Welcome to Seerat.ca
Welcome to Seerat.ca

ਚਿਤ੍ਰਲੇਖ/ ਸ਼ਨਾਖ਼ਤ

 

- ਅਮਰਜੀਤ ਚੰਦਨ

ਖੀਸੇ ‘ਚ ਟਿਮਕਦੇ ਜੁਗਨੂੰ

 

- ਇਕਬਾਲ ਰਾਮੂਵਾਲੀਆ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਂ ਦੁਨੀਆਂ

 

- ਹਰਜੀਤ ਅਟਵਾਲ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਵਲੈਤ ਦੇ ਭੱਠੇ

 

- ਸੁਖਦੇਵ ਸਿੱਧੂ

ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

 

- ਦੇਵਿੰਦਰ ਕੌਰ

ਘਰ ਦੇ ਜੀਅ

 

- ਮੰਗੇ ਸਪਰਾਏ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਇਤਿਹਾਸ ਬੋਲਦਾ ਏ

 

- ਦਰਸ਼ਨ ਬੁਲੰਦਵੀ

ਆਖਰ ਕੁਝ ਤਾਂ ਹੈ ਜੱਟ ਅਖਵਾਉਣ ਵਿੱਚ

 

- ਹਰਜੀਤ ਗਿੱਲ

ਲਹੂ ਦਾ ਅੱਥਰੂ

 

- ਸੰਤੋਖ ਸਿੰਘ ਸੰਤੋਖ

ਛੱਪੜ

 

- ਹਰਪ੍ਰੀਤ ਸੇਖਾ

ਪੰਜਾਬੀ ਡਾਇਸਪੋਰਾ ਦੇ ਦਿਖਦੇ ਅਣਦਿਖਦੇ ਪਾਸਾਰ
(ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ‘) ਦੇ ਸੰਦਰਭ ਵਿੱਚ

 

- ਡਾ: ਗੁਰਮੀਤ ਕੌਰ

ਜਮਰੌਦ

 

- ਵਰਿਆਮ ਸਿੰਘ ਸੰਧੂ

ਇਹ ਕੇਹੀ ਅਜ਼ਾਦੀ

 

- ਗੁਲਸ਼ਨ ਦਿਆਲ

ਜੇ ਭਰਾ ਮਾੜਾ ਤਾਂ ਮਰਦਪੁਣਾ ਜੇ ਭੈਣ ਮਾੜੀ ਤਾਂ ਬਦਕਾਰ

 

- ਬੇਅੰਤ ਗਿੱਲ ਮੋਗਾ

 

Online Punjabi Magazine Seerat


ਇਹ ਕੇਹੀ ਅਜ਼ਾਦੀ
- ਗੁਲਸ਼ਨ ਦਿਆਲ
 

 

ਪਿੱਛੇ ਜਿਹੇ ਮੈਂ ਉਮਾ ਚਕਰਾਵਰਤੀ ਤੇ ਨੰਦਿਤਾ ਹਸਕਰ ਦੀ 1984 ਵਿੱਚ ਦਿੱਲੀ ਵਿੱਚ ਹੋਏ ਕਤਲੇਆਮ ਤੇ ਲੁੱਟ ਮਾਰ ਤੇ ਲਿਖੀ ਹੋਈ ਕਿਤਾਬ ਦਾ ਜ਼ਿਕਰ ਕੀਤਾ ਸੀ। ਜਿਸ ਵਿੱਚ ਦਿੱਲੀ ਵਿੱਚ ਉਨ੍ਹਾਂ ਭਿਆਨਕ ਤਿੰਨ ਦਿਨਾਂ ਦਾ ਜ਼ਿਕਰ ਹੈ ਜਦੋਂ ਦਿੱਲੀ ਦੇ ਸਿੱਖਾਂ ਤੇ ਟੁੱਟ ਕੇ ਕਹਿਰ ਵਾਪਰਿਆ। ਤੇ ਸਿੱਖ ਭਾਰਤੀ ਨਾ ਹੋ ਕੇ ਬੇਗਾਨੇ , ਦੁਸ਼ਮਣ , ਉੱਪਰੇ ਤੇ ਸਿਰਫ ਸਿੱਖ ਬਣ ਕੇ ਰਹਿ ਗਏ ਤੇ ਅਗਸਤ ਦੇ ਮਹੀਨੇ ਮੈਂ ਵੀ ਬਹੁਤ ਸਾਰੇ ਪੰਜਾਬੀਆਂ ਵਾਂਗ ਵੰਡ ਬਾਰੇ ਸੋਚਦੀ ਹਾਂ ਕਿ ਕਿਵੇਂ ਕੁਝ ਬਦਕਿਸਮਤ ਅਜਿਹੇ ਸਿੱਖ ਲੋਕ ਹਨ ਜਿਨ੍ਹਾਂ 47 ਦੀ ਵੰਡ ਵੀ ਆਪਣੇ ਪਿੰਡੇ ਤੇ ਹੰਢਾਈ ਤੇ ਫਿਰ ਸਾਰੀ ਉਮਰ ਇੱਕ ਥਾਂ ਤੋਂ ਦੂਜੀ ਤੇ ਤੀਜੀ ਥਾਂ ਤੇ ਹੁੰਦੇ ਹੋਇਆਂ ਉਸੇ ਤਰ੍ਹਾਂ ਦੇ ਕਹਿਰ ਨੂੰ ਮੁੜ ਕੇ 84 ਵਿੱਚ ਫਿਰ ਦੇਖਿਆ। ਬਲਕਿ ਉਸ ਤੋਂ ਵੀ ਵੱਧ ਭਿਆਨਕ ਦਿਨ ਦੇਖੇ। ਤੇ ਮੈਂਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਈ ਕਿ ਜੋ ਲੋਕ 47 ਵਿੱਚ ਬਿਨਾਂ ਕਿਸੇ ਜਾਨੀ ਨੁਕਸਾਨ ਤੋਂ ਰਿਫੀਉਜੀ ਬਣ ਭਾਰਤ ਆਏ ਉਹ ਅਜੇ ਤੱਕ ਰਿਫੀਊਜੀਆਂ ਦੀ ਉਜਾੜੇ ਦੀ ਜੂਨ ਹੰਢਾ ਰਹੇ ਹਨ। ਇਨ੍ਹਾਂ ਵਿਚੋਂ ਇੱਕ ਕਹਾਣੀ ਫੰਡਾ ਸਿੰਘ ਦੀ ਹੈ ਜਿਸ ਨੂੰ 84 ਦੀ ਲੁੱਟਮਾਰ ਤੋਂ ਬਾਅਦ ਉਮਾ ਚਕਰਾਵਰਤੀ ਨੇ ਇੰਟਰਵਿਊ ਕੀਤਾ ਸੀ ।

