ਗੀਤ ਨੰ
ਇੱਕ ਪੰਜਾਬ....
ਸ਼ੇਅਰ............
ਚਿੜੀ ਸੋਨੇ ਦੀ ਹੁੰਦਾ ਸੀ ਵਤਨ ਸਾਡਾ,ਗੋਰੇ ਏਸਦੇ ਫਰਾਂ ਨੂੰ ਵੱਢ ਗਏ
ਨੇਂ,
ਕਰ ਦਿੱਤਾ ਕੰਗਾਲ ਫਿਰ ਲੋਟੂਆਂ ਨੇ, ਲੁੱਟਣ ਵਾਲੀਆਂ ਕਸ਼ਰਾਂ ਸਭ ਕੱਢ ਗਏ
ਨੇਂ,
ਹਿੰਦ-ਪਾਕ ਦਾ ਬੀਜ ਕੇ ਬੀਜ ਪਾਪੀ,ਸਦਾ ਵਾਸਤੇ ਨਫਰਤਾਂ ਛੱਡ ਗਏ ਨੇਂ,
ਸਾਡਾ ਮਾਸ ਸੀ ਖਾ ਲਿਆ ਗੋਰਿਆਂ ਨੇਂ, ਹੁਣ ਚੱਬ "ਮੰਡੇਰਾ" ਕਾਲੇ ਹੱਡ ਗਏ
ਨੇਂ...
ਸੋਨੇਂ ਦੀ ਚਿੜੀ ਦੇ ਪਰ ਕੱਟੇ ਅੰਗਰੇਜਾਂ ਨੇ,
ਸਦੀਆਂ ਦੇ ਤੱਕ ਲੁੱਟੇ ਪੱਟੇ ਅੰਗਰੇਜਾਂ ਨੇਂ,
ਨੰਗੇ ਪਿੰਡੇ ਝੱਲਿਆ ਉਹ ਸਮਿਆਂ ਖਾਰਾਬ ਨੂੰ....
ਦੱਸ ਕੀਹਨੇਂ ਲਾਤੀ ਰੱਬਾ ਨਜ਼ਰ ਪੰਜਾਬ ਨੂੰ.....
ਸੰਨ ਸੰਨਤਾਲੀ ਸਾਨੂੰ ਭੁੱਲਣਾਂ ਬੁਲਾਇਆ ਨਾਂ,
ਵਾਹਗੇ ਵਾਲੀ ਲੀਕ ਤਾਂਈਂ ਜਾਵਣਾਂ ਮਿਟਾਇਆ ਨਾਂ,
ਤਰਸਾਂਗੇ ਵੇਖਣ ਲਈ ਜੇਹਲਮ ਝਨਾਬ ਨੂੰ....
ਦੱਸ ਕੀਹਨੇਂ ਲਾਤੀ ਰੱਬਾ ਨਜ਼ਰ ਪੰਜਾਬ ਨੂੰ....
ਦਸ ਦੋ ਜਵਾਨੋਂ ਤੁਸੀਂ ਇਹ ਕੀ ਆਢਾ ਲਾ ਲਿਆ,
ਰੰਗਲਾ ਪੰਜਾਬ ਮੇਰਾ ਨਸਿਆਂ ਨੇਂ ਖਾਂ ਲਿਆ...
ਕੀਤੈ ਜ਼ਹਿਰੀਲਾ ਪੰਜਾਂ ਪਾਣੀਆਂ ਦੇ ਆਬ ਨੂੰ....
ਦੱਸ਼ ਕੀਹਨੇਂ ਲਾਤੀ ਰੱਬਾ ਨਜ਼ਰ ਪੰਜਾਬ ਨੂੰ....
