Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 

Online Punjabi Magazine Seerat

ਚੁਰਾਸੀ-ਦਿੱਲੀ
- ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

 

ਧਰਮ ਕਰਮ ਦੀ ਬਾਤ ਹਮੇਸ਼ਾ ਪਾਉਂਦੇ ਰਹੇ,
ਜੁਰਮ ਇਕਬਾਲ ਤੋਂ ਕੰਨੀਂ ਕਤਰਾਉਂਦੇ ਰਹੇ।
ਹਕੂਮਤ ਰਸੂਖ ਰਿਸ਼ਵਤ ਰੁਤਬੇ ਦੀ ਧੌਂਸ ਤੇ,
ਕੀਤੇ ਅਪਰਾਧਾਂ ਦੇ ਪ੍ਰਮਾਣ ਮਿਟਾਉਂਦੇ ਰਹੇ।
ਦਰਖਤ ਡਿੱਗਾ ਇੱਕ ਧਰਤ ਕੰਬੀ ਭਾਰਤ ਦੀ,
ਨਿਰਜਿੰਦ ਰੁੱਖ ਸਿੰਜਦੇ, ਰੱਤ ਵਹਾਉਂਦੇ ਰਹੇ।
ਲਾਸ਼ ਰੱਖ ਕੇ ਪ੍ਰਦਰਸ਼ਨ, ਟੈਲੀਵਿਜ਼ਨ ਮੂਹਰੇ,
ਆਰਤੀ ਉਤਾਰਦੇ ਬਸਤੀਆਂ ਜਲਾਉਂਦੇ ਰਹੇ।
ਨਸਲਕੁਸ਼ੀ ਇੱਕ ਕੌਮ ਦੀ ਸੀ ਟਾਰਗੈਟ ਅੱਗੇ,
ਪ੍ਰਯੋਜਨ ਲਲਕਾਰਦੇ, ਬਿਗਲ ਵਜਾਉਂਦੇ ਰਹੇ।
ਸਾੜੋ, ਮਾਰੋ, ਲੁੱਟੋ, ਮੁਕਾ ਦਿਉ ਨਸਲ ਸਾਰੀ,
ਭੂਤਰੀ ਭੀੜ ਸੀ ਅਬਦਾਲੀ ਉਕਸਾਉਂਦੇ ਰਹੇ।
ਮਸਲੀਆਂ ਕਰੂੰਬਲਾਂ ਪੱਤੀਆਂ ਜਰਵਾਣਿਆਂ ਨੇ,
ਟਾਹਣੀਆਂ ਛਾਂਗਦੇ ਰਹੇ, ਮੋਛੇ ਮਚਾਉਂਦੇ ਰਹੇ।
ਕਰਦੇ ਰਹੇ ਵਾਢੀ, ਮਾਵੇ ਡੁੰਗ ਕੇ ਇਹ ਸੀਰੀ,
ਸਿਰਾਂ ਦੇ ਮੁੱਲ ਵੱਟਦੇ, ਸੱਥਰ ਵਿਛਾਉਂਦੇ ਰਹੇ।
ਝਪਟੇ ਗਿਰਝਾਂ ਵਾਂਗਰ ਅਣਭੋਲ ਸਿ਼ਕਾਰ ਉੱਤੇ,
ਬੋਟੀਆਂ ਨੋਚਦੇ ਜਬਰ ਹਵਸ ਮਿਟਾਉਂਦੇ ਰਹੇ।
ਗ਼ਜ਼ਨੀ ਦੀਆਂ ਫ਼ੌਜਾਂ ਵਾਂਗਰ ਮਚਾਈ ਆਗਜ਼ਨੀ,
ਆਬਰੂ ਬਹੂ ਬੇਟੀਆਂ ਦੀ ਘੱਟੇ ਰੁਲਾਉਂਦੇ ਰਹੇ।
ਚਾਂਦਨੀ ਚੌਂਕ ਮੁੜ ਸਾੜ੍ਹਸਤੀ ਦੀ ਭੇਟ ਚੜ੍ਹਿਆ,
ਭੂਤ ਔਰੰਗਜ਼ੇਬ ਦੇ ਨਿਰੰਤਰ ਮੰਡਲਾਉਂਦੇ ਰਹੇ।
ਜਹਾਦੀ ਹਜੂਮ ਬੁੱਕਦੇ, ਖੁੰਧਕ ਦੀ ਭਾਵਨਾ ਸੀ,
ਟਾਇਰ ਗਲ ਪਾਉਂਦੇ ਰਹੇ ਲਾਂਬੂ ਲਾਉਂਦੇ ਰਹੇ।
ਹਿੰਸਾ ਕਰਦੇ ਰਹੇ ਰਾਸ਼ਟਰ ਪਿਤਾ ਦੇ ਪੁਜਾਰੀ,
ਅਹਿੰਸਾ ਨਾਮ ਤੇ ਲਹੂ ਨਦੀਆਂ ਵਗਾਉਂਦੇ ਰਹੇ।
ਮਾਰ ਧਾੜ ਫੈਲੀ ਬੁਰਛਾ-ਗਰਦੀ ਮੱਚਦੀ ਰਹੀ,
ਵਿਸਕੀਆਂ ਪੀਂਦੇ ਰਹੇ, ਬੱਕਰੇ ਬੁਲਾਉਂਦੇ ਰਹੇ।
ਘਰ ਕਾਰਖ਼ਾਨੇ ਟ੍ਰਾਂਸਪੋਰਟ ਤਬਾਹ ਕੀਤੇ ਸਾਰੇ,
ਘਿਣਾਉਣਾ ਸਾਕਾ ਨਨਕਾਣਾ ਦੁਹਰਾਉਂਦੇ ਰਹੇ।
ਜ਼ਖਮੀ ਤੜਫਦੇ ਉਡੀਕਦੇ ਰਹੇ ਬਚਾਉ ਛਤਰੀ,
ਤਾੜੀਆਂ ਮਾਰਦੇ ਨਰੈਣੇ ਖਿੱਲੀ ਉਡਾਉਂਦੇ ਰਹੇ।
ਗਲ ਲਟਕਾ ਕੇ ਬਿੱਲੇ ਧਰਮ ਯੁੱਧ ਦੇ ਨਾਮ ਦੇ,
ਮਸੀਤਾਂ ਢਾਉਂਦੇ ਰਹੇ, ਮੰਦਿਰ ਬਣਾਉਂਦੇ ਰਹੇ।
ਸਾਂਭ ਬੈਠੇ ਵਜੀਰੀਆਂ, ਸ਼ੜਯੰਤਰ ਦੇ ਪਰਯੋਜਕ,
ਹਰਿਮੰਦਰ ਢਾਹੁਣ ਤੇ ਜੋ ਦੀਵੇ ਜਗਾਉਂਦੇ ਰਹੇ।
ਨੰਗੇ ਕਰ ਦੇਣੇ ਨੇ ਰਾਜ-ਭਗਤ ਕਾਨੂੰਨ ਸਨਮੁਖ,
ਚੁਰਾਸੀ ਸੰਨ ਤੋਂ ਜੋ ਸਿਤਮਗਰ ਛੁਪਾਉਂਦੇ ਰਹੇ।
ਫ਼ਾਂਸੀ ਚੜ੍ਹਨੇ ਚਾਹੀਦੇ ਪੰਨੂ, ਕਤਲਆਮ ਦੇ ਹੀਰੋ,
ਮਰਯਾਦਾ ਪੁਰਸ਼ੋਤਮ ਜੋ ਧਣੁਖ ਚਲਾਉਂਦੇ ਰਹੇ।
-0-

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346