ਸੇਵਕ
1584
ਮੇਰਾ ਪਿੰਡ ਮਿਯਾਮੋਤੋ ਹੈ। ਇਹ ਹਰਿਮਾ ਸੂਬਾ ਵਿੱਚ ਸੀ। ਉਸ ਵੇਲੇ ਨੀਹੋਨ ( ਜਪਾਨ) ਦੇ
ਸਾਮੰਤਾਂ ਦੀ ਲਾਮ ਲਗੀ ਸੀ। ਉਨ੍ਹੀਂ ਦਿਨੀਂ ਵਿੱਚ ਆਪਸ ਵਿੱਚ ਯੁੱਧ ਕਰ ਰਹੇ ਸਾਰੇ ਪਿੰਡ
ਇੱਕ ਸਾਮੰਤ ਹੇਠ ਸੀ। ਸਾਡੇ ਗਰਾਂ ਦਾ ਵੀ ਇਹ ਹੀ ਹਾਲ ਸੀ। ਵੈਸੇ ਜ਼ਿਆਦਾ ਬੰਦੇ ਤਾਂ ਕਾਮੇ
ਅਤੇ ਜੱਟ ਲੋਕ ਸਨ, ਪਰ ਸਾਡੇ ਦੇਸ਼ ਵਿੱਚ ਤਾਂ ਜੱਟ ਅਤੇ ਕਾਮੇ ਸਭ ਤੋਂ ਸ਼ੂਦਰ ਸਮਝੇ ਜਾਂਦੇ
ਸਨ। ਕਿਸਾਨਾਂ ਕੋਲ਼ ਘੱਟ ਹੱਕ ਸਨ। ਮੈਂ ਵੀ ਉੁਨ੍ਹਾਂ ਦੀ ਗਿਣਤੀ ਵਿੱਚੋਂ ਸੀ। ਅਸੀਂ ਸਗੋਂ
ਬੇਇਲਮ ਜ਼ਿਆਦਾ ਸੀ। ਜਿਮੀਂਦਾਰ ਸਭ ਖੱਤਰੀ ਕੌਮ ਦੇ ਸਨ। ਇਹ ਹੀ ਲੋਕ ਪੜ੍ਹੇ ਲਿੱਖੇ ਹੁੰਦੇ
ਸੀ। ਇਸੇ ਜਾਤ ਤੋਂ ਸਾਮੰਤ ਪੈਦਾ ਹੋਏ ਸਨ। ਕੇਵਲ ਉਨ੍ਹਾਂ ਨੂੰ ਹੀ ਹ ਹਥਿਆਰ ਰਖਣ ਦਾ ਹੱਕ
ਸੀ। ਉਨ੍ਹਾਂ ਨੂੰ ਹੀ ਸ਼ਸਤਰ ਨਾਲ਼ ਲੜਨਾ ਸਿਖਾਇਆ ਜਾਂਦਾ ਸੀ। ਇਸ ਲਈ ਖੱਤਰੀ ਹੌਲੀ ਹੌਲੀ ਖਸਮ
ਖਸਾਈ ਬਣ ਗਏ। ਕੁੱਝ ਪਿੰਡ ਸਿਰਫ ਇੰਨ੍ਹਾਂ ਦੀ ਅਬਾਦੀ ਨਾਲ਼ ਭਰਪੂਰ ਸਨ।ਉਸ ਪਿੰਡਾਂ ਵਿੱਚ
ਕਿਸਾਨ ਤੋਂ ਲੈ ਕੇ ਉਸਤਾਦ ਇਹ ਹੀ ਸਨ, ਸਰਬ ਕਲਾ ਸਮਰੱਥ ਵਾਲੇ। ਸਾਮੰਤਾਂ ਦੇ ਫੌਜੀਆਂ ਨੂੰ
ਸਮੁਰਾਈ ਆਖਿਆ ਜਾਂਦਾ ਸੀ। ਸਾਮੰਤ ਖ਼ੁਦ ਵੀ ਸਮੁਰਾਈ ਸਨ। ਇਹ ਖੱਤਰੀ ਪਿੰਡ ਅਤੇ ਇਲਾਕੇ ਦੇ
ਜੋਧੇ ਸਨ। ਹੋਰ ਕਿਸੇ ਕੋਲ਼ ਸ਼ਸਤਰ ਰੱਖਣਾ ਮਨ੍ਹਾ ਸੀ। ਜੇ ਆਮ ਆਦਮੀ ਫੜ੍ਹਿਆ ਜਾਂਦਾ ਹਥਿਆਰ
ਨਾਲ਼ ਤਾਂ ਡੰਡ ਕੁੱਤੇ ਦੀ ਮੌਤ ਸੀ। ਹਰ ਸਾਮੰਤ ਇਕ ਸ਼ੋਗਣ ਦਾ ਚੇਲਾ ਸੀ। ਸਾਡੇ ਸੂਬੇ ਦਾ
ਸ਼ੋਗਣ ਠਾਕਰ ਸ਼ਿਨਮਾਨ ਇਗਾ ਨੋ ਕਮੀ ਸੀ। ਸਾਡਾ ਸੂਬਾ ਹਰਿਮਾ ਮਿਮਾਸਕਾ ਖਿੱਤੇ ਦਾ ਇੱਕ ਇਲਾਕਾ
ਸੀ। ਜਦ ਮੈਂ ਨਿਆਣਾ ਸੀ ਤਾਂ ਸ਼ਿਨਮਾਨ ਦਾ ਸਾਮੰਤਾ ਹਿਰਤਾ ਸੀ। ਹੁਣ ਉਸਦੇ ਮੁੰਡੇ ਨੇ ਉਸਦੀ
ਸਰਦਾਰੀ ਲੈ ਲਈ ਸੀ। ਮੁੰਡੇ ਦਾ ਨਾਂ ਵੀ ਸ਼ਿਨਮਾਨ ਹੀ ਸੀ। ਸ਼ਿਨਮਾਨ ਮਨੀਸੈ। ਜਿਵੇਂ ਇਹ
ਸ਼ਿਨਮਾਨ ਇਗਾ ਦਾ ਸੇਵਕ ਸੀ, ਮੈਂ ਇਸਦਾ ਸੇਵਕ ਸੀ। ਮੈਂ ਇਸ ਖ਼ਾਨਦਾਨੀ ਘਰ ਵਿੱਚ ਲੇਖਾਕਾਰ ਬਣ
ਗਿਆ ਅਤੇ ਹਿਸਾਬ ਕਿਤਾਬ ਰੱਖਣ ਵਾਲਾ। ਮੇਰੀ ਜਾਤ ਦੇ ਤਾਂ ਤਾਬਿਆ ਹੋਏ ਸਨ, ਪਰ ਚੰਗੀ ਕਿਸਮਤ
ਨਾਲ਼ ਮੈਨੂੰ ਹਿਰਤਾ ਨੇ ਆਵਦੇ ਘਰ ਵਿੱਚ ਆਉਣ ਦਿੱਤਾ ਅਤੇ ਪੜ੍ਹਨ ਦਿੱਤਾ। ਇਸ ਲਈ ਮੈਂ
ਸ਼ਿਨਮਾਨ ਮਨੀਸੈ ਬਾਰੇ ਬਹੁਤ ਕੁੱਝ ਜਾਣਦਾ ਹਾਂ ਅਤੇ ਸਮੁਰਾਈਆਂ ਬਾਰੇ ਵੀ।
