1-ਮੈਂ ਲਿਖਾਂਗਾ
ਜਿਸਦੇ ਵਿਚ ਮੇਰਾ ਹਸੱਦਾ ਪੰਜਾਬ ਹਵੇਗਾ।
ਮਿੱਠੇ ਪਾਣੀਆਂ ਦਾ ਵਹਿੰਦਾ ਸਤਲੁਜ ਚਨਾਬ ਹਵੇਗਾ।
ਮੈਂ ਲਿਖਾਂਗਾ
ਜਿਸਦੇ ਵਿਚ ਖੁਸ਼ਹਾਲ ਵਸਦੇ ਕਿਸਾਨ ਹੋਣਗੇ।
ਗੁਰੂਆਂ ਪੀਰਾਂ ਵਰਗੇ ਮਹਾਨ ਇਨਸਾਨ ਹੋਣਗੇ।
ਮੈਂ ਲਿਖਾਂਗਾ
ਜਿਸਦੇ ਵਿਚ ਇੱਕ ਦੂਜੇ ਨੂੰ ਸਮਝਣ ਵਾਲਾ ਪਰਿਵਾਰ ਹੋਵੇਗਾ।
ਉਮਰਾਂ ਤੱਕ ਸਾਥ ਦਿੰਦਾਂ ਭਰਾਵਾਂ ਦਾ ਪਿਆਰ ਹਵੇਗਾ।
ਪਰ ਪਰ ਮੈਂ ਲਿਖ ਦਿੱਤਾ
ਜਿਸਦੇ ਵਿੱਚ ਮੇਰਾ ਰੌਂਦਾ ਕੁਰਲਾਉਦਾਂ ਪੰਜਾਬ ਆਂ।
ਜਿਥੇ ਵਗਦੇ ਹੁਣ ਨਸ਼ਿਆਂ ਦੇ ਸਤਲੁਜ ਚਨਾਂਬ ਆਂ।
ਮੈਂ ਲਿਖ ਦਿੱਤਾ
ਜਿਸਦੇ ਵਿੱਚ ਮੇਰੇ ਖੁਦਕੁਸ਼ੀਆਂ ਕਰਦੇ ਕਿਸਾਨ ਆਂ।
ਧੀਆਂ ਭੈਣਾਂ ਦੀ ਇਜ਼ਤ ਲੁੱਟਣ ਵਾਲੇ ਇਨਸਾਨ ਆਂ।
ਮੈਂ ਲਿਖ ਦਿੱਤਾ
ਜਿਸਦੇ ਵਿੱਚ ਪਰਿਵਾਰਾਂ ਦੇ ਜੀ ਸ਼ਰੀਕ ਸਮਝ ਆਪਸ ਵਿੱਚ ਲੜਦੇ ਆਂ।
ਜਿਥੇ ਕਝ੍ ਕ ਪੈਸਿਆਂ ਲਈ ਭਰਾਵਾਂ ਤੋ ਭਰਾਵਾਂ ਦੇ ਖੂਨ ਵਗਦੇ ਆਂ।
2-ਮੈ ਕੌਣ ਹਾਂ ???
ਕੀ ਮੈਂ ਇਕ ਸਿੱਖ ਹਾਂ ??? ਨਹੀ ਸਿੱਖ ਤਾਂ ਦੁਸ਼ਮਣ ਦੀਆ ਧੀਆ ਭੈਣਾ ਦੀ
ਇਜੱਤ ਦੀ ਪਰਵਾਹ ਕਰਦੇ ਹਨ ...
ਪਰ ਮੈਂ ਤਾਂ ਓਹਨਾ ਨੂੰ ਸਿਰਫ਼ ਹਵਾਸ਼ ਦੀ ਨਜ਼ਰ ਨਾਲ ਦੇਖਿਆ ਹੈਂ ,
ਨਹੀ ਮੈਂ ਸਿੱਖ ਨਹੀ ਹੋ ਸਕਦਾ
ਮੈਂ ਕੀ ਹਾਂ ??
