Welcome to Seerat.ca
Welcome to Seerat.ca

ਸੰਪਾਦਕੀ

 

- ਗੁਰਨਾਮ ਢਿੱਲੋਂ

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ (1915 ਦੇ ਅੱਧ ਤੋਂ ਪਹਿਲਾਂ ਵਾਲੀ ਕਵਿਤਾ) ਦੇ ਸਰੋਕਾਰ ਤੇ ਪ੍ਰੇਰਨਾ ਸਰੋਤ

 

- ਸਵਰਾਜਬੀਰ

ਢਾਹਾਂ ਅੰਤਰਰਾਸ਼ਟਰੀ ਪੰਜਾਬੀ ਗਲਪ-ਪੁਰਸਕਾਰ ਸਮੇਂ ਕੀਤਾ ਮੁਢਲਾ ਭਾਸ਼ਨ

 

- ਵਰਿਆਮ ਸਿੰਘ ਸੰਧੂ

ਅਲ੍ਹੜ ਬਲ੍ਹੜ ਬਾਵੇ ਦਾ

 

- ਜਸਬੀਰ ਭੁੱਲਰ

ਡੂੰਘੇ ਪਾਣੀ

 

- ਹਰਜੀਤ ਅਟਵਾਲ

ਸ਼ਾਹਕਾਰ ਕਹਾਣੀ / ਗਡੱਰੀਆ

 

- ਅਸ਼ਫ਼ਾਕ਼ ਅਹਮਦ

ਐਮਰਜੈਂਸੀ ਰੂਮ

 

- ਸੁਰਜੀਤ

ਦੋ ਗ਼ਜ਼ਲਾਂ

 

- ਮੁਸ਼ਤਾਕ

ਦੋ ਗ਼ਜ਼ਲਾਂ

 

- ਗੁਰਦਾਸ ਪਰਮਾਰ

ਸੰਤ ਰਾਮ ਉਦਾਸੀ ਦੀ 28ਵੀਂ ਬਰਸੀ ‘ਤੇ / ਲੋਕ ਕਾਵਿ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ

 

- ਪਿੰ੍. ਸਰਵਣ ਸਿੰਘ

ਮੁਲਾਕਾਤ : ਜਸਵੰਤ ਦੀਦ

 

- ਸੁਖਿੰਦਰ

ਗੁਰਦਿਆਲ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਅੰਧ-ਵਿਸ਼ਵਾਸ ਦੀ ਪੌੜੀ ‘ਚ ਲਟਕੇ ਲੋਕ

 

- ਐਸ. ਅਸ਼ੋਕ ਭੌਰਾ

ਓਵਰ-ਟਾਈਮ

 

- ਚਰਨਜੀਤ ਸਿੰਘ ਪੰਨੂ

ਬੀਬੀ ਕੌਲਾਂ, ਕਾਜ਼ੀ ਤੇ ਕੌਲਸਰ

 

- ਗੱਜਣਵਾਲਾ ਸੁਖਮਿੰਦਰ ਸਿੰਘ

ਇਕ ਦੂਜੇ ਨੂੰ ਜਾਣੀਏਂ

 

- ਗੁਲਸ਼ਨ ਦਿਆਲ

ਆਦੀਵਾਸੀ ਭਾਸ਼ਾਵਾਂ ਅੱਗੇ ਹੀ ਹੋਂਦ ਬਣਾਈ ਰੱਖਣ ਦਾ ਗੰਭੀਰ ਸੰਕਟ

 

- ਡਾ. ਵੀਰ ਭਾਰਤ ਤਲਵਾਰ

ਖੇਤਰੀ ਭਾਸ਼ਾਵਾਂ ਦੇ ਮਸਲੇ ਉਰਦੂ ਦੇ ਸੰਦਰਭ ਵਿਚ

 

- ਡਾ. ਅਲੀ ਜਾਵੇਦ

ਆਪਣਾ ਹਿੱਸਾ-3

 

- ਵਰਿਆਮ ਸਿੰਘ ਸੰਧੂ

.....ਕਰਜੇ ਦਾ ਫੰਦਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਉੱਡਕੇ ਜਾਵੀਂ ਵੇ ਤੋਤਿਆ

 

- ਗੁਰਮੇਲ ਬੀਰੋਕੇ

ਔਰਤ

 

- ਅਮਰਦੀਪ ਸਿੰਘ ‘ਗੁਰੂ‘

ਸੱਚ । ਸਰੂਪਾ । ਰੰਗ

 

- ਉਂਕਾਰਪ੍ਰੀਤ

ਜੱਟ ਮਰ ਗਏ ਕਮਾਈਆਂ ਕਰਦੇ ਨੀ ਜੱਟੀਏ ਤੇਰੇ ਬੰਦ ਨਾ ਬਣੇ।

 

- ਕਰਨ ਬਰਾੜ

ਤਿੰਨ ਗ਼ਜ਼ਲਾਂ

 

-  ਗੁਰਨਾਮ ਢਿੱਲੋਂ

ਗੀਤ

 

- ਬੇਤਾਬ ਸੁਰਖਪੁਰੀ

 

Online Punjabi Magazine Seerat

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ (1915 ਦੇ ਅੱਧ ਤੋਂ ਪਹਿਲਾਂ ਵਾਲੀ ਕਵਿਤਾ) ਦੇ ਸਰੋਕਾਰ ਤੇ ਪ੍ਰੇਰਨਾ ਸਰੋਤ
- ਸਵਰਾਜਬੀਰ

 