ਮਨੀਸੈ ਤੌਹੀਨ ਨਹੀਂ ਸੀ ਜਰਦਾ।ਸੁਘੜ ਗਤਕਾ ਖੇਲ੍ਹਣ ਵਾਲਾ ਸੀ। ਇੱਕ ਝਟਕੇ ਨਾਲ਼ ਵੈਰੀ ਦਾ
ਸੀਸ ਸਰੀਰ ਤੋਂ ਅਲੱਗ ਕਰ ਦਿੰਦਾ ਸੀ। ਹਰ ਸਮੁਰਾਈ ਰੋਜ਼ ਸ਼ਸਤਰ ਪੱਲਥਾ ਖੇਡਦਾ ਅਤੇ ਯੁੱਧਕਾਰੀ
ਕਰਦਾ ਸੀ। ਕੇਂਜੁਤਸੂ ਦਾ ਪਰਬੀਨ ਬਾਜ਼ੀ ਸੀ। ਕੇਂਜੁਤਸੂ ਨੀਹੋਨ ਦੀ ਤਲਵਾਰਬਾਜ਼ੀ ਸੀ ਜਿਸ
ਵਿੱਚ ਸਿਰਫ ਸਮੁਰਾਈ ਧਨੀ ਸਨ।ਜੁੱਤੇਜੁਤਸੂ ਦਾ ਕਸਬੀ ਸੀ, ਕਹਿਣ ਦਾ ਮਤਲਬ ਪੱਲਥੇਬਾਜ਼ੀ ਸੀ।
ਕਈ ਸਮੁਰਾਈ ਉਸ ਤੋਂ ਕੇਂਜੁਤਸੂ ਤੇ ਜੁੱਤੇਜੁਤਸੂ ਸਿਖਦੇ ਸੀ। ਮਨੀਸੈ ਨੂੰ ਉਸਦੇ ਪਿਤਾ,
ਹਿਰਤੇ ਨੇ ਪੰਜ ਸਾਲ ਦੀ ਉਮਰ ਤੋਂ ਲੜਨਾ ਸਿਖਾਇਆ। ਵੈਸੇ ਇਹ ਆਮ ਸੀ ਹਰ ਸਮੁਰਾਈ ਲਈ।
ਉਨ੍ਹਾਂ ਨੂੰ ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਇਸ ਉਮਰ ਤੋਂ ਸਿਖਾਈਆਂ ਜਾਂਦੀਆਂ ਸਨ। ਵਰ੍ਹਿਆਂ
ਲਈ ਦੌੜਦੇ ਘੋੜੇ ਤੇ ਸਵਾਰ ਹੋ ਕੇ ਬਾਣ ਵਿੱਦਿਆ ਕਰਦੇ ਸੀ। ਸਭ ਕੁੱਝ ਵੱਡਿਆਂ ਤੋਂ ਸਿਖਦੇ
ਸਨ। ਜਿਹੜੇ ਸਮਾਰਈ ਅਮੀਰ ਘਰੋਂ ਸਨ, ਉਨ੍ਹਾਂ ਨੂੰ ਤਾਂ ਪਾਠਸ਼ਾਲਾ ਵਿੱਚ ਦਾਖਲ ਦੇ ਕੇ
ਸਾਹਿਤ, ਇਤਿਹਾਸ ਅਤੇ ਕਲਾ ਕਾਰ ਦੀ ਤਲੀਮ ਹਾਸਲ ਕਰਾ ਦਿੱਤੀ ਜਾਂਦੀ ਸੀ।
ਜੇ ਸਾਡੇ ਸੂਬੇ'ਚ ਦਸਾਂ ਬੰਦਿਆਂ ਦੀ ਲਾਈਨ ਲੱਗ ਜਾਵੇ ਤਾਂ ਇੱਕ ਹੀ ਉਨ੍ਹਾਂ'ਚੋਂ ਸਮੁਰਾਈ
ਦੀ ਜਾਤ ਦਾ ਸੀ। ਸਮੁਰਾਈ ਦੇ ਆਵਦੇ ਜਾਬਤੇ ਸਨ।ਇਨ੍ਹਾਂ ਨੂੰ ਬੁਸ਼ੀਡੋ ਆਖਦੇ ਸਨ।ਮਨੀਸੈ ਹਰ
ਗੁਆਂਢੀ ਦੇ ਪੁੱਤਰ ਨੂੰ ਵੀ ਸਭ ਕੁੱਝ ਸਿਖਾਉਂਦਾ ਸੀ। ਬੁਸ਼ੀਡੋ ਸਮੁਰਾਈ ਨੂੰ ਹਕ ਦਿੰਦਾ ਸੀ
ਆਮ ਆਦਮੀ ਨੂੰ ਮਾਰਨਾ ਦਾ ਜੇ ਉਸਨੇ ਸਮੁਰਾਈ ਦੀ ਇੱਜ਼ਤ ਦੀ ਅਹੀ ਤਹੀ ਕੀਤੀ। ਅਸੀਂ ਸਾਰੇ
ਸਮੁਰਾਈ ਤੋਂ ਡਰਦੇ ਸਨ।
ਮਨੀਸੈ ਸ਼ੋਗਣ ਠਾਕਰ ਸ਼ਿਨਮਾਨ ਇਗਾ ਨੋ ਕਮੀ ਦਾ ਸੱਜਾ ਹੱਥ ਹੀ ਸੀ। ਉਸਨੇ ਸਾਡੇ ਇਲਾਕੇ ਨੂੰ
ਵੀ ਹੱਥ ਹੇਠ ਰਖਿਆ ਸੀ। ਆਪ ਸ਼ੋਗਣ ਦਾ ਹੱਥ ਚੁੰਮਦਾ ਸੀ। ਪਰ ਸੱਚ ਇਹ ਸੀ ਕਿ ਸ਼ੋਗਣ ਤੋਂ
ਡਰਦੇ ਸੀ। ਸ਼ੌਗਣ ਦੀ ਇੱਜ਼ਤ ਲਈ ਤਾਂ ਸਮੁਰਾਈ ਆਵਦੀ ਜਾਨ ਦੇ ਦਿੰਦੇ ਸੀ। ਢਿੱਡ'ਚ ਖੁਦ ਹੀ
ਕਿਰਪਾਨ ਖੋਭ ਕੇ ਹੌਲੀ ਹੌਲੀ ਇੱਕ ਪਾਸੋਂ ਘੜੀਸਕੇ ਖੁਦਕੁਸ਼ੀ ਕਰ ਲੈਂਦੇ ਸਨ! ਉਨ੍ਹਾਂ ਦੀ
ਜਾਨ ਤੋਂ ਸ਼ੋਗਣ ਦੀ ਇੱਜ਼ਤ ਪਿਆਰੀ ਸੀ। ਮਾਲਕ ਤੋਂ ਬਿਨ੍ਹਾਂ ਸਮੁਰਾਈ, ਸਮੁਰਾਈ ਨਹੀਂ ਸਮਝਿਆ
