਲੱਡੀ ਇੰਡੀਅਨ ਨੇ ਬਰਬਾਦ ਕਰ ਦਿੱਤੇ , ਮੇਰਾ ਕੋਈ
ਵੀ ਬੁਆਏ ਫਰੈਂਡ ਨੀ ਬਣ ਸਕਿਆ , ਮੈਂ ਆਪਣੇ ਇੰਡੀਅਨ ਡੈਡ ਨੂੰ ਹੀ ਸਭ ਕੁਝ
ਮੰਨ ਲਿਆ ਸੀ , ਜਦੋਂ ਪਰੈਗਨੈਂਟ ਹੋਈ ਤਾਂ ਮੰਮ ਨੇੇ ਪੁਛਿਆ !!!!! ਕੌਣ ?
ਤਾਂ , ਮੈਂ ਕਿਹਾ 'ਡੈਡ ........??' ਮੰਮ ਬੋਲੀ ਬਲੱਡੀ ਇੰਡੀਅਨ ਡੌਗ ਹੀ
ਨਿਕਲਿਆ , ਆਫਟਰ ਦੈਟ ਡੈਡ ਕਦੇ ਘਰ ਨੀ ਆਏ , ਕਦੇ ਵੀ ਨੀ ! ਮੰਮ ਨੇ
ਇੰਡੀਅਨ ਬਾਰੇ ਨੈਗਟਿਵ ਕਰ ਦਿੱਤਾ , ਮੈਨੂੰ ਵੀ ਨਫਰਤ ਹੋ ਗਈ ,ਮੈਂ ਹਰ
ਇੰਡੀਅਨ ਤੋਂ ਬਦਲਾ ਲੈਣਾ ਸ਼ੁਰੂ ਦਿੱਤਾ ਆਪਣੇ ਢੰਗ ਨਾਲ !
> ਮੈਨੂੰ ਲੱਗਿਆ ਸਾਰੇ ਇੱਦਾਂ ਦੇ ਹੀ ਹੁੰਦੇ ਨੇ !!! ਪਰ ਮਿਸਟਰ ਵਿਕਰਮ
ਤੈਨੂੰ ਮਿਲਕੇ ਮੇਰੀ ਸੋਚ ਪੋਜਟਿਵ ਹੋ ਰਹੀ ਏ , ਸੱਚ ਦੱਸਾਂ ਤਾਂ ਅੱਜ ਤੂੰ
ਮੇਰਾ ਸ਼ਿਕਾਰ ਸੀ ,? ਬਚ ਗਿਆ ਤੂੰ !! ਯੂ ਆਰ ਲੱਕੀ , ਟਿ੍ਪ ਦੇ ਡਾਲਰ
ਦੇਹ ਮੈਨੂੰ ਓਹ ਗਈ ਓਹ ! ਮੈਂ ਸਿਰ ਫੜ ਬੈਠ ਗਿਆ ਬੈਠਾ ਹੀ ਰਿਹਾ , ਕਾਫੀ
ਦੇਰ ਡਿਸਪੈਚਰ ਬੰਦ ,ਘਰ ਆ ਗਿਆ , ਕਰੇ ਕੋਈ ਭਰੇ ਕੋਈ , ਥੈਂਕਸ ਮੈਂ
ਸ਼ਿਕਾਰ ਨੀ ਬਣਿਆ ਪਰ ਦੁਆ ਹੋਰ ਵੀ ਕੋਈ ਨਾ ਬਣੇ !!!!!!!!!