ਪਰਦੇਸ ਵਿਚ ਆਪਣੀ ਪਹਿਚਾਣ ਦੀ ਖੋਜ ਕਰਨਾ ਜਾਂ ਉਸ ਦੀ ਨਿਸ਼ਾਨਦੇਹੀ ਕਰਨਾ ਤੇ ਉਸ ਪਹਿਚਾਣ ਨੂੰ ਲਿਖਤ ਰੂਪ ਵਿਚ ਪਰਿਭਾਸ਼ਤ ਕਰਨਾ, ਗ਼ਦਰੀਆਂ, ਗ਼ਦਰੀ ਕਵੀਆਂ ਤੇ ਗ਼ਦਰੀ ਕਵਿਤਾ ਦਾ ਮੁੱਢਲਾ ਮਸਲਾ ਹੈ। ਗ਼ਦਰ ਲਹਿਰ ਦੀ ਕਵਿਤਾ ਪੜ੍ਹਦਿਆਂ ਤੇ ਖ਼ਾਸ ਕਰਕੇ, ਮੁੱਢਲੇ ਦਿਨਾਂ ਦੀ ਕਵਿਤਾ ਪੜ੍ਹਦਿਆਂ, ਇਹ ਗੱਲ ਸਾਹਮਣੇ ਆਉਾਂਦੀþ ਕਿ ਗ਼ਦਰੀ ਕਵੀ ਆਪਣੇ ਆਪ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕਰਦੇ ਹਨ। ਉਹ ਆਪਣੀ ਪਹਿਚਾਣ ਲਈ ਕਈ ਤਰ੍ਹਾਂ ਦੀਆਂ ਪਰਿਭਾਸ਼ਾਵਾਂ ਘੜਦੇ ਹਨ। ਉਨ੍ਹਾਂ ਪਰਿਭਾਸ਼ਾਵਾਂ ‘ਚੋਂ, ਪਹਿਲੀ ਪਰਿਭਾਸ਼ਾ ਇਹ ਹੈ ਕਿ ਉਹ ਹਿੰਦੀ ਦੇ ਹਿੰਦੋਸਤਾਨ ਵਾਲੇ ਹਨ। ਹਿੰਦੋਸਤਾਨ ਦੇਸ ਦੇ ਬਾਸ਼ਿੰਦੇ ਹਨ ਤੇ ਦੂਸਰੀ ਕਿ ਉਹ ਸਿੱਖ ਵਿਰਸੇ ਦੇ ਅਸਲੀ ਵਾਰਿਸ ਹਨ। ਹਿੰਦੋਸਤਾਨ ਦੀ ਬਣਤਰ ਗ਼ਦਰੀਆਂ ਦੇ ਮੁੱਢਲੇ ਦਿਨਾਂ ਦੀ ਕਵਿਤਾ ਵਿਚ ਕਿਵੇਂ ਬਣਾਈ ਜਾਂ ਸਿਰਜੀ ਜਾਂਦੀ ਹੈ, ਇਹ ਵੇਖਣ, ਪਰਖਣ ਤੇ ਧਿਆਨ ਦੇਣ ਵਾਲਾ ਮਸਲਾ ਹੈ ਤੇ ਇਸ ਪੇਪਰ ਦਾ ਵਿਸ਼ਾ ਵੀ ਹੈ। ਮੁੱਢਲੇ ਦਿਨਾਂ ਦੀ ਕਵਿਤਾ ਤੋਂ ਭਾਵ ਏਥੇ 1915 ਦੇ ਪਹਿਲੇ ਅੱਧ ਦੀ ਕਵਿਤਾ ਤੱਕ ਹੈ। ਇਹ ਇਸ ਲਈ ਕੀਤਾ ਗਿਆ ਹੈ ਕਿ ਉਸ ਕਵਿਤਾ ‘ਤੇ ਵਿਚਾਰ ਹੋ ਸਕੇ ਜੋ ਜ਼ਿਆਦਾਤਰ ਗ਼ਦਰੀਆਂ ਦੇ ਉਸ ਅਨੁਭਵ ‘ਤੇ ਕੇਂਦ੍ਰਿਤ ਹੈ ਜੋ ਪਰਵਾਸ ਕਰਨ ਤੇ ਪਹਿਲੇ ਦੌਰ ਵਿਚ ਉਨ੍ਹਾਂ ਨੂੰ ਮਿਲਦਾ ਹੈ। 1915 ਵਿਚ ਸਾਜਿਸ਼ ਕੇਸਾਂ ਦੇ ਸ਼ੁਰੂ ਹੋਣ, 1915 ਵਿਚ ਬਜਬਜ ਘਾਟ, 1917 ਦੇ ਬਾਲਸ਼ਵਿਕ ਇਨਕਲਾਬ ਤੇ 1919 ਵਿਚ ਜਲ੍ਹਿਆਂ ਵਾਲਾ ਬਾਗ਼ ਵਾਲੇ ਦੇ ਸਾਕੇ ਜਿਹੀਆਂ ਘਟਨਾਵਾਂ ਦੇ ਅਸਰ ਪੈਣ ਤੋਂ ਪਹਿਲਾਂ ਵਾਲੀ ਕਵਿਤਾ ਇਸ ਪੇਪਰ ਵਿਚ ਵਿਚਾਰੀ ਗਈ।
ਅਪਰੈਲ 1915 ਵਿਚ ਪ੍ਰਕਾਸ਼ਤ ਹੋਈ ਇਕ ਕਵਿਤਾ ਵਿਚ ਇਹ ਸਵਾਲ ਕੀਤਾ ਜਾਂਦਾ ਹੈ, ‘‘ਪੁੱਛਣ ਵਾਲਿਆਂ ਇਕ ਸਵਾਲ ਕੀਤਾ, ਅਸੀਂ ਦੱਸੀਏ ਹਿੰਦੋਸਤਾਨ ਕਿਆ ਹੈ?‘‘1 ਪ੍ਰਸ਼ਨ ਕਰਨਾ/ਪੁੱਛਣਾ ਆਪਣੇ ਆਪ ਵਿਚ ਅਤਿਅੰਤ ਮਹੱਤਵਪੂਰਨ ਹੈ। ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਗ਼ਦਰੀ ਕਵੀ ਇਹ ਪ੍ਰਸ਼ਨ ਕਿਉਂ ਕਰਦਾ ਹੈ ਤੇ ਫਿਰ ਉਹ ਆਪ ਹੀ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕਿਉਂ ਕਰਦਾ ਹੈ! ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਇਹ ਉਨ੍ਹਾਂ ਪ੍ਰਸ਼ਨਾਂ ਵਿਚੋਂ ਸਭ ਤੋਂ ਵੱਡਾ ਹੈ ਜੋ ਅਮਰੀਕਾ ਜਾਂ ਕੈਨੇਡਾ ਵਾਸੀ ਪੰਜਾਬੋਂ ਗਏ ਬਾਸ਼ਿੰਦੇ ਨੂੰ ਕਰਦੇ ਹਨ। ਇਕ ਹੋਰ ਵਿਆਖਿਆ ਇਹ ਹੋ ਸਕਦੀ ਹੈ ਕਿ ਪੰਜਾਬੀ ਪਰਵਾਸੀ ਇਹ ਪ੍ਰਸ਼ਨ ਆਪਣੇ ਆਪ ਨੂੰ ਕਰਦਾ ਹੈ ਅਤੇ ਆਪ ਹੀ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਹੈ।
ਰਾਸ਼ਟਰਵਾਦ ਨੂੰ ਆਧੁਨਿਕ ਵਰਤਾਰਾ ਮੰਨਿਆ ਜਾਂਦਾ ਹੈ। ਸੁਦਪਿਤੋ ਕਵੀਰਾਜ ਆਪਣੇ ਲੇਖ ‘‘ਦੀ ਇਮੈਜਨਰੀ ਇੰਸਟੀਚਿਊਟ ਆਫ਼ ਇੰਡੀਆ‘‘ ਵਿਚ ਲਿਖਦਾ ਹੈ ਕਿ ਹਿੰਦੋਸਤਾਨ ਜਿਵੇਂ ਹੁਣ ਇਹਨੂੰ ਸਮਝਿਆ ਜਾਂਦਾ ਹੈ ਉੱਨ੍ਹੀਵੀਂ ਸਦੀ ਤੋਂ ਪਹਿਲਾਂ ਹੋਂਦ ਵਿਚ ਨਹੀਂ ਸੀ।2 ਬੈਂਡਕਿਟ ਐਂਡਰਸਨ ਦੇ ਅਨੁਸਾਰ ਰਾਸ਼ਟਰ ਹਮੇਸ਼ਾ ਕਲਪਿਤ ਸਮਾਜ ਹੁੰਦੇ ਹਨ।3 ਇਸ ਵਿਸ਼ੇ ‘ਤੇ ਹੋਈ ਬਹਿਸ ਲਗਪਗ ਇਸ ਨਤੀਜੇ ‘ਤੇ ਪਹੁੰਚਦੀ ਹੈ ਕਿ ਭਾਰਤ ਜਾਂ ਹਿੰਦੋਸਤਾਨ ਦੇ ਸੰਕਲਪ ਉੱਤੇ ਉੱਸਰਦਾ ਰਾਸ਼ਟਰਵਾਦ, ਅੰਗਰੇਜ਼ਾਂ ਦੀ ਬਣਾਈ ਹੋਈ ਰਾਜਨੀਤਕ ਤੇ ਵਿਚਾਰਧਾਰਕ ਬਣਤਰ ‘ਤੇ ਉੱਸਰਦਾ ਹੈ। ਪਾਰਥਾ ਚੈਟਰਜੀ ਅਨੁਸਾਰ ਹਿੰਦੁਸਤਾਨੀ ਰਾਸ਼ਟਰਵਾਦ ਇਕ ਡੈਰੀਵੇਟਿਵ ਪ੍ਰਵਚਨ ਹੈ। ਉਦ੍ਹੇ ਅਨੁਸਾਰ ਹਿੰਦੋਸਤਾਨੀ ਰਾਸ਼ਟਰਵਾਦੀ ਜਦ ਬਸਤੀਵਾਦੀ ਵਿਰੋਧੀ ਰਾਸ਼ਟਰਵਾਦ ਦੀ ਵਿਚਾਰਧਾਰਾ ਦੀ ਘਾੜਤ ਘੜਦੇ ਹਨ ਤਾਂ ਉਹ ਪੱਛਮੀ ਵਿਚਾਰਧਾਰਾ ‘ਚ ਨਿਹਿਤ ਆਧੁਨਿਕਤਾ ਅਤੇ ਪੱਛਮ ਤੋਂ ਆਈਆਂ (ਜਾਂ ਪ੍ਰਾਪਤ) ਰਾਸ਼ਟਰ ਜਾਂ ਦੇਸ਼ ਦੀਆਂ ਵਿਚਾਰਧਾਰਕ ਬਣਤਰਾਂ ਤੇ ਪ੍ਰਭਾਵਤ ਹੋ ਕੇ ਕਰਦੇ ਹਨ। ਉਦ੍ਹੇ ਅਨੁਸਾਰ ਹਿੰਦੋਸਤਾਨੀ ਰਾਸ਼ਟਰਵਾਦ ਬਸਤੀਵਾਦ ਦਾ ਵਿਰੋਧ ਤਾਂ ਕਰਦਾ ਹੈ ਪਰ ਬੁਨਿਆਦੀ ਤੌਰ ‘ਤੇ ਇਹਦੇ ਸੰਕਲਪ ਬਸਤੀਵਾਦ ਸੋਚ ਦੇ ਢਾਂਚੇ ਅਨੁਸਾਰ ਉੱਸਰਦੇ ਹਨ। ਰਾਸ਼ਟਰਵਾਦ, ਚੈਟਰਜੀ ਅਨੁਸਾਰ, ਉਹ ਪ੍ਰਵਚਨ ਹੈ ਜੋ ਬਸਤੀਵਾਦੀ ਸਰਦਾਰੀ ਨੂੰ ਚੁਣੌਤੀ ਤਾਂ ਦਿੰਦਾ ਹੈ ਪਰ ਨਾਲ ਹੀ ‘ਆਧੁਨਿਕਤਾ‘ ਦੇ ਬੌਧਿਕ ਤਰਕ ਨੂੰ ਸਵੀਕਾਰ ਕਰ ਲੈਂਦਾ ਹੈ ਜਿਸ ‘ਤੇ ਬਸਤੀਵਾਦੀ ਸਰਦਾਰੀ ਦਾ ਤਰਕ ਉੱਸਰਿਆ ਹੋਇਆ ਹੈ।4 ਵਿਵੇਕ ਛਿੱਬਰ ਪਾਰਥਾ ਚੈਟਰਜੀ ਦੇ ਥੀਸਸ ਦੀ ਆਲੋਚਨਾ ਕਰਦਾ ਹੋਇਆ ਲਿਖਦਾ ਹੈ ਪਾਰਥਾ ਚੈਟਰਜੀ ਦਾ ਰਾਸ਼ਟਰਵਾਦੀ ਪ੍ਰਵਚਨ ਨੂੰ ਬਸਤੀਵਾਦੀ ਪ੍ਰਵਚਨ ਦੇ ਬੰਦੀ ਵਜੋਂ ਪੇਸ਼ ਕਰਨਾ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ। ਵਿਵੇਕ ਛਿੱਬਰ ਇਹ ਗੱਲ ਪੂਰੇ ਦਾਅਵੇ ਨਾਲ ਕਹਿੰਦਾ ਹੈ ਕਿ ਰਾਸ਼ਟਰਵਾਦ ਬਸਤੀਵਾਦੀ ਵਿਰੋਧੀ ਘੋਲਾਂ ‘ਚੋਂ ਹੀ ਪੈਦਾ ਹੁੰਦਾ ਹੈ। ਜੇ ਰਾਸ਼ਟਰਵਾਦੀ ਆਧੁਨਿਕਤਾ ਦੇ ਸੰਕਲਪ ਨੂੰ ਸਵੀਕਾਰ ਕਰਦੇ ਹਨ ਤਾਂ ਇਸ ਲਈ ਕਿ ਵੇਲੇ ਦੇ ਸੰਸਾਰ ਦੇ ਭੌਤਿਕ (ਮੈਟੀਰੀਅਲ) ਹਾਲਾਤ ਏਦਾਂ ਦੇ ਹਨ।5 ਇਹ ਸਾਰੀ ਬਹਿਸ ਸਾਨੂੰ ਹਿੰਦੋਸਤਾਨ ਜਾਂ ਭਾਰਤ ਦੀ ਵਿਚਾਰਧਾਰਕ ਬਣਤਰ ਦੇ ਵੱਖ- ਵੱਖ ਪਹਿਲੂਆਂ ਤੇ ਖ਼ਤਰਿਆਂ ਤੋਂ ਆਗਾਹ ਕਰਦੀ ਹੈ। ਖ਼ਤਰੇ ਉਦੋਂ ਪੈਦਾ ਹੁੰਦੇ ਹਨ ਜਦ ਬਸਤੀਵਾਦ ਵਿਰੋਧੀ ਰਾਸ਼ਟਰਵਾਦ ਬਸਤੀਵਾਦ ਦੇ ਖ਼ਤਮ ਹੋਣ ਤੋਂ ਬਾਅਦ ਸੱਤਾਮਈ ਵਿਚਾਰਧਾਰਾ ਬਣ ਜਾਂਦਾ ਹੈ। ਸੱਤਾਮਈ ਸ਼ਕਤੀਆਂ ਇਹਨੂੰ ਹਥਿਆ ਲੈਂਦੀਆਂ ਹਨ ਤੇ ਇਸ ਦਾ ਬਸਤੀਵਾਦ ਦਾ ਵਿਰੋਧ ਯਾਦ ਬਣ ਕੇ ਰਹਿ ਜਾਂਦਾ ਹੈ। ਇਸ ਵਰਤਾਰੇ ਦੇ ਨੈਣ ਨਕਸ਼ ਪੈਰੀ ਐਂਡਰਸਨ ਨੇ ਉਲੀਕੇ ਹਨ।6 ਪਰ ਇਥੇ ਸਾਡਾ ਵਾਸਤਾ ਉਸ ਦੌਰ ਨਾਲ ਹੈ ਜਦ ਬਸਤੀਵਾਦ ਆਪਣੀ ਪੂਰੀ ਤਾਕਤ ਤੇ ਬੇਰਹਿਮੀ ਨਾਲ ਉਸ ਖਿੱਤੇ ਵਿਚ ਰਾਜ ਕਰ ਰਿਹਾ ਸੀ, ਜਿਹਨੂੰ ਹਿੰਦੋਸਤਾਨ ਜਾਂ ਭਾਰਤ ਕਿਹਾ ਜਾਂਦਾ ਸੀ ਜਾਂ ਕਿਹਾ ਗਿਆ। ਮੈਂ ਹਿੰਦੋਸਤਾਨ, ਹਿੰਦ ਤੇ ਹਿੰਦੀ ਸ਼ਬਦਾਂ ‘ਤੇ ਜ਼ੋਰ ਦਿੱਤਾ ਹੈ ਕਿਉਂਕਿ ‘ਹਿੰਦੋਸਤਾਨ‘ ਤੇ ‘ਭਾਰਤ‘ ਸ਼ਬਦ ਇਤਿਹਾਸ ਵਿਚ ਵੱਖ-ਵੱਖ ਪੈੜਾਂ ਛੱਡਦੇ ਹਨ।7 ਦਲੀਲ ਦਿੱਤੀ ਗਈ, ਪਰ ਏਥੇ ਏਦਾਂ ਕਹਿਣ ‘ਤੇ ਇਹ ਮਤਲਬ ਵੀ ਨਹੀਂ ਲੈਣਾ ਚਾਹੀਦਾ ਹੈ ਕਿ ਹਿੰਦ ਜਾਂ ਹਿੰਦੋਸਤਾਨ ਸ਼ਬਦ ਵਰਤਣ ਵਾਲੇ ਸਾਰੇ ਲੋਕ ਸੈਕੂਲਰ ਸੋਚ ਦੇ ਧਾਰਨੀ ਸਨ ਅਤੇ ਭਾਰਤ ਸ਼ਬਦ ਨੂੰ ਵਰਤਣ ਸੰਬੰਧੀ ਸਾਰੇ ਲੋਕਾਂ ਦਾ ਝੁਕਾਅ ਹਿੰਦੂਵਾਦੀ ਰਾਸ਼ਟਰਵਾਦ ਵੱਲ ਸੀ। ਏਥੇ ਇਹ ਕਹਿਣਾ ਵੀ ਬਣਦਾ ਹੈ ਕਿ ਬਸਤੀਵਾਦੀ ਵਿਰੋਧੀ ਰਾਸ਼ਟਰਵਾਦੀ ਨਾ ਤਾਂ ਹਮੇਸ਼ਾ ਆਧੁਨਿਕ ਸਨ ਤੇ ਨਾ ਹੀ ਹਮੇਸ਼ਾ ਸੈਕੂਲਰ। ਕੋਈ ਵੀ ਲਹਿਰ ਸਿਧਾਂਤਕ ਸ਼ੁੱਧਤਾ ਤੇ ਇਕਸਾਰਤਾ ਦਾ ਦਾਅਵਾ ਨਹੀਂ ਕਰ ਸਕਦੀ। ਸ਼ਬਦ ਹਿੰਦੋਸਤਾਨ ਜਾਂ ਭਾਰਤ ਨੂੰ ਜਿਵੇਂ ਸੱਜੇ ਪੱਖੀ ਤਾਕਤਾਂ ਇਸਤੇਮਾਲ ਕਰਨਾ ਚਾਹੁੰਦੀਆਂ ਹਨ, ਉਹਦੇ ਸਾਰੇ ਇਤਰਾਜ਼ ਜਾਇਜ਼ ਹਨ ਪਰ ਨਾਲ ਨਾਲ ਇਹ ਗੱਲ ‘ਤੇ ਵੀ ਧਿਆਨ ਦੇਣਾ ਬਣਦਾ ਹੈ ਕਿ ਬਸਤੀਵਾਦੀ ਦੇ ਵਿਰੋਧ ਦੇ ਵੇਲਿਆਂ ਵਿਚ, ਇਹ ਸ਼ਬਦ ਤੇ ਸੰਕਲਪ ਬਸਤੀਵਾਦ ਦੇ ਵਿਰੋਧ ਦਾ ਵਾਹਕ ਬਣੇ। ਇਨ੍ਹਾਂ ਸੰਕਲਪਾਂ ਦੇ ਬੋਧ ਦੇ ਵਿਕਾਸ ‘ਤੇ ਧਿਆਨ ਦੇਣਾ ਬਣਦਾ ਹੈ। ਏਥੇ ਸ਼ਾਇਦ ਬਾਖ਼ਤਿਨ ਤੇ ਸਟੂਅਰਟ ਹਾਲ ਨੂੰ ਯਾਦ ਕਰਨਾ ਬਣਦਾ ਹੈ ਕਿ ਸਾਨੂੰ ਵੇਖਣਾ ਚਾਹੀਦਾ ਹੈ ਕਿ ਕਿਹੜਾ ਸ਼ਬਦ ਵਰਤ ਕੌਣ ਰਿਹਾ ਹੈ।8 ਜਦੋਂ ਸ਼ਬਦ ਭਾਰਤ, ਹਿੰਦ, ਹਿੰਦੀ ਤੇ ਹਿੰਦੋਸਤਾਨ ਬਸਤੀਵਾਦੀ ਵਿਰੋਧੀ ਅੰਦੋਲਨਕਾਰੀ ਵਰਤਦੇ ਹਨ ਤਾਂ ਉਸ ਦੇ ਅਰਥ ਉਸ ‘ਭਾਰਤ‘ ਤੋਂ ਵੱਖਰੇ ਹਨ ਜਿਸ ਤਰ੍ਹਾਂ ਕੋਈ ਅੱਜ ਦਾ ਸੱਜੇ- ਪੱਖੀ ਵਰਤਦਾ ਹੈ। ਏਥੇ ਬਹਿਸ ਇਸ ਨੁਕਤੇ ‘ਤੇ ਹੈ ਕਿ ਗ਼ਦਰੀ ਕਵੀ ਇਸ ਸ਼ਬਦ ਤੇ ਸਿਰਲੇਖ ਨੂੰ ਕਿਵੇਂ, ਕਿਉਂ ਤੇ ਕਿੱਦਾਂ ਵਰਤਦੇ ਹਨ?