ਫੰਡਾ ਸਿੰਘ ਲੁਬਾਣਾ ਸਿੱਖ ਹੈ ਤੇ 47 ਤੋਂ ਪਹਿਲਾਂ ਉਸ ਦਾ ਪਰਿਵਾਰ ਤੇ ਉਸ ਦੀ ਬਰਾਦਰੀ ਦੇ ਲੋਕ ਸਿੰਧ ਪਾਕਿਸਤਾਨ ਵਿੱਚ ਸ਼ਿਕਾਰਪੁਰ ਕਸਬੇ ਦੇ ਆਲੇ ਦੁਆਲੇ ਪਿੰਡਾ ਵਿੱਚ ਵਸੇ ਹੋਏ ਸਨ ਤੇ ਜਿਆਦਾਤਰ ਖੇਤੀ ਦਾ ਕੰਮ ਕਰਦੇ ਸਨ। ਦੇਸ਼ ਆਜ਼ਾਦ ਹੋਇਆ , ਵੰਡ ਹੋਈ , ਦੁਨੀਆ ਦੀ ਸਭ ਤੋਂ ਵੱਡਾ ਜ਼ਬਰਦਸਤ ਕੀਤਾ ਗਿਆ ਪਰਵਾਸ ਵਾਪਰਿਆ। ਪਰ ਕਿਸੇ ਵੀ ਹੋਣੀ ਦਾ ਅਸਰ ਇਸ ਇਲਾਕੇ ਤੇ ਨਾ ਹੋਇਆ। ਬਹੁਤੇ ਲੋਕਾਂ ਨੂੰ ਤਾਂ ਨਾ ਵੰਡ ਬਾਰੇ ਤੇ ਨਾ ਹੀ ਹੋ ਰਹੀ ਵੱਢ ਟੁੱਕ ਬਾਰੇ ਪਤਾ ਲੱਗਿਆ। ਜੇ ਕਿਸੇ ਇੱਕ ਅੱਧੇ ਨੇ ਫਿਕਰ ਕੀਤਾ ਤਾਂ ਆਂਢ ਗੁਆਂਢ ਤੇ ਪਿੰਡ ਦੇ ਲੋਕਾਂ ਸਮਝਾਇਆ ਕਿ ਉਹ ਬੇਫਿਕਰ ਹੋ ਕੇ ਰਹਿਣ ; ਉਨ੍ਹਾਂ ਨੂੰ ਕੋਈ ਵੀ ਤਕਲੀਫ਼ ਨਹੀਂ ਹੋਵੇਗੀ। ਤੇ ਉਹ ਲੋਕ ਉਸੇ ਤਰ੍ਹਾਂ ਹੀ ਬੇਫਿਕਰ ਹੋ ਕੇ ਬੈਠੇ ਰਹੇ। ਇਥੋਂ ਤੱਕ ਕਿ ਜਦ ਭਾਰਤ ਵਿਚੋਂ ਉੱਜੜੇ ਹੋਏ ਮੁਸਲਮਾਨਾਂ ਦੇ ਟੱਬਰ ਇਨ੍ਹਾਂ ਇਲਾਕਿਆਂ ਵਿੱਚ ਆਪਣੀਆਂ ਦੁੱਖ ਤੇ ਦਰਦ ਭਰੀਆਂ ਕਹਾਣੀਆਂ ਲੈ ਕੇ ਪੁੱਜੇ ਫਿਰ ਵੀ ਇਨ੍ਹਾਂ ਪਿੰਡਾਂ ਵਿੱਚ ਕੋਈ ਹਿਲ ਜੁਲ ਨਾ ਹੋਈ ਬਲਕਿ ਮੁਸਲਮਾਨਾਂ ਨੇ ਆਏ ਹੋਇਆਂ ਨੂੰ ਸਮਝਾਇਆ ਕਿ ਇਹ ਸਿੱਖ ਵੀ ਆਪਣੇ ਭਰਾ ਹਨ। ਆਜ਼ਾਦੀ ਆਈ ਤੇ ਆਜ਼ਾਦੀ ਚਲੀ ਗਈ ਜਿਥੇ ਬਾਕੀ ਦੇ ਪੰਜਾਬ ਦਾ ਪਿੰਡਾ ਬੁਰੀ ਤਰ੍ਹਾਂ ਵਲੂੰਧਰਿਆ ਗਿਆ ਇਹ ਇਲਾਕਾ ਸ਼ਾਂਤ ਰਿਹਾ। ਉਮਾ ਦਾ ਕਹਿਣਾ ਹੈ ਕਿ ਫੰਡਾ ਸਿੰਘ ਉਨ੍ਹਾਂ ਦਿਨਾਂ ਦੀ ਗੱਲ ਇੰਝ ਸੁਣਾ ਰਿਹਾ ਸੀ ਜਿਵੇਂ ਇਹ ਕੱਲ ਦੀ ਗੱਲ ਹੋਵੇ। ਫੰਡਾ ਸਿੰਘ ਉਸ ਵੇਲੇ ਜਵਾਨ ਸੀ ਤੇ ਉਸ ਦਾ ਮੰਗਣਾ ਹੋ ਚੁੱਕਾ ਸੀ।

