Welcome to Seerat.ca
Welcome to Seerat.ca

ਸੁਖ਼ਨ ਸੁਰਜੀਤ ਪਾਤਰ ਦੇ/ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ

 

- ਸੁਰਜੀਤ ਪਾਤਰ

ਬਟਾਲਵੀ ਦੀ ਬਰਸੀ ਉਤੇ
ਸਿ਼ਵ ਕੁਮਾਰ ਬਟਾਲਵੀ ਦੀ ਯਾਦ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਾਂਬਾ

 

- ਹਰਜੀਤ ਅਟਵਾਲ

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਸਾਡਾ ਵੱਡਾ ਮੰਜਾ

 

- ਸੁਖਦੇਵ ਸਿੱਧੂ

ਸਾਡੀ ਬੀਬੀ-ਸਾਡੀ ਮਾਂ

 

- ਰਜਵੰਤ ਕੌਰ ਸੰਧੂ

40ਵੀਂ ਬਰਸੀ ਤੇ / ਸਿ਼ਵ ਤੇ ਮੈਂ

 

- ਬਲਬੀਰ ਮੋਮੀ

ਸੁਰ ਸਿ਼ੰਗਾਰ

 

- ਪੂਰਨ ਸਿੰਘ ਪਾਂਧੀ

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਇੱਕ ਹੋਰ ਚਾਰਦੀਵਾਰੀ

 

- ਸੁਖਬੀਰ

ਥੱਲੀ ਦੀ ਵਿਰਾਸਤ

 

- ਸੁਭਾਸ਼ ਰਾਬਰਾ

ਹਲਫ਼ੀਆ ਬਿਆਨ

 

- ਰਾਜਪਾਲ ਬੋਪਾਰਾਇ

ਸੁਰਾਲ

 

- ਅਮਰਜੀਤ ਟਾਂਡਾ

ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

 

- ਡਾ. ਰਵਿੰਦਰ ਕੌਰ ‘ਰਵੀ‘

ਅਥਰੂਆਂ ਦਾ ਦਿੱਤਾ ਦਰਦ

 

- ਬੇਅੰਤ ਗਿੱਲ ਮੋਗਾ

ਲੰਮੀ ਲੰਮੀ ਨਦੀ ਵਹੈ

 

- ਜੌਨ੍ਹ ਬਰਜਰ

ਕਤਲਗਾਹ

 

- ਵਰਿੰਦਰ

ਆਮ ਆਦਮੀ

 

- ਜਸਪ੍ਰੀਤ ਸਿੰਘ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਤੇਰੇ ਨਾਂ

 

- ਦਿਲਜੋਧ ਸਿੰਘ

ऐसे ही किसी दिन

 

- गाब्रिएल गार्सिया मार्केज

ਗ਼ਜ਼ਲ

 

- ਅਜੇ ਤਨਵੀਰ

ਕਾਮਾਗਾਟਾ ਮਾਰੂ

 

- ਵਰਿਆਮ ਸਿੰਘ ਸੰਧੂ

 

Online Punjabi Magazine Seerat


ਸੁਰਾਲ
- ਅਮਰਜੀਤ ਟਾਂਡਾ
 

 

ਮੈਂ ਓਦੋਂ ਅਜੇ ਚੌਥੀ ਜਮਾਤ ਚ ਪੜ੍ਹਦਾ ਸਾਂ ਤੇ ਮੇਰੀ ਵੱਡੀ ਤੋਂ ਛੋਟੀ ਭੈਣ ਹਰਜੀਤ ਪੰਜਵੀਂ ਕਰ ਚੁੱਕੀ ਸੀ ਖਬਰੇ-ਸਰਦੀਆਂ ਦੇ ਦਿਨ ਸਨ-ਇਹ ਗੱਲ ਕੋਈ 1963-64 ਦੀ ਹੋਣੀ ਆ-ਸਾਡੇ ਘਰ ਤੋਂ ਗੁਰਦੁਵਾਰਾ ਵੀ ਦੂਸਰੇ ਪਾਸੇ ਪੈਂਦਾ ਸੀ ਤੇ ਸਾਡੇ ਤਾਏ ਦਾ ਘਰ ਵੀ- ਵਿਚਕਾਰ ਇਕ ਤਾਂ ਕੁਝ ਕਬਰਾਂ ਪੈਂਦੀਆ ਸਨ ਤੇ ਇੱਕ ਕਮਲੀ ਰਹਿੰਦੀ ਸੀ-ਤੇ ਹੋਰ ਦੂਸਰੇ ਪਾਸੇ ਨਿਹੰਗ ਜੀਤ ਸਿੰਘ ਦਾ ਘਰ ਸੀ-
ਸਾਨੂੰ ਨਿੱਕੇ ਹੁੰਦਿਆਂ ਨਿਹੰਗ, ਕਮਲੀ ਤੇ ਕਬਰਾਂ ਤੋਂ ਏਨਾ ਡਰ ਲੱਗਦਾ ਹੁੰਦਾ ਸੀ ਕਿ ਪੁੱਛੋ ਹੀ ਨਾ-ਡਰਦੇ 2 ਕੋਲੋਂ ਦੀ ਲੰਘਿਆ ਕਰਦੇ ਸਾਂ-
ਕਮਲੀ ਤਾਂ ਜੇ ਕਿਤੇ ਦਿਨੇ ਵੀ ਟੱਕਰ ਜਾਂਦੀ ਸੀ ਤਾਂ ਸਾਡੇ ਰਾਹ ਚ ਜਾਂ ਘਰ ਕੋਲੌਂ ਦੀ ਲੰਘਦੀ ਏਨਾ ਕਮਲ ਘੋਟਦੀ ਸੀ –ਕਿ ਸਾਡੇ ਸਾਹ ਹੀ ਸੂਤੇ ਜਾਂਦੇ-ਉਹ ਤਾਂ ਖਾਣ ਨੂੰ ਪੈਂਦੀ ਸੀ-ਤੇ ਹਰ ਵੇਲੇ ਬੋਲੀ ਹੀ ਜਾਂਦੀ ਹੁੰਦੀ ਸੀ-ਦਿੱਲ ਕਰਦਾ ਹੁੰਦਾ ਸੀ ਕਿ ਇਹ ਬਲਾਅ ਜੇਹੀ ਟਲ ਜਾਵੇ ਜਾਂ ਜਲਦੀ 2 ਲੰਘ ਜਾਵੇ ਤਾਂ ਕਿ ਅਸੀਂ ਸਮੇਂ ਸਿਰ ਆਪਣੇ ਸਕੂਲ ਨੂੰ ਜਾਈਏ-ਓਧਰ ਮਾਸਟਰ ਚਮਨ ਲਾਲ ਕਿਹੜਾ ਘੱਟ ਸੀ-ਲੇਟ ਹੋਏ ਨਹੀਂ ਤਾਂ ਸ਼ਾਮਤ ਆਈ ਨਈ-ਜਾਂਦੇ ਹੀ ਸੋਟੀ ਕੱਢ ਲਿਆਉਂਦਾ ਹੁੰਦਾ ਸੀ-ਬੱਸ ਫਿਰ ਕੀ ਹੱਥ ਲਾਲ ਕਰ ਕੇ ਹੀ ਸਾਹ ਲੈਂਦਾ ਹੁੰਦਾ ਸੀ-ਕਈ ਵਾਰ ਤਾਂ ਲਗਦਾ ਸੀ ਕਿ ਖਬਰੇ ਇਸ ਜਲਾਦ ਤੋਂ ਖਹਿੜਾ ਛੁੱਟੂ-
ਹਾਂ ਸੱਚ ਸਾਡਾ ਸਕੂਲ ਵੀ ਨੇੜੇ ਦੇ ਜਾਣੀ ਨਾਲ ਲੱਗਦੇ ਪਿੰਡ ਚ ਪੈਂਦਾ ਸੀ-ਤੇ ਰਸਤਾ ਵੀਿ ਕੋਈ ਹੋਰ ਨਹੀਂ ਸੀ-ਕਿ ਅਸੀਂ ਅਰਾਮ ਨਾਲ ਗੱਲਾਂ ਕਰਦੇ 2 ਲੰਘ ਜਾਈਏ-