(2)
ਇੱਕ ਦਿਨ ਸਵੇਰ ਨੂੰ ਟੈਕਸੀ ਲੈ ਕੇ ਸਿਟੀ ਵਲ ਨੂੰ ਚਲ ਪਿਆ , ਕਿਸੇ ਵਧੀਆ
ਏਰੀਏ ਚੋ ਵਧੀਆ ਜੌਬ ਮਿਲਣ ਦੀ ਆਸ ਵਿੱਚ ! ਕਿਉਂਕਿ ਏਅਰਪੋਰਟ ਤੇ 89
ਗੱਡੀਆ ਵੇਖ ਕੇ ਜਾਣ ਦੀ ਹਿੰਮਤ ਨਾ ਪਈ , ਟਿ੍ਪ ਲੇਟ ਮਿਲਣ ਦੀ ਸੰਭਾਵਨਾ
ਸੀ , ਮਾਉਂਟ ਵਿਲਿੰਗਟਨ ਕਰਾਉਸ ਕੀਤਾ ਪਹਿਲੀ ਫੋਨ ਜੌਬ ਜਲਦੀ ਮਿਲ ਗਈ ਪਰ
ਉਹ ਵੀ ਸਲੰਟਰ ( ਜੌਬ ਨਾ ਮਿਲੀ ਪਰ ਪੁਜੀਸਨ ਨੰਬਰ ਵਨ ਫਿਰ ) ਇੱਕ ਘੰਟਾ
ਹੋ ਗਿਆ ਬੈਠੇ ਨੂੰ ਕੋਈ ਜੌਬ ਨੀ ਸਬਰ ਦਾ ਬੰਨ ਟੁੱਟ ਗਿਆ , ਨੋਵਟਲ ਹੋਟਲ
ਨੂੰ ਚਲ ਪਿਆ ਉਥੇ ਇਕ ਬੁਕਿੰਗ ਤੇ ਇਕ ਗੱਡੀ ਸੀ ਸੋਚਿਆ ਹੇਲ ਤਾਂ ਮਿਲ ਹੀ
ਜਾਵੇਗੀ , ਹਾਲੇ ਗਰੀਨਲੇਨ ਵਾਲੇ ਅੋਫ ਰੈਂਪ ਕੋਲ ਸੀ ਕਿ ਹੋਟਲ ਤੋ ਹੀ ਫੋਨ
ਜੌਬ ਆਹ ਗਈ , ਮੈਂ ਟਰੈਫ਼ਿਕ ਚ ਫਸ ਗਿਆ ਉਹ ਜੌਬ ਵੀ ਕੋਈ ਹੋਰ ਲੈ ਗਿਆ
ਫਿਰ ਸਲੰਟਰ , ਘੰਟਾ ਕੋਈ ਜੌਬ ਨੀ , ਸੱਤ ਵਜੇ ਦਾ ਕੰਮ ਸ਼ੁਰੂ ਸਾਢੇ ਨੌ
ਵਜ ਗਏ ਸੀ , ਜੇਬ ਚ ਧੇਲਾ ਵੀ ਨੀ , ਇਹੀ ਬਿਜੀ ਟਾਇਮ ਹੁੰਦਾ ਪਰ ਮੈ ਰੁਲ
ਗਿਆ ਸੀ , ਆਪਣੇ - ਆਪ ਨੂੰ ਕੋਸਿਆ ਕਿ ਏਅਰਪੋਰਟ ਕਿਉ ਨੀ ਚਲਾ ਗਿਆ , ਦੋ
ਘੰਟੇ ਹੋ ਗਏ ਬੈਠੇ-ਬਿਠਾਏ ਨੂੰ , ਬੁਕਿੰਗ ਸ਼ੋਅ ਹੋਣ ਲਗ ਪਈ ਤੇ ਦੋ ਕੁ