ਨਵਾਂ ਸਾਲ ਚੜ੍ਹਿਆ ਤੇ ਫਿਰ ਇੱਕ ਦਿਨ ਫੰਡਾ ਸਿੰਘ ਨੂੰ ਪਤਾ ਲੱਗਿਆ ਕਿ ਮਹਾਤਮਾ ਗਾਂਧੀ ਨੂੰ ਕਿਸੇ ਨੇ ਗੋਲੀ ਮਾਰੀ ਹੈ ; ਪਰ ਫਿਰ ਕੋਈ ਅਸਰ ਨਹੀਂ ਸੀ ਇਥੇ ਕਿਸੇ ਗੱਲ ਦਾ। ਫਿਰ ਇੱਕ ਦਿਨ ਪੰਡਿਤ ਨਹਿਰੂ ਖੁਦ ਉਸ ਇਲਾਕੇ ਵਿੱਚ ਪੁੱਜ ਗਿਆ ਤੇ ਉਨ੍ਹਾਂ ਨੂੰ ਭਾਰਤ ਆਉਣ ਲਈ ਮਨਾਇਆ। ਲਾਲਚ ਦਿੱਤਾ ਕਿ ਜੇ ਉਹ ਭਾਰਤ ਆਉਣਗੇ ਤਾਂ ਉਨ੍ਹਾਂ ਨੂੰ ਵਾਹੁਣ ਲਈ ਜ਼ਮੀਨ ਦਿੱਤੀ ਜਾਵੇਗੀ, ਫੰਡਾ ਸਿੰਘ ਦਾ ਪਰਿਵਾਰ , ਬਿਰਾਦਰੀ ਆਉਣ ਲਈ ਮੰਨ ਗਏ ; ਵਿਚਾਰੇ ਫੰਡਾ ਸਿੰਘ ਨੂੰ ਕੀ ਪਤਾ ਕੇ ਨਾਲ ਹੀ ਉਸ ਦੀ ਕਿਸਮਤ ਵਿੱਚ ਘਾਲਣਾ ਦਾ ਤੇ ਮੌਤ ਦਾ ਇੱਕ ਲੰਮਾ ਸਿਲ ਸਿਲਾ ਲਿਖਿਆ ਗਿਆ ਹੈ। ਇਹ ਸਾਰੀ ਬਰਾਦਰੀ ਹੈਦਰਾਬਾਦ ਸਿੰਧ ਵਿੱਚ ਇੱਕ ਕੈਂਪ ਵਿੱਚ ਇੱਕਠੀ ਹੋ ਗਈ ਤੇ ਉਥੋਂ ਉਨ੍ਹਾਂ ਨੂੰ ਕਰਾਚੀ ਲਿਆਂਦਾ ਗਿਆ ਤੇ ਫਿਰ ਉਥੋਂ ਉਹ ਸਮੁੰਦਰੀ ਸਫਰ ਕਰ ਕੇ ਬੰਬਈ ਪੁੱਜੇ। ਇਥੇ ਤੱਕ ਆਉਂਦਿਆਂ ਆਉਂਦਿਆਂ ਕੁਝ ਲੋਕ ਨਿਰਾਸ ਹੋ ਗਏ ਤੇ ਕਈ ਜਾਣੇ ਇੱਕ ਦਿਨ ਕੈਂਪ ਵਿਚੋਂ ਨੱਠ ਗਏ ਜਿਨ੍ਹਾਂ ਵਿਚੋਂ ਇੱਕ ਫੰਡਾ ਸਿੰਘ ਦਾ ਭਰਾ ਸੀ। ਇਥੇ ਪੰਡਿਤ ਨਹਿਰੂ ਇੱਕ ਵਾਰ ਫੇਰ ਕੈਂਪ ਵਿੱਚ ਉਨ੍ਹਾਂ ਨੂੰ ਮਿਲਿਆ। ਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਰੇ ਜਾਣੇ ਰਾਜਸਥਾਨ ਚਲੇ ਜਾਣ - ਇਹ ਲੋਕ ਅਲਵਰ ਪੁੱਜੇ ਪਰ ਕੁਝ ਨਾ ਬਣਿਆ - ਉਥੋਂ ਉਨ੍ਹਾਂ ਫਿਰ ਅੱਗੇ ਚਾਲੇ ਪਾ ਲਏ ਤੇ ਭਰਤਪੁਰ ਪੁੱਜੇ - ਕੋਈ ਟਿਕਾਣਾ ਨਾ ਮਿਲਿਆ ਤੇ ਫਿਰ ਅਗਲਾ ਪੜਾਅ ਹਨੁਮਾਨਗੜ੍ਹ ਸੀ - ਜਿਥੇ ਫੰਡਾ ਸਿੰਘ ਦੇ ਪਰਿਵਾਰ ਨੂੰ ਸੌਲਾਂ ਬਿਘੇ ਜ਼ਮੀਨ ਦੇ ਮਿਲੇ - ਕੁਝ ਜ਼ਮੀਨ ਵਾਹੀ ਵਾਲੀ ਸੀ ਕੁਝ ਬੰਜਰ ਸੀ - ਇਹ ਉਹ ਜ਼ਮੀਨ ਸੀ ਜਿਹੜੀ ਪਹਿਲਾਂ ਮੁਸਲਮਾਨਾਂ ਦੀ ਸੀ। ਬੰਜਰ ਜ਼ਮੀਨ ਨੂੰ ਆਬਾਦ ਕੀਤਾ , ਜ਼ਿੰਦਗੀ ਤੁਰਦੀ ਲੱਗੀ ਤੇ ਫਿਰ ਖਾਣ ਵਾਲਿਆਂ ਦੀ ਗਿਣਤੀ ਵੱਧ ਗਈ - ਗੁਜ਼ਾਰਾ ਮੁਸ਼ਕਿਲ ਹੋ ਗਿਆ , ਖਾਨਦਾਨ ਦੇ ਕੁਝ ਜੀਆਂ ਨੇ ਕੁਰਸੀਆਂ ਮੰਜੇ ਬੁਣਨ ਦਾ ਕੰਮ ਸ਼ੁਰੂ ਕਰ ਲਿਆ - ਤੇ ਫਿਰ ਕੁਝ ਜੀਅ ਰੋਟੀ ਰੋਜ਼ੀ ਤੇ ਚੰਗੀ ਜ਼ਿੰਦਗੀ ਦੀ ਤਲਾਸ਼ ਵਿੱਚ ਇੱਧਰ ਉੱਧਰ ਖਿਲਰਣ ਲੱਗੇ। ਤੇ ਫੰਡਾ ਸਿੰਘ ਦਿੱਲੀ ਪੁੱਜ ਗਿਆ ਤੇ ਕਸਤੂਰਬਾਨਗਰ ਵੱਸ ਗਿਆ।

ਪਰ ਅਜੇ ਉਸ ਦਾ ਸਫਰ ਮੁੱਕਿਆ ਨਹੀਂ ਸੀ। ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਤੇ ਇੱਕ ਵਾਰ ਫਿਰ ਪੈਰਾਂ ਦਾ ਸਫਰ ਸ਼ੁਰੂ ਹੋ ਗਿਆ। ਇੰਦਿਰਾਂ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਹ ਘਰ ਪਾਉਣ ਲਈ ਪਲਾਟ ਦੇਵੇਗੀ ਤੇ ਇਸ ਤਰ੍ਹਾਂ ਉਹ ਉਥੋਂ ਉੱਠ ਕੇ ਤ੍ਰਿਲੋਕਪੁਰੀ ਆ ਗਏ - ਫੰਡਾ ਸਿੰਘ ਜ਼ਿੰਦਗੀ ਭਰ ਨਹਿਰੂ ਪਰਿਵਾਰ ਦਾ ਵਫ਼ਾਦਾਰ ਰਿਹਾ ਤੇ ਹਰ ਚੋਣ ਵਿੱਚ ਸਾਰਾ ਕੁਨਬਾ ਕਾਂਗਰਸ ਨੂੰ ਵੋਟ ਪਾਉਂਦਾ। ਉਸ ਦਾ ਆਖਣਾ ਤੇ ਮੰਨਣਾ ਹੈ ਕਿ ਪੰਡਿਤ ਪਰਿਵਾਰ ਦਾ ਹਮੇਸ਼ਾ ਹੀ ਉਨ੍ਹਾਂ ਦੇ ਸਿਰ ਤੇ ਹੱਥ ਰਿਹਾ। ਜਦ ਦਿੱਲੀ ਵਿੱਚ ਸਿੱਖ ਕਤਲ ਹੋਣ ਲੱਗੇ ਤੇ ਇਸ ਵਿੱਚ ਉਸ ਨੇ ਕਾਂਗਰਸੀਆਂ ਨੂੰ ਖੁਦ ਹਿੱਸਾ ਲੈਂਦੇ ਦੇਖਿਆ ਤਾਂ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ। ਹਰ ਗੱਲ ਉਸ ਦੀ ਸਮਝ ਤੋਂ ਬਾਹਰ ਹੋ ਗਈ। ਉਹ ਬਾਰ ਬਾਰ ਪੁੱਛਦਾ ਕਿ ਆਖਿਰ ਕਿਓਂ ? ਤੇ ਜਦ ਉਸ ਨੇ ਆਪਣੇ ਦੋ ਜੁਆਨ ਪੁੱਤ ਗੁਆ ਲਏ ਤਾਂ ਉਸ ਨੂੰ ਲੱਗਿਆ ਕਿ ਇਹ ਹਿੰਦੂ ਤੇ ਕਾਂਗਰਸ ਔਰੰਗਜ਼ੇਬ ਵਾਂਗ ਸਿੱਖਾਂ ਦਾ ਬੀਜ ਨਾਸ਼ ਕਰਨ ਤੇ ਉੱਤਰ ਆਈ ਹੈ- ਤੇ ਉਸ ਕਿਹਾ ਕਿ ਜਿਨ੍ਹਾਂ ਹਿੰਦੂਆਂ ਲਈ ਉਸ ਦੇ ਗੁਰੂ ਨੇ ਜਾਨਾਂ ਦਿੱਤੀਆਂ ਉਹੀ ਸਿੱਖਾਂ ਦੇ ਨਾਸ਼ ਤੇ ਉੱਤਰ ਗਈ ਹੈ।