ਨਿਹੰਗ ਜੀਤ ਸਿੰਘ ਦਾ ਘਰ, ਕਮਲੀ ਦਾ ਘਰ ਤੇ ਕਬਰਾਂ ਹਰ ਪਾਸੇ ਸਾਡੇ ਰਸਤੇ ਰੋਕਦੀਆਂ ਸਨ-ਰੋਜ ਸਕੂਲ ਵੀ ਜਾਣਾ ਹੁੰਦਾ ਸੀ- ਕਦੇ ਤਾਈ ਦੇ ਘਰ ਵੀ ਜਾਣ ਨੂੰ ਦਿੱਲ ਕਰ ਆਉਂਦਾ-ਜਾਂ ਸੰਗਰਾਂਦ ਵੇਲੇ ਗੁਰਦੁਵਾਰੇ ਵੀ ਬੀਜੀ ਨਾਲ ਚਲੇ ਜਾਂਦੇ-ਬੀਜੀ ਇੱਕ ਥਾਲੀ ਚ ਦਾਣੇ ਲੈ ਕੇ ਜਾਂਦੀ ਤੇ 2-3 ਜਣਿਆਂ ਦਾ ਭਾਈ ਪਰਸ਼ਾਦ ਵੀ ਪਾ ਦਿੰਦਾ-ਜੋ ਅਸੀਂ ਠੰਡਾ ਹੋਇਆ ਬੜੇ ਸੁਆਦ 2 ਨਾਲ ਖਾਂਦੇ।
ਅਸੀਂ ਸਾਰੇ ਨਿਆਣੇ, ਜਿਨ੍ਹਾਂ ਨੂੰ ਨਿਹੰਗਾਂ, ਕਮਲਿਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ, ਇਹਨਾਂ ਰਾਹਾਂ ਵਿਚੋਂ ਦੀ ਕਿਸੇ ਸਿਆਣੇ ਤੋਂ ਵਗੈਰ ਲੰਘਣ ਤੋਂ ਬਹੁਤ ਡਰ ਲਗਦਾ ਸੀ-ਜਾਣੀ ਮੌਤ ਨਾਲ ਮੇਲ ਮਿਲਾਪ ਵਾਲੀ ਗੱਲ ਸੀਂ। ਪਰ ਮੁਸ਼ਕਲ ਇਹ ਸੀ ਕਿ ਦਿਨੇ ਇਕ ਦੋ ਵੇਲੇ ਸਾਨੂੰ ਤਾੲੀਿ ਦੇ ਘਰ, ਸਕੂਲ ਤਾਂ ਰੋਜ਼, ਜਾਂ ਫਿਰ ਭਾਈ ਨੂੰ ਰੋਟੀ ਦੇਣ ਤਾਂ ਜ਼ਰੂਰ ਹੀ ਜਾਣਾ ਪੈਂਦਾ ਸੀ ਤੇ ਸਾਡੀ ਹਾਲਤ ਹਰ ਰੋਜ਼ ਇਕ ਵੱਡੀ ਆਫ਼ਤ ਨੂੰ ਸਰ ਕਰਨ ਵਾਲੀ ਹੁੰਦੀ ਸੀ। ਏਦਾਂ ਸਮਝਣਾਂ ਕਿ ਅੱਜ ਬਚ ਕੇ ਘਰ ਆ ਗਏ ਆਂ, ਕੱਲ ਦਾ ਪਤਾ ਨਈ। ਵੈਸੇ ਤਾਂ ਅਸੀਂ ਘਰੋਂ ਪੂਰਾ ਹੌਂਸਲਾ ਕਰ ਕੇ ਤੁਰ ਪੈਂਦੇ, ਪਰ ਜਦ ਨਿਹੰਗ, ਕਮਲੀ ਦਾ ਘਰ ਕੁਝ ਦੂਰੀ ਤੇ ਰਹਿ ਜਾਂਦਾ ਤਾਂ ਇਥੋਂ ਦੀ ਲੰਘਣ ਲੱਗੇ ਡਰੇ ਹੋਏ ਕਬੂਤਰਾਂ ਵਾਂਗ ਅੱਖਾਂ ਮੀਟ ਲੈਂਦੇ ਜਾਂ ਖੜ੍ਹੋ ਕੇ ਆਸੇ-ਪਾਸੇ ਤੱਕਣ ਲੱਗ ਜਾਂਦੇ, ਤਾਂ ਜੁ ਕੋਈ ਲੰਘਦੇ ਵੜ੍ਹਦੇ ਸਿਆਣੇ ਦੀ ਓਟ ਲਈ ਜਾਵੇ –ਤਾਂ ਕਿ ਇਹ ਮੁਸੀਬਤ ਤੋਂ ਛੁੱਟਕਾਰਾ ਪਾਉਣ ਜੋਗੇ ਹੋ ਜਾਈਏ ਤੇ ਘਰ ਸਹੀ ਸਲਾਮਤ ਪਹੁੰਚ ਜਾਈਏ।

