Welcome to Seerat.ca
Welcome to Seerat.ca

ਸੁਖ਼ਨ ਸੁਰਜੀਤ ਪਾਤਰ ਦੇ/ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ

 

- ਸੁਰਜੀਤ ਪਾਤਰ

ਬਟਾਲਵੀ ਦੀ ਬਰਸੀ ਉਤੇ
ਸਿ਼ਵ ਕੁਮਾਰ ਬਟਾਲਵੀ ਦੀ ਯਾਦ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਾਂਬਾ

 

- ਹਰਜੀਤ ਅਟਵਾਲ

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਸਾਡਾ ਵੱਡਾ ਮੰਜਾ

 

- ਸੁਖਦੇਵ ਸਿੱਧੂ

ਸਾਡੀ ਬੀਬੀ-ਸਾਡੀ ਮਾਂ

 

- ਰਜਵੰਤ ਕੌਰ ਸੰਧੂ

40ਵੀਂ ਬਰਸੀ ਤੇ / ਸਿ਼ਵ ਤੇ ਮੈਂ

 

- ਬਲਬੀਰ ਮੋਮੀ

ਸੁਰ ਸਿ਼ੰਗਾਰ

 

- ਪੂਰਨ ਸਿੰਘ ਪਾਂਧੀ

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਇੱਕ ਹੋਰ ਚਾਰਦੀਵਾਰੀ

 

- ਸੁਖਬੀਰ

ਥੱਲੀ ਦੀ ਵਿਰਾਸਤ

 

- ਸੁਭਾਸ਼ ਰਾਬਰਾ

ਹਲਫ਼ੀਆ ਬਿਆਨ

 

- ਰਾਜਪਾਲ ਬੋਪਾਰਾਇ

ਸੁਰਾਲ

 

- ਅਮਰਜੀਤ ਟਾਂਡਾ

ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

 

- ਡਾ. ਰਵਿੰਦਰ ਕੌਰ ‘ਰਵੀ‘

ਅਥਰੂਆਂ ਦਾ ਦਿੱਤਾ ਦਰਦ

 

- ਬੇਅੰਤ ਗਿੱਲ ਮੋਗਾ

ਲੰਮੀ ਲੰਮੀ ਨਦੀ ਵਹੈ

 

- ਜੌਨ੍ਹ ਬਰਜਰ

ਕਤਲਗਾਹ

 

- ਵਰਿੰਦਰ

ਆਮ ਆਦਮੀ

 

- ਜਸਪ੍ਰੀਤ ਸਿੰਘ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਤੇਰੇ ਨਾਂ

 

- ਦਿਲਜੋਧ ਸਿੰਘ

ऐसे ही किसी दिन

 

- गाब्रिएल गार्सिया मार्केज

ਗ਼ਜ਼ਲ

 

- ਅਜੇ ਤਨਵੀਰ

ਕਾਮਾਗਾਟਾ ਮਾਰੂ

 

- ਵਰਿਆਮ ਸਿੰਘ ਸੰਧੂ

 

Online Punjabi Magazine Seerat


 ਕਤਲਗਾਹ

- ਵਰਿੰਦਰ
 

 