31 ਅਕਤੂਬਰ 1984 ਦੇ ਦਿਨ ਨੂੰ ਯਾਦ ਕਰਦਾ ਹੋਇਆ ਉਹ ਦੱਸਦਾ ਹੈ ਕਿ ਇੰਦਿਰਾ ਗਾਂਧੀ ਦੀ ਮੌਤ ਦੀ ਖਬਰ ਨੂੰ ਸੁਣ ਕੇ ਉਸ ਨੂੰ ਬਹੁਤ ਬੁਰਾ ਲੱਗਿਆ। ਸੀ - ਪਰ ਫਿਰ ਵੀ ਉਸ ਨੂੰ ਇੱਕ ਪਲ ਲਈ ਵੀ ਇਹ ਨਹੀਂ ਸੀ ਲੱਗਿਆ ਕਿ ਉਸ ਦੀ ਜਾਨ ਖਤਰੇ ਵਿੱਚ ਸੀ। ਅਗਲੀ ਸਵੇਰ ਕੁਝ ਲੋਕ ਕੰਮਾਂ ਤੇ ਚਲੇ ਗਏ ਤੇ ਫੰਡਾ ਸਿੰਘ ਆਪਣੇ ਗੁਆਂਢ ਵਿੱਚ ਟੀ. ਵੀ. ਵੇਖਣ ਚਲਾ ਗਿਆ। ਖਬਰਾਂ ਵਿੱਚ ਉਸ ਨੇ ਕੁਝ ਸਰਦਾਰ ਲੋਕਾਂ ਨੂੰ ਦੇਖਿਆ ਤੇ ਉਸ ਨੂੰ ਯਾਦ ਸੀ ਕਿ ਉਸ ਨੇ ਅਮਿਤਾਭ ਬੱਚਨ ਨੂੰ ਸੰਜੇ ਦੇ ਪੁੱਤਰ ਨਾਲ ਦੇਖਿਆ ਸੀ। ਦਿੱਲੀ ਵਿੱਚ ਪਿਛਲੀ ਰਾਤ ਤੋਂ ਹੋ ਰਹੀ ਲੁੱਟ ਮਾਰ ਦਾ ਉਸ ਨੂੰ ਉਦੋਂ ਪਤਾ ਲੱਗਿਆ ਜਦ ਉਸ ਦੇ ਮੁਹੱਲੇ ਵਿਚੋਂ ਇੱਕ ਚੱਕੀ ਵਾਲੇ ਨੇ ਆਪਣੀ ਚੱਕੀ ਬੰਦ ਕਰ ਕੇ ਆਪਣੇ ਘਰ ਜਾਣ ਲਈ ਬੱਸ ਲਈ ਤਾਂ ਰਸਤੇ ਵਿੱਚ ਕੁਝ ਚੰਗੇ ਲੋਕਾਂ ਨੇ ਬੱਸ ਰੁਕਵਾ ਕੇ ਬੱਸ ਵਿੱਚ ਬੈਠੇ ਸਰਦਾਰਾਂ ਨੂੰ ਆਖਿਆ ਕਿ ਉਹ ਉਥੇ ਹੀ ਉੱਤਰ ਜਾਣ ਤੇ ਵਾਪਿਸ ਮੁੜ ਜਾਣ ਕਿਓਂਕਿ ਅੱਗੇ ਲੋਕਾਂ ਦੀ ਭੀੜ ਬੱਸ ਵਿਚੋਂ ਸਿੱਖਾਂ ਨੂੰ ਲਾਹ ਕੇ ਉਨ੍ਹਾਂ ਨੂੰ ਮਾਰ ਰਹੀ ਹੈ। ਚੱਕੀ ਵਾਲਾ ਉਥੇ ਹੀ ਉੱਤਰ ਗਿਆ ਤੇ ਵਾਪਿਸ ਮੁਹੱਲੇ ਵਿੱਚ ਆ ਗਿਆ - ਲੋਕਾਂ ਨੇ ਉਸ ਦੀ ਗੱਲ ਸੁਣ ਉਸ ਨੂੰ ਸ਼ਰਣ ਦਿਤੀ ਤੇ ਫਿਰ ਜਦੋਂ 36 ਬਲਾਕ ਵਿੱਚ ਇੱਕ ਆਲੀਸ਼ਾਨ ਗੁਰਦੁਆਰਾ ਜਲਾਏ ਜਾਣ ਦੀ ਖਬਰ ਮਿਲੀ ਤਾਂ ਫੰਡਾ ਸਿੰਘ ਚਿੰਤਾ ਕਰਨ ਲੱਗਾ - ਤੇ ਫਿਰ ਉਸ ਗਲੀ ਵਿੱਚ ਵੀ ਹਜੂਮ ਕੱਠਾ ਹੋਣ ਲੱਗਾ ਤੇ ਫੰਡਾ ਸਿੰਘ ਨੇ ਦੇਖਿਆ ਕਿ ਉਨ੍ਹਾਂ ਵਿਚੋਂ ਰਾਮਪਾਲ , ਸੁਖਪਾਲ ਤੇ ਅਸ਼ੋਕ ਡਾਕਟਰ ਹਨ - ਇੱਕ ਪੰਡਿਤ ਨੇ ਫੰਡਾ ਸਿੰਘ ਨੂੰ ਇੱਕ ਖਾਲੀ ਮਕਾਨ ਵਿੱਚ ਲੁਕਾ ਕੇ ਬਾਹਰੋਂ ਜਿੰਦਾ ਲਗਾ ਦਿੱਤਾ, ਉਹ ਕਿਸੇ ਮੁਸਲਮਾਨ ਦਾ ਘਰ ਸੀ ਜਿਸ ਦੀ ਚਾਬੀ ਉਸ ਪੰਡਿਤ ਕੋਲ ਸੀ - ਬਹੁਤ ਦੇਰ ਤੱਕ ਕਈ ਘੰਟੇ ਫੰਡਾ ਸਿੰਘ ਉਸ ਘਰ ਵਿਚ ਲੁਕਿਆ ਰਿਹਾ ਤੇ ਫਿਰ ਰਾਤ ਨੂੰ ਪੰਡਿਤ ਨੇ ਆ ਕੇ ਕਿਹਾ ਕਿ ਚੰਗਾ ਹੈ ਕਿ ਉਹ ਉਥੋਂ ਚਲਾ ਜਾਏ - ਹੁਣ ਉਥੇ ਉਸ ਦੀ ਜਾਨ ਨੂੰ ਖਤਰਾ ਹੈ - ਬਾਹਰ ਆ ਕੇ ਦੇਖਿਆ ਉਸ ਦਾ ਘਰ ਬੁਰੀ ਤਰ੍ਹਾਂ ਜਲ ਚੁੱਕਾ ਸੀ - ਔਰਤਾਂ ਨੇ ਦੱਸਿਆ ਕਿ ਉਨ੍ਹਾਂ ਗੁੰਡਿਆਂ ਨੇ ਉਸ ਦੇ ਮੁੰਡੇ ਨੂੰ ਪਹਿਲਾਂ ਲੋਹੇ ਦੀਆਂ ਸਲਾਖਾਂ ਨਾਲ ਕੁੱਟਿਆ , ਬਾਦ ਵਿਚ ਉਸ ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਮੁੰਡਾ ਆਖਰੀ ਦੰਮ ਤੱਕ ਆਪਣੀ ਜਾਨ ਬਚਾਣ ਤੱਕ ਘੁਲਦਾ ਰਿਹਾ , ਇੰਨੀ ਆਸਾਨ ਨਹੀਂ ਸੀ ਜਾਨ ਨਿੱਕਲੀ ਉਸ ਦੀ - ਜਦ ਭੀੜ ਉਥੋਂ ਤੁਰ ਗਈ ਤਾਂ ਉਸ ਮੁੰਡੇ ਨੇ ਆਪਣੇ ਮਾਂ ਤੇ ਪਿਓ ਬਾਰੇ ਪੁੱਛਿਆ ਤੇ ਪੀਣ ਲਈ ਪਾਣੀ ਮੰਗਿਆ - ਮੁਹੱਲੇ ਦੀਆਂ ਔਰਤਾਂ ਨੇ ਉਸ ਨੂੰ ਪਾਣੀ ਪਿਲਾਇਆ ਪਰ ਇੰਨੇ ਨੂੰ ਉਹੀ ਭੀੜ ਫਿਰ ਵਾਪਿਸ ਆ ਗਈ ਤੇ ਉਨ੍ਹਾਂ ਨੇ ਜਦ ਦੇਖਿਆ ਕਿ ਉਹ ਅਜੇ ਜਿਓੰਦਾ ਹੈ ਤਾਂ ਉਨ੍ਹਾਂ ਉਸ ਨੂੰ ਮੁੜ ਕੇ ਲੋਹੇ ਦੇ ਸਰੀਏ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਦੋਂ ਤੱਕ ਉਸ ਨੂੰ ਕੁੱਟਦੇ ਰਹੇ ਜਦ ਤੱਕ ਉਹ ਦੰਮ ਨਾ ਤੋੜ ਗਿਆ।