ਮਿੰਟ ਤੱਕ ਬੁਕਿੰਗ ਆਉਣ ਵਾਲੀ ਸੀ , ਏਨੇ ਨੂੰ ਡਿਸਪੈਚਰ ਨੇ ਬਾਹਰਲੇ ਏਰੀਏ
ਅੈਲਸਲੀ ਤੋ ਜੌਬ ਸੁਟ ਦਿਤੀ ,ਮਨ ਹੀ ਮਨ ਡਿਸਪੈਚਰ ਨੂੰ ਸਲੋਕ ਸੁਣਾ ਦਿਤੇ
ਕਿ ਆਉਟ ਏਰੀਏ ਚੋ ਜੌਬ ਸੁੱਟ ਦਿਤੀ ਪਰ ਜਦੋ ਸਕਰੀਨ ਤੇ ਰੀਮਾਰਕ ਵੇਖਿਆ ਕੀ
'ਮਿਸਟਰ ਸਿੰਘ ਟਰਬਨ ਵਾਲਾ ' ਡਰਾਈਵਰ ਚਾਹੀਦਾ ਏ , ਸੋ ਉਸ ਟਾਇਮ ਉਸ ਏਰੀਏ
ਚ ਮੈ ਹੀ ਨੇੜੇ ਸੀ ਸੋ ਡਿਸਪੈਚਰ ਨੇ ਇਸ ਕਰਕੇ ਮੈਨੂੰ ਜੌਬ ਡਿਸਪੈਚ ਕੀਤੀ
ਸੀ , ਸਵਾਰੀ ਦਾ ਨਾਮ ਇੰਗਲਿਸ ਜਾਪਦਾ ਸੀ ,ਸੋਚਦਿਆਂ ਚਲ ਪਿਆ ਇਹਨੂੰ ਕੀ
ਬਿਪਤਾ ਪੈ ਗਈ ਜੋ ਿਮਸਟਰ ਸਿੰਘ ਹੀ ਸੋਲਵ ਕਰ ਸਕਦਾ ਏ , ਸੋਚਿਆ ਕੋਈ
ਪੰਜਾਬੀ ਹੀ ਹੋਵੇਗਾ ਜਿਸ ਨੂੰ ਪੰਜਾਬੀ ਡਰਾਈਵਰ ਚਾਹੀਦਾ ਹੋਵੇਗਾ ਤੇ ਕਈ
ਵਾਰ ਡਿਸਪੈਚਰ ਵੀ ਚੰਗੀ ਤਰਾਂ ਸਮਝਦੇ ਨੀ ਹੁੰਦੇ ਕਦੇ ਨਾਂ ਗਲਤ / ਅਡਰੈਸ/
ਫੋਨ ਨੰਬਰ /ਸਟਰੀਟ/ ਏਰੀਆ ਵਗੈਰਾ , ਇਹੀ ਉਤਰਾਅ-ਚੜਾਅ ਚ ਦਿੱਤੇ ਪਤੇ ਤੇ
ਪਹੁੰਚ ਗਿਆ , ਗੋਰੇ ਨੇ ਹੱਥ ਖੜ੍ਹਾ ਕਰਕੇ ਆਉਣ ਦਾ ਸੁਨੇਹਾ ਦਿਤਾ , ਪੰਜ
ਸੱਤ ਮਿੰਟ ਬਾਅਦ ਆਇਆ ਕੋਟ-ਪੈਂਟ ਵਾਲਾ , ਸੋਚਿਆ ਘਟੋ-ਘੱਟ ਸਿਟੀ ਤਾਂ
ਜਾਵੇਗਾ ਪਰ 'ਟਰਬਨ ਡਰਾਈਵਰ ' ਵਾਲੀ ਗੱਲ ਸਮਝ ਨਾ ਆਈ , ਡੋਰ ਖੋਹਲਕੇ
ਪਿਛਲੀ ਸ਼ੀਟ ਤੇ ਬੈਠ ਗਿਆ ਆਪਾਂ ਵੀ ਮੀਟਰ ਅੌਨ ਕਰ ਦਿਤਾ ਬੌਹਣੀ ਜੋ ਕਰਨੀ