" ਛੱਡ ਦਿਓ ਮੈਨੂੰ ! …… ਰੱਬ ਦਾ ਵਾਸਤਾ, …… ਦਰਿੰਦਿਓ ਛੱਡ ਦਿਓ ਮੈਨੂੰ ! …… ਛੱਡ ਦਿਓ ਓਏ……ਛੱਡ ਦਿਓ !"
ਇਹ ਚੀਕਾਂ ਜਿਹੜੀਆਂ ਤੁਸੀ ਹੁਣੇ-ਹੁਣੇ ਸੁਣੀਆਂ……ਇਹ ਮੇਰੀਆਂ ਚੀਕਾਂ ਨੇ……ਮੈਂ ਤੜਫ਼ ਰਹੀ ਆਂ ਤੇ ਕੁਰਲਾ ਰਹੀ ਆਂ…… ਮਿੰਨਤਾਂ ਕਰ ਰਹੀ ਆਂ……ਤਰਲੇ ਪਾ ਰਹੀ ਆਂ ਕਿ ਮੈਨੂੰ ਛੱਡ ਦਿਓ……ਪਰ ਇਹ ਮੈਨੂੰ ਛੱਡਦੇ ਨਈਂ।
ਨਈਂ–ਨਈਂ ਤੁਸੀ ਸ਼ਾਇਦ ਗਲਤ ਸਮਝ ਰਹੇ ਓ……ਤੁਸੀ ਇਹ ਸੋਚ ਰਹੇ ਹੋਣੇ ਓ ਕਿ ਇਹ ਲੋਕ ਮੈਨੂੰ ਮਾਰ-ਕੁੱਟ ਰਹੇ ਨੇ……ਜਾਂ ਫਿਰ ਜ਼ਬਰਦਸਤੀ ਕਰ ਰਹੇ ਨੇ……ਨਈਂ ਇਹ ਮੈਨੂੰ ਮਾਰਨ-ਕੁੱਟਣ ਵਾਲੇ ਨਈਂ ਸਗੋਂ ਬਚਾਉਣ ਵਾਲੇ ਨੇ…… ਹਾਂ-ਹਾਂ ਬਚਾਉਣ ਵਾਲੇ……ਬਚਾਉਣ ਵਾਲੇ……ਮੈਨੁੰ ਆਪਣੇ ਆਪ ਤੋਂ……ਹਾਂ-ਹਾਂ ਮੈਨੂੰ ਆਪਣੇ ਆਪ ਤੋਂ ਬਚਾਉਣ ਵਾਲੇ……ਕਿਉਂਕਿ ਮੈਂ ਦੁਸ਼ਮਣ ਆਂ ਆਪਣੇ ਆਪ ਦੀ……ਇਹਨਾਂ ਮੇਰੇ ਹੱਥ ਬੰਨ ਦਿੱਤੇ ਨੇ……ਕਿਤੇ ਮੈਂ ਆਪਣੇ ਆਪ ਨੂੰ ਨਾ ਮਾਰ ਲਵਾ……ਮੈਂ ਆਪਣਾ ਮੂੰਹ ਨੋਚ ਸੁਟਿਆ ਏ……ਵਾਲ ਪੁੱਟ ਰਹੀ ਆਂ……ਇਹ ਮੈਨੂੰ ਰੋਕ ਰਹੇ ਨੇ……ਮੈਂ ਆਪਣੀ ਗਰਭ ਛਿੱਲ ਰਹੀ ਆਂ……ਹੁਣ ਤਾਂ ਤੁਸੀ ਸਮਝ ਈ ਗਏ ਹੋਵੋਗੇ ਕਿ ਮੈਂ ਸੱਚ-ਮੁੱਚ ਪਾਗਲ ਈ ਆਂ, ਨਹੀਂ ਤਾਂ ਭਲਾ ਆਪਣੇ ਆਪ ‘ਤੇ ਇੰਨੇ ਜ਼ੁਲਮ ਕੋਈ ਸੁਰਤ ਵਾਲਾ ਆਦਮੀ ਕਿਵੇਂ ਕਰ ਸਕਦੈ…… ਨਾਲੇ ਆਪਣੇ ਹੱਥੀਂ ਆਪਣੀ ਗਰਭ……ਮੈਨੂੰ ਅਕਸਰ ਇਵੇਂ ਦੌਰੇ ਪੈਂਦੇ ਹਨ।
ਹੁਣ ਤੁਸੀ ਜੇ ਸੋਚ ਈ ਲਿਐ, ਤਾਂ ਮੈਂ ਤੁਹਾਨੂੰ ਝੂਠਾ ਕਿਉਂ ਕਹਾਂ। ਮੈਂ ਤੁਹਾਡੀ ਗੱਲ ਨਾਲ ਰਾਜ਼ੀ ਆਂ, ਮੈਂ ਹੌਲੀ-ਹੌਲੀ ਪਾਗਲ ਹੋ ਈ ਗਈ ਆਂ। ਪਹਿਲਾਂ ਥੌੜੀ ਪਾਗਲ……ਫੇਰ ਅੱਧੀ……ਤੇ ਹੁਣ ਤੱਕ ਪੂਰੀ ਪਾਗਲ……ਇਹ ਸਿਲਸਿਲਾ ਏਸ ਘਰ ‘ਚ ਆਉਣ ਤੋਂ, ਨਈਂ-ਨਈਂ ਸਗੋਂ ਉਸੇ ਦਿਨੋਂ ਈ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਕੰਵਰ ਤੋਂ ਤੇ ਕੰਵਰ ਮੇਰੇ ਤੋਂ ਦੂਰ ਹੋਇਆ ਸੀ……ਜਿਹੜਾ ਦਿਨ-ਬ-ਦਿਨ ਵੱਧਦਾ ਗਿਆ……ਤੇ ਅੱਜ ਦੇ ਹਾਲਾਤ ਉਹਾਡੇ ਸਾਹਮਣੇ ੲੈ ਨੇ …… ਖੈਰ!