ਕਈ ਵਾਰ ਬੀਜੀ ਨੇ ਇਹ ਵੀ ਕਹਿਣਾ ਕਿ ਏਨਾ ਚਿਰ ਕਿਉਂ ਲਾਇਆ ਤਾ ਅਸੀਂ ਦੱਸਣਾਂ ਕਿ ਅੱਜ ਬੀਜੀ ਫੇਰ ਨਿਹੰਗ ਘਰ ਸੀ। ਤੇ ਇਸ ਗੱਲ ਦਾ ਉਸ ਨੂੰ ਵੀ ਅਹਿਸਾਸ ਹੁੰਦਾ ਸੀ ਕਿ ਇਹ ਡਰ ਸਾਰੇ ਪਿੰਡ ਚ ਓਹਨੇ ਪਾਇਆ ਹੋਇਆ ਸੀ-ਇੱਕ ਉਹ ਹਰ ਵੇਲੇ ਕੋਲ ਹੱਥਿਆਰ ਰੱਖਦਾ ਹੁੰਦਾ ਸੀ-ਤੇ ਇੰਜ਼ ਲੱਗਦਾ ਹੁੰਦਾ ਸੀ ਕਿ ਇਹ ਕਿਤੇ ਹੁਣੇ ਨਾ ਬੱਕਰੇ ਆਂਗ ਝਟਕਾ ਦੇਵੇ। ਉਹ ਹੈ ਵੀ ਬਹੁਤ ਨਿਡਰ ਸੀ ਤੇ ਓਹਦਾ ਚਿਹਰਾ ਏਨਾ ਡਰਾਉਣਾ ਸੀ ਕਿ ਪੁੱਛੋ ਨਾ-ਹਰ ਵੇਲੇ ਕੁਝ ਨਾ ਕੁਝ ਬੋਲਦਾ ਹੀ ਰਹਿੰਦਾ ਸੀ ਤੇ ਕਦੇ ਵੀ ਚੈਨ ਅਰਾਮ ਨਾਲ ਨਹੀ ਸੀ ਬੈਠਦਾ। ਪਿੰਡ ਵਿਚ ਦੀ ਏਧਰ ਓਧਰ ਦੀ ਲੰਘਦਾ ਤਾਂ ਲੋਕ ਰਾਹ ਛੱਡ ਜਾਦੇ ਤਾਂ ਕਿ ਕਮਲਾ ਕਿਤੇ ਸੱਟ ਪੇਟ ਹੀ ਨਾ ਲਾ ਦੇਵੇ-ਓਹਦਾ ਜਾਣਾ ਵੀ ਕੀ ਸੀ-

ਜਦੋਂ ਕੋਈ ਸਿਆਣਾ ਨਾਲ ਹੁੰਦਾ ਜਾਂ ਦਿਨ ਹੁੰਦਾ ਫਿਰ ਤਾਂ ਅਸੀਂ ਇਹਨਾਂ ਘਰਾਂ ਕੋਲੋਂ ਦੀ ਆਮ ਲੰਘ ਜਾਇਆ ਕਰਦੇ ਸਾਂ-ਪਰ ਜੇ ਕਿਤੇ ਹਨੇਰਾ ਹੋ ਜਾਣਾ ਤਾਂ ਇਹੀ ਰਾਹ ਜੋ ਤਕਰੀਬਨ 15-20 ਮਿੰਟਾਂ ਦਾ ਹੁੰਦਾ ਸੀ-ਸਾਡੇ ਲਈ ਕਈ ਕੁਹਾਂ ਬਣ ਜਾਂਦਾ-ਉੱਤੋਂ ਡਰ ਏਨਾ ਹੁੰਦਾ ਸੀ ਕਿ ਪੁੱਛੋ ਨਾ-
ਇੰਜ ਲਗਦਾ ਹੁੰਦਾ ਸੀ ਕਿ ਹੁਣ ਵੀ ਕਮਲੀ ਅੰਦਰੋਂ ਨਿਕਲੀ ਕਿ ਨਿਕਲੀ-ਜਿਵੇਂ ਉਹ ਸਾਨੂੰ ਹੀ ਉਡੀਕਦੀ ਆ-ਤੇ ਹੁਣੇ ਹੀ ਦੋਨਾਂ ਨੂੰ ਕੱਚਿਆਂ ਚੱਬ ਜਾਵੇਗੀ- ਏਹੀ ਭੈਅ ਨਿਹੰਗ ਜੀਤ ਸਿੰਘ ਦੇ ਘਰ ਕੋਲੋਂ ਲੰਘਣ ਵੇਲੇ ਹੁੰਦਾ ਸੀ-
ਹਾਂ ਸੱਚ ਹੋਰ ਦੱਸਣਾਂ ਤਾਂ ਮੈਂ ਭੁੱਲ ਹੀ ਗਿਆ ਕਿ ਸਾਡੇ ਆਪਣੇ ਘਰ ਵੀ ਇੱਕ ਬੀਜੀ ਨੇ ਵੱਡੇ ਵਡੇਰਿਆਂ ਦੀ ਮਟੀ ਬਣਾਈ ਹੋਈ ਸੀ-ਓਸ ਕੋਲੋਂ ਵੀ ਨਿੱਤ ਭੈਅ ਰਹਿੰਦਾ ਸੀ ਪਰ ਓਹ ਡਰ ਏਨਾ ਨਹੀਂ ਸੀ ਜਿੰਨਾ ਆ ਪਿੰਡ ‘ਚ ਗੰਦੀਆਂ ਬਲਾਵਾਂ ਤੋਂ-ਕਈ ਵਾਰ ਤਾਂ ਬੀ ਜੀ ਨੂੰ ਕਹਿਣਾ ਕਿ ਉਹ ਸਾਨੂੰ ਕਮਲੀ ਦਾ ਘਰ ਟਪਾ ਆਵੇ-ਤੇ ਅਗਾਂਹ ਅਸੀਂ ਆਪੇ ਚਲੇ ਜਾਵਾਂਗੇ।

