ਅਮਰਜੀਤ ਚੰਦਨ: ਲੰਮੀ
ਲੰਮੀ ਨਦੀ ਵਹੈ (ਸਮੇਂ ਬਾਰੇ ਚੋਣਵੀਂ ਕਵਿਤਾ)
ਆਦਿਕਾ: ਜ੍ਹੌਨ ਬਰਜਰ
ਸਰਵਰਕ:: ਚਿਤ੍ਰ: ਗੁੱਜਰਾਂਵਾਲ਼ੇ ਦੀ ਆਸੀਆ ਅਤੇ ਵਿਉਂਤ: ਗੁਰਵਿੰਦਰ ਸਿੰਘ
ਪ੍ਰਕਾਸ਼ਕ: ਕੌਪਰ ਕੋਇਨ, ਗ਼ਾਜ਼ੀਆਬਾਦ, 2014.
ਸਫ਼ੇ: 84; ਭਾਅ 120 ਰੁ:
ਜੌਨ੍ਹ ਬਰਜਰ
ਆਦਿਕਾ
ਆਓ, ਆਪਾਂ ਅਮਰਜੀਤ ਚੰਦਨ ਦੀ ਕਵਿਤਾ ਦੀ ਮੇਜ਼ਬਾਨੀ ਦਾ ਸੋਚੀਏ। ਉਹ ਕੀ ਹੈ, ਜੋ ਇਹਦੀ ਕਿਸੇ
ਕਵਿਤਾ ਵਿਚ ਪ੍ਰਵੇਸ਼ ਕਰਨ ਵੇਲੇ ਸਾਡੇ ਨਾਲ਼ ਵਾਪਰਦਾ ਹੈ? ਉਹ ਕਿਹ ੜੀ
ਗੱਲ ਏ, ਜਿਹੜੀ ਸਾਨੂੰ ਓਥੇ ਰੋਕੀ ਰਖਦੀ ਹੈ ਤੇ ਫੇਰ ਅੱਖਾਂ ਮੁੰਦਣ ਲਈ ਕਹਿੰਦੀ ਹੈ ਤਾਂ ਕਿ
ਅਸੀਂ ਹੋਰ ਸਪੱਸ਼ਟ ਦੇਖ ਸਕੀਏ?
ਚੰਦਨ ਦੀ ਕਾਵ੍ਯ-ਨੀਤੀ ਸਮਝਣ ਲਈ ਸਮੁੱਚੀ ਕਵਿਤਾ ਦੀ ਗੱਲ ਕਰਨ ਨਾਲ਼ ਗੱਲ ਕੁਝ ਨਿਖਰ ਸਕਦੀ
ਹੈ: ਸਮੱਸਤ ਸਜਿੰਦ ਕਾਵ੍ਯ ਅਪਣੇ ਸ਼੍ਰੋਤੇ ਜਾਂ ਪਾਠਕ ਨੂੰ ਥੋਹੜੀ ਦੇਰ ਲਈ ਅਕਾਲ ਖੰਡ ਵਿਚ
ਲੈ ਜਾਂਦਾ ਹੈ। (ਤੇ ਮੈਨੂੰ ਨਹੀਂ ਪਤਾ ਕਿ ਇਹ ਨੀਤੀ ਕਿੰਨੀ ਅਮਰਜੀਤ ਦੀ ਅਪਣੀ ਹੈ ਤੇ
ਕਿੰਨੀ ਪ੍ਰਾਚੀਨ ਪੰਜਾਬੀ ਰੀਤ ਦੀ)।
ਯੋਰਪ ਦੀ ਰੀਤ ਵਿਚ ਅਨੁਭਵ ਕੀਤਾ ਪਲ ਦੁਮੇਲ ਤਾਈਂ ਫੈਲ ਜਾਂਦਾ ਹੈ। ਹੜ੍ਹਿਆਈ ਕਾਂਗ ਵਾਂਙ