ਜਾਂਦਾ ਸੀ ਪਰ ਰੋਨਿਨ…ਨਖਸਮਾ।ਮੰਗੀਤਆਂ ਵਾਂਗ ਬੀਆਬਾਨ'ਚ ਰੁਲਦੇ ਲੱਲੂ ਪੰਜੂ ਵਾਂਗ ਸੀ
ਰੋਨਿਨ।
ਜਦ ਵੀ ਮਨੀਸੈ ਨੂੰ ਫੌਜ ਚਾਹੀਦੀ ਸੀ ਸਾਰੇ ਪਿੰਡ ਹਾਜ਼ਰ ਸੀ, ਕਿਉਂਕਿ ਮਨੀਸੈ ਅਤੇ ਉਸਦੇ
ਸਮੁਰਾਈਆਂ ਨੇ ਸਾਨੂੰ ਨਜ਼ਰਾਨੇ ਵਾਂਗ ਲੜਨ ਲਈ ਅੱਗੇ ਕਰ ਦੇਣਾ ਸੀ। ਪਰ ਆਮ ਪਿੰਡ ਦੇ ਸਮੁਰਾਈ
ਹੀ ਜੰਗ ਵਿੱਚ ਸ਼ਾਮਲ ਹੁੰਦੇ ਸਨ। ਸਿਰਫ ਉਨ੍ਹਾਂ ਕੋਲ਼ੇ ਤਾਂ ਅਸਤਰ ਸ਼ਸਤਰ ਸਨ। ਜੱਟ ਅਤੇ ਕਾਮੇ
ਤਾਂ ਬੱਕਰੇ ਹੀ ਸਨ, ਉਨ੍ਹਾਂ ਦੀਆਂ ਅੱਖਾਂ ਵਿੱਚ। ਜਦ ਖੱਤਰੀ ਲੜਨ ਜਾਂਦੇ ਤਾਂ ਸਿਆਣੇ ਦੀ
ਜਗ੍ਹਾ ਪਿੱਛੇ ਰਿਹਾ ਨਿਆਣਾ ( ਸਮੁਰਾਈਆਂ ਦਾ) ਇੰਚਾਰਜ ਹੋ ਜਾਂਦਾ ਸੀ।
ਸੋ ਇਸ ਮਾਹੌਲ'ਚ ਅਸੀਂ ਮਨੀਸੈ ਦੇ ਹੇਠ ਰਹਿੰਦੇ ਸਨ।
ਮਨੀਸੈ ਬਾਰੇ ਹੋਰ ਕੀ ਇਜ਼ਹਾਰ ਕਰਾਂ? ਮਧਰਾ ਸੀ। ਛਾਤੀ ਚੌੜੀ, ਬਾਹਾਂ ਲੱਤਾਂ ਤਣਿਆਂ ਵਾਂਗ,
ਸਿਰ ਤੇ ਜੂੜਾ, ਥੋੜ੍ਹਾ ਜਾ ਪਿੱਛੇ ਬੰਨ੍ਹਿਆ।ਮੱਥੇ ਤੋਂ ਲੈ ਕੇ ਜੂੜੇ ਤੱਕ ਸਿਰ ਨੂੰ ਰੋਡਾ
ਕੀਤਾ ਸੀ, ਜਿੰਝ ਆਮ ਸਮੁਰਾਈਆਂ ਦੀ ਰੂੜ੍ਹੀ ਸੀ। ਅੱਖਾਂ ਪੰਖੜੀਆਂ ਵਰਗੀਆਂ ਸਨ, ਮੂੰਹ ਦੇ
ਥਾਈ ਲੀਕ ਪੀਡੇ ਮੁਖ ਦੇ ਉੱਤੇ ਵਾਹੀ ਸੀ। ਆਮ ਕਿਮੋਨੋ'ਚ ਤੁਰਦਾ ਫਿਰਦਾ ਹੁੰਦਾ ਸੀ। ਜਦ ਜੰਗ
ਦੀ ਵਾਰੀ ਹੋਵੇ, ਤਦ ਹਰ ਸਮੁਰਾਈ ਵਾਂਗ ਜਿਰਾਬਕਤਰ ਪਾਇਆ ਹੁੰਦਾ ਸੀ, ਜਿਸਦਾ ਕਵਚ ਬਹੁਤ
ਖੌਫ਼ਨਾਕ ਜਾਪਦਾ ਸੀ, ਦੇਖਣ ਵਾਲੇ ਨੂੰ। ਕੱਤਾਨੇ ਕਿਮੋਨੋ ਵਿੱਚ ਕਿਤੇ ਲੁਕੀ ਹੁੰਦੀ ਸੀ।
ਮਨੀਸੈ ਬਹੁਤ ਸਖ਼ਤ ਆਦਮੀ ਸੀ। ਉਸਦੀ ਆਵਾਜ਼ ਕੌੜੀ ਲਗਦੀ ਸੀ। ਸਾਡੀ ਰੀਤ ਸੀ ਸਿਰ ਨੂੰ ਝੁਕਾਣਾ
ਜਦ ਕਿਸੇ ਖਾਸ ਬੰਦੇ ਨੂੰ ਮਿਲਦੇ ਸੀ, ਤੇ ਮਨੀਸੈ ਲਈ ਕਾਫੀ ਸਿਰ ਨੀਵਾਂ ਕਰਨਾ ਪੈਂਦਾ ਸੀ।
ਜ਼ਨਾਨੀ ਨੂੰ ਤਾਂ ਧਰਤੀ ਤੇ ਆਵਦੀਆਂ ਅੱਖਾਂ ਟਿਕਾਉਂਣੀਆਂ ਪੈਂਦੀਆਂ ਸਨ। ਉਸਦੀ ਸਤਵੰਤੀ ਲਈ
ਵੀ ਇਹੀ ਹਾਲ ਸੀ। ਜਿੰਨਾ ਪਤਵੰਤ ਬੰਦੇ ਦਾ ਅਫ਼ਸਰਾਨਾ ਸੀ, ਉਨ੍ਹਾਂ ਸੀਸ ਨੀਵਾਂ ਕਰਨਾ ਪੈਂਦਾ
ਸੀ। ਜੇ ਇਸ ਤਰਾ ਦਾ ਦੁਨੀਆਦਾਰ ਨੂੰ ਸਵਾਲ ਕਰਨਾ ਜਾਂ ਜਵਾਬ ਦੇਣਾ ਲੋਕ ਸਮਝਦੇ ਕਿ ਵਰਕਾ
ਪਾਟ ਜਾਣਾ! ਇਸ ਲਈ ਮਨੀਸੈ'ਚ ਗਰਬ ਸੀ। ਇੱਕ ਵਾਰ ਇੱਕ ਨਾਰੀ ਨੇ ਉਸ ਦੀਆਂ ਅੱਖਾਂ'ਚ ਅੱਖਾਂ
ਪਾ ਕੇ ਧੱਕੜਸ਼ਾਹੀ ਕੀਤੀ। ਉਸਦਾ ਸੀਸ ਕੱਟ ਦਿੱਤਾ। ਕਿਸੇ ਨੇ ਕੁੱਝ ਨਹੀਂ ਕਿਹਾ। ਸਮੁਰਾਈ
ਨੂੰ ਕੌਣ ਕਹਿੰਦਾ ਹੈ? ਲੋਕ ਮਨੀਸੈ ਤੋਂ ਵਾਕਈ ਡਰਦੇ ਸੀ!
