Welcome to Seerat.ca
|
|
ਅਥਰੂਆਂ ਦਾ ਦਿੱਤਾ ਦਰਦ
- ਬੇਅੰਤ ਗਿੱਲ ਮੋਗਾ
|
ਸਤਵੀਰ ਹਰ ਰੋਜ਼ ਦੀ
ਤਰ੍ਹਾਂ ਮੋਗਾ ਤੋਂ ਲੁਧਿਆਣਾ ਜਾ ਰਹੀ ਸੀ । ਉਹ ਪਿਛਲੇ ਦੋ ਸਾਲ ਤੋਂ ਲੁਧਿਆਣੇ ਕੰਮ ਕਰ ਰਹੀ
ਸੀ । ਬੱਸ ਵਿੱਚ ਸਫਰ ਕਰਨਾ ਹੁਣ ਉਸਨੂੰ ਅਜੀਬ ਨਹੀਂ ਸੀ ਲੱਗਦਾ। ਨਿੱਜੀ ਜ਼ਿੰਦਗੀ ਵਿੱਚ
ਉਸਦਾ ਸੰਬੰਧ ਸਿਰਫ ਆਪਣੇ ਪਰਿਵਾਰ ਤੇ ਇੱਕ ਅਜਿਹੇ ਇਨਸਾਨ ਨਾਲ ਸੀ ਜਿਸਨੂੰ ਉਹ ਆਪਣੇ
ਪਰਿਵਾਰ ਵਾਂਗ ਹੀ ਬਹੁਤ ਪਿਆਰ ਕਰਦੀ ਸੀ । ਘਰਦਿਆਂ ਵਾਂਗ ਉਸ ਨਾਲ ਉਸਦਾ ਕਦੀ ਕਦਾਈਂ ਝਗੜਾ
ਹੋ ਜਾਂਦਾਂ ਸੀ ਤੇ ਬਹੁਤ ਜਿਆਦਾ ਭਾਵੁਕ ਹੋਣ ਕਾਰਨ ਝਗੜੇ ਤੋਂ ਬਾਅਦ ਸਤਵੀਰ ਦੀਆਂ ਅੱਖਾਂ
ਵਿੱਚੋਂ ਹੰਝੂ ਆਉਣੇ ਆਮ ਗੱਲ ਸੀ ਤੇ ਹੰਝੂ ਕਿਸੇ ਵੀ ਵੇਲੇ ਕਿਸੇ ਵੀ ਜਗ੍ਹਾ ਤੇ ਆ ਟਪਕਦੇ
ਸਨ ਤੇ ਸਤਵੀਰ ਲਈ ਇਹਨਾਂ ਨੂੰ ਰੋਕਣਾ ਸੌਖਾ ਨਹੀਂ ਹੁੰਦਾ ਸੀ ।ਅੱਜ ਫੇਰ ਸਤਵੀਰ ਦਾ ਕਿਸੇ
ਗੱਲ ਤੇ ਆਪਣੇ ਚਾਹੁੰਣ ਵਾਲੇ ਨਾਲ ਮੋਬਾਇਲ ਤੇ ਗੱਲਬਾਤ ਦੌਰਾਨ ਝਗੜਾ ਹੋ ਗਿਆ ਤੇ ਪਹਿਲਾਂ
ਵਾਂਗ ਉਹ ਬੱਸ ਵਿੱਚ ਹੀ ਅੱਥਰੂ ਵਹਾਉਣ ਲੱੱਗ ਪਈ । ਉਸਦੇ ਹੰਝੂਆਂ ਨੂੰ ਬੱਸ ਵਿੱਚ ਬੈਠੇ
ਬਾਕੀ ਮੁਸਾਫਿਰਾਂ ਦੀ ਕੋਈ ਪਰਵਾਹ ਨਹੀਂ ਸੀ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਰ ਇਕ ਜਵਾਨ
ਮੁਸਫਿਰ ਅਜਿਹਾਂ ਸੀ ਜੋ ਰੋ ਰਹੀ ਸਤਵੀਰ ਬਾਰੇ ਫਿਕਰਮੰਦ ਸੀ ਤੇ ਉਹ ਵਾਰ ਵਾਰ ਸਤਵੀਰ ਨੂੰ
ਅੱਥਰੂ ਪੂੰਝਕੇ ਮਸਕਰਾਉਣ ਦਾ ਇਸ਼ਾਰਾ ਕਰ ਰਿਹਾ ਸੀ ਪਰ ਸਤਵੀਰ ਤੇ ਜਿਵੇਂ ਉਸਦਾ ਕੋਈ ਅਸਰ
