Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ ਸੁਹਲ

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ
ਮੈਥੋਂ ਡਰੇ ਖੁਦਾ

- ਹਰਮੰਦਰ ਕੰਗ (ਪਰਥ) ਆਸਟ੍ਰੇਲੀਆ

 

ਦਿਨ ਫਿਰਦਿਆਂ ਨੂੰ ਭਲਾ ਦੇਰ ਲੱਗਦੀ ਐ?ਬੰਦੇ ਚ ਹਿੰਮਤ ਹੋਵੇ,ਕੀ ਨਹੀਂ ਹੋ ਸਕਦਾ।ਭਲੇ ਦਿਨਾਂ ਵਿੱਚ ਨਿੰਮ ਤੇ ਕਰੇਲੇ ਚੜਦੇ ਦੇਖੇ ਹਨ ਤੇ ਮਾੜੇ ਦਿਨਾਂ ਵਿੱਚ ਬੋਤੇ ਤੇ ਬੈਠੇ ਬੰਦੇ ਦਾ ਪਜਾਮਾ ਵੀ ਕਈ ਵਾਰੀ ਕੁੱਤਾ ਖਿੱਚ ਲੈਂਦੈ।ਤੇਰਾ ਨੌਂ ਕੀ ਐ ਓਏ? ਜਦੋਂ ਵੀ ਸਕੂਲ ਵਿੱਚ ਕੋਈ ਨਵਾਂ ਮਾਸਟਰ ਆਂਉਦਾ ਤਾਂ ਜਗਸੀਰ ਦੀ ਸ਼ਾਮਤ ਆ ਜਾਂਦੀ।ਜੀ,ਜੱਗਸੀਰ ਐ ਜੀ।ਮੁੱਛਾਂ ਚਾੜਦਾ ਪੰਜਾਬੀ ਵਾਲਾ ਮਾਸਟਰ ਭਰਪੂਰ ਸਿਓਂ ਅੱਗਿਓਂ ਬੋਲਦਾ, ਸੱਚੀਂ ਪੁੱਤਰਾ,ਜਿਮੇਂ ਤੂੰ ਤਾਂ ਬੱਸ ਜੰਮ ਕੇ ਜੱਗ ਚ ਸੀਰ ਪਾਉਣ ਈ ਆਂਇਐ।ਤੇ ਜੱਗਸੀਰ ਅੱਗਿਓਂ ਨੀਵੀ ਪਾ ਲੈਂਦਾ,ਬੋਲਦਾ ਕੁੱਝ ਨਾਂ।ਮਾਂ ਦਾ ਇੱਕੋ ਇੱਕ ਪੁੱਤ ਜਗਸੀਰ ਸਿੰਘ,ਬਚਪਨ ਵਿੱਚ ਭੋਲਾ ਜਿਹਾ,ਜਵਾਨੀ ਵਿੱਚ ਨੌਕਰੀ ਲੈਂਣ ਲਈ ਧੱਕੇ ਖਾਂਦਾ,ਥੱਕ ਹਾਰ ਕੇ ਕਿਵੇ ਨਾਂ ਕਿਵੇਂ ਵਿਦੇਸ਼ ਪਹੁੰਚ ਕੇ ਦੋ ਚਾਰ ਸਾਲਾਂ ਵਿੱਚ ਸੈੱਟ ਹੋ ਗਿਆ।ਸੀਰੇ ਨੂੰ ਖੁਦ ਨਹੀਂ ਪਤਾ ਸੀ ਕਿੱਦਾਂ ਦਿਨ ਫਿਰ ਗਏ।ਬਚਪਨ ਵਿੱਚ ਆਪਣੀ ਉਮਰ ਦੇ ਨਿਆਣਿਆਂ ਨਾਲੋ ਅਲੱਗ ਰਹਿਣ ਵਾਲੇ ਸੀਰੇ ਨੂੰ ਅਕਸਰ ਨਾਲ ਦੇ ਸੰਗੀ ਸਾਥੀ ਛੇੜਦੇ ਰਹਿੰਦੇ ਤੇ ਮਾਂ ਦਾ ਸਰਵਣ ਸੀਰਾ ਭੱਜ ਕੇ ਆਕੇ ਮਾਂ ਦੀ ਬੁੱਕਲ ਵਿੱਚ ਵੜ ਜਾਂਦਾ।ਘਰੋ ਗਰੀਬੀ ਹੀ ਨਹੀਂ ਨਿੱਕਲ ਰਹੀ ਸੀ।ਉਹਦੇ ਨਾਲ ਦੇ ਉਸਤੋਂ ਘੱਟ ਯੋਗਤਾ ਹੋਣ ਦੇ ਬਾਵਜੂਦ ਵੀ ਵੱਡੀਆਂ ਰਿਸ਼ਵਤਾਂ ਦੇ ਦੇ ਕੇ ਮਾਸਟਰ ਲੱਗ ਗਏ ਤੇ ਸਹੁਰਿਆਂ ਦੀ ਹਵਾ ਈ ਐਨੀਂ ਖਰਾਬ ਹੋ ਗਈ।ਹੋਣੀ ਹੀ ਸੀ ਜਦੋਂ ਚੜੇ ਮਹੀਨੇ ਤੀਹ ਪੈਂਤੀ ਹਜਾਰ ਰੁਪਈਆ ਘਰੇ ਗੜਿਆਂ ਵਾਂਗੂੰ ਡਿਗਦੈ।