ਪਹਿਲਾਂ ਸੱਜੀ ਬਾਂਹ ਹਰਿਆਣਾਂ ਏਹਚੋਂ ਕੱਢਿਆ,
ਫੇਰ ਸੀਸ ਕੱਟ ਕੇ ਹਿਮਾਚਲ ਵੀ ਵੱਢਿਆ,
ਛੇਤੀ ਤੂੰ ਮਿਟਾਦੇ ਚੰਡੀਗੜ ਦੇ ਵਿਵਾਦ ਨੂੰ.
ਦੱਸ ਕੀਹਨੇਂ ਲਾਤੀ ਰੱਬਾ ਨਜ਼ਰ ਪੰਜਾਬ ਨੂੰ.
ਠੇਕੇ ਜਥੇਦਾਰਾਂ ਦੇ ਤੇ ਪੰਡਿਤ ਕਰਿੰਦੇ ਨੇਂ,
ਕੁੜੀਮਾਰ ਬਣੀਂ ਜਾਂਦੇ ਇਸ ਦੇ ਬਸ਼ਿੰਦੇ ਨੇਂ,
ਮੁੰਡੇ ਵਾਲੇ ਵਹੁਟੀ ਨਾਲੋਂ ਚਾਹੁੰਦੇ ਵੱਧ ਦਾਜ ਨੂੰ...
ਦੱਸ ਕੀਹਨੇਂ ਲਾਤੀ ਰੱਬਾ ਨਜ਼ਰ ਪੰਜਾਂਬ ਨੂੰ....
ਬਸ ਅਮਰੀਕ ਨੂੰ ਫਿਕਰ ਏਹੀ ਖਾਂਦਾ ਏ.
ਕਾਹਤੋਂ ਸੱਭਿਆਚਾਰ ਸਾਡਾ ਪੈਰੀਂ ਰੁੱਲੀ ਜਾਂਦਾ ਏ.
ਦਿਖਾਉਂਦੇ ਨੇਂ ਮੰਡੇਰਾ ਟੀ.ਵੀ ਨਗਨ ਸਬਾਬ ਨੂੰ.
ਦੱਸ ਕੀਹਨੇਂ ਲਾਤੀ ਰੱਬਾ ਨਜ਼ਰ ਪੰਜਾਬ ਨੂੰ....
ਗੀਤ ਨੰ ਦੋ... ਮਾਂ ਬੋਲੀ...
ਹੈਲੋ ਹਾਏ ਛੱਡ ਕੇ ਬੁਲਾਉਣੀ ਫਤਹਿ ਸਿੱਖ ਲੋ,
ਨਈਂ ਤਾਂ ਪਛਤਾਉਂਣਾਂ ਪੈਜੂ ਗੱਲ ਮੇਰੀ ਲਿਖ ਲੋ,
ਸੋਡੇ ਧੀਆਂ ਪੁੱਤਾਂ ਜਦੋਂ ਲੈਣੀ ਨਇਉਂ ਸਾਰ,
ਫੇਰ ਸੁਲਝਣੀਆਂ ਨਈਂ ਤਾਣੀਆਂ...
ਭੁੱਲੋ ਨਾਂ ਪੰਜਾਬੀਉ ਮਾਂ ਬੋਲੀ ਨੂੰ ,
ਸਾਂਭ ਲੋ ਵਿਰਾਸਤਾਂ ਪੁਰਾਣੀਆਂ......
ਅੱਜ ਕੱਲ ਚਰਖੇ ਤੇ ਤੰਦ ਪਾਣ ਨਾਂ...
ਭੱਤਾ ਲੈ ਕੇ ਖੇਤੀਂ ਮੁਟਿਆਰਾਂ ਜਾਣ ਨਾਂ,
ਨਾਂ ਹੀ ਕੋਈ ਉੱਠ ਦੁੱਧ ਰਿੜਕੇ,,,,
ਚੱਲਣ ਨਾਂ ਚਾਟੀ ਚ ਮਧਾਣੀਆਂ......