ਮਨੀਸੈ ਆਵਦੀ ਘਰਵਾਲੀ ਨਾਲ਼ ਵੀ ਕਾਫ਼ੀ ਕਠੋਰ ਸੀ। ਡਰਦੀ ਕੁੱਝ ਨਹੀਂ ਕਹਿੰਦੀ ਸੀ। ਵੇਸੈ ਕਰੇ
ਵੀ ਕੀ? ਸਾਡਾ ਸਮਾਜ ਹੀ ਔਰਤਾਂ ਲਈ ਨਿਆਂਹੀਣ ਹੈ। ਇਸ ਲਈ ਵਹੁਟੀ ਦਬੈਲ ਸੀ। ਮਨੀਸੈ ਲਈ
ਪਿਆਲੀ'ਚ ਹਰੀ ਕਾਹਵਾ ਪਾਉਂਦੀ ਸੀ; ਸ਼ੌਹਰ ਲਈ ਬਿਸਤਰਾ ਗਰਮ ਰੱਖਦੀ ਅਤੇ ਉਸਦਾ ਜਿਰਾਬਕਤਰ
ਸਾਫ਼ ਕਰਦੀ ਸੀ। ਵੈਸੇ ਸਾਮੰਤ ਦੀ ਪਤਨੀ ਹੋਣ ਕਾਰਨ ਘਰ ਦਾ ਸਾਰਾ ਹਿਸਾਬ ਕਿਤਾਬ ਉਸਦੇ ਹੱਥ
ਸੀ। ਨੌਕਰਾਂ ਉਪਰ ਰਾਜ ਕਰਦੀ ਸੀ ਅਤੇ ਪੂੰਜੀ ਲਾਉਂਦੀ ਸੀ। ਘਰ ਤਾਂ ਉਹੀ ਚਲਾਂਦੀ ਸੀ।
ਇੰਨ੍ਹਾਂ ਕਰਨ ਨਾਲ਼ ਉਸ ਨਾਰੀ ਨੂੰ ਅੱਖਾਂ ਤੇ ਬਿਠਾaਣਾ ਚਾਹੀਦਾ ਸੀ ਪਰ ਕੀ ਕਹਵਾਂ? ਸਮਾਜ
ਤਾਂ ਤਾਜ ਬੰਦੇ ਦੇ ਹੱਥਾਂ'ਚ ਰੱਖਦਾ ਹੈ। ਦਰਅਸਲ ਮਨੀਸੈ ਦੀ ਵਹੁਟੀ ਦਾ ਨਾਂ ਮੈਂ ਬਤਾ ਨਹੀਂ
ਸਕਦਾ! ਸਾਡੇ ਲਈ ਤਾਂ ਘਰ ਦੀ ਮਾਲਕਣ ਸੀ। ਪਰ ਤਾਰੀਖ਼ ਨੇ ਤਾਂ ਆਦਮੀਆਂ ਦੀਆਂ ਨਾਰੀਆਂ ਦੇ
ਨਾਂਵਾਂ ਤੇ ਨਕਾਬ ਪਾਇਆ ਹੈ। ਮਤਲਬ ਇਤਿਹਾਸ ਦੇ ਸਫ਼ਿਆਂ ਤੇ ਨਕੌੜ'ਚ ਤੀਵੀਂ ਨੂੰ ਪਾ ਕੇ
ਚੇਤਾ ਭੁਲਾ ਦਿੱਤਾ। ਮੈਂ ਵੀ ਇਸ ਗੱਲ ਦਾ ਦੋਸ਼ੀ ਹਾਂ। ਕੋਈ ਯਾਦ ਨਹੀਂ ਮਨੀਸੈ ਦੀ ਘਰਵਾਲੀ
ਦੀ ਰੂਪਤਾ ਕੀ ਹੈ।ਸੋ ਤੁਹਾਨੂੰ ਸਿਰਫ਼ ਕਹਿ ਸਕਦਾ ਕਿ ਮਨੀਸੈ ਦੀ ਘਰ ਦੀ ਮਾਲਕਣ ਹੀ ਸੀ। ਉਹ
ਮਾਲਕਣ ਜਿਸ ਨੇ ਗ਼ਾਲਿਬ ਕਰ ਦਿੱਤਾ ਘਰਦਾ ਨਾਮ! ਉਸ ਨੇ ਮਨੀਸੈ ਨੂੰ ਇਕਲੌਤਾ ਦਾ ਅੱਬਾ ਬਣਾ
ਦਿੱਤਾ!
ਉਸ ਰਾਤ ਖੂਬ ਸਾਕੀ ਪੀਤੀ ਮਨੀਸੈ ਨੇ। ਪਰ ਜਿਸ ਜੱਚਾ ਨੇ ਜਣਨ ਕੀਤਾ,ਉਹ ਤਾਂ ਘਰ ਹੰਭੀ ਪਈ
ਸੀ। ਸਿਆਹ ਬਖ਼ਤੀ ਦੀ ਗੱਲ ਸੀ ਕਿ ਕੁੱਝ ਸਪਤਾਹਾਂ ਬਾਅਦ ਸਰੀਰ ਛੱਡ ਗਈ। ਜੋ ਮਰਜ਼ੀ ਮੈਂ
ਮਨੀਸੈ ਅਤੇ ਮਾਲਕਣ ਬਾਰੇ ਸੋਚਿਆ, ਇੱਕ ਗੱਲ ਪੱਕੀ ਸੀ। ਆਵਦੇ ਹੋਏ ਪੁੱਤ ਵੱਲ ਇੱਕ ਦੰਮ
ਮਨੀਸੈ ਸਖ਼ਤ ਬਣ ਗਿਆ ਸੀ। ਹਾਲੇ ਬੇਨੋਸੁੱਕੇ ਤਾਂ ਬਾਲਕ ਹੀ ਸੀ, ਜਦ ਉਸਦੇ ਪਿਤਾ, ਮਨੀਸੈ ਨੇ
ਖਿਝ ਕੇ ਕਿਹਾ – ਮੈਨੂੰ ਨਹੀਂ ਇਸ ਦੀ ਲੋੜ-। ਫਿਰ ਵੀ ਇੱਕ ਸਮੁਰਾਈ ਦੋਸਤ ਨੇ ਮਨੀਸੈ ਨੂੰ
ਇਸ ਲਈ ਕਾਇਲ ਕਰ ਲਿਆ ਸੀ ਦੂਜਾ ਵਿਆਹ ਕਰਨ ਲਈ ਕਿ ਬੱਚਾ ਵੀ ਚੰਗੀ ਤਰਾਂ ਪਲ ਜਾਵੇਗਾ!
