1) ਲਫਾਫੇ ਵਿਚ ਸੁਟੇ
ਲੋਥੜੇ(ਅਣਜੰਮੇ ਭਰੂਣ) ਦਾ ਆਪਣੀ ਮਾਂ ਨੂੰ ਇਕ ਸਵਾਲ.....
ਸੋਚ : ਰੁਪਿੰਦਰ ਸੰਧੂ
ਸੋਚ ਸੋਚ ਕੇ ਸੋਚਾਂ,
ਪ੍ਰੀਤ ਤੇਰੀ ਨੂੰ ਲੋਚਾਂ,
ਦਿਲ ਆਪਣੇ ਨੂੰ ਨੋਚਾਂ,
ਤੂੰ ਫਿਰ ਵੀ ਕਰੇ ਬ੍ਘੋਚਾ|
ਆਂਦਰ ਸੁਟੀ ਕੰਧੋ ਬਾਹਰ,
ਚੀਖ ਸੰਘ ਵਿਚੋਂ ਹੋਈ ਆਰ-ਪਾਰ,
ਰੂਹ ਮੀਰੀ ਸੀ ਰੋਈ ਜਾਰੋ-ਜਾਰ,
ਮਮਤਾ ਮੋਈ ਫਿਰ ਇਕ ਵਾਰ|
ਮਨ ਮੇਰਾ ਪੁਛੇ,
ਮਮਤਾ ਤੇਰੀ ਨੂੰ ਟੁੰਬੇ,
ਮੇਰੇ ਸਾਹ ਸੂਤਣ ਨੂੰ ਤੂੰ ਕਿੰਜ ਹੋਈ ਤਿਆਰ,
ਮਾਂ ਤੂੰ ਕਿਊਂ ਨਾ ਕੰਬੀ ਇਕ ਵਾਰ ?(ਰੁਪਿੰਦਰ ਸੰਧੂ)
--------------------------------------------------------------
2)
ਜੰਗ ਬਨਾਮ ਹਾਰ-ਜਿੱਤ : ਰੁਪਿੰਦਰ ਸੰਧੂ
ਇਹ ਜੋ ਦਿਖਾਈ ਦਿੰਦਾ ਹੈ
ਜੀਵਨ ਨਹੀਂ
ਇਹ ਖੁਲੀ ਬਿਸਾਤ ਹੈ
ਜਿਸ ਉੱਤੇ ਪਿਆਦੇ , ਘੋੜੇ ,ਵਜੀਰ ਬਣ
ਇਨਸਾਨ ਆਪੋ-ਆਪਣੀ ਜਗਾਹ ਮੱਲੀ ਖਲੋਤੇ ਹਨ
ਤੇ ਇਹਨਾ ਦੀ ਦਿਸ਼ਾ ਨਿਰਧਾਰਿਤ ਕਰਨ ਵਾਲਾ
ਖਿਲਾੜੀ ਹੈ ਇਕ ਅਦ੍ਰਿਸ਼ ਤਾਕਤ
ਜੋ ਸਭ ਨੂੰ ਆਪਣੀ ਨਿਰਧਾਰਿਤ ਦਿਸ਼ਾ ਵਿਚ
ਚਲਣ ਲਈ ਕਰਦਾ ਹੈ ਮਜਬੂਰ ........
ਇਸ ਖੁੱਲੀ ਬਿਸਾਤ ਦਾ ਰਾਜਾ ਤੇ ਰਾਣੀ ਵੀ
ਆਪਣੀ ਮਜਬੂਰੀ ਦਾ ਹੋਕਾ ਭਰ ਤਕਦੇ ਰਹਿੰਦੇ ਹਨ
ਖਿਲਾੜੀ ਦੇ ਸੰਕੇਤ ਨੂੰ ਪਕੜਨ ਲਈ
ਤੇ ਬੰਦਿਸ਼ਾਂ ਵਿਚ ਗੁਜਰ ਕੇ ਵੀ
ਅਖਵਾਉਂਦੇ ਹਨ ਰਾਜਾ ਤੇ ਰਾਣੀ ......
ਜੰਗ ਹੁੰਦੀ ਹੈ
ਦੋ ਸੋਚਾਂ ਦੀ ,,ਦੋ ਹਸਤੀਆਂ ਦੇ ਏਹ੍ਮ ਦੀ
ਤੇ ਹਾਰ-ਜਿੱਤ ਹੁੰਦੀ ਹੈ ,ਦੋ ਧਿਰਾਂ ਵਿਚ
ਇਕ ਜਿੱਤ ਕੇ ਜਿੱਤ ਦਾ ਲੁਤ੍ਫ਼ ਉਠਉਂਦਾ ਹੈ
ਤੇ ਦੂਜਾ ਹਾਰ ਕੇ ਪਹਿਲੇ ਦੀ ਜਿੱਤ ਵਿਚ
ਆਪਣੀ ਹਾਰ ਦੇ ਬਕ-ਬ੍ਕੇਪਨ ਦਾ
ਤੇ ਖੁਸ਼ੀ ਨਾਲ ਖੀਵਾ ਹੁੰਦਾ ਹੈ ਅਦ੍ਰਿਸ਼ ਖਿਲਾੜੀ
ਜਿਸ ਦੇ ਦਿਖਾਏ ਦਿਸ਼ਾ-ਨਿਰਦੇਸ਼ਾਂ ਉੱਤੇ ਜੰਗ ਲੜੀ ਗਈ ਹੁੰਦੀ .....