ਹਾਂ ਸੱਚੀ, ਮੈਂ ਤੁਹਾਨੂੰ ਆਪਣੇ ਬਾਰੇ ਤੇ ਦੱਸਿਆ ਈ ਨਈਂ, ਮੇਰਾ ਨਾਂ …… ਮੇਰਾ ਨਾਂ……ਮਾਫ ਕਰਨਾ ਕੁੱਝ ਚੇਤੇ ਨਈਂ ਆਂ ਰਿਹਾ…… ਬੜਾ ਪਿਆਰਾ ਜਿਹਾ ਨਾਂ ਏ ਮੇਰਾ……ਪਰ…… ਹਾਂ ਵੀਣਾਂ …… ਵੀਣਾਂ ਨਾ ਏ ਮੇਰਾ……ਹੱਸੋ ਨਾ ਮੇਰੇ ‘ਤੇ ਮੈਂ ਤੇ ਆਪਣੇ ਆਪ ਨੂੰ ਭੁੱਲ ਗਈ ਆਂ ਨਾਂ ਕਿਥੈ ਚੇਤੇ ਰਹਿਣੈ……ਪਰ ਹੁਣ ਮੈਨੂੰ ਮੇਰੇ ਨਾਂ ਵਾਂਗੂੰ……ਕੁੱਝ-ਕੁੱਝ ਮੈਂ ਵੀ ਚੇਤੇ ਆ ਰਹੀ ਆਂ……ਹੱਸਦੀ-ਖੇਡਦੀ……ਸ਼ਰਾਰਤੀ ਜਿਹੀ……ਪਿਆਰੀ ਜਿਹੀ ਵੀਣਾ……ਹੈਰਾਨੀ ਹੋ ਰਹੀ ਏ ਉਸ ਵੀਣਾਂ ਨੂੰ ਵੇਖ ਕੇ……ਤੁਸੀ ਆਪੇ ਵੇਖੋ……ਇੱਕ ਵਾਰੀ ਮੈਨੂੰ……ਤੇ ਫਿਰ ਹੁਣ ਉਧਰ ਵੇਖੋ ਉਹਦੇ ਵੱਲ……ਮੇਰੇ ਜਟਾਵਾਂ ਬੱਝੇ ਵਾਲ……ਉਹਦੇ ਗੁੱਤ ‘ਚ ਗੁੰਦੇ ਰੇਸ਼ਮੀਂ ਲੰਮੇ, ਕਾਲੇ ਵਾਲ……ਮੇਰੇ ਚਿੱਥੜੇ ਲੀੜੇ……ਉਹਦਾ ਨਵਾਂ ਜੋੜਾ ਤੇ ਸੋਹਣਾ ਦੁਪੱਟਾ……
ਕਿੰਨੇ ਸੋਹਣੇ ਸਨ ਉਹ ਦਿਨ……ਜਦੋਂ ਜਵਾਨੀ ਮੈਨੂੰ ਟੁੰਬ ਰਹੀ ਸੀ……ਉਹ ਦਿਨ ਜਦੋਂ ਮੈਂ ਰੋਜ ਕੰਵਰ ਨੂੰ ਮਿਲਦੀ ਸਾਂ……ਅਸੀ ਭਾਵੇਂ ਛੋਟੇ ਹੁੰਦਿਆਂ ‘ਕੱਠੇ ਖੇਡਦੇ ਸਾਂ……ਪਰ ਜਦੋਂ ਦੀ ਮੈਂ ਉਹਨੂੰ ਪਸੰਦ ਕਰਨ ਲੱਗੀ ਸਾਂ……ਮੈਂ ਕਦੀ ਉਹਨੂੰ ਬੁਲਾਇਆ ਨਹੀਂ ਸੀ……ਬਸ ਦੂਰੋਂ ਈ ਉਹਨੂੰ ਵੇਖ ਕੇ ਜੀਅ ਰੱਜ ਜਾਂਦਾ ਸੀ……ਭਾਵੇਂ ਚੋਰ ਅੱਖ ਨਾਲ ਈ ਸਹੀ ਪਰ ਮੈਨੂੰ ਕੰਵਰ ਨੂੰ ਦੇਖਣਾ ਬੜਾ ਚੰਗਾ ਲੱਗਦਾ ਸੀ……ਹੈ ਵੀ ਬੜਾ ਸੋਹਣਾ ਤੇ ਸਾਊ ਸੀ ਮੇਰਾ ਕੰਵਰ……ਮੈਂ ਕਦੀ ਵੀ ਉਹਨੂੰ ਬੁਲਾਉਣ ਜਾਂ ਆਪਣੇ ਪਿਆਰ ਬਾਰੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਫਿਰ ਵੀ ਕਿਸੇ ਦਾ ਕੰਵਰ ਨੂੰ ਬੁਲਾਉਣਾ ਤੇ ਗੱਲਾਂ ਕਰਨੀਆਂ ਮੈਨੂੰ ਚੰਗਾ ਨਹੀ ਸੀ ਲੱਗਦਾ……