ਗ਼ਦਰੀ ਕਵਿਤਾ ਵਿਚ ਹਿੰਦੋਸਤਾਨ ਦੇ ਸੰਕਲਪ ਬਾਰੇ ਗੱਲ ਕਰਦਿਆਂ ਇਹ ਜ਼ਰੂਰੀ ਹੈ ਕਿ ਇਹ ਗੱਲ ਨਿਰਖੀ ਪਰਖੀ ਜਾਏ ਕਿ ਪੰਜਾਬੀ ਸਾਹਿਤ ਵਿਚ ਹਿੰਦੋਸਤਾਨ ਸ਼ਬਦ ਕਦੋਂ ਤੇ ਕਿੱØਥੋਂ ਆਉਾਂਦਾþ। ਸਾਰੇ ਜਾਣਦੇ ਹਨ ਕਿ ਪੰਜਾਬੀ ਸਾਹਿਤ ਵਿਚ ਇਹ ਸ਼ਬਦ ਆਪਣੇ ਬੜੇ ਹੀ ਵੱਡੇ ਰੂਪ ਵਿਚ, ਗੁਰੂ ਨਾਨਕ ਦੇਵ ਜੀ ਦੀ ਰਚਨਾ ਰਾਹੀਂ ਆਉਾਂਦਾþ ਜਦੋਂ ਉਹ ਕਹਿੰਦੇ ਹਨ ‘‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।‘‘9 ਇਹ ਪ੍ਰਸ਼ਨ ਕਿ ਗੁਰੂ ਨਾਨਕ ਦੇਵ ਜੀ ਦੇ ਮਨ ਵਿਚ ਹਿੰਦੋਸਤਾਨ ਦਾ ਕੀ ਤਸੱਵੁਰ ਸੀ ਅਤੇ ਉਹ ਕਿਹੜੇ ਲੋਕਾਂ ਨੂੰ ਹਿੰਦੋਸਤਾਨੀ ਜਾਂ ਹਿੰਦੀ ਸਮਝ ਕੇ ਸਮਝਦੇ ਸਨ। ਏਸੇ ਤਰ੍ਹਾਂ ਉਨ੍ਹਾਂ ਲੋਕਾਂ ਦੀ ਪਛਾਣ ਕਿੰਨੀ ਹਿੰਦੂ ਜਾਂ ਮੁਸਲਮਾਨਾਂ ਵਜੋਂ (ਬਾਅਦ ਵਿਚ ਕਿੰਨੀ ਨਾਨਕ-ਪ੍ਰਸਤਾਂ ਵਜੋਂ) ਹੋਵੇਗੀ ਤੇ ਕਿੰਨੀ ਹਿੰਦੋਸਤਾਨੀਆਂ ਵਜੋਂ। ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਏਥੇ ਨਹੀਂ ਦਿੱਤਾ ਜਾ ਸਕਦਾ। ਪੰਜਾਬੀ ਸਾਹਿਤ ਵੱਲ ਵਾਪਸ ਪਰਤਦਿਆਂ ਅਸੀਂ ਵੇਖਦੇ ਹਾਂ ਕਿ ਪੰਜਾਬੀ ਕਵੀ ਹਿੰਦ ਨੂੰ ਵੱਖਰੀ ਤਰ੍ਹਾਂ ਨਾਲ ਵੇਖਦੇ ਹਨ ਅਤੇ ਪੰਜਾਬ ਨੂੰ ਵੱਖਰੀ ਤਰ੍ਹਾਂ ਨਾਲ ਜਿਵੇਂ ਵਾਰਿਸ ਸ਼ਾਹ ਜਦੋਂ ਹੀਰ ਦਾ ਹੁਸਨ ਬਿਆਨ ਕਰਦਾ ਹੈ ਤਾਂ ਕਹਿੰਦਾ ਹੈ ‘‘ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ‘‘।10 ਪੰਜਾਬੀਆਂ ਦੇ ਮਨ ਵਿਚ ਹਿੰਦ ਤੇ ਪੰਜਾਬ ਦੀ ਦੋਫਾੜ ਸਿਰਫ਼ ਸ਼ਬਦਾਂ ਦੇ ਰੂਪ ਵਿਚ ਹੀ ਨਹੀਂ ਰਹੇਗੀ ਸਗੋਂ ਹਕੀਕਤ ਵੀ ਹੋਵੇਗੀ।11 ਫਿਰ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ‘ ਦਾ ਸੰਕਲਪ ਕਦੋਂ ਤੇ ਕਿਨ੍ਹਾਂ ਹਾਲਾਤਾਂ ਵਿਚ ਬਣਦਾ ਹੈ ਤੇ ਇਸ ਵਿਚ ਹਿੰਦ ਸ਼ਬਦ ਦਾ ਕੀ ਅਰਥ ਹੈ? ਪਰ ਹਿੰਦ-ਪੰਜਾਬ ਦੀ ਦੋਫਾੜ ਓਦੋਂ ਠੋਸ ਰੂਪ ਲੈਂਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੁੰਦਾ ਹੈ ਤੇ ਫਿਰ ਅੰਗਰੇਜ਼ ਪੰਜਾਬ ‘ਤੇ ਹਮਲਾ ਕਰਦੇ ਹਨ। ਉਸ ਵੇਲੇ ਪੰਜਾਬੀ ਕਵੀ ਸ਼ਾਹ ਮੁਹੰਮਦ ਬੜੇ ਸਪਸ਼ਟ ਰੂਪ ਵਿਚ ਕਹਿੰਦਾ ਹੈ, ‘‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਨੀ‘‘।12 ਨਾਮਧਾਰੀ ਲਹਿਰ ਵਿਚ ਵੀ ਪੰਜਾਬ ਦਾ ਬਿੰਬ ਉੱਭਰਦਾ ਹੈ। ਕਵੀ ਚੰਦਾ ਸਿੰਘ ਕਹਿੰਦਾ ਹੈ, ‘‘ਜਦ ਰੂਸ ਪੰਜਾਬੇ ਆਵੇ‘‘13 ਤੇ ਫਿਰ ਕਹਿੰਦਾ ਹੈ ‘‘ਸਤਿਗੁਰ ਫਿਰ ਪੰਜਾਬੇ ਆਵਣ‘‘14। ਇਸ ਕਵਿਤਾ ਵਿਚ ਪੇਸ਼ ਹੋਈ ਟੱਕਰ ਗੋਰਿਆਂ ਤੇ ਸਿੰਘਾਂ ਦੇ ਵਿਚਕਾਰ ਹੈ। ਸਿੰਘਾਂ ਤੇ ਬੁੱਚੜਾਂ ਦੇ ਵਿਚਕਾਰ ਹੈ। ਜਿਹੜਾ ਖਿੱਤਾ ਆਜ਼ਾਦ ਕਰਾਉਣਾ ਹੈ, ਉਹ ਪੰਜਾਬ ਹੈ। ਸਿੱਖ ਰਾਜ ਕਾਇਮ ਕਰਨਾ ਹੈ। ਗ਼ਦਰੀ ਕਵਿਤਾ ਵਿਚ ਟੱਕਰ ਅੰਗਰੇਜ਼ਾਂ ਤੇ ਹਿੰਦੋਸਤਾਨੀਆਂ ਵਿਚਕਾਰ ਹੈ। ਜਿਸ ਭੂਗੋਲਿਕ ਖਿੱਤੇ ਨੂੰ ਆਜ਼ਾਦ ਕਰਾਉਣਾ ਹੈ, ਉਹ ਹਿੰਦ ਹੈ। ਉਹ ਹਿੰਦ ਦੇ ਬਾਸ਼ਿੰਦੇ ਹਨ, ਹਿੰਦੀ ਹਨ, ਹਿੰਦੋਸਤਾਨੀ ਹਨ।
ਬਸਤੀਵਾਦੀ ਨਿਜ਼ਾਮ ਹਿੰਦੋਸਤਾਨ, ਭਾਰਤ ਜਾਂ ਇੰਡੀਆ ਦੀ ਇਕਾਈ ਪੇਸ਼ ਕਰਦਾ ਹੈ। ਗ਼ਦਰੀ ਕਵੀ ਇਸ ਇਕਾਈ ਦੇ ਸੰਕਲਪ ਨਾਲ ਘੁਲਦੇ ਹਨ। ਉਸ ਵੇਲੇ ਦੇ ਹਾਲਾਤ ਉਨ੍ਹਾਂ ਨੂੰ ਮਜਬੂਰ ਕਰਦੇ ਹਨ ਕਿ ਉਹ ਇਸ ਇਕਾਈ ਨਾਲ ਜੁੜਨ ਤੇ ਇਸ ਨੂੰ ਸਵੀਕਾਰ ਕਰਨ; ਇਹਦੇ ਨਾਲ ਇਕਰੂਪ ਹੋਣ; ਹੋਰ ਕੋਈ ਚਾਰਾ ਨਹੀਂ। ਹਿੰਦੋਸਤਾਨ ਦੀ ਇਕਾਈ ਨੂੰ ਸਵੀਕਾਰ ਕਰਨ ਤੋਂ ਬਿਨਾ, ਅੰਗਰੇਜ਼ੀ ਸਾਮਰਾਜ ਦਾ ਵਿਰੋਧ ਕਰਨਾ ਸੰਭਵ ਨਹੀਂ। ਗ਼ਦਰੀ ਕਵੀ ਹਿੰਦੋਸਤਾਨ ਦੀ ਇਕਾਈ ਤੇ ਸੰਕਲਪ ਦੇ ਹੱਕ ਵਿਚ ਆਪਣੀ ਆਵਾਜ਼ ਬੜੀ ਚੇਤੰਨਤਾ ਨਾਲ ਬੁਲੰਦ ਕਰਦੇ ਹਨ। 1913 ਵਿਚ ਲਿਖੀ ਇਕ ਕਵਿਤਾ ਕਹਿੰਦੀ ਹੈ ‘‘ਸਾਰੀ ਖਲਕ ਖੁਦਾਇ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੋਸਤਾਨ ਕਿਉਂ ਨਹੀਂ‘‘।15 ਜਨਵਰੀ 1914 ਵਿਚ ਲਿਖੀ ਕਵਿਤਾ ਕਹਿੰਦੀ ਹੈ, ‘‘ਜਾਗੋ ਹਿੰਦ ਪਿਆਰੀ ਦੇ ਨੂਰ ਚਸ਼ਮੋਂ, ਵਿਚ ਖ਼ੁਆਬ ਦੇ ਲਾਇਆ ਧਿਆਨ ਕਿੱØਥੇ?‘‘16 ਇਸੇ ਤਰ੍ਹਾਂ ਜਨਵਰੀ 1914 ਵਿਚ ਛਪੀ ਇਕ ਹੋਰ ਕਵਿਤਾ ਦਾ ਨਾਂ ਹੀ ‘ਹਿੰਦੋਸਤਾਨ‘ ਹੈ। ਇਹ ਕਵਿਤਾ ਕਹਿੰਦੀ ਏ ‘‘ਕਿਸਮਤ ਕੁਲ ਜਹਾਨ ਦੀ ਤੇਜ ਹੋਈ, ਭਾਗ ਗਿਰ ਗਏ ਕਿਉਂ ਹਿੰਦੋਸਤਾਨ ਤੇਰੇ‘‘।17 ਏਸੇ ਮਹੀਨੇ ਦੀ ਇਕ ਹੋਰ ਕਵਿਤਾ ਕਹਿੰਦਾ ਏ, ‘‘ਆਓ ਦੇਸ ਭਾਈ ਹਿੰਦੋਸਤਾਨ ਵਾਲੋ, ਢੰਗ ਸੋਚੀਏ ਦੁੱਖ ਮਿਟਾਵਣੇ ਦਾ‘‘।18 ਇਸ ਕਵਿਤਾ ਦਾ ਕਵੀ ਇਕ ਪੰਜਾਬੀ ਸਿੰਘ ਹੈ ਜੋ 1914 ਵਿਚ ਕਹਿੰਦਾ ਹੈ ‘ਮੰਦਰ ਮਸਜਿਦਾਂ ਕਿਸੇ ਨਾ ਕੰਮ ਸਾਡੇ ਛੱਡੇ ਖ਼ਿਆਲ ਗੁਰਦੁਆਰੇ ਬਣਾਵਣੇ ਦਾ‘‘। ਇਸ ਤਰ੍ਹਾਂ ਪੰਜਾਬੀ ਬੰਦਾ ਹਿੰਦੂ, ਸਿੱਖ ਤੇ ਮੁਸਲਮਾਨ ਹੁੰਦਾ ਹੋਇਆ ਵੀ, ਇਸ ਪਛਾਣ ਤੋਂ ਅਗਾਂਹ ਜਾਂਦਾ ਹੈ, ਹਿੰਦੀ ਬਣਦਾ ਹੈ, ਪੰਜਾਬੀ ਖਿੱਤੇ ਨੂੰ ਉਸ ਵੱਡੇ ਖਿੱਤੇ ਨਾਲ ਜੋੜਦਾ ਹੈ, ਜਿਸ ਨੂੰ ਉਹ ਹਿੰਦੋਸਤਾਨ ਸਮਝਦਾ ਹੈ। ਸ਼ਬਦ ਹਿੰਦੋਸਤਾਨ, ਹਿੰਦ, ਹਿੰਦੀ, ਗ਼ਦਰੀ ਕਵਿਤਾ ਵਿਚ ਸੈਂਕੜੇ ਵਾਰ ਆਉਾਂਦਾþ ਅਤੇ ਇਕ ਦੁਵੱਲੇ ਵਿਰੋਧ ਵਾਲਾ ਜਟਿਲ ਬਿੰਬ ਪੈਦਾ ਹੁੰਦਾ ਹੈ ਜਿਸ ਦੇ ਇਕ ਪਾਸੇ ਅੰਗਰੇਜ਼ੀ ਸਾਮਰਾਜ ਤੇ ਅੰਗਰੇਜ਼ ਹਨ ਅਤੇ ਦੂਸਰੇ ਪਾਸੇ ਹਿੰਦੋਸਤਾਨ ਤੇ ਹਿੰਦੀ।
ਹਿੰਦੋਸਤਾਨ ਦਾ ਜੋ ਬਿੰਬ ਗ਼ਦਰੀ ਕਵੀ ਸਿਰਜਦੇ ਹਨ, ਉਸ ਵਿਚ ਬੰਗਾਲੀ ਰਿਨੇਸਾਂਸ (ਪੁਨਰ ਜਾਗਰਣ) ਦੇ ਨਾਲ ਪੈਦਾ ਹੋਇਆ ਭਾਰਤ-ਮਾਤਾ ਦਾ ਚਿੰਨ੍ਹ ਵੀ ਹਾਜ਼ਰ ਹੈ ਤੇ ਵੰਦੇ ਮਾਤਰਮ ਦਾ ਨਾਹਰਾ ਵੀ। ਇਨ੍ਹਾਂ ਦਾ ਤੁਅੱਲਕ ਬੰਕਮ ਚੰਦਰ ਚਟੋਪਾਧਿਆ ਦੇ ਨਾਵਲ ‘ਆਨੰਦ ਮੱਠ‘ ਨਾਲ ਹੈ।19 ਭਾਰਤ ਮਾਤਾ ਕਹਿੰਦੀ ਏ, ‘‘ਫ਼ੌਜਾਂ ਵਾਲਿਓ ਸ਼ੇਰ ਜਵਾਨ ਮਰਦੋਂ, ਸੁਣਨਾ ਬੁੱਢੜੀ ਦਾ ਇਹ ਹਾਲ ਮੇਰਾ‘‘।20 1914 ਵਿਚ ਛਪੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਅਨੁਵਾਦ ਹੀ ‘ਵੰਦੇ ਮਾਤਰਮ‘ ਹੈ। ਬੰਕਮ ਚੰਦਰ ਚਟੋਪਾਧਿਆ ਜਿਹੇ ਰਾਸ਼ਟਰਵਾਦੀਆਂ ਦਾ ਅਸਰ ਏਨਾ ਡੂੰਘਾ ਹੈ ਕਿ ਆਨੰਦ ਮੱਠ ਦੇ ਬਿਰਤਾਂਤ ਵਰਗੀ ਸੋਚ ਪ੍ਰਗਟ ਕਰਦੀ, ਜਨਵਰੀ 1914 ਦੀ ਕਵਿਤਾ ਵਿਚ (ਜਿਸ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਹੈ) ਕਵੀ ਦੱਸਦਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਨੇ ‘ਭਾਰਤ ਵਰਸ਼‘ ਤੋਂ ਜ਼ੁਲਮ ਦੂਰ ਕੀਤਾ ਸੀ।21 ਗ਼ਦਰ ਲਹਿਰ ਦੀ ਸ਼ਾਇਦ ਸਭ ਤੋਂ ਮਸ਼ਹੂਰ ਕਵਿਤਾ ਵਿਚ ਕਵੀ ਕਹਿੰਦਾ ਏ ‘‘ਬੰਦੇ ਮਾਤਰਮ ਸਾਰੇ ਬੋਲੋ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਹੀ ਜਾਣਾ ਭੱਜ ਕੇ‘‘।22 ਏਥੇ ਗ਼ਦਰੀ ਕਵੀ ਵੰਦੇ ਮਾਤਰਮ ਗੀਤ ਤੇ ਨਾਹਰੇ ਕਾਰਨ, ਬਾਅਦ ਵਿਚ ਪੈਦਾ ਹੋਣ ਵਾਲੀ ਕੁੜੱਤਣ ਤੋਂ ਅਣਜਾਣ ਹਨ। ਉਹ ਨਹੀਂ ਜਾਣਦੇ ਕਿ ਇਹ ਬਿੰਬ ਆਨੰਦ ਮੱਠ ਵਿਚਲੇ ਮੁਸਲਮਾਨ ਵਿਰੋਧੀ ਪ੍ਰਵਚਨ ਹੋ ਗਏ ਹਨ। ਉਹ ਭਾਰਤ ਮਾਤਾ ਦੇ ਬਿੰਬ ਨੂੰ ਆਤਮਸਾਤ ਕਰ ਲੈਂਦੇ ਹਨ ਤੇ ਭਾਰਤ ਮਾਤਾ ਦੀ ਤਸਵੀਰ ਉਨ੍ਹਾਂ ਦੀਆਂ ਅਖ਼ਬਾਰਾਂ ਦੇ ਪਹਿਲੇ ਸਫ਼ਿਆਂ ‘ਤੇ ਛਪਦੀ ਹੈ। ਉਹ ਇਸ ਗੀਤ, ਨਾਹਰੇ ਤੇ ਤਸਵੀਰ ਦੇ ਨਾਂਹ-ਪੱਖੀ ਪਹਿਲੂਆਂ ਤੋਂ ਸਚਮੁੱਚ ਅਣਜਾਣ ਹਨ ਤੇ ਜਨਵਰੀ 1914 ਵਿਚ ਹੀ ਛਪੀ ਇਕ ਹੋਰ ਕਵਿਤਾ ਵਿਚ ਕਵੀ ਹਿੰਦੂ ਮੁਸਲਮਾਨ ਏਕਤਾ ਤੇ ਜ਼ੋਰ ਦਿੰਦਾ ਹੋਇਆ ਕਹਿੰਦਾ ਹੈ ‘‘ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋਂ, ਤੁਸੀਂ ਬੈਠੇ ਅਣਜੋੜ ਕਿਉਂ ਹੋ?‘‘23
ਗ਼ਦਰੀ ਕਵਿਤਾ ਵਿਚ ਇਹ ਬਿੰਬ ਹਿੰਦ, ਹਿੰਦੋਸਤਾਨ, ਹਿੰਦੀ ਤੇ ਹਿੰਦੀਸਤਾਨੀ ਬਹੁਤ ਗੂੜ੍ਹਾ ਹੈ। ਗ਼ਦਰੀ ਕਵਿਤਾ ਵਿਚ ਗਦਰੀ ਤੇ ਹੋਰ ਹਿੰਦੋਸਤਾਨੀ ਜਿਨ੍ਹਾਂ ਨੂੰ ਗ਼ਦਰੀ ਕਵੀ ਲਲਕਾਰਦੇ ਹਨ, ਉਹ ‘‘ਹਿੰਦ ਦੇ ਲਾੜੇ‘‘ ਹਨ। ‘‘ਹਿੰਦੋਸਤਾਨ ਦੇ ਭਾਈ‘‘, ‘‘ਹਿੰਦ ਪਿਆਰੀ ਦੇ ਨੂਰ ਚਸ਼ਮ‘‘, ‘‘ਹਿੰਦ ਦੇ ਦੁਲਾਰੇ‘‘, ‘‘ਹਿੰਦ ਦੇ ਸਪੁੱਤਰ‘‘, ‘‘ਹਿੰਦ ਦੇ ਸ਼ੇਰ ਜਵਾਨ ਮਰਦ‘‘, ‘‘ਹਿੰਦੋਸਤਾਨ ਦੇ ਤੀਹ ਕਰੋੜ ਭਾਈ‘‘, ‘‘ਹਿੰਦੋਸਤਾਨੀ‘‘ ਤੇ ‘‘ਭੋਲੇ ਭਾਲੇ ਹਿੰਦੀ‘‘ ਹਨ।