ਉਸ ਨੂੰ ਇਹ ਵੀ ਪਤਾ ਲੱਗਿਆ ਕਿ ਉਸ ਦੇ ਦੂਜੇ ਮੁੰਡੇ ਨੂੰ ਲੁਕੀ ਹੋਈ ਥਾਂ ਤੋਂ ਕੱਢ ਕੇ ਸਵੇਰ ਦੇ ਚਾਰ ਵਜੇ ਮਾਰ ਦਿੱਤਾ ਗਿਆ ਸੀ। ਫੰਡਾ ਸਿੰਘ ਨੇ ਜਦ ਦੇਖਿਆ ਕਿ ਲੋਕਾਂ ਦੀ ਭੀੜ ਫਿਰ ਉਸੇ ਪਾਸੇ ਆ ਰਹੀ ਹੈ ਤਾਂ ਉਹ ਆਪਣੇ ਜਲੇ ਹੋਏ ਘਰ ਦੇ ਮੁਹਰੇ ਇੱਕ ਝੁੱਗੀ ਵਿੱਚ ਵੜ ਇੱਕ ਮੰਜੀ ਥੱਲੇ ਲੁਕ ਗਿਆ। ਇਸ ਭੀੜ ਵਿੱਚ ਕੁਝ ਗੁੱਜਰ ਸਨ , ਮੁਹੱਲੇ ਦੇ ਵੀ ਕੁਝ ਲੋਕ ਸਨ , ਮੁਸਲਮਾਨ ਵੀ ਸ਼ਾਮਿਲ ਸਨ ਤੇ ਇਹ ਸਾਰਾ ਕੁਝ ਰਾਮਪਾਲ , ਸੁਖਪਾਲ , ਅਸ਼ੋਕ ਡਾਕਟਰ ਦੀ ਅਗਵਾਈ ਵਿੱਚ ਹੋ ਰਿਹਾ ਸੀ। ਇਹ ਐਲ . ਕੇ . ਭਗਤ ਦਾ ਇਲਾਕਾ ਸੀ ਜਿਸ ਨੂੰ ਸਾਰੇ ਟੱਬਰ ਨੇ ਵੋਟ ਪਾ ਕੇ ਜਿਤਾਇਆ ਸੀ। ਫੰਡਾ ਸਿੰਘ ਨੂੰ ਪੂਰਾ ਯਕੀਨ ਸੀ ਕਿ ਇਹ ਸਾਰਾ ਕੁਝ ਭਗਤ ਦੇ ਆਖਣ ਤੇ ਹੀ ਹੋ ਰਿਹਾ ਸੀ। ਉਸ ਦਾ ਇੰਝ ਯਕੀਨ ਕਰਨ ਦਾ ਕਾਰਨ ਇਸ ਕਰ ਕੇ ਸੀ ਕਿਓਂਕਿ ਜਦ ਪੁਲਿਸ ਨੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਕੁਝ ਗਰਿਫਤਾਰੀਆਂ ਕੀਤੀਆਂ ਤਾਂ ਭਗਤ ਝੱਟ ਉਨ੍ਹਾਂ ਲੋਕਾਂ ਦੀ ਜਮਾਨਤ ਕਰ ਲਿਆਇਆ।

ਭੜਕੀ ਤੇ ਪਾਗਲ ਹੋਈ ਭੀੜ ਨੇ ਉਸ ਝੁੱਗੀ ਦੀ ਤਲਾਸ਼ੀ ਲੈ ਕੇ ਫੰਡਾ ਸਿੰਘ ਨੂੰ ਬਾਹਰ ਕੱਢ ਲਿਆ - ਪਰ ਮੁਹੱਲੇ ਦੇ ਕੁਝ ਹੋਰ ਮੁੰਡਿਆਂ ਨੇ ਇਹ ਆਖ ਕੇ ਫੰਡਾ ਸਿੰਘ ਨੂੰ ਛੁਡਵਾ ਲਿਆ ਕਿ ਉਹ ਉਸ ਬਾਬੇ ਨੂੰ ਕੁਝ ਨਹੀਂ ਹੋਣ ਦੇਣਗੇ। ਭੀੜ ਫੰਡਾ ਸਿੰਘ ਨੂੰ ਛੱਡ ਕੇ ਤੁਰ ਪਈ - ਫੰਡਾ ਸਿੰਘ ਹੁਣ ਆਪਣੀ ਘਰ ਵਾਲੀ ਤੇ , ਦੋ ਵਿਧਵਾ ਹੋ ਚੁੱਕੀਆਂ ਨੂਹਾਂ , ਆਪਣੀਆਂ ਧੀਆਂ ਤੇ ਪਰਿਵਾਰ ਦੇ ਛੋਟੇ ਬੱਚਿਆਂ ਲਈ ਇੱਕਲਾ ਹੀ ਸੀ - ਲੋਕਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਹੋਰ ਥਾਂ ਤੇ ਕੁਝ ਦਿਨਾਂ ਲਈ ਚਲਿਆ ਜਾਵੇ। ਉਸ ਦੀ ਵਿਧਵਾ ਹੋ ਚੁੱਕੀ ਨੂੰਹ ਗਰਭਵਤੀ ਸੀ।