ਸ਼ਾਯਦ ਮੈਂ ਤਾਂ ਇਨਸਾਨ ਵੀ ਨਹੀ ਹਾਂ
ਕਿਓ ਕੀ ਇਨਸਾਨ ਇਨਸਾਨਾ ਦਾ ਭਲਾ ਭਾਲਦੇ ਨੇ ਪਰ ਮੈਂ ...
ਮੈਂ ਤਾਂ ਚਾਰ ਪੈਸੇ ਲਈ ਆਵਦੇ ਭਰਾਵਾ ਨੂੰ ਮਾਰਨ ਤੱਕ ਰਾਜੀ ਹੋ ਜਾਣਾ ਹਾਂ
ਨਹੀ ਮੈਂ ਇਨਸਾਨ ਨਹੀ ....
ਮੈਂ ਕੀ ਹਾਂ ??
ਸਯਦ ਮੈਂ ਇਕ ਪੁੱਤ ਹਾਂ ਮਾਪਿਆ ਦਾ .. ਨਹੀ ਨਹੀ ...
ਮੈਂ ਪੁੱਤ ਵੀ ਨਹੀ, ਓਹਨਾ ਨੂੰ ਦੁੱਖ ਦਿੱਤੇ ਨੇ ਸਿਰਫ ਜਿਨਾ ਨੇ ਮੈਨੂੰ
ਪਾਲਿਆ ਮੈਂ ਹੀ ਓਹਨਾ ਨੂੰ ਘਰੋ ਕੱਡ ਦਿੱਤਾ .....
ਨਹੀ ਮੈਂ ਪੁੱਤ ਨਹੀ ਬਣ ਸਕਦਾ ....
ਮੈਂ ਕੌਣ ਹਾਂ ???
ਸਯਦ ਮੈਂ ਇਕ ਭਰਾ ਹਾਂ ..
ਪਰ ਮੈ ਤਾਂ ਦੂਜਿਆ ਦੀਆ ਭੈਣਾ ਬਾਰੇ ਗੰਦੀ ਸ਼ਬਦਾਲੀ ਵਰਤੀ ਹੈਂ
ਮੈਂ ਭਰਾ ਕਿਵੇ ਬਣ ਸਕਦਾ ਨਹੀ ਮੈਂ ਭਰਾ ਵੀ ਨਹੀ ....
ਮੈਂ ਕੌਣ ਹਾਂ ???
ਮੈ ਇਨਸਾਨ ਵੀ ਨਹੀ? , ਭਰਾ ਵੀ ਨਹੀ? ਪੁੱਤ ਵੀ ਨਹੀ? ਹਾਂ ਇਕ ਰਿਸ਼ਤਾ
ਬਚਿਆ ਹੈਂ ਸਯਦ ਮੈਂ ਇਕ ਪਤੀ ਹਾਂ !!!!!!
ਪਰ ਮੈਂ ਤਾਂ ਹਮੇਸ਼ਾ ਆਪਣੀ ਘਰਵਾਲੀ ਨੂੰ ਦਾਜ ਲਿਆਉਣ ਲਈ ਤੰਗ ਕੀਤਾ ਨਹੀ
ਮੈਂ ਇਕ ਪਤੀ ਵੀ ਨਹੀ .....
ਸਯਦ ਮੈਂ ਇਕ ਬੇਹ੍ਰੋਪਿਆ ਹਾਂ ਜੋ ਇਨਸਾਨੀਅਤ ਦਾ ਰਿਸ਼ਤਿਆ ਦਾ ਨਕ਼ਾਬ ਪਾ
ਕੇ ਜ਼ੀ ਰਿਹਾ ਹਾਂ ਹਾਂ ਮੈਂ ਇਕ ਬੇਹਰੋਪਿਆ ਹਾਂ ..!!!!
Sandeep singh
-0-
|