ਬਾਲ ਦਾ ਨਾਂ ਲੰਬਾ ਜਾ ਸੀ, ਪਰ ਅਸੀਂ ਸਭ ਉਸਨੂੰ ਬੇਨੋਸੁੱਕੇ ਆਖਦੇ ਸੀ।ਹੋਰ ਸਭ ਕੁੱਝ ਬੱਚੇ
ਕੋਲ਼ੇ ਸੀ, ਪਰ ਬਾਪੂ ਦਾ ਪਿਆਰ ਦੂਰ ਦਰਾਜ ਸੀ! ਮਨੀਸੈ ਨੇ ਟੋਸ਼ੀਕੋ ਨਾਲ਼ ਸ਼ਾਦੀ ਕਰ ਕੇ ਉਸਦੇ
ਹਵਾਲੇ ਮੁੰਡਾ ਕਰ ਦਿੱਤਾ। ਆਪ ਪੂਰਾ ਧਿਆਨ ਕੇਂਜੁਤਸੂ ਤੇ ਜੁੱਤੇਜੁਤਸੂ ਵੱਲ ਕਰ ਲਿਆ।
ਬੇਨੋਸੁੱਕੇ ਲਈ ਟੋਸ਼ੀਕੋ ਹੀ ਮਾਂ-ਪਿਉਂ ਹੀ ਸੀ। ਭਾਵੇਂ ਨਿਆਣਾ ਉਸਦਾ ਸੀ ਨਹੀਂ, ਟੋਸ਼ੀਕੋ
ਮੋਹੱਮਮਤਾ ਓਨਾ ਹੀ ਦਿੰਦੀ ਸੀ ਜਿੰਨ੍ਹਾਂ ਜ਼ਰੂਰ ਮਾਲਕਣ ਨੇ ਦੇਣਾ ਸੀ। ਇੱਕ ਗੱਲ ਤਾਂ ਸਾਫ਼
ਨਜ਼ਰ ਆਉਂਦੀ ਸੀ…ਜਿੱਥੇਂ ਡਰ ਨਾਲ਼ ਮਾਲਕਣ ਨੇ ਇਤਾਇਤ ਕਬੂਲ ਕਰਨੀ ਸੀ, ਟੋਸ਼ੀਕੋ ਤਾਂ ਮਰਦ ਦਾ
ਸਾਹਮਣਾ ਕਰਨਾ ਜਾਣਦੀ ਸੀ। ਨਿੱਕਾ ਬੇਨੋਸੁੱਕੇ ਉਸਦੇ ਪਿੱਛੇ ਖੜ੍ਹ ਜਾਂਦਾ ਤੇ ਟੋਸ਼ੀਕੋ ਢਾਲ
ਵਾਂਗ ਬਚਾ ਦਿੰਦੀ ਸੀ, ਭਾਵੇਂ ਮਨੀਸੈ ਉਸਦੇ ਚਪੇੜ ਜੜ ਦਿੰਦਾ ਸੀ। ਪਰ ਟੋਸ਼ੀਕੋ ਹਰ ਪਲ ਤਾਂ
ਬੇਨੋਸੁੱਕੇ ਕੋਲ਼ ਹੋ ਨਹੀਂ ਸਕਦੀ ਸੀ। ਜਦ ਮੁੰਡਾ ਵੱਡਾ ਹੋ ਗਿਆ ਉਹਨੂੰ ਬਾਪ ਕੇਂਜੁਤਸੂ,
ਜੁੱਤੇਜੁਤਸੂ ਅਤੇ ਬਾਣ ਵਿੱਦਿਆ ਖੁਦ ਸਿਖਾਉਂਦਾ ਸੀ। ਇਹ ਸੰਥਾ ਡੋਜੋ'ਚ ਹੁੰਦਾ ਸੀ, ਇੱਕ
ਅਖਾੜਾ ਜਿੱਥੇਂ ਖਤਰਾਣੀਆਂ ਜਾਂ ਨੱਢੀਆਂ ਦਾ ਹੋਣਾ ਨਿਸ਼ੇਧ ਸੀ।
ਡੋਜੋ ਆਮ ਇੱਕ ਕਮਰਾ ਹੁੰਦਾ ਹੈ, ਜਿਸ ਦੇ ਭੁੰਜੇ ਫਰਸ਼ੀ ਧਰੀ ਹੁੰਦੀ ਹੈ। ਇਸ ਤੇ ਆਵਦੇ
ਗੋਡਿਆਂ ਤੇ ਮਰਦ ਬੈਠ ਕੇ ਤਿਆਰ ਰਹਿੰਦੇ ਨੇ ਆਵਦੇ ਸੇਂਸੀ ( ਗੁਰਦੇਵ) ਤੋਂ ਇਜਾਜ਼ਤ ਲੈ
ਜੁੱਤੇਜੁਤਸੂ ਖੇਲਣ ਲਈ। ਇਹ ਸਮੁਰਾਈ ਦੀ ਹੱਥ ਪੈਰ ਨਾਲ ਲੜਾਈ ਹੁੰਦੀ ਹੈ ਜਿਸ ਵਿੱਚ ਸਿਖਦੇ
ਨੇ ਇੱਕ ਦੂਜੇ ਨੂੰ ਕਲਾਈ ਤੋਂ ਫੜ੍ਹ ਕੇ ਸੁੱਟਣ ਜਾਂ ਲੱਤ ਮਾਰਕੇ ਕੁੱਟਣ। ਇਸ ਹੀ ਥਾਂ
ਕੇਂਜੁਤਸੂ ਖੇਲੀ ਜਾਂਦੀ ਹੈ, ਸਮੁਰਾਈ ਦਾ ਗਤਕਾ। ਇਸ ਥਾਈਂ ਬੇਨੋਸੁੱਕੇ ਅਤੇ ਉਸਦੇ ਆੜੀ ਕਈ
ਘੰਟਿਆਂ ਵਕਤ ਕੱਢਦੇ। ਇਸ ਥਾਂ ਮਨੀਸੈ ਦਾ ਸਖ਼ਤ ਰਾਜ ਸੀ। ਆਵਦੇ ਪੁੱਤਰ ਨਾਲ਼ ਹੋਰ ਸ਼ਿਸ਼ਾਂ
ਨਾਲ਼ੋਂ ਖੂਬ ਸਖ਼ਤ ਸੀ। ਸਾਨੂੰ ਤਾਂ ਜਾਪਦਾ ਜਿੱਵੇਂ ਆਵਦੇ ਪੁੱਤਰ ਨੂੰ ਪਸੰਦ ਵੀ ਨਹੀਂ ਕਰਦਾ।
ਹੋ ਸਕਦਾ ਪੁੱਤ ਨੂੰ ਮਾਲਕਣ ਦੀ ਮੌਤ ਦਾ ਗੁਨਾਹਗਾਰ ਸਮਝਦਾ ਹੀ ਸੀ। ਇਹ ਗੱਲ ਦਾ ਜ਼ਰੂਰ
ਟੋਸ਼ੀਕੋ ਨੂੰ ਵੀ ਇਲਮ ਸੀ। ਇਸ ਲਈ ਇਹ ਅਭੈ ਔਰਤ ਨੇ ਸਾਡਾ ਅਦਬ ਜਿੱਤ ਲਿਆ ਅਤੇ ਮੁੰਡਾ ਵੀ
ਉਸਦੀ ਕਦਰ ਕਰਦਾ ਸੀ। ਇਹ ਗੱਲ ਆਮ ਨਹੀਂ ਸੀ ਜ਼ਨਾਨੀਆਂ ਲਈ, ਪਰ ਇਹ ਆਮ ਜ਼ਨਾਨੀ ਨਹੀਂ ਸੀ!
ਮਨੀਸੈ ਤੋਂ ਨਹੀਂ ਡਰਦੀ ਸੀ, ਰੱਬ ਤੋਂ ਕਿਤੇ ਡਰੇ? ਉਂਝ ਬੇਕਲ ਨਹੀਂ ਸੀ। ਉਸਨੂੰ ਪੂਰਾ ਪਤਾ
ਸੀ ਮਨੀਸੈ ਨੂੰ ਤਾਬੇਦਾਰੀ ਦੇਣ ਦਾ, ਖਾਸ ਲੋਕਾਂ ਦੇ ਸਾਹਮਣੇ।
ਵਿਆਹ ਜਦ ਹੋਇਆ, ਟੋਸ਼ੀਕੋ ਦੀ ਮਰਜ਼ੀ ਨਹੀਂ ਸੀ। ਸਾਡਾ ਧਰਨ ਸ਼ਿਂਟੂ ਹੈ, ਤੇ ਉਸਦੇ ਹਿਸਾਬ ਨਾਲ਼
ਇੱਕ ਵੱਡੇ ਸਮੁਰਾਈ ਨੇ ਚਾਹਿਆ ਆਵਦੀ ਬੇਟੀ ਦਾ ਵਿਆਹ ਵੱਡੇ ਸਾਮੰਤ ਨਾਲ਼ ਕਰਾਉਣਾ। ਉਂਝ
ਮਨੀਸੈ ਕੋਲ਼ ਵਾਰਸ ਹੁਣ ਸੀ, ਪਰ ਉਸਨੂੰ ਸਾਥ ਚਾਹੀਦਾ ਸੀ, ਤੇ ਦੂਜੇ ਵਿਆਹ ਨਾਲ਼ ਹੋ ਸਕਦਾ
ਸੀ। ਜਦ ਮਨੀਸੈ ਦੇ ਘਰ ਆਈ, ਮੈਂ ਵੇਖਿਆ ਕਿੰਨੀ ਚੰਦਰਮੁਖੀ ਸੀ। ਬਹੁਤ ਨਾਜ਼ ਨੀਨ ਨਾਰੀ ਸੀ
ਟੋਸ਼ੀਕੋ। ਵਾਲ਼ ਜਪਾਨੀ ਵੇਸ ਭੂਸ਼ਾ ਦੇ ਹਿਸਾਬ ਨਾਲ਼ ਉਪਰ ਬੰਨ੍ਹੇ ਸੀ, ਇੱਕ ਸੂਈ ਜੂੜੇ'ਚੋਂ
ਲੰਘਾਈ। ਮੁਖ ਉੱਤੇ ਚਿੱਟਾ ਪਾਊਡਰ ਲਾਇਆ, ਸੁਰਖ਼ੀ ਰੰਗ ਗੱਲ੍ਹਾਂ ਭੜਕਦੀਆਂ ਸੀ। ਅੱਖਾਂ ਬਦਾਮ
ਵਾਂਗ ਅੰਡਕਾਰ ਸਨ, ਨੱਕ ਫਿਨਾ ਸੀ। ਕਿਮੋਨੋ ਦੀ ਤੇੜ ਰੇਸ਼ਮੀ ਪੱਟੀ ਬੰਨ੍ਹੀ ਸੀ।ਸਿਰ ਨੀਵਾਂ
ਕੀਤਾ ਸੀ। ਇੱਕ ਦਮ ਸਮੁਰਾਈ ਦੇ ਸੁਯੋਗ ਸੀ! ਆਮ ਜਪਾਨਣ ਤੋਂ ਲੰਬੀ ਸੀ।ਹੋ ਸਕਦਾ ਮਨੀਸੈ
ਉਸਦੀ ਸੁਹਜ ਤੇ ਮਰ ਗਿਆ ਸੀ ਕਰਕੇ ਉਹ ਪਤੀ ਉੱਤੇ ਤਾਣ ਲਾ ਸਕੀ?