ਇਹਦਾ ਪਸਾਰ ਅਨੰਤ ਵਲ ਹੁੰਦਾ ਹੈ। (ਜਿਵੇਂ ਵਰਡਜ਼ਵਰਥ, ਵ੍ਹਿਟਮੈਨ, ਪਾਸੋਲੀਨੀ।)
ਕਵਿਤਾ ਦਾ ਇਹੀ ਅਸਰ ਉਲਟੇ ਰੁਖ਼ ਵੀ ਹੁੰਦਾ ਹੈ – ਪਲ ਏਨਾ ਸੁੰਗੜਦਾ ਹੈ ਕਿ ਬਲੌਰੀ ਮਣਕਾ ਬਣ
ਜਾਂਦਾ ਹੈ, ਜਿਸ ਵਿਚ ਹਰ ਸ਼ੈਅ ਝਲਕਦੀ ਹੈ। (ਜਿਵੇਂ ਬਲੇਕ, ਏਮਿਲੀ ਡਿਕਿਨਸਨ, ਲੋਰਕਾ।)
ਮਹਾਸਾਗਰ ਦਾ ਪਸਾਰ ਅਤੇ ਲੂਣ ਦਾ ਕਿਣਕਾ-ਮਾਤ੍ਰ। ਚੰਦਨ ਇਹ ਦੋਹਵੇਂ ਜੁਗਤਾਂ ਨਹੀਂ ਵਰਤਦਾ।
ਇਹ ਸਮੇਂ ਨੂੰ ਵਲ੍ਹੇਟ ਲੈਂਦਾ ਹੈ; ਇਹਦੀਆਂ ਕਵਿਤਾਵਾਂ ਵਿਚ ਸਮਾਂ ਤਹਿ-ਦਰ-ਤਹਿ ਛੀਂਟਾਂ
ਵਾਲ਼ਾ ਪਰਦਾ ਜਾਂ ਕਬਜ਼ਿਆਂ ਵਾਲ਼ੀ ਚਿਲਮਨ ਬਣ ਜਾਂਦਾ ਹੈ। ਸਮੇਂ ਦੀ ਅਨੇਕਤਾ ਸ਼੍ਰੋਤੇ ਜਾਂ
ਪਾਠਕ ਨੂੰ ਵਲ਼ ਲੈਂਦੀ ਹੈ।
*
ਕਿਵੇਂ? ਸਮੇਂ-ਸਥਾਨ ਦੇ ਹੋਰ ਵੀ ਆਯਾਮ ਹਨ। ਸਾਨੂੰ ਚਾਰ ਤਰ੍ਹਾਂ ਦੇ ਸਮੇਂ-ਸਥਾਨ ਦੀ ਗੇਝ
ਪਈ ਹੋਈ ਹੈ, ਪਰ ਚੰਦਨ ਦੀ ਕਾਵ੍ਯ ਪ੍ਰਕ੍ਰਿਆ ਦੀ ਧਾਰਣਾ ਹੈ ਕਿ ਸਮੇਂ-ਸਥਾਨ ਦੇ ਚਹੁੰਆਂ
ਤੋਂ ਵਧੇਰੇ ਆਯਾਮ ਹਨ।
ਸੁਪਰ ਸਟ੍ਰਿੰਗ ਥੀਉਰੀ ਦਾ ਦਾਅਵਾ ਹੈ ਕਿ ਇਸ ਬ੍ਰਹਮੰਡ ਦੀ ਅਲਪਤਮ ਇਕਾਈ ਕਿਣਕਾ ਨਹੀਂ,
ਸਗੋਂ ਥਰਕਦੀ ਡੋਰੀ ਹੈ। ਕਿ ਸਮੇਂ-ਸਥਾਨ ਦੇ ਆਯਾਮ ਦੀ ਗਿਣਤੀ ਅਗੰਮ ਹੈ। ਇਨ੍ਹਾਂ ਚੋਂ ਕੁਝ