ਇੱਕ ਮੇਰੀ ਭੈਣ ਰਾਤ ਨੂੰ ਇਹੋ ਜੇਹੀਆਂ ਕਹਾਣੀਆਂ ਸਣਾਉਂਦੀ ਹੁੰਦੀ ਸੀ ਕਿ ਰੱਬ 2 ਕਰ ਕੇ ਹੀ ਰਾਤ ਨਿਕਲਦੀ ਸੀ-ਜਾਂ ਕਿ ਕੋਈ ਦਿਓ ਨਾ ਖਾ ਜਾਵੇ ਰਾਤ ਵਾਲਾ ਜੋ ਕਹਾਣੀ ਚ ਭੈਣ ਨੇ ਦੱਸਿਆ ਸੀ-
ਕਦੇ 2 ਸਾਡੀ ਭੂਆ ਰੁੜ੍ਹਕੇ ਵਾਲੀ ਆ ਜਾਂਦੀ-ਉਹ ਤਾਂ ਵਹਿਮਾਂ ਭਰਮਾਂ ਦੀ ਪੂਰੀ ਪੰਡ ਸੀ-ਨਿਆਣਿਆਂ ਨੂੰ ਦਲਾਸਾ ਤਾਂ ਕੀ ਓਹਨੇ ਦੇਣਾ ਸਗੋਂ ਦਿਓਆਂ, ਡੈਣਾਂ ਦੀਆਂ ਕਹਾਣੀਆਂ ਸੁਣਾ 2 ਸਾਨੂੰ ਪਾਥੀਆਂ ਵਾਲੇ ਅੰਦਰ ਜਾਣਾ ਵੀ ਮਨ੍ਹਾ ਕਰ ਦਿੰਦੀ ਸੀ-ਕਈ ਵਾਰ ਤਾਂ ਅਸੀਂ ਬਾਲਣ ਜਾਂ ਪਾਥੀਆਂ ਦਾ ਟੋਕਰਾ ਏਦਾਂ ਨੇਰ੍ਹੇ ਹੋਏ ਲੈ ਕੇ ਪਰਤਦੇ ਜਿਵੇਂ ਕਿ ਬਹੁਤ ਵੱਡੀ ਜੰਗ ਜਿੱਤ ਕੇ ਵਾਪਸ ਆਏ ਹੋਈਏ-

ਭੂਆ ਨੇ ਕਹਿਣਾ ਇਹ ਸੱਭ ਕੁਝ ਹੈਗਾ ਆ- ਕਿਤੇ ਹੱਥ ਨਾ ਆ ਜਾਇਓ-ਜੇ ਡਰ ਲੱਗੇ ਤਾਂ ਵਾਹਿਗੁਰੂ 2 ਕਹਿ ਕੇ ਕੋਲੋਂ ਦੀ ਲੰਗ ਜਾਇਆ ਕਰੋ-
ਗੱਲ ਕੀ ਅਸੀਂ ਰਾਹ ਚੋਂ ਬੂਝਿਆਂ ਕੋਲੋਂ ਦੀ ਲੰਘਣਾਂ ਸੱਪ, ਨਿਓਲੇ, ਕਿਤੇ ਛੁਪੀ ਹੋਈ ਕਮਲੀ ਦਾ ਡਰ ਜਾਂ ਕਿਤੇ ਨਿਹੰਗ ਨਾ ਆਉਂਦਾ ਹੋਵੇ-ਇਹੀ ਸਾਡੀ ਜਾਨ ਦੇ ਖੌਅ ਬਣੇ ਹੋਏ ਸਨ-
ਤੇ ਰਹਿੰਦਾ ਖੂੰਹਦਾ ਸਾਡਾ ਸਾਹ ਰਸਤੇ ਚ ਬਣੀਆਂ ਕਬਰਾਂ ਨੇ ਸੂਤਿਆ ਪਿਆ ਸੀ-ਜਿੱਥੇ ਇੱਕ ਸਾਧ ਰਹਿੰਦਾ ਸੀ ਜੋ ਏਦਾਂ ਦਾ ਸੀ ਕਿ ਪੂਰਾ ਦੇਅ ਹੀ ਲੱਗਦਾ ਸੀ-ਹਰਾ ਜੇਹਾ ਜਾਂ ਗੇਰੂ ਰੰਗਾ ਚੋਲਾ ਪਾਕੇ ਓਹ ਹਰ ਵੇਲੇ ਜਾਂ ਤਾਂ ਪਿੰਡ ਚ ਗੇੜਾ ਦਿੰਦਾ ਰਹਿੰਦਾ ਜਾਂ ਖਾ ਪੀ ਕੇ ਕਬਰ ਦੇ ਨਾਲ ਕੁੰਭ ਕਰਨ ਵਾਂਗ ਸੁੱਤਾ ਰਹਿੰਦਾ-ਕੋਲੋਂ ਦੀ ਲੰਘਦਿਆਂ ਵੜ੍ਹਦਿਆਂ ਏਦਾਂ ਲਗਦਾ ਸੀ ਕਿ ਕਿਤੇ ਇਹ ਜਾਗਦਾ ਨਾ ਹੋਵੇ-ਹਾਂ ਜੇ ਕਿਤੇ ਕਬਰ ਤੇ ਸੁੱਤਾ ਵੀ ਪਿਆ ਹੁੰਦਾ ਸੀ ਤਾਂ ਅਸੀਂ ਸਕੂਲ ਦੇ ਬੱਚੇ ਇੱਕ 2 ਕਰਕੇ ਏਦਾਂ ਛ਼ੂਟਾਂ ਬੰਨ੍ਹ ਕੇ ਲੰਘਦੇ ਨੇੜਿਓਂ ਜਿਵੇਂ ਗੋਲੀ ਲੰਘਦੀ ਆ-

ਸਾਡੇ ਦਿੱਲ ਚ ਹੁੰਦਾ ਸੀ-ਕਿ ਆਹ ਲੋਕ ਤਾਂ ਬਿਨ ਭੈਅ ਹੀ ਲੰਘਦੇ ਨੇ ਇਹਨਾਂ ਨੂੰ ਤਾਂ ਕਦੇ ਨਹੀਂ ਕੁਝ ਹੁੰਦਾ-
ਏਸੇ ਲੲੀਿ ਅਸੀਂ ਕਈ ਵਾਰ ਨਿਹੰਗ ਜਾਂ ਕਮਲੀ ਦੇ ਘਰ ਕੋਲੋਂ ਦੀ ਲੰਘਣ ਲਈ ਕਿਸੇ ਸਿਆਣੇ ਬੁੜ੍ਹੇ ਬੁੜੀ ਨੂੰ ਏਧਰੋਂ ਘਰ ਵੱਲ ਜਾਣ ਲਈ ਉਡੀਕਦੇ ਰਹਿੰਦੇ-