ਜਦੋਂ ਗ਼ਦਰੀ ਕਵੀ ਗ਼ਦਰੀ ਕਵਿਤਾ ਵਿਚ ਹਿੰਦੋਸਤਾਨ ਦਾ ਬਿੰਬ ਬਣਾਉਂਦੇਨ ਤਾਂ ਉਸ ਵਿਚ ਉਹ ਸਮਾਜਕ ਤੇ ਰਾਜਸੀ ਚੇਤਨਾ ਹਾਜ਼ਰ ਹੈ ਜੋ 1857 ਦੇ ਗ਼ਦਰ ਤੋਂ ਬਾਅਦ ਹਿੰਦੋਸਤਾਨ ਵਿਚ ਪੈਦਾ ਹੋਈ; ਇਸ ਚੇਤੰਨਤਾ ਦੀ ਹਾਜ਼ਰੀ ਮੁੱਢਲੇ ਤੇ ਮੁੱਖ ਰੂਪ ਵਿਚ ਗ਼ਦਰ ਸ਼ਬਦ ਦੇ ਵਿਚ ਪਈ ਹੋਈ ਹੈ। ਗ਼ਦਰੀ ਕਵੀ ਗ਼ਦਰ ਸ਼ਬਦ ਨੂੰ ਉਵੇਂ ਅਪਣਾਉਂਦੇਨ ਜਿਸ ਤਰ੍ਹਾਂ ਦੀ ਇਸ ਸ਼ਬਦ ਦੀ ਵਿਆਖਿਆ ਵੀਰ ਸਾਵਰਕਰ ਨੇ ਆਪਣੀ 1909 ਵਿਚ ਪ੍ਰਕਾਸ਼ਤ ਹੋਈ ਕਿਤਾਬ ‘‘ਦੀ ਇੰਡੀਅਨ ਵਾਰ ਆਫ਼ ਇੰਡੀਪੈਂਡਸ : 1857‘‘ ਵਿਚ ਕੀਤੀ।24 ਵੀਰ ਸਾਵਰਵਰ ਦੀ ਰਾਜਨੀਤੀ ਨਾਲ ਇਨ੍ਹਾਂ ਸਤਰਾਂ ਦੇ ਲੇਖਕ ਦੀ ਭਾਰੀ ਅਸਹਿਮਤੀ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਕਿਤਾਬ ਨੇ ਹਿੰਦੋਸਤਾਨ ਵਿਚ ਰਾਜਨੀਤਕ ਚੇਤਨਾ ਜਗਾਉਣ ਵਿਚ ਅਹਿਮ ਰੋਲ ਨਿਭਾਇਆ। ਅੰਗਰੇਜ਼ 1857 ਦੀ ਬਗਾਵਤ ਨੂੰ ਸਿਪਾਹੀਆਂ ਦਾ ਵਿਦਰੋਹ ਜਾਂ ਗਦਰ ਕਹਿੰਦੇ ਹਨ। ਵੀਰ ਸਾਵਰਕਰ ਨੇ ਇਸ ਕਿਤਾਬ ਵਿਚ ਇਸ ਗ਼ਦਰ ਨੂੰ ਹਿੰਦੋਸਤਾਨੀਆਂ ਵੱਲੋਂ ਲੜੀ ਗਈ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਤੇ ਗ਼ਦਰ ਸ਼ਬਦ ਨੂੰ ਵਿਸ਼ਾਲ ਅਰਥ ਦਿੱਤੇ। ਇਸ ਕਿਤਾਬ ਸਦਕਾ ਗ਼ਦਰ ਤੇ ਆਜ਼ਾਦੀ ਦੀ ਪਹਿਲੀ ਲੜਾਈ ਆਪਸ ਵਿਚ ਏਨੇ ਘੁਲ-ਮਿਲ ਗਏ ਕਿ ਗ਼ਦਰ ਸ਼ਬਦ ਨੂੰ ਹਿੰਦੋਸਤਾਨੀਆਂ ਦੇ ਮਨ ਵਿਚ ਪਵਿੱਤਰ ਤੇ ਸਤਿਕਾਰਤ ਸ਼ਬਦ ਬਣ ਗਿਆ। ਵੀਰ ਸਾਵਰਕਰ ਤੋਂ ਪਹਿਲਾਂ, ਕਾਰਲ ਮਾਰਕਸ ਨੇ ਇਹਨੂੰ ‘‘ਰਾਸ਼ਟਰੀ ਵਿਦਰੋਹ (ਨੈਸ਼ਨਲ ਰੀਵੋਲਟ)‘‘25 ਤੇ ‘‘ਇਨਕਲਾਬ‘‘ (ਅੰਗਰੇਜ਼ੀ ਪੋਸਟਾਂ ਦੀ ਹਾਲਾਤ ਇਵੇਂ ਸੀ ਜਿਵੇਂ ‘‘ਇਨਕਲਾਬ ਦੇ ਸਮੁੰਦਰ ਵਿਚ ਘਿਰੀਆਂ ਹੋਈਆਂ ਕੱਲ-ਮੁਕੱਲੀਆਂ ਚੱਟਾਨਾਂ‘‘)। ਰਾਸ਼ਟਰੀ ਵਿਦਰੋਹ ਦਾ ਸ਼ਬਦ ਸਭ ਤੋਂ ਪਹਿਲਾਂ ਡਿਜ਼ਰਾਇਲੀ (Disraeli) ਨੇ ਵਰਤਿਆ ਸੀ (ਜੁਲਾਈ 27, 1857) ਤੇ ਮਾਰਕਸ ਨੇ ਉਸ ਦੀ ਪ੍ਰੋੜ੍ਹਤਾ ਕੀਤੀ ਸੀ।26 ਮਾਰਕਸ ਨੇ ਵਿਖਾਇਆ ਸੀ ਕਿ ਕਿਵੇਂ ਹਿੰਦੁਸਤਾਨ ਦੇ ਕਿਸਾਨ ਤੇ ਹੋਰ ਲੋਕ ਇਸ ਵਿਚ ਸ਼ਾਮਿਲ ਹੋਏ ਤੇ ਇਸ ਬਗ਼ਾਵਤ ਨੂੰ ਰਾਸ਼ਟਰੀ ਵਿਦਰੋਹ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਏਂਜਲਸ ਡੇਰਾ ਇਸਮਾਈਲ ਖਾਂ ਵਿਚ ਸਿੱਖ ਰਜਮੈਂਟਾਂ ਵਿਚਲੀ ਸਾਜਿਸ਼ ਦੀ ਗੱਲ ਕਰਦਾ ਹੈ ਤੇ ਸਿੱਖ ਵਿਦਰੋਹ ਦੀ ਸੰਭਾਵਨਾ ਦੇਖਦਾ ਹੈ।27 1913-14 ਦੇ ਗ਼ਦਰੀ, ਮਾਰਕਸ ਤੇ ਏਂਜਲਸ ਨੂੰ ਨਹੀਂ ਜਾਣਦੇ ਪਰ ਉਹ ਵੀਰ ਸਾਵਰਕਰ ਨੂੰ ਜ਼ਰੂਰ ਜਾਣਦੇ ਸਨ ਤੇ ਉਨ੍ਹਾਂ ਨੇ ਗ਼ਦਰ ਸ਼ਬਦ ਨੂੰ, ਉਨ੍ਹਾਂ ਅਰਥਾਂ ਵਿਚ ਅਪਣਾਇਆ ਜਿਵੇਂ ਵੀਰ ਸਾਵਰਕਰ ਨੇ ਦਿੱਤੇ ਸਨ।
ਗ਼ਦਰੀ ਬਾਬਿਆਂ ਵਿਚ ਜ਼ਿਆਦਾ ਸਿੱਖ ਸਨ। 1857 ਵਿਚ ਖਰਲਾਂ ਦੀ ਨੀਲੀ ਬਾਰ ਦੀ ਬਗ਼ਾਵਤ28, ਮੋਹਰ ਸਿੰਘ ਦੀ ਰੋਪੜ ਵਿਚ ਬਗ਼ਾਵਤ ਤੇ ਕੁਝ ਹੋਰ ਪਲਟਨਾਂ ਵਿਚ ਹੋਈਆਂ ਛੋਟੀਆਂ ਮੋਟੀਆਂ ਕੋਸ਼ਿਸ਼ਾਂ29 ਨੂੰ ਛੱਡ ਕੇ ਪੰਜਾਬੀਆਂ ਨੇ 1857 ਦੇ ਗ਼ਦਰ ਵਿਚ ਜ਼ਿਆਦਾ ਹਿੱਸਾ ਨਹੀਂ ਸੀ ਲਿਆ। ਇਹਦੇ ਮੁਕਾਬਲੇ ਪੰਜਾਬੀ ਰਜਵਾੜਿਆਂ ਦੁਆਰਾ ਅੰਗਰੇਜਾਂ ਦੀ ਕੀਤੀ ਗਈ ਸਹਾਇਤਾ ਨੂੰ ਜ਼ਿਆਦਾ ਪ੍ਰਮੁੱਖਤਾ ਮਿਲੀ ਸੀ ਤੇ ਉਹ ਸਹਾਇਤਾ ਨੂੰ ਪੰਜਾਬ ਵੱਲੋਂ 1857 ਦੇ ਗ਼ਦਰ ਪ੍ਰਤੀ ਧ੍ਰੋਹ ਮੰਨਿਆ ਗਿਆ ਸੀ। ਗ਼ਦਰੀ ਕਵੀ ਇਸ ਤੱਥ ਨੂੰ ਤਸਲੀਮ ਕਰਦੇ ਹੋਏ ਇਸ ਤਰ੍ਹਾਂ ਯਾਦ ਕਰਦੇ ਹਨ, ‘‘ਜਦੋਂ ਸੰਨ ਸਤਵੰਜਾ ਦਾ ਗਦਰ ਹੋਯਾ, ਆਇਆ ਪੰਥ ਨੂੰ ਬਹੁਤ ਜ਼ਵਾਲ ਸਿੰਘੋ।। ਨਾਭਾ ਪਤੀ ਨੇ ਕੀਤੀ ਸੀ ਵਫ਼ਾਦਾਰੀ ਸਗੋਂ ਖੁੱਸ ਗਿਆ ਪੱਖੋਵਾਲ ਸਿੰਘੋ।। ਅੱਜ ਮੁਲਕ ਆਜ਼ਾਦੀ ਨਾਲ ਖੇਡਣਾ ਸੀ ਕਰਦੇ ਪਿਆਰ ਜੇ ਗ਼ਦਰ ਦੇ ਨਾਲ ਸਿੰਘੋ।।‘‘30 ਇਸ ਤਰ੍ਹਾਂ ਜਦ ਗ਼ਦਰੀ ਕਵੀ ਲੋਕਾਂ ਨੂੰ 1915 ਦੇ ਗ਼ਦਰ ਲਈ ਵੰਗਾਰਦੇ ਹਨ ਤਾਂ ਉਸ ਵੰਗਾਰ ਵਿਚ ਇਹ ਦੇਸ ਭਾਵਨਾ ਕਿ ਪੰਜਾਬ ਤੇ 1857 ਦੀ ‘ਕੋਤਾਹੀ‘ ਤੋਂ ਮੁਕਤੀ ਚਾਹੁੰਦੇ ਹਨ। ਇਸ ਲਈ ਵੀ ਮੁਕਤੀ ਚਾਹੁੰਦੇ ਹਨ ਕਿਉਂਕਿ 1857 ਤੋਂ ਬਾਅਦ ਜਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਾਰਸ਼ਲ ਕੌਮ ਗਰਦਾਨਿਆ ਤੇ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਫ਼ੌਜ ਵਿਚ ਭਰਤੀ ਕੀਤਾ ਤਾਂ ਸਿੱਖਾਂ ਦਾ ਤਸੱਵੁਰ ਦਾ ਅੰਗਰੇਜ਼ਾਂ ਦੇ ਭਾਈਵਾਲਾਂ ਦੇ ਰੂਪ ਵਿਚ ਉੱਭਰਨ ਲੱਗਾ ਸੀ।
ਰਾਜਸੀ ਚੇਤਨਾ ਗ਼ਦਰੀ ਕਵਿਤਾ ਵਿਚ ਸਮਾਈ ਹੋਈ ਹੈ। ਗਦਰ ਅਖ਼ਬਾਰ ਦੇ ਪਹਿਲੇ ਅੰਕਾਂ ਵਿਚ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਹਰ ਵਾਰ ਛਪਦਾ ਸੀ, ਜਿਦ੍ਹੇ ਵਿਚ ਉਨ੍ਹਾਂ ਚੌਦਾਂ ਨੁਕਤਿਆਂ ਦੀ ਵਿਆਖਿਆ ਕੀਤੀ ਜਾਂਦੀ ਸੀ ਕਿ ਅੰਗਰੇਜ਼ੀ ਰਾਜ ਹਿੰਦੋਸਤਾਨ ਨੂੰ ਕਿਨ੍ਹਾਂ ਤਰੀਕਿਆਂ ਨਾਲ ਤੇ ਕਿੰਨਾ ਨੁਕਸਾਨ ਪਹੁੰਚਾ ਰਿਹਾ ਹੈ। ਇਹ ਨੁਕਤੇ ਗ਼ਦਰੀ ਕਵਿਤਾ ਵਿਚ ਵੀ ਹਾਜ਼ਰ ਹੁੰਦੇ ਹਨ।
ਪਹਿਲਾ ਨੁਕਤਾ ‘ਪਾੜੋ ਤੇ ਰਾਜ ਕਰੋ‘ ਦੀ ਅੰਗਰੇਜ਼ੀ ਨੀਤੀ ਬਾਰੇ ਹੈ।31 7 ਜਨਵਰੀ 1914 ਵਿਚ ਛਪੀ ਕਵਿਤਾ ਇਹਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ ‘‘ਹੀਰਾ ਹਿੰਦ ਉਨ੍ਹਾਂ ਖਾਕ ਕੀਤਾ, ਰੌਲੇ ਅੱਤ ਦੇ ਵੇਦ ਕੁਰਾਨ ਵਾਲੇ‘‘।32 ਇਕ ਹੋਰ ਕਵੀ ਕਹਿੰਦਾ ਏ, ‘‘ਇਕ ਦੂਸਰੇ ਵਿਚ ਫੁੱਟ ਪਾ ਕੇ, ਆਪ ਵੱਜਦੇ ਸਾਹਿਬਾਨ ਲੋਕੋ‘‘।33 ਦਸੰਬਰ 1913 ਦੀ ਕਵਿਤਾ ਕਹਿੰਦੀ ਏ, ‘‘ਜ਼ਾਲਿਮ ਖਾ ਗਿਆ ਦੋਹਾਂ ਨੂੰ ਪਾੜ ਲੋਕੋ‘‘।34
ਏਸੇ ਤਰ੍ਹਾਂ ਫਰਵਰੀ 1914 ਦੀ ਇਕ ਕਵਿਤਾ ਇਸ ਨੀਤੀ ਨੂੰ ਏਦਾਂ ਪਛਾਣਦੀ ਹੈ, ‘‘ਸਾਨੂੰ ਦੀਨ ਤੇ ਧਰਮ ਦੇ ਝਗੜਿਆਂ ਨੇ, ਵੀਰ ਦੁਸ਼ਮਣਾਂ ਚਾਲ ਬਾਜ ਕੀਤਾ।... ਅਸੀਂ ਭਾਈ ਭਾਈ ਹਾਂ ਹਿੰਦ ਦੇ ਸਭ ਜਾਏ, ਜੁਦਾ ਜੁਦਾ ਸਾਨੂੰ ਦਗੇਬਾਜ਼ ਕੀਤਾ।‘‘35
ਅਪਰੈਲ 1914 ਵਿਚ ਛਪੀ ਕਵਿਤਾ ਹਿੰਦੋਸਤਾਨੀਆਂ ਵਿਚਲੀ ਹਿੰਦੂ, ਮੁਸਲਮਾਨ ਧਾਰਮਿਕ ਪਾੜੇ ਨੂੰ ਏਦਾਂ ਚਿਤਰਦੀ ਹੈ ‘‘ਮਜ਼੍ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ, ਕੀਤਾ ਦੀਨ ਦਾ ਨਹੀਂ ਧਿਆਨ ਧਿਯਾਨ ਵੀਰੋ।‘‘36 ਜੂਨ 1914 ਵਿਚ ਕਵੀ ਏਕਤਾ ਦਾ ਹੋਕਾ ਕੁਝ ਇਸ ਤਰ੍ਹਾਂ ਦਿੰਦਾ ਹੈ, ‘‘ਕਰੋ ਇਤਫਾਕ ਹਿੰਦੂ ਮੁਸਲਮਾਨ ਸਿੱਖ ਸ਼ੇਰੋ, ਜ਼ਾਲਮ ਫਰੰਗੀ ਤੇ ਚਾੜ੍ਹ ਦੇ ਕਟਕ ਤੂੰ।‘‘37 ਇਸ ਤਰ੍ਹਾਂ ਗ਼ਦਰੀ ਕਵੀਆਂ ਵਿਚ ਇਹ ਗਹਿਰੀ ਚੇਤਨਾ ਹੈ। ਜੇ ਉਨ੍ਹਾਂ ਨੇ ਹਿੰਦ ਨੂੰ ਆਜ਼ਾਦ ਕਰਾਉਣਾ ਹੈ ਤਾਂ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ। ਇਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਜਦ ਗ਼ਦਰੀ ਕਵੀ ਹਿੰਦ ਤੇ ਹਿੰਦੀਆਂ ਦਾ ਜੋ ਵਿਚਾਰਧਾਰਕ ਖਾਕਾ ਬੁਣਦੇ ਹਨ, ਉਹ ਸ਼ਮੂਲੀਅਤ ਵਾਲੀ ਹੈ, ਕੋਈ ਆਦਮੀ ਧਰਮ ਦੇ ਆਧਾਰ ‘ਤੇ ਉਸ ਤੋਂ ਬਾਹਰ ਨਹੀਂ ਹੈ। ਹਿੰਦ ਹਿੰਦੂਆਂ ਦਾ ਨਹੀਂ, ਇਹ ਹਿੰਦੂ, ਸਿੱਖਾਂ ਦੇ ਮੁਸਲਮਾਨਾਂ ਦਾ ਸਾਂਝਾ ਵਤਨ ਹੈ। ਹਿੰਦ ਦੀ ਵਿਚਾਰਧਾਰਕ ਬਣਤਰ ਬਣਾਉਣਾ ਜਾਂ ਅਪਣਾਉਣਾ ਗ਼ਦਰੀ ਕਵੀਆਂ ਲਈ ਇਸ ਲਈ ਵੀ ਜ਼ਰੂਰੀ ਹੈ ਕਿ ਉਹ ਜਾਣਦੇ ਹਨ ਕਿ ਅੰਗਰੇਜ਼ੀ ਸਾਮਰਾਜ ਕੀ ਹੈ ਤੇ ਇਸ ਨਾਲ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਮਰਾਠਿਆਂ, ਬੰਗਾਲੀਆਂ ਜਾਂ ਪੰਜਾਬੀਆਂ ਵਜੋਂ ਨਹੀਂ ਲੜਿਆ ਜਾ ਸਕਦਾ ਹੈ।
ਦੂਸਰਾ ਅਹਿਮ ਨੁਕਤਾ ਆਰਥਿਕ ਲੁੱਟ ਤੇ ਲਗਾਤਾਰ ਆਰਥਿਕ ਨਿਕਾਸ ਦਾ ਹੈ ਜੋ ਹਿੰਦੁਸਤਾਨ ਤੋਂ ਇੰਗਲੈਂਡ ਨੂੰ ਹੁੰਦਾ ਹੈ। 1953 ਅਤੇ 1957 ਵਿਚ ਕਾਰਲ ਮਾਰਕਸ ਨਿਊਯਾਰਕ ਡੇਲੀ ਟ੍ਰਿਬਿਊਨ ਵਾਸਤੇ ਲਿਖੇ ਆਪਣੇ ਲੇਖਾਂ ਵਿਚ ਇਸ ਆਰਥਿਕ ਲੁੱਟ ਤੇ ਨਿਕਾਸ ਦੇ ਨੈਣ ਨਕਸ਼ ਉਲੀਕਦੇ ਹਨ।38 ਪਰ ਇਸ ਦਾ ਠੋਸ ਸਿਧਾਂਤਕ ਰੂਪ ਦਾਦਾ ਭਾਈ ਨਾਰੋਜੀ ਦੀ ਲਿਖੀ ਕਿਤਾਬ ਰਾਹੀਂ ਪੇਸ਼ ਹੁੰਦਾ ਹੈ39 ਕਿ ਕਿਵੇਂ ਤੇ ਕਿੰਨੀ ਹਿੰਦੋਸਤਾਨ ਦੀ ਦੌਲਤ ਇੰਗਲੈਂਡ ਵਿਚ ਪਹੁੰਚ ਰਹੀ ਏ, ਜਿਦ੍ਹੇ ਕਾਰਨ ਹਿੰਦੋਸਤਾਨ ਦਿਨੋ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਤੇ ਇੰਗਲੈਂਡ ਅਮੀਰ। ਗ਼ਦਰੀ ਕਵਿਤਾ ਵਿਚ ਇਹ ਧਾਰਨਾ ਕੁਝ ਇਸ ਤਰ੍ਹਾਂ ਪੇਸ਼ ਹੁੰਦੀ ਹੈ ‘‘ਹਿੰਦ ਲੁੱਟ ਫਰੰਗੀਆਂ ਚੌੜ ਕੀਤਾ, ਦੁਨੀਆ ਦੇਖ ਕੇ ਹੋਈ ਹੈਰਾਨ ਲੋਕੋ।। ਪੈਸਾ ਸੂਤ ਸਾਰਾ ਹਿੰਦ ਦੇਸ ਵਾਲਾ ਇੰਗਲੈਂਡ ਦੇ ਵਿਚ ਲੈ ਜਾਣ ਲੋਕੋ।