ਟੋਸ਼ੀਕੋ ਨੇ ਬੇਨੋਸੁੱਕੇ ਨੂੰ ਆਵਦੇ ਪੁੱਤ ਵਾਂਗਰ ਪਾਲਿਆ। ਪਰ ਅਖੀਰ ਤੇ ਸਾਰੇ ਫੈਸਲੇ ਤਾਂ
ਮਨੀਸੈ ਦੇ ਹੀ ਸੀ। ਮੁੰਡਾ ਬਾਪ ਤੋਂ ਡਰਦਾ ਵੀ ਸੀ, ਪਰ ਉਸਦੀ ਲੜਨ ਦੀ ਤੁਫੀਕ ਵੇਖ ਕੇ ਪਿਤਾ
ਦੀ ਇੱਜ਼ਤ ਵੀ ਕਰਦਾ ਸੀ। ਕਾਫੀ ਕੋਸ਼ਿਸ਼ ਕੀਤੀ ਸਾਡੇ ਬੇਨੋਸੁੱਕੇ ਨੇ ਬਾਪ ਦਾ ਪਿਆਰ ਜਿੱਤਣ।
ਪਰ ਪਿਤਾ ਤਾਂ ਖੁਸ਼ਕ ਸੁਭਾਅ ਦਾ ਹੀ ਸੀ। ਜਦ ਬੇਨੋਸੁੱਕੇ ਗਤਕਾ (ਕੇਂਜੁਤਸੂ) ਆਵਦੇ ਦੋਸਤਾਂ
ਨਾਲ਼ ਖੇਲਦਾ ਸੀ ਡੋਜੋ ਵਿੱਚ, ਜੇ ਹਾਰਿਆ, ਬਾਪ ਜ਼ਿਆਦਾ ਸਖ਼ਤ ਸੀ। ਤੇ ਜਿਤਿਆ, ਫੁਰਕੜਾ ਮਾਰਕੇ
ਖੁੱਡੇ ਲਾਉਂਦਾ ਸੀ, ਜਾਂ ਉਸ ਨੂੰ ਫਿਰ ਲੜਾਉਂਦਾ ਸੀ। ਉਸਦੇ ਦਿਲ ਜਿੱਤਣ ਨੂੰ ਬੇਨੋਸੁੱਕੇ
ਸਭ ਤੋਂ ਤੇਜ਼ ਗਤਕਾਕਾਰ ਬਣ ਗਿਆ ਇਸ ਕਰਕੇ। ਹੋ ਸਕਦਾ ਇਹੀ ਪਿਓ ਦੀ ਚਾਲ ਸੀ।
ਟੋਸ਼ੀਕੋ ਨੇ ਸਲੀਕੇ, ਪੜ੍ਹਾਈ ਅਤੇ ਹੋਰ ਬਹੁਤ ਕੁੱਝ ਬੇਨੋਸੁੱਕੇ ਨੂੰ ਸਿਖਾਇਆ। ਉਸਨੂੰ ਚੰਗਾ
ਮੁੰਡਾ ਬਣਾ ਦਿੱਤਾ। ਮਾਂ ਤੋਂ ਆਦਤਾਂ ਸਿੱਖਿਆ, ਬਾਪ ਤੋਂ ਮਰਦ ਵਾਂਗ ਲੜਨਾ। ਇਸ ਲਈ ਮਨੀਸੈ
ਲਈ ਠੀਕ ਵਾਰਸ ਹੀ ਸੀ, ਸਾਡਾ ਬੇਨੋਸੁੱਕੇ।ਪਰ ਫਿਰ ਵੀ ਸਾਡਾ ਮਾਲਕ ਨੇ ਉਸ ਨਾਲ਼ ਡਾਢੇ ਹੱਥ
ਨਾਲ਼ ਸਲੂਕ ਕੀਤੇ।
ਇੱਕ ਪਾਸੇ ਮੁੰਡਾ ਫੁਲਾਦੀ ਵੀਰ ਬਣ ਗਿਆ, ਜਿਹੜਾ ਭਾਂਜ ਖਾਂਦਾ ਨਹੀਂ ਸੀ, ਕਿਸੇ ਤੋਂ ਵੀ।
ਦੂਜੇ ਪਾਸੇ ਆਵਦੇ ਬਾਪ ਨੂੰ ਬੁਰਾ ਮੰਨਣਾ ਲੱਗ ਪਿਆ ਸੀ। ਇਸ ਦਾ ਨਤੀਜਾ ਦੋਨਾਂ ਲਈ ਚੰਗਾ
ਨਹੀਂ ਸੀ। ਬਾਪ ਜ਼ਿੱਦੀ ਸੀ, ਤੇ ਪੁੱਤ ਘੱਟ ਨਹੀਂ। ਇਸ ਦਾ ਅਸਰ ਸਾਰਿਆਂ ਤੇ ਪੈਣ ਲੱਗ
ਪਿਆ।ਟੋਸ਼ੀਕੋ ਨੇ ਕੋਸ਼ਿਸ਼ ਕੀਤੀ ਸਭ ਕੁੱਝ ਸੰਭਾਲ਼ਨ ਦੀ, ਪਰ ਪਾੜ ਪੈ ਗਿਆ। ਇੱਕ ਦਿਨ
ਬੇਨੋਸੁੱਕੇ ਅਤੇ ਉਸਦੇ ਕਰੀਬ ਅੰਗ ਪਾਲ ਦੀ ਛਿੰਝ ਕਰਾਈ।ਬੇਨੋਸੁੱਕੇ ਹਾਰ ਗਿਆ, ਅਤੇ ਬਾਪ ਨੇ
ਖਿੱਝ ਖਿੱਝ ਕੇ ਦੇਖਿਆ। ਲੱਗੇ ਜਿਵੇਂ ਉਸ ਨੂੰ ਧਰਵਾਸ ਮਿਲਿਆ।
ਪਿਓ ਪੁੱਤ ਵਿਛੜ ਗਏ।ਟੋਸ਼ੀਕੋ ਕੁੱਝ ਨਹੀਂ ਕਰ ਸਕੀ ਕੱਠੇ ਕਰਾਉਣ ਲਈ। ਫਿਰ ਦਿਨ ਆਇਆ ਜਦ
ਸ਼ੋਗਣ ਨੇ ਮਨੀਸੈ ਨੂੰ ਜੰਗ'ਚ ਬੁਲਇਆ। ਬਾਪ ਨੇ ਮੁੰਡੇ ਨੂੰ ਬਾਹਰ ਭੇਜ ਦਿੱਤਾ। ਕਿਉਂਕਿ ਜਦ
