Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ “ਸੁਹਲ”

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat

ਨਾਮ ਵਿੱਚ ਕੀ ਰਖਿਆ ਹੈ ?
- ਗੁਲਸ਼ਨ ਦਿਆਲ

 

ਪਿਛਲੇ ਸੱਤ - ਅੱਠ ਸਾਲਾਂ ਤੋਂ ਮੇਰੇ ਇੱਕੋ ਹੀ ਡੈਂਟਿਸਟ ਹਨ - ਉਨ੍ਹਾਂ ਤੋਂ ਬਿਨਾਂ ਮੈਂ ਕਿਸੇ ਹੋਰ ਡਾਕਟਰ ਕੋਲ ਜਾਣ ਬਾਰੇ ਸੋਚ ਵੀ ਨਹੀਂ ਸਕਦੀ ਹਾਲਾਕਿ ਉਹ ਮੇਰੇ ਘਰ ਤੋਂ ਕੋਈ ਪੌਣੇ ਚਾਰ ਸੌ  ਮੀਲ ਦੀ ਦੂਰੀ ਤੇ ਰਹਿੰਦੇ  ਹਨ ਸ਼ੁਰੂ ਵਿੱਚ ਜਦ ਮੈਂ ਉਨ੍ਹਾਂ ਕੋਲ ਜਾਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦੇ ਬੇਟੇ ਦਾ ਇੱਕ ਗੁਜਰਾਤੀ ਕੁੜੀ ਨਾਲ ਮੰਗਣਾ ਹੋ ਕੇ ਚੁੱਕਿਆ ਸੀ ਤੇ ਮੈਂਨੂੰ ਪਤਾ ਲੱਗਿਆ ਕਿ ਡਾਕਟਰ ਸਾਹਿਬ ਕੁਝ ਉਦਾਸ ਵੀ ਹੋਏ ਸਨ ਇਸ ਗੱਲ ਤੇ ਪਰ ਛੇਤੀ ਉਹ ਆਪਣੇ ਚਿਆਂ ਨਾਲ ਸਹਿਮਤ ਵੀ ਹੋ ਗਏ - ਹੋਰ ਕੋਈ ਰਸਤਾ ਵੀ ਨਹੀਂ ਸੀ। ਉਨ੍ਹਾਂ ਦੇ ਬੇਟਾ ਤੇ ਨੂੰਹ ਦੋਵੇਂ ਹੀ ਡਾਕਟਰ ਹਨ ਤੇ ਉਨ੍ਹਾਂ ਨੂੰ ਜਾਨਣ ਵਾਲਿਆਂ ਬਹੁਤੇ ਲੋਕਾਂ ਨੇ ਕਿਆਸ ਵੀ ਲਾਇਆ  ਹੋਵੇਗਾ ਕਿ ਸ਼ਾਇਦ ਉਨ੍ਹਾਂ ਦਾ ਬੇਟਾ ਵਿਆਹ ਬਾਅਦ ਆਪਣੇ ਵਾਲ ਕਟਵਾ ਲਵੇ। ਪਰ ਅਜਿਹਾ ਕੁਝ ਵੀ ਨਾ ਹੋਇਆ - ਉਨ੍ਹਾਂ ਦੇ ਬੇਟੇ ਦੇ ਸਿਰ ਪੱਗ ਸਲਾਮਤ ਰਹੀ। 

 - ਵਕਤ ਬੜੀ ਛੇਤੀ ਬੀਤਿਆ  ਤੇ ਫਿਰ ਸਾਲ ਕੁ ਬਾਅਦ  ਉਨ੍ਹਾਂ ਦੇ ਘਰ ਪੋਤਰੀ ਨੇ ਜਨਮ ਲਿਆ। ਜਦ ਉਨ੍ਹਾਂ ਮੈਨੂੰ ਨਵ ਜਨਮੀ ਬੱਚੀ ਬਾਰੇ ਦੱਸਿਆ ਤਾਂ ਮੈਂ  ਬੜੀ ਉਤਸਕਤਾ ਨਾਲ ਪੁਛਿੱਆ , " ਡਾਕਟਰ ਸਾਹਿਬ ! ਪੋਤਰੀ ਦਾ ਨਾਮ ਕੀ ਰਖਿੱਆ ਹੈ ?" ਤਾਂ ਉਨ੍ਹਾਂ ਬੜੇ ਹੀ ਚਾਅ ਨਾਲ ਦੱਸਿਆ , " ਖੀਵੀ !" ਮੈਂਨੂੰ ਯਕੀਨ ਨਹੀਂ ਸੀ ਰਿਹਾ ਤਾਂ ਉਹ ਬੋਲੇ , " ਹਾਂ ਖੀਵੀ ! ਕ੍ਰਿਸ਼ਨਾ ( ਉਨ੍ਹਾਂ ਦੀ ਨੂੰਹ ) ਨੇ ਖੁਦ ਹੀ ਛਾਣ ਬੀਣ ਕਰ ਕੇ  ਇਹ ਨਾਮ ਚੁਣਿਆ ਹੈ। ਅਸੀਂ ਕਿਸੇ ਨੇ ਉਸ ਨੂੰ ਸਲਾਹ ਨਹੀਂ ਦਿੱਤੀ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਖੀਵੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਦਾ ਨਾਮ ਸੀ। ਸਾਡੇ ਧਰਮ ਵਿੱਚ ਲੰਗਰ ਦਾ ਜੋ ਅਮ ਵਿਰਸਾ ਹੈ ਉਹ ਮਾਤਾ ਖੀਵੀ ਜੀ ਤੋਂ ਹੀ ਸਾਨੂੰ ਮਿਲਿਆ। ਕਿੰਨਾਂ ਵੱਡਾ ਤੇ ਨਰਮ ਦਿਲ ਸੀ ਉਨ੍ਹਾਂ ਦਾ ਕਿ ਗੁਰੂ ਜੀ ਨੂੰ ਮਿਲਣ ਆਈਆਂ ਸੰਗਤਾਂ ਦਾ ਆਰਾਮ ਪਹਿਲਾਂ ਤੇ ਫਿਰ ਗੁਰੂ ਜੀ ਦੇ ਦਰਸ਼ਨ -  ਮਾਤਾ ਖੀਵੀ ਜੀ ਇਹ ਕੰਮ ਦੂਜੇ ਗੁਰੂ ਜੀ ਤੋਂ ਲੈ ਕੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਗੁਰ ਗੱਦੀ ਤੱਕ ਕਰਦੇ ਰਹੇ। ਇਹ ਲੰਗਰ ਦਾ ਵਿਰਸਾ ਸ਼ਾਇਦ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ। ਇੱਕ - ਦੋ ਸਾਲ ਬਾਅਦ ਡਾਕਟਰ ਸਾਹਿਬ ਨੇ ਆਪਣੇ ਪੋਤਰੇ ਦੀ ਖਬਰ ਦਿੱਤੀ - ਮੈਂਨੂੰ ਖੀਵੀ ਬਾਰੇ ਪਤਾ ਸੀ ਤਾਂ ਮੈਂ ਫਿਰ ਝੱਟ ਦੇਣੇ ਪੁਛਿੱਆ, " ਡਾਕਟਰ ਸਾਹਿਬ ਇਸ ਬਾਰ ਕੀ ਨਾਮ ਰਖਿੱਆ ? " ਤਾਂ ਉਹ ਬੋਲੇ , " ਜੱਸਾ ਸਿੰਘ ! ਤੇ ਇਸ ਬਾਰ ਵੀ ਕ੍ਰਿਸ਼ਨਾ ਨੇ ਸਿੱਖ ਇਤਿਹਾਸ ਦੇ ਵਰਕੇ ਫਰੋਲ ਕੇ ਹੀ ਇਹ ਨਾਮ ਰਖਿੱਆ ਹੈ।" - ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਇਤਿਹਾਸ ਵਿੱਚ ਜੱਸਾ ਸਿੰਘ ਆਹਲੂਵਾਲੀਆ ਅਫਗਾਨੀਆਂ ਨਾਲ ਕਿੰਨੀ ਬਹਾਦੁਰੀ ਨਾਲ ਲੜਦਾ ਰਿਹਾ, ਤੇ ਇੱਕ ਵੱਡੇ ਯੋਧੇ ਵਜੋਂ ਜਾਣਿਆ ਗਿਆ  ਹੈ  