ਆਯਾਮਾਂ ਨੂੰ ਕੁੰਡਲ਼ਦਾਰ ਜਾਂ ਲਪੇਟੇ ਆਯਾਮ ਕਿਹਾ ਜਾਂਦਾ ਹੈ।
ਭੌਤਿਕ ਵਿਗਿਆਨੀ ਨਾ ਹੋਣ ਕਰਕੇ ਮੈਂ ਇਸ ਬਾਰੇ ਅੱਗੇ ਹੋਰ ਤਾਂ ਕੁਝ ਨਹੀਂ ਆਖ ਸਕਦਾ, ਪਰ
ਮੈਂ “ਕੁੰਡਲ਼ਦਾਰ ਆਯਾਮ” ਸ਼ਬਦ ਉਧਾਰ ਲੈਂਦਿਆਂ ਅਪਣੇ ਹੀ ਢੰਗ ਨਾਲ਼ ਨਕਸ਼ਾ ਵਾਹ ਕੇ ਚੰਦਨ ਦੀ
ਕਾਵ੍ਯ-ਨੀਤੀ ’ਤੇ ਲਾਗੂ ਕਰਨਾ ਚਾਹੁੰਦਾ ਹਾਂ। ਕੁੰਡਲ਼ਦਾਰ ਆਯਾਮ ਜਿਵੇਂ ਬ੍ਰੈਕਟਾਂ ਚ ਲਿਖੀ
ਗੱਲ ਹੋਵੇ – ਜਿਹੜੀ ਇੰਨੀ ਨਿੱਕੀ ਹੈ ਕਿ ਮਿਣੀ ਜਾਂ ਲੱਭੀ ਨਹੀਂ ਜਾ ਸਕਦੀ, ਪਰ ਇਸ ਵਿਚ
ਅਨੰਤਤਾ ਨਿਹਿਤ ਹੈ।
*
ਆਪਾਂ ਇਹਦੀ ਕਵਿਤਾ ਪਿਤਾ ਨਾਲ਼ ਗੱਲਾਂ ਨੂੰ ਵਿਚਾਰਦੇ ਹਾਂ। ਇਸ ਵਿਚ 6 ਸਮੇਂ ਹਨ, ਜਿਨ੍ਹਾਂ
ਸਾਡੇ ਦੁਆਲ਼ੇ ਕਰੰਗੜੀ ਪਾਈ ਹੋਈ ਹੈ। ਮੈਂ ਸਮੇਂ ਆਖਿਆ ਹੈ, ਪਲ ਨਹੀਂ; ਕਿਉਂਕਿ ਹਰ
ਸਮੇਂ-ਸਥਾਨ ਦੇ ਅਗਾਂਹ ਕੁੰਡਲ਼ਦਾਰ ਆਯਾਮ ਹਨ।
ਪਹਿਲਾ ਸਮਾਂ ਹੈ ਬਚਪਨ ਦਾ, ਸਿੱਖਣ ਦਾ। ਦੂਸਰਾ ਪੁਤਰ ਨੂੰ ਪਏ ਘਾਟੇ ਦਾ, ਜਦ ਉਹਦਾ ਬਾਪ
ਪੂਰਾ ਹੋ ਜਾਂਦਾ ਹੈ। ਤੀਸਰਾ ਸਮਾਂ ਸ੍ਵੈ-ਚੇਤੰਨ ਜੀਣ-ਥੀਣ ਦਾ: “ਮੈਂ ਖਿੱਚਾਂਗਾ ਤਸਵੀਰ
ਤੁਹਾਡੀ ਨਾਲ਼ ਬਿਠਾ ਕੇ ਅੱਖ ਲਿਸ਼ਕਾ ਕੇ।” ਚੌਥਾ ਸਮਾਂ ਸਿਮਰਤੀ ਦਾ ਹੈ: “ਯਾਦ ਹੈ ਅਪਣੀ ਉਹ