ਉਂਝ ਤਾਂ ਚੰਗਾ ਹੋਇਆ ਜਗਸੀਰ ਸਿਆਂ,ਵਿਦੇਸ਼ ਆ ਗਿਆ,ਧੱਕੇ ਬਹੁਤ ਖਾਧੇ ਸੀ ਪੰਜਾਬ ਚ ਨੌਕਰੀ ਲੈਂਣ ਲਈ,ਕਈ ਵਾਰੀ ਪੁਲਿਸ ਦੀਆਂ ਡਾਂਗਾ ਨਾਲ ਮੌਰ ਵੀ ਤੱਤੇ ਕਰਵਾਏ ਸਨ।ਪਰ ਕਿਸੇ ਰਾਜੇ ਵਜੀਰ ਨੇ ਬਾਤ ਨਹੀਂ ਸੀ ਪੁੱਛੀ।ਅੱਜ ਬਾਈ ਟੌਹਰ ਆ ਐਥੇ ਵਿਦੇਸ਼ ਵਿੱਚ,ਬੌਸ ਬਣਿਆਂ ਬੈਠੈਂ ਸਰਕਾਰੀ ਬੱਸ ਦੀ ਡਰਾਈਵਰ ਸੀਟ ਤੇ ਆਹ ਪੁਲਸ ਵਾਲੇ ਵੀ ਤੈਨੂੰ ਆਪਣਾਂ ਆਈ ਕਾਰਡ ਦਿਖਾ ਕੇ ਫੇਰ ਬੱਸ ਚ ਪੈਰ ਧਰਦੇ ਆ।ਪਰ ਪੰਜਾਬ ਵਿਚਲੇ ਸਰਕਾਰੀ ਨੌਕਰੀ ਵਾਲੇ ਸੰਗੀ ਸਾਥੀਆਂ ਨਾਲੋ ਤਾਂ ਐਥੇ ਸੌ ਗੁਣੇ ਚੰਗੇ ਆਂ।ਜਿਹੜੇ ਝਹੇਡਾਂ ਕਰਦੇ ਸੀ,ਹੁਣ ਨੋਟ ਕਮਾਉਣ ਦੀਆਂ ਸਕੀਮਾਂ ਪੁੱਛਦੇ ਆ। ਪਾਂ-ਪਾਂ333ਗੋ ਮੈਨ ਇਟਸ ਟਰਨ ਗਰੀਨ।ਲਾਲ ਬੱਤੀ ਤੇ ਬੱਸ ਰੋਕੀ ਖੜੇ ਜਗਸੀਰ ਸਿੰਘ ਦੀ ਸੋਚਾਂ ਦੀ ਲੜੀ ਪਿੱਛੇ ਖੜੀ ਕਾਰ ਦੇ ਹਾਰਨ ਨੇ ਤੋੜ ਦਿੱਤੀ ਸੀ।ਸੋਚਾਂ ਵਿੱਚ ਡੁੱਬੇ ਜਗਸੀਰੇ ਨੂੰ ਪਤਾ ਹੀ ਨਹੀਂ ਲੱਗਿਆਂ ਕਿ ਕਦ ਹਰੀ ਬੱਤੀ ਹੋ ਗਈ ਸੀ।ਓਏ ਤੋਰਦੈ,ਹਾਰਨ ਮਾਰੀ ਜਾਂਨੈ,ਨਾਂ ਤੂੰ ਸਹੁਰਿਆਂ ਗਾਹਾਂ ਜਾ ਕੇ ਫੇਰੇ ਲੈਣੇ ਆ ਕਿਸੇ ਨਾਲ। ਹੁਣ ਪੂਰੀ ਤਰਾਂ ਸੂਟਡ ਬੂਟਡ ਤੇ ਅੱਪਡੇਟ ਰਹਿਣ ਵਾਲੇ ਅਤੇ ਬਹੁਤ ਹੀ ਪੜੇ ਲਿਖੇ ਜਗਸੀਰ ਸਿੰਘ ਦੇ ਦਿਲ ਦੇ ਕਿਸੇ ਡੂੰਘੇ ਕੋਨੇ ਵਿੱਚ ਆਪਣਾਂ ਪਿੰਡ ਵਸਿਆ ਹੋਇਆ ਸੀ ਤੇ ਕਦੇ ਕਦੇ ਮਸਤੀ ਵਿੱਚ ਆ ਕੇ ਅਜਿਹੀ ਠੇਠ ਪੇਂਡੂ ਬੋਲੀ ਬੋਲਦਾ ਜੋ ਉਸਨੇਂ ਬਚਪਨ ਵਿੱਚ ਆਪਣੇ ਪਿੰਡ ਦੇ ਨਿਆਣਿਆਂ ਸਿਆਣਿਆਂ ਤੋਂ ਸਿੱਖੀ ਸੀ।ਵਿਦੇਸ਼ਾਂ ਵਿੱਚ ਵੀ ਜਦ ਕੋਈ ਨਵਾਂ ਵਿਅਕਤੀ ਆਪਣੀ ਜਿੰਦਗੀ ਦੀ ਸ਼ੁਰੂਆਤ ਕਰਦਾ ਹੈ ਤਾਂ ਉਸਨੂੰ ਕਈ ਤਰਾਂ ਦੇ ਪਾਪੜ ਵੇਲਣੇਂ ਪੈਂਦੇ ਹਨ।ਸੋ ਜਗਸੀਰ ਨੇ ਵਿਦੇਸ਼ ਪਹੁੰਚ ਕੇ ਪਹਿਲਾਂ ਅਜਿਹੇ ਨਿੱਕੇ ਮੋਟੇ ਕੰਮ ਕੀਤੇ ਸਨ।ਪਰ ਅੱਜ ਜਦੋਂ ਜਗਸੀਰਾ ਵਿਦੇਸ਼ ਵਿੱਚ ਸੈੱਟ ਹੋ ਕੇ ਬੱਸ ਡਰਾਈਵਿੰਗ ਦੀ ਪੱਕੀ ਸਰਕਾਰੀ ਨੌਕਰੀ ਕਰਦਾ ਸੀ ਤਾਂ ਇਹ ਖੁਸ਼ੀ ਉਸ ਤੇ ਕਈ ਵਾਰੀ ਹਾਵੀ ਹੋ ਜਾਂਦੀ ਤੇ ਫਿਰ ਉਹ ਲੋਰ ਵਿੱਚ ਆਇਆ ਹੋਇਆ ਉੱਚੀ ਉੱਚੀ ਗਾਣੇ ਗਾ ਕੇ ਭੜਾਸ ਕੱਢਦਾ।