ਮੈਂ ਸੱਚਮੁੱਚ ਹੀ ਉਨ੍ਹਾਂ ਦੀ ਨੂੰਹ ਵੱਲੋਂ ਇਸ ਨਾਮ ਚੋਣ ਤੇ ਅਸ਼ ਅਸ਼ ਕਰ ਉੱਠੀ ਤੇ  ਉਨਹਾਂ ਨੂੰ ਨੂੰਹ ਦੀ ਨਾਮ ਚੋਣ ਦੀ ਦਾਦ ਦਿੱਤੀ। ਡਾਕਟਰ ਸਾਹਿਬ ਬੜੇ ਮਾਣ ਨਾਲ ਬੋਲੇ , " ਦੇਖੋ ਜੀ ਅਸੀਂ ਤਾਂ ਕਿਸੇ ਨੇ ਉਸ ਨੂੰ ਇਹ ਨਾਮ ਰੱਖਣ ਲਈ ਆਖਿਆ ਨਹੀਂ - ਮੈਂ ਤੇ ਬਲਕਿ ਉਸ ਨੂੰ ਕਿਹਾ ਬਈ  ਕ੍ਰਿਸ਼ਨਾ ਤੂੰ ਇਹ ਨਾਮ ਤੇ ਰੱਖ ਲਏ ਪਰ ਸੋਚ ਲੈ ਕਿ ਇਹ ਦੋਵੇਂ ਨਾਮ ਮਹਾਨ ਹਸਤੀਆਂ ਦੇ ਹਨ ਜੇ ਇਹ ਦੋਵੇਂ ਉਨ੍ਹਾਂ ਤੇ ਚਲਗਏ ਤਾਂ ਸੋਚ ਲੈ, ਫਿਰ ਕੀ ਹੋਵੇਗਾ ਉਨ੍ਹਾਂ ਦੇ ਗੁਣ ਇਨ੍ਹਾਂ ਵਿੱਚ ਵੀ ਸਕਦੇ ਹਨ " ਆਖਣ ਨੂੰ ਡਾਕਟਰ ਸਾਹਿਬ ਇੰਝ ਆਖ ਗਏ ਪਰ ਦਿਲੋਂ ਉਹ ਆਪਣੀ ਨੂੰਹ ਤੇ ਇਸ ਗੱਲ ਲਈ ਪੂਰੇ ਖੁਸ਼ ਸਨ।

 

 ਉਨ੍ਹਾਂ ਦੀ ਇਸ ਗੱਲ ਨੇ ਮੈਂਨੂੰ ਸੋਚਾਂ ਵਿੱਚ ਪਾ ਦਿੱਤਾ ਕਿ ਬੰਦੇ ਦਾ ਨਾਮ ਸੱਚਮੁੱਚ ਹੀ ਬਹੁਤ ਅਹਿਮੀਅਤ ਰੱਖਦਾ ਹੈ। ਤੁਹਡਾ ਨਾਮ ਸਿਰਫ ਤੁਹਾਡੀ ਜਾਣ ਪਛਾਣ ਹੀ ਨਹੀਂ ਕਰਵਾਉਂਦਾ ਬਲਕਿ ਤੁਹਾਡੇ ਨਾਮ ਤੋਂ ਝੱਟ ਹੀ ਤੁਹਾਡੇ ਧਰਮ , ਤੁਹਾਡੀ ਬੋਲੀ , ਤੁਹਾਡੀ ਕੌਮ , ਇਲਾਕਾ , ਕਲਚਰ ਤੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ  ਹੈ ਤੁਹਾਡੇ ਨਾਮ ਵਿੱਚ ਇੱਕ ਪੂਰਾ ਇਤਿਹਾਸ ਲੁਕਿਆ ਹੋ ਸਕਦਾ ਹੈ। ਤੁਹਾਡਾ ਨਾਮ ਤੁਹਾਨੂੰ ਮਜਬੂਰ ਕਰ ਸਕਦਾ ਹੈ ਕਿ ਤੁਸੀਂ ਆਪਣੇ ਨਾਮ ਦੇ ਕਿਰਦਾਰ ਨੂੰ ਪੂਰੀ ਤਰ੍ਹਾਂ ਜਿਉਂਵੋ ਯਾਦ ਆਇਆ ਕਿ ਹਿੰਦੂਆਂ ਵਿੱਚ ਸੀਤਾ,ਰਾਧਾ, ਗੰਗਾ,ਜਮੁਨਾ, ਨਾਮ ਆਮ ਹਨ ਪਰ ਉਨ੍ਹਾਂ ਵਿੱਚ ਅਸੀਂ ਕਕਈ ਜਾਂ ਰਾਵਣ ਵਰਗੇ ਨਾਮ ਘੱਟ ਹੀ ਸੁਣਦੇ ਹਾਂ - ਮੈਂ ਤੇ ਕਦੀ ਕਿਸੇ ਦਾ ਦ੍ਰੌਪਦੀ ਨਾਮ ਵੀ ਨਹੀਂ ਸੁਣਿਆ। ਜ਼ਾਹਰ ਹੈ ਕਿ ਨਾਮ ਰਖਣ ਵੇਲੇ ਮਾਪੇ ਇਹੀ ਦੁਆ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਵੱਡਾ ਹੋਕੇ ਇੱਕ ਨੇਕ ਇਨਸਾਨ ਬਣੇ। ਤੇ ਜਿਨ੍ਹਾਂ ਨਾਵਾਂ ਨਾਲ ਕੋਈ  ਗਲਤ ਧਾਰਣਾ ਜੁੜੀ ਹੁੰਦੀ ਹੈ ਅਸੀਂ ਉਨ੍ਹਾਂ ਨਾਵਾਂ ਨੂੰ ਦੁਆਰਾ ਵਰਤਣ ਤੋਂ ਗੁਰੇਜ਼ ਕਰਦੇ ਹਾਂ।

 

ਨਾਮ ਵਿੱਚ ਕੀ ਰਖਿੱਆ ਹੈ ? ਇਹ ਇੱਕ ਆਮ ਗੱਲ ਜਾਂ ਕਹਾਵਤ ਹੈ !

 ਭਾਵੇਂ ਸ਼ੇਕਸਪੀਅਰ ਦੀ ਇਹ ਗੱਲ ਬਹੁਤ ਮਸ਼ਹੂਰ ਹੋਈ ਕਿ ਨਾਮ ਵਿੱਚ ਕੀ ਰਖਿੱਆ ਹੈ ; ਗੁਲਾਬ ਦਾ ਜੇ ਕੋਈ ਹੋਰ ਨਾਮ ਹੁੰਦਾ ਤਾਂ ਭੀ ਉਸ ਦੀ ਖੁਸ਼ਬੂ ਉਹੀ  ਰਹਿਣੀ ਸੀ ਪਰ ਕੀਨੀਆ ਦੇ ਲਿਖਾਰੀ ਗੁੱਗੀ ਨੇ ਲਿਖਿਆ ਹੈ ਕਿ ਠੀਕ ਹੈ, ਖੁਸ਼ਬੂ ਹੋਈ ਰਹੇਗੀ ਪਰ ਫਿਰ ਉਸ ਖੁਸ਼ਬੂ ਦੀ ਪੱਛਾਣ ਉਸ ਦੇ ਨਵੇਂ ਨਾਮ ਨਾਲ ਬਣ ਜਾਵੇਗੀ, ਉਸ ਖੁਸ਼ਬੂ ਤੋਂ ਫਿਰ ਗੁਲਾਬ ਨਹੀਂ ਉਹ ਨਵਾਂ ਨਾਮ ਯਾਦ ਆਵੇਗਾ - ਲਾਬ ਦੇ ਨਾਮ ਨਾਲ ਨਹੀਂ ਪਛਾਣੀ ਜਾਣੀ ਉਹ ਖੁਸ਼ਬੂ ! ਤੇ ਪਹਿਲੀ ਵਾਰ ਇਹ ਲੱਗਿਆ ਕਿ ਸ਼ੇਕਸਪੀਅਰ ਵੀ ਕਿਤੇ ਜਾ ਕੇ ਗਲਤ ਹੋ ਸਕਦਾ ਹੈ। ਨਹੀਂ ਤਾਂ ਉਸ ਦੇ ਕੌਮ ਦੇ ਲੋਕ ਦੁਨੀਆ ਦੇ ਹੋਰਨਾਂ ਥਾਵਾਂ ਤੇ ਜਾ ਕੇ ਬੇਗਾਨੀਆਂ ਥਾਵਾਂ ਤੇ ਬੇਗਾਨੇ  ਲੋਕਾਂ ਨੂੰ ਆਪਣੇ ਨਾਮ ਨਾ ਦਿੰਦੇ। 