ਫੰਡਾ ਸਿੰਘ ਪ੍ਰਤਾਪਗੰਜ ਵੱਲ ਤੁਰ ਪਿਆ। ਉਥੇ ਉਸ ਨੂੰ ਹੋਰ ਔਰਤਾਂ ਮਿਲੀਆਂ , ਉਸ ਦਾ ਛੋਟਾ ਮੁੰਡਾ ਸੀ ਜੋ ਕਿ ਹੁਣ ਵੱਡਿਆਂ ਵਾਂਗ ਹੀ ਲੱਗ ਰਿਹਾ ਸੀ। ਲੋਕਾਂ ਨੇ ਸਲਾਹ ਦਿੱਤੀ ਕਿ ਉਹ ਉਨ੍ਹਾਂ ਔਰਤਾਂ ਨਾਲ ਉਥੋਂ ਨਿੱਕਲ ਜਾਵੇ ਕਿਸੇ ਨੇ ਉਸ ਨੂੰ ਅੰਨ੍ਹਾ ਆਦਮੀ ਬਣ ਕੇ ਨਿਕਲਣ ਦੀ ਸਲਾਹ ਦਿੱਤੀ , ਕਿਸੇ ਨੇ ਉਸ ਦੇ ਛੋਟੇ ਮੁੰਡੇ ਨੂੰ ਕੁੜੀਆਂ ਦੇ ਕਪੜੇ ਪਾ ਕੇ ਨਿੱਕਲ ਜਾਣ ਦੀ ਸਲਾਹ ਦਿੱਤੀ। ਫੰਡਾ ਸਿੰਘ ਜਦ ਪਰਤਾਪਗੰਜ ਪੁੱਜਿਆ ਤਾਂ ਉਸ ਨੂੰ ਇੱਕ ਹਰੀਜਨ ਕਿਸਾਨ ਮਿਲਿਆ ਜਿਸ ਨੇ ਉਨ੍ਹਾਂ ਨੂੰ ਪੀਣ ਦਾ ਪਾਣੀ ਦਿੱਤਾ ਤੇ ਬਚਾਇਆ। ਫੰਡਾ ਸਿੰਘ ਨੇ ਜਦ ਉਸ ਨੂੰ ਦੱਸਿਆ ਕਿ ਉਸ ਦੀ ਨੂੰਹ ਬੀਮਾਰ ਹੈ ਤੇ ਤੁਰ ਨਹੀਂ ਸਕਦੀ ਤਾਂ ਉਸ ਨੇ ਆਪਣਾ ਗੱਡਾ ਦਿੱਤਾ , ਗੱਡੇ ਦੇ ਦੋਹੀਂ ਪਾਸੀਂ ਉਸ ਕਿਸਾਨ ਨੇ ਆਪਣੇ ਜੁਆਨ ਪੁੱਤਰਾਂ ਨੂੰ ਤੁਰਨ ਲਈ ਆਖਿਆ ਜੋ ਆਪਣੇ ਨਾਲ ਵੱਡੇ ਵੱਡੇ ਡੰਡੇ ਲਿਆਏ। ਉਹ ਕਿਸਾਨ ਉਨ੍ਹਾਂ ਦਾ ਕਸਤੂਰਬਾਨਗਰ ਦਾ ਲਿਹਾਜੀ ਨਿਕਲਿਆ। ਉਸ ਉਨ੍ਹਾਂ ਨੂੰ ਪੁਲ ਤੱਕ ਛੱਡ ਕੇ ਚਲੇ ਗਏ - ਕੁਝ ਹੋਰ ਥੋੜ੍ਹੀ ਦੇਰ ਤੁਰ ਕੇ ਉਹ ਚਿਲਾ ਪਿੰਡ ਪੁੱਜ ਗਏ - ਜਿਥੇ ਕੁਝ ਲੋਕ ਉਨ੍ਹਾਂ ਨੂੰ ਦੇਖ ਕੇ ਆਪਸ ਵਿਚ ਘੁਸਰ ਮੁਸਰ ਕਰਨ ਲੱਗੇ ਕਿ ' ਇਹ ਕੁੜੀ ਚੰਗੀ ਹੈ ', ਉਹ ਠੀਕ ਹੈ ' ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਫੰਡਾ ਸਿੰਘ ਬਹੁਤ ਡਰਿਆ - ਇਸੇ ਪਿੰਡ ਦੇ ਗੁੱਜਰ ਸਨ ਜਿਨ੍ਹਾਂ ਨੇ ਕੁੱਟ ਮਾਰ ਤੇ ਲੁੱਟ ਮਚਾਈ ਤੇ ਇਸੇ ਪਿੰਡ ਹੀ ਕੁਝ ਬਜ਼ੁਰਗ ਲੋਕ ਸਜਣ ਜਿਨ੍ਹਾਂ ਨੇ ਉਨ੍ਹਾਂ ਨੂੰ ਸੰਭਾਲਿਆ ਤੇ ਖਾਣ ਨੂੰ ਰੋਟੀ ਦਿੱਤੀ - ਉਸ ਰਾਤ ਉਹ ਮੰਦਿਰ ਵਿੱਚ ਸੁੱਤੇ ਪਰ ਅਗਲੇ ਦਿਨ ਮਾਰਨ ਵਾਲਿਆਂ ਦੀ ਹੋਰ ਭੀੜ ਪੁੱਜ ਗਈ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਹੁਣ ਉਹ ਉਨ੍ਹਾਂ ਦੀ ਹੋਰ ਰਾਖੀ ਨਹੀਂ ਕਰ ਸਕਦੇ ਤੇ ਉਹ ਕਿਤੇ ਹੋਰ ਚਲੇ ਜਾਣ - ਇਥੇ ਆ ਕੇ ਫੰਡਾ ਸਿੰਘ ਨੇ ਸੋਚਿਆ ਕਿ ਜੇ ਉਨ੍ਹਾਂ ਨੇ ਮਰਨਾ ਹੀ ਤਾਂ ਕਿਓਂ ਨਹੀਂ ਆਪਦੇ ਘਰ ਜਾ ਕੇ ਮਰਣ ਤੇ ਉਨ੍ਹਾਂ ਵਾਪਿਸ ਤ੍ਰਿਲੋਕਪੂਰੀ ਜਾਣ ਦਾ ਫੈਸਲਾ ਕਰ ਲਿਆ। ਉਥੇ ਜਾ ਕੇ ਉਨ੍ਹਾਂ ਪਹਿਲੀ ਵਾਰ ਪੁਲਿਸ ਨੂੰ ਵੇਖਿਆ ਜਿਹੜੀ ਕਿ ਤਿੰਨ ਦਿਨ ਦਿੱਲੀ ਦੀਆਂ ਗਲੀਆਂ ਵਿਚੋਂ ਜਾਣ ਬੁਝ ਕੇ ਲਾਪਤਾ ਤੇ ਗੈਰ ਹਾਜਰ ਰਹੀ। ਫੰਡਾ ਸਿੰਘ ਦੀ ਇਹ ਦਾਸਤਾਨ ਅਜੇ ਮੁੱਕੀ ਨਹੀ। ਤੇ ਨਾ ਹੀ ਅਜੇ ਤੱਕ ਉਸ ਨੂੰ ਇਨਸਾਫ਼ ਮਿਲਿਆ - ਹੋ ਸਕਦਾ ਹੈ ਕਿ ਇਨਸਾਫ਼ ਮੰਗਦਿਆਂ ਮੰਗਦਿਆਂ ਉਹ ਚੱਲ ਵੱਸਿਆ ਹੋਵੇ।

