ਤੂੰ ਆਨੰਦ ਮਾਣ ਸ਼ੁਆਵਾਂ ਦਾ ..
ਡਰ ਨਾ ਸੂਰਜ ਬੜੀ ਦੂਰ ਏ।
ਤੈਨੂੰ ਤੇਰੇ ਹੀ ਜਲਾਉਣ ਆਪਣੇ..
ਭਲਾ ਇਹਦਾ ਕੀ ਕਸੂਰ ਏ।
ਇੱਕ ਸਾਡੇ ਸੱਜਣਾ ਦੂਜਾ ਚੰਨ ਰੱਬਾ..
ਕੈਸਾ ਦਿੱਤਾ ਤੂੰ ਚੰਦਰਿਆ ਨੂਰ ਏ।
ਇੱਕ ਸਭ ਖੋਂਹਦਾ ਵੀ ਪਿਆਰਾ ...
ਦੂਜਾ ਦਾਗਾਂ ਸਣੇ ਹੀ ਮਸ਼ਹੂਰ ਏ ।
ਤੂੰ ਆਲਣਾ ਹੀ ਗਲਤ ਦਰਖਤੇ ਪਾ ਲਿਆ..
ਹੁਣ ਕੋਸੇ ਰੱਬ ਨੂੰ ਕਿ ਪੈਂਦਾ ਨਾ ਬੂਰ ਏ ।
ਭਰ ਲੰਬੀ ਉਡਾਰੀ ਪਹਿਲਾਂ ਤਰਕਾਲਾਂ ਤੋਂ...
ਆਥਣ ਵੇਲੇ ਢਿੱਡ ਭਰਨਾ ਜਰੂਰ ਏ ।
ਛੱਡ ਦੇ ਉੱਛਲ ਉੱਛਲ ਕੇ ਵਗਣਾ...
ਸੁੱਕ ਜਾਣ ਤੇ ਤੇਰਾ ਟੁੱਟ ਜਾਣਾ ਗਰੂਰ ਏ।
ਤੇਰੀ ਤਾਂ ਆਪਣੀ ਤੇਹ ਹੀ ਨਾ ਬੁਝਦੀ ...
ਉਂਝ ਸਮੰਦਰ ਬਣਨ ਦਾ ਫਿਤੂਰ ਏ ।
ਲੱਖ ਸੋਹਣਾ ਕੱਜਲਾ ਪਾ ਕੇ ਸੋਹਣਾ ਬਣ ਲੈ ਤੂੰ..
ਤੇਰੇ ਅੰਦਰ ਦਾ ਇਨਸਾਨ ਤਾਂ ਵੇ ਕਰੂਪ ਏ ।
ਮਿੱਟੀ ਉਡੀਕੇ ਤੇਰੀ ਰਾਖ ਨੂੰ ਸੀਨੇ ਲਾਉਣ ਲਈ...
ਤੂੰ ਮਹਿਲਾਂ ਦੇ ਮਹਿਲ ਉਸਾਰਨ ਵਿੱਚ ਮਸ਼ਰੂਫ ਏ।
ਸਰਵਾਰੇ ਪੌਣੀ ਖਾ ਕੇ ਸਾਂਭੇ ਅੱਧੀ ਕੱਲ ਲਈ ...
ਤੂੰ ਕੀ ਜਾਣੇ ਕੱਲ ਲਈ ਰੱਬ ਨੂੰ ਕੀ ਮਨਜੂਰ ਏ।
ਲਾਡੀ ਛਲਾਵੇ ਦੀ ਰੇਤ ਵਿੱਚ ਜਾਵੇ ਧਸਦਾ ...
ਬਣ ਕੇ ਤਾਂ ਉਜੜਨਾ ਤਾਂ ਦੁਨੀਆ ਦਾ ਦਸਤੂਰ ਏ ।
-0-
|