ਇੱਕ ਦਿਨ ਦੀ ਗੱਲ ਆ ਕਿ ਸਾਨੂੰ ਕਿਸੇ ਨੇ ਕਹਿ ਦਿਤਾ ਕਿ ਨਿਹੰਗ ਜੀਤ ਸਿੰਘ ਅੱਜ ਘਰ ਆ ਤੇ ਅਸੀਂ ਕਿੰਨਾ ਚਿਰ ਸਕੂਲ ਵਾਲੇ ਪਾਸੇ ਬੈਠ ਕੇ ਉਡੀਕਦੇ ਰਹੇ ਕਿ ਇਹ ਕਿਤੇ ਚਲਾ ਜਾਵੇ ਤੇ ਅਸੀਂ ਘਰ ਕੋਲੋਂ ਦੀ ਲੰਘ ਜਾਈਏ। ਪਰ ਕਈ ਵਾਰ ਜਿ਼ੰਦਰਾ ਨਹੀਂ ਵੀ ਸੀ ਲੱਗਾ ਹੁੰਦਾ-ਤੇ ਹਾਂ ਉਹ ਕਮਲਾ ਓਦਾਂ ਵੀ ਘਰ ਖੁੱਲ੍ਹਾ ਛੱਡ ਜਾਂਦਾ ਸੀ ਜਾਂ ਬੂਹਾ ਨਹੀਂ ਸੀ ਭੇੜ੍ਹ ਕੇ ਜਾਂਦਾ-ਇਹ ਸਾਰਾ ਕੁਝ ਦੇਖ ਕੇ ਅਸੀਂ ਦੂਸਰੇ ਪਾਸਿਓਂ ਦੀ ਲੰਘਣ ਦੀ ਕੋਸਿ਼ਸ ਕਰਨੀ ਤਾਂ ਦੂਸਰੇ ਪਾਸੇ ਕਮਲੀ ਦਾ ਘਰ ਹੁੰਦਾ ਸੀਿ-ਇੰਜ਼ ਸਾਡੇ ਸਾਰੇ ਪਾਸੇ ਡਰ ਖੌਫ ਹੀ ਛਾਇਆ ਰਹਿੰਦਾ-

ਕਈ ਵਾਰ ਤਾਂ ਸਾਨੂੰ ਖੜ੍ਹੇ ਡਰੇ ਦੇਖ ਕੇ ਕਿਸੇ ਸਿਆਣੇ ਨੇ ਕਹਿਣਾ ਤੁਸੀਂ ਕਿਉਂ ਖੜ੍ਹੇ ਹੋ ਏਥੇ ਤਾਂ ਅਸੀਂ ਆਪਣੇ ਡਰੇ ਹੋਣ ਦਾ ਕਾਰਨ ਦੱਸਣਾਂ ਤਾਂ ਓਹਨੇ ਸਾਨੂੰ ਇਹਨਾਂ ਬਲਾਵਾਂ ਦੇ ਘਰ ਕੋਲੋਂ ਦੀ ਪਾਰ ਲੰਘਾਉਣਾ-ਘਰ ਜਾ ਕੇ ਸੁੱਖ ਦਾ ਸਾਹ ਲੈਂਦੇ ਹੁੰਦੇ ਸੀ ਅਸੀਂ-ਜਾਂ ਸਮਝਣਾ ਕਿ ਅੱਜ ਤਾਂ ਬਚ ਕੇ ਆ ਗਏ-ਪਰ ਦੂਸਰੇ ਦਿਨ ਦਾ ਫਿਰ ਫਿਕਰ ਪਿਆ ਰਹਿੰਦਾ ਸੀ-
ਜੀਤ ਸਿੰਘ ਨਿਹੰਗ ਤਾਂ ਕੱਲਾ ਹੀ ਗੁਰਦਵਾਰੇ ਆਕੇ ਸ਼ੋਰ ਮਚਾ ਦਿੰਦਾ ਸੀ ਕਿ ਕਿਸੇ ਤੋਂ ਨਹੀਂ ਸੀ ਥੰਮਿਆ ਜਾਂਦਾ-ਸਾਰੇ ਓਹਦੇ ਅੱਗੇ ਹੱਥ ਜੋੜ੍ਹ 2 ਬਾਹਰ ਮਸਾਂ ਤੋਰਦੇ ਸਨ।

ਇੱਕ ਵਾਰ ਉਹ ਇੱਕ ਭੋਰਾ ਬਣਾ ਕੇ ਲੈ ਆਇਆ ਤੇ ਦੂਸਰੇ ਰਾਹ ਚ ਜਾ ਰੱਖਿਆ-ਸਾਡਾ ਜਿਹੜਾ ਰਾਹ ਸੁੱਖ ਦਾ ਬਚਿਆ ਸੀ ਓਹ ਵੀ ਓਹਨੇ ਜਾ ਕੇ ਰੋਕ ਲਿਆ ਸੀ-ਭੋਰੇ ਦਾ ਬੂਹਾ ਦੂਸਰੇ ਪਾਸੇ ਹੁੰਦਾ ਸੀ ਤੇ ਇਹ ਵੀ ਨਹੀਂ ਸੀ ਪਤਾ ਲਗਦਾ ਕਿ ਉਹ ਕਿਤੇ ਅੰਦਰ ਹੀ ਨਾ ਹੋਵੇ।
ਕਈ ਵਾਰ ਤਾ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਕਿ ਇਹ ਸਾਲਾ ਮਰ ਕਿਉਂ ਨਹੀਂ ਜਾਂਦਾ –ਸੱਚ ਨਾਲ ਓਹਨੇ ਤਾਂ ਸਾਡੇ ਸਾਹ ਏਦਾਂ ਸੂਤੇ ਸਨ ਕਿ ਪੁੱਛੋ ਨਾ –ਸਾਡਾ ਜੀਣਾ ਦੁੱਭਰ ਕੀਤਾ ਪਿਆ ਸੀ ਰਾਤ ਦਿਨ-ਦੂਸਰੀ ਕਮਲੀ ਨਹੀਂ ਸੀ ਕਿਤੇ ਦਫ਼ਾ ਹੁੰਦੀ-ਕਈ ਵਾਰ ਤਾਂ ਅਸੀਂ ਗੁਰਦੁਵਾਰੇ ਇਹੀ ਅਰਦਾਸ ਕਰਕੇ ਆਉਂਦੇ ਕਿ ਹੇ ਰੱਬਾ-ਇੱਕ ਤਾਂ ਕਮਲੀ ਕਿਤੇ ਟੋਰ ਜਾਂ ਚੱਕ ਲੈ ਤੇ ਨਾਲੇ ਇਹ ਜੀਤ ਸਿੰਘ ਨਿਹੰਗ ਮਰ ਜਾਵੇ ਅੱਜ ਹੀ-
ਤੀਸਰਾ ਇਹ ਦਿਲ ਚ ਹੁੰਦਾ ਸੀ ਕਿ ਕਬਰ ਵਾਲਾ ਸਾਧ ਪਿੰਡ ਚੋਂ ਜਾਂ ਤਾਂ ਕੱਢਿਆ ਜਾਵੇ ਜਾਂ ਫਿਰ ਇਹ ਵੀ ਸੁੱਤਾ ਹੀ ਰਹਿ ਜਾਵੇ ਕਿਸੇ ਦਿਨ--