ਸੀ ! ਡੈਫੀਨੇਸ਼ਨ 'ਨੌਰਥ ਸ਼ੌਰ ਹਾਸਪਿਟਲ' ਦੀ ਸੀ ਖੁਸ਼ੀ ਹੋਈ ਚਲੋ ਜੌਬ
ਵਧੀਆ ਮਿਲ ਗਈ ਏ ਬੇਸਟ ਹੋਇਆ ਟਾਇਮ ਕਵਰ ਹੋ ਜਾਵੇਗਾ ,
> 'ਹੌਅ ਆਰ ਯੂ ਮਿਸਟਰ ਸਿੰਘ ' ਕਹਿੰਦੇ ਹੋਏ ਉਸ ਨੇ ਗੱਲ ਸ਼ੁਰੂ ਕਰ
ਦਿੱਤੀ ' ਅੈਕੂਚਲੀ ਮੇਰੇ ਭਰਾ ਨੇ ਸਿੱਖ ਲੇਡੀਜ ਨਾਲ ਮੈਰਿਜ ਕੀਤੀ ਹੋਈ ਏ
ਉਹ ਪੂਰੀ ਸਿੰਘਣੀ ਏ , ਆਫਟਰ ਦੈਟ ਮੇਰਾ ਭਰਾ ਵੀ ਸਿੰਘ ਸਜ ਗਿਆ , ਉਹ ਯੂ
ਐਸ ਏ ਰਹਿੰਦੇ ਸੀ ਅਚਾਨਕ ਕੁਝ ਸਮਾਂ ਪਹਿਲਾ ਉਸ ਦੀ ਡੈਥ ਹੋ ਗਈ ਲਾਸਟ
ਮਹੀਨੇ ਉਹ ਵੀ ਪੂਰੀ ਹੋ ਗਈ , ਅਸੀ ਸਾਰੀਆਂ ਰਸਮਾਂ ਸਿੱਖ ਧਰਮ ਅਨੁਸਾਰ
ਕੀਤੀਆਂ , ਲਾਸਟ ਵੀਕ ਮੇਰੀ ਸਿਸਟਰ ਦੀ ਡੈਥ ਹੋ ਗਈ ਮੈ ਉਵਰਸੀਜ ਸੀ ਕੱਲ੍ਹ
ਹੀ ਵਾਪਸ ਆਇਆਂ ਹਾਂ ' ਉਸ ਨੇ ਇੱਕ ਦੋ ਫੋਨ ਰੀਸੀਵ ਕੀਤੇ ਜਲਦੀ ਫਿਰ ਮੇਰੇ
ਨਾਲ ਗੱਲੀ ਲਗ ਗਿਆ , ਅਸੀ ਮੋਟਰਵੇਅ ਤੇ ਜਾ ਰਹੇ ਸੀ , ' ਸੋ ਮਿਸਟਰ ਸਿੰਘ
ਅੱਜ ਮੇਰੀ ਮਾਂ ਦੀ ਡੈਥ ਹੋ ਗਈ ਏ ਉਹ ਹਾਸਪਿਟਲ ਚ ਸੀ ਜਿਥੇ ਆਪਾਂ ਜਾ ਰਹੇ
ਹਾਂ ' ਮੈ ਕਿਹਾ ' ਬਹੁਤ ਦੁੱਖ ਹੋੋਇਆ ਸੁਣਕੇ , ਹੌਸਲਾ ਰੱਖ ' , ਫਿਰ
ਕਹਿੰਦਾ ' ਅੱਜ ਮੈਨੂੰ ਮੇਰੇ ਭਰਾ-ਭਰਜਾਈ ਬਹੁਤ ਯਾਦ ਆ ਰਹੇ ਨੇ ਉਹ ਦੁੱਖ
ਵੇਲੇ ਹਮੇਸ਼ਾ ਸਿੱਖ ਧਰਮ ਚੋ ਉਦਾਹਰਣਾਂ ਦਿੰਦੇ ਹੁੰਦੇ ਸੀ , ਬਾਬਾ ਫਰੀਦ
