ਉੱਡਕੇ ਜਾਵੀਂ ਵੇ ਤੋਤਿਆ
ਸਾਡਾ ਸੁਨੇਹਾ ਲੈਕੇ ਜਾਵੀਂ ਵੇ ਤੋਤਿਆ
ਉਥੇ ਜਾਵੀਂ ਵੇ ਤੋਤਿਆ
ਜਿਥੇ ਵੱਸਦਾ ਸਾਡਾ ਪਿਆਰ
ਉਥੇ ਜਾਵੀਂ ਵੇ ਤੋਤਿਆ
ਜੀਹਦੀ ਆਵੇ ਮਿੱਠੀ ਮਿੱਠੀ ਯਾਦ
ਉਥੇ ਫਸਲਾਂ ਵੇ ਪੱਕੀਆਂ
ਹਾਏ ਵੇ ਸਾਡੀਆਂ ਰਹਿਗੀਆਂ ਸੱਧਰਾਂ ਸਦਾ ਵੇ ਕੱਚੀਆਂ
ਅਸੀਂ ਚੱਕਦੇ ਕਿਤਾਬੜੀ
ਸਾਡੀ ਲੜਦੀ ਭਾਬੜੀ
ਸਾਨੂੰ ਲੜਨਾ ਨਾ ਆਇਆ
ਹਾਏ ਵੇ ਸੋਹਣੇ ਦੇ ਰਾਹਾਂ ਵਿੱਚ ਖੜ੍ਹਨਾ ਨਾ ਅਇਆ
ਉੱਡਕੇ ਜਾਵੀਂ ਵੇ ਤੋਤਿਆ
ਸਾਡਾ ਸੁਨੇਹਾ ਲੈਕੇ ਜਾਵੀਂ ਵੇ ਤੋਤਿਆ
ਅਸੀਂ ਚੱਕਦੇ ਜੀਰਾ
ਸਾਡਾ ਸਾਹਮਣੇ ਵੀਰਾ
ਸਾਨੂੰ ਪੱਜ ਲਾਉਣਾ ਨਾ ਆਇਆ
ਹਾਏ ਵੇ ਦਿਲਾਂ ਦਾ ਜਾਨੀ ਸਾਨੂੰ ਬਲਾਉਣਾ ਨਾ ਆਇਆ
ਉੱਡਕੇ ਜਾਵੀਂ ਵੇ ਤੋਤਿਆ
ਸਾਡਾ ਸੁਨੇਹਾ ਲੈਕੇ ਜਾਵੀਂ ਵੇ ਤੋਤਿਆ
ਅਸੀਂ ਚੱਕਦੇ ਦਮੜੀ
ਸਾਡੀ ਲੜਦੀ ਅੰਮੜੀ
ਸਾਨੂੰ ਲੜਨਾ ਨਾ ਆਇਆ
ਹਾਏ ਵੇ ਸੋਹਣੇ ਦੇ ਰਾਹਾਂ ਵਿੱਚ ਖੜ੍ਹਨਾ ਨਾ ਅਇਆ
ਉੱਡਕੇ ਜਾਵੀਂ ਵੇ ਤੋਤਿਆ
ਸਾਡਾ ਸੁਨੇਹਾ ਲੈਕੇ ਜਾਵੀਂ ਵੇ ਤੋਤਿਆ
ਅਸੀਂ ਚੱਕਦੇ ਥਾਲ
ਬਾਬਲੇ ਦੀ ਪੱਗ ਦਾ ਆ ਗਿਆ ਖਿਆਲ
ਸਾਨੂੰ ਮਨ ਸਮਝਾਉਣਾ ਪਿਆ
ਹਾਏ ਵੇ ਸੋਨੇ ਰੰਗਾ ਚਾਓੁ ਹਿੱਕੜੀ ਵਿੱਚ ਦਫਣਾਉਣਾ ਪਿਆ
ਉੱਡਕੇ ਜਾਵੀਂ ਵੇ ਤੋਤਿਆ
ਸਾਡਾ ਸੁਨੇਹਾ ਲੈਕੇ ਜਾਵੀਂ ਵੇ ਤੋਤਿਆ
*****
ਫੋਨ : 001-604-825-8053
ਈਮੇਲ : gurmailbiroke@gmail.com
-0-
|