ਇੱਕ ਸਾਨੂੰ ਜੇ ਕੋਈ ਪਿੰਡ ‘ਚ ਬੁੜਾ ਬੁੜੀ ਸਵਰਗ ਸੁਧਾਰ ਜਾਂਦਾ ਤਾਂ ਓਸ ਘਰ ਤੋਂ ਡਰ ਲੱਗਣ ਲੱਗ ਜਾਂਦਾ ਸੀ ਤੇ ਸੁਪਨੇ ‘ਚ ਰੋਜ਼ ਓਹੀ ਬੁੜਾ ਬੁੜੀ ਆਉਣ ਲੱਗ ਜਾਂਦੇ ਸਨ-ਓਸ ਵੇਲੇ ਅੱਖ ਖੁੱਲ੍ਹ ਜਾਣੀ ਤੇ ਨੀਂਦ ਨਾ ਆਉਣੀ-ਲੱਗਦਾ ਹੁੰਦਾ ਸੀ ਕਿ ਓਹੀ ਬੁੜਾ ਬੁੜੀ ਸਰ੍ਹਾਣੇ ਹੀ ਖੜ੍ਹੇ ਹਨ ਤੇ ਉਹ ਸਾਨੂੰ ਖਾ ਜਾਣਗੇ-ਜਾਂ ਕਹਿਣਗੇ ਕਿ ਸਾਡੇ ਨਾਲ ਚੱਲ-

ਕਈ 2 ਰਾਤਾਂ ਕੀ ਰੋਜ਼ ਹੀ ਅਸੀਂ ਬਾਤਾਂ ਸੁਣ 2 ਰਾਤ ਲੰਘਾਉਣੀ । ਜੇ ਦੇਖਿਆ ਜਾਵੇ ਓਧਰ ਬਾਤਾਂ ਚ ਕਿਹੜੀ ਕੋਈ ਏਹੋ ਜੇਹੀ ਗੱਲ ਹੁੰਦੀ ਸੀ ਜਿਹੜੀ ਸਾਡੇ ਡਰ ਦਾ ਹੱਲ ਹੁੰਦੀ-ਭੈਣ ਜਾਂ ਦਾਦੀ ਨਾਨੀ ਨੇ ਦਿਓਆਂ, ਭੂਤਾਂ ਪਰੇਤਾਂ ਦੀ ਕਹਾਣੀਆਂ ਸੁਣਾ 2 ਓਦਾਂ ਸਾਡੇ ਹੌਸਲੇ ਬੁਲੰਦ ਕੀਤੇ ਪਏ ਸੀ-ਜਾਣੀ ਸਾਨੂੰ ਹੋਰ ਡਰਾਇਆ ਪਿਆ ਸੀ-ਪਤਾ ਲੱਗਦਾ ਨਹੀਂ ਸੀ ਕਿ ਇਹ ਜਿ਼ੰਦਗੀ ਨਿੱਕਲੂ ਤੇ ਨਿੱਕਲੂ ਕਿੱਦਾਂ-ਨਾ ਤਾਂ ਵਾਹਿਗ੍ਰੁਰੂ 2 ਕੀਤਿਆਂ ਕੁਝ ਬਣਦਾ ਸੀ ਤੇ ਨਾ ਹੀ ਰੱਬ 2-ਪੂਰੇ ਜੱਭ ‘ਚ ਹਰ ਵੇਲੇ ਫ਼ਸੇ ਰਹਿੰਦੇ ਸਾਂ-