ਤਸਵੀਰ।” ਪੰਜਵਾਂ ਸਮਾਂ ਹੈ ਅਗ੍ਰਦ੍ਰਿਸ਼ਟੀ ਦਾ – ਅਪਣੀ ਆਪੇ ਖਿੱਚੀ ਤਸਵੀਰ ਪਿਤਾ ਦੀ
ਜਾਨਲੇਵਾ ਬੀਮਾਰੀ ਨਾ ਦੇਖ ਸਕੀ। ਤੇ ਅਖ਼ੀਰ ਵਿਚ, ਛੇਵਾਂ ਸਮਾਂ ਅਗਲੇ ਜੀਵਨ ਦਾ: “ਤੇ ਤੁਸੀਂ
ਦਿਖਲਾਈਓ ਮੈਨੂੰ ਉਹ ਤਸਵੀਰਾਂ ਸੰਗਤੀਆਂ ਦੀਆਂ ਜੋ ਰਹਿੰਦੇ ਸੱਚਖੰਡ ਅੰਦਰ।”
ਇਸ ਕਵਿਤਾ ਦੀ ਅਕਾਲਤਾ (ਟਾਈਮਲੈੱਸਨੈੱਸ) ਇਨ੍ਹਾਂ 6 ਵਿਭਿੰਨ, ਕੁੰਡਲ਼ਦਾਰ ਸਮਾਂ-ਸਥਾਨ
ਆਯਾਮਾਂ ਨਾਲ਼ ਘਿਰੇ ਹੋਣ ਕਰਕੇ ਹੈ।
*
ਇਕ ਹੋਰ ਕਵਿਤਾ ਯਾਦਾਂ ਦੀ ਨਕਸ਼ਾਨਵੀਸੀ ਦਾ ਆਖ਼ਿਰੀ ਬੰਦ ਪੜ੍ਹਦਿਆਂ ਪਾਠਕ ਨੂੰ ਇਸ ਖ਼ਾਸ ਕਿਸਮ
ਦੀ ਅਕਾਲਤਾ ਦਾ ਆਭਾਸ
ਹੁੰਦਾ ਹੈ:
ਇਹ ਬਿੰਦੂ ਹੈ ਜਗਮਗ ਜਗਮਗ ਕਰਦਾ ਕਾਗ਼ਜ਼ ਉੱਤੇ
ਸਿਫ਼ਰ ਜ਼ਾਵੀਆ - ਜਿੱਥੇ ਸਭ ਦਿਸ਼ਾਵਾਂ ਆ ਕਰ ਮਿਲਸਣ
ਜਿੱਥੇ ਤੇਰੀ ਪਿਛਲ ਯਾਤਰਾ ਜਾ ਕੇ ਮੁੱਕਦੀ
ਪਰਦੇਸੀ ਆਖ਼ਿਰ ਅਪਣੇ ਘਰ ਪੁੱਜਾ ਹੈ॥
ਮੈਂ ਇਹ ਵਾਜ਼ਿਆ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਫ਼ਾਰਮੂਲਾ ਨਹੀਂ ਬਣਾ ਰਿਹਾ। ਚੰਦਨ ਦੀ
ਹਰ ਕਵਿਤਾ ਅਪਣੇ ਹੀ ਢੰਗ ਨਾਲ਼ ਟੁਰਦੀ ਹੈ ਤੇ ਉਹਦਾ ਅਪਣਾ ਹੀ ਰੂਪ ਹੁੰਦਾ ਹੈ। ਕੁਝ
ਕਵਿਤਾਵਾਂ ਦੂਜੀਆਂ ਕਵਿਤਾਵਾਂ ਨਾਲ਼ੋਂ ਵੱਡੀਆਂ ਹਨ। ਕੁਝ ਭਵਿਖਬਾਣੀਆਂ ਹਨ ਤੇ ਕੁਝ