ਜਦ ਵੀ 15 ਅਗਸਤ ਆਉਂਦੀ ਹੈ ਤਾਂ ਆਜ਼ਾਦੀ ਦਾ ਦਿਨ ਮਨਾਉਣ ਦੀ ਗੱਲ ਨਾਲ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਵਿੱਚ ਇਹ ਸੁਆਲ ਵੀ ਉੱਭਰਦਾ ਹੈ , ' ਕੇਹੀ ਆਜ਼ਾਦੀ ? ' ਕੁਝ ਲੋਕ ਇਨ੍ਹਾਂ ਸੁਆਲਾਂ ਤੇ ਔਖੇ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਇਸ ਤਰ੍ਹਾਂ ਬੁਰਾ ਮੰਨਣ ਨਾਲ ਸੁਆਲ ਤੇ ਹਕੀਕਤ ਝੂਠੀ ਨਹੀਂ ਹੋ ਜਾਂਦੀ ਤੇ ਨਾ ਹੀ ਸੁਆਲ ਗਲਤ। ਜੇ ਸਿਰ ਤੇ ਛੱਤ ਨਹੀਂ , ਢਿੱਡ ਵਿੱਚ ਰੋਟੀ ਨਹੀਂ , ਆਉਣ ਵਾਲੇ ਕਲ ਲਈ ਕੋਈ ਉਮੀਦ ਨਹੀਂ - ਕੋਈ ਇਨਸਾਫ਼ ਨਹੀਂ - ਜਿਹੜੇ ਲੋਕ ਤੁਹਾਡੀਆਂ ਵੋਟਾਂ ਨਾਲ ਤੁਹਾਡੇ ਤੇ ਹਕੂਮਤ ਕਰ ਰਹੇ ਹਨ - ਉਹੀ ਲੋਕ ਤੁਹਾਨੂੰ ਚੂੰਡ ਚੂੰਡ ਕੇ ਖਾ ਰਹੇ ਹਨ ਤਾਂ ਕਿਸ ਤਰ੍ਹਾਂ ਦੀ ਆਜ਼ਾਦੀ ? 47 ਵਿੱਚ ਜਿਨ੍ਹਾਂ ਲੋਕਾਂ ਨੇ ਗੱਦੀਆਂ ਖਾਤਿਰ ਚੌਧਰਾਂ ਖਾਤਿਰ ਦੇਸ਼ ਦੇ ਟੁਕੜੇ ਕਰਨਾ ਮੰਨ ਲਿਆ ਤੇ ਹੋਣ ਬਾਰੇ ਨੁਕਸਾਨ ਬਾਰੇ ਇੱਕ ਪਲ ਵੀ ਨਹੀਂ ਸੋਚਿਆ - ਲੱਖਾਂ ਲੋਕ ਮਾਰੇ ਗਏ - ਉਸ ਤੋਂ ਦੁੱਗਣੇ ਲੋਕ ਉੱਜੜ ਗਏ - ਲੱਖਾਂ ਮਾਵਾਂ , ਧੀਆਂ , ਤੇ ਭੈਣਾਂ ਦਾ ਬਲਾਤਕਾਰ ਹੋਇਆ ਤੇ ਅਜੇ ਤੱਕ ਅਸੀਂ ਕਸੂਰਵਾਰਾਂ ਨੂੰ ਜੰਮੇਵਾਰ ਨਹੀਂ ਠਹਿਰਾ ਸਕੇ ਤਾਂ ਇਸ ਆਜ਼ਾਦੀ ਤੋਂ ਫੰਡਾ ਸਿੰਘ ਨੂੰ ਕੀ ਮਿਲਿਆ ? 84 ਦੇ ਕਤਲਾਂ ਦਾ ਇਨਸਾਫ਼ ਮੰਗਦੇ ਮੰਗਦੇ ਪਤਾ ਨਹੀਂ ਕਿੰਨੇ ਬਜ਼ੁਰਗ ਲੋਕ ਦੁਨੀਆ ਛੱਡ ਕੇ ਜਾ ਚੁੱਕੇ ਹਨ ਤਾਂ ਕੇਹੀ ਆਜ਼ਾਦੀ ? ਫੰਡਾ ਸਿੰਘ ਚੀਕ ਚੀਕ ਕੇ ਆਖਦਾ ਰਿਹਾ ' ਰਾਮਪਾਲ , ਸੁਖਪਾਲ ਤੇ ਅਸ਼ੋਕ ਡਾਕਟਰ ਤੇ ਚਿਲਾ ਪਿੰਡ ਦੇ ਗੁੱਜਰ - ਮਹੱਲੇ ਦੇ ਲੋਕ ਦਿਨ ਦੇ ਚਿੱਟੇ ਚਾਨਣ ਵਿੱਚ ਸਿੱਖਾਂ ਨੂੰ ਮਾਰਦੇ ਰਹੇ , ਗੁਰਦੁਆਰੇ ਜਲਾਂਦੇ ਰਹੇ ਤੇ ਅਜੇ ਤੱਕ ਕੋਈ ਕਸੂਰਵਾਰ ਨਹੀਂ ਲੱਭਿਆ ਸਾਡੇ ਕਾਨੂੰਨ ਦੇ ਰਾਖਿਆਂ ਨੂੰ ਤਾਂ ਕਹੀ ਅਜ਼ਾਦੀ ?
ਸੀਸ ਗੰਜ ਦੇ ਗੁਰਦੁਆਰੇ ਨੇ ਉਨ੍ਹਾਂ ਨੂੰ 250 ਰੁਪਏ ਮੱਦਦ ਦੇਣ ਦਾ ਵਾਦਾ ਕੀਤਾ ਪਰ ਬਾਦ ਵਿੱਚ ਇਹ ਆਖ ਕੇ ਮੁੱਕਰ ਗਏ ਕਿ ਉਨ੍ਹਾਂ ਦਾ ਪੈਸਾ ਚੋਰੀ ਹੋ ਗਿਆ - ਪਤਾ ਨਹੀਂ ਫੰਡਾ ਸਿੰਘ ਦੀਆਂ ਵਿਧਵਾ ਨੂੰਹਾਂ ਦਾ ਕੀ ਹਾਲ ਹੈ ਤੇ ਬਾਕੀ ਬਚਿਆਂ ਦਾ ਕੀ ਬਣਿਆ ਪਰ ਜੇ ਅਸੀਂ ਆਪਣੇ ਗੁਰਦੁਆਰਿਆਂ ਵਿਚੋਂ ਬੇਸ਼ੁਮਾਰ ਧੰਨ ਵਿਚੋਂ ਉਨ੍ਹਾਂ ਨੂੰ ਕੁਝ ਦੇ ਨਹੀਂ ਸਕੇ ਤਾਂ ਅਸੀਂ ਕਰੋੜਾਂ ਰੁਪਏ ਕਿਓਂ ਇਨ੍ਹਾਂ ਗੁਰਦੁਆਰਿਆਂ ਵਿੱਚ ਚੜ੍ਹਾਂਦੇ ਹਾਂ ?