ਪਿੰਡ ਤੋਂ ਦੂਰ ਜੇ ਕਿਤੇ ਕਬਰਾਂ ਵੱਲ ਪਸੂ ਚਾਰਨ ਚਲੇ ਜਾਣਾ ਤਾਂ ਸਾਰੇ ਪਿੰਡ ਦੇ ਪਰਲੋਕਪੁਰੀ ਟੁਰ ਗਏ ਚੇਤੇ ਆ ਜਾਣੇ-ਓਥੇ ਪਈਆਂ ਚਿਰਾ ਦੀਆਂ ਸੁਆਵਾਂ ਤੋਂ ਹੀ ਡਰ ਲੱਗੀ ਜਾਂਦਾ ਹੁੰਦਾ ਸੀ –ਇੱਕ ਤਾਂ ਪਸੂਆਂ ਨੇ ਅਗਾਂਹ ਨਾ ਤੁਰਨਾ ਚਰੀ ਜਾਣਾ ਤੇ ਦੂਸਰਾ ਸਾਡੇ ਭੱਖੜਿਆਂ ਨੇ ਪੈਰਾਂ ‘ਚ ਲੱਗਣੋਂ ਨਾ ਹਟਣਾ ਤੀਸਰਾ ਇਹ ਡਰ ਹੋਣਾ ਕਿ ਮਰੀ ਕੋਈ ਬੁੱਢੀ ਜਾ ਬੁੱਢਾ ਹੀ ਨਾ ਉੱਠ ਕੇ ਗਲ ਦੱਬ ਦੇਵੇ-ਏਸੇ ਡਰ ਚ ਅਸੀਂ ਪਸੂਆਂ ਨੂੰ ਜਲਦੀ 2 ਕੁੱਟ 2 ਕਬਰਾਂ ਵਿਚੋਂ ਦੀ ਜਾਂ ਕੋਲੋਂ ਦੀ ਮਾਰ 2 ਕੇ ਭਜਾਉਣਾ-ਅਸਲ ਚ ਘਾਹ ਕਬਰਾਂ ਚ ਜਿ਼ਆਦਾ ਹੁੰਦਾ ਸੀ-ਕਿਉਂਕਿ ਓਥੇ ਤਾਂ ਕੋਈ ਤਕੜਾ ਹੀ ਮਾਈ ਦਾ ਲਾਲ ਪਸੂ ਡੰਗਰ ਲੈ ਕੇ ਵੜ੍ਹਦਾ ਸੀ- ਅਸੀਂ ਤਾਂ ਪੜ੍ਹਾਕੇ ਸਦਾ ਡਰਦੇ ਹੀ ਰਹਿੰਦੇ ਸੀ-ਜਾਂ ਫਿਰ ਅਸੀਂ ਓਸ ਮੁੰਡੇ ਨਾਲ ਪਸੂ ਚਾਰਨੇ ਜਿਹੜਾ ਹੱਟਾ ਕੱਟਾ ਜਾਂ ਇਹਨਾਂ ਚੀਜ਼ਾਂ ਤੋਂ ਨਹੀਂ ਸੀ ਡਰਦਾ ਹੁੰਦਾ-ਓਹਨੇ ਬਥੇਰਾ ਕਹਿਣਾ ਕਿ ਦੱਸੋ ਕਿਹੜੀ ਕਬਰ ਦੀ ਸੁਆਹ ਉਡਾ ਕੇ ਵਿਖਾਂਵਾਂ ਪਰ ਸਾਡਾ ਹੀਆ ਹੀ ਨਹੀਂ ਸੀ ਪੈਂਦਾ ਕਿ ਅਸੀਂ ਵੀ ਹਰੀ ਸਿੰਘ ਨਲੂਏ ਦੇ ਪੁੱਤ ਬਣਨ ਦਾ ਢਕੌਂਚ ਰਚਦੇ- ਸਾਨੂੰ ਤਾਂ ਬਸ ਏਨਾ ਹੀ ਹੁੰਦਾ ਸੀ ਕਿ ਅੱਜ ਅਸੀਂ ਪਸੂ ਰਜ਼ਾ ਲਏ ਹਨ ਕਾਹਲੀ 2 ਚ ਤੇ ਨਾਲ ਸਾਡੇ ਮੀਤਾ ਹੁੰਦਾ।

ਦਿਵਾਲੀ ਦਾ ਦਿਨ ਸੀ। ਸਾਡੀ ਇਹ ਪੱਕੀ ਡਿਊਟੀ ਹੁੰਦੀ ਸੀ ਕਿ ਗੁਰਦੁਵਾਰੇ,ਕਬਰਾਂ, ਤੇ ਨੇੜੇ ਦੀ ਸਾਧ ਦੀ ਕਬਰ ਤੇ ਦੀਵਾ ਜਗਾ ਕੇ ਆਉਣਾ। ਕਦੇ 2 ਤਾਂ ਮੈਂ ਦਿਨੇ ਦਿਨੇ ਹੀ ਇਹ ਫ਼ਾਹਾ ਜੇਹਾ ਵੱਢ ਆਉਂਦਾ ਪਰ ਕਈ ਵਾਰ ਸਾਨੂੰ ਦੇਰ ਹੋ ਜਾਂਦੀ-ਬੀਜੀ ਨੇ ਕਹਿਣਾ ਕਿ ਅਜੇ ਹਨ੍ਹੇਰਾ ਨਹੀਂ ਹੋਇਆ ਤਾਂ ਤੂੰ ਅਜੇ ਠਹਿਰ ਜਾ-ਗੱਲ ਕੀ ਓਹ ਸ਼ਾਮ ਸਾਡੇ ਲਈ ਕਹਿਰ ਵਾਲੀ ਹੁੰਦੀ ਸੀ ਤੇ ਅਸੀਂ ਪੂਰਾ ਦਿੱਲ ਕੈਮ ਕਰੀ ਜਾਣਾ ਜਾਣ ਲਈ-ਕੱਪੜੇ ਨਵੇਂ ਪਾ ਲੈਣੇ-ਕਿ ਸ਼ਾਇਦ ਅੱਜ ਅਸੀਂ ਏਦਾਂ ਹੀ ਸਾਰਾ ਕਾਰਜ਼ ਨੇਪਰੇ ਚਾੜ੍ਹ ਆਈਏ-ਪਰ ਜਿਉਂ ਜ਼ਰਾ ‘ਨੇਰ੍ਹਾ ਜੇਆ ਹੋਣਾ ਤਾਂ ਅਸੀਂ ਹੋਰ ਥਰ 2 ਕੰਬਣ ਲੱਗ ਜਾਣਾ-ਕਈ ਵਾਰ ਰਸਤੇ ਚ ਹੱਥੋਂ ਡੱਬੀ ਦੀਵਾ ਜਾਂ ਤੇਲ ਹੀ ਡਿਗ ਡੁੱਲ੍ਹ ਜਾਣਾ-ਫੇਰ ਓਥੋਂ ਜਾ ਕੇ ਜਗਦੇ ਦੀਵਿਆਂ ਚੋਂ ਜਾਂ ਫਿਰ ਕਿਸੇ ਦੀ ਬੱਤੀ ਲੈ ਕੇ ਕੰਮ ਸਾਰਨਾ-ਓਹ ਦਿਨ ਸਾਡੇ ਵਰਗੇ ਯੋਧਿਆਂ ਲਈ ਕਿਸੇ ਵੱਡੀ ਜੰਗ ਨੂੰ ਜਿੱਤਣ ਵਾਲਾ ਹੁੰਦਾ ਸੀ-
ਅਸੀਂ ਦੋਵੇਂ ਭੈਣ-ਭਰਾ ਵੀ ਕਈ ਵਾਰ ਏਸ ਜੰਗ ਦੇ ਰਾਹ ਵਿਚ ਦੀ ਲੰਘਦੇ ਤੇ ਉਹ ਮੈਨੂੰ ਕੋਈ ਨਾ ਕੋਈ ਗੱਲ ‘ਚ ਪਾ ਲੈਂਦੀ-ਉਹ ਪਤਾ ਤੈਨੂੰ ਜਦੋਂ ਆਪਾਂ ਨਾਨਕੀ ਗਏ ਸੀ ਤੇ ਮਾਂ ਨੇ ਇੱਕ ਬਾਤ ਸੁਣਾਈ ਸੀ-
ਮੈਂ ਹਾਂ 2 ਕਰਦੇ ਨੇ ਹੁੰਗਾਰਾ ਦੇਈ ਜਾਣਾ-ਪਰ ਓਧਰ ਜਦੋਂ ਹੀ ਨਿਹੰਗ ਦਾ ਘਰ ਜਾਂ ਕਮਲੀ ਦਾ ਰਾਹ ਆਉਣਾ ਤਾਂ ਸਾਡੀਆਂ ਫਿਰ ਛੂਟਾਂ ਲੱਗ ਜਾਂਦੀਆਂ-ਏਦਾਂ ਹੀ ਕਈ ਕੁਝ ਫਿਰ ਡੁੱਲ ਡਿੱਗ ਜਾਂਦਾ ਸੀ-ਕਈ 2 ਵਾਰ ਤਾਂ ਅਸੀਂ ਉਪਰ ਕੰਬਲੀ ਲੈ ਕੇ ਇੰਜ਼ ਲੰਘਣਾ ਕਿ ਉਹ ਕਿਹੜਾ ਸਾਨੂੰ ਦੇਖ ਲੈਣਗੇ-ਜਾਣੀ ਇੰਜ਼ ਸਮਝਣਾ ਕਿ ਜੇ ਅਸੀਂ ਨਹੀਂ ਓਹਦੇ ਘਰ ਵੱਲ ਦੇਖਦੇ ਤਾਂ ਫਿਰ ਤਾਂ ਕੋਈ ਮੁਸ਼ਕਲ ਹੀ ਨਹੀਂ ਹੈ-ਪਰ ਇਹ ਸਾਰਾ ਨਾਟਕ ਝੂਠੀ ਮੂਠੀ ਦਾ ਹੀ ਹੁੰਦਾ ਸੀ-