ਪੋਸਟਕਾਰਡ। ਪਰ ਸਾਰੀਆਂ ਕਵਿਤਾਵਾਂ ਵਿਚ ਵੱਖ-ਵੱਖ ਸਮਾਂ-ਸਥਾਨ ਦੇ ਆਯਾਮਾਂ ਦਾ ਸੰਗ੍ਰਹਿ
ਹੈ। ਸਾਰੀਆਂ ਕਵਿਤਾਵਾਂ ਇਨ੍ਹਾਂ ਆਯਾਮਾਂ ਦੀ ਪਰਿਕਰਮਾ ਕਰਨ ਦਾ ਸੱਦਾ ਦਿੰਦੀਆਂ ਹਨ, ਜਿਵੇਂ
ਕਿ ਇਹ ਅਪਣੇ ਘਰ ਪਰਤਣ ਦਾ ਪੂਰਵਾਭਾਸ ਕਰਵਾਉਂਦੀਆਂ ਹੋਣ।
*
ਭੌਤਿਕ ਵਿਗਿਆਨੀ ਫ਼੍ਰੀਮੈਨ ਡਾਈਸਨ ਅਪਣੀ ਕਿਤਾਬ ਡਿਸਟਰਬਿੰਗ ਦ’ ਯੂਨੀਵਰਸ ਵਿਚ ਲਿਖਦਾ ਹੈ
ਕਿ “ਬ੍ਰਹਮੰਡ ਜਿਵੇਂ ਜਾਣਦਾ ਸੀ ਕਿ ਅਸੀਂ ਆਣਾ ਹੈ।”
ਉਪਰ ਲਿਖੇ ਨੁਕਤੇ ਅਮਰਜੀਤ ਚੰਦਨ ਦੀ ਕਾਵ੍ਯ-ਨੀਤੀ ਬਾਰੇ ਹਨ। ਇਹਦਾ ਕਾਵ੍ਯ ਵਿਸ਼ਵਾਸ ਹੋਰ
ਹੈ, ਜੋ ਇਹ ਆਪ
ਦੱਸਦਾ ਹੈ:
ਜੜ੍ਹਾਂ ਨੂੰ ਦੇਖ
ਮੈਨੂੰ ਜੜ੍ਹਾਂ ਦਾ ਖ਼ਿਆਲ ਆਉਂਦਾ ਹੈ
ਇਨ੍ਹਾਂ ਜੜ੍ਹਾਂ ਵਿਚ ਹੀ ਹਨ
ਉਸ ਖ਼ਿਆਲ ਦੀਆਂ ਜੜ੍ਹਾਂ
ਸਭ ਤੋਂ ਪਹਿਲਾ ਕਾਗ਼ਜ਼ ਮਨੁੱਖ ਨੇ ਅਪਣੀ ਰੂਹ ਦੀ ਚਮੜੀ ਦਾ ਬਣਾਇਆ ਸੀ
ਪੋਥੀ ਰੱਬ ਦੀ ਦੇਹੀ
ਚੰਦਨ ਭਾਣੇ ਬ੍ਰਹਮੰਡ ਪੋਥੀ ਹੈ। ਇਸ ਬ੍ਰਹਮੰਡ ਦਾ ਜੋ ਸਾਡਾ ਅਨੁਭਵ ਹੈ, ਉਹ ਇਸ ਪੋਥੀ ਦੇ
ਸਮਝਣ ਵਿਚ ਹੈ। ਕਵਿਤਾ ਦਾ ਕਾਰਜ ਇਸ ਸਮਝ ਨੂੰ ਸਹਿਲ ਕਰਨਾ ਹੈ।
ਬ੍ਰਹਮੰਡ ਜਿਵੇਂ ਜਾਣਦਾ ਸੀ ਕਿ ਅਸੀਂ ਆਣਾ ਹੈ। •
-0- |