ਤੇ ਗੁਰੂ ਤੇਗ ਬਹਾਦਰ ਦੀ ਪੋਟਰੀ ਦੀਆਂ , ਮਨ ਨੂੰ ਧਰਵਾਸ ਮਿਲਦਾ ਕਹਿੰਦੇ
ਹੁੰਦੇ ਸੀ ਕੀ ਦੁੱਖ ਵੇਲੇ ਕਿਸੇ ਸਿੱਖ ਨਾਲ ਸਾਝਾਂ ਕੀਤਾ ਦੁੱਖ ਅੱਧਾ ਰਹਿ
ਜਾਂਦਾ ਏ , ' ਮੇਰਾ ਮਨ ਵੀ ਭਾਵੁਕ ਹੋ ਗਿਆ , 65ਡਾਲਰ ਬਣੇ ਚੰਗੇ ਟਿ੍ਪ
ਦੀ ਖੁਸ਼ੀ ਜਜ਼ਬਾਤਾਂ ਦੇ ਵਹਿਣ ਚ ਵਹਿ ਗਈ , ਮੈਂ ਹਾਲੇ ਕਹਿਣ ਹੀ ਵਾਲਾ
ਸੀ ਤੈਨੂੰ ਲੋੜ ਹੋਵੇਗੀ ਫਿਰ ਕਦੇ ਦੇ ਦੇਵੀ ਪਰ ' 100 ਡਾਲਰ ਦੇ ਕਹਿੰਦਾ
ਕੀਪ ਚੇਂਜ ' ਟੈਕਸੀ ਚੋ ਉਤਰ ਕੇ , ਮੋਢੇ ਤੇ ਵੱਡੇ ਭਰਾ ਵਾਂਗ ਹੱਥ ਰੱਖਕੇ
ਬੋਲਿਆ ' ਸ਼ੁਕਰੀਆ ਮਿਸਟਰ ਸਿੰਘ ਤੂੰ ਮੇਰ ਦੁੱਖ ਸੁਣਿਆ ਮੇਰਾ ਮਨ ਕੁਝ
ਹਲਕਾ ਹੋ ਗਿਆ ਮੈਂ ਇਹ ਗੱਲਾਂ ਕਿਸੇ ਸਿੱਖ ਨਾਲ ਹੀ ਕਰਨਾ ਚਾਹੁੰਦਾ ਸੀ ਸੋ
ਟੈਕਸੀ ਕਾਲ ਕਰਨ ਵੇਲੇ ਮੈਂ ਕਿਹਾ ਕਿ ਪਿਕ ਕਰਨ ਲਈ ਮਿਸਟਰ ਸਿੰਘ ਹੀ
ਚਾਹੀਦਾ ਏ ' , ਉਸ ਨੇ ਘੁੱਟ ਕੇ ਹੱਥ ਮਿਲਾਇਆ , ਉਤਰ ਕੇ ਚਲਾ ਗਿਆ , 100
ਡਾਲਰ ਮੇਰੇ ਹੱਥ ' ਚ ਕੰਬ ਰਿਹਾ ਸੀ ਸਮਝ ਨੀ ਆ ਰਹੀ ਸੀ ਕੀ ਕਰਾਂ , ਟਿਪ
ਵੀ ਮਿਲੀ ਉਹ ਵੀ ਦੁਖੀ ਬੰਦੇ ਕੋਲੋਂ ! ਕੁਝ ਪਲ ਲਈ ਤਾਂ ਮੈਂ ਸੰੁਨ ਹੋਕੇ
ਬੈਠਾ ਰਿਹਾ , ਸੋਚਦਾ ਰਿਹਾ ਕਿ 'ਵਾਹ ਮੇਰੇ ਵਾਹਿਗੁਰੂ ਤੂੰ ਹੀ ਸਮਰੱਥ
ਹੈਂ '
-0-
|