ਭੁੱਲੋ ਨਾਂ ਪੰਜਾਬੀਉ ਮਾਂ ਬੋਲੀ ਨੂੰ ,
ਸਾਂਭ ਲੋ ਵਿਰਾਸਤਾਂ ਪੁਰਾਣੀਆਂ........
ਵੱਡਿਆਂ ਲਈ ਉਹ ਸਤਿਕਾਰ ਨਾਂ ਰਿਹਾ,
ਛੋਟਿਆਂ ਲਈ ਦਿਲ ਚ ਪਿਆਰ ਨਾਂ ਰਿਹਾ,
ਨਾਂ ਹੀ ਕੋਈ ਸੁਣੇਂ ਬੱਚਾ ਗੋਦ ਚ ,
ਬਹਿ ਕੇ ਦਾਦੀ ਮਾਂ ਤੋਂ ਕਹਾਣੀਆਂ...
ਭੁੱਲੋ ਨਾਂ ਪੰਜਾਬੀਉ ਮਾਂ ਬੋਲੀ ਨੂੰ ,
ਸਾਂਭ ਲੋ ਵਿਰਾਸਤਾਂ ਪੁਰਾਣੀਆਂ......
ਦਿੱਲੀਏ ਪੰਜਾਬ ਨਾਲ ਧੱਕਾ ਸਦਾ ਕੀਤਾ ਏ,
ਰੱਜ ਰੱਜ ਖੂਨ ਤੂੰ ਪੰਜਾਬੀਆਂ ਦਾ ਪੀਤਾ ਏ,
ਜਦੋਂ ਇਨਸਾਫ ਅਸ਼ੀ ਮੰਗੀਏ...
ਫੇਰ ਵੀ ਤੂੰ ਕਰੇਂ ਵੰਡਾਂ ਕਾਣੀਆਂ.....
ਭੁੱਲੋ ਨਾਂ ਪੰਜਾਬੀਉ ਮਾਂ ਬੋਲੀ ਨੂੰ ,
ਸਾਂਭ ਲੋ ਵਿਰਾਸਤਾਂ ਪੁਰਾਣੀਆਂ......
ਡੇਰਿਆਂ ਨੇਂ ਪੰਥ ਬਦਨਾਂਮ ਸਾਡਾ ਕਰਿਆ,
ਧਰਮ ਦੇ ਨਾਂ ਤੇ ਕਿੰਨਿਆਂ ਨੇ ਗੱਲਾ ਭਰਿਆ,
ਪਤਾ ਨਈਂ ਕਿਉਂ ਪੰਜ ਕੱਕੇ ਪਾ ਕੇ ਵੀ,
ਸਿੱਖ ਪੂਜਦੇ ਕਿਉਂ ਮੜੀਆਂ-ਮਸ਼ਾਣੀਆਂ...
ਭੁੱਲੋ ਨਾਂ ਪੰਜਾਬੀਉ ਮਾਂ ਬੋਲੀ ਨੂੰ ,
ਸਾਂਭ ਲੋ ਵਿਰਾਸਤਾਂ ਪੁਰਾਣੀਆਂ......
ਆਖੇ ਅਮਰੀਕ ਕਦੇ ਨਹਿਉਂ ਡੋਲਣਾਂ,
ਸੱਚ ਹੀ ਮੰਡੇਰਾ ਲਿਖੀ ਸੱਚ ਬੋਲਣਾਂ,
ਬਾਕੀ ਗੱਲ ਛੱਡੀ ਸੰਧੂ ਬਾਈ ਤੇ,
ਜੀਹਤੋਂ ਸੀਰਤ ਦੇ ਵਿੱਚ ਛਪਵਾਣੀਆਂ...
ਭੁੱਲੋ ਨਾਂ ਪੰਜਾਬੀਉ ਮਾਂ ਬੋਲੀ ਨੂੰ ,
ਸਾਂਭ ਲੋ ਵਿਰਾਸਤਾਂ ਪੁਰਾਣੀਆਂ......
-0-
|