Welcome to Seerat.ca
|
|
ਹਲਫ਼ੀਆ ਬਿਆਨ
- ਰਾਜਪਾਲ ਬੋਪਾਰਾਇ
|
ਸਰਵਣ ਨੇ ਵਹਿੰਗੀ ਥੱਲੇ
ਰੱਖੀ
ਤਾˆ ਬੁੱਢੇ ਮਾˆ ਬਾਪ ਨੇ ਸੋਚਿਆ
ਕੋਈ ਅਗਲਾ ਪੜਾਅ ਹੋਣਾ
ਰੋਟੀ ਟੁੱਕ ਦਾ ਫ਼ਿਕਰ
ਜਾˆ ਸਰਵਣ ਥੱਕ ਗਿਆ ਹੋਣੈˆ
ਪਰ ਉਹਨਾˆ ਨੂੰ ਕੀ ਪਤਾ ਸੀ
ਸਰਵਣ ਤਾˆ ਡਾਲਰਾˆ ਦੀਆˆ
ਜਰਬਾˆ ਤਕਸੀਮਾˆ ਕਰ ਰਿਹਾ ਏ
ਪ੍ਰਦੇਸਾˆ ਦੇ ਲਘੁਤੱਮ ਮਹੱਤਮ ਕੱਢ ਰਿਹਾ ਏ
ਰਿਸ਼ਤਿਆˆ ਦਾ ਮੋਹ ਮਨਫ਼ੀ ਕਰਕੇ
ਭਗੌੜਾ ਹੋ ਰਿਹਾ ਹੇੈ।
ਉਹਨਾˆ ਨੂੰ ਨਹੀਂ ਸੀ ਪਤਾ
ਕਿ ਵਹਿੰਗੀ ਦੀ ਹੁਣ
ਸਰਵਣ ਨੇ ਸਾਰ ਨਹੀˆ ਲੈਣੀ
ਉਹ ਤਾˆ ਉਸਨੂੰ
ਜੁਗ ਜੁਗ ਜੀਣ
ਤੇ ਲੰਮੀ ਉਮਰ ਦੀਆˆ ਦੁਆਵਾˆ ਦਈ ਜਾ ਰਹੇ ਸਨ ।
ਤੇ ਇੱਕ ਦਿਨ
ਵਹਿੰਗੀ ਨੂੰ ਉਥੇ ਦੀ ਉਥੇ ਛੱਡ
ਸਰਵਣ ਸੱਚਮੁੱਚ ਹੀ ਭਗੌੜਾ ਹੋ ਗਿਆ ।
ਜਾਣ ਵੇਲੇ
ਉਸਨੇ ਮੋਹ ਮਨਫ਼ੀ ਨਹੀਂˆ ਕੀਤਾ
ਬਲਕਿ ਰਿਸ਼ਤਿਆˆ ਦੇ ਪੇਪਰ ‘ਤੇ ਕ੍ਹਾˆਟੇ ਮਾਰ
ਖ਼ਾਲੀ ਪਰਚਾ ਦੇ ਕੇ ਦੌੜ ਗਿਆ।
ਬੁੱਢੇ ਮਾˆ ਬਾਪ
ਉਸੇ ਥਾˆ ਉਸੇ ਵਹਿੰਗੀ ‘ਚ ਬੈਠੇ
ਉਡੀਕਦੇ ਰਹੇ ਕਿ
ਸਰਵਣ ਹੁਣ ਵੀ ਆਊ
ਹੁਣ ਵੀ ਆਊ
ਦਵਾਈ ਦੀਆˆ ਪੁੜੀਆˆ ਫੜਾਊ
ਤੇ ਅੱਖਾˆ ‘ਚ ਦਾਰੂ ਪਾਊ
ਪਰ ਸਰਵਣ ਨੇ ਨਾ ਆਉਣਾ ਸੀ
ਤੇ ਨਾ ਉਹ ਆਇਆ।
ਵਹਿੰਗੀ ‘ਚ ਬੈਠੇ ਮਾˆ ਬਾਪ
ਹੁਣ ਉਸ ਲਈ ਮੁਸਾਫ਼ਰ ਹੋ ਗਏ ਸਨ ।
ਖ਼ੈਰ!
ਮਾˆ ਨੇ ਹਿੰਮਤ ਕੀਤੀ
ਤੇ ਬਾਪ ਨੇ ਹੌਸਲਾ
ਵਹਿੰਗੀ ਨੂੰ ਟੋਹਿਆ
ਜੋ ਵੀ ਉਸ ਵਿੱਚ ਸੀ ਸੰਭਾਲਿਆ
ਤੇ ਵਕਤ ਦੇ ਕੰਧੇੜੇ ਚੜ੍ਹ
ਆਪਣੀ ਕੁੱਲੀ ‘ਚ ਵਾਪਸ ਪਰਤ ਆਏ ।
ਮਾˆ ਨੇ ਫਿਰ ਵੀ ਆਸੀਸ ਦਿੱਤੀ
ਹੱਛਾ ਸਰਵਣਾˆ!
ਜਿਥੇ ਵੀ ਰਹੇˆ ਰਾਜ਼ੀ ਰਹੇˆ
ਬੱਚਿਆˆ ਦਾ ਖ਼ਿਆਲ ਰੱਖੀˆ
ਪਿਉ ਨੇ ਕਿਹਾ
ਸਦਾ ਖੁਸ਼ੀਆˆ ਮਾਣੇ
ਸਾਡੀ ਚਿੰਤਾ ਨਾ ਕਰੀ
ਆਪਣਾ ਖ਼ਿਆਲ ਰੱਖੀˆ...
ਮਾˆ ਬਾਪ ਦੀ ਆਸੀਸ ਸਦਕਾ
ਰਿਜ਼ਕ ਵਿਹੂਣਾ ਸਰਵਣ
ਰਾਜ਼ੀ ਤਾˆ ਰਿਹਾ
ਪਰ ਪ੍ਰਦੇਸ ਬਾਰੇ
ਉਸਦੀਆˆ ਸਾਰੀਆˆ ਜ਼ਰਬਾˆ ਤਕਸੀਮਾˆ
ਲਘੁੱਤਮ ਮਹੱਤਮ ਗਲਤ ਹੋ ਗਏ
ਉਹ ਵਾਪਸ ਦੇਸ ਪਰਤ ਜਾਣਾ ਚਾਹੁੰਦਾ ਸੀ
ਮੁੜ ਵਹਿੰਗੀ ਦਾ ਬ੍ਹੋਝ ਹੰਡਾਉਣਾ ਚਾਹੁੰਦਾ ਸੀ
ਪਰ ਹੁਣ ਉਥੇ
ਨਾ ਉਹ ਵਹਿੰਗੀ ਸੀ
ਤੇ ਨਾ ਹੀ ਉਹ ਮੁਸਾਫ਼ਰ ......
-0-
|
|