ਨੀਂ ਪੁੱਤ ਜੱਟਾਂ ਦਾ ਹਲ ਵਾਹੁੰਦਾ ਵੱਡੇ ਤੜਕੇ ਦਾ,ਉਹਦੀ ਅੱਖਾਂ ਅੱਗੇ ਘੁੰਮਦੀ ਸੂਰਤ ਪਿਆਰੀ ਮਾਣਕ ਦੀ ਕਲੀ ਵਿੱਚਲਾ ਜੱਟਾਂ ਦਾ ਪੁੱਤ ਕਦੀ ਕਦੀ ਉਸਨੂੰ ਜਾਪਦਾ ਕਿ ਗੀਤ ਵਿੱਚ ਮੇਰੀ ਹੀ ਗੱਲ ਹੋ ਰਹੀ ਹੈ।ਬਹੁਤ ਸਾਰੇ ਔਖੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਹੀ ਉਸਨੂੰ ਆਪਣੀ ਮਨਪਸੰਦ ਜਾਬ ਮਿਲੀ ਸੀ।
ਸੋ ਮਿਸਟਰ ਸਿੰਘ,ਡੂ ਯੂ ਹੈਵ ਐਨੀ ਬੱਸ ਡਰਾਇਵਿੰਗ ਐਕਸਪੀਰੀਐਂਸ ਬੀਫੋਰ? ਜਗਸੀਰ ਦਾ ਬਾਇਓਡਾਟਾ ਦੇਖਦਿਆਂ ਗੋਰੇ ਸਹਬ ਨੇ ਪੁੱਛਿਆ।ਨ.ਨਾ.ਨੋ ਸਰ ਬੱਟ ਆਈ ਹੈਵ ਲੌਟ ਆਫ ਸੈਲਫ ਕੌਨਫੀਡੈਂਸ ਦੈਟ ਆਈ ਕੈਨ ਡਰਾਈਵ ਏ ਬਿੱਗ ਵਹੀਕਲ ਲਾਈਕ ਬੱਸ। ਜਗਸੀਰ ਨੇ ਡਰਦੇ ਜਿਹੇ ਗੋਰੇ ਅਫਸਰ ਨੂੰ ਜਬਾਵ ਦਿੱਤਾ ਉਸਨੂੰ ਡਰ ਸੀ ਕਿ ਕਿਤੇ ਉਹ ਉਸਦੀ ਅਰਜੀ ਹੀ ਨਾਂ ਖਾਰਜ ਕਰ ਦੇਵੇ।ਨਾਲੇ ਜਗਸੀਰ ਸੋਚੀ ਜਾਵੇ ਬਈ ਹੁਣ ਗੋਰੇ ਨੂੰ ਕਿਵੇ ਦੱਸਾਂ ਬਈ ਆਹ ਡਰਾਇਵਰੀ ਦੇ ਗੁਰ ਤਾਂ ਸਾਨੂੰ ਪਹਿਲਾਂ ਤੋਂ ਹੀ ਆਉਦੇ ਸੀ,ਪਿੰਡ ਗੰਨਿਆਂ ਦੀ ਭਰੀ ਹੋਈ ਟਰਾਲੀ ਬੈਕ ਲਾਉਂਦੇ ਸੀ।ਪਿੰਡ ਆਲੇ ਘੁੱਦੂ ਦਾ ਵੀਹ ਬਾਰੀ ਤਿੰਨ ਪਹੀਆ ਟੈਪੂ ਚਲਾਇਐ।ਨਾਲੇ ਵਿੱਢ ਲਾ ਕੇ ਸਿਟੀਆਂ ਦੀ ਭਰੀ ਹੋਈ ਟਰਾਲੀ ਹਰ ਸਾਲ ਮੋਗੇ ਆਲੀ ਭੂਆ ਦੇ ਜਮਾਂ ਚੁੱਲੇ ਤੇ ਜਾ ਖੜੀ ਕਰੀਦੀ ਸੀ।ਸਹੁਰਿਆ ਤੂੰ ਮੈਨੂੰ ਐਕਸਪੀਰੀਐਂਸ ਪੁੱਛੀ ਜਾਨੈਂ।ਖੈਰ ਅੱਜ ਬੱਸ ਦੀ ਡਰਾਇਵਿੰਗ ਸੀਟ ਤੇ ਬੈਠਾ ਜਗਸੀਰ ਸਿਓ ਸੱਚੀ ਜਨਤਾ ਦਾ ਸੇਵਕ ਬਣ ਕੇ ਸਵਾਰੀਆਂ ਨੂੰ ਉਹਨਾਂ ਦੇ ਟਿਕਾਣਿਆਂ ਤੇ ਪਹੁੰਚਾ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਰਿਹਾ ਸੀ।ਅੱਜ ਖੁਦ ਜਦੋਂ ਜਗਸੀਰ ਸਰਕਾਰੀ ਬੱਸ ਦਾ ਡਰਾਇਵਰ ਬਣ ਗਿਆ ਸੀ ਵਿਦੇਸ਼ ਵਿਚਲੀ ਇਸ ਸ਼ਾਹੀ ਜੌਬ ਕਰਦਾ ਕਰਦਾ ਕਦੇ ਕਦੇ ਉਹ ਆਪਣੀ ਤੁਲਨਾਂ ਆਪਣੇ ਪੰਜਾਬ ਵਿਚਲੀਆਂ ਬੱਸਾਂ ਦੇ ਡਾਰਇਵਰਾਂ ਨਾਲ ਕਰਦਾ।ਕਾਲਜ ਦੀ ਪੜਾਈ ਦੌਰਾਨ ਕਾਲੇਜ ਮੂਹਰੇ ਬੱਸਾਂ ਨਾਂ ਰੋਕਣ ਕਰਕੇ ਕਿੰਨੀ ਵਾਰ ਮੁੰਡੀਹਰ ਡਰਾਇਵਰਾਂ ਕੰਡਕਟਰਾਂ ਨਾਲ ਲੜਦੀ ਝਗੜਦੀ ਰਹਿੰਦੀ।ਕਿਵੇਂ ਕਈ ਵਾਰੀ ਬਕਾਇਆ ਨਾਂ ਮੋੜਨ ਕਰਕੇ ਸਵਾਰੀਆਂ ਕੰਡਕਟਰਾਂ ਨਾਲ ਲੜਦੀਆਂ।ਆਪਣੇ ਪਿੰਡ ਵਾਲਾ ਭੂਰਾ ਡਰਾਇਵਰ ਸਾਰੀ ਉਮਰ ਡਰਾਇਵਰੀ ਕਰਦਾ ਰਿਹਾ,ਉਸਦੇ ਤੌਰ ਤਰੀਕੇ ਹੀ ਪਿੰਡ ਵਾਲਿਆਂ ਤੋਂ ਅਲੱਗ ਹੁੰਦੇ ਸਨ।ਦਾੜੀ ਚ ਖਤ ਕੱਢ ਕੇ ਰੱਖਦਾ।ਪਰ ਪੰਜਾਬ ਵਿਚਲੀ ਬੱਸ ਡਰਾਇਵਰੀ ਅਤੇ ਇੱਥੋ ਦੀ ਬੱਸ ਡਰਾਇਵਰੀ ਵਿੱਚ ਤਾਂ ਜਮੀਨ ਆਸਮਾਨ ਦਾ ਫਰਕ ਹੈ।ਤੇ ਕਦੇ ਉਹ ਸੋਚਦਾ ਬਈ ਆਹ ਗੋਰਿਆਂ ਕੋਲ ਦਿਮਾਗ ਬਹੁਤ ਹੈ,ਤਾਹੀਂ ਇਹ ਤਰੱਕੀ ਕਰਦੇ ਹਨ।ਆਪਣੇ ਪੰਜਾਬ ਵਿੱਚ ਇੱਕ ਬੱਸ ਨੇ ਭਾਵੇ ਬਠਿੰਡਿਓ ਲੁਧਿਆਣੇ ਤੱਕ ਹੀ ਜਾਣਾਂ ਹੋਵੇ, ਡਰਾਇਵਰ ਕੰਡਕਟਰ ਤੋਂ ਬਿਨਾਂ ਤਿੰਨ ਚਾਰ ਹੋਰ ਐਵੇ ਹੀ ਹੈਲਪਰ ਬਣ ਕੇ ਬੱਸਾਂ ਦੀਆਂ ਤਾਕੀਆਂ ਨਾਲ ਲਮਕਦੇ ਜਾਂਦੇ ਹੁੰਦੇ ਐ।ਪਰ ਐਥੇ,ਆਪ ਹੀ ਡਰਾਇਵਰ,ਆਪ ਹੀ ਕੰਡਕਟਰ,ਆਰਾਮ ਨਾਲ ਸਵਾਰੀਆਂ ਚੁੱਪ ਚਾਪ ਸਫਰ ਕਰੀ ਜਾਂਦੀਆਂ ਹਨ,ਚਾਰ ਚਾਰ ਬੰਦਿਆਂ ਦਾ ਕੰਮ ਸਿਰਫ ਇੱਕ ਬੰਦਾ ਹੀ ਕਰੀ ਜਾਂਦਾ ਹੈ।ਤਰੱਕੀ ਤਾਂ ਇਹਨਾਂ ਮੁਲਕਾਂ ਨੇ ਕਰਨੀ ਹੀ ਹੋਈ।ਇੱਕ ਗੱਲ ਹੋਰ ਬਹੁਤ ਚੰਗੀ ਲੱਗਦੀ ਐ,ਐੱਥੇ ਜਦੋਂ ਗੋਰੇ ਗੋਰੀਆਂ ਸਫਰ ਮੁਕਾ ਕੇ ਆਪਣੇ ਆਪਣੇ ਸਟਾਪੇਜ ਤੇ ਉੱਤਰਦੇ ਹਨ ਤਾਂ ਡਰਾਇਵਰ ਦਾ ਧੰਨਵਾਦ ਕਰਨਾ ਨਹੀਂ ਭੁੱਲਦੇ।ਥੈਂਕ ਯੂ ਥੈਂਕ ਯੂ ਕਰਦਿਆਂ ਦੇ ਬੁੱਲ ਸੁਕਦੇ ਹਨ ਇਹਨਾਂ ਦੇ।ਤੇ ਨਾਲ ਡਰਾਇਵਰ ਵੱਲ ਝਾਕ ਕੇ ਕਿਸੇ ਗੋਰੀ ਦੇ ਬੁੱਲਾਂ ਤੇ ਆਈ ਹਲਕੀ ਜਿਹੀ ਮੁਸਕਾਨ ਤਾਂ ਵੈਸੇ ਹੀ ਬੰਦੇ ਨੂੰ ਉੱਡਣ ਲਾ ਦਿੰਦੀ ਹੈ।ਇਹ ਤਾਂ ਮੇਰਾ ਫਰਜ ਹੈ ਜੀ,ਸਾਨੂੰ ਇਸ ਜੌਬ ਦੇ ਪੈਸੇ ਮਿਲਦੇ ਹਨ।ਤੁਹਾਡਾ ਵੀ ਧੰਨਵਾਦ ਕੇ ਤੁਸੀ ਪਬਲਿੱਕ ਟਰਾਂਸਪੋਰਟ ਨੂੰ ਤਰਜੀਹ ਦਿੱਤੀ।ਕਦੀ ਕਦੀ ਇਹ ਸ਼ਬਦ ਜਗਸੀਰਾ ਕਿਸੇ ਸਵਾਰੀ ਨੂੰ ਕਹਿੰਦਾ।ਤੇ ਅਛੋਪਲੇ ਜਿਹੇ ਫਿਰ ਐਕਸੀਲੇਟਰ ਤੇ ਪੈਰ ਦੀ ਦਾਬ ਦੇ ਕੇ ਸੀਰਾ ਅਗਾਹ ਨੂੰ ਵਧ ਜਾਂਦਾ।