ਕੰਵਰ ਵੀ ਜਾਣਦਾ ਸੀ ਕਿ ਮੈਂ ਉਸਨੂੰ ਪਸੰਦ ਕਰਦੀ ਆਂ……ਇਹ ਗੱਲਾਂ ਛੁਪੀਆਂ ਵੀ ਕਿੰਨਾ ਕੁ ਚਿਰ ਰਹਿ ਸਕਦੀਆਂ ਹਨ……ਇੱਕ ਦਿਨ ਕਾਲਜ ਵਿੱਚ ਮੁੰਡਿਆਂ ਦੀ ਚੁੱਕ ‘ਚ ਆ ਕੇ ਉਸਨੇ ਮੇਰਾ ਹੱਥ ਫੜ ਲਿਆ……ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਈ……ਮੈਨੂੰ ਕੰਵਰ ‘ਤੇ ਬੜਾ ਗੁੱਸਾ ਆਇਆ……ਉਸਦੇ ਮੂੰਹ ਵੱਲ ਵੇਖਿਆ……ਫਿਰ ਅੱਖਾਂ ਵਿੱਚ ਪਿਆਰ ਵੇਖ ਕੇ ਮੈਂ ਢਿੱਲੀ ਪੈਂਦੀ ਮਹਿਸੂਸ ਕੀਤਾ……ਮੈਨੂੰ ਪਤਾ ਸੀ ਕਿ ਉਹ ਮੈਨੂੰ ਬਹੁਤ ਪਸੰਦ ਕਰਦੈ……ਪਰ ਮੈਂ ਫਿਰ ਵੀ ਨਕਲੀ ਗੁੱਸਾ ਦਿਖਾਂਦਿਆਂ ਉਸਤੋਂ ਹੱਥ ਛੁੱਡਾ ਲਿਆ……ਉਹ ਵਿਚਾਰਾ ਤਾਂ ਪਹਿਲਾਂ ਹੀ ਬੇਹਿਮਤੀ ਜਿਹਾ ਹੋਇਆ ਖੜਾ ਸੀ……ਤੇ ਮੈਨੂੰ ਗੁੱਸਾ ਵੇਖ ਕੇ ਉਸਦੇ ਸਾਹ ਸੁੱਕ ਗਏ……ਉਸ ਮੇਰੇ ਵੱਲ ਵੇਖ ਕੇ ਇਸ ਤਰ੍ਹਾਂ ਨੀਵੀਂ ਪਾ ਲਈ ਜਿਵੇਂ ਆਪਣੇ ਆਪ ਨੂੰ ਕਹਿ ਰਿਹਾ ਹੋਵੇਂ "ਕੰਵਰ, ਇਸ ਕੁੜੀ ਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ।"……ਸੱਚ ਪੁੱਛੋਂ ਤਾਂ ਮੈਨੂੰ ਵੀ ਉਸਤੋਂ ਇਹੋ ਜਿਹੀ ਹਰਕਤ ਦੀ ਉਮੀਦ ਨਹੀਂ ਸੀ……ਪਰ ਫਿਰ ਵੀਂ ਪਤਾ ਨਹੀਂ ਮੈਨੂੰ ਜਿਆਦਾ ਗੁਸਾ ਨਾਂ ਲੱਗਾ……ਮੈਨੂੰ ਲੱਗਾ ਜਿਵੇਂ ਇਹ ਉਹਦਾ ਹੱਕ ਸੀ……ਪਰ ਇਸ ਚੁੱਕ ‘ਚ ਆ ਕੇ ਕੀਤੀ ਹਰਕਤ ਦੇ ਬਾਵਜੂਦ ਵੀ ਇਸਤੋਂ ਬਾਅਦ ਉਸਦੇ ਸਾਊਪੁਣੇ ਨੇ ਉਸਨੂੰ ਮੇਰੀਆਂ ਨਜ਼ਰਾਂ ‘ਚ ਡਿੱਗਣ ਨਹੀਂ ਦਿੱਤਾ……ਉਸ ਦਿਨ ਤੋਂ ਬਾਅਦ ਕੰਵਰ ਮੈਨੂੰ ਵੇਖ ਕੇ ਨੀਵੀਂ ਪਾ ਲੈਂਦਾ……ਚੁੱਪ ਕਰਿਆ ਰਹਿੰਦਾ……ਹੋ ਸਕਦਾ ਤੇ ਰਾਹ ਵੀ ਬਦਲ ਲੈਂਦਾ……ਪਿੰਡ ਜਾਣ ਲੱਗਿਆਂ ਜਾਂ ਕਾਲਜ ਆਉਣ ਲੱਗਿਆਂ ਜਿਸ ਬੱਸ ‘ਚ ਮੈਂ ਆਉਣਾ-ਜਾਣਾ ਕੰਵਰ ਉਸ ਬੱਸ ‘ਚ ਨਾ ਚੜਦਾ……ਉਸਦੇ ਇਸੇ ਸਾਊ ਸੁਭਾਅ ਨੇ ਮੇਰੀਆਂ ਨਜ਼ਰਾਂ ਵਿੱਚ ਉਸਦਾ ਕੱਦ ਹੋਰ ਵੀ ਵਧਾ ਦਿੱਤਾ……ਪਰ ਮੈਂ ਉਸਦੀ ਉਸ ਹਰਕਤ ਨੂੰ ਭੁਲਾ ਚੁੱਕੀ ਸਾਂ, ਉਸਦਾ ਹੱਕ ਸਮਝ ……ਅਸੀ ਇੱਕ-ਦੂਜੇ ਨੂੰ ਪਿਆਰ ਕਰਦੇ ਸਾਂ……ਹੱਕ ਸੀ ਇੰਨਾ ਤਾਂ ਉਸਦਾ……ਉਹ ਕਿਹੜਾ ਕੋਈ ਬੇਗਾਨਾ ਸੀ……ਮੇਰਾ ਕੰਵਰ ਸੀ ਉਹ ਤਾਂ……ਖੈਰ!!!
ਮੇਰੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ……ਉਸ ਦਿਨ ਵਾਲੀ ਗੱਲ ਦਾ ਘਰ ਪਤਾ ਲੱਗ ਗਿਆ ਸੀ……ਇਸੇ ਲਈ ਮੈਨੂੰ ਵੀ ਕੁੱਝ ਪਤਾ ਨਾ ਲੱਗਾ ਕਿ ਕਦੋਂ ਵਿਆਹ ਪੱਕਾ ਹੋਇਆ ਤੇ ਕਦੋਂ ਹੋ ਵਿਆਹ ਹੋ ਗਿਆ……ਮੈਂ ਨਾ ਹੈਰਾਨ ਸਾਂ ਤੇ ਨਾ ਈ ਦੁਖੀ……ਨਹੀਂ-ਨਹੀਂ ਮੈਂ ਖੁਸ਼ ਵੀ ਨਈਂ ਸਾਂ……ਦਰਅਸਲ ਮੈਨੂੰ ਕੁੱਝ ਵੀ ਪਤਾ ਨਾ ਲੱਗਿਆ ਕਿ ਹੋਇਆ ਕੀ ? ……ਸਭ ਕੁੱਝ ਉਦੋਂ ਰੁਕ ਜਿਹਾ ਗਿਆ……ਨਾ ਕੁੱਝ ਅੱਗੇ ਜਾ ਰਿਹਾ ਸੀ……ਨਾ ਕੁੱਝ ਪਿੱਛੇ……ਹਰ ਕੋਈ ਰੁਕਿਆ ਹੋਇਆ ਸੀ……ਨਾ ਮੈਂ ਬਲਰਾਜ ਦੀ ਸਾਂ……ਨਾ ਕੰਵਰ ਦੀ……ਫਿਰ ਕਿਸਦੀ ਸਾਂ……ਕੌਣ ਸਾਂ……ਸਭ ਕੁੱਝ ਭੁਲ ਰਿਹਾ ਸੀ……ਬਸ ਉਸੇ ਦਿਨ ਤੋਂ ਈ ਆਪਣਾ ਆਪ ਭੁੱਲਣ ਲੱਗ ਪਿਆ ਸੀ……ਹੁਣ ਨਾ ਵੀ ਚੇਤੇ ਨਈ ਰਹਿੰਦਾ।
ਉਸ ਰਾਤ ਜਦੋਂ ਮੈਂ ਤੇ ਕੰਵਰ……ਨਈਂ ਮੈਂ ਤੇ ਬਲਰਾਜ……ਮੇਰੇ ਸਾਹਮਣੇ ਖੜਾ ਬਲਰਾਜ ਮੈਨੂੰ ਇੰਝ ਲੱਗਾ…… ਜਿਵੇਂ ਕੰਵਰ ਈ ਖੜਾ ਹੋਵੇ……ਮੈਂ ਕੰਵਰ ਨੂੰ ਘੁੱਟ ਲਿਆ……ਫਿੱਸ ਪਈ……ਪਰ ਕੰਵਰ ਦੀਆਂ ਬਾਹਵਾਂ ‘ਚ ਮੇਰੇ ਲਈ ਨਿੱਘ ਕਿਉਂ ਨਈਂ ਸੀ ? ……ਹਾ ਹਾ ਹਾ ਹਾ ਹਾ……ਕੀ ਪੁੱਛਿਆ ਹੱਸਦੀ ਕਿਉਂ ਆਂ ? ……ਇਸ ਲਈ ਕਿ ਉਹ ਕੰਵਰ ਨਈ ਸੀ……ਬਲਰਾਜ ਸੀ ਉਹ ਤਾਂ……ਜਿਹਦਾ ਰਾਜ ਖੁੱਲ਼ ਗਿਆ ਸੀ……ਪਹਿਲੀ ਰਾਤ ਈ……ਉਹ ਇੱਕ ਬੁੱਝੀ ਲਾਟ ਸੀ……ਪਰ ਉਹ ਆਪਣੀ ਨਾਕਾਮੀ ਦਾ ਗੁੱਸਾ ਮੇਰੇ ‘ਤੇ ਕੱਢਦਾ ਰਿਹਾ……ਮੈਨੂੰ ਨੋਚਦਾ ਰਿਹਾ……ਮਾਰਦਾ ਰਿਹਾ……ਕੁੱਟਦਾ ਰਿਹਾ……ਤੇ ਮੈਂ, ਮੈਂ ਰੋਂਦੀ ਰਹੀ……ਚੀਕਦੀ ਰਹੀ……ਕੁਰਲਾਉਂਦੀ ਰਹੀ……ਵਾਸਤੇ ਪਾਉਂਦੀ ਰਹੀ……