ਜੰਗ ਅਖੀਰ ਜੰਗ ਹੁੰਦੀ
ਹਾਰ-ਜਿੱਤ ਨਹੀਂ
ਨੁਕਸਾਨ ਦਾ ਅਧਾਰ ਹੁੰਦੀ
ਖਿਲਾੜੀ ਦੇ ਦਿਮਾਗ ਦੀ
ਇਬਾਰਤ ਹੁੰਦੀ ...(ਰੁਪਿੰਦਰ ਸੰਧੂ)
------------------------------
3)
ਪਿਤਾ ਨੂੰ ਮਿਲਦੀ ਹੈ : ਰੁਪਿੰਦਰ ਸੰਧੂ
ਪਿਤਾ ਨੂੰ ਮਿਲਦੀ ਹੈ
ਪਤੀ ਨੂੰ ਪੁਛ ਕੇ
ਵਿਆਹ ਤੋਂ ਬਾਦ ਧੀ ਉਤੇ
ਦੇਖੋ ਹਕਦਾਰ ਬਦਲ ਜਾਂਦੇ ਨੇ .........
ਮਾਪੇ-ਪੇਕੇ ਸਭ ਨਿਗੂਣੇ ਹੋ ਗਏ
ਸਹੁਰਿਆਂ ਦੀ ਸਾਰ ਵਡੀ ਹੋ ਜਾਂਦੀ
ਪਰਾਈ ਹੋ ਕੇ ਧੀਆਂ ਦੇ
ਹਕਦਾਰ ਬਲਵਾਨ ਹੋ ਜਾਂਦੇ ਨੇ .........
ਅੱਜ ਜਿਸ ਨੂੰ ਮੈਂ ਹਿਕ ਨਾਲ ਲਾ ਕੇ ਸਾਹ ਲੈਂਦੀ ਹਾਂ
ਆਪਣੇ ਲਹੂ ਨਾਲ ਸਿੰਝਿਆ ਮੈਂ
ਪਰਾਏ ਹਥ ਦੇ ਕੇ ਮੈਂ ਆਪਣੀ ਹੀ ਆਤਮਾ ਦਾ ਟੋਟਾ
ਇਸ ਟੋਟੇ ਦੇ ਹਕਦਾਰ ਬਦਲ ਜਾਣੇ ਨੇ ...........
ਵਾਹ ਰਬਾ ਤੇਰਾ ਇਨਸਾਫ਼ ਨਾ ਸਮਝਿਆ ਮੈਨੂੰ
ਬੂਟਾ ਮੈਂ ਲਾਇਆ ..ਪਾਣੀ ਮੈਂ ਦਿਤਾ ..ਸਿੰਜਿਆ ਮੈਂ ...ਤਿਆਰ ਮੈਂ ਕੀਤਾ
ਤੇ ਇਕ ਦਿਨ ਕੁਝ ਪਲਾਂ ਵਿਚ ਹੀ ਇਸ ਦੇ
ਹਕਦਾਰ ਬਦਲ ਜਾਣੇ ਨੇ ........
ਟੀਸ ਉਠਦੀ ਹੈ ਧੁਰ ਦਿਲ ਅੰਦਰ
ਕਿਊਂ ਬਣਾਇਆ ਸਮਾਜ਼ ਨੇ ਇਹ ਰਿਵਾਜ਼
ਆਪਣੇ ਜਿਗਰ ਦੇ ਟੋਟੇ ਦੇਣੇ ਪੈਣ ਬੇਗਾਨਿਆਂ ਨੂੰ
ਫਿਰ ਮਿਲਣ ਲਈ ਤ੍ਰ੍ਸੇਵੇਂ ਵਿਚ ਹਾਲਤ ਬਦਲ ਜਾਣੇ ਨੇ .......
ਪਿਤਾ ਨੂੰ ਮਿਲਦੀ ਹੈ
ਪਤੀ ਨੂੰ ਪੁਛ ਕੇ
ਵਿਆਹ ਤੋਂ ਬਾਦ ਧੀ ਉਤੇ
ਦੇਖੋ ਹਕਦਾਰ ਬਦਲ ਜਾਂਦੇ ਨੇ !!
( ਰੁਪਿੰਦਰ ਸੰਧੂ )
-0-
|