ਜੱਗਸੀਰ ਦੇ ਮਸਤ ਮੌਲੇ ਸੁਬਾਓ ਦੇ ਨਾਲ ਨਾਲ ਸੰਗੀਤਕ ਸ਼ੌਕ ਰੱਖਣ ਵਾਲੇ ਦਿਲ ਵਿੱਚ ਨਿਆਣੇ ਹੁੰਦਿਆਂ ਹੀ ਪਿੰਡ ਵਿੱਚ ਵਿਆਹ ਸ਼ਾਦੀ ਮੌਕੇ ਵੱਜਦੇ ਗੀਤ ਘਰ ਕਰ ਗਏ ਸਨ।ਪਤਾ ਨਹੀਂ ਅਚੇਤ ਮਨ ਵਿੱਚ ਕਿਸ ਵੇਲੇ ਕਿਹੜਾ ਗੀਤ ਆ ਜਾਂਦਾ।ਬੁੱਲਾਂ ਤੇ ਥਿਰਕਦਾ ਗੀਤ ਉਦੋਂ ਹੀ ਮੁੱਕਦਾ ਜਦੋਂ ਕੋਈ ਅਗਲਾ ਸਟਾਪੇਜ ਆ ਜਾਂਦਾ ਜਾਂ ਫਿਰ ਕੋਈ ਬੱਸ ਵਿੱਚੋਂ ਉਤਰਨ ਵਾਲਾ ਯਾਤਰੀ ਬੱਸ ਰੁਕਵਾਉਣ ਵਾਲੀ ਘੰਟੀ ਦੀ ਸਵਿੱਚ ਨੱਪਦਾ।ਕਦੇ ਕਦੇ ਅਹੁ ਸੋਚਦਾ ਬਈ ਜੌਬ ਤਾਂ ਟੌਹਰੀ ਹੈ ਪਰ ਸਮੇਂ ਦਾ ਬਹੁਤ ਪਾਬੰਦ ਰਹਿਣਾਂ ਪੈਂਦੈ।ਟਾਈਮ ਤੇ ਅਗਲੇ ਸਟਾਪੇਜ ਤੇ ਸਵਾਰੀਆਂ ਨੂੰ ਲਾਹੁਣਾਂ ਤੇ ਅਗਲੇ ਰੂਟ ਲਈ ਫਿਰ ਤੋਂ ਟਾਈਮ ਤੇ ਸਵਾਰੀਆਂ ਚੁੱਕਣੀਆਂ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ।ਚਲੋ ਖੈਰ ਅਸੀਂ ਵੀ ਪਬਲਿੱਕ ਸਰਵੈਂਟ ਹਾਂ ਤੇ ਇਸ ਕੰਮ ਲਈ ਚੋਖੀ ਤਨਖਾਹ ਮਿਲਦੀ ਹੈ।ਇੱਕ ਇੱਕ ਮਿੰਟ ਕਈ ਵਾਰੀ ਬੜਾ ਕੀਮਤੀ ਹੋ ਨਿੱਬੜਦਾ ਹੈ।ਸਾਹਮਣੇ ਸੜਕ ਤੇ ਲੱਗੀਆਂ ਟਰੈਫਿਕ ਲਾਈਟਾਂ ਤੇ ਧਿਆਨ ਰਹਿੰਦੈ।ਤੇ ਜੇ ਕਦੇ ਬੱਸ ਦੇ ਅੱਗੇ ਜਾਂਦੀ ਕਾਰ ਵਾਲਾ ਕੋਈ ਲਾਈਟਾਂ ਤੇ ਘੱਟ ਸਪੀਡ ਤੇ ਗੱਡੀ ਚਲਾ ਰਿਹਾ ਹੁੰਦਾ ਤਾਂ ਜਗਸੀਰ ਬੋਲਦਾ,ਓਏ ਦੱਬੀ ਚੱਲ ਪਤੰਦਰਾ,ਹੌਲੀ ਕਿਉਂ ਕਰਦੈ,ਜੇ ਤੇਰੀ ਮਾਸੀ ਆਹ ਲਾਲ ਬੱਤੀ ਫੇਰ ਹੋਗੀ,ਤਾਂ ਸਹੁਰਿਆ ਊਈਂ ਪੰਜ ਮਿੰਟ ਫੇਰ ਖਰਾਬ ਕਰਾਏਗਾ। ਤੇ ਜੇ ਕਦੇ ਕੋਈ ਕਾਰ ਵਾਲਾ ਦੂਜੇ ਪਾਸਿਓ ਦੀ ਬੱਸ ਦੇ ਮੂਹਰੇ ਗੱਡੀ ਲਾ ਲੈਂਦਾ ਤਾਂ ਜਗਸੀਰ ਸਿਓਂ ਹਲਕੀ ਜਿਹੀ ਚੋਟ ਕਰਦਾ,ਓਏ ਆਜਾ ਆਜਾ,ਤੇਰੀਓ ਕਮੀ ਸੀ।ਲਾ ਲਈ ਇਹ ਮੂਹਰੇ,ਓਏ ਇਹ ਸਾਬਣਦਾਨੀਂ ਭਨਾਉਣੀ ਐ?ਆਹ ਐਡਾ ਵੱਡਾ ਜਗਾੜ ਸਹੁਰਿਆ ਰੋਕਿਆ ਈ ਰੁਕੂ।ਚੱਲ ਕੋਈ ਨੀ ਦੱਬੀ ਚੱਲ,ਲਾਹ ਲੈ ਚਾਅ ਤੂੰ ਵੀ। ਲੇਟ ਹੋਣ ਦਾ ਧੁੜਕੂ ਜਿਹਾ ਕਈ ਵਾਰ ਲੱਗਾ ਰਹਿੰਦਾ ਹੈ।ਪਰ ਸ਼ੁਕਰ ਹੈ ਮਾਲਕ ਦਾ ਕਦੇ ਲੇਟ ਨਹੀਂ ਹੋਇਆ।