ਇੱਕ ਦਿਨ ਅਸੀਂ ਤਾਈ ਦੇ ਘਰ ਲੇਟ ਹੋ ਗਏ ਤੇ ਓਸ ਕਬਰ ਕੋਲੋਂ ਦੀ ਲੰਘਣਾਂ ਸੀ ਜਿੱਧਰ ਓਹ ਸਾਧ ਲੇਟਿਆ ਹੁੰਦਾ ਸੀ ਤੇ ਕਦੇ 2 ਏਥੇ ਵੀ ਕੋਈ ਦੀਵਾ ਬੱਤੀ ਕਰਨ ਆ ਜਾਂਦਾ ਸੀ-
ਬਸ ਪੁੱਛੋ ਨਾ-ਜਿਹੜਾ ਹਾਲ ਸਾਡਾ ਓਸ ਦਿਨ ਹੋਇਆ ਕੀ ਦੱਸੀਏ-ਉਹ ਸਾਲਾ ਅਗਾਂਹ ਘੁੰਗਰੂ ਪਾ ਕੇ ਨੱਚੀ ਜਾਵੇ ਤੇ ਆਲੇ ਦੁਆਲੇ ਚਿਰਾਗ ਰੱਖੇ ਹੋਏ ਸਨ-ਏਧਰ ਸਾਡੇ ਭਾਅ ਦਾ ਬਖ਼ਤ ਹੀ ਖੜ੍ਹਾ ਹੋਇਆ ਪਿਆ ਸੀ-ਇੱਕ ਉਹ ਉੱਚੀ 2 ਕੁਝ ਬੋਲ ਰਿਹਾ ਸੀ-ਅਸੀਂ ਪਹਿਲਾਂ ਤਾਂ ਪੂਰਾ ਦਿੱਲ ਕੱਢ ਕੇ ਲੰਘਣ ਦੀ ਕੋਸਿ਼ਸ ਕੀਤੀ ਪਰ ਓਸੇ ਵੇਲੇ ਓਹਨੇ ਚੀਕਾਂ ਮਾਰਨੀਆਂ ਸ਼ੁਰੂੁ ਕਰ ਦਿਤੀਆਂ ਤੇ ਅਸੀਂ ਮੁੜਦੇ ਪੈਰੀਂ ਫਿਰ ਪਿਛਾਂਹ ਤਾਈ ਦੇ ਘਰ ਵੱਲ ਨੂੰ ਦੌੜ੍ਹ ਪਏ-ਸਾਨੂੰ ਇਹ ਨਾ ਪਤਾ ਲੱਗਾ ਕਿ ਕਿਵੇਂ ਅੱਖ ਦੀ ਫ਼ੋਰ ਚ ਅਸੀਂ ਕਿਵੇਂ ਮੌਤ ਦੇ ਮੂੰਹੋਂ ਬਚ ਵਾਪਸ ਚਲੇ ਗਏ-
ਤਾਏ ਦਾ ਮੁੰਡਾ ਬਾਹਰ ਆ ਗਿਆ-
ਕੀ ਗੱਲ ਹੋਈ ਅਮਰਜੀਤ?
ਭਾਜੀ ਰਸਤੇ ਚ ਓਹ------ਸਾ-ਦ ਜੇਹਾ ਨੱਚ-ਦਾ ਸੀ ਤੇ ਰੌਲਾ ਪਾ ਰਿਹਾ ਸੀ ਤੇ ਅਸੀਂ ਡਰਦੇ ਹੀ ਵਾਪਸ ਆ ਗਏ---
ਆਓ ਤੁਹਾਨੂੰ ਮੈਂ ਲੰਘਾ ਕੇ ਆਉਨਾ ਆਂ-
ਓਹਨੇ ਇੱਕ ਡੰਡਾ ਹੱਥ ‘ਚ ਲਿਆ ਤੇ ਸਾਨੂੰ ਕਬਰ ਕੋਲੋਂ ਦੀ ਟਪਾ ਕੇ ਵਾਪਸ ਚਲਾ ਗਿਆ-
ਜਦ ਤੱਕ ਦੇਖਿਆ ਕਿ ਸਾਧ ਵੀ ਲਿਟਿਆ ਪਿਆ ਸੀ ਥੱਕ ਕੇ, ਖਾ ਕੇ-ਜਿਵੇਂ ਸੁਰਾਲ ਪਈ ਹੋਵੇ-

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346