ਲੁੱਟੀ ਜਾਂਦੇ ਦਿਨੇ ਰਾਤ ਡਾਕੂ, ਭੁੱਖੇ ਮਰਨ ਗ਼ਰੀਬ ਕਿਰਸਾਨ ਲੋਕੋ।‘‘40 ਇਸ ਤੋਂ ਦੋ ਸਾਲ ਬਾਅਦ ਛਪੀ ਕਵਿਤਾ ਵਿਚ ਇਹ ਗੱਲ ਹੋਰ ਸਪੱਸ਼ਟ ਹੁੰਦੀ ਹੈ ‘‘ਲੁੱਟ ਕੇ ਫਰੰਗੀ ਕੀਤਾ ਹਿੰਦ ਸੱਖਣਾ‘‘।41 ਮਾਰਚ 1914 ਵਿਚ ਇਕ ਹੋਰ ਕਵਿਤਾ ਦੇਸ ਵਿਚ ਵਧੇ ਮਾਮਲੇ ਨੂੰ ਏਦਾਂ ਯਾਦ ਕਰਦੀ ਹੈ, ‘‘ਟੈਕਸ ਮਾਮਲੇ ਅਸਾਂ ਤੋਂ ਲੈਣ ਦੂਣੇ, ਭਲਾ ਹੋਵਾਂਗੇ ਅਸੀਂ ਕੰਗਾਲ ਕਿਉਂ ਨਹੀਂ।‘‘42 ਏਹੀ ਕਵਿਤਾ ਚਿਤਾਵਨੀ ਦਿੰਦੀ ਹੈ ‘‘ਲੁੱਟ ਖਾ ਗਏ ਮੂਜ਼ੀ ਦੇ ਪੁੱਤ ਗੋਰੇ, ਕਰਦੇ ਆਪਣੀ ਆਪ ਸੰਭਾਲ ਕਿਉਂ ਨਹੀਂ।‘‘ ਆਰਥਿਕ ਲੁੱਟ ਦੇ ਇਨ੍ਹਾਂ ਪੱਖਾਂ ਸੰਬੰਧੀ ਚੇਤਨਾ ਵੀ ਵਤਨ, ਮੁਲਖ਼ ਜਾਂ ਦੇਸ਼ ਦੀ ਵਿਚਾਰਧਾਰਕ ਬਣਤਰ ਬਣਾਉਣ ਵਿਚ ਸਹਾਈ ਹੁੰਦੀ ਹੈ। ਦੇਸ ਜਾਂ ਰਾਸ਼ਟਰ ਦੀ ਚੇਤਨਾ ਤੋਂ ਰਹਿਤ ਕਵੀ ਕਹਿ ਸਕਦਾ ਸੀ ਕਿ ਅੰਗਰੇਜ਼ ਹਿੰਦੂਆਂ ਨੂੰ ਲੁੱਟ ਰਹੇ ਹਨ ਜਾਂ ਸਿੱਖ ਲੁੱਟ ਰਹੇ ਹਨ ਜਾਂ ਮੁਸਲਮਾਨਾਂ ਨੂੰ ਲੁੱਟ ਰਹੇ ਹਨ ਜਾਂ ਪੰਜਾਬ ਨੂੰ ਲੁੱਟ ਰਹੇ ਹਨ ਪਰ ਗਦਰੀ ਕਵੀ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਇੰਗਲੈਂਡ ਦੇਸ ਦੇ ਬਾਸ਼ਿੰਦੇ, ਹਿੰਦ ਦੇਸ ਦੇ ਬਾਸ਼ਿੰਦਿਆਂ ਨੂੰ ਲੁੱਟ ਰਹੇ ਹਨ। ਇੰਗਲੈਂਡ ਹਿੰਦ ਨੂੰ ਲੁੱਟ ਰਿਹਾ ਹੈ। ਆਰਥਿਕ ਲੁੱਟ ਪ੍ਰਤੀ ਚੇਤੰਨਤਾ ਰੱਖਣ ਵਾਲੇ ਬੰਦੇ ਨੂੰ ਇਕ ਮੁਲਖ ਜਾਂ ਦੇਸ ਜਾਂ ਵਤਨ ਦੀ ਘਾੜਤ ਘੜਨੀ ਪੈਂਦੀ ਹੈ ਤੇ ਗ਼ਦਰੀ ਇਸ ਨੂੰ ‘‘ਹਿੰਦ‘‘ ਦੇ ਰੂਪ ਵਿਚ ਘੜਦੇ ਹਨ ਤੇ ਆਪਣੇ ਆਪ ਨੂੰ ਹਿੰਦ ਦੇ ਦੁਲਾਰੇ ਬਣਾ ਕੇ ਪੇਸ਼ ਕਰਦੇ ਹਨ। ਕਹਿੰਦੇ ਹਨ ‘‘ਹਿੰਦ ਦੇ ਦੁਲਾਰੇ ਜਰਾ ਦੇਖੋ ਉੱਠ ਕੇ, ਜ਼ਾਲਮ ਫਿਰੰਗੀ ਲੈ ਗਏ ਦੇਸ ਲੁੱਟ ਕੇ।‘‘43
ਅੰਗਰੇਜ਼ੀ ਰਾਜ ਵਿਚ ਨਵੀਆਂ ਨਹਿਰਾਂ ਕੱਢਣ ਤੇ ਨਹਿਰੀ ਕਲੋਨੀਆਂ ਬਣਾਉਣ ਨਾਲ ਖੇਤੀ ਦਾ ਵਿਕਾਸ ਹੋਇਆ। ਸਿੱਖਾਂ ਨੂੰ ਫ਼ੌਜੀ ਨੌਕਰੀ ਵਿਚ ਪਹਿਲ ਦਿੱਤੀ ਗਈ। ਜ਼ਮੀਨਾਂ ਦੀਆਂ ਕੀਮਤਾਂ ਵਧੀਆਂ। ਮਾਮਲੇ ਦੀ ਉਗਰਾਹੀ ਲਈ ਬੇਹੱਦ ਸਖ਼ਤੀ ਵਰਤੀ ਗਈ। ਜਿਥੇ ਸਰਕਾਰ ਨੇ ਇਹ ਕਾਨੂੰਨ ਬਣਾਇਆ ਕਿ ਖੇਤੀ ਵਾਲੀ ਜ਼ਮੀਨ ਕੁਝ ਗ਼ੈਰ ਕਾਸ਼ਤਕਾਰ ਜਾਤਾਂ ਦੇ ਲੋਕ ਨਹੀਂ ਲੈ ਸਕਣਗੇ, ਓਥੇ ਕਾਨੂੰਨੀ ਪ੍ਰਬੰਧ ਨੇ ਇਹ ਵੀ ਯਕੀਨੀ ਬਣਾਇਆ ਕਿ ਸ਼ਾਹੂਕਾਰ ਆਪਣੇ ਕਰਜ਼ੇ ਦੀ ਵਸੂਲੀ ਲਈ ਅਦਾਲਤਾਂ ‘ਚ ਜਾ ਸਕਦਾ ਹੈ। ਇਸ ਨਾਲ ਅਦਾਲਤਾਂ ਵਿਚ ਚੱਲਦੇ ਝਗੜੇ ਵਧੇ ਤੇ ਪੰਜਾਬੀ ਕਿਸਾਨ ਕਰਜ਼ੇ ਦੀ ਕੁੜਿੱਕੀ ਵਿਚ ਫਸਦਾ ਚਲਾ ਗਿਆ।44 ਏਹੀ ਕਾਰਨ ਹੈ ਕਿ 65 ਏਕੜਾਂ ਦੀ ਮਾਲਕੀ ਹੋਣ ਦੇ ਬਾਵਜੂਦ ਸੋਹਣ ਸਿੰਘ ਭਕਨਾ ਨੇ ਪਹਿਲਾਂ ਫ਼ੌਜ ਵਿਚ ਨੌਕਰੀ ਕੀਤੀ ਤੇ ਫਿਰ ਅਮਰੀਕਾ ਨੂੰ ਚਾਲੇ ਪਾਏ। ਇਹ ਹਾਲਾਤਾਂ ਨੂੰ ਗ਼ਦਰੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਬਾਖ਼ੂਬੀ ਬਿਆਨ ਕੀਤਾ ਹੈ। ਜਨਵਰੀ 1914 ਵਿਚ ਪ੍ਰਕਾਸ਼ਿਤ ਹੋਈ ਕਵਿਤਾ ਇਹਦਾ ਵਰਣਨ ਏਦਾਂ ਕਰਦੀ ਏ, ‘‘ਲਾਇਆ ਟੈਕਸ ਫਰੰਗੀ ਬਹੁਤ ਯਾਰੋ, ਭੁੱਖੇ ਮਰਨ ਗਰੀਬ ਦੁਕਾਨ ਵਾਲੇ‘‘।45 ਇਕ ਹੋਰ ਕਵਿਤਾ ਵਿਚ ਬਿਆਨ ਕੁਝ ਏਦਾਂ ਦਾ ਹੈ, ‘‘ਹੌਲੀ ਹੌਲੀ ਘਰ ਸਾਡੇ ਸਾਂਭਣੇ ਫਰੰਗੀ ਨੇ, ਏਸ ਦੀ ਨਿਸ਼ਾਨੀ ਵਧ ਗਿਆ ਲਗਾਨ ਹੈ।‘‘46 ਭੁੱਖਮਰੀ ਅਤੇ ਅਕਾਲ ਨੂੰ ਏਦਾਂ ਯਾਦ ਕੀਤਾ ਹੈ, ‘‘ਭੁੱਖੇ ਮਰਨ ਬੱਚੇ ਕਾਲ ਨਾਲ ਸਾਡੇ, ਖੱਟੀ ਖਾਣ ਇੰਗਲਸਤਾਨ ਵਾਲੇ।‘‘47
ਅਮਰੀਕਾ ਤੇ ਕੈਨੇਡਾ ਵਿਚ ਪਰਵਾਸ ਗ਼ਦਰੀਆਂ ਦੀ ਗੁਲਾਮ ਚੇਤਨਾ ਨੂੰ ਹੋਰ ਪ੍ਰਚੰਡ ਕਰਦਾ ਹੈ। ਇਹ ਪ੍ਰਚੰਡਤਾ ਓਥੇ ਹੁੰਦੇ ਨਸਲੀ ਵਿਤਕਰੇ ਕਾਰਨ ਹੈ। ਜਦ ਪੰਜਾਬੀ ਵੀਹਵੀਂ ਸਦੀ ਪਹਿਲੇ ਦਹਾਕੇ ਵਿਚ ਓਥੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਘੋਰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਬ੍ਰਿਟਿਸ਼ ਕੋਲੰਬੀਆ ਵਿਚ 1907 ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਦੰਗੇ ਹੁੰਦੇ ਹਨ। ਬੈਲਿੰਗਮ ਤੇ ਵਾਸ਼ਿੰਗਟਨ ਦੇ ਜੰਗਲੀ ਲੱਕੜੀ ਕੱਟਣ ਵਾਲੇ ਕੈਂਪਾਂ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਸਨ, ਓਥੇ ਹਮਲੇ ਹੁੰਦੇ ਹਨ। ਆਰੋਨੋ ਤੇ ਕੈਲਾਫੋਰਨੀਆ ਵਿਚ ਨਸਲੀ ਜ਼ਹਿਰ ਫੈਲਦਾ ਹੈ। ਐਕਸਕਲੂਜਨ ਮੂਵਮੈਂਟ ਚੱਲਦੀ ਹੈ।48
ਇਹ ਸਾਰਾ ਵਰਤਾਰਾ ਪੰਜਾਬੀ ਪਰਵਾਸੀ ਨੂੰ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਉਸ ਨਾਲ ਏਦਾਂ ਕਿਉਂ ਹੋ ਰਿਹਾ ਹੈ। ਉਹ ਮਹਿਸੂਸ ਕਰਦਾ ਹੈ ਕਿ ਬਾਸ਼ਿੰਦਾ ਕਿਸੇ ਆਜ਼ਾਦ ਤੇ ਮਜ਼ਬੂਤ ‘ਦੇਸ‘ ਦਾ ਰਹਿਣ ਵਾਲਾ ਹੋਵੇ ਤਾਂ ਉਸ ਨਾਲ ਏਦਾਂ ਦਾ ਵਰਤਾਅ ਨਹੀਂ ਹੋ ਸਕਦਾ। ਇਸ ਨਾਲ ਉਸ ਦੇ ਮਨ ਵਿਚ ਦੇਸ ਦੀ ਬਣਤਰ ਬਾਰੇ ਤੇ ਗੁਲਾਮੀ ਜੂਲੇ ਬਾਰੇ ਵਿਚਾਰ ਇਕੱਠੇ ਉਸ ਕੁਠਾਲੀ ਵਿਚ ਘੁਟਦੇ ਹਨ ਜੋ ਨਸਲੀ ਵਿਤਕਰੇ ਦੀ ਬਣੀ ਹੋਈ ਹੈ। ਗ਼ਦਰੀ ਕਵੀ ਇਸ ਅਨੁਭਵ ਨੂੰ ਇਉਂ ਦਰਜ ਕਰਦੇ ਹਨ : ‘‘ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱØਥੇ‘‘।49 1914 ਜੂਨ ਵਿਚ ਵਿਕਟੋਰੀਆ (ਕੈਨੇਡਾ) ਵਿਚ ਰਹਿਣ ਵਾਲਾ ਕਵੀ ਲਿਖਦਾ ਹੈ : ‘‘ਏਸ ਸੂਬੇ ਦੇ ਗੋਰਿਆਂ ਅੱਤ ਚੁੱਕੀ, ਹਿੰਦੀ ਤਕ ਕੇ ਜੀਅੜਾ ਸਾੜਦੇ ਨੇ।‘‘50
ਗ਼ਦਰੀ ਕਵਿਤਾ ਲਿਖਣ ਵਾਲਿਆਂ ‘ਚੋਂ ਬਹੁਤਿਆਂ ਦਾ ਧਰਮ ਸਿੱਖ ਸੀ। ਉਹ ਸਿੱਖੀ ਦੇ ਮਹਾਨ ਜ਼ੁਲਮ ਵਿਰੋਧੀ ਵਿਰਸੇ ਤੋਂ ਪ੍ਰੇਰਨਾ ਲੈਂਦੇ ਹਨ। ਉਹ ਥਾਂ ਥਾਂ ‘ਤੇ ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਬਾਬਾ ਦੀਪ ਸਿੰਘ, ਸ਼ਹਿਬਾਜ਼ ਸਿੰਘ, ਸੁਬੇਗ ਸਿੰਘ, ਮਹਿਤਾਬ ਸਿੰਘ ਮੀਰਾਂਕੋਟੀਏ ਤੇ ਹੋਰ ਸਿੱਖ ਯੋਧਿਆਂ ਨੂੰ ਯਾਦ ਕਰਦੇ ਹਨ। ਜਨਵਰੀ 14 ਦੀ ਇਕ ਕਵਿਤਾ ਗੁਰੂ ਗੋਬਿੰਦ ਸਿੰਘ ਦੇ ਮੁਗ਼ਲਾਂ ਵਿਰੁੱਧ ਕੀਤੇ ਉਸ ਨੂੰ ਭਾਰਤ ਵਰਸ਼ ਦੀ ਆਧੁਨਿਕ ਧਾਰਨਾ ਨਾਲ ਮਿਲਾ ਲੈਂਦਾ ਹੈ : ‘‘ਪਰਉਪਕਾਰ ਕਾਰਨ ਗੁਰਾਂ ਸਾਜਿਆ ਸੀ, ਹੱਥੀਂ ਕੀਤੀ ਸੀ ਜੰਗ ਕਮਾਲ ਸਿੰਘੋ।। ਭਾਰਤ ਵਰਸ਼ ਤੋਂ ਜ਼ੁਲਮ ਹਟਾਇਆ ਸੀ, ਬਹੁਤ ਕਰਕੇ ਜੰਗੋ ਜੁਦਾਲ ਸਿੰਘੋ। ਜਦੋਂ ਆਪ ਗੁਰੂ ਪੂਰੀ ਤਿਆਰੀ ਹੋਏ, ਬੰਦਾ ਭੇਜਿਆ ਸਾਡਾ ਰਖਵਾਨ ਸਿੰਘੋ।‘‘51 1914 ਵਿਚ ਹੀ ਕਾਮਾਗਾਟਾਮਾਰੂ ਦਾ ਇਕ ਦੁਖੀਆ ਮੁਸਾਫ਼ਰ ਲਿਖਦਾ ਹੈ, ‘‘ਹਿੰਦੋਸਤਾਨੀਓ ਜ਼ਰਾ ਧਿਆਨ ਮਾਰੋ, ਸਾਡੀ ਬਾਪ ਦਾਦੇ ਵਾਲੀ ਚਾਲ ਕਿਉਂ ਨਹੀਂ।...ਸਾਕੇ ਗੁਰੂ ਗੋਬਿੰਦ ਦੇ ਯਾਦ ਜੇਕਰ ਖ਼ੂਨ ਮਾਰਦੇ ਸਾਡੇ ਉਬਾਲ ਕਿਉਂ ਨਹੀਂ।...ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੁੱਢੀ ਉਮਰ ਲੱਖਾਂ ਘਾਲੇ ਘਾਲ ਕਿਉਂ ਨਹੀਂ।‘‘52 ਜਨਵਰੀ 1914 ਦੀ ਕਵਿਤਾ ਸਵਾਲ ਪੁੱਛਦੀ ਹੈ, ‘‘ਸਵਾ ਲੱਖ ਸੇ ਲੜੇਗਾ ਇਕ ਸੂਰਾ,
ਗਏ ਗੁਰਾਂ ਦੇ ਉਹ ਫਰਮਾਨ ਕਿੱਥੇ। ਤੁਸੀਂ ਸ਼ੇਰ ਤੇ ਗੁਰਮੁਖੋ ਕੇਹਰ ਬੱਚੇ, ਅੱਜ
ਗਈ ਸ਼ੇਰਾਂ ਵਾਲੀ ਬਾਨ ਕਿੱਥੇ। ਮਾਰਾਂ ਮਰਾਂਗੇ, ਲੜਾਂਗੇ ਹਿੰਦ ਬਦਲੇ, ਬੋਲੋ ਗੱਜ