" ਛੱਡ ਦਿਓ ਮੈਨੂੰ ! …… ਰੱਬ ਦਾ ਵਾਸਤਾ, …… ਛੱਡ ਦਿਓ ਮੈਨੂੰ ! …… ਛੱਡ ਦਿਓ…… ਛੱਡ ਦਿਓ ! ……ਨਾ ਮਾਰੋ।"
ਇਸੇ ਨਾਕਾਮੀ ਦੇ ਡਰੋਂ ਮੇਰੇ ਸਹੁਰਿਆਂ ਨੂੰ ਵਿਆਹ ਦੀ ਕਾਹਲੀ ਸੀ……ਬਲਰਾਜ ਰੋਜ਼ ਕੋਸ਼ਿਸ਼ ਕਰਦਾ……ਹਰ ਵਾਰ ਆਪਣੇ ਰਾਜ ਨੂੰ ਲੁਕਾਉਣ ਦੀ ਕੋਸ਼ਿਸ਼……ਪਰ ਕੀ ਫਾਇਦਾ ? ……ਉਹ ਤਾਂ ਬੇਨਕਾਬ ਹੋ ਚੁੱਕਾ ਸੀ……ਹਰ ਰੋਜ਼ ਆਪਣੀ ਗੱਠੜੀ ਦਾ ਗੰਢਾਂ ਖੋਲਦਾ ਰਹਿੰਦਾ……ਵਿਚਾਰਾ ਬਲਰਾਜ……ਮੈਨੂੰ ਕਈ ਵਾਰੀ ਤਰਸ ਆਉਂਦਾ ਬਲਰਾਜ ‘ਤੇ……ਕਈ ਵਾਰੀ ਮੇਰਾ ਹਾਸਾ ਨਿਕਲ ਜਾਂਦਾ……ਜਿਸਦੀ ਸਜ਼ਾਂ ਮੈਨੂੰ ਭੁਗਤਣੀ ਪੈਂਦੀ……ਬਹੁਤ ਕੁੱਟਦਾ ਉਹ ਮੈਨੂੰ……ਹੋਰ ਕਿਧਰੇ ਉਹਦਾ ਜ਼ੋਰ ਨਈਂ ਸੀ ਚਲਦਾ……ਉਹਦਾ ਥੋੜਾ-ਬਹੁਤ ਜ਼ੋਰ ਮੈਨੂੰ ਕੁੱਟਣ ਦੇ ਈ ਕੰਮ ਆਉਂਦਾ……
ਸਾਰੀ ਰਾਤ ਮਾਰ ਖਾਂਦੀ ਤੇ ਰੋਂਦੀ ਰਹਿੰਦੀ……ਦਿਨੇ ਜਖਮ ਗਿਣਦੀ……ਟਕੋਰ ਕਰਦੀ……ਇਸੇ ਤਰ੍ਹਾਂ ਦਿਨ ਲੰਘਣ ਲੱਗੇ……ਇੱਕ ਦਿਨ ਮੇਰਾ ਸੌਹਰਾ ਮੈਨੂੰ ਕਹਿਣ ਲੱਗਾ "ਪੁੱਤਰ ਤੂੰ ਫ਼ਿਕਰ ਨਾ ਕਰ……ਮੈਨੂੰ ਪਤਾ ਸਭ ਕੁੱਝ……ਮੇਰੇ ਹੁੰਦਿਆਂ ਤੈਨੂੰ ਕੋਈ ਕੁੱਝ ਨਹੀਂ ਕਹਿ ਸਕਦਾ" ……ਮੈਨੂੰ ਮੇਰੇ ਜ਼ਖਮਾਂ ਦੀ ਪੀੜ ਘੱਟਦੀ ਜਾਪੀ……ਗੁੱਝੀਆਂ ਸੱਟਾਂ ਤੇ ਟਕੋਰ ਹੁੰਦੀ ਜਾਪੀ……ਮੇਰੀਆਂ ਅੱਖਾਂ ‘ਚੋਂ ਪਾਣੀ ਡਿੱਗਣ ਲੱਗਾ……ਮੇਰਾ ਸੌਹਰਾ ਮੇਰਾ ਸਿਰ ਪਲੋਸਣ ਲੱਗਾ……ਮੈਨੂੰ ਚੰਗਾ ਲੱਗ ਰਿਹਾ ਸੀ……ਕੋਈ ਤਾਂ ਹੈ ਇਸ ਘਰ ‘ਚ ਜੋ ਮੇਰਾ ਸੋਚਦਾ ਸੀ……ਨਈਂ ਤਾਂ ਮੇਰੀ ਸੱਸ ਕਹਿੰਦੀ ਸੀ ਕਿ ਮੈਂ ਈ ਬਲਰਾਜ ਨੂੰ ਖੁਸ਼ ਨਈਂ ਰੱਖਦੀ……ਤਾਂ ਈ ਉਹ ਮਾਰਦੈ ਮੈਨੂੰ……ਮੈਨੂੰ ਤਾਨ੍ਹੇ ਮਾਰਦੀ ਸੀ……ਬਾਂਝ ਕਹਿੰਦੀ ਸੀ……ਆਪਣੇ ਪੁੱਤਰ ਦੀ ਖਰਾਬੀ ਨਈਂ ਸੀ ਦਿੱਸਦੀ ਉਹਨੂੰ……ਮੇਰਾ ਮਨ ਸੜ ਜਾਂਦਾ ਸੀ……ਪਰ ਹੁਜ਼ ਚੰਗਾ ਲੱਗ ਰਿਹਾ ਸੀ……ਮੈਂ ਰੋਂਦੀ-ਰੌਂਦੀ ਨੇ ਆਪਣਾ ਸਿਰ ਆਪਣੇ ਸੌਹਰੇ ਦੇ ਮੌਢੇ ‘ਤੇ ਰੱਖ ਲਿਆ……ਉਹਦਾ ਹੱਥ……ਮੇਰੇ ਸਿਰ ਤੋਂ ਪਿੱਠ ‘ਤੇ ਪਹੁੰਚ ਗਿਆ।
"ਨਈਂ ਡੈਡੀ ਇਹ ਠੀਕ ਨਹੀਂ" ……ਮੈਂ ਤ੍ਰਬਕ ਕੇ ਪਰ੍ਹਾਂ ਹੱਟਦਿਆਂ ਕਿਹਾ।
"ਕੀ ਠੀਕ ਨਈਂ……ਸਭ ਠੀਕ ਏ……ਬਲਰਾਜ ਦਾ ਪਤਾ ਮੈਨੂੰ……ਉਹਦੇ ਤੋਂ ਕੀ ਹੋਣੈ……ਕੁੱਝ ਵੀ ਨਈਂ"
ਇਹ ਕਹਿੰਦੀਆਂ ਉਹਨੇ ਮੇਰੀ ‘ਬਾਂਹ‘ ਫੜ ਲਈ……ਮੈਂ ਬਾਂਹ ਛੁਡਾ ਰਹੀ ਸਾਂ……ਪਰ ਨਈਂ, ਉਹ ਨਈਂ ਸੀ ਛੱਡ ਰਿਹਾ……ਇਹ ਕੰਵਰ ਨਈਂ ਸੀ……ਜਿਹੜਾ ਮੇਰਾ ਗੁੱਸਾ ਵੇਖ ਕੇ ਅੱਖਾਂ ਝੁੱਕਾ ਲੈਂਦਾ……ਆਪਣੇ ਸੌਹਰੇ ਦੀਆਂ ਅੱਖਾਂ ‘ਚ ਆਪਣਾ ‘ਚੀਰ-ਹਰਣ‘ ਵੇਖ ਰਹੀ ਸਾਂ……ਆਪਣੇ ਇੱਜ਼ਤ ਨੂੰ ਤਾਰ-ਤਾਰ ਹੁੰਦਿਆਂ……ਮੈਂ ਚੀਖੀ……
" ਛੱਡ ਦਿਓ ਮੈਨੂੰ ! …… ਰੱਬ ਦਾ ਵਾਸਤਾ, …… ਛੱਡ ਦਿਓ ਮੈਨੂੰ ! …… ਛੱਡ ਦਿਓ…… ਛੱਡ ਦਿਓ !
ਇਹ ਗਲਤ ਏ…… ਰੱਬ ਦਾ ਵਾਸਤਾ, …… ਛੱਡ ਦਿਓ ਮੈਨੂੰ !"
ਪਰ ਨਈਂ……ਉਹਨੇ ਮੈਨੂੰ ਨਈਂ ਛੱਡਿਆ……ਮੈਂ ਦਰੋਪਦੀ ਆਪਣਾ ‘ਚੀਰਾ‘ ਵੇਖ ਰਹੀ ਸਾਂ……ਚਿੱਥੜੇ ਹੋਇਆ……ਜਿਸਦੀ ਰੱਖਿਆ ਲਈ ਕੋਈ ਨਾ ਬਹੁੜਿਆ……ਮੇਰਾ ਪਿਆਰਾ ਬਲਰਾਜ……ਮੇਰਾ ਧਰਮਰਾਜ ਯੁਧਿਸ਼ਟਰ……ਉਹ ਵੀ ਆਪਣੇ ਪਿਓ……ਦਰਿਯੌਧਨ ਤੋਂ ਮੈਨੂੰ ਬਚਾਉਣ ਨਾ ਆਇਆ……
ਬਲਰਾਜ ਦੀ ਮਾਰ ਨਾਲ ਸਿਰਫ ਮੈਨੂੰ ਸੱਟ ਲੱਗਦੀ ਸੀ……ਜਖਮ ਹੁੰਦੇ ਸਨ……ਪਰ ਉਸ ਦਿਨ ਪਹਿਲੀ ਵਾਰ ਮੈਂ ਕਤਲ ਹੋਈ……ਫਿਰ ਪਤਾ ਨਈਂ ਕਿੰਨੀ ਵਾਰੀ……ਇਹ ਘਰ ਮੇਰੇ ਲਈ ‘ਕਤਲਗਾਹ‘ ਬਣ ਗਿਆ……ਜਿਥੇ ਨਿੱਤ ਦਿਨ ਮੈਂ ਕਤਲ ਹੁੰਦੀ ਸਾਂ……ਬੱਸ ਕਾਤਿਲ ਬਦਲਦੇ ਰਹਿੰਦੇ ਸਨ……ਪਤਾ ਨਈਂ ਕਿਸ-ਕਿਸ ਨੇ ਮੈਨੂੰ ਮਾਰਿਆ……ਕੁੱਟਿਆ……ਨੋਚਿਆ……।