ਕਈ ਬਜੁਰਗ ਕਿਸਮ ਦੀਆਂ ਸਵਾਰੀਆਂ ਬੱਸ ਵਿੱਚ ਚੜਨ ਤੋਂ ਲੈ ਕੇ ਸੀਟ ਤੇ ਬੈਠਣ ਤੱਕ ਕਾਫੀ ਦੇਰ ਲਗਾ ਦਿੰਦੀਆਂ ਹਨ ਤੇ ਜਿੰਨਾਂ ਚਿਰ ਸਾਰੀਆਂ ਸਵਾਰੀਆਂ ਸੀਟ ਤੇ ਨਹੀਂ ਬੈਠ ਜਾਂਦੀਆਂ ਉਦੋਂ ਤੱਕ ਬੱਸ ਰੋਕ ਕੇ ਰੱਖਣੀਂ ਪੈਂਦੀ ਹੈ ਨਹੀਂ ਤਾਂ ਬੱਸ ਦੇ ਚੱਲਣ ਨਾਲ ਕਿਸੇ ਸਵਾਰੀ ਦੇ ਡਿੱਗਣ ਦਾ ਡਰ ਰਹਿੰਦਾ ਹੈ।ਲੇਟ ਹੋਣ ਦਾ ਫਿਰ ਧੁੜਕੂ। ਆਹ ਬੇਬੇ ਲੇਟ ਕਰਾਊ ਜਰ,ਬੁੜੀ ਹੋਈ ਪਈ,ਤੁਰਿਆ ਜਾਂਦਾ ਨੀਂ,ਘਰੇ ਬਹਿ ਕੇ ਰਾਮ ਰਾਮ ਕਰਿਆ ਕਰ,ਕਿੱਧਰ ਸੈਰਾਂ ਕਰਦੀ ਫਿਰਦੀ ਐਂ? ਜਗਸੀਰ ਮਨ ਹੀ ਮਨ ਸੋਚਦ ਕਿ ਇਹਨਾਂ ਮੁਲਖਾਂ ਵਿੱਚ ਤਾਂ ਇਹਨਾਂ ਬਜੁਰਗਾਂ ਨੂੰ ਐਨੇ ਅਧਿਕਾਰ ਤੇ ਸਹੂਲਤਾਂ ਹਨ ਬਈ ਮਰਨ ਤੱਕ ਆਪਣਾਂ ਆਪ ਸੰਭਾਲਦੇ ਹਨ ਤੇ ਸਾਡੇ ਮੁਲਖ ਵਿੱਚ ਜਦੋਂ ਘਰੇ ਨੂੰਹ ਆ ਜਾਂਦੀ ਹੈ ਤਾਂ ਸਮਝ ਲਓ ਬਈ ਹੁਣ ਬੁੜਾ ਬੁੜੀ ਤਾਂ ਬੱਸ ਨਦੀ ਕਿਨਾਰੇ ਰੁੱਖੜਾ ਹਨ ਤੇ ਬੇਬੇ ਬਾਪੂ ਦਾ ਮੰਜਾ ਬਾਹਰ ਤੂੜੀ ਵਾਲੇ ਕੋਠੇ ਵੱਲ ਡਹਾ ਦਿੰਦੇ ਹਨ।।ਅਤੇ ਕਈ ਜੁਆਨ ਮੁੰਡੇ ਕੁੜੀਆਂ ਵੀ ਜਦ ਬੱਸ ਵਿੱਚ ਚੜਦੇ ਤਾਂ ਕਈ ਹੌਲੀ ਹੌਲੀ ਤੁਰਦੇ ਬਿੱਲਕੁੱਲ ਪਿਛਲੀ ਸੀਟ ਤੇ ਬੈਠਦੇ ਜਾਂ ਫਿਰ ਕਈ ਇਹ ਫੈਸਲਾ ਕਰਨ ਤੇ ਦੇਰ ਲਗਾ ਦਿੰਦੇ ਬਈ ਕਿਹੜੀ ਸੀਟ ਤੇ ਬੈਠੀਏ,ਤਾਂ ਜੱਗਸੀਰ ਦਾ ਮਸਤ ਮੌਲਾ ਸੁਬਾੳੇ ਫਿਰ ਮਚਲ ਉੱਠਦਾ, ਓਏ ਬਹਿ ਜਾ ਹੁਣ ਸੀਟ ਤੇ,ਪਿੱਛੇ ਨੂੰ ਮੂੰਹ ਚੱਕ ਰੱਖਿਐ,ਨਾਂ ਅਗਲੀਆਂ ਸੀਟਾਂ ਤੇ ਕਿਹੜਾ ਦਵਾਈ ਛਿੜਕੀ ਹੋਈ ਐ ਜਾਂ ਅਗਲੀਆਂ ਸੀਟਾਂ ਤੇ ਬੈਠਣ ਦਾ ਟੈਕਸ ਲੱਗਦੈ? ਪਿਛਲੀ ਸੀਟ ਤੇ ਪਹੁੰਚਣ ਤੇ ਈ ਡੂੜ ਮਿੰਨਟ ਲਾ ਤਾ।ਆਹ ਅੱਗੇ ਅੱਧੇ ਕਿਲੋਮੀਟਰ ਤੇ ਉਤਰਨਾਂ ਹੋਊ,ਬਹਿ ਗਿਆ ਪਿੱਛੇ ਚੜ ਕੇ।ਇਹ ਸਾਰੀਆਂ ਗੱਲਾਂ ਮਸਤੀ ਦੇ ਮੂਡ ਵਿੱਚ ਉਸਦੇ ਦਿਮਾਗ ਵਿੱਚ ਆਉਂਦੀਆਂ।ਕਿਉਕਿ ਇਹਨਾਂ ਗੋਰਿਆਂ ਦੇ ਦੇਸ਼ ਵਿੱਚ ਤੁਸੀ ਕਿਸੇ ਵੱਲ ਗੁੱਸੇ ਨਾਲ ਵੇਖ ਨਹੀਂ ਸਕਦੇ,ਕਿਸੇ ਨੂੰ ਕੁੱਝ ਕਹਿਣਾਂ ਤਾਂ ਦੂਰ ਦੀ ਗੱਲ ਐ।