ਕੇ ਗਈ ਜ਼ਬਾਨ ਕਿੱਥੇ।‘‘53 ਫਰਵਰੀ 1914 ਦੀ ਕਵਿਤਾ ਗੁਰਮੁਖਾਂ ਨੂੰ ਸਵਾਲ ਪੁੱਛਦੀ ਹੈ ਕਿ ਗੁਰਮੁਖੋ ਤੁਸੀਂ ਅੱਖਾਂ ਕਿਉਂ ਮੀਟੀਆਂ ਹੋਈਆਂ ਹਨ। ਇਹੀ ਕਵਿਤਾ ਆਪਣੇ ਅੰਤ ਵਿਚ ਗੁਰਮੁਖ ਦਾ ਕੰਮ ਇਹ ਤਹਿ ਕਰਦੀ ਹੈ ਕਿ ਉਹ ਹਿੰਦੋਸਤਾਨ ਨੂੰ ਆਜ਼ਾਦ ਕਰਾਏ।54 ਬਾਕੀ ਧਾਰਮਿਕ ਅਕੀਦਿਆਂ ਦੇ ਨਾਇਕਾਂ ਦਾ ਜ਼ਿਕਰ ਆਉਂਦਾ ਪਰ ਨਾਮਾਤਰ। ਮੁਸਲਮਾਨਾਂ ਨੂੰ ਹਜ਼ਰਤ ਅਲੀ55 ਤੇ ਹੋਰ ਗਾਜ਼ੀਆਂ ਦੀ ਉਦਾਹਰਣ ਦਿੱਤੀ ਜਾਂਦੀ ਹੈ ਤੇ ਹਿੰਦੂਆਂ ਨੂੰ ਅਰਜਨ ਭੀਮ ਤੇ ਕਰਨ ਦੀ।56 ਇਸ ਦੇ ਨਾਲ ਹੀ ਪ੍ਰੇਰਨਾ ਆਉਾਂਦੀþ 1857 ਦੇ ਗ਼ਦਰ ਤੋਂ। ਜੂਨ 1914 ‘ਚ ਛਪੀ ਕਵਿਤਾ ਵਿਚ ਗ਼ਦਰੀ ਕਵੀ ਪੁਕਾਰ ਉੱਠਦਾ ਹੈ ‘‘ਦਿਲ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਣਾ ਨਹੀਂ। ਏਸੇ ਦਿਨ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖ਼ੁਸ਼ੀ ਦਾ ਗ਼ਮੀ ਲਿਆਵਣਾ ਨਹੀਂ।‘57 ਇਕ ਹੋਰ ਕਵਿਤਾ ਵਿਚ 1857 ਦੇ ਗ਼ਦਰੀਆਂ ਦਾ ਬੜੇ ਵਿਸਥਾਰ ਨਾਲ ਜ਼ਿਕਰ ਹੈ : ‘‘ਨਾਨਾ ਸਾਹਿਬ ਤੇ ਤਾਂਤੀਆ ਤੋਪ ਵਰਗੇ, ਹਿੰਦੋਸਤਾਨ ਦੇ ਜਾਨ ਨਿਸਾਰ ਵੀ ਨੇ।। ਬੜਾ ਸੂਰਮਾ ਮੌਲਵੀ ਸ਼ਾਹ ਅਹਿਮਦ, ਸ਼ੇਰ ਫ਼ੌਜ ਦਾ ਸਿਪਾਹਸਲਾਰ ਵੀ ਸੀ।। ਝਾਂਸੀ ਨਾ ਛਡਸਾਂ ਜਿਚਰ ਜਾਨ ਮੇਰੀ, ਲਿਖੇ ਲਖਸ਼ਮੀ ਬਾਈ ਲਲਕਾਰ ਭੀ ਸੀ।‘‘58 ਇਸ ਕਵਿਤਾ ਵਿਚ ਲਕਸ਼ਮੀ ਬਾਈ ਦਾ ਬੜੇ ਵਿਸਥਾਰ ਨਾਲ ਵਰਣਨ ਹੈ ‘‘ਦੇਵਾਂ ਜਾਣ ਝਾਂਸੀ! ਮੇਰੀ ਜਾਨ ਝਾਂਸੀ, ਲਿਯਾ ਜਾਣ ਝਾਂਸੀ ਗਲੇ ਦਾ ਹਾਰ ਭੀ ਸੀ।।...
ਜਿਉਂਦੇ ਜਾਨ ਨਾ ਪਿਛਾਂ ਨੂੰ ਮੂੰਹ ਕੀਤਾ, ਓਹ ਸਪੁੱਤਰੀ ਹਿੰਦ ਦੁਲਾਰ ਭੀ ਸੀ।‘‘ ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਜਿਥੇ ਗ਼ਦਰੀਆਂ ਦੇ ਮਨ ਵਿਚ ਪੰਜਾਬੀਆਂ ਤੇ ਸਿੱਖਾਂ ਦੁਆਰਾ 1857 ਦੇ ਗ਼ਦਰ ਵਿਚ ਵੱਡੇ ਪੱਧਰ ‘ਤੇ ਸ਼ਾਮਿਲ ਨਾ ਹੋਣ ਬਾਰੇ ਦੋਸ਼ ਭਾਵਨਾ ਦੀ ਜਿੰਨੀ ਕੁੜੱਤਣ ਹੈ, ਓਨੀ ਹੀ ਤੜਪ ਨਾਲ ਉਨ੍ਹਾਂ ਨੇ 1857 ਦੇ ਨਾਇਕਾਂ ਨੂੰ ਯਾਦ ਕੀਤਾ ਹੈ। ਉਹ ਆਪਣੇ ਆਪ ਨੂੰ 1857 ਦੇ ਗ਼ਦਰ ਦੇ ਵਾਰਿਸ ਸਮਝਦੇ ਹਨ। ਏਸੇ ਲਈ ਜਨਵਰੀ 1914 ਵਿਚ ਛਪੀ ਕਵਿਤਾ ਕਹਿੰਦੀ ਹੈ : ‘‘ਪੈਹਲਾ ਵਿਚ ਸਤਵੰਜਾ ਜੋ ਗਦਰ ਹੋਇਆ, ਜਿਹਨੂੰ ਚੜ੍ਹਿਆ ਸਤੁਵੰਜਵਾ ਸਾਲ ਸਿੰਘੋ।। ਦੂਜਾ ਗਦਰ ਜੋ ਫੇਰ ਜ਼ਹੂਰ ਹੋਇਆ, ਵਿਚ ਆਣ ਸਤੁਵੰਜਵੇ ਸਾਲ ਸਿੰਘੋ।। ਏਸੇ ਗਦਰ ਨੂੰ ਪਾਲਣਾ ਫਰਜ਼ ਸਾਡਾ, ਏਹਨੂੰ ਸਮਝ ਲੋ ਆਪਣਾ ਬਾਲ ਸਿੰਘੋ।‘‘59
ਪ੍ਰੇਰਨਾ ਦਾ ਤੀਸਰਾ ਸ੍ਰੋਤ ਉਹ ਲੋਕ ਹਨ ਜੋ ਉਸ ਵੇਲੇ ਦੇ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਹੋਏ ਹਨ। ਵੀਰ ਸਾਵਰਕਰ, ਅਰਵਿੰਦੋ ਘੋਸ਼, ਤਿਲਕ, ਮਹਾਤਮਾ ਗਾਂਧੀ, ਅਜੀਤ ਸਿੰਘ, ਰਾਮਚੰਦ, ਸੂਫੀ ਅੰਬਾ ਪ੍ਰਸਾਦ, ਭਗਵਾਨ ਸਿੰਘ, ਬਰਕਤ ਉੱਲਾ, ਕ੍ਰਿਸ਼ਨ ਵਰਮਾ, ਮੈਡਮ ਕਾਮਾ, ਹਰਦਿਆਲ ਤੇ ਹੋਰ ਦੇਸ ਭਗਤਾਂ ਨੂੰ ਯਾਦ ਕੀਤਾ ਗਿਆ ਹੈ। 30 ਦਸੰਬਰ 1913 ਵਿਚ ਇਨ੍ਹਾਂ ਦੇਸ਼ ਭਗਤਾਂ ਦਾ ਜ਼ਿਕਰ ਕੁਝ ਏਦਾਂ ਹੈ : ਭਾਰਤ ਵਰਸ਼ ਦੇ ਵੀਰ ਬਲਵਾਨ ਬੱਚੇ, ਮਿਸਟਰ ਤਿਲਕ ਵਰਗੇ ਬੇਗੁਮਾਨ ਕਿਉਂ ਨੀ।। ਰਿਸ਼ੀ ਅਰਬਿੰਦੋ ਜੰਗਲ ਮੱਲ ਬੈਠੇ, ਹੀਰਾ ਚਮਕਦਾ ਨੂਰ ਇਨਸਾਨ ਕਿਉਂ ਨੀ।। ਹਰਦਿਆਲ ਜਿਥੇ ਹਰਦਿਯਾਲ ਹੋਇਆ, ਪਿਆਰਾ ਅਜੀਤ ਕੁਰਬਾਨ ਕਿਉਂ ਨੀ।। ਜਿਨ੍ਹਾਂ ਵਿਚ ਮੁਸੀਬਤਾਂ ਉਮਰ ਗਾਲੀ, ਬਦਲਾ ਦੇਵੰਦਾ ਤੁਰੰਤ ਭਗਵਾਨ ਕਿਉਂ ਨੀ।।60 ਜਨਵਰੀ 1914 ਇਕ ਹੋਰ ਕਵਿਤਾ ‘ਪੰਥ ਅੱਗੇ ਪੁਕਾਰ‘ ਸਿੱਖ ਇਤਿਹਾਸ ਤੋਂ ਸ਼ੁਰੂ ਹੁੰਦੀ ਹੋਈ, 1857 ਦੇ ਗ਼ਦਰ ਵਿਚ ਵਿਚਰਦੀ ਹੈ ਤੇ ਫਿਰ ਉਸ ਵੇਲੇ ਦੇ ਸਮਕਾਲੀ ਦੇਸ ਭਗਤਾਂ ਦਾ ਬੜੇ ਵਿਸਥਾਰ ਨਾਲ ਜ਼ਿਕਰ ਕਰਦੀ ਹੈ : ‘‘ਜਦੋਂ ਭਾਈ ਭਗਵਾਨ ਸਿੰਘ ਜੂੜਿਆ ਸੀ, ਕਿੱਥੇ ਗਏ ਸਨ ਗੁਰੂ ਦੇ ਲਾਲ ਸਿੰਘੋ।। ਜਿਸ ਨਾਮ ਅਜੀਤ ਦੀ ਲਾਜ ਰੱਖੀ, ਫਿਰੇ ਵਿਚ ਪਰਦੇਸ ਬੇਹਾਲ ਸਿੰਘੋ।। ਕ੍ਰਿਸ਼ਨ ਵਰਮਾ ਜਾ ਵਿਚ ਫਰਾਂਸ ਬੈਠਾ, ਮੈਡਮ ਕਾਮਾ ਦਾ ਕਰੋ ਖਿਯਾਲ ਸਿੰਘੋ।। ਸਾਵਰਕਰ ਨੂੰ ਪਕੜਿਆ ਜ਼ੋਰ ਜਬਰੀ, ਜੇਲ ਭੇਜ ਦਿੱਤਾ ਸੱਠ ਸਾਲ ਸਿੰਘੋ।। ਅਰਬਿੰਦੋ ਘੋਸ਼ ਨੂੰ ਜਾਣਦਾ ਜੱਗ ਸਾਰਾ, ਜਨਮ ਲਿਆ ਜਿਨ ਵਿਚ ਬੰਗਾਲ ਸਿੰਘੋ।। ਰੂਹ ਵਿਚ ਬੰਗਾਲ ਦੇ ਫੂਕ ਦਿੱਤੀ, ਭਾਰਤ ਮਾਤਾ ਨੂੰ ਕੀਤਾ ਨਿਹਾਲ ਸਿੰਘੋ।। ਰਾਮਚੰਦ ਜੇ ਵਿਚ ਬਨਵਾਸ ਫਿਰਦਾ, ਸੀਤਾ ਰੁਲ ਰਹੀ ਓਸ ਦੇ ਨਾਲ ਸਿੰਘੋ।। ਸੂਫੀ ਅੰਬਾ ਪਰਸਾਦ ਭੀ ਯਾਦ ਆਯਾ, ਕਿਸੇ ਪੁੱਛਿਆ ਨਹੀਂ ਐਹਵਾਲ ਸਿੰਘੋ।।‘‘61
ਇਸ ਤਰ੍ਹਾਂ ਅਸੀਂ ਪ੍ਰੇਰਨਾ ਸ੍ਰੋਤਾਂ ਨੂੰ ਚਾਰ ਸ਼੍ਰੇਣੀਆਂ ਵਿਚ ਰੱਖ ਸਕਦੇ ਹਾਂ। ਪਹਿਲੀ ਸ਼੍ਰੇਣੀ ਵਿਚ ਸਿੱਖ ਇਤਿਹਾਸ ਨਾਲ ਸੰਬੰਧਤ ਗੁਰੂ ਸਾਹਿਬਾਨ ਤੇ ਸਿੰਘ ਸੂਰਮੇ, ਦੂਸਰੀ ਸ਼੍ਰੇਣੀ ਵਿਚ 1857 ਦੇ ਗ਼ਦਰ ਨਾਲ ਸੰਬੰਧਿਤ ਨਾਇਕ, ਤੀਸਰੀ ਸ਼੍ਰੇਣੀ ਵਿਚ ਹਿੰਦੋਸਤਾਨ ਵਿਚ ਰਹਿ ਕੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇਤਾ ਤੇ ਚੌਥੀ ਸ਼੍ਰੇਣੀ ਵਿਚ ਹਿੰਦੋਸਤਾਨ ਤੋਂ ਬਾਹਰ ਆ ਕੇ ਆਜ਼ਾਦੀ ਦੀ ਲੜਾਈ ਲੜ ਰਹੇ ਲੋਕ। ਇਨ੍ਹਾਂ ਤੋਂ ਸਿਵਾ ਗ਼ਦਰੀ ਹੋਰ ਵੀ ਕਈ ਸ੍ਰੋਤਾਂ ਤੋਂ ਪ੍ਰੇਰਨਾ ਲੈਂਦੇ ਹਨ ਜਿਵੇਂ ਆਇਰਲੈਂਡ ਵਿਚ ਲੜੀ ਜਾ ਰਹੀ ਲੜਾਈ ਦਾ ਜ਼ਿਕਰ ਹੁੰਦਾ ਹੈ62, ਮੁਸਲਮਾਨਾਂ ਨੂੰ ਤੁਰਕੀ, ਮਿਸਰ ਤੇ ਈਰਾਨ ਦੇ ਹਾਲਾਤ ਦੱਸ ਕੇ ਵੰਗਾਰਿਆ ਜਾਂਦਾ ਹੈ।
ਏਸੇ ਤਰ੍ਹਾਂ ਇਹ ਗੱਲ ਵੇਖਣ ਵਾਲੀ ਕਿ ਗ਼ਦਰੀ ਕਵੀ ਕਾਵਿ ਰੂਪਾਂ ਲਈ ਪ੍ਰੇਰਨਾ ਲਈ ਕਿਧਰ ਤੱਕਦੇ ਹਨ। 27 ਜਨਵਰੀ 1914 ਵਿਚ ‘ਗ਼ਦਰ‘ ਦਾ ਸੰਪਾਦਕ ਕਹਿੰਦਾ ਹੈ, ‘‘ਬੈਂਤ ਲਿਖੋ ਤੇ ਐਸੀ ਜੈਸੀ ਕਾਲੀਦਾਸ ਤੇ ਵਾਰੇਸ਼ਾਹ (ਵਾਰਿਸ ਸ਼ਾਹ) ਦੀਆਂ ਬੈਂਤਾਂ ਦੀ ਚਾਲ ਹੈ। ਕੋਰੜਾ ਛੰਦ ਐਸਾ ਹੋਵੇ ਜੈਸੇ ਗੁਰਦਿੱਤ ਸਿੰਘ (ਗੁਰਦਿੱਤ ਸਿੰਘ ਖੜਗ) ਦਾ ਰੂਹ ਬੁੱਤ ਕਿੱਸਾ (ਰੂਹ ਬੁੱਤ ਦਾ ਵਿਛੋੜਾ)। ਝੋਕ ਐਸੇ ਤਰੀਕੇ ਪਰ ਲਿਖੋ ਵਗਦੀ ਸੀ ‘ਰਾਵੀ‘ ਵਿਚ ਬੂਟਾ ਕਰੀਰ ਦਾ, ਦਰਸ਼ਨ ਕਰਨਾ ਅਸੀਂ ਆਪਣੇ ਪੀਰ ਦਾ।‘‘63 ਇਸ ਤਰ੍ਹਾਂ ਕਾਵਿ ਰੂਪਾਂ ਲਈ ਗ਼ਦਰੀ ਕਵੀ ਲੋਕ-ਭਾਵੀ ਜਾਂ ਲੋਕ ਪ੍ਰਵਾਨਿਤ ਕਾਵਿ ਰੂਪਾਂ ਵੱਲ ਵੇਖਦੇ ਹਨ ਨਾ ਕਿ ਉਸ ਵੇਲੇ ਦੇ ਪੰਜਾਬੀ ਸਾਹਿਤ ਦੇ ਉਚੇਚੇ ਸਭਿਆਚਾਰ ਦੇ ਕਵੀਆਂ ਵੱਲ ਜਿਨ੍ਹਾਂ ਦੀ ਪ੍ਰਤੀਨਿਧਤਾ ਭਾਈ ਵੀਰ ਸਿੰਘ ਤੇ ਧਨੀ ਰਾਮ ਚਾਤ੍ਰਿਕ ਕਰਦੇ ਹਨ। ਉਨ੍ਹਾਂ ਦੀ ਟੇਕ ਲੋਕ ਸਭਿਆਚਾਰ ਜਾਂ ਉਹ ਸਭਿਆਚਾਰ ਹੈ ਜਿਨ੍ਹਾਂ ਨੂੰ ਛੋਟੇ (ਛੋਟਾ) ਸਭਿਆਚਾਰ ਨਾਲ ਜੁੜੀ ਕਵਿਤਾ ‘ਤੇ ਹੈ।
ਇਥੇ ਇਕ ਪ੍ਰਸ਼ਨ ਹੋਰ ਹੈ ਕਿ ਇਹ ਕਵਿਤਾ ਲਿਖਦੇ ਕੌਣ ਹਨ। ਉੱਤਰ ਹੈ ਗ਼ਦਰੀ ਕਵੀ। ਇਹ ਗਦਰੀ ਕਵੀ ਕੌਣ ਹਨ? ਜਵਾਬ ਹੈ ਪੰਜਾਬੀ ਤੇ ਖ਼ਾਸ ਕਰਕੇ ਪੰਜਾਬੀ ਸਿੱਖ ਜੋ ਰੋਜ਼ੀ ਰੋਟੀ ਦੀ ਤਲਾਸ਼ ਵਿਚ ਪਰਦੇਸ ਆਏ ਹਨ। ਇਨ੍ਹਾਂ ਜਵਾਬਾਂ ‘ਚ ਇਕ ਚੀਜ਼ ਗ਼ੈਰ-ਹਾਜ਼ਰ ਹੈ, ਉਹ ਇਹ ਹੈ ਕਿ ਇਕ ਕਵਿਤਾ ਉਨ੍ਹਾਂ
ਲੋਕਾਂ ਨੇ ਲਿਖੀ ਜੋ ਅਮਰੀਕਾ ਕੈਨੇਡਾ ਵਿਚ ਆ ਕੇ ਮਜ਼ਦੂਰ ਬਣ ਗਏ। ਇਸ ਤੋਂ ਪਹਿਲਾਂ ਕਿ ਇਨਸਾਨੀ ਮਨ-ਇਤਿਹਾਸ ਨੂੰ ਵੰਗਾਰਦੇ ਹੋਏ ਪ੍ਰਸ਼ਨ ਉਠਾਏ, ਇਤਿਹਾਸ ਉਸ ਦੇ ਤਨ ਤੇ ਮਨ ‘ਤੇ ਡੂੰਘੀਆਂ ਲਾਸਾਂ ਪਾਉਾਂਦਾþ। ਪੰਜਾਬੀ ਕਿਸਾਨ ਦਾ ਅਮਰੀਕਾ ਤੇ ਕੈਨੇਡਾ ਵਿਚ ਜਾ ਕੇ ਮਜ਼ਦੂਰ ਬਣਨਾ ਇਕ ਬਿਲਕੁਲ ਵੱਖਰੀ ਤਰ੍ਹਾਂ ਦਾ ਵਰਤਾਰਾ ਹੈ। ਇਹ ਪ੍ਰਕਿਰਿਆ ਜਾਂ ਵਰਤਾਰਾ ਉਸ ਵਰਤਾਰੇ ਤੋਂ ਵੱਖਰਾ ਹੈ ਜਦੋਂ ਪੰਜਾਬੀ ਕਿਸਾਨ ਤੇ ਦਲਿਤ ਬਸਤੀਵਾਦੀ ਫ਼ੌਜ ਦਾ ਸੈਨਿਕ ਬਣਦਾ ਹੈ। ਉਦੋਂ ਉਹ ਸਰਕਾਰ ਦਾ ਸਿਪਾਹੀ ਹੈ, ਅੰਗਰੇਜ਼ ਹਕੂਮਤ ਜਲੌਅ ਦੀ ਕੋਈ ਛੋਟੀ ਮੋਟੀ ਕਣੀ ਨਾ ਸਿਰਫ਼ ਉਸ ਨੂੰ ਵਰ੍ਹਦੀ ਦੇ ਰੂਪ ਵਿਚ ਮਿਲਦੀ ਹੈ, ਸਗੋਂ ਉਸ ਦੀ ਪਹਿਚਾਣ ਵੀ ਬਣਾਉਾਂਦੀþ। ਉਹ ਸਿਪਾਹੀ, ਲੈਸ-ਨਾਇਕ, ਨਾਇਕ, ਹਵਾਲਦਾਰ, ਜਮਾਂਦਾਰ, ਰਿਸਾਲਦਾਰ ਆਦਿ ਬਣਦਾ ਹੈ। ਪਰ ਅਮਰੀਕਾ ਕੈਨੇਡਾ ਦੇ ਮਜ਼ਦੂਰ ਨੂੰ ਬਰਤਾਨਵੀ ਸਾਮਰਾਜ ਦੀ ਇਹ ‘ਮਿਹਰ‘ ਹਾਸਿਲ ਨਹੀਂ। ਉਹ ਰੇਲ ਪਟੜੀ ਵਿਛਾਉਂਦਾ, ਆਰਾ ਮਿੱਲਾਂ, ਖੇਤਾਂ ਤੇ ਕਾਰਖਾਨਿਆਂ ਵਿਚ ਕੰਮ ਕਰਦਾ ਹੈ। ਇਸ ਅਨੁਭਵ ਦੀ ਚਿਤਰਕਾਰੀ 1915 ਦੀ ਕਵਿਤਾ ਇਸ ਤਰ੍ਹਾਂ ਕਰਦੀ ਹੈ : ‘‘ਗ੍ਰੇਪ ਤੋੜਦਿਆਂ, ਸੇਲਰੀ ਲਾਉਾਂਦਿਆਂçੇ, ਸੀਡ ਗੱਡਦਿਆਂ ਦੇ ਗੋਡੇ ਲਾਲ ਹੋ ਗਏ। ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।‘‘64 ਇਸ ਤਰ੍ਹਾਂ ਇਹ ਕਵਿਤਾ ਉਨ੍ਹਾਂ ਇਨਸਾਨਾਂ ਦੀ ਕਵਿਤਾ ਹੈ ਜੋ ਇਤਿਹਾਸ ਨੂੰ ਆਪਣੇ ਪਿੰਡੇ ‘ਤੇ ਹੰਢਾਉਦੇ।