ਜੰਗ ਤੋਂ ਪਰਤਿਆ, ਮਨੀਸੈ ਅਤੇ ਟੋਸ਼ੀਕੋ ਦੀ ਲੜਾਈ ਮੁੰਡੇ ਉੱਤੇ ਹੋ ਗਈ। ਚਿੱਤ ਕੀਤਾ ਤੀਵੀਂ
ਨੂੰ ਮਾਰਦਿਆ, ਪਰ ਵਹੁਟੀ ਵੀ ਹੁਸ਼ਿਆਰ ਸੀ। ਉਸਨੇ ਸੌਖਾ ਨਹੀਂ ਬਣਾਇਆ। ਹੈਰਾਨ ਦੀ ਗੱਲ ਸੀ
ਕਿ ਪਤੀ ਨੇ ਪਤਨੀ ਦਾ ਸੀਸ ਨਹੀਂ ਲਾਹਿਆ! ਮਾਰਨ ਦੇ ਪਰਥਾਏ, ਛੱਡ ਛੱਡਾਈ ਹੋ ਗਈ, ਸਾਹੜ ਸਤੀ
ਥਾਈਂ ਟੋਸ਼ੀਕੋ ਪੇਕੇ ਚਲੇ ਗਈ। ਹੌਲਦਿਲੀ ਮੁੰਡਾ ਖੜ੍ਹਾ ਰਹਿ ਗਿਆ। ਇਸ ਗੱਲ ਵੱਧਣ ਤੋਂ
ਪਹਿਲਾਂ ਹੀ ਮਨੀਸੈ ਨੇ ਆਵਦੇ ਭਰਾ ਦੇ ਮੰਦਰ ਭੇਜ ਦਿੱਤਾ।
ਭਰਾ ਦਾ ਨਾਂ ਦੋਰਨ ਸੀ ਅਤੇ ਉਹ ਦੂਰ ਰਹਿੰਦਾ ਸੀ , ਇੱਕ ਸ਼ੋਰੀਅਨ ਮੰਦਰ ਵਿੱਚ, ਜਿੱਥੇਂ ਓਹ
ਭਿਕਸ਼ੂ ਸੀ।ਨਾਰੰਗੀ ਚੋਗਾ ਹਮੇਸ਼ਾ ਪਾਇਆ ਹੁੰਦਾ ਸੀ, ਹੱਥ ਵਿੱਚ ਡੰਡਾ, ਸੀਸ ਘੋਨਾ, ਠੋਡੀ
ਤੋਂ ਖੋਦਾ। ਉਸ ਨੇ ਕਾਰਜ ਭਾਰ ਲੈ ਲਿਆ ਮੁੰਡੇ ਦੀ ਪੜ੍ਹਾਈ ਦਾ। ਜ਼ੇਂਨ-ਬੋਧੀ ਸੀ ਅਤੇ ਬੁੱਧ
ਦੀਆਂ ਗੁਰਮਤਾਂ ਨੇ ਮੁੰਡੇ ਤੇ ਜ਼ਰੂਰ ਅਸਰ ਕੀਤਾ ਸੀ। ਜਦ ਚਾਚੇ ਨੇ ਮਿਯਾਮੋਤੋ ਵਾਪਸ ਭੇਜਾ
ਬੇਨੋਸੁੱਕੇ ਦੀ ਉਮਰ ਦਸਾਂ ਸਾਲਾਂ ਦੀ ਹੀ ਸੀ। ਬਾਪੂ ਹਾਲੇ ਵੀ ਉਦਾਂ ਦਾ ਹੀ ਸੀ। ਮੁੰਡਾ
ਚੁੱਪ ਚਾਪ ਪੜ੍ਹੇ, ਲਿਖੇ ਜਾਂ ਡੋਜੋ'ਚ ਖੇਲੇ। ਇੱਕ ਹੋਰ ਸਾਲ ਬੀਤਿਆ ਜਦ ਮਨੀਸੈ ਨੇ ਮੁੰਡਾ
ਤਿਆਗ ਦਿੱਤਾ। ਅਸੀਂ, ਮਤਲਬ ਪਿੰਡ ਵਾਲਿਆਂ ਨੇ ਉਸਨੂੰ ਇਸ ਦਿਨ ਤੋਂ ਬੇਟਾ ਬਣਾਇਆ, ਸ਼ਾਹਿਦ
ਤਾਂ ਉਸਨੇ ਪਿੰਡ ਦਾ ਨਾਂ ਮਿਯਾਮੋਤੋ ਗੋਦ ਲਿਆ?
ਹੁਣ ਪਿੰਡ ਦਾ ਨਵਾਂ ਸਾਮੰਤ ਸੀ। ਐਤਕੀ ਲੜਾਈ ਤੋਂ ਬਾਅਦ ਮਨੀਸੈ ਇੱਥੇਂ ਵਾਪਸ ਨਹੀਂ ਆਇਆ।
ਕਈ ਯੱਕੜ ਵੱਢੇ ਚੁਪਾਤੇ ਤੇ ਉਸਨੂੰ ਕੀ ਹੋਇਆ। ਸਭ ਤੋਂ ਜ਼ਬਰਦਸਤ ਸੀ ਕਿ ਉਸਨੇ ਮੁੰਡਾ ਛੱਡ
ਕੇ ਸਾਕੀ ਨਾਲ ਸ਼ਰਾਬੀ ਹੋ ਕੇ ਸਮੁਰਾਈਆਂ ਨਾਲ਼ ਚਾਂਗ ਮਾਰੀ ਗਿਆ। ਹਾਰਕੇ ਸ਼ੋਗਣ ਨੇ ਉਸਨੂੰ
ਰੋਨਿਨ ਬਣਾ ਦਿੱਤਾ, ਇੱਕ ਬੇਮਾਲਕ ਸਮੁਰਾਈ। ਲੋਕ ਕਹਿੰਦੇ ਨੇ ਕਿ ਉਸ ਨੇ ਮਸ਼ਹੂਰ ਸਮੁਰਾਈ,
ਗਣਰੂ ਯੋਸ਼ੀਟੈਕਾ ਨਾਲ਼ ਪੰਗਾ ਲਿਆ। ਕਹਿੰਦੇ ਇਸ ਸਮੁਰਾਈ ਨਾਲ਼ ਨਾਨੀ ਯਾਦ ਆ ਜਾਂਦੀ ਐ!