ਸਿਟੀ ਵਾਲੇ ਟਰਮੀਨਲ ਤੇ ਦੁਪਹਿਰ ਤੋਂ ਬਾਅਦ ਬਹੁਤ ਰੌਣਕ ਹੁੰਦੀ।ਚਾਰ ਪੰਜ ਹੋਰ ਵੀ ਪੰਜਾਬੀ ਡਰਾਈਵਰ ਮਿਲ ਜਾਂਦੇ।ਦਸ ਕੁ ਮਿੰਟ ਚੰਗਾ ਸ਼ੁਗਲ ਹੁੰਦਾ।ਓ ਕਿਮੇ ਐ ਪੰਡਤਾ,ਕਿਮੇ ਚੱਲਦੀ ਐ ਗੱਡੀ। ਕੋਈ ਇੱਕ ਡਰਾਈਵਰ ਦੂਜੇ ਨੂੰ ਪੁੱਛਦਾ। ਵਧੀਐ ਬਾਈ,ਪਰ ਆਹ ਸ਼ਾਮ ਜੇ ਨੂੰ ਰੂਟ ਬਹੁਤ ਬਿਜੀ ਹੁੰਦੈ।ਆਹ ਸੀਰਾ ਲੈਂਦੈ ਨਜਾਰੇ ਬਈ,ਇਹਦੇ ਨਾਲ ਆਹ ਰੂਟ ਤੇ ਚਿੱਟੀਆਂ ਚਿੱਟੀਆਂ ਖੁੰਭ ਅਰਗੀਆਂ ਗੋਰੀਆਂ ਹੁੰਦੀਐਂ। ਕੋਈ ਟਿੱਚਰ ਕਰਦਾ।ਤੇ ਅੱਗਿਓ ਸੀਰਾ ਬੋਲਦਾ,ਕਾਹਦੇ ਨਜਾਰੇ ਬਾਈ ਸਿਆਂ,ਗੋਰੇ ਟੱਲੀ ਬਜਾੳਣੋਂ ਨੀਂ ਹੱਟਦੇ,ਹਰ ਸਟਾਪੇਜ ਤੇ ਕੋਈ ਨਾਂ ਕੋਈ ਉੱਤਰਨ ਵਾਲਾ ਹੁੰਦੈ ਤੇ ਕਦੇ ਕਦੇ ਤਾਂ ਆਏਂ ਲੱਗਦੈ ਬਈ ਬੱਸ ਨੀ,ਜਿਮੇਂ ਸਰਪੈਂਚਾਂ ਦਾ ਗੱਡਾ ਲਈ ਜਾਂਦੇ ਹੋਈਏ।ਤੀਹ ਦੀ ਸਪੀਟ ਨੀਂ ਹੋਣ ਦਿੰਦੇ ਪਤੰਦਰ ਫੇਰ ਗੌਂਗ ਖੜਕਾ ਦਿੰਦੇ ਨੇ। ਤੇ ਇਸ ਤਰਾਂ ਢਾਣੀ ਵਿੱਚ ਹਾਸੜ ਪੈ ਜਾਂਦਾ।ਸ਼ਾਂਮ ਨੂੰ ਕੰਮਾਂ ਵਾਲੇ ਲੋਕ ਜਦ ਘਰ ਨੂੰ ਪਰਤਦੇ ਹਨ ਤਾਂ ਬੱਸਾਂ ਵਿੱਚ ਕਾਫੀ ਭੀੜ ਹੁੰਦੀ ਹੈ ਤੇ ਰੂਟ ਦੇ ਹਰ ਸਟਾਪੇਜ ਤੇ ਕੋਈ ਨਾਂ ਕੋਈ ਸਵਾਰੀ ਉੱਤਰਨ ਵਾਲੀ ਜਰੂਰ ਹੁੰਦੀ ਹੈ।ਹਰ ਸਟਾਪੇਜ ਤੇ ਗੱਡੀ ਰੋਕਣਾਂ,ਫਿਰ ਚਲਾਉਣਾਂ ਕਈ ਵਾਰੀ ਉਕਾ ਦਿੰਦਾ ਹੈ।
ਇੱਕ ਸ਼ਾਮ ਜਿਹੀ ਨੂੰ ਆਪਣੇ ਲਾਸਟ ਰੂਟ ਤੇ ਜਦੋਂ ਜਗਸੀਰ ਬੱਸ ਲੈ ਕੇ ਜਾ ਰਿਹਾ ਸੀ ਤਾਂ ਬੱਸ ਵਿੱਚ ਟਾਂਮੀ ਟਾਮੀ ਜਿਹੀ ਸਵਾਰੀ ਸੀ ਤੇ ਸੀਰਾ ਵੀ ਮੂਡ ਚ ਬੱਸ ਭਜਾਈ ਜਾ ਰਿਹਾ ਸੀ ਕਿ ਅਚਾਨਕ ਮਾਣਕ ਦਾ ਗਾਇਆ ਮਿਰਜਾ ਦਿਮਾਗ ਤੇ ਚੜ ਗਿਆ।ਸੀਰੇ ਨੇ ਸ਼ੀਸੇ ਵਿੱਚਦੀ ਪਿੱਛੇ ਦੇਖਿਆ ਕਿ ਬੱਸ ਵਿੱਚ ਦਸ ਕੂ ਸਵਾਰੀਆਂ ਹੀ ਹਨ ਤੇ ਸਿਰ ਜੇ ਸੁੱਟੀ ਬੈਠੀਆਂ ਹਨ।ਬਿੱਲਕੁੱਲ ਹੌਲੀ ਜਿਹੀ ਆਵਾਜ ਵਿੱਚ ਸੀਰੇ ਦੇ ਬੁੱਲ ਮਿਰਜਾ ਗਾਉਂਦਿਆਂ ਹਿੱਲਣ ਲੱਗੇ।ਸਾਹਮਣੇ ਸੜਕ ਵੀ ਬਿੱਲਕੁੱਲ ਖਾਲੀ। ਮਿਰਜੇ ਦਾ ਪ੍ਰਸੰਗ ਕਿ ,ਗਲੀਆਂ ਹੋ ਜਾਣ ਸੁੰਨੀਆਂ,ਵਿੱਚ ਮਿਰਜਾ ਯਾਰ ਫਿਰੇ ਵਾਂਗ ਸ਼ਾਮ ਦੇ ਖੁਸਮੁਸੇ ਹਨੇਰੇ ਜਿਹੇ ਵਿੱਚ ਸੜਕ ਤੇ ਗੱਡੀ ਸੱਤਰ ਦੀ ਸਪੀਡ ਤੇ ਭੱਜ ਰਹੀ ਸੀ।