 

ਜਦੋਂ ਜਾਪਾਨ ਨੇ 1906 ਵਿੱਚ ਕੋਰੀਆ ਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਕੋਰੀਅਨ ਨਾਵਾਂ ਤੇ ਪਾਬੰਦੀ ਲੱਗਾ ਦਿੱਤੀ ਤੇ ਕੋਰੀਆ ਦੇ ਲੋਕਾਂ ਨੂੰ ਸਿਰਫ ਜਾਪਾਨੀ ਨਾਮ ਰੱਖਣ ਲਈ ਆਖਿਆ। ਕਿਸੇ ਦਾ ਨਾਮ ਖੋਹਣ ਤੋਂ ਮਤਲਬ ਹੈ ਉਸ ਤੋਂ ਉਸ ਦੇ ਵਿਰਸੇ ਤੇ ਪਿਛੋਕੜ ਦੀ ਯਾਦ ਖੋਹਣੀ ਤਾਂ ਜੋ ਉਸ ਨੂੰ ਆਪਣੀਆਂ ਜੜ੍ਹਾਂ ਬਾਰੇ ਕੁਝ ਯਾਦ ਨਾ ਰਹੇ। 

ਛੋਟਿਆਂ ਹੁੰਦਿਆ ਮੈਂ ਬੜੇ ਚਾਅ ਨਾਲ Daniel Defoe ਦੀ ਕਿਤਾਬ Robinson Crusoe ਪੜ੍ਹੀ ਸੀ - ਇਹ ਬਚਪਨ ਵਿੱਚ ਮੇਰੀਆਂ ਮਨਪਸੰਦ ਕਹਾਣੀਆਂ ਵਿਚੋਂ ਇੱਕ ਹੈ ਉਸ ਵੇਲੇ ਜਾਪਦਾ ਸੀ ਕਿ ਇਹ ਇੱਕ ਸਾਹਸੀ ਆਦਮੀ ਦੀ ਸਾਹਸੀ ਕਹਾਣੀ ਹੈ -ਇੱਕ ਐਡਵੈਂਚਰ ! ਉਹ ਵੀ ਇੱਕ ਆਪਣੀ ਕਿਸਮ  ਦਾ - ਤੁਹਾਨੂੰ ਸਿਖਾਂਦਾ ਹੈ ਬਿਨਾ ਕਿਸੇ ਤੇ ਨਿਰਭਰ ਹੋਇਆ ਜਿਉਣਾ। ਪਰ ਕੀਨੀਅਨ ਲਿਖਾਰੀ ਨੇ ਇਸ ਨੂੰ ਇੱਕ ਹੋਰ ਨਜ਼ਰ  ਨਾਲ ਵੀ ਦੇਖਿਆ ਉਹ ਆਖਦਾ ਹੈ ਕਿ  ਕਈ ਸਾਲਾਂ ਬਾਅਦ ਜਦ ਰੋਬਿਨਸਨ ਪਹਿਲੀ ਬਾਰ ਇੱਕ ਆਦਮੀ ਨੂੰ ਉਸ ਜੰਜੀਰੇ ਤੇ ਮਿਲਦਾ ਹੈ ਤਾਂ ਉਸ ਦਾ ਨਾਮ ਜਾਨਣ ਦੀ ਕੋਸ਼ਿਸ਼ ਵੀ ਨਹੀਂ ਕਰਦਾ - ਤੇ ਇਕਦੰਮ ਖੁਦ ਹੀ ਉਸ ਦਾ ਨਾਮ Friday ਰੱਖ ਦਿੰਦਾ ਹੈ, ਕਿਓਂਕਿ ਉਸ ਦਿਨ ਸ਼ੁਕਰਵਾਰ ਸੀ ਜਿਸ ਦਿਨ ਉਹ ਆਦਮੀ ਪਹਿਲੀ ਬਾਰ ਰੋਬਿਨਸਨ ਨੂੰ ਮਿਲਿਆ ਸੀ  - ਤੇ ਰੋਬਿਨਸਨ ਦੇ ਮਨ ਵਿੱਚ ਅਗਲੀ ਗੱਲ ਇਹੀ ਆਉਂਦੀ  ਹੈ ਕਿ ਉਹ  ਉਸ ਨੂੰ ਕਿਵੇਂ ਤੇ ਕੀ  ਸਿਖਾਵੇ ਤਾਂ ਜੋ ਉਹ ਉਸ ਤੋਂ ਵਧ ਤੋਂ ਵਧ  ਕੰਮ ਲੈ ਸਕੇ ਤੇ ਉਹ ਪੂਰੀ ਤਰ੍ਹਾਂ ਲਾਭਦਾਇਕ ਹੋ  ਸਕੇ ਤੇ ਇਸ ਤਰ੍ਹਾਂ ਉਨ੍ਹਾਂ ਵਿਚਕਾਰ  ਮਾਲਿਕ ਤੇ ਨੌਕਰ ਦਾ ਰਿਸ਼ਤਾ ਬਣ ਜਾਂਦਾ  ਹੈ। ਜੇ 'ਕੌਰ ' ਤੇ 'ਸਿੰਘ ' ਅਸੀਂ ਆਪਣੇ ਨਾਵਾਂ  ਪਿਛੇ ਲਾਉਂਦੇ ਹਾਂ ਤਾਂ ਇਨ੍ਹਾਂ ਦੋਹਾਂ ਨਾਵਾਂ ਪਿਛੇ ਇੱਕ ਪੂਰਾ ਇਤਿਹਾਸ ਹੈ - ਇਸ ਬਾਰੇ ਸੋਚਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਸਾਖੀ ਵਾਲੇ ਦਿਨ ਪੰਜ ਪਿਆਰੇ ਚੁਣ ਕੇ ਇੱਕ ਨਵੀਂ ਕੌਮ ਦਾ ਨਿਰਮਾਣ ਕਰਣ ਦਾ ਪੂਰਾ ਦ੍ਰਿਸ਼ਤਾੰਟ ਅੱਖਾਂ ਮੂਹਰੇ ਜਾਂਦਾ ਹੈ -ਪਰ ਅਮਰੀਕਾ ਵਿੱਚ ਜੇ ਅਸੀਂ ਕਿਸੇ ਕਾਲੇ ਅਮਰੀਕਨ ਦਾ ਨਾਮ ਬਾਰੇ ਸੋਚੀਏ ਤਾ ਇਹ ਨਾਮ ਇਹੀ ਦੱਸਦਾ ਹੈ ਕਿ ਉਸ ਦਾ ਗੋਰਾ ਮਾਲਿਕ ਕੌਣ ਸੀ ? ਤੇ ਸਾਨੂੰ ਉਨ੍ਹਾਂ ਕਾਲੇ ਦਿਨਾਂ ਦੀ ਤਸਵੀਰ ਚੇਤੇ ਆਉਂਦੀ ਹੈ - ਤੇ ਉਨ੍ਹਾਂ ਦੀਆਂ ਅਫਰੀਕਨ ਜੜ੍ਹਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਦਾ। ਕਿੰਨਾ ਦਿਲ ਤੋੜਵਾਂ ਹੈ ਇੰਝ ਜਾਣਿਆ ਜਾਣਾ।