ਕਹਿੰਦੇ ਕਿ ਯੋਸ਼ੀਟੈਕਾ ਨੇ ਮਨੀਸੈ ਨੂੰ ਰਗੜ ਦਿੱਤਾ।ਕੀ ਕਹਿ ਸਕਦੇ ਆ? ਉਡਦੀ ਉਡਦੀ ਦਾ ਕੀ
ਪਤਾ? ਹੋ ਸਕਦਾ ਮਨੀਸੈ ਅਲੋਪ ਹੋ ਗਿਆ, ਹੋ ਸਕਦਾ ਮਾਰ ਦਿੱੱਤਾ ਲੁੱਝਣ ਵਿੱਚ।
ਪਿੰਡ ਲਈ ਤਾਂ ਇੱਕ ਹੀ ਮਸ਼ਹੂਰ ਪਹਾੜ ਨਾਲ਼ ਟੱਕਰ ਲਈ ਸੀ। ਉਹ ਸਾਡੇ ਬੇਨੋਸੁੱਕੇ, ਜਦ ਤੇਰਾਂ
ਵਰ੍ਹਿਆਂ ਦਾ ਸੀ। ਉਸਦੀ ਇੱਕ ਆਦਮੀ ਨਾਲ਼ ਖਹਿ ਹੋਈ।ਇਹ ਬੰਦਾ ਤਾਜੀਮਾ ਪਿੰਡ ਦਾ ਸਮੁਰਾਈ ਸੀ,
ਜਿਸ ਲਈ ਸਾਡਾ ਬੇਨੋਸੁੱਕੇ ਤਾਂ ਇੱਕ ਮਿਰਗ ਦਾ ਬੱਚਾ ਸੀ। ਪਰ ਉਸਦੀ ਆਨ ਨੇ ਉਸਨੂੰ ਸਾਡੇ
ਪਿੰਡ ਦੇ ਉੱਤਮ ਗਤਕੇਬਾਜ਼ ਯਾਨੀ ਸਮੁਰਾਈ ਨਾਲ਼ ਲੜਾਈ'ਚ ਫਸਾ ਦਿੱਤਾ ਸੀ। ਫਿਰ ਵੀ ਸਾਡਾ
ਬੇਨੋਸੁੱਕੇ ਮਨੀਸੈ ਦਾ ਚਾਟੜਾ ਸੀ; ਅਤੇ ਉਸਦਾ ਪੁੱਤ ਵੀ ਸੀ। ਉਸ ਹੀ ਸਰਬ ਲੋਹ ਦਾ ਬਣਇਆ
ਸੀ। ਤਾਜੀਮਾਇਆ ਦਾ ਨਾਂ ਅਰੀਮਾ ਕਿਬੇ ਸੀ। ਉਸ ਨੇ ਸੋਚਿਆ ਮੁੰਡਾ ਹੀ ਸੀ, ਉਸਦੀ ਮਾਂ ਨੂੰ
ਟਿਚਰ ਕਰਾਂ। ਅਰੀਮੈ ਦੇ ਕੋਲ਼ ਤਲਵਾਰ, ਮਤਲਬ ਕਟੱਾਨਾ ਸੀ।ਬੇਨੋਸੁੱਕੇ ਕੋਲ਼ ਤਾਂ ਇੱਕ ਬੋਕਨ,
ਮਤਲਬ ਤਲਵਾਰ ਰੂਪ ਡੰਡਾ ਸੀ ਜਿਸ ਨਾਲ਼ ਗਤਕਾ ਖੇਲਦਾ ਸੀ।
ਜਦ ਬੇਨੋਸੁੱਕੇ ਨੇ ਮਾਂ ਲਫ਼ਜ਼ ਸੁਣਿਆ, ਉਸ ਨੂੰ ਟੋਸ਼ੀਕੋ ਯਾਦ ਆ ਗਈ ਅਤੇ ਜਿੰਨਾ ਗੁੱਸਾ ਸੀ
ਪਿਤਾ ਨਾਲ਼ ਮਾਂ ਨਾਲ ਤਲਾਕ ਕਰਨ ਅਤੇ ਉਸਨੂੰ ਦੂਰ ਭੇਜਣ ਦਾ ਵਾਪਸ ਆ ਗਿਆ। ਝਰਨਾਟੇ ਆ ਗਏ।
ਜ਼ਾਰ ਜ਼ਾਰ ਰੋਣਾ ਚਾਹੁੰਦਾ ਸੀ। ਪਰ ਸਾਡੇ ਪੁੱਤ ਨੇ ਅਰੀਮੈ ਵੱਲ ਝਾਕ ਕੇ ਸੋਚਿਆ, - ਕੁੱਤਿਆ,
ਤੂੰ ਕੌਣ ਹੁੰਦਾ ਮਾਂ ਦਾ ਨਾਂ ਲੈਣ!-। ਇਸ ਹੀ ਜੋਸ਼ ਨਾਲ ਡੰਡਾ ਘੁੰਮਾ ਕੇ ਉਸਦੀ ਕੱਤਾਨਾ
ਭੁੰਜੇ ਸੁੱਟ ਦਿੱਤੀ। ਫਿਰ ਉਸਨੂੰ ਬਾਹਾਂ ਨਾਲ਼ ਚੱਕ ਕੇ ਹੇਠਾਂ ਮਾਰ ਸੁੱਟਿਆ। ਹਾਲੇ ਥੱਲੇ
ਹੀ ਸਮੁਰਾਈ ਡਿੱਗਿਆ ਸੀ, ਜਦ ਫਿਰ ਬੋਕਨ ਘੁੰਮਾ ਕੇ ਬੇਨੋਸੁੱਕੇ ਨੇ ਉਸਦੇ ਪੇਟ ਵਿੱਚ ਮਾਰੀ।
ਅਰੀਮਾ ਨੁੰ ਉਛਾਲ਼ੀ ਆ ਗਈ। ਲਹੂ ਡੋਲ੍ਹਿਆ…ਮੂੰਹ'ਵਿੱਚੋਂ। ਉਲਟੀ ਨਾਲ਼ ਰੱਤੋ ਰੱਤ ਹੋ ਗਿਆ।
ਇਸ ਤਰ੍ਹਾਂ ਅਰੀਮਾ ਮਰ ਗਿਆ..ਇੱਕ ਤੇਰਾਂ ਸਾਲ ਦੇ ਮੁੰਡੇ ਦੇ ਹੱਥੋਂ। ਨਤੀਜਾ ਮੁੰਡੇ ਦੀ
ਮਾਂ ਦੀ ਹਮਾ ਤੁਮਾ ਕਰਨੀ ਦਾ। ਚੁੰਗਾ ਹੋਇਆ!
ਉਸ ਦਿਨ ਤੋਂ ਬਾਅਦ ਬੇਨੋਸੁੱਕੇ ਨੂੰ ਸਭ ਮਿਯਾਮੋਤੋਵਾਲਾ ਆਖਣ ਲੱਗ ਪਏ। ਕਹਿਣ ਦਾ ਮਤਲਬ ਹੁਣ
ਤੋਂ ਬਾਅਦ ਪਿੰਡ ਦਾ ਨਾਂ ਮਿਯਾਮੋਤੋ, ਉਸਦਾ ਨਾਂ ਸੀ।ਮਨੀਸੈ ਦਾ ਗੋਤ ਨਾਂ ਲੈਣ ਦੇ ਥਾਂ
ਬੇਨੋਸੁੱਕੇ ਦਾ ਦੂਜਾ ਨਾਂ, ਤੋਕੇਜ਼ੋ ਦਾ ਮੁਸਾਸ਼ੀ ਬਣ ਗਿਆ। ਇਸ ਬੰਦੇ ਨੂੰ ਮਾਰਨ ਤੋਂ ਬਾਅਦ
ਬੇਨੋਸੁੱਕੇ ਚਾਚੇ ਕੋਲ਼ ਵਾਪਸ ਚੱਲਿਆ ਗਿਆ ਸੀ। ਮੈਂ ਫਿਰ ਕਦੀ ਨਹੀਂ ਮਿਯਾਮੋਤੋ ਨੂੰ ਵੇਖਿਆ,
ਪਰ ਬਹੁਤ ਕੁੱਝ ਉਸ ਬਾਰੇ ਸੁਣਿਆ।
-0-
|