ਹੋ ਸਹਿਬਾਂ ਕਿਹੜੀ ਪਦਮਣੀਂ,ਵੇ ਓਹ ਵੀ ਰੰਨਾਂ ਵਰਗੀ ਰੰਨ,ਤੈਨੂੰ ਆਪ ਤੋਂ ਛੋਟੀ ਵਿਆਹ ਦਿਆਂ ਵੇ ਜੱਟਾ ਰੂਪ3333 ਪੂਰੀ ਮਸਤੀ ਦੇ ਵਿੱਚ ਛਿੜਿਆ ਮਿਰਜਾ ਮੁੱਕਣ ਦਾ ਨਾਂਅ ਨਹੀ ਲੈ ਰਿਹਾ ਸੀ ਤੇ ਐਧਰ ਕਈ ਸਵਾਰੀਆਂ ਦੇ ਸਟਾਪੇਜ ਲੰਘ ਗਏ।ਮਸਤੀ ਵਿੱਚ ਸੀਰੇ ਨੂੰ ਘੰਟੀਆਂ ਹੀ ਨਹੀਂ ਸੁਣੀਆਂ ਸਨ।ਐਡਾ ਵੱਡਾ ਮਿਰਜਾ ਭਲਾ ਮੁੱਕਣ ਦਾ ਨਾਮ ਲੈਂਦੈ? ਜਦੋ ਡਰਾਈਵਰ ਸੀਟ ਕੋਲ ਆ ਕੇ ਇੱਕ ਦੋ ਸਵਾਰੀਆਂ ਨੇ ਕਿਹਾ ਕਿ ਬੱਸ ਰੋਕ ਤਾਂ ਕਿਤੇ ਜਾ ਕੇ ਜਗਸੀਰ ਸਿਓ ਦੀ ਮਸਤੀ ਦਾ ਆਲਮ ਟੁੱਟਾ।ਯੂ ਹੈਵ ਮਿਸਡ ਮਾਈ ਸਟੋਪ ਡਰਾਈਵਰ।ਇੱਕ ਗੋਰੀ ਥੋੜੇ ਜਿਹੇ ਗੁੱਸੇ ਵਿੱਚ ਬੋਲੀ।ਓ ਸੌਰੀ,ਰੀਅਲੀ ਵੈਰੀ ਸੌਰੀ ਫਾਰ ਦੈਟ।ਸੀਰੇ ਨੇ ਸ਼ਰਮਿੰਦਗੀ ਜਿਹੀ ਵਿੱਚ ਜਵਾਬ ਦਿੱਤਾ।ਇਟਸ ਓ.ਕੇ ਕਹਿ ਕੇ ਚਾਰ ਪੰਜ ਸਵਾਰੀਆਂ ਇਕੱਠੀਆਂ ਹੀ ਬੱਸ ਤੋਂ ਉਤਰੀਆਂ ਜਿਨਾਂ ਦੇ ਸਟਾਪ ਤੇ ਸੀਰੇ ਨੇ ਗੱਡੀ ਨੀਂ ਰੋਕੀ ਸੀ।ਬੱਚ ਗਿਐ ਬਾਈ ਮਿਰਜਿਆ ਅੱਜ ਤਾਂ,ਅਜੇ ਸਹਿਬਾਂ ਸਿਆਲਾਂ ਚੋਂ ਕੱਢ ਕੇ ਹੀ ਤੁਰਿਆ ਸੀ,ਸਵਾਰੀਆਂ ਨੇ ਬਚਾ ਲਿਆ ਨਹੀ ਤਾਂ ਚੰਦੜਾਂ ਨੇ ਅੱਜ ਤੇਰੇ ਟੋਟੇ ਕਰ ਦੇਣੇ ਸੀ।ਐਨੀ ਗੱਲ ਸੋਚਦਿਆਂ ਸੋਚਦਿਆਂ ਜਗਸੀਰ ਦਾ ਢਿੱਡ ਹੱਸ ਰਿਹਾ ਸੀ।ਕਦੇ ਤਾਂ ਉਸਨੂੰ ਮਿਰਜੇ ਦੇ ਗੌਣ ਤੇ ਹਾਸਾ ਆਉਂਦਾ ਤੇ ਕਦੇ ਸਵਾਰੀਆਂ ਦੀ ਹਾਲਤ ਉੱਤੇ।ਅੱਜ ਦੇ ਆਖਰੀ ਰੂਟ ਦੇ ਆਖਰੀ ਸਟੌਪ ਤੇ ਗੱਡੀ ਚੋਂ ਸਵਾਰੀਆਂ ਉੱਤਰ ਕੇ ਆਪਣੇ ਘਰਾਂ ਨੂੰ ਚੱਲ ਪਈਆਂ ਤੇ ਇੱਧਰ ਸੀਰੇ ਨੇ ਜਦ ਖਾਲੀ ਬੱਸ ਡੀਪੂ ਵਿੱਚ ਲਾਉਣ ਲਈ ਤੁਰਿਆ ਤਾਂ ਮਿਰਜਾ ਫੇਰ ਉੱਚੀ ਆਵਾਜ ਵਿੱਚ ਗੂੰਜਿਆਂ,
ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਰੱਬ ਡਰੇ ਹੋ ਓ ਓ ਓ।

ਫੋਨ- 0061 4342 88301
e-mail-harmander.kang@gmail.com

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346