ਨਹੀਂ ਸੀ ਹੋ ਰਿਹਾ ।ਲੁਧਿਆਣੇ ਬੱਸ ਅੱਡੇ ਪਹੁੰਚਕੇ ਉਹ ਜਵਾਨ ਮੁੰਡਾ ਸਤਵੀਰ ਕੋਲ ਆਉਂਦਾ ਹੈ
ਤੇ ਉਸਦੇ ਰੋਣ ਦਾ ਕਾਰਨ ਪੁੱਛਦਾ ਹੈ ਪਰ ਸਤਵੀਰ ਬਹੁਤ ਬੁਰੇ ਤਰੀਕੇ ਨਾਲ ਵਿਵਹਾਰ ਕਰਦੀ ਹੋਈ
ਆ ਰਹੇ ਫੌਨ ਨੂੰ ਸੁਣਨ ਲੱਗਦੀ ਹੈ ਤੇ ਕਾਲ ਕੱਟ ਕਰਨ ਤੋਂ ਬਾਅਦ ਉਸ ਮੁੰਡੇ ਨੂੰ ਲੱਭਣ ਦਾ
ਯਤਨ ਕਰਦੀ ਹੈ ਜੋ ਉਸ ਨਾਲ ਹਮਦਰਦੀ ਜਤਾਉਣ ਆਇਆ ਸੀ ਪਰ ਹੁਣ ਉਹ ਕਿਧਰੇ ਵੀ ਨਜ਼ਰ ਨਹੀਂ
ਆਉਂਦਾ ਤੇ ਸਤਵੀਰ ਆਪਣੇ ਨਿੱਜੀ ਝਗੜੇ ਨੂੰ ਭੁੱਲਕੇ ਉਸ ਅਣਜਾਣ ਹਮਦਰਦ ਮੁੰਡੇ ਦੇ ਚਲੇ ਜਾਣ
ਦੀ ਉਦਾਸੀ ਵਿੱਚ ਡੁੱਬ ਜਾਂਦੀ ਹੈ । ਸਾਰਾ ਦਿਨ ਏਸੇ ਸੋਚ ਵਿੱਚ ਗੁਜਾਰਨ ਤੋਂ ਬਾਅਦ ਘਰ ਆ
ਕੇ ਵੀ ਸਤਵੀਰ ਇਹੋ ਹੀ ਸੋਚਦੀ ਰਹਿੰਦੀ ਹੈ ਕਿ ਕਿਸ ਤਰਾਂ ਉਹ ਆਪਣੀ ਭੁੱਲ ਬਖ਼ ਸ਼ਾਵੇ ਤੇ ਕਿਸ
ਤਰਾਂ ਉਸ ਅਣਜਾਣ ਮੁੰਡੇ ਨੂੰ ਲੱਭੇ ।ਉਹ ਫੇਸਬੁੱਕ ਤੇ ਮੋਗਾ ਅਤੇ ਲੁਧਿਆਣਾ ਦੇ ਫੇਸਬੁੱਕ
ਚਲਾਉਣ ਵਾਲੇ ਲੋਕਾਂ ਦੀ ਭਾਲ ਕਰਦੀ ਹੈ ਪਰ ਲੱਖਾਂ ਲੋਕਾਂ ਵਿੱਚੋਂ ਕਿਸੇ ਇਕ ਅਜੇ ਇਨਸਾਨ ਦੀ
ਭਾਲ ਕਰਨਾ ਜਿਸਦਾ ਸਿਰਫ ਚਿਹਰਾ ਹੀ ਯਾਦ ਹੋਵੇ ਅਸੰਭਵ ਜਾਪਦਾ ਹੈ । ਹੁਣ ਸਤਵੀਰ ਜਦ ਵੀ ਬੱਸ
ਵਿੱਚ ਸਫਰ ਕਰਦੀ ਹੈ ਤਾਂ ਉਹ ਉਸੇ ਅਣਜਾਣ ਮੁੰਡੇ ਦੀ ਭਾਲ ਵਿੱਚ ਹੁੰਦੀ ਹੈ ਤਾਂ ਕਿ ਉਹ
ਉਸਤੋਂ ਮੁਆਫੀ ਮੰਗਕੇ ਆਪਣੇ ਮਨ ਦਾ ਭਾਰ ਘੱਟ ਕਰ ਸਕੇ ਤੇ ਹੁਣ ਸਤਵੀਰ ਕਦੇ ਵੀ ਕਿਸੇ
ਸਾਹਮਣੇ ਨੈਣਾਂ ਚੋ ਅੱਥਰੂ ਨਹੀ ਕੇਰਦੀ ਬਲਕਿ ਇੱਕ ਝੂਠੀ ਸੱਚੀ ਮੁਸਕਾਨ ਲਈ ਸਭ ਦੇ ਰੂਬਰੂ
ਹੁੰਦੀ ਹੈ ਤਾਂਕਿ ਕੋਈ ਹੋਰ ਉਦਾਸ ਪਲ ਉਸਦੀ ਜ਼ਿੰਦਗੀ ਨਾਲ ਨਾ ਜੁੜ ਸਕੇ ।
94649-56457
-0- |
|