ਆਪਣੇ ਬੱਚੇ ਦਾ ਨਾਮ ਰੱਖਣ ਵੇਲੇ ਤੁਹਾਨੂੰ ਕਦੀ ਵੀ ਲਾ ਪਰਵਾਹੀ ਨਹੀਂ ਕਰਣੀ ਚਾਹੀਦੀ। ਤੁਹਾਡਾ ਨਾਮ ਤੁਹਾਡੀ ਕੌਮ ਜਾਂ ਕਮਿਉਨਿਟੀ ਬਾਰੇ ਸੰਕੇਤ ਦਿੰਦਾ ਹੈ ਤੇ ਜੇ ਤੁਸੀਂ ਕੋਈ  ਅਰਥ ਭਰਪੂਰ ਨਾਮ ਰੱਖਦੇ ਹੋ ਤਾਂ ਉਸ ਨਾਮ ਨੂੰ ਜਿਉਂਵੋ ਵੀ ਇਹ ਲਿਖਦਿਆਂ ਮੈਂਨੂੰ ਰਸੂਲ ਹਮਜ਼ਾਤੋਵ ਦੀ ਕਿਤਾਬ ' ਮੇਰਾ ਦਾਗਿਸਤਾਨ ' ਯਾਦ ਗਈ ਜਿਸ ਵਿੱਚ ਨਾਮ ਬਾਰੇ ਰਸੂਲ ਆਖਦਾ ਹੈ ਕਿ " ਕੁੜੀ ਦਾ ਨਾਂ ਸਿਤਾਰੇ ਦੀ ਚਮਕ ਵਾਂਗ ਜਾਂ ਫੁੱਲ ਦੀ ਸੁਗੰਧੀ ਵਾਂਗ ਹੋਣਾ ਚਾਹੀਦਾ ਹੈ ਆਦਮੀ ਦਾ ਨਾਂ ਤਲਵਾਰਾਂ ਦੀ ਖੜਕਾਰ ਜਾਂ ਗ੍ਰੰਥਾਂ ਦੀ ਸਿਆਣਪ ਵਰਗਾ ਹੋਣਾ ਚਾਹੀਦਾ ਹੈ।ਤੇ ਪਹਾੜਾਂ ਵਿੱਚ ਰਹਿਣ ਵਾਲਿਆਂ ਨੂੰ ਸਿਰਫ ਦੋ ਚੀਜ਼ਾਂ ਹੀ ਪਿਆਰੀਆਂ ਹੋਣੀਆਂ ਚਾਹੀਦੀਆਂ ਹਨ ਉਸ ਦਾ ਟੋਪ ਤੇ ਉਸ ਦਾ ਨਾਮ - ਸਿਰਫ ਉਹ ਬੰਦਾ ਹੀ ਜਿਸਦਾ ਆਪਣੇ ਪਾਪਾਖਾ ਹੇਠਾਂ ਸਿਰ ਹੈ , ਇਸ ਟੋਪ ਨੂੰ ਪਾ ਕੇ ਰਖ ਸਕੇਗਾ ; ਸਿਰਫ ਉਹ ਬੰਦਾ ਹੀ , ਜਿਸਦੇ ਦਿਲ ਵਿਚ ਅੱਗ ਹੈ , ਆਪਣੇ ਨਾਂ ਨੂੰ ਪਾਕ -ਪਵਿਤਰ ਰਖ ਸਕੇਗਾ।"-  ਤੁਹਾਡੇ ਨਾਮ ਵਿੱਚ ਬਹੁਤ ਕੁਝ ਹੈ , ਇਹ ਤੁਹਾਡੀ ਹੋਂਦ ਹੈ ਤੇ ਇਸ ਵਿੱਚ ਤੁਹਾਡੀ ਖੁਸ਼ਬੂ ਹੈ , ਤੁਹਾਡੇ ਪਰਿਵਾਰ ਦੀ , ਤੁਹਾਡੀ ਕੌਮ ਦੀ ਤੇ ਤੁਹਾਡੇ ਵਤਨ ਦੀ "ਨਾਮ ਵਿੱਚ ਕੀ ਰਖਿੱਆ ਹੈ ?" - ਆਖਣ ਤੋਂ ਪਹਿਲਾਂ ਜ਼ਰੂਰ ਇੱਕ ਪਲ ਰੁਕ ਕੇ ਸੋਚਣਾ - ਤੇ ਜ਼ਰੂਰੀ ਨਹੀਂ ਹਮੇਸ਼ਾ  ਸ਼ੇਕਸਪੀਅਰ ਨਾਲ ਸਹਿਮਤ ਹੋਣਾ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346