ਪੰਜਾਬੀ ਸਾਹਿਤ ਦੇ ਸੰਦਰਭ ਵਿਚ ਮੁੱਦਾ ਇਹ ਉੱਠਦਾ ਹੈ ਕਿ ਜਦੋਂ 1913- 1915 ਵਿਚ ਗ਼ਦਰੀ ਕਵੀ ਇਹ ਪ੍ਰਸ਼ਨ (ਜਿਵੇਂ ਉੱਪਰ ਬਿਆਨ ਕੀਤਾ ਗਿਆ ਹੈ) ਆਪਣੀ ਕਵਿਤਾ ਵਿਚ ਪੁੱਛਦੇ ਹਨ ਤਾਂ ਉਸ ਵੇਲੇ ਦਾ ਲਿਖਿਆ ਜਾ ਰਿਹਾ ਪੰਜਾਬੀ ਸਾਹਿਤ ਇਹ ਪ੍ਰਸ਼ਨ ਕਿਉਂ ਨਹੀਂ ਪੁੱਛਦਾ। ਜੇ ਉਸ ਵੇਲੇ ਦੀ ਮੁੱਖ ਧਾਰਾ ਦੇ ਪੰਜਾਬੀ ਸਾਹਿਤ ਵੱਲ ਨਜ਼ਰ ਮਾਰੀ ਜਾਏ ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਹ ਉਹ ਵੇਲਾ ਹੈ ਜਦੋਂ ਉਚੇਰਾ ਸਭਿਆਚਾਰ (High Culture) ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕਰਦਾ ਹੈ ਤੇ ਉਚੇਰਾ ਸਾਹਿਤ ਰਚਿਆ ਜਾਂਦਾ ਹੈ। ਇਸ ਤੋਂ ਪਹਿਲਾਂ ਧਾਰਮਿਕ ਕਾਵਿ ਤੋਂ ਬਿਨਾ ਮੁੱਖ ਧਾਰਾ ਦਾ ਪਿੜ ਸੂਫ਼ੀ ਕਾਵਿ ਤੇ ਕਿੱਸਾ ਕਾਵਿ ਨੇ ਮੱਲਿਆ ਹੋਇਆ ਸੀ ਪਰ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਸ਼ੁਰੂ ਵਿਚ, ਪੰਜਾਬੀ ਵਿਚ ਅਧਿਆਤਮਕ ਅਤੇ ਕੁਦਰਤ ਪ੍ਰੇਮ ਵਾਲੀ ਕਵਿਤਾ ਉਚੇਰੀ ਕਵਿਤਾ ‘ਤੇ ਉਚੇਰਾ ਸਾਹਿਤ ਬਣਦੀ ਹੈ। ਉਚੇਰਾ ਸਭਿਆਚਾਰ ਅਤੇ ਉਚੇਰਾ ਸਾਹਿਤ ਲੋਕ ਸਮਝ ਦੇ ਸ੍ਰੋਤਾਂ ‘ਤੇ ਕਾਬਜ਼ ਹੁੰਦੇ ਹਨ। ਉਚੇਰੇ ਸਭਿਆਚਾਰ ਦੀ ਇਸ ਕਵਿਤਾ ਵਿਚ ਡੂੰਘੀਆਂ ਰਮਜ਼ਾਂ ਹਨ; ਅਧਿਆਤਮਕ ਉਚਾਈਆਂ ਹਨ; ਸੁਹਜ ਤੇ
ਸੁਹੱਪਣ ਹੈ ਪਰ ਬਸਤੀਵਾਦ ‘ਤੇ ਕਿੰਤੂ ਕਰਦੇ ਤੇ ਉਸ ਉੱਤੇ ਪ੍ਰਸ਼ਨ ਚਿੰਨ੍ਹ ਲਾਉਾਂਦੇ☬ਵਸ਼ੇ, ਇਸ ਉਚੇਰੀ ਕਵਿਤਾ ਵਿਚੋਂ ਗ਼ੈਰਹਾਜ਼ਰ ਹਨ। ਉਚੇਰੇ ਸਭਿਆਚਾਰ ਦੀ ਉਸ ਵੇਲੇ ਦੀ ਕਵਿਤਾ ਭਾਵ ਭਾਈ ਵੀਰ ਸਿੰਘ ਦੀ ਕੁਦਰਤ-ਪ੍ਰੇਮ ਦੀ ਅਤੇ ਅਧਿਆਤਮਕ ਕਵਿਤਾ ਅਤੇ ਧਨੀ ਰਾਮ ਚਾਤ੍ਰਿਕ ਦਾ ਪੰਜਾਬੀ ਸਭਿਆਚਾਰ ਦਾ ਜਸ਼ਨ ਮਨਾਉਦੀ ਙਵਿਤਾ ਇਹ ਏਨਾ ਸੋਹਣਾ ਕੋਲਾਜ ਬਣਾਉਾਂਦੀþ ਕਿ ਉਸ ਵਿਚੋਂ ਪ੍ਰਸ਼ਨ ਪੁੱਛਦੀ ਕਵਿਤਾ ਤੇ ਬਸਤੀਵਾਦੀ ਨਿਜ਼ਾਮ ਵਿਰੁੱਧ ਆਵਾਜ਼ ਉਠਾਉਾਂਦੀਙਵਿਤਾ ਖਾਰਜ ਹੋ ਜਾਂਦੀ ਹੈ।
ਪੰਜਾਬੀ ਸਾਹਿਤ ਵਿਚ ਉਚੇਰੇ ਸਭਿਆਚਾਰ ਦੇ ਪ੍ਰਵੇਸ਼ ਨਾਲ ਨੁਕਸਾਨ ਇਹ ਹੁੰਦਾ ਹੈ ਕਿ ਇਸ ਤੋਂ ਬਾਅਦ ਆਉਣ ਵਾਲਾ ਸਾਹਿਤ ਏਸੇ ਤਰਜ਼ ਉੱਤੇ ਤੁਰਦਾ ਹੈ। ਓਸੇ ਸਾਹਿਤਕਾਰ ਜਾਂ ਕਵੀ ਨੂੰ ਸਾਹਿਤਕਾਰ ਗਰਦਾਨਿਆ ਜਾਂਦਾ ਹੈ ਜੋ ਉਚੇਰੇ ਸਭਿਆਚਾਰ ਦੇ ਸੁਹਜ ਸੁਆਦਾਂ ‘ਤੇ ਪੂਰਾ ਉੱਤਰਦਾ ਹੈ। ਦੂਸਰਾ ਨੁਕਸਾਨ ਇਹ ਹੁੰਦਾ ਹੈ ਕਿ ਉਚੇਰੇ ਸਾਹਿਤ, ਸਭਿਆਚਾਰ ਦੇ ਸਵਾਦ ਪੰਜਾਬੀ ਕਵੀਆਂ ਨੂੰ ਉਹ ਪ੍ਰਸ਼ਨ ਪੁੱਛਣ ਨਹੀਂ ਦਿੰਦੇ, ਜਿਹੜਾ ਵੇਲੇ ਦੇ ਯਥਾਰਥ ਦੇ ਪਿੰਡੇ ‘ਤੇ ਨਹੁੰਦਰਾਂ ਮਾਰੇ, ਉਹਨੂੰ ਛਿੱਲੇ, ਉਹਨੂੰ ਲਹੂ ਲੁਹਾਨ ਕਰੇ ਤੇ ਆਪ ਲਹੂ ਲੁਹਾਨ ਹੋਵੇ। ਉਚੇਰੇ ਸਭਿਆਚਾਰ ਦਾ ਅਸਰ ਏਨਾ ਡੂੰਘਾ ਹੈ ਕਿ ਜੋ ਲੋਕ ਆਪਣੇ ਆਪ ਨੂੰ ਪ੍ਰਗਤੀਸ਼ੀਲ ਜਾਂ ਮਾਰਕਸਵਾਦੀ ਕਹਾਉਾਂਦੇÔਨ ਉਹ ਵੀ ਉਚੇਰੇ ਸਭਿਆਚਾਰ ਦੇ ਸੁਹਜ ਸਵਾਦਾਂ ਵਿਚ ਪ੍ਰਣਾਏ ਜਾਂਦੇ ਹਨ। ਉਨ੍ਹਾਂ ਸਾਹਿਤਕਾਰਾਂ ਨੂੰ ਪ੍ਰਗਤੀਸ਼ੀਲ ਸਾਹਿਤਕਾਰਾਂ ਵਜੋਂ ਪ੍ਰਵਾਨਗੀ ਮਿਲਦੀ ਹੈ ਜੋ ਉਚੇਰੇ ਸਭਿਆਚਾਰ ਦੇ ਸਵਾਦਾਂ ‘ਤੇ ਪੂਰੇ ਉੱਤਰਦੇ ਹਨ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ‘ਤੇ ਆਲੋਚਕ ਲੋਕ-ਪੱਖੀ ਸਾਹਿਤਕਾਰਾਂ ਨੂੰ ਉਹ ਪਹਿਚਾਣ ਨਹੀਂ ਦਿੰਦੀ ਜੋ ਉਨ੍ਹਾਂ ਦੀ ਬਣਦੀ ਸੀ। ਇਸ ਕੋਤਾਹੀ ਦਾ ਸ਼ਿਕਾਰ ਗ਼ਦਰੀ ਕਵੀਆਂ ਦੀ ਕਵਿਤਾ ਹੁੰਦੀ, ਹਮਦਮ, ਬਾਂਕੇ ਦਿਆਲ, ਗਿਆਨੀ ਹੀਰਾ ਸਿੰਘ ਦਰਦ, ਮੀਰ ਮੁਹੰਮਦ ਉਲਦੀਨ ਮੀਰ, ਉਸਤਾਦ ਦਾਮਨ ਤੇ ਹੋਰ ਇਸ ਤਰ੍ਹਾਂ ਦੀ ਸ਼ਾਇਰੀ ਵੀ ਇਸ ਅਣਗਹਿਲੀ ਦਾ ਸ਼ਿਕਾਰ ਹੁੰਦੀ ਹੈ।
ਪੰਜਾਬੀ ਦੀ ਪ੍ਰਗਤੀਸ਼ੀਲ ਕਵਿਤਾ ਦੇ ਪ੍ਰਮੁੱਖ ਪ੍ਰਤੀਨਿਧ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਬਾਵਾ ਬਲਵੰਤ ਹਨ। ਇਹ ਉਚੇਰੇ ਸਭਿਆਚਾਰ ਦੀ ਪੰਜਾਬੀ ਸਾਹਿਤ ਵਿਚ ਪ੍ਰਮੁੱਖਤਾ ਕਾਰਨ ਹੀ ਹੈ ਕਿ ਇਨ੍ਹਾਂ ਕਵੀਆਂ ਦੀ ਕਵਿਤਾ ਵਿਚ ਮਾਰਕਸਵਾਦੀ ਫ਼ਲਸਫ਼ੇ ਨਾਲ ਜੁੜੀ ਚੇਤਨਤਾ ਜਿਸ ਰੂਪ ਵਿਚ ਹਾਜ਼ਰ ਹੁੰਦੀ ਹੈ, ਉਹ ਆਸ਼ਾਵਾਦ ਵਾਲੀ ਕਵਿਤਾ ਹੈ, ਜਿਸ ਵਿਚ ਇਹ ਨੁਕਤਾ ਉੱਭਰਦਾ ਹੈ ਕਿ ਜੰਗ ਕਿਰਤੀਆਂ ਤੇ ਲੋਟੂਆਂ ਵਿਚ ਹੈ ਪਰ ਇਤਿਹਾਸ ਸਾਡੇ ਵੱਲ ਹੈ, ਕਿਰਤੀਆਂ ਨੇ ਜਿੱਤ ਜਾਣਾ ਹੈ। ਇਸ ਕਵਿਤਾ ਵਿਚ ਹਿੰਦੋਸਤਾਨੀ ਸਰਮਾਏਦਾਰੀ ਤੇ ਅਮਰੀਕਨ ਨਵ- ਸਾਮਰਾਜਵਾਦ ਵਿਰੁੱਧ ਆਵਾਜ਼ ਬੁਲੰਦ ਹੁੰਦਾ ਹੈ ਪਰ ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਦਾ ਹਿੰਦੋਸਤਾਨ ਜਾਂ ਭਾਰਤ ਬਣ ਰਿਹਾ ਹੈ, ਉਸ ‘ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ। ਜੇ ਕੀਤਾ ਵੀ ਜਾਂਦਾ ਹੈ, ਛੋਟੇ ਮੋਟੇ ਜਾਂ ਨਾਅਰਾ ਰੂਪ ਵਿਚ, ਜਿਸ ਵਿਚ ਬਿਰਲੇ-ਟਾਟੇ ਸਰਮਾਏਦਾਰੀ ਦੇ ਪ੍ਰਤੀਨਿਧਾਂ ਵਜੋਂ ਉੱਭਰਦੇ ਹਨ, ਉਨ੍ਹਾਂ ਵਿਰੁੱਧ ਨਾਹਰਾਮਈ ਕਵਿਤਾ ਵੀ। ਪਰ ਦੇਸ ਜਾਂ ਮੁਲਖ ਦੀ ਇਕਾਈ, ਇਹ ਬਣ ਰਿਹਾ ਹਿੰਦੁਸਤਾਨ ਜਾਂ ਭਾਰਤ ਕਿਸ ਦਾ ਹੈ? ਇਹਦਾ ਕਿਰਤੀਆਂ ਨਾਲ ਕੀ ਸੰਬੰਧ ਹੈ, ਇਹ ਪ੍ਰਸ਼ਨ ਗ਼ੈਰਹਾਜ਼ਰ ਹਨ।
ਇਨ੍ਹਾਂ ਪ੍ਰਸ਼ਨਾਂ ਨੂੰ ਉੱਨੀ ਨੌ ਸੱਠਵਿਆਂ ਦੇ ਅਖ਼ੀਰ ਤੇ ਸੱਤਰਵਿਆਂ ਦੇ ਸ਼ੁਰੂ ਵਿਚ ਪਾਸ਼ ਬੜੀ ਗੰਭੀਰਤਾ ਨਾਲ ਉਠਾਉਾਂਦਾþ। ਉਸ ਦੀ ਪਹਿਲੀ ਕਿਤਾਬ ‘ਲੋਹ ਕਥਾ‘ ਦੀ ਪਹਿਲੀ ਕਵਿਤਾ ਦਾ ਅਨੁਵਾਨ ਹੀ ਭਾਰਤ ਹੈ ਤੇ ਇਸ ਕਵਿਤਾ ਨਾਲ ਉਹ ਫਿਰ ਹਿੰਦ ਜਾਂ ਭਾਰਤ ਨੂੰ ਕਵਿਤਾ ਦੇ ਕੇਂਦਰ ਵਿਚ ਖੜ੍ਹਾ ਕਰ ਦਿੰਦਾ ਹੈ ਪਰ ਵੱਖਰੇ ਤਰ੍ਹਾਂ ਦੇ ਪ੍ਰਸ਼ਨ ਕਰਕੇ ‘‘ਮੇਰਾ ਚਿੱਤ ਕਰਦਾ ਹੈ/ਉਸ ਦੀ ਟੋਪੀ ਹਵਾ ਵਿਚ ਉਛਾਲ ਦਿਆਂ/ਉਸ ਨੂੰ ਦੱਸਾਂ ਕਿ ਭਾਰਤ ਦੇ ਅਰਥ/ਕਿਸੇ ਦੁਸ਼ਯੰਤ ਨਾਲ ਸੰਬੰਧਤ ਨਹੀਂ/ਸਗੋਂ ਖੇਤਾਂ ਵਿਚ ਦਾਇਰ ਹਨ/ਜਿਥੇ ਅੰਨ ਉੱਗਦਾ ਹੈ/ਜਿਥੇ ਸੰਨ੍ਹਾਂ ਲੱਗਦੀਆਂ ਹਨ।‘‘65 ਅਪਰੈਲ 1915 ਵਿਚ ਪੁੱਛਿਆ ਗਿਆ ਸਵਾਲ ‘‘ਪੁੱਛਣ ਵਾਲਿਆਂ ਇਕ ਸਵਾਲ ਕੀਤਾ, ਅਸੀਂ ਦੱਸੀਏ ਹਿੰਦੋਸਤਾਨ ਕਿਆ ਹੈ?‘‘ ਵੱਖਰੀ ਤਰ੍ਹਾਂ ਨਾਲ ਹਾਜ਼ਰ ਹੁੰਦਾ ਹੈ। ‘‘ਜਮਹੂਰੀਅਤ ਦੇ ਪੈਰਾਂ ਵਿਚ ਰੁਲਦਾ ਹੋਇਆ‘‘।66
ਇਹ ਗੱਲ ਮਹਿਜ਼ ਇਤਫ਼ਾਕ ਨਹੀਂ ਕਿ ਹਿੰਦ ਗ਼ਦਰੀ ਕਵੀਆਂ ਦੀ ਕਵਿਤਾ ਦੇ ਕੇਂਦਰ ਬਿੰਦੂ ਸੀ ਤੇ ਇਹ ਪਾਸ਼ ਦੀ ਕਵਿਤਾ ਦਾ ਕੇਂਦਰ ਬਿੰਦੂ ਵੀ ਬਣਦਾ ਹੈ ਤੇ ਇਹ ਸ਼ਾਇਦ ਇਸ ਲਈ ਵੀ ਬਣਦਾ ਹੈ ਕਿ ਪਾਸ਼ ਉਚੇਰੇ ਸਭਿਆਚਾਰ ਦੇ ਖ਼ਤਰਿਆਂ ਤੋਂ ਚੇਤੰਨ ਹੈ ਅਤੇ ਉਹ ਉਹਦੇ (ਉਚੇਰੇ ਸਭਿਆਚਾਰ ਦੇ) ‘‘ਚਗਲੇ ਹੋਏ ਸਵਾਦਾਂ ਦੀ ਗੱਲ‘‘ ਕਰਨ ਤੋਂ ਇਨਕਾਰ ਕਰ ਦਿੰਦਾ ਹੈ67 ਤੇ ਇਸ ਤਰ੍ਹਾਂ ਪੰਜਾਬੀ ਸਾਹਿਤ ਵਿਚ ਪ੍ਰਸ਼ਨ ਪੁੱਛਦੀ, ਵੇਲੇ ਦੇ ਸਵਾਲਾਂ ਨੂੰ ਕੇਂਦਰ ਵਿਚ ਰੱਖਦੀ ਤੇ ਆਪਣੇ ਜੁੱਸੇ ਨੂੰ ਕੋਂਹਦੀ ਤੇ ਲਹੂ ਲੁਹਾਨ ਹੁੰਦੀ ਕਵਿਤਾ ਦਾ ਸਫ਼ਰ ਜਾਰੀ ਰਹਿੰਦਾ ਹੈ।