" ਛੱਡ ਦਿਓ ਮੈਨੂੰ ! …… ਰੱਬ ਦਾ ਵਾਸਤਾ, …… ਦਰਿੰਦਿਓ ਛੱਡ ਦਿਓ ਮੈਨੂੰ ! …… ਛੱਡ ਦਿਓ ਓਏ……ਛੱਡ ਦਿਓ !"
"ਮੈਂ ਇਨੂੰ ਨਈਂ ਜੰਮਣਾ…… ਇਸ ਪਾਪ ਨੂੰ ਖਤਮ ਕਰ ਦੇਣੈ ਮੈਂ…… ਛੱਡ ਦਿਓ ਮੈਨੂੰ ! ……ਮੈਂ ਢਿੱਡ ਪਾੜ ਸੁਟਣੈ ਆਪਣਾ"
ਹੁਣ ਤੁਸੀ ਈ ਦੱਸੋ……ਮੈਂ ਕੀ ਕਰਾਂ……ਆਪਣੀ ਗਰਭ ਛਿੱਲ ਦਿਆਂ……ਮਾਰ ਦਿਆਂ……ਕਿਸੇ ਅਣਜੰਮੀਂ ਵੀਣਾ ਨੂੰ……ਕਿਸੇ ਅਣਜੰਮੇ ਕੰਵਰ ਨੂੰ……ਜਾ ਇਸ ਬੇਕਸੁਰ ਨੂੰ ਜਨਮ ਦਿਆਂ……
"ਤਾਂ ਕਿ ਮੈਂ ਕਿਸੇ ਕੰਵਰ ਤੋ ਵੀਣਾ ਜਾਂ ਵੀਣਾਂ ਤੋਂ ਕੰਵਰ ਨਾ ਖੋਹ ਲਵਾਂ"

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346