ਚਲੋ ਛੱਡੋ -- ਜੇ ਕਿਸੇ ਨੇ ਬੁਰਾ ਕੀਤਾ - ਚਲੋ ਅਸੀਂ ਉਨ੍ਹਾਂ ਬਾਰੇ ਹੀ ਸੋਚ ਲਈਏ ਜਿਨ੍ਹਾਂ ਨੇ ਕੁਝ ਚੰਗਾ ਕੰਮ ਕੀਤਾ। ਉਨ੍ਹਾਂ ਨੂੰ ਹੀ ਸਲਾਹ ਲਈਏ - ਕੀ ਸਾਨੂੰ ਜਾਂ ਸਾਡੀ ਕਿਸੇ ਪੰਜਾਬੀ , ਸਿਖ ਜਾਂ ਗੁਰਦੁਆਰਾ ਕਮੇਟੀਆਂ ਨੂੰ ਇਹ ਖਿਆਲ ਆਇਆ ਕਿ ਅਸੀਂ ਸ਼ਿਕਾਰਪੁਰ ਦੇ ਲੋਕਾਂ ਦਾ ਧੰਨਵਾਦ ਕਰ ਦਈਏ ... ਕੀ ਸਾਨੂੰ ਜਾਂ ਕਿਸੇ ਹੋਰ ਸਿਆਣੇ ਜੁੰਮੇਵਾਰ ਨਾਗਰਿਕ ਨੂੰ ਇਹ ਇਹਸਾਸ ਹੋਇਆ ਕਿ ਜਿਨ੍ਹਾਂ ਹਿੰਦੂ ਲੋਕਾਂ ਨੇ ਆਪਣੀ ਜਾਨ ਬਚਾ ਕੇ ਕੁਝ ਲੋਕਾਂ ਨੂੰ ਬਚਾਣ ਦੀ ਕੋਸ਼ਿਸ਼ ਕੀਤੀ ਚਲੋ ਉਨ੍ਹਾਂ ਨੂੰ ਅਸੀਂ ਧੰਨਵਾਦ ਦੇ ਕੁਝ ਲਫਜ਼ ਬੋਲ ਦਈਏ - ਅਸੀਂ ਕਿਰਦਾਰ ਤੋਂ ਗਿਰੇ ਹੋਏ ਲੋਕਾਂ ਦੇ ਗਲਾਂ ਵਿੱਚ ਹਾਰ ਪਾ ਦਿੰਦੇ ਹਾਂ ਪਰ ਕਦੀ ਵੀ ਅਸੀਂ ਇਹ ਨਹੀਂ ਸੋਚਿਆ ਕਿ ਆਖਿਰ ਉਨ੍ਹਾਂ ਸਾਡੀ ਜ਼ਿੰਦਗੀ ਲਈ ਕੀ ਕੀਤਾ ਹੈ ?
ਉਮਾ ਚਕਰਾਵਰਤੀ ਤੇ ਨੰਦਿਤਾ ਹਸਕਰ ਤੇ ਹੋਰ Human Rights ਦੇ ਵਰਕਰਾਂ ਨੇ ਇਹੋ ਜਿਹੀਆਂ ਹਜ਼ਾਰਾਂ ਕਹਾਣੀਆਂ oral record ਕੀਤੀਆਂ - ਪਰ ਕੀ ਸਾਡੇ ਹਮਦਰਦਾਂ ਨੂੰ ਇਹ ਖਿਆਲ ਆਇਆ ਕਿ ਇਨ੍ਹਾਂ ਦੀਆਂ ਰਿਕਾਰਡਿੰਗਾਂ ਨੂੰ ਸਾਂਭ ਕੇ ਰਖਣਾ ਚਾਹੀਦਾ ਹੈ ਜਾਂ ਕੀ ਸਾਡੀ so - called ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਿਆਲ ਆਇਆ ਕਿ ਇਸ ਕਿਤਾਬ ਦਾ ਪੰਜਾਬੀ ਵਿੱਚ ਉਲਥਾ ਹੋ ਜਾਵੇ !
ਮੈਂ ਕੋਈ ਸਿਆਸੀ ਸੋਚ ਨਹੀਂ ਰਖਦੀ ਤੇ ਨਾ ਹੀ ਕੋਈ ਸਿਆਸੀ ਗੱਲ ਕਰਣਾ ਚਾਹੁੰਦੀ ਹਾਂ ਪਰ ਜਦ ਇੱਕ ਆਮ ਆਦਮੀ ਦੀ ਜ਼ਿੰਦਗੀ ਦੀ ਕੀਮਤ ਪਸ਼ੂਆਂ ਦੇ ਤੁਲ ਵੀ ਨਾ ਰਹੇ ਤਾਂ ਸਹੀ ਗੱਲ ਕਰਣ ਤੇ ਸਹੀ ਰਸਤਾ ਤੁਰਨ ਦੀ ਜਰੁਰ ਸੋਚਣ ਦੀ ਕੋਸ਼ਿਸ਼ ਕਰਾਂਗੀ --

ਆਜ਼ਾਦੀ ਦਾ ਮਤਲਬ ਹੈ ਕਿ ਇਨਸਾਨ ਹੋਣ ਦੇ ਨਾਤੇ ਸਾਡਾ ਇਸ ਧਰਤੀ ਤੇ ਇੱਕੋ ਜਿਹਾ ਹੱਕ ਹੈ। ਇਸ ਧਰਤੀ ਦੀਆਂ ਅਮੀਰੀਆਂ , ਧਰਤੀ ਵਿਚੋਂ ਨਿਕਲਦਿਆਂ ਖਜ਼ਾਨਿਆਂ ਤੇ ਇੱਕੋ ਜਿਹਾ ਹੱਕ ਹੀ ਅਸਲ ਆਜ਼ਾਦੀ ਹੈ , ਸ਼ਾਨ ਤੇ ਪੂਰੀ ਇਜ਼ੱਤ ਨਾਲ ਜੀਣ ਦਾ ਸਾਡਾ ਖੁਦਾ ਵਲੋਂ ਮਿਲਿਆ ਜਨਮ ਸਿਧ ਹੱਕ ਹੈ ਤੇ ਇਸ ਨੂੰ ਬੇਖੌਫ ਹੋ ਕੇ ਮਾਨਣਾ ਆਜ਼ਾਦੀ ਹੈ - ਕਿਸੇ ਨੂੰ ਵੀ ਰੱਬ ਨੇ ਇਹ ਇਜਾਜ਼ਤ ਨਹੀਂ ਦਿੱਤੀ ਕਿ ਉਹ ਮਨੁਖ ਦੇ ਇਹ ਮੁਢਲੇ ਹੱਕ ਖੋਹੇ। ਆਜ਼ਾਦੀ ਦਾ ਮਤਲਬ ਇਹ ਹੈ ਕਿ ਰਾਤ ਨੂੰ ਮੈਂ ਜਦ ਸੋਵਾਂ ਤਾਂ ਸੌਣ ਵੇਲੇ ਜਾਂ ਜਾਗਣ ਵੇਲੇ ਮੈਂਨੂੰ ਆਪਣੀ ਜਾਨ ਬਚਾਉਣ ਦਾ ਫਿਕਰ ਨਾ ਹੋਵੇ। ਕੰਮ ਕਰ ਕੇ ਕੀਤੀ ਕਮਾਈ ਨੂੰ ਕੋਈ ਝਪਟਾ ਮਾਰ ਕੇ ਨਾ ਲੈ ਜਾਵੇ। ਡਰ ਡਰ ਮੈਂਨੂੰ ਇਸ ਕਰ ਕੇ ਆਪਣਾ ਸਿਰ ਨਾ ਲੁਕਾਣਾ ਪਵੇ ਕਿ ਮੈਂ ਹਿੰਦੂ ਹਾਂ , ਜਾਂ ਸਿਖ ਹਾਂ , ਜਾਂ ਮੁਸਲਮਾਨ ਹਾਂ , ਜਾਂ ਕੁਝ ਹੋਰ ਹਾਂ। ਸਿਰ ਉਚਾ ਕਰ ਕੇ ਜੀਣਾ ਆਜ਼ਾਦੀ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346