ਹਵਾਲੇ ਤੇ ਟਿੱਪਣੀਆਂ
1. ਕੇਸਰ ਸਿੰਘ ਨਾਵਲਕਾਰ, ‘‘ਗ਼ਦਰ ਲਹਿਰ ਦੀ ਕਵਿਤਾ‘‘, ਪੰਜਾਬੀ ਯੂਨੀਵਰਸਿਟੀ ਪਟਿਆਲਾ, 1995, ਸਫ਼ਾ 200; ਕਵਿਤਾ ਨਿਸ਼ਾਨ ਹਿੰਦੋਸਤਾਨ। ਇਸ ਪੇਪਰ ਵਿਚ ਗ਼ਦਰ ਲਹਿਰ ਦੀ ਕਵਿਤਾ ਦੀਆਂ ਟੂਕਾਂ ਇਸੇ ਕਿਤਾਬ ਵਿਚੋਂ ਲਈਆਂ ਗਈਆਂ ਹਨ। ਅਗਲੀਆਂ ਟਿੱਪਣੀਆਂ ਅਤੇ ਹਵਾਲਿਆਂ ਵਿਚ ਇਸ ਹਵਾਲੇ ਲਈ ਸਿਰਫ਼ ‘‘ਗਦਰ ਲਹਿਰ ਦੀ ਕਵਿਤਾ‘‘ ਹੀ ਕਿਹਾ ਗਿਆ ਹੈ। ਇਸ ਕਵਿਤਾ ਦਾ ਲੇਖਕ ‘ਫਕੀਰ‘ ਹੈ ਭਾਵ ਬਾਬਾ ਹਰੀ ਸਿੰਘ ਉਸਮਾਨ (ਕਵੀਆਂ ਦੀ ਸ਼ਨਾਖ਼ਤ ਵੀ ਇਸੇ ਕਿਤਾਬ ਦੀ ਅੰਤਿਕਾ ਅਨੁਸਾਰ ਹੀ ਹੈ। ਹਰੀ ਸਿੰਘ ਉਸਮਾਨ/ਫਕੀਰ ਬਾਰੇ ਦੇਖੋ, ਸਫ਼ਾ 447-448)
2. ਸੁਦਪਿਤੋ ਕਵੀਰਾਜ, ‘‘ਦੀ ਇਮੈਜਨਰੀ ਇੰਸਟੀਚਿਊਸ਼ਨ ਆਫ਼ ਇੰਡੀਆ‘‘, ਪਾਰਥਾ ਚੈਟਰਜੀ ਅਤੇ ਗਿਆਨ ਇੰਦਰ ਪਾਂਡੇ ਦੁਆਰਾ ਸੰਪਾਦਿਤ ‘‘ਸਬਅਲਟਰਨ ਸਟੱਡੀਜ਼ ੜ99‘‘, ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਸਫ਼ਾ 1-39.
3. ਬੈਂਡਿਕਟ ਐਂਡਰਸਨ, ਇਮੈਜਨਡ ਕਮਿਊਨਿਟੀਜ਼, ਲੰਡਨ 1983, ਵਰਸੇ ਛਾਪ 2006, ਸਫ਼ੇ 1-7.
4. ਪਾਰਥਾ ਚੈਟਰਜੀ, ‘‘ਨੈਸ਼ਨਲ ਥਾਟ ਐਂਡ ਦੀ ਕਲੋਨੀਅਲ ਵਰਡ, ਏ ਡੈਰੀਵੇਟਿਵ ਡਿਸਕੋਰਸ‘‘, ਆਕਸਫੋਰਡ ਯੂਨੀਵਰਸਿਟੀ ਪ੍ਰੈਸ, ਸਫ਼ੇ 1-30; ਨਾਲ ਹੀ ਪਾਰਥਾ ਚੈਟਰਜੀ ‘‘ਦੀ ਨੇਸ਼ਨ ਐਂਡ ਇਟਸ ਡਰੈਗਮੈਂਟਸ ਕਲੋਨੀਅਲ ਐਂਡ ਪੋਸਟ ਕਲੋਨੀਅਲ ਹਿਸਟਰੀਜ‘‘, ਪ੍ਰਿੰਸਟਨ ਯੂਨੀਵਰਸਿਟੀ ਪ੍ਰੈੱਸ, 1993.
5. ਵਿਵੇਕ ਛਿੱਬਰ, ਪੋਸਟ ਕਲੋਨੀਅਲ ਥਿਊਰੀ ਐਂਡ ਸਪੈਕਟਰ ਆਫ਼ ਕੈਪੀਟਲ, ਨਵਆਨਾ ਪਬਲਿਸ਼ਰਜ਼, ਦਿੱਲੀ, 2003, ਸਫ਼ੇ 249-283.
6. ਪੈਰੀ ਐਂਡਰਸਨ, ‘‘ਦੀ ਇੰਡੀਅਨ ਅਡਿਆਲੋਜੀ‘‘ ਥਰੀ ਅਸੈਜ ਕੁਲੈਕਟਿਵ ਪ੍ਰਕਾਸ਼ਨ, ਸਫ਼ੇ 1-48.
7. ਗੋਪਾਲ ਕ੍ਰਿਸ਼ਨ ਗਾਂਧੀ, ‘‘ਵੈੱਨ ਪੇਸ਼ੈਂਸ ਟਰਨਜ ਟੂ ਐਂਗਰ‘‘, ਹਿੰਦੁਸਤਾਨ ਟਾਈਮਜ਼ ਅਖ਼ਬਾਰ, ਨਵੰਬਰ 16, 2013. ਗੋਪਾਲ ਕ੍ਰਿਸ਼ਨ ਗਾਂਧੀ, ਇਸ ਬਹਿਸ ਦਾ ਆਰੰਭ ਸੰਵਿਧਾਨ ਵਿਚ ਹੋਈ ਬਹਿਸ ਕਿ ਸੰਵਿਧਾਨ ਵਿਚ ਕੀ ਲਿਖਿਆ ਜਾਏ ‘‘ਇੰਡੀਆ ਦੈਟ ਇਜ ਭਾਰਤ‘‘ ਜਾਂ ‘‘ਭਾਰਤ, ਦੈਟ ਇਜ ਇੰਡੀਆ‘‘ ਨਾਲ ਕਰਦੇ ਹਨ। ਬਾਅਦ ਵਿਚ ਉਹ ਸ਼ਬਦ ਹਿੰਦੋਸਤਾਨ ਦੀ ਗੱਲ ਕਰਦੇ ਹਨ ਤੇ ਦਲੀਲ ਦਿੰਦੇ ਹਨ ਕਿ ਸ਼ਬਦ ਹਿੰਦੋਸਤਾਨ ਦੇ ਨਾਲ ਹੀ ਸਾਡੀ ਯਾਦ ਵਿਚ ਜਿਹੜੇ ਬਿੰਬ ਉੱਭਰਦੇ ਹਨ, ਉਹ ਹਨ ਇਕਬਾਲ ਦਾ ਤਰਾਨਾ-ਏ-ਹਿੰਦ, ਹਿੰਦੋਸਤਾਨ ਸੋਸ਼ਲਿਸਟ ਰੀਪਬਲਕਨ ਆਰਮੀ ਤੇ ਸ਼ਹੀਦ ਭਗਤ ਸਿੰਘ ਨਾਲ ਜੁੜੇ ਇਨਕਲਾਬੀਆਂ, ਨੇਤਾ ਜੀ ਸੁਭਾਸ਼ ਚੰਦਰ ਤੇ ਉਨ੍ਹਾਂ ਦੀ ਅਗਵਾਈ ‘ਚ ਬਣੀ ਆਜ਼ਾਦ ਹਿੰਦ ਫ਼ੌਜ ਅਤੇ ਜੈ ਹਿੰਦ ਦਾ ਨਾਹਰਾ। ਗਾਂਧੀ ਅਨੁਸਾਰ ‘‘ਹਿੰਦ‘‘ ਉਹ ਸ਼ਬਦ ਜਾਂ ਸੰਕਲਪ ਜਿਸ ਨੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੂੰ ਓਦਾਂ ਜੋੜਿਆ ਜਿਵੇਂ ਕਿਸੇ ਤਰ੍ਹਾਂ ਹੋਰ ਸ਼ਬਦਾਂ ਜਾਂ ਸੰਕਲਪ ਨੇ ਨਹੀਂ।
8. ਬਾਖ਼ਤਿਨ ਅਨੁਸਾਰ ਅਰਥ ਭਾਸ਼ਾ ਜਾਂ ਪਾਠ ਵਿਚ ਸਥਿਰ ਨਹੀਂ ਹੁੰਦੇ। ਬਾਖ਼ਤਿਨ ਦਾ ਇਕ ਵਿਸ਼ੇਸ਼ ਸੰਕਲਪ ਭਾਸ਼ਾ ਦੀ ਬਹੁਭਾਂਤੀ ਉਚਾਰਤਾ ਜਾਂ ਬਹੁਭਾਂਤੀ ਉਚਾਰਣ-ਸ਼ਕਤੀ (Multi-accentuality) ਬਾਰੇ ਹੈ। ਇਸ ਸੰਕਲਪ ਅਨੁਸਾਰ ਭਾਸ਼ਾ ਜਾਂ ਕੋਈ ਵਿਸ਼ੇਸ਼ ਪਾਠ ਭਿੰਨ-ਭਿੰਨ ਤਰ੍ਹਾਂ ਦੇ ਅਰਥ ਪੈਦਾ ਕਰ ਸਕਦਾ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਸ਼ਬਦਾਂ ਨੂੰ ਬੋਲ ਕੌਣ ਰਿਹਾ ਹੈ ਅਤੇ ਕਿਸ ਸਮਾਜਕ ਤੇ ਇਤਿਹਾਸਕ ਸੰਦਰਭ ਵਿਚ। (ਵੇਖੋ ਮਿਖਾਇਲ ਬਾਖ਼ਤਿਨ ਜਾਂ ਵੈਲਿਨਤ ਵੋਲੋਨੀਨਵ, ਮਾਰਕਸਇਜ਼ਮ ਐਂਡ ਫ਼ਿਲਾਸਫ਼ੀ ਆਫ਼ ਲੈਂਗੂਏਜ, 1973) ਸਟੂਅਰਟ ਹਾਲ ਨੇ ਇਸ ਦ੍ਰਿਸ਼ਟੀਕੋਣ ਨੂੰ ਸਭਿਆਚਾਰਕ ਮਾਮਲਿਆਂ ਦੇ ਅਧਿਐਨ ਵਿਚ ਬੜੀ ਪੁਖ਼ਤਗੀ ਨਾਲ ਵਰਤਿਆ।
9. ਗੁਰੂ ਨਾਨਕ ਦੇਵ ਜੀ, ਰਾਗਾ ਆਸਾ। ਮੁਗਲ ਹਕੂਮਤ ਦੌਰਾਨ ਹਿੰਦੋਸਤਾਨ ਦੇ ਸੰਕਲਪ ਲਈ ਵੇਖੋ ਐੱਮ. ਅਥਰ ਅਲੀ ‘‘ਮੁਗਲ ਇੰਡੀਆ, ਸਟੀਡਜ਼ ਇਨ ਪੋਲਿਟੀ, ਆਡੀਆਜ਼, ਸੁਸਾਇਟੀ ਐਂਡ ਕਲਚਰ‘‘, ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, 2006, ਸਫ਼ੇ 109-118.
10. ਵਾਰਿਸ ਸ਼ਾਹ, ‘‘ਹੀਰ ਵਾਰਿਸ ਸ਼ਾਹ‘‘, ਸੰਪਾਦਨ ਪ੍ਰੋ. ਪਿਆਰਾ ਸਿੰਘ ਪਦਮ, ਨਵਯੁਗ ਪਬਲਿਸ਼ਰਜ਼, ਸਫ਼ਾ 71.
11. ਪੰਜਾਬੀਆਂ ਨੂੰ ਦਿੱਲੀ (ਹਿੰਦ) ਨਾਲ ਵੀ ਟੱਕਰ ਲੈਣੀ ਪੈਂਦੀ ਹੈ ਤੇ ਪੱਛਮ ਤੋਂ ਆਉਾਂਦੇèਾੜਵੀਆਂ ਨਾਲ ਵੀ। ਪੱਛਮ ਤੋਂ ਆਉਾਂਦੇèਾੜਵੀਆਂ ਦਾ ਵਿਰੋਧ ਕਰਦਾ ਹੋਇਆ ਅਤੇ ਉਨ੍ਹਾਂ ਦੇ ਹਮਲਿਆਂ ਤੇ ਕਹਿਰ ਤੋਂ ਪੈਦਾ ਹੋਏ ਦੁੱਖ ਨੂੰ ਵਾਰਿਸ ਸ਼ਾਹ ਬੜੇ ਦਰਦਮਈ ਅੰਦਾਜ਼ ਵਿਚ ਆਤਮਸਾਤ ਕਰਦਾ ਹੋਇਆ ਕਹਿੰਦਾ ਹੈ, ‘‘ਜਦ ਮਾਰੀ ਪੰਜਾਬ ਕੰਧਾਰੀਆਂ ਨੇ।‘‘ ਨਜ਼ਾਬਤ ਦਾ ਲਿਖੀ ਨਾਦਰ ਸ਼ਾਹ ਦੀ ਵਾਰ ਵਿਚ ਨਾਦਰ ਸ਼ਾਹ ਦੇ ਵਿਰੁੱਧ ਲੜਦੇ ਹੋਏ ਲੋਕ ਨਾਇਕ ਹਨ। ਉਹ ਪੰਜਾਬੀ ਨਾਇਕ ਹਨ ਜੋ ਹਿੰਦ ‘ਤੇ ਕਬਜ਼ਾ ਕਰਨ ਜਾ ਰਹੇ ਨਾਦਰ ਸ਼ਾਹ ਨਾਲ ਲੋਹਾ ਲੈਂਦੇ ਹਨ। ਬੁੱਲ੍ਹੇ ਸ਼ਾਹ ਲਈ ਪੰਜਾਬ ਦਾ ਬੁਰਾ ਹਾਲ ਹੋਣਾ ਹਸ਼ਰ ਅਜ਼ਾਬ ਦਾ ਬੂਹਾ ਖੁੱਲ੍ਹਣ ਦੇ ਬਰਾਬਰ ਹੈ ‘‘ਦਰ ਖੁਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ‘‘।
12. ਸ਼ਾਹ ਮੁਹੰਮਦ, ਜੰਗਨਾਮਾ ਸਿੰਘਾਂ ਤੇ ਫਿਰੰਗੀਆਂ, ਸੰਪਾਦਕ, ਪਿਆਰਾ ਸਿੰਘ ਪਦਮ, ਸਿੰਘ ਬ੍ਰਦਰਜ਼, 1997, ਸਫ਼ਾ 83.
13. ਚੰਦਾ ਸਿੰਘ, ਬਾਰਾਮਾਹ, ‘‘ਉੱਨ੍ਹੀਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ‘‘ ਸੰਪਾਦਨ ਹਰਿਭਜਨ ਸਿੰਘ, ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ, 1993, ਸਫ਼ਾ 536.
14. ਉਹੀ, ਸਫ਼ਾ 536. ਚੰਦਾ ਸਿੰਘ ਲਿਖਦਾ ਹੈ ‘‘ਗੋਰੇ ਬਹਿ ਕੇ ਕੌਂਸਲ ਕਰਦੇ, ਸਾਡੇ ਚਿਤ ਗੁਰਾਂ ਤੋਂ ਡਰਦੇ, ਇਹ ਸਿੰਘ ਸ਼ੋਰ ਸ਼ਰਾਬੇ ਕਰਦੇ‘‘ ਸਫ਼ਾ 527. ਸਪੱਸ਼ਟ ਹੈ ਲੜਾਈ ਸਿੰਘਾਂ ਤੇ ਗੋਰਿਆਂ ਵਿਚਕਾਰ ਚਿਤਵੀ ਗਈ ਹੈ। ਇਸ ਵਿਚ ਕੋਈ ਹੋਰ ਸ਼ਾਮਿਲ ਨਹੀਂ।
15. ‘‘ਗ਼ਦਰ ਲਹਿਰ ਦੀ ਕਵਿਤਾ‘‘ ਸੰਪਾਦਨ ਕੇਸਰ ਸਿੰਘ ਨਾਵਲਕਾਰ, ਸਫ਼ਾ 93. ਕਵੀ ‘ਪ੍ਰੀਤਮ‘ ਭਾਵ ਚੇਤ ਸਿੰਘ ‘ਪ੍ਰੀਤਮ‘ (?) ਗੁਰਦੁਆਰਾ ਵੈਨਕੂਵਰ ਦੇ ਗ੍ਰੰਥੀ। ਵੇਖੋ, ਸਫ਼ਾ 443.
16. ਉਹੀ, ਸਫ਼ਾ 99. ਦੁਖੀਆ ਸਿੰਘ। ਇਸ ਕਵੀ ਦੀ ਪਹਿਚਾਣ ਨਹੀਂ ਹੋ ਸਕੀ। ਉਹੀ, ਸਫ਼ਾ 444.
17. ਉਹੀ, ਸਫ਼ਾ 98. ਇਕ ਦੁਖੀਆ।
18. ਉਹੀ, ਸਫ਼ਾ 100. ਕਵੀ ‘ਇਕ ਪੰਜਾਬੀ ਸਿੰਘ‘।
19. ਬੰਕਮ ਚੰਦਰ ਚਟੋਪਾਧਿਆ, ‘ਅਨੰਦ ਮੱਠ‘
20. ‘‘ਗ਼ਦਰ ਲਹਿਰ ਦੀ ਕਵਿਤਾ‘‘ ਸੰਪਾਦਨ ਕੇਸਰ ਸਿੰਘ ਨਾਵਲਕਾਰ, ਸਫ਼ਾ 161.
21. ਉਹੀ, ਸਫ਼ਾ 94. ਕਵੀ ਪਰੀਤਮ ਜੀ। 22. ਉਹੀ, ਸਫ਼ਾ 90.
23. ਉਹੀ, ਸਫ਼ਾ 102. ਗ਼ਦਰੀ ਕਵੀ ਇਸ ਪਹਿਲੂ ਤੋਂ ਬੜੇ ਚੇਤੰਨ ਹਨ ਕਿ ਵੱਖ ਵੱਖ ਧਰਮਾਂ ਕਾਰਨ ਹਿੰਦੋਸਤਾਨ ਦੇ ਲੋਕ ਆਪਸ ਵਿਚ ਵੰਡੇ ਹੋਏ ਹਨ। ਉਨ੍ਹਾਂ ਦਾ ਕੰਮ ਏਸ ਵੇਲੇ ਹਿੰਦ ਨੂੰ ਆਜ਼ਾਦ ਕਰਾਉਣਾ ਨਾ ਕਿ ਮੰਦਰ ਗੁਰਦੁਆਰੇ ਬਣਾਉਣਾ, ‘‘ਮੰਦਰ ਮਸਜਿਦਾਂ ਕਿਸੇ ਨਾ ਕੰਮ ਸਾਡੇ, ਛੱਡੋ ਖ਼ਿਆਲ ਗੁਰਦੁਆਰੇ ਬਨਾਵਣੇ ਦਾ।‘‘ (ਸਫਾ 100, ਇਹ ਕਵਿਤਾ ਪੰਜਾਬੀ ਸਿੰਘ ਭਾਵ ਹਰਨਾਮ ਸਿੰਘ ਟੁੰਡੀਲਾਟ ਦੀ ਲਿਖੀ ਹੈ, ਜਨਵਰੀ 1914 ਵਿਚ।)
24. ਵਿਨਾਇਕ ਦਮੋਦਰ ਸਾਵਰਕਰ, ‘‘ਦਾ ਇੰਡੀਅਨ ਵਾਰ ਆਫ਼ ਇੰਡੀਪੈਂਡੰਸ- 1857‘‘।
25. ਕਾਰਲ ਮਾਰਕਸ ‘‘ਦਾ ਰੀਵੋਲਟ ਇਨ ਦਾ ਇੰਡੀਅਨ ਆਰਮੀ‘‘, ਨਿਊਯਾਰਕ ਡੇਲੀ ਟ੍ਰਿਬਿਊਨ, ਜੁਲਾਈ 15, 1857 (ਟਰਾਂਸਕ੍ਰਾਈਬਡ ਬਾਈ ਟੋਨੀ ਬਰਾਊਨ) ਇੰਟਰਨੈੱਅ ਡਲਬਯੂ ਡਬਲਯੂ ਡਲਬਯੂ ਡਾਟ ਮਾਰਕਸਿਸਜਮ ਡਾਟ ਆਰਗ ਦਾ ਵੈੱਬਸਾਈਟ। ਮਾਰਕਸ 14 ਅਗਸਤ ਦੇ ਲੇਖ ਵਿਚ ਡਿਜਰਾਈਲੀ ਦੁਆਰਾ ਵਰਤੇ ਸ਼ਬਦਾਂ ‘ਨੈਸ਼ਨਲ ਰੀਵੋਲਟ‘‘ ਦੀ ਪ੍ਰੌੜਤਾ ਕਰਦਾ ਹੈ।
26. ਕਾਰਲ ਮਾਰਕਸ, ‘‘ਦੀ ਰੀਵੋਲਟ ਇਨ ਇੰਡੀਆ‘‘, ਨਿਊਯਾਰਕ ਡੇਲੀ ਟ੍ਰਿਬਿਊਨ, ਸਤੰਬਰ 15, 1857. (ਹਵਾਲਾ ਉੱਪਰ ਦਿੱਤੇ ਵੈੱਬਸਾਈਟ ਤੋਂ) ਮਾਰਕਸ ਇਸ ਲੇਖ ਦੇ ਅੰਤ ਵਿਚ ਅੰਗਰੇਜ਼ ਪੋਸਟਾਂ ਨੂੰ ‘‘ਇਨਕਲਾਬ ਦੇ ਸਮੁੰਦਰ ‘ਚ ਘਿਰੀਆਂ ‘ਕਲ-ਮੁਕੱਲੀਆਂ ਚੱਟਾਨਾਂ‘‘ ਕਹਿੰਦਾ ਹੈ।
27. ਫਰੈਡਰਿਕ ਏਂਜਲਸ ‘‘ਦੀ ਰੀਵੋਲਟ ਇਨ ਇੰਡੀਆ‘‘ ਨਿਊਯਾਰਕ ਡੇਲੀ ਟ੍ਰਿਬਿਊਨ, ਪਹਿਲੀ ਅਕਤੂਬਰ, 1858 (ਹਵਾਲਾ ਉੱਪਰ ਦਿੱਤੇ ਵੈੱਬਸਾਈਟ ਤੋਂ)।
28. ਸ਼ਫਾਕਤ ਤਨਵੀਰ ਮਿਰਜ਼ਾ, ‘‘ਰੀਜਿਸਟੈਂਸ ਥੀਮਜ ਇਨ ਪੰਜਾਬੀ ਲਿਟਰੇਚਰ‘‘ ਸੰਗ-ਏ-ਮੀਲ, ਪਬਲੀਕੇਸ਼ਨਜ਼, ਲਾਹੌਰ, ਸਫ਼ੇ 100-105. ਇਸ ਹਵਾਲੇ ਲਈ ਲੇਖਕ ਪ੍ਰੋ. ਸੁਖਦੇਵ ਸਿੰਘ ਸਿਰਸਾ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਦਾ ਧੰਨਵਾਦੀ ਹੈ। ਖ਼ਰਲਾਂ ਦੀ ਬਗ਼ਾਵਤ ਤੇ ਨਜਮ ਹੁਸੈਨ ਸੱਯਦ ਨੇ ਨਾਟਕ ‘ਇਕ ਰਾਤ ਰਾਵੀ ਦੀ‘ ਲਿਖਿਆ ਹੈ।
29. ਕੇ.ਸੀ. ਯਾਦਵ, ‘‘ਪੰਜਾਬ, ਕਲੋਨੀਅਲ ਚੈਲੰਜ ਐਂਡ ਪਾਪੂਲਰ ਰਿਸਪਾਂਸ 1849-1947‘‘, ਹੋਪ ਇੰਡੀਆ ਪਬਲੀਕੇਸ਼ਨਜ਼, 2003, ਸਫ਼ੇ 39-59.
ਪੰਜਾਬੀਆਂ ਦੀ 1857 ਦੇ ਗ਼ਦਰ ਵਿਚ ਪਾਏ ਯੋਗਦਾਨ ਵੱਲ ਧਿਆਨ ਦਿਵਾਉਣ ਲਈ ਲੇਖਕ ਪ੍ਰੋ. ਪਰਮਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਧੰਨਵਾਦੀ ਹੈ।
30. ‘‘ਗ਼ਦਰ ਲਹਿਰ ਦੀ ਕਵਿਤਾ‘‘, ਸਫ਼ਾ 95.
31. ‘‘ਪਾੜੋ ਤੇ ਰਾਜ ਕਰੋ‘‘ ਬਾਰੇ ਸ਼ਾਇਦ ਸਭ ਤੋਂ ਪਹਿਲਾਂ ਕਾਰਲ ਮਾਰਕਸ ਧਿਆਨ ਦਿਵਾਉਾਂਦਾþ। ਹਵਾਲਾ ਨੰ. 25। ਨਿਊਯਾਰਕ ਡੇਲੀ ਟ੍ਰਿਬਿਊਨ ਵਿਚ 15 ਜੁਲਾਈ 1857 ਵਾਲੇ ਆਪਣੇ ਲੇਖ ‘‘ਦਾ ਰੀਵੋਲਟ ਇਨ ਦਾ ਇੰਡੀਅਨ ਆਰਮੀ‘‘ ਦਾ ਆਰੰਭ ਮਾਰਕਸ ਰੋਮਨ ਮੁਹਾਵਰੇ ‘‘4ਜਡਜਦਕ ਕਵ ਜਠਬਕਗ਼‘‘ ਨਾਲ ਕਰਦਾ ਹੈ। ਮਾਰਕਸ ਅਨੁਸਾਰ ਡਿਜ਼ਰਾਈਲੀ ਖ਼ੁਦ ਇਹ ਮੁਹਾਵਰਾ ਵਰਤਦਾ ਰਿਹਾ ਹੈ।
32. ‘‘ਗ਼ਦਰ ਲਹਿਰ ਦੀ ਕਵਿਤਾ‘‘, ਸਫ਼ਾ 101 (ਕਵੀ ਪੰਜਾਬ ਸਿੰਘ, ਭਾਵ ਹਰਨਾਮ ਸਿੰਘ ਟੁੰਡੀਲਾਟ)
33. ਉਹੀ, ਸਫ਼ਾ 102. ਕਵੀ ਦੇਸ ਪ੍ਰੇਮੀ। 34. ਉਹੀ, ਸਫ਼ਾ 93. ਕਵੀ ਪਰੀਤਮ ਜੀ। 35. ਉਹੀ, ਸਫ਼ਾ 103. ‘ਲੇਖਕ 108.‘। 36. ਉਹੀ, ਸਫ਼ੇ 114-115.
37. ਉਹੀ, ਸਫ਼ਾ 30, ਕਵੀ ‘ਇਕ ਸਿੰਘ ਗ਼ਦਰ ਦਾ ਸਿਪਾਹੀ‘।
38. ਕਾਰਲ ਮਾਰਕਸ, ‘‘ਦਾ ਬ੍ਰਿਟਿਸ਼ ਰੂਲ ਇਨ ਇੰਡੀਆ‘‘ ਨਿਊਯਾਰਕ ਡੇਲੀ ਟ੍ਰਿਬਿਊਨ, ਜੂਨ 25, 1853. ਕਾਰਲ ਮਾਰਕਸ ਤੇ ਫਰੈਡਰਿਕ ਏਂਜਲਜ, ਸੀਲੈਕਟਡ ਵਰਕਸ, ਵਾਲਿਊਮ ਪਹਿਲਾ, ਪ੍ਰਾਗਰੈੱਸ ਪਬਲਿਸ਼ਰਜ਼, 1966, ਸਫ਼ੇ 488-493.
39. ਦਾਦਾ ਭਾਈ ਨਾਰੋਜੀ, ‘‘ਪਾਵਰਟੀ ਐਂਡ ਅਨਬਰਿਟਸ਼ ਰੂਲ ਇਨ ਇੰਡੀਆ‘‘,
ਲੰਡਨ, 1901. ਇਸ ਮਸਲੇ ‘ਤੇ ਹੋਰ ਬਹਿਸ ਬਾਰੇ ਬਿਪਨ ਚੰਦਰ, ‘‘ਇੰਡੀਆ‘ਜ ਸਟਰਗਲ ਫਾਰ ਇੰਡੀਪੈਂਡਸ‘‘, ਪੈਨਗੁਇਨ, ਨਵੀਂ ਦਿੱਲੀ, ਸਫ਼ੇ 91-101. (ਇਹ ਕਿਤਾਬ ਬਿਪਨ ਚੰਦਰ, ਮਿਰਦੁਲਾ ਮੁਕਰਜੀ, ਅਦਿਤਿਆ ਮੁਕਰਜੀ, ਸੁਚੇਤਾ ਮਹਾਜਨ ਤੇ ਕੇ.ਕੇ. ਪਾਨਿਕਰ ਨੇ ਸੰਯੁਕਤ ਰੂਪ ਵਿਚ ਲਿਖੀ ਹੈ।)
40. ‘‘ਗ਼ਦਰ ਲਹਿਰ ਦੀ ਕਵਿਤਾ‘‘, ਸਫ਼ਾ 101. ਕਵੀ ‘ਇਕ ਦੇਸ ਪ੍ਰੇਮੀ‘। 41. ਉਹੀ, ਸਫ਼ਾ 259.
42. ਉਹੀ, ਸਫ਼ਾ 115. ਇਕ ਹੋਰ ਕਵਿਤਾ ਆਰਥਿਕ ਨਿਕਾਸ ਦੀ ਤਸਵੀਰ
ਇਸ ਤਰ੍ਹਾਂ ਖਿੱਚੀ ਗਈ ਹੈ ‘‘ਲਾਯਾ ਮਾਮਲਾ ਟੈਕਸ ਮਸੂਲ ਬੌਹਤਾ, ਦੌਲਤ ਵਿਚ ਇੰਗਲੈਂਡ ਪੁਚਾ ਦਿੱਤੀ‘‘। ਸਫ਼ਾ 122. ਕਵੀ ‘ਇਕ ਪੰਜਾਬੀ ਸਿੰਘ‘।
ਇਕ ਹੋਰ ਕਵਿਤਾ ਵਿਚ ਇਹ ਨਕਾਸ਼ੀ ਕੁਝ ਇਸ ਤਰ੍ਹਾਂ ਹੈ ‘‘ਲੰਡਨ ਵਿਚ ਲੈ
ਗਏ ਗੋਰੇ ਖਿੱਚ ਸਭ ਕੁਝ ਤੁਸੀਂ ਵੀਰਨੋ ਠਨ ਠਨ ਗੁਪਾਲ ਹੋ ਗਏ।‘‘ ਸਫ਼ਾ 133. ਕਵੀ ‘ਇਕ ਦੁਖੀਆ ਸਿੰਘ‘।
43. ਉਹੀ, ਸਫ਼ਾ 103. ਕਵੀ ‘ਇਕ ਦੁਖੀਆ ਸਿੰਘ‘।
44. ਸੁਰਿੰਦਰ ਸਿੰਘ ਸੋਹਲ, ‘‘ਕਰੈਡਿਟ, ਰੂਰਲ ਡੈਬਟ ਐਂਡ ਪੰਜਾਬ ਪੀਜੈਂਟਰੀ‘‘,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 2012, ਸਫ਼ੇ 50-123, ਸੁਖਵੰਤ ਸਿੰਘ ‘‘ਐਗਰੀਕਲਚਰਲ ਗ੍ਰੋਥ ਅੰਡਰ ਕਲੋਨੀਅਲ ਕਨਸਟਰੇਂਟਸ, ਦਾ ਪੰਜਾਬ 1849-1947, ਮਨਪ੍ਰੀਤ ਪ੍ਰਕਾਸ਼ਨ, ਦਿੱਲੀ 2004.
45. ‘‘ਗ਼ਦਰ ਲਹਿਰ ਦੀ ਕਵਿਤਾ‘‘, ਸਫ਼ਾ 101. ਕਵੀ ‘ਇਕ ਪੰਜਾਬੀ ਸਿੰਘ‘। 46. ਉਹੀ, ਸਫ਼ਾ 105. ਕਵੀ ‘ਇਕ ਕਵੀਸ਼ਰ ਸਿੰਘ‘।
47. ਉਹੀ, ਸਫ਼ਾ 101. ਕਵੀ ‘ਇਕ ਪੰਜਾਬੀ ਸਿੰਘ‘।
48. ਹਰੀਸ਼ ਕੇ ਪੁਰੀ, ‘‘ਗ਼ਦਰ ਮੂਵਮੈਂਟ, ਆਡੀਆਲੋਜੀ, ਆਰਗੇਨਾਈਜੇਸ਼ਨ ਸਟ੍ਰੈਟਜੀ‘‘, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1983, 1993, ਸਫ਼ੇ 32-43.
49. ‘‘ਗ਼ਦਰ ਲਹਿਰ ਦੀ ਕਵਿਤਾ‘‘, ਸਫ਼ਾ 99. ਕਵੀ ‘ਇਕ ਦੁਖੀਆ ਸਿੰਘ‘। 50. ਉਹੀ, ਸਫ਼ਾ 87. ਕਵੀ ‘ਅਕਾਲੀ‘।
51. ਉਹੀ, ਸਫ਼ਾ 94.
52. ਉਹੀ, ਸਫ਼ਾ 163. ਕਵੀ ‘ਕਾਮਾਗਾਟਾਮਾਰੂ ਦਾ ਦੁਖੀਆ ਮੁਸਾਫ਼ਰ‘। 53. ਉਹੀ, ਸਫ਼ਾ 99. ਕਵੀ ‘ਇਕ ਦੁਖੀਆ ਸਿੰਘ‘।
54. ਉਹੀ, ਸਫ਼ਾ 103-104. ਕਵੀ ‘ਇਕ ਦੁਖੀਆ ਸਿੰਘ‘। 55. ਉਹੀ, ਸਫ਼ਾ 97.
56. ਉਹੀ, ਸਫ਼ਾ 148.
57. ਉਹੀ, ਸਫ਼ਾ 120. ਕਵੀ ‘ਪੰਜਾਬੀ ਸਿੰਘ‘। 58. ਉਹੀ, ਸਫ਼ਾ 124. ਕਵੀ ‘ਦੁਖੀਆ ਸਿੰਘ‘। 59. ਉਹੀ, ਸਫ਼ਾ 97.
60. ਉਹੀ, ਸਫ਼ਾ 94, ਕਵੀ ‘ਪਰੀਤਮ ਜੀ‘। 99. ਕਵੀ ‘ਇਕ ਦੁਖੀਆ ਸਿੰਘ‘। 61. ਉਹੀ, ਸਫ਼ਾ 95.
62. ਉਹੀ, ਸਫ਼ਾ 134. ਕਵੀ ‘ਇਕ ਗ਼ਦਰ ਦਾ ਸਿਪਾਹੀ‘।
63. ਕੇਸਰ ਸਿੰਘ ਕੇਸਰ, ਕੇਸਰ ਸਿੰਘ ਨਾਵਲਕਾਰ ਦੁਆਰਾ ਸੰਪਾਦਿਤ ‘‘ਗਦਰ ਲਹਿਰ ਦੀ ਕਵਿਤਾ‘‘ ਦੀ ਭੂਮਿਕਾ ਵਿਚ, ਸਫ਼ਾ 57.
64. ‘‘ਗਦਰੀ ਲਹਿਰ ਦੀ ਕਵਿਤਾ‘‘, ਸਫ਼ਾ 211.
65. ਪਾਸ਼, ‘‘ਸੰਪੂਰਨ ਪਾਸ਼ ਕਾਵਿ‘‘, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਡਿਸਟ੍ਰੀਬਿਊਟਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ਸਫ਼ਾ 33. ਕਵਿਤਾ ‘ਭਾਰਤ‘ (ਕਿਤਾਬ ‘ਲੋਹ ਕਥਾ‘ ਵਿਚ)।
66.-ਉਹੀ-, ਸਫ਼ਾ 111, ਕਵਿਤਾ ‘ਮੇਰੇ ਦੇਸ‘, (ਕਿਤਾਬ ‘ਉੱਡਦੇ ਬਾਜ਼ਾਂ ਮਗਰ‘ ਵਿਚ)।
67.-ਉਹੀ-, ਸਫ਼ਾ 124, ਕਵਿਤਾ ‘ਇਨਕਾਰ‘ (ਕਿਤਾਬ ‘ਸਾਡੇ ਸਮਿਆਂ ਵਿਚ‘)।
68. ਨੋਟ : ਗ਼ਦਰੀ ਕਵਿਤਾ ਦੀਆਂ ਸਾਰੀਆਂ ਟੂਕਾਂ ਕਿਤਾਬ ‘ਗ਼ਦਰ ਲਹਿਰ ਦੀ ਕਵਿਤਾ‘ ‘ਚੋਂ ਦਿੱਤੀਆਂ ਗਈਆਂ ਹਨ। ਕਵੀਆਂ ਦੀ ਪਹਿਚਾਣ ਦਾ ਸੋਮਾ ਵੀ ਏਹੀ ਕਿਤਾਬ ਹੈ। ਵੇਰਵੇ ਲਈ ਵੇਖੋ ਸਫ਼ਾ 435-449. ਜਿਥੇ ਕਵੀ ਦਾ ਨਾਂ ਨਹੀਂ ਦਿੱਤਾ, ਉਥੇ ਮਤਲਬ ਹੈ ਕਿ ਇਸ ਕਿਤਾਬ ਵਿਚ ਕਵੀ ਦੀ ਪਹਿਚਾਣ ਨਹੀਂ ਹੋ ਪਾਈ ਜਾਂ ਗ਼ਦਰੀ ਅਖ਼ਬਾਰ ਜਾਂ ਰਸਾਲੇ ਵਿਚ ਹੀ ਨਾਂ ਨਹੀਂ ਛਪਿਆ।
69. ਜਿਨ੍ਹਾਂ ਕਵੀਆਂ ਦੀ ਕਵਿਤਾ ਇਸ ਲੇਖ ਵਿਚ ਦਿੱਤੀ ਗਈ ਹੈ, ਉਹ ਹਨ :
ੳ. ਦੁਖੀਆ ਸਿੰਘ : ਪੱਕੀ ਪਛਾਣ ਨਹੀਂ ਹੋ ਪਾਈ। ਅ. ਪੰਜਾਬੀ ਸਿੰਘ (ਹਰਨਾਮ ਸਿੰਘ ਟੁੰਡੀਲਾਟ)
ੲ. ਦੇਸ ਪ੍ਰੇਮੀ : ਪੱਕੀ ਜਾਣਕਾਰੀ ਨਹੀਂ ਮਿਲੀ।
ਸ. ਪਰੀਤਮ ਜੀ : ਭਾਈ ਭਗਵਾਨ ਸਿੰਘ ਪਰੀਤਮ, ਪੀਨਾਂਗ, ਜਾਵਾ ਸਮਾਟਰਾ ਤੇ ਫਿਰ ਹਾਂਗਕਾਂਗ ਵਿਚ ਗ੍ਰੰਥੀ। 1815-16 ਵਿਚ ਗ਼ਦਰ ਪਾਰਟੀ ਦੇ ਪ੍ਰਧਾਨ।
ਹ. ਲੇਖਕ 108 : ਜਾਣਕਾਰੀ ਨਹੀਂ ਮਿਲੀ।
ਕ. ਇਕ ਸਿੰਘ ਗ਼ਦਰ ਦਾ ਸਿਪਾਹੀ : ਕੋਈ ਪਤਾ ਨਹੀਂ। ਖ. ਇਕ ਕਵੀਸ਼ਰ ਸਿੰਘ : ਵੇਰਵਾ ਪ੍ਰਾਪਤ ਨਹੀਂ।
ਗ. ਅਕਾਲੀ : ਕਰਤਾਰ ਸਿੰਘ ਹੁੰਦਲ, ਸੰਪਾਦਕ ‘ਸਨਸਾਰ/ਸੰਸਾਰ‘ ਤੇ ‘ਇੰਡੀਆ ਐਂਡ ਕੈਨੇਡਾ‘।
ਘ. ਕਾਮਾਗਾਟਾਮਾਰੂ ਦਾ ਦੁਖੀਆ ਮੁਸਾਫ਼ਰ : ਵੇਰਵਾ ਪ੍ਰਾਪਤ ਨਹੀਂ। ਙ. ਬਹੁਤ ਸਾਰੀਆਂ ਕਵਿਤਾਵਾਂ ਦੇ
ਚ. ਕਵੀ ਦਾ ਛਪਣ ਵੇਲੇ ਹੀ ਨਾਂ ਨਹੀਂ ਛਪਿਆ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346